Shikhar Dhawan - Sach Kahoon Punjabi

Kuldeep Yadav Reception: ਕ੍ਰਿਕੇਟਰ ਕੁਲਦੀਪ ਯਾਦਵ ਦਾ ਲਖਨਊ ’ਚ ਰਿਸੈਪਸ਼ਨ, ਜਡੇਜ਼ਾ, ਯਸ਼ਸਵੀ ਜਾਇਸਵਾਲ ਤੇ ਸ਼ਿਖਰ ਧਵਨ ਪਹੁੰਚੇ
ਜੈ ਸ਼ਾਹ, ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਸਮੇਤ 900 ਮਹਿਮਾਨਾਂ ਦੇ ਆਉਣ ਦੀ ਉਮੀਦ

Kuldeep Yadav Reception: ਲਖਨਊ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਅੱਜ ਲਖਨਊ ’ਚ ਆਪਣੇ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਰਹੇ ਹਨ। ਆਈਸੀਸੀ ਚੇਅਰਮੈਨ ਜੈ ਸ਼ਾਹ, ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਰਵਿੰਦਰ ਜਡੇਜਾ ਸਮੇਤ 900 ਤੋਂ ਵੱਧ ਮਹਿਮਾਨਾਂ ਦੇ ਆਉਣ ਦੀ ਉਮੀਦ ਹੈ। ਵੀਵੀਆਈਪੀ ਮਹਿਮਾਨਾਂ ਨੂੰ ਲਿਜਾਣ ਲਈ ਚਾਰ ਚਾਰਟਰਡ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : Mukham Mantri Sehat Yojana: ਪੰਜਾਬ ਬਜਟ 2026-27 ‘ਚ ₹2000 ਕਰੋੜ ਦੀ ਵੰਡ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮ…

ਰਾਜਨੀਤੀ, ਉਦਯੋਗ ਤੇ ਮਨੋਰੰਜਨ ਦੇ ਖੇਤਰਾਂ ਦੀਆਂ ਕਈ ਮੁੱਖ ਹਸਤੀਆਂ ਦੇ ਵੀ ਰਿਸੈਪਸ਼ਨ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨਜ਼ਦੀਕੀ ਪਰਿਵਾਰਕ ਸਾਥੀਆਂ ਨੇ ਖੁਲਾਸਾ ਕੀਤਾ ਕਿ ਕੁਲਦੀਪ ਦੀ ਆਈਪੀਐਲ ਟੀਮ, ਦਿੱਲੀ ਕੈਪੀਟਲਸ ਦੇ ਖਿਡਾਰੀ, ਨਾਲ ਹੀ ਬੀਸੀਸੀਆਈ ਤੇ ਆਈਸੀਸੀ ਨਾਲ ਜੁੜੇ ਅਧਿਕਾਰੀ ਵੀ ਇਸ ਸਮਾਗਮ ’ਚ ਮੌਜੂਦ ਹੋ ਸਕਦੇ ਹਨ। ਸਾਬਕਾ ਕ੍ਰਿਕੇਟਰ ਸ਼ਿਖਰ ਧਵਨ, ਆਲਰਾਊਂਡਰ ਰਵਿੰਦਰ ਜਡੇਜਾ ਤੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਪਹਿਲਾਂ ਹੀ ਲਖਨਊ ਪਹੁੰਚ ਚੁੱਕੇ ਹਨ।

ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਕਈ ਵੀਵੀਆਈਪੀ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਕੁਲਦੀਪ ਨੇ 14 ਮਾਰਚ ਨੂੰ ਆਪਣੇ ਬਚਪਨ ਦੇ ਦੋਸਤ ਵੰਸ਼ਿਕਾ ਸਿੰਘ ਨਾਲ ਵਿਆਹ ਕਰਵਾਇਆ ਸੀ। ਵਿਆਹ ਸਮਾਰੋਹ ਉੱਤਰਾਖੰਡ ਦੇ ਮਸੂਰੀ ’ਚ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਸਾਥੀਆਂ ਦੀ ਮੌਜੂਦਗੀ ਵਿੱਚ ਹੋਇਆ। Kuldeep Yadav Reception

Shikhar Dhawan: ਕ੍ਰਿਕੇਟ ਦੇ ‘ਗੱਬਰ’ ਨੇ ਕੀਤਾ ਇਹ ਵੱਡਾ ਐਲਾਨ!
ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ | Shikhar Dhawan

2022 ’ਚ ਖੇਡਿਆ ਸੀ ਆਖਿਰੀ ਕੌਮਾਂਤਰੀ ਟੂਰਨਾਮੈਂਟ

ਸਪੋਰਟਸ ਡੈਸਕ। Shikhar Dhawan: ਟੀਮ ਇੰਡੀਆ ਦੇ ਓਪਨਰ ਰਹੇ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਸ਼ਨਿੱਚਰਵਾਰ ਸਵੇਰੇ ਅੰਤਰਰਾਸ਼ਟਰੀ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਪੋਸ਼ਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਸ਼ਿਖਰ (Shikhar Dhawan) ਪਹਿਲੀ ਵਾਰ 2010 ’ਚ ਅਸਟਰੇਲੀਆ ਖਿਲਾਫ ਇੱਕਰੋਜ਼ਾ ਟੀਮ ’ਚ ਸ਼ਾਮਲ ਹੋਏ ਸਨ। 2022 ’ਚ ਬੰਗਲਾਦੇਸ਼ ਖਿਲਾਫ ਉਨ੍ਹਾਂ ਨੇ ਆਪਣਾ ਆਖਿਰੀ ਇੱਕਰੋਜ਼ਾ ਮੈਚ ਖੇਡਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ ’ਚ ਜਗ੍ਹਾ ਨਹੀਂ ਮਿਲੀ ਸੀ।

ਇੱਕ ਮਿੰਟ 17 ਸੈਕਿੰਡ ਦੀ ਵੀਡੀਓ ’ਚ ਬਚਪਨ ਦੇ 2 ਕੋਚਾਂ ਦਾ ਨਾਂਅ ਲਿਆ

ਸ਼ਿਖਰ ਧਵਨ ਨੇ ਇੱਕ ਮਿੰਟ ਤੇ 17 ਸੈਕਿੰਡ ਦੀ ਵੀਡੀਓ ਪੋਸਟ ਕੀਤੀ। ਇਸ ਵਿੱਚ ਉਨ੍ਹਾਂ ਕਿਹਾ-ਨਮਸ਼ਕਾਰ! ਅੱਜ ਮੈਂ ਇੱਕ ਅਜਿਹੇ ਮੋੜ ’ਤੇ ਖੜ੍ਹਾ ਹਾਂ, ਜਿੱਥੋਂ ਪਿੱਛੇ ਵੇਖਣ ’ਚ ਸਿਰਫ ਯਾਦਾਂ ਵੀ ਨਜ਼ਰ ਆਉਂਦੀਆਂ ਹਨ ਤੇ ਅੱਗੇ ਵੇਖਣ ’ਤੇ ਪੂਰੀ ਦੁਨੀਆ। ਮੇਰੀ ਹਮੇਸ਼ਾ ਤੋਂ ਇੱਕ ਹੀ ਮੰਜਿਲ ਸੀ, ਭਾਰਤੀ ਟੀਮ ਲਈ ਖੇਡਣਾ। ਉਹ ਪੂਰੀ ਵੀ ਹੋਈ। ਇਸ ਲਈ ਮੈਂ ਕਈ ਲੋਕਾਂ ਦਾ ਧੰਨਵਾਦ ਕਰਦਾ ਹਾਂ, ਸਭ ਤੋਂ ਪਹਿਲਾਂ ਮੇਰਾ ਪਰਿਵਾਰ, ਮੇਰੇ ਬਚਪਨ ਦੇ ਕੋਚ ਤਾਰਕ ਸਿਨਹਾ ਜੀ… ਮਦਨ ਸ਼ਰਮਾ ਜੀ, ਜਿਨ੍ਹਾਂ ਦੇ ਅਧੀਨ ਮੈਂ ਕ੍ਰਿਕੇਟ ਸਿੱਖੀ।

ਟੀਮ ਇੰਡੀਆ ’ਚ ਖੇਡਣ ਤੋਂ ਬਾਅਦ ਮੈਨੂੰ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ। ਪਰ ਉਹ ਕਹਿੰਦੇ ਹਨ ਨਾ ਕਹਾਣੀ ’ਚ ਅੱਗੇ ਵਧਣ ਲਈ ਪੰਨੇ ਪਲਟਨਾ ਜ਼ਰੂਰੀ ਹੈ। ਬਸ ਮੈਂ ਵੀ ਅਜਿਹਾ ਹੀ ਕਰਨ ਜਾ ਰਿਹਾ ਹਾਂ। ਮੈਂ ਆਪਣੇ ਕ੍ਰਿਕੇਟ ਦੇ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰ ਰਿਹਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਤੇ ਸ਼ੁਕਰਗੁਜ਼ਾਰ ਲੈ ਕੇ ਜਾ ਰਿਹਾ ਹਾਂ। ਪਿਆਰ ਦੇ ਸਮਰਥਨ ਲਈ ਧੰਨਵਾਦ! ਜੈ ਹਿੰਦ….

ਸ਼ਿਖਰ ਧਵਨ ਦਾ ਕੌਮਾਂਤਰੀ ਕਰੀਅਰ | Shikhar Dhawan

ਟੈਸਟ ਕਰੀਅਰ

ਸ਼ਿਖਰ ਧਵਨ ਨੇ ਆਪਣੇ ਕੌਮਾਂਤਰੀ ਟੈਸਟ ਕਰੀਅਰ ’ਚ 34 ਟੈਸਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 2315 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕੇਟ ’ਚ ਧਵਨ ਦਾ ਸਟ੍ਰਾਈਕ ਰੇਟ 66.95 ਦਾ ਰਿਹਾ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ’ਚ 7 ਸੈਂਕੜੇ ਜੜੇ ਹਨ ਤੇ 5 ਅਰਧਸੈਂਕੜੇ ਜੜੇ ਹਨ।

ਟੀ20 ਕਰੀਅਰ

ਸ਼ਿਖਰ ਨੇ ਆਪਣੇ ਟੀ20 ਕਰੀਅਰ ’ਚ 68 ਟੀ20 ਕੌਮਾਂਤਰੀ ਕ੍ਰਿਕੇਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 1759 ਦੌੜਾਂ ਬਣਾਈਆਂ ਹਨ। ਇਹ ਮੈਚਾਂ ’ਚ ਉਨ੍ਹਾਂ ਦਾ ਸਟ੍ਰਾਈਕ ਰੇਟ 126.36 ਦਾ ਰਿਹਾ ਹੈ। ਸ਼ਿਖਰ ਨੇ ਟੀ20 ’ਚ ਕੋਈ ਸੈਂਕੜਾ ਨਹੀਂ ਜੜਿਆ ਹੈ, ਉਨ੍ਹਾਂ ਨੇ ਸਿਰਫ 11 ਅਰਧਸੈਂਕੜੇ ਜੜੇ ਹਨ।

ਇੱਕਰੋਜ਼ਾ ਕਰੀਅਰ

ਸ਼ਿਖਰ ਧਵਨ ਨੇ ਇੱਕਰੋਜ਼ਾ ਕਰੀਅਰ ’ਚ 167 ਵਨਡੇ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 6793 ਦੌੜਾਂ ਬਣਾਈਆਂ ਹਨ। ਵਨਡੇ ’ਚ ਸ਼ਿਖਰ ਧਵਨ ਦਾ ਸਟ੍ਰਾਈਕ ਰੇਟ 91.35 ਦਾ ਰਿਹਾ ਹੈ। ਇੱਕਰੋਜ਼ਾ ’ਚ ਧਵਨ ਨੇ 17 ਸੈਂਕੜੇ ਜੜੇ ਹਨ, ਜਦਕਿ 39 ਅਰਧਸੈਂਕੜਾ ਵਾਲਿਆਂ ਪਾਰੀਆਂ ਖੇਡੀਆਂ ਹਨ।

2010 ’ਚ ਵਨਡੇ ਟੀਮ, 2013 ’ਚ ਟੈਸਟ ਟੀਮ ’ਚ ਮਿਲੀ ਜਗ੍ਹਾ

ਸ਼ਿਖਰ ਨੇ ਆਪਣਾ ਟੀ-20 ਡੈਬਿਊ 2011 ’ਚ ਸ਼੍ਰੀਲੰਕਾ ਖਿਲਾਫ ਕੀਤਾ ਸੀ। ਉਨ੍ਹਾਂ ਨੂੰ 2013 ’ਚ ਟੈਸਟ ਟੀਮ ’ਚ ਜਗ੍ਹਾ ਮਿਲੀ ਸੀ। ਧਵਨ ਨੇ 34 ਟੈਸਟਾਂ ’ਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ। 167 ਵਨਡੇ ਮੈਚਾਂ ’ਚ 44.11 ਦੀ ਔਸਤ ਨਾਲ 7436 ਦੌੜਾਂ ਬਣਾਈਆਂ। ਇਸ ਦੇ ਨਾਲ ਹੀ 68 ਟੀ-20 ਮੈਚਾਂ ’ਚ ਉਨ੍ਹਾਂ ਨੇ 27.92 ਦੀ ਔਸਤ ਨਾਲ 1759 ਦੌੜਾਂ ਬਣਾਈਆਂ ਹਨ।

2014 ’ਚ ਪੰਜਾਬ ਕਿੰਗਜ ਲਈ ਖੇਡੇ ਸਨ ਧਵਨ | Shikhar Dhawan

ਸ਼ਿਖਰ ਪਹਿਲੇ ਸੀਜਨ ਤੋਂ ਆਈਪੀਐਲ ਨਾਲ ਜੁੜੇ ਹੋਏ ਹਨ। ਸੰਨਿਆਸ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਆਈਪੀਐਲ ਖੇਡਣ ਜਾਂ ਨਾ ਖੇਡਣ ਬਾਰੇ ਕੁਝ ਨਹੀਂ ਕਿਹਾ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਈਪੀਐਲ ਖੇਡਣਾ ਜਾਰੀ ਰੱਖ ਸਕਦੇ ਹੈ। 2008 ’ਚ ਪਹਿਲੇ ਸੀਜਨ ’ਚ, ਉਨ੍ਹਾਂ ਰਾਜਸਥਾਨ ਰਾਇਲਜ ਦੇ ਖਿਲਾਫ ਦਿੱਲੀ ਲਈ ਆਪਣਾ ਪਹਿਲਾ ਮੈਚ ਖੇਡਿਆ। ਆਖਰੀ ਮੈਚ ਪੰਜਾਬ ਕਿੰਗਜ ਨੇ 2024 ’ਚ ਸਨਰਾਈਜਰਜ ਹੈਦਰਾਬਾਦ ਖਿਲਾਫ਼ ਖੇਡਿਆ ਸੀ। ਇਸ ਸੀਜਨ ’ਚ ਉਹ ਸੱਟ ਕਾਰਨ ਕਈ ਮੈਚ ਨਹੀਂ ਖੇਡ ਸਕੇ।

2012 ’ਚ ਵਿਆਹ, 2023 ’ਚ ਤਲਾਕ | Shikhar Dhawan

ਸ਼ਿਖਰ ਧਵਨ (Shikhar Dhawan) ਨੇ 2012 ’ਚ ਤਲਾਕਸ਼ੁਦਾ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ, ਜੋ ਉਨ੍ਹਾਂ ਤੋਂ 10 ਸਾਲ ਵੱਡੀ ਸੀ। ਆਇਸ਼ਾ ਦੀਆਂ ਪਹਿਲਾਂ ਹੀ ਦੋ ਬੇਟੀਆਂ ਸਨ। ਦੋਵਾਂ ਦੀ ਫੇਸਬੁੱਕ ’ਤੇ ਦੋਸਤੀ ਹੋਈ ਸੀ, ਜੋ ਪਿਆਰ ’ਚ ਬਦਲ ਗਈ। 2014 ’ਚ ਉਨ੍ਹਾਂ ਦੇ ਘਰ ਬੇਟੇ ਜੋਰਾਵਰ ਦਾ ਜਨਮ ਹੋਇਆ। ਸ਼ਿਖਰ ਤੇ ਆਇਸ਼ਾ 2021 ’ਚ ਵੱਖ ਹੋ ਗਏ ਸਨ। ਆਇਸ਼ਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸ਼ਟ ’ਚ ਸ਼ਿਖਰ ਤੋਂ ਆਪਣੇ ਤਲਾਕ ਬਾਰੇ ਲਿਖਿਆ ਸੀ। 4 ਅਕਤੂਬਰ 2023 ਨੂੰ ਦਿੱਲੀ ਦੀ ਫੈਮਿਲੀ ਕੋਰਟ ਨੇ ਤਲਾਕ ਨੂੰ ਮਨਜੂਰੀ ਦੇ ਦਿੱਤੀ। ਅਦਾਲਤ ਨੇ ਸਵੀਕਾਰ ਕੀਤਾ ਕਿ ਆਇਸ਼ਾ ਨੇ ਸ਼ਿਖਰ ਨੂੰ ਮਾਨਸਿਕ ਤੌਰ ’ਤੇ ਜੁਲਮ ਕੀਤਾ ਸੀ। ਅਦਾਲਤ ਨੇ ਤਲਾਕ ਦੀ ਪਟੀਸ਼ਨ ’ਚ ਧਵਨ ਦੇ ਦੋਸ਼ਾਂ ਨੂੰ ਇਸ ਆਧਾਰ ’ਤੇ ਮਨਜੂਰ ਕਰ ਲਿਆ ਕਿ ਆਇਸ਼ਾ ਨੇ ਜਾਂ ਤਾਂ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਜਾਂ ਆਪਣਾ ਬਚਾਅ ਕਰਨ ’ਚ ਅਸਫਲ ਰਹੀ।

Read This : ਜੇਕਰ ਅਸੀਂ ਆਪਣੀਆਂ ਯੋਜਨਾਵਾਂ ਸਬੰਧੀ ਸਪਸ਼ਟ ਰਹੇ ਤਾਂ ਜਿੱਤ ਪੱਕੀ : ਸ਼ਿਖਰ

ਸ਼ਿਖਰ ਧਵਨ ਦੀਆਂ ਕੁੱਝ ਯਾਦਗਾਰ ਪਾਰੀਆਂ…

ਟੈਸਟ ਡੈਬਿਊ ’ਚ 187 ਦੌੜਾਂ ਦੀ ਪਾਰੀ

ਸ਼ਿਖਰ ਨੂੰ ਕੌਮਾਂਤਰੀ ਕ੍ਰਿਕੇਟ ’ਚ ਡੈਬਿਊ ਕਰਨ ਦੇ ਤਿੰਨ ਸਾਲਾਂ ਬਾਅਦ 2013 ’ਚ ਟੈਸਟ ਟੀਮ ’ਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਪਹਿਲੇ ਹੀ ਟੈਸਟ ਮੈਚ ’ਚ ਅਸਟਰੇਲੀਆਈ ਟੀਮ ਖਿਲਾਫ ਮੋਹਾਲੀ ’ਚ 174 ਗੇਂਦਾਂ ’ਚ 187 ਦੌੜਾਂ ਦੀ ਪਾਰੀ ਖੇਡੀ ਸੀ ਤੇ ਇਹ ਉਨ੍ਹਾਂ ਦਾ ਪਹਿਲਾ ਹੀ ਟੈਸਟ ਮੈਚ ਸੀ।

ਚੈਂਪੀਅਨਜ਼ ਟਰਾਫੀ ਦੇ ਪਹਿਲੇ ਹੀ ਮੈਚ ’ਚ ਸੈਂਕੜਾ

2013 ’ਚ ਸ਼ਿਖਰ ਧਵਨ ਨੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਹੀ ਮੈਚ ’ਚ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਬਣਾਇਆ ਸੀ। ਇਹ ਉਨ੍ਹਾਂ ਦਾ ਪਹਿਲਾ ਆਈਸੀਸੀ ਟੂਰਨਾਮੈਂਟ ਸੀ। ਜਿਸ ਵਿੱਚ ਧਵਨ ਨੇ 94 ਗੇਂਦਾਂ ਦਾ ਸਾਹਮਣਾ ਕਰਦੇ ਹੋਏ 114 ਦੌੜਾਂ ਦੀ ਪਾਰੀ ਖੇਡੀ ਸੀ।

ਆਖਿਰੀ ਵਿਸ਼ਵ ਕੱਪ ’ਚ ਜਖਮੀ ਹੁੰਦੇ ਹੋਏ ਵੀ ਸੈਂਕੜਾ ਜੜਿਆ

ਸ਼ਿਖਰ ਧਵਨ ਨੇ 2019 ’ਚ ਆਪਣਾ ਆਖਿਰੀ ਵਨਡੇ ਵਿਸ਼ਵ ਕੱਪ ਖੇਡਿਆ ਸੀ। ਅਸਟਰੇਲੀਆ ਖਿਲਾਫ ਜਦੋਂ ਉਹ ਖੇਡਣ ਆਏ ਤਾਂ ਉਨ੍ਹਾਂ ਦਾ ਅੰਗੂਠਾ ਜਖਮੀ ਹੋ ਗਿਆ ਸੀ। ਪਰ ਫਿਰ ਵੀ ਧਵਨ ਨੇ 109 ਗੇਂਦਾਂ ਦਾ ਸਾਹਮਣਾ ਕਰਦੇ ਹੋਏ 117 ਦੌੜਾਂ ਦੀ ਪਾਰੀ ਖੇਡੀ ਸੀ।

ਸ਼ੁਭਮਨ ਗਿੱਲ ਨੇ ਕੀਤਾ ਅਜਿਹਾ ਕੰਮ, ਲੱਗਿਆ 12 ਲੱਖ ਰੁਪਏ ਦਾ ਜੁਰਮਾਨਾ
ਸਲੋ ਓਵਰ ਰੇਟ ਕਾਰਨ ਮਿਲੀ ਸਜਾ | Shubman Gill

ਸਨਰਾਈਜ਼ਰਜ਼ ਲਈ ਕੁਝ ਹੋਰ ਮੈਚ ਨਹੀਂ ਖੇਡਣਗੇ ਹਸਰੰਗਾ

ਚੇਨਈ (ਏਜੰਸੀ)। ਗੁਜਰਾਤ ਟਾਈਟਨਜ (ਜੀਟੀ) ਦੇ ਕਪਤਾਨ ਸ਼ੁਭਮਨ ਗਿੱਲ ਨੂੰ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਵਨਿੰਦੂ ਹਸਾਰੰਗਾ ਸਨਰਾਈਜਰਸ ਹੈਦਰਾਬਾਦ ਲਈ ਕੁਝ ਹੋਰ ਮੈਚ ਅਜੇ ਨਹੀਂ ਖੇਡ ਸਕਣਗੇ। ਉਹ ਘੱਟੋ-ਘੱਟ ਇੱਕ ਹਫਤੇ ਤੱਕ ਨਹੀਂ ਖੇਡ ਸਕਣਗੇ। ਉਨ੍ਹਾਂ ਦਾ ਵਿਦੇਸ਼ ’ਚ ਇਲਾਜ ਚੱਲ ਰਿਹਾ ਹੈ। (Shubman Gill)

IPL ਨੇ ਗਿੱਲ ’ਤੇ ਲਾਇਆ ਜੁਰਮਾਨਾ | Shubman Gill

ਆਈਪੀਐੱਲ ਦੇ ਇਸ ਸੀਜਨ ਦੇ 7ਵੇਂ ਮੈਚ ’ਚ ਮੰਗਲਵਾਰ ਨੂੰ ਗੁਜਰਾਤ ਨੂੰ ਚੇਨਈ ਸੁਪਰ ਕਿੰਗਜ (ਸੀਐੱਸਕੇ) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਆਈਪੀਐਲ ਨੇ ਬੁੱਧਵਾਰ ਨੂੰ ਆਪਣੇ ਬਿਆਨ ’ਚ ਕਿਹਾ, ‘ਇਹ ਉਸ ਦੀ ਟੀਮ ਦਾ ਸੀਜਨ ਦਾ ਪਹਿਲਾ ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ ਘੱਟੋ-ਘੱਟ ਓਵਰ ਰੇਟ ਨਾਲ ਸਬੰਧਤ ਅਪਰਾਧ ਹੈ। (Shubman Gill)

ਇਹ ਵੀ ਪੜ੍ਹੋ : ਆਪ ਵਿਧਾਇਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤੇ ਭਾਜਪਾ ’ਤੇ ਵੱਡੇ ਖੁਲਾਸੇ

ਇਸ ਲਈ ਗਿੱਲ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।’ ਚੇਨਈ ਨੇ ਮੰਗਲਵਾਰ ਨੂੰ ਗੁਜਰਾਤ ਟਾਈਟਨਸ (ਜੀਟੀ) ਨੂੰ 63 ਦੌੜਾਂ ਨਾਲ ਹਰਾ ਦਿੱਤਾ। ਚੇਪੌਕ ਸਟੇਡੀਅਮ ’ਚ ਗੁਜਰਾਤ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਚੇਨਈ ਨੇ 20 ਓਵਰਾਂ ’ਚ 6 ਵਿਕਟਾਂ ’ਤੇ 206 ਦੌੜਾਂ ਬਣਾਈਆਂ। 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 20 ਓਵਰਾਂ ’ਚ 8 ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੀ। (Shubman Gill)

ਹਸਰੰਗਾ ਅਜੇ ਹੈਦਰਾਬਾਦ ’ਚ ਸਾਮਲ ਨਹੀਂ ਹੋਏ | Shubman Gill

ਸ੍ਰੀਲੰਕਾ ਦੇ ਸਟਾਰ ਲੈੱਗ ਸਪਿਨਰ ਵਨਿੰਦੂ ਹਸਾਰੰਗਾ ਅਜੇ ਤੱਕ ਹੈਦਰਾਬਾਦ ਟੀਮ ਨਾਲ ਸ਼ਾਮਲ ਨਹੀਂ ਹੋਏ ਹਨ। ਉਹ ਘੱਟੋ-ਘੱਟ ਇੱਕ ਹੋਰ ਹਫਤੇ ਲਈ ਅਣਉਪਲਬਧ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੀ ਖੱਬੀ ਅੱਡੀ ਦਾ ਪੁਰਾਣਾ ਦਰਦ ਭੜਕ ਗਿਆ ਹੈ। ਉਹ ਇਸ ਸਬੰਧੀ ਵਿਦੇਸ਼ਾਂ ਦੇ ਡਾਕਟਰਾਂ ਦੀ ਸਲਾਹ ਲੈ ਰਹੇ ਹਨ। ਰਿਪੋਰਟ ਮੁਤਾਬਕ ਸ੍ਰੀਲੰਕਾ ਕ੍ਰਿਕੇਟ ਦੇ ਮੈਡੀਕਲ ਸਟਾਫ ਨੇ ਉਨ੍ਹਾਂ ਦੀ ਸੱਟ ਦੀ ਜਾਂਚ ਕੀਤੀ ਹੈ।

IND-SA ਪਹਿਲਾ ਟੈਸਟ : ਲੰਚ ਤੋਂ ਬਾਅਦ ਅੱਧੀ ਭਾਰਤੀ ਟੀਮ ਵਾਪਸ ਪਵੇਲੀਅਨ ਪਰਤੀ, ਹੁਣ ਵਿਰਾਟ ਵੀ ਸਸਤੇ ’ਚ ਆਊਟ
ਵਿਰਾਟ ਨੇ ਬਣਾਇਆਂ 38 ਦੌੜਾਂ | IND vs SA

ਰਬਾਡਾ ਨੇ ਲਈਆਂ 3 ਵਿਕਟਾਂ | IND vs SA

ਰੋਹਿਤ, ਜਾਇਸਵਾਲ, ਗਿੱਲ ਸਸਤੇ ’ਚ ਆਊਟ | IND vs SA

ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ ਦਾ ਪਹਿਲਾ ਮੈਚ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਸੁਪਰਸਪੋਰਟ ਪਾਰਕ ਮੈਦਾਨ ’ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮੇਂ ਪਹਿਲੇ ਦਿਨ ਦੇ ਦੂਜੇ ਸੈਸ਼ਨ ਦਾ ਖੇਡ ਚੱਲ ਰਿਹਾ ਹੈ। ਭਾਰਤ ਨੇ 6 ਵਿਕਟਾਂ ਦੇ ਨੁਕਸਾਨ ’ਤੇ 139 ਦੌੜਾਂ ਬਣਾ ਲਈਆਂ ਹਨ। ਸ਼ਾਰਦੁਲ ਠਾਕੁਰ ਅਤੇ ਕੇਐੱਲ ਰਾਹੁਲ ਕ੍ਰੀਜ ’ਤੇ ਮੌਜ਼ੂਦ ਹਨ। ਵਿਰਾਟ ਕੋਹਲੀ 38 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਉਨ੍ਹਾਂ ਤੋਂ ਪਹਿਲਾਂ ਸ਼੍ਰੇਅਸ ਅਈਅਰ ਬੋਲਡ ਹੋਏ। ਕਾਗਿਸੋ ਰਬਾਡਾ ਨੇ ਦੋਵਾਂ ਨੂੰ ਪੈਵੇਲੀਅਨ ਭੇਜਿਆ ਹੈ। ਰਬਾਡਾ ਨੂੰ 3 ਵਿਕਟਾਂ ਹਾਸਲ ਹੋਇਆਂ ਹਨ। ਲੰਚ ਤੋਂ ਪਹਿਲਾਂ ਭਾਰਤੀ ਟੀਮ ਚੰਗੀ ਸਥਿਤੀ ’ਚ ਸੀ, ਇੱਕ ਸਮੇਂ ਵਿਰਾਟ ਅਤੇ ਅਈਅਰ ਵਿਚਕਾਰ ਕਾਫੀ ਦੌੜਾਂ ਦੀ ਸਾਂਝੇਦਾਰੀ ਹੋ ਗਈ ਸੀ ਪਰ ਲੰਚ ਤੋਂ ਬਾਅਦ ਦੋਵੇਂ ਬੱਲੇਬਾਜ਼ ਸਸਤੇ ’ਚ ਆਊਟ ਹੋ ਗਏ। (IND vs SA)

ਵਿਰਾਟ-ਸ਼੍ਰੇਅਸ 5 ਓਵਰਾਂ ਦੇ ਅੰਦਰ ਹੀ ਆਊਟ | IND vs SA

ਭਾਰਤ ਲਈ 5ਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਸ਼੍ਰੇਅਸ ਅਈਅਰ ਨੂੰ 13ਵੇਂ ਓਵਰ ’ਚ ਹੀ ਜੀਵਨਦਾਨ ਮਿਲ ਗਿਆ। ਸ਼੍ਰੇਅਸ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਟੀਮ ਦੇ ਸਕੋਰ ਨੂੰ 50 ਦੌੜਾਂ ਤੋਂ ਪਾਰ ਕਰ ਦਿੱਤਾ। ਉਨ੍ਹਾਂ ਟੀਮ ਕੋਹਲੀ ਦੇ ਨਾਲ ਪਹਿਲੇ ਸੈਸ਼ਨ ਦੇ ਅੰਤ ਤੱਕ ਪੰਜਾਹ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਕੋਈ ਵਿਕਟ ਨਹੀਂ ਗਵਾਉਣ ਦਿੱਤੀ। ਸ਼੍ਰੇਅਸ ਦੂਜੇ ਸੈਸ਼ਨ ਦੇ ਪਹਿਲੇ ਹੀ ਓਵਰ ’ਚ ਆਊਟ ਹੋ ਗਏ। ਉਨ੍ਹਾਂ ਨੂੰ 27ਵੇਂ ਓਵਰ ਦੀ ਆਖਰੀ ਗੇਂਦ ’ਤੇ ਰਬਾਡਾ ਨੇ ਬੋਲਡ ਕੀਤਾ। (IND vs SA)

ਇਨ੍ਹਾਂ ਸੂਬਿਆਂ ’ਚ 30 ਦਸੰਬਰ ਤੱਕ ਸੰਘਣੀ ਧੁੰਦ ਦਾ ਅਲਰਟ, ਮੀਂਹ ਦੀ ਵੀ ਸੰਭਾਵਨਾ

ਸ਼੍ਰੇਅਸ 31 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਵਿਰਾਟ ਨਾਲ ਉਸ ਦੀ 68 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। ਰਬਾਡਾ ਨੇ ਦੂਜੇ ਸੈਸ਼ਨ ’ਚ ਕੋਹਲੀ ਨੂੰ ਵੀ ਕੈਚ ਆਊਟ ਕਰਵਾਇਆ। ਕੋਹਲੀ ਨੇ 64 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਸ਼੍ਰੇਅਸ 27ਵੇਂ ਓਵਰ ’ਚ ਅਤੇ ਕੋਹਲੀ 31ਵੇਂ ਓਵਰ ’ਚ ਆਊਟ ਹੋ ਗਏ, ਇਸ ਤਰ੍ਹਾਂ ਭਾਰਤ ਨੇ 5 ਓਵਰਾਂ ਦੇ ਅੰਦਰ ਹੀ ਦੋਵੇਂ ਸੈੱਟ ਬੱਲੇਬਾਜਾਂ ਦੀਆਂ ਵਿਕਟਾਂ ਗੁਆ ਦਿੱਤੀਆਂ।

ਸੈਸ਼ਨ-1 ਦੀ ਖੇਡ ਭਾਰਤੀ ਟੀਮ ਦੇ ਨਾਂਅ | IND vs SA

ਮੀਂਹ ਕਾਰਨ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਏ ਪਹਿਲੇ ਟੈਸਟ ’ਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 24 ਦੌੜਾਂ ਦੇ ਅੰਦਰ ਹੀ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ। ਕਪਤਾਨ ਰੋਹਿਤ ਸਿਰਫ 5 ਦੌੜਾਂ, ਯਸ਼ਸਵੀ ਜਾਇਸਵਾਲ 17 ਅਤੇ ਸਟਾਰ ਸ਼ੁਭਮਨ ਗਿੱਲ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਨੰਦਰੇ ਬਰਗਰ ਨੇ 2 ਅਤੇ ਕਾਗਿਸੋ ਰਬਾਡਾ ਨੇ ਇੱਕ ਵਿਕਟ ਲਈ। 12ਵੇਂ ਓਵਰ ’ਚ ਹੀ 3 ਵਿਕਟਾਂ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਪਾਰੀ ਨੂੰ ਸੰਭਾਲਿਆ। (IND vs SA)

ਫਿਰ ਕੰਟਰੋਲ ਹਾਸਲ ਕਰਨ ਤੋਂ ਬਾਅਦ ਦੋਵਾਂ ਨੇ ਖਰਾਬ ਗੇਂਦਾਂ ’ਤੇ ਖੁੱਲ੍ਹ ਕੇ ਸ਼ਾਟ ਖੇਡੇ। ਦੋਵਾਂ ਨੇ ਭਾਰਤ ਦੇ ਸਕੋਰ ਨੂੰ 50 ਦੌੜਾਂ ਤੋਂ ਪਾਰ ਪਹੁੰਚਾਇਆ ਅਤੇ ਆਪਸ ’ਚ ਅਰਧਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ। ਸੈਸ਼ਨ 1 ਦੀ ਸਮਾਪਤੀ ਤੋਂ ਬਾਅਦ ਭਾਰਤ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ’ਤੇ 91 ਦੌੜਾਂ ਸੀ। ਭਾਰਤ ਨੇ 26 ਓਵਰਾਂ ’ਚ 3.50 ਦੀ ਰਨ ਰੇਟ ਨਾਲ ਸਕੋਰ ਬਣਾਇਆ। ਸਕੋਰਿੰਗ ਰੇਟ ਅਤੇ ਰਿਕਵਰੀ ਦੇ ਕਾਰਨ ਭਾਰਤ ਸੈਸ਼ਨ 1 ’ਚ ਦੱਖਣੀ ਅਫਰੀਕਾ ਤੋਂ ਅੱਗੇ ਰਿਹਾ। (IND vs SA)

ਇੱਕ ਵਾਰ ਫੇਰ ਤੋਂ ਭਾਰਤ ਦਾ ਟਾਪ ਆਰਡਰ ਫਲਾਪ | IND vs SA

ਭਾਰਤ ਵੱਲੋਂ ਸ਼ੁਭਮਨ ਗਿੱਲ 2 ਅਤੇ ਯਸ਼ਸਵੀ ਜੈਸਵਾਲ 17 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ, ਦੋਵਾਂ ਨੂੰ ਡੈਬਿਊ ਕਰਨ ਵਾਲੇ ਨੰਦਰੇ ਬਰਗਰ ਨੇ ਪੈਵੇਲੀਅਨ ਭੇਜਿਆ। ਕਪਤਾਨ ਰੋਹਿਤ ਸ਼ਰਮਾ 5 ਦੌੜਾਂ ਬਣਾ ਕੇ ਕੈਗਿਸੋ ਰਬਾਡਾ ਹੱਥੋਂ ਕੈਚ ਆਊਟ ਹੋ ਗਏ।

ਸ਼੍ਰੇਅਸ-ਕੋਹਲੀ ਨੂੰ ਮਿਲਿਆ ਇੱਕ-ਇੱਕ ਜੀਵਨਦਾਨ | IND vs SA

24 ਦੌੜਾਂ ’ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਵਿਰਾਟ ਕੋਹਲੀ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਦੋਵਾਂ ਨੂੰ ਸ਼ੁਰੂਆਤੀ ਓਵਰਾਂ ’ਚ ਇੱਕ-ਇੱਕ ਲੀਜ ਮਿਲੀ। 13ਵੇਂ ਓਵਰ ਦੀ ਚੌਥੀ ਗੇਂਦ ’ਤੇ ਸ਼੍ਰੇਅਸ ਨੇ ਪੁਆਇੰਟ ਵੱਲ ਸ਼ਾਟ ਖੇਡਿਆ, ਇੱਥੇ ਮਾਰਕੋ ਜੈਨਸਨ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। 14ਵੇਂ ਓਵਰ ਦੀ ਤੀਜੀ ਗੇਂਦ ’ਤੇ ਵਿਰਾਟ ਨੇ ਸਕਵੇਅਰ ਲੇਗ ਵੱਲ ਸ਼ਾਟ ਖੇਡਿਆ, ਇੱਥੇ ਟੋਨੀ ਡੀ ਜਾਰਜੀ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। (IND vs SA)

ਮੀਂਹ ਕਾਰਨ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਮੈਚ | IND vs SA

ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਮੈਚ ਅੱਜ ਦੁਪਹਿਰ 1:30 ਵਜੇ ਸ਼ੁਰੂ ਹੋਣਾ ਸੀ ਪਰ ਇੱਥੇ ਮੀਂਹ ਪੈ ਰਿਹਾ ਸੀ ਜਿਸ ਕਾਰਨ ਟਾਸ ’ਚ ਥੋੜੇ ਸਮੇਂ ਦੀ ਦੇਰੀ ਹੋਈ। ਟਾਸ ਦੁਪਹਿਰ 1:45 ਵਜੇ ਹੋਇਆ ਅਤੇ ਮੈਚ ਦੁਪਹਿਰ 2:00 ਵਜੇ ਸ਼ੁਰੂ ਹੋ ਸਕਿਆ।

ਪ੍ਰਸਿਧ ਕ੍ਰਿਸ਼ਨਾ ਨੇ ਕੀਤਾ ਟੈਸਟ ਡੈਬਿਊ | IND vs SA

ਤੇਜ ਗੇਂਦਬਾਜ ਪ੍ਰਸਿਧ ਕ੍ਰਿਸ਼ਨਾ ਨੇ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ, ਜਸਪ੍ਰੀਤ ਬੁਮਰਾਹ ਨੇ ਉਨ੍ਹਾਂ ਨੂੰ ਡੈਬਿਊ ਕੈਪ ਸੌਂਪੀ। ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਸੱਟ ਕਾਰਨ ਪਹਿਲਾ ਟੈਸਟ ਨਹੀਂ ਖੇਡ ਸਕੇ, ਉਨ੍ਹਾਂ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਮਿਲਿਆ। ਨੈਂਡਰੇ ਬਰਗਰ ਅਤੇ ਡੇਵਿਡ ਬੇਡਿੰਗਮ ਨੂੰ ਦੱਖਣੀ ਅਫਰੀਕਾ ਲਈ ਆਪਣਾ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ। ਟੀਮ ਇੰਡੀਆ ਹੁਣ ਤੱਕ ਦੱਖਣੀ ਅਫਰੀਕਾ ’ਚ ਇੱਕ ਵੀ ਟੈਸਟ ਸੀਰੀਜ ਨਹੀਂ ਜਿੱਤ ਸਕੀ ਹੈ। ਟੀਮ ਨੇ ਇੱਥੇ 8 ਸੀਰੀਜ ਖੇਡੀਆਂ ਅਤੇ ਇਨ੍ਹਾਂ ’ਚੋਂ 7 ਹਾਰੀਆਂ ਹਨ। ਸਿਰਫ ਇੱਕ ਲੜੀ ਡਰਾਅ ਹੋ ਸਕੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਦੋਵਾਂ ਟੀਮਾਂ ਲਈ ਇਹ ਲੜੀ ਬਹੁਤ ਮਹੱਤਵਪੂਰਨ ਹੈ। (IND vs SA)

ਸ੍ਰੀਲੰਕਾ ਦੌਰੇ ’ਚ ਸ਼ਿਖਰ ਸੰਭਾਲਣਗੇ ਕਪਤਾਨੀ, ਭੁਵਨੇਸ਼ਵਰ ਉਪ ਕਪਤਾਨ
ਸ੍ਰੀਲੰਕਾ ਦੌਰੇ ’ਚ ਸ਼ਿਖਰ ਸੰਭਾਲਣਗੇ ਕਪਤਾਨੀ, ਭੁਵਨੇਸ਼ਵਰ ਉਪ ਕਪਤਾਨ

ਮੁੰਬਈ। ਜੂਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਆਉਣ ਵਾਲੇ ਸ੍ਰੀਲੰਕਾ ਦੌਰੇ ’ਚ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦੀ ਕਪਤਾਨੀ ਸੰੰਭਾਲਣਗੇ ਜਦੋਂਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਉਪ ਕਪਤਾਨ ਹੋਣਗੇ ਭਾਰਤ ਦੀ ਟੈਸਟ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪਅਨਸ਼ਿਪ ਫਾਈਨਲ ਅਤੇ ਉਸ ਤੋਂ ਬਾਅਦ ਇੰਗਲੈਂਡ ਖਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਲਈ ਇਸ ਸਮੇਂ ਇੰਗਲੈਂਡ ’ਚ ਹੈ ਇਸ ਲਈ ਨਵੇਂ ਖਿਡਾਰੀਆਂ ਨੂੰ ਅਜ਼ਮਾਉਣ ਦਾ ਇਹ ਚੰਗਾ ਮੌਕਾ ਸੀ।  ਭਾਰਤ ਨੂੰ ਸ੍ਰੀਲੰਕਾ ਦੇ ਸੀਮਤ ਓਵਰਾਂ ਦੇ ਇਸ ਦੌਰੇ ’ਚ ਤਿੰਨ ਇੱਕ ਰੋਜ਼ਾ ਅਤੇ ਤਿੰਨ ਟੀ-20 ਮੈਚ ਖੇਡਣੇ ਹਨ ਸਾਰੇ ਮੈਚ ਕੋਲੰਬੋ ਸਥਿਤ ਆਰ ਪ੍ਰੇਮਦਾਸ਼ਾ ਇੰਟਰਨੈਸ਼ਨਲ ਸਟੇਡੀਅਮ ’ਚ ਖੇਡੇ ਜਾਣਗੇ ਇੱਕ ਰੋਜਾ ਮੈਚ 13, 16, ਅਤੇ 18 ਜੁਲਾਈ ਨੂੰ ਜਦੋਂ ਕਿ ਟੀ-20 ਮੈਚ 21, 23 ਅਤੇ 25 ਜੁਲਾਈ ਨੂੰ ਖੇਡੇ ਜਾਣਗੇ।

ਰਾਸ਼ਟਰੀ ਕ੍ਰਿਕੇਟ ਅਕਾਦਮੀ (ਐਨਸੀਏ) ਦੇ ਮੁਖੀ ਅਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਮੁੱਖ ਕੋਚ ਦੇ ਤੌਰ ’ਤੇ ਭਾਰਤ ਏ ਟੀਮ ਨਾਲ ਜੁਲਾਈ ’ਚ ਸ੍ਰੀਲੰਕਾ ਦੌਰੇ ’ਤੇ ਜਾਣਗੇ ਟੀਮ ਦੇ ਕੋਚਿੰਗ ਸਟਾਫ਼ ’ਚ ਵੀ ਉਨ੍ਹਾਂ ਦੇ ਐਨਸੀਏ ਦੇ ਸਾਥੀ ਮੈਂਬਰ ਸ਼ਾਮਲ ਹੋਣਗੇ। ਟੀਮ : ਸ਼ਿਖ਼ਰ ਧਵਨ (ਕਪਤਾਨ), ਪਿ੍ਰਥਵੀ ਸ਼ਾਅ, ਦੇਵਦੱਤ ਪੱਡੀਕਲ, ਰੁਤੂਰਾਜ ਗਾਇਕਵਾੜ, ਸੂਰਿਆ ਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਨੀਤੀਸ਼ ਰਾਣਾ, ਇਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਯੁਜਵੇਂਦਰ ਚਹਿਲ, ਰਾਹੁਲ ਚਾਹਰ, ਕੇ ਗੌਤਮ, ਕੁਣਾਲ ਪਾਂਡਿਆ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ, ਚੇਤਨ ਸਕਾਰੀਆ ਨੈੱਟ ਗੇਂਦਬਾਜ਼: ਈਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਜੀਤ ਸਿੰਘ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

INDVSL: ਸ਼ਿਖਰ ਧਵਨ ਦਾ ਸੈਂਕੜਾ, ਭਾਰਤ ਜਿੱਤਿਆ
ਧਵਨ ਤੇ ਵਿਰਾਟ ਵਿਚਕਾਰ ਹੋਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਮੱਦਦ ਨਾਲ ਸਿਰਫ਼ 28.5 ਓਵਰਾਂ ‘ਚ ਹਾਸਲ ਕੀਤਾ ਟੀਚਾ

ਦਾਂਬੁਲਾ:ਭਾਰਤ ਨੇ ਐਤਵਾਰ ਨੂੰ ਹੋਏ ਪਹਿਲੇ ਇੱਕ ਰੋਜ਼ਾ ਮੈਚ ‘ਚ ਸ੍ਰੀਲੰਕਾ ਵੱਲੋਂ ਦਿੱਤਾ ਟੀਚਾ ਸਿਰਫ਼ 28.5 ਓਵਰਾਂ ‘ਚ ਪੂਰਾ ਕਰਕੇ 9 ਵਿਕਟਾਂ ਨਾਲ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕਰ ਲਿਆ ਇਸ ਮੈਚ ‘ਚ ਭਾਰਤ ਵੱਲੋਂ ਓਪਨਰ ਸ਼ਿਖਰ ਧਵਨ ਨੇ ਸਾਨਦਾਰ ਬੱਲੇਬਾਜ਼ੀ ਕਰਦੇ ਹੋਏ 90 ਗੇਂਦਾਂ ‘ਚ 20 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਤਾਬੜਤੋੜ 132 ਦੌੜਾਂ ਬਣਾਈਆਂ ਇਸ ਮੈਚ ‘ਚ ਵਿਰਾਟ ਕੋਹਲੀ ਨੇ ਉਨ੍ਹਾਂ ਦਾ ਬਾਖੂਬੀ ਸਾਥ ਨਿਭਾਇਆ ਤੇ 82 ਦੌੜਾਂ ਦੀ ਪਾਰੀ ਖੇਡੀ ਤੇ ਜਿੱਤ ਆਪਣੇ ਨਾਂਅ ਕਰ ਲਈ

ਸ੍ਰੀਲੰਕਾ ਦੀ ਪਾਰੀ ਨੂੰ ਢਾਹੁਣ ਦਾ ਸਿਹਰਾ ਪਟੇਲ ਅਤੇ ਜਾਧਵ ਨੂੰ

ਇਸ ਤੋਂ ਪਹਿਲਾਂ ਖੱਬੇ ਹੱਥ ਦੇ ਸਪਿੱਨਰ ਅਕਸ਼ਰ ਪਟੇਲ (34 ਦੌੜਾਂ ‘ਤੇ ਤਿੰਨ ਵਿਕਟਾਂ) ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ (26 ਦੌੜਾਂ ‘ਤੇ ਦੋ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੇ ਸ੍ਰੀਲੰਕਾ ਨੂੰ 43.2 ਓਵਰਾਂ ‘ਚ 216 ਦੌੜਾਂ ‘ਤੇ ਢੇਰ ਕਰ ਦਿੱਤਾ ਸ੍ਰੀਲੰਕਾ ਦੀ ਟੀਮ ਇੱਕ ਸਮੇਂ 25ਵੇਂ ਓਵਰ ‘ਚ ਇੱਕ ਵਿਕਟ ‘ਤੇ 139 ਦੌੜਾਂ ਬਣਾ ਕੇ ਕਾਫੀ ਮਜ਼ਬੂਤ ਸਥਿਤੀ ‘ਚ ਸੀ ਪਰ ਉਸ ਤੋਂ ਬਾਅਦ ਉਸ ਨੇ ਆਪਣੀਆਂ 9 ਵਿਕਟਾਂ ਸਿਰਫ 77 ਦੌੜਾਂ ਜੋੜ ਕੇ ਗੁਆ ਦਿੱਤੀਆਂ  ਸ੍ਰੀਲੰਕਾ ਦੀ ਪਾਰੀ ਨੂੰ ਢਾਹੁਣ ਦਾ ਸਿਹਰਾ ਪਟੇਲ ਅਤੇ ਜਾਧਵ ਨੂੰ ਗਿਆ, ਜਿਨ੍ਹਾਂ ਨੇ ਸ੍ਰੀਲੰਕਾ ਦੇ ਮੱਧਕ੍ਰਮ ਨੂੰ ਢਾਹ ਦਿੱਤਾ

ਭਾਰਤੀ ਗੇਂਦਬਾਜ਼ਾਂ ਨੇ 24 ਓਵਰ ਦੀ ਖੇਡ ਤੋਂ ਬਾਅਦ ਜਬਰਦਸਤ ਵਾਪਸੀ ਕੀਤੀ ਅਤੇ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ ਪਟੇਲ ਨੇ 10 ਓਵਰਾਂ ‘ਚ 34 ਦੌੜਾਂ ‘ਤੇ ਤਿੰਨ ਵਿਕਟਾਂ, ਜਾਧਵ ਨੇ ਪੰਜ ਓਵਰਾਂ ‘ਚ 26 ਦੌੜਾਂ ‘ਤੇ ਦੋ ਵਿਕਟਾਂ, ਜਸਪ੍ਰੀਤ ਬੁਮਰਾਹ ਨੇ 6.2 ਓਵਰਾਂ ‘ਚ 22 ਦੌੜਾਂ ‘ਤੇ ਦੋ ਵਿਕਟਾਂ ਅਤੇ ਯੁਜਵਿੰਦਰ ਚਹਿਲ ਨੇ 10 ਓਵਰਾਂ ‘ਚ 60 ਦੌੜਾਂ ‘ਤੇ ਦੋ ਵਿਕਟਾਂ ਲਈਆਂ

ਸ੍ਰੀਲੰਕਾ ਵੱਲੋਂ ਓਪਨਰ ਨਿਰੋਸ਼ਨ ਡਿਕਵੇਲਾ ਨੇ 74 ਗੇਂਦਾਂ ‘ਚ ਅੱਠ ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜਿਆਦਾ 64 ਦੌੜਾਂ ਬਣਾਈਆਂ ਜਾਧਵ ਨੇ ਡਿਕਵੇਲਾ ਨੂੰ ਲੱਤ ਅੜਿੱਕਾ ਕਰਨ ਦੇ ਨਾਲ ਹੀ ਮੇਜ਼ਬਾਨ ਟੀਮ ਨੂੰ ਢਾਹੁਣ ਦਾ ਰਸਤਾ ਖੋਲ੍ਹ ਦਿੱਤਾ ਜਾਧਵ ਨੇ ਸ੍ਰੀਲੰਕਾ ਦੇ ਕਪਤਾਨ ਉਪਲ ਤਰੰਗਾ (13) ਦੀ ਵਿਕਟ ਵੀ ਝਟਕੀ ਪਟੇਲ ਨੇ ਕੁਸ਼ਲ ਮੈਂਡਿਸ (36), ਵਾਨਿੰਦੁ ਹਸਾਰੰਗਾ (02) ਅਤੇ ਲਕਸ਼ਮਣ ਸੰਦਾਕਨ (05) ਦੀਆਂ ਵਿਕਟਾਂ ਝਟਕੀਆਂ ਤੇਜ ਗੇਂਦਬਾਜ਼ ਬੁਮਰਾਹ ਨੇ ਹੇਠਲੇ ਕ੍ਰਮ ‘ਚ ਤਿਸ਼ਾਰਾ ਪਰੇਰਾ (00) ਅਤੇ  ਵਿਸ਼ਵਾ ਫਰਨਾਂਡੋ (00) ਨੂੰ ਆਊਟ ਕੀਤਾ ਲੈੱਗ ਸਪਿੱਨਰ ਚਹਿਲ ਨੇ ਓਪਨਰ ਦਾਨੁਸ਼ਕਾ ਗੁਣਾਤਿਲਕੇ 35 ਅਤੇ ਲਸਿਤ ਮਲਿੰਗਾ 08 ਦੀਆਂ  ਵਿਕਟਾਂ ਲਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸ਼ਿਖਰ ਧਵਨ ਦੇ ਅਰਧ ਸੈਂਕੜੇ ਨਾਲ ਹੈਦਰਾਬਾਦ ਦੀਆਂ ਉਮੀਦਾਂ ਕਾਇਮ
ਹੈਦਰਾਬਾਦ, (ਏਜੰਸੀ) । ਤੇਜ ਗੇਂਦਬਾਜ਼ ਸਿਧਾਰਥ ਕੌਲ (24 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੋਂ ਬਾਅਦ ਓਪਨਰ ਸ਼ਿਖਰ ਧਵਨ  (ਨਾਬਾਦ 62) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਪਿਛਲੀ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅੰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 ਦੇ ਪਲੇਅ ਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹੈਦਰਾਬਾਦ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਸੀ ਅਤੇ ਉਸ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਹੀ ਖੇਤਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਦਾਅਵੇਦਾਰੀ ਬਣਾਈ ਰੱਖੀ ਜਦੋਂ ਕਿ ਪਲੇਅ ਆਫ ‘ਚ ਪਹੁੰਚਣ ਲਈ ਹੈਦਰਾਬਾਦ ਨੂੰ ਆਪਣਾ ਆਖਰੀ ਲੀਗ ਮੈਚ ਵੀ ਜਿੱਤਣਾ ਹੋਵੇਗਾ।

ਸਨਰਾਈਜਰਜ਼ ਹੈਦਰਾਬਾਦ ਨੇ ਮੁੰਬਈ ਨੂੰ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 138 ਦੌੜਾਂ ਦੇ ਆਮ ਸਕੋਰ ‘ਤੇ ਰੋਕਣ ਤੋਂ ਬਾਅਦ 18.2 ਓਵਰਾਂ ‘ਚ ਤਿੰਨ ਵਿਕਟਾਂ ‘ਤੇ 140 ਦੌੜਾਂ ਬਣਾ ਕੇ ਬਿਹਤਰੀਨ ਜਿੱਤ ਦਰਜ ਕੀਤੀ ਹੈਦਰਾਬਾਦ ਦੀ 13 ਮੈਚਾਂ ‘ਚ ਇਹ ਸੱਤਵੀਂ ਜਿੱਤ ਹੈ ਅਤੇ ਉਸ ਦੇ 15 ਅੰਕ ਹੋ ਗਏ ਮੁੰਬਈ ਦੀ 12 ਮੈਚਾਂ ‘ਚ ਇਹ ਤੀਜੀ ਹਾਰ ਹੈ ਪਰ ਉਹ 18 ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਬਣੀ ਹੋਈ ਹੈ ਮੁੰਬਈ ਨੇ ਪਲੇਅ ਆਫ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਲਿਆ ਸੀ ਚੈਂਪੀਅੰਜ਼ ਟ੍ਰਾਫੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤੇ ਗਏ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੇ ਇਸ ਦਾ ਜਸ਼ਨ ਮੈਚ ਜੇਤੂ ਅਰਧ ਸੈਂਕੜਾ ਲਾ ਕੇ ਮਨਾਇਆ।

ਕਪਤਾਨ ਡੇਵਿਡ ਵਾਰਨਰ (06) ਦੀ ਵਿਕਟ ਦੂਜੇ ਹੀ ਓਵਰ ‘ਚ ਡਿੱਗਣ ਤੋਂ ਬਾਅਦ ਸ਼ਿਖਰ ਨੇ ਮੋਏਸਿਸ ਹੈਨਰਿਕਸ (44) ਨਾਲ ਦੂਜੀ ਵਿਕਟ ਲਈ 91 ਦੌੜਾਂ ਜੋੜ ਕੇ ਹੈਦਰਾਬਾਦ ਨੂੰ ਜਿੱਤ ਦੀ ਪਟੜੀ ‘ਤੇ ਪਾ ਦਿੱਤਾ ਯੁਵਰਾਜ ਸਿੰਘ ਨੌਂ ਦੌੜਾਂ ਬਣਾ ਕੇ ਆਊਟ ਹੋਏ ਜਦੋਂ ਕਿ ਵਿਜੈ 15 ਦੌੜਾਂ ਬਣਾ ਕੇ ਨਾਬਾਦ ਰਹੇ।

ਇਸ ਤੋਂ ਪਹਿਲਾਂ ਤੇਜ ਗੇਂਦਬਾਜ਼ ਸਿਧਾਰਥ ਕੌਲ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸਟੀਕ ਪ੍ਰਦਰਸ਼ਨ ਦੀ ਬਦੌਲਤ ਸਨਰਾਈਜਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅੰਜ਼ ਨੂੰ ਸੱਤ ਵਿਕਟਾਂ ‘ਤੇ 138 ਦੌੜਾਂ ਦੇ ਮਾਮੂਲੀ ਸਕੋਰ ‘ਤੇ ਰੋਕ ਦਿੱਤਾ ਹੈਦਰਾਬਾਦ ਦੇ ਸਾਰੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸਿਰਫ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਹੀ ਕੁਝ ਟਿਕ ਕੇ ਖੇਡ ਸਕੇ ਅਤੇ ਉਨ੍ਹਾਂ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ।

ਅਫਗਾਨਿਸਤਾਨ ਦੇ ਆਫ ਸਪਿੱਨਰ ਮੁਹੰਮਦ ਨਬੀ ਨੇ ਕੰਜੂਸੀ ਨਾਲ ਗੇਂਦਬਾਜ਼ੀ ਕਰਦਿਆਂ ਚਾਰ ਓਵਰਾਂ ‘ਚ ਸਿਰਫ 13 ਦੌੜਾਂ ਦੇ ਕੇ ਲੇਂਡਲ ਸਿਮੰਸ (01) ਦੀ ਵਿਕਟ ਲਈ ਅਫਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਖਾਨ ਨੇ ਚਾਰ ਓਵਰਾਂ ‘ਚ 22 ਦੌੜਾਂ ਦੇ ਕੇ ਹਾਰਦਿਕ ਪਾਂਡਿਆ (15) ਨੂੰ ਆਊਟ ਕੀਤਾ ਮੁੰਬਈ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਾਰਗਰ ਸਾਬਤ ਨਹੀਂ ਹੋਇਆ।