Retained - Sach Kahoon Punjabi
ਪੁਜਾਰਾ ਦੇ ਸੈਂਕੜੇ ਨੇ ਸੰਭਾਲਿਆ ਭਾਰਤ
ਪੁਜਾਰਾ ਨੇ 246 ਗੇਂਦਾਂ ‘ਤੇ ਨਾਬਾਦ 123 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ
ਪਹਿਲੇ ਦਿਨ ਸਟੰਪਸ ਤੱਕ 9 ਵਿਕਟਾਂ ‘ਹਤੇ 250 ਦੌੜਾਂ
12ਵੇਂ 5 ਹਜਾਰੀ ਬਣੇ ਪੁਜਾਰਾ
ਐਡੀਲੇਡ, 6 ਦਸੰਬਰ
ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (123) ਦੀ ਜੁਝਾਰੂ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਵਿਰੁੱਧ ਇੱਥੇ ਐਡੀਲੇਡ ਓਵਲ ‘ਚ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਖ਼ਰਾਬ ਸ਼ਰੂਆਤ ਤੋਂ ਉੱਭਰਦੇ ਹੋਏ ਸਟੰਪਸ ਤੱਕ 9 ਵਿਕਟਾਂ ‘ਹਤੇ 250 ਦੌੜਾਂ ਬਣਾ ਲਈਆਂ
ਕਰੀਅਰ ਦਾ 16ਵਾਂ ਸੈਂਕੜਾ
ਪੁਜਾਰਾ ਨੇ ਆਪਣੇ ਟੈਸਟ ਕਰੀਅਰ ਦਾ 16ਵਾਂ ਸੈਂਕੜਾ ਬਣਾਇਆ ਅਤੇ 65ਵੇਂ ਟੈਸਟ ‘ਚ ਆਪਣੀਆਂ 5000 ਦੌੜਾਂ ਵੀ ਪੂਰੀਆਂ ਕਰ ਲਈਆਂ ਪੁਜਾਰਾ ਨੇ ਇੱਕ ਪਾਸਾ ਸੰਭਾਲ ਕੇ ਬੱਲੇਬਾਜ਼ੀ ਕਰਦੇ ਹੋਏ 246 ਗੇਂਦਾਂ ‘ਤੇ ਨਾਬਾਦ 123 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ ਪੁਜਾਰਾ ਨੌਂਵੇਂ ਬੱਲੇਬਾਜ਼ ਦੇ ਤੌਰ ‘ਤੇ ਦਿਨ ਦੇ 88ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਰਨ ਆਊਟ ਹੋਏ ਅਤੇ ਇਸ ਦੇ ਨਾਲ ਹੀ ਦਿਨ ਦੀ ਖੇਡ ਸਮਾਪਤ ਹੋ ਗਈ ਆਸਟਰੇਲੀਆ ‘ਚ ਇਤਿਹਾਸ ਰਚਣ ਦੀ ਦਾਅਵੇਦਾਰ ਮੰਨੀ ਜਾ ਰਹੀ ਦੁਨੀਆਂ ਦੀ ਨੰਬਰ ਇੱਕ ਟੀਮ ਦਾ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸਿਰਫ਼ 86 ਦੌੜਾਂ ‘ਤੇ ਅੱਧੀ ਟੀਮ ਗੁਆਉਣ ਤੋਂ ਬਾਅਦ ਭਰੋਸੇਮੰਦ ਬੱਲੇਬਾਜ਼ ਪੁਜਾਰਾ ਦੀ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਆਪਣੀ ਸਾਖ਼ ਬਚਾਈ ਸਟੰਪਸ ਸਮੇਂ ਮੁਹੰਮਦ ਸ਼ਮੀ 6 ਅਤੇ ਆਖ਼ਰੀ ਬੱਲੇਬਾਜ਼ ਜਸਪ੍ਰੀਤ ਬੁਮਰਾਹ ਮੈਦਾਨ ‘ਤੇ ਨਿੱਤਰਨਗੇ
ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ  ਲਈਆਂ 6 ਵਿਕਟਾਂ
ਭਾਰਤ ਦੇ ਸਟਾਰ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਟੀਮ ਦੇ ਸਭ ਤੋਂ ਵੱਡੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 3, ਲੋਕੇਸ਼ ਰਾਹੁਲ 2, ਮੁਰਲੀ ਵਿਜੇ 11, ਅਜਿੰਕੇ ਰਹਾਣੇ 13, ਟੀਮ ‘ਚ ਵਾਪਸੀ ਵਾਲੇ ਰੋਹਿਤ ਸ਼ਰਮਾ 37, ਰਿਸ਼ਭ ਪੰਤ 25 ਅਤੇ ਅਸ਼ਵਿਨ 25 ਦੌੜਾਂ ਬਣਾ ਕੇ ਆਊਟ ਹੋਏ ਮੇਜ਼ਬਾਨ ਟੀਮ ਨੇ ਘਰੇਲੂ ਮੈਦਾਨ ‘ਤੇ ਬਿਹਤਰੀਨ ਗੇਂਦਬਾਜ਼ੀ ਕੀਤੀ ਅਤੇ ਲਗਾਤਾਰ ਫ਼ਰਕ ‘ਤੇ ਭਾਰਤੀ ਟੀਮ ਦੀਆ ਵਿਕਟਾਂ ਉਖਾੜੀਆਂ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁਡ ਅਤੇ ਪੈਟ ਕਮਿੰਸ ਦੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ ਆਸ ਅਨੁਸਾਰ ਖੇਡ ਦਿਖਾਉਂਦੇ ਹੋਏ 2-2 ਵਿਕਟਾਂ ਕੱਢੀਆਂ ਜਦੋਂਕਿ ਆਫ਼ ਸਪਿੱਨਰ ਨਾਥਨ ਲਿਓਨ ਨੂੰ ਵੀ ਦੋ ਵਿਕਟਾਂ ਮਿਲੀਆਂ
ਪੁਜਾਰਾ ਨੇ ਲਗਭੱਗ ਪੂਰਾ ਦਿਨ ਬੱਲੇਬਾਜ਼ੀ ਕੀਤੀ
ਇੱਕ ਪਾਸੇ ਟਿਕ ਕੇ ਖੇਡਣ ਵਾਲੇ ਪੁਜਾਰਾ ਨੇ ਲਗਭੱਗ ਪੂਰਾ ਦਿਨ ਬੱਲੇਬਾਜ਼ੀ ਕੀਤੀ ਕਮਿੰਸ ਨੇ ਪੁਜਾਰਾ ਦੂਸਰੇ ਓਵਰ ਦੀ ਆਖ਼ਰੀ ਗੇਂਦ ‘ਤੇ ਰਾਹੁਲ ਦੀ ਵਿਕਟ ਡਿੱਗਣ ‘ਤੇ ਮੈਦਾਨ ‘ਤੇ ਨਿੱਤਰੇ ਅਤੇ ਕਮਿੰਸ ਨੇ ਉਹਨਾਂ ਨੂੰ 9ਵੇਂ ਅਤੇ ਦਿਨ ਦੇ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਰਨ ਆਊਟ ਕਰਾਇਆ ਪੁਜਾਰਾ ਨੇ ਟੀਮ ਦੇ ਅੱਠ ਬੱਲੇਬਾਜ਼ਾਂ ਨਾਲ ਉਪਯੋਗੀ ਭਾਈਵਾਲੀਆਂ ਕੀਤੀਆਂ ਉਸਨੇ ਰਵਿਚੰਦਰਨ ਅਸ਼ਵਿਨ ਨਾਲ 62 ਦੌੜਾਂ ਦੀ ਇੱਕੋ ਇੱਕ ਅਰਧ ਸੈਂਕੜੇ ਵਾਲੀ ਭਾਈਵਾਲੀ ਕੀਤੀ ਅਸ਼ਵਿਨ ਪੁਜਾਰਾ ਤੋਂ ਬਾਅਦ ਦੇਰ ਤੱਕ ਟਿਕਣ ਦਾ ਜਜਬਾ ਦਿਖਾਉਣ ਵਾਲੇ ਦੂਸਰੇ ਬੱਲੇਬਾਜ਼ ਰਹੇ
ਪੁਜਾਰਾ ਤੋਂ ਬਾਅਦ ਅਸ਼ਵਿਨ ਨੇ ਮੈਦਾਨ ‘ਤੇ ਸਭ ਤੋਂ ਜ਼ਿਆਦਾ ਗੇਂਦਾਂ ਖੇਡੀਆਂ
ਪੁਜਾਰਾ ਤੋਂ ਬਾਅਦ ਅਸ਼ਵਿਨ ਨੇ ਮੈਦਾਨ ‘ਤੇ ਸਭ ਤੋਂ ਜ਼ਿਆਦਾ ਗੇਂਦਾਂ ਖੇਡੀਆਂ ਪਹਿਲੇ ਦਿਨ ਭਾਰਤ ਦੀ ਪਾਰੀ ‘ਚ ਦੂਸਰਾ ਵੱਡਾ ਸਕੋਰ ਰੋਹਿਤ ਸ਼ਰਮਾ(37) ਦਾ ਰਿਹਾ ਹਾਲਾਂਕਿ ਰੋਹਿਤ ਨੇ ਕਾਫ਼ੀ ਆਸਾਨੀ ਨਾਲ ਆਪਣੀ ਵਿਕਟ ਗੁਆਈ ਅਤੇ ਟੀਮ ‘ਚ ਵਾਪਸੀ ‘ਤੇ ਵੱਡੀ ਪਾਰੀ ਖੇਡਣ ਦਾ ਮੌਕਾ ਗੁਆ ਦਿੱਤਾ ਪੁਜਾਰਾ ਨੇ ਰਹਾਣੇ ਨਾਲ 22, ਰੋਹਿਤ ਨਾਲ 45, ਪੰਤ ਨਾਲ 41, ਇਸ਼ਾਂਤ ਨਾਲ 21 ਅਤੇ ਸ਼ਮੀ ਨਾਲ 40 ਦੌੜਾਂ ਦੀ ਕੀਮਤੀ ਭਾਈਵਾਲੀ ਕੀਤੀ
ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਪਿਆ ਮਹਿੰਗਾ
ਇਸ ਤੋਂ ਪਹਿਲਾਂ ਕਪਤਾਨ ਵਿਰਾਟ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਸ਼ੁਰੂਆਤ ਤੋਂ ਹੀ ਗਲਤ ਸਾਬਤ ਹੋਇਆ ਅਤੇ ਮਹਿਮਾਨ ਟੀਮ ਨੇ ਲੰਚ ਤੱਕ 4 ਵਿਕਟਾਂ 56 ਦੌੜਾਂ ‘ਤੇ ਅਤੇ ਚਾਹ ਤੱਕ 6 ਵਿਕਟਾਂ 143 ਦੌੜਾਂ ਜੋੜ ਕੇ ਗੁਆ ਦਿੱਤੀਆਂ ਓਪਨਰ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਦੀ ਓਪਨਿੰਗ ਜੋੜੀ ਸਸਤੇ ‘ਚ ਪੈਵੇਲਿਅਨ ਪਰਤ ਗਈ ਜਿਸ ਨਾਲ ਟੀਮ ਚੰਗੀ ਸ਼ੁਰੂਆਤ ਹਾਸਲ ਨਹੀਂ ਕਰ ਸਕੀ ਲਗਭੱਗ 12 ਮਹੀਨੇ ਬਾਅਦ ਟੈਸਟ ਟੀਮ ‘ਚ ਵਾਪਸੀ ਕਰਨ ਵਾਲੇ ਰੋਹਿਤ ਨੇ ਤਿੰਨ ਛੱਕੇ ਲਾਏ ਪਰ ਉਹ ਇਸ ਪਾਰੀ ਨੂੰ ਦੇਰ ਤੱਕ ਜਾਰੀ ਰੱਖਣ ‘ਚ ਨਾਕਾਮ ਰਹੇ
12ਵੇਂ 5 ਹਜਾਰੀ ਬਣੇ ਪੁਜਾਰਾ
ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ ‘ਚ 5000 ਦੌੜਾਂ ਪੂਰੀਆਂ ਕਰਨ ਵਾਲੇ 12ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ ਪੁਜਾਰਾ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਓਵਲ ‘ਚ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੇ 65ਵੇਂ ਟੈਸਟ ‘ਚ ਇਸ ਪ੍ਰਾਪਤੀ ਨੂੰ ਹਾਸਲ ਕੀਤਾ ਪੁਜਾਰਾ ਦਾ ਇਹ 16ਵਾਂ ਅਤੇ ਆਸਟਰੇਲੀਆ ਵਿਰੁੱਧ ਤੀਸਰਾ ਟੈਸਟ ਸੈਂਕੜਾ ਸੀ ਪੁਜਾਰਾ ਦੇ ਹੁਣ 65 ਟੈਸਟ ਦੀਆਂ 108 ਪਾਰੀਆਂ ‘ਚ 50 ਦੀ ਔਸਤ ਨਾਲ 5028 ਦੌੜਾਂ ਹੋ ਗਈਆਂ ਹਨ 30 ਸਾਲਾ ਪੁਜਾਰਾ ਤੋਂ ਅੱਗੇ ਭਾਰਤੀ ਬੱਲੇਬਾਜ਼ਾਂ ‘ਚ ਹੁਣ ਕਪਿਲ ਦੇਵ5248, ਗੁੰਡੱਪਾ ਵਿਸ਼ਵਨਾਥ 6080, ਮੁਹੰਮਦ ਅਜ਼ਹਰੂਦੀਨ 6215, ਵਿਰਾਟ ਕੋਹਲੀ 6334, ਦਿਲੀਪ ਵੇਂਗਸਰਕਰ 6868, ਸੌਰਭ ਗਾਂਗੁਲੀ 7212, ਵਰਿੰਦਰ ਸਹਿਵਾਗ 8503, ਵੀਵੀਐਸ ਲਕਸ਼ਮਣ 8781, ਸੁਨੀਲ ਗਾਵਸਕਰ 10122, ਰਾਹੁਲ ਦ੍ਰਵਿੜ 13265 ਅਤੇ ਸਚਿਨ ਤੇਂਦੁਲਕਰ 15921 ਹਨ
ਭਾਰਤ ਪਹਿਲੀ ਪਾਰੀ
ਰਾਹੁਲ ਕਾ ਫਿੰਚ ਬੋ ਹੇਜ਼ਲਵੁਡ          2   8   0  0
ਮੁਰਲੀ ਕਾ ਪੇਨ ਬੋ ਸਟਾਰਕ           11   22  1 0
ਚੇਤੇਸ਼ਵਰ ਪੁਜਾਰਾ ਰਨ ਆਊਟ    123  246 7 2
ਕੋਹਲੀ ਕਾ ਖ਼ਵਾਜ਼ਾ ਬੋ ਕਮਿੰਸ         3    16   0 0
ਰਹਾਣੇ ਕਾ ਹੈਂਡਸਕੋਂਬ ਬੋ ਹੇਜ਼ਲਵੁਡ 13  31  0 1
ਰੋਹਿਤ ਕਾ ਪੇਨ ਬਾ ਲਿਓਨ          37    61  2 3
ਅਸ਼ਵਿਨ ਕਾ ਹੈਂਡਸਕੋਂਬ ਬੋ ਕਮਿੰਸ 25   38 2 1
ਪੰਤ ਕਾ ਪੇਨ ਬੋਲਿਓਨ                 25   76  1 0
ਇਸ਼ਾਂਤ ਸ਼ਰਮਾ ਬੋ ਸਟਾਰਕ            4    20  1 0
ਮੁਹੰਮਦ ਸ਼ਮੀ ਨਾਬਾਦ                   6    9   1 0
ਵਾਧੂ 1, ਕੁੱਲ 87.5 ਓਵਰਾਂ ‘ਚ 9 ਵਿਕਟਾਂ ‘ਤੇ 250, ਵਿਕਟ ਪਤਨ: 3-1, 15-2, 19-3, 41-4, 86-5, 127-6, 189-7, 210-8, 250-9, ਗੇਂਦਬਾਜ਼ੀ: ਮਿਸ਼ੇਲ ਸਟਾਰਕ 19-4-63-2, ਹੇਜ਼ਲਵੁਡ 19.5-3-52-2, ਪੈਟ ਕਮਿੰਸ 19-3-49-2, ਲਿਓਨ 28-2-83-2, ਹੇਡ 2-1-2-0
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐਲ 2019;ਧੋਨੀ ਤੇ ਵਿਰਾਟ ਰਿਟੇਨ, ਗੰਭੀਰ ਅਤੇ ਯੁਵਰਾਜ ਦੀ ਛੁੱਟੀ
ਦਿੱਲੀ ਨੇ ਗੰਭੀਰ ਅਤੇ ਕਿੰਗਜ਼ ਪੰਜਾਬ ਨੇ ਯੁਵਰਾਜ ਨੂੰ ਛੱਡਿਆ
ਅੱਠ ਟੀਮਾਂ ਨੇ 44 ਵਿਦੇਸ਼ੀ ਖਿਡਾਰੀਆਂ ਸਮੇਤ 130 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ
ਨਵੀਂ ਦਿੱਲੀ, 15 ਨਵੰਬਰ
ਆਈਪੀਐਲ ਚੈਂਪੀਅਨ ਚੇਨਈ ਸੁਪਰਕਿੰਗਜ਼ ਨੇ ਆਪਣੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਾਇਲ ਚੈਲੰਜ਼ਰਸ ਬੰਗਲੁਰੂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈਪੀਐਲ 2019 ‘ਚ ਹੋਣ ਵਾਲੇ ਸੈਸ਼ਨ ਲਈ ਰਿਟੇਨ ਕੀਤਾ ਹੈ ਜਦੋਂਕਿ ਦਿੱਲੀ ਡੇਅਰਡੇਵਿਲਜ਼ ਨੇ ਗੌਤਮ ਗੰਭੀਰ ਅਤੇ ਕਿੰਗਜ਼ ਇਲੈਵਨ ਪੰਜਾਬ ਨੇ ਯੁਵਰਾਜ ਸਿੰਘ ਦਾ ਸਾਥ ਛੱਡ ਦਿੱਤਾ ਹੈ
ਆਈਪੀਐਲ 12 ਲਈ ਦਸੰਬਰ ‘ਚ ਹੋਣ ਵਾਲੀ ਨੀਲਾਮੀ ਤੋਂ ਪਹਿਲਾਂ ਅੱਠ ਫਰੈਂਚਾਈਜ਼ੀ ਟੀਮਾਂ ਨੇ ਰਿਟੇਨ ਕੀਤੇ ਅਤੇ ਰਿਲੀਜ਼ ਕੀਤੇ ਖਿਡਾਰੀਆਂ ਦਾ ਐਲਾਨ ਕੀਤਾ ਅੱਜ ਖਿਡਾਰੀਆਂ ਦਾ ਕਰਾਰ ਵਧਾਉਣ ਦਾ ਆਖ਼ਰੀ ਦਿਨ ਸੀ
ਚੇਨਈ ਦਾ ਦੋ ਸਾਲ ਦਾ ਕਰਾਰ ਸਮਾਪਤ ਹੋਣ ਤੋਂ ਬਾਅਦ ਵਾਪਸ ਆਪਣੀ ਪੁਰਾਣੀ ਟੀਮ ‘ਚ ਪਰਤੇ ਧੋਨੀ ਨੇ ਤੀਸਰੀ ਵਾਰ ਚੇਨਈ ਨੂੰ ਚੈਂਪੀਅਨ ਬਣਾਇਆ ਅਤੇ ਟੀਮ ਨੇ ਫਿਰ ਉਹਨਾਂ ‘ਤੇ ਭਰੋਸਾ ਦਿਖਾਇਆ ਵਿਰਾਟ ਹਾਲਾਂਕਿ ਬੰਗਲੁਰੂ ਨੂੰ ਚੈਂਪੀਅਨ ਨਹੀਂ ਬਣਾ ਪਾ ਰਹੇ ਪਰ ਬੰਗਲੁਰੂ ਨੇ ਇਸ ਧੁਰੰਦਰ ਬੱਲੇਬਾਜ਼ ‘ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ
11ਵੇਂ ਸੈਸ਼ਨ ‘ਚ ਕੋਲਕਾਤਾ ਨਾਈਟਰਾਈਡਰਜ਼ ਦਾ ਸਾਥ ਛੱਡ ਕੇ ਵਾਪਸ ਦਿੱਲੀ ਟੀਮ ‘ਚ ਪਰਤੇ ਗੰਭੀਰ ਦਾ ਦਿੱਲੀ ਨਾਲ ਕੁਝ ਮਹੀਨੇ ਹੀ ਸਾਥ ਰਿਹਾ ਗੰਭੀਰ ਨੇ ਲਗਾਤਾਰ ਹਾਰ ਮਿਲਣ ‘ਤੇ ਸੈਸ਼ਨ ਦੇ ਵਿੱਚ ਹੀ ਦਿੱਲੀ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਟੀਮ ਨੇ ਬਾਅਦ ਦੇ ਮੈਚਾਂ ‘ਚ ਉਹਨਾਂ ਨੂੰ ਇੱਕ ਖਿਡਾਰੀ ਦੇ ਤੌਰ ‘ਤੇ ਵੀ ਨਹੀਂ ਖਿਡਾਇਆ ਸੀ ਅਤੇ ਹੁਣ ਉਹਨਾਂ ਨੂੰ ਟੀਮ ਤੋਂ ਹੀ ਰਿਲੀਜ਼ ਕਰ ਦਿੱਤਾ
ਮੁੰਬਈ ਇੰਡੀਅੰਜ਼ ਨੇ ਵੀ ਆਪਣੇ ਸਭ ਤੋ ਸਫ਼ਲ ਕਪਤਾਨ ਰੋਹਿਤ ਸ਼ਰਮਾ ਨੂੰ ਰਿਟੇਨ ਕੀਤਾ ਹੈ ਧੋਨੀ ਅਤੇ ਰੋਹਿਤ ਨੂੰ ਜਿੱਥੇ 15-15 ਕਰੋੜ ਰੁਪਏ ਮਿਲਣਗੇ ਉੱਥੇ ਵਿਰਾਟ ਨੂੰ 17 ਕਰੋੜ ਰੁਪਏ ਮਿਲਣਗੇ 15 ਕਰੋੜ ਦੇ ਪੈਕੇਜ਼ ‘ਚ ਨੌਜਵਾਨ ਵਿਸਫੋਟਕ ਬੱਲੇਬਾਜ਼ ਰਿਸ਼ਭ ਪੰਤ ਸ਼ਾਮਲ ਹੈ ਜਿਸ ਨੂੰ ਦਿੱਲੀ ਨੇ ਰਿਟੇਨ ਕੀਤਾ ਹੈ
ਚੇਨਈ ਨੇ ਸੁਰੇਸ਼ ਰੈਨਾ 11 ਕਰੋੜ, ਪੰਜਾਬ ਨੇ ਲੋਕੇਸ਼ ਰਾਹੁਲ 11 ਕਰੋੜ, ਕੋਲਕਾਤਾ ਨੇ ਸੁਨੀਲ ਨਾਰਾਇਣ 12.50 ਕਰੋੜ, ਰਾਜਸਥਾਨ ਨੇ ਸਟੀਵ ਸਮਿੱਥ ਅਤੇ ਬੇਨ ਸਟੋਕਸ ਦੋਵੇਂ 12.50 ਕਰੋੜ, ਮੁੰਬਈ ਨੇ ਹਾਰਦਿਕ ਪਾਂਡਿਆ 11 ਕਰੋੜ, ਬੰਗਲੁਰੂ ਨੇ ਏਬੀ ਡਿਵਿਲਿਅਰਜ਼ 11 ਕਰੋੜ ਅਤੇ ਹੈਦਰਾਬਾਦ ਨੇ ਡੇਵਿਡ ਵਾਰਨਰ 12.50 ਕਰੋੜ ਅਤੇ ਮਨੀਸ਼ ਪਾਂਡੇ 11 ਕਰੋੜ ਨੂੰ ਰਿਟੇਨ ਕੀਤਾ ਹੈ
ਸਮਿੱਥ ਅਤੇ ਵਾਰਨਰ ਪਾਬੰਦੀ ਤੋਂ ਬਾਅਦ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਪਸੀ ਸਹਿਮਤੀ ਨਾਲ ਹਟਾ ਦਿੱਤਾ ਸੀ ਹੁਣ ਇਹ ਦੋਵੇਂ ਕ੍ਰਿਕਟਰ ਵਾਪਸੀ ਦੀ ਤਿਆਰੀ ਦੇ ਤਹਿਤ ਆਸਟਰੇਲੀਆਈ ਕ੍ਰਿਕਟ ‘ਚ ਖੇਡ ਰਹੇ ਹਨ ਅਤੇ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਈਪੀਐਨ ਦੇ ਅਗਲੇ ਸੈਸ਼ਨ ਲਈ ਰਿਟੇਨ ਕੀਤਾ ਹੈ
ਪੰਜਾਬ ਟੀਮ ਨੇ ਆਖਰ ਯੁਵਰਾਜ ਦਾ ਸਾਥ ਛੱਡ ਦਿੱਤਾ ਹੈ ਪਰ ਧੁਰੰਦਰ ਕੈਰੇਬਿਆਈ ਬੱਲੇਬਾਜ਼ ਕ੍ਰਿਸ ਗੇਲ ਨੂੰ 2 ਕਰੋੜ ਰੁਪਏ ਦੀ ਕੀਮਤ ‘ਤੇ ਰਿਟੇਨ ਕਰ ਲਿਆ ਹੈ
ਚੇਨਈ ਨੇ ਸਭ ਤੋਂ ਜ਼ਿਆਦਾ ਅੱਠ ਵਿਦੇਸ਼ੀ ਖਿਡਾਰੀਆਂ ਸਮੇਤ 23 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਕੋਲ ਦੋ ਭਾਰਤੀ ਖਿਡਾਰੀਆਂ ਲਈ ਜਗ੍ਹਾ ਬਚੀ ਹੈ
ਹੈਦਰਾਬਾਦ ਨੇ 6 ਵਿਦੇਸ਼ੀ ਖਿਡਾਰੀ ਸਮੇਤ 20 ਖਿਡਾਰੀਆਂ,
ਦਿੱਲੀ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ,
ਪੰਜਾਬ ਨੇ 4 ਵਿਦੇਸ਼ੀ ਖਿਡਾਰੀਆਂ ਸਮੇਤ 10 ਖਿਡਾਰੀਆਂ,
ਕੋਲਕਾਤਾ ਨੇ 3 ਵਿਦੇਸ਼ੀ ਖਿਡਾਰੀਆਂ ਸਮੇਤ 13 ਖਿਡਾਰੀਆਂ,
ਮੁੰਬਈ ਨੇ 7 ਵਿਦੇਸ਼ੀ ਖਿਡਾਰੀਆਂ ਸਮੇਤ 18 ਖਿਡਾਰੀਆਂ,
ਰਾਜਸਥਾਨ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 16 ਖਿਡਾਰੀਆਂ ਅਤੇ
ਬੰਗਲੁਰੂ ਨੇ 6 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
ਦਿੱਲੀ ਦੇ ਕੁਲ ਹੁਣ 10, ਪੰਜਾਬ ਕੋਲ ਸਭ ਤੋਂ ਜ਼ਿਆਦਾ 15, ਕੋਲਕਾਤਾ ਕੋਲ 12, ਮੁੰਬਈ ਕੋਲ 7, ਰਾਜਸਥਾਨ ਕੋਲ 9, ਬੰਗਲੁਰੂ ਕੋਲ 10 ਅਤੇ ਹੈਦਰਾਬਾਦ ਕੋਲ ਪੰਜ ਖਿਡਾਰੀਆਂ ਲਈ ਜਗ੍ਹਾ ਬਚੀ ਹੈ ਪੰਜਾਬ ਕੋਲ ਸਭ ਤੋਂ ਜ਼ਿਆਦਾ 36.20 ਕਰੋੜ ਰੁਪਏ ਬਚੇ ਹਨ ਚੇਨਈ ਕੋਲ 8.40 ਕਰੋੜ, ਦਿੱਲੀ ਕੋਲ 25.50, ਕੋਲਕਾਤਾ ਕੋਲ 15.20 ਕਰੋੜ, ਮੁੰਬਈ ਕੋਲ 11.15, ਰਾਜਸਥਾਨ ਕੋਲ 20.95, ਬੰਗਲੁਰੂ ਕੋਲ 18.15 ਅਤੇ ਹੈਦਰਾਬਾਦ ਕੋਲ 9.70 ਕਰੋੜ ਰੁਪਏ ਬਚੇ ਹਨ
ਆਈਪੀਐਲ 12 ਲਈ 18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ ਟੀਮਾਂ ਨੇ ਖਿਡਾਰੀਆਂ ਨੂੰ ਰਿਟੇਨ ਕਰਨ ‘ਚ 510.75 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ ਜਦੋਂਕਿ 145.25 ਕਰੋੜ ਰੁਪਏ ਦਾ ਸੈਲਰੀ ਕੈਪ ਬਾਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੜੀ ਹਾਰੇ, ਪਰ ਵਿਰਾਟ-ਇੰਡੀਆ ਨੰਬਰ 1 ਬਰਕਰਾਰ
ਇੱਕ ਅੰਕ ਦੇ ਵਾਧੇ ਨਾਲ ਸਮਿੱਥ ਤੋਂ ਅੱਗੇ
ਦੁਬਈ, 12 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਆਪਣੀ ਟੀਮ ਨੂੰ ਇੰਗਲੈਂਡ ਵਿਰੁੱਧ ਜਿੱਤ ਨਹੀਂ ਦਿਵਾ ਸਕੇ ਪਰ ਉਹ ਪੰਜ ਮੈਚਾਂ ਦੀ ਇਸ ਲੜੀ ਤੋਂ ਬਾਅਦ ਜ9ਾਰੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ‘ਚ ਦੁਨੀਆਂ ਦੇ ਨੰਬਰ ਇੰਕ ਬੱਲੇਬਾਜ਼ ਬਣ ਗਏ ਭਾਰਤ ਨੇ ਇੰਗਲੈਂਡ ਤੋਂ ਪੰਜ ਮੈਚਾਂ ਦੀ ਲੜੀ ਨੂੰ 1-4 ਨਾਲ ਗੁਆਇਆ ਹਾਲਾਂਕਿ ਆਪਣੇ ਪ੍ਰਦਰਸ਼ਨ ਦੀ ਬਦੌਲਤ ਵਿਰਾਟ ਇੰਗਲੈਂਡ ਦੇ ਸੈਮ ਕਰੇਨ ਦੇ ਨਾਲ ਸਾਂਝੇ ਤੌਰ ‘ਤੇ ਮੈਨ ਆਫ ਦ ਸੀਰੀਜ਼ ਚੁਣੇ ਗਏ ਵਿਰਾਟ ਹੁਣ 930 ਰੇਟਿੰਗ ਅੰਕਾਂ ਨਾਲ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਬਣੇ ਹੋਏ ਹਨ ਵਿਰਾਟ ਗੇਂਦ ਨਾਲ ਛੇੜਛਾੜ ਕਾਰਨ 12 ਮਹੀਨੇ ਲਈ ਬਰਖ਼ਾਸਤ ਆਸਟਰੇਲੀਆ ਦੇ ਸਟੀਵਨ ਸਮਿੱਥ ਤੋਂ ਇੱਕ ਅੰਕ ਅੱਗੇ ਹਨ ਜੋ ਹੁਣ ਦੂਸਰੇ ਨੰਬਰ ‘ਤੇ ਪੱਛੜ ਗਿਆ ਹੈ ਭਾਰਤੀ ਕਪਤਾਨ ਲੜੀ ਦੀ ਸ਼ੁਰੂਆਤ ‘ਚ ਸਮਿੱਥ ਤੋਂ 27 ਅੰਕ ਪਿੱਛੇ ਸਨ ਪਰ ਪੰਜਵੇਂ ਅਤੇ ਆਖ਼ਰੀ ਮੈਚ ਦੀ ਸਮਾਪਤੀ ਤੋਂ ਬਾਅਦ ਉਹ ਇੱਕ ਅੰਕ ਦੇ ਵਾਧੇ ਨਾਲ ਸਮਿੱਥ ਨੂੰ ਪਿੱਛੇ ਛੱਡਣ ‘ਚ ਕਾਮਯਾਬ ਰਹੇ ਭਾਰਤ ਓਵਲ ‘ਚ ਆਖ਼ਰੀ ਮੈਚ 118 ਦੌੜਾਂ ਨਾਲ ਹਾਰਿਆ ਸੀ ਵਿਰਾਟ ਹੁਣ 4 ਅਕਤੂਬਰ ਤੋਂ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋ ਰਹੀ ਦੋ ਟੈਸਟਾਂ ਦੀ ਘਰੇਲੂ ਲੜੀ ‘ਚ ਆਪਣੇ ਅੱਵਲ ਸਥਾਨ ਦਾ ਬਚਾਅ ਕਰਨਗੇ
ਕੁਕ ਰਿਟਾÎÂਰ ਪਰ 71 ਅਤੇ 147 ਦੌੜਾਂ ਦੀ ਮੈਨ ਆਫ਼ ਦ ਮੈਚ ਵਾਲੀਆਂ ਪਾਰੀਆਂ ਨਾਲ ਅੱਵਲ 10 ਬੱਲੇਬਾਜ਼ਾਂ ‘ਚ
ਇੰਗਲੈਂਡ ਦੇ ਓਪਨਰ ਅਲੇਸਟੇਰ ਕੁਕ ਭਾਰਤ ਵਿਰੁੱਧ ਇਸ ਲੜੀ ਦੇ ਨਾਲ ਰਿਟਾÎÂਰ ਹੋ ਗਏ ਪਰ ਪੰਜਵੇਂ ਮੈਚ ‘ਚ 71 ਅਤੇ 147 ਦੌੜਾਂ ਦੀ ਮੈਨ ਆਫ਼ ਦ ਮੈਚ ਪ੍ਰਦਰਸ਼ਨ ਵਾਲੀਆਂ ਪਾਰੀਆਂ ਨਾਲ ਉਹ ਅੱਵਲ 10 ਬੱਲੇਬਾਜ਼ਾਂ ‘ਚ ਸ਼ੁਮਾਰ ਹੋ ਗਏ
ਕੁਕ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲੇ ਆੱਲ ਟਾਈਮ ਸੂਚੀ ‘ਚ ਪੰਜਵੇਂ ਬੱਲੇਬਾਜ਼ ਬਣ ਗਏ ਹਨ ਅਤੇ ਉਹਨਾਂ ਦੇ 709 ਰੇਟਿੰਗ ਅੰਕ ਹਨ 33 ਸਾਲਾ ਬੱਲੇਬਾਜ਼ ਨੇ ਆਖ਼ਰੀ ਵਾਰ ਸਤੰਬਰ 2011 ‘ਚ ਕਰੀਅਰ ਦੀ ਸਰਵਸ੍ਰੇਸ਼ਠ ਦੂਸਰੀ ਰੈਂਕਿੰਗ ਹਾਸਲ ਕੀਤੀ ਸੀ ਇਸ ਸਾਲ ਕੁਕ ਨੂੰ ਆਈਸੀਸੀ ਦੇ ਕ੍ਰਿਕਟਰ ਆਫ਼ ਦ ਯੀਅਰ ਅਵਾਰਡ ਨਾਲ ਨਵਾਜਿਆ ਗਿਆ ਸੀ
ਬੱਲੇਬਾਜ਼ੀ ਂਚ ਪੁਜਾਰਾ ਛੇਵੇਂ ਨੰਬਰ ਂਤੇ ਕਾਇਮ
ਆਈਸੀਸੀ ਦੇ ਚੋਟੀ ਦੇ 10 ਬੱਲੇਬਾਜ਼ਾਂ ‘ਚ ਚੇਤੇਸ਼ਵਰ ਪੁਜਾਰਾ ਹੋਰ ਭਾਰਤੀ ਖਿਡਾਰੀ ਹਨ ਜੋ ਆਪਣੇ ਛੇਵੇਂ ਨੰਬਰ ‘ਤੇ ਬਰਕਰਾਰ ਹਨ ਅਤੇ ਉਹਨਾਂ ਦੇ 722 ਰੇਟਿੰਗ ਅੰਕ ਬਰਕਰਾਰ ਹਨ ਓਪਨਰ ਲੋਕੇਸ਼ ਰਾਹੁਲ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਰੈਂਕਿੰਗ ‘ਚ ਵੱਡਾ ਫਾਇਦਾ ਹੋਇਆ ਹੈ ਆਖ਼ਰੀ ਮੈਚ ‘ਚ 149 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਰਾਹੁਲ 16 ਸਥਾਨ ਦੀ ਛਾਲ ਨਾਲ 19ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਪੰਤ 63 ਸਥਾਨ ਉੱਠ ਕੇ 111ਵੇਂ ਨੰਬਰ ‘ਤੇ ਪਹੁੰਚ ਗਏ ਹਨ ਪੰਤ ਨੇ ਆਪਣੇ ਤੀਸਰੇ ਟੈਸਟ ਮੈਚ ‘ਚ 114 ਦੌੜਾਂ ਦੀ ਪਾਰੀ ਖੇਡੀ ਸੀ ਜੋ ਉਸਦਾ ਪਹਿਲਾ ਟੈਸਟ ਸੈਂਕੜਾ ਸੀ
ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਪੰਜਵੇਂ ਮੈਚ ਦੀ ਪਹਿਲੀ ਪਾਰੀ ‘ਚ ਨਾਬਾਦ 86 ਦੌੜਾਂ ਦੀ ਬਦੌਲਤ 12 ਸਥਾਨ ਦੇ ਫਾਇਦੇ ਨਾਲ ਬੱਲੇਬਾਜ਼ਾਂ ‘ਚ 58ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਉਹ ਆਈਸੀਸੀ ਦੇ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ‘ਚ ਵੀ ਇੱਕ ਸਥਾਨ ਦੇ ਸੁਧਾਰ ਨਾਲ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ
ਗੇਂਦਬਾਜ਼ਾਂ ਂਚ ਐਂਡਰਸਨ ਅੱਵਲ
ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਲੜੀ ਤੋਂ ਬਾਅਦ ਦੁਨੀਆਂ ਦੇ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ ਉਹ ਭਾਰਤ ਵਿਰੁੱਧ ਲੜੀ ਦੀ ਸ਼ੁਰੂਆਤ ‘ਚ ਤੀਸਰੇ ਨੰਬਰ ‘ਤੇ ਸਨ ਲਾਰਡਜ਼ ਟੈਸਟ ਤੋਂ ਬਾਅਦ ਐਂਡਰਸਨ ਕਰੀਅਰ ਦੀ ਸਰਵਸ੍ਰੇਸ਼ਠ 903 ਰੇਟਿੰਗ ‘ਤੇ ਪਹੁੰਚ ਗਏ ਸਨ ਹਾਲਾਂਕਿ ਲੜੀ ਸਮਾਪਤੀ ਤੋਂ ਬਾਅਦ ਉਹ ਹੁਣ 899 ਰੇਟਿੰਗ ਅੰਕਾਂ ‘ਤੇ ਹਨ ਦੁਨੀਆਂ ਦੇ ਅੱਵਲ 10 ਗੇਂਦਬਾਜ਼ਾਂ ਦੀ ਸੂਚੀ ‘ਚ ਭਾਰਤ ਦੇ ਖੱਬੂ ਸਪਿੱਨਰ ਰਵਿੰਦਰ ਜਡੇਜਾ ਇੱਕ ਸਥਾਨ ਦੀ ਗਿਰਾਵਟ ਬਾਅਦ ਚੌਥੇ ਨੰਬਰ ‘ਤੇ ਖ਼ਿਸਕ ਗਏ ਹਨ ਉਹਨਾਂ ਦੇ 814 ਰੇਟਿੰਗ ਅੰਕ ਹਨ ਜਦੋਂਕਿ ਟੈਸਟ ਲੜੀ ਤੋਂ ਪਹਿਲਾਂ ਉਹ 866 ਅੰਕਾਂ ਨਾਲ ਤੀਸਰੇ ਸਥਾਨ ‘ਤੇ ਸਨ ਸੂਚੀ ‘ਚ ਦੂਸਰੇ ਗੇਂਦਬਾਜ਼ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਹਨ ਜੋ 769 ਅੰਕਾਂ ਨਾਲ 8ਵੇਂ ਸਥਾਨ ‘ਤੇ ਹਨ ਅਸ਼ਵਿਨ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ ਹੋਰ ਭਾਰਤੀ ਗੇਂਦਬਜ਼ਾਂ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੱਤ ਸਥਾਨ ਦੀ ਗਿਰਾਵਟ ਤੋਂ ਬਾਅਦ 17ਵੇਂ ਤੋਂ 24ਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਇਸ਼ਾਂਤ ਸ਼ਰਮਾ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਜੋ 25ਵੇਂ ਨੰਬਰ ‘ਤੇ ਆ ਗਏ ਹਨ ਉਹਨਾਂ ਨੇ ਹੋਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨਾਲ ਜਗ੍ਹਾ ਬਦਲੀ ਹੈ ਜੋ ਇੱਕ ਸਥਾਨ ਹੇਠਾਂ 26ਵੇਂ ਨੰਬਰ ‘ਤੇ ਖ਼ਿਸਕ ਗਏ ਹਨ
ਇਸ ਦੌਰਾਨ ਇੰਗਲੈਂਡ ਦੀ ਟੀਮ ਆਈਸੀਸੀ ਟੈਸਟ ਟੀਮ ਰੈਕਿੰਗ ‘ਚ ਚੌਥੇ ਨੰਬਰ ‘ਤੇ ਆ ਗਈ ਹੈ ਇੰਗਲਿਸ਼ ਟੀਮ ਨੇ ਲੜੀ ਦੀ ਸ਼ੁਰੂਆਤ ਪੰਜਵੇਂ ਸਥਾਨ ਅਤੇ 97 ਅੰਕਾਂ ਨਾਲ ਕੀਤੀ ਸੀ ਪਰ ਦੁਨੀਆਂ ਦੀ ਨੰਬਰ 1 ਟੀਮ ਭਾਰਤ ਵਿਰੁੱਧ ਜਿੱਤ ਨਾਲ ਉਸਨੂੰ ਅੱਠ ਅੰਕਾਂ ਦਾ ਫਾਇਦਾ ਪਹੁੰਚਿਆ ਹੈ ਅਤੇ ਉਹ 105 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਉਹ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ ਤੋਂ ਇੱਕ ਇੱਕ ਅੰਕ ਪਿੱਛੇ ਹੈ ਜਿੰਨਾਂ ਦੇ ਬਰਾਬਰ 106 ਅੰਕ ਹਨ ਜਦੋਂਕਿ ਭਾਰਤੀ ਟੀਮ 1-4 ਨਾਲ ਲੜੀ ਗੁਆਉਣ ਤੋਂ ਬਾਅਦ ਵੀ ਟੈਸਟ ‘ਚ ਨੰਬਰ ਇੱਕ ਬਣੀ ਹੋਈ ਹੈ ਪਰ ਲੜੀ ਹਾਰਨ ਨਾਲ ਉਸਨੂੰ 10 ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਉਸਦੇ ਹੁਣ 115 ਅੰਕ ਹਨ
ਟੀਮ                    ਰੇਟਿੰਗ
1. ਭਾਰਤ                115
ਦੱਖਣੀ ਅਫ਼ਰੀਕਾ     106
ਆਸਟਰੇਲੀਆ         106
ਇੰਗਲੈਂਡ                 105
ਨਿਊਜ਼ੀਲੈਂਡ             102
ਸ਼੍ਰੀਲੰਕਾ                  97
ਪਾਕਿਸਤਾਨ               88
ਵੈਸਟਇੰਡੀਜ਼              77
ਬੰਗਲਾਦੇਸ਼                67
ਖਿਡਾਰੀ               ਅੰਕ
ਵਿਰਾਟ ਕੋਹਲੀ      930
ਸਟੀਵ ਸਮਿੱਥ       929
ਕੇਨ ਵਿਲਿਅਮਸਨ     847
ਜੋ ਰੂਟ                 835
ਡੇਵਿਡ ਵਾਰਨਰ     820
ਚੇਤੇਸ਼ਵਰ ਪੁਜਾਰਾ  772
ਦਿਮੁਥ ਕਰੁਣਾਰਤਨੇ    754
ਦਿਨੇਸ਼ ਚਾਂਡੀਮਲ  733
ਡੀਨ ਐਲਗਰ    724
ਅਲਿਸਟਰ ਕੁਕ      709
ਗੇਂਦਬਾਜ਼                   ਅੰਕ
ਜੇਮਸ ਐਂਡਰਸਨ       899
ਕੇਗਿਸੋ ਰਬਾਦਾ         882
ਵੇਰਨ ਫਿਲੇਂਡਰ          826
ਰਵਿੰਦਰ ਜਡੇਜਾ        814
ਪੈਟ ਕਮਿੰਸ              800
ਟਰੇਂਟ ਬੋਲਟ             795
ਰੰਗਨਾ ਹੇਰਾਥ           791
ਅਸ਼ਵਿਨ                 769
ਨੀਲ ਵੇਗਨਰ          765
ਜੋਸ਼ ਹੇਜ਼ਲਵੁਡ        759
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਦੁਬਈ (ਏਜੰਸੀ)। ਇੰਗਲੈਂਡ ‘ਚ ਟੈਸਟ ਲੜੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤੇ ਗਏ ਕੁਲਦੀਪ ਯਾਦਵ ਲਈ ਦਿਨ ਦੂਹਰੀ ਖ਼ੁਸ਼ੀ ਦਾ ਰਿਹਾ ਟੈਸਟ ਟੀਮ ‘ਚ ਜਗ੍ਹਾ ਦੇ ਨਾਲ ਕੁਲਦੀਪ ਆਈ.ਸੀ.ਸੀ. ਇੱਕ ਰੋਜ਼ਾ ਰੈਂਕਿੰਗ ‘ਚ ਅੱਠ ਸਥਾਨ ਦੀ ਲੰਮੀ ਛਾਲ ਲਗਾ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਕੁਲਦੀਪ ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਪਹਿਲੇ ਮੈਚ ‘ਤੇ ਛੇ ਵਿਕਟਾਂ ਲੈਣ ਸਮੇਤ ਕੁੱਲ 9 ਵਿਕਟਾਂ ਹਾਸਲ ਕੀਤੀਆਂ ਅਤੇ 14ਵੇਂ ਤੋਂ ਛੇਵੇਂ ਸਥਾਨ ‘ਤੇ ਪਹੁੰਚ ਗਿਆ।
ਆਖ਼ਰੀ ਮੈਚ ‘ਚ ਵਿਕਟ ਨਾ ਮਿਲਣ ਦਾ ਹੋਇਆ ਨੁਕਸਾਨ | Sports News
ਕੁਲਦੀਪ ਨੇ ਪਹਿਲੇ ਮੈਚ ‘ਚ ਛੇ ਵਿਕਟਾਂ ਲੈਣ ਤੋਂ ਬਾਅਦ ਆਪਣੀ ਸਰਵਸ੍ਰੇਸ਼ਠ 698 ਦੀ ਰੈਂਕਿੰਗ ਹਾਸਲ ਕਰ ਲਈ ਸੀ ਪਰ ਆਖ਼ਰੀ ਮੈਚ ‘ਚ ਕੋਈ ਵਿਕਟ ਨਾ ਮਿਲਣ ਕਾਰਨ ਉਸਦੀ ਰੇਟਿੰਗ ਹੁਣ 684 ਆ ਗਈ ਹੈ ਇੱਕ ਰੋਜ਼ਾ ਬੱਲੇਬਾਜ਼ੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਨੰਬਰ ਇੱਕ ‘ਤੇ ਬਣੇ ਹੋਏ ਹਨ ਬੁਮਰਾਹ ਹਾਲਾਂਕਿ ਉਂਗਲੀ ਦੀ ਸੱਟ ਕਾਰਨ ਇੱਕ ਰੋਜ਼ਾ ਲੜੀ ‘ਚ ਨਹੀਂ ਖੇਡ ਸਕਿਆ ਉਸਦੀ ਰੇਟਿੰਗ787 ਤੋਂ 775 ‘ਤੇ ਪਹੁੰਚੀ ਹੈ ਵਿਰਾਟ ਨੂੰ ਵੀ ਬੱਲੇਬਾਜ਼ੀ ‘ਚ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਰੇਟਿੰਗ ‘ਚ ਦੋ ਅੰਕਾਂ ਦੇ ਤੌਰ ‘ਤੇ ਮਿਲਿਆ ਅਤੇ ਹੁਣ ਉਸਦੀ ਰੇਟਿੰਗ 911 ਹੋ ਗਈ ਹੈ ਉਹ ਹੁਣ ਆਲ ਟਾਈਮ ਰੇਟਿੰਗ ਦੇ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮੀਆਂਦਾਦ ਨੂੰ ਪਿੱਛੇ ਛੱਡ ਕੇ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ।
ਭਾਰਤ ਵਿਰੁੱਧ ਮੈਨ ਆਫ਼ ਦ ਸੀਰੀਜ਼ ਰੂਟ ਦੂਜੇ ਸਥਾਨ ‘ਚ | Sports News
ਆਖ਼ਰੀ ਮੈਚ ‘ਚ ਨਾਬਾਦ ਸੈਂਕੜਾ ਲਗਾ ਕੇ ਇੰਗਲੈਂਡ ਨੂੰ ਲੜੀ ‘ਚ 2-1 ਨਾਲ ਜਿੱਤ ਦਿਵਾਉਣ ਵਾਲੇ ਜੋ ਰੂਟ ਆਪਣੀ ਅੱਵਲ ਰੇਟਿੰਗ ਨਾਲ ਵਿਰਾਟ ਤੋਂ ਬਾਅਦ ਦੋ ਨੰਬਰ ਬੱਲੇਬਾਜ਼ ਬਣ ਗਏ ਹਨ ਪਾਕਿਸਤਾਨ ਦੇ ਬਾਬਰ ਆਜਮ ਦੂਸਰੇ ਤੋਂ ਤੀਸਰੇ ਅਤੇ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਦੇ ਡੇਵਿਡ ਵਾਰਨਰ ਤੀਸਰੇ ਤੋਂ ਪੰਜਵੇਂ ਸਥਾਨ ‘ਤੇ ਖ਼ਿਸਕ ਗਏ ਹਨ ਭਾਰਤ ਦੇ ਰੋਹਿਤ ਇੱਕ ਵਾਰ ਫਿਰ 800 ਦੀ ਰੈਕਿੰਗ ਪਾਰ ਕਰਕੇ  806 ਅੰਕਾਂ ਨਾਲ ਚੌਥੇ ਸਥਾਨ ‘ਤੇ ਕਾਇਮ ਹਨ ਓਪਨਰ ਸ਼ਿਖਰ ਧਵਨ ਅਤੇ ਵਿਕਟਕੀਪਰ ਧੋਨੀ 10ਵੇਂ ਅਤੇ 14ਵੇਂ ਸਥਾਨ ‘ਤੇ ਬਣੇ ਹੋਏ ਹਨ।
ਗੇਂਦਬਾਜ਼ੀ ‘ਚ ਬੁਮਰਾਹ ਅੱਵਲ ਕਾਇਮ | Sports News
ਗੇਂਦਬਾਜ਼ੀ ‘ਚ ਬੁਮਰਾਹ ਪਹਿਲੇ, ਅਫ਼ਗਾਨਿਸਤਾਨ ਦਾ ਰਾਸ਼ਿਦ ਖਾਨ ਦੂਸਰੇ ਅਤੇ ਪਾਕਿਸਤਾਨ ਦਾ ਹਸਨ ਅਲੀ ਤੀਸਰੇ ਸਥਾਨ ‘ਤੇ ਬਣੇ ਹੋਏ ਹਨ ਆਖ਼ਰੀ ਮੈਚ ‘ਚ ਮੈਨ ਆਫ਼ ਦਾ ਮੈਚ ਆਦਿਲ ਰਾਸ਼ਿਦ ਦਾ ਅੱਠਵਾਂ ਸਥਾਨ ਬਰਕਰਾਰ ਹੈ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਦੋ ਸਥਾਨ ਡਿੱਗ ਕੇ 10ਵੇਂ, ਭੁਵਨੇਸ਼ਵਰ ਕੁਮਾਰ ਚਾਰ ਸਥਾਨ ਖ਼ਿਸਕ ਕੇ 30ਵੇਂ ਅਤੇ ਹਾਰਦਿਕ ਪਾਂਡਿਆ 8 ਸਥਾਨ ਖ਼ਿਸਕ ਕੇ 39ਵੇਂ ਸਥਾਨ ‘ਤੇ ਪਹੁੰਚ ਗਿਆ ਹੈ। (Sports News)