Negligence - Sach Kahoon Punjabi
ਮਹਿੰਗੀ ਸਾਬਤ ਹੋਈ ਲਾਪਰਵਾਹੀ
ਮਹਿੰਗੀ ਸਾਬਤ ਹੋਈ ਲਾਪਰਵਾਹੀ
ਕੋਰੋਨਾ ਵਇਰਸ ਦੀ ਦੂਜੀ ਲਹਿਰ ਨੇ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ’ਚ ਵੀ ਹਾਹਾਕਾਰ ਮਚਾਉਣ ਵਾਲੇ ਹਲਾਤ ਪੈਦਾ ਕਰ ਦਿੱਤੇ ਹਨ। ਵਾਇਰਸ ਦੀ ਇਹ ਦੂਜੀ ਲਹਿਰ ਕੋਰੋਨਾ ਦੇ ਬਦਲੇ ਹੋਏ ਮਿਜ਼ਾਜ ਕਰਕੇ ਪਹਿਲਾਂ ਨਾਲੋਂ ਜਿਆਦਾ ਤੇਜ਼ ਹੈ। ਫਿਲਹਾਲ ਹਸਪਤਾਲਾਂ ’ਚ ਕੋਰੋਨਾ ਮਰੀਜਾਂ ਦੀ ਭੀੜ ਲੱਗੀ ਹੋਈ ਹੈ। ਸਾਡੇ ਡਾਕਟਰ ਅਤੇ ਨਰਸਾਂ ਤਨਦੇਹੀ ਨਾਲ ਇਨ੍ਹਾਂ ਮਰੀਜਾਂ ਦੇ ਇਲਾਜ ’ਚ ਜੁਟੇ ਹੋਏ ਹਨ, ਪਰ ਵਾਇਰਸ ਦਾ ਪ੍ਰਕੋਪ ਐਨਾ ਕੁ ਜਿਆਦਾ ਹੈ ਕਿ ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਦੀ ਘਾਟ ਪੈ ਰਹੀ ਹੈ। ਹਸਪਤਾਲਾਂ ’ਚ ਇੱਕ-ਇੱਕ ਬੈੱਡ ’ਤੇ ਦੋ-ਦੋ ਮਰੀਜਾਂ ਵਾਲੇ ਹਲਾਤ ਹਨ। ਕੋਰੋਨਾ ਵਾਇਰਸ ਨਾਲ ਗ੍ਰਸਤ ਕਈ ਮਰੀਜਾਂ ਨੂੰ ਆਕਸੀਜਨ ਦੇਣ ਦੀ ਜ਼ਰੂਰਤ ਪੈਂਦੀ ਹੈ, ਉਸ ਤੋਂ ਬਾਅਦ ਲੋੜ ਪੈਣ ’ਤੇ ਰੈਸਪੀਰੇਟਰ ਵੀ ਲਾਉਣਾ ਪੈਂਦਾ ਹੈ।
ਕਿੰਨੇ ਹੀ ਹਸਪਤਾਲ ਅਜਿਹੇ ਹਨ ਜਿੱਥੇ ਮਰੀਜਾਂ ਦੀ ਜਿਆਦਾ ਗਿਣਤੀ ਦੇ ਚੱਲਦਿਆਂ ਰੈਸਪੀਰੇਟਰ ਪੂਰੇ ਨਹੀਂ ਆ ਰਹੇ ਹਨ। ਹਲਾਤ ਗੰਭੀਰ ਹੋਣ ਕਾਰਨ ਹਰ ਕੋਈ ਡਰਿਆ ਹੋਇਆ ਹੈ ਅਤੇ ਹਲਾਤ ਵਿਗੜਦੇ ਪ੍ਰਤੀਤ ਹੋ ਰਹੇ ਹਨ। ਕੋਰੋਨਾ ਵਾਇਰਸ ਦੀ ਇਸ ਦੂਜੀ ਲਹਿਰ ਨੇ ਜਿਸ ਤੇਜੀ ਨਾਲ ਦੇਸ਼ ਨੂੰ ਆਪਣੀ ਗਿ੍ਰਫ਼ਤ ’ਚ ਲਿਆ ਹੈ, ਉਸ ਦੀ ਉਮੀਦ ਨੀਤੀ ਘਾੜਿਆਂ ਅਤੇ ਡਾਕਟਰਾਂ ਨੂੰ ਵੀ ਨਹੀਂ ਸੀ। ਸਵਾਲ ਇਹ ਹੈ ਕਿ ਜਦੋਂ ਹੋਰ ਦੇਸ਼ ਕੋਰੋਨਾ ਦੀ ਦੂਜੀ-ਤੀਜੀ ਲਹਿਰ ਨਾਲ ਜੱਦੋ-ਜ਼ਹਿਦ ਕਰ ਰਹੇ ਸਨ ਤਾਂ ਸਾਡੇ ਦੇਸ਼ ਦੇ ਨੀਤੀਕਾਰ ਇਹ ਕਿਉਂ ਸੋਚੀ ਬੈਠੇ ਸਨ ਕਿ ਭਾਰਤ ’ਚ ਅਜਿਹਾ ਨਹੀਂ ਹੋਵੇਗਾ? ਜਨਵਰੀ-ਫਰਵਰੀ ’ਚ ਜਦੋਂ ਪਹਿਲੀ ਲਹਿਰ ਮੱਠੀ ਪਈ ਸੀ ਤਾਂ ਪਤਾ ਨਹੀਂ ਕਿਉਂ ਸਮੁੱਚੇ ਸਿਹਤ ਤੰਤਰ ਅਤੇ ਡਾਕਟਰ ਇਹ ਮੰਨ ਗਏ ਸਨ ਕਿ ਦੇਸ਼ ਮਹਾਂਮਾਰੀ ਤੋਂ ਉੱਭਰ ਰਿਹਾ ਹੈ?
ਸਿੱਟਾ ਇਹ ਨਿੱਕਲਿਆ ਕਿ ਜਿਸ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਪਿਛਲੇ ਸਾਲ ਅਗਸਤ-ਸਤੰਬਰ ਤੋਂ ਸ਼ੁਰੂ ਹੋਈਆਂ ਸਨ, ਉਨ੍ਹਾਂ ’ਚ ਢਿੱਲ ਆ ਗਈ। ਇਸੇ ਦੇ ਨਾਲ-ਨਾਲ ਲੋਕ ਵੀ ਲਾਪਰਵਾਹ ਹੋ ਗਏ। ਪਿਛਲੇ ਸਾਲ ਇਹ ਸਿੱਟਾ ਕੱਢਿਆ ਗਿਆ ਸੀ ਕਿ ਕੋਰੋਨਾ ਵਾਇਰਸ ਨਾਲ ਲੜਨ ਦਾ ਇੱਕ ਵੱਡਾ ਹਥਿਆਰ ਆਕਸੀਜਨ ਹੀ ਹੈ, ਇਸੇ ਲਈ ਪੂਰੇ ਦੇਸ਼ ’ਚ 160 ਤੋਂ ਜ਼ਿਆਦਾ ਆਕਸੀਜਨ ਪਲਾਂਟ ਲਾਉਣ ਦਾ ਫੈਸਲਾ ਵੀ ਕੀਤਾ ਗਿਆ, ਪਰ ਕਿਸੇ ਨੇ ਵੀ ਇਹ ਨਹੀਂ ਦੇਖਿਆ ਕਿ ਕਿੱਥੇ ਕਿੰਨੇ ਪਲਾਂਟ ਕਿੰਨੇ ਸਮੇਂ ’ਚ ਲੱਗ ਰਹੇ ਹਨ? ਆਖ਼ਰ ਇਸ ਨੂੰ ਲਾਪਰਵਾਹੀ ਤੋਂ ਇਲਾਵਾ ਹੋਰ ਕੀ ਕਿਹਾ ਜਾ ਸਕਦਾ ਹੈ ? ਜਦੋਂ ਜਨਵਰੀ-ਫਰਵਰੀ ’ਚ ਆਕਸੀਜਨ ਦੀ ਮੰਗ ਵਧੀ ਤਾਂ ਹੋਰ ਸੁਸਤੀ ਆ ਗਈ। ਆਕਸੀਜਨ ਨੂੰ ਲੰਮੀ ਦੂਰੀ ਤੱਕ ਭੇਜਣਾ ਮੁਸ਼ਕਲ ਹੁੰਦਾ ਹੈ। ਸਾਡੇ ਦੇਸ਼ ’ਚ ਆਕਸੀਜਨ ਢੋਹਣ ਦੇ ਲਈ ਟੈਂਕਰ ਲੋੜੀਂਦੀ ਗਿਣਤੀ ’ਚ ਨਹੀਂ ਹਨ।
ਪਿਛਲੇ ਦਿਨੀਂ ਜਦੋਂ ਆਕਸੀਜਨ ਦੀ ਮੰਗ ਵਧਣੀ ਸ਼ੁਰੂ ਹੋਈ ਤਾਂ ਕੇਂਦਰ ਸਰਕਾਰ ਨੇ ਜਲਦਬਾਜੀ ’ਚ ਸਟੀਲ ਪਲਾਂਟਾਂ ’ਚ ਇਸਤੇਮਾਲ ਹੋਣ ਵਾਲੀ ਆਕਸੀਜਨ ਨੂੰ ਵੀ ਹਸਪਤਾਲਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ, ਪਰ ਹਲਾਤ ਸੰਭਲ ਨਹੀਂ ਰਹੇ ਹਨ। ਨਤੀਜ਼ਨ ਸਾਰੇ ਸੂਬੇ ਆਪਣੇ ਕੋਟੇ ਅਤੇ ਆਪਣੇ ਹਿੱਸੇ ਦੀ ਆਕਸੀਜਨ ਹਾਸਲ ਕਰਨ ਲਈ ਖਿੱਚੋਤਾਣ ਕਰ ਰਹੇ ਹਨ। ਇਹ ਤਾਂ ਚੰਗਾ ਹੋਇਆ ਕਿ ਪ੍ਰਧਾਨ ਮੰਤਰੀ ਨੇ ਆਕਸੀਜਨ ਦਵਾਈਆਂ ਆਦਿ ਦੀ ਕਮੀ ਦੂਰ ਕਰਨ ਲਈ ਕੁਦਰਤੀ ਆਫਤਾਂ ਐਕਟ ’ਚ ਕੁਝ ਵੱਡੀਆਂ ਸੋਧਾਂ ਤਹਿਤ ਫੈਸਲੇ ਲਏ ਅਤੇ ਆਕਸੀਜਨ ਦੀ ਪੂਰਤੀ ਕਰਨ ਲਈ ਰੇਲਵੇ ਅਤੇ ਫੌਜ ਨੂੰ ਤਾਇਨਾਤ ਕਰ ਦਿੱਤਾ।
ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ’ਤੇ ਅਤੀਤ ’ਚ ਕੀਤੀ ਗਈ ਲਾਪਰਵਾਹੀ ਹੀ ਭਾਰੀ ਪੈ ਰਹੀ ਹੈ। ਜਦੋਂ ਦਸੰਬਰ, ਜਨਵਰੀ ਅਤੇ ਫਰਵਰੀ ’ਚ ਕੋਰੋਨਾ ਸੰਕਰਮਣ ’ਚ ਕਮੀ ਆਈ ਤਾਂ ਦਵਾਈਆਂ, ਆਕਸੀਜਨ ਦੇ ਨਾਲ-ਨਾਲ ਵੈਂਟੀਲੇਟਰਾਂ ਦੀ ਮੰਗ ’ਚ ਕਮੀ ਆਈ। ਜਦੋਂ ਮੁੜ ਦੁਬਾਰਾ ਇਨ੍ਹਾਂ ਦੀ ਜਰੂਰਤ ਪੈ ਰਹੀ ਹੈ ਤਾਂ ਸਰਕਾਰਾਂ, ਸਿਹਤ ਤੰਤਰ ਅਤੇ ਹਸਪਤਾਲ ਪ੍ਰਬੰਧਕ ਬਗਲੇ ਝਾਕ ਰਹੇ ਹਨ। ਆਮ ਤੌਰ ’ਤੇ 15-20 ਫੀਸਦ ਮਰੀਜ਼ਾਂ ਨੂੰ ਹੀ ਆਕਸੀਜਨ ਦੀ ਲੋੜ ਪੈਂਦੀ ਹੈ, ਪਰ ਹੁਣ ਤਾਂ ਇੱਕ ਵੱਡੀ ਗਿਣਤੀ ’ਚ ਕੋਰੋਨਾ ਮਰੀਜਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ।
ਮਸਲਾ ਇਹ ਹੈ ਕਿ ਜਿੰਨੀ ਆਕਸੀਜਨ ਦੀ ਮੰਗ ਹੈ ਉਸ ਮੁਤਾਬਕ ਸਪਲਾਈ ਨਹੀਂ ਹੋ ਪਾ ਰਹੀ ਹੈ ਅਤੇ ਇਸ ਸਪਲਾਈ ਦੇ ਸੁਚਾਰੂ ਨਾ ਹੋਣ ’ਚ ਆਪਸੀ ਤਾਲਮੇਲ ਦਾ ਨਾ ਹੋਣਾ ਇੱਕ ਵੱਡਾ ਕਾਰਨ ਹੈ। ਭਾਰਤ ਦਾ ਸਿਹਤ ਢਾਂਚਾ ਪਹਿਲਾਂ ਤੋਂ ਹੀ ਦਰੁਸਤ ਨਹੀਂ ਸੀ। ਕੋਰੋਨਾ ਦੀ ਪਹਿਲੀ ਲਹਿਰ ਨੇ ਇਸ ਦੀ ਪੋਲ ਖੋਲ੍ਹ ਦਿੱਤੀ ਸੀ, ਪਰ ਹੁਣ ਤਾਂ ਸਭ ਕੁਝ ਹੀ ਡਾਂਵਾਡੋਲ ਹੁੰਦਾ ਨਜ਼ਰ ਆ ਰਿਹਾ ਹੈ। ਜੇਕਰ ਇਸ ਡਗਮਗਾਉਂਦੇ ਸਿਹਤ ਢਾਂਚੇ ਨੂੰ ਸਮਾਂ ਰਹਿੰਦੇ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਤਾਂ ਮੌਜ਼ੂਦਾ ਹਲਾਤ ਬਣਨ ਤੋਂ ਰੋਕੇ ਜਾ ਸਕਦੇ ਸਨ। ਘੱਟੋ-ਘੱਟ ਹੁਣ ਤਾਂ ਸਾਡੇ ਹੁਕਮਰਾਨ ਹਲਾਤਾਂ ਤੋਂ ਸਬਕ ਲੈ ਕੇ ਸੁਧਾਰ ਦੀ ਦਿਸ਼ਾ ’ਚ ਕੋਈ ਪੁਖਤਾ ਕਦਮ ਚੁੱਕਣੇ ਸ਼ੁਰੂ ਕਰ ਦੇਣ, ਕਿਉਂਕਿ ਤੀਜੀ ਲਹਿਰ ਆਉਣ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ।
ਇਹ ਮੰਨਿਆ ਜਾਣਾ ਚਾਹੀਦੈ ਕਿ ਜਿੰਨ੍ਹਾਂ ਲੋਕਾਂ ’ਤੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਦੀ ਜਿੰਮੇਵਾਰੀ ਸੀ, ਉਨ੍ਹਾਂ ਤੋਂ ਅਣਗਹਿਲੀ ਹੋਈ ਅਤੇ ਸਾਰੇ ਦੇਸ਼ ਨੂੰ ਉਸੇ ਦੇ ਨਤੀਜੇ ਭੁਗਤਣੇ ਪੈ ਰਹੇ ਹਨ।ਪਿਛਲੀ ਕੋਰੋਨਾ ਲਹਿਰ ’ਚ ਤਕਰੀਬਨ 70 ਫੀਸਦ ਅਬਾਦੀ ਵਾਲੇ ਪੇਂਡੂ ਇਲਾਕੇ ਬਚ ਗਏ ਸਨ, ਪਰ ਇਸ ਵਾਰ ਵਾਇਰਸ ਨੇ ਪਿੰਡਾਂ ’ਚ ਵੀ ਪੈਰ ਪਸਾਰ ਲਏ ਹਨ। ਮੁੰਬਈ, ਦਿੱਲੀ ਤੋਂ ਜਿਹੜੇ ਪਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਪਰਤ ਰਹੇ ਹਨ, ਉਹ ਸੰਕਰਮਣ ਨਾ ਫੈਲਾ ਸਕਣ ਇਸ ਦੇ ਲਈ ਪ੍ਰਸ਼ਾਸਨ ਨੂੰ ਹੀ ਮੁਸ਼ਤੈਦੀ ਦਿਖਾਉਣ ਪਵੇਗੀ।
ਦਿੱਲੀ ਅਤੇ ਮੁੰਬਈ ’ਚ ਫਿਲਹਾਲ ਲਾਕਡਾਊਨ ਹੈ। ਹੋਰ ਵੱਡੇ ਸ਼ਹਿਰਾਂ ’ਚ ਵੀ ਰਾਤ ਦਾ ਕਰਫਿਊ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਮੌਜੂਦਾ ਹਲਾਤਾਂ ਨੂੰ ਨਹੀਂ ਸੰਭਾਲਿਆ ਗਿਆ ਤਾਂ ਇੱਕ ਵਾਰ ਫਿਰ ਪੂਰੇ ਦੇਸ਼ ’ਚ ਲਾਕਡਾਊਨ ਲਾਉਣਾ ਪੈ ਸਕਦਾ ਹੈ। ਇਸ ਵਾਰ ਮਾਸਕ ਨੂੰ ਨੱਕ ਤੋਂ ਥੱਲੇ, ਠੋਡੀ ਜਾਂ ਸਿਰਫ ਦਾੜ੍ਹੀ ’ਤੇ ਬੰਨ੍ਹ ਕੇ ਬਚਾਅ ਨਹੀਂ ਹੋਣਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕੋਵਿਡ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਸਖ਼ਤੀ ਵਰਤਣ। ਇੰਝ ਕਰਨ ਨਾਲ ਹੀ ਸੀਮਤ ਲੋਕਾਂ ਦੇ ਨਾਲ ਆਰਥਿਕ-ਵਪਾਰਕ ਗਤੀਵਿਧੀਆਂ ਚੱਲਦੀਆਂ ਰਹਿ ਸਕਦੀਆਂ ਹਨ। ਜੋ ਲੋਕ ਘਰੋਂ ਦਫ਼ਤਰ ਦਾ ਕੰਮ ਕਰ ਸਕਦੇ ਹਨ ਉਨ੍ਹਾਂ ਨੂੰ ਇੰਝ ਹੀ ਕਰਨਾ ਚਾਹੀਦਾ ਹੈ ਅਤੇ ਜਿੰਨ੍ਹਾਂ ਲਈ ਘਰ ਤੋਂ ਬਾਹਰ ਨਿੱਕਲਣਾ ਬਹੁਤ ਜ਼ਰੂਰੀ ਹੈ
ਉਨ੍ਹਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।ਇਹ ਤੈਅ ਹੈ ਕਿ ਕੋਰੋਨਾ ਦੀ ਇਹ ਦੂਜੀ ਲਹਿਰ ਸਾਡੀ ਅਰਥਵਿਵਸਥਾ ’ਤੇ ਕੁਝ ਨਾ ਕੁਝ ਅਸਰ ਜ਼ਰੂਰ ਪਾਵੇਗੀ।ਸੱਚ ਤਾਂ ਇਹ ਹੈ ਕਿ ਇਸਦਾ ਅਸਰ ਨਜ਼ਰ ਵੀ ਆਉਣ ਲੱਗਿਆ ਹੈ। ਹੁੱਣ ਤੱਕ ਸਾਡੀ ਅਰਥਵਿਵਸਥਾ ਦਾ ਡੇਢ ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਇਹ ਠੀਕ ਹੈ ਕਿ 1 ਮਈ ਤੋਂ18 ਸਾਲ ਤੋਂ ਉੱਪਰ ਵਾਲੇ ਸਾਰੇ ਲੋਕਾਂ ਨੂੰ ਟੀਕਾ ਲੱਗ ਰਿਹਾ ਹੈ, ਪਰ ਟੀਕੇ ਦਾ ਅਸਰ ਹੋਣ ਲਈ ਕੁਝ ਸਮਾਂ ਲੱਗਦਾ ਹੈ ਅਤੇ ਟੀਕਾ ਲੱਗਣ ਤੋਂ ਬਾਅਦ ਵੀ ਲੋਕ ਵਾਇਰਸ ਦੇ ਸ਼ਿਕਾਰ ਹੋ ਸਕਦੇ ਹਨ।
ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ ਟੀਕਾ ਲਵਾਉਣ ’ਚ ਲਾਪਰਵਾਹੀ ਦਿਖਾਈ ਜਾਵੇ। ਪੂਰਾ ਦੇਸ਼ ਇਸ ਵਿਪਤਾ ਨਾਲ ਨਜਿੱਠਣ ਲਈ ਪੱਬਾਂ ਭਾਰ ਹੈ, ਸੋ ਇਸ ਲਈ ਕਿਸੇ ਤਰ੍ਹਾਂ ਦੀ ਢਿੱਲ ਜਾਂ ਨਕਾਰਾਤਮਕਤਾ ਦਿਖਾਉਣਾ ਦੇਸ਼ ਹਿੱਤ ’ਚ ਨਹੀਂ ਹੈ। ਜੋ ਵੀ ਜਿੰਮੇਵਾਰੀ ਵਾਲੇ ਅਹੁਦਿਆਂ ’ਤੇ ਹਨ ਖਾਸਕਰ ਸਾਡੇ ਲੀਡਰ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬਾਕੀ ਲੋਕਾਂ ਦਾ ਮਨੋਬਲ ਵਧਾਉਣ ਦਾ ਕੰਮ ਕਰਨ। ਇਹ ਸਮਾਂ ਇੱਕ-ਦੂਜੇ ’ਤੇ ਦੂਸ਼ਣਬਾਜੀ ਅਤੇ ਕਮੀਆਂ ਕੱਢਣ ਦਾ ਨਹੀਂ ਸਗੋਂ ਇਕੱਠੇ ਹੋ ਕੇ ਇਸ ਮੁਸ਼ਕਲ ਦਾ ਸਾਹਮਣਾ ਕਰਨ ਦਾ ਹੈ। ਮੇਨ ਏਅਰ ਫੋਰਸ ਰੋਡ, ਬਠਿੰਡਾ
ਹਰਪ੍ਰੀਤ ਸਿੰਘ ਬਰਾੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ
ਵੱਡੀ ਆਬਾਦੀ ਵਾਲੇ ਮੁਲਕ ‘ਚ ਹਾਦਸਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਧੜਾਧੜ ਵਾਪਰਦੀਆਂ ਘਟਨਾਵਾਂ ‘ਚ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਸ਼ਾਸਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨੁਮਾਇੰਦਿਆਂ ਦੇ ਦਿਲੋਂ ਦਿਮਾਗ ‘ਚ ਜ਼ਿਆਦਾ ਸਮਾਂ ਅਸਰ ਅੰਦਾਜ਼ ਨਹੀਂ ਹੁੰਦੀ।
ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਰੈਸਟੋਰੈਂਟ ਦੀ 4 ਮੰਜਿਲਾਂ ਇਮਾਰਤ ਡਿੱਗਣ ਨਾਲ 13 ਮੌਤਾਂ ਇੱਕ ਦਰਦਨਾਕ ਘਟਨਾ ਹੈ ਮਾਮਲਾ ਇਸ ਕਾਰਨ ਵੀ ਦੁਖਦਾਈ ਹੈ ਕਿ ਕਾਰੋਬਾਰੀਆਂ ਵੱਲੋਂ ਕੀਤੀ ਜਾਂਦੀ ਨਿਯਮਾਂ ਦੀ ਉਲੰਘਣਾ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਇਹ ਸਾਡਾ ਦੇਸ਼ ਹੀ ਹੈ ਕਿ ਕਿਸੇ ਘਟਨਾ ਤੋਂ ਸਬਕ ਲੈਣ ਦਾ ਨਾਂਅ ਨਹੀਂ ਲਿਆ ਜਾ ਰਿਹਾ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ‘ਚ ਬਹੁਮੰਜਲੀਆਂ ਇਮਾਰਤਾਂ ਦੇ ਨਿਰਮਾਣ ਵੇਲੇ ਨਾ ਤਾਂ ਕਾਰੋਬਾਰੀ ਨਿਯਮਾਂ ਦੀ ਪ੍ਰਵਾਹ ਕਰਦੇ ਹਨ ਤੇ ਨਾ ਹੀ ਸਬੰਧਿਤ ਸਰਕਾਰੀ ਵਿਭਾਗ ਕਿਸੇ ਕੁਤਾਹੀ ਨੂੰ ਰੋਕਣ ਦੀ ਹਿੰਮਤ ਕਰਦਾ ਹੈ ਭ੍ਰਿਸ਼ਟਾਚਾਰ ਤੇ ਸਿਆਸੀ ਪਹੁੰਚ ਵੀ ਇਸ ਸਮੱਸਿਆ ਦੇ ਮੁੱਖ ਕਾਰਨ ਹਨ ਹੋਰ ਤਾਂ ਹੋਰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਦਰਜਨਾਂ ਹਾਦਸੇ ਉਹਨਾਂ ਇਮਾਰਤਾਂ ‘ਚ ਵਾਪਰ ਚੁੱਕੇ ਹਨ ਜੋ ਤੈਅ ਨਿਯਮਾਂ ਅਨੁਸਾਰ ਨਹੀਂ ਬਣਾਈਆਂ ਗਈਆਂ, ਫਿਰ ਦੇਸ਼ ਦੇ ਹੋਰ ਹਿੱਸਿਆਂ ‘ਚੋਂ ਨਿਯਮਾਂ ਦੇ ਪਾਲਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ ਪਿਛਲੇ ਸਾਲ ਪੰਜਾਬ ਦੇ ਇੱਕ ਮੰਤਰੀ ਨੇ ਇੱਕ ਬਹੁਮੰਜ਼ਿਲਾ ਇਮਾਰਤ ਡਿੱਗਣ ‘ਤੇ ਖੁਦ ਪੁਲਿਸ ਥਾਣੇ ‘ਚ ਜਾ ਕੇ ਰਿਪੋਰਟ ਦਰਜ ਕਾਰਵਾਈ ਸ਼ਿਕਾਇਤ ਕਰਤਾ ਖੁਦ ਮੰਤਰੀ ਹੋਣ ਦੇ ਬਾਵਜੂਦ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਭ੍ਰਿਸ਼ਟਾਚਾਰ ਦੇ ਨਾਲ-ਨਾਲ ਅਧਿਕਾਰੀਆਂ ‘ਚ ਘਟ ਰਿਹਾ ਰਾਸ਼ਟਰੀ ਚਰਿੱਤਰ ਵੀ ਸਿਸਟਮ ਦੇ ਨਿਘਾਰ ਦਾ ਵੱਡਾ ਕਾਰਨ ਹੈ ਅਜਿਹਾ ਲੱਗਦਾ ਹੈ ਜਿਵੇਂ ਦੁਖਦਾਈ ਹਾਦਸੇ ਵਾਪਰਨੇ ਇੱਕ ਹਕੀਕਤ ਤੇ ਸੁਭਾਵਿਕ ਬਣ ਗਏ ਹਨ।
ਇੱਕ ਹਾਦਸਾ ਵਾਪਰਨ ‘ਤੇ ਇੱਕ-ਦੋ ਦਿਨ ਹਲਚਲ ਹੁੰਦੀ ਹੈ ਫਿਰ ਜਾਂਚ ਕੀਤੀ ਜਾਵੇਗੀ ਤੇ ਮੁਆਵਜਾ ਦਿੱਤਾ ਜਾਵੇਗਾ-ਵਰਗੇ ਐਲਾਨਾਂ ਨਾਲ ਚੈਪਟਰ ਬੰਦ ਹੋ ਜਾਂਦਾ ਹੈ ਲੰਮੀ ਨਿਆਂਇਕ ਪ੍ਰਕਿਰਿਆ ਤੇ ਕਾਨੂੰਨੀ ਕਮਜ਼ੋਰੀਆਂ ਕਾਰਨ ਦੋਸ਼ੀ ਬਚ ਨਿੱਕਲਦੇ ਹਨ ਵੱਡੀ ਆਬਾਦੀ ਵਾਲੇ ਮੁਲਕ ‘ਚ ਹਾਦਸਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਧੜਾਧੜ ਵਾਪਰਦੀਆਂ ਘਟਨਾਵਾਂ ‘ਚ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਸ਼ਾਸਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨੁਮਾਇੰਦਿਆਂ ਦੇ ਦਿਲੋਂ ਦਿਮਾਗ ‘ਚ ਜ਼ਿਆਦਾ ਸਮਾਂ ਅਸਰ ਅੰਦਾਜ਼ ਨਹੀਂ ਹੁੰਦੀ ਆਮ ਆਦਮੀ ਲਗਾਤਾਰ ਨਜ਼ਰਅੰਦਾਜ਼ ਹੁੰਦਾ ਜਾ ਰਿਹਾ ਹੈ, ਫਿਰ ਵੀ ਇਸ ਗੱਲ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਖਰਾਬ ਸਿਸਟਮ ਦਾ ਨੁਕਸਾਨ ਹਰ ਕਿਸੇ ਨੂੰ ਭੁਗਤਣਾ ਪੈਣਾ ਹੈ ਨਿਯਮ ਨਾ ਲਾਗੂ ਕਰਨ ਵਾਲੇ ਸਾਂਸਦਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਕਿਤੇ ਨਾ ਕਿਤੇ ਕਿਸੇ ਇਮਾਰਤ ‘ਚ ਰੁਕਣਾ ਪੈਂਦਾ ਹੈ ਸਹੀ ਸਿਸਟਮ ਨਾਲ ਹੀ ਸਭ ਦੀ ਸੁਰੱਖਿਆ ਹੈ ਕੇਂਦਰ ਤੇ ਰਾਜ ਸਰਕਾਰਾਂ ਇਮਾਰਤ ਡਿੱਗਣ ਦੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਣ ਤੇ ਇੱਕ ਸਾਫ਼-ਸੁਥਰਾ ਨਿਜ਼ਾਮ ਯਕੀਨੀ ਬਣਾਉਣ ਤਾਂ ਕਿ ਗੈਰ-ਕਾਨੂੰਨੀ ਗਤੀਵਿਧੀਆਂ ਦੁਖਦਾਈ ਹਾਦਸਿਆਂ ਦਾ ਕਾਰਨ ਨਾ ਬਣਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਸਪਤਾਲ ਅੱਗੇ ਲਾਇਆ ਧਰਨਾ, ਪੁਲਿਸ ਦੇ ਦਖਲ ਤੋਂ ਬਾਅਦ ਧਰਨਾਕਾਰੀ ਹੋਏ ਸ਼ਾਂਤ | Private Hospital
ਪਟਿਆਲਾ (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਇੱਥੇ ਇੱਕ ਨਿੱਜੀ ਹਸਪਤਾਲ ਅੰਦਰ ਇਲਾਜ ਦੌਰਾਨ ਇੱਕ ਔਰਤ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਾਂਤੀ ਦੇਵੀ, 50 ਸਾਲ ਪਤਨੀ ਚਮਨ ਲਾਲ ਪਿੰਡ ਅਲਾਣਾ ਘਨੌਰ ਜੋ ਕਿ 13 ਤਾਰੀਖ ਨੂੰ ਇੱਕ ਨਿੱਜੀ ਹਸਪਤਾਲ ਅੰਦਰ ਪਥਰੀ ਦਾ ਅਪ੍ਰੇਸ਼ਨ ਕਰਵਾਉਣ ਲਈ ਦਾਖਲ ਹੋਈ ਸੀ। (Private Hospital)
ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰ ਅਮਰਨਾਥ ਨੇ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਸ਼ਾਂਤੀ ਦੇਵੀ ਦਾ ਪਿਸ਼ਾਬ ਤੇ ਲੈਟਰੀਨ ਦਾ ਬੰਨ੍ਹ ਪੈ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਬਿਨਾ ਦੱਸਿਆ ਕਿ ਇਸ ਤਕਲੀਫ ਤੋਂ ਬਾਅਦ ਉਸ ਦੇ ਤਿੰਨ ਆਪ੍ਰੇਸ਼ਨ ਹੋਰ ਕਰ ਦਿੱਤੇ। ਇਸ ਤੋਂ ਬਾਅਦ ਉੁਸ ਦੀ ਅੱਜ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਉਕਤ ਹਸਪਤਾਲ ਦੇ ਡਾਕਟਰਾਂ ਦੀ ਅਣਗਿਹਲੀ ਕਾਰਨ ਹੀ ਉਸ ਦੀ ਮੌਤ ਹੋਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕਰਨੈਲ ਸਿੰਘ ਲੰਗ, ਧੰਨਾ ਸਿੰਘ ਸਮੇਤ ਹੋਰ ਕਾਰਕੁੰਨਾਂ ਵੱਲੋਂ ਡਾਕਟਰਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। (Private Hospital)
ਮਾਮਲਾ ਵਧਦਾ ਦੇਖ ਡੀਐੱਸਪੀ ਸੋਰਵ ਜਿੰਦਲ ਤੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਮੌਕੇ ‘ਤੇ ਪੁੱਜੇ ਤੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਕਿ ਉਹ ਖਰੜ ਲੈਬ ‘ਚ ਵਿਸਰਾ ਭੇਜ ਰਹੇ ਹਨ ਤੇ ਉਸ ਦੀ ਰਿਪੋਰਟ ਵਿੱਚ ਜੇਕਰ ਡਾਕਟਰਾਂ ਦੀ ਅਣਗਿਹਲੀ ਪਾਈ ਗਈ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਆਪਣਾ ਧਰਨਾ ਚੁੱਕਿਆ। ਇਸ ਦੌਰਾਨ ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ ਵਾਰਸਾ ਹਵਾਲੇ ਕਰ ਦਿੱਤੀ ਗਈ।