Became - Sach Kahoon Punjabi
ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ
ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ
ਪਾਕਿਸਤਾਨ ਤੋਂ ਆਏ ਪ੍ਰਵਾਸੀ ਟਿੱਡੀਆਂ ਦੇ ਦਲ ਨੇ ਰਾਜਸਥਾਨ ਦੇ 10 ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ ਹੈ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਤੋਂ ਪ੍ਰੇਸ਼ਾਨ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਹੱਡਤੋੜ ਮਿਹਨਤ ਨਾਲ ਤਿਆਰ ਫ਼ਸਲਾਂ ਨੂੰ ਬਰਬਾਦ ਹੁੰਦੇ ਦੇਖ ਰਹੇ ਹਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਲਗਭਗ 850 ਪਿੰਡਾਂ ਦੇ 90 ਹਜ਼ਾਰ ਕਿਸਾਨ ਪ੍ਰਭਾਵਿਤ ਹੋਏ ਹਨ, ਅਤੇ 1.55 ਲੱਖ ਹੈਕਟੇਅਰ ਫ਼ਸਲ ਦਾ ਨੁਕਸਾਨ ਸ਼ੁਰੂਆਤੀ ਸਰਵੇ ‘ਚ ਸਾਹਮਣੇ ਆਇਆ ਹੈ ਸਰ੍ਹੋਂ, ਤਾਰਾਮੀਰਾ ਤੇ ਕਣਕ ਦੀ ਫਸਲ ਨੂੰ ਟਿੱਡੀਆਂ ਨੇ ਨੁਕਸਾਨ ਪਹੁੰਚਾਇਆ ਹੈ ਰਾਜਸਥਾਨ ਦੇ ਨਾਲ-ਨਾਲ ਗੁਆਂਢੀ ਸੂਬੇ ਗੁਜਰਾਤ ਦੇ ਵੀ ਕਈ ਜ਼ਿਲ੍ਹਿਆਂ ‘ਚ ਟਿੱਡੀ ਦੇ ਹਮਲੇ ਨਾਲ ਫ਼ਸਲ ਖ਼ਤਮ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ
ਰਾਜਸਥਾਨ ਅਤੇ ਹੋਰ ਰਾਜਾਂ ਸਮੇਤ ਦੇਸ਼ ‘ਚ ਹੁਣ ਤੱਕ 15 ਵਾਰ ਟਿੱਡੀ ਦਲ ਦਾ ਹਮਲਾ ਹੋ ਚੁੱਕਾ ਹੈ ਸਰਕਾਰ ਅਤੇ ਖੇਤੀ ਅਧਿਕਾਰੀਆਂ ਨੂੰ ਸਮਝ ਨਹੀਂ ਆ ਰਿਹਾ  ਕਿ ਖੇਤ, ਫ਼ਸਲ ਅਤੇ ਕਿਸਾਨਾਂ ਦੇ ਦੁਸ਼ਮਣ ਇਨ੍ਹਾਂ ‘ਘੁਸਪੈਠੀਆਂ’ ਨਾਲ ਆਖ਼ਰ ਕਿਵੇਂ ਨਜਿੱਠਿਆ ਜਾਵੇ ਹਾਲਾਂਕਿ ਖੇਤੀ ਨਿਗਰਾਨਾਂ ਸਮੇਤ ਖੇਤੀ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਪਿੰਡ-ਪਿੰਡ ਜਾ ਕੇ ਟਿੱਡੀਆਂ ਨੂੰ ਭਜਾਉਣ ਦੇ ਉਪਾਅ ਦੱਸੇ ਜਾ ਰਹੇ ਹਨ
ਰਾਜਸਥਾਨ ਦੇ ਸਰਹੱਦੀ ਜਿਲ੍ਹਿਆਂ ਜੋਧਪੁਰ, ਜੈਸਲਮੇਰ, ਬਾੜਮੇਰ, ਸ੍ਰੀਗੰਗਾਨਗਰ, ਸਿਰੋਹੀ, ਜਾਲੌਰ ਤੇ ਬੀਕਾਨੇਰ ‘ਚ ਟਿੱਡੀ ਦਲਾਂ ਦਾ ਹਮਲਾ ਹੁੰਦਾ ਹੈ ਇਸ ਵਾਰ ਪਹਿਲਾ ਟਿੱਡੀ ਦਲ ਮਈ ਦੇ ਆਖ਼ਰੀ ਹਫ਼ਤੇ ‘ਚ ਦੇਖਿਆ ਗਿਆ ਸੀ ਉਸ ਤੋਂ ਬਾਅਦ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਰਾਤ-ਦਿਨ ਮੁਹਿੰਮ ਚਲਾ ਕੇ ਦਵਾਈ ਛਿੜਕ ਕੇ ਇਨ੍ਹਾਂ ‘ਤੇ ਕਾਬੂ ਪਾਇਆ ਸੀ,
ਪਰ ਹੁਣ ਇੱਕ ਵਾਰ ਫ਼ਿਰ ਵੱਡੀ ਗਿਣਤੀ ‘ਚ ਟਿੱਡੀਆਂ ਦੇ ਹਮਲੇ ਨੇ ਸਰਕਾਰ ਤੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ਇਸ ਸਾਲ ਸੂਬੇ ਦੇ ਚਾਰ ਜ਼ਿਲ੍ਹਿਆਂ ‘ਚ 1 ਲੱਖ 38 ਹਜ਼ਾਰ 585 ਹੈਕਟੇਅਰ ਜ਼ਮੀਨ ‘ਤੇ ਹੁਣ ਤੱਕ 96 ਹਜ਼ਾਰ 748 ਲੀਟਰ ਦਵਾਈ ਛਿੜਕੀ ਜਾ ਚੁੱਕੀ ਹੈ, ਫ਼ਿਰ ਵੀ ਕਿਸਾਨਾਂ ਦੀ ਪ੍ਰੇਸ਼ਾਨੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ
ਵਿਕੀਪੀਡੀਆ ਅਨੁਸਾਰ ਟਿੱਡੀ ਐਕ੍ਰਿਡਾਇਡੀ ਪਰਿਵਾਰ ਆਰਥਾਪਟੇਰਾ ਗਣ ਦਾ ਕੀਟ ਹੈ ਹੈਮੀਪਟੇਰਾ ਗਣ ਦੇ ਸਿਕੇਡਾ ਵੰਸ਼ ਦਾ ਕੀਟ ਵੀ ਟਿੱਡੀ ਜਾਂ ਫ਼ਸਲ ਟਿੱਡੀ ਕਹਾਉਂਦਾ ਹੈ
ਪੂਰੀ ਦੁਨੀਆ ‘ਚ ਇਸ ਦੀਆਂ ਸਿਰਫ਼ ਛੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਇਹ ਪ੍ਰਵਾਸੀ ਕੀਟ ਹੈ, ਅਤੇ ਇਸ ਦੀ ਉਡਾਣ ਦੋ ਹਜ਼ਾਰ ਮੀਲ ਤੱਕ ਪਾਈ ਜਾਂਦੀ ਹੈ ਟਿੱਡੀ ਦਲ ਅਕਸਰ ਅਸੰਤੁਲਿਤ ਜਲਵਾਯੂ ਵਾਲੇ ਸਥਾਨਾਂ ‘ਤੇ ਪਾਇਆ ਜਾਂਦਾ ਹੈ, ਕੈਸਪੀਅਨ ਸਾਗਰ, ਏਰੇਂਲ ਸਾਗਰ ਅਤੇ ਬਾਲਕਸ਼ ਝੀਲ ‘ਚ ਡਿੱਗਣ ਵਾਲੀਆਂ ਨਦੀਆਂ ਦੇ ਰੇਤ ਨਾਲ ਘਿਰੇ ਡੇਲਟਾ ਨੂੰ ਟਿੱਡੀਆਂ ਦਾ ਨਿਵਾਸ ਸਥਾਨ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਖੇਤਰਾਂ ‘ਚ ਬਰਸਾਤ ਘੱਟ ਜਾਂ ਜ਼ਿਆਦਾ ਹੁੰਦੀ ਹੈ,
ਉਸ ਜ਼ਮੀਨ ‘ਚ ਪਾਏ ਜਾਣ ਵਾਲੇ ਘਾਹ ਦੇ ਮੈਦਾਨਾਂ ‘ਚ ਵੀ ਟਿੱਡੀਆਂ ਪਾਈਆਂ ਜਾਂਦੀਆਂ ਹਨ  ਵਿਗਿਆਨਕ ਖੋਜਾਂ ‘ਚ ਪਤਾ ਲੱਗਾ ਹੈ ਕਿ ਟਿੱਡੀ ਦਲ ਪਹਿਲਾਂ ਪੂਰਬੀ ਅਫ਼ਰੀਕੀ ਦੇਸ਼ ਇਥੋਪੀਆ, ਸੋਮਾਲੀਆ, ਮੋਰੱਕੋ, ਮੋਰੀਟਾਨੀਆ ਦੇ ਨਾਲ-ਨਾਲ ਅਰਬ ਦੇਸ਼ ਯਮਨ ਦੇ ਅੰਦਰ ਤਬਾਹੀ ਮਚਾ ਕੇ ਭਾਰਤ ਵੱਲ ਰੁਖ਼ ਕਰਦੇ ਹਨ ਇਹ ਹਿੰਦ ਮਹਾਂਸਾਗਰ ਦੇ ਰਸਤੇ ਭਾਰਤ ਅਤੇ ਪਾਕਿਸਤਾਨ ‘ਚ ਪ੍ਰਵੇਸ਼ ਕਰਦਾ ਹੈ
ਇੱਕ ਟਿੱਡੀ ਦਲ ‘ਚ ਲੱਖਾਂ ਦੀ ਗਿਣਤੀ ‘ਚ ਟਿੱਡੀਆਂ ਹੁੰਦੀ ਹਨ, ਅਤੇ ਜਿੱਥੇ ਵੀ ਇਹ ਦਲ ਪੜਾਅ ਪਾਉਂਦਾ ਹੈ, ਉੱਥੇ ਫਸਲਾਂ ਅਤੇ ਹੋਰ ਬਨਸਪਤੀਆਂ ਨੂੰ ਚੱਟ ਕਰ ਸਕਦਾ ਹੈ ਇਸ ਦੇ ਹਮਲੇ ਨਾਲ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਵਿਗਿਆਨਕਾਂ ਦੀ ਮੰਨੀਏ ਤਾਂ ਇੱਕ ਕੀਟ ਆਪਣੇ ਵਜ਼ਨ ਦੇ ਬਰਾਬਰ ਫ਼ਸਲ ਖਾ ਜਾਂਦਾ ਹੈ,
ਇਸ ਦਾ ਵਜ਼ਨ 2 ਗ੍ਰਾਮ ਹੁੰਦਾ ਹੈ ਇਸ ਨੂੰ ਕੰਟਰੋਲ ਕਰਨ ਲਈ ਹਵਾਈ ਜਹਾਜ਼ ਨਾਲ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ, ਜ਼ਹਿਰੀਲਾ ਚਾਰਾ, ਹੈਕਸਾਕਲੋਰਾਇਡ ਦੇ ਘੋਲ ‘ਚ ਭਿੱਜੀ ਹੋਈ ਕਣਕ ਦੀ ਤੂੜੀ ਵਿਛਾਈ ਜਾਂਦੀ ਹੈ ਪਰ ਇਹ ਸਾਰੇ ਸਾਧਨ ਬੇਹੱਦ ਖਰਚੀਲੇ ਹੋਣ ਕਾਰਨ ਲੋਕ ਟਿੱਡੀਆਂ ਨੂੰ ਭਜਾਉਣ ਲਈ ਥਾਲੀਆਂ-ਪੀਪੇ ਖੜਕਾ ਕੇ ਰੌਲਾ ਜਾਂ ਧੂੰਆਂ ਕਰਨ ਵਰਗੇ ਹੋਰ ਪੁਰਾਣੇ ਤਰੀਕਿਆਂ ਦਾ ਸਹਾਰਾ ਲੈਂਦੇ ਹਨ ਇਸ ਤੋਂ ਪਹਿਲਾਂ ਜੁਲਾਈ-ਅਕਤੂਬਰ 1993 ‘ਚ ਟਿੱਡੀ ਦਲਾਂ ਨੇ ਰਾਜਸਥਾਨ ‘ਚ ਵੱਡਾ ਹਮਲਾ ਕੀਤਾ ਸੀ ਅਤੇ ਹਜ਼ਾਰਾਂ ਹੈਕਟੇਅਰ ‘ਚ ਫਸਲ ਅਤੇ ਬਨਸਪਤੀ ਨੂੰ ਬਰਬਾਦ ਕਰ ਦਿੱਤਾ ਸੀ
ਉਸ ਸਮੇਂ ਟਿੱਡੀਆਂ ਦੇ ਹਮਲੇ ਨਾਲ ਖੇਤਾਂ ‘ਚ ਖੜ੍ਹੀ ਮੂੰਗ, ਬਾਜਰਾ, ਮੋਠ, ਤਿਲ, ਗਵਾਰ ਦੀ ਫ਼ਸਲ ਨੂੰ ਨੁਕਸਾਨ ਹੋਇਆ ਸੀ
ਪਿੰਡੂ ਵਾਸੀ ਦੱਸਦੇ ਹਨ ਕਿ 1993 ਦੀ ਟਿੱਡੀ ਦਾ ਆਕਾਰ ਅੱਜ ਦੀ ਟਿੱਡੀ ਤੋਂ ਵੱਡਾ ਸੀ ਇਸ ਤੋਂ ਬਾਅਦ ਸਾਲ 1998 ‘ਚ ਟਿੱਡੀ ਦਲ ਨੇ ਰਾਜਸਥਾਨ ‘ਚ ਵੱਡਾ ਨੁਕਸਾਨ ਪਹੁੰਚਾਇਆ ਸੀ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜਦੋਂ-ਜਦੋਂ ਦੇਸ਼ ਦੇ ਅੰਦਰ ਟਿੱਡੀਆਂ ਨੇ ਹਮਲੇ ਕੀਤਾ ਹੈ, ਉਦੋਂ-ਉਦੋਂ ਦੇਸ਼ ‘ਚ ਅਕਾਲ ਦੀ ਸਥਿਤੀ ਬਣੀ ਹੈ    ਰਾਜਸਥਾਨ ਦੇ ਨਾਲ-ਨਾਲ ਗੁਜਰਾਤ ਦੇ ਬਨਾਸਕਾਂਠਾ  ਜਿਲ੍ਹਿਆਂ ‘ਚ ਟਿੱਡੀਆਂ ਦੇ ਹਮਲੇ ਨਾਲ ਫਸਲਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਧਾਨੇਰਾ ਜ਼ੋਨ ‘ਚ ਹਾਲੇ ਵੀ ਟਿੱਡੀਆਂ ਦਾ ਹਮਲਾ ਜਾਰੀ ਹੈ ਗੁਜਰਾਤ ਦੇ ਬਨਾਸਕਾਂਠਾ, ਸਾਬਰਕਾਂਠਾ, ਪਾਟਣ, ਅਤੇ ਮਹੇਸਾਣਾ ਜੋਨ ‘ਚ ਟਿੱਡੀਆਂ ਨੇ ਛੇ ਹਜ਼ਾਰ ਤੋਂ ਵੀ ਜ਼ਿਆਦਾ ਹੈਕਟੇਅਰ ‘ਚ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਹੈ ਇੱਥੇ ਟਿੱਡੀਆਂ ਨੇ ਰਾਈ, ਏਰੰਡਾ, ਕਣਕ ਅਤੇ ਕਪਾਹ ਸਮੇਤ ਹੋਰ ਫਸਲਾਂ ਨੂੰ ਨਸ਼ਟ ਕੀਤਾ ਹੈ
ਜੋਧਪੁਰ ਜਿਲ੍ਹੇ ਦੇ ਕਈ ਪਿੰਡਾਂ ‘ਚ ਖੇਤਾਂ ‘ਚ ਖੜ੍ਹੀਆਂ ਫ਼ਸਲਾਂ ਨੂੰ ਟਿੱਡੀ ਦਲ ਨੇ ਚੱਟ ਕਰ ਦਿੱਤਾ ਹੈ
ਜੋਧਪੁਰ ਜਿਲ੍ਹੇ ‘ਚ ਪਿਛਲੇ ਚਾਰ ਦਿਨਾਂ ਤੋਂ ਬਾਪ, ਫਲੌਦੀ, ਸ਼ੇਰਗੜ੍ਹ, ਬਾਲੇਸਰ ਅਤੇ ਲੂਣੀ ਬਲਾਕ ਦੇ ਦਰਜਨਾਂ ਪਿੰਡਾਂ ‘ਚ ਕਿਸਾਨਾਂ ਦੀਆਂ ਫਸਲਾਂ ਨੂੰ ਟਿੱਡੀਆਂ ਨੇ ਚੱਟ ਕਰ ਦਿੱਤਾ ਹੈ
ਬਾੜਮੇਰ ਜ਼ਿਲ੍ਹੇ ‘ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਟਿੱਡੀਆਂ ਦੇ ਆਉਣ ਦਾ ਕ੍ਰਮ ਜਾਰੀ ਹੈ
ਪਿਛਲੇ ਦੋ ਦਿਨਾਂ ਤੋਂ ਤਿੰਨ ਵੱਡੇ ਦਲ ਪਾਕਿ ਤੋਂ ਭਾਰਤ ‘ਚ ਵੜੇ ਹਨ ਸ੍ਰੀਗੰਗਾਨਗਰ ਦੇ ਅਨੂਪਗੜ੍ਹ ਖੇਤਰ ‘ਚ ਵੀ ਟਿੱਡੀ ਦਲ ਦਾ ਹਮਲਾ ਜਾਰੀ ਹੈ
ਘੜਸਾਨਾ ਉਪਖੰਡ ਦੇ ਦੋ ਦਰਜਨ ਤੋਂ ਜਿਆਦਾ ਚੱਕ ਟਿੱਡੀ ਦਲ ਦੇ ਹਮਲੇ ਤੋਂ ਪ੍ਰਭਾਵਿਤ ਹੋਏ ਹਨ ਟਿੱਡੀਆਂ ਦੇ ਪ੍ਰਕੋਪ ਨਾਲ ਉਹ ਕਿਸਾਨ ਸਭ ਤੋਂ ਜਿਆਦਾ ਚਿੰਤਤ ਹਨ,
ਜੋ ਪਹਿਲਾਂ ਤੋਂ ਹੀ ਕਰਜੇ ‘ਚ ਡੁੱਬੇ ਹੋਏ ਹਨ ਅਜਿਹੇ ‘ਚ ਜੇਕਰ ਉਨ੍ਹਾਂ ਦੀਆਂ ਫ਼ਸਲਾਂ ਟਿੱਡੀ ਦਲ ਦਾ ਸ਼ਿਕਾਰ ਹੁੰਦੀਆਂ ਹਨ,
ਤਾਂ ਉਨ੍ਹਾਂ ਦੀ ਮਾਲੀ ਹਾਲਤ ਖਰਾਬ ਹੋ ਜਾਵੇਗੀ
ਦੂਜੇ ਪਾਸੇ ਬੀਮਾ ਕੰਪਨੀ ਦੇ ਨਿਯਮ ਵੀ ਕਿਸਾਨਾਂ ਦੀ ਤਕਲੀਫ਼ ਨੂੰ ਵਧਾਉਣ ਵਾਲੇ ਹਨ ਫ਼ਸਲ ਬੀਮਾ ‘ਚ ਵਿਅਕੀਗਤ ਪੱਧਰ ‘ਤੇ ਕਲੇਮ ਦੀ ਤਜਵੀਜ਼ ਨਹੀਂ ਹੈ
ਅਜਿਹੇ ‘ਚ ਕਿਸੇ ਪਟਵਾਰ ਸਰਕਲ ‘ਚ 50 ਫੀਸਦੀ ਜਾਂ ਇਸ ਤੋਂ ਜਿਆਦਾ ਖਰਾਬਾ ਹੋਣ ‘ਤੇ ਹੀ ਉਸ ਇਲਾਕੇ ਦੇ ਕਿਸਾਨਾਂ ਨੂੰ ਕਲੇਮ ਮਿਲਦਾ ਹੈ
ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਨਾਲ ਫਸਲ ਖਰਾਬੇ ਦਾ ਜਾਇਜਾ ਲੈਣ ਲਈ ਬਾੜਮੇਰ, ਜਾਲੌਰ, ਅਤੇ ਜੈਸਲਮੇਰ ਦਾ ਦੌਰਾ ਕਰਕੇ ਸੱਤ ਦਿਨ ‘ਚ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ
ਉੱਧਰ, ਪਾਕਿਸਤਾਨ ਨੇ ਵੀ ਦੇਰ ਨਾਲ ਹੀ ਸਹੀ ਹੁਣ ਟਿੱਡੀਆਂ ‘ਤੇ ਕੰਟਰੋਲ ਕਰਨ ਲਈ ਹਵਾਈ ਛਿੜਕਾਅ ਕਰਨ ਦੀ ਤਿਆਰੀ ਕੀਤੀ ਹੈ ਸਿੰਧ ਪ੍ਰਾਂਤ ਦੇ ਮੁੱਖ ਮੰਤਰੀ ਸੈਅਦ ਮੁਰਾਦ ਅਲੀ ਸ਼ਾਹ ਨੇ ਸੋਮਵਾਰ ਨੂੰ ਖੇਤੀ ਮੰਤਰਾਲੇ ਨੂੰ ਕਿਹਾ ਕਿ ਰੇਗਿਸਤਾਨੀ ਇਲਾਕਿਆਂ ‘ਚ ਸਪਰੇਅ ਕਰਨ ਲਈ ਕਈ ਜਹਾਜ ਕਿਰਾਏ ‘ਤੇ ਲੈਣ ਦੇ ਨਿਰਦੇਸ਼  ਦਿੱਤੇ ਹਨ
ਜਿਸ ਨਾਲ ਪ੍ਰਜਨਨ ਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਨ੍ਹਾਂ ਖੇਤਰਾਂ ‘ਚ ਟਿੱਡੀਆਂ ਨੂੰ ਮਿਟਾਇਆ ਜਾ ਸਕੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸੂਬਾ ਸਰਕਾਰ ਅਤੇ ਗੁਆਂਢੀ ਦੇਸ਼ ਦੇ ਸਾਂਝੇ ਯਤਨਾਂ ਦੇ ਚੱਲਦੇ ਜਲਦ ਹੀ ਸਾਡਾ ਅੰਨਦਾਤਾ ਕਾਲੇ-ਪੀਲੇ ਖੰਭਾਂ ਵਾਲੇ ‘ਘੂਸਪੈਠੀਆਂ’ ਦੇ ਡਰ ਤੋਂ ਮੁਕਤ ਹੋਵੇਗਾ
ਐਨ. ਕੇ . ਸੋਮਾਨੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਵਿੰਦਰ ਸਿੰਘ ਬੜਿੰਗ ਬਣਿਆ ਕਿਸਾਨਾਂ ਲਈ ਮਿਸਾਲ
ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤੇ ਜਾਣ ‘ਤੇ ਹਰਵਿੰਦਰ ਸਿੰਘ ਬਾਗੋ-ਬਾਗ
ਪਿਛਲੇ ਚਾਰ ਸਾਲਾਂ ਤੋਂ ਨਹੀਂ ਲਾ ਰਿਹਾ ਝੋਨੇ ਦੀ ਪਰਾਲੀ ਨੂੰ ਅੱਗ
ਬਰਨਾਲਾ (ਰਾਜਿੰਦਰ ਸ਼ਰਮਾ)। ਜਦੋਂ ਇਨਸਾਨ ਦੇ ਇਰਾਦੇ ਦ੍ਰਿੜ ਹੋਣ ਤਾਂ ਮੰਜ਼ਿਲਾਂ ਸਰ ਕਰਨੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਇਨ੍ਹਾਂ ਹੀ ਦ੍ਰਿੜ ਇਰਾਦਿਆਂ ਦੀ ਮਿਸਾਲ ਕਾਇਮ ਕੀਤੀ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੇ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬੜਿੰਗ ਨੇ ਇਸ ਨੇ ਵਾਤਾਵਰਨ ਨੂੰ ਬਚਾਉਣ ਲਈ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਦ੍ਰਿੜ ਨਿਸ਼ਚਾ ਕੀਤਾ ਤੇ ਅੱਜ ਇਸੇ ਨਿਸ਼ਚੇ ਸਦਕਾ ਜਿੱਥੇ ਉਸ ਨੂੰ ਭਾਰਤ ਸਰਕਾਰ ਦੁਆਰਾ ਕੌਮੀ ਸਨਮਾਨ ਹਾਸਲ ਹੋਇਆ ਹੈ ਉੱਥੇ ਹੀ ਉਹ ਹੋਰ ਕਿਸਾਨਾਂ ਲਈ ਵੀ ਮਿਸਾਲ ਬਣਿਆ ਹੈ । ਵਾਤਾਵਰਨ ਨੂੰ ਸ਼ੁੱਧ ਰੱਖਣ ‘ਚ ਯੋਗਦਾਨ ਪਾਉਣ ਬਦਲੇ ਭਾਰਤੀ ਅਨੁਸੰਧਾਨ ਪ੍ਰੀਸ਼ਦ ਪੂਸਾ ਨਵੀਂ ਦਿੱਲੀ ਵੱਲੋਂ 9 ਸਤੰਬਰ ਨੂੰ ਸਨਮਾਨਿਤ ਕੀਤਾ ਜਾ ਚੁੱਕਾ, ਬਰਨਾਲਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦਾ ਇੱਕ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬੜਿੰਗ।
ਜੋ ਕਿ 67 ਕਿੱਲ੍ਹਿਆਂ ਦੀ ਖੇਤੀ ਕਰਦਾ ਹੈ ਪ੍ਰੰਤੂ ਚਾਰ ਸਾਲ ਤੋਂ ਉਹ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਇਸ ਕਿਸਾਨ ਨਾਲ ਮੁਲਾਕਾਤ ਕਰਨ ‘ਤੇ ਉਸ ਨੇ ਦੱਸਿਆ ਕਿ ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ ਉਸ ਨੇ ਦੱਸਿਆ ਕਿ ਛੋਟੀ ਉਮਰ ‘ਚ ਹੀ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਉਸ ਨੂੰ ਖੇਤੀਬਾੜੀ ਵੱਲ ਆਉਣਾ ਪਿਆ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਉਹ ਹਰ ਰੋਜ਼ ਆਪਣੇ ਦਿਮਾਗ ‘ਚ ਕੁਝ ਨਾ ਕੁਝ ਸੋਚਦਾ ਰਹਿੰਦਾ ਸੀ ਉਸ ਨੇ ਦੱਸਿਆ ਕਿ ਇੰਕ ਦਿਨ ਉਸ ਨੇ ਅਖਬਾਰ ‘ਚ ਪੜ੍ਹਿਆ ਸੀ ਕਿ ਜਗਦੀਪ ਸਿੰਘ ਕਨੋਈ ਜੋ ਕਿ ਤੇਰਾਂ ਸਾਲਾਂ ਤੋਂ ਪਰਾਲੀ ਤੇ ਨਾੜ ਨੂੰ ਅੱਗ ਨਹੀਂ ਲਾਉਂਦਾ ਪ੍ਰੰਤੂ ਫਿਰ ਵੀ ਉਹ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ‘ਚੋਂ ਵਧੀਆ ਮੁਨਾਫਾ ਕਮਾ ਰਿਹਾ ਹੈ।
ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ
ਇਸੇ ਗੱਲ ਤੋਂ ਪ੍ਰੇਰਨਾ ਲੈ ਕੇ ਉਸ ਨੇ ਵੀ ਚਾਰ ਸਾਲਾਂ ਤੋਂ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਹੈ ਉਸ ਨੇ ਦੱਸਿਆ ਕਿ ਉਹ ਕਣਕ ਦੀ ਸਾਰੀ ਬਿਜਾਈ ਹੈਪੀ ਸੀਡਰ ਨਾਲ ਕਰਦਾ ਹੈ, ਜਿਸ ਕਰਕੇ ਉਸ ਦੀ ਪ੍ਰਤੀ ਏਕੜ ਛੇ ਸੌ ਰੁਪਏ ਬੱਚਤ ਹੁੰਦੀ ਹੈ ਇਸ ਤੋਂ ਇਲਾਵਾ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ‘ਚ ਗੁੱਲੀ ਡੰਡੇ ਦੀ ਸਮੱਸਿਆ ਨਹੀਂ ਆਉਂਦੀ, ਜਿਸ ਕਾਰਨ ਸਪਰੇਅ ਵਾਲਾ ਖਰਚਾ ਵੀ ਬਚ ਜਾਂਦਾ ਹੈ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਰੋਟਾਵੇਟਰ ਨਾਲ ਵਾਹ ਕੇ ਖੇਤ ‘ਚ ਹੀ ਮਿਲਾ ਦਿੱਤਾ ਜਾਂਦਾ ਹੈ, ਜਿਸ ਕਾਰਨ ਖੇਤ ਦੀ ਉਪਜਾਊ ਸ਼ਕਤੀ ਤੇ ਮਿੱਤਰ ਕੀੜੇ ਵੀ ਬਚ ਜਾਂਦੇ ਹਨ।
ਰਸਾਇਣਕ ਖਾਦ ਯੂਰੀਆ ਵੀ ਪ੍ਰਤੀ ਏਕੜ 50 ਕਿੱਲੋ ਘੱਟ ਪਾਉਣਾ ਪੈਂਦਾ ਹੈਉਸ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਹਰ ਇੱਕ ਕਿਸਾਨ ਤੇ ਇਨਸਾਨ ਨੂੰ ਵਾਤਾਵਰਨ ਬਚਾਉਣ ਲਈ ਭਰਪੂਰ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ ਉਸ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਵੀ ਇੱਕ ਵਿਸ਼ੇਸ਼ ਸਮਾਗਮ ਕਰਵਾ ਕੇ 20 ਮਾਰਚ 2019 ਨੂੰ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ ਇਸ ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਬਣਾਏ ਗਏ ਕਿਸਾਨ ਗਰੁੱਪ ਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ‘ਤੇ ਲੋੜੀਂਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਕਿਸਾਨ ਮੇਲੇ ‘ਚ ਵੀ ਕੀਤਾ ਜਾਵੇਗਾ ਸਨਮਾਨਿਤ | Harvinder Singh Baring
ਇਸ ਸਬੰਧੀ ਡਿਪਟੀ ਡਾਇਰੈਕਟਰ ਕਿਸਾਨ ਵਿਗਿਆਨ ਕੇਂਦਰ ਬਰਨਾਲਾ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਕਿਸਾਨ ਹਰਵਿੰਦਰ ਸਿੰਘ ਨੇ ਬਹੁਤ ਵਧੀਆ ਪਿਰਤ ਪਾਈ ਹੈ। ਇਸ ਤੋਂ ਹੋਰ ਕਿਸਾਨਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਵਾਤਾਵਰਨ ਬਚਾਉਣ ਲਈ ਇਸ ਤਰ੍ਹਾਂ ਦੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਕਿਸਾਨ ਨੂੰੰ ਐਗਰੀਕਲਚਰ ਮਸ਼ੀਨਰੀ ਸਬਸਿਡੀ ‘ਤੇ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ 10 ਅਕਤੂਬਰ ਨੂੰ ਜ਼ਿਲ੍ਹਾ ਪੱਧਰ ‘ਤੇ ਲਗਾਏ ਜਾ ਰਹੇ ਕਿਸਾਨ ਮੇਲੇ ‘ਚ ਇਸ ਕਿਸਾਨ ਨੂੰ ਸਨਮਾਨਿਤ ਕੀਤਾ ਜਾਵੇਗਾ।
ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਵਾਤਾਵਰਨ ਬਚਾਓ
ਉਸ ਨੇ ਕਿਹਾ ਕਿ ਕਈ ਪਿਛਾਂਹ ਖਿੱਚੂ ਸੋਚ ਵਾਲੇ ਕਿਸਾਨਾਂ ਵੱਲੋਂ ਉਸ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਪ੍ਰੰਤੂ ਉਸਦਾ ਇਰਾਦਾ ਦ੍ਰਿੜ ਹੈ ਤੇ ਉਹ ਜ਼ਿੰਦਗੀ ‘ਚ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾਵੇਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ ਉਸ ਨੇ ਕਿਹਾ ਕਿ ਉਸ ਨੇ ਪਾਣੀ ਨੂੰ ਬਚਾਉਣ ਲਈ ਵੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸੂਰਜਮੁਖੀ, ਪਿਪਰਾਮਿੰਟ, ਗੰਨਾ, ਮਿਰਚ ਤੇ ਆਲੂ ਵਰਗੀਆਂ ਫਸਲਾਂ ਬੀਜਕੇ ਦੇਖੀਆਂ। (Harvinder Singh Baring)
ਪ੍ਰੰਤੂ ਮੰਡੀ ਦੇ ‘ਚ ਉਨ੍ਹਾਂ ਦਾ ਯੋਗ ਰੇਟ ਨਾ ਮਿਲਣ ਕਾਰਨ ਅਖੀਰ ‘ਚ ਉਸਨੂੰ ਇਹ ਫ਼ਸਲਾਂ ਬੀਜਣੀਆਂ ਬੰਦ ਕਰਨੀਆਂ ਪਈਆਂ ਅਖੀਰ ‘ਚ ਉਸ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਨ ਦੇਣਾ ਹੈ ਤਾਂ ਪਰਾਲੀ ਤੇ ਨਾੜ ਨੂੰ ਅੱਗ ਲਾਉਣੀ ਬੰਦ ਕਰ ਦਿਓ ਤੇ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਜੇਕਰ ਅਸੀਂ ਪਰਾਲੀ ਤੇ ਨਾੜ ਨੂੰ ਅੱਗ ਲਾ ਕੇ ਵਾਤਾਵਰਨ ‘ਚ ਇਸੇ ਤਰ੍ਹਾਂ ਧੂੰਆਂ ਫੈਲਾਉਂਦੇ ਰਹੇ ਤਾਂ ਆਉਣ ਵਾਲੀਆਂ ਨਸਲਾਂ ਆਪਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। (Harvinder Singh Baring)
ਬੈਲਜ਼ਿਅਮ ਬਣਿਆ ਹਾਕੀ ਦਾ ਨਵਾਂ ਬਾਦਸ਼ਾਹ
ਹਾਲੈਂਡ ਨੂੰ ਹਰਾ ਪਹਿਲੀ ਵਾਰ ਜਿੱਤਿਆ ਵਿਸ਼ਵ ਕੱਪ
ਆਸਟਰੇਲੀਆ ਨੇ ਰਿਕਾਰਡ ਜਿੱਤ ਨਾਲ ਹਥਿਆਇਆ ਕਾਂਸੀ ਤਮਗਾ
ਭੁਵਨੇਸ਼ਵਰ, 16 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਬੇਹੱਦ ਰੋਮਾਂਚਕ ਸ਼ੂਟ ਆਊਟ ‘ਚ 3-2 ਨਾਲ ਹਰਾ ਕੇ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ
ਨਿਰਧਾਰਤ ਸਮੇਂ ‘ਚ ਮੁਕਾਬਲਾ ਗੋਲ ਰਹਿਤ ਰਹਿਣ ਦੇ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਦੋਵੇਂ ਟੀਮਾਂ 2-2 ਤੋਂ ਬਰਾਬਰ ਰਹੀਆਂ ਅਤੇ ਸਡਨ ਡੈੱਕ ‘ਚ ਬੈਲਜ਼ੀਅਮ ਨੇ ਬਾਜੀ ਮਾਰਕ ਕੇ ਵਿਸ਼ਵ ਜੇਤੂ ਹੋਣ ਦਾ ਮਾਣ ਹਾਸਲ ਕਰ ਲਿਆ ਹਾਕੀ ਵਿਸ਼ਵ ਕੱਪ ‘ਚ 16 ਸਾਲ ਬਾਅਦ ਦੁਨੀਆਂ ਨੂੰ ਬੈਲਜ਼ੀਅਮ ਦੇ ਤੌਰ ‘ਤੇ ਨਵਾਂ ਵਿਸ਼ਵ ਚੈਂਪੀਅਨ ਮਿਲਿਆ ਫਾਈਨਲ ਦੇਖਣ 15 ਹਜਾਰ ਦਰਸ਼ਕਾਂ ਨਾਲ ਖਚੇਖਚ ਭਰੇ ਕਲਿੰਗਾ ਸਟੇਡੀਅਮ ‘ਚ ਕ੍ਰਿਕਟ ਲੀਜ਼ੇਂਡ ਸਚਿਨ ਤੇਂਦੁਲਕਰ ਵੀ ਮੌਜ਼ੂਦ ਸਨ
ਆਸਟਰੇਲੀਆ ਨੇ ਸੈਮੀਫਾਈਨਲ ਦੀ ਹਾਰ ਦਾ ਗੁੱਸਾ ਕੱਢਿਆ
ਟਾਮ ਕ੍ਰੇਗ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ ਕਲਿੰਗਾ ਸਟੇਡੀਅਮ ‘ਚ 8-1 ਨਾਲ ਮਧੋਲ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ‘ਚ ਕਾਂਸੀ ਤਮਗਾ ਜਿੱਤ ਲਿਆ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਨੇ ਸੈਮੀਫਾਈਨਲ ‘ਚ ਹਾਲੈਂਡ ਹੱਥੋਂ ਹਾਰਨ ਅਤੇ ਦੋ ਵਾਰ ਦਾ ਆਪਣਾ ਖ਼ਿਤਾਬ ਗੁਆਉਣ ਦਾ ਸਾਰਾ ਗੁੱਸਾ ਜਿਵੇਂ ਇੰਗਲੈਂਡ ‘ਤੇ ਕੱਢ ਦਿੱਤਾ ਵਿਸ਼ਵ ਕੱਪ ਦੇ ਇਤਿਹਾਸ ‘ਚ ਕਾਂਸੀ ਤਮਗੇ ਦੇ ਮੁਕਾਬਲੇ ‘ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤੀ ਹੈ ਆਸਟਰੇਲੀਆ ਨੇ ਪੰਜਵੀਂ ਵਾਰ ਵਿਸ਼ਵ ਕੱਪ ‘ਚ ਕਾਂਸੀ ਤਮਗਾ ਹਾਸਲ ਕੀਤਾ ਜਦੋਂਕਿ ਇੰਗਲੈਂਡ ਨੂੰ ਲਗਾਤਾਰਾ ਤੀਸਰੀ ਵਾਰ ਚੌਥੇ ਸਥਾਂਨ ‘ਤੇ ਸੰਤੋਸ਼ ਕਰਨਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਕੀ ਭਾਂਬਰੀ(128) ਅਤੇ ਰਾਮਕੁਮਾਰ ਰਾਮਾਨਾਥਨ (130) ਨੂੰ ਪਛਾੜ ਬਣੇ ਨੰਬਰ ਇੰਕ ਭਾਰਤੀ ਖਿਡਾਰੀ
ਪੂਨਾ, 20 ਨਵੰਬਰ
ਪ੍ਰਜਨੇਸ਼ ਗੁਣੇਸ਼ਵਰਨ ਨੂੰ ਪੁਰਸ਼ ਸਿੰਗਲਜ਼ ‘ਚ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਗੋਡੇ ਦੀ ਸੱਟ ਕਾਰਨ ਇੱਕ ਸਮੇਂ ਉਹਨਾਂ ਦਾ ਕਰੀਅਰ ਹੇਠਾਂ ਚਲਿਆ ਗਿਆ ਸੀ ਤਾਜ਼ਾ ਜਾਰੀ ਏਟੀਪੀ ਟੈਨਿਸ ਰੈਂਕਿੰਗ ‘ਚ ਪ੍ਰਜਨੇਸ਼ ਯੂਕੀ ਭਾਂਬਰੀ ਅਤੇ ਰਾਮਕੁਮਾਰ ਰਾਮਾਨਾਥਨ ਨੂੰ ਪਿੱਛੇ ਛੱਡ ਕੇ ਸਿੰਗਲ ‘ਚ 110ਵੇਂ ਰੈਂਕਿੰਗ ਦੇ ਖਿਡਾਰੀ ਬਣਗਏ ਹਨ ਪ੍ਰਜਨੇਸ਼ ਨੇ ਕਿਹਾ ਕਿ ਇਹ ਸੱਚ ਹੈ ਕਿ ਮੈਂ ਅਚਾਨਕ ਹੀ ਇੱਥੇ ਪਹੁੰਚਿਆ ਪਰ ਇਹ ਰਾਤੋ ਰਾਤ ਨਹੀਂ ਹੋਇਆ ਮੈਂ ਇਸ ਲਈ ਕਾਫ਼ੀ ਮਿਹਨਤ ਕੀਤੀ ਮੇਰਾ ਟੀਚਾ ਅੱਵਲ 100 ‘ਚ ਜਗ੍ਹਾ ਬਣਾਉਣ ਤੋਂ ਵੀ ਉੱਚਾ ਹੈ ਮੈਂ ਅੱਜ ਜਿੱਥੇ ਹਾਂ ਮੇਰੀ ਸਮਰੱਥਾ ਉਸ ਤੋਂ ਵੀ ਅੱਗੇ ਵਧਣ ਦੀ ਹੈ ਇਹ ਪੱਕੇ ਤੌਰ ‘ਤੇ ਮੇਰੇ ਲਈ ਸਰਵਸ੍ਰੇਸ਼ਠ ਸੈਸ਼ਨ ਰਿਹਾ ਅਤੇ ਮੈਂ ਇਸ ਤਜ਼ਰਬੇ ਦਾ ਇਸਤੇਮਾਲ ਰੈਂਕਿੰਗ ‘ਚ ਅੱਗੇ ਵਧਣ ਲਈ ਕਰਾਂਗਾ ਮੈਨੂੰ ਉੱਚ ਪੱਧਰ ‘ਤੇ ਖੇਡਣ ਲਈ ਹੋਰ ਬਿਹਤਰ ਬਣਨ ਦੀ ਜਰੂਰਤ ਹੈ
ਪ੍ਰਜਨੇਸ਼ 2007 ਦੀ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਚਰਚਾ ‘ਚ ਸੀ ਪਰ ਗੋਡੇ ਦੀ ਸੱਟ ਕਾਰਨ ਉਹ 2010 ਅਤੇ 2012 ‘ਚ ਸਿਰਫ਼ ਛੇ ਟੂਰਨਾਮੈਂਟ ਖੇਡ ਸਕੇ ਉਹਨਾਂ 2013 ‘ਚ ਕੁਝ ਵੱਡੇ ਟੂਰਨਾਮੈਂਟਾਂ ‘ਚ ਹਿੱਸਾ ਲਿਆ ਪਰ ਫਿਰ ਤੋਂ ਜਖ਼ਮੀ ਹੋਣ ਕਾਰਨ ਉਹ 2014 ‘ਚ ਮੈਦਾਨ ਤੋਂ ਬਾਹਰ ਰਹੇ  ਹਾਲਾਂਕਿ ਜਦੋਂ ਉਹ ਨਹੀਂ ਖੇਡ ਰਹੇ ਸਨ ਤਾਂ ਉਹ ਜਰਮਨੀ ‘ਚ ਆਪਣੇ ਕੋਚ ਬਾਸਟਿਨ ਸੁਆਨਪ੍ਰਤੀਪ ਨਾਲ ਅਭਿਆਸ ਕਰ ਰਹੇ ਸਨ 2015 ‘ਚ ਉਹਨਾਂ ਆਖ਼ਰੀ ਵਾਰ ਕਿਸਮਤ ਅਜ਼ਮਾਉਣ ਦੀ ਸੋਚ ਰੀਅਲ ਅਸਟੇਟ ਨਾਲ ਜੁੜੇ ਉਸਦੇ ਪਿਤਾ ਨੇ ਉਹਨਾਂ ਨੂੰ ਟੈਨਿਸ ਨਾ ਛੱਡਣ ਲਈ ਮਨਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣੀ ਮੈਰੀਕਾਮ
ਮੈਰੀਕਾਮ ਸਮੇਤ 4 ਮੁੱਕੇਬਾਜ਼ਾਂ ਦੇ ਤਮਗੇ ਪੱਕੇ
ਮਨੀਸ਼ਾ ਅਤੇ ਭਾਗਵਤੀ ਹਾਰੀਆਂ ਕੁਆਰਟਰ ਫਾਈਨਲ ‘ਚ
ਨਵੀਂ ਦਿੱਲੀ, 20 ਨਵੰਬਰ
ਓਲੰਪਿਕ ਤਮਗਾ ਜੇਤੂ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ, ਲਵਲੀਨਾ ਬੋਰਗੋਹੇਨ, ਸੋਨੀਆ ਅਤੇ ਸਿਮਰਨਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਲਈ ਦੋ ਤਮਗੇ ਪੱਕੇ ਕਰ ਦਿੱਤੇ ਜਦੋਂਕਿ ਮਨੀਸ਼ਾ ਮੌਨ, ਪਿੰਕੀ ਰਾਣੀ ਅਤੇ ਭਾਗਵਤੀ ਕਾਚਾਰੀ ਨੂੰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ
ਮੈਰੀਕਾਮ ਚੀਨ ਦੀ ਵੂ ਨੂੰ ਅਤੇ ਲਵਲੀਨਾ ਆਸਟਰੇਲੀਆ ਦੀ ਕੇਈ ਨੂੰ?ਹਰਾ ਕੇ ਪਹੁੰਚੀਆਂ ਸੈਮੀਫਾਈਨਲ ‘ਚ
35 ਸਾਲ ਦੀ ਮੈਰੀਕਾਮ ਨੇ ਆਪਣੇ 48 ਕਿਗ੍ਰਾ ਵਰਗ ਦੇ ਕੁਆਰਟਰ ਫਾਈਨਲ ‘ਚ ਚੀਨ ਦੀ ਵੂ ਯੂ ਨੂੰ 5-0 ਨਾਲ ਹਰਾਉਣ ਦੇ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਮੈਰੀਕਾਮ ਨੇ ਆਪਣਾ ਮੁਕਾਬਲਾ 30-27, 29-28, 30-27, 29-28, 30-27 ਨਾਲ ਜਿੱਤਿਆ ਉਹਨਾਂ ਇਸ ਦੇ ਨਾਲ ਹੀ ਆਪਣਾ ਸੱਤਵਾਂ ਵਿਸ਼ਵ ਚੈਂਪੀਅਨਸ਼ਿਪ ਤਮਗਾ ਪੱਕਾ ਕਰ ਲਿਆ ਜਿਸ ਨਾਲ ਉਹ ਇਸ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ ਹੈ ਮੈਰੀਕਾਮ ਹੁਣ ਉੱਤਰੀ ਕੋਰੀਆ ਦੀ ਕਿਮ ਮੀ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਕਿਮ ਨੇ ਕੁਆਰਟਰ ਫਾਈਨਲ ‘ਚ ਕੋਰੀਆ ਦੀ ਬਾਕ ਨੂੰ ਹਰਾਇਆ ਸੀ
ਲਵਲੀਨਾ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ 69 ਕਿਗ੍ਰਾ ਵਰਗ ‘ਚ ਆਸਟਰੇਲੀਆ ਦੀ ਫਰਾਂਸਿਸ ਕੇਈ ਸਕਾਟ ਨੂੰ 5-0 ਨਾਲ ਹਰਾਇਆ ਲਵਲੀਨਾ ਨੇ ਇਹ ਮੁਕਾਬਲਾ 30-27, 29-28, 30-27, 30-27, 30-27 ਨਾਲ ਜਿੱਤਿਆ ਲਵਲੀਨਾ ਸੈਮੀਫਾਈਨਲ ‘ਚ ਤਾਈਪੇ ਦੀ ਨਿਏਨ ਚੇਨ ਨਾਲ ਭਿੜੇਗੀ
ਸੋਨੀਆ ਨੇ ਕੋਲੰਬੀਆ ਦੀ ਯੇਨੀ ਕੇਸਟੇਨਾਡਾ ਨੂੰ 57ਕਿਗ੍ਰਾ ਫੀਦਰਵੇਟ ਵਰਗ ‘ਚ 4-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੋਨੀਆ ਨੇ ਇਹ ਮੁਕਾਬਲਾ 30-27, 30-27, 30-27, 28-29, 30-27 ਨਾਲ ਹਰਾਇਆ ਸੋਨੀਆ ਦਾ ਸੈਮੀਫਾਈਨਲ ‘ਚ ਮੁਕਾਬਲਾ ਉੱਤਰੀ ਕੋਰੀਆ ਦੀ ਸੋਨ ਨਾਲ ਹੋਵੇਗਾ
ਇਸ ਦੌਰਾਨ 54 ਕਿਗ੍ਰਾ ਵਰਗ ‘ਚ ਮਨੀਸ਼ਾ ਨੂੰ ਕੁਆਰਟਰ ਫਾਈਨਲ ‘ਚ ਸਕਾਟਲੈਂਦ ਦੀ ਪੇਤਰੋਵਾ ਹੱਥੋਂ 1-4(30-27, 29-28, 30-27, 27-30, 30-27) ਨਾਲ ਮਾਤ ਝੱਲਣੀ ਪਈ ਭਾਗਵਤੀ 81ਕਿਗ੍ਰਾ ਵਰਗ ‘ਚ ਕੋਲੰਬੀਆ ਦੀ ਜੇਸਿਕਾ ਤੋਂ ਨਜ਼ਦੀਕੀ ਮੁਕਾਬਲੇ ‘ਚ 2-3(29-28, 29-28, 27-30, 29-28, 28-29) ਨਾਲ ਹਾਰ ਗਈ
ਲੁਧਿਆਣਾ ਦੀ ਸਿਮਰਨ ਵੀ ਪਹੁੰਚੀ ਸੈਮੀਫਾਈਨਲ ‘ਚ
ਪੰਜਾਬ ਦੇ ਲੁਧਿਆਣਾ ਦੀ ਸਿਮਰਨ ਨੇ 64 ਕਿਗ੍ਰਾ ਵੇਲਟਰਵੇਟ ਵਰਗ ‘ਚੇ ਆਇਰਲੈਂਡ ਦੀ ਐਮੀ ਸਾਰਾ ਨੂੰ 3-1 ਨਾਲ ਹਰਾਇਆ ਸਿਮਰਨ ਨੇ ਇਹ ਮੁਕਾਬਲਾ 27-29, 28-28, 29-27, 30-26, 29-27 ਨਾਲ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੀ ਅੰਜ਼ੁਮ ਨੂੰ ਦੋ ਸੋਨ,ਲਗਾਤਾਰ ਦੂਸਰੇ ਸਾਲ ਰਾਸ਼ਟਰੀ ਚੈਂਪੀਅਨ
ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤਿਆ
ਨਵੀਂ ਦਿੱਲੀ, 19 ਨਵੰਬਰ
ਪੰਜਾਬ ਦੀ ਅੰਜ਼ੁਮ ਮੁਦਗਿਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੇਰਲ ਦੇ ਤ੍ਰਿਵੇਂਦਰਮ ‘ਚ ਚੱਲ ਰਹੀ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤ ਲਿਆ ਇਸ ਤੋਂ ਪਹਿਲਾਂ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ‘ਚ ਸੋਨ ਜਿੱਤਣ ਵਾਲੀ ਪੰਜਾਬ ਦੀ ਅੰਜ਼ੁਮ ਨੇ ਅੱਜ ਮਹਿਲਾ 10 ਮੀਟਰ ਰਾਈਫਲ ਈਵੇਂਟ ਦਾ ਸੋਨ ਤਮਗਾ ਜਿੱਤਿਆ ਦੇਸ਼ ਨੂੰ ਹਾਲ ਹੀ ‘ਚ 2020 ਓਲੰਪਿਕ ਦਾ ਕੋਟਾ ਦਿਵਾ ਚੁੱਕੀ ਭਾਰਤ ਦੀ ਨੰਬਰ ਇੱਕ ਮਹਿਲਾ ਅੰਜ਼ੁਮ ਨੇ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨÂਲ ‘ਚ 249.1 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ ਪੰਜਾਬ ਦੀ ਹੀ ਜਾਸਮੀਨ ਕੌਰ ਨੇ 247.9 ਦੇ ਸਕੋਰ ਨਾਲ ਚਾਂਦੀ ਅਤੇ ਤਾਮਿਲਨਾਡੂ ਦੀ ਸੀ ਰਵੀ ਰਕਸ਼ਾਨਾ ਨੇ 226.0 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ
ਪੱਛਮੀ ਬੰਗਾਲ ਦੀ ਮੇਹੁਲੀ ਘੋਸ਼ ਨੇ ਮਹਿਲਾ 10 ਏਅਰ ਰਾਈਫਲ ਜੂਨੀਅਰ ਅਤੇ ਨੌਜਵਾਨ ਮਹਿਲਾਵਾਂ ਦੋਵਾਂ ਵਰਗਾਂ ‘ਚ ਨਿੱਜੀ ਅਤੇ ਟੀਮ ਸੋਨ ਜਿੱਤੇ ਮੇਹੁਲੀ ਦੇ ਹੱਥ ਚਾਰ ਸੋਨ ਤਮਗੇ ਲੱਗੇ ਓਲੰਪਿਅਨ ਅਪੂਰਵੀ ਚੰਦੇਲਾ ਚੌਥੇ ਸਥਾਨ ‘ਤੇ ਰਹੀ
ਇਸ ਤੋਂ ਪਹਿਲਾਂ  50 ਮੀਟਰ ਰਾਈਫਲ ਥ੍ਰੀ ਪੋਜ਼ੀਸਨ ਨਿਸ਼ਾਨੇਬਾਜ਼ ਅੰਜ਼ੁਮ ਨੇ ਆਪਣੀ ਈਵੇਂਟ ਦੇ ‘ਚ 458.6 ਦਾ ਸਕੋਰ ਕਰਕੇ ਖ਼ਿਤਾਬ ਜਿੱਤਿਆ ਜਦੋਂਕਿ ਤਜ਼ਰਬੇਕਾਰ ਨਿਸ਼ਾਨੇਬਾਜ਼ ਮਹਾਰਾਸ਼ਟਰ ਦੀ ਤੇਜਸਵਿਨੀ ਸਾਵੰਤ ਨੇ 457.7 ਅੰਕਾਂ ਨਾਲ ਚਾਂਦੀ ਤਮਗਾ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
4 ਭਾਰਤੀ ਮਹਿਲਾਵਾਂ ਨੂੰ ਵੀ ਮਿਲੀ ਜਗ੍ਹਾ
ਨਵੀਂ ਦਿੱਲੀ, 10 ਨਵੰਬਰ
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਸੋਨ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਪੁਰਸ਼ ਫ੍ਰੀ ਸਟਾਈਲ 65 ਕਿਗ੍ਰਾ ਦੀ ਤਾਜ਼ਾ ਰੈਂਕਿੰਗ ‘ਚ ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਣ ਗਏ ਹਨ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਪਹਿਲਵਾਨਾਂ ਦੀ ਵਿਸ਼ਵ ਰੈਂਕਿੰਗ ਦੀ ਤਾਜ਼ਾ ਸੂਚੀ ‘ਚ ਬਜ਼ਰੰਗ ਨੂੰ ਦੋ ਸਥਾਨ ਦੇ ਸੁਧਾਰ ਨਾਲ ਪਹਿਲੇ ਸਥਾਨ ‘ਤੇ ਰੱਖਿਆ ਹੈ ਇਸ ਤੋਂ ਪਹਿਲਾਂ ਉਹ ਤੀਸਰੇ ਸਥਾਨ ‘ਤੇ ਸਨ
ਇਸ ਸਾਲ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਬਜਰੰਗ ਦੇ ਹੁਣ 96 ਅੰਕ ਹੋ ਗਏ ਹਨ ਅਤੇ ਉਹ ਦੂਸਰੇ ਸਥਾਨ ‘ਤੇ ਮੌਜ਼ੂਦ ਕਿਊਬਾ ਦੇ ਪਹਿਲਵਾਨ ਅਲੇਜਾਂਦਰੋ ਅਨਿਕ ਤੋਂ 30 ਅੰਕ ਜ਼ਿਆਦਾ ਹਨ ਜਿੰਨ੍ਹਾਂ ਦੇ 66 ਅੰਕ ਹਨ ਰੂਸ ਦੇ ਪਹਿਲਵਾਨ ਅਖਮਦ ਚੇਕੋਵ 62 ਅੰਕਾਂ ਨਾਲ ਤੀਸਰੇ ਸਥਾਨ ‘ਤੇ ਹਨ
ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਯੂ.ਡਬਲਿਊਡਬਲਿਊ ਦੀ ਸੂਚੀ ‘ਚ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੂੰ ਵੀ ਰੈਂਕਿੰਗ ‘ਚ ਸਥਾਨ ਮਿਲਿਆ ਹੈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ 57 ਕਿਗ੍ਰਾ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪੂਜਾ ਢਾਂਡਾ ਨੂੰ ਛੇਵਾਂ ਸਥਾਨ ਮਿਲਿਆ ਅਤੇ ਉਹਨਾਂ ਦੇ 52 ਅੰਕ ਹਨ 50 ਕਿਗ੍ਰਾ ‘ਚ ਰਿਤੂ ਫੋਗਾਟ 33 ਅੰਕਾਂ ਨਾਲ 10ਵੇਂ ਸਥਾਨ ‘ਤੇ ਹੈ 59 ਕਿਗ੍ਰਾ ‘ਚ ਸਰਿਤਾ 29 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ 68 ਕਿਗ੍ਰਾ ‘ਚ ਨਵਜੋਤ ਕੌਰ 32 ਅੰਕਾਂ ਅਤੇ 76 ਕਿਗ੍ਰਾ ‘ਚ ਕਿਰਨ 37 ਅੰਕਾਂ ਨਾਲ ਨੌਂਵੇਂ ਸਥਾਨ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੰਘਾਈ, 15 ਅਕਤੂਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਥੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ‘ਚ ਬੋਰਨਾ ਕੋਰਿਚ ਨੂੰ ਪੁਰਸ਼ ਸਿੰਗਲ ਫਾਈਨਲ ‘ਚ 6-3, 6-4 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ ਜੋ ਉਹਨਾਂ ਦਾ ਚੌਥਾ ਖ਼ਿਤਾਬ ਹੈ
14 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਬਿਹਤਰੀਨ ਲੈਅ ‘ਚ ਖੇਡ ਰਹੇ ਹਨ ਅਤੇ ਉਹਨਾਂ ਨੇ 19ਵੀਂ ਰੈਂਕ ਅਤੇ ਆਪਣੇ ਟਰੇਨਿੰਗ ਸਾਥੀ ਕੋਰਿਚ ਨੂੰ ਮੈਚ ‘ਚ ਖ਼ੁਦ ‘ਤੇ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ ਮੈਚ ਦੇ ਆਖ਼ਰ ‘ਚ ਸਰਬਿਆਈ ਖਿਡਾਰੀ ਨੇ ਵੀਡੀਓ ਸਮੀਖਿਆ ਤੋਂ ਬਾਅਦ ਚੈਂਪੀਅਨਸ਼ਿਪ ਅੰਕ ਹਾਸਲ ਕਰਨ ਦੇ ਨਾਲ ਹੀ ਖ਼ਿਤਾਬ ਵੀ ਜਿੱਤ ਲਿਆ ਜੇਤੂ ਘੋਸ਼ਿਤ ਹੁੰਦੇ ਹੀ ਜੋਕੋਵਿਚ ਨੇ ਖੁਸ਼ੀ ਨਾਲ ਆਪਣਾ ਚਿਹਰਾ ਛੁਪਾ ਲਿਆ
31 ਸਾਲ ਦੇ ਜੋਕੋਵਿਚ ਇਸ ਦੇ ਨਾਲ ਰੋਜ਼ਰ ਫੈਡਰਰ ਨੂੰ ਪਿੱਛੇ ਛੱਡ ਕੇ ਸੋਮਵਾਰ ਨੂੰ ਤਾਜ਼ਾ ਜਾਰੀ ਵਿਸ਼ਵ ਰੈਂਕਿੰਗ ‘ਚ ਦੁਨੀਆਂ ਦੇ ਦੂਸਰੇ ਨੰਬਰ ਦੇ ਪੁਰਸ਼ ਖਿਡਾਰੀ ਬਣ ਗਏ ਹਨ ਅਤੇ ਉਹਨਾਂ ਨੰਬਰ ਇੱਕ ਰਾਫੇਲ ਨਡਾਲ ਨੂੰ ਵੀ ਪਿੱਛੇ ਛੱਡਣ ਦਾ ਸੰਕੇਤ ਦੇ ਦਿੱਤਾ ਹੈ ਪਿਛਲੇ ਕਾਫ਼ੀ ਸਮੇਂ ਤੋਂ ਸੱਟਾਂ ਨਾਲ ਜੂਝ ਰਹੇ ਜੋਕੋਵਿਚ ਦੀ ਇਹ ਕੋਰਟ ‘ਤੇ ਜ਼ਬਰਦਸਤ ਵਾਪਸੀ ਹੈ ਅਤੇ ਉਹ ਨਡਾਲ ਨਾਲ ਏਟੀਪੀ ਰੈਂਕਿੰਗ ‘ਚ ਸਿਰਫ਼ 215 ਅੰਕ ਹੀ ਪਿੱਛੇ ਹਨ
ਜੋਕੋਵਿਚ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਇਸ ਤੋਂ ਬਿਹਤਰ ਕੁਝ ਹੋਰ ਨਹੀਂ ਮੰਗ ਸਕਦਾ ਸੀ ਮੈਂ ਰੈਂਕਿੰਗ ‘ਚ ਨਡਾਲ ਦੇ ਬਹੁਤ ਕਰੀਬ ਆ ਗਿਆ ਹਾਂ ਅਤੇ ਪਿਛਲੇ ਸਾਲ ਦੇ ਆਖ਼ਰ ਤੋਂ ਹੁਣ ਤੱਕ ਮੈਂ ਆਪਣੀ ਖੇਡ ‘ਚ ਕਾਫੀ ਸੁਧਾਰ ਕੀਤਾ ਹੈ ਜੋਕੋਵਿਚ ਆਖ਼ਰੀ ਵਾਰ ਦੋ ਸਾਲ ਪਹਿਲਾਂ ਕਰੀਅਰ ‘ਚ ਅੱਵਲ ਰੈਂਕਿੰਗ ‘ਤੇ ਪਹੁੰਚੇ ਸਨ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਆਪ ਨੂੰ ਨਵਾਂ ਬਣਾਉਣਾ ਪਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਨਵੇਂ ਜੋਕੋਵਿਚ ਬਣ ਗਏ ਹਨ
ਸਰਬਿਆਈ ਖਿਡਾਰੀ ਨੇ ਇਸ ਦੇ ਨਾਲ ਲਗਾਤਾਰ 18 ਏਟੀਪੀ ਮੈਚਾਂ ਨੂੰ ਜਿੱਤ ਲਿਆ ਹੈ ਉਹਨਾਂ ਲਗਾਤਾਰ ਵਿੰਬਲਡਨ, ਸਿਨਸਿਨਾਟੀ ਮਾਸਟਰਜ਼, ਯੂਐਸ ਓਪਨ ਅਤੇ ਸ਼ੰਘਾਈ ਮਾਸਟਰਜ਼ ਖ਼ਿਤਾਬ ਜਿੱਤੇ ਹਨ
ਜੋਕੋਵਿਚ ਕੂਹਣੀ ਦੀ ਸੱਟ ਕਾਰਨ ਪਿਛਲੇ ਪੰਜ ਮਹੀਨੇ ਪਹਿਲਾਂ ਤੱਕ ਉਹ ਏਟੀਪੀ ਰੈਂਕਿੰਗ ‘ਚ 22ਵੇਂ ਨੰਬਰ ‘ਤੇ ਖ਼ਿਸਕ ਗਏ ਸਨ ਉਹ 2017 ਦੇ ਦੂਸਰੇ ਅੱਧ ‘ਚ ਖੇਡ ਨਹੀਂ ਸਕੇ ਸਨ ਸ਼ੰਘਾਈ ‘ਚ ਉਹਨਾਂ ਇੱਕ ਵੀ ਗੇਮ ਨਹੀਂ ਹਾਰੀ ਅਤੇ ਉਹਨਾਂ ਦੀ ਮੌਜ਼ੂਦਾ ਲੈਅ ਨਡਾਲ ਦੇ ਅੱਵਲ ਸਥਾਨ ਲਈ ਖ਼ਤਰਾ ਬਣ ਗਈ ਹੈ ਜੋ ਬੀਜ਼ਿੰਗ ਅਤੇ ਸ਼ੰਘਾਈ ਦੋਵਾਂ ਹੀ ਟੂਰਨਾਮੈਂਟ  ‘ਚ ਗੋਡੇ ਦੀ ਸੱਟ ਕਾਰਨ ਨਹੀਂ ਖੇਡ ਸਕੇ 32 ਸਾਲਾ ਸਪੈਨਿਸ਼ ਖਿਡਾਰੀ ਹੁਣ ਪੈਰਿਸ ਮਾਸਟਰਜ਼ ‘ਚ ਖੇਡਣ ਨਿੱਤਰ ਸਕਦੇ ਹਨ ਜੋ ਇਸ ਮਹੀਨੇ ਦੇ ਅੰਤ ‘ਚ ਸ਼ੁਰੂ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਭੀਰ ਬਣੇ ਦਿੱਲੀ ਦੇ ਕਪਤਾਨ
ਇਸ਼ਾਂਤ ਸ਼ਰਮਾ ਦੇ ਜਖ਼ਮੀ ਹੋਣ ਕਾਰਨ ਮਿਲੀ ਜਿੰਮ੍ਹੇਦਾਰੀ
ਨਵੀਂ ਦਿੱਲੀ, 16 ਸਤੰਬਰ
ਲੰਮੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਗੌਤਮ ਗੰਭੀਰ ਨੂੰ ਵਿਜੇ ਹਜਾਰੇ ਟਰਾਫ਼ੀ ਲਈ ਇਸ਼ਾਂਤ ਸ਼ਰਮਾ ਦੀ ਜਗ੍ਹਾ ਦਿੱਲੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਵਿਜੇ ਹਜਾਰੇ ਟਰਾਫ਼ੀ 19 ਸਤੰਬਰ ਤੋਂ ਹੋਣ ਜਾ ਰਹੀ ਹੈ ਜਿਸ ਵਿੱਚ ਕੁੱਲ 37 ਟੀਮਾਂ ਭਾਗ ਲੈ ਰਹੀਆਂ ਹਨ ਗੰਭੀਰ ਨੂੰ 2016-17 ਸੀਜ਼ਨ ਤੋਂ ਬਾਅਦ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਿਛਲੇ ਸਾਲ ਉਹਨਾਂ ਕਪਤਾਨੀ ਕਰਨ ਤੋਂ ਮਨਾ ਕਰ ਦਿੱਤਾ ਅਤੇ ਇਸ਼ਾਂਤ ਸ਼ਰਮਾ ਨੇ ਉਹਨਾਂ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੀ ਸੀ ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਟੀਮ ਦੀ ਉਪਕਪਤਾਨੀ ਦੀ ਜ਼ਿੰਮ੍ਹੇਦਾਰੀ ਨੌਜਵਾਨ ਬੱਲੇਬਾਜ਼ ਧਰੁਵ ਸ਼ੌਰੀ ਨੂੰ ਦਿੱਤੀ ਗਈ ਹੈ ਗੰਭੀਰ ਨੂੰ ਦਿੱਲੀ ਦੀ ਕਮਾਨ ਕਰੀਬ ਇੱਕ ਸਾਲ ਬਾਅਦ ਸੌਂਪੀ ਗਈ ਹੈ
ਹਾਲਾਂਕਿ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਸਾਲ ਟੀਮ ਦੀ ਕਪਤਾਨੀ ਕਰਨ ਵਾਲੇ ਇਸ਼ਾਂਤ ਨੂੰ ਇਸ ਸਾਲ ਟੀਮ ‘ਚ ਨਹੀਂ ਚੁਣਿਆ ਗਿਆ ਹੈ ਇਸ਼ਾਂਤ ਸ਼ਰਮਾ ਹਾਲ ਹੀ ਇੰਗਲੈਂਡ ਵਿਰੁੱਧ ਟੈਸਟ ਲੜੀ ਦਾ ਹਿੱਸਾ ਸਨ, ਜਿੱਥੇ 5ਵੇਂ ਟੈਸਟ ‘ਚ ਗੇਂਦਬਾਜ਼ੀ ਕਰਦਿਆਂ ਉਹਨਾਂ ਨੂੰ ਸੱਟ ਲੱਗੀ ਸੀ ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ ਦਿੱਲੀ ਦੀ ਪੂਰੀ ਟੀਮ: ਗੌਤਮ ਗੰਭੀਰ, ਧਰੁਵ ਸ਼ੋਰੀ, ਰਿਸ਼ਭ ਪੰਤ(ਵਿਕਟਕੀਪਰ), ਉਨਮੁਕਤ ਚੰਦ, ਨਿਤਿਸ਼ ਰਾਣਾ, ਹਿੰਮਤ ਸਿੰਘ, ਮਨਨ ਸ਼ਰਮਾ, ਪਵਨ ਨੇਗੀ, ਹਿਤੇਨ ਦਲਾਲ, ਲਲਿਤ ਯਾਦਵ, ਨਵਦੀਪ ਸੈਨੀ, ਗੌਰਵ ਕੁਮਾਰ, ਕੁਲਵੰਤ, ਸਿਮਰਜੀਤ ਸਿੰਘ, ਪਰਾਂਸ਼ੁ ਵਿਜੇਰਾਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਿੱਥ ਨੂੰ ਪਛਾੜ ਵਿਰਾਟ ਬਣੇ ਟੈਸਟ ਦੇ ਬਾਦਸ਼ਾਹ
7 ਸਾਲ ਬਾਅਦ ਕੋਈ ਭਾਰਤੀ ਟਾੱਪ ‘ਤੇ
ਆਲਟਾਈਮ ਰੇਟਿੰਗ ‘ਚ ਗਾਵਸਕਰ ਨੂੰ ਛੱਡਿਆ ਪਿੱਛੇ
ਏਜੰਸੀ, ਦੁਬਈ, 5 ਅਗਸਤ
ਭਾਰਤੀ ਕਪਤਾਨ ਵਿਰਾਟ ਕੋਹਲੀ ਬਰਮਿੰਘਮ ‘ਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ‘ਚ ਹਾਰ ਦੇ ਬਾਵਜ਼ੂਦ ਆਪਣੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵਨ ਸਮਿੱਥ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਦੁਨੀਆਂ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਏ ਹਨ ਉਹਨਾਂ ਇਸ ਦੇ ਨਾਲ ਹੀ ਆਲਟਾਈਮ ਰੇਟਿੰਗ ‘ਚ ਹਮਵਤਨ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ ਆਈਸੀਸੀ ਨੇ ਐਤਵਾਰ ਨੂੰ ਟੈਸਟ, ਇੱਕ ਰੋਜ਼ਾ ਅਤੇ ਟੀ20 ਲਈ ਟੀਮ ਅਤੇ ਖਿਡਾਰੀਆਂ ਦੀ ਰੈਂਕਿੰਗ ਜਾਰੀ ਕੀਤੀ ਵਿਰਾਟ ਆਈਸੀਸੀ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ‘ਚ ਵੀ ਟਾੱਪ ‘ਤੇ ਹਨ ਉਹਨਾਂ ਦੇ 911 ਰੇਟਿੰਗ ਅੰਕ ਹਨ ਟੀ20 ‘ਚ ਆਸਟਰੇਲੀਆ ਦੇ ਆਰੋਨ ਫਿੰਚ ਨੰਬਰ 1 ‘ਤੇ ਹਨ
31 ਸਥਾਨ ਦੀ ਲੰਮੀ ਛਾਲ ਲਾਈ
ਵਿਰਾਟ ਨੇ ਇਸ ਟੈਸਟ ‘ਚ 149 ਅਤੇ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਉਹਨਾਂ 31ਅੰਕ ਦੀ ਲੰਮੀ ਛਾਲ ਲਾਈ ਅਤੇ 934 ਅੰਕਾਂ ਨਾਲ ਟੈਸਟ ਰੈਂਕਿੰਗ ‘ਚ ਸਭ ਤੋਂ ਉੱਚਾ ਸਥਾਨ ਹਾਸਲ ਕਰ ਲਿਆ ਭਾਰਤੀ ਕਪਤਾਨ ਦੇ ਲੜੀ ਸ਼ੁਰੂ ਹੋਣ ਤੋਂ ਪਹਿਲਾਂ 903 ਅੰਕ ਸਨ ਅਤੇ ਇੱਕ ਨੰਬਰ ‘ਤੇ ਮੌਜ਼ੂਦ ਸਮਿੱਥ (929) ਤੋਂ 26 ਅੰਕ ਪਿੱਛ੍ਰੇ ਸਨ ਪਰ ਦੋਵੇਂ ਪਾਰੀਆਂ ਦੇ ਆਪਣੇ ਪ੍ਰਦਰਸ਼ਨ ਦੇ ਦਮ ‘ਤੇ ਵਿਰਾਟ ਨੇ ਸਮਿੱਥ ਨੂੰ ਦੂਸਰੇ ਸਥਾਨ ‘ਤੇ ਛੱਡ ਦਿੱਤਾ ਸਮਿੱਥ ਦਸੰਬਰ 2015 ਤੋਂ ਟੈਸਟ ‘ਚ ਨੰਬਰ 1 ‘ਤੇ ਕਾਬਜ਼ ਸਨ ਅਤੇ ਇਸ ਸਮੇਂ ਬਾੱਲ ਛੇੜਖ਼ਾਨੀ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ
ਵਿਰਾਟ ਨੇ ਟੈਸਟ ਰੈਂਕਿੰਗ ‘ਚ ਨੰਬਰ 1 ‘ਤੇ ਪਹੁੰਚਣ ਦੇ ਨਾਲ ਹੀ ਇੱਕ ਹੋਰ ਪ੍ਰਾਪਤੀ ਵੀ ਹਾਸਲ ਕਰ ਲਈ ਹੈ ਉਹਨਾਂ ਆਲਟਾਈਮ ਟੈਸਟ ਰੇਟਿੰਗ ‘ਚ ਹਮਵਤਨ ਸਾਬਕਾ ਓਪਨਰ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ ਗਾਵਸਕਰ ਦੇ 916 ਰੇਟਿੰਗ ਅੰਕ ਹਨ ਵਿਰਾਟ ਆਲਟਾਈਮ ਰੇਟਿੰਗ ‘ਚ ਹੁਣ 14ਵੇਂ ਸਥਾਨ ‘ਤੇ ਆ ਗਏ ਹਨ ਇਸ ਨੰਬਰ ‘ਚ ਆਸਟਰੇਲੀਆ ਦੇ ਸਰ ਡਾੱਨ ਬ੍ਰੈਡਮੇਨ 961 ਅੰਕਾਂ ਨਾਲ ਅੱਵਲ ਹਨ ਸਮਿੱਥ ਹੁਣ ਦੂਸਰੇ ਸਥਾਨ ‘ਤੇ ਆ ਗਏ ਹਨ ਜਦੋਂਕਿ ਇੰਗਲੈਂਡ ਦਾ ਕਪਤਾਨ ਜੋ ਰੂਟ(865) ਦਾ ਤੀਸਰਾ ਸਥਾਨ ਬਣਿਆ ਹੋਇਆ ਹੈ
ਵਿਰਾਟ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਸੱਤਵੇਂ ਭਾਰਤੀ ਕ੍ਰਿਕਟਰ ਹਨ ਉਹਨਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ, ਗੌਤਮ ਗੰਭੀਰ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਅਤੇ ਦਿਲੀਪ ਵੇਂਗਸਰਕਰ ਇਹ ਮਾਣ ਹਾਸਲ ਕਰ ਚੁੱਕੇ ਹਨ ਭਾਰਤ ਲਈ ਇਹ 7 ਸਾਲ ਬਾਅਦ ਇਹ ਮੌਕਾ ਆਇਆ ਹੈ ਜਦੋਂਕਿ ਕੋਈ ਭਾਰਤੀ ਬੱਲੇਬਾਜ਼ ਟੈਸਟ ਰੈਂਕਿੰਗ ‘ਚ ਅੱਵਲ ਨੰਬਰ ‘ਤੇ ਪਹੁੰਚਿਆ ਹੈ
ਮਈ 2006 ਰਾਹੁਲ ਦ੍ਰਵਿੜ
ਜੁਲਾਈ 2009ਗੌਤਮ ਗੰਭੀਰ
ਜੂਨ 2010ਵਰਿੰਦਰ ਸਹਿਵਾਗ
ਜਨਵਰੀ 2011ਸਚਿਨ ਤੇਂਦੁਲਕਰ
ਅਗਸਤ 2018ਵਿਰਾਟ ਕੋਹਲੀ
ਹੋਰ ਭਾਰਤੀ ਬੱਲੇਬਾਜ਼ਾਂ ਨੂੰ ਖ਼ਰਾਬ ਪ੍ਰਦਰਸ਼ਨ ਦਾ ਨੁਕਸਾਨ
ਇਸ ਟੈਸਟ ਤੋਂ ਬਾਹਰ ਰਹੇ ਚੇਤੇਸ਼ਵਰ ਪੁਜਾਰਾ 791 ਅੰਕਾਂ ਨਾਲ ਆਪਣੇ ਛੇਵੇਂ ਸਥਾਨ ‘ਤੇ ਕਾਇਮ ਹਨ ਜਦੋਂਕਿ ਲੋਕੇਸ਼ ਰਾਹੁਲ ਇੱਕ ਸਥਾਨ ਡਿੱਗ ਕੇ 19ਵੇਂ, ਅਜਿੰਕਾ ਰਹਾਣੇ ਤਿੰਨ ਸਥਾਨ ਡਿੱਗ ਕੇ 22ਵੇਂ, ਮੁਰਲੀ ਵਿਜੇ ਇੱਕ ਸਥਾਨ ਡਿੱਗ ਕੇ 25ਵੇਂ ਤੇ ਸ਼ਿਖਰ ਧਵਨ ਇੱਕ ਸਥਾਨ ਡਿੱਗ ਕੇ 25ਵੇਂ ਸਥਾਨ ‘ਤੇ ਖ਼ਿਸਕ ਗਏ ਹਨ ਹਾਰਦਿਕ ਪਾਂਡਿਆ ਨੇ ਆਪਣੀ ਰੈਂਕਿੰਗ ‘ਚ 10 ਸਥਾਨ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ 75ਵੇਂ ਸਥਾਨ ‘ਤੇ ਪਹੁੰਚ ਗਏ ਹਨ
ਗੇਂਦਬਾਜ਼ੀ ‘ਚ ਇੰਗਲੈਂਡ ਦਾ ਐਂਡਰਸਨ ਅੱਵਲ
ਗੇਂਦਬਾਜ਼ੀ ‘ਚ ਇੰਗਲੈਂਡ ਦੇ ਜੇਮਸ ਐਂਡਰਸਨ ਦਾ ਪਹਿਲਾ, ਦੱਖਣੀ ਅਫ਼ਰੀਕਾ ਦੇ ਕੈਗਿਸੋ ਰਬਾਦਾ ਦਾ ਦੂਸਰਾ ਅਤੇ ਇਸ ਮੈਚ ਤੋਂ ਬਾਹਰ ਰਹੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਦਾ ਤੀਸਰਾ ਸਥਾਨ ਬਣਿਆ ਹੋਇਆ ਹੈ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਆਪਣੇ ਪੰਜਵੇਂ ਸਥਾਨ ‘ਤੇ ਕਾਇਮ ਹੈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੋ ਸਥਾਨ ਖ਼ਿਸਕ ਕੇ 19ਵੇਂ ਸਥਾਨ ‘ਤੇ ਖ਼ਿਸਕ ਗਿਆ ਹੈ ਜਦੋਂਕਿ ਇਸ਼ਾਂਤ ਸ਼ਰਮਾ ਦਾ 26ਵਾਂ ਅਤੇ ਉਮੇਸ਼ ਯਾਦਵ ਦਾ 28ਵਾਂ ਸਥਾਨ ਬਣਿਆ ਹੋਇਆ ਹੈ
ਦੂਸਰੇ ਟੈਸਟ ‘ਚ ਹੀ ਕਰੇਨ ਨੇ ਮਾਰੀ ਲੰਮੀ ਛਾਲ
ਭਾਰਤ-ਇੰਗਲੈਂਡ ਦਰਮਿਆਨ ਆਪਣੇ ਦੂਸਰੇ ਹੀ ਟੈਸਟ ਮੈਚ ‘ਚ ਮੈਨ ਆਫ਼ ਦ ਮੈਚ ਰਹੇ ਅਤੇ ਇੰਗਲੈਂਡ ਦੀ ਦੂਸਰੀ ਪਾਰੀ ‘ਚ ਮਹੱਤਵਪੂਰਨ ਅਰਧ ਸੈਂਕੜਾ ਬਣਾਉਣ ਵਾਲੇ ਸੈਮ ਕਰੇਨ ਨੇ ਬੱਲੇਬਾਜ਼ੀ ‘ਚ ਸਿੱਧਾ 72ਵੇਂ ਸਥਾਨ ‘ਤੇ ਅਤੇ ਗੇਂਦਬਾਜ਼ੀ ‘ਚ 62ਵੇਂ ਸਥਾਨ ‘ਤੇ ਛਾਲ ਲਾਈ ਹੈ ਕਰੇਨ ਨੇ ਭਾਰਤ ਦੀ ਪਹਿਲੀ ਪਾਰੀ’ਚ ਚਾਰ ਵਿਕਟਾਂ ਸਮੇਤ ਕੁੱਲ 5 ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰਾਂਸ 20 ਸਾਲ ਬਾਅਦ ਫਿਰ ਬਣਿਆ ਫੁੱਟਬਾਲ ਦਾ ਬਾਦਸ਼ਾਹ
ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਦੂਸਰੀ ਵਾਰ ਜਿੱਤਿਆ ਵਿਸ਼ਵ ਕੱਪ ਖ਼ਿਤਾਬ
ਮਾਸਕੋ (ਏਜੰਸੀ)। ਫਰਾਂਸ ਨੇ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਫਾਈਨਲ ਖੇਡ ਰਹੇ ਕ੍ਰੋਏਸ਼ੀਆ ਨੂੰ ਐਤਵਾਰ ਨੂੰ 4-2 ਨਾਲ ਹਰਾ ਕੇ 20 ਸਾਲ ਬਾਅਦ 21ਵੇਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫਰਾਂਸ ਨੇ 1998 ‘ਚ ਆਪਣੀ ਮੇਜ਼ਬਾਨੀ ‘ਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਕਾਮਯਾਬੀ ਤੋਂ 20 ਸਾਲ ਬਾਅਦ ਉਸਨੇ ਫਿਰ ਵਿਸ਼ਵ ਚੈਂਪਿਅਨ ਬਣਨ ਦਾ ਮਾਣ ਹਾਸਲ ਕਰ ਲਿਆ ਇਸ ਹਾਰ ਦੇ ਨਾਲ ਕ੍ਰੋਏਸ਼ੀਆ ਦਾ ਆਪਣੇ ਪਹਿਲੇ ਫਾਈਨਲ ‘ਚ ਜਿੱਤ ਦਾ ਇਤਿਹਾਸ ਬਣਾਉਣ ਦਾ ਸੁਪਨਾ ਟੁੱਟ ਗਿਆ ਕ੍ਰੋਏਸ਼ੀਆ ਨੂੰ ਆਤਮਘਾਤੀ ਗੋਲ ਕਰਨ ਦਾ ਨੁਕਸਾਨ ਉਠਾਉਣਾ ਪਿਆ ਫਰਾਂਸ ਦਾ ਇਹ ਦੂਸਰਾ ਖ਼ਿਤਾਬ ਹੈ ਅਤੇ ਇਸ ਦੇ ਨਾਲ ਹੀ ਉਹ ਦੋ ਵਾਰ ਵਿਸ਼ਵ ਖ਼ਿਤਾਬ ਜਿੱਤਣ ਵਾਲੇ ਅਰਜਨਟੀਨਾ ਅਤੇ ਉਰੁਗੁਵੇ ਦੀ ਸ਼੍ਰੇਣੀ ‘ਚ ਆ ਗਿਆ ਹੈ। (Sports News)
ਕ੍ਰੇਏਸ਼ੀਆ ਦਾ ਆਤਮਘਾਤੀ ਗੋਲ ਪਾ ਗਿਆ ਫ਼ਰਕ | Sports News
ਸਿਰਫ਼ 40 ਲੱਖ ਦੀ ਆਬਾਦੀ ਵਾਲੇ ਕ੍ਰੋਏਸ਼ੀਆ ਨੇ ਆਪਣੀ ਕਾਬਲੀਅਤ ਨੂੰ ਸਾਬਤ ਕਰਕੇ ਵੱਡੇ ਵੱਡਿਆਂ ਨੂੰ ਫੁੱਟਬਾਲ ਵਿਸ਼ਵ ਕੱਪ’ਚ ਪਾਣੀ ਪਿਆ ਪਰ ਫਰਾਂਸ ਦੇ ਜ਼ਾਂਬਾਜ਼ਾਂ ਅੱਗੇ ਉਸਦੀ ਇੱਕ ਨਾ ਚੱਲੀ ਕ੍ਰੋਏਸ਼ੀਆ ਨੇ ਜੇਕਰ 18ਵੇਂ ਮਿੰਟ ‘ਚ ਆਤਮਘਾਤੀ ਗੋਲ ਨਾ ਕੀਤਾ ਹੁੰਦਾ ਤਾਂ ਫਾਈਨਲ ਦੀ ਕਹਾਣੀ ਕੁਝ ਹੋਰ ਹੋ ਸਕਦੀ ਸੀ ਕ੍ਰੋਏਸ਼ੀਆ ਦੇ ਆਤਮਘਾਤੀ ਗੋਲ ਨੇ ਫਰਾਂਸ ਨੂੰ ਵਾਧਾ ਦੇ ਦਿੱਤਾ ਜਿਸ ਨੂੰ ਫਿਰ ਉਹ ਮਜ਼ਬੂਤ ਕਰਦਾ ਗਿਆ ਫਰਾਂਸ ਨੇ 65ਵੇਂ ਮਿੰਟ 4-1 ਦਾ ਵਾਧਾ ਬਣਾਉਣ ਤੋਂ ਬਾਅਦ ਲਗਭੱਗ ਖ਼ਿਤਾਬ ‘ਤੇ ਕਬਜ਼ਾ ਪੱਕਾ ਕਰ ਲਿਆ ਕ੍ਰੋਏਸ਼ੀਆ ਨੇ 69ਵੇਂ ਮਿੰਟ ‘ਚ ਆਪਣਾ ਦੂਸਰਾ ਗੋਲ ਕੀਤਾ ਪਰ ਇਸ ਤੋਂ ਬਾਅਦ ਉਸਦੇ ਖਿਡਾਰੀ ਫਰਾਂਸ ਦੀ ਮਜ਼ਬੂਤ ਰੱਖਿਆ ਕਤਾਰ’ਚ ਸੰਨ੍ਹ ਨਹੀਂ ਲਾ ਸਕੇ ਮੈਚ ਜਿੱਤਦੇ ਹੀ ਫਰਾਂਸ ਦੇ ਖਿਡਾਰੀਆਂ ਨੇ ਪੂਰੇ ਸਟੈਡੀਅਮ ਦਾ ਚੱਕਰ ਲਗਾਇਆ ਅਤੇ 80 ਹਜ਼ਾਰ ਦਰਸ਼ਕਾਂ ਦਾ ਧੰਨਵਾਦ ਕੀਤਾ। (Sports News)
ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਦਾ ਪਹਿਲਾ ਆਤਮਘਾਤੀ ਗੋਲ | Sports News
ਆਪਣਾ ਤੀਸਰਾ ਵਿਸ਼ਵ ਕੱਪ ਫਾਈਨਲ ਖੇਡ ਰਹੇ ਫਰਾਂਸ ਨੂੰ ਸ਼ੁਰੂ ‘ਚ ਕ੍ਰੋਏਸ਼ੀਆ ਦੇ ਹਮਲੇ ਦੇ ਸਾਹਮਣੇ ਪਸੀਨਾ ਵਹਾਉਣਾ ਪਿਆ ਪਰ ਉਹ ਖੁਸ਼ ਕਿਸਮਤ ਰਹੇ ਕਿ 18ਵੇਂ ਮਿੰਟ ‘ਚ ਅੰਟੋਇਨ ਗ੍ਰਿਜ਼ਮੈਨ ਦੀ ਫ੍ਰੀ ਕਿੱਕ ‘ਤੇ ਕ੍ਰੋਏਸ਼ੀਆ ਦੇ ਸਟਰਾਈਕਰ ਮਾਂਜੁਸਿਚ ਆਪਣੇ ਹੀ ਗੋਲ ‘ਚ ਹੈਡਰ ਮਾਰ ਬੈਠੇ ਇਹ ਵਿਸ਼ਵ ਕੱਪ ਫਾਈਨਲ ‘ਚ ਪਹਿਲਾ ਆਤਮਘਾਤੀ ਗੋਲ ਸੀ  ਇਵਾਨ ਪੇਰਿਸਿਚ ਨੇ 28ਵੇਂ ਮਿੰਟ ‘ਚ ਸ਼ਕਤੀਸ਼ਾਲੀ ਸ਼ਾਂੱਟ ਨਾਲ ਕ੍ਰੋਏਸ਼ੀਆ ਨੂੰ ਬਰਾਬਰੀ ਕਰਵਾਈ ਪਰ ਪੇਰਿਸਿਚ ਫਿਰ ਹੈਂਡਬਾਲ ਕਰ ਬੈਠੇ ਜਿਸ ‘ਤੇ ਵੀਡੀਓ ਰੈਫਰਲ ਤੋਂ ਬਾਅਦ ਫਰਾਂਸ ਨੂੰ 38ਵੇਂ ਮਿੰਟ ‘ਚ ਪੈਨਲਟੀ ਮਿਲ ਗਈ ਜਿਸ ‘ਤੇ ਗ੍ਰਿਜ਼ਮੈਨ ਨੇ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਤੇ ਫਰਾਂਸ ਅੱਗੇ ਹੋ ਗਿਆ। (Sports News)
ਨਿਰਧਾਰਤ 90 ਮਿੰਟ ‘ਚ ਸਮੇਂ ‘ਚ ਸਭ ਤੋਂ ਜ਼ਿਆਦਾ ਸਕੋਰ ਵਾਲਾ ਇਤਿਹਾਸਕ ਫਾਈਨਲ ਬਣਿਆ | Sports News
ਕ੍ਰੋਏਸ਼ੀਆ ਨੇ ਇੱਕ ਘੰਟੇ ਤੱਕ ਸਖ਼ਤ ਸੰਘਰਸ਼ ਕੀਤਾ ਪਰ ਪਿਛਲੇ ਤਿੰਨ ਮੈਚ ਵਾਧੂ ਸਮੇਂ ਤੱਕ ਖੇਡਣ ਕਾਰਨ ਜਿਵੇਂ ਉਸਦੇ ਖਿਡਾਰੀਆਂ ਦੀ ਊਰਜਾ ਸਮਾਪਤ ਹੋ ਗਈ ਪਾਲ ਪੋਗਬਾ ਨੇ 59ਵੇਂ ਮਿੰਟ ‘ਚ ਅਤੇ ਕਿਲਿਅਨ ਮਬਾਪੇ ਨੇ 65ਵੇਂ ਮਿੰਟ ‘ਚ ਗੋਲ ਕਰਕੇ ਫਰਾਂਸ ਨੂੰ 4-1 ਨਾਲ ਅੱਗੇ ਕੀਤਾ ਜਿਸ ਦੇ ਨਾ ਹੀ ਕ੍ਰੋਏਸ਼ੀਆ ਦਾ ਬਚਿਆ ਖ਼ੁਚਿਆ ਸੰਘਰਸ਼ ਕਰਨ ਦਾ ਦਮ ਵੀ ਖ਼ਤਮ ਹੋ ਗਿਆ ਮਾਂਜੁਸਿਚ ਨੇ 69ਵੇਂ ਮਿੰਟ ‘ਚ ਫਰਾਂਸ ਦੇ ਗੋਲਕੀਪਰ ਹਿਊਗੋ ਲੋਰਿਸ ਦੀ ਗਲਤੀ ਦਾ ਫ਼ਾਇਦਾ ਉਠਾਉਂੈਦੇ ਹੋਏ।
ਟੀਮ ਦਾ ਦੂਸਰਾ ਗੋਲ ਕੀਤਾ ਅਤੇ ਆਪਣੇ ਆਤਮਘਾਤੀ ਗੋਲ ਦੀ ਕੁਝ ਹੱਦ ਤੱਕ ਭਰਪਾਈ ਕੀਤੀ ਪਰ ਕਾਫੀ ਦੇਰ ਹੋ ਚੁੱਕੀ ਸੀ ਆਖ਼ਰੀ ਸੀਟੀ ਵੱਜਦਿਆਂ ਹੀ ਇਹ ਫਾਈਨਲ ਪਿਛਲੇ 60 ਸਾਲਾਂ ‘ਚ ਨਿਰਧਾਰਤ 90 ਮਿੰਟ ਦੇ ਸਮੇਂ ‘ਚ ਸਭ ਤੋਂ ਜ਼ਿਆਦਾ ਸਕੋਰ ਵਾਲਾ ਫਾਈਨਲ ਬਣ ਗਿਆ  ਕ੍ਰੋਏਸ਼ੀਆ ਦੀ ਟੀਮ ਬੇਸ਼ੱਕ ਖ਼ਿਤਾਬ ਨਹੀਂ ਜਿੱਤ ਸਕੀ ਪਰ ਉਸਦੇ ਖਿਡਾਰੀ ਇੱਕ ਜੇਤੂ ਵਾਂਗ ਮਾਣ ਨਾਲ ਸਿਰ ਉੱਚਾ ਕਰਕੇ ਦੇਸ਼ ਪਰਤਣਗੇ। ਕੇ੍ਸ਼ੀਆ ਦੇ ਕਪਤਾਨ ਲੂਕਾ ਮੋਡਿਕ ਨੂੰ ਗੋਲਡਨ ਬਾੱਲ ਦਾ ਅਵਾਰਡ ਮਿਲਿਆ।