Success - Sach Kahoon Punjabi
ਆਤਮ-ਵਿਸ਼ਵਾਸ ਸਫ਼ਲਤਾ ਦਾ ਸਭ ਤੋਂ ਵੱਡਾ ਸਾਧਨ
ਇੱਕ ਵਾਰ ਸਕੂਲ ’ਚ ਪ੍ਰੀਖਿਆ ਖਤਮ ਹੋਣ ਪਿੱਛੋਂ ਪਿ੍ਰੰਸੀਪਲ ਨੇ ਨਤੀਜਾ ਐਲਾਨਿਆ। ਨਤੀਜੇ ਦੇ ਐਲਾਨ ਤੋਂ ਬਾਅਦ ਇੱਕ ਬੱਚਾ ਜਿਸ ਨੇ ਪਾਟੇ-ਪੁਰਾਣੇ ਕੱਪੜੇ ਪਾਏ ਹੋਏ ਸਨ, ਪੂਰੇ ਆਤਮ-ਵਿਸ਼ਵਾਸ ਨਾਲ ਪਿ੍ਰੰਸੀਪਲ ਨੂੰ ਕਹਿਣ ਲੱਗਾ, ‘‘ਸਰ, ਮੈਂ ਫੇਲ੍ਹ ਨਹੀਂ ਹੋ ਸਕਦਾ।’’ ਪਿ੍ਰੰਸੀਪਲ ਗੁੱਸੇ ਹੋ ਕੇ ਝਿੜਕਣ ਲੱਗੇ, ‘‘ਕੀ ਮੈਂ ਝੂਠ ਬੋਲ ਰਿਹਾ ਹਾਂ ਕਿ ਤੰੂ ਫੇਲ੍ਹ ਹੈਂ?’’ ਫਿਰ ਵੀ ਉਹ ਲੜਕਾ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਉਹ ਫੇਲ੍ਹ ਹੋ ਗਿਆ। (Success)
ਉਦੋਂ ਸਕੂਲ ਦਾ ਚਪੜਾਸੀ ਭੱਜਦਾ ਹੋਇਆ ਆਇਆ ਤੇ ਪਿ੍ਰੰਸੀਪਲ ਨੂੰ ਕਹਿਣ ਲੱਗਾ, ‘‘ਸਰ, ਗਜ਼ਬ ਹੋ ਗਿਆ। ਤੁਸੀਂ ਵਿਦਿਆਰਥੀਆਂ ਦੀ ਫੇਲ੍ਹ-ਪਾਸ ਦੀ ਜੋ ਲਿਸਟ ਸੁਣਾਈ ਹੈ, ਉਹ ਗਲਤ ਹੈ, ਸਹੀ ਲਿਸਟ ਤਾਂ ਇਹ ਹੈ।’’ ਪਿ੍ਰੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਮੈਦਾਨ ’ਚ ਦੁਬਾਰਾ ਬੁਲਾਉਣ ਦਾ ਆਦੇਸ਼ ਦਿੱਤਾ। (Success)
ਉਹ ਲੜਕਾ ਜੋ ਵਾਰ-ਵਾਰ ਫੇਲ੍ਹ ਨਾ ਹੋਣ ਦੀ ਗੱਲ ਆਖ ਰਿਹਾ ਸੀ, ਉਹ ਸਾਰੇ ਵਿਦਿਆਰਾਥੀਆਂ ’ਚ ਹਾਸੇ ਦਾ ਪਾਤਰ ਬਣ ਚੁੱਕਾ ਸੀ। ਇੱਕ ਜ਼ਮਾਤੀ ਨੇ ਕਿਹਾ, ‘‘ਵੱਡਾ ਆਇਆ ਪੜ੍ਹਨ ਵਾਲਾ। ਫੇਲ੍ਹ ਹੋ ਗਿਆ, ਵਿਚਾਰਾ।’’ ਦੂਜਾ ਜ਼ਮਾਤੀ ਕਹਿਣ ਲੱਗਾ, ‘‘ਵੇਖੋ, ਅਸੀਂ ਸਾਰੇ ਤਾਂ ਪੜ੍ਹਦੇ ਵੀ ਨਹੀਂ ਸੀ, ਪਰ ਪਾਸ ਹੋ ਗਏ।’’ ਸਾਰੇ ਹੱਸਣ ਲੱਗੇ। ਉਦੋਂ ਤੱਕ ਪਿ੍ਰੰਸੀਪਲ ਦੇ ਆਦੇਸ਼ ’ਤੇ ਸਾਰੇ ਵਿਦਿਆਰਥੀ ਮੈਦਾਨ ’ਚ ਦੁਬਾਰਾ ਇਕੱਠੇ ਹੋ ਚੁੱਕੇ ਸਨ। ਪਿ੍ਰੰਸੀਪਲ ਨੇ ਨਤੀਜਾ ਦੁਬਾਰਾ ਸੁਣਾਉਦਿਆਂ ਕਿਹਾ, ‘‘ਮੈਨੂੰ ਦੁੱਖ ਹੈ ਕਿ ਪਹਿਲਾਂ ਗਲਤ ਲਿਸਟ ਤੋਂ ਨਤੀਜਾ ਸੁਣਾਇਆ ਗਿਆ ਸੀ। ਇਸ ਸਹੀ ਲਿਸਟ ’ਚ ਪਹਿਲਾ ਸਥਾਨ ਉਸੇ ਲੜਕਾ ਦਾ ਹੈ ਜੋ ਵਾਰ-ਵਾਰ ਕਹਿ ਰਿਹਾ ਸੀ ਕਿ ਮੈਂ ਫੇਲ੍ਹ ਨਹੀਂ ਹਾਂ।’’ ਫਿਰ ਪਿ੍ਰੰਸੀਪਲ ਨੇ ਉਸ ਲੜਕੇ ਨੂੰ ਮੰਚ ’ਤੇ ਬੁਲਾ ਕੇ ਸਨਮਾਨਿਤ ਕੀਤਾ ਤੇ ਕਿਹਾ, ‘‘ਅੱਗੇ ਚੱਲ ਕੇ ਇਹ ਲੜਕਾ ਜ਼ਰੂਰ ਤਰੱਕੀ ਕਰੇਗਾ।’’ ਜਾਣਦੇ ਹੋ ਉਹ ਲੜਕਾ ਕੌਣ ਸੀ? ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ।
ਇਹ ਵੀ ਪੜ੍ਹੋ ; ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)
ਚੰਦ ਨੂੰ ਮਿਲ ਕੇ ਅਸੀਂ ਹੋਵਾਂਗੇ ਕਾਮਯਾਬ
ਪੁਲਾੜ ਵਿਗਿਆਨ ’ਚ ਭਾਰਤ ਇੱਕ ਮਹਾਂਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਹੈ ਪੁਲਾੜ ਦੀ ਦੁਨੀਆ ’ਚ ਸਭ ਤੋਂ ਘੱਟ ਖਰਚ ’ਚ ਸਾਡੇ ਵਿਗਿਆਨੀਆਂ ਨੇ ਬੁਲੰਦੀ ਦਾ ਝੰਡਾ ਗੱਡਿਆ ਹੈ ਅਸੀਂ ਚੰਦ ਨੂੰ ਜਿੱਤਣ ਨਿੱਕਲ ਪਏ ਹਾਂ ਕਦੇ ਅਸੀਂ ਸਾਈਕਲ ’ਤੇ ਰੱਖ ਕੇ ਮਿਜ਼ਾਇਲ ਲਾਂਚਿੰਗ ਪੈਡ ਤੱਕ ਲਿਜਾਂਦੇ ਸੀ, ਪਰ ਅੱਜ ਸਾਡੇ ਕੋਲ ਅਤਿਆਧੁਨਿਕ ਤਕਨੀਕ ਮੁਹੱਈਆ ਹੈ ਜਿਸ ਦਾ ਲੋਹਾ ਅਮਰੀਕਾ ਤੇ ਦੁਨੀਆ ਦੇ ਤਕਨੀਕੀ ਅਤੇ ਸਾਧਨ ਭਰਪੂਰ ਦੇਸ਼ ਮੰਨਦੇ ਹਨ ਇਸਰੋ ਨੇ 14 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-3 ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਚੰਦਰਯਾਨ ਧਰਤੀ ਦੀ ਜਮਾਤ ’ਚ ਸਥਾਪਿਤ ਵੀ ਹੋ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚਿੰਗ ਦੀ ਸਫਲਤਾ ’ਤੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਲਾੜ ’ਚ ਚੰਦਰਯਾਨ-3 ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਹੈ ਪੁਲਾੜ ’ਚ ਵਧਦੇ ਕਦਮ ਦੀ ਵਜ੍ਹਾ ਨਾਲ ਚੰਦਰਮਾ ਦੇ ਨਾਲ-ਨਾਲ ਹੋਰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਇਸ ਮਿਸ਼ਨ ਦੀ ਵਰਤੋਂ ਅਸੀਂ ਵੱਖ-ਵੱਖ ਖੇਤਰਾਂ ’ਚ ਕਰਾਂਗੇ ਜਿਸ ਦੀ ਵਜ੍ਹਾ ਨਾਲ ਖੇਤੀ ਅਤੇ ਦੂਜੇ ਖੇਤਰਾਂ ’ਚ ਵੱਡਾ ਫਾਇਦਾ ਮਿਲੇਗਾ ਸਾਡੇ ਸਫਲ ਪੁਲਾੜ ਪੋ੍ਰਗਰਾਮ ਦੀ ਵਜ੍ਹਾ ਨਾਲ ਮੌਸਮ ਦੀ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਭਿਆਨਕ ਚੱਕਰਵਾਤੀ ਤੂਫ਼ਾਨਾਂ ਦੀ ਸੂਚਨਾ ਸਮੇਂ ’ਤੇ ਮੁਹੱਈਆ ਹੋਣ ਨਾਲ ਲੋਕਾਂ ਨੂੰ ਆਫਤਾਂ ਤੋਂ ਬਚਾ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਨਾਜ ’ਤੇ ਜੰਗ ਦਾ ਪਰਛਾਵਾਂ
ਜਨ-ਧਨ ਦੇ ਨੁਕਸਾਨ ਨੂੰ ਕੰਟਰੋਲ ਕੀਤਾ ਜਾ ਸਕਿਆ ਹੈ ਚੰਦਰਮਾ ਕਦੇ ਸਾਡੇ ਲਈ ਕਿੱਸੇ-ਕਹਾਣੀਆਂ ’ਚ ਹੁੰਦਾ ਸੀ ਦਾਦੀ ਅਤੇ ਨਾਨੀ ਦੀਆਂ ਬਾਤਾਂ ’ਚ ਉਸ ਬਾਰੇ ਜਾਣਕਾਰੀ ਮਿਲਦੀ ਸੀ ਪਰ ਅੱਜ ਵਿਗਿਆਨਕ ਖੋਜ ਅਤੇ ਤਕਨੀਕੀ ਵਿਕਾਸ ਦੀ ਵਜ੍ਹਾ ਨਾਲ ਅਸੀਂ ਚੰਦ ਨੂੰ ਜਿੱਤਣ ’ਚ ਲੱਗੇ ਹਾਂ ਚੰਦਰਲੋਕ ਬਾਰੇ ਵਿਗਿਆਨੀ ਜ਼ਮੀਨੀ ਪੜਤਾਲ ਕਰ ਰਹੇ ਹਨ ਚੰਦਰਲੋਕ ਦੀ ਬਹੁਤ ਸਾਰੀ ਜਾਣਕਾਰੀ ਸਾਡੇ ਕੋਲ ਮੁਹੱਈਆ ਹੈ ਦੁਨੀਆ ਲਈ ਚੰਦ ਹੁਣ ਰਹੱਸ ਨਹੀਂ ਹੈ ਹੁਣ ਉੱਥੇ ਮਨੁੱਖੀ ਜੀਵਨ ਵਸਾਉਣ ਲਈ ਵੀ ਖੋਜਾਂ ਕੀਤੀਆਂ ਜਾ ਰਹੀਆਂ ਹਨ ਵਿਗਿਆਨਕ ਖੋਜਾਂ ਤੋਂ ਇਹ ਸਾਬਤ ਹੋ ਗਿਆ ਹੈ ਕਿ ਚੰਦ ’ਤੇ ਜੀਵਨ ਵਸਾਉਣਾ ਸੌਖਾ ਹੈ ਸਫਲ ਲਾਂਚਿੰਗ ਤੋਂ ਬਾਅਦ ਇਸਰੋ ਮਿਸ਼ਨ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦੀ ਤਿਆਰੀ ’ਚ ਜੁਟਿਆ ਹੈ ਸਾਡੀ ਮੁਹਿੰਮ ਜੇਕਰ ਸਫਲ ਹੋ ਗਈ ਤਾਂ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।
ਜਿਸ ਦੀ ਪਛਾਣ ਚੰਦਰਮਾ ’ਤੇ ਸਫਲ ਲੈਂਡਿੰਗ ਕਰਨ ਵਾਲੇ ਦੇਸ਼ ਦੇ ਰੂਪ ’ਚ ਹੋਵੇਗੀ ਨਿਸ਼ਚਿਤ ਤੌਰ ’ਤੇ ਸਾਡੇ ਵਿਗਿਆਨੀਆਂ ਨੂੰ ਇਸ ’ਚ ਸਫਲਤਾ ਮਿਲੇਗੀ ਇਹ ਚੰਦਰਯਾਨ-2 ਮਿਸ਼ਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਇਹ ਮੁਹਿੰਮ ਵਿਗਿਆਨੀਆਂ ਦੇ ਅਣਥੱਕ ਯਤਨਾਂ ਤੋਂ ਬਾਅਦ ਵੀ ਜਮਾਤ ’ਚ ਸਥਾਪਿਤ ਹੋਣ ਤੋਂ ਪਹਿਲਾਂ ਅਸਫਲ ਹੋ ਗਈ ਸੀ ਲਿਹਾਜ਼ਾ ਉਸ ਮੁਹਿੰਮ ਤੋਂ ਸਬਕ ਲੈਂਦਿਆਂ ਪੁਲਾੜ ਵਿਗਿਆਨੀਆਂ ਨੇ ਸਾਰੀਆਂ ਕਮੀਆਂ ਨੂੰ ਦੂਰ ਕਰ ਲਿਆ ਹੈ ਉਮੀਦ ਹੈ ਕਿ ਦੇਸ਼ ਦੀ ਇਹ ਮੁਹਿੰਮ ਸਫਲ ਹੋਵੇਗੀ ਅਤੇ ਭਾਰਤ ਦਾ ਨਾਂਅ ਪੁਲਾੜ ਯੁੱਗ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ ਚੰਦਰਮਾ ’ਤੇ ਸਫਲ ਅਤੇ ਸੁਰੱਖਿਅਤ ਲੈਂਡਿੰਗ ਕਰਨ ਵਾਲੇ ਹੁਣ ਤੱਕ ਸਿਰਫ ਤਿੰਨ ਦੇਸ਼ ਹਨ ਜਿਸ ’ਚ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਵੀ ਇਸ ਬਿਰਾਦਰੀ ’ਚ ਸ਼ਾਮਲ ਹੋ ਜਾਵੇਗਾ ਦੇਸ਼ ਲਈ ਇਹ ਮਾਣ ਦਾ ਵਿਸ਼ਾ ਹੋਵੇਗਾ।
ਇਹ ਵੀ ਪੜ੍ਹੋ : ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਭਾਰਤੀ ਪੁਲਾੜ ਏਜੰਸੀ ਇਸਰੋ ਅਨੁਸਾਰ ਇਹ ਮਿਸ਼ਨ ਪੂਰੀ ਤਰ੍ਹਾਂ ਚੰਦਰਯਾਨ-2 ਵਾਂਗ ਹੀ ਹੋਵੇਗਾ ਮੁਹਿੰਮ ’ਤੇ ਕਰੀਬ 615 ਕਰੋੜ ਦਾ ਖਰਚ ਆਇਆ ਹੈ ਇਹ 50 ਦਿਨ ਬਾਅਦ ਲੈਂਡ ਕਰੇਗਾ ਇਸ ਚੰਦਰਯਾਨ ’ਚ ਵੀ ਇੱਕ ਆਰਬਿਟਰ, ਇੱਕ ਲੈਂਡਰ ਤੇ ਇੱਕ ਰੋਵਰ ਹੋਵੇਗਾ ਇਹ ਚੰਦਰਯਾਨ-2 ਦੇ ਮੁਕਾਬਲੇ ਇਸ ਦਾ ਲੈਂਡਰ 250 ਕਿਲੋਗ੍ਰਾਮ ਜ਼ਿਆਦਾ ਵਜਨੀ ਹੋਵੇਗਾ ਅਤੇ 40 ਗੁਣਾ ਜਿਆਦਾ ਥਾਂ ਘੇਰੇਗਾ ਚੰਦਰਯਾਨ ਦੀ ਰਫ਼ਤਾਰ ਪ੍ਰਤੀ ਘੰਟਾ 37 ਹਜ਼ਾਰ ਕਿਲੋਮੀਟਰ ਹੈ ਵਿਗਿਆਨੀਆਂ ਨੇ ਉਸ ਤਕਨੀਕੀ ਗੜਬੜੀ ਨੂੰ ਦੂਰ ਕਰ ਲਿਆ ਹੈ ਜਿਸ ਦੀ ਵਜ੍ਹਾ ਨਾਲ ਚੰਦਰਯਾਨ-2 ਸਫਲਤਾ ਦੇ ਕਰੀਬ ਪਹੁੰਚਣ ਤੋਂ ਬਾਅਦ ਵੀ ਫੇਲ੍ਹ ਹੋ ਗਿਆ ਸੀ ਇਸ ਵਾਰ ਪੁਲਾੜ ਸੰਗਠਨ ਦੀ ਪੂਰੀ ਕੋਸ਼ਿਸ਼ ਹੈ ਕਿ ਇਹ ਪੂਰੀ ਤਰ੍ਹਾਂ ਸਫਲ ਹੋਵੇ 14 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਇਸ ਮਿਸ਼ਨ ਦਾ ਅਗਾਜ਼ ਕੀਤਾ ਗਿਆ।
ਚੰਦਰਯਾਨ-3 ਨੂੰ ਇੱਕ ਅਗਸਤ ਤੱਕ ਚੰਦਰਮੇ ਦੀ ਜਮਾਤ ’ਚ ਸਥਾਪਿਤ ਕੀਤਾ ਜਾਵੇਗਾ ਜਦੋਂਕਿ 23 ਅਗਸਤ ਤੱਕ ਸਭ ਕੁਝ ਠੀਕ ਰਿਹਾ ਤਾਂ ਚੰਦਰਮਾ ਦੀ ਸਤ੍ਹਾ ’ਤੇ ਇਸ ਨੂੰ ਸੁਰੰੱਖਿਅਤ ਸਥਾਪਿਤ ਕੀਤਾ ਜਾਵੇਗਾ ਇਸ ਮਿਸ਼ਨ ਦਾ ਇਹ ਸਭ ਤੋਂ ਚੁਣੌਤੀਪੂਰਨ ਮਸਲਾ ਹੈ ਚੰਦਰਯਾਨ ਦੀ ਸਾਫ਼ਟ ਲੈਂਡਿੰਗ ਪੁਲਾੜ ਵਿਗਿਆਨੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੈ ਚੰਦਰਯਾਨ-2 ਮਿਸ਼ਨ ’ਤੇ 978 ਕਰੋੜ ਰੁਪਏ ਦਾ ਖਰਚ ਆਇਆ ਸੀ 50 ਦਿਨ ਤੋਂ ਘੱਟ ਸਮੇਂ ’ਚ 30844 ਲੱਖ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਸੀ ਪਰ ਪੁਲਾੜ ਵਿਗਿਆਨੀਆਂ ਦੇ ਭਰਪੂਰ ਯਤਨਾਂ ਦੇ ਬਾਵਜੂਦ ਵੀ ਮਿਸ਼ਨ ਫੇਲ੍ਹ ਹੋ ਗਿਆ ਸੀ ਮੁਹਿੰਮ ਦੇ ਆਖ਼ਰੀ ਪਲਾਂ ’ਚ ਵਿਕਰਮ ਲੈਂਡਰ ’ਚ ਦਿੱਕਤ ਹੋਣ ਨਾਲ ਝਟਕਾ ਲੱਗਾ ਸੀ।
ਇਹ ਵੀ ਪੜ੍ਹੋ : Pakistani Seema Haider: ਇਸ ਤਰ੍ਹਾਂ ਤਿਆਰ ਹੋਇਆ ਸੀਮਾ ਹੈਦਰ ਦਾ ਪਲਾਨ! ਟੀਐਸ ਵੱਲੋਂ ਪੁੱਛਗਿੱਛ ਜਾਰੀ
ਜਦੋਂਕਿ ਚੰਦਰਮਾ ਦੀ ਸਤ੍ਹਾ ਦੀ ਦੂਰੀ ਬੇਹੱਦ ਕਰੀਬ ਸੀ ਚੰਦਰਯਾਨ-3 ਦੀ ਜੇਕਰ ਸਫਲ ਅਤੇ ਸੁਰੱਖਿਅਤ ਲੈਂਡਿੰਗ ਹੋ ਜਾਂਦੀ ਹੈ ਤਾਂ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ ਚੰਦਰਮਾ ਦੀ ਜਮਾਤ ’ਚ ਸਫਲ ਲੈਂਡਿੰਗ ਤੋਂ ਪਹਿਲਾਂ ਰੂਸ, ਅਮਰੀਕਾ ਵੀ ਕਈ ਵਾਰ ਨਾਕਾਮ ਚੁੱਕੇ ਸਨ ਪਰ ਚੀਨ ਇਕੱਲਾ ਅਜਿਹਾ ਦੇਸ਼ ਸੀ ਜਿਸ ਨੇ ਇਸ ਮਿਸ਼ਨ ’ਚ ਪਹਿਲੀ ਵਾਰ ’ਚ ਹੀ ਸਫਲਤਾ ਹਾਸਲ ਕਰ ਲਈ ਸੀ ਭਾਰਤ ਚਾਰ ਸਾਲ ਬਾਅਦ ਮੁੜ ਅਧੂਰੇ ਮਿਸ਼ਨ ਨੂੰ ਕਾਮਯਾਬ ਕਰਨ ’ਚ ਜੁਟਿਆ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡੇ ਵਿਗਿਆਨੀਆਂ ਦੀ ਮਿਹਨਤ ਰੰਗ ਲਿਆਏਗੀ ਇਹ ਮੁਹਿੰਮ ਪੁਲਾੜ ਦੇ ਯੁੱਗ ’ਚ ਇੱਕ ਵੱਡੀ ਕਾਮਯਾਬੀ ਸਾਬਤ ਹੋਵੇਗੀ ਇਸਰੋ ਵੱਲੋਂ ਚੰਦਰਯਾਨ-3 ਦੀ ਲਾਂਚਿੰਗ ਦੀ ਸੁੂਚਨਾ ਦੇ ਬਾਅਦ ਤੋਂ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹਨ ਅਮਰੀਕਾ ਤੋਂ ਇਲਾਵਾ ਚੀਨ ਇਸ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਗੱਡੀ ਬੈਠਾ ਹੈ।
ਭਾਰਤ ਦੀ ਸਫਲਤਾ ਪੁਲਾੜ ਵਿਗਿਆਨ ਦੇ ਖੇਤਰ ’ਚ ਜਿੱਥੇ ਇਨ੍ਹਾਂ ਦੇਸ਼ਾਂ ਲਈ ਚੁਣੌਤੀ ਸਾਬਤ ਹੋਵੇਗੀ, ਉੱਥੇ ਹੁਣ ਤੱਕ ਪੁਲਾੜ ’ਚ ਆਪਣਾ ਕਬਜ਼ਾ ਸਮਝਣ ਵਾਲੇ ਸਾਡੀ ਤਾਕਤ ਨੂੰ ਸਮਝਣ ਲੱਗਣਗੇ ਇਸ ਤੋਂ ਵੱਡੀ ਪ੍ਰਾਪਤੀ ਸਾਡੇ ਲਈ ਹੋਰ ਕੀ ਹੋ ਸਕਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਏਜੰਸੀ ਨਾਸਾ ਨੇ ਵੀ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਫਸਲ ਲਾਂਚਿੰਗ ਦੀ ਵਧਾਈ ਦਿੱਤੀ ਹੈ ਯੂਰਪੀਅਨ ਸਪੇਸ ਏਜੰਸੀ, ਇੰਗਲੈਂਡ ਅਤੇ ਫਰਾਂਸ ਨੇ ਵੀ ਸਫ਼ਲ ਲਾਂਚਿੰਗ ’ਤੇ ਭਾਰਤੀ ਵਿਗਿਆਨੀਆਂ ਦੀ ਪਿੱਠ ਥਾਪੜੀ ਹੈ ਭਾਰਤ ਦੇ ਧੁਰ ਵਿਰੋਧੀ ਪਾਕਿਸਤਾਨ ਨੇ ਵੀ ਚੰਦਰਯਾਨ-3 ਦੀ ਸਫਲ ਲਾਂਚਿੰਗ ਲਈ ਭਾਰਤੀ ਸਪੇਸ ਸੰਸਥਾਨ ਇਸਰੋ ਨੂੰ ਸ਼ੱਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਨੌਜਵਾਨ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ
ਇਹ ਪੁਲਾੜ ’ਚ ਭਾਰਤ ਦੀ ਵਧਦੀ ਤਾਕਤ ਦਾ ਨਤੀਜਾ ਹੈ ਹਾਲੇ ਸਾਡਾ ਚੰਦਰਯਾਨ ਧਰਤੀ ਦੀ ਜਮਾਤ ’ਚ ਹੈ ਪਰ ਉਸ ਦੀ ਸਭ ਤੋਂ ਵੱਡੀ ਚੁਣੌਤੀ ਚੰਦਰਮਾ ਦੀ ਸਤ੍ਹਾ ’ਤੇ ਸਫਲ ਸਥਾਪਿਤ ਹੋਣ ਦੀ ਹੈ, ਕਿਉਂਕਿ ਸਾਡਾ ਮਿਸ਼ਨ ਚੰਦਰਯਾਨ-2 ਸਫ਼ਲਤਾ ਦੇ ਨੇੜੇ ਪਹੁੰਚਣ ਤੋਂ ਬਾਅਦ ਨਾਕਾਮ ਗਿਆ ਸੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਫਲਤਾਵਾਂ ਤੋਂ ਅਸੀਂ ਹਾਰ ਜਾਈਏ ਵਿਗਿਆਨੀਆਂ ਨੇ ਉਨ੍ਹਾਂ ਤਕਨੀਕੀ ਕਮੀਆਂ ਨੂੰ ਦੂਰ ਕਰ ਲਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਦੇ ਆਖਰੀ ਹਫਤੇ ’ਚ ਦੇਸ਼ ਦੇ ਪੁਲਾੜ ਵਿਗਿਆਨੀ ਚੰਦਰਯਾਨ-3 ਨੂੰ ਸਫ਼ਲਤਾਪੂਰਵਕ ਚੰਦਰਮਾ ’ਤੇ ਸਥਾਪਿਤ ਕਰਨ ’ਚ ਕਾਮਯਾਬ ਹੋਣਗੇ।
ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ
ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ | Success
ਫ਼ਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਮਾਮਲਾ ਇੱਕ ਵਾਰ ਫ਼ਿਰ ਚਰਚਾ ’ਚ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਾਬਕਾ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ’ਤੇ ਦੋਸ਼ ਲੱਗਾ ਹੈ ਕਿ ਉਸ ਨੂੰ ਕੇਸ ’ਚੋਂ ਕੱਢਣ ਲਈ ਅਧਿਕਾਰੀ ਨੇ 25 ਕਰੋੜ ਰੁਪਏ ਮੰਗੇ ਸਨ। ਮਾਮਲੇ ਦਾ ਸੱਚ ਕੀ ਹੈ ਇਹ ਤਾਂ ਨਿਰਪੱਖ ਤੇ ਸੁਤੰਤਰ ਜਾਂਚ ਨਾਲ ਹੀ ਸਾਹਮਣੇ ਆਵੇਗਾ ਪਰ ਇਹ ਤਾਂ ਤੱਥ ਹਨ ਕਿ ਸਿਸਟਮ ’ਚ ਇੱਕ ਵੱਡੀ ਬੁਰਾਈ ਆ ਗਈ ਹੈ ਕਿ ਨਿਰਦੋਸ਼ਾਂ ’ਤੇ ਝੂਠੇ ਕੇਸ ਪਾਏ ਜਾਂਦੇ ਹਨ। (Success)
ਅਪਰਾਧ ਜਾਂਚ ਅਧਿਕਾਰੀਆਂ ਲਈ ਸੋਨੇ ਦੀ ਖਾਨ ਬਣ ਗਈ ਹੈ। ਵਿਰਲੇ ਕੇਸਾਂ ’ਚ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ ਫ਼ਿਰ ਵੀ ਦੇਸ਼ ਦੀ ਅਬਾਦੀ ਦੇ ਹਿਸਾਬ ਨਾਲ ਭਿ੍ਰਸ਼ਟਾਚਾਰ ਇੰਨੀ ਵੱਡੀ ਪੱਧਰ ’ਤੇ ਹੈ ਕਿ ਹਜ਼ਾਰਾਂ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਝੂਠੇ ਕੇਸਾਂ ’ਚ ਫਸਾਉਣ ਦੇ ਦੋਸ਼ ਜਾਂ ਕੇਸਾਂ ’ਚੋਂ ਕੱਢਣ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਇਹ ਭਿ੍ਰਸ਼ਟਾਚਾਰ ਦੀ ਵਜ੍ਹਾ ਹੈ ਕਿ ਅਪਰਾਧ ਰੁਕਦਾ ਨਜ਼ਰ ਨਹੀਂ ਆ ਰਿਹਾ।
ਰਿਸ਼ਵਤਖੋਰੀ ਦੇ ਹਥਿਆਰ ਕਾਰਨ ਅਪਰਾਧੀ ਕਾਨੂੰਨੀ ਕਾਰਵਾਈ ਤੋਂ ਬਚ ਨਿੱਕਲਦੇ ਹਨ ਦੂਜੇ ਪਾਸੇ ਜੋ ਰਿਸ਼ਵਤ ਨਹੀਂ ਦਿੰਦੇ ਉਹ ਇਮਾਨਦਾਰ ਲੋਕ ਵੀ ਨਜਾਇਜ਼ ਤੌਰ ’ਤੇ ਫਸ ਰਹੇ ਹਨ। ਕੋਈ ਅਜਿਹਾ ਸ਼ਹਿਰ, ਪਿੰਡ ਨਹੀਂ ਜਿੱਥੇ ਲਗਭਗ ਰੋਜ਼ ਵਾਂਗ ਚੋਰੀਆਂ ਨਾ ਹੋਣ। ਚੋਰੀਆਂ ਦੇ ਲੱਖਾਂ ਕੇਸ ਅਣਸੁਲਝੇ ਪਏ ਰਹਿੰਦੇ ਹਨ। ਜੇਕਰ ਪੂਰੀ ਇੱਛਾ-ਸ਼ਕਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਇਹ ਰੁਝਾਨ ਬੰਦ ਹੋ ਸਕਦਾ ਹੈ। ਜ਼ਰੂਰਤ ਹੈ ਬੱਸ ਇਮਾਨਦਾਰੀ ਦੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਕੈਬਨਿਟ ਮੀਟਿੰਗ ਤੋਂ ਬਾਅਦ ਹੋਏ ਲਾਈਵ, ਕਰ ਦਿੱਤੇ ਕਈ ਐਲਾਨ
ਇਮਾਨਦਾਰੀ ਨਾਲ ਹੀ ਦੇਸ਼ ਦੀਆਂ ਸਭ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਜੇਕਰ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਬਾਹਰਲੇ ਦੇਸ਼ਾਂ ਤੋਂ ਆਏ ਅੱਤਵਾਦੀਆਂ ਨੂੰ ਫੜਿਆ ਜਾ ਸਕਦਾ ਹੈ ਤਾਂ ਜਿਹੜੀਆਂ ਚੋਰੀਆਂ ਸਥਾਨਕ ਵਿਅਕਤੀਆਂ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨਾ ਕੋਈ ਔਖਾ ਨਹੀਂ। ਵਿਦੇਸ਼ਾਂ ’ਚ ਸਿਸਟਮ ਇਹ ਹੈ ਕਿ ਉੱਥੇ ਅਧਿਕਾਰੀ, ਮੁਲਾਜ਼ਮ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੇ ਹਨ ਤੇ ਉੱਥੇ ਕੋਈ ਅਜਿਹਾ ਸਿਸਟਮ ਨਹੀਂ ਕਿ ਉੱਪਰ ਫੋਨ ਕਰਕੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾਵੇ। ਇਸੇ ਕਾਰਨ ਉੱਥੇ ਨਿਯਮਾਂ ਦੀ ਉਲੰਘਣਾ ਬਹੁਤ ਘੱਟ ਹੈ।
ਸਾਡੇ ਦੇਸ਼ ’ਚੋਂ ਜੇਕਰ ਕੋਈ ਵਿਗੜਿਆ ਹੋਇਆ ਵਿਅਕਤੀ ਵੀ ਬਾਹਰਲੇ ਮੁਲਕ ਜਾਂਦਾ ਹੈ ਤਾਂ ਉੱਥੇ ਅਧਿਕਾਰੀਆਂ ਦੀ ਸਖਤੀ ਵੇਖ ਕੇ ਸੁਧਰ ਜਾਂਦਾ ਹੈ। ਸਾਡੇ ਦੇਸ਼ ਅੰਦਰ ਵੀ ਭਾਵੇਂ ਗਿਣਤੀ ਦੇ ਹੀ ਸਹੀ ਇਮਾਨਦਾਰ ਅਫਸਰ ਵੀ ਹਨ ਉਹਨਾਂ ਦਾ ਅਸਰ ਹੈ ਪਰ ਉਹ ਆਟੇ ’ਚ ਲੂਣ ਬਰਾਬਰ ਹੀ ਹਨ।
ਅਸਫ਼ਲਤਾ ਵੀ ਸਫ਼ਲਤਾ ਲਈ ਇੱਕ ਸਬਕ
ਵਿਦਿਆਰਥੀਆਂ ਨੂੰ ਜਦੋਂ ਉਮੀਦ ਮੁਤਾਬਿਕ ਨਤੀਜੇ ਹਾਸਲ ਨਹੀਂ ਹੁੰਦੇ ਤਾਂ ਕਈ ਵਾਰ ਉਹ ਡੂੰਘੀ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ। ਇਸ ਤਰ੍ਹਾਂ ਦੀ ਮਾਨਸਿਕ ਹਾਲਤ ਵਿੱਚੋਂ ਸੈਂਕੜੇ ਵਿਦਿਆਰਥੀ ਗੁਜ਼ਰ ਰਹੇ ਹਨ। ਖਾਸ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਜਦੋਂ ਨਤੀਜੇ ਨਿੱਕਲਦੇ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਵੱਡੀ ਗਿਣਤੀ ਵਿੱਚ ਅਸਫ਼ਲ ਵਿਦਿਆਰਥੀ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਲੈਂਦੇ ਹਨ।
ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਵਰਤਾਰਾ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ। ਸੂਝਵਾਨ ਮਾਪੇ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਸਫ਼ਲਤਾ ਦੀ ਪ੍ਰੇਰਨਾ ਦੇ ਨਾਲ-ਨਾਲ ਅਸਫ਼ਲਤਾ ਨੂੰ ਸਹਿਣ ਕਰਨ ਲਈ ਸਹਿਜ਼ ਅਤੇ ਸੰਜਮ ਦਾ ਪਾਠ ਵੀ ਪੜ੍ਹਾਉਂਦੇ ਹਨ। ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਣੀ ਬਹੁਤ ਜ਼ਰੂਰੀ ਹੈ ਕਿ ਅਸਫ਼ਲਤਾਵਾਂ ਤਾਂ ਸਫ਼ਲਤਾ ਦੀ ਪੌੜੀ ਹੁੰਦੀਆਂ ਹਨ। ਹਾਰਾਂ ਤੋਂ ਬਾਅਦ ਹੀ ਜਿੱਤ ਹੁੰਦੀ ਹੈ। ਹਾਰ ਤੋਂ ਬਾਅਦ ਮਾਯੂਸ ਅਤੇ ਉਦਾਸ ਹੋਣਾ ਅਤੇ ਹਾਰ ਦੇ ਡਰੋਂ ਨਾ ਖੇਡਣਾ ਵੀ ਤੁਹਾਡੀ ਸ਼ਖਸੀਅਤ ਦੀ ਇੱਕ ਵੱਡੀ ਕਮਜ਼ੋਰੀ ਹੁੰਦੀ ਹੈ।
ਹਿਮਾਲਿਆ ਦੀ ਚੋਟੀ | Success
ਨਕਾਰਾਤਮਕ ਸੋਚ ਵਾਲੀ ਸ਼ਖਸੀਅਤ ਜਾਂ ਤਾਂ ਅਸਫ਼ਲ ਹੋਣ ਦੇ ਡਰ ਕਾਰਨ ਖੇਡਦੀ ਹੀ ਨਹੀਂ ਅਤੇ ਜਾਂ ਫਿਰ ਹਾਰ ਤੋਂ ਬਚਣ ਲਈ ਖੇਡਦੀ ਹੈ। ਨਤੀਜੇ ਵਜੋਂ ਹਾਰ ਹੋਣੀ ਨਿਸ਼ਚਿਤ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਕਦੇ ਕੋਈ ਬੱਚਾ ਪਹਿਲੇ ਦਿਨ ਹੀ ਦੌੜਨ ਨਹੀਂ ਲੱਗਦਾ। ਪਹਿਲਾਂ ਉਹ ਰਿੜ੍ਹਨ ਲੱਗਦਾ ਹੈ, ਫਿਰ ਤੁਰਨਾ ਸਿੱਖਦਾ ਹੈ ਤੇ ਕਦਮ-ਕਦਮ ’ਤੇ ਡਿੱਗਦਾ ਹੈ। ਫਿਰ ਉਹੀ ਬੱਚਾ ਉਨ੍ਹਾਂ ਹੀ ਪੈਰਾਂ ਨਾਲ ਹਿਮਾਲਿਆ ਦੀ ਚੋਟੀ ਸਰ ਕਰ ਲੈਂਦਾ ਹੈ। ਹਾਰਾਂ ਤੇ ਅਸਫ਼ਲਤਾਵਾਂ ਤੋਂ ਘਬਰਾਉਣ ਵਾਲੇ ਲੋਕ ਸਫ਼ਲ ਨਹੀਂ ਹੋ ਸਕਦੇ।
ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਨਾਂਅ ਮਿਲਦੇ ਹਨ ਜਿਨ੍ਹਾਂ ਨੇ ਅਨੇਕਾਂ ਅਸਫ਼ਲਤਾਵਾਂ ਤੋਂ ਬਾਅਦ ਜਿੱਤ ਦਾ ਪਰਚਮ ਲਹਿਰਾਇਆ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ ਵਿਸਟਨ ਚਰਚਿਲ ਆਪਣੀ ਹੀ ਪਾਰਟੀ ਦੇ ਲੋਕਾਂ ਹੱਥੋਂ ਨੁੱਕਰੇ ਲੱਗੇ ਰਹੇ ਅਤੇ ਇਸ ਸਥਿਤੀ ਵਿੱਚ ਉਨ੍ਹਾਂ 1929-1939 ਤੱਕ ਤਕੜਾ ਸੰਘਰਸ਼ ਕੀਤਾ ਅਤੇ ਡਰ ਕੇ ਮੈਦਾਨ ਛੱਡਣ ਬਾਰੇ ਨਾ ਸੋਚਿਆ। ਅੰਤ ਵਿੱਚ ਉਨ੍ਹਾਂ ਦੀ ਜਿੱਤ ਹੋਈ ਅਤੇ ਉਹ ਪ੍ਰਧਾਨ ਮੰਤਰੀ ਬਣੇ। ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਖੋਜਾਂ ਕਰਨ ਵਾਲੇ ਸ਼ਖਸ ਥਾਮਸ ਐਡੀਸਨ ਨੂੰ ਸਕੂਲ ਵਿੱਚ ਅਧਿਆਪਕਾਂ ਵੱਲੋਂ ਨਾਲਾਇਕ ਵਿਦਿਆਰਥੀ ਮੰਨਿਆ ਜਾਂਦਾ ਸੀ। ਬੱਲਬ ਦੀ ਖੋਜ ਉੱਪਰ ਕੰਮ ਕਰਦੇ ਹੋਏ ਥਾਮਸ ਐਡੀਸਨ ਤਕਰੀਬਨ ਹਜ਼ਾਰ ਵਾਰੀ ਅਸਫ਼ਲ ਹੋਇਆ।
ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਚੀਨ ਦੇ ਪ੍ਰਸਿੱਧ ਵਿਚਾਰਕ ਕਨਫਿਊਸ਼ੀਅਸ ਦੀ ਇਹ ਟਿੱਪਣੀ ‘ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿੱਚ ਨਹੀਂ ਹੈ ਸਗੋਂ ਹਰ ਵਾਰ ਉੱਠ ਖੜ੍ਹਨ ਵਿੱਚ ਹੈ’ ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਸਮੇਤ ਅਨੇਕਾਂ ਲੋਕਾਂ ’ਤੇ ਪੂਰੀ ਢੁੱਕਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਹਾਰ ਮੰਨਣ ਤੋਂ ਇਨਕਾਰ ਕੀਤਾ। ਡਿਜ਼ਨੀਲੈਂਡ ਦੀ ਸਥਾਪਨਾ ਤੋਂ ਪਹਿਲਾਂ ਵਾਲਟ ਡਿਜ਼ਨੀ ਬਹੁਤ ਵਾਰ ਅਸਫ਼ਲ ਹੋਇਆ ਸੀ ਪਰ ਹਾਰ ਨਾ ਮੰਨਣ ਦੀ ਜ਼ਿੱਦ, ਜਿੱਤ ਲਈ ਤੀਬਰ ਇੱਛਾ-ਸ਼ਕਤੀ ਅਤੇ ਅਟੱਲ ਲਗਨ ਦੀ ਆਦਤ ਨੇ ਉਸ ਨੂੰ ਮੰਜ਼ਿਲ ਤੱਕ ਪਹੁੰਚਾ ਦਿੱਤਾ।
ਯੂਨੀਵਰਸਿਟੀ ਆਫ ਕੈਲੀਫੋਰਨੀਆ | Success
ਹਾਲੀਵੁੱਡ ਵਿੱਚ ਫਰੈਡ ਐਸਟਰ ਨੂੰ ਆਪਣੇ ਪਹਿਲੇ ਸਕਰੀਨ ਟੈਸਟ ਵਿੱਚ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ ਸੀ। ‘ਲਿੰਕਨ’ ਫ਼ਿਲਮ ਲਈ ਆਸਕਰ ਐਵਾਰਡ ਜਿੱਤਣ ਵਾਲੇ ਸਟੀਵਨ ਸਪੀਬਰਗ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਵੱਲੋਂ ਸਿਨੇਮਾ ਆਰਟਸ ਦੇ ਕੋਰਸ ਲਈ ਦੋ ਵਾਰ ਫੇਲ੍ਹ ਹੋਣਾ ਪਿਆ ਸੀ। ਜਾਪਾਨੀ ੳੱੁਦਮੀ ਸੋਯਚਿਰੋ ਹੌਂਡਾ ਨੂੰ ਮੁੱਢਲੇ ਦੌਰ ਵਿੱਚ ਜਾਪਾਨੀ ਕਾਰੋਬਾਰੀ ਭਾਈਚਾਰੇ ਵੱਲੋਂ ਤੋੜ-ਵਿਛੋੜਾ ਕਰਕੇ ਭਾਈਚਾਰੇ ਤੋਂ ਕੱਢ ਦਿੱਤਾ ਗਿਆ ਸੀ, ਪਰ ਉਸੇ ਹੌਂਡਾ ਦੀ ਮਿਹਨਤ ਅਤੇ ਦਿ੍ਰੜ ਇਰਾਦੇ ਨੇ ਆਟੋਮੋਬਾਇਲ ਦੇ ਖੇਤਰ ਵਿੱਚ ਅਜਿਹੀ ਕ੍ਰਾਂਤੀ ਲਿਆਂਦੀ ਕਿ ਸਾਰੇ ਜਾਪਾਨੀ ਉਸ ਉੱਪਰ ਮਾਣ ਕਰਨ ਲੱਗੇ।
ਵਿਗਿਆਨ ਦੀ ਦੁਨੀਆਂ ਵਿੱਚ ਕ੍ਰਾਂਤੀ ਲਿਆਉਣ ਵਾਲੇ ਨਿਊਟਨ ਨੂੰ ਸਕੂਲ ’ਚੋਂ ਇਸ ਕਰਕੇ ਹਟਾ ਲਿਆ ਗਿਆ ਸੀ ਕਿ ਉਹ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਭਾਰਤ ਵਿੱਚ ਰਿਲਾਇੰਸ ਕੰਪਨੀ ਦੇ ਸੰਸਥਾਪਕ ਧੀਰੂ ਭਾਈ ਅੰਬਾਨੀ ਨੇ 1959 ਵਿੱਚ ਸਿਰਫ਼ 15,000 ਰੁਪਏ ਨਾਲ ਵਪਾਰ ਸ਼ੁਰੂ ਕੀਤਾ ਸੀ ਅਤੇ ਅੱਜ ਇਸ ਪਰਿਵਾਰ ਕੋਲ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਪੂੰਜੀ ਹੈ। ਇਸੇ ਤਰ੍ਹਾਂ 1894 ਵਿੱਚ ਪੈਦਾ ਹੋਇਆ ਘਣਦਾਸ ਬਿਰਲਾ ਵੀ ਉਨ੍ਹਾਂ ਲੋਕਾਂ ਵਿੱਚੋਂ ਸੀ ਜੋ ਆਪਣੀ ਮਿਹਨਤ, ਆਤਮ-ਵਿਸ਼ਵਾਸ਼ ਅਤੇ ਦਿ੍ਰੜ ਇਰਾਦੇ ਨਾਲ ਜ਼ੀਰੋ ਤੋਂ ਹੀਰੋ ਬਣਿਆ ਸੀ। ਅਸਫ਼ਲਤਾ ਤਾਂ ਸਫ਼ਲਤਾ ਲਈ ਇੱਕ ਸਬਕ ਹੁੰਦਾ ਹੈ। ਅਸਫ਼ਲ ਹੋਣ ਲਈ ਸਫ਼ਲਤਾ ਦੀ ਇੱਛਾ ਅਸਫ਼ਲਤਾ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਜ਼ਿਆਦਾਤਰ ਮਹਾਨ ਲੋਕਾਂ ਨੇ ਆਪਣੀ ਸਭ ਤੋਂ ਵੱਡੀ ਸਫ਼ਲਤਾ ਆਪਣੀ ਸਭ ਤੋਂ ਵੱਡੀ ਅਸਫ਼ਲਤਾ ਤੋਂ ਇੱਕ ਕਦਮ ਅੱਗੇ ਹਾਸਲ ਕੀਤੀ ਹੈ।
ਹਾਰ ਦੀ ਸੰਭਾਵਨਾ ਨਾ ਹੋਵੇ ਤਾਂ ਜਿੱਤ ਦਾ ਕੋਈ ਅਰਥ ਨਹੀਂ | Success
ਸਫ਼ਲ (Success) ਲੋਕ ਜਿੱਤ ਦੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਉਹ ਸੰਘਰਸ਼ ਕਰਦੇ ਹਨ, ਮੰਜ਼ਿਲ ਵੱਲ ਵਧਦੇ ਰਹਿੰਦੇ ਹਨ, ਡਿੱਗ ਵੀ ਪੈਂਦੇ ਹਨ ਪਰ ਹੋਰ ਹੌਂਸਲੇ ਨਾਲ ਉੱਠ ਕੇ ਫਿਰ ਤੁਰ ਪੈਂਦੇ ਹਨ। ਉਹ ਮੈਦਾਨ ਛੱਡਣ ਤੋਂ ਨਾਂਹ ਕਰ ਦਿੰਦੇ ਹਨ। ਉਹ ਹਰ ਹਾਲਾਤ ਵਿੱਚ ਜਿੱਤਣਾ ਚਾਹੁੰਦੇ ਹਨ ਪਰ ਜੇ ਹਾਰ ਦੀ ਸੰਭਾਵਨਾ ਨਾ ਹੋਵੇ ਤਾਂ ਜਿੱਤ ਦਾ ਕੋਈ ਅਰਥ ਨਹੀਂ ਹੈ। ਵਾਰ-ਵਾਰ ਅਸਫ਼ਲ ਤੋਂ ਬਾਅਦ ਵੀ ਉਤਸ਼ਾਹ ਨਾ ਖੋਣਾ ਹੀ ਸਫ਼ਲਤਾ ਹੈ। ਸਫ਼ਲਤਾ ਦੀ ਚਾਹਤ ਰੱਖਣ ਵਾਲੇ ਲੋਕ ਤਾਂ ਹਾਰਾਂ ਅਤੇ ਅਸਫ਼ਲਤਾਵਾਂ ਨੂੰ ਜਿੱਤ ਦੀ ਪੌੜੀ ਦੇ ਡੰਡੇ ਸਮਝਦੇ ਹਨ।
ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਸਾਨੂੰ ਹਾਰਾਂ ਤੋਂ ਅਤੇ ਅਸਫ਼ਲਤਾਵਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਜੇ ਕੋਈ ਦੁਕਾਨ ਖੋਲ੍ਹੀ ਹੈ, ਕੋਈ ਵਪਾਰ ਸ਼ੁਰੂ ਕੀਤਾ ਹੈ, ਕੋਈ ਕੰਪਨੀ ਖੋਲ੍ਹ ਕੇ ਕੰਮ ਸ਼ੁਰੂ ਕੀਤਾ ਹੈ। ਹੁੰਗਾਰਾ ਤੁਹਾਡੀ ਆਸ ਮੁਤਾਬਿਕ ਨਹੀਂ ਤਾਂ ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਮਾਯੂਸ ਹੋਣ ਦੀ ਜ਼ਰੂਰਤ ਨਹੀਂ। ਜਿੱਤਣ (Success) ਦੇ ਵਿਸ਼ਵਾਸ ਨਾਲ ਜ਼ਿੰਦਗੀ ਦੀ ਹਰ ਖੇਡ ਖੇਡਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਅਹਿਸਾਸ ਸਾਨੂੰ ਆਪਣੇ ਬੱਚਿਆਂ ਤੇ ਨੌਜਵਾਨਾਂ ਵਿੱਚ ਜਗਾਉਣੇ ਚਾਹੀਦੇ ਹਨ। ਕਈ ਵਾਰ ਕਈ ਕਾਰਨਾਂ ਕਰਕੇ ਮਨ-ਇੱਛਤ ਨਤੀਜੇ ਨਹੀਂ ਨਿੱਕਲਦੇ। ਇਸ ਦਾ ਮਤਲਬ ਇਹ ਨਹੀਂ ਕਿ ਦਿਲ ਛੱਡ ਕੇ ਬੈਠ ਜਾਣਾ ਚਾਹੀਦਾ ਹੈ। ਜੇ ਸਫ਼ਲ ਨਹੀਂ ਹੋ ਸਕੇ ਤਾਂ ਕੋਈ ਗੱਲ ਨਹੀਂ ਹੋਰ ਹਿੰਮਤ ਨਾਲ ਮੁੜ ਤੁਰੋ ਅਤੇ ਜਿੱਤਣ ਲਈ ਤੁਰੋ, ਮੰਜ਼ਿਲ ’ਤੇ ਪਹੁੰਚਣ ਲਈ ਤੁਰੋ।
ਡਾ. ਵਨੀਤ ਕੁਮਾਰ ਸਿੰਗਲਾ
ਬੁਢਲਾਡਾ, ਮਾਨਸਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਫ਼ਲਤਾ ਲਈ ਏਦਾਂ ਰੱਖੋ ਕਦਮ
ਸਫ਼ਲਤਾ ਸਾਰੇ ਚਾਹੁੰਦੇ ਹਨ, ਪਰ ਇਹ ਸਭ ਨੂੰ ਮਿਲਦੀ ਕਿੱਥੇ ਹੈ? ਕਈ ਵਾਰ ਤਾਂ ਇਹ ਚੰਗੀ ਐਜ਼ੂਕੇਸ਼ਨ ਅਤੇ ਲੋੜੀਂਦੀ ਮਿਹਨਤ ਤੋਂ ਬਾਅਦ ਵੀ ਨਹੀਂ ਮਿਲਦੀ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਲੋਕ ਆਪਣੇ ਲਈ ਗਲਤ ਫੀਲਡ ਚੁਣ ਲੈਂਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ ਅਤੇ ਉਹ ਆਪਣੇ ਕੁਲੀਗਸ ਤੋਂ ਕਰੀਅਰ ਦੀ ਦੌੜ ਵਿਚ ਪਿੱਛੇ ਹੋ ਜਾਂਦੇ ਹਨ ਇਸ ਹਾਲਤ ਤੋਂ ਬਚਣ ਲਈ ਆਪਣਾ ਗੋਲ ਡਿਸਾਇਡ ਕਰਨ ਤੋਂ ਲੈ ਕੇ ਸਫ਼ਲਤਾ ਮਿਲਣ ਤੱਕ ਹਰ ਕਦਮ ‘ਤੇ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰੋ ਜੇਕਰ ਇਨ੍ਹਾਂ ਪੁਆਇੰਟਸ ‘ਤੇ ਫੋਕਸ ਕਰੋਗੇ, ਤਾਂ ਸਫ਼ਲਤਾ ਅਸਾਨੀ ਨਾਲ ਮਿਲ ਸਕਦੀ ਹੈ।
ਡਿਸਾਇਡ ਯੂਅਰ ਗੋਲ:
ਸਫ਼ਲ ਵਿਅਕਤੀਤਵ ਦੀ ਗੱਲ ਕਰੀਏ, ਤਾਂ ਉਨ੍ਹਾਂ ਨੇ ਪਹਿਲਾਂ ਆਪਣਾ ਗੋਲ ਡਿਸਾਇਡ ਕੀਤਾ ਤੇ ਫਿਰ ਉਸ ਦਿਸ਼ਾ ਵਿਚ ਕੰਮ ਸ਼ੁਰੂ ਕੀਤਾ ਤੁਸੀਂ ਵੀ ਇਸ ਫਾਰਮੂਲੇ ਨੂੰ ਅਪਣਾ ਸਕਦੇ ਹੋ ਆਪਣਾ ਗੋਲ, ਆਪਣੀ ਸਟਰੈਂਥ, ਰੂਚੀ ਤੇ ਪ੍ਰੋਇਰਟੀ ਦੇ ਆਧਾਰ ‘ਤੇ ਤੈਅ ਕਰੋ ਅਸੀਂ ਇਹ ਕੰਮ ਕਰ ਸਕਦੇ ਹਾਂ? ਸਾਡੀ ਰੂਚੀ ਇਸ ਵਿਚ ਹੈ ਜਾਂ ਨਹੀਂ? ਸਾਡੀ ਪ੍ਰੋਇਰਟੀ ਵਿਚ ਇਸਦਾ ਕ੍ਰਮ ਕੀ ਹੈ? ਇਨ੍ਹਾਂ ਦੇ  ਜਵਾਬ ਖੁਦ ਤੋਂ ਪੁੱਛੋ ਜੋ ਜਵਾਬ ਆਉਣ, ਉਸ ਦੇ ਆਧਾਰ ‘ਤੇ ਹੀ ਆਪਣਾ ਟੀਚਾ ਮਿੱਥੋ।
ਡਿਸਾਇਡ ਯੂਅਰ ਵਰਕ ਸਟ੍ਰੈਟੇਜੀ:
ਗੋਲ ਡਿਸਾਇਡ ਕਰਨ ਤੋਂ ਬਾਅਦ ਸੈਕਿੰਡ ਸਟੈੱਪ ਵਿਚ ਉਸਨੂੰ ਹਾਸਲ ਕਰਨ ਲਈ ਵਰਕ ਸਟ੍ਰੈਟੇਜੀ ਬਣਾਉਣੀ ਹੈ ਇਸੇ ਵਰਕ ਸਟ੍ਰੈਟੇਜ਼ੀ ਦੇ ਅਧਾਰ ‘ਤੇ ਸਫ਼ਲਤਾ ਤੱਕ ਪਹੁੰਚਣਾ ਹੈ ਸਟ੍ਰੈਟੇਜੀ ਬਣਾਉਂਦੇ ਸਮੇਂ ਆਪਣੀ ਕੈਪੇਸਿਟੀ ਨੂੰ ਜ਼ਿਆਦਾ ਜਾਂ ਘੱਟ ਨਹੀਂ ਮਾਪਣਾ ਚਾਹੀਦਾ ਇਹ ਰਣਨੀਤੀ ਰੀਅਲਟੀ ‘ਤੇ ਤੈਅ ਹੋਵੇਗੀ, ਤਾਂ ਹੀ ਚੰਗਾ ਰਿਜ਼ਲਟ ਮਿਲੇਗਾ ਵਰਕ ਸਟ੍ਰੈਟੇਜੀ ਬਣਾਉਣ ਵਿਚ ਤੁਸੀਂ ਕਿਸੇ ਮਾਹਿਰ ਜਾਂ ਸੀਨੀਅਰ ਦੀ ਮੱਦਦ ਲੈ ਸਕੋ, ਤਾਂ ਰਿਜ਼ਲਟ ਹੋਰ ਵੀ ਵਧੀਆ ਮਿਲ ਸਕਦਾ ਹੈ ਧਿਆਨ ਰੱਖੋ ਕਿ ਵਰਕ ਸਟ੍ਰੈਟੇਜੀ, ਤੁਹਾਡੇ ਵਰਕ ਸ਼ਿਡਿਊਲ ਨਾਲ ਮੈਚ ਕਰੇ ਤੇ ਕਿਤੋਂ ਵੀ ਉਹ ਤੁਹਾਡੀ ਵਰਕ ਕੈਪੇਸਿਟੀ ਤੋਂ ਓਵਰ ਨਾ ਹੋਵੇ ਇਸ ਪੁਆਇੰਟ ‘ਤੇ ਅਸੀਂ ਜਿੰਨੀ ਇਮਾਨਦਾਰੀ ਵਰਤਾਂਗੇ, ਸਫ਼ਲਤਾ ਓਨੀ ਹੀ ਨੇੜੇ ਆਉਂਦੀ ਜਾਵੇਗੀ।
ਬ੍ਰੇਕ ਦ ਬੈਰੀਅਰਸ:
ਟਾਰਗੇਟ ਡਿਸਾਇਡ ਕਰਨ ਅਤੇ ਵਰਕ ਸਟ੍ਰੈਟੇਜੀ ਬਣਾਉਣ ਤੋਂ ਬਾਅਦ ਆਪਣੀਆਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਜੋ ਸਫ਼ਲਤਾ ਵਿਚ ਅੜਿੱਕਾ ਬਣ ਸਕਦੀਆਂ ਹਨ ਸਮਝਦਾਰੀ ਤੋਂ ਕੰਮ ਲੈਂਦਿਆਂ ਆਪਣੇ ਵੀਕ ਪੁਆਇੰਟਸ ਪਹਿਚਾਣੋ ਫਰੈਂਡਸ, ਗਾਰਡੀਅਨ ਜਾਂ ਟੀਚਰ ਦੀ ਮੱਦਦ ਲਓ, ਜਿਨ੍ਹਾਂ ਤੋਂ ਤੁਹਾਨੂੰ ਆਪਣੀਆਂ ਕਮੀਆਂ ਜਾਣਨ ਵਿਚ ਮੱਦਦ ਮਿਲੇਗੀ ਆਪਣੇ-ਆਪ ਨੂੰ ਸਵਾਲ ਕਰੋ ਕਿ ਕੀ ਇਹ ਕਮੀਆਂ ਸਾਡੀ ਸਫ਼ਲਤਾ ਵਿਚ ਅੜਿੱਕਾ ਬਣ ਸਕਦੀਆਂ ਹਨ? ਜੇਕਰ ਉੱਤਰ ਹਾਂ ਹੋਵੇ, ਤਾਂ ਸਟ੍ਰੈਟੇਜੀ ਵਿਚ ਥੋੜ੍ਹਾ ਬਦਲਾਅ ਕਰਦੇ ਹੋਏ ਪਹਿਲੀ ਪ੍ਰੋਇਰਟੀ ਇਨ੍ਹਾਂ ਵੀਕ ਪੁਆਇੰਟਸ ਨੂੰ ਦੂਰ ਕਰਨ ਦੀ ਬਣਾਓ।
ਜੱਜ ਯੂਅਰ ਪ੍ਰੋਗਰੈੱਸ:
ਸਟੈੱਪ-ਬਾਈ-ਸਟੈੱਪ ਸਟ੍ਰੈਟੇਜੀ ਡਿਵੈਲਪ ਕਰਨ ਤੋਂ ਬਾਅਦ ਹੁਣ ਮੰਜ਼ਿਲ ਵੱਲ ਕਦਮ ਰੱਖੋ ਫਾਈਨਲ ਗੋਲ ਲਈ ਅਸੀਂ ਜੋ ਤਿਆਰੀ ਕਰ ਰਹੇ ਹਾਂ, ਕੀ ਇਹ ਸਹੀ ਦਿਸ਼ਾ ਵਿਚ ਚੱਲ ਵੀ ਰਹੀ ਹੈ ਜਾਂ ਨਹੀਂ, ਇਹ ਵੀ ਜੱਜ ਕਰਨਾ ਜ਼ਰੂਰੀ ਹੈ ਜੇਕਰ ਸਾਨੂੰ ਇਹੀ ਨਹੀਂ ਪਤਾ ਹੋਵੇਗਾ, ਤਾਂ ਮੁਮਕਿਨ ਹੈ ਕਿ ਆਖ਼ਰੀ ਪਲਾਂ ਵਿਚ ਸਾਡੀ ਰਫ਼ਤਾਰ ਘੱਟ ਹੋ ਜਾਵੇਗੀ ਇਸ ਤੋਂ ਬਚਣ ਲਈ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਆਪਣੀ ਤਿਆਰੀ ਨੂੰ ਖੁਦ ਜਾਂ ਕਿਸੇ ਸੀਨੀਅਰ ਤੋਂ ਟੈਸਟ ਕਰਵਾਓ ਇਸ ਨਾਲ ਪਤਾ ਲੱਗ ਜਾਵੇਗਾ ਕਿ ਫਾਈਨਲ ਸਟੇਜ ਤੱਕ ਪਹੁੰਚਣ ਲਈ ਕਿੰਨਾ ਐਫ਼ਰਟ ਲਾਏ ਜਾਣ ਦੀ ਲੋੜ ਹੈ।
ਐਨਾਲਾਈਜ਼ ਯੂਅਰ ਮਿਸਟੇਕਸ:
ਤੁਸੀਂ ਆਪਣਾ ਵਰਕ ਜੱਜ ਕਰਨਾ ਸ਼ੁਰੂ ਕਰੋਗੇ, ਤਾਂ ਬਹੁਤ ਸਾਰੀਆਂ ਮਿਸਟੇਕਸ ਤੁਹਾਡੇ ਸਾਹਮਣੇ ਆਉਣ ਲੱਗਣਗੀਆਂ ਇਨ੍ਹਾਂ ਮਿਸਟੇਕਸ ਨੂੰ ਇਗਨੋਰ ਕਰਨਾ ਸਭ ਤੋਂ ਵੱਡੀ ਮਿਸਟੇਕ ਹੈ ਮਿਸਟੇਕਸ ਕਿਉਂ ਹੋ ਰਹੀਆਂ ਹਨ, ਇਸ ‘ਤੇ ਧਿਆਨ ਦਿਓ ਅਤੇ ਪੂਰੇ ਪ੍ਰਿਪਰੇਸ਼ਨ ਦੇ ਨਾਲ ਇਨ੍ਹਾਂ ਨੂੰ ਦੂਰ ਕਰੋ ਤੁਸੀਂ ਜੇਕਰ ਆਪਣੀ ਪੂਰੀ ਇਮਾਨਦਾਰੀ ਨਾਲ ਇਸ ਦਿਸ਼ਾ ਵਿਚ ਮਿਹਨਤ ਦੇ ਨਾਲ ਕੰਮ ਕਰੋਗੇ, ਤਾਂ ਸਫ਼ਲਤਾ ਜ਼ਿਆਦਾ ਦਿਨਾਂ ਤੱਕ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੀ ਸਭ ਤੋਂ ਪਹਿਲਾਂ ਹੋ ਰਹੀਆਂ ਵੱਡੀਆਂ ਮਿਸਟੇਕਸ ਨੂੰ ਦੂਰ ਕਰੋ ਕਿਉਂਕਿ ਜੇਕਰ ਇਹ ਠੀਕ ਹੋ ਗਈਆਂ, ਤਾਂ ਛੋਟੀਆਂ ਮਿਸਟੇਕਸ ਤਾਂ ਖੁਦ-ਬ-ਖੁਦ ਦੂਰ ਹੋ ਜਾਣਗੀਆਂ।
ਜਲਦੀ ਸੰਤੁਸ਼ਟ ਨਾ ਹੋਵੋ:
ਸ਼ੁਰੂਆਤੀ ਸਫ਼ਲਤਾ ਤੋਂ ਹੀ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਤੇ ਕੰਮ ਨੂੰ ਲੈ ਕੇ ਜਿੰਮੇਵਾਰੀ ਘੱਟ ਕਰ ਦਿੰਦੇ ਹਾਂ ਜਦੋਂਕਿ ਲੰਮਾ ਸਮਾਂ ਸਫ਼ਲਤਾ ਲਈ ਉਦੋਂ ਤੱਕ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਜਦੋਂ ਤੱਕ ਫਾਈਨਲ ਗੋਲ ਨਾ ਮਿਲ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜੇਸ਼ ਮਹੇਸ਼ਵਰੀ
ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਹਾਊਡੀ ਮੋਦੀ ਇਵੇਂਟ ਦੇ ਕਾਮਯਾਬੀ ਨਾਲ ਪਾਕਿਸਤਾਨ ਡੂੰਘੇ ਸਦਮੇ ‘ਚ Âੈ ਭਾਰਤ ਦੀ ਵਿਸ਼ਵ ਬਰਾਦਰੀ ‘ਚ ਵਧਦੀ ਸਾਖ ਅਤੇ ਪ੍ਰਤਿਸ਼ਠਾ ਉਸ ਨੂੰ ਰਾਸ ਨਹੀਂ ਆ ਰਹੀ ਹੈ ਕਸ਼ਮੀਰ ‘ਚੋਂ ਧਾਰਾ 370 ਹਟਾਉਣ ਤੋਂ ਬਾਦ ਹੀ ਬੌਖਲਾਇਆ ਪਾਕਿਸਤਾਨ ਹੁਣ ਹਾਊਡੀ ਮੋਦੀ ਤੋਂ ਚਿੜ੍ਹਿਆ ਹੋਇਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਠੇ ਮੰਚ ਸਾਂਝਾ ਕਰਕੇ ਸਾਰੀ ਦੁਨੀਆ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੈ ਮੋਦੀ ਨੇ ਮੰਚ ਤੋਂ ਅੱਤਵਾਦ ਖਿਲਾਫ਼ ਸਖ਼ਤ ਸ਼ਬਦੀ ਵਾਰ ਕੀਤੇ ਉੱਥੇ ਦੁਨੀਆ ਭਰ ‘ਚ ਵਧਦੇ ਅੱਤਵਾਦ ਨੂੰ ਲੈ ਕੇ ਆਪਣੀ ਚਿੰਤਾਵਾਂ ਵੀ ਜਾਹਿਰ ਕੀਤੀਆਂ ਪੀਐਮ ਮੋਦੀ ਨੇ ਇਸ ਦੇ ਨਾਲ ਹੀ ਬਿਨਾਂ ਨਾਂਅ ਲਏ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਧੋ ਦਿੱਤਾ ਪੀਐਮ ਨੇ ਕਿਹਾ ਕਿ 9/11 ਹੋਵੇ ਜਾਂ ਮੁੰਬਈ ‘ਚ 26/11 ਹੋਵੇ, ਉਸਦੇ ਸਾਜਿਸ਼ਕਰਤਾ ਕਿੱਥੇ ਹਨ? ਉਨ੍ਹਾ ਕਿਹਾ ਕਿ ਇਨ੍ਹਾਂ ਲੋਕਾਂ ਨੇ ਭਾਰਤ ਪ੍ਰਤੀ ਨਫ਼ਰਤ ਨੂੰ ਹੀ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਦਿੱਤਾ ਹੈ, ਇਹ ਉਹ ਲੋਕ ਹਨ, ਜੋ ਅਸ਼ਾਂਤੀ ਚਾਹੁੰਦੇ ਹਨ ਪ੍ਰਧਾਨ ਮੰਤਰੀ ਮੋਦੀ ਜਦੋਂ ਪਾਕਿਸਤਾਨ ਦਾ ਨਾਂਅ ਲਏ ਬਗੈਰ ਉਸਨੂੰ ਸੰਸਾਰ ਪੱਧਰੀ ਅੱਤਵਾਦ ਦਾ ਗੜ੍ਹ ਦੱਸਦੇ ਹੋਏ ਹਮਲਾ ਕਰ ਰਹੇ ਸਨ, ਉਸ ਵਕਤ ਦਰਸ਼ਕਾਂ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜ਼ੂਦ ਸਨ ਜੋ ਉਨ੍ਹਾਂ ਦੇ ਭਾਸ਼ਣ ਵਿਚਕਾਰ ‘ਚ ਕਈ ਵਾਰ ਤਾੜੀਆਂ ਵਜਾਉਂਦੇ ਮੋਦੀ ਨੇ ਕਿਹਾ, ‘ਹੁਣ ਵਕਤ ਆ ਗਿਆ ਹੈ ਕਿ ਅੱਤਵਾਦ ਖਿਲਾਫ਼ ਸਭ ਨੂੰ ਮਿਲ ਕੇ ਲੜਾਈ ਲੜਨੀ ਪਵੇਗੀ ਟਰੰਪ ਨੇ ਮਜ਼ਬੂਤੀ ਦੇ ਨਾਲ ਅੱਤਵਾਦ ਖਿਲਾਫ਼ ਲੜਾਈ ਲੜੀ ਹੈ।
ਅਸਲ ‘ਚ ਅਮਰੀਕਾ ਦੇ ਹਿਊਸਟਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਊਡੀ ਮੋਦੀ ਪ੍ਰੋਗਰਾਮ ਦੀ ਸਫ਼ਲਤਾ ਨੂੰ ਦੁਨੀਆਭਰ ‘ਚ ਭਾਰਤ ਦੀ ਵਧਦੀ ਤਾਕਤ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਇਸ ਨਾਲ ਪਾਕਿਸਤਾਨ ਬੁਖਲਾਅ ਗਿਆ ਹੈ ਗੁਆਂਢੀ ਮੁਲਕ ‘ਚ ਇਸ ਸ਼ੋਅ ਨੂੰ ਦੇਖਣ ਤੋਂ ਬਾਦ ਉੱਥੋਂ ਦੇ ਮੰਤਰੀ ਅਤੇ ਲੋਕ ਭਾਰਤ ਅਤੇ ਪੀਐਮ ਮੋਦੀ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰ ਰਹੇ ਹਨ ਪ੍ਰੋਗਰਾਮ ਦੀ ਸਫ਼ਲਤਾ ਤੋਂ ਬੁਖਲਾਏ ਪਾਕਿ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਚੌਧਰੀ ਫ਼ਵਾਦ ਹੁਸੇਨ ਨੇ ਇਸ ਨੂੰ ਫਲਾਪ ਦੱਸ ਕੇ ਆਪਣੀ ਭੜਾਸ ਕੱਢੀ ਇਸ ਤੋਂ ਪਹਿਲਾਂ ਚੰਦਰਯਾਨ -2 ‘ਤੇ ਵੀ ਫਵਾਦ ਹੁਸੈਨ ਨੇ ਕਾਫ਼ੀ ਵਿਵਾਦਿਤ ਟਵੀਟ ਕੀਤੇ ਸਨ ਭਾਰਤ ਖਿਲਾਫ਼ ਅਕਸਰ ਹੀ ਵਿਵਾਦਿਤ ਟਵੀਟ ਕਰਨ ਵਾਲੇ ਫਵਾਦ ਹੁਸੈਨ ਨੇ ਹਾਊਡੀ ਮੋਦੀ ਪ੍ਰੋਗਰਾਮ ਨੂੰ ਅਸਫ਼ਲ ਦੱਸਿਆ ਉਨ੍ਹਾਂ ਨੇ ਟਵੀਟ ਕੀਤਾ, ਲੱਖਾਂ ਰੁਪਏ ਖਰਚ ਕਰਨ ਤੋਂ ਬਾਦ ਵੀ’ ਮੋਦੀ ਜਨਤਾ’ ਦਾ ਨਿਰਾਸ਼ਾਜਨਕ ਸ਼ੋਅ ਇਹ ਲੋਕ ਸਿਰਫ਼ ਇਹੀ ਕਰ ਸਕਦੇ ਹਨ ਯੂਐਸਏ, ਕਨਾਡਾ ਅਤੇ ਦੂਜੀਆਂ ਥਾਵਾਂ ਤੋਂ ਲੋਕਾਂ ਨੂੰ Îਇਕੱਠੇ ਕਰ ਸਕਦੇ ਹਨ, ਪਰ ਇਹ ਦਿਖਾਉਂਦਾ ਹੈ ਕਿ ਪੈਸੇ ਨਾਲ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ ਇਸ ਦੇ ਨਾਲ ਹੂਸੇਨ ਨੇ ‘ ਮੋਦੀ ਇਨ ਹਿਊਸਟਨ ਹੈਸਟੈਗ ਦੀ ਵੀ ਵਰਤੋ ਕੀਤੀ ਵਾਸਤਵ ‘ਚ ਪਾਕਿਸਤਾਨ ਦੀ ਬੁਖਲਾਹਟ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਮੋਦੀ ਸਰਕਾਰ ਨੇ ਜਦੋਂ ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35ਏ ਹਟਾਈ ਹੈ, ਉਦੋਂ ਤੋਂ ਪਾਕਿਸਤਾਨ ਭਾਰਤ ‘ਤੇ ਕਿਸੇ ਨਾਲ ਕਿਸੇ ਤਰੀਕੇ ਨਾਲ ਆਪਣੀ ਖਿਝ ਅਤੇ ਗੁੱਸਾ ਕੱਢ ਰਿਹਾ ਹੈ ਪਾਕਿਸਤਾਨ ਨੇ ਇਸ ਮੁੱਦੇ ਤੇ ਅਮਰੀਕਾ ਦੀ ਵਿਚੋਲਗੀ ਤੋਂ ਲੈ ਕੇ ਯੂਐਨ ਤੱਕ ਦਾ ਦਰਵਾਜਾ ਖੜਕਾਇਆ ਉਸ ਨੂੰ ਥੋੜ੍ਹਾ ਬਹੁਤ ਚੀਨ ਦਾ ਸਾਥ ਜ਼ਰੂਰ ਮਿਲਿਆ, ਹਾਲਾਂਕਿ ਤਮਾਮ ਦਰਵਾਜ਼ਿਆਂ ਤੋਂ ਉਸਨੂੰ ਨਿਰਾਸ਼ਾ ਹੀ ਹੱਥ ਲੱਗੀ ਪਾਕਿ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਅਮਰੀਕੀ ਪ੍ਰਸ਼ਾਸਨ ਨੇ ਖਾਸ ਤਵੱਜੋਂ ਨਹੀਂ ਦਿੱਤੀ ਅਮਰੀਕਾ ਪਹੁੰਚਣ ‘ਤੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਹੋਇਆ ਤਾਂ ਉੱਥੇ ਪਾਕਿ ਪੀਐਮ ਇਮਰਾਨ ਖਾਨ ਦੀ ਬੇਇੱਜ਼ਤੀ ਹੋ ਗਈ ਦਰਅਸਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਦੋਂ ਸਾਊਦੀ ਦੇ ਜਹਾਜ ਤੋਂ ਨਿਊਯਾਰਕ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਕੋਈ ਵੱਡਾ ਅਮਰੀਕੀ ਅਧਿਕਾਰੀ ਮੌਜ਼ੂਦ ਨਹੀਂ ਸੀ ਪਾਕਿਸਤਾਨ ਨੂੰ ਸ਼ਰਮਿੰਦਗੀ ਉਸ ਵਕਤ ਹੋਈ ਜਦੋਂ ਇਮਰਾਨ ਦੇ ਅੱਗੇ ਰੇਡ ਕਾਰਪੈਟ ਵੀ ਲਗਭਗ ਇੱਕ ਫੁੱਟ ਦਾ ਵੀ ਵਿਛਿਆ ਸੀ।
ਪਾਕਿ ਮੰਤਰੀ ਅਮਰੀਕਾ ‘ਚ ਮੋਦੀ ਦੇ ਭਰਵੇਂ ਸਵਾਗਤ ਅਤੇ ਪਾਕਿ ਪੀਐਮ ਇਮਰਾਨ ਖਾਨ ਨੂੰ ਤਵੱਜੋਂ ਨਾਲ ਮਿਲਣ ਤੋਂ ਬੁਖਲਾਅ ਗਏ ਕਸ਼ਮੀਰ ਦੇ ਮਾਮਲੇ ‘ਚ ਅਮਰੀਕਾ ਨੂੰ ਭਾਰਤ ਦੇ ਨਾਲ ਆਉਂਦੇ ਦੇਖ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ, ” ਕਸ਼ਮੀਰ ਦੇ ਮਾਮਲੇ ‘ਚ ਅਮਰੀਕਾ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ” ਰਸ਼ੀਦ ਨੇ ਇਸ ਮਾਮਲੇ ‘ਚ ਚੀਨ ਨੂੰ ਇੱਕ ਮਾਤਰ ਕਰੀਬੀ ਦੋਸਤ ਦੱਸਿਆ  ਪ੍ਰਧਾਨ ਮੰਤਰੀ ਮੋਦੀ ਹਾਊਡੀ ਮੋਦੀ ਦੇ ਜਰੀਏ ਨਾਲ ਕਈ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤੇ ਜਿਵੇਂ, ਭਾਰਤ ਅਤੇ ਅਮਰੀਕਾ ਅੱਤਵਾਦ ਖਿਲਾਫ਼ ਇੱਕਠੇ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਕਸ਼ਮੀਰ ਤੋਂ ਧਾਰਾ -370 ਹਟਾਉਣ ਦੇ ਮਾਮਲੇ ‘ਚ ਭਾਰਤ ਨੂੰ ਅਮਰੀਕਾ ਦਾ ਸਮਰੱਥਨ ਹਾਸਲ ਹੈ ਐਨਾ ਹੀ ਨਹੀਂ ਪਾਕਿਸਤਾਨ ਦੇ ਬਾਗੀ ਧੜਿਆਂ, ਪਸ਼ਤੋਂ, ਬਲੋਚ, ਅਤੇ ਸਿੰਧੀ ਵਰਕਰ ਵੀ ਨਰਿੰਦਰ ਮੋਦੀ ਤੋਂ ਆਪਣੀਆਂ ਇਛਾਵਾਂ ਦੀ ਚੁਣੌਤੀ ਬਾਬਤ ਮਿਲੇ ਅਮਰੀਕਾ ਪਹੁੰਚਣ ‘ਤੇ ਪਾਕਿ ਪ੍ਰਧਾਨ ਮੰਤਰੀ ਦੇ ਠੰਡੇ ਸਵਾਗਤ ‘ਚ ਅਨੁਮਾਨ ਲਾਉਣਾ ਮੁਸਕਿਲ ਨਹੀਂ ਹੈ ਕਿ ਕਸ਼ਮੀਰ ਮੁੱਦੇ ‘ਤੇ ਭਾਰਤ ਵਿਰੋਧੀ ਪਾਕਿਸਤਾਨੀ ਮੁਹਿੰਮ ਨੂੰ ਅਮਰੀਕਾ ‘ਚ ਤਰਜੀਹ ਨਹੀਂ ਮਿਲਣ ਵਾਲੀ ਭਾਰਤ ਅਤੇ ਅਮਰੀਕਾ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਤਣਾਅ ਨੂੰ ਘੱਟ ਕਰਨਾ ਵੀ ਇਸ ਪ੍ਰੋਗਰਾਮ ਦਾ ਮਕਸਦ ਸੀ ਭਾਵੇਂ ਟਰੰਪ ਲਈ ਇਹ ਪ੍ਰੋਗਰਾਮ ਚੋਣ ਪ੍ਰਚਾਰ ਦਾ ਹਿੱਸਾ ਹੋਵੇ, ਪਰ ਅੱਜ ਅਮਰੀਕੀ ਭਾਰਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮਹੱਤਵਪੂਰਨ ਕੇਂਦਰ ਹਨ ਇਸ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਭਾਰਤ ਅਤੇ ਭਾਰਤੀਆਂ ਦੀ ਤਾਕਤ ਪੂਰੀ ਦੁਨੀਆ ‘ਚ ਹੈਰਾਨੀਜਨਕ ਰੂਪ ‘ਚ ਵਧੀ ਹੈ ਅਤੇ ਭਾਰਤੀਆਂ ਅਤੇ ਭਾਰਤੀ ਸਿਆਸੀ ਆਗੂਆਂ ‘ਚ ਵੀ ਆਪਣੀ ਗੱਲ ਕਿਸੇ ਵੀ ਸਥਾਨ ‘ਤੇ ਨਾਲ ਰੱਖਣ ਦੀ ਪ੍ਰਵਿਰਤੀ ਵਧੀ ਹੈ ਪਾਕਿਸਤਾਨ ਨੂੰ ਇਹ ਸਭ ਰਾਸ ਨਹੀਂ ਆ ਰਿਹਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਊਡੀ ਮੋਦੀ ਪ੍ਰੋਗਰਾਮ ‘ਚ ਪਾਕਿਸਤਾਨ Îਨੂੰ ਇੱਕ ਨਹੀਂ 4 ਵੱਡੇ ਸੰਦੇਸ਼ ਦਿੱਤੇ ਪਹਿਲਾ ਸੀਮਾ ਸੁਰੱਖਿਆ ਭਾਰਤ ਲਈ ਮਹੱਤਵਪੂਰਨ ਹੈ ਦੂਜਾ ਸਾਨੂੰ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤੀਜਾ ਅੱਤਵਾਦ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਕੱਟੜਪੰਥੀ ਇਸਲਾਮਿਕ ਅੱਤਵਾਦ ਨਾਲ ਲੜਾਂਗੇ ਇਸ ਤੋਂ ਬਾਦ ਚੌਥਾ ਵੱਡਾ ਸੰਦੇਸ਼ ਦਿੱਤਾ ਕਿ ਸਾਂਝੇ ਤੌਰ ‘ਤੇ ਅੱਤਵਾਦ ਨਾਲ ਅਸੀਂ ਹੀ ਨਹੀਂ ਪੂਰੀ ਦੁਨੀਆ ਲੜੇਗੀ ਹਾਊਡੀ ਮੋਦੀ ਸ਼ੋਅ ‘ਚ ਪੀਐਮ ਮੋਦੀ ਨੇ ਯੂਨਾਈਟਸ ਸਟੇਟਸ ਦੀ ਖੁੱਲ੍ਹ ਕੇ ਪ੍ਰਸੰਸ਼ਾ ਕੀਤੀ ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਸਾਰੇ ਉੱਚ ਅਧਿਕਾਰੀਆਂ ਦੀ ਮੌਜ਼ੂਦਗੀ ‘ਤੇ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਦੋਵਾਂ ਦੇਸ਼ਾਂ ਦੀ ਸਾਂਝ, ਕਰੀਬੀ ਅਤੇ ਮਜ਼ਬੂਤ ਸਾਂਝੇਦਾਰੀ ਨੂੰ ਦਰਸਾਉਂਦੀ ਹੈ ਹਾਊਡੀ ਮੋਦੀ ਦੀ ਸਫ਼ਲਤਾ ਤੋਂ ਬਾਦ ਕੇਂਦਰੀ ਰੱਖਿਆ ਮੰਤਰੀ ਸ੍ਰੀਪਦ ਯੇਸੋ ਨਾਇਕ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਉਨ੍ਹਾਂ ਇਸ ਪ੍ਰੋਗਰਾਮ ਦੀ ਕਾਮਯਾਬੀ ਬਾਰੇ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਮਝਣ ਵਾਲੇ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਪ੍ਰਧਾਨ ਮੰਤਰੀ ਨੇ ਹਾਊਡੀ ਮੋਦੀ ਦੇ ਮੰਚ ਤੋਂ ਵਿਸ਼ਵ ਬਿਰਾਦਰੀ ‘ਚ ਭਾਰਤ ਦੀ ਸਾਖ ਨੂੰ ਵਧਾਉਣ ਦਾ ਕੰਮ ਕੀਤਾ ਹੈ ਪਾਕਿਸਤਾਨ ਅੱਜ ਸਾਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਤੋਂ ਚੌਕਸ ਰਹਿਣਾ ਚਾਹੀਦਾ ਹੈ ਘਬਰਾਹਟ, ਬੁਖਲਾਹਟ, ਅਤੇ ਖਿੱਝ ਕਾਰਨ ਉਹ ਭਾਰਤ ‘ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਫ਼ਲਤਾ ਦਾ ਮੰਤਰ ਹੈ ਕੱਲ੍ਹ ਨਹੀਂ, ਅੱਜ
ਲਲਿਤ ਗਰਗ
ਕੱਲ੍ਹ ਨਹੀਂ ਅੱਜ, ਇਹੀ ਸਫ਼ਲਤਾ ਦਾ ਮੂਲ ਮੰਤਰ ਹੈ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਇਸ ਮੰਤਰ ਦਾ ਪਾਲਣ ਕਰਨਾ ਚਾਹੀਦਾ ਹੈ ਇੱਕ ਅੰਗਰੇਜ਼ ਵਿਚਾਰਕ ਨੇ ਲਿਖਿਆ ਹੈ, ਭੂਤਕਾਲ ਇਤਿਹਾਸ ਹੈ, ਭਵਿੱਖ ਰਹੱਸ ਹੈ, ਵਰਤਮਾਨ ਤੋਹਫ਼ਾ ਹੈ ਇਸ ਲਈ ਵਰਤਮਾਨ ਨੂੰ ਪ੍ਰਜੈਂਟ ਕਹਿੰਦੇ ਹਨ ਇਸ ਲਈ ਸਾਨੂੰ ਅੱਜ ਦੇ ਪ੍ਰਤੀ ਵਫ਼ਾਦਾਰ ਅਤੇ ਜਾਗਰੂਕ ਬਣਨਾ ਚਾਹੀਦਾ ਹੈ ਜੋ ਅੱਜ ਨੂੰ ਸਾਰਥਿਕ ਬਣਾਉਂਦਾ ਹੈ, ਉਸਦੇ ਭੂਤ ਅਤੇ ਭਵਿੱਖ ਦੋਵੇਂ ਸਫ਼ਲ ਬਣ ਜਾਂਦੇ ਹਨ ਇੱਕ ਸਬਕ ਹਮੇਸ਼ਾ ਗੰਢ ਬੰਨ੍ਹ ਕੇ ਰੱਖਣਾ ਹੋਵੇਗਾ ਕਿ ਖੇਡ ਛੱਡ ਦੇਣ ਵਾਲਾ ਕਦੇ ਵੀ ਨਹੀਂ ਜਿੱਤਦਾ ਤੇ ਜਿੱਤਣ ਵਾਲਾ ਕਦੇ ਖੇਡ ਨਹੀਂ ਛੱਡਦਾ ਜੇਕਰ ਵੱਡੇ ਕੰਮ ਨਹੀਂ ਕਰ ਸਕਦੇ, ਤਾਂ ਛੋਟੇ ਕੰਮ ਬੜੇ ਢੰਗ ਨਾਲ ਕਰਨੇ ਚਾਹੀਦੇ ਹਨ।
ਹਰ ਵਾਰ ਹਾਂ ਹੀ ਨਹੀਂ ਨਾ ਵੀ ਕਹਿਣਾ ਸਫ਼ਲਤਾ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਸਾਡੀ ਹਾਂ ਵਾਂਗ ਨਾ ਦੇ ਵੀ ਮਾਇਨੇ ਹੁੰਦੇ ਹਨ ਇੱਕ ਸਮੇਂ ਵਿਚ ਅਸੀਂ ਸਭ ਕੁਝ ਨਹੀਂ ਚੁਣ ਸਕਦੇ ਸਾਨੂੰ ਆਪਣੀ ਅਤੇ ਆਪਣਿਆਂ ਦੀ ਬਿਹਤਰੀ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਕਰਨੀ ਹੁੰਦੀ ਹੈ ਉਂਜ ਵੀ ਹਰ ਹਾਂ, ਕਦੇ ਨਾ ਹੁੰਦੀ ਹੈ ਅਤੇ ਹਰ ਨਾ, ਕਿਤੇ ਹਾਂ ਹੋ ਜਾਂਦੀ ਹੈ ਮੋਟੀਵੇਸ਼ਨਲ ਸਪੀਕਰ ਬੈਰੀ ਡੇਵਨਪੋਰਟ ਕਹਿੰਦੀ ਹਨ, ਸਾਡੀ ਨਾ, ਕਦੇ-ਕਦੇ ਸਾਨੂੰ ਉਸ ਬੇਚੈਨੀ ਅਤੇ ਅਪਰਾਧਬੋਧ ਤੋਂ ਮੁਕਤ ਰੱਖਦੀ ਹੈ, ਜਿਸਨੂੰ ਹਾਂ ਬੋਲ ਕੇ ਅਸੀਂ ਆਪਣੇ ‘ਤੇ ਲੱਦ ਲੈਂਦੇ ਹਾਂ ਕਦੇ ਕਿਸੇ ਦਿਨ ਆਪਣੇ ਮਨ ਨੂੰ ਖੰਗਾਲਣ ਬੈਠੀਏ ਹੈਰਾਨੀ ਹੋਵੇਗੀ ਇਹ ਦੇਖ ਕੇ ਕਿ ਰੋਜ਼ਾਨਾ ਦੇ ਕਿੰਨੇ ਹੀ ਕੰਮ ਅਸੀਂ ਦੂਸਰਿਆਂ ਦੀ ਦੇਖਾ-ਦੇਖੀ ਜਾਂ ਉਨ੍ਹਾਂ ਨਾਲ ਤੁਲਨਾ ਕਰਦੇ ਹੋਏ ਕਰ ਰਹੇ ਹੁੰਦੇ ਹਾਂ ਜਿੰਨਾ ਅਸੀਂ ਤੁਲਨਾ ਕਰਦੇ ਹਾਂ, ਉਨਾ ਹੀ ਘਾਟਾਂ ਨਾਲ ਭਰਦੇ ਜਾਂਦੇ ਹਾਂ ਜੋ ਅਸੀਂ ਹਾਂ, ਉਹ ਨਹੀਂ ਰਹਿ ਜਾਂਦੇ ਜੋ ਸਭ ਤੋਂ ਬਿਹਤਰ ਕਰ ਸਕਦੇ ਸਾਂ, ਉਹ ਨਹੀਂ ਕਰਦੇ ਅਤੇ ਪੂਰੀ ਤਰ੍ਹਾਂ ਦੂਸਰਿਆਂ ਵਰਗੇ ਅਸੀਂ ਹੋ ਨਹੀਂ ਸਕਦੇ ਨਤੀਜਾ, ਖੁਸ਼ ਨਹੀਂ ਰਹਿ ਸਕਦੇ ਚੰਗਾ ਤਾਂ ਇਹ ਹੈ ਕਿ ਅਸੀਂ ਤੁਲਨਾ ਘੱਟ ਕਰੀਏ ਅਤੇ ਜੀਏ ਜ਼ਿਆਦਾ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰ ਇੱਕ ਸਮੱਸਿਆ ਵਿਚ ਸੰਭਾਵਨਾ ਹੁੰਦੀ ਹੈ ਅਤੇ ਹਰ ਸੰਭਾਵਨਾ ਵਿਚ ਇੱਕ ਸਮੱਸਿਆ।
ਅਸੀਂ ਜਿਸ ਪਾਸੇ ਖੜ੍ਹੇ ਹੋ ਜਾਂਦੇ ਹਾਂ, ਉਹੀ ਸਾਡਾ ਰਸਤਾ ਬਣ ਜਾਂਦਾ ਹੈ ਅਤੇ ਉਹੀ ਸਾਡੀ ਤਲਾਸ਼ ਵੀ ਮੰਨੋ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਹਾਂ, ਪਰ ਅਸੀਂ ਨਹੀਂ ਜਾਣਦੇ ਕਿ ਅਸੀਂ ਕੀ ਹੋ ਸਕਦੇ ਹਾਂ ਸ਼ਾਇਦ ਇਸ ਲਈ ਜਿੰਦਗੀ ਹਰ ਕਦਮ ‘ਤੇ ਇੱਕ ਸੰਘਰਸ਼ ਬੁਣਦੀ ਹੈ ਕਿ ਅਸੀਂ ਆਪਣੀ ਸਮਰੱਥਾ ਨੂੰ ਜਾਣੀਏ ਜਾਣੀਏ ਕਿ ਅਸੀਂ ਕਿੰਨੇ ਸੰਭਾਵਨਾਵਾਂ ਨਾਲ ਭਰੇ ਹਾਂ ਇਹ ਵੀ ਜਾਣੀਏ ਕਿ ਸਾਡੇ ਜੀਵਨ ਦੀਆਂ ਅਸਲ ਦਿਸ਼ਾਵਾਂ ਕੀ ਹਨ? ਉਦੇਸ਼ ਕੀ ਹੈ? ਬੇਸ਼ੱਕ ਅਸੀਂ ਹਵਾਵਾਂ ਦਾ ਰੁਖ਼ ਨਹੀਂ ਬਦਲ ਸਕਦੇ, ਪਰ ਖਿੜਕੀਆਂ ਖੋਲ੍ਹਣਾ-ਬੰਦ ਕਰਨਾ ਸਾਡੇ ਹੱਥ ਵਿਚ ਹੈ ਇਸ ਲਈ ਅਤੀਤ ਜਾਂ ਭਵਿੱਖ ਦੀ ਬਜਾਏ ਵਰਤਮਾਨ ਵਿਚ ਜੀਣਾ ਜ਼ਰੂਰੀ ਹੈ ਕੱਲ੍ਹ ਦਾ ਕੰਮ ਅੱਜ ਹੀ ਕਰਨਾ ਚਾਹੀਦਾ ਹੈ ਜੀਵਨ ਦੀਆਂ ਅਸਫ਼ਲਤਾਵਾਂ ਦੇ ਜੋ ਕਾਰਨ ਮੰਨੇ ਗਏ ਹਨ, ਉਨ੍ਹਾਂ ਵਿਚ ਟਾਲ਼ਣ ਦਾ ਰੁਝਾਨ ਮੁੱਖ ਹੈ ਜੋ ਵਰਤਮਾਨ ਦੇ ਫ਼ਰਜ ਨੂੰ ਭਵਿੱਖ ਲਈ ਟਾਲ਼ਦੇ ਰਹਿੰਦੇ ਹਨ ਉਹ ਕਿਸੇ ਵੀ ਫ਼ਰਜ਼ ਨੂੰ ਸਮੇਂ ‘ਤੇ ਨਿਭਾ ਨਹੀਂ ਸਕਦੇ ਉਨ੍ਹਾਂ ਲਈ ਕੱਲ੍ਹ ਕਦੇ ਨਹੀਂ ਆਉਂਦਾ ਜੋ ਸਮੇਂ ਨੂੰ ਬਰਬਾਦ ਕਰਦਾ ਹੈ, ਉਹ ਖੁਦ ਬਰਬਾਦ ਹੋ ਜਾਂਦਾ ਹੈ ਜੋ ਸਮੇਂ ਦੀ ਵਰਤੋਂ ਕਰਦਾ ਹੈ ਉਸਦਾ ਜੀਵਨ ਸਭ ਲਈ ਉਪਯੋਗੀ ਹੋ ਜਾਂਦਾ ਹੈ ਸੁਵਿਧਾਵਾਦੀ ਅਤੇ ਮੌਕਾਪ੍ਰਸਤ ਵਿਅਕਤੀਆਂ ਦੇ ਜੀਵਨ ਵਿਚ ਸਫ਼ਲਤਾ ਦੁਰਲਭ ਹੁੰਦੀ ਹੈ ਅਜਿਹੇ ਲੋਕਾਂ ਦਾ ਸਾਰਾ ਧਿਆਨ ਅਨੁਕੂਲਤਾਵਾਂ ਅਤੇ ਸੁਵਿਧਾਜਨਕ ਮੌਕਿਆਂ ‘ਤੇ ਕੇਂਦਰਿਤ ਰਹਿੰਦਾ ਹੈ ਸਫ਼ਲਤਾ ਦੀ ਦੇਵੀ ਤਿਲਕ ਕਰਨ ਤੋਂ ਪਹਿਲਾਂ ਪ੍ਰੀਖਿਆ ਲੈਂਦੀ ਹੈ ਉਹ ਉਸੇ ਮੱਥੇ ‘ਤੇ ਤਿਲਕ ਕਰਦੀ ਹੈ ਜੋ ਮਿਹਨਤ ਦੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ ਜੋ ਵਿਅਕਤੀ ਮਿਹਨਤ ਤੋਂ ਪਾਸਾ ਵੱਟਦੇ ਹਨ ਤੇ ਫਰਜ਼ ਤੋਂ ਬੇਮੁੱਖ ਹੁੰਦੇ ਹਨ, ਉਹ ਖਾਸ ਸੁਵਿਧਾ ਦੀ ਉਡੀਕ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਸੁਫ਼ਨੇ ਕਦੇ ਵੀ ਸਫ਼ਲਤਾ ਵਿਚ ਤਬਦੀਲ ਨਹੀਂ ਹੋ ਸਕਦੇ ਜੋ ਉਲਟ ਹਾਲਾਤਾਂ ਦਾ ਵੀ ਸਨਮਾਨ ਕਰਦੇ ਹਨ, ਉਹ  ਲਗਾਤਾਰ ਆਪਣੇ ਟੀਚੇ ਵੱਲ ਵਧਦੇ ਰਹਿੰਦੇ ਹਨ ਉਹ ਮੌਕੇ ਦੇ ਗੁਲਾਮ ਨਹੀਂ ਹੁੰਦੇ ਹਨ, ਮੌਕਾ ਉਨ੍ਹਾਂ ਦਾ ਗੁਲਾਮ ਹੁੰਦਾ ਹੈ।
ਆਇਰਿਸ਼ ਨਾਵਲਕਾਰ ਜੇਮਸ ਜਾਇਸ ਨੇ ਕਿਹਾ ਸੀ, ਗਲਤੀਆਂ ਨਵੇਂ ਖੋਜੀਆਂ ਲਈ ਰਾਹ ਬਣਾਉਂਦੀਆਂ ਹਨ ਕੁਝ ਸਮਾਂ ਪਹਿਲਾਂ ਅਮੇਜਨ ਵੈੱਬਸਾਈਟ ਵਿਚ ਕੰਮ ਕਰਨ ਵਾਲੇ ਇੱਕ ਸੀਨੀਅਰ ਕਰਮਚਾਰੀ ਦੀ ਵਜ੍ਹਾ ਨਾਲ ਚੌਵੀ ਘੰਟੇ ਤੋਂ ਜ਼ਿਆਦਾ ਨੈੱਟਵਰਕ ਬੰਦ ਰਿਹਾ ਉਸ ਸ਼ਖਸ ਨੇ ਗਲਤੀ ਨਾਲ ਨੈੱਟਵਰਕ ਦਾ ਰੂਟ ਬਦਲ ਦਿੱਤਾ ਸੀ ਆਪਣੀ ਗਲਤੀ ਦਾ ਅਹਿਸਾਸ ਹੁੰਦਿਆਂ ਹੀ ਉਸਨੇ ਤੁਰੰਤ ਮੇਲ ਕਰਕੇ ਆਪਣੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ, ਸੁਧਾਰ ਵਿਚ ਲੱਗ ਗਿਆ ਅਤੇ ਨੌਕਰੀ ਛੱਡਣ ਤੱਕ ਦੀ ਪੇਸ਼ਕਸ਼ ਕਰ ਦਿੱਤੀ ਕੰਪਨੀ ਦੀ ਮੈਨੇਜ਼ਮੈਂਟ ਨੇ ਉਸਦੀ ਤੁਰੰਤ ਕਾਰਵਾਈ ਦੀ ਪ੍ਰਸੰਸਾ ਕੀਤੀ ਲੀਡਰਸ਼ਿਪ ਮੀਟਿੰਗ ਵਿਚ ਵੀ ਉਸ ਵਿਅਕਤੀ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਗਲਤੀਆਂ ਤੁਹਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ ਹਾਲਾਂਕਿ ਗਲਤੀ ਕਰਨ ਤੋਂ ਬਾਅਦ ਤੁਹਾਡੀ ਪ੍ਰਤੀਕਿਰਿਆ ਕਿਹੋ-ਜਿਹੀ ਹੁੰਦੀ ਹੈ, ਇਸ ਤੋਂ ਵੀ ਬਹੁਤ ਕੁਝ ਤੈਅ ਹੁੰਦਾ ਹੈ ਮਨੋਵਿਗਿਆਨੀ ਸਲਾਹਕਾਰ ਡਾ. ਰਾਬਰਟ ਵੁਡਸ ਨੇ ਕਿਹਾ ਸੀ, ਤੁਹਾਡੀ ਪਹਿਲ ਵਿਚ ਸਭ ਤੋਂ ਅੱਗੇ ਕੌਣ ਹੈ? ਜੇਕਰ ਤੁਸੀਂ ਹੋ, ਤਾਂ ਤੁਸੀਂ ਜਾਣ-ਬੁੱਝ ਕੇ ਗਲਤੀਆਂ ਨਹੀਂ ਕਰੋਗੇ ਜੇਕਰ ਗਲਤੀ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਕਰ ਰਹੇ ਹੋ ਤਾਂ ਇਸਦੇ ਨਤੀਜੇ ਬੁਰੇ ਹੋ ਸਕਦੇ ਹਨ ਅਣਜਾਣੇ ਵਿਚ ਹੋਈ ਗਲਤੀ, ਚਾਹੇ ਕੰਮ ਹੋਵੇ ਜਾਂ ਗੱਲ, ਉਨ੍ਹਾਂ ਨੂੰ ਸਮਾਂ ਰਹਿੰਦਿਆਂ ਸੰਭਾਲਿਆ ਜਾ ਸਕਦਾ ਹੈ।
ਚਿੰਤਕ ਅਤੇ ਲੇਖਿਕਾ ਰੇਸ਼ੇਲ ਈ. ਗੁਡਰਿਚ ਕਹਿੰਦੀ ਹਨ, ਮੈਂ ਕਈ ਲੋਕਾਂ ਦਾ ਦਿਲ ਦੁਖਾਇਆ ਹੈ, ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਗਲਤ ਕਿਹਾ ਹੈ ਇਹ ਮੇਰਾ ਅਤੀਤ ਸੀ ਇਹ ਮੁੜ ਕੇ ਮੇਰੇ ਕੋਲ ਜਦੋਂ ਆਇਆ ਤਾਂ ਮੈਨੂੰ ਬੁਰੀ ਤਰ੍ਹਾਂ ਧੱਕਾ ਲੱਗਾ ਮੈਂ ਇੰਨੀ ਵੱਡੀ ਗਲਤੀ ਕਿਵੇਂ ਕਰ ਦਿੱਤੀ? ਇਸਨੂੰ ਸੁਧਾਰਨ ਵਿਚ ਬਹੁਤ ਸਮਾਂ ਲੱਗਾ ਲੋਕਾਂ ਦੀ ਖਾਸੀਅਤ ਹੈ ਕਿ ਉਹ ਤੁਹਾਨੂੰ ਮਾਫ਼ ਕਰ ਦਿੰਦੇ ਹਨ, ਜੇਕਰ ਤੁਸੀਂ ਮਾਫ਼ੀ ਲਾਇਕ ਹੋਵੋ ਗਲਤੀਆਂ ਦੀ ਭਰਪਾਈ ਵਿਚ ਵਾਕਈ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਅਸੀਂ ਸਭ ਕੁਝ ਵੱਡਾ ਕਰਨਾ ਚਾਹੁੰਦੇ ਹਾਂ ਕੁਝ ਵੱਡਾ ਹਾਸਲ ਕਰਨ ਦੇ ਸੁਫ਼ਨੇ ਦੇਖਦੇ ਹਾਂ ਕੁਝ ਅਜਿਹਾ, ਜਿਸ ਨਾਲ ਸਾਡੀ ਵੱਖਰੀ ਪਹਿਚਾਣ ਬਣ ਸਕੇ ਇਹ ਚਾਹੁੰਦੇ ਸਭ ਹਨ, ਪਰ ਕਾਮਯਾਬ ਬਹੁਤ ਘੱਟ ਹੀ ਹੋ ਸਕਦੇ ਹਨ ਕਾਰਨ ਕਿ ਅਸੀਂ ਖੁਦ ਨੂੰ ਪੂਰੀ ਤਰ੍ਹਾਂ ਆਪਣੇ ਕੰਮ ਵਿਚ ਡੁਬੋ ਨਹੀਂ ਪਾਉਂਦੇ ਲੀਡਰਸ਼ਿਪ ਕੋਚ ਰਾਬਿਨ ਸ਼ਰਮਾ ਕਹਿੰਦੇ ਹਨ, ਕੁਝ ਵੱਡਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੀਏ ਇਸ ਲਈ ਆਪਣੇ ਰਸਤੇ ‘ਤੇ ਧਿਆਨ ਹੋਣਾ ਬੇਹੱਦ ਜ਼ਰੂਰੀ ਹੈ ਅਸੀਂ ਸਭ ਕੁਝ ਨਹੀਂ ਕਰ ਸਕਦੇ ਪਰ ਇਹ ਵੀ ਸੱਚ ਹੈ ਕਿ ਅਸੀਂ ਜਿੰਨਾ ਖੁਦ ਦੀਆਂ ਸਮਰੱਥਾਵਾਂ ਬਾਰੇ ਸੋਚ ਰਹੇ ਹੁੰਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਕਰ ਸਕਦੇ ਹਾਂ ਕਿੰਨੀ ਹੀ ਵਾਰ ਅਸੀਂ ਸਿਰਫ਼ ਇਹੀ ਸੋਚ ਕੇ ਪਿੱਛੇ ਹਟ ਜਾਂਦੇ ਹਾਂ ਕਿ ਸਾਡੇ ਤੋਂ ਨਹੀਂ ਹੋਵੇਗਾ ਸਾਡੇ ਤੋਂ ਜੋ ਘੱਟ ਹਨ, ਉਹ ਅੱਗੇ ਵਧ ਜਾਂਦੇ ਹਨ ਤੇ ਅਸੀਂ ਇੱਕ ਕਦਮ ਨਹੀਂ ਵਧਾ ਪਾਉਂਦੇ ਲੇਖਕ ਰੈਲਫ਼ ਮਾਰਟਸਨ ਕਹਿੰਦੇ ਹਨ, ਰਾਹ ਵਿਚ ਕਈ ਅੜਿੱਕੇ ਹੁੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਵਿਚੋਂ ਇੱਕ ਅੜਿੱਕਾ ਅਸੀਂ ਖੁਦ ਬਣ ਜਾਈਏ ਇਹ ਸਾਡੇ ‘ਤੇ ਹੀ ਹੈ ਕਿ ਅਸੀਂ ਚਾਹੀਏ ਤਾਂ ਟੁੱਟ ਜਾਈਏ ਜਾਂ ਪਹਿਲਾਂ ਤੋਂ ਬਿਹਤਰ ਬਣ ਜਾਈਏ ਹੱਥ ਵਿਚ ਆਏ ਮੌਕੇ ਨੂੰ ਫੜ੍ਹ ਲਈਏ ਜਾਂ ਫਿਰ ਉਸਨੂੰ ਦੂਸਰਿਆਂ ਦੇ ਹੱਥਾਂ ‘ਚ ਜਾਣ ਦੇਈਏ ਤੁਸੀਂ ਮਾੜੀ ਕਿਸਮਤ ਕਹਿ ਕੇ ਖੁਦ ਨੂੰ ਦਿਲਾਸਾ ਵੀ ਦੇ ਦਿੰਦੇ ਹੋ ਪਰ, ਸੱਚ ਇਹੀ ਹੈ ਕਿ ਇਹ ਕਿਸਮਤ ‘ਤੇ ਨਹੀਂ, ਤੁਹਾਡੇ ‘ਤੇ ਨਿਰਭਰ ਕਰਦਾ ਹੈ ਤੁਸੀਂ ਉਹੀ ਬਣ ਜਾਂਦੇ ਹੋ, ਜੋ ਤੁਸੀਂ ਚੁਣਦੇ ਹੋ ਲੇਖਕ ਸਟੀਫ਼ਨ ਕੋਵੇ ਕਹਿੰਦੇ ਹਨ, ਮੈਂ ਆਪਣੇ ਹਾਲਾਤ ਨਾਲ ਨਹੀਂ, ਫੈਸਲਿਆਂ ਨਾਲ ਬਣਿਆ ਹਾਂ ਵਿਸ਼ਵ ਦੇ ਇੱਕ ਸੰਪੰਨ ਵਿਅਕਤੀ ਨੇ ਆਪਣੇ ਤਜ਼ਰਬਿਆਂ ਵਿਚ ਲਿਖਿਆ ਹੈ- ਪੈਸੇ ਨੂੰ ਕਮਾਉਣ ਤੋਂ ਵੀ ਉਸਦਾ ਸਹੀ ਨਿਯੋਜਨ ਅਤੇ ਵਰਤੋਂ ਦਾ ਗਿਆਨ ਜ਼ਰੂਰੀ ਹੈ ਜੋ ਪੈਸੇ ਦੀ ਵਰਤੋਂ ਦੀ ਕਲਾ ਨਹੀਂ ਜਾਣਦੇ, ਉਹ ਅਮੀਰ ਹੋ ਕੇ ਗਰੀਬ ਹਨ ਸਮੇਂ ਦੇ ਧਨ ਦਾ ਭੌਤਿਕ ਖੁਸ਼ਹਾਲੀ ਤੋਂ ਜ਼ਿਆਦਾ ਮਹੱਤਵ ਹੈ ਇਦੇ ਸਹੀ ਨਿਯੋਜਨ ਅਤੇ ਵਰਤੋਂ ਵਿਚ ਲਗਾਤਾਰ ਜਾਗਰੂਕਤਾ ਜ਼ਰੂਰੀ ਹੈ ਸਮੇਂ ਦੀ ਸੰਪੱਤੀ ਦੀ ਸਮੁੱਚੀ ਵਰਤੋਂ ਕਰਨ ਲਈ ਜੀਵਨਸ਼ੈਲੀ ਨੂੰ ਨਿਯਮਿਤ ਅਤੇ ਵਿਵਸਥਿਤ ਬਣਾਉਣਾ ਜ਼ਰੂਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਨੂੰ ਮਿਲੇਗੀ ਹੁਣ ਵੱਡੀ ਸਫਲਤਾ,ਬੈਕਾਂ ਦਾ ਪੈਸਾ ਵਾਪਸ ਆਏਗਾ
ਬੈਂਕਾਂ ਦਾ ਪੈਸਾ ਮੋੜਨ ਨੂੰ ਤਿਆਰ ਮਾਲਿਆ
ਨਵੀਂ ਦਿੱਲੀ। ਭਾਰਤ ਦੇ ਬੈਂਕਾਂ ਦਾ ਪੈਸਾ ਲੈ ਕੇ ਭਗੋੜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੇ ਕਰਜ਼ਾ ਮੋੜਨ ਦੀ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਟਵੀਟ ਕਰਕੇ ਕਿਹਾ ਕਿ ਉਹ ਬੈਂਕਾਂ ਦਾ 100 ਫੀਸਦੀ ਮੂਲਧਨ(ਬਿਨ੍ਹਾਂ ਵਿਆਜ਼) ਮੋੜਨ ਨੂੰ ਤਿਆਰ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਮੀਡੀਆ ਅਤੇ ਨੇਤਾ ਉਸ ਖਿਆਫ਼ ਜੋਰ-ਸ਼ੋਰ ਨਾਲ ਰੌਲਾ ਪਾ ਰਹੇ ਹਨ ਪਰ ਉਸ ਨੇ ਜੋ ਕਰਨਾਟਕ ਹਾਈਕੋਰਟ ਸਾਹਮਣੇ ਕਰਜ਼ਾ ਮੋੜਨ ਦਾ ਪ੍ਰਸਤਾਵ ਦਿੱਤਾ, ਉਸ ਦੀ ਕੋਈ ਗੱਲ ਨਹੀ ਕਰਦਾ । ਮਾਲਿਆ ਨੇ ਕਿਹਾ ਕਿ ਉਹ ਹੁਣ ਵੀ ਪੂਰਾ ਕਰਜ਼ਾ ਵਾਪਸ ਕਰਨ ਨੂੰ ਤਿਆਰ ਹੈ, ਬਸ ਬੈਂਕ ਉਨ੍ਹਾਂ ਦੀ ਗੁਜ਼ਾਰਿਸ਼ ਨੂੰ ਸਵੀਕਾਰ ਕਰ ਲੈਣ। ਮਾਲਿਆ ਦਾ ਟਵੀਟ ਕੁੱਝ ਘੰਟਿਆਂ ਬਾਅਦ ਸਾਹਮਣੇ ਆਇਆ ਜਦੋਂ ਮੰਗਲਵਾਰ ਨੂੰ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੋਟਾਲੇ ‘ਚ ਵਿਚੋਲੇ ਬਰਿਟਿਸ਼ ਨਾਗਰਿਕ ਕਰਿਸ਼ਅਨ ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ। Success
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕਦਮ ਨਾਲ ਕਦਮ ਮਿਲਾ ਕੇ ਸਰ ਹੁੰਦੀਆਂ ਤਰੱਕੀ ਦੀਆਂ ਮੰਜ਼ਿਲਾਂ
ਇਸ ਪਿੰਡ ਦੀ ਕੁੱਲ 2000 ਅਬਾਦੀ ‘ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ
ਸਿੰਗਾਪੁਰ ਤੋਂ ਯੰਗ ਸਿੱਖ ਐਸੋਸੀਏਸ਼ਨ ਨਾਮਕ ਸੰਸਥਾ ਦੇ 21 ਨੌਜਵਾਨ ਮਾਲਵੇ ਦੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਆਏ ਹੋਏ ਹਨ। ਉਹਨਾਂ ਨੇ ਸਕੂਲ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ 15 ਲੱਖ ਰੁਪਈਆ ਖਰਚਣਾ ਹੈ। ਉਹ ਨੌਜਵਾਨ ਸਕੂਲ ਨੂੰ ਪੇਂਟ ਕਰਨ ਤੋਂ ਇਲਾਵਾ ਸਟਾਫ ਲਈ ਦਫਤਰ ਅਤੇ ਬੱਚਿਆਂ ਲਈ ਟਾਇਲਟ-ਬਾਥਰੂਮ ਆਦਿ ਦੀ ਉਸਾਰੀ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਲਈ 3000 ਕਿਤਾਬਾਂ ਲੈ ਕੇ ਆਏ ਹਨ (ਇਹਨਾਂ ਨੂੰ ਸਿਊਂਕ ਨੇ ਖਾ ਜਾਣਾ ਹੈ, ਪੜ੍ਹਨੀਆਂ ਕਿਸੇ ਨੇ ਨਹੀਂ)। ਇਸ ਪਿੰਡ ਦੀ ਕੁੱਲ 2000 ਅਬਾਦੀ ‘ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ ਹੀ।
ਚਾਹੀਦਾ ਤਾਂ ਇਹ ਸੀ ਕਿ ਇਹਨਾਂ ਵਿਦੇਸ਼ੀ ਮਹਿਮਾਨਾਂ ਦੀ ਮੱਦਦ ਵਾਸਤੇ ਪਿੰਡ ਦੇ ਨੌਜਵਾਨ ਧਾ ਕੇ ਪੈ ਜਾਂਦੇ ਤੇ ਮਿੰਟੋ-ਮਿੰਟੀ ਸਾਰਾ ਕੰਮ ਨਿਪਟਾ ਕੇ ਔਹ ਮਾਰਦੇ। ਪਰ ਅਖਬਾਰਾਂ ਵਿੱਚ ਛਪ ਰਹੀਆਂ ਤਸਵੀਰਾਂ ਵਿੱਚ ਪਿੰਡ ਦੇ ਨੌਜਵਾਨ ਉਹਨਾਂ ਦੀ ਮੱਦਦ ਕਰਦੇ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਪੁਰਾਣੇ ਸਮਿਆਂ ਵਿੱਚ ਇਹ ਬਹੁਤ ਵੱਡੀ ਬੇਇੱਜ਼ਤੀ ਸਮਝੀ ਜਾਂਦੀ ਸੀ ਕਿ ਕਿਸੇ ਦੂਸਰੇ ਪਿੰਡ ਦਾ ਬੰਦਾ ਆ ਕੇ ਸਾਡੇ ਪਿੰਡ ਦੇ ਸਾਂਝੇ ਕੰਮ ਕਰੇ। ਅੱਜ ਤੋਂ 40-50 ਸਾਲ ਪਹਿਲਾਂ ਲੋਕਾਂ ਵਿੱਚ ਸਾਂਝੇ ਕੰਮ ਕਰਨ ਦਾ ਬਹੁਤ ਸ਼ੌਂਕ ਹੁੰਦਾ ਸੀ। ਅਮੀਰ-ਗਰੀਬ ਦੇ ਖੁਸ਼ੀ-ਗਮੀ ਦੇ ਕਾਰਜ ਹੱਥੋ-ਹੱਥੀ ਭੁਗਤਾ ਦਿੱਤਾ ਜਾਂਦੇ ਸਨ। ਕੈਟਰਿੰਗ ਅਤੇ ਵੇਟਰਾਂ ਦਾ ਕਿਸੇ ਨੇ ਨਾਂਅ ਵੀ ਨਹੀਂ ਸੀ ਸੁਣਿਆ। ਨਹਿਰੀ ਕੱਸੀਆਂ-ਖਾਲ ਚੰਡਣੇ, ਪਹਿਆਂ ਦੇ ਟੋਇਆਂ ‘ਚ ਮਿੱਟੀ ਪਾਉਣੀ, ਸਕੂਲਾਂ ਦੇ ਗਰਾਊਂਡਾਂ ਨੂੰ ਲਿਸ਼ਕਾਉਣਾ, ਧਾਰਮਿਕ ਸਥਾਨਾਂ ਵਿੱਚ ਭਰਤ ਪਾਉਣੀ ਅਤੇ ਟੋਭੇ ਸਾਫ ਕਰਨ ਲਈ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ।
ਗਰੀਬ ਗਰੁੱਬੇ ਦੀ ਲੜਕੀ ਦੇ ਵਿਆਹ ਵੇਲੇ ਸਾਰਾ ਪਿੰਡ ਆਪਣੀ ਧੀ ਸਮਝ ਕੇ ਮੱਦਦ ਕਰਦਾ
ਹਰੇਕ ਘਰ ਆਪਣਾ ਇੱਕ ਬੰਦਾ ਸਾਂਝੇ ਕੰਮ ਲਈ ਭੇਜਦਾ ਸੀ। ਲਿਸ਼ਕਦੇ ਜੁੱਸਿਆਂ ਵਾਲੇ ਕੜੀਅਲ ਜਵਾਨ ਵਧ-ਵਧ ਕੇ ਕਹੀਆਂ ਦੇ ਟੱਪ ਮਾਰਦੇ। ਕਿਤੇ ਕਿਸੇ ਦੇ ਖੇਤ ਅੱਗ ਲੱਗ ਜਾਣੀ ਤਾਂ ਸਾਰੇ ਪਿੰਡ ਨੇ ਬੋਰੀਆਂ-ਬਾਲਟੀਆਂ ਲੈ ਕੇ ਦੌੜ ਪੈਣਾ। ਪਲਾਂ ਵਿੱਚ ਫਾਇਰ ਬ੍ਰਿਗੇਡ ਤੋਂ ਵੱਧ ਮੋਟੀਆਂ ਪਾਣੀ ਦੀਆਂ ਬੁਛਾੜਾਂ ਅੱਗ ‘ਤੇ ਪੈਣ ਲੱਗ ਜਾਣੀਆਂ। ਇੱਕ ਦੀ ਮੁਸੀਬਤ ਸਾਰੇ ਪਿੰਡ ਦੀ ਮੁਸੀਬਤ ਸਮਝੀ ਜਾਂਦੀ ਸੀ। ਗਰੀਬ ਗਰੁੱਬੇ ਦੀ ਲੜਕੀ ਦੇ ਵਿਆਹ ਵੇਲੇ ਸਾਰਾ ਪਿੰਡ ਆਪਣੀ ਧੀ ਸਮਝ ਕੇ ਮੱਦਦ ਕਰਦਾ, ਬਰਾਤ ਸੰਭਾਲੀ ਜਾਂਦੀ ਤੇ ਸਰਦਾ-ਬਣਦਾ ਦਹੇਜ਼ ਵੀ ਦਿੱਤਾ ਜਾਂਦਾ। ਲੋਕ ਬਰਾਤੀਆਂ ਦੀਆਂ ਘੋੜੀਆਂ-ਊਠ ਵੰਡ ਕੇ ਆਪੋ-ਆਪਣੇ ਘਰਾਂ ਵਿੱਚ ਬੰਨ੍ਹ ਲੈਂਦੇ ਤੇ ਰੱਜਵਾਂ ਦਾਣਾ-ਪੱਠਾ ਪਾਉਂਦੇ। ਇੱਕ-ਦੂਸਰੇ ਦੀ ਫਸਲ ਸੰਭਾਲਣ ਵਿੱਚ ਮੱਦਦ ਕਰਦੇ। ਹੁਣ ਤਾਂ ਲੋਕ ਗਲੀਆਂ-ਨਾਲੀਆਂ ਦੀ ਸਫਾਈ ਲਈ ਵੀ ਸਰਕਾਰੀ ਗਰਾਂਟ ਭਾਲਦੇ ਹਨ।
ਪਿੰਡ ਦੀ ਇੱਜ਼ਤ ਲਈ ਲੋਕ ਮਰ ਮਿਟਦੇ ਸਨ
ਪਿੰਡ ਦੀ ਇੱਜ਼ਤ ਲਈ ਲੋਕ ਮਰ ਮਿਟਦੇ ਸਨ। ਸਾਡੇ ਲਾਗੇ ਨੌਸ਼ਹਿਰਾ ਢਾਲਾ ਪਿੰਡ ਕਿਸੇ ਵੇਲੇ ਸਮਗਲਿੰਗ ਲਈ ਬਹੁਤ ਮਸ਼ਹੂਰ ਹੁੰਦਾ ਸੀ। ਉਸ ਪਿੰਡ ਦੇ ਇੱਕ ਵਿਅਕਤੀ ਨੇ ਕਿਤੇ ਪਾਕਿਸਤਾਨੀ ਸਮੱਗਲਰਾਂ ਦੇ ਪੈਸੇ ਮਾਰ ਲਏ। ਜਦੋਂ ਉਹ ਕਿਸੇ ਸੂਤਰ ਨਾ ਬੈਠਾ ਤਾਂ ਇੱਕ ਲੋਹੜੀ ਵਾਲੇ ਦਿਨ ਪਾਕਿਸਤਾਨੀ ਸਮੱਗਲਰਾਂ (ਚੌਧਰੀਆਂ) ਨੇ ਹੱਲਾ ਬੋਲ ਦਿੱਤਾ। ਉਹ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਘੋੜੀਆਂ ‘ਤੇ ਲੱਦ ਕੇ ਬਾਰਡਰ ਵੱਲ ਤੁਰ ਪਏ। ਉਸ ਵਿਅਕਤੀ ਦੀ ਪਿੰਡ ਵਿੱਚ ਸ਼ੋਹਰਤ ਕੋਈ ਬਹੁਤੀ ਚੰਗੀ ਨਹੀਂ ਸੀ, ਇਸ ਲਈ ਪਿੰਡ ਵਾਲਿਆਂ ਨੇ ਵੀ ਕੋਈ ਮੱਦਦ ਨਾ ਕੀਤੀ। ਚੌਧਰੀਆਂ ਦੀ ਕਿਸਮਤ ਮਾੜੀ ਸੀ, ਉਹ ਜਿਆਦਾ ਫੂਕ ਛਕ ਗਏ ਕਿ ਸ਼ਾਇਦ ਲੋਕ ਉਹਨਾਂ ਦੇ ਡਰ ਕਾਰਨ ਨਹੀਂ ਕੁਸਕੇ।
ਉਹ ਬਾਰਡਰ ਪਾਰ ਕਰਨ ਦੀ ਬਜਾਏ ਪਿੰਡ ਦੀ ਸੱਥ ਵੱਲ ਤੁਰ ਪਏ। ਉੱਥੇ ਪਹੁੰਚ ਕੇ ਸਾਰੇ ਪਿੰਡ ਨੂੰ ਨਾ ਸੁਣਨ ਯੋਗ ਗਾਲ੍ਹ ਕੱਢ ਕੇ ਲਲਕਾਰਾ ਮਾਰਿਆ, ਸੁਣ ਲਉ ਉਏ ਨੌਸ਼ਹਿਰੀਉ ਕੰਨ ਖੋਲ੍ਹ ਕੇ, ਜੇ ਅਗਾਂਹ ਤੋਂ ਕਿਸੇ ਨੇ ਸਾਡਾ ਮਾਲ ਦੱਬਣ ਦੀ ਹਿੰਮਤ ਕੀਤੀ ਤਾਂ ਐਂ ਈ ਲਿਜਾਵਾਂਗੇ ਧੂਹ-ਧੂਹ ਕੇ। ਪਿੰਡ ਨੂੰ ਕੱਢੀ ਗਾਲ੍ਹ ਸੁਣ ਕੇ ਲੋਕਾਂ ਦੇ ਸੀਨੇ ਭਾਂਬੜ ਮੱਚ ਉੱਠੇ ਤੇ ਉਹ ਇੱਕਦਮ ਚੌਧਰੀਆਂ ‘ਤੇ ਟੁੱਟ ਪਏ। ਚੌਧਰੀਆਂ ਦੇ ਕਈ ਆਦਮੀ ਮਾਰੇ ਗਏ ਤੇ ਉਹਨਾਂ ਨੂੰ ਉਹ ਬੰਦਾ ਵੀ ਛੱਡ ਕੇ ਭੱਜਣਾ ਪਿਆ।
ਇੱਥੇ ਲੋਕਾਂ ਦੇ ਆਪਸੀ ਸਹਿਯੋਗ ਦੁਆਰਾ ਦੋ ਪਿੰਡਾਂ, ਦੋਰਾਹੇ ਨੇੜਲਾ ਪਿੰਡ ਬੇਗੋਵਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇੜਲਾ ਪਿੰਡ ਸੱਕਾਂਵਾਲੀ ਵੱਲੋਂ ਕੀਤੀ ਤਰੱਕੀ ਦਾ ਅੱਖੀਂ ਵੇਖਿਆ ਵਰਨਣ ਕਰਨਾ ਬਣਦਾ ਹੈ। ਬੇਗੋਵਾਲ ਦੀ ਸਾਰੀ ਤਰੱਕੀ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਨੇ ਕਰਵਾਈ ਸੀ ਜੋ 15-16 ਸਾਲ ਪਿੰਡ ਦਾ ਸਰਪੰਚ ਰਿਹਾ। 1998-99 ਵੇਲੇ ਕਹਿੰਦੇ ਹੁੰਦੇ ਸਨ ਕਿ ਬੇਗੋਵਾਲ ਦਾ ਪੰਚਾਇਤ ਘਰ ਲੁਧਿਆਣੇ ਦੇ ਡੀ.ਸੀ. ਦੇ ਦਫਤਰ ਨਾਲੋਂ ਵੱਧ ਸ਼ਾਨਦਾਰ ਹੈ।
ਇਹ ਵੀ ਪੜ੍ਹੋ : ਹਰਿਆਣਾ ਭਾਜਪਾ-ਜੇਜੇਪੀ ਗਠਜੋੜ ’ਚ ਵਧਿਆ ਤਣਾਅ | Video
ਸਰਹੰਦ ਨਹਿਰ ਤੋਂ ਪਿੰਡ ਵੱਲ ਮੁੜਦੇ ਸਾਰ ਰੂਹ ਖੁਸ਼ ਹੋ ਜਾਂਦੀ ਹੈ। ਸੜਕ ਦੇ ਦੋਵੇਂ ਪਾਸੇ ਵਧੀਆ ਫੁੱਲਦਾਰ ਬੂਟੇ ਮਹਿਕਦੇ ਹਨ। ਸਾਰੀਆਂ ਰੂੜੀਆਂ ਦੇ ਅੱਗੇ ਪੱਕੀਆਂ ਕੰਧਾਂ ਕੀਤੀਆਂ ਹੋਈਆਂ ਹਨ ਤੇ ਗਲੀਆਂ-ਨਾਲੀਆਂ ਦੀ ਸਵੀਪਰਾਂ ਦੁਆਰਾ ਰੋਜ਼ਾਨਾ ਸਫਾਈ ਕੀਤੀ ਜਾਂਦੀ ਸੀ। ਗਰਮੀਆਂ ਵਿੱਚ ਪਿੰਡ ਦੀ ਫਿਰਨੀ ‘ਤੇ ਦੋ ਵਾਰ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਸੀ। ਪੁਲਿਸ ਦੇ ਸਹਿਯੋਗ ਨਾਲ ਪੰਜਾਬ ਦੀ ਪਹਿਲੀ ਹਾਈਵੇਅ ਐਂਬੂਲੈਂਸ ਰਾਜਵਿੰਦਰ ਨੇ ਸ਼ੁਰੂ ਕਰਵਾਈ ਸੀ ਜੋ ਹੁਣ ਵੀ ਦੋਰਾਹੇ ਜੀ.ਟੀ. ਰੋਡ ‘ਤੇ ਸਿੱਧੂ ਹਸਪਤਾਲ ਲਾਗੇ ਖੜ੍ਹੀ ਵੇਖੀ ਜਾ ਸਕਦੀ ਹੈ। ਐਂਬੂਲੈਂਸ ਤਾਂ ਸ਼ਾਇਦ ਹੁਣ ਬਦਲ ਗਈ ਹੋਵੇਗੀ ਪਰ ਸ਼ੁਰੂਆਤ ਰਾਜਵਿੰਦਰ ਦੀ ਹੀ ਸੀ।
ਇਸ ਐਂਬੂਲੈਂਸ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ
ਇਸ ਐਂਬੂਲੈਂਸ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਬੇਗੋਵਾਲ ਵਿੱਚ ਵਾਪਰੀ ਇੱਕ ਘਟਨਾ ਅੱਜ ਵੀ ਮੇਰੇ ਚੇਤੇ ਵਿੱਚ ਤਾਜ਼ਾ ਹੈ। ਪਿੰਡ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਬਣ ਰਹੀਆਂ ਸਨ ਕਿ ਇੱਕ ਸਿਰੇ ਦੇ ਕਲੇਸ਼ੀ ਵਿਅਕਤੀ ਗੁਲਮੋਹਰ ਸਿੰਘ (ਨਾਂਅ ਬਦਲਿਆ ਹੋਇਆ) ਨੇ ਸਟੇਅ ਲੈ ਕੇ ਕੰਮ ਰੋਕ ਦਿੱਤਾ। ਸਾਰੇ ਪਿੰਡ ਨੇ ਕਲੇਸ਼ੀ ਦੇ ਵਾਸਤੇ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਅਚਾਨਕ ਪਿੰਡ ਦਾ ਇੱਕ ਦਰਦੀ ਭਜਨ ਸਿੰਘ ਉੱਠਿਆ।
ਪਾਣੀ ਉਸ ਦੀ ਨਵੀਂ ਬਣੀ ਕੋਠੀ ਦੇ ਪਿਛਵਾੜੇ ਖੜ੍ਹਾ ਸੀ ਤੇ ਉੱਪਰ ਦੀ ਘੁੰਮ ਕੇ ਅਗਲੇ ਪਾਸੇ ਵੱਡੇ ਨਾਲੇ ਵਿੱਚ ਪੈਣਾ ਸੀ। ਉਸ ਨੇ ਕਿਹਾ ਕਿ ਤੁਸੀਂ ਮੇਰੀ ਕੋਠੀ ਦੇ ਥੱਲੇ ਦੀ ਨਾਲਾ ਬਣਾ ਕੇ ਪਾਣੀ ਲੰਘਾ ਲਉ। ਸਾਰਾ ਪਿੰਡ ਹੈਰਾਨ ਰਹਿ ਗਿਆ। ਉਸ ਨੂੰ ਕਈ ਕੂਹਣੀਮਾਰਾਂ ਨੇ ਪੱਟੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਗੰਦਾ ਪਾਣੀ ਕੋਠੀ ਥੱਲਿਉਂ ਲੰਘਣ ਦੇ ਰਿਹਾ ਹੈਂ? ਤੇਰੀ ਕੋਠੀ ਸਲ੍ਹਾਬੀ ਜਾਵੇਗੀ। ਪਰ ਉਸ ਨੇ ਸੀਅ ਨਾ ਕੀਤੀ। ਮੇਰੇ ਸਾਹਮਣੇ ਉਸ ਦੀ ਕੋਠੀ ਦੀਆਂ ਕੰਧਾਂ ਅਤੇ ਮਹਿੰਗਾ ਮਾਰਬਲ ਲੱਗੀਆਂ ਫਰਸ਼ਾਂ ਪੁੱਟ ਕੇ ਅੰਡਰ ਗਰਾਊਂਡ ਨਾਲਾ ਬਣਾਇਆ ਗਿਆ ਜੋ ਅੱਜ ਵੀ ਚੱਲ ਰਿਹਾ ਹੈ। ਉਸ ਨੇ ਸਾਂਝੇ ਕੰਮ ਦੀ ਖਾਤਰ ਲੱਖਾਂ ਦਾ ਕਸਾਰਾ ਲਵਾਇਆ। 1997 ਵਿੱਚ ਬੇਗੋਵਾਲ ਨੂੰ ਪੰਜਾਬ ਦਾ ਸਰਵੋਤਮ ਪਿੰਡ ਹੋਣ ਦਾ ਐਵਾਰਡ ਮਿਲਿਆ ਸੀ।
ਸੱਕਾਂਵਾਲੀ ਦੇ ਨੌਜਵਾਨ ਸਰਪੰਚ ਚਰਨਜੀਤ ਨੇ ਤਾਂ ਚਮਤਕਾਰ ਹੀ ਕਰ ਵਿਖਾਇਆ ਹੈ
ਸੱਕਾਂਵਾਲੀ ਦੇ ਨੌਜਵਾਨ ਸਰਪੰਚ ਚਰਨਜੀਤ ਨੇ ਤਾਂ ਚਮਤਕਾਰ ਹੀ ਕਰ ਵਿਖਾਇਆ ਹੈ। ਉਸ ਨੂੰ ਵੀ ਬਾਕੀ ਪਿੰਡਾਂ ਦੇ ਬਰਾਬਰ ਹੀ ਗਰਾਂਟ ਮਿਲਦੀ ਹੈ। ਪਰ ਸਰਕਾਰ ਦੇ ਮੂੰਹ ਵੱਲ ਵੇਖਣ ਦੀ ਬਜਾਏ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਢ ਕਰੋੜ ਤੋਂ ਵੱਧ ਰੁਪਈਆ ਪਿੰਡ ਦੇ ਵਿਕਾਸ ‘ਤੇ ਖਰਚ ਚੁੱਕਾ ਹੈ। ਉਸ ਵੱਲੋਂ ਪਿੰਡ ਦੇ ਗੰਦੇ ਛੱਪੜ ਦਾ ਕਾਇਆ ਕਲਪ ਕਰ ਕੇ ਬਣਾਈ ਝੀਲ ਵੇਖਣ ਲਈ ਪੰਜਾਬ ਦਾ ਮੁੱਖ ਮੰਤਰੀ ਅਤੇ ਦੇਸ਼-ਵਿਦੇਸ਼ ਤੋਂ ਸੈਂਕੜੇ ਲੋਕ ਆ ਚੁੱਕੇ ਹਨ।
2017 ਵਿੱਚ ਸਵੱਛ ਭਾਰਤ ਪ੍ਰੋਗਰਾਮ ਅਧੀਨ ਭਾਰਤ ਦਾ ਸਭ ਤੋਂ ਸਾਫ-ਸੁਥਰਾ ਪਿੰਡ ਹੋਣ ਦਾ ਐਵਾਰਡ ਮਿਲਿਆ ਹੈ
ਲੱਗਦਾ ਹੈ ਜਿਵੇਂ ਸੁਖਨਾ ਝੀਲ ‘ਤੇ ਬੈਠੇ ਹੋਈਏ। ਵਿਚਕਾਰ ਟਾਪੂ ਬਣਿਆ ਹੋਇਆ ਹੈ ਤੇ ਕਿਸ਼ਤੀਆਂ ਚੱਲਦੀਆਂ ਹਨ। ਪਿੰਡ ਵਿੱਚ ਸ਼ਾਨਦਾਰ ਮੈਰਿਜ ਪੈਲੇਸ, ਸਕੂਲ, ਜਾਨਵਰਾਂ ਦਾ ਹਸਪਤਾਲ, ਪੱਕੀਆਂ ਸਾਫ-ਸੁਥਰੀਆਂ ਗਲੀਆਂ-ਨਾਲੀਆਂ ਅਤੇ ਪੰਜਾਬ ਦਾ ਪਹਿਲਾ ਪੰਚਾਇਤ ਵੱਲੋਂ ਬਣਾਇਆ ਗਿਆ ਫਾਈਵ ਸਟਾਰ ਹੋਟਲ ਵਰਗਾ ਗੈਸਟ ਹਾਊਸ ਵੇਖਣ ਵਾਲੇ ਨੂੰ ਅਚੰਭਿਤ ਕਰ ਦਿੰਦਾ ਹੈ। ਪੰਚਾਇਤ ਦਾ ਅਸੂਲ ਹੈ ਕਿ ਕੋਈ ਵਿਅਕਤੀ ਘਰ ਦਾ ਪਾਣੀ ਸੜਕ-ਗਲੀ ‘ਤੇ ਨਹੀਂ ਰੋੜ੍ਹ ਸਕਦਾ ਤੇ ਨਾ ਹੀ ਕੋਈ ਆਪਣੇ ਘਰ ਦਾ ਰੈਂਪ ਸੜਕ ‘ਤੇ ਬਣਾਉਂਦਾ ਹੈ। ਨਹੀਂ ਤਾਂ ਪਿੰਡਾਂ-ਸ਼ਹਿਰਾਂ ਵਿੱਚ ਲੋਕਾਂ ਨੇ ਰੈਂਪ ਬਣਾ ਕੇ ਅੱਧੀ ਸੜਕ ਰੋਕੀ ਹੁੰਦੀ ਹੈ। ਸੱਕਾਂਵਾਲੀ ਨੂੰ 2016 ਵਿੱਚ ਪੰਜਾਬ ਸਰਕਾਰ ਵੱਲੋਂ ਬੈਸਟ ਵਿਲੇਜ਼ ਐਵਾਰਡ ਅਤੇ 2017 ਵਿੱਚ ਸਵੱਛ ਭਾਰਤ ਪ੍ਰੋਗਰਾਮ ਅਧੀਨ ਭਾਰਤ ਦਾ ਸਭ ਤੋਂ ਸਾਫ-ਸੁਥਰਾ ਪਿੰਡ ਹੋਣ ਦਾ ਐਵਾਰਡ ਮਿਲਿਆ ਹੈ।
ਇਹ ਪਿੰਡ ਆਪਸੀ ਸਹਿਯੋਗ ਅਤੇ ਪੰਚਾਇਤਾਂ ਦੀ ਸੁਚੱਜੀ ਲੀਡਰਸ਼ਿਪ ਦੀ ਸ਼ਾਨਦਾਰ ਮਿਸਾਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਵਿਅਕਤੀ ਸੱਚੇ ਮਨ ਨਾਲ ਚੰਗੇ ਕੰਮ ਕਰਨਾ ਚਾਹੇ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਪਿੰਡਾਂ ਦੀ ਤਰੱਕੀ ਦਾ ਆਸ-ਪਾਸ ਦੀਆਂ ਪੰਚਾਇਤਾਂ ‘ਤੇ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਦਾ। ਬੇਗੋਵਾਲ ਦਾ ਗੁਆਂਢੀ ਪਿੰਡ ਜਹਾਜ਼ਗੜ (ਨਾਂਅ ਬਦਲਿਆ ਹੋਇਆ) ਵਿੱਚ ਦਾਖਲ ਹੋਣ ਤੋਂ 5 ਕਿ.ਮੀ. ਪਹਿਲਾਂ ਹੀ ਮੁਸ਼ਕ ਆਉਣੀ ਸ਼ੁਰੂ ਹੋ ਜਾਂਦੀ ਸੀ (2002 ਤੱਕ)। ਪਿੰਡ ਦੇ ਸਿਆਣੇ ਲੋਕਾਂ ਨੇ ਇੱਕ-ਦੂਸਰੇ ਦੀ ਨਾਲੀ ਨੂੰ ਬੰਨ੍ਹ ਮਾਰੇ ਹੋਏ ਸਨ ਕਿ ਆਪਣੇ ਘਰ ਦੇ ਸਾਹਮਣਿਉਂ ਦੂਸਰੇ ਦਾ ਗੰਦਾ ਪਾਣੀ ਨਹੀਂ ਨਿੱਕਲਣ ਦੇਣਾ। ਪਿੰਡ ਦਾ ਗੰਦਾ ਪਾਣੀ ਛੱਪੜ ਵਿੱਚ ਜਾਣ ਦੀ ਬਜਾਏ ਗਲੀਆਂ ਵਿੱਚ ਸੈਰ ਕਰਦਾ ਰਹਿੰਦਾ ਸੀ।
ਪੰਜਾਬ ਨੂੰ ਤਾਂ ਪਹਿਲਾਂ ਹੀ ਨਸ਼ਿਆਂ ਅਤੇ ਜੱਟਵਾਦੀ ਗਾਣਿਆਂ ਨੇ ਬਰਬਾਦ ਕੀਤਾ ਹੋਇਆ ਸੀ, ਉੱਪਰੋਂ ਧੜੇਬੰਦੀ ਨੇ ਰਹੀ-ਸਹੀ ਕਸਰ ਪੂਰੀ ਕਰ ਦਿੱਤੀ ਹੈ। ਜੇ ਕੋਈ ਸਰਪੰਚ ਕੰਮ ਕਰਨਾ ਵੀ ਚਾਹੁੰਦਾ ਹੈ ਤਾਂ ਵਿਰੋਧੀ ਧਿਰ ਕਰਨ ਨਹੀਂ ਦਿੰਦੀ। ਵਿਕਾਸ ਦਾ ਕੰਮ ਸ਼ੁਰੂ ਹੁੰਦੇ ਸਾਰ ਸਟੇਅ ਲੈ ਲੈਂਦੇ ਹਨ ਕਿ ਸਰਪੰਚ ਨੂੰ ਗਰਾਂਟ ਨਹੀਂ ਖਾਣ ਦੇਣੀ। ਕਈ ਸਰਪੰਚ ਵੀ ਵਿਰੋਧੀਆਂ ਨੂੰ ਤੰਗ ਕਰਦੇ ਹਨ ਤੇ ਲੜਾਈ-ਝਗੜੇ ਕਰਵਾ ਕੇ ਲੋਕਾਂ ਨੂੰ ਥਾਣੇ-ਕਚਹਿਰੀ ਵੱਲ ਤੋਰੀ ਰੱਖਦੇ ਹਨ। ਜ਼ਮਾਨਾ ਬਦਲ ਚੁੱਕਾ ਹੈ। ਜੇ ਪਿੰਡਾਂ ਨੇ ਤਰੱਕੀ ਕਰਨੀ ਹੈ ਤਾਂ ਸੋਚ ਬਦਲਣੀ ਪਵੇਗੀ। ਚੰਗਾ ਕੰਮ ਕਦੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਐਸ.ਟੀ.ਐਫ. ਬਾਰਡਰ ਰੇਂਜ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ
ਮੁਲਾਜ਼ਮਾਂ ਕਲੋਂ 1 ਕਿੱਲੋ 58 ਗ੍ਰਾਮ ਹੈਰੋਇਨ ਬਰਾਮਦ
ਰਾਜਨ ਮਾਨ, ਅੰਮ੍ਰਿਤਸਰ: ਐਸ.ਟੀ.ਐਫ.ਸੈਲ ਨੂੰ  ਤਿੰਨ ਵੱਖ-ਵੱਖ ਉਪਰੇਸ਼ਨਾ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ, ਗੱਜਣ ਸਿੰਘ ਨਾਮੀ ਨਸ਼ਾ ਤੱਸਕਰ ਅਤੇ  ਪੂਹਲਾ ਗੈਂਗ, ਪਾਸੋਂ ਕੁੱਲ 1 ਕਿੱਲੋ 58 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਐਸ.ਆਈ. ਰਜਿੰਦਰ ਸਿੰਘ ਸਿੰਘ ਐਸ.ਟੀ.ਐਫ. ਯੁਨਿਟ ਤਰਨ ਤਾਰਨ ਸਮੇਤ ਕਰਮਚਾਰੀਆ ਨੇ ਪੁਲ ਭੂਸੇ ਥਾਣਾ ਸਰਾਏ ਅਮਾਨਤ ਖਾਨ ‘ਤੇ ਨਾਕਾਬੰਦੀ ਦੌਰਾਨ ਇੱਕ ਗੱਡੀ ਦੀ ਚੈਕਿੰਗ ਦੌਰਾਨ ਉਸ ਵਿੱਚੋਂ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਗੱਡੀ ਵਿੱਚ ਸਵਾਰ ਪੰਜ ਵਿਅਕਤੀ (1) ਸੰਦੀਪ ਸਿੰਘ ਪੁੱਤਰ ਝਿਰਮਲ ਸਿੰਘ (2) ਮਨਦੀਪ ਸਿੰਘ ਪੁੱਤਰ ਝਿਰਮਲ ਸਿੰਘ ਨੂੰ ਜੱਟ ਵਾਸੀਅਨ ਰਸੂਲਪੁਰ,(3) ਗੜਗਜਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੱਟ ਵਾਸੀ ਕੋਟਲਾ ਡੂਮ ਥਾਣਾ ਰਾਜਾਸਾਂਸੀ,(4) ਬਚਿੱਤਰ ਸਿੰਘ ਪੁੱਤਰ ਕਾਬਲ ਸਿੰਘ ਜੱਟ ਵਾਸੀ ਜਠੌਲ ਅਤੇ (5) ਗੁਰਸੇਵਕ ਸਿੰਘ ਪੁੱਤਰ ਸੁਲੱਖਣ ਸਿੰਘ ਜੱਟ ਵਾਸੀ ਜਠੌਲ ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।
ਅੰਤਰ-ਰਾਸ਼ਟਰੀ ਸਮੱਗਲਰ ਗੱਜਣ ਸਿੰਘ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ
ਇਸੇ ਤਰ੍ਹਾਂ ਬੀਤੇ ਦਿਨ ਹੀ ਐਸ.ਟੀ.ਐਫ. ਅਤੇ ਐਨ.ਸੀ.ਬੀ.ਸੁਪਰਡੈਂਟ ਸ੍ਰੀ ਸਚਿਨ ਗੁਲਾਰੀਆ ਦੀ ਵਿਸ਼ੇਸ਼ ਟੀਮ ਦੇ ਸਾਂਝੇ ਉਪਰੇਸ਼ਨ ਦੌਰਾਨ ਐਸ.ਟੀ.ਐਫ. ਉਪਰੇਸ਼ਨਲ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਸਮੇਤ ਟੀਮ ਜਦ ਪੁੱਲ ਸੱਕੀ ਅਜਨਾਲਾ ਮਜੂਦ ਸੀ ਤਾਂ ਮੁਖਬਰੀ ਹੋਈ ਕਿ ਗੱਜਣ ਸਿੰਘ ਪੁੱਤਰ ਸਰਪੰਚ ਅਜੀਤ ਸਿੰਘ ਵਾਸੀ ਨੰਗਲ ਅੰਬ ਥਾਣਾ ਰਮਦਾਸ ਜਿਸਦੇ ਪਾਕਿਸਤਾਨ ਵਿੱਚ ਬੈਠੇ ਨਸ਼ੇ ਦੇ ਸਮੱਗਮਰਾਂ ਨਾਲ ਸਬੰਧ ਹਨ ਅਤੇ ਇਹ ਗੱਜਣ ਸਿੰਘ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਤੇ ਸਪਲਾਈ ਕਰਦਾ ਹੈ। ਜਿਸ ਤੇ ਐਸ.ਟੀ.ਐਫ. ਅਤੇ ਐਨ.ਸੀ.ਬੀ. ਦੇ ਜੁਆਇੰਟ ਉਪਰੇਸ਼ਨ ਦੌਰਾਨ ਗੱਜਣ ਸਿੰਘ ਪੁੱਤਰ ਸਰਪੰਚ ਅਜੀਤ ਸਿੰਘ ਵਾਸੀ ਨੰਗਲ ਅੰਬ ਥਾਣਾ ਰਮਦਾਸ ਪਾਸੋਂ 500 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਗ੍ਰਿਫਤਾਰ ਕੀਤਾ ਗਿਆ। ਉਸ ਖਿਲਾਫ਼।ਮੁਕੱਦਮਾ ਨੰਬਰ 104 ਮਿਤੀ 17-07-2017 ਜੁਰਮ 21/61/85 ਆਈਪੀਸੀ ਤਹਿਤ ਥਾਣਾ ਅਜਨਾਲਾ ਦਰਜ  ਕੀਤਾ ਗਿਆ। ਮੁਲਜ਼ਮ ਤੋਂ ਪੁਛਗਿੱਛ ਜਾਰੀ ਹੈ।
ਸਿਮਰਨਜੀਤ ਸਿੰਘ ਪੂਹਲਾ ਹੈਰੋਇਨ ਦੇ ਮੁੱਖ ਦੋਸ਼ੀ ਸਮੇਤ ਪੰਜ ਕਾਬੂ
ਐਸ.ਟੀ.ਐਫ. ਯੂਨਿਟ ਅੰਮ੍ਰਿਤਸਰ ਦੇ ਐਸ.ਆਈ. ਰਣਜੀਤ ਸਿੰਘ ਸਮੇਤ ਕਰਮਚਾਰੀਆ ਵੱਲੋਂ ਬੀਤੇ ਦਿਨੀਂ ਨਾਕਾ ਰਣਜੀਤ ਅਵੀਨਿਊ ਨੇੜੇ ਨਾਕਾਬੰਦੀ ਦੌਰਾਨ ਇੱਕ ਕਾਰ ਚੈਕ ਕਰਨ ਤੇ ਕਾਰ ਸਵਾਰ ਹਰਪਾਲ ਸਿੰਘ ਉਰਫ ਸੋਨੂੰ ਪੁੱਤਰ ਤਰਲੋਕ ਸਿੰਘ ਵਾਸੀ ਹਰਗੋਬਿੰਦ ਅਵੀਨਿਊ ਛੇਹਰਟਾ ਅੰਮ੍ਰਿਤਸਰ,ਅਤੇ ਨਰਿੰਦਰ ਸਿੰਘ ਉਰਫ ਮੋਹਨੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਬਾਈਪਾਸ ਛੇਹਰਟਾ ਦੇ ਪਾਸੋਂ 40 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਮੁਲਾਜ਼ਮਾਂ ਵਿਰੁੱਧ ਮੁਕੱਦਮਾ ਨੰਬਰ 337 ਮਿਤੀ 14-07-2017 ਜੁਰਮ 21,29/61/85 ਆਈਪਸੀ ਤਹਿਤ ਥਾਣਾ ਸਿਵਲ ਲਾਇਨ ਅੰਮ੍ਰਿਤਸਰ ਦਰਜ ਕੀਤਾ ਹੈ।
ਪੁਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਹ ਹੈਰੋਇਨ ਉਹ ਇੱਕ ਔਰਤ ਮਨਮੀਤ ਕੌਰ ਉਰਫ ਮੀਨੂੰ ਪੁੱਤਰੀ ਹਰਜਿੰਦਰ ਸਿੰਘ ਵਾਸੀ ਜਿਉਬਾਲਾ ਹਾਲ ਤਰਨ ਤਾਰਨ ਰੋਡ ਅੰਮ੍ਰਿਤਸਰ, ਜੋ ਆਪਣੇ ਜੀਜਾ ਸਿਮਰਨਜੀਤ ਸਿੰਘ ਉਰਫ ਲਵੀ ਉਰਫ ਪੂਹਲਾ ਪੁੱਤਰ ਧਰਮ ਸਿੰਘ ਵਾਸੀ ਕਾਜੀ ਕੋਟ ਰੋਡ ਤਰਨ ਤਾਰਨ ਨਾਲ ਮਿਲ ਕੇ ਦਿੱਲੀ ਤੋਂ ਨੀਗਰੋ ਕੋਲੋ ਹੈਰੋਇਨ ਲਿਆ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਆਸ-ਪਾਸ ਇਲਾਕਿਆ ਵਿੱਚ ਗ੍ਰਾਹਕਾ ਨੂੰ ਸਪਲਾਈ ਕਰਦੇ ਹਨ।
ਐਸ.ਟੀ.ਐਫ. ਟੀਮ ਵੱਲੋਂ ਸਰਗਰਮੀ ਨਾਲ ਕਾਰਵਾਈ ਕਰਦਿਆ ਮਿਤੀ 17-07-2017 ਨੂੰ ਉਕਤ ਮਨਮੀਤ ਕੌਰ (2) ਜੀਜਾ ਸਿਮਰਨਜੀਤ ਸਿੰਘ ਅਤੇ ਇਹਨਾ ਦੇ ਸਾਥੀ ਸੋਰਵ ਕੁਮਾਰ ਉਰਫ ਵਿੱਕੀ ਪੁੱਤਰ ਵਿਪਨ ਕੁਮਾਰ ਵਾਸੀ ਪਿੰਡ ਜੋਧਪੁਰ ਹਾਲ ਅਬਾਦ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 18 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਦੇ ਕੱਠਪੁਤਲੀ ਇਲਾਕੇ ਵਿਚਲੀਆਂ ਝੁੱਗੀਆਂ ਝੋਪੜੀਆਂ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆਟੋ ਰਿਸ਼ਕਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 2014 ‘ਚ ਅਚਾਨਕ ਆਟੋ ਰਿਕਸ਼ਾ ਡਰਾਇਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵੱਸਿਆ ਘਰ ਦਾ ਗੁਜਾਰਾ ਚਲਾਉਣ ਲਈ ਮਾਂ ਨੇ ਲੋਕਾਂ ਦੇ ਘਰੀਂ ਜਾ ਕੇ ਭਾਂਡੇ ਮਾਂਜਣ ਦਾ ਕੰਮ ਫੜ ਲਿਆ ਇਸ ਭਾਂਡੇ ਮਾਂਜਣ ਵਾਲੀ ਦਾ ਮੁੰਡਾ ਸੰਦੀਪ ਦਿਲ’ਚ ਵੱਡੇ ਸੁਫ਼ਨੇ ਸੰਜੋਈ ਬੈਠਾ ਸੀ ਹਵਾ ਤੇ ਰੌਸ਼ਨੀ ਵਾਂਗ ਸੁਫ਼ਨਿਆਂ ‘ਤੇ ਵੀ ਸਭ ਦਾ ਬਰਾਬਰ ਦਾ ਹੱਕ ਹੁੰਦਾ ਹੈ ਕਠਪੁਤਲੀ ਕੈਂਪ ‘ਚ ਜਾਕੇ ਰਹਿਣਾ ਪਿਆ ਇੱਕ ਕਮਰੇ ਵਾਲੇ ਮਕਾਨ ‘ਚ ਰਹਿੰਦੇ ਹੋਏ ਸੰਦੀਪ ਨੇ ਆਪਣੇ ਤੇ ਆਪਣੇ ਪਰਿਵਾਰ ਲਈ ਰੰਗੀਨ ਦੁਨੀਆਂ ਦਾ ਸੁਫ਼ਨਾ ਸਿਰਜ ਲਿਆ ਤੇ ਉਸ ਸੁਫ਼ਨੇ ਨੂੰ ਹਕੀਕਤ ‘ਚ ਬਦਲਣ ਹਿੱਤ ਦਿਨ-ਰਾਤ ਇੱਕ ਕਰਨ ਲੱਗਾ  ਝੁੱਗੀ ਝੋਪੜੀ ‘ਚ ਰਹਿਣ ਵਾਲੇ ਸੰਦੀਪ ਨੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਕਿ ਜੇ ਕੁਝ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਅਜਿਹੇ ਲੋਕ ਆਪਣੀ ਮੰਜਿਲ ਦੇ ਰਾਹ ‘ਚ ਆਉਂਦੀਆਂ ਮੁਸ਼ਕਲਾਂ ਦਾ ਮੁਕਾਬਲਾ ਬੜੇ ਹੌਂਸਲੇ ਨਾਲ ਕਰਦੇ ਹਨ
ਇਹ ਕਹਾਣੀ ਵੀ ਇੱਕ ਅਜਿਹੇ ਸ਼ਖ਼ਸ ਦੀ ਹੈ ਜੋ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ‘ਚ ਇੱਕ ਗਰੀਬ ਘਰ ‘ਚ ਪੈਦਾ ਹੋਇਆ ਸੀ ਉਸਦਾ ਪਿਉ ਤਰਖਾਣਾ ਕੰਮ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਢਿੱਡ ਭਰਦਾ ਸੀ ਅਚਾਨਕ ਪਿਉ ਨੂੰ ਇੱਕ ਨਾਮੁਰਦ ਬੀਮਾਰੀ ਨੇ ਘੇਰ ਲਿਆ ਤੇ ਮਾਂ ਨੂੰ ਕੋਠੀਆਂ ਵਿੱਚ ਜਾਕੇ ਝਾੜੂ ਪੋਚਾ ਕਰਨਾ ਪਿਆ ਇਸ ਪਰਿਵਾਰ ਦੇ ਦੂਜੇ ਨੰਬਰ ਦੇ ਮੈਂਬਰ ਅਸ਼ਵਨੀ ਦੇ ਮਨ ‘ਚ ਪਰਿਵਾਰ ਦੀ ਕਿਸਮਤ ਬਦਲਣ ਦਾ ਖਿਆਲ ਆਇਆ ਸਰਕਾਰੀ ਸਕੂਲ ਤੋਂ 12ਵੀਂ ਪਾਸ ਕਰਨ ਸਮੇਂ ਤੱਕ ਉਸਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਸਦੀ ਮੰਜ਼ਿਲ ਕਿਹੜੀ ਹੈ ”ਘਰ ‘ਚ ਕੋਈ ਪੜ੍ਹਿਆ-ਲਿਖਿਆ ਨਹੀਂ ਸੀ ਇਧਰੋਂ ਉਧਰੋਂ ਪੁੱਛ ਕੇ ਆਈ ਏ ਐੱਸ ਕਰਨ ਦਾ ਮਨ ਬਣਾਇਆ ਬਸ ਜਦੋਂ ਉਦੇਸ਼ ਮਿੱਥ ਲਿਆ ਫਿਰ ਇੱਧਰ-ਉੱਧਰ ਨਹੀਂ ਵੇਖਿਆ” ਅਸ਼ਵਨੀ ਨੇ ਇੱਕ ਟੀਵੀ ਇੰਟਰਵਿਊ ‘ਚ ਦੱਸਿਆ ਇੱਕ ਨੌਕਰਾਣੀ ਦੇ ਮੁੰਡੇ ਵੱਲੋਂ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਖ਼ਬਰ ਨੇ ਲੱਖਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣਾਉਂਦੇ ਹੋਏ ਅਸ਼ਵਨੀ ਨੇ ਕਿਹਾ ਕਿ ਪੱਕੇ ਵਿਸ਼ਵਾਸ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ
ਤੀਜੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜਿਸਦਾ ਪਿਤਾ ਇੱਕ ਠੇਲ੍ਹੇ ‘ਚ ਲੋਕਾਂ ਦਾ ਸਮਾਨ ਢੋ ਕੇ ਗੁਜਾਰਾ ਕਜਦਾ ਸੀ ਠੇਲ੍ਹੇ ਵਾਲੇ ਮੁਰਾਰੀ ਪ੍ਰਸ਼ਾਦ ਗੁਪਤਾ ਦਾ ਪੁੱਤਰ ਸੰਤੋਸ਼ ਕੁਮਾਰ ਗੁਪਤਾ ਅੱਜ ਕੱਲ੍ਹ ਇੱਕ ਆਈ ਏ ਐੱਸ ਅਫ਼ਸਰ ਹੈ ਸੰਤੋਸ਼ ਦਾ ਵੀ ਇਹੀ ਕਹਿਣਾ ਕਿ ਗਰੀਬੀ ਕਾਰਨ ਸਰਕਾਰੀ ਸਕੂਲ ‘ਚ ਪੜ੍ਹਿਆ ਕਿਸੇ ਪਾਸਿਓਂ ਕੋਈ ਗਾਇਡੈਂਸ ਨਹੀਂ ਸੀ ਭਟਕਦੇ ਹੋਏ ਮੰਜਿਲ ਚੁਣੀ ਤੇ ਫਿਰ ਆਤਮ ਬਲ ਦੇ ਸਹਾਰੇ ਮੰਜਿਲ ‘ਤੇ ਪਹੁੰਚਣ ਦਾ ਰਸਤਾ ਤੈਅ ਕਰਨ ਦਾ ਮਨ ਬਣਾਇਆ  ਠੇਲ੍ਹੇ ਵਾਲੇ ਪਿਤਾ ਦਾ ਲੋਕ ਇਹ ਕਹਿ ਕੇ ਮਜਾਕ ਉਡਾਉਂਦੇ ਸਨ ਕਿ ਆਹ ਚੱਲਿਆ ਕੁਲੈਕਟਰ ਦਾ ਪਿਉ” ਸੱਚ ਮੁੱਚ ਹੀ ਪਿਤਾ ਨੂੰ ਕੁਲੈਕਟਰ ਦਾ ਪਿਉ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤੀ ਤੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਠੇਲ੍ਹਾ ਖਿੱਚਣ ਵਾਲੇ ਪਿਉ ਦਾ ਸਿਰ ਮਾਣ ਨਾਲ ਉੱਚਾ ਕਰਕੇ ਖੁਸ਼ੀ ਤੇ ਤਸੱਲੀ ਪ੍ਰਾਪਤ ਕੀਤੀ ”ਆਤਮ ਵਿਸ਼ਵਾਸ ਨਾਲ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ” ਸੰਤੋਸ਼ ਕੁਮਾਰ ਗੁਪਤਾ ਦਾ ਕਹਿਣਾ ਹੈ
ਉਕਤ ਤਿੰਨ ਕਹਾਣੀਆਂ ਉਨ੍ਹਾਂ ਤਿੰਨ ਨੌਜਵਾਨਾਂ ਦੇ ਸੰਘਰਸ਼ ਨੂੰ ਬਿਆਨ ਕਰ ਰਹੀਆਂ ਹਨ ਜਿਨ੍ਹਾਂ ਅੱਤ ਦੀ ਗਰੀਬੀ ਨਾਲ ਝੂਝਦੇ ਹੋਏ ਹਿੰਦੁਸਤਾਨ ਦੀ ਸਭ ਤੋਂ ਮੁਸ਼ਕਲ ਪ੍ਰੀਖਿਆ ਪਾਸ ਕੀਤੀ ਇਨ੍ਹਾਂ ਨੌਜਵਾਨਾਂ ਦੀ ਜੀਵਨ ਗਾਥਾ ਇਹ ਵੀ ਸਪਸ਼ਟ ਕਰਦੀ ਹੈ ਕਿ ਕੁਝ ਕਰਨ ਦਾ ਸੰਕਲਪ ਹੋਵੇ ਤਾਂ ਗਰੀਬੀ ਤੇ ਕਠਿਨਾਈਆਂ ਤੁਹਾਡਾ ਰਾਹ ਨਹੀਂ ਰੋਕ ਸਕਦੀਆਂ
ਇਹ ਕਹਾਣੀਆਂ ਸਮਝਾ ਰਹੀਆਂ ਹਨ:
‘ਕੋਈ ਵੀ ਲਕਸ਼ ਬੜਾ ਨਹੀਂ, ਜੀਤਾ ਵਹੀ ਜੋ ਡਰਾ ਨਹੀਂ ‘    ਇਹ ਤਿੰਨੋਂ ਨੌਜਵਾਨ ਉਨ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਹਨ ਜੋ ਇਹ ਕਹਿੰਦੇ ਹਨ ਕਿ ਸੁਖ ਸਹੂਲਤਾਂ ਤੇ ਚੰਗੀ ਕੋਚਿੰਗ ਤੋਂ ਬਿਨਾਂ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਜਾ ਸਕਦੀ ਇਹ ਨੌਜਵਾਨ ਹਨ ਜੋ ਇਸ ਸ਼ੇਅਰ ਨੂੰ ਸੱਚਾ ਸਿੱਧ ਕਰਨ ਲਈ ਕਾਫੀ ਹਨ:
‘ਮੰਜ਼ਿਲ ਉਨਹੀਂ ਕੋ ਮਿਲਤੀ ਹੈ
ਜਿਨਕੇ ਸਪਨੋਂ ਮੇ ਜਾਨ ਹੋਤੀ ਹੈ
ਪੰਖੋਂ ਸੇ ਕੁਝ ਨਹੀਂ ਹੋਤਾ
ਹੌਂਸਲੇ ਸੇ ਉਡਾਨ ਹੋਤੀ ਹੈ’
ਡਾ. ਹਰਜਿੰਦਰ ਵਾਲੀਆ, ਮੁਖੀ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੋ- 98723-14380
ਸਫ਼ਲਤਾ ਦਾ ਰਾਜ: ਦ੍ਰਿੜ ਇਰਾਦਾ ਤੇ ਸਖ਼ਤ ਮਿਹਨਤ
ਦੂਜਿਆਂ ਲਈ ਪ੍ਰਾਰਥਨਾ ਕਰਨਾ ਵੀ  ਭਗਤੀ ਹੈ। ਸਰਬੱਤ ਦਾ ਭਲਾ ਮੰਗਦੇ ਰਹਿਣ ਵਾਲਿਆਂ ਦਾ ਹੀ ਭਲਾ ਹੁੰਦਾ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ, ਇਸ ਨਾਲ ਦੂਜਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਨਿੱਜੀ ਮੁਫ਼ਾਦਾਂ ਲਈ ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ ਤੁਹਾਡੀ ਆਤਮਾ ਸ਼ਰਮਸਾਰ ਹੋਵੇ । ਕੁਦਰਤ ਦੇ ਰਹੱਸਾਂ ਨੂੰ ਸਮਝੋ। ਹਵਾ ਸਾਰਿਆਂ ਲਈ ਵਗਦੀ ਹੈ। ਸੂਰਜ-ਚੰਦਰਮਾ, ਤਾਰੇ ਕਿਸੇ ਨਾਲ ਭੇਦ-ਭਾਵ ਨਹੀਂ ਕਰਦੇ। ਰੁੱਖ ਸਾਰਿਆਂ ਲਈ ਠੰਢੀਆਂ-ਮਿੱਠੀਆਂ ਛਾਵਾਂ ਦਿੰਦੇ ਹਨ, ਉਨ੍ਹਾਂ ਦਾ ਕਿਸੇ ਜਾਤ-ਪਾਤ ਜਾਂ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਫੁੱਲ ਸਿਰਫ਼ ਆਪਣੇ ਲਈ ਨਹੀਂ ਖਿੜਦੇ। (Success)
ਮਨੁੱਖ ਦਾ ਜਨਮ ਸਾਰੀਆਂ ਜੂਨਾਂ ਤੋਂ ਉੱਤਮ ਹੈ।  ਜੇ ਮਨੁੱਖ ਹੋ ਕੇ ਮਨੁੱਖਾਂ ਵਾਲੇ ਕਰਮ ਨਹੀਂ ਕਰਦੇ ਤਾਂ ਸਾਨੂੰ ਮਨੁੱਖ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਪੰਛੀ ਆਪਣਾ ਚੋਗ ਆਪ ਚੁਗਦੇ ਹਨ, ਕਿਸੇ ਤੋਂ ਖੋਹ ਕੇ ਨਹੀਂ ਖਾਂਦੇ । ਪ੍ਰੰਤੂ ਅਸੀਂ ਦੂਜਿਆਂ ਤੋਂ ਖੋਹ ਕੇ ਖਾਣ ‘ਚ ਵਿਸ਼ਵਾਸ ਕਰਦੇ ਹਾਂ । ਸਭ ਤੋਂ ਵੱਡੀ ਪ੍ਰਾਪਤੀ ਆਤਮ ਨਿਰਭਰ ਹੋਣ ਦੀ ਹੈ। ਆਪਣੇ ਬੁਰੇ ਵਿਚਾਰਾਂ ਨਾਲ ਜੰਗ ਲੜਨ ਵਾਲਿਆਂ ਦੀ ਹੀ ਸੰਸਾਰ ‘ਚ ਜਿੱਤ ਹੁੰਦੀ ਹੈ। ਚੰਗੇ ਮਨੁੱਖ ਫੁੱਲਾਂ ਵਾਂਗ ਖ਼ੁਸ਼ਬੋਆਂ ਵੰਡਦੇ ਹਨ, ਸਦਾ ਅਨੰਦਿਤ ਰਹਿੰਦੇ ਹਨ। ਈਰਖ਼ਾਲੂ ਲੋਕਾਂ ਨੂੰ ਮੱਚਣ ਲਈ ਸਿਰਫ਼ ਈਰਖ਼ਾ ਦੀ ਅੱਗ ਹੀ ਕਾਫ਼ੀ ਹੈ ਜਵਾਨੀ ਦਾ ਜੋਸ਼ ਮਾੜੇ ਕੰਮ ਕਰਨ ਲਈ ਨਹੀਂ ਹੁੰਦਾ , ਕਿਸੇ ਨਿਹੱਥੇ ‘ਤੇ ਹੁੰਦੇ ਜ਼ਬਰ-ਜ਼ੁਲਮ ਖ਼ਿਲਾਫ਼ ਜੰਗ ਲੜਨ ਲਈ ਹੁੰਦਾ ਹੈ। ਜਿਹੜੇ ਆਪਣੀ ਜਵਾਨੀ ਸੰਭਾਲਦੇ ਹਨ, ਲੰਮੀ ਤੇ ਤੰਦਰੁਸਤ ਜ਼ਿੰਦਗੀ ਜਿਉਂਦੇ ਹਨ। ਤੰਦਰੁਸਤ ਵਿਚਾਰਾਂ ਲਈ ਚੰਗੀ ਸੋਚ ਤੇ Àੁੱਚੇ-ਸੁੱਚੇ ਵਿਚਾਰ ਹੋਣਾ ਅਤਿ ਜ਼ਰੂਰੀ ਹੁੰਦਾ ਹੈ।
ਇਰਾਦੇ ਤੇ ਦ੍ਰਿੜ ਸਕੰਲਪ ਦੀ ਲੋੜ Success
ਆਪਣੇ ਫ਼ਰਜ ਤੇ ਹੱਕ ਪਛਾਨਣਾ, ਜ਼ਿੰਦਗੀ ਜਿਉਣ ਦਾ ਮੁੱਢਲਾ ਸਿਧਾਂਤ ਹੈ। ਆਪਣੀ ਆਜ਼ਾਦੀ ਤੋਂ ਪਹਿਲਾਂ ਦੂਜਿਆਂ ਦੀ ਆਜ਼ਾਦੀ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਪਰਪੱਕ ਇਰਾਦੇ ਤੇ ਦ੍ਰਿੜ ਸਕੰਲਪ ਦੀ ਲੋੜ ਪੈਂਦੀ ਹੈ। ਆਪਣੇ ਬੱਚਿਆਂ ਨੂੰ ਸੁੱਖ ਸਹੂਲਤਾਂ ਦੇਣ ਲਈ ਦੂਜਿਆਂ ਦੇ ਬੱਚਿਆਂ ਦਾ ਹੱਕ ਖੋਹਣਾ ਪਾਪ ਹੈ। ਜੇਕਰ ਅਸੀਂ ਕਿਸੇ ਦੇ ਜ਼ਖ਼ਮਾਂ ‘ਤੇ ਮੱਲ੍ਹਮ ਨਹੀਂ ਲਾ ਸਕਦੇ ਚੇੜਨ ਦਾ ਕੋਈ ਅਧਿਕਾਰ ਨਹੀਂ। ਜੇਕਰ ਅਸੀਂ ਕਿਸੇ ਨੂੰ ਹਸਾ ਨਹੀਂ ਸਕਦੇ, ਰੁਆਉਣ ਦਾ ਵੀ ਕੋਈ ਅਧਿਕਾਰ ਨਹੀਂ। ਪ੍ਰਮਾਤਮਾ ਅੱਗੇ ਇਹ ਅਰਦਾਸ ਕਰੋ ਕਿ ਇਨ੍ਹਾਂ ਹੱਥਾਂ ਨਾਲ ਕੋਈ ਮਾੜਾ ਕਰਮ ਨਾ ਹੋ ਜਾਵੇ, ਇਹ ਹੱਥ ਚੰਗੇ ਕਰਮ ਕਰਨ ।
ਵਿਸ਼ਵਾਸ ਦੋਸਤੀ ਦੀਆਂ ਨੀਂਹਾਂ ਨੂੰ ਪੱਕਾ ਤੇ ਮਜ਼ਬੂਤ ਰੱਖਣ ਲਈ ਸੀਮਿੰਟ ਦਾ ਕੰਮ ਕਰਦਾ ਹੈ। ਜੇਕਰ ਤੁਹਾਡੇ ਦਿਲ ਅੰਦਰ ਕਿਸੇ ਨੂੰ ਮੁਆਫ਼ ਕਰਨ ਦੀ ਭਾਵਨਾ ਨਹੀਂ, ਇਸ ਦਾ ਮਤਲਬ ਤੁਸੀਂ ਆਪ ਹੀ ਗ਼ਲਤ ਹੋ। ਕਿਉਂਕਿ ਗ਼ਲਤੀਆਂ ਅਕਸਰ ਇਨਸਾਨਾਂ ਤੋਂ ਹੋ ਹੀ ਜਾਂਦੀਆਂ ਹਨ। ਮੁਆਫ਼ ਕਰਨ ਦਾ ਜੇਰਾ ਹੀ ਕਿਸੇ ਨੂੰ ਮਹਾਨ ਬਣਾਉਂਦਾ ਹੈ।ਦੁੱਖ-ਸੁਖ ਸਹਿਣ ਦੀ ਸ਼ਕਤੀ ਪੈਦਾ ਕਰਦਾ ਹੈ। ਦੁੱਖ ਜਰਨ ਵਾਲੇ ਹੀ ਖ਼ੁਸ਼ੀ ਨੂੰ ਹਜਮ ਕਰ ਸਕਦੇ ਹਨ। ਖ਼ੁਸ਼ੀ ਨੂੰ ਹਜਮ ਨਾ ਕਰਨ ਵਾਲੇ, ਮੁਸੀਬਤਾਂ ਸਮੇਂ ਛੇਤੀ ਡੋਲਦੇ ਹਨ, ਜਿਹੜੇ ਮਨੁੱਖ ਨੂੰ ਪਿਆਰ ਦੀ ਭਾਸ਼ਾ ਨਹੀਂ ਆਉਂਦੀ ਉਹ ਨਾ ਕਿਸੇ ਦਾ ਵਧੀਆ ਦੋਸਤ ਬਣ ਸਕਦਾ ਹੈ ਤੇ ਨਾ ਹੀ ਕੋਈ ਵਧੀਆ ਦੋਸਤ ਬਣਾ ਸਕਦਾ ਹੈ।
ਪਿਆਰ ਤੋਂ ਸੱਖਣੇ ਅਮੀਰ ਲੋਕ ਵੀ ਦਿਵਾਲੀਏ
ਪਾਣੀ ਪਿਆਸ ਬੁਝਾਉਣ ਲਈ ਹੁੰਦਾ ਹੈ, ਡੁੱਬਣ ਲਈ ਨਹੀਂ। ਅੱਗ ਚੁੱਲ੍ਹਾ ਤਪਾਉਣ ਲਈ ਹੁੰਦੀ ਹੈ, ਘਰ ਫੂਕਣ ਲਈ ਨਹੀਂ। ਜਿੱਥੇ ਪਿਆਰ ਸਤਿਕਾਰ ਨਹੀਂ ਹੁੰਦਾ, ਉੱਥੇ ਸਭ ਕੁੱਝ ਹੋਣ ਦੇ ਬਾਵਜੂਦ ਵੀ ਕੁੱਝ ਨਹੀਂ ਹੁੰਦਾ। ਪਿਆਰ ਤੋਂ ਸੱਖਣੇ ਅਮੀਰ ਲੋਕ ਵੀ ਦਿਵਾਲੀਏ ਹੀ ਲਗਦੇ ਹਨ। ਪਿਆਰ ਦੀ ਅਮੀਰੀ ਵਾਲੇ ਗ਼ਰੀਬ ਵਿਅਕਤੀ ਵੀ ਅਮੀਰ ਹੀ ਲੱਗਦੇ ਹਨ। ਅਮੀਰੀ-ਗ਼ਰੀਬੀ ਪੈਸੇ ਦੀ ਨਹੀਂ ਨੀਤ ਤੇ ਦਿਲ ਦੀ ਹੁੰਦੀ ਹੈ। ਸੁਭਾਅ ਦੀ ਗ਼ਰੀਬੀ, ਅਮੀਰੀ ਲਿਵਾਸ ਨੂੰ ਗ਼ਰੀਬ ਦਿਖਣ ਲਾ ਦਿੰਦੀ ਹੈ।
ਪੈਸਾ ਤੇ ਗਿਆਨ ਉਹ ਹੈ ਜੋ ਲੋੜ ਵੇਲੇ ਕੰਮ ਆਵੇ। ਖੜ੍ਹੀਆਂ ਗੱਡੀਆਂ ਸਿਰਫ਼ ਲੋਹਾ ਹੀ ਹੁੰਦੀਆਂ ਹਨ । ਖੜ੍ਹੇ ਪਾਣੀ ਛੱਪੜ ਹੀ ਹੁੰਦੇ ਹਨ, ਭਾਵੇਂ ਕਿੰਨੀ ਵੀ ਮਾਤਰਾ ਜਾਂ ਬਹੁਤਾਤ ‘ਚ ਹੋਣ। ਵਗਦੇ ਪਾਣੀ ਖਾਲ਼-ਨਦੀਆਂ ਤੇ ਦਰਿਆ ਅਖਵਾਉਂਦੇ ਹਨ। ਵਿਚਾਰਾਂ ਦੀ ਪ੍ਰਵਾਹ ਹੀ ਜੀਵਨ ਦੀ ਨਿਰੰਤਰਤਾ ਹੈ। ਵਿਚਾਰਾਂ ਦੀ ਖੜੋਤ, ਜੀਵਨ ‘ਚ ਖੜੋਤ ਪੈਦਾ ਕਰ ਦਿੰਦੀ ਹੈ। ਵਗਦੀਆਂ ਹਵਾਵਾਂ ਹੀ ਪੌਣਾਂ ਬਣਦੀਆਂ ਹਨ ਤੇ ਕਿਸੇ ਨੂੰ ਠੰਢਕ ਦਿੰਦੀਆਂ ਹਨ, ਹਵਾਵਾਂ ਦਾ ਰੁਕਣਾ ਹੀ ਹੁੰਮਸ ਹੁੰਦਾ ਹੈ।
ਮਿਹਨਤ ਉਹ ਹੁੰਦੀ ਹੈ, ਜਿਸ ਨੂੰ ਕੋਈ ਦੇਖ ਨਾ ਸਕੇ, ਫ਼ਲ ਦਿਖਾਈ ਦੇਵੇ। ਜਿਹੜੇ ਬੱਚੇ, ਆਪਣੀ ਨੀਂਦ ਖਰਾਬ ਕਰਕੇ ਪੜ੍ਹਾਈ ਕਰਦੇ ਹਨ, ਕਾਮਯਾਬ ਹੁੰਦੇ ਹਨ। ਜਿਹੜੇ ਵਿਅਕਤੀ ਜਵਾਨੀ ‘ਚ ਸਫ਼ਲਤਾ ਤੇ ਕਾਮਯਾਬੀ ਦੇ ਬੀਜ ਉਗਾਉਂਦੇ ਹਨ, ਬੁਢਾਪੇ ਵੇਲੇ ਉਨ੍ਹਾਂ ਤੋਂ ਬਣੇ ਰੁੱਖਾਂ ਦੀਆਂ ਛਾਵਾਂ ਦਾ ਅਨੰਦ ਮਾਣਦੇ ਹਨ। ਸਮਾਂ ਕੋਲ ਹੋਣ ‘ਤੇ ਅਸੀਂ ਕਦਰ ਨਹੀਂ ਕਰਦੇ, ਜਦੋਂ ਇਹ ਦੂਰ ਚਲਾ ਜਾਂਦਾ ਹੈ ਤਾਂ ਪਛਤਾਵਾ ਕਰਦੇ ਹਾਂ। ਕਦੇ ਵੀ ਆਪਣੇ-ਆਪ ਨੂੰ ਵੱਡਾ ਤੇ ਮਹਾਨ ਨਾ ਸਮਝੋ, ਵਿਕਾਸ ਰੁਕ ਜਾਵੇਗਾ। ਆਪਣੇ-ਆਪ ਨੂੰ ਛੋਟਾ ਸਮਝ ਕੇ, ਨਵੇਂ ਵਿਚਾਰਾਂ ਦੇ ਪੱਤੇ ਕੱਢਦੇ ਰਹੋਂਗੇ, ਹਮੇਸ਼ਾ ਵਧਦੇ ਰਹੋਂਗੇ।
ਜ਼ਿਆਦਾ ਤੇ ਝੂਠੀ ਪ੍ਰਸੰਸਾ, ਘਮੰਡੀ ਬਣਾ ਕੇ ਵਿਕਾਸ ਵੀ ਰੋਕ ਦਿੰਦੀ ਹੈ
ਸੂਰਜ ਹਰ ਰੋਜ ਹਨ੍ਹੇਰੇ ਨਾਲ ਲੜਦਾ ਹੈ, ਹਨ੍ਹੇਰੇ ਨੂੰ ਜਿੱਤਦਾ ਵੀ ਹੈ, ਹਰਦਾ ਵੀ ਹੈ, ਨਿਰੰਤਰਤਾ ਹੀ ਉਸ ਦੀ ਹੋਂਦ ਹੈ। ਪ੍ਰਸੰਸਾ ਕਿਸੇ ਥੱਕੇ ਹੋਏ ਦਾ ਥਕੇਵਾਂ ਵੀ ਦੂਰ ਕਰ ਦਿੰਦੀ ਹੈ, ਜ਼ਿਆਦਾ ਤੇ ਝੂਠੀ ਪ੍ਰਸੰਸਾ, ਉਸ ਨੂੰ ਘਮੰਡੀ ਬਣਾ ਕੇ ਵਿਕਾਸ ਵੀ ਰੋਕ ਦਿੰਦੀ ਹੈ। ਕਿਸੇ ਦਾ ਪੈਸਾ ਵਾਪਸ ਕੀਤਾ ਜਾ ਸਕਦਾ ਹੈ। ਮੁਸੀਬਤ ਸਮੇਂ ਕੀਤੀ ਹਮਦਰਦੀ ਵਾਪਸ ਨਹੀਂ ਕੀਤੀ ਜਾ ਸਕਦੀ, ਕਾਗ਼ਜ਼ ‘ਤੇ ਲਿਖੇ ਅੱਖਰ ਸਮਾਂ ਪਾ ਕੇ ਮਿਟ ਜਾਂਦੇ ਹਨ, ਔਖੇ ਸਮੇਂ ਕੀਤੀ ਹਮਦਰਦੀ ਕਦੇ ਵੀ ਨਹੀਂ ਮਿਟਦੀ। ਕਿਸੇ ‘ਤੇ ਅਹਿਸਾਨ ਜ਼ਰੂਰ ਕਰੋ, ਇਹ ਨਾ ਹੋਵੇ, ਤੁਹਾਡੇ ਅਹਿਸਾਨਾਂ ਦੇ ਭਾਰ ਹੇਠ ਦੱਬ ਕੇ ਰਹਿ ਜਾਵੇ। ਕਿਸੇ ਨੂੰ ਹਮਦਰਦੀ ਜ਼ਰੂਰ ਕਰੋ, ਨਜ਼ਾਇਜ ਫ਼ਾਇਦਾ ਨਾ ਉਠਾਓ।
ਜੇਕਰ ਚੰਗੇ ਕੰਮ ਕਰਕੇ ਮਨ ਸ਼ਾਂਤ ਨਹੀਂ ਹੋਇਆ, ਇਸ ਦਾ ਮਤਲਬ ਅਸੀਂ ਚੰਗੇ ਕੰਮ ਨਹੀਂ ਕਰਦੇ, ਸਿਰਫ਼ ਚੰਗੇ ਕਰਮ ਦਾ ਵਿਖਾਵਾ ਕਰਦੇ ਹਾਂ। ਭਾਵ-ਭਾਵਨਾ ਤੇ ਭਾਵਨਾਵਾਂ ਵਿਚਾਰ-ਖ਼ਿਆਲ ਤੇ ਹਿਰਦਾ ਪਵਿੱਤਰ ਹੈ ਤਾਂ ਤੁਸੀਂ ਧਾਰਮਿਕਤਾ ਵੱਲ ਵਧ ਰਹੇ ਹੋ। ਮਾਂ-ਭੈਣ-ਧੀ ਦੇ ਪਵਿੱਤਰ ਸ਼ਬਦਾਂ ਦੀ ਮਰਿਆਦਾ ਜਾਨਣ ਤੇ ਸਮਝਣ ਵਾਲਿਆਂ ਦੇ ਦਿਲ ‘ਚੋਂ ਬੁਰੇ ਵਿਚਾਰ ਖ਼ਤਮ ਹੋ ਜਾਂਦੇ ਹਨ।
ਕੁਰਾਹੇ ਪਾਉਣ ਦਾ ਵੀ ਕੋਈ ਅਧਿਕਾਰ ਨਹੀਂ
ਸੱਚ ਦੇ ਮਾਰਗ ‘ਤੇ ਚੱਲਣ ਵਾਲਿਆਂ ਦੇ ਰਾਸਤੇ ਭੀੜੇ ਹੁੰਦੇ ਹਨ। ਇਸ ਲਈ ਸੱਚ ਦੇ ਰਾਹ ‘ਤੇ ਚੱਲਣ ਵਾਲਿਆਂ ਦੀ ਬਹੁਤੀ ਭੀੜ ਨਹੀਂ ਹੁੰਦੀ। ਸੱਚ ਦੇ ਰਾਹ ਵੱਲ ਕੁਝ ਕੁ ਲੋਕ ਕਦਮ ਪੁੱਟਦੇ ਹਨ। ਜੇਕਰ ਅਸੀਂ ਕਿਸੇ ਨੂੰ ਚੰਗੇ ਰਾਹ ਨਹੀਂ ਪਾ ਸਕਦੇ, ਕੁਰਾਹੇ ਪਾਉਣ ਦਾ ਵੀ ਕੋਈ ਅਧਿਕਾਰ ਨਹੀਂ। ਜੇਕਰ ਕਿਸੇ ਦਾ ਚੰਗਾ ਨਹੀਂ ਕਰ ਸਕਦੇ, ਬੁਰਾ ਕਰਨ ਦਾ ਹੱਕ ਕਿਸ ਨੇ ਦਿੱਤਾ ਹੈ। ਜੀਓ ਤੇ ਜਿਉਣ ਦਿਓ ਦਾ ਸਿਧਾਂਤ ਅਪਣਾਉਣਾ ਚਾਹੀਦਾ ਹੈ, ਜੇਕਰ ਕਿਸੇ ਨੂੰ ਉੱਚਾ ਨਹੀਂ ਉਠਾ ਸਕਦੇ, ਡੇਗਣਾ ਵੀ ਚੰਗਾ ਨਹੀਂ ਹੈ।
ਇਸ ਜੀਵਨ ਦਾ ਕੋਈ ਪਤਾ ਨਹੀਂ, ਅੱਜ ਸਾਡਾ ਹੈ, ਕੱਲ੍ਹ ਕਿਸੇ ਹੋਰ ਦਾ ਹੋ ਸਕਦਾ ਹੈ। ਦੀਵਿਆਂ ਦੀ ਜ਼ਰੂਰਤ ਹਨ੍ਹੇਰਿਆਂ ਨੂੰ ਹੁੰਦੀ ਹੈ, ਸਵੇਰਿਆਂ ਨੂੰ ਨਹੀਂ। ਸਵੇਰੇ ਤਾਂ ਰਾਤਾਂ ਨਾਲ ਲੜਦੇ-ਲੜਦੇ ਆਪਣਾ ਮੁਕਾਮ ਹਾਸਲ ਕਰ ਲੈਂਦੇ ਹਨ। ਜਾਗਦੇ ਵਿਅਕਤੀਆਂ ਨੂੰ ਰਾਤਾਂ ਬਾਰੇ ਕਿਸੇ ਤੋਂ ਜਾਣਕਾਰੀ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਨਿਰੰਤਰ ਤੁਰਨ ਵਾਲੇ ਕਿਸੇ ਤੋਂ ਆਪਣੀ ਮੰਜ਼ਿਲ ਦਾ ਸਿਰਨਾਵਾਂ ਨਹੀਂ ਪੁੱਛਦੇ। ਸਿਰਨਾਵਾਂ ਉਨ੍ਹ੍ਹਾਂ ਦੇ ਦਿਲ ਅੰਦਰ ਪਹਿਲਾਂ ਹੀ ਸਿਰਜਿਆ ਹੁੰਦਾ ਹੈ। ਤੁਹਾਨੂੰ ਆਪਣੇ ਗੁਣਾਂ ਦੀ ਨੁਮਾਇਸ਼ ਲਾਉਣ ਦੀ ਲੋੜ ਨਹੀਂ, ਔਗੁਣਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਪਾਣੀ ਨੂੰ ਆਪਣਾ ਨਾਂਅ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਉਸ ਦੀ ਠੰਢਕ ਹੀ ਪਛਾਣ ਹੁੰਦੀ ਹੈ। ਵਿਸ਼ੇਸ਼ ਬਣਨ ਦੀ ਜ਼ਰੂਰਤ ਨਹੀਂ, ਵਿਸ਼ੇਸ਼ਤਾ ਸੰਭਾਲਣ ਦੀ ਜ਼ਰੂਰਤ ਪੈਂਦੀ ਹੈ।
ਦਰਸ਼ਨ ਸਿੰਘ ਗੁਰੂ
ਅਮਲਾ ਸਿੰਘ ਵਾਲਾ (ਬਰਨਾਲਾ)
ਮੋ : 98728-62891