Know - Sach Kahoon Punjabi
Inspiration : ਖੁਦ ਨੂੰ ਜਾਣੋ
ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ ‘ਚ ਚੁੱਕ ਕੇ ਉੱਡਦਿਆਂ ਵੇਖਿਆ  ਕਾਂ ਨੇ ਸੋਚਿਆ, ‘ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ’ ਕਾਂ  ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮਣਾ ਵੀ ਉਸ ਲਈ ਤਾਂ ਬਹੁਤ ਵੱਡਾ ਸ਼ਿਕਾਰ ਸੀ! ਕਾਂ ਉਸ ਨੂੰ ਲੈ ਕੇ ਉੱਡ ਨਹੀਂ ਸਕਦਾ ਸੀ ‘ਹੇ ਭਗਵਾਨ! ਮੈਂ ਤਾਂ ਇਸ ਨੂੰ ਲੈ ਕੇ ਉੱਡ ਨਹੀਂ ਸਕਦਾ! Inspiration
ਇਸ ਨੂੰ ਛੱਡ ਦੇਣ ‘ਚ ਹੀ ਭਲਾਈ ਹੈ ਕੋਈ ਛੋਟਾ ਸ਼ਿਕਾਰ ਬਿਹਤਰ ਹੋਵੇਗਾ,’ ਕਾਂ ਨੇ ਸੋਚਿਆ ਪਰ ਉਸ ਮੇਮਣੇ ਨੂੰ ਛੱਡਣਾ ਵੀ ਓਨਾ ਸੌਖਾ ਥੋੜ੍ਹਾ ਸੀ! ਜਦੋਂ ਕਾਂ ਨੇ ਉਸ ਨੂੰ ਛੱਡ ਕੇ ਉੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਹ ਵੇਖਿਆ ਕਿ ਉਸ ਦੇ ਪੰਜੇ ਮੇਮਣੇ ਦੇ ਵਾਲਾਂ ‘ਚ ਫਸ ਗਏ ਸਨ ਕਾਂ ਨੇ ਖੁਦ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋਇਆ ਆਜੜੀ ਨੇ ਇਹ ਸਭ ਦੇਖਿਆ ਤਾਂ ਉਸ ਨੇ ਕਾਂ ਨੂੰ ਫੜ ਲਿਆ ਤੇ  ਘਰ ਲਿਆ ਕੇ ਉਸ ਨੂੰ ਆਪਣੇ ਬੱਚਿਆਂ ਨੂੰ ਦੇ ਦਿੱਤਾ ‘ਇਹ ਕਿਹੋ-ਜਿਹਾ ਪੰਛੀ ਹੈ?’ ਬੱਚਿਆਂ ਨੇ  ਪੁੱਛਿਆ ਆਜੜੀ ਨੇ ਹੱਸਦਿਆਂ ਕਿਹਾ, ‘ਕੁਝ ਸਮਾਂ ਪਹਿਲਾਂ ਤੱਕ ਤਾਂ ਇਸ ਨੂੰ ਲੱਗਦਾ ਸੀ ਕਿ ਇਹ ਤਾਕਤਵਰ ਪੰਛੀ ਹੈ ਹੁਣ ਇਸ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਹੋਵੇਗਾ ਕਿ ਇਹ ਤਾਂ ਸਿਰਫ਼ ਇੱਕ ਕਾਂ ਹੀ ਹੈ’ Inspiration
ਪ੍ਰੇਰਨਾ: ਖੁਦ ਨੂੰ ਭੁੱਲ ਕੇ ਦੂਜੇ ਦੀ ਨਕਲ ਕਰਨ ‘ਤੇ ਮੁਸੀਬਤ ਆਉਂਦੀ ਹੈ
ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਦੀ ਝਾੜ, ਕਿਹਾ
ਏਜੰਸੀ/ਨਵੀਂ ਦਿੱਲੀ। ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੇਖਦਿਆਂ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ, ਜਿਸ ‘ਚ ਹਰਿਆਣਾ ਪੰਜਾਬ ਤੇ ਦਿੱਲੀ ਦੇ ਚੀਫ਼ ਸੈਕਟਰੀ ਮੌਜ਼ੂਦ ਸਨ ਇਸ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਕੋਰਟ ਨੈ ਕਿਹਾ ਕਿ ਪੰਜਾਬ ਸਰਕਾਰ ਆਪਣੀ ਡਿਊਟੀ ਨਿਭਾਉਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਕੋਰਟ ਨੇ ਨਾਲ ਹੀ ਕਿਹਾ ਕਿ ਪਰਾਲੀ ਸਾੜਨ ਦੀ ਘਟਨਾ ਨੂੰ ਰੋਕਣ ਲਈ ਤੁਰੰਮ ਕਦਮ ਚੁੱਕੇ ਜਾਣ ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਸਾਲ ਵੀ ਪਰਾਲੀ ਸਾੜੀ ਜਾਵੇਗੀ ਤਾਂ ਫਿਰ ਸਰਕਾਰ ਪਹਿਲਾਂ ਤੋਂ ਕਿਉਂ ਤਿਆਰ ਨਹੀਂ ਰਹਿੰਦੀ ਤੇ ਕਿਸਾਨਾਂ ਨੂੰ ਮਸ਼ੀਨਾਂ ਕਿਉਂ ਮੁਹੱਈਆ ਨਹੀਂ ਕਰਵਾਈ ਗਈ? ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਕਦਮ ਨਹੀਂ ਚੁੱਕਿਆ ਗਿਆ ਕੋਰਟ ਨੇ ਪੰਜਾਬ ਦੇ ਚੀਫ਼ ਸੈਕਟਰੀ ਨੂੰ ਪੁੱਛਿਆ, ਕੀ ਤੁਹਾਡੇ ਕੋਲ ਫੰਡ ਹੈ? ਜੇਕਰ ਨਹੀਂ ਹੈ, ਤਾਂ ਪਲੀਜ਼ ਸਾਨੂੰ ਦੱਸੋ, ਅਸੀਂ ਤੁਹਾਨੂੰ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਫੰਡ ਮੁਹੱਈਆ ਕਰਵਾਵਾਂਗੇ। Punjab
ਕੋਰਟ ਨੇ ਬੇਹੱਦ ਸਖ਼ਤ ਸ਼ਬਦ ‘ਚ ਸਬੰਧਿਤ ਸੂਬਿਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਯਾਦ ਦਿਵਾਉਂਦਿਆਂ ਕਿਹਾ ਕਿ ਅਸੀਂ ਕਲਿਆਣਕਾਰੀ ਸਰਕਾਰ ਦੀ ਧਾਰਨਾ ਨੂੰ ਭੁੱਲ ਗਏ ਹਾਂ ਲੋਕ ਕੈਂਸਰ, ਅਸਥਮਾ ਨਾਲ ਮਰ ਰਹੇ ਹਨ ਲੋਕਾਂ ਨੂੰ ਮਰਨ ਨਹੀਂ ਦਿੱਤਾ ਜਾ ਸਕਦਾ ਸਾਨੂੰ ਗਰੀਬ ਲੋਕਾਂ ਸਬੰਧੀ ਸੋਚਣਾ ਪਵੇਗਾ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਕਿਸਾਨਾਂ ਨੂੰ ਦੰਡਿਤ ਕਰਨ ਨਾਲ ਕੁਝ ਹਾਸਲ ਨਹੀਂ ਹੋਵੇਗਾ ਉਨ੍ਹਾਂ ਜਾਗਰੂਕ ਬਣਾਏ ਜਾਣ ਦੀ ਲੋੜ ਹੈ। Punjab
ਨਿਯਮ ਤੋੜਨ ਵਾਲਿਆਂ ਨੂੰ ਨਹੀਂ ਬਖਸ਼ਾਂਗੇ
ਸੁਪਰੀਮ ਕੋਰਟ ਨੇ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਆਖਰ ਕਿਉਂ ਸਰਕਾਰਾਂ ਕਿਸਾਨਾਂ ਤੋਂ ਪਰਾਲੀ ਖਰੀਦ ਜਾਂ ਇਕੱਠਾ ਨਹੀਂ ਕਰ ਲੈਂਦੀਆਂ ਕੋਰਟ ਨੇ ਕਿਹਾ ਕਿ ਅਸੀਂ ਪ੍ਰਦੂਸ਼ਣ ਰੋਕਣ ਤੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਲੋਕਤੰਤਰੀ ਸਰਕਾਰ ਤੋਂ ਜ਼ਿਆਦਾ ਉਮੀਦ ਰੱਖਦੇ ਹਾਂ ਜੇਕਰ ਕਿਸੇ ਨੇ ਵੀ ਨਿਯਮ ਕਾਨੂੰਨ ਤੋੜੇ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਨਸੀਆਰ ਮਾਮਲਾ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀਆਂ ਦੇ ਦੋਸ਼ਾਂ ‘ਤੇ ਦਿੱਤਾ ਜਵਾਬ (India)
ਡ੍ਰਾਫਟ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਤਿਆਰ ਕੀਤਾ ਗਿਆ
ਨਵੀਂ ਦਿੱਲੀ, ਏਜੰਸੀ
ਅਸਾਮ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ‘ਤੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮੋਦੀ ਸਕਰਾਰ ਨੇ ਅੱਜ ਇੱਕ-ਇੱਕ ਕਰਕੇ ਜਵਾਬ ਦਿੱਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ‘ਚ ਕਿਹਾ ਕਿ 30 ਜੁਲਾਈ 2018 ਨੂੰ ਸਾਹਮਣੇ ਆਈ ਰਿਪੋਰਟ ਫਾਈਨਲ ਐਨਆਰਸੀ ਰਿਪੋਰਟ ਨਹੀਂ, ਸਗੋਂ ਡ੍ਰਾਫਟ ਰਿਪੋਰਟ ਹੈ ਡ੍ਰਾਫਟ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਤਿਆਰ ਕੀਤਾ ਗਿਆ ਹੈ। ਨਾਲ ਹੀ ਉਨਾਂ ਕਿਹਾ ਕਿ ਕੋਈ ਵੀ ਦੇਸ਼ ਇਹ ਤਾਂ ਜਾਣਨਾ ਚਾਹੇਗਾ ਕਿ ਉਸ ਦੇ ਦੇਸ਼ ‘ਚ ਕਿੰਨੇ ਵਿਦੇਸ਼ੀ ਹਨ ਇਸ ਦੀ ਜਾਣਕਾਰੀ ਰੱਖਣਾ ਸੁਭਾਵਿਕ ਹੈ। ਇਹ ਵਿਸ਼ਾ ਕੌਮੀ ਸੁਰੱਖਿਆ ਨਾਲ ਜੁੜਿਆ ਹੈ। (India)
ਐਨਸੀਆਰ ‘ਚ ਨਾਂਅ ਪਵਾਉਣ ਦਾ ਹਾਲੇ ਵੀ ਮੌਕਾ
ਉਨਾਂ ਕਿਹਾ ਕਿ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਵਿਰੋਧੀ ਪਾਰਟੀਆਂ ਖਾਸ ਕਰਕੇ ਟੀਐਮਸੀ ਤੇ ਕਾਂਗਰਸ ਨੇ ਕਿਹਾ ਹੈ ਕਿ ਐਨਆਰਸੀ ਡ੍ਰਾਫਟ ‘ਚ ਜਿਨ•ਾਂ 40 ਲੱਖ ਲੋਕਾਂ ਦਾ ਨਾਂਅ ਨਹੀਂ ਹੈ। ਉਨਾਂ ਨੂੰ ਆਪਣੇ ਹੀ ਘਰੋਂ ਬੇਘਰ ਕਰ ਦਿੱਤਾ ਗਿਆ। ਉਹ ਭਾਰਤੀ ਨਾਗਰਿਕ ਹਨ, ਉਨਾਂ ਨੂੰ ਸੱਤਾ ਪੱਖ ਵੱਲੋਂ ਘੁਸਪੈਠੀਏ ਦੱਸਿਆ ਜਾ ਰਿਹਾ ਹੈ, ਡ੍ਰਾਫਟ ਤਿਆਰ ਕਰਨ ‘ਚ ਭੇਦਭਾਵ ਕੀਤਾ ਗਿਆ ਅਸਾਮ ‘ਚ ਅਸ਼ਾਂਤੀ ਹੈ। ਰਾਜਨਾਥ ਸਿੰਘ ਨੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। (India)
ਤ੍ਰਿਣਮੂਲ ਸਾਂਸਦ-ਵਿਧਾਇਕ ਅਸਾਮ ਤੋਂ ਮੋੜੇ ਗਏ
ਗੁਹਾਟੀ, ਅਸਾਮ ਦੇ ਸਿਲਚਰ ‘ਚ ਕੁੰਭੀਗ੍ਰਾਮ ਹਵਾਈ ਅੱਡੇ ‘ਤੇ ਅੱਜ   ਹਿਰਾਸਤ ‘ਚ ਲਿਆ ਗਿਆ, ਤ੍ਰਿਧਮੂਲ ਸਾਂਸਦਾਂ-ਵਿਧਾਇਕਾਂ ਦਾ ਅੱਠ ਮੈਂਬਰੀ ਵਫ਼ਦ ਵਾਪਸ ਭੇਜ ਦਿੱਤਾ ਗਿਆ ਹੈ। ਅਧਿਕਾਰਕ ਸੂਤਰਾਂ ਅਨੁਸਾਰ ਵਫ਼ਦ ‘ਚ ਸ਼ਾਮਲ ਛੇ ਮੈਂਬਰਾਂ ਨੂੰ ਅੱਜ ਸਵੇਰੇ ਦੀ ਉੱਡਾਣ ਰਾਹੀਂ ਕੋਲਕਾਤਾ ਭੇਜ ਦਿੱਤਾ ਗਿਆ, ਜਦੋਂਕਿ ਬਾਕੀ ਦੋ ਮੈਂਬਰਾਂ ਨੂੰ ਦੁਪਹਿਰ ਬਾਅਦ ਦਿੱਲੀ ਭੇਜਿਆ ਜਾਵੇਗਾ। ਟੀਮ ਦੇ ਛੇ ਮੈਂਬਰ ਏਅਰ ਇੰਡੀਆ ਦੀ ਉੱਡਾਣ ਤੋਂ ਸਵੇਰੇ ਕਰੀਬ 7:55 ਵਜੇ ਕੋਲਕਾਤਾ ਪਹੁੰਚ ਗਏ ਤੇ ਬਾਕੀ ਦੋ ਮੈਂਬਰ ਅੱਜ ਨਵੀਂ ਦਿੱਲੀ ਰਵਾਨਾ ਹੋਣਗੇ। ਪੱਛਮੀ ਬੰਗਾਲ ਦੇ ਇੱਕ ਕੈਬਨਿਟ ਮੰਤਰੀ, ਛੇ ਸਾਂਸਦਾਂ ਤੇ ਇੱਕ ਵਿਧਾਇਕ ਦਾ ਵਫ਼ਦ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਜਾਰੀ ਹੋਣ ਤੋਂ ਬਾਅਦ ਜ਼ਮੀਨੀ ਹਕੀਕਤ ਜਾਣਨ ਲਈ ਵੀਰਵਾਰ ਨੂੰ ਕੁੰਭੀਗ੍ਰਾਮ ਏਅਰਪੋਰਟ ਪਹੁੰਚਿਆ ਸੀ। (India)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਓ! ਜਾਣੀਏ ਪੋਠੋਹਾਰ ਦੇ ਇਤਿਹਾਸ ਬਾਰੇ
ਮਹਾਨ ਕਵੀ ਪ੍ਰੋ. ਮੋਹਨ ਸਿੰਘ ਨੇ ‘ਕੁੜੀ ਪੋਠੋਹਾਰ ਦੀ’ ਕਵਿਤਾ ਲਿਖ ਕੇ ਪੋਠੋਹਾਰ ਦੇ ਇਲਾਕੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ। ਇਹ ਅਸਲੀਅਤ ਹੈ ਕਿ ਪੋਠੋਹਾਰ ਦੇ ਲੋਕ ਵਾਕਿਆ ਹੀ ਲੰਮੇ-ਝੰਮੇ ਅਤੇ ਖੂਬਸੂਰਤ ਹੁੰਦੇ ਹਨ। ਪਰ ਪ੍ਰੋ. ਮੋਹਨ ਸਿੰਘ ਦਾ ਵੇਖਿਆ, ਮਾਣਿਆ ਰਮਣੀਕ ਅਤੇ ਸ਼ਾਂਤ ਪੋਠੋਹਾਰ ਹੁਣ ਬੀਤੇ ਦੀ ਗੱਲ ਬਣ ਚੁੱਕਿਆ ਹੈ।
ਪੋਠੋਹਾਰ ਦੀ ਕੁਦਰਤੀ ਸੁੰਦਰਤਾ ਨੂੰ ਵੀ ਵਿਕਾਸ ਦਾ ਗ੍ਰਹਿਣ ਲੱਗ ਚੁੱਕਾ ਹੈ। ਪੋਠੋਹਾਰ ਇੱਕ ਪਠਾਰੀ ਇਲਾਕਾ ਹੈ ਜੋ ਪਾਕਿਸਤਾਨੀ ਪੰਜਾਬ ਦੇ ਪੂਰਬੀ ਜਿਲ੍ਹਿਆਂ ਅਟਕ, ਚੱਕਵਾਲ, ਜੇਹਲਮ, ਰਾਵਲਪਿੰਡੀ ਅਤੇ ਮੀਆਂਵਾਲੀ ਵਿੱਚ ਪੈਂਦਾ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੀ ਇੱਥੇ ਹੀ ਸਥਿਤ ਹੈ। ਇਸ ਦਾ ਕੁੱਲ ਖੇਤਰਫਲ 22254 ਸੁਕੇਅਰ ਕਿ.ਮੀ. ਅਤੇ ਔਸਤ ਉੱਚਾਈ 1150 ਤੋਂ 1900 ਫੁੱਟ ਤੱਕ ਹੈ। ਇਸ ਦੀਆਂ ਹੱਦਾਂ ਇੱਕ ਪਾਸੇ ਪਾਕਿਸਤਾਨੀ ਕਸ਼ਮੀਰ ਅਤੇ ਦੂਸਰੇ ਪਾਸੇ ਸੂਬਾ ਸਰਹੱਦ ਨਾਲ ਲੱਗਦੀਆਂ ਹਨ।
ਇਸ ਇਲਾਕੇ ਵਿੱਚ ਪੱਥਰ ਯੁੱਗ ਤੋਂ ਹੀ ਇਨਸਾਨ ਵੱਸਦੇ ਆਏ ਹਨ। ਇੱਥੋਂ ਦੀ ਸੋਆਨ ਵਾਦੀ ਦੀ ਖੁਦਾਈ ਤੋਂ ਪੱਥਰ ਯੁੱਗ ਦੇ ਹਜ਼ਾਰਾਂ ਔਜ਼ਾਰ ਮਿਲੇ ਹਨ। ਯੂਨਾਨੀ ਬਾਦਸ਼ਾਹ ਸਿਕੰਦਰ ਮਹਾਨ ਨਾਲ ਲੋਹਾ ਲੈਣ ਵਾਲਾ ਪੋਰਸ ਇਸੇ ਇਲਾਕੇ ਦਾ ਰਾਜਾ ਸੀ। ਸ਼ੇਰਸ਼ਾਹ ਸੂਰੀ ਦੁਆਰਾ ਉਸਾਰਿਆ ਗਿਆ ਪ੍ਰਸਿੱਧ ਕਿਲ੍ਹਾ ਰੋਹਤਾਸਗੜ੍ਹ ਅਤੇ ਹੀਰ-ਰਾਂਝਾ ਕਿੱਸੇ ਵਿੱਚ ਵਰਣਿਤ ਟਿੱਲਾ ਯੋਗੀਆਂ (ਜਿਲ੍ਹਾ ਜੇਹਲਮ) ਪੋਠੋਹਾਰ ਵਿੱਚ ਹੀ ਪੈਂਦਾ ਹੈ। ਮਰੀ ਦਾ ਸੈਲਾਨੀ ਸਥਾਨ ਵੀ ਇੱਥੋਂ ਨਜ਼ਦੀਕ ਹੀ ਹੈ।
ਇਹ ਵੀ ਪੜ੍ਹੋ : ਚੰਦ ਦੇ ਸਫ਼ਰ ਲਈ ਰਵਾਨਾ ਹੋਇਆ ਚੰਦਰਯਾਨ-3
ਇੱਥੇ ਪੋਠੋਹਾਰੀ, ਮਾਝੀ, ਹਿੰਦਕੋ, ਧਾਨੀ, ਸ਼ਾਹਪੁਰੀ ਅਤੇ ਛਾਛੀ ਉੱਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਜੱਟ, ਰਾਜਪੂਤ, ਗੁੱਜਰ ਅਤੇ ਗੱਖੜ ਆਦਿ ਫਿਰਕੇ ਵੱਸਦੇ ਹਨ। ਇਸ ਪਠਾਰ ਨੂੰ ਪੂਰਬ ਵੱਲੋਂ ਜੇਹਲਮ ਅਤੇ ਪੱਛਮ ਵੱਲੋਂ ਸਿੰਧ ਦਰਿਆ ਨੇ ਘੇਰਿਆ ਹੋਇਆ ਹੈ। ਉੱਤਰ ਵੱਲ ਕਾਲਾ ਚਿੱਟਾ ਤੇ ਮਰਗਲਾ ਪਹਾੜ ਅਤੇ ਦੱਖਣ ਵੱਲ ਲੂਣ ਦੀਆਂ ਪਹਾੜੀਆਂ ਹਨ। ਇਸ ਵਿੱਚੋਂ ਹਾਰੋ ਅਤੇ ਸੋਆਨ ਦਰਿਆ ਗੁਜ਼ਰਦੇ ਹਨ ਜੋ ਅੱਗੇ ਜਾ ਕੇ ਸਿੰਧ ਦਰਿਆ ਵਿੱਚ ਮਿਲ ਜਾਂਦੇ ਹਨ। ਲੂਣ ਦੀਆਂ ਖਾਣਾਂ ਤੋਂ ਹੋਣ ਵਾਲੀ ਆਮਦਨ ਕਾਰਨ ਈਸਟ ਇੰਡੀਆ ਕੰਪਨੀ ਇਸ ਨੂੰ ਸੋਨੇ ਦੀ ਚਿੜੀ ਕਹਿੰਦੀ ਸੀ। ਹੁਣ ਵੀ ਭਾਰਤ ਵਿੱਚ ਮਿਲਣ ਵਾਲੇ ਚਿੱਟੇ-ਕਾਲੇ ਪਾਕਿਸਤਾਨੀ ਲੂਣ ਦੇ ਢੇਲੇ ਇੱਥੋਂ ਹੀ ਆਉਂਦੇ ਹਨ। ਇਹ ਖਾਣਾਂ ਜੇਹਲਮ ਜਿਲ੍ਹੇ ਦੀ ਪਿੰਡ ਦਾਦਨ ਖਾਨ ਤਹਿਸੀਲ ਦੇ ਨਜ਼ਦੀਕ ਖੇਵੜਾ ਵਿੱਚ ਸਥਿਤ ਹਨ ਤੇ ਵਿਸ਼ਵ ਦੀਆਂ ਦੂਸਰੇ ਨੰਬਰ ਦੀਆਂ ਸਭ ਤੋਂ ਵੱਡੀਆਂ ਖਾਣਾਂ ਹਨ। ਹਰ ਸਾਲ ਤਿੰਨ ਲੱਖ ਦੇ ਕਰੀਬ ਸੈਲਾਨੀ ਸਿਰਫ ਇਹਨਾਂ ਨੂੰ ਵੇਖਣ ਆਉਂਦੇ ਹਨ। ਇਸ ਖਾਨ ਨੂੰ 320 ਬੀ.ਸੀ. ਵਿੱਚ ਸਿਕੰਦਰ ਦੀ ਸੈਨਾ ਨੇ ਲੱਭਿਆ ਸੀ।
ਇਹ ਖੋਜ ਅਚਾਨਕ ਹੋ ਗਈ ਜਦੋਂ ਉਸ ਦੀ ਫੌਜ ਦੇ ਬਿਮਾਰ ਘੋੜੇ ਇੱਥੋਂ ਦੇ ਨਮਕੀਨ ਪੱਥਰਾਂ ਨੂੰ ਚੱਟ ਕੇ ਨੌਬਰ ਨੌ ਹੋ ਗਏ। ਵਪਾਰਕ ਪੱਧਰ ‘ਤੇ ਇੱਥੋਂ ਨਮਕ ਦਾ ਖਨਨ ਮੁਗਲ ਕਾਲ ਵਿੱਚ ਸ਼ੁਰੂ ਹੋਇਆ ਸੀ। ਇੱਥੇ ਸਾਲਾਨਾ ਸਾਢੇ ਤਿੰਨ ਲੱਖ ਟਨ ਸ਼ੁੱਧ ਨਮਕ ਦੀ ਪੈਦਾਵਾਰ ਹੁੰਦੀ ਹੈ। ਇਹਨਾਂ ਖਾਣਾਂ ਵਿੱਚ ਐਨਾ ਨਮਕ ਹੈ ਕਿ ਹੋਰ 350 ਸਾਲ ਖਤਮ ਨਹੀਂ ਹੋ ਸਕਦਾ। ਨਮਕ ਦੇ ਇਹ ਪਹਾੜ ਪੋਠੋਹਾਰ ਨੂੰ ਬਾਕੀ ਪੰਜਾਬ ਤੋਂ ਅਲੱਗ ਕਰਦੇ ਹਨ। ਪੋਠੋਹਾਰ ਬਹੁਤ ਹੀ ਉੱਚਾ-ਨੀਵਾਂ ਤੇ ਉਭੜ-ਖਾਭੜ ਇਲਾਕਾ ਹੈ। ਸਾਕੇਸਰ (1522 ਮੀ.) ਪੋਠੋਹਾਰ ਦੀ ਸਭ ਤੋਂ ਉੱਚੀ ਪਹਾੜੀ ਹੈ। ਇੱਥੋਂ ਗੁਜ਼ਰਨ ਵਾਲੇ ਸਾਰੇ ਨਦੀ-ਨਾਲੇ ਡੂੰਘੀਆਂ ਖੱਡਾਂ ਵਿੱਚ ਵਗਦੇ ਹਨ ਤੇ ਸਿੰਚਾਈ ਦੇ ਕੰਮ ਨਹੀਂ ਆਉਂਦੇ। ਇਸ ਕਾਰਨ ਖੇਤੀਬਾੜੀ ਯੋਗ ਇਲਾਕਾ ਬਹੁਤ ਘੱਟ ਹੈ ਤੇ ਬਰਸਾਤ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਕਣਕ, ਛੋਲੇ, ਬਾਜਰਾ ਅਤੇ ਸਬਜ਼ੀਆਂ ਆਦਿ ਪੈਦਾ ਹੁੰਦੀਆਂ ਹਨ।
ਇਹ ਵੀ ਪੜ੍ਹੋ : ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ
ਪੋਠੋਹਾਰ ਦਾ ਇਲਾਕਾ ਖਣਿਜਾਂ ਨਾਲ ਭਰਪੂਰ ਹੈ। ਇੱਥੋਂ ਦੇ ਪਿੰਡ ਖਾਉਰ ਵਿੱਚ 1915, ਧੂਲੀਆਂ ਵਿੱਚ 1935 ਅਤੇ ਤੁੱਤ ਵਿੱਚ 1968 ਵਿੱਚ ਤੇਲ ਅਤੇ ਕੁਦਰਤੀ ਗੈਸ ਲੱਭੀ ਸੀ। ਇਹ ਤੇਲ ਪਾਈਪ ਲਾਈਨਾਂ ਰਾਹੀਂ ਰਾਵਲਪਿੰਡੀ ਰਿਫਾਇਨਰੀ ਤੱਕ ਪਹੁੰਚਾਇਆ ਜਾਂਦਾ ਹੈ। ਹੁਣ ਜੇਹਲਮ ਦਰਿਆ ਨਜ਼ਦੀਕ ਨਵੇਂ ਖੂਹ ਲੱਭੇ ਹਨ ਜੋ ਦੇਸ਼ ਵਿੱਚ ਸਭ ਤੋਂ ਜਿਆਦਾ ਤੇਲ ਪੈਦਾ ਕਰ ਰਹੇ ਹਨ। ਪੋਠੋਹਾਰ ਦਾ ਇਤਿਹਾਸ ਬਹੁਤ ਹੀ ਪ੍ਰਾਚੀਨ ਹੈ। ਇਹ ਮਹਾਂਭਾਰਤ ਵਿੱਚ ਵਰਣਿਤ ਗੰਧਾਰ ਅਤੇ ਮਹਿਮੂਦ ਗਜ਼ਨਵੀ ਦੁਆਰਾ ਤਬਾਹ ਕੀਤੇ ਗਏ ਹਿੰਦੂਸ਼ਾਹੀ ਰਾਜ ਦਾ ਹਿੱਸਾ ਸੀ। ਇੱਥੇ ਪੱਥਰ ਯੁੱਗ ਦੇ ਸੋਆਨੀਅਨ ਕਬੀਲਿਆਂ ਤੋਂ ਇਲਾਵਾ ਸਿੰਧ ਘਾਟੀ ਦੀ ਸੱਭਿਅਤਾ ਵੀ ਪ੍ਰਫੁੱਲਿਤ ਹੋਈ ਸੀ। ਸੰਸਾਰ ਦੀ ਮੁੱਢਲੀ ਯੂਨੀਵਰਸਿਟੀ ਤਕਸ਼ਿਲਾ (ਜਿਲ੍ਹਾ ਰਾਵਲਪਿੰਡੀ) ਦੀ ਸਥਾਪਨਾ ਵੀ ਇੱਥੇ ਹੀ 370 ਈ. ਪੂ. ਵਿੱਚ ਹੋਈ ਸੀ।
ਅਫਗਾਨਿਸਤਾਨ, ਤਿੱਬਤ, ਚੀਨ ਅਤੇ ਹੋਰ ਅਨੇਕਾਂ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਬੁੱਧ ਧਰਮ ਅਤੇ ਹੋਰ ਵਿਸ਼ਿਆਂ ਦਾ ਗਿਆਨ ਲੈਣ ਲਈ ਆਉਂਦੇ ਸਨ। ਇਸ ਦੇ ਖੰਡਰ ਹੁਣ ਯੂਨੈਸਕੋ ਵਰਲਡ ਹੈਰੀਟੇਜ਼ ਦੁਆਰਾ ਸੁਰੱਖਿਅਤ ਹਨ। ਇਸ ਨੂੰ 450-465 ਈ. ਵਿੱਚ ਹੂਣਾਂ ਦੁਆਰਾ ਤਬਾਹ ਕਰ ਦਿੱਤਾ ਗਿਆ ਸੀ। ਰੋਹਤਾਸਗੜ੍ਹ ਦਾ ਕਿਲ੍ਹਾ ਵੀ ਹੁਣ ਯੂਨੈਸਕੋ ਹੈਰੀਟੇਜ਼ ਸਾਈਟ ਹੈ। ਲੂਣ ਦੀਆਂ ਪਹਾੜੀਆਂ ਵਿੱਚ ਅਨੇਕਾਂ ਪੁਰਾਤਨ ਹਿੰਦੂ ਮੰਦਰ ਅੱਜ ਵੀ ਮੌਜੂਦ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਟਾਸ ਰਾਜ ਹੈ। ਸ਼ਿਵ ਜੀ ਨੂੰ ਸਮਰਪਿਤ ਇਸ ਮੰਦਰ ਬਾਰੇ ਮਸ਼ਹੂਰ ਹੈ ਕਿ ਪਾਂਡਵਾਂ ਨੇ ਆਪਣੇ ਬਨਵਾਸ ਦੇ 14 ਵਿੱਚੋਂ 4 ਸਾਲ ਇੱਥੇ ਹੀ ਬਿਤਾਏ ਸਨ। ਭਾਰਤ-ਪਾਕਿ ਸੰਧੀ ਕਾਰਨ ਹਰ ਸਾਲ ਭਾਰਤ ਤੋਂ ਤੀਰਥ ਯਾਤਰੀਆਂ ਦੇ ਜੱਥੇ ਕਟਾਸ ਰਾਜ ਦੀ ਯਾਤਰਾ ‘ਤੇ ਜਾਂਦੇ ਹਨ। (Pottohar)
ਪੋਠੋਹਾਰ ਦੇ ਲੋਕ ਅੱਜ ਵੀ ਸਿੱਧੇ-ਸਾਦੇ ਅਤੇ ਨੇਕ ਸੁਭਾਅ ਵਾਲੇ ਹਨ। ਪਾਕਿਸਤਾਨ ਵਿੱਚ ਵਧ ਰਹੇ ਕੱਟੜਵਾਦ ਦਾ ਇੱਥੇ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਨਜ਼ਦੀਕ ਹੋਣ ਕਾਰਨ ਪੋਠੋਹਾਰ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਪਰ ਘੱਟ ਬਰਸਾਤ, ਜੰਗਲਾਂ ਦੇ ਉਜਾੜੇ, ਕੋਲੇ ਦੀਆਂ ਖਾਣਾਂ ਅਤੇ ਤੇਲ ਗੈਸ ਦੇ ਖੂਹਾਂ ਕਾਰਨ ਪੋਠੋਹਾਰ ਦੀ ਧਰਤੀ ਹੌਲੀ-ਹੌਲੀ ਪਲੀਤ ਹੁੰਦੀ ਜਾ ਰਹੀ ਹੈ। ਕਿਸੇ ਸਮੇਂ ਦੀਆਂ ਖੂਬਸੂਰਤ ਉੱਛਲੀ, ਖਾਬੇਕੀ, ਝਲਾਰ ਅਤੇ ਕੱਲਰ ਕਹਾਰ ਝੀਲਾਂ ਦਾ ਪਾਣੀ ਅਤੇ ਖੇਤਰ ਹੁਣ ਬਹੁਤ ਘਟ ਗਿਆ ਹੈ। ਬਹੁਤ ਜ਼ਿਆਦਾ ਉਦਯੋਗ ਵੀ ਲੱਗ ਰਹੇ ਹਨ। ਹੌਲੀ-ਹੌਲੀ ਇਹ ਖਿੱਤਾ ਵੀ ਆਪਣੀ ਵੱਖਰੀ ਪਹਿਚਾਣ ਗੁਆ ਕੇ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਗੁੰਮ ਹੋ ਜਾਵੇਗਾ। (Pottohar)