About - Sach Kahoon Punjabi
ਕੀ ਮਾਇਨੇ ਰੱਖਦੈ ਸੱਤਵਾਂ ਆਰਥਿਕ ਸਰਵੇਖਣ?
ਹਰਪ੍ਰੀਤ ਸਿੰਘ ਬਰਾੜ
ਇਸ ਵਾਰ ਆਰਥਿਕ ਸਰਵੇਖਣ ਕਈ ਮਾਇਨਿਆਂ ‘ਚ ਅਲੱਗ ਥਾਂ ਰੱਖਦਾ ਹੈ। ਖਾਸਤੌਰ ‘ਤੇ ਦੇਸ਼ ਦੇ ਸਾਹਮਣੇ ਉੱਭਰ ਰਹੀਆਂ ਆਰਥਿਕ ਚੁਣੌਤੀਆਂ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੇਖਦੇ ਹੋਏ ਆਰਥਿਕ ਸਰਵੇਖਣ ਦਾ ਰੋਲ ਹੋਰ ਜਿਆਦਾ ਅਹਿਮ ਹੋ ਜਾਂਦਾ ਹੈ। ਹਾਲੀਆ ਆਮ ਚੋਣਾਂ ‘ਚ ਸਿਆਸੀ ਪਾਰਟੀਆਂ ਵੱਲੋਂ ਬੇਰੁਜ਼ਗਾਰੀ ਨੂੰ ਮੁੱਖ ਮੁੱਦਾ ਬਣਾਇਆ ਗਿਆ ਕੇਂਦਰ ਸਰਕਾਰ ਨੇ ਦੇਸ਼ ‘ਚ ਸੱਤਵੇਂ ਆਰਥਿਕ ਸਰਵੇਖਣ ਦੀਆਂ ਸ਼ੁਰੂਆਤੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਤੇ ਸਰਵੇਖਣ ਲਈ ਦੇਸ਼ ਭਰ ‘ਚ ਸਿਖਲਾਈ ਦਾ ਕੰਮ ਵੀ ਜਾਰੀ ਹੈ। ਮੰਨਿਆ ਜਾ ਰਿਹੈ ਕਿ ਅਗਲੇ ਛੇ ਮਹੀਨਿਆਂ ‘ਚ ਦੇਸ਼ ਦੇ ਆਰਥਿਕ ਸਰਵੇਖਣ ਨੂੰ ਜੇਕਰ ਰੁਜ਼ਗਾਰ ਸਰਵੇਖਣ ਦਾ ਨਾਂਅ ਦੇ ਦਿੱਤਾ ਜਾਵੇ ਤਾਂ ਇਹ ਜਿਆਦਾ ਸਾਰਥਿਕ ਹੋਵੇਗਾ। ਦਰਅਸਲ, ਕੇਂਦਰ ਸਰਕਾਰ ਨੇ ਆਰਥਿਕ ਸਰਵੇਖਣ ‘ਚ ਰੁਜ਼ਗਾਰ ਦੇ ਅੰਕੜੇ ਇਕੱਠੇ ਕਰਨ ਦਾ ਖਾਸ ਫੈਸਲਾ ਲਿਆ ਹੈ। ਗਲੀ ਨੁੱਕੜ ‘ਤੇ ਚਾਹ ਦੀ ਦੁਕਾਨ ਤੋਂ ਲੈ ਕੇ ਸੜਕਾਂ ਦੇ ਕਿਨਾਰੇ ਛੋਟੇ ਪੱਧਰ ‘ਤੇ ਕਿੱਤੇ ਕਰਨ ਵਾਲਿਆਂ ਨੂੰ ਵੀ ਸਰਵੇਖਣ ਦੇ ਦਾਇਰੇ ‘ਚ ਲਿਆਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸਰਵੇਖਣ ‘ਚ ਦੇਸ਼ ਦੇ 27 ਕਰੋੜ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ।ਇਸ ਦੇ ਨਾਲ ਹੀ 7 ਕਰੋੜ ਹੋਰ ਸਥਾਪਿਤ ਲੋਕਾਂ ਨੂੰ ਵੀ ਇਸ ਦਾਇਰੇ ‘ਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।
ਸਰਕਾਰ ਨੇ ਇਸ ਤਰ੍ਹਾਂ ਦੇ ਸਰਵੇਖਣ ਹਰ ਤੀਜੇ ਸਾਲ ਕਰਵਾਉਣ ਦਾ ਫੈਸਲਾ ਲਿਆ ਹੈ। ਦੇਖਿਆ ਜਾਵੇ ਤਾਂ ਰੋਜਗਾਰ ਦੇ ਮਾਮਲੇ ‘ਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਰਹਿੰਦੀ ਹੀ ਆਈ ਹੈ। ਇਹ ਸਹੀ ਹੈ ਕਿ ਦੇਸ਼ ‘ਚ ਵਧਦੀ ਬੇਰੁਜ਼ਗਾਰੀ ਚਿੰਤਾ ਦਾ ਕਾਰਨ ਵੀ ਹੈ। ਬੇਰੁਜ਼ਗਾਰੀ ਭੱਤਾ ਇਸ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਪਰ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਸਰਕਾਰ ਦਾ ਫਰਜ਼ ਹੈ। ਦਰਅਸਲ, ਆਰਥਿਕ ਸਰਵੇਖਣ ਰਾਹੀਂ ਸਰਕਾਰ ਸਪੱਸ਼ਟ ਅਤੇ ਸਹੀ ਡਾਟਾ ਹਾਸਲ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਸਾਲ ਸਰਵੇਖਣ ਦਾ ਦਾਇਰਾ ਵਧਾਇਆ ਗਿਆ ਹੈ। ਇਸ ਸਰਵੇਖਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਸਰਕਾਰ ਦੇ ਸਾਹਮਣੇ ਦੇਸ਼ਵਾਸੀਆਂ ਦੀ ਅਸਲ ਆਰਥਿਕ ਤਸਵੀਰ ਸਾਹਮਣੇ ਆ ਜਾਵੇਗੀ। ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਸਰਵੇਖਣ ‘ਚ ਰਿਹੜੀਆਂ ਵਾਲੇ, ਛੋਟੇ ਦੁਕਾਨਦਾਰ, ਫੇਰੀ ਲਾਉਣ ਵਾਲਿਆਂ ਤੋਂ ਲੈ ਕੇ ਦੇਸ਼ ਦੇ ਸਾਰੇ ਛੋਟੇ-ਵੱਡੇ ਅਦਾਰਿਆਂ ਤੇ ਉਨ੍ਹਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਆਰਥਿਕ ਗਤੀਵਿਧੀਆਂ ਦਾ ਸਰਵੇਖਣ ਕੀਤਾ ਜਾਵੇਗਾ।
ਇਸ ਸਰਵੇਖਣ ਨਾਲ ਦੇਸ਼ ਦੇ ਸਾਹਮਣੇ ਅਸਲੀ ਤਸਵੀਰ ਆ ਸਕੇਗੀ ਤੇ ਉਸੇ ਤਸਵੀਰ ਦੇ ਅਧਾਰ ‘ਤੇ ਭਵਿੱਖ ਲਈ ਰੂਪਰੇਖਾ ਤਿਆਰ ਹੋ ਸਕੇਗੀ। ਹੁਣ ਆਰਥਿਕ ਸਰਵੇਖਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਇਸ ਬਾਰੇ ਕੇਂਦਰ ਸਰਕਾਰ ਨੇ ਦੋ ਕਮੇਟੀਆਂ ਵੀ ਬਣਾ ਦਿੱਤੀਆਂ ਹਨ। ਆਰਥਿਕ ਸਰਵੇਖਣ ‘ਚ ਸਹੀ ਜਾਣਕਾਰੀ ਤੇ ਸਹੀ ਅੰਕੜੇ ਆਉਣਾ ਜਰੂਰੀ ਹੈ। ਕਿਉਂਕਿ ਸਰਵੇਖਣ ਤੋਂ ਹਾਸਲ ਅੰਕੜਿਆਂ ਦੇ ਅਧਾਰ ‘ਤੇ ਹੀ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇਗੀ।
ਇਹ ਮੰਨਿਆ ਜਾਣਾ ਚਾਹੀਦੈ ਕਿ ਇਸ ਸਰਵੇਖਣ ਨਾਲ ਦੇਸ਼ ਦੀ ਆਰਥਿਕ ਹਾਲਤ, ਖਾਸ ਤੌਰ ‘ਤੇ ਪਰਿਵਾਰ ਦੀ ਪ੍ਰਤੀ ਵਿਅਕਤੀ ਆਮਦਨ, ਰੁਜ਼ਗਾਰ ਦੀ ਹਾਲਤ, ਨਵੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ, ਮੁੱਢਲੀਆਂ ਸਹੂਲਤਾਂ ਦੀ ਹਾਲਤ ਅਤੇ ਉਨ੍ਹਾਂ ਦੀ ਉਪਲੱਬਧਤਾ, ਖੇਤੀ ਅਤੇ ਗੈਰ-ਖੇਤੀ ਖੇਤਰ ‘ਚ ਰੁਜ਼ਗਾਰ, ਵਸੀਲਿਆਂ ਦੀ ਉਪਲੱਬਧਤਾ ਆਦਿ ਦੀ ਜਾਣਕਾਰੀ ਇਕੱਠੀ ਹੋ ਸਕੇਗੀ। ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਸਰਕਾਰ ਨੂੰ ਸਮਾਜਿਕ ਅਤੇ ਆਰਥਿਕ ਵਿਕਾਸ ਦੀਆਂ ਯੋਜਨਾਵਾਂ ਦੀ ਜਮੀਨੀ ਹਕੀਕਤ ਦਾ ਪਤਾ ਚੱਲ ਸਕੇਗਾ ਤੇ ਉਸ ਦੇ ਅਧਾਰ ‘ਤੇ ਸਰਕਾਰ ਨੂੰ ਵਿਕਾਸ ਦੀਆਂ ਨੀਤੀਆਂ ਬਣਾਉਣ ‘ਚ ਮੱਦਦ ਮਿਲੇਗੀ। ਆਰਥਿਕ ਸਰਵੇਖਣ ਨਾਲ 70 ਕਰੋੜ ਪਰਿਵਾਰਾਂ ਦੀ ਆਰਥਿਕ ਹਾਲਤ ਸਰਕਾਰ ਦੇ ਸਾਹਮਣੇ ਆਉਣ ਤੋਂ ਬਾਅਦ ਉਪਲੱਬਧ ਸਰੋਤਾਂ ਦੀ ਜਾਣਕਾਰੀ ਦੇ ਨਾਲ ਹੀ ਮੁੱਢਲੀਆਂ ਸਹੂਲਤਾਂ ਦੀ ਤਸਵੀਰ ਵੀ ਸਾਹਮਣੇ ਹੋਵੇਗੀ। ਇਸ ਦੇ ਨਾਲ ਹੀ ਲੋਕਾਂ ਦੀ ਆਮਦਨ ਅਤੇ ਰੋਜ਼ੀ-ਰੋਟੀ ਦੇ ਸਾਧਨਾਂ ਦੀ ਅਸਲ ਰਿਪੋਰਟ ਵੀ ਸਾਹਮਣੇ ਹੋਵੇਗੀ। ਗਰੀਬੀ ਰੇਖਾ ਦੇ ਅਸਲ ਅੰਕੜੇ ਸਾਹਮਣੇ ਹੋਣਗੇ, ਜਿਸ ਨਾਲ ਗਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਲਿਆਉਣ, ਪਾਣੀ-ਬਿਜਲੀ, ਸਿਹਤ, ਸਿੱਖਿਆ, ਆਵਾਜਾਈ ਆਦਿ ਸਹੂਲਤਾਂ ਦੇ ਵਿਸਥਾਰ ‘ਚ ਵੀ ਮੱਦਦ ਮਿਲੇਗੀ। ਅਜਿਹੇ ‘ਚ ਇਹ ਆਰਥਿਕ ਸਰਵੇਖਣ ਹੋਰ ਵੀ ਅਹਿਮ ਹੋ ਜਾਂਦਾ ਹੈ। ਸਰਵੇਖਣ ਨੰੂੰ ਤਰੱਕੀ ਦੀ ਰੂਪ ਰੇਖਾ ਤਿਆਰ ਕਰਨ ਦੇ ਰਾਹ ਵੱਲ ਲਿਜਾਣ ਲਈ ਸਰਵੇਖਣ ਕਰਨ ਵਾਲਿਆਂ ਤੇ ਸਾਰੇ ਦੇਸ਼ਵਾਸੀਆਂ ਨੂੰ ਸਹੀ ਅਤੇ ਤੱਥਾਂ ਦੇ ਅਧਾਰ ‘ਤੇ ਜਾਣਕਾਰੀ ਦੇਣ ਦਾ ਫਰਜ਼ ਨਿਭਾਉਣ ਚਾਹੀਦਾ ਹੈ। ਕਿਉਂਕਿ ਇਹ ਸਪੱਸ਼ਟ ਹੈ ਕਿ ਅਗਲਾ ਸਰਵੇਖਣ ਤਿੰਨ ਸਾਲ ਬਾਅਦ ਹੋਵੇਗਾ, ਸੋ ਇਹ ਜਨਤਾ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਸੱਤਵੇਂ ਆਰਥਿਕ ਸਰਵੇਖਣ ‘ਚ ਆਪਣਾ ਪੂਰਾ ਯੋਗਦਾਨ ਦੇਣ। ਜੇਕਰ ਸਰਵੇਖਣ ਸਹੀ ਤੱਥਾਂ ‘ਤੇ ਅਧਾਰਿਤ ਹੋਵੇਗਾ ਤਾਂ ਹੀ ਆਮ ਜਨਤਾ ਦੇ ਸੁਨਹਿਰੀ ਭਵਿੱਖ ਲਈ ਉਸਾਰੂ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣਗੀਆਂ। ਇਸ ਨਾਲ ਲੋਕਾਂ ਦੇ ਜੀਵਨ ਪਧਰ ‘ਚ ਸੁਧਾਰ ਹੋਵੇਗਾ ਅਤੇ ਦੇਸ਼ ਦੇ ਹਰੇਕ ਨਾਗਰਿਕ ਕੋਲ ਆਦਰਯੋਗ ਜਿੰਦਗੀ ਜਿਉਣ ਦੇ ਲੋੜੀਂਦੇ ਸਾਧਨ ਵੀ ਉਪਲੱਬਧ ਹੋ ਸਕਣਗੇ।
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਨੂੰ ਦੱਸਿਆ ਸੀ ਟੀਮ ਤੋਂ ਛੁੱਟੀ ਬਾਰੇ: ਪ੍ਰਸਾਦ
2020 ਟੀ20 ਨੂੰ ਧਿਆਨ ਂਚ ਰੱਖ ਲਿਆ ਫੈਸਲਾ
ਨਵੀਂ ਦਿੱਲੀ, 29 ਅਕਤੂਬਰ
ਮਹਿੰਦਰ ਸਿੰਘ ਧੋਨੀ ਨੂੰ ਵੈਸਟਇੰਡੀਜ਼-ਆਸਟਰੇਲੀਆ ਵਿਰੁੱਧ ਟੀ20 ਤੋਂ ਬਾਹਰ ਕੀਤੇ ਜਾਣ ਦੇ ਬਾਅਦ ਹਰ ਕ੍ਰਿਕਟ ਪ੍ਰੇਮੀ ਹੈਰਾਨ ਹੈ ਅਤੇ ਇਹ ਖ਼ਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਸ਼ੁੱਕਰਵਾਰ ਰਾਤ ਤੋਂ ਸਵਾਲਾਂ ‘ਚ ਘਿਰੇ ਐਮਐਸਕੇ ਪ੍ਰਸਾਦ ਨੇ ਹੁਣ ਇੱਕ ਵੱਡਾ ਖ਼ੁਲਾਸਾ ਕੀਤਾ ਹੈ ਕਿ ਧੋਨੀ ਨੂੰ ਟੀਮ ਤੋਂ ਬਾਹਰ ਰੱਖਣ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਪ੍ਰਸਾਦ ਅਨੁਸਾਰ  ਮੈਂ ਖ਼ੁਦ ਇਸ ਬਾਰੇ ਧੋਨੀ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਖ਼ੁਸੀ-ਖੁਸ਼ੀ ਇਸ ਗੱਲ ਨੂੰ ਮੰਨ ਲਿਆ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਸਾਨੂੰ ਹੁਣ ਦੂਸਰੇ ਵਿਕਟਕੀਪਰ ਦੀ ਤਲਾਸ਼ ਕਰਨੀ ਚਾਹੀਦੀ ਹੈ ਤਾਂ ਉਹਨਾਂ ਖੁਸ਼ੀ ਨਾਲ ਮੇਰੀ ਗੱਲ ਦਾ ਸਮਰਥਨ ਕੀਤਾ
ਪ੍ਰਸਾਦ ਨੇ ਇਹ ਵੀ ਕਿਹਾ ਕਿ ਅਸੀਂ ਇਹ ਫੈਸਲਾ 2020 ਦੇ ਟੀ20 ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਫ਼ਿਸ ਆਫ਼ ਪ੍ਰਾਫਿਟ ਨੂੰ ਤੁਰੰਤ ਪਾਸ ਕਰਨ ਨੂੰ ਤਿਆਰ ਨਹੀਂ ਹਨ ਰਾਜਪਾਲ ਵੀ.ਪੀ. ਸਿੰਘ ਬਦਨੌਰ
ਕਾਨੂੰਨੀ ਮਾਮਲੇ ‘ਚ ਰਾਜਪਾਲ ਦਫ਼ਤਰ ਲੈਣਾ ਚਾਹੁੰਦਾ ਐ ਕੁਝ ਜਾਣਕਾਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਲਗਭਗ 40-45 ਮਿੰਟ ਹੋਈ ਮੁਲਾਕਾਤ
ਚੰਡੀਗੜ
ਵਿਧਾਇਕਾਂ ਨੂੰ ਚੇਅਰਮੈਨ ਬਣਾਉਣ ਵਾਲੇ ਬਿੱਲ ‘ਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਤੋਂ ਮੁਹਰ ਲਗਵਾਉਣ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਫਰਿਆਦ ਲੈ ਕੇ ਉਨ੍ਹਾਂ ਦੇ ਦਰਬਾਰ ਵਿੱਚ ਪੁੱਜ ਚੁੱਕੇ ਹਨ ਪਰ ਮੌਕੇ ‘ਤੇ ਬਿੱਲ ਨੂੰ ਪਾਸ ਕਰਵਾਉਣ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਕਾਮਯਾਬ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਫਿਲਹਾਲ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਰਾਜਪਾਲ ਦਫ਼ਤਰ ਇਸ ਮਾਮਲੇ ਵਿੱਚ ਕੁਝ ਜਾਣਕਾਰੀ ਲੈਣਾ ਚਾਹੁੰਦਾ ਹੈ, ਜਿਸ ਤੋਂ ਬਾਅਦ ਹੀ ਇਸ ਬਿੱਲ ਨੂੰ ਪਾਸ ਕਰਨ ਸਬੰਧੀ ਕੋਈ ਆਖ਼ਰੀ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਲਗਭਗ 40-45 ਮਿੰਟ ਮੀਟਿੰਗ ਹੋਈ ਸੀ, ਜਿਸ ਕਾਰਨ ਆਫਿਸ ਆਫ਼ ਪ੍ਰਾਫਿਟ ਤੋਂ ਇਲਾਵਾ ਕੁਝ ਹੋਰ ਮਾਮਲੇ ਵਿੱਚ ਚਰਚਾ ਹੋਈ ਹੈ।
ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਨੂੰ ਕਈ ਬੋਰਡ ਅਤੇ ਕਾਰਪੋਰੇਸ਼ਨਾਂ ਦਾ ਚੇਅਰਮੈਨ ਲਾਉਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਵੱਲੋਂ ਪਿਛਲੇ ਮਹੀਨੇ 28 ਅਗਸਤ ਨੂੰ ਵਿਧਾਨ ਸਭਾ ਵਿੱਚ ਆਫਿਸ ਆਫ਼ ਪ੍ਰਾਫਿਟ ਬਿਲ ਪੇਸ਼ ਕਰਦੇ ਹੋਏ ਪਾਸ ਤਾਂ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਇਸ ਸਬੰਧੀ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਦਸਤਖ਼ਤ ਨਹੀਂ ਕੀਤੇ ਗਏ । ਜਿਸ ਕਾਰਨ ਪਹਿਲਾਂ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਕਾਫ਼ੀ ਇੰਤਜ਼ਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਇਸ ਮਾਮਲੇ ਵਿੱਚ ਗੁਹਾਰ ਲੈ ਕੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਨ ਲਈ ਬੁੱਧਵਾਰ ਦੇਰ ਸ਼ਾਮ ਪੁੱਜ ਗਏ, ਜਿਥੇ  ਬੇਨਤੀ ਉਨ੍ਹਾਂ ਨੇ ਲਗਭਗ 40-45 ਮਿੰਟ ਮੀਟਿੰਗ ਕਰਨ ਤੋਂ ਬਾਅਦ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਦਫ਼ਤਰ ਵਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ.ਪੀ. ਸਿੰਘ ਬਦਨੌਰ ਨੂੰ ਸੂਟਿੰਗ ‘ਚ ਜਿੱਤੇ ਤਗਮੇ ਦੀ ਵਧਾਈ ਦਿੰਦੇ ਹੋਏ ਸ਼ੁਰੂਆਤ ਕੀਤੀ ਸੀ ਅਤੇ ਪੰਜਾਬ ਵਿੱਚ ਕਈ ਇਲਾਕੇ ਵਿੱਚ ਪੈਦਾ ਹੋਈ ਹੜ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਇਥੇ ਹੀ ਕਈ ਹੋਰ ਮਾਮਲੇ ਵਿੱਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਲਟਕੇ ਹੋਏ ਬਿਲਾਂ ਨੂੰ ਪਾਸ ਕਰਨ ਸਬੰਧੀ ਬੇਨਤੀ ਕੀਤੀ।
ਆਫਿਸ ਆਫ਼ ਪ੍ਰਾਫਿਟ ਦੇ ਬਿੱਲ ‘ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਅਤੇ ਇਸ ਨੂੰ ਤੁਰੰਤ ਹੀ ਪਾਸ ਕਰਨ ਤੱਕ ਦੀ ਮੰਗ ਕਰ ਦਿੱਤੀ ਗਈ ਪਰ ਇਸ ਬਿੱਲ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ, ਇਥੇ ਹੀ ਵਿਸ਼ਵਾਸ ਦਿੱਤਾ ਗਿਆ ਹੈ ਕਿ ਜਲਦ ਹੀ ਇਸ ਸਬੰਧੀ ਕੋਈ ਫੈਸਲਾ ਲੈ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਧ-ਸੰਗਤ ਨੇ 25 ਲੱਖ ਦੇ ਕਰੀਬ ਬੂਟੇ ਲਾ ਕੇ ਮਨਾਇਆ ਅਵਤਾਰ ਦਿਹਾੜਾ
ਪੂਜਨੀਕ ਗੁਰੂ ਜੀ ਦਾ 51ਵਾਂ ਪਵਿੱਤਰ ਅਵਤਾਰ ਦਿਵਸ | Incarnation Day
ਪੰਜਾਬ ‘ਚ 9 ਲੱਖ ਤੇ ਹਰਿਆਣਾ ‘ਚ 9 ਲੱਖ 50 ਹਜ਼ਾਰ ਬੂਟੇ ਲਾਏ | Incarnation Day
ਸਰਸਾ, (ਸੱਚ ਕਹੂੰ/ਸੰਦੀਪ ਕੰਬੋਜ਼)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੀਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਵਾਤਾਵਰਨ ‘ਚ ਹੁਣ ਤੱਕ ਚਾਰ ਵਿਸ਼ਵ ਰਿਕਾਰਡ ਸਥਾਪਿਤ ਕਰ ਚੁੱਕੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਾਵ ਵਾਤਾਵਰਨ ਦੇ ਮਜ਼ਬੂਤ ਪਹਿਰੇਦਾਰਾਂ ਨੇ ਅੱਜ ਇੱਕ ਵਾਰ ਫਿਰ ਵਾਤਾਵਰਨ ਸੁਰੱਖਿਆ ਦੇ ਮਹਾਂਯੱਗ ‘ਚ ਵੱਧ-ਚੜ੍ਹ ਕੇ ਆਹੂਤੀ ਪਾਈ। (Incarnation Day)
ਇਹ ਵੀ ਪੜ੍ਹੋ : Seema Haider News: ਸੀਮਾ ਹੈਦਰ ਮਾਮਲੇ ‘ਚ ਹੁਣ ਤੱਕ ਦੀ ਵੱਡੀ ਕਾਰਵਾਈ
ਭਾਰਤ ਸਮੇਤ ਦੁਨੀਆ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 51ਵੇਂ ਪਵਿੱਤਰ ਅਵਤਾਰ ਦਿਵਸ ਦਾ। ਇਸ ਪਵਿੱਤਰ ਮੌਕੇ ਪੌਦਾ ਲਗਾਓ ਮੁਹਿੰਮ ਦੌਰਾਨ ਸ਼ਾਮ ਤੱਕ ਦੁਨਿਆ ਭਰ ‘ਚ 24 ਲੱਖ 84 ਹਜ਼ਾਰ 900. ਪੌਦੇ ਲਾਏ ਜਾ ਚੁੱਕੇ ਸਨ। ਹਿੰਦੁਸਤਾਨ ਸਮੇਤ ਦੁਨੀਆ ਭਰ ‘ਚ ਪੌਦੇ ਲਗਾਓ ਮੁਹਿੰਮ ਦੀ ਸ਼ੁਰੂਆਤ ਸਵੇਰੇ 7 ਵਜੇ ਤੋਂ ਹੋਈ ਜਿਵੇਂ ਹੀ ਘੜੀ ਦੀ ਸੂਈ ਸੱਤ ‘ਤੇ ਆ ਕੇ ਰੁਕੀ ਉਵੇਂ ਹੀ ਆਪਣੇ-ਆਪਣੇ ਬਲਾਕਾਂ ‘ਚ ਪਹਿਲਾਂ ਤੋਂ ਹੀ ਤਿਆਰ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਤੇ ਬੇਨਤੀ ਦੇ ਸ਼ਬਦ ਨਾਲ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ।
ਪੌਦੇ ਦੇ ਇਸ ਸ਼ੁੱਭ ਮੌਕੇ ਕਈ ਬਲਾਕਾਂ ‘ਚ ਮੁੱਖ ਮਹਿਮਾਨ ਵਜੋਂ ਖੇਤਰ ਦੇ ਮਾਣਯੋਗ ਰਾਜਨੇਤਾ, ਅਧਿਕਾਰੀ ਤੇ ਪਤਵੰਤੇ ਵੀ ਪਹੁੰਚੇ। ਪਤਵੰਤਿਆਂ ਨੇ ਨਾ ਸਿਰਫ਼ ਸਾਧ-ਸੰਗਤ ਦੇ ਨਾਂਲ ਮਿਲ ਕੇ ਪੌਦੇ ਲਾਏ ਸਗੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਵਾਤਾਵਰਨ ਸੁਰੱਖਿਆ ਦੇ ਇਸ ਮਹਾਨ ਪਰਉਪਕਾਰੀ ਕਾਰਜ ਦੀ ਜੰਮ ਕੇ ਸ਼ਲਾਘਾ ਕੀਤੀ। ਪੌਦਾ ਲਾਓ ਮੁਹਿੰਮ ਦੌਰਾਨ ਸਾਧ-ਸੰਗਤ ਦਾ ਜੋਸ਼ ਵੇਖਣਯੇਗ ਸੀ ਕੀ ਛੋਟਾ, ਕੀ ਵੱਡਾ, ਕੀ ਬਜ਼ੁਰਗ ਤੇ ਕੀ ਜਵਾਨ ਤੇ ਔਰਤਾਂ ਹਰ ਕੋਈ ਹੱਥ ‘ਚ ਪੌਦੇ ਲਈ ਵਾਤਾਵਰਨ ਸੁਰੱਖਿਆ ਦੇ ਇਸ ਮਹਾਂਯੱਗ ‘ਚ ਆਹੂਤੀ ਪਾਉਣ ਨੂੰ ਆਤੁਰ ਸੀ। ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਇਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਮੰਗਲਵਾਰ ਨੂੰ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਸਮੇਤ ਦੇਸ਼ ਤੇ ਦੁਨਿਆ ਭਰ ਦੇ ਬਲਾਕਾਂ ‘ਚ ਡੇਰਾ ਸੱਚਾ ਸੌਦਾ ਦੇ ਵਾਤਾਵਰਨ ਪਹਿਰੇਦਾਰਾਂ ਵੱਲੋਂ ਪੌਦੇ ਲਾਏ ਗਏ। (Incarnation Day)
ਇਹ ਵੀ ਪੜ੍ਹੋ : Seema Haider News: ਸੀਮਾ ਹੈਦਰ ਮਾਮਲੇ ‘ਚ ਹੁਣ ਤੱਕ ਦੀ ਵੱਡੀ ਕਾਰਵਾਈ
ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਹਰ ਸਾਲ ਆਪਣੇ ਪਿਅਰੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਤੇ ਅਜ਼ਾਦੀ ਦਿਵਸ 15 ਅਗਸਤ ਮੌਕੇ ਦੇਸ਼ ਤੇ ਦੁਨਿਆ ਭਰ ‘ਚ ਪੌਦੇ ਲਾਉਂਦੇ ਹਨ। ਪੌਦੇ ਹੀ ਨਹੀਂ ਸਗੋਂ ਉਹ ਉਦੋਂ ਤੱਕ ਉਨ੍ਹਾਂ ਦੀ ਨਿਯਮਿਤ ਸਾਰ-ਸੰਭਾਲ ਕਰਦੇ ਆ ਰਹੇ ਹਨ ਜਦੋਂ ਤੱਕ ਕਿ ਉਹ ਵੱਡੇ ਨਹੀਂ ਹੋ ਜਾਂਦੇ। ਇਸ ਤੋਂ ਇਲਾਵਾ ਵੀ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ‘ਚ ਵੱਖ-ਵੱਖ ਮੌਕਿਆਂ ‘ਤੇ ਸਾਲ ਭਰ ਪੌਦੇ ਲਾਉਂਦੀ ਰਹਿੰਦੀ ਹੈ। ‘ਵਾਤਾਵਰਨ ਨਾਲ ਅਸੀਂ ਹਾਂ’ ਵਾਤਾਵਰਨ ਦੇ ਇਨ੍ਹਾਂ ਅਸਲ ਪਹਿਰੇਦਾਰਾਂ ਨੇ ਇਹ ਦੁਨਿਆ ਨੂੰ ਵਿਖਾ ਦਿੱਤਾ ਹੈ। ਵਾਤਾਵਰਨ ਦੇ ਅਜਿਹੇ ਕਰਮਠ ਪਹਿਰੇਦਾਰਾਂ ਦੇ ਜਜ਼ਬੇ ਨੂੰ ਸਲਾਮ। (Incarnation Day)
‘ਤੰਦਰੁਸਤ ਪੰਜਾਬ’ ਮੁਹਿੰਮ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਵੱਡਾ ਯੋਗਦਾਨ : ਧਰਮਸੋਤ
ਨਾਭਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਪੌਦੇ ਲਗਾਉਣ ਦੀ ਮੁਹਿੰਮ ਸ਼ਲਾਘਾਯੋਗ ਹੈ। ਇਹ ਵਿਚਾਰ ਸਾਂਝੇ ਕਰਦਿਆਂ ਪੰਜਾਬ ਦੇ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਡੇਰਾ ਸੱਚਾ ਸੌਦਾ ਵੱਲੋਂ ਪੌਦੇ ਲਾਉਣ ਦੀ ਇਸ ਮੁਹਿੰਮ ਦਾ ਆਗਾਜ਼ ਨਾਭਾ ਦੇ ਨਾਮ ਚਰਚਾ ਘਰ ‘ਚ ਬੂਟਾ ਲਾ ਕੇ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ‘ਤੰਦੁਰਸਤ ਪੰਜਾਬ’ ਮੁਹਿੰਮ ਵਿੱਚ ਡੇਰਾ ਸ਼ਰਧਾਲੂਆਂ ਦਾ ਇਹ ਇੱਕ ਵੱਡਾ ਯੋਗਦਾਨ ਹੈ ਕਿ ਉਹ ਪੂਰੇ ਪੰਜਾਬ ਵਿੱਚ ਸਾਢੇ ਨੌਂ ਲੱਖ ਪੌਦੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਕਈ ਸਮਾਜਿਕ ਕਾਰਜ਼ਾ ਵਿੱਚ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਪੌਦੇ ਲਾਉਣ ਵਿੱਚ ਵੀ ਉਸ ਦਾ ਨਾਂਅ ਗਿੰਨਿਜ਼ ਬੁੱਕ ਵਿੱਚ ਦਰਜ਼ ਹੈ। (Incarnation Day)
ਉਨ੍ਹਾਂ ਕਿਹਾ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ ਪੰਜਾਹ ਲੱਖ ਪੌਦੇ ਲਾਏ ਜਾ ਚੁੱਕੇ ਹਨ। ਡੇਰਾ ਸੱਚਾ ਸੌਦਾ ਵਾਂਗ ਸੂਬੇ ਦੇ ਸਕੂਲ, ਕਾਲਜ਼, ਪੰਚਾਇਤਾਂ ਆਦਿ ਸਮੇਤ ਦੂਜੀਆਂ ਹਰ ਪ੍ਰਕਾਰ ਦੀਆਂ ਸੰਸਥਾਵਾਂ ਨੂੰ ਵੀ ਵਾਤਾਵਰਣ ਦੀ ਸੁਰੱਖਿਆ ਲਈ ਅਜਿਹਾ ਸਾਂਝਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਮੁੱਖ ਮੰਤਰੀ ਪੰਜਾਬ ਦੀ ‘ਤੰਦਰੁਸਤ ਪੰਜਾਬ’ ਦੀ ਮੁਹਿੰਮ ਸਫਲ ਹੋ ਸਕੇ ਅਤੇ ਸੂਬਾ ਹਰਾ ਭਰਾ ਹੋ ਸਕੇ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ‘ਇੱਕ ਰੁੱਖ ਸੋ ਸੁੱਖ’, ਰੁੱਖ ਸਾਨੂੰ ਹਰ ਸਮੇ ਕੁੱਝ ਨਾ ਕੁੱਝ ਦੇਈ ਜਾਂਦੇ ਹਨ, ਕਦੀ ਛਾਂ ਅਤੇ ਕਦੀ ਫਲ ਅਤੇ ਕਦੀ ਕਦੀ ਦਵਾਈਆਂ ਦੇ ਰੂਪ ‘ਚ। ਇੱਥੋਂ ਤੱਕ ਕਿ ਮਰਨ ਤੋ ਬਾਦ ਵੀ ਰੁੱਖ ਆਪਣੀ ਲੱਕੜ ਮਨੁੱਖ ਲਈ ਹੀ ਛੱਡ ਜਾਂਦਾ ਹੈ। ਇਸ ਲਈ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਪੰਜਾਹ ਤੋ ਸੋ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ ਅਤੇ ਆਉਣ ਵਾਲੀ ਪੀੜੀ ਨੂੰ ਸਵੱਛ ਅਤੇ ਸਾਫ ਸੁੱਥਰਾ ਵਾਤਾਵਰਣ ਮਿਲ ਸਕੇ। (Incarnation Day)
ਬੱਚਿਆਂ ਵਾਂਗ ਕਰੋ ਪੌਦਿਆਂ ਦੀ ਸੰਭਾਲ | Incarnation Day
ਪੌਦਾ ਇੱਕ ਦੋਸਤ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰੋ ਪੌਦੇ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ, ਜਿਸ ਨਾਲ ਪੂਰੀ ਸ੍ਰਿਸ਼ਟੀ ਦਾ ਭਲਾ ਹੁੰਦਾ ਹੈ। ਇਸ ਲਈ ਵੱਧ ਤੋਂ ਵੱਧ ਪੌਦੇ ਲਾਓ ਤੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਸੰਭਾਲ ਕਰੋ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡੇਰੇ ਦੇ ਵਿਸ਼ਵ ਰਿਕਾਰਡ | Incarnation Day
15 ਅਗਸਤ 2009 :  ਇੱਕ ਘੰਟੇ ‘ਚ 9 ਲੱਖ   38 ਹਜ਼ਾਰ 7 ਪੌਦੇ,
15 ਅਗਸਤ 2009 :  8 ਘੰਟਿਆਂ ‘ਚ 68ਲੱਖ   73 ਹਜ਼ਾਰ 451 ਪੌਦੇ,
15 ਅਗਸਤ 2011 ਨੂੰ :  ਇੱਕ ਘੰਟੇ ‘ਚ    19,45,535 ਪੌਦੇ,
15 ਅਗਸਤ 2012 ਨੂੰ :  1 ਘੰਟੇ ‘ਚ  20 ਲੱਖ   39 ਹਜ਼ਾਰ 747 ਪੌਦੇ
ਕਿੱਥੇ ਕਿੰਨੇ ਬੂਟੇ ਲੱਗੇ
ਹਰਿਆਣਾ                             9.50 ਲੱਖ
ਪੰਜਾਬ                                  9 ਲੱਖ
ਯੂਪੀ/ਉੱਤਰਾਖੰਡ                   2 ਲੱਖ
ਰਾਜਸਥਾਨ                           2 ਲੱਖ
ਦਿੱਲੀ                                   1.07 ਲੱਖ
ਹਿਮਾਚਲ ਪ੍ਰਦੇਸ਼                    33,000
ਬਿਹਾਰ                                 29,000
ਮੱਧ ਪ੍ਰਦੇਸ਼                             25600
ਨੇਪਾਲ                                  17,000
ਛੱਤੀਸਗੜ੍ਹਧ                          11,000
ਮਹਾਂਰਾਸ਼ਟਰ                         5200
ਕਰਨਾਟਕ, ਗੁਜਰਾਤ              3750
ਆਂਧਰਾ ਪ੍ਰਦੇਸ਼                        2250
ਦਾਰਜੀਲਿੰਗ                          1100
ਕੁੱਲ                                      2484900
ਮੁਅੱਤਲ ਕੀਤੇ ਏਐੱਸਆਈ ‘ਤੇ ਹੋਏ ਪਰਚੇ ਨੂੰ ਪਰਿਵਾਰ ਨੇ ਨਕਾਰਿਆ
ਸਿਆਸੀ ਰੋਟੀਆਂ ਸੇਕ ਰਹੇ ਨੇ ਸਾਰੇ ਹੀ ਸਿਆਸੀ ਆਗੂ : ਪੀੜਤ ਦੀ ਮਾਂ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਰਾਜਿੰਦਰਾ ਹਸਪਤਾਲ ਵਿਖੇ ਦਾਖਲ ਅਮਰਦੀਪ ਸਿੰਘ ਦਾ ਪਰਿਵਾਰ ਸਿਆਸੀ ਆਗੂਆਂ ਵੱਲੋਂ ਮਾਰੇ ਜਾ ਰਹੇ ਗੇੜਿਆਂ ਨੇ ਹੰਭਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦਰਜਨਾਂ ਸਿਆਸੀ ਆਗੂ ਆ ਕੇ ਉਨ੍ਹਾਂ ਦੇ ਪੁੱਤਰ ਦਾ ਹਾਲ ਚਾਲ ਪੁੱਛ ਕੇ ਫੋਟੋਆਂ ਖਿਚਵਾਂ ਕੇ ਆਪਣੀ ਸਿਆਸਤ ਚਮਕਾ ਕੇ ਜਾ ਰਹੇ ਹਨ, ਪਰ ਉਹਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ।
ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਅਮਰਦੀਪ ਸਿੰਘ ਸਮੇਤ ਸੱਤ ਨੌਜਵਾਨਾਂ ਤੇ ਸਨੌਰ ਦੇ ਏਐਸਆਈ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਥਾਣੇ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਤੇ ਅਮਰਦੀਪ ਪਿਛਲੇ ਤਿੰਨ ਦਿਨਾਂ ਤੋਂ ਰਾਜਿੰਦਰ ਹਸਪਤਾਲ ਵਿਖੇ ਦਾਖਲ ਹੈ। ਪਰਿਵਾਰਕ ਮੈਂਬਰ ਥਾਣੇ ਅੰਦਰ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੁਲਿਸ ਵੱਲੋਂ ਅਜੇ ਸਿਰਫ਼ ਮੁਅੱਤਲ ਕੀਤੇ ਏਐਸਆਈ ਖਿਲਾਫ਼ ਹੀ ਸ਼ਾਮ ਨੂੰ ਧਾਰਾ 323 ਤੇ 342 ਤਹਿਤ ਹੀ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਨਕਾਰ ਦਿੱਤਾ ਹੈ। ਪੀੜਤ ਅਮਰਦੀਪ ਦੀ ਮਾਂ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦਾ ਹਰ ਛੋਟਾ ਵੱਡਾ ਆਗੂ ਆ ਚੁੱਕਾ ਹੈ, ਪਰ ਸਾਨੂੰ ਇਨ੍ਹਾਂ ਦੇ ਆਉਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ।
ਸਰਬਜੀਤ ਕੌਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਦਰਜਨਾਂ ਆਗੂ ਆ ਕੇ ਉਹਨਾਂ ਦੇ ਬੇਟੇ ਦਾ ਹਾਲ-ਚਾਲ ਪੁੱਛ ਕੇ ਫੋਟੋਆਂ ਖਿਚਵਾ ਕੇ ਜਾ ਚੁੱਕੇ ਹਨ ਪਰ ਅਜੇ ਤੱਕ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਮੁਲਜ਼ਮ ਖਿਲਾਫ਼ ਸਖਤ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਮੌਕੇ ਥੋੜ੍ਹੀ ਹਿੱਲ ਜੁਲ ਹੋਈ ਅਤੇ ਉਸਦੇ ਬੇਟੇ ਦਾ ਸਿਟੀ ਸਕੇਨ ਹੋਇਆ, ਪਰ ਉਸ ਤੋਂ ਬਾਅਦ ਕੋਈ ਖਾਸ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਅਜੇ ਕੁੱਟਮਾਰ ਕਰਨ ਵਾਲੇ ਦੂਜੇ ਮੁਲਾਜ਼ਮਾਂ ਦੀ ਪੁਲਿਸ ਵੱਲੋਂ ਕੋਈ ਪਛਾਣ ਨਹੀਂ ਕੀਤੀ ਗਈ ਜਦਕਿ ਮੁਲਾਜ਼ਮਾਂ ਦੇ ਨਾਂਅ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰਨੀਤ ਕੌਰ ਨੇ ਆਉਣਾ ਸੀ। ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਦੇ ਬੈਡ ਹੇਠਾਂ ਵਿਛਾਈ ਚਾਦਰ ਬਦਲੀ ਗਈ ਜਦ ਕਿ ਪਹਿਲਾਂ ਡਾਕਟਰ ਕਹਿ ਰਹੇ ਸਨ ਕਿ ਲੜਕਾ ਠੀਕ ਹੈ। ਇਸ ਨੂੰ ਛੁੱਟੀ ਕਰ ਦਿੱਤੀ ਜਾਵੇ, ਪਰ ਪ੍ਰਨੀਤ ਕੌਰ ਦੇ ਆਉਣ ਤੋਂ ਬਾਅਦ ਉਸ ਦਾ ਮੁੜ ਇਲਾਜ ਸ਼ੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਲੀਡਰ ਆ ਰਹੇ ਹਨ ਅਤੇ ਜਾ ਰਹੇ ਹਨ ਪਰ ਉਨ੍ਹਾਂ ਦੇ ਬੇਟੇ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਜੇਲ੍ਹ ‘ਚ ਸੁੱਟਿਆ ਜਾਵੇ ਫਿਰ ਹੀ ਸਾਨੂੰ ਅਸਲ ਇਨਸਾਫ਼ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਫ਼ਗਾਨਿਸਤਾਨ ਅੱਤਵਾਦੀ ਹਮਲਾ 26 ਦੇ ਕਰੀਬ ਮੌਤਾਂ
ਅੱਤਵਾਦੀ ਤੇ ਸੁਰੱਖਿਆ ਬਲਾਂ ਵਿਚਕਾਰ 5 ਘੰਟੇ ਚੱਲਿਆ ਮੁਕਾਬਲਾ (Afghanistan)
ਅਫ਼ਗਾਨਿਸਤਾਨ, ਏਜੰਸੀ
ਅਫ਼ਗਾਨਿਸਤਾਨ (Afghanistan) ਵਿਚ ਮੰਗਲਵਾਰ ਨੂੰ ਹੋਏ ਦੋ ਹਮਲਿਆਂ ਵਿਚ 26 ਲੋਕਾਂ ਦੀ ਮੌਤ ਹੋ ਗਈ। ਪਹਿਲਾ ਹਮਲਾ ਪੱਛਮੀ ਅਫ਼ਗਾਨਿਸਤਾਨ ਵਿਚ ਹੋਇਆ ਜਿਸ ‘ਚ 11 ਲੋਕ ਮਾਰੇ ਗਏ ਤੇ ਦੂਜਾ ਹਮਲਾ ਜਲਾਲਾਬਾਦ ‘ਚ ਹੋਇਆ ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ। ਅਫ਼ਾਗਨਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਅਫ਼ਗਾਨਿਸਤਾਨ ਵਿਚ ਸੜਕ ਕਿਨਾਰੇ ਹੋਏ ਬੰਬ ਧਮਾਕੇ ਦੀ ਲਪੇਟ ਵਿਚ ਇਕ ਬੱਸ ਆ ਗਈ।
ਜਿਸ ਦੇ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਸੜਕ ਕਿਨਾਰੇ ਬੰਬ ਵਿਸਫੋਟ ਉਸ ਸਮੇਂ ਹੋਇਆ ਜਦ ਬਸ ਹੇਰਾਤ ਸੂਬੇ ਤੋਂ ਰਾਜਧਾਨੀ ਕਾਬੁਲ ਵੱਲ ਜਾ ਰਹੀ ਸੀ। ਅਜੇ ਤੱਕ ਕਿਸੇ ਜੱਥੇਬੰਦੀ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਨਾਂਗਰਹਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉਲ੍ਹਾ ਨੇ ਕਿਹਾ ਕਿ ਜਲਾਲਾਬਾਦ ਵਿਚ ਸ਼ਰਨਾਰਥੀ ਅਤੇ ਸਵਦੇਸ਼ ਵਾਪਸੀ ਵਿਭਾਗ ਦੇ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਗਿਆ। ਉੋਥੇ ਵਿਦੇਸ਼ੀ ਇਸ਼ਤਿਹਾਰ ਏਜੰਸੀਆਂ ਦੇ ਨਾਲ ਮੀਟਿੰਗ ਹੋ ਰਹੀ ਸੀ। (Afghanistan)
ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ 5 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਮੁਕਾਬਲੇ ‘ਚ ਘੱਟੋ-ਘੱਟ ਛੇ ਲੋਕ ਮਾਰੇ ਗਏ। ਜਦ ਕਿ 14 ਹੋਰ ਜ਼ਖਮੀ ਹੋ ਗਈ। ਹਾਲਾਂਕਿ ਉਨ੍ਹਾਂ ਨੇ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਰਿਪੋਰਟ ਅਨੁਸਾਰ ਤਾਲੀਬਾਨ ਨੇ ਆਪਣਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ। (Afghanistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰੂਨਸਨ ਦੀ ਰਿਹਾਈ ਨੂੰ ਲੈ ਕੇ ਤੁਰਕੀ ਨੂੰ ਚਿਤਾਵਨੀ ਦੇ ਚੁੱਕਿਆ ਅਮਰੀਕਾ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੂ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਪਾਦਰੀ ਐਂਡਰਿਊ ਬਰੂਨਸਨ ਨੂੰ ਲੈ ਕੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ  ਨੇ ਇਸ ਗ ੱਲ ਦੀ ਜਾਣਕਾਰੀ ਦਿੱਤੀ। ਤੁਰਕੀ ‘ਚ ਪਾਦਰੀ ਬਰੂਨਸਨ ਨੂੰ ਹਿਰਾਸਤ ‘ਚ ਲਏ ਜਾਣ ਦੀ ਘਟਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਜਵਲੰਤ ਮੁੱਦਾ ਬਣਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਨੇ ਪਾਦਰੀ ਬਰੂਨਸਨ ਦੀ ਰਿਹਾਈ ਲਈ ਤੁਰਕੀ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਇਸ ਸਬੰਘ ‘ਚ ਤੁਰਕੀ ‘ਤੇ ਪਾਬੰਦੀ ਲਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਤੁਰਕੀ ਦੀ ਇੱਕ ਅਦਾਲਤ ਨੇ ਇਸ ਹਫਤੇ ਪਾਦਰੀ ਬਰੂਨਸਨ ਨੂੰ ਘਰ ‘ਚ ਨਜ਼ਰਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਜਿਕਰਯੋਗ ਹੈ ਕਿ ਅੱਤਵਾਦ ਅਤੇ ਜਾਸੂਸੀ ਦੇ ਆਰੋਪ ‘ਚ ਪਾਦਰੀ ਐਂਡਰਿਊ ਬਰੂਨਸਨ ਪਿਛਲੇ 21 ਮਹੀਨਿਆਂ ਤੋਂ ਤੁਰਕੀ ਦੀ ਇੱਕ ਜੇਲ੍ਹ ‘ਚ ਬੰਦ ਹੈ। ਪਾਦਰੀ ਬਰੂਨਸਨ ਅਮਰੀਕਾ ‘ਚ ਨਾਰਥ ਕੈਰੋਲਿਨਾ ਦੇ ਰਹਿਣ ਵਾਲੇ ਹਨ ਅਤੇ 20 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਉਹਨਾਂ ਨੇ ਤੁਰਕੀ ‘ਚ ਕੰਮ ਕੀਤਾ ਹੈ। ਸ੍ਰੀ ਬਰੂਨਸਨ ਨੇ ਆਪਣੇ ਉਪਰ ਲੱਗੇ ਆਰੋਪਾਂ ਤੋਂ ਇਨਕਾਰ ਕੀਤਾ ਹੈ। ਜੇਕਰ ਪਾਦਰੀ ਬਰੂਨਸਨ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ 35 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।
ਆਓ! ਜਾਣੀਏ ਪੋਠੋਹਾਰ ਦੇ ਇਤਿਹਾਸ ਬਾਰੇ
ਮਹਾਨ ਕਵੀ ਪ੍ਰੋ. ਮੋਹਨ ਸਿੰਘ ਨੇ ‘ਕੁੜੀ ਪੋਠੋਹਾਰ ਦੀ’ ਕਵਿਤਾ ਲਿਖ ਕੇ ਪੋਠੋਹਾਰ ਦੇ ਇਲਾਕੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ। ਇਹ ਅਸਲੀਅਤ ਹੈ ਕਿ ਪੋਠੋਹਾਰ ਦੇ ਲੋਕ ਵਾਕਿਆ ਹੀ ਲੰਮੇ-ਝੰਮੇ ਅਤੇ ਖੂਬਸੂਰਤ ਹੁੰਦੇ ਹਨ। ਪਰ ਪ੍ਰੋ. ਮੋਹਨ ਸਿੰਘ ਦਾ ਵੇਖਿਆ, ਮਾਣਿਆ ਰਮਣੀਕ ਅਤੇ ਸ਼ਾਂਤ ਪੋਠੋਹਾਰ ਹੁਣ ਬੀਤੇ ਦੀ ਗੱਲ ਬਣ ਚੁੱਕਿਆ ਹੈ।
ਪੋਠੋਹਾਰ ਦੀ ਕੁਦਰਤੀ ਸੁੰਦਰਤਾ ਨੂੰ ਵੀ ਵਿਕਾਸ ਦਾ ਗ੍ਰਹਿਣ ਲੱਗ ਚੁੱਕਾ ਹੈ। ਪੋਠੋਹਾਰ ਇੱਕ ਪਠਾਰੀ ਇਲਾਕਾ ਹੈ ਜੋ ਪਾਕਿਸਤਾਨੀ ਪੰਜਾਬ ਦੇ ਪੂਰਬੀ ਜਿਲ੍ਹਿਆਂ ਅਟਕ, ਚੱਕਵਾਲ, ਜੇਹਲਮ, ਰਾਵਲਪਿੰਡੀ ਅਤੇ ਮੀਆਂਵਾਲੀ ਵਿੱਚ ਪੈਂਦਾ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੀ ਇੱਥੇ ਹੀ ਸਥਿਤ ਹੈ। ਇਸ ਦਾ ਕੁੱਲ ਖੇਤਰਫਲ 22254 ਸੁਕੇਅਰ ਕਿ.ਮੀ. ਅਤੇ ਔਸਤ ਉੱਚਾਈ 1150 ਤੋਂ 1900 ਫੁੱਟ ਤੱਕ ਹੈ। ਇਸ ਦੀਆਂ ਹੱਦਾਂ ਇੱਕ ਪਾਸੇ ਪਾਕਿਸਤਾਨੀ ਕਸ਼ਮੀਰ ਅਤੇ ਦੂਸਰੇ ਪਾਸੇ ਸੂਬਾ ਸਰਹੱਦ ਨਾਲ ਲੱਗਦੀਆਂ ਹਨ।
ਇਸ ਇਲਾਕੇ ਵਿੱਚ ਪੱਥਰ ਯੁੱਗ ਤੋਂ ਹੀ ਇਨਸਾਨ ਵੱਸਦੇ ਆਏ ਹਨ। ਇੱਥੋਂ ਦੀ ਸੋਆਨ ਵਾਦੀ ਦੀ ਖੁਦਾਈ ਤੋਂ ਪੱਥਰ ਯੁੱਗ ਦੇ ਹਜ਼ਾਰਾਂ ਔਜ਼ਾਰ ਮਿਲੇ ਹਨ। ਯੂਨਾਨੀ ਬਾਦਸ਼ਾਹ ਸਿਕੰਦਰ ਮਹਾਨ ਨਾਲ ਲੋਹਾ ਲੈਣ ਵਾਲਾ ਪੋਰਸ ਇਸੇ ਇਲਾਕੇ ਦਾ ਰਾਜਾ ਸੀ। ਸ਼ੇਰਸ਼ਾਹ ਸੂਰੀ ਦੁਆਰਾ ਉਸਾਰਿਆ ਗਿਆ ਪ੍ਰਸਿੱਧ ਕਿਲ੍ਹਾ ਰੋਹਤਾਸਗੜ੍ਹ ਅਤੇ ਹੀਰ-ਰਾਂਝਾ ਕਿੱਸੇ ਵਿੱਚ ਵਰਣਿਤ ਟਿੱਲਾ ਯੋਗੀਆਂ (ਜਿਲ੍ਹਾ ਜੇਹਲਮ) ਪੋਠੋਹਾਰ ਵਿੱਚ ਹੀ ਪੈਂਦਾ ਹੈ। ਮਰੀ ਦਾ ਸੈਲਾਨੀ ਸਥਾਨ ਵੀ ਇੱਥੋਂ ਨਜ਼ਦੀਕ ਹੀ ਹੈ।
ਇਹ ਵੀ ਪੜ੍ਹੋ : ਚੰਦ ਦੇ ਸਫ਼ਰ ਲਈ ਰਵਾਨਾ ਹੋਇਆ ਚੰਦਰਯਾਨ-3
ਇੱਥੇ ਪੋਠੋਹਾਰੀ, ਮਾਝੀ, ਹਿੰਦਕੋ, ਧਾਨੀ, ਸ਼ਾਹਪੁਰੀ ਅਤੇ ਛਾਛੀ ਉੱਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਜੱਟ, ਰਾਜਪੂਤ, ਗੁੱਜਰ ਅਤੇ ਗੱਖੜ ਆਦਿ ਫਿਰਕੇ ਵੱਸਦੇ ਹਨ। ਇਸ ਪਠਾਰ ਨੂੰ ਪੂਰਬ ਵੱਲੋਂ ਜੇਹਲਮ ਅਤੇ ਪੱਛਮ ਵੱਲੋਂ ਸਿੰਧ ਦਰਿਆ ਨੇ ਘੇਰਿਆ ਹੋਇਆ ਹੈ। ਉੱਤਰ ਵੱਲ ਕਾਲਾ ਚਿੱਟਾ ਤੇ ਮਰਗਲਾ ਪਹਾੜ ਅਤੇ ਦੱਖਣ ਵੱਲ ਲੂਣ ਦੀਆਂ ਪਹਾੜੀਆਂ ਹਨ। ਇਸ ਵਿੱਚੋਂ ਹਾਰੋ ਅਤੇ ਸੋਆਨ ਦਰਿਆ ਗੁਜ਼ਰਦੇ ਹਨ ਜੋ ਅੱਗੇ ਜਾ ਕੇ ਸਿੰਧ ਦਰਿਆ ਵਿੱਚ ਮਿਲ ਜਾਂਦੇ ਹਨ। ਲੂਣ ਦੀਆਂ ਖਾਣਾਂ ਤੋਂ ਹੋਣ ਵਾਲੀ ਆਮਦਨ ਕਾਰਨ ਈਸਟ ਇੰਡੀਆ ਕੰਪਨੀ ਇਸ ਨੂੰ ਸੋਨੇ ਦੀ ਚਿੜੀ ਕਹਿੰਦੀ ਸੀ। ਹੁਣ ਵੀ ਭਾਰਤ ਵਿੱਚ ਮਿਲਣ ਵਾਲੇ ਚਿੱਟੇ-ਕਾਲੇ ਪਾਕਿਸਤਾਨੀ ਲੂਣ ਦੇ ਢੇਲੇ ਇੱਥੋਂ ਹੀ ਆਉਂਦੇ ਹਨ। ਇਹ ਖਾਣਾਂ ਜੇਹਲਮ ਜਿਲ੍ਹੇ ਦੀ ਪਿੰਡ ਦਾਦਨ ਖਾਨ ਤਹਿਸੀਲ ਦੇ ਨਜ਼ਦੀਕ ਖੇਵੜਾ ਵਿੱਚ ਸਥਿਤ ਹਨ ਤੇ ਵਿਸ਼ਵ ਦੀਆਂ ਦੂਸਰੇ ਨੰਬਰ ਦੀਆਂ ਸਭ ਤੋਂ ਵੱਡੀਆਂ ਖਾਣਾਂ ਹਨ। ਹਰ ਸਾਲ ਤਿੰਨ ਲੱਖ ਦੇ ਕਰੀਬ ਸੈਲਾਨੀ ਸਿਰਫ ਇਹਨਾਂ ਨੂੰ ਵੇਖਣ ਆਉਂਦੇ ਹਨ। ਇਸ ਖਾਨ ਨੂੰ 320 ਬੀ.ਸੀ. ਵਿੱਚ ਸਿਕੰਦਰ ਦੀ ਸੈਨਾ ਨੇ ਲੱਭਿਆ ਸੀ।
ਇਹ ਖੋਜ ਅਚਾਨਕ ਹੋ ਗਈ ਜਦੋਂ ਉਸ ਦੀ ਫੌਜ ਦੇ ਬਿਮਾਰ ਘੋੜੇ ਇੱਥੋਂ ਦੇ ਨਮਕੀਨ ਪੱਥਰਾਂ ਨੂੰ ਚੱਟ ਕੇ ਨੌਬਰ ਨੌ ਹੋ ਗਏ। ਵਪਾਰਕ ਪੱਧਰ ‘ਤੇ ਇੱਥੋਂ ਨਮਕ ਦਾ ਖਨਨ ਮੁਗਲ ਕਾਲ ਵਿੱਚ ਸ਼ੁਰੂ ਹੋਇਆ ਸੀ। ਇੱਥੇ ਸਾਲਾਨਾ ਸਾਢੇ ਤਿੰਨ ਲੱਖ ਟਨ ਸ਼ੁੱਧ ਨਮਕ ਦੀ ਪੈਦਾਵਾਰ ਹੁੰਦੀ ਹੈ। ਇਹਨਾਂ ਖਾਣਾਂ ਵਿੱਚ ਐਨਾ ਨਮਕ ਹੈ ਕਿ ਹੋਰ 350 ਸਾਲ ਖਤਮ ਨਹੀਂ ਹੋ ਸਕਦਾ। ਨਮਕ ਦੇ ਇਹ ਪਹਾੜ ਪੋਠੋਹਾਰ ਨੂੰ ਬਾਕੀ ਪੰਜਾਬ ਤੋਂ ਅਲੱਗ ਕਰਦੇ ਹਨ। ਪੋਠੋਹਾਰ ਬਹੁਤ ਹੀ ਉੱਚਾ-ਨੀਵਾਂ ਤੇ ਉਭੜ-ਖਾਭੜ ਇਲਾਕਾ ਹੈ। ਸਾਕੇਸਰ (1522 ਮੀ.) ਪੋਠੋਹਾਰ ਦੀ ਸਭ ਤੋਂ ਉੱਚੀ ਪਹਾੜੀ ਹੈ। ਇੱਥੋਂ ਗੁਜ਼ਰਨ ਵਾਲੇ ਸਾਰੇ ਨਦੀ-ਨਾਲੇ ਡੂੰਘੀਆਂ ਖੱਡਾਂ ਵਿੱਚ ਵਗਦੇ ਹਨ ਤੇ ਸਿੰਚਾਈ ਦੇ ਕੰਮ ਨਹੀਂ ਆਉਂਦੇ। ਇਸ ਕਾਰਨ ਖੇਤੀਬਾੜੀ ਯੋਗ ਇਲਾਕਾ ਬਹੁਤ ਘੱਟ ਹੈ ਤੇ ਬਰਸਾਤ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਕਣਕ, ਛੋਲੇ, ਬਾਜਰਾ ਅਤੇ ਸਬਜ਼ੀਆਂ ਆਦਿ ਪੈਦਾ ਹੁੰਦੀਆਂ ਹਨ।
ਇਹ ਵੀ ਪੜ੍ਹੋ : ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ
ਪੋਠੋਹਾਰ ਦਾ ਇਲਾਕਾ ਖਣਿਜਾਂ ਨਾਲ ਭਰਪੂਰ ਹੈ। ਇੱਥੋਂ ਦੇ ਪਿੰਡ ਖਾਉਰ ਵਿੱਚ 1915, ਧੂਲੀਆਂ ਵਿੱਚ 1935 ਅਤੇ ਤੁੱਤ ਵਿੱਚ 1968 ਵਿੱਚ ਤੇਲ ਅਤੇ ਕੁਦਰਤੀ ਗੈਸ ਲੱਭੀ ਸੀ। ਇਹ ਤੇਲ ਪਾਈਪ ਲਾਈਨਾਂ ਰਾਹੀਂ ਰਾਵਲਪਿੰਡੀ ਰਿਫਾਇਨਰੀ ਤੱਕ ਪਹੁੰਚਾਇਆ ਜਾਂਦਾ ਹੈ। ਹੁਣ ਜੇਹਲਮ ਦਰਿਆ ਨਜ਼ਦੀਕ ਨਵੇਂ ਖੂਹ ਲੱਭੇ ਹਨ ਜੋ ਦੇਸ਼ ਵਿੱਚ ਸਭ ਤੋਂ ਜਿਆਦਾ ਤੇਲ ਪੈਦਾ ਕਰ ਰਹੇ ਹਨ। ਪੋਠੋਹਾਰ ਦਾ ਇਤਿਹਾਸ ਬਹੁਤ ਹੀ ਪ੍ਰਾਚੀਨ ਹੈ। ਇਹ ਮਹਾਂਭਾਰਤ ਵਿੱਚ ਵਰਣਿਤ ਗੰਧਾਰ ਅਤੇ ਮਹਿਮੂਦ ਗਜ਼ਨਵੀ ਦੁਆਰਾ ਤਬਾਹ ਕੀਤੇ ਗਏ ਹਿੰਦੂਸ਼ਾਹੀ ਰਾਜ ਦਾ ਹਿੱਸਾ ਸੀ। ਇੱਥੇ ਪੱਥਰ ਯੁੱਗ ਦੇ ਸੋਆਨੀਅਨ ਕਬੀਲਿਆਂ ਤੋਂ ਇਲਾਵਾ ਸਿੰਧ ਘਾਟੀ ਦੀ ਸੱਭਿਅਤਾ ਵੀ ਪ੍ਰਫੁੱਲਿਤ ਹੋਈ ਸੀ। ਸੰਸਾਰ ਦੀ ਮੁੱਢਲੀ ਯੂਨੀਵਰਸਿਟੀ ਤਕਸ਼ਿਲਾ (ਜਿਲ੍ਹਾ ਰਾਵਲਪਿੰਡੀ) ਦੀ ਸਥਾਪਨਾ ਵੀ ਇੱਥੇ ਹੀ 370 ਈ. ਪੂ. ਵਿੱਚ ਹੋਈ ਸੀ।
ਅਫਗਾਨਿਸਤਾਨ, ਤਿੱਬਤ, ਚੀਨ ਅਤੇ ਹੋਰ ਅਨੇਕਾਂ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਬੁੱਧ ਧਰਮ ਅਤੇ ਹੋਰ ਵਿਸ਼ਿਆਂ ਦਾ ਗਿਆਨ ਲੈਣ ਲਈ ਆਉਂਦੇ ਸਨ। ਇਸ ਦੇ ਖੰਡਰ ਹੁਣ ਯੂਨੈਸਕੋ ਵਰਲਡ ਹੈਰੀਟੇਜ਼ ਦੁਆਰਾ ਸੁਰੱਖਿਅਤ ਹਨ। ਇਸ ਨੂੰ 450-465 ਈ. ਵਿੱਚ ਹੂਣਾਂ ਦੁਆਰਾ ਤਬਾਹ ਕਰ ਦਿੱਤਾ ਗਿਆ ਸੀ। ਰੋਹਤਾਸਗੜ੍ਹ ਦਾ ਕਿਲ੍ਹਾ ਵੀ ਹੁਣ ਯੂਨੈਸਕੋ ਹੈਰੀਟੇਜ਼ ਸਾਈਟ ਹੈ। ਲੂਣ ਦੀਆਂ ਪਹਾੜੀਆਂ ਵਿੱਚ ਅਨੇਕਾਂ ਪੁਰਾਤਨ ਹਿੰਦੂ ਮੰਦਰ ਅੱਜ ਵੀ ਮੌਜੂਦ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਟਾਸ ਰਾਜ ਹੈ। ਸ਼ਿਵ ਜੀ ਨੂੰ ਸਮਰਪਿਤ ਇਸ ਮੰਦਰ ਬਾਰੇ ਮਸ਼ਹੂਰ ਹੈ ਕਿ ਪਾਂਡਵਾਂ ਨੇ ਆਪਣੇ ਬਨਵਾਸ ਦੇ 14 ਵਿੱਚੋਂ 4 ਸਾਲ ਇੱਥੇ ਹੀ ਬਿਤਾਏ ਸਨ। ਭਾਰਤ-ਪਾਕਿ ਸੰਧੀ ਕਾਰਨ ਹਰ ਸਾਲ ਭਾਰਤ ਤੋਂ ਤੀਰਥ ਯਾਤਰੀਆਂ ਦੇ ਜੱਥੇ ਕਟਾਸ ਰਾਜ ਦੀ ਯਾਤਰਾ ‘ਤੇ ਜਾਂਦੇ ਹਨ। (Pottohar)
ਪੋਠੋਹਾਰ ਦੇ ਲੋਕ ਅੱਜ ਵੀ ਸਿੱਧੇ-ਸਾਦੇ ਅਤੇ ਨੇਕ ਸੁਭਾਅ ਵਾਲੇ ਹਨ। ਪਾਕਿਸਤਾਨ ਵਿੱਚ ਵਧ ਰਹੇ ਕੱਟੜਵਾਦ ਦਾ ਇੱਥੇ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਨਜ਼ਦੀਕ ਹੋਣ ਕਾਰਨ ਪੋਠੋਹਾਰ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਪਰ ਘੱਟ ਬਰਸਾਤ, ਜੰਗਲਾਂ ਦੇ ਉਜਾੜੇ, ਕੋਲੇ ਦੀਆਂ ਖਾਣਾਂ ਅਤੇ ਤੇਲ ਗੈਸ ਦੇ ਖੂਹਾਂ ਕਾਰਨ ਪੋਠੋਹਾਰ ਦੀ ਧਰਤੀ ਹੌਲੀ-ਹੌਲੀ ਪਲੀਤ ਹੁੰਦੀ ਜਾ ਰਹੀ ਹੈ। ਕਿਸੇ ਸਮੇਂ ਦੀਆਂ ਖੂਬਸੂਰਤ ਉੱਛਲੀ, ਖਾਬੇਕੀ, ਝਲਾਰ ਅਤੇ ਕੱਲਰ ਕਹਾਰ ਝੀਲਾਂ ਦਾ ਪਾਣੀ ਅਤੇ ਖੇਤਰ ਹੁਣ ਬਹੁਤ ਘਟ ਗਿਆ ਹੈ। ਬਹੁਤ ਜ਼ਿਆਦਾ ਉਦਯੋਗ ਵੀ ਲੱਗ ਰਹੇ ਹਨ। ਹੌਲੀ-ਹੌਲੀ ਇਹ ਖਿੱਤਾ ਵੀ ਆਪਣੀ ਵੱਖਰੀ ਪਹਿਚਾਣ ਗੁਆ ਕੇ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਗੁੰਮ ਹੋ ਜਾਵੇਗਾ। (Pottohar)