Arrangements - Sach Kahoon Punjabi
ਕੌਮਾਂਤਰੀ ਕਬੱਡੀ ਟੂਰਨਾਮੈਂਟ ਲਈ ਸਮੁੱਚੇ ਪ੍ਰਬੰਧ ਮੁਕੰਮਲ : ਖੇਡ ਮੰਤਰੀ
ਅੱਠ ਵਿਦੇਸ਼ੀ ਟੀਮਾਂ ‘ਚੋਂ ਅਸਟਰੇਲੀਆ ਦੀ ਟੀਮ ਪਹੁੰਚੀ ਤੇ ਬਾਕੀ ਟੀਮਾਂ ਛੇਤੀ ਪਹੁੰਚਣ ਦੀ ਪ੍ਰਗਟਾਈ ਉਮੀਦ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਦਾ ਉਦਘਾਟਨ 1 ਦਸੰਬਰ ਨੂੰ ਕੀਤਾ ਜਾਵੇਗਾ ਇਸ ਟੂਰਨਮੈਂਟ ‘ਚੋਂ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ, ਦੂਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15 ਲੱਖ ਤੇ 10 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਜਾਣਕਾਰੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ
ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਸਬੰਧੀ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਟੂਰਨਾਮੈਂਟ ਦੀ ਸ਼ੁਰੂਆਤ 1 ਦਸੰਬਰ ਨੂੰ 1:00 ਵਜੇ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗੀ, ਜਿਸ ਦਾ ਉਦਘਾਟਨ ਉਨ੍ਹਾਂ (ਖੇਡ ਮੰਤਰੀ) ਵੱਲੋਂ ਅਤੇ ਸਮਾਪਤੀ ਸਮਾਰੋਹ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ, ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਜੇਤੂ ਖਿਡਾਰੀਆਂ ਨੂੰ ਬਾਅਦ ਦੁਪਹਿਰ 3:00 ਵਜੇ ਇਨਾਮ ਵੰਡਣਗੇ ਖੇਡ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 9 ਵੱਖ-ਵੱਖ ਦੇਸ਼ਾਂ ਦੇ 160 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ ।
ਮੇਜ਼ਬਾਨ ਭਾਰਤ ਤੋਂ ਇਲਾਵਾ 8 ਦੇਸ਼ਾਂ ਦੀਆਂ ਟੀਮਾਂ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ ਇਨ੍ਹਾਂ ‘ਚ ਯੂਐੱਸਏ, ਆਸਟਰੇਲੀਆ, ਪਾਕਿਸਤਾਨ, ਇੰਗਲੈਂਡ, ਕੈਨੇਡਾ, ਸ੍ਰੀਲੰਕਾ, ਕੀਨੀਆ ਤੇ ਨਿਊਜ਼ੀਲੈਂਡ ਸ਼ਾਮਲ ਹਨ ਇਨ੍ਹਾਂ ‘ਚੋਂ ਅਸਟਰੇਲੀਆ ਦੀ ਟੀਮ ਪਹੁੰਚ ਚੁਕੀ ਹੈ, ਜਦਕਿ ਬਾਕੀ ਟੀਮਾਂ ਛੇਤੀ ਹੀ ਪਹੁੰਚ ਜਾਣਗੀਆਂ ਇਸ ਮੌਕੇ  ਅਡੀਸ਼ਨਲ ਚੀਫ ਸਕੱਤਰ ਖੇਡਾਂ ਸੰਜੇ ਕੁਮਾਰ, ਡਾਇਰੈਕਟਰ ਖੇਡਾਂ ਸੰਜੇ ਪੋਪਲੀ, ਡਿਪਟੀ ਡਾਇਰੈਕਟਰ ਸਪੋਰਟਸ ਕਰਤਾਰ ਸਿੰਘ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਢੂਖੇੜਾ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਰਿੰਪਲ ਮਿੱਡਾ ਵੀ ਹਾਜ਼ਰ ਸਨ।
ਇਨ੍ਹਾਂ ਥਾਵਾਂ ‘ਤੇ ਹੋਣਗੇ ਮੈਚ
ਖੇਡ ਮੰਤਰੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਪਹਿਲੇ ਦਿਨ ਚਾਰ ਮੁਕਾਬਲੇ ਹੋਣਗੇ, ਜਦਕਿ 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ, 4 ਦਸੰਬਰ ਨੂੰ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ, 6 ਦਸੰਬਰ ਨੂੰ ਪੋਲੋ ਗਰਾਊਂਡ ਪਟਿਆਲਾ, 8 ਦਸੰਬਰ ਨੂੰ ਸੈਮੀਫਾਈਨਲ ਮੁਕਾਬਲੇ ਚਰਨ ਗੰਗਾ ਸਟੇਡੀਅਮ  ਸ੍ਰੀ ਅਨੰਦਪੁਰ ਸਾਹਿਬ ਤੇ 10 ਦਸੰਬਰ ਨੂੰ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ ਪਹਿਲੇ ਦਿਨ ਚਾਰ ਮੁਕਾਬਲੇ ਹੋਣਗੇ ਜਦਕਿ ਬਾਕੀ ਦਿਨ ਦੋ-ਦੋ ਮੁਕਾਬਲੇ ਖੇਡੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਮੁੱਖ ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੀ.ਸੀ.ਐਲ. ਸਮੇਂ ‘ਤੇ ਹਾਸਲ ਕਰਨ ਦੇ ਦਿੱਤੇ ਨਿਰਦੇਸ਼
ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਸੁਚਾਰੂ ਖਰੀਦ ਪ੍ਰਬੰਧਾਂ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਭਾਰਤ ਸਰਕਾਰ ਤੇ ਐਫ.ਸੀ.ਆਈ. ਤੋਂ ਪ੍ਰਾਪਤ ਕਰਨ ਯੋਗ ਲੇਖਿਆਂ ਨੂੰ ਜਲਦੀ ਹਾਸਲ ਕਰ ਲਿਆ ਜਾਵੇ ਤਾਂ ਜੋ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਸਮੇਂ ‘ਤੇ ਹਾਸਲ ਹੋ ਸਕੇ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਅੱਜ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ, ਜਿਹੜੀ ਕਿ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ 29.20 ਲੱਖ ਹੈਕਟੇਅਰ ਝੋਨੇ ਹੇਠ ਰਕਬਾ ਹੈ ਅਤੇ ਇਸ ਵਾਰ 179 ਲੱਖ ਮੀਟਰਿਕ ਟਨ ਝੋਨੇ ਦੇ ਖਰੀਦ ਕਰਨ ਦਾ ਟੀਚਾ ਰੱਖਿਆ ਗਿਆ ਹੈ। 2019-20 ਦੇ ਸਾਉਣੀ ਦੇ ਸੀਜ਼ਨ ਲਈ ਕੁੱਲ 34,500 ਕਰੋੜ ਰੁਪਏ ਸੀ.ਸੀ.ਐਲ. ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕੇਂਦਰੀ ਅਧਿਕਾਰੀਆਂ ਨਾਲ ਤਾਲਮੇਲ ਰੱਖਣ ਦੇ ਨਿਰਦੇਸ਼ ਦੇਣ ਦੇ ਨਾਲ ਕਿਹਾ ਹੈ ਕਿ ਉਨ੍ਹਾਂ ਦਾ ਵਿਭਾਗ ਜੋ ਖਰੀਦ ਪ੍ਰਬੰਧਾਂ ਲਈ ਨੋਡਲ ਏਜੰਸੀ ਹੈ, ਅਗਲੇ ਹਫਤੇ ਖਰਾਬ ਮੌਸਮ ਦੇ ਅਨੁਮਾਨ ਦੇ ਮੱਦੇਨਜ਼ਰ ਝੋਨੇ ਦੇ ਭੰਡਾਰਨ ਲਈ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣ।
ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਪੈਦੇ ਕੀਤੇ ਝੋਨੇ ਦੇ ਇੱਕ-ਇੱਕ ਦਾਣੇ ਨੂੰ ਮੰਡੀ ਵਿੱਚੋਂ ਚੁੱਕਣ ਦੀ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਕਿਹਾ ਕਿ ਝੋਨੇ ਦੀ ਖਰੀਦ ਸਮੇਂ ਸਿਰ ਅਦਾਇਗੀ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦਿਆਂ ਸੁਖਾਲੀ ਤੇ ਨਿਰਵਿਘਨ ਕੀਤੀ ਜਾਵੇਗੀ। ਸਾਉਣੀ ਖਰੀਦ ਸੀਜ਼ਨ 2019-20 ਦੀ ਝੋਨੇ ਦੀ ਖਰੀਦ ਨੀਤੀ ਦਾ ਹਵਾਲਾ ਦਿੰਦਿਆਂ ਮੀਟਿੰਗ ਵਿੱਚ ਦੱਸਿਆ ਕਿ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਝੋਨੇ ਦੀ ਪ੍ਰਾਸੈਸਿੰਗ ਲਈ ਪਹਿਲਾਂ ਹੀ ‘ਦਾ ਪੰਜਾਬ ਕਸਟਮ ਮਿਲਿੰਗ ਪਾਲਿਸੀ ਫਾਰ ਪੈਡੀ (ਸਾਉਣੀ 2019-20) ਜਾਰੀ ਕਰ ਦਿੱਤੀ ਗਈ ਹੈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਝੋਨੇ ਦੇ ਭੰਡਾਰਨ ਲਈ ਲੋੜੀਂਦੀਆਂ ਤਰਪਾਲਾਂ ਦੇ ਪ੍ਰਬੰਧ ਸਮਾਂਬੱਧ ਕਰ ਲਏ ਜਾਣਗੇ। ਪੰਜਾਬ ਮੰਡੀ ਬੋਰਡ ਵੱਲੋਂ 1734 ਖਰੀਦ ਕੇਂਦਰ ਨੋਟੀਫਾਈ ਕੀਤੇ ਗਏ ਹਨ ਅਤੇ ਸਾਉਣੀ ਦੀ ਖਰੀਦ ਸੀਜ਼ਨ 2019-20 ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਕੇਂਦਰਾਂ ਦੀ ਖਰੀਦ ਏਜੰਸੀਆਂ ਨੂੰ ਵੰਡ ਕਰ ਦਿੱਤੀ ਜਾਵੇਗੀ। ਐਫ.ਸੀ.ਆਈ. ਬਾਰਦਾਨੇ, ਨਗਦ ਉਧਾਰ, ਸਟਾਕ ਅਤੇ ਸਟੋਰੇਜ਼ ਲਈ ਥਾਂ ਦੇ ਆਪਣੇ ਪ੍ਰਬੰਧ ਕਰਦਾ ਹੈ। ਭਾਰਤ ਸਰਕਾਰ ਨੇ ਇਸ ਸੀਜ਼ਨ ਦੌਰਾਨ ਗਰੇਡ ‘ਏ’ ਝੋਨੇ ਲਈ 1835 ਰੁਪਏ ਪ੍ਰਤੀ ਕੁਇੰਟਲ ਅਤੇ ਝੋਨੇ ਦੀਆਂ ਆਮ ਕਿਸਮਾਂ ਲਈ 1815 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਹੈ। ਐਫ.ਸੀ.ਆਈ. ਤੋਂ ਇਲਾਵਾ ਸੂਬੇ ਦੀਆਂ ਚਾਰ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈਡ, ਪਨਸਪ ਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਖਰੀਦ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਾਰਮਿਕ ਪੂਜਾ-ਪਾਠਾਂ ਮੌਕੇ ਯਕੀਨੀ ਹੋਣ ਸੁਰੱਖਿਆ ਪ੍ਰਬੰਧ
ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਮੂਰਤੀ ਤਾਰਨ ਦੇ ਸਮੇਂ ਬੇੜੀ ਪਲਟ ਜਾਣ ਨਾਲ ਲਗਭਗ 11 ਲੋਕਾਂ ਦੀ ਮੌਤ ਹੋ ਗਈ ਪਿਛਲੇ ਸਾਲ ਅੰਮ੍ਰਿਤਸਰ ਵਿਚ ਦਸਹਿਰੇ ਦੇ ਸਮੇਂ ਭੀੜ ਰਾਵਣ ਨੂੰ ਸਾੜਨ ਵਿਚ ਇੰਨਾ ਗੁਆਚੀ ਹੋਈ ਸੀ ਕਿ ਉਨ੍ਹਾਂ ਨੂੰ ਰੇਲਵੇ ਲਾਈਨਾਂ ਦਾ ਵੀ ਖਿਆਲ ਨਹੀਂ ਰਿਹਾ ਉਸ ‘ਤੇ ਲੰਘ ਰਹੀ ਰੇਲ ਤੋਂ ਉਹ ਅਣਜਾਣ ਰਹੇ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ ਤੇ ਸੌ ਦੇ ਕਰੀਬ ਜਾਨ ਗੁਆ ਬੈਠੇ ਇਸੇ ਤਰ੍ਹਾਂ ਸਾਲ 2013 ਵਿਚ ਰਤਨ ਮਾਤਾ ਮੰਦਰ, ਜਿਲ੍ਹਾ ਦਤੀਆ ਵਿਚ ਪੂਜਾ ਲਈ ਜਾ ਰਹੇ ਭਗਤਾਂ ਦੀ ਭੀੜ ਸੜਕ ਹਾਦਸੇ ਵਿਚ ਦਰੜੀ ਗਈ ਉਦੋਂ ਵੀ 90 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਜਿਹੀਆਂ ਦਰਜ਼ਨਾਂ ਘਟਨਾਵਾਂ ਹਨ ਜਿੱਥੇ ਕਿਸੇ ਧਾਰਮਿਕ ਪ੍ਰੋਗਰਾਮ ਦੇ ਚਲਦੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਭਾਰਤ ਵਿਚ ਹਰ ਮਹੀਨੇ ਤਿਉਹਾਰ, ਧਾਰਮਿਕ ਪੂਜਾ-ਪਾਠ ਹੁੰਦੇ ਰਹਿੰਦੇ ਹਨ ਇਸੇ ਵਜ੍ਹਾ ਨਾਲ ਬਿਨਾ ਜ਼ਿਆਦਾ ਸੁਰੱਖਿਆ ਇੰਤਜਾਮ ਦੇ ਹਜ਼ਾਰਾਂ ਮਰਦ-ਔਰਤਾਂ ਪੂਜਾ ਦੌਰਾਨ ਆਪਣੀ ਜਿੰਦਗੀ ਸੰਕਟ ਵਿਚ ਪਾ ਲੈਂਦੇ ਹਨ ਦੇਸ਼ ਭਰ ਵਿਚ ਵਪਾਰਕ ਸਥਾਨਾਂ ਬਜ਼ਾਰ, ਮਾਲ, ਵੱਡੀਆਂ ਕੰਪਨੀਆਂ ਦੇ ਦਫ਼ਤਰ, ਸਕਰਾਰੀ ਸੰਸਥਾਵਾਂ ਵਿਚ ਸੁਰੱਖਿਆ ਪ੍ਰਬੰਧ ਅਤੇ ਸੁਰੱਖਿਆ ਮਿਆਰਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ ਪਰ ਧਾਰਮਿਕ ਖੇਤਰ ਹਾਲੇ ਵੀ ਆਪਣੇ ਪੁਰਾਣੇ ਮੁਕਾਮ ‘ਤੇ ਹੀ ਹੈ ਇੱਥੇ ਵੀ ਜ਼ਿਆਦਾ ਸਿਰਦਰਦੀ ਨਹੀਂ ਲੈਂਦਾ ਕਿਉਂਕਿ ਧਾਰਮਿਕ ਪ੍ਰੋਗਰਾਮ ਪ੍ਰਬੰਧਕ ਪ੍ਰਸ਼ਾਸਨ ਨੂੰ ਸੁਰੱਖਿਆ ਦਾ ਭਰੋਸਾ ਦੇ ਦਿੰਦੇ ਹਨ, ਅਜਿਹੇ ਆਯੋਜਕ ਜ਼ਿਆਦਾਤਰ ਰੱਬ ਆਸਰੇ ਜਾਂ ਸ਼ਰਧਾਲੂਆਂ ਦੀ ਖੁਦ ਦੀ ਜਿੰਮੇਵਾਰੀ   ਦੇ ਭਰੋਸੇ ਰਹਿੰਦੇ ਹਨ, ਜਦੋਂ ਹਾਦਸਾ ਵਾਪਰ ਜਾਂਦਾ ਹੈ ।
ਉਸ ਸਮੇਂ ਹਾਲਾਤ ਭਾਜੜ ਵਾਲੇ ਹੋ ਜਾਂਦੇ ਹਨ ਅਤੇ ਥੋੜ੍ਹੀ-ਬਹੁਤ ਸੁਰੱਖਿਆ ਪ੍ਰਬੰਧ ਸੰਭਾਲ ਰਹੇ ਲੋਕ ਵੀ ਪੱਲਾ ਝਾੜ ਲੈਂਦੇ ਹਨ ਪਰ ਦੇਸ਼ ਭਰ ਵਿਚ ਧਾਰਮਿਕ ਪ੍ਰੋਗਰਾਮਾਂ ਵਿਚ ਵਧ ਰਹੇ ਹਾਦਸਿਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਰਾਸ਼ਟਰੀ ਪੱਧਰ ‘ਤੇ ਇੱਕ ਸੁਰੱਖਿਆ ਗਾਈਡਲਾਈਨ ਜਾਰੀ ਕੀਤੀ ਜਾਵੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਵੇ ਕਿ ਉਹ ਰਾਸ਼ਟਰੀ ਸੁਰੱਖਿਆ ਗਾਈਡਲਾਈਨ  ਨੂੰ ਅਸਲ ‘ਚ ਲਿਆਵੇ ਪ੍ਰੋਗਰਾਮ ਵਾਲੀ ਥਾਂ, ਉੱਥੇ ਜੁੜਨ ਵਾਲੇ ਲੋਕਾਂ ਦੀ ਅੰਦਾਜ਼ਨ ਗਿਣਤੀ, ਪ੍ਰੋਗਰਾਮ ਵਾਲੀ ਥਾਂ ਦੇ ਨੇੜੇ ਮੌਜ਼ੂਦ ਖ਼ਤਰੇ ਭਾਵ ਨਦੀ, ਨਾਲੇ, ਉੱਚੀ-ਨੀਵੀਂ ਥਾਂ, ਭੀੜੇ ਰਸਤੇ, ਜਲਣਸ਼ੀਲ ਪਦਾਰਥਾਂ ਦੀ ਮੌਜ਼ੂਦਗੀ, ਲੋੜੀਂਦੀ ਹਵਾ, ਰੌਸ਼ਨੀ ਦੇ ਮਾਪਦੰਡ ਤੈਅ ਹੋਣ ਉਸ ਤੋਂ ਬਾਅਦ ਲੋਕਾਂ ਦੇ ਬੈਠਣ, ਖਾਣ-ਪੀਣ, ਇਲਾਜ਼, ਪਖ਼ਾਨੇ ਦਾ ਸਮੁੱਚਾ ਪ੍ਰਬੰਧ, 20 ਤੋਂ 25 ਲੋਕਾਂ ‘ਤੇ ਇੱਕ ਸਵੈਸੇਵਕ ਅਤੇ ਸੁਰੱਖਿਆ ਮੁਲਾਜ਼ਮ, ਆਦਿ ਹੋਣ ਤਾਂ ਕਿ ਲੋਕ ਸ਼ਾਂਤੀਪੂਰਨ ਪੂਰੀ ਸੁਰੱਖਿਆ ਵਿਚ ਰਹਿ ਕੇ ਆਪਣੇ ਧਾਰਮਿਕ ਪੂਜਾ-ਪਾਠਾਂ ਨੂੰ ਪੂਰਾ ਕਰ ਸਕਣ ਨਹੀਂ ਤਾਂ ਇਸ ਵਾਰ ਜਿਸ ਤਰ੍ਹਾਂ ਬਟਾਲਾ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਅਤੇ ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਬੇੜੀ ਪਲਟਣ ਨਾਲ ਲੋਕਾਂ ਦੀ ਜਾਨ ਗਈ ਹੈ ਉਸ ਨੂੰ ਦੇਖਦੇ ਹੋਏ ਅਗਲੇ ਦਿਨੀਂ ਤਿਉਹਾਰਾਂ ‘ਤੇ ਲੋਕਾਂ ਅਤੇ ਪ੍ਰਸ਼ਾਸਨ ਲਈ ਇਸ ਤੋਂ ਵੀ ਗੰਭੀਰ ਹਾਲਾਤ ਬਣ ਸਕਦੇ ਹਨ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਆਸ-ਪਾਸ ਜਾਂ ਘਰਾਂ ‘ਚ ਹੀ ਧਾਰਮਿਕ ਪੂਜਾ-ਪਾਠਾਂ ਵਿਚ ਹਿੱਸਾ ਲੈਣ  ਇਸ ਨਾਲ ਜਿੱਥੇ ਜ਼ਿਆਦਾ ਭੀੜ ਵੀ ਇਕੱਠੀ ਨਹੀਂ ਹੋਵੇਗੀ ਉੱਥੇ ਧਾਰਮਿਕ ਪ੍ਰੋਗਰਾਮ ਦਾ ਵੀ ਪੂਰਾ ਅਨੰਦ  ਆਉਂਦਾ ਹੈ ਜੇਕਰ ਪ੍ਰੋਗਰਾਮ ਸਥਾਨ ਖੁੱਲ੍ਹੇ ਅਤੇ ਸੁਰੱਖਿਅਤ ਹਨ ਉਦੋਂ ਪਰਿਵਾਰ ਸਮੇਤ ਅਜਿਹੇ ਪ੍ਰੋਗਰਾਮ ਵਾਲੀਆਂ ਥਾਂਵਾਂ ‘ਤੇ ਕੁਝ ਸਮੇਂ ਲਈ ਹੀ ਜਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੀਆਂ ਥਾਵਾਂ ‘ਤੇ ਵੀ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਮਹੱਤਵ ਦਿੱਤਾ ਜਾਵੇ ਅਤੇ ਕੋਈ ਵੀ ਅਜਿਹੇ ਹਾਲਾਤ ਨਾ ਬਣਨ ਦਿੱਤੇ ਜਾਣ ਜਿਸ ਨਾਲ ਭਾਜੜ ਪਵੇ ਜਾਂ ਕੋਈ ਹਾਦਸਾ ਵਾਪਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਦਰਦਨਾਕ ਹਾਦਸੇ ਤੇ ਸਰਕਾਰਾਂ ਦੇ ਪ੍ਰਬੰਧ
ਹਰਦਿੰਦਰ ਦੀਪਕ
ਸਮੇਂ ਦੀ ਤੇਜ ਰਫਤਾਰ ਨਾਲ ਰਲ਼ਣ ਦੀ ਕੋਸ਼ਿਸ਼ ਵਿੱਚ ਇਨਸਾਨ ਇਸ ਕਦਰ ਰੁੱਝ ਚੁੱਕਿਆ ਹੈ ਕਿ ਉਸਨੂੰ ਕੋਈ ਸੁੱਧ-ਬੁੱਧ ਨਹੀਂ ਰਹੀ ਕਿ ਸਰਕਾਰ ਜੋ ਵੀ ਫੈਸਲੇ ਲੈਂਦੀ ਹੈ ਉਸਦਾ ਨਾਗਰਿਕ ਦੀ ਜਿੰਦਗੀ ’ਤੇ ਕਿੰਨਾ ਪ੍ਰਭਾਵ ਪੈਂਦਾ ਹੈ। ਜਿੱਥੇ ਇਨਸਾਨ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ ਉਹਨਾਂ ਦੀ ਹਰ ਜਰੂਰਤ ਪੂਰੀ ਕਰਦਾ ਹੈ, ਉੱਥੇ ਸਮਾਜ ਵਿੱਚ ਕੀ ਹੋ ਰਿਹਾ ਇਸਨੂੰ ਜਾਣਨ ਦੀ ਜਰੂਰਤ ਨਹੀਂ ਸਮਝਦਾ। ਸਰਕਾਰ ਚੁਣਨ ਤੋਂ ਬਾਅਦ ਸਰਕਾਰ ਦੁਆਰਾ ਜੋ ਫੈਸਲੇ ਲਏ ਜਾ ਰਹੇ ਹਨ ਉਸ ਨਾਲ ਕੋਈ ਸਰੋਕਾਰ ਨਹੀਂ ਰੱਖਦਾ। ਇਹ ਵੀ ਹੋ ਸਕਦੈ ਕਿ ਰਾਜਨੀਤੀ ਆਪਣੀ ਛਵੀ ਏਨੀ ਖਰਾਬ ਕਰ ਚੁੱਕੀ ਹੈ ਜਿਸ ਕਾਰਨ ਇਨਸਾਨ ਇਸ ਝੰਜਟ ਵਿਚ ਪੈਣਾ ਹੀ ਨਾ ਚਾਹੁੰਦਾ ਹੋਵੇ। ਪਰ ਇਨਸਾਨ ਨੂੰ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਸਰਕਾਰ ਕੀ ਕਰ ਰਹੀ ਹੈ। ਉਹ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਸਰਕਾਰ ਦੁਆਰਾ ਟੈਕਸ ਦੇ ਨਾਂਅ ’ਤੇ ਜੋ ਵੀ ਵਸੂਲੀ ਕੀਤੀ ਜਾਂਦੀ ਹੈ ਉਸ ਵਸੂਲ ਕੀਤੀ ਰਕਮ ਦਾ ਇਸਤੇਮਾਲ ਕਿਸ ਜਗ੍ਹਾ ਕੀਤਾ ਗਿਆ? ਸਰਕਾਰ ਜੋ ਵੀ ਟੈਕਸ ਲਾੳਂੁਦੀ ਹੈ ਉਸਦਾ ਕਾਰਨ ਜਨਤਾ ਨੂੰ ਲਾਭ ਦੇਣਾ ਹੁੰਦਾ ਹੈ। ਪਰ ਕਈ ਵਾਰ ਸਰਕਾਰ ਵਸੂਲੀ ਤਾਂ ਕਰਦੀ ਹੈ ਪਰ ਇਸਦਾ ਲਾਭ ਜਨਤਾ ਨੂੰ ਨਹੀਂ ਮਿਲ ਪਾਉਂਦਾ।
ਇਨਸਾਨੀ ਜੀਵਨ ਨਾਲ ਜੁੜੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਇਸ ਵੇਲੇ ਭਿਆਨਕ ਰੂਪ ਧਾਰ ਰਹੀ ਹੈ ਜਿਸ ਬਾਰੇ ਚਰਚਾ ਹੋਣੀ ਜ਼ਰੂਰੀ ਹੈ ਕਿਉਂਕਿ ਬੇਸਹਾਰਾ ਗਊਆਂ ਤੇ ਸਾਨ੍ਹਾਂ ਤੋਂ ਲੋਕ ਪਰੇਸ਼ਾਨ ਤਾਂ ਬਹੁਤ ਨੇ ਪਰ ਅੱਗੇ ਆ ਕੇ ਬੋਲ ਕੋਈ ਵੀ ਨਹੀਂ ਰਿਹਾ। ਹਰ ਕੋਈ ਉਮੀਦ ਲਾਈ ਬੈਠਾ ਹੈ ਕਿ ਕਦੇ ਤਾਂ ਪ੍ਰਸ਼ਾਸਨ ਦਾ ਇਸ ਸਮੱਸਿਆ ’ਤੇ ਧਿਆਨ ਜਾਵੇਗਾ। ਹੋ ਸਕਦਾ ਕੋਈ ਸਮਾਜ ਸੇਵੀ ਪੈਦਾ ਹੋ ਜਾਵੇ ਤੇ ਸਰਕਾਰ ਦੇ ਧਿਆਨ ਵਿਚ ਇਹ ਸਮੱਸਿਆ ਲਿਆ ਕੇ ਇਸਦਾ ਹੱਲ ਕਰਾ ਦੇਵੇ। ਪਰ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਹਰ ਵਿਅਕਤੀ ਨੂੰ ਤਿਆਰ ਰਹਿਣਾ ਚਾਹੀਦਾ ਹੈ। ਸਭ ਨੂੰ ਇਕੱਠੇ ਹੋ ਕੇ ਆਪਣੀਆਂ ਪਰੇਸ਼ਾਨੀਆਂ ਦੇ ਹੱਲ ਲਈ ਸਰਕਾਰ ਸਾਹਮਣੇ ਮੰਗ ਰੱਖਣੀ ਚਾਹੀਦੀ ਹੈ।
ਹੁਣ ਅਵਾਰਾ ਸਾਨ੍ਹਾਂ ਕਾਰਨ ਵਾਪਰ ਰਹੀਆਂ ਘਟਨਾਵਾਂ ਵਿਚ ਰਾਹਗੀਰਾਂ ਦੀ ਜਾਨ ਤਲੀ ’ਤੇ ਰਹਿਣ ਲੱਗੀ ਹੈ ਇਸਦੇ ਹੱਲ ਲਈ ਸਰਕਾਰ ਦੁਆਰਾ ਇੱਕ ਅਜਿਹਾ ਟੈਕਸ ਜਨਤਾ ’ਤੇ ਲਾਇਆ ਗਿਆ ਜੋ ਅਵਾਰਾ ਪਸ਼ੂਆਂ ਦੀ ਦੇਖ-ਰੇਖ, ਉਨ੍ਹਾਂ ਦੇ ਪਾਲਣ-ਪੋਸ਼ਣ ’ਤੇ ਖਰਚੇ ਜਾਣ ਲਈ ਵਸੂਲਿਆ ਜਾਂਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਵਿੱਚ 2 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਤੱਕ ਲਾਇਆ ਗਿਆ। ਇਹ ਟੈੈਕਸ ਗਊ ਸੈੱਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪਰ ਆਮ ਤੌਰ ’ਤੇ ਜੋ ਗਊ ਸੈੱਸ ਦੇ ਨਾਂਅ ’ਤੇ ਸਰਕਾਰ ਵੱਲੋਂ ਭਾਰੀ ਵਸੂਲੀ ਕੀਤੀ ਜਾ ਰਹੀ ਹੈ। ਜਦਕਿ ਮਹਿੰਗਾਈ ਦੇ ਦੌਰ ਵਿਚ ਔਖੇ ਹੋ ਕੇ ਗੁਜ਼ਾਰਾ ਕਰ ਰਹੇ ਲੋਕ ਪਹਿਲਾਂ ਹੀ ਹਰ ਚੀਜ਼ ’ਤੇ ਟੈਕਸ ਭਰ ਰਹੇ ਹਨ। ਇਹ ਜੋ ਟੈਕਸ ਵਸੂਲੇ ਜਾਂਦੇ ਹਨ ਉਸਦਾ ਲਾਭ ਜਨਤਾ ਨੂੰ ਪੂਰਾ ਨਹੀਂ ਮਿਲ ਰਿਹਾ।
ਗਊ ਸੈੱਸ ਲੱਗਣ ਤੋਂ ਬਾਅਦ ਵੀ ਹਾਲਾਤ ਏਨੇ ਬੁਰੇ ਹਨ ਕਿ ਅਵਾਰਾ ਗਊਆਂ ਵੱਛੜਿਆ ਦੁਆਰਾ ਕਿਸਾਨਾਂ ਦੀਆਂ ਫਸਲਾਂ ਉਜਾੜਨ ਕਾਰਨ ਕਿਸਾਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਕਿਸਾਨਾਂ ਨੂੰ ਅਕਸਰ ਮਾਲੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਹੁਣ ਇਹਨਾਂ ਅਵਾਰਾ ਪਸ਼ੂਆਂ ਦੀ ਗਿਣਤੀ ਏਨੀ ਵਧ ਚੁੱਕੀ ਹੈ ਕਿ ਰੋਜ਼ਾਨਾ ਇਹਨਾਂ ਨੂੰ ਸੜਕਾਂ ’ਤੇ ਘੁੰਮਦਿਆ ਦੇਖਿਆ ਜਾ ਸਕਦਾ ਹੈ। ਇਹਨਾਂ ਅਵਾਰਾ ਪਸ਼ੂਆਂ ਦੁਆਰਾ ਰਾਹਗੀਰਾਂ ਉੱਤੇ ਕਈ ਜਾਨਲੇਵਾ ਹਮਲੇ ਹੋ ਰਹੇ ਹਨ। ਅਵਾਰਾ ਜਾਨਵਰਾਂ ਵੱਲੋਂ ਕੀਤੇ ਹਮਲਿਆਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਵੀ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਅਵਾਰਾ ਪਸ਼ੂਆਂ ਦੁਆਰਾ ਅਚਾਨਕ ਰਾਹਗੀਰਾਂ ਦੇ ਵਾਹਨਾਂ ਸਾਹਮਣੇ ਆਉਣ ਨਾਲ ਵਾਪਰਦੇ ਹਾਦਸੇ, ਰਾਹਗੀਰਾਂ ’ਤੇ ਹਮਲਾ ਕਰਨ ਦੀਆਂ ਘਟਨਾਵਾਂ ਦਿਨ-ਪਰ-ਦਿਨ ਵਧਦੀਆਂ ਜਾ ਰਹੀਆਂ ਹਨ।  ਜਿਸਦੇ ਨਾਲ ਹੁਣ ਤੱਕ ਕਈ ਇਨਸਾਨ ਆਪਣੀ ਜਾਨ ਗਵਾ ਚੁੱਕੇ ਹਨ। ਕਈ ਵਾਰ ਤਾਂ ਸਾਨ੍ਹਾਂ ਦਾ ਭੇੜ ਵਾਹਨਾਂ ਦੀ ਤੋੜ-ਭੰਨ੍ਹ ਤੋਂ ਬਾਅਦ ਖਤਮ ਹੋ ਜਾਂਦਾ ਹੈ ਅਤੇ ਕਈ ਵਾਰ ਐਨਾ ਲੰਮਾ ਹੋ ਜਾਂਦਾ ਹੈ ਕਿ ਤੋੜ-ਭੰਨ੍ਹ ਤੋਂ ਬਾਅਦ ਵੀ ਚੱਲਦਾ ਰਹਿੰਦਾ ਹੈ। ਕੰਮਾਂ-ਕਾਰਾਂ ਵਾਲੇ ਲੋਕ ਸਮੇੲ ਸਿਰ ਆਪਣੇ ਕੰਮ ’ਤੇ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸ਼ਾਹਮਣਾ ਕਰਨਾ ਪੈਂਦਾ ਹੈ।
ਗਊ ਸੈੱਸ ਕਰ ਵਸੂਲੀ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਟੈਕਸ ਇਹਨਾਂ ਘਟਨਾਵਾਂ ਨੂੰ ਰੋਕਣ ਅਤੇ ਇਹਨਾਂ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਪਾਲਣ-ਪੋਸ਼ਣ ਕਰਨ ਲਈ ਲਾਇਆ ਗਿਆ ਸੀ ਤਾਂ ਜੋ ਇਸ ਟੈਕਸ ਦੇ ਪੈਸੈ ਨਾਲ ਇਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਸਕੇ। ਜੇਕਰ ਗਊ ਸੈਸ ਨਾ ਵੀ ਲੱਗਾ ਹੁੰਦਾ ਤਾਂ ਵੀ ਲੋਕਾਂ ਦੀ ਜਿੰਦਗੀ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਅਤੇ ਇਹਨਾਂ ਅਵਾਰਾ ਪਸ਼ੂਆਂ ਦੇ ਰਹਿਣ ਤੇ ਚਾਰੇ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰ ਦੀ ਸਹਾਇਤਾ ਨਾਲ ਜੇਕਰ ਕਿਤੇ ਗਊਸ਼ਾਲਾਵਾਂ ਖੋਲ੍ਹੀਆਂ ਵੀ ਗਈਆਂ ਹਨ ਤਾਂ ਇਸਦਾ ਸੱਚ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ। ਜਦੋਂ ਕੋਈ ਵਿਆਕਤੀ ਇਹਨਾਂ ਕੋਲ ਵੱਛੇ ਜਾਂ ਗਾਂ ਨੂੰ ਛੱਡਣ ਜਾਂਦਾ ਹੈ ਤਾਂ ਉਸਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਉਹਨਾਂ ਕੋਲ ਜਗ੍ਹਾ ਦੀ ਕਮੀ ਹੈ ਅਸਲੀਅਤ ਵਿਚ ਓਥੇ ਉਹਨਾਂ ਗਾਂਵਾਂ ਨੂੰ ਹੀ ਰੱਖਿਆ ਜਾਂਦਾ ਹੈ ਜੋ ਦੁੱਧ ਦਿੰਦੀਆਂ ਹਨ।
ਹੁਣ ਤੱਕ ਦੇਖਿਆ ਜਾਵੇ ਤਾਂ ਸਰਕਾਰ ਇਹਨਾਂ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਕੋਈ ਵੀ ਨੀਤੀ ਬਣਾਉਣ ਵਿਚ ਅਸਫਲ ਰਹੀ ਹੈ। ਅੱਜ ਤੱਕ ਅਜਿਹੀ ਕੋਈ ਖ਼ਬਰ ਵੀ ਦੇਖਣ-ਸੁਣਨ ਵਿਚ ਨਹੀਂ ਆਈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਦੇ ਇਹਨਾਂ ਅਵਾਰਾ ਪਸ਼ੂਆਂ ਨੂੰ ਫੜਨ ਦੀ ਕੋਈ ਮੁਹਿੰਮ ਚਲਾਈ ਗਈ ਹੋਵੇ।  ਆਖਿਰ ਕਦੋਂ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ? ਇਸ ਮਸਲੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਲਦੀ ਹੀ ਕੋਈ ਨੀਤੀ ਬਣਾਉਣ ਤੇ ਇਸ ਵਿਸ਼ੇ ’ਤੇ ਵਿਚਾਰ ਕਰਨ ਦੀ ਜਰੂਰਤ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ ਜੋ ਕਿਸੇ ਕਿਸੇ ਦਾ ਘਰ ਉਜਾੜ ਦੇਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਭਾ ਜੇਲ੍ਹ ‘ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਇੱਕ ਵਾਰ ਫੇਰ ਜੇਲ੍ਹ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਮਹਿੰਦਰਪਾਲ ਨੂੰ ਕਥਿਤ ਤੌਰ ‘ਤੇ ਬੇਅਦਬੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਜਿਸ ਨੂੰ ਹਾਈ ਸਕਿਊਰਿਟੀ ਜੋਨ ‘ਚ ਰੱਖਿਆ ਗਿਆ ਸੀ ਅਜਿਹੇ ਮਾਮਲੇ ‘ਚ ਹਮਲਾਵਰ ਬਿੱਟੂ ਤੱਕ ਕਿਵੇਂ ਪਹੁੰਚ ਗਏ ਤੇ ਕਿਸ ਤਰ੍ਹਾਂ ਉਹਨਾਂ ਦੇ ਹੱਥ ਲੋਹੇ ਦੀਆਂ ਰਾਡਾਂ ਆ ਗਈਆਂ ਇਹ ਸਭ ਗੱਲਾਂ ਜੇਲ੍ਹ ਪ੍ਰਸ਼ਾਸਨ ਦੀ ਨਾ ਸਿਰਫ਼ ਲਾਪਰਵਾਹੀ ਹੈ ਸਗੋਂ ਕਿਸੇ ਸਾਜਿਸ਼ ਦਾ ਸ਼ੱਕ ਵੀ ਪੈਦਾ ਕਰਦੀਆਂ ਹਨ ਜੇਲ੍ਹ ਦੇ ਮੁੱਖ ਦਰਵਾਜੇ ਦੀ ਡਿਓਢੀ ‘ਚ ਲੱਗੇ ਸੂਚਨਾ ਫੱਟਿਆਂ ‘ਤੇ ਕਈ ਹਦਾਇਤਾਂ ਲਿਖੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਚਾਕੂ ਤੋਂ ਲੈ ਕੇ ਕੋਈ ਨੁਕੀਲੇ ਹਥਿਆਰ ਲਿਜਾਣ ਦੀ ਮਨਾਹੀ ਹੈ ਇੱਥੋਂ ਤੱਕ ਕਿ ਫੁੱਟ ਦੋ ਫੁੱਟ ਡੰਡਾ ਨਹੀਂ ਲਿਜਾਇਆ ਜਾ ਸਕਦਾ ਫਿਰ ਉਸਾਰੀ ਵਾਸਤੇ ਲਿਆਂਦੇ ਗਏ ਲੋਹੇ ਦੇ ਸਰੀਏ ਨੂੰ ਕੈਦੀਆਂ ਦੀ ਪਹੁੰਚ ਤੋਂ ਦੂਰ ਕਿਉਂ ਨਹੀਂ ਰੱਖਿਆ ਗਿਆ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਕਿਸੇ ਘਟਨਾ ਤੋਂ ਸਬਕ ਨਹੀਂ ਲੈ ਰਹੀਆਂ ਸਾਲ 2016 ਅੰਦਰ ਨਾਭਾ ਦੀ ਇੱਕ ਹੋਰ ਤੇ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਜੇਲ੍ਹ ‘ਤੇ ਗੈਂਗਸਟਰਾਂ ਨੇ ਹਮਲਾ ਕਰਕੇ ਆਪਣੇ ਸਾਥੀ ਛੁਡਾ ਲਏ ਸਨ ਉਸ ਵੇਲੇ ਕਾਂਗਰਸ ਨੇ ਅਕਾਲੀ-ਭਾਜਪਾ ਸਰਕਾਰ ਨੂੰ ਜੇਲ੍ਹਾਂ ਦੀ ਮਾੜੀ ਹਾਲਤ ਕਰਕੇ ਭੰਡਿਆ ਸੀ ਅੱਜ ਕਾਂਗਰਸ ਸਰਕਾਰ ‘ਚ ਵੀ ਜੇਲ੍ਹਾਂ ਅੰਦਰ ਨਸ਼ੇ ਤੇ ਮੋਬਾਇਲ ਫੋਨ ਮਿਲਣੇ ਤੇ ਹਿੰਸਾ ਦੀਆਂ ਘਟਨਾਵਾਂ ਜਿਉਂ ਦੀਆਂ ਤਿਉਂ ਜਾਰੀ ਹਨ ਦਰਅਸਲ ਪੰਜਾਬ ਦਾ ਜੇਲ੍ਹ ਪ੍ਰਸ਼ਾਸਨ ਖਤਰਨਾਕ ਸਾਜਿਸ਼ਾਂ ਲਈ ਪਹਿਲਾਂ ਹੀ ਚਰਚਾ ‘ਚ ਆ ਚੁੱਕਾ ਸੀ ਅਜੇ ਦੋ ਮਹੀਨੇ ਪਹਿਲਾਂ ਪਟਿਆਲਾ ਜੇਲ੍ਹ ਅੰਦਰ ਹੀ ਗੈਂਗਸਟਰਾਂ ਤੇ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਦਾ ਮਾਮਲਾ ਬੇਨਕਾਬ ਹੋਇਆ ਸੀ ਜਿਸ ਵਿੱਚ ਜੇਲ੍ਹ ਅਧਿਕਾਰੀ ਕੁਝ ਗੈਂਗਸਟਰਾਂ ਤੋਂ ਸਰਦੇ-ਪੁੱਜਦੇ ਕੈਦੀਆਂ ਦੀ ਕੁੱਟਮਾਰ ਕਰਵਾ ਕੇ ਲੱਖਾਂ ਰੁਪਏ ਦੀ ਵਸੂਲੀ ਕਰਦੇ ਸਨ ਜਦੋਂ ਸੱਚਾਈ ਸਾਹਮਣੇ ਆਈ ਤਾਂ ਸੈਂਟਰਲ ਜੇਲ੍ਹ ਪਟਿਆਲਾ ਦੇ ਦੋ ਸਹਾਇਕ ਸੁਪਰਡੈਂਟ ਤੇ ਇੱਕ ਹੈੱਡ ਵਾਰਡਨ ਨੂੰ ਗ੍ਰਹਿ ਵਿਭਾਗ ਵੱਲੋਂ ਬਰਖਾਸਤ ਕੀਤਾ ਗਿਆ ਇਹ ਕਹਿਣ ‘ਚ ਕੋਈ ਦੋ ਰਾਇ ਨਹੀਂ ਕਿ ਜੇਲ੍ਹਾਂ ਕੁਝ ਭ੍ਰਿਸ਼ਟ ਅਧਿਕਾਰੀਆਂ, ਨਸ਼ਾ ਤਸਕਰਾਂ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ  ਬਣ ਗਈਆਂ ਹਨ ਸਰਕਾਰ ਨੂੰ ਇਹ ਮਾਮਲਾ ਗੰਭੀਰਤਾ ਨਾਲ ਲੈ ਕੇ ਜਿੱਥੇ ਇਸ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਉੱਥੇ ਕੈਦੀਆਂ/ਹਵਾਲਾਤੀਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਦੀ ਭਾਰੀ ਜਰੂਰਤ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਿੰਦਰਪਾਲ ਬਿੱਟੂ ਮਾਮਲੇ ‘ਚ ਜੇਲ੍ਹ ਪ੍ਰਸ਼ਾਸਨ ਦੀਆਂ ਨਕਾਮੀਆਂ ਕਿਸੇ ਸਾਜਿਸ਼ ਦਾ ਹਿੱਸਾ ਹਨ, ਇਸ ਦੀ ਡੂੰਘੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਅੱਜ ਆਉਣਗੇ ਮਲੋਟ, ਸੁਰੱਖਿਆ ਪ੍ਰਬੰਧ ਸਖ਼ਤ
ਸੁਰੱਖਿਆ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ | Prime Minister
ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਬੁੱਧਵਾਰ ਨੂੰ ਅਕਾਲੀ- ਭਾਜਪਾ ਵੱਲੋਂ ਕਰਵਾਈ ਜਾਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੰਨਵਾਦ ਰੈਲੀ ਲਈ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ ਇਸ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ ਸ਼ਹਿਰ ਵਿੱਚ ਵੀ ਹਰ ਆਉਣ-ਜਾਣ ਵਾਲੇ ‘ਤੇ ਅਧਿਕਾਰੀਆਂ ਵੱਲੋਂ ਬਾਜ ਅੱਖ ਰੱਖੀ ਜਾ ਰਹੀ ਹੈ। ਅੱਜ ਜਦੋਂ ਇਸ ਪ੍ਰਤੀਨਿਧੀ ਨੇ ਰੈਲੀ ਵਾਲੇ ਸਥਾਨ ‘ਤੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਜੀਆਰਪੀ ਫਿਰੋਜ਼ਪੁਰ ਦੇ ਡੀਐਸਪੀ ਜਤਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰ੍ਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਰੇਲਗੱਡੀ ਰਾਹੀਂ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ਦੀ ਤਲਾਸ਼ੀ ਲਈ ਜਾਵੇਗੀ ਅਤੇ ਸਟੇਸ਼ਨ ‘ਤੇ ਚੌਕਸੀ ਲਈ 100 ਜੀ.ਆਰ.ਪੀ. ਜਵਾਨਾਂ ਦੀ ਡਿਊਟੀ ਲਾਈ ਗਈ ਹੈ। (Prime Minister)
ਉਧਰ ਰੈਲੀ ਵਾਲੇ ਸਥਾਨ ‘ਤੇ ਬੀਤੀ ਸ਼ਾਮ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਫਸਲਾਂ ਦੇ ਸਮੱਰਥਣ ਮੁੱਲ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ, ਜਦੋਂਕਿ ਕੇਂਦਰ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਇਸ ਕਾਰਨ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। (Prime Minister)
ਰੈਲੀ ਸਬੰਧੀ ਤਿਆਰੀਆਂ ਮੁਕੰਮਲ
ਮੰਗਲਵਾਰ ਨੂੰ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਭਾਜਪਾ ਪੰਜਾਬ ਦੇ ਪ੍ਰਧਾਨ ਸਵੇਤ ਮਲਿਕ ਨੇ ਵੀ ਅਹੁਦੇਦਾਰਾਂ ਨੂੰ ਰੈਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਡਿਊਟੀਆਂ ਵੀ ਲਾਈਆਂ ਗਈਆਂ। ਉਧਰ ਸਾਰੇ ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਭਾਰੀ ਗਿਣਤੀ ਵਿੱਚ ਜਵਾਨ ਨਜ਼ਰ ਆਏ। ਖ਼ਬਰ ਲਿਖੇ ਜਾਣ ਤੱਕ ਨਵੀਂ ਅਨਾਜ ਮੰਡੀ ਵਿਖੇ ਰੈਲੀ ਵਾਲੇ ਪੰਡਾਲ ਦੀਆਂ ਲਗਭਗ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ।
ਰੈਲੀ ਮੌਕੇ ਹਜ਼ਾਰਾਂ ਦੇ ਲਗਭਗ ਕੁਰਸੀਆਂ ਤੇ ਗਰਮੀ ਨੂੰ ਮੱਦੇਨਜ਼ਰ ਰੱਖਦਿਆਂ ਵੱਡੀ ਗਿਣਤੀ ‘ਚ ਪੱਖਿਆਂ ਦਾ ਵੀ ਇੰਤਜਾਮ ਕੀਤਾ ਗਿਆ ਹੈ| ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਦਲਜੀਤ ਸਿੰਘ ਚੀਮਾ, ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸੈਕਟਰੀ ਦਿਨੇਸ਼ ਸ਼ਰਮਾ, ਦਿਆਲ ਸਿੰਘ ਸੋਢੀ ਜਨਰਲ ਸੈਕਟਰੀ, ਜਿਲਾ ਪ੍ਰਧਾਨ ਗੋਰਾ ਪਠੇਲਾ, ਭਾਜਪਾ ਪੰਜਾਬ ਦੇ ਰਾਕੇਸ਼ ਧੀਂਗੜਾ, ਕੁਲਦੀਪ ਸਿੰਘ ਭੰਗੇਵਾਲਾ, ਭਾਜਪਾ ਮੰਡਲ ਪ੍ਰਧਾਨ ਹਰੀਸ਼ ਗਰੋਵਰ, ਮੰਡਲ ਜਨਰਲ ਸੈਕਟਰੀ ਰਾਜਪਾਲ ਵਲੇਚਾ, ਨਗਰ ਕੌਂਸਲ ਦੇ ਉਪ ਪ੍ਰਧਾਨ ਅਸ਼ਵਨੀ ਡਾਵਰ (ਹੈਪੀ), ਜਗਤਾਰ ਸਿੰਘ ਬਰਾੜ, ਚੇਅਰਮੈਨ ਸੱਤਪਾਲ ਮੋਹਲਾਂ ਤੋਂ ਇਲਾਵਾ ਹੋਰ ਵੀ ਅਕਾਲੀ ਭਾਜਪਾ ਆਗੂ ਮੌਜ਼ੂਦ ਸਨ। (Prime Minister)
ਗਰਮੀ ਕਾਰਨ ਡਿਊਟੀ ‘ਤੇ ਖੜ੍ਹਾ ਪੁਲਿਸ ਮੁਲਾਜ਼ਮ ਬੇਹੋਸ਼ | Prime Minister
ਰੈਲੀ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਡਿਊਟੀ ਨਿਭਾ ਰਿਹਾ ਇੱਕ ਪੁਲਿਸ ਮੁਲਾਜ਼ਮ ਭਿਆਨਕ ਗਰਮੀ ਨਾਲ ਬੇਹੋਸ਼ ਹੋ ਗਿਆ। ਅਨਵਰ ਮਸੀਹ ਨਾਂਅ ਦਾ ਇਹ ਨੌਜਵਾਨ ਜਲੰਧਰ ਜ਼ਿਲ੍ਹਾ ਪੁਲਿਸ ਦਾ ਹੈ। ਡਿੱਗ ਪੈਣ ਕਰਕੇ ਇਸ ਦੇ ਸਿਰ ‘ਤੇ ਸੱਟ ਲੱਗੀ ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਟਾਂਕੇ ਲੱਗੇ ਹਨ ਪਰ ਬਾਅਦ ‘ਚ ਅਧਿਕਾਰੀਆਂ ਨੇ ਉਸ ਨੂੰ ਡਿਊਟੀ ਤੋਂ ਰੀਲੀਵ ਕਰ ਕੇ ਵਾਪਸ ਭੇਜ ਦਿੱਤਾ।