Submitted - Sach Kahoon Punjabi
ਲੋਕ ਸਭਾ ਦਾ ਮਾਨਸੂਨ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ
ਰਾਜ ਸਭਾ ‘ਚ ਤਿੰਨ ਤਲਾਕ ਬਿੱਲ ‘ਤੇ ਨਹੀਂ ਬਣੀ ਸਹਿਮਤੀ
ਨਵੀਂ ਦਿੱਲੀ, ਏਜੰਸੀ
ਤਿੰਨ ਤਲਾਕ ਨਾਲ ਸਬੰਧਿਤ ਬਿੱਲ ‘ਤੇ ਸਰਕਾਰ ਤੇ ਵਿਰੋਧੀਆਂ ਦਰਮਿਆਨ ਸਹਿਮਤੀ ਨਾ ਬਣ ਸਕਣ ਕਾਰਨ ਇਸ ਨੂੰ ਅੱਜ ਰਾਜ ਸਭਾ ‘ਚ ਚਰਚਾ ਲਈ ਪੇਸ਼ ਨਹੀਂ ਕੀਤਾ ਗਿਆ ਤੇ ਇਸ ਤਰ੍ਹਾਂ ਇਹ ਬਿੱਲ ਫਿਰ ਲਮਕ ਗਿਆ।
ਬਿੱਲ ਸਦਨ ਦੀ ਅੱਜ ਦੀ ਕਾਰਜ ਸੂਚੀ ‘ਚ ਵੀ ਸ਼ਾਮਲ ਸੀ। ਸਭਾਪਤੀ ਐਮ ਵੈਂਕੱਇਆ ਨਾਇਡੂ ਨੇ ਸਦਨ ‘ਚ ਗੈਰ-ਸਰਕਾਰੀ ਕੰਮਕਾਜ ਦੌਰਾਨ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਸਰਕਾਰ ਤੇ ਵਿਰੋਧੀਆਂ ਦਰਮਿਆਨ ਸਹਿਮਤੀ ਨਾ ਬਣ ਸਕਣ ਕਾਰਨ ਬਿੱਲ ਨੂੰ ਸ਼ੁੱਕਰਵਾਰ ਚਰਚਾ ਲਈ ਪੇਸ਼ ਨਹੀਂ ਕੀਤਾ ਜਾਵੇਗਾ। ਮੁਸਲਿਮ ਭਾਈਚਾਰੇ ਦੀ ਵਿਆਹੁਤਾ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2017 ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਸੀ ਤੇ ਇਸ ਨੂੰ ਬੀਤੀ ਜਨਵਰੀ ‘ਚ ਰਾਜ ਸਭਾ ‘ਚ ਪੇਸ਼ ਕੀਤਾ ਗਿਆ ਸੀ ਪਰ ਵਿਰੋਧੀਆਂ ਦੀ ਇਤਰਾਜ਼ਗੀ ਨੂੰ ਦੇਖਦਿਆਂ ਸਰਕਾਰ ਨੇ ਇਸ ਨੂੰ ਚਰਚਾ ‘ਤੇ ਪਾਸ ਕਰਾਉਣ ਲਈ ਅੱਗੇ ਨਹੀਂ ਵਧਾਇਆ ਸੀ। ਰਾਜ ਸਭਾ ‘ਚ ਸੱਤਾਧਾਰੀ ਕੌਮੀ ਜ਼ਮਹੂਰੀ ਗਠਜੋੜ ਦਾ ਬਹੁਮਤ ਨਹੀਂ ਹੈ, ਇਸ ਲਈ ਬਿਲ ਪਾਸ ਕਰਾਉਣ ਲਈ ਵਿਰੋਧੀਆਂ ਦੀ ਹਮਾਇਤ ਜ਼ਰੂਰੀ ਹੈ।
ਮਾਨਸੂਨ ‘ਚ ਲੋਕ ਸਭਾ ਦੌਰਾਨ 21 ਬਿੱਲ ਪਾਸ
ਸੁਪਰੀਮ ਕੋਰਟ ਦੇ ਫੈਸਲੇ ਦੇ ਨਤੀਜੇ ਵਜੋਂ ਕਮਜ਼ੋਰ ਹੋਇਆ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐਸਸੀ/ਐਸਟੀ) ਅੱਤਿਆਚਾਰ ਰੋਕੂ ਕਾਨੂੰਨ ਨੂੰ ਮੂਲ ਰੂਪ ‘ਚ ਲਿਆਉਣਾ, ਰਿਸ਼ਵਤ ਲੈਣ ਦੇ ਨਾਲ ਦੇਣ ਨੂੰ ਵੀ ਅਪਰਾਧ ਦੀ ਸ਼੍ਰੇਣੀ ‘ਚ ਰੱਖਣ ਤੇ ਕੌਮੀ ਪੱਛੜਾ ਵਰਗ ਕਮਿਸ਼ਨ (ਐਨਸੀਬੀਸੀ) ਨੂੰ ਸੰਵਿਧਾÎਨਕ ਦਰਜਾ ਦਿੱਤੇ ਜਾਣ ਨਾਲ ਸਬੰਧਿਤ ਬਿੱਲ ਸਮੇਤ 21 ਬਿੱਲ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ‘ਚ ਪਾਸ ਹੋਏ, ਜਦੋਂਕਿ ਤਜਵੀਜ਼ਾਂ ਦੇ ਸਿੱਟੇ ਵਜੋਂ ਕੀਤੀਆਂ ਗਈਆਂ ਮੁਲਤਵੀਆਂ ਕਾਰਨ ਅੱਠ ਘੰਟੇ 26 ਮਿੰਟਾਂ ਦਾ ਸਮਾਂ ਬਰਬਾਦ ਹੋਇਆ। ਲੋਕ ਸਭਾ ਦਾ 18 ਜੁਲਾਈ ਨੂੰ ਸ਼ੁਰੂ ਹੋਇਆ 15ਵਾਂ ਸੈਸ਼ਨ ਅੱਜ ਅਣਮਿੱਥੇ ਕਾਲ ਲਈ ਮੁਲਤਵੀ ਹੋ ਗਿਆ।
ਤਿੰਨ ਤਲਾਕ ‘ਤੇ ਕਾਂਗਰਸ ਦਾ ਰੁਖ ਸਪੱਸ਼ਟ : ਸੋਨੀਆ
ਨਵੀਂ ਦਿੱਲੀ, ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਕਿਹਾ ਕਿ ਤਿੰਨ ਤਲਾਕ ਦੇ ਮਾਮਲੇ ‘ਚ ਉਨ੍ਹਾਂ ਦੀ ਪਾਰਟੀ ਦਾ ਰੁਖ ਪਹਿਲਾਂ ਤੋਂ ਹੀ ਸਪੱਸ਼ਟ ਹੈ ਤੇ ਉਸ ‘ਚ ਬਦਲਾਅ ਦੀ ਕੋਈ ਗੱਲ ਹੀ ਨਹੀਂ ਹੈ। ਸ੍ਰੀਮਤੀ ਗਾਂਧੀ ਨੇ ਅੱਜ ਸੰਸਦ ਭਵਨ ਕੰਪਲੈਕਸ ‘ਚ ਤਿੰਨ ਤਲਾਕ ਰੋਕੂ ਬਿੱਲ ‘ਚ ਕੇਂਦਰੀ ਮੰਤਰੀ ਮੰਡਲ ਵੱਲੋਂ ਵੀਰਵਾਰ ਨੂੰ ਕੀਤੇ ਗਏ। ਕੁਝ ਸੋਧਾਂ ਸਬੰਧੀ ਪੱਤਰਕਾਰਾਂ ਦੇ ਸਵਾਲ ‘ਤੇ ਕਿਹਾ, ਇਸ ਮੁੱਦੇ ‘ਤੇ ਸਾਡੀ ਪਾਰਟੀ ਦਾ ਰੁਖ ਇਕਦਮ ਸਪੱਸ਼ਟ ਹੈ ਮੈਂ ਇਸ ਸਬੰਧੀ ਕੁਝ ਨਹੀਂ ਕਹਾਂਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਬਕਾ ਐਸਐਸਪੀ ਨੇ ਜਮ੍ਹਾਂ ਕਰਵਾਇਆ ਪਾਸਪੋਰਟ
ਵਿਜੀਲੈਂਸ ਦੇ ਈਓ ਵਿੰਗ ਵੱਲੋਂ ਸੱਤ ਘੰਟਿਆਂ ਤੋਂ ਜਿਆਦਾ ਸਮੇਂ ਤੱਕ ਕੀਤੀ ਗਈ ਪੁੱਛਗਿੱਛ
ਚੰਡੀਗੜ੍ਹ/ਪਟਿਆਲਾ, (ਅਸ਼ਵਨੀ ਚਾਵਲਾ/ਖੁਸ਼ਵੀਰ ਤੂਰ)। ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਨੇ ਪੁਲਿਸ ਹੈੱਡਕੁਆਟਰ ਵਿਖੇ ਆਪਣਾ ਪਾਸਪੋਰਟ ਜਮਾ ਕਰਵਾ ਦਿੱਤਾ ਹੈ। ਓਧਰ ਰਾਜਜੀਤ ਪਟਿਆਲਾ ਵਿਖੇ  ਵਿਜੀਲੈਂਸ ਅੱਗੇ ਪੇਸ਼ ਹੋਏ ਜਿੱਥੇ ਉਨ੍ਹਾਂ ਤੋਂ ਸੱਤ ਘੰਟੇ ਪੁੱਛਗਿੱਛ ਕੀਤੀ ਗਈ ਸਾਬਕਾ ਐਸਐਸਪੀ ਰਾਜਜੀਤ ਸਿੰਘ ਅੱਜ ਪਟਿਆਲਾ ਵਿਖੇ ਇੱਕ ਪੁਰਾਣੇ ਮਾਮਲੇ ਵਿੱਚ ਵਿਜੀਲੈਂਸ ਦੇ ਈਓ ਵਿੰਗ ਅੱਗੇ ਪੇਸ਼ ਹੋਏ। ਇਸ ਦੌਰਾਨ ਵਿਜੀਲੈਂਸ ਦੇ ਈਓ ਵਿੰਗ ਵੱਲੋਂ ਸੱਤ ਘੰਟਿਆਂ ਤੋਂ ਜਿਆਦਾ ਸਮੇਂ ਤੱਕ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ।
ਮਿਲੇ ਵੇਰਵਿਆਂ ਮੁਤਾਬਿਕ ਐਫਆਈਆਰ 1/2015 ਜੋ ਕਿ ਮੁਹਾਲੀ ਵਿਖੇ ਦਰਜ ਸੀ, ਉਸ ਸਮੇਂ ਤਰਨਤਾਰਨ ਦੇ ਜਗਦੀਪ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉੱਥੋਂ ਦੇ ਇੰਸਪੈਕਟਰ ਸੀਆਈਏ ਇੰਚਾਰਜ਼ ਇੰਦਰਜੀਤ ਸਿੰਘ ਅਤੇ ਦੋ ਹੋਰ ਵਿਅਕਤੀਆਂ ਵੱਲੋ 2013 ਵਿੱਚ 17 ਲੱਖ ਰੁਪਏ ਲਏ ਸੀ ਅਤੇ ਰਾਜਦੀਪ ਸਿੰਘ ਉਸ ਸਮੇਂ ਤਰਨਤਾਰਨ ਦੇ ਐਸਐਸਪੀ ਸਨ। ਜਗਦੀਪ ਸਿੰਘ ਖਰੜ ਲੈਬ ਵਿਖੇ ਲੱਗਿਆ ਹੋਇਆ ਸੀ ਅਤੇ ਉਸ ‘ਤੇ ਦੋਸ਼ ਸਨ ਕਿ ਉਹ ਪੈਸੇ ਲੈ ਕੇ ਸੈਂਪਲ ਫੇਲ੍ਹ ਕਰਵਾਉਂਦਾ ਸੀ। ਇੰਸਪੈਕਟਰ ਇੰਦਰਜੀਤ ਸਿੰਘ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ 17 ਲੱਖ ਰੁਪਏ ਲੈ ਕੇ ਉਸ ਨੂੰ ਗਵਾਹ ਬਣਾ ਲਿਆ ਗਿਆ। (SSP)
ਇਸ ਕੇਸ ਵਿੱਚ ਸਾਬਕਾ ਐਸਐਸਪੀ ਰਾਜਜੀਤ ਕੋਲੋਂ ਵੀ ਕੀਤੀ ਗਈ ਪੁੱਛਗਿੱਛ
ਪਟਿਆਲਾ ਵਿਜੀਲੈਸ ਦੇ ਈਓ ਵਿੰਗ ਦੇ ਐਸਪੀ ਪ੍ਰੀਤਪਾਲ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਨਾ ਵੱਡਾ ਮਾਮਲਾ ਐਸਐਸਪੀ ਦੀ ਭੂਮਿਕਾ ਤੋਂ ਬਗੈਰ ਨਹੀਂ ਹੋ ਸਕਦਾ, ਇਸ ਕੇਸ ਵਿੱਚ ਅੱਜ ਸਾਬਕਾ ਐਸਐਸਪੀ ਰਾਜਜੀਤ ਕੋਲੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਨੇਕਾਂ ਸੁਆਲ ਕੀਤੇ ਗਏ। ਉਨ੍ਹਾਂ ਹੋਰ ਦੱਸਿਆ ਕਿ ਰਾਜਜੀਤ ਅੱਗੇ ਕਈ ਹੋਰ ਸੁਆਲ ਵੀ ਰੱਖੇ ਗਏ ਹਨ ਜਿਸ ਦਾ ਉਸ ਤੋਂ ਜਵਾਬ ਲਿਆ ਜਾਵੇਗਾ।
ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਜਗਦੀਪ ਸਿੰਘ ਨੂੰ ਮੁੜ ਸੈਂਪਲ ਫੇਲ੍ਹ ਕਰਵਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਇਹ ਸਾਰਾ ਖੁਲਾਸਾ ਉਸ ਵੱਲੋਂ ਕੀਤਾ ਗਿਆ ਸੀ। ਚੰਡੀਗੜ੍ਹ ਵਿਖੇ ਪਾਸਪੋਰਟ ਜਮ੍ਹਾਂ ਕਰਾਉਣ ਮੌਕੇ ਰਾਜਜੀਤ ਨੇ ਕਿਹਾ ਕਿ ਉਨ੍ਹਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਅਤੇ ਇਸ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੈ ਅਤੇ ਉਹ ਮਾਨਯੋਗ ਅਦਾਲਤ ‘ਤੇ ਪੂਰਾ ਭਰੋਸਾ ਕਰਦੇ ਹਨ। ਰਾਜਜੀਤ ਸਿੰਘ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹੋ ਗਏ ਸਨ ਕਿ ਵਿਜੀਲੈਂਸ ਵਲੋਂ ਉਸ ਖ਼ਿਲਾਫ਼ ਲੁਕ ਆਊਟ ਜਾਰੀ ਕਰ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਉਹ ਕਿਤੇ ਵੀ ਭਜਣ ਵਾਲੇ ਨਹੀਂ ਹਨ।
ਉਨਾਂ ਕਿਹਾ ਕਿ ਉਹ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਦੇਸ਼ ਲਈ ਕੁਰਬਾਨੀ ਦੇਣਾ ਜਾਣਦੇ ਹਨ। ਇਸ ਲਈ ਉਨਾਂ ਦੇ ਮਾਮਲੇ ਵਿੱਚ ਹਰ ਫੈਸਲਾ ਆਉਣ ਤੱਕ ਉਹ ਕਿਥੇ ਵੀ ਨਹੀਂ ਜਾਣ ਵਾਲੇ ਹਨ। ਦੱਸਣਯੋਗ ਹੈ ਕਿ ਰਾਜਜੀਤ ਸਿੰਘ ‘ਤੇ ਨਸ਼ੇ ਖ਼ਿਲਾਫ਼ ਬਣਾਈ ਗਈ ਐਸ.ਆਈ.ਟੀ. ਵੱਲੋਂ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਗਾ ਐਸ.ਐਸ.ਪੀ. ਤੋਂ ਹਟਾਇਆ ਗਿਆ ਸੀ ਅਤੇ ਬੀਤੀ ਰਾਤ ਰਾਜਜੀਤ ਦੇ ਵਿਦੇਸ਼ ਭੱਜਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਲੁੱਕ ਆਉਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਇਸ ਸਮੇਂ ਰਾਜਜੀਤ ਸਿੰਘ ਮੁਹਾਲੀ ਦੀ ਚੌਥੀ ਬਟਾਲੀਅਨ ਵਿਖੇ ਕਮਾਂਡੈਂਟ ਤੈਨਾਤ ਹਨ।