Bharat - Sach Kahoon Punjabi
ਭਾਰਤ ਜਿਨ੍ਹਾਂ ਲਈ ਰਾਸ਼ਟਰ ਨਹੀਂ, ਉਨ੍ਹਾਂ ਦਾ ਅਖੰਡਤਾ ਨਾਲ ਕੀ ਵਾਸਤਾ
ਕੁਝ ਕੁ ਸਿਆਸੀ ਆਗੂਆਂ ਕੋਲ ਜਦੋਂ ਵਿਚਾਰਾਂ ਅਤੇ ਲਾਜ਼ਿਕਲ ਜਵਾਬਾਂ ਦਾ ਟੋਟਾ ਹੁੰਦਾ ਹੈ ਤਾਂ ਉਹ ਇਤਰਾਜ਼ਯੋਗ ਬਿਆਨ ਦੇਣ ਲੱਗ ਜਾਂਦੇ ਹਨ ਉਨ੍ਹਾਂ ’ਚੋਂ ਇੱਕ ਅਜਿਹਾ ਹੀ ਬੇਹੁੁਦਾ ਬਿਆਨ ਡੀਐਮਕੇ ਸਾਂਸਦ ਏ ਰਾਜਾ ਦਾ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਕੋਈ ਦੇਸ਼ ਹੀ ਨਹੀਂ ਹੈ, ਉਹ ਇੱਕ ਉਪ ਮਹਾਂਦੀਪ ਹੈ ਦੇਸ਼ ਭਾਵ ਰਾਸ਼ਟਰ ਦਾ ਅਰਥ ਹੁੰਦਾ ਹੈ ਇੱਕ ਭਾਸ਼ਾ, ਇੱਕ ਸੰਸਕ੍ਰਿਤੀ ਅਤੇ ਇੱਕ ਪਰੰਪਰਾ ਹੋਵੇ, ਉਦੋਂ ਉਸ ਨੂੰ ਦੇਸ਼ ਕਿਹਾ ਜਾਂਦਾ ਹੈ ਰਾਜਾ ਨੇ ਕਿਹਾ, ‘ਤਮਿਲਨਾਡੂ ’ਚ ਇੱਕ ਭਾਸ਼ਾ, ਇੱਕ ਸੰਸਕ੍ਰਿਤੀ ਹੈ, ਅਰਥਾਤ ਇਹ ਇੱਕ ਦੇਸ਼ ਹੈ ਮਲਿਆਲਮ ਇੱਕ ਭਾਸ਼ਾ ਹੈ, ਉਨ੍ਹਾਂ ਦਾ ਇੱਕ ਰਾਸ਼ਟਰ ਹੈ ਓਡੀਸ਼ਾ ਇੱਕ ਦੇਸ਼ ਹੈ, ਕਿਉਂਕਿ ਉੱਥੇ ਇੱਕ ਭਾਸ਼ਾ ਹੈ ਕੇਰਲ ’ਚ ਇੱਕ ਵੱਖ, ਦਿੱਲੀ ’ਚ ਇੱਕ ਵੱਖ ਭਾਸ਼ਾ ਅਤੇ ਸੰਸਕ੍ਰਿਤੀ ਹੈ ਇਹ ਸਾਰੇ ਦੇਸ਼ ਮਿਲ ਕੇ ਭਾਰਤ ਨੂੰ ਬਣਾਉਂਦੇ ਹਨ। (India)
Delhi Police : ਸ਼ੈਤਾਨੀਅਤ ਦਾ ਧੰਦਾ
ਇਸ ਲਈ ਭਾਰਤ ਇੱਕ ਦੇਸ਼ ਨਹੀਂ, ਸਗੋਂ ਇੱਕ ਉਪ ਮਹਾਂਦੀਪ ਹੈ’ ਇਹ ਸਿਰਫ਼ ਭਾਸ਼ਾ ਅਤੇ ਖੇਤਰਵਾਦ ਦੇ ਆਧਾਰ ’ਤੇ ਖੇਤਰੀ ਜਨਤਾ ਨੂੰ ਨਾ ਸਿਰਫ਼ ਉਕਸਾਉਣ ਵਾਲਾ ਬਿਆਨ ਸੀ, ਸਗੋਂ ਆਪਣੇ ਦੀ ਦੇਸ਼ ਦੇ ਬਹੁਭਾਸ਼ੀ ਲੋਕਾਂ ਦੇ ਵਿਚਕਾਰ ਨਫਰਤ ਦੇ ਬੀਜ ਬੀਜਣ ਵਾਲਾ ਬਿਆਨ ਵੀ ਸੀ ਕਿਉਂਕਿ ਬਸਤੀਵਾਦੀ ਮਾਨਸਿਕਤਾ ਅੰਗਰੇਜ਼ੀ ਹਕੂਮਤ ਦੀ ਦੇਣ ਸੀ ਚੀਨ ਅਤੇ ਰੂਸ ਤੋਂ ਆਯਾਤਿਤ ਵਿਚਾਰਕਤਾ ਦੇ ਖੱਬੇਪੱਖੀ ਇਸ ਰਾਸ਼ਟਰਘਾਤੀ ਧਾਰਨਾ ਦਾ ਪੋਸ਼ਣ ਕਰਦੇ ਹਨ ਅਰਬਨ ਨਕਸਲਵਾਦ ਇਨ੍ਹਾਂ ਲੋਕਾਂ ਦੀ ਦੇਣ ਹੈ ਜਦੋਂਕਿ ਇਹ ਸਾਂਸਦ ਅਤੇ ਮੰਤਰੀ ਸੰਵਿਧਾਨ ਦੀ ਸਹੁੰ ਚੁੱਕਦੇ ਹੋਏ ਭਾਰਤ ਰਾਸ਼ਟਰ ਦੀ ਖੁਦਮੁਖਤਿਆਰੀ ਅਤੇ ਅਖੰਡਤਾ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਲੈਂਦੇ ਹਨ ਇਹ ਆਗੂ ਭਲੀਭਾਂਤ ਜਾਣਦੇ ਹਨ। (India)
ਕਿ ਭਾਰਤੀ ਸੰਵਿਧਾਨ ਕਿਸੇ ਨੂੰ ਇਹ ਆਗਿਆ ਨਹੀਂ ਦਿੰਦਾ ਕਿ ਉਹ ਕਿਸੇ ਧਰਮ ਦਾ ਅਪਮਾਨ ਜਾਂ ਆਲੋਚਨਾ ਕਰੇ ਕੂੜ ਪ੍ਰਚਾਰ ਦੇ ਅਜਿਹੇ ਯਤਨ ਇੱਕ ਵੱਡੇ ਸਮੂਹ ਦੀ ਆਸਥਾ ਨੂੰ ਸੱਟ ਮਾਰਨ ਵਾਲੇ ਹਨ ਹਾਲ ਹੀ ’ਚ ਸਨਾਤਨ ਧਰਮ ’ਤੇ ਕੀਤੀ ਗਈ ਟਿੱਪਣੀ ਸਬੰਧੀ ਸੁਪਰੀਮ ਕੋਰਟ ਨੇ ਉਦੈਨਿਧੀ ਸਟਾਲਿਨ ਨੂੰ ਤਿੱਖੀ ਫਟਕਾਰ ਲਾਈ ਹੈ ਉਨ੍ਹਾਂ ਨੇ ਸਨਾਤਨੀਆਂ ਨੂੰ ਡੇਂਗੂ, ਮਲੇਰੀਆ ਅਤੇ ਕੋਰੋਨਾ ਵਰਗੀਆਂ ਬਿਮਾਰੀਆਂ ਨਾਲ ਖਤਮ ਹੋ ਜਾਣ ਦੀ ਗੱਲ ਕਹੀ ਸੀ ਕੋਰਟ ਨੇ ਕਿਹਾ ਕਿ ‘ਤੁਸੀਂ ਕੋਈ ਆਮ ਆਦਮੀ ਨਹੀਂ ਹੋ, ਸਗੋਂ ਇੱਕ ਮੰਤਰੀ ਹੋ ਇਸ ਲਈ ਤੁਹਾਡੇ ਬਿਆਨ ਦੇ ਨਤੀਜੇ ਕੀ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਵੀ ਤੁਹਾਨੂੰ ਨਹੀਂ ਹੋਵੇਗਾ ਇਹ ਪ੍ਰਗਟਾਵੇ ਦੀ ਅਜ਼ਾਦੀ ਦੀ ਦੁਰਵਰਤੋਂ ਹੈ ਯਾਦ ਰਹੇ ਏ ਰਾਜਾ ਸਿਰਫ਼ ਸਾਂਸਦ ਹੀ ਨਹੀਂ ਹਨ। (India)
ਪੀਐੱਮ ਸੂਰਜ ਪੋਰਟਲ ਦੀ ਸ਼ੁਰੂਆਤ, ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ
ਉਹ ਮਨਮੋਹਨ ਸਿੰਘ ਸਰਕਾਰ ’ਚ ਮੰਤਰੀ ਵੀ ਰਹੇ ਹਨ ਕਾਂਗਰਸ ਅਤੇ ਆਈਐਨਡੀਆਈਏ ਦੀ ਘਟਕ ਪਾਰਟੀ ਦੇ ਆਗੂਆਂ ਨੇ ਇਸ ਕਥਿਤ ਬਿਆਨ ਨੂੰ ਰਾਜਾ ਦਾ ਨਿੱਜੀ ਵਿਚਾਰ ਦੱਸ ਕੇ ਕਿਨਾਰਾ ਜ਼ਰੂਰ ਕਰ ਲਿਆ ਹੈ, ਪਰ ਉਨ੍ਹਾਂ ਨੂੰ ਸੋਚਣ ਦੀ ਲੋੜ ਹੈ ਕਿ ਜੋ ਆਗੂ ਭਾਰਤ ਨੂੰ ਇੱਕ ਰਾਸ਼ਟਰ ਦੇ ਰੂਪ ’ਚ ਹੀ ਨਹੀਂ ਦੇਖਦਾ, ਉਨ੍ਹਾਂ ਦੀ ਪਾਰਟੀ ਦੇ ਨਾਲ ਇੰਡੀਆ ਗਠਜੋੜ ਦੀ ਕੀ ਉਚਿਤਤਾ ਰਹਿ ਜਾਂਦੀ ਹੈ ਤਾਮਿਲਨਾਡੂ ਦੇਸ਼ ਦਾ ਇੱਕੋ-ਇੱਕ ਅਜਿਹਾ ਸੂਬਾ ਹੈ, ਜਿੱਥੋਂ ਦੇ ਸੀਨੀਅਰ ਆਗੂ ਸਟਾਲਿਨ ਚੀਨੀ ਭਾਸ਼ਾ ਮੰਦਾਰਿਨ ’ਚ ਜਨਮਦਿਨ ਮਨਾਉਂਦੇ ਹਨ ਇਹੀ ਨਹੀਂ 28 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ’ਚ ਇਸਰੋ ਦੇ ਦੂਜੇ ਰਾਕੇਟ ਲਾਂਚਿੰਗ ਪੈਡ ਦੀ ਨੀਂਹ ਰੱਖੀ ਸੀ, ਇਸ ਦਿਨ ਸੂਬਾ ਸਰਕਾਰ ਦੀ ਪਸ਼ੂਪਾਲ ਮੰਤਰੀ ਅਨੀਤਾ ਰਾਧਾਕ੍ਰਿਸ਼ਨਨ ਨੇ ਸਥਾਨਕ ਅਖਬਾਰਾਂ ’ਚ ਇੱਕ ਇਸ਼ਤਿਹਾਰ ਦੇ ਕੇ ਰਾਕੇਟ ’ਤੇ ਭਾਰਤ ਦੀ ਥਾਂ ਚੀਨ ਦਾ ਝੰਡਾ ਲਾਇਆ ਸੀ। (India)
ਹਾਲਾਂਕਿ ਬਾਅਦ ’ਚ ਜਦੋਂ ਵਿਵਾਦ ਵਧਿਆ ਉਦੋਂ ਅਨੀਤਾ ਨੇ ਆਪਣੀ ਗਲਤੀ ਨੂੰ ਛੋਟੀ ਜਿਹੀ ਭੁੱਲ ਮੰਨਦਿਆਂ ਸਵੀਕਾਰ ਕੀਤਾ ਭਾਵ ਇਨ੍ਹਾਂ ਲੋਕਾਂ ਨੂੰ ਚੀਨ ਦੀ ਮੁਖਤਿਆਰੀ ਤਾਂ ਸਵੀਕਾਰ ਹੈ, ਪਰ ਰਾਸ਼ਟਰ ਦੀ ਮੁਖਤਿਆਰੀ ਨੂੰ ਨਕਾਰਨ ਤੋਂ ਬਾਜ ਨਹੀਂ ਆਉਂਦੇ? ਭਾਰਤ ਆਕ੍ਰਾਂਤਾ ਮੁਗਲਾਂ ਦੇ ਆਉਣ ਤੋਂ ਬਹੁਤ ਪਹਿਲਾਂ ਤੋਂ ਭਾਰਤ ਦੇ ਰੂਪ ’ਚ ਇੱਕ ਰਾਸ਼ਟਰ ਹੈ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਸਨਾਤਨ ਹਨ ਤੈਅ ਹੈ, ਇਸੇ ਸਨਾਤਨ ਹਿੰਦੂ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਸਵੀਕਾਰਤਾ ’ਚ ਭਾਰਤ ਰਾਸ਼ਟਰ ਦਾ ਜਨਮ ਹੋਇਆ, ਜੋ ਅੱਜ ਵੀ ਮੌਜ਼ੂਦ ਹੈ ਭਗਵਾਨ ਸ੍ਰੀਰਾਮ ਜੀ ਨੇ ਇਸੇ ਸੰਸਕ੍ਰਿਤਿਕ ਇੱਕਰੂਪਤਾ ਨੂੰ ਬਣਾਈ ਰੱਖਣ ਦੀ ਦ੍ਰਿਸ਼ਟੀ ਨਾਲ ਉੱਤਰ ਤੋਂ ਦੱਖਣ ਭਾਰਤ ਦੀ ਯਾਤਰਾ ਕਰਕੇ ਉਨ੍ਹਾਂ ਸਭ ਵਿਰੋਧੀ ਅਤੇ ਅਧਰਮੀ ਸ਼ਕਤੀਆਂ ਦਾ ਖਾਤਮਾ ਕੀਤਾ। (India)
ਜੋ ਭਾਰਤ ਰਾਸ਼ਟਰ ਨੂੰ ਕੰਟਰੋਲ ’ਚ ਲੈਣਾ ਚਾਹੁੰਦੀਆਂ ਸਨ ਇਸ ਦ੍ਰਿਸ਼ਟੀ ਨਾਲ ਭਗਵਾਨ ਕ੍ਰਿਸ਼ਨ ਜੀ ਨੇ ਪੱਛਮ ਤੋਂ ਪੂਰਬ ਦੀ ਯਾਤਰਾ ਕਰਕੇ ਸਨਾਤਨ ਸੰਸਕ੍ਰਿਤੀ ਅਤੇ ਧਰਮ ਦੇ ਵੈਭਵ ਨੂੰ ਦੂਰ-ਦੁਰਾਡੇ ਪੂਰਬਉੱਤਰ ਖੇਤਰ ਤੱਕ ਫੈਲਾਇਆ ਇਸ ਲਈ ਸਾਡੇ ਰਾਸ਼ਟਰ ਦੀ ਧਾਰਨਾ ਉਹ ਨਹੀਂ ਹੈ, ਜੋ ਪੱਛਮੀ ਲੋਕ ਬਸਤੀ ਦੇ ਪ੍ਰਤੀਕ ਦੇ ਰੂਪ ’ਚ ਸਾਡੇ ’ਤੇ ਥੋਪਦੇ ਰਹੇ ਹਨ ਇਸ ਲਈ ਅਸੀਂ ‘ਰਾਸ਼ਟਰ’ ਸ਼ਬਦ ਦਾ ਅਰਥ ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਨੇਸ਼ਨ’ ਨਾਲ ਨਹੀਂ ਸਮਝ ਸਕਦੇ ਜਿਵੇਂ ਕਿ ਅਸੀਂ ‘ਧਰਮ’ ਸ਼ਬਦ ਨੂੰ ਅੰਗਰੇਜ਼ੀ ਦੇ ਸ਼ਬਦ ਰਿਲੀਜਨ ਨਾਲ ਨਹੀਂ ਸਮਝ ਪਾ ਰਹੇ ਹਾਂ ਦਰਅਸਲ ‘ਰਾਸ਼ਟਰ’ ਸ਼ਬਦ ਸੰਸਕ੍ਰਿਤ ਤੋਂ ਇਲਾਵਾ ਕਿਸੇ ਹੋਰ ਭਾਸ਼ਾ ’ਚ ਉਸ ਅਰਥ ’ਚ ਨਹੀਂ ਹੈ। (India)
ਜੋ ਸਾਡੇ ਵਿਆਕਰਨ ’ਚੋਂ ਨਿੱਕਲੇ ਸ਼ਬਦ-ਰੂਪ ’ਚ ਪੇਸ਼ ਹੈ ‘ਰਾਸ਼ਟਰ’ ਦੀ ਸੰਧੀ-ਵੰਡ ‘ਰਾਜ’ ਅਤੇ ‘ਤ੍ਰ’ ਹੈ ‘ਰਾਜ’ ਦਾ ਅਰਥ ਹੈ ਪ੍ਰਕਾਸ਼ਿਤ ਹੋਣਾ ਅਤੇ ‘ਤ੍ਰ’ ਦਾ ਅਰਥ ਹੈ ‘ਰੱਖਿਆ ਕਰਨਾ’ ਅਰਥਾਤ ਜੋ ਪ੍ਰਕਾਸ਼ਿਤ ਹੋ ਰਿਹਾ ਹੈ ਅਤੇ ਉਸ ਦੀ ਰੱਖਿਆ ਵੀ ਹੋ ਰਹੀ ਹੈ, ਉਹ ‘ਰਾਸ਼ਟਰ’ ਹੈ ਰਿਸ਼ੀਆਂ ਮੁਨੀਆਂ ਨੇ ਇਸੇ ਸੁਭਾਅ ਵਾਲੇ ਰਾਸ਼ਟਰ ਦਾ ਨਾਂਅ ਰੱਖਿਆ ‘ਭਾਰਤ ’ ਜੋ ਇੱਕ ਤਰ੍ਹਾਂ ਰਾਸ਼ਟਰ ਦੇ ਹੀ ਅਰਥ ਦਾ ਸਮਾਨਾਰਥੀ ਹੈ ਅਰਥਾਤ ‘ਭਾ’ ਦਾ ਅਰਥ ਹੈ ‘ਪ੍ਰਕਾਸ਼’ ਭਾਵ ਜਿੱਥੇ ਪ੍ਰਕਾਸ਼ ’ਚ ਭਾਵ ਗਿਆਨ ਦੀ ਸਾਧਨਾ ਵਿਚ ਲਗਾਤਰ ਲੱਗੇ ਰਹਿਣ ਵਾਲੇ ਲੋਕ ਦੁਨੀਆ ’ਚ ਮਿਲਦੇ ਹਨ, ਉਹੀ ਭਾਰਤ ਹੈ ‘ਰਤ’ ਭਾਵ ‘ਸਤਤ’ ਜਾਂ ‘ਸਾਧਨਾ’ ’ਚ ਲੱਗੇ ਰਹਿਣ ਵਾਲੇ ਲੋਕਾਂ ਦੀ ਜੋ ਸਨਾਤਨ ਪਰੰਪਰਾ ਹੈ, ਉਹ ਭਾਰਤ ਦੀ ਵਿਲੱਖਣਾ ਹੈ ਅਤੇ ਇਹੀ ਭਾਰਤ ਰਾਸ਼ਟਰ ਹੈ ਸੰਵਿਧਾਨ ਦਾ ਵੀ ਮੂਲਭਾਵ ਇਹੀ ਹੈ। (India)
ਪੁਰਾਤਨ ਭਾਰਤ ਦੀ ਇਸ ਧਾਰਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰੇ ਦਿਸ਼ਾਵਾਂ ’ਚ ਫੈਲਾ ਰਹੇ ਹਨ ਯਾਦ ਰਹੇ ਤਮਿਨਨਾਡੂ-ਕੇਰਲ ਹੋਣ, ਜਾਂ ਜੰਮੂ-ਕਸ਼ਮੀਰ ਜਾਂ ਫਿਰ ਬੰਗਾਲ-ਓਡੀਸ਼ਾ ਸਾਰੀਆਂ ਥਾਵਾਂ ਰਿਸ਼ੀ ਮੁੂਨੀਆਂ ਅਤੇ ਤੱਤ ਚਿੰਤਕਾਂ ਵੱਲੋਂ ਘੜੀਆਂ ਗਈਆਂ ਉਹ ਬ੍ਰਹਮਾ, ਵਿਸ਼ਣੂ, ਮਹੇਸ਼ ਅਤੇ ਰਾਮ-ਕ੍ਰਿਸ਼ਨ ਦੀਆਂ ਉਹ ਈਸਵਰੀ ਆਸਥਾਵਾਂ ਹਨ, ਜੋ ਲੋਕਾਂ ਦੇ ਸੰਸਕ੍ਰਿਤੀ ਆਚਾਰ-ਵਿਚਾਰ ਅਤੇ ਰੀਤੀ-ਰਿਵਾਜ਼ ਨੂੰ ਅੱਜ ਵੀ ਇੱਕਰੂਪਤਾ ’ਚ ਢਾਲੇ ਹੋਏ ਹਨ ਅੱਜ ਵੀ ਭਾਰਤੀ ਜੀਵਨ ਦੀ ਮੁੱਖਧਾਰਾ ਰਾਜ ਵੱਲੋਂ ਬਣਾਏ ਗਏ ਕਾਨੂੰਨਾਂ ਦੀ ਤੁਲਨਾ ’ਚ ਇਨ੍ਹਾਂ ਆਸਥਾਵਾਂ ਤੋਂ ਜ਼ਿਆਦਾ ਅਨੁਸ਼ਾਸਿਤ ਰਹਿੰਦਿਆਂ ਸੰਚਾਲਿਤ ਹੈ ਭਾਰਤ ਇਸ ਅਨੁਸਾਰ ਭਾਰਤ ਬਣਿਆ ਰਹੇ, ਇਸ ਲਈ ਅਜਿਹੀਆਂ ਨੀਤੀਆਂ ਜ਼ਰੂਰੀ ਹਨ, ਜੋ ਇਸ ਦੇ ਸੰਸਕਾਰ ’ਚ ਇੱਕਰੂਪਤਾ ਦਾ ਸੰਚਾਰ ਕਰਦੀਆਂ ਰਹਿਣ। (India)
ਦੀਵਾਲੀ ’ਤੇ ਸੋਨਾ-ਚਾਂਦੀ ਹੋ ਗਿਆ ਸਸਤਾ, ਜਾਣੋ ਅੱਜ ਦੇ ਭਾਅ!
ਨਵੀਂ ਦਿੱਲੀ। ਧਨਤੇਰਸ ਦਾ ਮਹੂਰਤ (ਸ਼ੁੱਭ ਸਮਾਂ) ਅੱਜ 11 ਨਵੰਬਰ ਦੁਪਹਿਰ 2 ਵਜੇ ਤੱਕ ਵਧ ਗਿਆ ਹੈ। ਗਾਹਕਾਂ ਕੋਲ 22 ਕੈਰੇਟ ਸੋਨਾ ਘੱਟ ਕੀਮਤ 5599 ਰੁਪਏ ਪ੍ਰਤੀ ਗ੍ਰਾਮ (ਟੈਕਸ ਨੂੰ ਛੱਡ ਕੇ) ਖਰੀਦਣ ਦਾ ਮੌਕਾ ਹੈ, ਕਿਉਂਕਿ ਇਸ ’ਚ ਮਾਮੂਲੀ ਗਿਰਾਵਟ ਆਈ ਹੈ। ਵੱਡੀ ਮਾਤਰਾ, ਜਿਵੇਂ 8 ਗ੍ਰਾਮ ਅਤੇ 10 ਗ੍ਰਾਮ ਦੀ ਕੀਮਤ ਕ੍ਰਮਵਾਰ 44,792 ਅਤੇ 55,990 ਸੀ। 100 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 5,59,900 ਰੁਪਏ ਰਹੀ। ਇਸ ਦੇ ਉਲਟ 24 ਕੈਰੇਟ ਸੋਨੇ ਦਾ ਮੁੱਲ 6108 ਪ੍ਰਤੀ ਗ੍ਰਾਮ ਸੀ। ਇਸ ਮੌਕੇ ’ਤੇ ਲੋਕਾਂ ’ਚ ਸੋਨਾ ਜਾਂ ਚਾਂਦੀ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਹ ਮਾਨਤਾ ਅੱਜ ਤੋਂ ਨਹੀਂ ਸਗੋਂ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਧਨਤੇਰਸਤ ’ਤੇ ਚਾਂਦੀ-ਸੋਨਾ ਜਾਂ ਕਿਸੇ ਹੋਰ ਕੀਮਤੀ ਧਾਤੂ ਨੂੰ ਖਰੀਦ ਕੇ ਘਰ ਲਿਆਉਣਾ ਚਾਹੀਦਾ ਹੈ। ਇਸੇ ਕਾਰਨ ਲੋਕ ਇਸ ਦਿਨ ਖੂਬ ਸੋਨਾ ਚਾਂਦੀ ਖਰੀਦਦੇ ਹਨ। (Gold-Silver Price Today)
ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਖਰੀਦਦਾਰੀ ਤੋਂ ਪਹਿਲਾਂ ਸੋਨੇ-ਚਾਂਦੀ ਦੇ ਭਾਅ ਕੀ ਚੱਲ ਰਹੇ ਹਨ। ਜੇਕਰ ਤੁਸੀਂ ਵੀ ਧਨਤੇਰਸ ਦੇ ਮੌਕੇ ’ਤੇ ਸੋਨੇ-ਚਾਂਦੀ ਦੇ ਗਹਿਣੇ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਭਾਅ ਦਾ ਪਤਾ ਹੋਣਾ ਜ਼ਰੂਰੀ ਹੈ। ਜਾਣੋ ਅੱਜ ਦੇ ਸੋਨੇ ਚਾਂਦੀ ਦੇ ਤਾਜ਼ਾ ਭਾਅ ਜਿਸ ਨਾਲ ਤੁਸੀਂ ਤੁਰੰਤ ਬਜ਼ਾਰ ਜਾ ਕੇ ਸੋਨਾ ਚਾਂਦੀ ਖਰੀਦ ਸਕੋ।
ਸੋਨੇ-ਚਾਂਦੀ ਦੇ ਭਾਅ ਡਿੱਗੇ | Gold Price Today
ਮਲਟੀ ਕਮੋਡਿਟੀ ਐਕਸਚੇਂਜ ’ਤੇ ਅੱਜ ਦੇ ਸੋਨੇ ਦੇ ਭਾਅ ’ਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਐੱਮਸੀਐਕਸ ’ਤੇ ਸੋਨਾ 60820.00 ਰੁਪਏ ਪ੍ਰਤੀ 10 ਗ੍ਰਾਮ ’ਤੇ ਖੁੱਲ੍ਹਿਆ ਹੈ। ਇਸ ਤੋਂ ਬਾਅਦ 11 ਵਜੇ ਦੇ ਕਰੀਬ ਐਮਸੀਐਕਸ ’ਤੇ ਸੋਨਾ 198.00 ਅੰਕ (0.32%) ਦੀ ਮਾਮੂਲੀ ਗਿਰਾਵਟ ਨਾਲ 60742.00 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ। ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਮਲਟੀ ਕਮੋਡਿਟੀ ਐਕਸਚੇਂਜ ’ਤੇ ਚਾਂਦੀ 71106.00 ਰੁਪਏ ਪ੍ਰਤੀ ਕਿੱਲੋ ਦੇ ਪੱਧਰ ’ਤੇ ਖੁੱਲ੍ਹੀ, ਜਿਸ ਤੋਂ ਬਾਅਦ 11 ਵਜੇ ਦੇ ਕਰੀਬ ਚਾਂਦੀ ਦੀ ਕੀਮਤ 563 ਰੁਪਏ ਭਾਵ 0.79% ਘਟ ਕੇ 71106.00 ਰੁਪਏ ਪ੍ਰਤੀ ਕਿੱਲੋ ’ਤੇ ਪਹੁੰਚ ਗਈ ਹੈ।
ਮਹਾਂਨਗਰਾਂ ’ਚ ਅੱਜ ਸੋਨੇ ਦੇ ਭਾਅ | Gold-Silver Price Today
ਦਿੱਲੀ ’ਚ 24 ਕੈਰੇਟ ਸੋਨੇ ਦਾ ਭਾਅ 60,900 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦਾ ਭਾਅ 55,850 ਰੁਪਏ ਪ੍ਰਤੀ 10 ਗ੍ਰਾਮ ਹੈ। ਮੁੰਬਈ ’ਚ 24 ਕੈਰੇਟ ਸੋਨਾ 61,090 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 56,000 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਕੋਲਕਾਤਾ ’ਚ 24 ਕੈਰੇਟ ਸੋਨੇ ਦਾ ਭਾਅ 61,090 ਰੁਪਏ ਪ੍ਰਤੀ ਦਸ ਗ੍ਰਾਮ ਅਤੇ 22 ਕੈਰੇਟ ਸੋਨਾ 56,000 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨੱਈ ’ਚ 24 ਕੈਰੇਟ ਸੋਨੇ ਦਾ ਭਾਅ 52,285 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦਾ ਭਾਅ 47,927 ਰੁਪਏ ਪ੍ਰਤੀ 10 ਗ੍ਰਾਮ ਹੈ। (Diwali Bonus 2023)
PM Kisan FPO Yojana : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਮੋਦੀ ਸਰਕਾਰ ਦੇ ਰਹੀ ਐ 15 ਲੱਖ ਰੁਪਏ, ਕਰ…
Bharat: ਕੀ ਦੇਸ਼ ਵਿੱਚ ਇੱਕ ਵਾਰ ਫਿਰ ਨੋਟਬੰਦੀ ਹੋਵੇਗੀ? ਜੇਕਰ ਇੰਡੀਆ ਦੀ ਥਾਂ ਭਾਰਤ ਲਿਖਿਆ ਗਿਆ ਭਾਰਤ ਤਾਂ ਕੀ ਹੋਵੇਗਾ, ਜਾਣੋ ਪੂਰਾ ਮਾਮਲਾ
Bharat: ਭਾਰਤ ਦੇਸ਼ ’ਚ ਇੰਡਿਆ ਦੀ ਥਾਂ ਭਾਰਤ ਨੂੰ ਸੰਵਿਧਾਨਕ ਮਾਨਤਾ ਦੇਣ ਨੂੰ ਲੈ ਕੇ ਦੇਸ਼ ਵਿੱਚ ਹੰਗਾਮਾ ਹੋ ਰਿਹਾ ਹੈ। ਇਸ ਮਾਮਲੇ ਨੇ ਉਦੋਂ ਲੋਕਾਂ ਦਾ ਧਿਆਨ ਖਿੱਚਿਆ ਜਦੋਂ ਜੀ-20 ਸਮਾਗਮ ਲਈ ਰਾਸ਼ਟਰਪਤੀ ਵੱਲੋਂ ਮਹਿਮਾਨਾਂ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ‘ਇੰਡਿਆ’ ਸ਼ਬਦ ਦੀ ਥਾਂ ’ਤੇ ‘ਭਾਰਤ’ ਸ਼ਬਦ ਵਰਤਿਆ ਗਿਆ। (Bharat)
ਦੇਸ਼ ਦੀਆਂ ਸਾਰੀਆਂ ਵਿਰੋਧੀ ਧਿਰਾਂ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੰਡਿਆ ਗਠਜੋੜ ਦੇ ਡਰ ਕਾਰਨ ਭਾਜਪਾ ਨੇ ਦੇਸ਼ ਦਾ ਨਾਂਅ ਬਦਲਣ ਦਾ ਮਨ ਬਣਾ ਲਿਆ ਹੈ, ਵਿਰੋਧੀ ਇਸ ਨੂੰ ਅੰਬੇਡਕਰ ਅਤੇ ਸੰਵਿਧਾਨ ਦਾ ਅਪਮਾਨ ਤੱਕ ਦੱਸ ਰਿਹਾ ਹੈ ਅਤੇ ਹੁਣ ਚਰਚਾ ਇੱਥੋਂ ਤੱਕ ਸ਼ੁਰੂ ਹੋ ਗਈ ਕਿ ਸੰਸਦ ਦੇ ਆਉਣ ਵਾਲੇ ਵਿਸ਼ੇਸ਼ ਸੈਸ਼ਨ ’ਚ ਦੇਸ਼ ਦਾ ਨਾਂਅ ਅਧਿਕਾਰਿਤ ਤੌਰ ‘ਤੇ ਬਦਲ ਕੇ ਭਾਰਤ ਕਰ ਦਿੱਤਾ ਜਾਵੇਗਾ। ਨਵੀਂ ਪਾਰਲੀਮੈਂਟ ਵਿੱਚ ਦੇਸ਼ ਦਾ ਨਾਂਅ ਆਪਣੇ ਪੁਰਾਣੇ ਗੌਰਵ ਦੇ ਨਾਲ ਜੋੜ ਕੇ ਰੱਖਣ ਅਤੇ ਇੰਡਿਆ ਨਾਂਅ ਰੱਖਣ ਦੇ ਪਿੱਛੇ ਗੁਲਾਮੀ ਦੇ ਦਿਨਾਂ ਨਾਲ ਜੁੜਿਆ ਹੋਇਆ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਪਟਵਾਰੀ-ਕਾਨੂੰਨਗੋ ਵਿਵਾਦ ’ਚ ਬੇਰੁਜ਼ਗਾਰਾਂ ਨੂੰ ਦਿੱਤਾ ਤੋਹਫ਼ਾ, 710 ਨਵੇਂ ਪਟਵਾਰੀਆਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ
ਇਸ ਬਾਰੇ ਵੀ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਅਸਲ ਵਿੱਚ ਜੇਕਰ ਭਾਰਤ ਦਾ ਨਾਮ ਬਦਲਿਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਬਦਲਣ ਦੀ ਲੋੜ ਹੋਵੇਗੀ, ਜੋ ਦੇਸ਼ ਲਈ ਇੱਕ ਵਾਰ ਵਿੱਚ ਸੰਭਵ ਨਹੀਂ ਹੈ। ਜੇਕਰ ਸਰਕਾਰ ਅਧਿਕਾਰਤ ਤੌਰ ‘ਤੇ ਇੰਡਿਆ ਦਾ ਨਾਂਅ ਬਦਲ ਕੇ ਭਾਰਤ ਰੱਖਦੀ ਹੈ ਤਾਂ ਸਰਕਾਰ ਨੂੰ ਕੁਝ ਸੰਸਥਾਵਾਂ ਦੇ ਨਾਲ-ਨਾਲ RBI ਦਾ ਨਾਂਅ ਵੀ ਬਦਲਣਾ ਪੈ ਸਕਦਾ ਹੈ। ਹਾਲਾਂਕਿ ਸਰਕਾਰ ਨੇ ਇਸ ਮੁੱਦੇ ‘ਤੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਅਜਿਹੇ ‘ਚ ਅਜਿਹੇ ਗੰਭੀਰ ਮੁੱਦੇ ‘ਤੇ ਕਿਆਸ ਲਗਾਉਣਾ ਉਚਿਤ ਨਹੀਂ ਹੈ, ਪਰ ਜੇਕਰ ਮੰਨ ਲਈਏ ਕਿ ਸਰਕਾਰ ਅਧਿਕਾਰਤ ਤੌਰ ‘ਤੇ ਦੇਸ਼ ਦਾ ਨਾਂਅ ਬਦਲ ਦੇਵੇਗੀ, ਤਦ ਵੀ ਉਹ ਮੁੜ ਨੋਟਬੰਦੀ ਲਾਗੂ ਕਰਨ ਦਾ ਜੋਖਮ ਨਹੀਂ ਉਠਾਏਗਾ। ਕਿਉਂਕਿ ਪਿਛਲੀ ਵਾਰ ਭਾਰਤ ਨੂੰ ਨੋਟਬੰਦੀ ਦਾ ਅਸਰ ਲੰਬੇ ਸਮੇਂ ਤੱਕ ਝੱਲਣਾ ਪਿਆ ਸੀ। ਅਜਿਹੇ ‘ਚ ਦੇਸ਼ ਦੁਬਾਰਾ ਇਹ ਜੋਖਮ ਨਹੀਂ ਉਠਾ ਸਕਦਾ। (Bharat)
ਦੂਜੇ ਪਾਸੇ ਜੇਕਰ ਸਰਕਾਰ ਭਾਰਤ ਦੀ ਥਾਂ ‘ਤੇ ਭਾਰਤ ਸ਼ਬਦ ਨੂੰ ਦੇਸ਼ ਦੇ ਅਧਿਕਾਰਤ ਨਾਂਅ ਵਜੋਂ ਮਾਨਤਾ ਦਿੰਦੀ ਹੈ ਤਾਂ ਰੁਪਏ ‘ਤੇ ਭਾਰਤੀ ਰਿਜ਼ਰਵ ਬੈਂਕ ਦਾ ਨਾਂਅ ਬਦਲਣਾ ਲਾਜ਼ਮੀ ਹੋਵੇਗਾ ਕਿਉਂਕਿ ਕਿਸੇ ਦੇਸ਼ ਦੀ ਕਰੰਸੀ ਉਸਦੀ ਪ੍ਰਭੂਸਤਾ ਦਾ ਸਬੂਤ ਹੁੰਦੀ ਹੈ ਅਤੇ ਕਿਸੇ ਹੋਰ ਸ਼ਬਦ ਨੂੰ ਉਸੇ ਦੇਸ਼ ਦੇ ਨਾਂਅ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਆਪ ਨੂੰ ਕਿਹਾ ਕਿ ਉਹ ਜਵਾਬ ਦੇਵੇ ਕਿ ਉਸ ਨੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਨ ਸਬੰਧੀ ਪਲਟੀ ਕਿਉਂ ਮਾਰੀ
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਪਾਸ ਕਰਨ ਲਈ ਵਿਧਾਨ ਸਭਾ ਦੀ ਇੱਕ ਉਚੇਚੀ ਬੈਠਕ ਬੁਲਾਉਣ ਲਈ ਆਖਿਆ ਹੈ ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਨੂੰ ਪੁੱਛਿਆ ਹੈ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਵੇ ਕਿ ਉਸ ਨੇ ਕਾਂਗਰਸ ਸਰਕਾਰ ਦੇ ਦਬਾਅ ਹੇਠ ਆ ਕੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਕੇ ਬਾਰੇ ਪਲਟੀ ਕਿਉਂ ਮਾਰੀ ਹੈ
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ‘ਚ ਕਾਂਗਰਸ ਪਾਰਟੀ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇਗੀ ਤੇ ਰਾਜੀਵ ਗਾਂਧੀ ਨੂੰ ਦਿੱਤਾ ਗਿਆ ‘ਭਾਰਤ ਰਤਨ’ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਲੈ ਕੇ ਆਵੇਗੀ ਉਨ੍ਹਾਂ ਕਿਹਾ ਕਿ ਇਹ ਮਤਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਬਿਤ ਕਰੇਗਾ ਕਿ ਪੰਜਾਬ ਕਾਂਗਰਸ ਸਾਰਿਆਂ ਤੱਕ ਇਹ ਸੁਨੇਹਾ ਪਹੁੰਚਾਉਣ ਲਈ ਕਿੰਨੀ ਕੁ ਸੰਜੀਦਾ ਹੈ ਕਿ ਜੋ ਵੀ ਸਮੂਹਿਕ ਕਤਲੇਆਮ ਨੂੰ ਹੱਲਾਸ਼ੇਰੀ ਦਿੰਦਾ ਹੈ ਤੇ ਸਹੀ ਠਹਿਰਾਉਂਦਾ ਹੈ, ਉਹ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਦਾ ਹੱਕਦਾਰ ਨਹੀਂ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾ ਸਿਰਫ ਇਸ ਮਤੇ ਦੀ ਹਮਾਇਤ ਕਰੇਗਾ, ਸਗੋਂ ਇਹ ਵੀ ਅਪੀਲ ਕਰਦਾ ਹੈ ਕਿ ਸਾਰੇ ਲੋਕਾਂ ਇਹ ਸਪੱਸ਼ਟ ਸੁਨੇਹਾ ਭੇਜਣ ਲਈ ਇਸ ਮਤੇ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਮਨੁੱਖਤਾ ਖ਼ਿਲਾਫ ਅਪਰਾਧਾਂ ਲਈ ਸਮਾਜ ‘ਚ ਕੋਈ ਥਾਂ ਨਹੀਂ ਹੈ  ਸ੍ਰ. ਬਾਦਲ ਨੇ ਕੈਪਟਨ ਅਮਰਿੰਦਰ ਨੂੰ ਇਹ ਵੀ ਆਖਿਆ ਕਿ ਅਜਿਹਾ ਮਤਾ ਕਦੋਂ ਅਸੈਂਬਲੀ ਵਿਚ ਰੱਖਿਆ ਜਾਵੇਗਾ, ਇਸ ਦਾ ਸਮਾਂ ਵੀ ਨਿਸ਼ਚਿਤ ਕਰ ਦੇਣ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਵੀ ਇਸ ਪ੍ਰਸਤਾਵਿਤ ਮਤੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਹੁਣ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਰਾਜੀਵ ਗਾਂਧੀ ਤੇ ਗਾਂਧੀ ਦੇ ਪਿੱਠੂਆਂ, ਜਿਨ੍ਹਾਂ ਨੇ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਕੀਤਾ ਸੀ, ਦੀਆਂ ਕਾਰਵਾਈਆਂ ਦਾ ਸਮਰਥਨ ਕਰਦੀ ਹੈ ਜਾਂ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਹਜ਼ਾਰ ਤੋਂ ਵੱਧ ਲੀਟਰ ਤੇਲ ਚੋਰੀ ਨੇ ਉਡਾਈ ਕੰਪਨੀ ਦੀ ਨੀਂਦ | Bharat Petroleum
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ‘ਚ ਭਾਰਤ ਪੈਟਰੋਲੀਅਮ ਦੇ ਤੇਲ ਭੰਡਾਰ ਹਾਲੇ ਤੱਕ ਵਰਜਿਤ ਜ਼ੋਨ ‘ਚ ਨਹੀਂ ਆ ਸਕੇ ਹਨ ਵਰ੍ਹਿਆਂ ਤੋਂ ਇੱਥੇ ਤੇਲ ਡਿੱਪੂ ਚੱਲ ਰਹੇ ਹਨ ਪ੍ਰੰਤੂ ਕੰਪਨੀ ਨੇ ਇਸ ਪਾਸੇ ਸੋਚਿਆ ਹੀ ਨਹੀਂ ਹੈ ਉੱਪਰੋਂ ਤੇਲ ਚੋਰਾਂ ਵੱਲੋਂ ਚਾਰਦੀਵਾਰੀ ਦੇ ਅੰਦਰ ਬਣੇ ਟੈਂਕਾਂ ਨੂੰ ਸੰਨ੍ਹ ਲਾਉਣ ਉਪਰੰਤ 4 ਹਜ਼ਾਰ ਲੀਟਰ ਤੋਂ ਵੱਧ ਤੇਲ ਚੋਰੀ ਕਰਕੇ ਕੰਪਨੀ ਪ੍ਰਬੰਧਕਾਂ ਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ ਹਾਲਾਂਕਿ ਪੁਲਿਸ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਆਖ ਰਹੀ ਹੈ ਪਰ ਚੋਰਾਂ ਦੀ ਇਸ ਕਾਰਵਾਈ ਨੇ ਇਲਾਕੇ ਦੀ ਸੁਰੱਖਿਆ ਪ੍ਰਤੀ ਸਵਾਲ ਖੜ੍ਹੇ ਕਰ ਦਿੱਤੇ ਹਨ। (Bharat Petroleum)
ਵੇਰਵਿਆਂ ਅਨੁਸਾਰ 6-7 ਜੁਲਾਈ ਦੀ ਰਾਤ ਨੂੰ ਚੋਰਾਂ ਨੇ ਭਾਰਤ ਪੈਟਰੋਲੀਅਮ ਦੇ ਡਿੱਪੂ ਦੇ ਅੰਦਰ ਧਾਵਾ ਬੋਲਿਆ ਤੇ ਟੈਂਕ ‘ਚੋਂ 4080 ਲੀਟਰ ਤੇਲ ਚੋਰੀ ਕਰ ਲਿਆ ਥਾਣਾ ਕੈਂਟ ਪੁਲਿਸ ਨੇ ਕੰਪਨੀ ਦੇ ਮੁੱਖ ਪ੍ਰਬੰਧਕ ਰਾਜਨ ਸੰਡ ਦੀ ਸ਼ਿਕਾਇਤ ‘ਤੇ ਧਾਰਾ 457,380 ਤੇ ਪੰਜਾਬ ਪ੍ਰੀਵੈਂਨਸ਼ਨ ਆਫ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਐਕਟ ਦੇ ਸੈਕਸ਼ਨ 4 ਤਹਿਤ ਕੇਸ ਦਰਜ ਕੀਤਾ ਹੈ ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਨਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਕੰਪਨੀ ਨੂੰ ਭੰਡਾਰਾਂ ਦੀ ਜਾਂਚ ਕਰਨ ‘ਤੇ ਤੇਲ ਚੋਰੀ ਦਾ ਪਤਾ ਲੱਗਾ ਹੈ।
ਉਨ੍ਹਾਂ ਆਖਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਗੌਰਤਲਬ ਹੈ ਕਿ ਬਠਿੰਡਾ-ਮਾਨਸਾ ਰੋਡ ‘ਤੇ ਪਿੰਡ ਫੂਸ ਮੰਡੀ ਦੇ ਰਕਬੇ ‘ਚ ਤਿੰਨ ਤੇਲ ਕੰਪਨੀਆਂ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਦੇ ਵੱਡੇ ਤੇਲ ਭੰਡਾਰ ਹਨ ਜਿੱਥੋਂ ਪੂਰੇ ਮਾਲਵਾ ਖ਼ਿੱਤੇ ਨੂੰ ਤੇਲ ਸਪਲਾਈ ਹੁੰਦਾ ਹੈ ਇੰਡੀਅਨ ਆਇਲ ਕਾਰਪੋਰੇਸ਼ਨ ਤਾਂ ਆਪਣੇ ਕਾਰੋਬਾਰ ਦੀ ਸਮਰੱਥਾ ਹੋਰ ਵੀ ਵਧਾਉਣ ਜਾ ਰਹੀ ਹੈ, ਜਿਸ ਨਾਲ ਖਤਰੇ ਹੋਰ ਵੀ ਵਧ ਜਾਣਗੇ ਹੈਰਾਨਕੁੰਨ ਹੈ ਕਿ ਇਹ ਤੇਲ ਡਿੱਪੂ ਬਠਿੰਡਾ ਛਾਉਣੀ ਦੇ ਨਜ਼ਦੀਕ ਵੀ ਪੈਂਦੇ ਹਨ, ਜਿਸ ਕਰਕੇ ਕੋਈ ਮਾੜੀ ਜਿਹੀ ਕੋਤਾਹੀ ਨਾਲ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਭਾਰਤ ਪੈਟਰੋਲੀਅਮ ਦਾ ਤੇਲ ਡਿੱਪੂ ਹਾਲੇ ਤੱਕ ਵਰਜਿਤ ਜ਼ੋਨ ਵਿੱਚ ਨਹੀਂ ਆਉਂਦਾ
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਹਿੰਦੁਸਤਾਨ ਪੈਟਰੋਲੀਅਮ ਦੇ ਤੇਲ ਭੰਡਾਰ ਵਾਲੇ ਡਿੱਪੂ ਨੂੰ ਕਰੀਬ ਸੱਤ ਵਰ੍ਹੇ ਪਹਿਲਾਂ ਵਰਜਿਤ ਜ਼ੋਨ ਐਲਾਨਿਆ ਸੀ ਜਦੋਂ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਵਰਜਿਤ ਜ਼ੋਨ ਐਲਾਨੇ ਜਾਣ ਦੀ ਕਾਰਵਾਈ ਬਾਅਦ ‘ਚ ਹੋਈ ਹੈ ਸੂਤਰ ਦੱਸਦੇ ਹਨ ਕਿ ਭਾਰਤ ਪੈਟਰੋਲੀਅਮ ਦਾ ਤੇਲ ਡਿੱਪੂ ਹਾਲੇ ਤੱਕ ਵਰਜਿਤ ਜ਼ੋਨ ਵਿੱਚ ਨਹੀਂ ਆਉਂਦਾ ਹੈ ਅਤਿ-ਸੰਵੇਦਨਸ਼ੀਲ ਮਾਮਲਾ ਹੋਣ ਕਰਕੇ ਨਾ ਤੇਲ ਕੰਪਨੀ ਨੇ ਲੰਮੇ ਸਮੇਂ ਤੋਂ ਪਹਿਲ ਕੀਤੀ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਵਰਜਿਤ ਜ਼ੋਨ ਦੇ ਮਾਮਲੇ ਨੂੰ ਵੇਖਿਆ ਹੈ ਆਮ ਲੋਕਾਂ ਮੰਗ ਕੀਤੀ ਕਿ ਤੇਲ ਡਿੱਪੂ ਵਾਲੇ ਖ਼ਿੱਤੇ ਨੂੰ ਵਰਜਿਤ ਜ਼ੋਨ ਐਲਾਨਿਆ ਜਾਵੇ ਤੇ ਉਸੇ ਹਾਣ ਦੇ ਪ੍ਰਬੰਧ ਕੀਤੇ ਜਾਣ।
ਅਹਿਮ ਸੂਤਰਾਂ ਨੇ ਦੱਸਿਆ ਕਿ ਅਣਗਹਿਲੀ ਤਾਂ ਇੱਥੋਂ ਤੱਕ ਰਹੀ ਹੈ ਕਿ ਤੇਲ ਡਿੱਪੂਆਂ  ਵਾਲੀ ਜਗ੍ਹਾ ਦੀ ਗਿਰਦਾਵਰੀ ਕਾਫੀ ਸਮਾਂ ਕਿਸਾਨਾਂ ਦੇ ਨਾਂਅ ਹੀ ਬੋਲੀ ਜਾਂਦੀ ਸੀ, ਜਿਸ ਨੂੰ ਮਗਰੋਂ ਦਰੁਸਤ ਕੀਤਾ ਗਿਆ ਬਠਿੰਡਾ ਛਾਉਣੀ ਦੇ ਆਸ-ਪਾਸ ਦਾ ਖੇਤਰ ਪਹਿਲਾਂ ਹੀ ਉਸਾਰੀ ਵਾਸਤੇ ਵੀ ਵਰਜਿਤ ਹੈ ਸੂਤਰ ਦੱਸਦੇ ਹਨ ਕਿ ਕੰਪਨੀ ਨੇ ਢਿੱਲ ਹੀ ਵਰਤੀ ਹੋਈ ਹੈ ਜਦੋਂਕਿ ਆਮ ਲੋਕਾਂ  ਦੀ ਨਜ਼ਰ ‘ਚ ਇਹ ਤੇਲ ਡਿੱਪੂ ਵਰਜਿਤ ਜ਼ੋਨ ‘ਚ ਹੀ ਹਨ। (Bharat Petroleum)
ਭਾਰਤੀ ਪੈਟਰੋਲੀਅਮ ਦੇ ਮੁੱਖ ਪ੍ਰਬੰਧਕ ਰਾਜਨ ਸੰਡ ਦਾ ਕਹਿਣਾ ਸੀ ਕਿ ਤੇਲ ਡਿੱਪੂਆਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ ਉਨ੍ਹਾਂ ਆਖਿਆ ਕਿ ਸੁਰੱਖਿਆ ਗਾਰਡ ਨੇ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਏ ਉਨ੍ਹਾਂ ਦਾਅਵਾ ਕੀਤਾ ਕਿ ਤੇਲ ਭੰਡਾਰ ਵਰਜਿਤ ਜੋਨ ਵਿੱਚ ਹਨ ਤੇ ਨਾ ਹੋਣ ਦੀ ਗੱਲ ਸਹੀ ਨਹੀਂ ਹੈ ਓਧਰ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦੌਰੇ ਦੇ ਪ੍ਰਬੰਧਾਂ ‘ਚ ਰੁੱਝੇ ਹੋਏ ਹਨ ਇਸ ਲਈ ਉਹ ਬਾਅਦ ‘ਚ ਦੱਸਣਗੇ। (Bharat Petroleum)