Laborers - Sach Kahoon Punjabi
ਦਰਦਨਾਕ ਘਟਨਾ : ਠੰਢ ਤੋਂ ਬਚਣ ਲਈ ਅੰਗੀਠੀ ਬਾਲ ਸੁੱਤੇ ਪੰਜ ਮਜ਼ਦੂਰਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ
ਸੰਗਰੂਰ (ਗੁਰਪ੍ਰੀਤ ਸਿੰਘ)। ਅੰਗੀਠੀ ਬਾਲ ਕੇ ਸੁੱਤੇ ਪਏ ਪੰਜ ਪ੍ਰਵਾਸੀ ਮਜ਼ਦੂਰਾਂ (Laborers) ਦੀ ਦਮ ਘੁਟਣ ਕਾਰਨ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੱਠਾ ਨਨਹੇੜਾ ਲਾਗਲੇ ਸ਼ੈਲਰ ਵਿੱਚ ਕੰਮ ਕਰਦੇ ਸਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ, ਅਮੰਤ ਕੁਮਾਰ ਅਤੇ ਹੋਰ ਲੋਕ ਰਾਤ ਕਰੀਬ 10 ਵਜੇ ਆਪਣਾ ਕੰਮ ਖਤਮ ਕਰਕੇ ਸ਼ੈਲਰ ਵਿੱਚ ਕੰਮ ਕਰ ਰਹੇ ਸਨ।
ਐਤਵਾਰ ਦੀ ਰਾਤ ਨੂੰ ਸ਼ਿਵਰੁਦਰ ਉਸੇ ਕਮਰੇ ਵਿੱਚ ਹੀ ਸੁੱਤਾ ਸੀ ਜੋ ਸ਼ੈੱਲਰ ਵਿੱਚ ਬਣਿਆ ਹੋਇਆ ਸੀ। ਠੰਢ ਤੋਂ ਬਚਣ ਲਈ ਉਨ੍ਹਾਂ ਨੇ ਕਮਰੇ ਦੇ ਅੰਦਰ ਅੰਗੀਠੀ ਬਾਲ ਲਈ। ਸੋਮਵਾਰ ਸਵੇਰੇ ਮਜ਼ਦੂਰਾਂ ਨੂੰ ਕੰਮ ‘ਤੇ ਨਾ ਆਉਂਦੇ ਦੇਖ ਕੇ ਮਜ਼ਦੂਰ ਠੇਕੇਦਾਰ ਨੇ ਮਜ਼ਦੂਰਾਂ (Laborers) ਨੂੰ ਜਗਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੁੱਲ੍ਹਣ ‘ਤੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ।
ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਖੋਲ੍ਹਿਆ ਗਿਆ ਤਾਂ ਸਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ ਅਤੇ ਅਮੰਤ ਕੁਮਾਰ ਮ੍ਰਿਤਕ ਪਾਏ ਗਏ। ਜਦਕਿ ਸ਼ਿਵਰੁਦਰ ਸਾਹ ਲੈ ਰਿਹਾ ਸੀ। ਸ਼ਿਵਰੁਦਰ ਨੂੰ ਤੁਰੰਤ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਪੁਸ਼ਟੀ ਕਰਦਿਆਂ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੰਦ ਕਮਰੇ ਵਿੱਚ ਅੰਗੀਠੀ ਬਾਲਣਾ ਮੌਤ ਨੂੰ ਸੱਦਾ : ਡਾ ਅੱਗਰਵਾਲ
ਇਸ ਮਸਲੇ ਤੇ ਗੱਲਬਾਤ ਕਰਦਿਆਂ ਉਘੇ ਡਾਕਟਰ ਅਮਨਦੀਪ ਅੱਗਰਵਾਲ ਨੇ ਕਿਹਾ ਕਿ ਬੰਦ ਕਮਰੇ ਵਿੱਚ ਅੰਗੀਠੀ ਬਾਲਣਾ ਮੌਤ ਨੂੰ ਖੁਦ ਸੱਦਾ ਦੇਣਾ ਹੈ ਕਿਓਂਕਿ ਇਸ ਤਰ੍ਹਾਂ ਜ਼ਹਿਰੀਲੀਆਂ ਗੈਸਾਂ ਕਮਰੇ ਦੇ ਅੰਦਰ ਹੀ ਫੈਲ ਜਾਂਦੀਆਂ ਨੇ। ਸਭ ਤੋਂ ਪਹਿਲਾਂ ਜੇਕਰ ਅੰਗੀਠੀ ਬਾਲਣੀ ਹੈ ਕਮਰੇ ਵਿੱਚ ਖਿੜਕੀਆਂ ਰੋਸ਼ਨਦਾਨ ਖੁਲ੍ਹੇ ਹੋਣੇ ਜ਼ਰੂਰੀ ਹਨ। ਜਾਂ ਫਿਰ ਜਦੋ ਅੰਗੀਠੀ ਪੂਰੀ ਤਰਾਂ ਭਖ ਜਾਵੇ ਧੂਆ ਬੰਦ ਹੋ ਜਾਵੇ ਓਦੋਂ ਹੀ ਅੰਦਰ ਲਿਆਂਉਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੋਰੋਨਾ ਕਾਰਨ ਹਾਸ਼ੀਏ ‘ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ
ਅੱਜ ਜਦੋਂ ਪੂਰੀ ਦੁਨੀਆ ਵਿੱਚ ਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤਾਂ ਅਜਿਹੇ ਮਾਹੌਲ ਵਿੱਚ ਮਜਦੂਰਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ। ਜੇਕਰ ਮਜਦੂਰਾਂ ਦੀ ਅਜੋਕੇ ਸਮੇਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਾਉਣ ਵਾਲੇ ਮਜਦੂਰਾਂ ਦੇ ਅੱਜ ਵੀ ਆਪਣੇ ਸਿਰ ‘ਤੇ ਛੱਤ ਨਹੀਂ ਹੈ। ਪਹਿਲਾਂ ਹੀ ਤਰਸਯੋਗ ਹਾਲਾਤ ਵਿੱਚ ਆਪਣਾ ਨਿਰਬਾਹ ਕਰ ਰਹੇ ਇਨ੍ਹਾਂ ਮਜਦੂਰਾਂ ਲਈ ਕੋਰੋਨਾ ਵੱਡੀ ਮਹਾਂਮਾਰੀ ਬਣਕੇ ਆਇਆ ਹੈ।
ਇਸ ਮਹਾਂਮਾਰੀ ਦੀ ਸਭ ਤੋਂ ਜ਼ਿਆਦਾ ਮਾਰ ਉਨ੍ਹਾਂ ਦਿਹਾੜੀਦਾਰ ਮਜਦੂਰਾਂ ‘ਤੇ ਪਈ ਹੈ ਜਿਨ੍ਹਾਂ ਨੇ ਆਪਣੀ ਦੋ ਡੰਗ ਦੀ ਰੋਟੀ ਵੀ ਰੋਜ਼ਾਨਾ ਕਮਾ ਕੇ ਖਾਣੀ ਹੁੰਦੀ ਹੈ। ਅਜਿਹੇ ਮਜਦੂਰ ਜਦੋਂ ਸਵੇਰ ਤੋਂ ਆਥਣ ਤੱਕ ਆਪਣਾ ਪਸੀਨਾ ਵਹਾਉਂਦੇ ਹਨ ਤਾਂ ਜਾ ਕੇ ਇਨ੍ਹਾਂ ਦੇ ਪਰਿਵਾਰਾਂ ਨੂੰ ਰੋਟੀ ਨਸੀਬ ਹੁੰਦੀ ਹੈ ਪਰ ਅੱਜ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਦੇ ਚੱਲਦਿਆਂ ਮਜਦੂਰ ਪਰਿਵਾਰਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਡਾਵਾਂਡੋਲ ਹੈ।
ਅੱਜ ਲੱਖਾਂ ਮਜਦੂਰ ਪਰਿਵਾਰਾਂ ਦੇ ਢਿੱਡ ਖਾਲੀ ਹਨ। ਬੱਚੇ ਭੁੱਖ ਨਾਲ ਤੜਫ਼ ਰਹੇ ਹਨ। ਅਜਿਹੇ ਪਰਿਵਾਰਾਂ ‘ਤੇ ਮੁਸੀਬਤਾਂ ਦੇ ਪਹਾੜ ਟੁੱਟ ਚੁੱਕੇ ਹਨ। ਇਹ ਮਜਦੂਰ ਕੰਮ ਕਰਕੇ ਆਪਣੇ ਪਰਿਵਾਰਾਂ ਦੇ ਢਿੱਡ ਭਰਨਾ ਚਾਹੁੰਦੇ ਹਨ ਪਰ ਕੰਮ ਨਹੀਂ ਹੈ। ਜਦੋਂ ਦੇਸ਼ ਵਿੱਚ ਲਾਕਡਾਊਨ ਸ਼ੁਰੂ ਹੋਇਆ ਤਾਂ ਇਹ ਮਜਦੂਰ ਆਪਣੀ ਬੱਚਤ ਵਿੱਚੋਂ ਆਪਣਾ ਢਿੱਡ ਭਰਦੇ ਰਹੇ। ਇਨ੍ਹਾਂ ਮਜਦੂਰਾਂ ਨੂੰ ਪਹਿਲੇ ਗੇੜ ਦੇ ਲਾਕਡਾਊਨ ਦੇ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਉਮੀਦ ਸੀ ਕਿ ਲਾਕਡਾਊਨ ਖੁੱਲ੍ਹੇਗਾ ਤਾਂ ਉਹ ਆਪਣੀ ਦੋ ਡੰਗ ਦੀ ਰੋਟੀ ਦਾ ਜੁਗਾੜ ਕਰ ਸਕਣਗੇ।
ਕਮਾ ਕੇ ਆਪਣੇ ਬੱਚਿਆਂ ਦੇ ਢਿੱਡ ਭਰ ਸਕਣਗੇ। ਉਨ੍ਹਾਂ ਦੀ ਜ਼ਿੰਦਗੀ ਫਿਰ ਪਟੜੀ ‘ਤੇ ਆ ਜਾਵੇਗੀ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਲਾਕਡਾਊਨ ਨੂੰ 3 ਮਈ ਤੇ ਫੇਰ 17  ਮਈ ਤੱਕ ਵਧਾਏ ਜਾਣ ਦਾ ਐਲਾਨ ਹੋਇਆ ਤਾਂ ਇਨ੍ਹਾਂ ਮਜਦੂਰਾਂ ਦੀ ਇਹ ਉਮੀਦ ਦੀ ਕਿਰਨ ਵੀ ਟੁੱਟ ਗਈ। ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧ ਗਈ। ਥੋੜ੍ਹੇ-ਬਹੁਤ ਕਮਾਏ ਗਏ ਪੈਸੇ ਖਤਮ ਹੋ ਗਏ। ਦੇਸ਼ ਵਿੱਚ ਚਾਰੇ ਪਾਸੇ ਰੇਲਾਂ ਅਤੇ ਬੱਸਾਂ ਬੰਦ ਹੋਣ ਕਾਰਨ ਇਹ ਮਜਦੂਰ ਪਰਿਵਾਰ ਜਿੱਥੇ ਸਨ ਉੱਥੇ ਹੀ ਫਸ ਗਏ। ਭਾਰਤ ਵਿੱਚ ਲੱਖਾਂ ਮਜਦੂਰ ਆਪਣੀ ਰੋਜੀ-ਰੋਟੀ ਦੀ ਤਲਾਸ਼ ਵਿੱਚ ਦੂਸਰੇ ਸੂਬਿਆਂ ਵਿੱਚ ਜਾਂਦੇ ਹਨ।
ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਜੀਵਨ ਦੀ ਗੱਡੀ ਨੂੰ ਸਹੀ ਢੰਗ ਨਾਲ ਚਲਾ ਸਕਣਗੇ ਪਰ ਜਦੋਂ ਮੁਸੀਬਤਾਂ ਦੇ ਪਹਾੜ ਡਿੱਗ ਪੈਣ ਤਾਂ ਉਹ ਕਿੱਧਰ ਜਾਣ, ਇਹ ਮਜਦੂਰ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸਨ ਪਰ ਜਾਣ ਕਿਵੇਂ, ਸਥਿਤੀ ਅਜਿਹੀ ਬਣ ਗਈ ਕਿ ਇਨ੍ਹਾਂ ਨੂੰ ਹੁਣ ਕੋਰੋਨਾ ਨਹੀਂ ਸਗੋਂ ਭੁੱਖਮਰੀ ਦਾ ਡਰ ਸਤਾਉਣ ਲੱਗਾ। ਹੁਣ ਉਹ ਕਿੱੱਥੋਂ ਖਾਣ, ਬਾਹਰ ਕੰਮ ਨਹੀਂ ਤੇ ਜੇਬ੍ਹ ਵਿੱਚੋਂ ਪੈਸੇ ਖਤਮ।
ਕੋਰੋਨਾ ਵਰਗੀ ਮਹਾਂਮਾਰੀ ਕਾਰਨ ਬਾਹਰ ਨਿੱਕਲਣਾ ਵੀ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ ਪਰ ਜਦੋਂ ਸਥਿਤੀ ਅਜਿਹੀ ਬਣ ਜਾਵੇ ਕਿ ਭੁੱਖ ਨਾਲ ਮਰਨ ਦੀ ਹੀ ਨੌਬਤ ਆ ਜਾਵੇ ਤਾਂ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ। ਅਜਿਹੀ ਸਥਿਤੀ ਹੀ ਇਨ੍ਹਾਂ ਮਜ਼ਦੂਰਾਂ ਦੀ ਬਣੀ। ਮੁੰਬਈ ਵਰਗੇ ਦੇਸ਼ ਦੇ ਅਨੇਕ ਮਹਾਂਨਗਰਾਂ ਵਿੱਚ ਸਥਾਪਿਤ ਉਦਯੋਗਾਂ ਵਿੱਚ ਯੂਪੀ, ਬਿਹਾਰ ਆਦਿ ਸੂਬਿਆਂ ਦੇ ਲੱਖਾਂ ਮਜਦੂਰ ਕੰਮ ਕਰਕੇ ਆਪਣੀ ਜੀਵਿਕਾ ਚਲਾਉਂਦੇ ਹਨ।
ਉਦਯੋਗ ਧੰਦੇ ਬੰਦ ਹੋਣ ਕਾਰਨ ਹੀ ਇਨ੍ਹਾਂ ਮਜਦੂਰਾਂ ਲਈ ਵੱਡੀ ਸਮੱਸਿਆ ਪੈਦਾ ਹੋਈ। 14 ਅਪਰੈਲ ਨੂੰ ਮੁਬੰਈ ਦੇ ਬਾਂਦਰਾ ਵਿਖੇ ਇਹ ਮਜਦੂਰ ਇਸ ਆਸ ਨਾਲ ਇਕੱਠੇ ਹੋਏ ਕਿ ਹੁਣ ਲਾਕਡਾਊਨ ਖੁੱਲ੍ਹ ਜਾਵੇਗਾ ਅਤੇ ਉਹ ਆਪਣੇ ਘਰਾਂ ਨੂੰ ਜਾ ਸਕਣਗੇ। ਜਦੋਂ ਅਜਿਹਾ ਨਹੀਂ ਹੋਇਆ ਤਾਂ ਇਨ੍ਹਾਂ ਮਜਦੂਰਾਂ ਨੇ ਸਰਕਾਰ ਤੋਂ ਬਿਹਾਰ ਅਤੇ ਯੂਪੀ ਲਈ ਰੇਲ ਗੱਡੀਆਂ ਚਲਾਏ ਜਾਣ ਦੀ ਮੰਗ ਕੀਤੀ ਪਰ ਜਦੋਂ ਅਜਿਹਾ ਨਹੀਂ ਹੋ ਸਕਿਆ ਤਾਂ ਇਹ ਪਰਿਵਾਰ ਪੈਦਲ ਹੀ ਆਪਣੇ ਘਰਾਂ ਵੱਲ ਨੂੰ ਨਿੱਕਲ ਤੁਰੇ।
ਇਹ ਕੋਈ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਤੇ ਨਾ ਹੀ ਇਨ੍ਹਾਂ ਦੀ ਕੋਈ ਮੰਗ ਸੀ। ਇਹ ਤਾਂ ਸਿਰਫ਼ ਆਪਣੇ ਘਰਾਂ ਤੱਕ ਪਹੁੰਚਣਾ ਚਾਹੁੰਦੇ ਸਨ। ਇਨ੍ਹਾਂ ਮਜਦੂਰਾਂ ਨੂੰ ਅਲੱਗ-ਅਲੱਗ ਸੂਬਿਆਂ ਦੀਆਂ ਸੀਮਾਵਾਂ ‘ਤੇ ਰੋਕਿਆ ਗਿਆ ਅਤੇ ਸਰਕਾਰ ਵੱਲੋਂ ਇਨ੍ਹਾਂ ਲਈ ਸ਼ੈਲਟਰ ਹਾਊਸ ਬਣਾਏ ਗਏ।
ਆਖਿਰ ਹੁਣ ਜਦੋਂ ਤਾਲਾਬੰਦੀ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਤਾਂ ਇਨ੍ਹਾਂ ਮਜਦੂਰਾਂ ਲਈ ਸ਼ੈਲਟਰ ਹਾਊਸਾਂ ਵਿੱਚ ਵੀ ਐਨਾ ਲੰਮਾਂ ਸਮਾਂ ਰੁਕਣਾ ਸੰਭਵ ਨਹੀਂ। ਹੁਣ ਭਾਵੇਂ ਸਰਕਾਰ ਵੱਲੋਂ ਵਿਸ਼ੇਸ਼ ਰੇਲ ਗੱਡੀ ਚਲਾ ਕੇ ਇਨ੍ਹਾਂ ਮਜਦੂਰਾਂ ਨੂੰ ਆਪਣੇ-ਆਪਣੇ ਘਰਾਂ ਤੱਕ ਪਹੁੰਚਾਉਣ ਦੇ ਯਤਨ ਤਾਂ ਜਾਰੀ ਹਨ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਪਹਿਲਾਂ ਆਪਣੇ ਘਰਾਂ ਨੂੰ ਆਪਣੀ ਕਮਾਈ ਕੁਝ ਪੂੰਜੀ ਦਾ ਹਿੱਸਾ ਲੈ ਕੇ ਜਾਣ ਵਾਲੇ ਇਹ ਮਜਦੂਰ ਅੱਜ ਖਾਲੀ ਜੇਬ੍ਹਾਂ ਅਤੇ ਖਾਲੀ ਢਿੱਡ ਆਪਣੇ ਸੂਬਿਆਂ ਵੱਲ ਨੂੰ ਦੁਖੀ ਮਨ ਨਾਲ ਪਰਤ ਰਹੇ ਹਨ।
ਜਿਨ੍ਹਾਂ ਪਰਿਵਾਰਾਂ ਦੀ ਜੀਵਨ ਰੇਖਾ ਹੀ ਨਿੱਤ ਦਿਨ ਦਿਹਾੜੀ ਕਰਕੇ ਚੱਲਦੀ ਹੈ ਆਖਿਰ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਪਰਿਵਾਰਾਂ ਦਾ ਢਿੱਡ ਕਿਵੇਂ ਭਰ ਸਕਣਗੇ? ਭਾਵੇਂ ਅੱਜ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਕੇਂਦਰ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਰਵਾਸੀ ਮਜਦੂਰਾਂ ਦੀ ਹੈ ਜੋ ਵਿਵਸਥਾ ਦੀ ਘਾਟ ਕਾਰਨ ਦਰ-ਦਰ ਦੀਆਂ ਠ੍ਹੋਕਰਾਂ ਖਾਣ ਲਈ ਮਜ਼ਬੂਰ ਹੋ ਰਹੇ ਹਨ।
ਮਾਹਿਰਾਂ ਦਾ ਤਰਕ ਇਹ ਵੀ ਹੈ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਮੰਦੀ ਦਾ ਇਹ ਰੁਝਾਨ ਨਿਰੰਤਰ ਜਾਰੀ ਰਹੇਗਾ। ਕਾਮੇ ਕੰਮ ਦੀ ਭਾਲ ਵਿੱਚ ਇੱਧਰ-ਉੱਧਰ ਭਟਕਣਗੇ ਪਰ ਕੰਮ ਨਹੀਂ ਮਿਲੇਗਾ। ਇਸੇ ਰੁਝਾਨ ਨੂੰ ਵੇਖਦਿਆਂ ਹੀ ਉਦਯੋਗਾਂ ਦੇ ਮਾਲਕਾਂ ਨੇ ਕਾਮਿਆਂ ਦੀ ਛਾਂਟੀ ਕਰ ਦਿੱਤੀ ਹੈ।
ਬਹੁਤੇ ਉਦਯੋਗ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਬੰਦ ਰਹਿਣ ਦੀ ਨੌਬਤ ਆ ਸਕਦੀ ਹੈ। ਅਜਿਹੇ ਵਿੱਚ ਇਨ੍ਹਾਂ ਉਦਯੋਗਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਮਜਦੂਰ ਆਖਿਰ ਕਿੱਧਰ ਜਾਣਗੇ, ਸਰਕਾਰ ਸਾਹਮਣੇ ਇਨ੍ਹਾਂ ਮਜਦੂਰਾਂ ਲਈ ਕੰਮ ਦੀ ਵਿਵਸਥਾ ਕਰਨਾ ਵੱਡੀ ਚੁਣੌਤੀ ਹੋਵੇਗਾ।
ਹਰਿਆਣਾ ਅਤੇ ਦਿੱਲੀ ਸਰਕਾਰ ਨੇ ਭਾਵੇਂ ਆਟੋ, ਰਿਕਸ਼ਾ ਚਾਲਕ ਮਜਦੂਰਾਂ ਲਈ ਕੁਝ ਰਾਹਤ ਦਾ ਐਲਾਨ ਵੀ ਕੀਤਾ ਹੈ ਪਰ ਅਜਿਹੀ ਰਾਹਤ ਨਾਲ ਮਜਦੂਰ ਪਰਿਵਾਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿੰਨਾ ਕੁ ਸਮਾਂ ਚਲਾ ਸਕਣਗੇ ਇਹ ਅਜੇ ਵੀ ਵੱਡਾ ਸਵਾਲ ਬਣਿਆ ਹੋਇਆ ਹੈ। ਮਜਦੂਰ ਵਰਗ ਦੇਸ਼ ਦੀ ਆਰਥਿਕਤਾ ਦੀ ਨੀਂਹ ਹੈ ਤੇ ਇਸ ਨੀਂਹ ਨੂੰ ਮਜਬੂਤ ਕਰਕੇ ਰੱਖਣਾ ਸਰਕਾਰ ਦਾ ਹੀ ਫਰਜ਼ ਹੈ। ਇਸ ਲਈ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਇਹ ਜਰੂਰੀ ਹੋ ਗਿਆ ਹੈ ਕਿ ਸਰਕਾਰ ਇਨ੍ਹਾਂ ਮਜਦੂਰਾਂ ਲਈ ਜਲਦੀ ਤੋਂ ਜਲਦੀ ਕੰਮ ਦੀ ਵਿਵਸਥਾ ਕਰੇ ਤਾਂ ਜੋ ਇਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਫਿਰ ਤੋਂ ਲੀਹ ‘ਤੇ ਆ ਸਕੇ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਜ਼ਦੂਰਾਂ ਨੇ ਥਾਣੇ ਮੂਹਰੇ ਦਿੱਤਾ ਧਰਨਾ
ਸੜਕ ਹਾਦਸੇ ‘ਚ ਜ਼ਖਮੀ ਹੋਣ ਉਪਰੰਤ ਫੌਤ ਹੋਏ ਮਜ਼ਦੂਰ ਕਾਰਨ ਰੋਹ ‘ਚ ਆਏ ਮਜ਼ਦੂਰ ਸਾਥੀ
ਵਿਜੈ ਸਿੰਗਲਾ/ਭਵਾਨੀਗੜ੍ਹ। ਸੜਕ ਹਾਦਸੇ ਵਿੱਚ ਕੁੱਝ ਦਿਨ ਪਹਿਲਾਂ ਗੰਭੀਰ ਜਖਮੀ ਹੋਣ ਵਾਲੇ ਦਲਿਤ ਨੌਜਵਾਨ ਸਤਨਾਮ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਰੋਹ ਵਿੱਚ ਆਏ ਮਜ਼ਦੂਰਾਂ ਵੱਲੋਂ ਸੀਪੀਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਬੀਤੀ ਸ਼ਾਮ ਥਾਣਾ ਭਵਾਨੀਗੜ੍ਹ ਦੇ ਮੁੱਖ ਗੇਟ ਅੱਗੇ ਲਗਾਇਆ ਧਰਨਾ 24 ਘੰਟੇ ਬੀਤ ਜਾਣ ‘ਤੇ ਵੀ ਜਾਰੀ ਰਿਹਾ।ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਮਜਦੂਰ ਸਾਰੀ ਰਾਤ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ।
ਧਰਨਾਕਾਰੀ ਮੰਗ ਕਰ ਰਹੇ ਹਨ ਕਿ ਦੋਸੀਆਂ ਖਿਲਾਫ ਐਸ ਸੀ ਐਕਟ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।ਅੱਜ ਦੂਜੇ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਨਪ੍ਰੀਤ ਸਿੰਘ ਭੱਟੀਵਾਲ, ਟਰੇਡ ਯੂਨੀਅਨ ਆਗੂ ਕ੍ਰਿਸਨ ਸਿੰਘ ਭੜੋ, ਘੁਮੰਡ ਸਿੰਘ ਉਗਰਾਹਾਂ, ਦਲਜੀਤ ਸਿੰਘ ਅਤੇ ਅਮਰ ਸਿੰਘ ਰੇਤਗੜ ਨੇ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਕਾਨੂੰਨ ਲਾਗੂ ਹੋ ਚੁੱਕਾ ਹੈ।
ਜਿਸ ਕਾਰਨ ਇੱਥੇ ਕਿਸੇ ਵੀ ਮਜਲੂਮ ਦੀ ਸੁਣਵਾਈ ਨਹੀਂ ਹੋ ਰਹੀ। ਬੁਲਾਰਿਆਂ ਨੇ ਦੱਸਿਆ ਕਿ ਬੀਤੀ 8 ਨਵੰਬਰ ਨੂੰ ਪਿੰਡ ਰੇਤਗੜ ਦੇ ਦਲਿਤ ਨੌਜਵਾਨ ਸਤਨਾਮ ਸਿੰਘ, ਲੱਖੀ ਸਿੰਘ ਅਤੇ ਬੱਬੂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਪਿੰਡ ਫੱਗੂਵਾਲਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਤੇਜ ਰਫਤਾਰ ਟਰੈਕਟਰ ਟਰਾਲੀ ਨਾਲ ਸਿੱਧੀ ਟੱਕਰ ਹੋ ਗਈ। ਇਸ ਵਿਚ ਸਤਨਾਮ ਸਿੰਘ ਗੰਭੀਰ ਜਖਮੀ ਹੋ ਗਿਆ ਸੀ, ਜਿਸ ਨੂੰ ਪੀਜੀਆਈ ਵਿਚ ਦਾਖਲ ਕਰਵਾਉਣਾ ਪਿਆ। ਇਲਾਜ ਦੌਰਾਨ ਸਤਨਾਮ ਸਿੰਘ ਦੀ ਮੌਤ ਹੋ ਗਈ ।ਪਰ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ, ਜਿਸ ਕਾਰਨ ਬੀਤੀ ਸ਼ਾਮ ਨੂੰ ਥਾਣੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਜੋ ਕਿ ਲਗਾਤਾਰ ਜਾਰੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਨਵੰਬਰ ਤੋਂ ਡੀਐੱਸਪੀ ਭਵਾਨੀਗੜ ਦੇ ਦਫਤਰ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ।ਸਾਰੀ ਰਾਤ ਥਾਣੇ ਅੱਗੇ ਧਰਨੇ  ਵਿਚ ਸ਼ਾਮਲ ਮ੍ਰਿਤਕ ਸਤਨਾਮ ਸਿੰਘ ਦੇ ਪਿਤਾ ਲਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਤਾੜਨਾ ਕੀਤੀ ਕਿ ਜਦੋਂ ਤੱਕ ਦੋਸੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਦੋਸੀਆਂ ਖਿਲਾਫ ਐਸ ਸੀ ਐਕਟ ਅਧੀਨ ਪਰਚਾ ਦਰਜ ਨਹੀਂ ਹੁੰਦਾ, ਉਸ ਸਮੇਂ ਤੱਕ ਉਹ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ।
ਇਸ ਮੌਕੇ ਬੀਰਬਲ ਲੇਹਲ ਕਲਾਂ, ਫੱਲੜ ਸਿੰਘ ਲੱਡਾ, ਲਾਲ ਸਿੰਘ, ਪ੍ਰੇਮ ਸਿੰਘ, ਲਾਭ ਕੌਰ, ਗੁਰਵਿੰਦਰ ਕੌਰ, ਹਰਬੰਸ ਕੌਰ ਅਤੇ ਹਰਪਾਲ ਕੌਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਸਮੇਤ ਲੋਕ ਹਾਜਰ ਸਨ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਪੁਲੀਸ ਨੇ ਸੜਕ ਹਾਦਸੇ ਸਬੰਧੀ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਸੀ ਅਤੇ ਹੁਣ ਪੀੜਤ ਪਰਿਵਾਰ ਦੇ ਬਿਆਨ ‘ਤੇ ਟ੍ਰੈਕਟਰ ਚਾਲਕ ਦਾ ਨਾਂਅ ਵੀ ਪਰਚੇ ਵਿੱਚ ਸ਼ਾਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ਨੇੜੇ ਫੋਮ ਬਣਾਉਣ ਵਾਲੀ ਫੈਕਟਰੀ ਨੂੰ ਭਿਆਨਕ ਅੱਗ, ਤਿੰਨ ਮਜ਼ਦੂਰ ਜਿਉਂਦੇ ਸੜੇ
ਸਿਲੰਡਰ ਫਟਣ ਪਿੱਛੋਂ ਵਾਪਰਿਆ ਹਾਦਸਾ, ਪੁਲਿਸ ਤੇ ਪ੍ਰਸਾਸ਼ਨ ਵੱਲੋਂ ਡੂੰਘਾਈ ਨਾਲ ਜਾਂਚ ਸ਼ੁਰੂ
ਬਰਨਾਲਾ| ਬਰਨਾਲਾ-ਮੋਗਾ ਰੋਡ ਨਜ਼ਦੀਕ ਪਿੰਡ ਉਗੋਕੇ ਵਿਖੇ ਸਥਿੱਤ ਇੱਕ ਫੋਮ ਬਣਾਉਣ ਵਾਲੀ ਫੈਕਟਰੀ ਜ਼ਬਦਸਤ ਧਮਾਕਿਆਂ ਮਗਰੋਂ ਭਿਆਨਕ ਅੱਗ ਦੀ ਲਪੇਟ ‘ਚ ਆ ਗਈ। ਜਿਸ ਕਾਰਨ 3 ਮਜ਼ਦੂਰ ਅੱਗ ‘ਚ ਹੀ ਜਿੰਦਾ ਸੜ ਗਏ ਅਤੇ ਕੁਝ ਜਖ਼ਮੀਂ ਹੋ ਗਏ। ਜ਼ਿਲ੍ਹਾ ਪ੍ਰਸਾਸ਼ਨ ਨੇ ਬਰਨਾਲਾ ਤੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ਼ ਜਾਰੀ ਸਨ। ਥਾਣਾ ਸਹਿਣਾ ਵਿਖੇ ਫੈਕਟਰੀ ਦੇ ਚਾਰ ਮਾਲਕਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਉਗੋਕੇ ਵਿਖੇ ਫੋਮ ਬਣਾਉਣ ਵਾਲੀ ਫੈਕਟਰੀ ‘ਚ ਅੱਜ ਸਵੇਰੇ ਇੱਕ ਤੋਂਂ ਬਾਅਦ ਇੱਕ ਤਿੰਨ ਵੱਡੇ ਧਮਾਕੇ ਹੋਏ। ਚਸ਼ਮਦੀਦ ਪਿੰਡ ਦੇ ਸਰਪੰਚ ਡੋਗਰ ਸਿੰਘ ਤੇ ਹੋਰ ਰਾਹਤਕਰਮੀਆਂ ਨੇ ਦੱਸਿਆ ਕਿ ਸਿਲੰਡਰ ਫਟਣ ਕਾਰਨ ਦੇਖਦੇ ਹੀ ਦੇਖਦੇ ਫੈਕਟਰੀ ਦਾ ਇੱਕ ਹਿੱਸਾ ਵੱਡੀਆਂ ਅੱਗ ਦੀਆਂ ਲਪਟਾਂ ‘ਚ ਤਬਦੀਲ ਹੋ ਗਿਆ ਅਤੇ ਧੂੰਆ ਆਸਮਾਨ ਛੂਹਣ ਲੱਗ ਪਿਆ। ਪਿੰਡ ਵਾਸੀ ਬਚਾਅ ਕਾਰਜ਼ਾਂ ਲਈ ਫੈਕਟਰੀ ਵੱਲ ਵਹੀਰਾਂ ਘੱਤ ਪੁੱਜ ਗਏ। ਪ੍ਰਸਾਸ਼ਨਿਕ ਅਧਿਕਾਰੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਘਟਨਾ ਸਥਾਨ ‘ਤੇ ਪੁੱਜ ਕੇ ਲੋਕਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਭਿਆਨਕ ਅੱਗ ਦੇ ਵਿਕਰਾਲ ਰੂਪ ਅੱਗੇ ਪਾਣੀ ਦੀਆਂ ਬੁਛਾਰਾਂ ਦੀ ਕੋਈ ਪੇਸ਼ ਨਾ ਗਈ। ਆਥਣ ਤੱਕ ਫਾਇਰਬ੍ਰਿਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਂਂਦੀਆਂ ਰਹੀਆਂ। ਘਟਨਾ ਸਥਾਨ ‘ਤੇ ਤੁਰੰਤ ਫੈਕਟਰੀ ‘ਚ ਕੰਮ ਕਰਦੇ ਮਜ਼ਦੂਰਾਂ ਦੇ ਮਾਪੇ ਪੁੱਜ ਗਏ ਅਤੇ ਆਪੋ ਆਪਣੇ ਪੁੱਤਾਂ ਨੂੰ ਲੱਭਣ ਲੱਗ ਪਏ। ਚਹੁੰ ਪਾਸੀਂ ਅਫਰਾ ਤਫ਼ਰੀ ਦਾ ਮਹੌਲ ਪੈਦਾ ਹੋ ਗਿਆ। ਚਸ਼ਮਦੀਦਾਂ ਅਨੁਸਾਰ ਫੈਕਟਰੀ ਮਾਲਕ ਆਪਣਾਂ ਰਿਕਾਰਡ ਲੈ ਕੇ ਤੁਰੰਤ ਘਟਨਾ ਸਥਾਨ ਤੋਂ ਰਫੂ ਚੱਕਰ ਹੋ ਗਿਆ। ਤਿੰਨ ਨੌਜਵਾਨ ਮਜ਼ਦੂਰਾਂ ਦੇ ਮਾਪਿਆਂ ਨੂੰ ਜਦ ਆਪਣੇ ਪੁੱਤਰ ਨਾ ਮਿਲੇ ਤਾਂ ਸ਼ੱਕ ਹਕੀਕਤ ‘ਚ ਬਦਲ ਗਿਆ। ਸ਼ਾਮ ਸਮੇਂ ਜੱਦੋ-ਜਹਿਦ ਮਗਰੋਂ ਜਦ ਅੱਗ ‘ਤੇ ਕਾਬੂ ਪਾਇਆ ਗਿਆ ਤਾਂ ਦੇਖਿਆ ਕਿ ਤਿੰਨ ਮਜ਼ਦੂਰ ਅੱਗ ‘ਚ ਕੰਕਾਲ ਦਾ ਰੂਪ ਧਾਰ ਚੁੱਕੇ ਸਨ। ਅੱਗ ਦੀ ਲਪੇਟ ‘ਚ ਆ ਕੇ ਮੌਤ ਦੇ ਮੂੰਹ ‘ਚ ਗਏ ਮਜ਼ਦੂਰਾਂ ਦੀ ਪਛਾਣ ਸਿਕੰਦਰ ਸਿੰਘ ਤੇ ਸਾਧੂ ਸਿੰਘ ਵਾਸੀ ਚੀਮਾ ਅਤੇ ਜਗਜੀਤ ਸਿੰਘ ਵਾਸੀ ਗਿੱਲ ਕੋਠੇ ਜਿਲਾ ਬਰਨਾਲਾ ਵਜੋਂ ਹੋਈ ਹੈ। ਪ੍ਰਸਾਸ਼ਨ ਨੇ ਆਪਣੀ ਹਾਜ਼ਰੀ ‘ਚ ਤਿੰਨ ਲਾਸ਼ਾਂ ਨੂੰ ਅੱਗ ‘ਚੋਂ ਕਢਵਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ਼ ਦਿੱਤਾ।  ਅੱਗ ਦੀ ਲਪੇਟ ‘ਚ ਇੱਕ ਮੋਟਰ ਸਾਇਕਲ ਤੇ ਇੱਕ ਕੈਂਟਰ ਵੀ ਲਪੇਟ ‘ਚ ਆ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤ ਦੀ ਗਰੀਬੀ ‘ਚ ਰਹਿ ਰਹੇ ਲੋਕਾਂ?ਲਈ ਦੋ ਡੰਗ ਦੀ ਰੋਟੀ ਹੋਈ ਦੁੱਭਰ
ਬਠਿੰਡਾ| ਪੰਜਾਬ ਦੇ ਖੇਤ ਮਜਦੂਰਾਂ ਦੇ ਚੁੱਲ੍ਹੇ ਕਰਜ਼ਿਆਂ ਨਾਲ ਬਲਦੇ ਹਨ ਕਰਜ਼ੇ ਨਾਲ ਹੀ ਦਵਾ ਦਾਰੂ ਹੁੰਦਾ ਹੈ ਤੇ ਕਈ ਵਾਰ ਤਾਂ ਅੰਤਮ ਰਸਮਾਂ ਵੀ ਕਰਜ਼ੇ ਸਹਾਰੇ ਹੁੰਦੀਆਂ ਹਨ ਅੱਤ ਦੀ ਗਰੀਬੀ ‘ਚ ਰਹਿ ਰਹੇ ਲੋਕਾਂ ਲਈ ਆਪਣੇ ਬੱਚਿਆਂ ਲਈ ਦੋ ਡੰਗ ਦੀ ਰੋਟੀ ਕਮਾ ਕੇ ਲਿਆਉਣੀ ਵੀ ਦੁੱਭਰ ਹੋਈ ਪਈ ਹੈ
ਅਜਿਹੇ ਹਾਲਾਤਾਂ ‘ਚ ਦੋ ਦਹਾਕੇ ਪਹਿਲਾਂ ਲਿਆ ਕਰਜ਼ਾ ਲਾਹ ਪਾਉਣ ਤੋਂ ਅਸਮਰੱਥ ਮਜ਼ਦੂਰ ਪਰਿਵਾਰਾਂ ਦੀ ਕਹਾਣੀ ਦੁੱਖਾਂ ਨਾਲ ਹੀ ਸ਼ੁਰੂ ਤੇ ਦੁੱਖਾਂ ਨਾਲ ਹੀ ਖਤਮ ਹੋ ਰਹੀ ਹੈ  ਖੇਤ ਮਜਦੂਰਾਂ ਸਿਰ ਚੜ੍ਹੇ ਕਰਜ਼ੇ ਦਾ ਇੱਕ ਅਹਿਮ ਪਹਿਲੂ ਸਾਹਮਣੇ ਆਇਆ ਹੈ ਕਿ ਕਰਜਾ ਹਾਸਲ ਕਰਨ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਹਨ ਸਾਲ 2011 ਦੀ ਜਨਗਣਨਾ ਮੁਤਾਬਕ ਪੰਜਾਬ ਦੇ ਖੇਤ ਮਜ਼ਦੂਰਾਂ  ਦੀ ਗਿਣਤੀ 15,80,455 ਹੈ  ਇਨ੍ਹਾਂ ਚੋਂ 14,74,732 ਪੇਂਡੂ ਖੇਤਰ ਨਾਲ ਜੁੜੇ ਖੇਤ ਮਜ਼ਦੂਰ ਹਨ ਅਤੇ 1,13,723 ਅਜਿਹੇ ਮਜ਼ਦੂਰ ਹਨ, ਜੋ ਸ਼ਹਿਰ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਦਾ ਗੁਜ਼ਾਰਾ ਮੁੱਖ ਰੂਪ ਵਿੱਚ ਖੇਤੀ ਦੇ ਕੰਮ ਤੋਂ ਹੀ ਚਲਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਿਕ ਹਰ ਖੇਤ ਮਜ਼ਦੂਰ ਪਰਿਵਾਰ ਸਿਰ ਔਸਤਨ 70 ਹਜ਼ਾਰ ਰੁਪਏ ਕਰਜ਼ਾ ਹੈ ਵੇਰਵਿਆਂ ਮੁਤਾਬਕ ਕੇਂਦਰ ਸਰਕਾਰ ਦੇ ਮਾਹਿਰ ਗਰੁੱਪ ਅਨੁਸਾਰ 82.06 ਫ਼ੀਸਦੀ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ  ਹਨ ਜਿਨ੍ਹਾਂ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 25,683.84 ਰੁਪਏ ਰੱਖੀ ਹੈ  ਅਧਿਐਨ ਰਿਪੋਰਟ ਮੁਤਾਬਕ ਪੰਜਾਬ ਦੇ ਖੇਤ ਮਜ਼ਦੂਰਾਂ  ਦੀ ਔਸਤਨ ਪ੍ਰਤੀ ਵਿਅਕਤੀ ਸਾਲਾਨਾ ਆਮਦਨ 18,675.84 ਰੁਪਏ ਹੈ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਖੇਤ ਮਜ਼ਦੂਰ ਜੇਕਰ ਸੌ ਰੁਪਏ ਕਮਾਉਂਦਾ ਹੈ ਤਾਂ  ਉਸ ਦਾ ਖਰਚ 112 ਰੁਪਏ ਹੋ ਜਾਂਦਾ ਹੈ ਉਸ ਦਾ ਵੱਡਾ ਖਰਚਾ ਮੁੱਢਲੀਆਂ  ਲੋੜਾਂ  ਰੋਟੀ, ਕੱਪੜਾ, ਬਿਮਾਰੀ ਦੇ ਇਲਾਜ ਆਦਿ ਉੱਤੇ ਹੋ ਰਿਹਾ ਹੈ
ਰਿਪੋਰਟ ਮੁਤਾਬਕ ਕੋਈ ਵੀ ਚੀਜ਼ ਗਹਿਣੇ ਰੱਖਣ ਲਈ ਨਾ ਹੋਣ ਕਾਰਨ ਮਜ਼ਦੂਰ ਨੂੰ ਸੰਸਥਾਗਤ ਕਰਜ਼ਾ ਨਹੀਂ ਮਿਲਦਾ ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਖੇਤ ਮਜ਼ਦੂਰ ਪਰਿਵਾਰਾਂ  ਨੂੰ ਕੇਵਲ 8.21 ਫ਼ੀਸਦ ਹੀ ਸੰਸਥਾਗਤ ਕਰਜ਼ਾ ਮਿਲਿਆ ਹੈ ਜਦੋਂਕਿ ਬਾਕੀ 91.79 ਫ਼ੀਸਦੀ ਕਰਜ਼ਾ ਉਸ ਨੇ ਸ਼ਾਹੂਕਾਰਾਂ , ਵੱਡੇ ਕਿਸਾਨ ਜਾਂ  ਹੋਰਾਂ  ਸਾਧਨਾਂ  ਤੋਂ ਲਿਆ ਹੋਇਆ ਹੈ  ਖੇਤ ਮਜਦੂਰਾਂ ਨੂੰ ਸਭ ਤੋਂ ਵੱਧ ਵਿਆਜ ਦਰ 22 ਤੋਂ 28 ਫ਼ੀਸਦ ਦੇ ਵਿਚਕਾਰ ਦੇਣੀ ਪੈ ਰਹੀ ਹੈ ਸਰਵੇਖਣ ਰਿਪੋਰਟ ਮੁਤਾਬਕ ਇੱਕ ਮਜ਼ਦੂਰ ਪਰਿਵਾਰ ਵਿੱਚ ਔਸਤਨ ਪੰਜ (4.87) ਜੀਅ ਰਹਿ ਰਹੇ ਹਨ ਤੇ ਇਨ੍ਹਾਂ  ਪਰਿਵਾਰਾਂ  ਸਿਰ 68,329.88 ਰੁਪਏ ਔਸਤਨ ਕਰਜ਼ਾ ਹੈ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨੁਸਰਾਲੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਖੇਤ ਮਜ਼ਦੂਰਾਂ  ਨੂੰ ਬੁਨਿਆਦੀ ਲੋੜਾਂ  ਲਈ ਵੀ ਤਰਲੇ ਮਾਰਨੇ ਪੈ ਰਹੇ ਹਨ  ਉਨ੍ਹਾਂ ਦੱਸਿਆ ਕਿ ਮਜ਼ੂਦਰਾਂ  ਨੇ ਜਿਨ੍ਹਾਂ  ਲੋੜਾਂ  ਲਈ ਕਰਜ਼ਾ ਲਿਆ ਹੈ, ਉਹ ਵੀ ਉਨ੍ਹਾਂ  ਦੀ ਮਾੜੀ ਸਮਾਜਿਕ ਤੇ ਆਰਥਿਕ ਹਾਲਤ ਦੀ ਤਸਵੀਰ ਪੇਸ਼ ਕਰਦੀਆਂ  ਹਨ ਸ੍ਰੀ ਨੁਸਰਾਲੀ ਨੇ ਦੱਸਿਆ ਕਿ ਉਂਜ ਤਾਂ ਸਮਾਜਿਕ ਹਾਲਤ ਦਾ ਇੱਕ ਵੀ ਪੱਖ ਅਜਿਹਾ ਨਹੀਂ, ਜਿਸ ਨੂੰ ਔਸਤ ਵੀ ਮੰਨਿਆ ਜਾ ਸਕਦਾ ਹੋਵੇ ਪਰ ਕਰਜ਼ਿਆਂ ਦੇ ਤੰਦੂਆ ਜਾਲ ‘ਚ ਫਸਣ ਕਰਕੇ ਮਜ਼ਦੂਰ ਪਰਿਵਾਰ ਬੁਰੀ ਤਰ੍ਹਾਂ ਝੰਬੇ ਪਏ ਹਨ  ਉਨ੍ਹਾਂ ਸਰਕਾਰ ਤੋਂ ਫੌਰੀ ਤੌਰ ‘ਤੇ ਖੇਤ ਮਜ਼ਦੂਰ ਪਰਿਵਾਰਾਂ ਦਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
Laborers, Stools, Roam, Debts
ਖੁਦਕੁਸ਼ੀ ਕਰਨ ਵਾਲੇ 352 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 998 ਲੱਖ ਰੁਪਏ ਦੀ ਰਾਹਤ ਜਾਰੀ
352 ਕੇਸਾਂ ‘ਚੋਂ 226 ਕੇਸ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਦੇ ਹਨ
ਕਿਸਾਨਾਂ ਦੀ ਆਰਥਕਿਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਚਨਬੱਧ- ਮਾਲ ਮੰਤਰੀ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿੱਤੀ ਮੱਦਦ ਪ੍ਰਦਾਨ ਕਰਦੇ ਹੋਏ ਪੰਜਾਬ ਸਰਕਾਰ ਨੇ 352 ਮਾਮਲਿਆਂ ਵਿੱਚ 998 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। (352 Farmers) ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਸ ਸਬੰਧੀ ਗਠਿਤ ਕੀਤੀ ਗਈ ਰਾਜ ਪੱਧਰੀ ਕਮੇਟੀ (ਐਸਐਲਸੀ) ਨੇ ਅਪਰੈਲ 2017 ਤੋਂ ਲੈ ਕੇ  ਜੁਲਾਈ 2018 ਤੱਕ 12 ਮੀਟਿੰਗਾਂ ਰਾਹੀਂ ਕੁੱਲ 998 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਹੈ।
ਮਾਲ ਮੰਤਰੀ ਨੇ ਕਿਹਾ ਕਿ ਸਾਲ 2015 ਵਿੱਚ ਜਦੋਂ ਤੋਂ ਇਹ ਸਕੀਮ ਸ਼ੁਰੂ ਹੋਈ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਸਭ ਤੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਹੈ। ਇਨ੍ਹਾਂ ‘ਚੋਂ 226 ਕੇਸ ਅਜਿਹੇ ਹਨ ਜਿਹੜੇ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਦੇ ਹਨ ਜਦਕਿ ਇਨ੍ਹਾਂ ਮਾਮਲਿਆਂ ਨੂੰ ਮਨਜ਼ੂਰੀ ਮੌਜੂਦਾ ਸਰਕਾਰ ਨੇ ਦਿੱਤੀ ਹੈ। (352 Farmers)
ਅਪਰੈਲ 2017 ਤੋਂ ਜੁਲਾਈ 2018 ਤੱਕ 12 ਸੂਬਾ ਪੱਧਰੀ ਮੀਟਿੰਗਾਂ ਵਿਚ ਮਿਲੀ ਮਨਜ਼ੂਰੀ
ਸਰਕਾਰੀਆ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਤਮ ਹੱਤਿਆ ਵਰਗਾ ਰਾਹ ਛੱਡ ਕੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਸਾਥ ਦੇਣ ਤਾਂ ਜੋ ਮਿਲ-ਜੁਲ ਕੇ ਪੰਜਾਬ ਨੂੰ ਕਰਜ਼ੇ ਦੀ ਪੰਡ ਹੇਠੋਂ ਕੱਢਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਰੋਜ਼ਾਨਾ ਦੋ-ਤਿੰਨ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੀ ਚੋਣ ਮਨੋਰਥ ਪੱਤਰ ‘ਚ ਕਿਸਾਨਾਂ ਦਾ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ (352 Farmers)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਈ ਵੋਲਟੇਜ਼ ਕਰੰਟ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ
ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਜਿਸ ਕਾਰਨ ਇਹ ਹਾਦਸਾ ਵਾਪਰਿਆ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਲੁਧਿਆਣਾ ‘ਚ ਹਾਈ ਵੋਲਟੇਜ਼ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਤਿੰਨ ਮਜਦੂਰਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਟਿੱਬਾ ਰੋਡ ‘ਤੇ ਪੈਂਦੇ ਸੁਭਾਸ਼ ਨਗਰ ਇਲਾਕੇ ‘ਚ ਇੱਕ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਹਾਈ ਵੋਲਟੇਜ਼ ਤਾਰਾਂ ਨੇ 3 ਮਜ਼ਦੂਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਮ੍ਰਿਤਕ ਤਿੰਨੋਂ ਪ੍ਰਵਾਸੀ ਮਜਦੂਰ ਬਿਹਾਰ ਦੇ ਦੱਸੇ ਜਾਂਦੇ ਹਨ। ਜਿਕਰਯੋਗ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜਦੂਰ ਫੈਕਟਰੀ ਦੀ ਬਾਹਰੀ ਕੰਧ ਨੂੰ ਪਲੱਸਤਰ ਕਰ ਰਹੇ ਸਨ। ਉਸ ਸਮੇਂ ਇੱਕ ਮਜਦੂਰ ਦਾ ਹੱਥ ਫੈਕਟਰੀ ਦੇ ਨਾਲੋਂ ਲੰਘ ਰਹੀਆਂ ਹਾਈ ਵੋਲਟੇਜ਼ ਤਾਰਾਂ ਨਾਲ ਹੱਥ ਲੱਗ ਗਿਆ ਤੇ ਇੱਕ ਦੂਜੇ ਨੂੰ ਫੜੋ-ਫੜ੍ਹੀ ‘ਚ ਤਿੰਨੇ ਮਜਦੂਰਾਂ ਨੂੰ ਤਾਰਾਂ ਨੇ ਆਪਣੀ ਲਪੇਟ ‘ਚ ਲੈ ਲਿਆ।
ਜਦੋਂ ਇੱਕ ਮਜਦੂਰ ਤਾਰ ਦੀ ਚਪੇਟ ‘ਚ ਆਇਆ ਤਾਂ ਦੂਜਿਆਂ ਨੇ ਉਸ ਨੂੰ ਫੜ੍ਹ ਕੇ ਬਚਾਉਣਾ ਚਾਹਿਆ ਜਿਸ ਨਾਲ ਤਿੰਨੋਂ ਮਜਦੂਰ ਕਰੰਟ ਦੀ ਚਪੇਟ ‘ਚ ਆ ਗਏ ਤੇ ਮਜਦੂਰਾਂ ਦੇ ਸਰੀਰ ‘ਚੋਂ ਅੱਗ ਦੀਆਂ ਲੱਪਟਾਂ ਨਿਕਲਣ ਲੱਗ ਪਈਆਂ, ਜਿਸ ਨਾਲ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਫੀ ਸਮਾਂ ਘਟਨਾ ਵਾਲੀ ਜਗ੍ਹਾ ‘ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਪੁੱਜਾ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਲੋਕਾਂ ‘ਚ ਭਾਰੀ ਰੋਸ ਸੀ। 2 ਘੰਟੇ ਤੱਕ ਮਜਦੂਰਾਂ ਦੀਆਂ ਲਾਸ਼ਾਂ ਤਾਰਾਂ ਨਾਲ ਹੀ ਲਟਕਦੀਆਂ ਰਹੀਆਂ। ਲੋਕਾਂ ‘ਚ ਪੁਲਿਸ ਪ੍ਰਸ਼ਾਸਨ ਪ੍ਰਤੀ ਕਾਫੀ ਗੁੱਸਾ ਸੀ।