Sports News - Sach Kahoon Punjabi

Steffi Graf: ਸਟੇਫੀ ਗ੍ਰਾਫ, 17 ਸਾਲ ਲੰਮੇ ਕਰੀਅਰ ’ਚ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀਆਂ ’ਚ ਰਹੀ
ਟੈਨਿਸ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਹਰਮਨਪਿਆਰੀਆਂ ਤੇ ਰੋਮਾਂਚਕ ਖੇਡਾਂ ’ਚੋਂ ਇੱਕ ਹੈ ਇਸ ਖੇਡ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹਰਮਨਪਿਆਰਤਾ ਦਿਵਾਉਣ ’ਚ ਜਿਹੜੇ ਖਿਡਾਰੀਆਂ ਦੀ ਅਹਿਮ ਭੂਮਿਕਾ ਰਹੀ ਹੈ, ਉਨ੍ਹਾਂ ’ਚ ਇੱਕ ਵੱਡਾ ਨਾਂਅ ਸਟੇਫੀ ਗ੍ਰਾਫ ਦਾ ਹੈ ਚਾਰ ਸਾਲ ਦੀ ਉਮਰ ’ਚ ਟੈਨਿਸ ਸ਼ੁਰੂ ਕਰਨ ਵਾਲੀ ਗ੍ਰਾਫ ਨੇ ਸਿਰਫ 13 ਸਾਲ ਦੀ ਉਮਰ ’ਚ ਅੰਤਰਰਾਸ਼ਟਰੀ ਕੋਰਟ ’ਚ ਕਦਮ ਰੱਖ ਲਿਆ ਸੀ 17 ਸਾਲ ਲੰਮੇ ਆਪਣੇ ਕਰੀਅਰ ਦੌਰਾਨ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀਆਂ ’ਚ ਰਹੀ ਅਤੇ ਟੈਨਿਸ ਦੇ ਪ੍ਰਸੰਸਕਾਂ ਦੇ ਦਿਲਾਂ ’ਚ ਆਪਣੀ ਜ਼ੋਰਦਾਰ ਖੇਡ ਦੀ ਬਦੌਲਤ ਅਮਿਟ ਛਾਪ ਛੱਡੀ 14 ਜੂਨ 1969 ਨੂੰ ਜਰਮਨੀ ਦੇ ਮੈਨਹੇਮ ’ਚ ਜੰਮੀ ਸਟੇਫੀ ਗ੍ਰਾਫ ਦਾ ਕਰੀਅਰ 1982 ਤੋਂ ਲੈ ਕੇ 1999 ਤੱਕ ਸੀ 1982 ਤੋਂ 1990 ਉਹ ਵੈਸਟ ਜਰਮਨੀ ਅਤੇ 1990 ਤੋਂ 1999 ਤੱਕ ਜਰਮਨੀ ਵੱਲੋਂ ਖੇਡੀ 17 ਸਾਲ ਦੇ ਕਰੀਅਰ ’ਚ 377 ਹਫਤੇ ਤੱਕ ਲਗਾਤਾਰ ਉਹ ਦੁਨੀਆ ਦੀ ਨੰਬਰ ਇੱਕ ਖਿਡਾਰੀ ਰਹੀ ਅੱਠ ਵਾਰ ਉਨ੍ਹਾਂ ਨੇ ਕੈਲੰਡਰ ਈਅਰ ਦੀ ਸਮਾਪਤੀ ਨੰਬਰ ਵਨ ਰੈਂਕ ਨਾਲ ਕੀਤੀ ਗ੍ਰਾਫ ਦੁਨੀਆ ਦੀ ਇੱਕ-ਇੱਕ ਟੈਨਿਸ ਖਿਡਾਰੀ ਹਨ। Steffi Graf Tennis

ਜਿਨ੍ਹਾਂ ਨੇ ਸਾਰੇ ਚਾਰ ਮੇਜਰ ਗਰੈਂਡ ਸਲੈਮ (ਯੂਐੱਸ ਓਪਨ, ਅਸਟੇ੍ਰਲੀਅਨ ਓਪਨ, ਫਰੈਂਚ ਓਪਨ, ਵਿੰਬਲਡਨ) ਘੱਟੋ-ਘੱਟ ਚਾਰ ਵਾਰ ਜਿੱਤੇ ਹਨ ਗ੍ਰਾਫ ਕੋਰਟ ’ਤੇ ਆਪਣੀ ਇੰਟੈਂਸਿਟੀ, ਫੁਰਤੀ ਅਤੇ ਪਾਵਰਫੁੱਲ ਫੋਰਹੈਂਡ ਲਈ ਜਾਣੀ ਜਾਂਦੀ ਸਨ  ਗ੍ਰਾਫ ਨੇ ਮਹਿਲਾ ਸਿੰਗਲ ’ਚ ਕੁੱਲ 22 ਗਰੈਂਡ ਸਲੈਮ ਜਿੱਤੇ ਹਨ 13 ਅਗਸਤ 1999 ਨੂੰ ਜਦੋਂ ਉਨ੍ਹਾਂ ਨੇ ਟੈਨਿਸ ਕੋਰਟ ਨੂੰ ਅਲਵਿਦਾ ਕਿਹਾ ਸੀ, ਉਸ ਸਮੇਂ ਉਹ ਇਸ ਖੇਡ ਦੀ ਦੂਜੀ ਸਭ ਤੋਂ ਜ਼ਿਆਦਾ ਸਫਲ ਖਿਡਾਰੀ ਸਨ ਉਨ੍ਹਾਂ ਤੋਂ ਅੱਗੇ ਮਾਰਗ੍ਰੇਟ ਕੋਰਟ ਸਨ, ਜਿਨ੍ਹਾਂ ਦਾ ਨਾਂਅ ਸਭ ਤੋਂ ਜ਼ਿਆਦਾ 24 ਗਰੈਂਡ ਸਲੈਮ ਪੁਰਸਕਾਰ ਜਿੱਤਣ ਦਾ ਰਿਕਾਰਡ ਸੀ ਸੈਰੇਨਾ ਵਿਲੀਅਮਸ ਨੇ 2017 ’ਚ 23ਵਾਂ ਗਰੈਂਡ ਸਲੈਮ ਜਿੱਤ ਕੇ ਗ੍ਰਾਫ ਨੂੰ ਪਿੱਛੇ ਛੱਡ ਦਿੱਤਾ ਸੀ ਗ੍ਰਾਫ ਨੇ ਕਰੀਅਰ ’ਚ ਕੁੱਲ 107 ਖਿਤਾਬ ਜਿੱਤੇ ਅਮਰੀਕਾ ਦੀ ਐਸੋਸੀਏਟ ਪ੍ਰੈਸ ਨੇ ਗ੍ਰਾਫ ਨੂੰ 20ਵੀਂ ਸਦੀ ਦਾ ਮਹਾਨਤਮ ਖਿਡਾਰੀ ਐਲਾਨ ਕੀਤਾ ਸੀ ਗ੍ਰਾਫ ਨੇ ਆਪਣੇ ਕਰੀਅਰ ’ਚ ਅਸਟੇ੍ਰਲੀਅਟਨ ਓਪਨ ਚਾਰ ਵਾਰ (1988, 1989, 1990, 1994), ਫਰੈਂਚ ਓਪਨ ਛੇ ਵਾਰ (1987, 1988, 1993, 1995, 1996, 1999), ਵਿੰਬਲਡਨ ਸੱਤ ਵਾਰ (1988, 1989, 1991, 1992, 1993, 1995, 1996) ਅਤੇ ਯੂਐਸ ਓਪਨ ਪੰਜ ਵਾਰ (1988, 1989, 1993, 1995, 1996) ਜਿੱਤਿਆ 2001 ’ਚ ਗ੍ਰਾਫ ਨੇ ਆਂਦਰੇ ਅਗਾਸੀ ਨਾਲ ਵਿਆਹ ਕੀਤਾ ਸੀ।

ਬਲਵਿੰਦਰ ਸਿੰਘ

ਇਹ ਵੀ ਪੜ੍ਹੋ : Flood Safety Tips: ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਪਹਿਲਾਂ ਤਿਆਰੀਆਂ ਜ਼ਰੂਰੀ

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ 'ਪੇਂਡੂ ਖੇਡ ਮੈਦਾਨਾਂ' ਦਾ ਤੋਹਫ਼ਾ
Punjab News: (ਮਨੋਜ ਗੋਇਲ) ਘੱਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੇਧਨਾ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਗਏ 509 ਤੋਂ ਵੱਧ ਆਧੁਨਿਕ 'ਪੇਂਡੂ ਖੇਡ ਮੈਦਾਨਾਂ' ਦਾ ਉਦਘਾਟਨ ਕਰਕੇ ਜ਼ਮੀਨੀ ਪੱਧਰ 'ਤੇ ਖੇਡਾਂ ਨੂੰ ਹੁਲਾਰਾ ਦੇਣ ਵੱਲ ਵੱਡਾ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਹੁਣ ਤੱਕ ਨੌਜਵਾਨਾਂ ਨੂੰ ਸਮਰਪਿਤ ਕੀਤੇ ਗਏ ਖੇਡ ਮੈਦਾਨਾਂ ਦੀ ਕੁੱਲ ਗਿਣਤੀ 734 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪਿੰਡਾਂ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਪ੍ਰਦਾਨ ਕਰੇਗੀ ਅਤੇ 'ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ’ ਦੇ ਸੁਨੇਹੇ ਨੂੰ ਉਤਸ਼ਾਹਿਤ ਕਰਦਿਆਂ ਨਸ਼ਿਆਂ ਵਿਰੁੱਧ ਸਰਕਾਰ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਘੱਗਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਇਸ ਸਾਲ ਪੰਜਾਬ ਭਰ ਵਿੱਚ 1,744 ਕਰੋੜ ਰੁਪਏ ਦੇ ਖੇਡ ਬਜਟ ਨਾਲ 3,100 ਪੇਂਡੂ ਖੇਡ ਮੈਦਾਨ ਵਿਕਸਤ ਕਰ ਰਹੀ ਹੈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਇਨ੍ਹਾਂ ਮੈਦਾਨਾਂ ਲਈ 1,500 ਕਰੋੜ ਰੁਪਏ ਰੱਖੇ ਸ਼ਾਮਲ ਹਨ।  ਇਸ ਦੇ ਨਾਲ ਖਿਡਾਰੀਆਂ ਨੂੰ ਤਿਆਰੀ ਵਾਸਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਪਿੰਡਾਂ ਵਿੱਚ 6000 ਜਿੰਮਾਂ ਦੀ ਸਥਾਪਨਾ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ।

ਪੰਜਾਬ ਭਰ ਵਿੱਚ 3,100 ਆਧੁਨਿਕ ਪੇਂਡੂ ਖੇਡ ਮੈਦਾਨ ਵਿਕਸਤ ਕਰਨ ਦੇ ਸੂਬਾ ਸਰਕਾਰ ਦੀ ਯੋਜਨਾ ਦੇ ਦੂਜੇ ਪੜਾਅ ਤਹਿਤ ਨੌਜਵਾਨਾਂ ਨੂੰ ਖੇਡ ਮੈਦਾਨ ਸਮਰਪਿਤ ਕਰਨ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਤੰਦਰੁਸਤ ਸਰੀਰ ਅਤੇ ਤੰਦਰੁਸਤ ਮਨ ਦੇ ਟੀਚੇ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ 255 ਪੇਂਡੂ ਖੇਡ ਮੈਦਾਨ ਸਮਰਪਿਤ ਕਰਨ ਤੋਂ ਬਾਅਦ, ਅੱਜ ਅਸੀਂ ਹੋਰ 509 ਪੇਂਡੂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ।"

ਮੁੱਖ ਮੰਤਰੀ ਨੇ ਕਿਹਾ ਕਿ 1,500 ਕਰੋੜ ਰੁਪਏ ਦੇ ਬਜਟ ਨਾਲ ਪੰਜਾਬ ਭਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ 3,100 ਪੇਂਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ, "ਦੂਜੇ ਪੜਾਅ ਵਿੱਚ ਸਮਰਪਿਤ ਕੀਤੇ ਜਾ ਰਹੇ 509 ਪੇਂਡੂ ਖੇਡ ਮੈਦਾਨਾਂ ਵਿੱਚੋਂ 43 ਲੁਧਿਆਣਾ ਵਿੱਚ, 41 ਮਾਨਸਾ ਵਿੱਚ, 36 ਸੰਗਰੂਰ ਵਿੱਚ, 34-34 ਬਠਿੰਡਾ ਅਤੇ ਪਟਿਆਲਾ ਵਿੱਚ, 33 ਸ੍ਰੀ ਮੁਕਤਸਰ ਸਾਹਿਬ ਵਿੱਚ, 32 ਅੰਮ੍ਰਿਤਸਰ ਵਿੱਚ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਸਮਰਪਿਤ ਕੀਤੇ ਗਏ ਹਨ।" ਉਨ੍ਹਾਂ ਜ਼ੋਰ ਦੇ ਕੇ ਕਿਹਾ, "ਇਹ ਪੇਂਡੂ ਖੇਡ ਮੈਦਾਨ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਅਹਿਮ ਯੋਗਦਾਨ ਪਾਉਣਗੇ ਅਤੇ ਸਾਡੇ ਨੌਜਵਾਨਾਂ ਨੂੰ 'ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ' ਦਾ ਸੁਨੇਹਾ ਦੇਣਗੇ। ਉਨ੍ਹਾਂ ਕਿਹਾ ਕਿ ਹੋਣਹਾਰ ਅਤੇ ਉੱਭਰ ਰਹੇ ਖਿਡਾਰੀਆਂ ਲਈ ਇਹ ਮੈਦਾਨ ਉਮੀਦ ਅਤੇ ਮੌਕਿਆਂ ਦੀ ਕਿਰਨ ਬਣਨਗੇ।"

ਉਨ੍ਹਾਂ ਦੱਸਿਆ ਕਿ ਪੇਂਡੂ ਖੇਡ ਮੈਦਾਨਾਂ ਵਿੱਚ ਵਾਲੀਬਾਲ, ਫੁੱਟਬਾਲ, ਕ੍ਰਿਕਟ ਅਤੇ ਹੋਰ ਪ੍ਰਸਿੱਧ ਰਵਾਇਤੀ ਖੇਡਾਂ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਵੱਖ-ਵੱਖ ਖੇਡ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਏਗੀ ਤਾਂ ਜੋ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਹਰੇਕ ਵਿਅਕਤੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਸਕਣ। ਉਨ੍ਹਾਂ ਕਿਹਾ, "ਇਹ ਮੈਦਾਨ ਪਿੰਡਾਂ ਵਿੱਚ ਆਪਸੀ ਸਦਭਾਵਨਾ ਅਤੇ ਏਕਤਾ ਦੇ ਪ੍ਰਤੀਕ ਬਣਨਗੇ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਜੇਕਰ ਕਿਸੇ ਬੱਚੇ ਕੋਲ ਪੜ੍ਹਾਈ ਲਈ ਵਧੀਆ ਸਕੂਲ ਅਤੇ ਸਰੀਰਕ ਵਿਕਾਸ ਲਈ ਢੁੱਕਵਾਂ ਖੇਡ ਮੈਦਾਨ ਹੋਵੇ, ਤਾਂ ਉਹ ਬੱਚਾ ਵਿਸ਼ਵ ਪੱਧਰ 'ਤੇ ਪਿੰਡ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦਾ ਹੈ। ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਅਸੀਂ ਸਿੱਖਿਆ ਅਤੇ ਖੇਡਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਪੇਂਡੂ ਖੇਡ ਮੈਦਾਨਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਰਿਹਾ ਹੈ, ਜਿਸ ਵਿੱਚ ਰਾਤ ਵੇਲੇ ਖੇਡ ਗਤੀਵਿਧੀਆਂ ਲਈ ਹਾਈ-ਮਾਸਟ (ਵੱਡੀਆਂ) ਲਾਈਟਾਂ, ਵਾਕਿੰਗ ਟਰੈਕਾਂ ਦੇ ਨਾਲ ਫੁੱਟਲਾਈਟਾਂ, ਮਜ਼ਬੂਤ ਜਾਲੀਆਂ ਦੀ ਵਾੜ ਅਤੇ ਹੋਰ ਸਹੂਲਤਾਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਹਰੇ-ਭਰੇ ਅਤੇ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਖੇਡ ਮੈਦਾਨਾਂ ਦੇ ਆਲੇ-ਦੁਆਲੇ ਪੌਦੇ ਵੀ ਲਗਾਏ ਜਾ ਰਹੇ ਹਨ।" ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚ ਫੁੱਟਬਾਲ ਦੇ ਗੋਲਪੋਸਟ, ਵਾਲੀਬਾਲ ਦੇ ਪੋਲ, ਬੱਚਿਆਂ ਲਈ ਝੂਲੇ ਅਤੇ ਹੋਰ ਸਹੂਲਤਾਂ ਵੀ ਉਪਲੱਬਧ ਹਨ। ਉਨ੍ਹਾਂ ਕਿਹਾ, "ਹਰੇਕ ਪਿੰਡ ਵਿੱਚ ਪ੍ਰਸਿੱਧ ਖੇਡ ਦੇ ਅਨੁਸਾਰ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜੇਕਰ ਕਿਸੇ ਪਿੰਡ ਵਿਸ਼ੇਸ਼ ਵਿੱਚ ਕ੍ਰਿਕਟ ਪ੍ਰਸਿੱਧ ਹੈ, ਤਾਂ ਉੱਥੇ ਵਿਸ਼ੇਸ਼ ਤੌਰ ‘ਤੇ ਕ੍ਰਿਕਟ ਕਿੱਟ ਮੁਹੱਈਆ ਕਰਵਾਉਣ ਦੇ ਨਲਾ-ਨਾਲ ਹੋਰ ਪ੍ਰਸਿੱਧ ਖੇਡਾਂ ਦਾ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ।"

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਲ 2026 ਨੂੰ ਖੇਡਾਂ ਅਤੇ ਖਿਡਾਰੀਆਂ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ, "ਇਸ ਸਾਲ ਪੰਜਾਬ ਵਿੱਚ 3,100 ਪੇਂਡੂ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਇਸ ਦੇ ਨਾਲ ਹੀ 6,000 ਪੇਂਡੂ ਜਿੰਮ ਵੀ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 500 ਦਾ ਉਦਘਾਟਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।" ਮੁੱਖ ਮੰਤਰੀ ਨੇ ਦੱਸਿਆ ਕਿ 'ਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ 5 ਸਤੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਅੰਦਾਜ਼ਨ 10 ਲੱਖ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਪੰਜਾਬ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਦੇ ਮੈਚ ਅਕਤੂਬਰ-ਨਵੰਬਰ ਦੌਰਾਨ ਜਲੰਧਰ ਅਤੇ ਮੋਹਾਲੀ ਵਿਖੇ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ, "ਪੰਜਾਬ ਦੇ ਲੋਕਾਂ ਨੂੰ ਆਪਣੀ ਹੀ ਧਰਤੀ 'ਤੇ ਆਪਣੇ ਹਾਕੀ ਸਿਤਾਰਿਆਂ ਨੂੰ ਖੇਡਦੇ ਦੇਖਣ ਦਾ ਮੌਕਾ ਮਿਲੇਗਾ। ਪੰਜਾਬ ਵਿੱਚ ਆਈ.ਪੀ.ਐੱਲ. ਦੀ ਤਰਜ਼ 'ਤੇ ਇੱਕ ਟੀ-20 ਕ੍ਰਿਕਟ ਲੀਗ ਵੀ ਕਰਵਾਈ ਜਾ ਰਹੀ ਹੈ, ਜੋ 30 ਅਗਸਤ ਤੋਂ 13 ਸਤੰਬਰ ਤੱਕ ਪੀ.ਸੀ.ਏ. ਸਟੇਡੀਅਮ, ਮੋਹਾਲੀ ਵਿਖੇ ਖੇਡੀ ਜਾਵੇਗੀ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਡਾਂ ਪੰਜਾਬ ਦੀ ਮਾਣਮੱਤੀ ਵਿਰਾਸਤ ਅਤੇ ਅਮੀਰ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ, "2023 ਵਿੱਚ ਨਵੀਂ ਖੇਡ ਨੀਤੀ ਲਿਆਂਦੀ ਗਈ ਸੀ, ਜਿਸ ਤਹਿਤ ਖੇਡ ਬਜਟ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਖਿਡਾਰੀਆਂ ਨੂੰ ਸਿਖਲਾਈ ਅਤੇ ਤਿਆਰੀ ਲਈ ਨਗਦ ਪੁਰਸਕਾਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਖੇਡਾਂ ਲਈ 1,744 ਕਰੋੜ ਰੁਪਏ ਦਾ ਸਮਰਪਿਤ ਬਜਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2022 ਤੋਂ ਹੁਣ ਤੱਕ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਹੈ।"

ਇਹ ਵੀ ਪੜ੍ਹੋ: Ajnala News: ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ 'ਚ ਖੇਡ ਮੈਦਾਨਾਂ ਅਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ

ਮੁੱਖ ਮੰਤਰੀ ਨੇ ਦੱਸਿਆ ਕਿ ਖਿਡਾਰੀਆਂ ਨੂੰ ਤਿਆਰੀ ਲਈ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ੀਅਨ ਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ 8 ਲੱਖ ਰੁਪਏ ਸ਼ਾਮਲ ਹਨ। ਉਨ੍ਹਾਂ ਕਿਹਾ, "85 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਦਕਿ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ 11 ਖਿਡਾਰੀਆਂ ਨੂੰ ਪੀ.ਸੀ.ਐੱਸ./ਡੀ.ਐੱਸ.ਪੀ. ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਖੇਡ ਉਪਰਾਲਿਆਂ ਦਾ ਉਦੇਸ਼ ਪੰਜਾਬ ਭਰ ਵਿੱਚ ਇੱਕ ਮਜ਼ਬੂਤ ਖੇਡ ਈਕੋਸਿਸਟਮ ਤਿਆਰ ਕਰਨਾ, ਜ਼ਮੀਨੀ ਪੱਧਰ 'ਤੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ।ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਡਾ ਬਲਬੀਰ ਸਿੰਘ ਵੀ ਮੌਜ਼ੂਦ ਸਨ।

IND vs SL: ਭਾਰਤ ਆਪਣੇ 600ਵੇਂ ਟੈਸਟ ’ਚ ਜਿੱਤਿਆ, ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ
Devdutt Padikkal: ਸਪੋਰਟਸ ਡੈਸਕ। ਭਾਰਤ ਨੇ ਗਾਲੇ ’ਚ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਆਪਣਾ 600ਵਾਂ ਟੈਸਟ ਮੁਕਾਬਲਾ ਜਿੱਤ ਲਿਆ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ 1-0 ਦੀ ਲੀਡ ਹਾਸਲ ਕਰ ਲਈ ਹੈ। ਦੱਸ ਦੇਈਏ ਕਿ ਇਹ ਭਾਰਤੀ ਟੀਮ ਦਾ 600ਵਾਂ ਟੈਸਟ ਮੁਕਾਬਲਾ ਸੀ। ਭਾਰਤੀ ਟੀਮ ਦੀ ਜਿੱਤ ਦੇ ਹੀਰੋ 24 ਸਾਲਾਂ ਦੇ ਸਪਿਨਰ ਮਾਨਵ ਸੁਥਾਰ ਰਹੇ। ਉਨ੍ਹਾਂ ਨੇ ਸ਼੍ਰੀਲੰਕਾ ਦੀ ਦੂਜੀ ਪਾਰੀ ’ਚ 6 ਵਿਕਟਾਂ ਹਾਸਲ ਕੀਤੀਆਂ ਤੇ ਪਹਿਲੀ ਪਾਰੀ ਸਮੇਤ ਕੁੱਲ ਮੈਚ ’ਚ 10 ਵਿਕਟਾਂ ਹਾਸਲ ਕੀਤੀਆਂ। ਦੇਵਦੱਤ ਪਡਿੱਕਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਉਨ੍ਹਾਂ ਨੇ ਇਸ ਮੈਚ ’ਚ ਕੁੱਲ 211 ਦੌੜਾਂ ਬਣਾਈਆਂ। ਦੇਵਦੱਤ ਪਡਿੱਕਲ ਨੇ ਪਹਿਲੀ ਪਾਰੀ ’ਚ 167 ਦੌੜਾਂ ਤੇ ਦੂਜੀ ਪਾਰੀ ’ਚ 44 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। Devdutt Padikkal

ਇਹ ਵੀ ਪੜ੍ਹੋ : JP Nadda Health: ਕੇਂਦਰੀ ਮੰਤਰੀ ਜੇਪੀ ਨੱਡਾ ਨੂੰ ਦਿੱਲੀ ਏਮਜ਼ ਤੋਂ ਮਿਲੀ ਛੁੱਟੀ

ਮਾਨਵ ਸੁਥਾਰ ਨੂੰ ਇੱਕ ਓਵਰ ’ਚ 3 ਵਿਕਟਾਂ | Devdutt Padikkal

ਮੈਚ ਦੇ ਪੰਜਵੇਂ ਤੇ ਆਖਰੀ ਦਿਨ ਬੁੱਧਵਾਰ ਨੂੰ ਦੂਜੀ ਪਾਰੀ ’ਚ ਸ਼੍ਰੀਲੰਕਾ ਦਾ ਸਕੋਰ 6 ਵਿਕਟਾਂ ’ਤੇ 199 ਦੌੜਾਂ ਸੀ। ਮਾਨਵ ਸੁਥਾਰ ਨੇ ਅਗਲੇ ਓਵਰ ’ਚ 3 ਵਿਕਟਾਂ ਕੱਢਕੇ ਭਾਰਤ ਦੀ ਜਿੱਤ ਲਗਭਗ ਤੈਅ ਕਰ ਦਿੱਤੀ। ਉਸ ਤੋਂ ਬਾਅਦ ਫਿਰ ਮਾਨਵ ਸੁਥਾਰ ਨੇ ਅਗਲੇ ਓਵਰ ’ਚ ਕੇਸ਼ਰਾ ਨੁਵਾਂਥਾ ਨੂੰ ਆਊਟ ਕਰਕੇ ਸ਼੍ਰੀਲੰਕਾ ਦੀ ਪਾਰੀ ਸਮੇਤ ਦਿੱਤੀ। Devdutt Padikkal

ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ 5ਵੇਂ ਸਥਾਨ ’ਤੇ

ਗਾਲੇ ਟੈਸਟ ਜਿੱਤਣ ਤੋਂ ਬਾਅਦ, ਭਾਰਤ 53.33 ਫੀਸਦੀ ਦੇ ਅੰਕ ਪ੍ਰਤੀਸ਼ਤ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ’ਚ 5ਵੇਂ ਸਥਾਨ ’ਤੇ ਹੈ। ਭਾਰਤ ਨੇ 10 ਟੈਸਟਾਂ ’ਚ 5 ਜਿੱਤਾਂ, 4 ਹਾਰਾਂ ਤੇ 1 ਡਰਾਅ ਮੈਚ ਖੇਡਿਆ ਹੈ। ਉਨ੍ਹਾਂ ਦੇ 64 ਅੰਕ ਹਨ। ਭਾਰਤ ਕੋਲ ਹੁਣ 8 ਟੈਸਟ ਬਾਕੀ ਹਨ, ਸ਼੍ਰੀਲੰਕਾ ਵਿਰੁੱਧ ਇੱਕ, ਨਿਊਜ਼ੀਲੈਂਡ ਵਿਰੁੱਧ ਦੋ ਤੇ ਅਸਟਰੇਲੀਆ ਖਿਲਾਫ਼ 5 ਟੈਸਟ ਮੈਚ ਬਾਕੀ ਹਨ। ਇਸਦਾ ਮਤਲਬ ਹੈ ਕਿ ਭਾਰਤ ਕੋਲ ਜ਼ਿਆਦਾ ਤੋਂ ਜ਼ਿਆਦਾ 108 ਅੰਕ ਜੋੜਨ ਦਾ ਮੌਕਾ ਹੈ। ਡਬਲਯੂਟੀਸੀ ਅੰਕ ਸੂਚੀ ’ਚ ਇੱਕ ਜਿੱਤ 12 ਅੰਕ ਕਮਾਉਂਦੀ ਹੈ।

Sports News: ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ
ਚੰਡੀਗੜ੍ਹ। ਹੁਸ਼ਿਆਰਪੁਰ ਦੀ ਰਹਿਣ ਵਾਲੀ 17 ਸਾਲਾ ਭਾਰਤੀ ਸ਼ਟਲਰ ਤਨਵੀ ਸ਼ਰਮਾ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। 17 ਸਾਲ ਅਤੇ 222 ਦਿਨਾਂ ਦੀ ਉਮਰ ਵਿੱਚ ਤਨਵੀ ਨੇ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਇਸ ਦੇ ਨਾਲ ਹੀ ਉਹ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਫਲਤਾ ਲਈ ਤਨਵੀ ਨੂੰ ਵਧਾਈ ਦਿੱਤੀ ਹੈ।

Read Also: RBI ਨੇ ਜ਼ਮ੍ਹਾਂ ਨਿਯਮਾਂ ’ਚ ਕੀਤਾ ਬਦਲਾਅ, 1 ਅਕਤੂਬਰ ਤੋਂ ਹੋਣਗੇ ਲਾਗੂ

CWG 2026: ਮੁੱਕੇਬਾਜ਼ੀ ’ਚ ਸੋਨ ਤਗਮਿਆਂ ਦੀ ਭਰਮਾਰ, ਪ੍ਰੀਤੀ ਤੋਂ ਬਾਅਦ ਜੈਸਮੀਨ ਨੇ ਵੀ ਜਿੱਤਿਆ ਸੋਨ ਤਗਮਾ
CWG 2026: ਸਪੋਰਟਸ ਡੈਸਕ। ਭਾਰਤ ਨੇ ਪੁਰਸ਼ਾਂ ਦੇ ਟ੍ਰਿਪਲ ਜੰਪ ’ਚ ਦੋ ਹੋਰ ਤਗਮੇ ਜਿੱਤ ਲਏ ਹਨ। ਪ੍ਰਵੀਨ ਚਿੱਤਰਾਵੇਲ ਨੇ 16.58 ਮੀਟਰ ਦੀ ਛਾਲ ਮਾਰਨ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀ ਸੇਲਵਾ ਪ੍ਰਭੂ ਨੇ ਵੀ 16.52 ਮੀਟਰ ਦੀ ਸਭ ਤੋਂ ਵਧੀਆ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਹ ਟ੍ਰਿਪਲ ਜੰਪ ’ਚ ਇੱਕ ਇਤਿਹਾਸਕ ਘਟਨਾ ਹੈ। ਪ੍ਰਵੀਨ ਪਹਿਲਾਂ ਵੀ ਤਗਮੇ ਜਿੱਤ ਚੁੱਕਾ ਹੈ, ਪਰ ਸੇਲਵਾ ਨੇ ਵੀ ਇੱਕ ਮਜ਼ਬੂਤ ​​ਟੱਕਰ ਦਿੱਤੀ। ਜ਼ੈਂਬੀਆ ਦੇ ਜੌਰਡਨ ਸਕਾਟ ਨੇ ਇਸ ਈਵੈਂਟ ’ਚ 16.72 ਮੀਟਰ ਦੀ ਸਭ ਤੋਂ ਵਧੀਆ ਕੋਸ਼ਿਸ਼ ਨਾਲ ਸੋਨ ਤਗਮਾ ਆਪਣੇ ਨਾਂਅ ਕਰ ਲਿਆ।

ਜੈਸਮੀਨ ਨੇ ਵੀ ਜਿੱਤਿਆ ਸੋਨ ਤਗਮਾ | CWG 2026

ਪ੍ਰੀਤੀ ਪਵਾਰ ਤੋਂ ਬਾਅਦ, ਭਾਰਤ ਦੀ ਜੈਸਮੀਨ ਲੰਬੋਰੀਆ ਨੇ ਸੋਨ ਤਗਮਾ ਆਪਣੇ ਨਾਂਅ ਕੀਤਾ। ਇਹ ਮੁੱਕੇਬਾਜ਼ੀ ’ਚ ਭਾਰਤ ਦਾ ਦੂਜਾ ਸੋਨ ਤਗਮਾ ਹੈ ਤੇ ਕੁੱਲ ਮਿਲਾ ਕੇ ਸੱਤਵਾਂ ਹੈ। ਜੈਸਮੀਨ ਨੇ ਔਰਤਾਂ ਦੇ 57 ਕਿਲੋਗ੍ਰਾਮ ਭਾਰ ਵਰਗ ’ਚ ਸਰਬਸੰਮਤੀ ਨਾਲ ਫੈਸਲੇ ਨਾਲ ਉੱਤਰੀ ਆਇਰਲੈਂਡ ਦੀ ਮਾਈਕੇਲਾ ਵਾਲਸ਼ ਨੂੰ 5-0 ਨਾਲ ਹਰਾਇਆ।

Read Also : Panchkula News: ਪੰਚਕੂਲਾ ਪੁਲਿਸ ਵੱਲੋਂ ਦੇਸੀ ਬੰਦੂਕ ਤੇ ਜ਼ਿੰਦਾ ਕਾਰਤੂਸ ਸਮੇਤ ਨੌਜਵਾਨ ਕਾਬੂ

ਭਾਰਤ ਦਾ ਛੇਵਾਂ ਸੋਨ ਤਗਮਾ | CWG 2026

ਇਹ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਛੇਵਾਂ ਸੋਨ ਤਗਮਾ ਹੈ। ਪਿਛਲੇ ਸੋਨ ਤਗਮਾ ਜੇਤੂਆਂ ’ਚ ਸ਼ਾਮਲ ਹਨ

ਮੀਰਾਬਾਈ ਚਾਨੂ : ਔਰਤਾਂ ਦੀ 48 ਕਿਲੋਗ੍ਰਾਮ ਵੇਟਲਿਫਟਿੰਗ

ਸ਼ਰਮੀਲਾ ਧਨਖੜ : ਪੈਰਾ ਅਥਲੈਟਿਕਸ (ਮਹਿਲਾ ਸ਼ਾਟ ਪੁੱਟ 657)

ਦਿਲੀਪ ਮਹਾਦੂ ਗਾਵਿਤ : ਪੈਰਾ ਅਥਲੈਟਿਕਸ (ਪੁਰਸ਼ਾਂ ਦੀ 100 ਮੀਟਰ ਟੀ47)

ਅਸਿਮਤਾ ਡੇ : ਜੂਡੋ (ਮਹਿਲਾਵਾਂ ਦੀ 48 ਕਿਲੋਗ੍ਰਾਮ)

ਹਰਸ਼ ਸਿੰਘ : ਜੂਡੋ (ਪੁਰਸ਼ਾਂ ਦੀ 60 ਕਿਲੋਗ੍ਰਾਮ)

ਪ੍ਰੀਤੀ ਪਵਾਰ : ਮੁੱਕੇਬਾਜ਼ੀ (ਮਹਿਲਾਵਾਂ ਦੀ 54 ਕਿਲੋਗ੍ਰਾਮ)

CBSE North Zone-II Boys Swimming Championship 2026: ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ-ਐਨਸੀਆਰ ਤੱਕ, ਐਮਐਸਜੀ ਭਾਰਤੀ ਖੇਲ੍ਹ ਗਾਓਂ ਦੀਆਂ ਵਿਸ਼ਵ-ਪੱਧਰੀ ਸਹੂਲਤਾਂ ਨੇ ਜਿੱਤਿਆ ਦੇਸ਼ ਭਰ ਦੇ ਖਿਡਾਰੀਆਂ ਦਾ ਦਿਲ
ਸਰਸਾ (ਖੁਸ਼ਦੀਪ ਸਿੰਘ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਅੱਜ ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬਾਲਕ ਵਰਗ ਸਵੀਮਿੰਗ ਚੈਂਪੀਅਨਸ਼ਿਪ ਦਾ ਪਹਿਲਾ ਦਿਨ ਸ਼ਾਨਦਾਰ ਰਿਹਾ। ਅੱਜ ਕਰਵਾਏ ਗਏ ਤੈਰਾਕੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਸ਼ਾਨਦਾਰ ਹੁਨਰ, ਜੋਸ਼ ਤੇ ਅਨੁਸ਼ਾਸਨ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਰੋਮਾਂਚਕ ਮੁਕਾਬਲਿਆਂ ’ਚ ਖਿਡਾਰੀਆਂ ਨੇ ਜਿੱਤ ਲਈ ਪੂਰੀ ਤਾਕਤ ਲਾ ਦਿੱਤੀ ਤੇ ਖੇਡ ਭਾਵਨਾ ਦੇ ਨਾਲੋ-ਨਾਲ ਦ੍ਰਿੜ੍ਹ ਇਰਾਦਿਆਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਤਕਨੀਕੀ ਕੁਸ਼ਲਤਾ, ਫੁਰਤੀ ਤੇ ਆਤਮ-ਵਿਸ਼ਵਾਸ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਹਰ ਮੁਕਾਬਲਾ ਦਰਸ਼ਕਾਂ ਲਈ ਰੋਮਾਂਚ ਨਾਲ ਭਰਪੂਰ ਰਿਹਾ ਤੇ ਜੇਤੂਆਂ ਦਾ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। Swimming Championship 2026

ਚੈਂਪੀਅਨਸ਼ਿਪ ਦੀ ਸ਼ੁਰੂਆਤ ਅੱਜ ਸਵੇਰੇ 9 ਵਜੇ ਐੱਮਐੱਸਜੀ ਭਾਰਤੀ ਖੇਲ ਗਾਓਂ ਵਿਖੇ ਕੌਮਾਂਤਰੀ ਪੱਧਰ ’ਤੇ ਸਵਿਮਿੰਗ ਪੂਲ ’ਚ ਹੋਈ। ਉਦਘਾਟਨੀ ਸਮਾਰੋਹ ’ਚ ਸਵੀਮਿੰਗ ਫੈਡਰੇਸ਼ਨ ਆਫ ਇੰਡੀਆ ਤੇ ਹਰਿਆਣਾ ਸਵੀਮਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿੱਲ ਖੱਤਰੀ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਹੈੱਡ ਕੋਚ ਡਾ. ਨਵਨੀਤ ਭੁੱਲਰ ਨੇ ਦੱਸਿਆ ਕਿ ਮੁਕਾਬਲੇ ’ਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਸਮੇਤ ਲੱਦਾਖ ਤੋਂ ਵੱਖ-ਵੱਖ 376 ਸੀਬੀਐਸਈ ਸਕੂਲਾਂ ਦੇ 1178 ਬੱਚਿਆਂ ਦੇ ਰਜਿਸਟ੍ਰੇਸ਼ਨ ਹੋਏ ਹਨ। ਜਿਨ੍ਹਾਂ ’ਚ ਅੰਡਰ-11, ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਬੱਚੇ ਸ਼ਾਮਲ ਹਨ। ਆਓ ਜਾਣੀਏ ਵੱਖ ਵੱਖ ਸੂਬਿਆਂ ਤੋਂ ਆਏ ਵਿਦਿਆਰੀੀ ਖਿਡਾਰੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕੀ ਕਿਹਾ। Swimming Championship 2026

ਹਰ ਖਿਡਾਰੀ ਨੂੰ ਪਰਿਵਾਰਕ ਮਾਹੌਲ ’ਚ ਖੇਡਣ ਦਾ ਮਿਲ ਰਿਹੈ ਮੌਕਾ

ਐਮਐਸਜੀ ਭਾਰਤੀ ਖੇਲ ਗਾਓਂ ’ਚ ਹੋ ਰਹੇ ਮੁਕਾਬਲਿਆਂ ਦੌਰਾਨ ਜੰਮੂ-ਕਸ਼ਮੀਰ ਤੋਂ ਪਹੁੰਚੇ ਇੱਕ ਵਿਨੈ ਨਾਂਅ ਦੇ ਖਿਡਾਰੀ ਨੇ ਕਿਹਾ ਕਿ ਉਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਮੈਨੂੰ ਦਿੱਲੀ, ਗੁਜਰਾਤ ਨੈਸ਼ਨਲ ਪੱਧਰ ’ਤੇ ਖੇਡਣ ਦਾ ਮੌਕਾ ਮਿਲਿਆ, ਉਹ ਸੂਬਾ ਪੱਧਰ ਦੇ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਵੀ ਆਪਣੇ ਨਾਂਅ ਕਰ ਚੁੱਕਾ ਹੈ। ਖਿਡਾਰੀ ਨੇ ਕਿਹਾ, ‘ਮੈਂ ਹੁਣ ਤੱਕ ਕਈ ਥਾਵਾਂ ’ਤੇ ਮੁਕਾਬਲਿਆਂ ’ਚ ਹਿੱਸਾ ਲਿਆ ਹੈ, ਪਰ ਐਮਐਸਜੀ ਭਾਰਤੀ ਖੇਲ ਗਾਓਂ ’ਚ ਜੋ ਮਾਹੌਲ, ਪ੍ਰਬੰਧ, ਅਨੁਸ਼ਾਸਨ ਤੇ ਖਿਡਾਰੀਆਂ ਪ੍ਰਤੀ ਸਤਿਕਾਰ ਵੇਖਣ ਨੂੰ ਮਿਲਿਆ ਉਹ ਬੇਮਿਸਾਲ ਹੈ। ਇੱਥੇ ਹਰ ਖਿਡਾਰੀ ਨੂੰ ਪਰਿਵਾਰਕ ਮਾਹੌਲ ’ਚ ਖੇਡਣ ਦਾ ਮੌਕਾ ਮਿਲ ਰਿਹਾ ਹੈ। ਅੱਜ ਤੱਕ ਮੈਂ ਕਿਸੇ ਵੀ ਮੁਕਾਬਲੇ ’ਚ ਇਸ ਤਰ੍ਹਾਂ ਦਾ ਪ੍ਰੇਰਣਾਦਾਇਕ ਮਾਹੌਲ ਨਹੀਂ ਵੇਖਿਆ। ਅਜਿਹੇ ਆਯੋਜਨ ਖਿਡਾਰੀਆਂ ਦਾ ਮਨੋਬਲ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।

Read Also : wimming Championship 2026: ਐੱਮਐੱਸਜੀ ਭਾਰਤੀ ਖੇਲ ਗਾਓਂ ਤੋਂ ਸਿੱਧਾ ਪ੍ਰਸਾਰਣ, ਤੈਰਾਕ ਪਾਣੀ ’ਤੇ ਲਿਖ ਰਹੇ ਇਤਿਹਾਸ, ਚਾਰ ਰੋਜ਼ਾ ਮੁਕਾਬਲਿਆਂ ਦੀ ਹੋਈ ਸ਼ੁਰੂਆਤ

ਐਮਐਸਜੀ ਭਾਰਤੀ ਖੇਲ ਗਾਓਂ ਵਿਖੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ

ਜੰਮੂ-ਕਸ਼ਮੀਰ ਤੋਂ ਆਏ 15 ਸਾਲਾਂ ਖਿਡਾਰੀ ਮੂਸਾ ਨੇ ਵੀ ਆਪਣੇ ਖੇਡ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਸੀਬੀਐਸਈ ਨੈਸ਼ਨਲ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈ ਚੁੱਕਾ ਹੈ। ਇਸ ਤੋਂ ਇਲਾਵਾ ਸੂਬਾ ਪੱਧਰ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਹ 6 ਸੋਨ ਤਗਮੇ, 2 ਚਾਂਦੀ ਦੇ ਤਗਮੇ ਤੇ 1 ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਚੁੱਕਿਆ ਹੈ। ਸਿਰਫ 15 ਸਾਲ ਦੀ ਉਮਰ ’ਚ ਇੰਨੀਆਂ ਉਪਲੱਬਧੀਆਂ ਹਾਸਲ ਕਰਨ ਵਾਲੇ ਮੂਸਾ ਨੇ ਕਿਹਾ ਕਿ ਉਹ ਭਵਿੱਖ ’ਚ ਦੇਸ਼ ਲਈ ਹੋਰ ਵੱਡੇ ਪੱਧਰ ’ਤੇ ਖੇਡ ਕੇ ਮੈਡਲ ਜਿੱਤਣਾ ਚਾਹੁੰਦਾ ਹੈ।

ਮੂਸਾ ਨੇ ਕਿਹਾ, ‘ਐਮਐਸਜੀ ਭਾਰਤੀ ਖੇਲ ਗਾਓਂ ਵਿਖੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ। ਇੱਥੋਂ ਦਾ ਮਾਹੌਲ ਬੇਹੱਦ ਵਧੀਆ, ਸਕਾਰਾਤਮਕ ਤੇ ਖਿਡਾਰੀਆਂ ਲਈ ਪ੍ਰੇਰਣਾਦਾਇਕ ਹੈ। ਪ੍ਰਬੰਧ ਬਹੁਤ ਹੀ ਸੁਚੱਜੇ ਹਨ ਤੇ ਹਰ ਖਿਡਾਰੀ ਨੂੰ ਪੂਰਾ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਮੂਸਾ ਨੇ ਕਿਹਾ ਕਿ ਜਿਹੜਾ ਇਹ ਜੋ ਸਵੀਮਿੰਗ ਪੂਲ ਆਧੁਨਿਕ ਤਕਨਾਲੋਜੀ ਤੇ ਸੈਂਸਰਾਂ ਨਾਲ ਬਣਿਆ ਹੋਇਆ ਹੈ, ਇਸ ਨਾਲ ਬਹਤੁ ਸਹੀ ਨਤੀਜੇ ਆ ਰਹੇ ਹਨ ਕਿਉਂਕਿ ਕਈ ਵਾਰ ਬੱਚੇ ਇਸ ਤਕਨੀਕ ਤੋਂ ਬਿਨ੍ਹਾਂ ਅਕਸਰ ਛੋਟੇ ਜਿਹੇ ਪੁਆਂਇੰਟ ਕਰਕੇ ਆਪਣਾ ਸਥਾਨ ਗੁਆ ਦਿੰਦੇ ਹਨ। ਆਧੁਨਿਕ ਸਿਖਲਾਈ, ਫਿਟਨੈਸ, ਵਿਗਿਆਨਕ ਅਭਿਆਸ ਤੇ ਖਿਡਾਰੀਆਂ ਦੀ ਵੱਧਦੀ ਦਿਲਚਸਪੀ ਕਾਰਨ ਭਵਿੱਖ ’ਚ ਭਾਰਤ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ।

ਮਾਪਿਆਂ ਨੇ ਕੀਤੀ ਭਰਪੂਰ ਸ਼ਲਾਘਾ | Swimming Championship 2026

ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਨਾਲ ਆਏ ਉਨ੍ਹਾਂ ਦੇ ਮਾਪਿਆਂ ਨੇ ਵੀ ਐਮਐਸਜੀ ਭਾਰਤੀ ਖੇਲ ਗਾਓਂ ’ਚ ਕੀਤੇ ਗਏ ਪ੍ਰਬੰਧਾਂ ਤੇ ਉਪਲੱਬਧ ਕਰਵਾਈਆਂ ਸਹੂਲਤਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਗੁਰੂਗ੍ਰਾਮ ਤੋਂ ਆਪਣੇ ਅੰਡਰ-11 ਉਮਰ ਵਰਗ ਦੇ ਪੁੱਤਰ ਕਿਆਨ ਕਾਰਜੀ ਨਾਲ ਪੁੱਜੀ ਉਸ ਦੀ ਮਾਤਾ ਹਿਨਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜ਼ਿਲ੍ਹਾ ਪੱਧਰ ਦੇ ਕਈ ਮੁਕਾਬਲਿਆਂ ’ਚ ਹਿੱਸਾ ਲੈ ਚੁੱਕਾ ਹੈ ਤੇ ਦਿੱਲੀ ’ਚ ਵੀ ਕਈ ਵਾਰ ਤੈਰਾਕੀ ਮੁਕਾਬਲੇ ਖੇਡ ਚੁੱਕਾ ਹੈ। ਉਨ੍ਹਾਂ ਕਿਹਾ, ‘ਅਸੀਂ ਦਿੱਲੀ ਦੇ ਘੱਟੋ-ਘੱਟ 10 ਸਵੀਮਿੰਗ ਪੂਲਾਂ ’ਚ ਗਏ ਹਾਂ, ਪਰ ਜਿਹੜੀਆਂ ਸਹੂਲਤਾਂ ਤੇ ਪ੍ਰਬੰਧ ਇੱਥੇ ਵੇਖਣ ਨੂੰ ਮਿਲੇ ਹਨ, ਉਹ ਹੋਰ ਕਿਤੇ ਨਹੀਂ ਮਿਲੇ।

ਕਈ ਥਾਵਾਂ ’ਤੇ ਸਵੀਮਿੰਗ ਪੂਲ ਦਾ ਪਾਣੀ ਵੀ ਸਹੀ ਨਹੀਂ ਸੀ, ਪਰ ਇੱਥੇ ਐਮਐਸਜੀ ਖੇਲ ਗਾਓਂ ’ਚ ਹਰ ਪੱਖ ਦਾ ਖਾਸ ਧਿਆਨ ਰੱਖਿਆ ਗਿਆ ਹੈ। ਸਾਫ਼-ਸਫਾਈ ਵਾਲਾ ਮਾਹੌਲ, ਉੱਚ ਪੱਧਰੀ ਸਹੂਲਤਾਂ ਤੇ ਖਿਡਾਰੀਆਂ ਲਈ ਕੀਤੇ ਗਏ ਪ੍ਰਬੰਧ ਬੇਹੱਦ ਪ੍ਰਭਾਵਿਤ ਕਰਨ ਵਾਲੇ ਹਨ।”ਹਿਨਾ ਨੇ  ਕਿਹਾ ਕਿ, ‘ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਹਰ ਬੱਚੇ ਨੂੰ ਵਿਅਕਤੀਗਤ ਤੌਰ ’ਤੇ ਪੂਰਾ ਧਿਆਨ ਤੇ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਕਾਰਨ ਬੱਚੇ ਨਾ ਸਿਰਫ਼ ਆਤਮ-ਵਿਸ਼ਵਾਸ ਨਾਲ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਹਨ। ਅਜਿਹਾ ਸੁਚੱਜਾ ਤੇ ਖਿਡਾਰੀ-ਪੱਖੀ ਪ੍ਰਬੰਧ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ।

MSG Bhartiya Khel Gaon: ਦੇਸ਼ ਦੇ ਉੱਭਰਦੇ ਤੈਰਾਕਾਂ ਨਾਲ ਮਹਿਕੇਗਾ ਐਮਐਸਜੀ ਭਾਰਤੀ ਖੇਲ ਗਾਂਵ, ਨੌਰਥ ਜ਼ੋਨ-2 ਸੀਬੀਐਸਈ ਤੈਰਾਕੀ ਚੈਂਪੀਅਨਸ਼ਿਪ ਭਲਕ ਤੋਂ
ਰੇਲਵੇ ਸਟੇਸ਼ਨ ’ਤੇ ਹੈਲਪ ਡੈਸਕ ਕੀਤੇ ਗਏ ਸਥਾਪਤ

ਖਿਡਾਰੀਆਂ ਲਈ ਵਿਸ਼ੇਸ਼ ਆਵਾਜਾਈ ਦਾ ਹੋਇਆ ਪ੍ਰਬੰਧ

MSG Bhartiya Khel Gaon: ਸਰਸਾ (ਸੱਚ ਕਹੂੰ ਨਿਊਜ਼): ਹਰਿਆਣਾ ਦੇ ਸਰਸਾ ਵਿੱਚ ਸ਼ਨਿੱਚਰਵਾਰ ਤੋਂ ਦੇਸ਼ ਦੇ ਉੱਭਰ ਰਹੇ ਤੈਰਾਕਾਂ ਨੂੰ ਲੈ ਕੇ ਇੱਕ ਵੱਡਾ ਮੁਕਾਬਲਾ ਦੇਖਣ ਨੂੰ ਮਿਲੇਗਾ। ਵੱਖ-ਵੱਖ ਰਾਜਾਂ ਦੀਆਂ ਟੀਮਾਂ ਚਾਰ ਰੋਜ਼ਾ ਸੀਬੀਐਸਈ ਉੱਤਰੀ ਜ਼ੋਨ-2 ਲੜਕਿਆਂ ਦੀ ਤੈਰਾਕੀ ਚੈਂਪੀਅਨਸ਼ਿਪ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ 25 ਜੁਲਾਈ ਨੂੰ ਡੇਰਾ ਸੱਚਾ ਸੌਦਾ ਦੇ ਐਮਐਸਜੀ ਭਾਰਤੀ ਖੇਲ ਗਾਂਵ ਵਿਖੇ ਸ਼ੁਰੂ ਹੋ ਰਹੀ ਹੈ।

ਖਿਡਾਰੀਆਂ ਦੇ ਸਵਾਗਤ ਤੇ ਮਾਰਗਦਰਸ਼ਨ ਲਈ ਸਰਸਾ ਰੇਲਵੇ ਸਟੇਸ਼ਨ ’ਤੇ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ, ਜਦੋਂ ਕਿ ਉਨ੍ਹਾਂ ਨੂੰ ਖੇਡ ਪਿੰਡ ਅਤੇ ਰਿਹਾਇਸ਼ ਸਥਾਨਾਂ ’ਤੇ ਲਿਜਾਣ ਲਈ ਵਿਸ਼ੇਸ਼ ਆਵਾਜਾਈ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰਬੰਧਕੀ ਕਮੇਟੀ ਨੇ ਸਮਾਗਮ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚੈਂਪੀਅਨਸ਼ਿਪ 25 ਜੁਲਾਈ ਨੂੰ ਸਵੇਰੇ 9:00 ਵਜੇ ਐਮਐਸਜੀ ਭਾਰਤੀ ਖੇਲ ਗਾਂਵ ਵਿਖੇ ਸਥਿਤ ਅੰਤਰਰਾਸ਼ਟਰੀ-ਮਿਆਰੀ ਸਵੀਮਿੰਗ ਪੂਲ ਵਿਖੇ ਸ਼ੁਰੂ ਹੋਵੇਗੀ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਤੈਰਾਕੀ ਫੈਡਰੇਸ਼ਨ ਤੇ ਹਰਿਆਣਾ ਓਲੰਪਿਕ ਐਸੋਸੀਏਸ਼ਨ ਦੇ ਉਪ ਪ੍ਰਧਾਨ ਤੇ ਹਰਿਆਣਾ ਤੈਰਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਖੱਤਰੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਇੰਸਾਂ ਅਤੇ ਮੁੱਖ ਖੇਡ ਕੋਚ ਡਾ. ਨਵਜੀਤ ਭੁੱਲਰ ਨੇ ਦੱਸਿਆ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਵੱਖ-ਵੱਖ ਸੀਬੀਐਸਈ ਸਕੂਲਾਂ ਦੇ ਖਿਡਾਰੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਹ ਮੁਕਾਬਲੇ ਅੰਡਰ-11, ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗਾਂ ਵਿੱਚ ਕਰਵਾਏ ਜਾਣਗੇ।

ਤਸਵੀਰਾਂ: ਸੁਸ਼ੀਲ ਕੁਮਾਰ

ਖਿਡਾਰੀਆਂ ਲਈ ਰਿਹਾਇਸ਼, ਭੋਜਨ, ਆਵਾਜਾਈ ਤੇ ਹੋਰ ਜ਼ਰੂਰੀ ਚੀਜ਼ਾਂ ਸਬੰਧੀ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਆਉਣ ਵਾਲੀਆਂ ਟੀਮਾਂ ਨੂੰ ਸਰਸਾ ਰੇਲਵੇ ਸਟੇਸ਼ਨ ’ਤੇ ਸਥਾਪਤ ਹੈਲਪ ਡੈਸਕਾਂ ਰਾਹੀਂ ਜ਼ਰੂਰੀ ਮਾਰਗਦਰਸ਼ਨ ਤੇ ਸਹਾਇਤਾ ਮਿਲ ਰਹੀ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਰੇਲਵੇ ਸਟੇਸ਼ਨ ਤੋਂ ਐਮਐਸਜੀ ਭਾਰਤੀ ਖੇਲ ਗਾਂਵ ਅਤੇ ਉਨ੍ਹਾਂ ਦੇ ਰਿਹਾਇਸ਼ ਸਥਾਨਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਦੀ ਵਰਤੋਂ ਕਰਕੇ ਕਰਵਾਏ ਜਾਣ ਵਾਲੇ ਮੁਕਾਬਲੇ

ਇਹ ਵੱਕਾਰੀ ਮੁਕਾਬਲਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਪੂਰੀ ਤਰ੍ਹਾਂ ਸਹੀ ਅਤੇ ਪਾਰਦਰਸ਼ੀ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਇੱਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ (ਟਚ ਪੈਡ) ਦੀ ਵਰਤੋਂ ਕੀਤੀ ਜਾਵੇਗੀ। ਮੁਕਾਬਲੇ ਦੇ ਪ੍ਰੋਗਰਾਮ ਦੋ ਰੋਜ਼ਾਨਾ ਸੈਸ਼ਨਾਂ ਵਿੱਚ ਆਯੋਜਿਤ ਕੀਤੇ ਜਾਣਗੇ: ਇੱਕ ਸਵੇਰ ਦਾ ਸੈਸ਼ਨ ਸਵੇਰੇ 6:30 ਵਜੇ ਤੋਂ 9:00 ਵਜੇ ਤੱਕ ਅਤੇ ਇੱਕ ਸ਼ਾਮ ਦਾ ਸੈਸ਼ਨ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਹੋਵੇਗਾ।

ਵਿਸ਼ਵ-ਪੱਧਰੀ ਪੂਲ ਬਣੇਗਾ ਖਿੱਚ ਦਾ ਕੇਂਦਰ

ਵਿਸ਼ਵ-ਪੱਧਰੀ ਸਹੂਲਤਾਂ ਨਾਲ ਲੈਸ ਐਮਐਸਜੀ ਭਾਰਤੀ ਖੇਲ ਗਾਂਵ ਵਿਖੇ ਸਵੀਮਿੰਗ ਪੂਲ ਮੁਕਾਬਲੇ ਦਾ ਇੱਕ ਪ੍ਰਮੁੱਖ ਖਿੱਚ ਦਾ ਕੇਂਦਰ ਹੋਵੇਗਾ। ਆਧੁਨਿਕ ਤਕਨਾਲੋਜੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਸਹੂਲਤਾਂ ਦੇ ਵਿਚਕਾਰ ਹੋਣ ਵਾਲੀ ਇਹ ਚੈਂਪੀਅਨਸ਼ਿਪ ਨੌਜਵਾਨ ਤੈਰਾਕਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਰਾਜਾਂ ਦੇ ਐਥਲੀਟਾਂ ਨਾਲ ਅਨੁਭਵ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਕਿ ਐਥਲੀਟਾਂ ਨੂੰ ਸੁਰੱਖਿਅਤ, ਨਿਰਪੱਖ ਅਤੇ ਉੱਚ-ਮਿਆਰੀ ਪ੍ਰਤੀਯੋਗੀ ਅਨੁਭਵ ਪ੍ਰਦਾਨ ਕਰਨ ਲਈ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

CWG 2026: ਰਾਸ਼ਟਰਮੰਡਲ ਖੇਡਾਂ 2026 ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦਾ ਤਗਮਾ ਪੱਕਾ, ਸੈਮੀਫਾਈਨਲ ’ਚ ਪਹੁੰਚੀ ਲਵਲੀਨਾ
ਸਪੋਰਟਸ ਡੈਸਕ। ਭਾਰਤ ਨੇ 2026 ਦੇ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹੀ ਆਪਣਾ ਪਹਿਲਾ ਤਗਮਾ ਪੱਕਾ ਕਰ ਲਿਆ ਹੈ। ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਬਾਈ ਮਿਲਿਆ, ਸਿੱਧੇ ਸੈਮੀਫਾਈਨਲ ’ਚ ਅੱਗੇ ਵਧ ਕੇ ਆਪਣਾ ਤਗਮਾ ਪੱਕਾ ਕਰ ਲਿਆ।

ਬੋਰਗੋਹੇਨ ਨੂੰ ਮਿਲਿਆ ‘ਬਾਏ’ | CWG 2026

ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਬਾਈ ਮਿਲਿਆ ਤੇ ਉਹ ਸਿੱਧੇ ਮਹਿਲਾ 75 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ’ਚ ਪਹੁੰਚ ਗਈ।

ਡਰਾਅ ’ਚ ਸਿਰਫ਼ ਪੰਜ ਐਥਲੀਟ ਸਨ, ਇਸ ਲਈ ਲਵਲੀਨਾ ਸਮੇਤ ਉਨ੍ਹਾਂ ਵਿੱਚੋਂ ਤਿੰਨ ਸਿੱਧੇ ਸੈਮੀਫਾਈਨਲ ’ਚ ਪਹੁੰਚ ਗਏ, ਜਦੋਂ ਕਿ ਬਾਕੀ ਦੋ ਨੂੰ ਇੱਕ ਕੁਆਰਟਰ-ਫਾਈਨਲ ਮੈਚ ਖੇਡਣਾ ਪਿਆ।

ਰਾਸ਼ਟਰਮੰਡਲ ਖੇਡਾਂ ਦੇ ਮੁੱਕੇਬਾਜ਼ੀ ਨਿਯਮਾਂ ਤਹਿਤ, ਸਾਰੀਆਂ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ ਕਾਂਸੀ ਦੇ ਤਗਮੇ ਦਿੱਤੇ ਜਾਂਦੇ ਹਨ।

ਇਸਦਾ ਮਤਲਬ ਹੈ ਕਿ ਗਲਾਸਗੋ ’ਚ ਆਪਣੇ ਪਹਿਲੇ ਮੁਕਾਬਲੇ ’ਚ ਹਿੱਸਾ ਲੈਣ ਤੋਂ ਪਹਿਲਾਂ ਹੀ ਲਵਲੀਨਾ ਦਾ ਕਾਂਸੀ ਦਾ ਤਗਮਾ ਪੱਕਾ ਹੋ ਗਿਆ ਹੈ।

31 ਜੁਲਾਈ ਨੂੰ ਸੈਮੀਫਾਈਨਲ ਖੇਡੇਗੀ ਲਵਲੀਨਾ | CWG 2026

ਲਵਲੀਨਾ 31 ਜੁਲਾਈ ਨੂੰ ਸੈਮੀਫਾਈਨਲ ’ਚ ਤਫਾਕੀ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਿਸ ਨਾਲ ਉਸ ਕੋਲ ਸੋਨ ਤਗਮੇ ਦੇ ਮੈਚ ਲਈ ਕੁਆਲੀਫਾਈ ਕਰਨ ਦਾ ਮੌਕਾ ਹੋਵੇਗਾ। ਇੱਕ ਜਿੱਤ ਉਸਨੂੰ ਫਾਈਨਲ ’ਚ ਪਹੁੰਚਾਵੇਗੀ ਤੇ ਉਸਨੂੰ ਘੱਟੋ ਘੱਟ ਚਾਂਦੀ ਦਾ ਤਗਮਾ ਯਕੀਨੀ ਬਣਾਏਗੀ, ਜਦੋਂ ਕਿ ਹਾਰ ਅਜੇ ਵੀ ਉਸਦੀ ਕਾਂਸੀ ਦੇ ਤਗਮੇ ਨਾਲ ਵਾਪਸੀ ਕਰੇਗੀ।

ਰਾਸ਼ਟਰਮੰਡਲ ਖੇਡਾਂ ’ਚ ਪਹਿਲਾ ਤਗਮਾ

ਇਹ ਉਨ੍ਹਾਂ ਦਾ ਪਹਿਲਾ ਰਾਸ਼ਟਰਮੰਡਲ ਖੇਡਾਂ ਦਾ ਪੋਡੀਅਮ ਫਿਨਿਸ਼ ਹੋਵੇਗਾ। ਲਵਲੀਨਾ ਗੋਲਡ ਕੋਸਟ 2018 ’ਚ ਕੁਆਰਟਰ ਫਾਈਨਲ ’ਚ ਮੌਜ਼ੂਦਾ ਚੈਂਪੀਅਨ ਸੈਂਡੀ ਰਿਆਨ ਤੋਂ ਹਾਰ ਗਈ ਸੀ ਤੇ ਬਰਮਿੰਘਮ 2022 ’ਚ ਆਪਣਾ ਸ਼ੁਰੂਆਤੀ ਮੁਕਾਬਲਾ ਹਾਰ ਗਈ ਸੀ। ਉਸਨੇ ਪਿਛਲੇ ਦੋਵੇਂ ਈਵੈਂਟਾਂ ’ਚ 69 ਕਿਲੋਗ੍ਰਾਮ ਵਰਗ ’ਚ ਹਿੱਸਾ ਲਿਆ।

ਸਾਰੇ ਮੁੱਖ ਬਹੁ-ਖੇਡ ਸਮਾਗਮਾਂ ’ਚ ਤਗਮੇ

ਇਸ ਤਗਮੇ ਦਾ ਇਹ ਵੀ ਅਰਥ ਹੈ ਕਿ ਲਵਲੀਨਾ ਨੇ ਸਾਰੇ ਮੁੱਖ ਬਹੁ-ਖੇਡ ਸਮਾਗਮਾਂ ’ਚ ਤਗਮੇ ਜਿੱਤੇ ਹਨ, ਜਿਨ੍ਹਾਂ ’ਚ ਉਹ ਭਾਗ ਲੈਣ ਦੇ ਯੋਗ ਸੀ। ਇਸ ਵਿੱਚ ਓਲੰਪਿਕ, ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਸ਼ਾਮਲ ਹਨ। ਜਦੋਂ ਭਾਰਤੀ ਦਲ ਵੀਰਵਾਰ ਨੂੰ ਉਦਘਾਟਨੀ ਸਮਾਰੋਹ ਲਈ ਸ਼ਾਨਦਾਰ ਪਹਿਰਾਵੇ ’ਚ ਮੈਦਾਨ ’ਚ ਉਤਰੇਗਾ, ਤਾਂ ਲਵਲੀਨਾ ਤੇ ਟੋਕੀਓ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਝੰਡਾ ਤੇ ਬੈਟਨ ਧਾਰਕ ਲੈ ਕੇ ਜਾਣਗੇ। ਲਵਲੀਨਾ ਨੇ ਟੋਕੀਓ ਓਲੰਪਿਕ ’ਚ ਕਾਂਸੀ ਤੇ 2023 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਿਆ। ਉਸਨੇ 2023 ’ਚ ਚੀਨ ਦੇ ਹਾਂਗਜ਼ੂ ’ਚ ਹੋਈਆਂ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ।

IND vs ZIM: ਕੀ ਇੰਗਲੈਂਡ ਦੀ ਹਾਰ ਭੁੱਲਕੇ ਨਵੀਂ ਸ਼ੁਰੂਆਤ ਕਰ ਸਕੇਗੀ ਟੀਮ ਇੰਡੀਆ, ਕਪਤਾਨ ਅਈਅਰ ਨੇ ਕੀਤਾ ਰਣਨੀਤੀ ਦਾ ਖੁਲਾਸਾ
IND vs ZIM: ਸਪੋਰਟਸ ਡੈਸਕ। ਇੰਗਲੈਂਡ ਦੌਰੇ ’ਤੇ ਨਿਰਾਸ਼ਾਜਨਕ ਪ੍ਰਦਰਸ਼ਨ ਬਾਅਦ, ਭਾਰਤੀ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ਆਪਣੇ ਖਿਡਾਰੀਆਂ ਨੂੰ ਨਿਡਰ ਕ੍ਰਿਕੇਟ ਖੇਡਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਫਲਤਾ ਦੇ ਡਰ ਦੀ ਟੀਮ ’ਚ ਕੋਈ ਜਗ੍ਹਾ ਨਹੀਂ ਹੈ। ਹਾਲੀਆ ਹਾਰ ਨੇ ਟੀਮ ਨੂੰ ਕਮਜ਼ੋਰ ਨਹੀਂ ਕੀਤਾ ਹੈ, ਸਗੋਂ ਇਸਨੂੰ ਹੋਰ ਇੱਕਜੁੱਟ ਬਣਾਇਆ ਹੈ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਭਲਕੇ ਬੁੱਧਵਾਰ ਨੂੰ ਖੇਡਿਆ ਜਾਵੇਗਾ।

ਇੰਗਲੈਂਡ ਦੌਰੇ ਤੋਂ ਮਿਲੀ ਸਿੱਖ | IND vs ZIM

ਮੈਚ ਦੀ ਪੂਰਵ ਸੰਧਿਆ ’ਤੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ, ਅਈਅਰ ਨੇ ਕਿਹਾ ਕਿ ਇੰਗਲੈਂਡ ਤੇ ਆਇਰਲੈਂਡ ਦਾ ਦੌਰਾ ਟੀਮ ਲਈ ਚੁਣੌਤੀਪੂਰਨ ਸੀ, ਪਰ ਇਸਨੇ ਬਹੁਤ ਸਾਰੀਆਂ ਸਕਾਰਾਤਮਕ ਸਿੱਖਿਆਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ, ‘ਸਾਡਾ ਇੰਗਲੈਂਡ ’ਚ ਸਮਾਂ ਚੰਗਾ ਨਹੀਂ ਰਿਹਾ, ਪਰ ਉੱਥੋਂ ਅਸੀਂ ਸਿੱਖਿਆ ਕਿ ਸਾਨੂੰ ਅੱਗੇ ਵਧਣ ਲਈ ਇੱਕ ਟੀਮ ਦੇ ਰੂਪ ਵਿੱਚ ਕੀ ਸੁਧਾਰ ਕਰਨ ਦੀ ਲੋੜ ਹੈ। ਮੈਦਾਨ ’ਤੇ ਬਿਹਤਰ ਸੋਚ, ਹਾਲਾਤਾਂ ਦੇ ਅਨੁਕੂਲ ਹੋਣ ਦੀ ਯੋਗਤਾ ਤੇ ਜਾਗਰੂਕਤਾ ਜ਼ਰੂਰੀ ਹੈ।’ ਇਹ ਦੌਰਾ ਅਈਅਰ ਦਾ ਕਪਤਾਨ ਵਜੋਂ ਪਹਿਲਾ ਵਿਦੇਸ਼ੀ ਕਾਰਜਕਾਲ ਵੀ ਸੀ।

Read Also : Moga News: ਮੋਗਾ ’ਚ 105 ਕਰੋੜ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ

‘ਅਸਫਲਤਾ ਦਾ ਡਰ ਖਿਡਾਰੀਆਂ ਨੂੰ ਰੋਕਦਾ ਹੈ’

ਸ਼੍ਰੇਅਸ ਅਈਅਰ ਨੇ ਨੌਜਵਾਨ ਖਿਡਾਰੀਆਂ ਨੂੰ ਬਾਹਰੀ ਆਲੋਚਨਾ ਦੀ ਪਰਵਾਹ ਕੀਤੇ ਬਿਨਾਂ ਆਤਮਵਿਸ਼ਵਾਸ ਨਾਲ ਖੇਡਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, ‘ਜੇਕਰ ਅਸਫਲਤਾ ਦਾ ਡਰ ਹੈ, ਤਾਂ ਖਿਡਾਰੀ ਆਪਣੇ ਆਪ ਨੂੰ ਬਚਾਉਣ ਲਈ ਖੇਡਣਗੇ। ਜਦੋਂ ਕੋਈ ਡਰ ਨਹੀਂ ਹੋਵੇਗਾ ਤਾਂ ਹੀ ਤੁਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕੋਗੇ। ਸਾਨੂੰ ਬਾਹਰਲੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਵਰਤਮਾਨ ’ਚ ਰਹਿਣਾ ਪਵੇਗਾ ਤੇ ਇੱਕ ਟੀਮ ਦੇ ਰੂਪ ਵਿੱਚ ਚੰਗੀ ਕ੍ਰਿਕੇਟ ਖੇਡਣੀ ਪਵੇਗੀ।’

ਘੱਟ ਤਿਆਰੀ ਬਾਵਜੂਦ ਚੁਣੌਤੀ ਲਈ ਤਿਆਰ | IND vs ZIM

ਭਾਰਤੀ ਟੀਮ ਇੰਗਲੈਂਡ ਤੋਂ ਸਿੱਧੇ ਜ਼ਿੰਬਾਬਵੇ ਪਹੁੰਚੀ ਤੇ ਸਿਰਫ਼ ਇੱਕ ਅਭਿਆਸ ਸੈਸ਼ਨ ਕੀਤਾ। ਇਸ ਬਾਰੇ, ਅਈਅਰ ਨੇ ਕਿਹਾ, ‘ਇਹ ਯਕੀਨੀ ਤੌਰ ’ਤੇ ਚੁਣੌਤੀਪੂਰਨ ਹੈ। ਅਸੀਂ ਕੱਲ੍ਹ ਪਹੁੰਚੇ, ਅੱਜ ਅਭਿਆਸ ਕੀਤਾ, ਤੇ ਕੱਲ੍ਹ ਇੱਕ ਮੈਚ ਹੈ। ਪਰ ਅਜਿਹੀਆਂ ਸਥਿਤੀਆਂ ’ਚ ਵਧੀਆ ਪ੍ਰਦਰਸ਼ਨ ਕਰਨ ਵਿੱਚ ਇੱਕ ਵੱਖਰੀ ਸੰਤੁਸ਼ਟੀ ਹੈ।’

ਹਾਰਾਂ ਨੇ ਟੀਮ ਨੂੰ ਹੋਰ ਮਜ਼ਬੂਤ ​​ਬਣਾਇਆ

ਅਈਅਰ ਦਾ ਮੰਨਣਾ ਹੈ ਕਿ ਲਗਾਤਾਰ ਵਿਦੇਸ਼ੀ ਦੌਰਿਆਂ ਨੇ ਖਿਡਾਰੀਆਂ ਨੂੰ ਬਹੁਤ ਤਜਰਬਾ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਵੇਂ ਨਤੀਜੇ ਸਾਡੇ ਹੱਕ ’ਚ ਨਹੀਂ ਰਹੇ ਹਨ, ਇਸ ਨੇ ਟੀਮ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਲਿਆਂਦਾ ਹੈ।’ ਅਸੀਂ ਲਗਾਤਾਰ ਇਸ ਬਾਰੇ ਚਰਚਾ ਕਰ ਰਹੇ ਹਾਂ ਕਿ ਅੱਗੇ ਵਧਦੇ ਹੋਏ ਇੱਕ ਇਕਾਈ ਵਜੋਂ ਕਿਵੇਂ ਖੇਡਣਾ ਹੈ। ਜਿੰਨੀ ਜਲਦੀ ਅਸੀਂ ਇਸ ਚੁਣੌਤੀਪੂਰਨ ਦੌਰ ਨੂੰ ਪਾਰ ਕਰਾਂਗੇ, ਟੀਮ ਓਨੀ ਹੀ ਮਜ਼ਬੂਤ ​​ਹੋਵੇਗੀ।

ਜ਼ਿੰਬਾਬਵੇ ਨੂੰ ਹਲਕੇ ਵਿੱਚ ਨਹੀਂ ਲਿਆ

ਭਾਰਤੀ ਕਪਤਾਨ ਨੇ ਮੇਜ਼ਬਾਨ ਜ਼ਿੰਬਾਬਵੇ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਟੀਮ ਕੋਲ ਕਈ ਖਿਡਾਰੀ ਹਨ ਜਿਨ੍ਹਾਂ ਕੋਲ ਆਈਪੀਐਲ ਦਾ ਤਜਰਬਾ ਹੈ ਤੇ ਉਹ ਮੈਚ ਨੂੰ ਮੁਸ਼ਕਲ ਬਣਾ ਸਕਦੇ ਹਨ।

ਸੱਟ ਤੋਂ ਵਾਪਸੀ ਨੇ ਮੈਨੂੰ ਮਜ਼ਬੂਤ ​​ਬਣਾਇਆ

ਆਪਣੀ ਸੱਟ ਤੇ ਵਾਪਸੀ ਦੇ ਤਜਰਬੇ ’ਤੇ ਵਿਚਾਰ ਕਰਦੇ ਹੋਏ, ਅਈਅਰ ਨੇ ਕਿਹਾ ਕਿ ਇਸ ਸਮੇਂ ਨੇ ਉਸਨੂੰ ਮਾਨਸਿਕ ਤੌਰ ’ਤੇ ਮਜ਼ਬੂਤ ​​ਬਣਾਇਆ ਹੈ। ਉਨ੍ਹਾਂ ਕਿਹਾ, ‘ਸੱਟ ਤੋਂ ਠੀਕ ਹੋਣ ਤੋਂ ਬਾਅਦ, ਮੇਰਾ ਆਤਮਵਿਸ਼ਵਾਸ ਵਧਿਆ ਹੈ। ਹੁਣ, ਮੈਦਾਨ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਹਿਲਾਂ ਨਾਲੋਂ ਸੌਖਾ ਲੱਗਦਾ ਹੈ। ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਮੁੱਖ ਗੱਲ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਤੇ ਜਲਦੀ ਸੁਧਾਰ ਕਰਨਾ ਹੈ।’

Hockey World Cup 2026: ਹਾਕੀ ਵਿਸ਼ਵ ਕੱਪ 2026 ਲਈ ਚੁਣੀ ਭਾਰਤੀ ਟੀਮ ’ਚ 8 ਖਿਡਾਰੀ ਪੰਜਾਬ ਦੇ
ਬਠਿੰਡਾ/ਜਲੰਧਰ (ਸੁਖਜੀਤ ਮਾਨ)। ਨੀਦਰਲੈਂਡ ਤੇ ਬੈਲਜੀਅਮ ’ਚ 15 ਅਗਸਤ ਤੋਂ 30 ਅਗਸਤ 2026 ਤੱਕ ਹੋਣ ਵਾਲੇ ਵਿਸ਼ਵ ਹਾਕੀ ਕੱਪ 2026 ’ਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ’ਚ ਪੰਜਾਬ ਦੇ 8 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਦਾ ਕਪਤਾਨ ਇਸ ਵਾਰ ਵੀ ਪੰਜਾਬੀ ਖਿਡਾਰੀ ਹਰਮਨਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ। ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਚੁਣੀ ਗਈ ਭਾਰਤੀ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ’ਚ ਸੋਨ ਤਮਗਾ ਹਾਸਲ ਕਰਕੇ ਪਰਤੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਸਿੰਘ ਇਸ ਵਾਰ ਵੀ ਭਾਰਤੀ ਹਾਕੀ ਟੀਮ ਦੇ ਕਪਤਾਨ ਹੋਣਗੇ ਜਦਕਿ ਇਸ ਟੀਮ ’ਚ ਭਾਰਤ ਦੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਉਲੰਪੀਅਨ ਮਨਪ੍ਰੀਤ ਸਿੰਘ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਤੇ ਮਨਦੀਪ ਸਿੰਘ ਵੀ ਟੀਮ ’ਚ ਸ਼ਾਮਲ ਹਨ। ਇਹ ਟੀਮ ਸੀਨੀਅਰ ਤੇ ਜੂਨੀਅਰ ਖਿਡਾਰੀਆਂ ਦਾ ਸੁਮੇਲ ਹੈ ਤੇ ਇਸ ਟੀਮ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। Hockey World Cup 2026

Read Also : FIFA World Cup 2030: ਕਿੱਥੇ ਹੋਵੇਗਾ 2030 ਦਾ ਫੁੱਟਬਾਲ ਵਿਸ਼ਵ ਕੱਪ, ਟੀਮਾਂ ਵਧਾਉਣ ਦੀ ਫੀਫਾ ਕਿਵੇਂ ਕਰ ਰਿਹਾ ਤਿਆਰੀ, ਕੀ ਭਾਰਤ ਕਰੇਗਾ ਕੁਆਲੀਫਾਈ?

Women's Hockey World Cup 2026: ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਸਲੀਮਾ ਟੇਟੇ ਨੂੰ ਸੌਂਪੀ ਗਈ ਕਪਤਾਨੀ
Women's Hockey World Cup 2026: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਹਾਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਬੈਲਜੀਅਮ ਤੇ ਨੀਦਰਲੈਂਡ ’ਚ ਆਯੋਜਿਤ ਹੋਣ ਵਾਲੇ ਐਫਆਈਐਚ ਮਹਿਲਾ ਹਾਕੀ ਵਿਸ਼ਵ ਕੱਪ 2026 ਲਈ 20 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਮਿਡਫੀਲਡਰ ਸਲੀਮਾ ਟੇਟੇ ਨੂੰ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ। ਮੁੱਖ ਕੋਚ ਸਜੋਰਡ ਮਾਰਿਨ ਨੇ ਚੁਣੀ ਗਈ ਟੀਮ ਨੂੰ ਤਜਰਬੇਕਾਰ ਤੇ ਨੌਜਵਾਨਾਂ ਦਾ ਸੰਤੁਲਿਤ ਮਿਸ਼ਰਣ ਦੱਸਿਆ ਹੈ। ਮਹਿਲਾ ਹਾਕੀ ਵਿਸ਼ਵ ਕੱਪ 15 ਤੋਂ 30 ਅਗਸਤ, 2026 ਤੱਕ ਬੈਲਜੀਅਮ ਤੇ ਨੀਦਰਲੈਂਡ ਸਾਂਝੇ ਤੌਰ ’ਤੇ ਆਯੋਜਿਤ ਕਰਨਗੇ। ਭਾਰਤੀ ਟੀਮ ਇਸ ਸਮੇਂ ਬੰਗਲੁਰੂ ’ਚ ਰਾਸ਼ਟਰੀ ਕੈਂਪ ’ਚ ਟੂਰਨਾਮੈਂਟ ਦੀ ਤਿਅਰੀ ਕਰ ਰਹੀ ਹੈ।

ਨੇਸ਼ਨਜ਼ ਕੱਪ ਜਿੱਤਣ ਵਾਲੀ ਟੀਮ ’ਚ ਵਿਸ਼ਵਾਸ

ਭਾਰਤੀ ਟੀਮ ਨੇ ਪਿਛਲੇ ਮਹੀਨੇ ਨਿਊਜ਼ੀਲੈਂਡ ’ਚ ਹੋਏ ਐਫਆਈਐਚ ਨੇਸ਼ਨਜ਼ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਬਿਨਾਂ ਹਾਰੇ ਸਮਾਪਤ ਕੀਤਾ ਤੇ ਖਿਤਾਬ ਵੀ ਆਪਣੇ ਨਾਂਅ ਕੀਤਾ। ਉਸ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਏ ਕਈ ਖਿਡਾਰੀਆਂ ਨੂੰ ਵਿਸ਼ਵ ਕੱਪ ਲਈ ਚੁਣੀ ਗਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। Women's Hockey World Cup 2026

Read Also : Panchkula News: ਪੰਚਕੂਲਾ ’ਚ ਸਮਝੌਤੇ ਦੀ ਮੀਟਿੰਗ ਬਣੀ ਖੂਨੀ ਝਗੜਾ, ਜੂਸ ਵਿਕਰੇਤਾ ਦਾ ਕਤਲ

ਪੂਲ ਡੀ ’ਚ ਭਾਰਤ ਦੀ ਚੁਣੌਤੀ | Women's Hockey World Cup 2026

ਭਾਰਤ ਨੂੰ ਵਿਸ਼ਵ ਕੱਪ ’ਚ ਪੂਲ ਡੀ ’ਚ ਚੀਨ, ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣੇ ਸਾਰੇ ਗਰੁੱਪ ਮੈਚ ਨੀਦਰਲੈਂਡ ਦੇ ਐਮਸਟਲਵੀਨ ਦੇ ਵੈਗਨਾਰ ਹਾਕੀ ਸਟੇਡੀਅਮ ’ਚ ਖੇਡੇਗੀ। ਭਾਰਤ ਆਪਣੀ ਮੁਹਿੰਮ 16 ਅਗਸਤ ਨੂੰ ਚੀਨ ਵਿਰੁੱਧ ਸ਼ੁਰੂ ਕਰੇਗਾ। ਇਸ ਤੋਂ ਬਾਅਦ 18 ਅਗਸਤ ਨੂੰ ਦੱਖਣੀ ਅਫਰੀਕਾ ਤੇ 20 ਅਗਸਤ ਨੂੰ ਇੰਗਲੈਂਡ ਵਿਰੁੱਧ ਮੈਚ ਹੋਣਗੇ। ਮੁੱਖ ਕੋਚ ਸੋਰਡ ਮਾਰਿਜਨੇ ਨੇ ਕਿਹਾ, ‘ਅਸੀਂ ਸੰਤੁਲਿਤ ਟੀਮ ਚੁਣੀ ਹੈ ਜੋ ਇਸ ਗਰਮੀਆਂ ’ਚ ਆਉਣ ਵਾਲੀਆਂ ਵੱਡੀਆਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹੈ। ਖਿਡਾਰੀਆਂ ਨੇ ਟੂਰਨਾਮੈਂਟ ਤੋਂ ਪਹਿਲਾਂ ਸਖ਼ਤ ਮਿਹਨਤ ਕੀਤੀ ਹੈ ਤੇ ਸਾਨੂੰ ਉਨ੍ਹਾਂ ਦੀਆਂ ਯੋਗਤਾਵਾਂ ’ਤੇ ਪੂਰਾ ਭਰੋਸਾ ਹੈ। ਅਸੀਂ ਦੁਨੀਆ ਦੀਆਂ ਸਭ ਤੋਂ ਵਧੀਆ ਟੀਮਾਂ ਵਿਰੁੱਧ ਖੇਡਦੇ ਹੋਏ ਸਭ ਤੋਂ ਵੱਡੇ ਮੰਚ ’ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ।’

ਭਾਰਤੀ ਟੀਮ

ਗੋਲਕੀਪਰ : ਸਵਿਤਾ, ਬਿਚੂ ਦੇਵੀ ਖਰੀਬਾਮ।

ਡਿਫੈਂਡਰ : ਇਸ਼ਿਕਾ ਚੌਧਰੀ, ਸੁਸ਼ੀਲਾ ਚਾਨੂ ਪੁਖਰਾਮਬਮ, ਲਾਲਥਨਥਲੁਆਂਗੀ, ਜੋਤੀ, ਸ਼ਿਲਪੀ ਡੱਬਾਸ।
ਮਿਡਫੀਲਡਰ : ਸਲੀਮਾ ਟੇਟੇ (ਕਪਤਾਨ), ਨਿੱਕੀ ਪ੍ਰਧਾਨ, ਸਾਕਸ਼ੀ ਰਾਣਾ, ਸੁਨੇਲਿਤਾ ਟੋਪੋ, ਨੇਹਾ, ਦੀਪਿਕਾ ਸੋਰੇਂਗ।

ਫਾਰਵਰਡ : ਲਾਲਰੇਮਸਿਆਮੀ, ਰੁਤੁਜਾ ਦਾਦਾਸ਼ੋ ਪਿਸਾਲ, ਨਵਨੀਤ ਕੌਰ, ਦੀਪਿਕਾ, ਇਸ਼ਿਕਾ, ਬਲਜੀਤ ਕੌਰ, ਬਿਊਟੀ ਡੁੰਗਡੁੰਗ।

ਰੰਗਲਾ ਪੰਜਾਬ–ਮਿਸ਼ਨ 2027 ਤਹਿਤ ਵਿਧਾਨ ਸਭਾ ਹਲਕਾ ਫਰੀਦਕੋਟ ਵਿੱਚ ਰੱਸਾਕਸੀ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ
ਫ਼ਰੀਦਕੋਟ (ਗੁਰਪ੍ਰੀਤ ਪੱਕਾ): ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ "ਰੰਗਲਾ ਪੰਜਾਬ – ਮਿਸ਼ਨ 2027" ਤਹਿਤ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਹਰ ਪਿੰਡ ਵਿੱਚ ਰੱਸਾਕਸੀ ਮੁਕਾਬਲਿਆਂ ਦੀ ਲੜੀ ਦੀ ਅੱਜ ਸ਼ਾਨਦਾਰ ਸ਼ੁਰੂਆਤ ਹੋਈ। ਇਸ ਮੌਕੇ ਸਮਾਜਸੇਵੀ ਅਰਸ਼ ਸੱਚਰ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਹਲਕੇ ਦੇ ਹਰ ਪਿੰਡ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਅਜਿਹੇ ਖੇਡ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਸਿਹਤਮੰਦ, ਅਨੁਸ਼ਾਸਿਤ ਅਤੇ ਨਸ਼ਾ-ਮੁਕਤ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇ।

ਅੱਜ ਦੇ ਪਹਿਲੇ ਮੁਕਾਬਲੇ ਵਿੱਚ ਕੁੱਲ 7 ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚ ਦੀਪ ਸਿੰਘ ਵਾਲਾ ਤੋਂ 3 ਟੀਮਾਂ, ਕੋਟਕਪੂਰਾ ਤੋਂ 2 ਟੀਮਾਂ, ਫਰੀਦਕੋਟ ਤੋਂ 1 ਟੀਮ ਅਤੇ ਧੀਮਾਂਵਾਲੀ ਤੋਂ 1 ਟੀਮ ਨੇ ਭਾਗ ਲਿਆ।

ਸਖ਼ਤ ਅਤੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਦੀਪ ਸਿੰਘ ਵਾਲਾ ਦੀ "ਡਿੰਪੀ ਗਰੁੱਪ" ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ ₹5,100 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਰਸ਼ ਸੱਚਰ ਨੇ ਜੇਤੂ ਟੀਮ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅਰਸ਼ ਸੱਚਰ ਨੇ ਵਿਸ਼ੇਸ਼ ਤੌਰ 'ਤੇ ਪਿੰਡ ਦੀਪ ਸਿੰਘ ਵਾਲਾ ਦੇ ਸਮੂਹ ਪਿੰਡ ਵਾਸੀਆਂ, ਪੰਚਾਇਤ, ਨੌਜਵਾਨਾਂ ਅਤੇ ਸਮੂਹ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ, ਸਾਦਿਕ ਰੋਡ, ਦੀਪ ਸਿੰਘ ਵਾਲਾ ਵਿਖੇ ਇਸ ਮੁਕਾਬਲੇ ਦਾ ਸਫ਼ਲ ਆਯੋਜਨ ਸੰਭਵ ਹੋ ਸਕਿਆ। ਉਨ੍ਹਾਂ ਮਿਸ਼ਨ 2027 ਲਈ ਦਿੱਤੇ ਜਾ ਰਹੇ ਪਿਆਰ, ਵਿਸ਼ਵਾਸ, ਅਸੀਸਾਂ ਅਤੇ ਭਰਪੂਰ ਸਹਿਯੋਗ ਲਈ ਵੀ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਪ੍ਰਗਟਾਇਆ।

ਉਨ੍ਹਾਂ ਕਿਹਾ ਕਿ "ਖੇਡਾਂ ਨਾਲ ਜੁੜੇਗਾ ਨੌਜਵਾਨ, ਤੰਦਰੁਸਤ ਬਣੇਗਾ ਪੰਜਾਬ" ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਇੱਕ ਲੋਕ ਅੰਦੋਲਨ ਹੈ। ਮਿਸ਼ਨ 2027 ਤਹਿਤ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਹਰ ਪਿੰਡ ਵਿੱਚ ਰੱਸਾਕਸੀ ਸਮੇਤ ਹੋਰ ਖੇਡ ਮੁਕਾਬਲੇ ਕਰਵਾਏ ਜਾਣਗੇ, ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਮਿਲੇ ਅਤੇ ਨਸ਼ਾ-ਮੁਕਤ, ਤੰਦਰੁਸਤ ਅਤੇ ਰੰਗਲਾ ਪੰਜਾਬ ਸਿਰਜਿਆ ਜਾ ਸਕੇ।