Give - Sach Kahoon Punjabi
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ
ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ
ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ ਇਸ ਬਦਲ ਨੂੰ ਚੁਣਨਾ ਚਾਹੁੰਦੀਆਂ ਹਨ। ਅਦਾਲਤ ਨੇ ਕੇਂਦਰ ਦੀ ਉਸ ਦਲੀਲ ਨੂੰ ਨਿਰਾਸ਼ਾਜਨਕ ਦੱਸਿਆ, ਜਿਸ ‘ਚ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਪਿੱਛੇ ਸਰੀਰਕ ਸਮਰੱਥਾਵਾਂ ਅਤੇ ਸਮਾਜਿਕ ਮਾਨਦੰਡਾਂ ਦਾ ਹਵਾਲਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਆਰਮੀ ‘ਚ ਮਹਿਲਾਵਾਂ ਨੂੰ ਪੁਰਸ਼ ਅਫਸਰਾਂ ਤੋਂ ਬਰਾਬਰੀ ਦਾ ਅਧਿਕਾਰ ਮਿਲ ਗਿਆ ਹੈ। ਅਜੇ ਤੱਕ ਆਰਮੀ ‘ਚ 14 ਸਾਲ ਤੱਕ ਸ਼ਾਰਟ ਸਰਵਿਸ ਕਮਿਸ਼ਨ (ਐਸਐਸਸੀ) ‘ਚ ਸੇਵਾ ਦੇ ਚੁੱਕੇ ਪੁਰਸ਼ ਸੈਨਿਕਾਂ ਨੂੰ ਹੀ ਸਥਾਈ ਕਮਿਸ਼ਨ ਦਾ ਬਦਲ ਮਿਲ ਰਿਹਾ ਸੀ, ਪਰ ਮਹਿਲਾਵਾਂ ਨੂੰ ਇਹ ਹੱਕ ਨਹੀਂ ਸੀ। ਹਵਾਈ ਫੌਜ ਅਤੇ ਜਲ ਸੈਨਾ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਮਿਲ ਰਿਹਾ ਹੈ। ਫੈਸਲਾ ਜਸਟਿਸ ਡੀਵਾਈ ਚੰਦਰਚੂੜ ਦੀ ਬੇਂਚ ਨੇ ਸੁਣਾਇਆ। Permanent Commission
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਤਾਰਪੁਰ ਲਾਂਘੇ ਨੂੰ ਖੁੱਲ੍ਹਵਾਉਣ ਲਈ ਨਿੱਜੀ ਦਖਲ ਦੇਣ ਵਾਸਤੇ ਸੁਸ਼ਮਾ ਨੂੰ ਪੱਤਰ
ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਤੱਕ ਗਲਿਆਰੇ ਨੂੰ ਖੁੱਲ੍ਹਵਾਉਣ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਦਿਵਸ ਮੌਕੇ ਕਰਤਾਰਪੁਰ ਦੇ ਇਤਿਹਾਸਕ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਸਮਰੱਥ ਬਣਾਉਣ ਵਾਸਤੇ ਪਾਕਿਸਤਾਨ ਸਰਕਾਰ ਕੋਲੋਂ ਲਾਂਘੇ ਦੀ ਮੰਗ ਕਰਨ ਵਾਸਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਉਠਾਉਣ ਅਤੇ ਅਵਤਾਰ ਦਿਵਸ ਸਮਾਰੋਹਾਂ ਮੌਕੇ ਅਤਰਰਾਸ਼ਟਰੀ ਸਰਹੱਦ ਤੋਂ ਕਰਤਾਰਪੁਰ ਤੱਕ ਗਲਿਆਰੇ ਨੂੰ ਖੁੱਲ੍ਹਵਾਉਣ ਤਾਂ ਜੋ ਸ਼ਰਧਾਲੂ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਣ। (Kartarpur Corridor)
ਇਹ ਵੀ ਪੜ੍ਹੋ : ਕਾਰਗਿਲ ਵਿਜੈ ਦਿਵਸ ਮੌਕੇ ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਦੇਖੋ ਪੂਰੀ ਵੀਡੀਓ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਰਾਵੀ ਤੋਂ ਪਰਲੇ ਪਾਸੇ ਅੰਤਰਰਾਸ਼ਟਰੀ ਸਰਹੱਦ ਤੋਂ 4 ਕਿ.ਮੀ. ਦੂਰ ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਕੋਲ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਅੰਤਿਮ ਸਮਾਂ ਗੁਜ਼ਾਰਿਆ ਸੀ ਅਤੇ ਉਨ੍ਹਾਂ ਦਾ 550ਵਾਂ ਅਵਤਾਰ ਦਿਵਸ ਨਵੰਬਰ 2019 ਵਿੱਚ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੀ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਯਕੀਨੀ ਬਣਾਏ ਜਾਣ ਦੀ ਇਕ ਇਤਿਹਾਸਕ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਭਾਰਤ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਕੇ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਆਖਿਆ ਹੈ ਤਾਂ ਜੋ ਅੰਤਰਰਾਸ਼ਟਰੀ ਸਰਹੱਦ ਤੋਂ ਕਰਤਾਰਪੁਰ ਤੱਕ ਗਲਿਆਰਾ ਖੁੱਲ੍ਹਵਾਇਆ ਜਾ ਸਕੇ। (Kartarpur Corridor)
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਹ ਮੰਗ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1 ਸਤੰਬਰ, 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਅੰਮ੍ਰਿਤਸਰ ਵਿਖੇ ਇਸ ਸਬੰਧੀ ਇੱਕ ਐਲਾਨ ਕੀਤਾ ਸੀ। ਉਨ੍ਹਾਂ ਨੇ ਸਾਲ 2005 ਅਤੇ 2006 ਦੇ ਸੂਬੇ ਦੇ ਦੌਰੇ ਦੌਰਾਨ ਇਸੇ ਨੂੰ ਦੁਹਰਾਇਆ ਸੀ ਪਰ ਇਸ ਸਬੰਧੀ ਵਧੀਆ ਕੋਸ਼ਿਸਾਂ ਦੇ ਬਾਵਜੂਦ ਇਸ ਨੂੰ ਅਮਲੀ ਰੂਪ ਨਹੀਂ ਮਿਲਿਆ। ਉਨ੍ਹਾਂ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਇਸ ਸਬੰਧੀ ਆਪਣੀਆਂ ਨਿੱਜੀ ਕੋਸ਼ਿਸਾਂ ਕਰਨ ਦੀ ਅਪੀਲ ਕੀਤੀ ਹੈ। (Kartarpur Corridor)
ਵਿਰਾਟ ਦਾ ਸੈਂਕੜਾ, ਇੰਗਲੈਂਡ ਨੂੰ ਜਿੱਤ ਲਈ ਦਿੱਤਾ ਦੌੜਾਂ ਦਾ ਪਹਾੜ
ਭਾਰਤ 7 ਵਿਕਟਾਂ ਤੇ 352 ਦੌੜਾਂ ਪਾਰੀ ਐਲਾਨੀ’
ਇੰਗਲੈਂਡ ਨੂੰ ਜਿੱਤ ਲਈ ਦਿੱਤਾ 521 ਦਾ ਟੀਚਾ
ਨਾਟਿੰਘਮ, (ਏਜੰਸੀ)। ਭਾਰਤੀ ਕਪਤਾਨ ਵਿਰਾਟ ਕੋਹਲੀ ਦੇ 23ਵੇਂ ਸੈਂਕੜੇ ਨਾਲ ਭਾਰਤ ਨੇ ਆਪਣੀ ਦੂਸਰੀ ਪਾਰੀ ਤੀਸਰੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਸੱਤ ਵਿਕਟਾਂ ‘ਤੇ 352 ਦੌੜਾਂ ‘ਤੇ ਘੋਸ਼ਿਤ ਕਰਕੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 521 ਦੌੜਾਂ ਦਾ ਪਹਾੜ ਜਿਹਾ ਟੀਚਾ ਰੱਖ ਦਿੱਤਾ। ਵਿਰਾਟ ਨੇ ਚਾਹ ਤੋਂ ਬਾਅਦ ਆਪਣਾ 23ਵਾਂ ਸੈਂਕੜਾ ਪੂਰਾ ਕੀਤਾ ਉਸਨੇ ਪਹਿਲੀ ਪਾਰੀ ‘ਚ 97 ਦੌੜਾਂ ਬਣਾਈਆਂ ਸਨ ਜਿਸ ਨਾਲ ਇਸ ਮੈਚ ‘ਚ ਉਸ ਦੀਆਂ ਕੁੱਲ 200 ਦੌੜਾਂ ਹੋ ਗਈਆਂ ਵਿਰਾਟ ਨੇ ਪਹਿਲੇ ਮੈਚ ‘ਚ ਵੀ ਸੈਂਕੜੇ ਸਮੇਤ ਕੁੱਲ 200 ਦੌੜਾਂ ਬਣਾਈਆਂ ਸਨ ਕੋਹਲੀ ਨੇ ਚੇਤੇਸ਼ਵਰ ਪੁਜਾਰਾ ਨਾਲ ਤੀਸਰੀ ਵਿਕਟ ਲਈ 113 ਦੌੜਾਂ ਅਤੇ ਅਜਿੰਕੇ ਰਹਾਣੇ ਨਾਲ ਚੌਥੀ ਵਿਕਟ ਲਈ 57 ਦੌੜਾਂ ਜੋੜੀਆਂ। (Virat Kohli)
ਇੰਗਲੈਂਡ ਨੇ ਬਿਨਾਂ ਨੁਕਸਾਨ 9 ਓਵਰਾਂ ‘ਚ ਬਣਾਈਆਂ 23 ਦੌੜਾਂ
ਇੰਗਲੈਂਡ ਨੂੰ ਭਾਰਤ ਦੇ ਪਾਰੀ ਘੋਸ਼ਿਤ ਕੀਤੇ ਜਾਣ ਬਾਅਦ ਬਾਕੀ ਸਮੇਂ ‘ਚ 9 ਓਵਰ ਖੇਡਣ ਨੂੰ ਮਿਲੇ ਜਿਸ ਵਿੱਚ ਉਸਨੇ ਬਿਨਾਂ ਨੁਕਸਾਨ ਦੇ 23 ਦੌੜਾਂ ਬਣਾ ਲਈਆਂ ਹਨ ਸਟੰਪਸ ਸਮੇਂ ਅਲੇਸਟੇਅਰ ਕੁਕ 9 ਦੌੜਾਂ ਅਤੇ ਕੀਟਨ ਜੇਨਿੰਗਸ 13 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇੰਗਲੈਂਡ ਨੂੰ ਅਗਲੇ ਦੋ ਦਿਨਾਂ ‘ਚ ਜਿੱਤ ਲਈ ਅਜੇ ਹੋਰ 498 ਦੌੜਾਂ ਦੀ ਜਰੂਰਤ ਹੈ।
ਭਾਰਤ ਨੇ 2 ਵਿਕਟਾਂ ‘ਤੇ 124 ਦੌੜਾਂ ਤੋਂ ਸ਼ੁਰੂ ਕੀਤੀ ਸੀ ਪਾਰੀ
ਭਾਰਤ ਨੇ ਸਵੇਰੇ ਦੋ ਵਿਕਟਾਂ ‘ਤੇ 124 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਚੇਤੇਸ਼ਵਰ ਪੁਜਾਰਾ ਨੇ 33 ਅਤੇ ਵਿਰਾਟ ਨੇ 8 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਲੰਚ ਤੱਕ ਪੁਜਾਰਾ 56 ਅਤੇ ਵਿਰਾਟ 54 ਦੌੜਾਂ ‘ਤੇ ਜਦੋਂਕਿ ਭਾਰਤ ਦਾ ਸਕੋਰ ਦੋ ਵਿਕਟਾਂ ‘ਤੇ 194 ਦੌੜਾਂ ‘ਤੇ ਪਹੁੰਚ  ਗਿਆ ਪੁਜਾਰਾ ਨੇ ਲੜੀ ‘ਚ ਪਹਿਲੀ ਵਾਰ ਆਪਣੀ ਮੁਹਾਰਤ ਅਨੁਸਾਰ ਬੱਲੇਬਾਜ਼ੀ ਕੀਤੀ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਵਿਕਟ ਲਈ ਤਰਸਾ ਦਿੱਤਾ। (Virat Kohli)
ਵਿਰਾਟ ਨੇ ਸੈਂਕੜੇ ਨਾਲ ਬਣਾਏ ਰਿਕਾਰਡ | Virat Kohli
ਵਿਰਾਟ ਨੇ ਚਾਹ ਤੋਂ ਬਾਅਦ ਕ੍ਰਿਸ ਵੋਕਸ ਦੀ ਗੇਂਦ ‘ਤੇ ਚੌਕਾ ਲਾ ਕੇ ਇੰਗਲੈਂਡ ‘ਚ ਦੂਸਰਾ, ਟੈਸਟ ਕਰੀਅਰ ਦਾ 23ਵਾਂ ਅਤੇ ਬਤੌਰ ਕਪਤਾਨ 16ਵਾਂ ਟੈਸਟ ਸੈਂਕੜਾ ਪੂਰਾ ਕੀਤਾ ਵਿਰਾਟ ਹੁਣ ਗ੍ਰੀਮ ਸਮਿੱਥ (25) ਅਤੇ ਰਿਕੀ ਪੋਂਟਿੰਗ (19) ਤੋਂ ਬਾਅਦ ਤੀਸਰੇ ਕਪਤਾਨ ਹਨ ਜਿੰਨ੍ਹਾਂ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਸੈਂਕੜੇ ਲਾਏ ਹਨ ਵਿਰਾਟ 23 ਸੈਂਕੜਿਆਂ ਨਾਲ ਵਰਿੰਦਰ ਸਹਿਵਾਗ  ਦੇ ਨਾਲ ਆ ਗਏ ਹਨ ਇਸ ਦੇ ਨਾਲ ਹੀ ਏਸ਼ੀਆ ਤੋਂ ਬਾਹਰ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਵਿਰਾਟ ਹੁਣ 11 ਸੈਂਕੜਿਆਂ ਨਾਲ ਚੌਥੇ ਬੱਲੇਬਾਜ਼ ਬਣ ਗਏ ਹਨ।
ਲੋਕ ਸਭਾ ਹਲਕਾ ਦੇ ਯੂਥ ਪ੍ਰਧਾਨਾਂ ਨੂੰ 2-2 ਪੁਲਿਸ ਮੁਲਾਜ਼ਮ ਦੇਣ ਦੇ ਆਦੇਸ਼
ਤਕਨੀਕੀ ਭਾਸ਼ਾ ਵਿੱਚ ਦਿੱਤੀ ਜਾਵੇਗੀ ਪੁਲਿਸ ਸੁਰੱਖਿਆ ਤਾਂ ਕਿ ਨਾ ਆਵੇ ਸੁਰੱਖਿਆ ਦੇਣ ‘ਚ ਮੁਸ਼ਕਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨਾਂ ਵੀ.ਆਈ.ਪੀਜ਼. ਵਾਂਗ ਸਰਕਾਰੀ ਸੁਰੱਖਿਆ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਹਾਲਾਂਕਿ ਸਰਕਾਰੀ ਫਾਈਲਾਂ ਵਿੱਚ ਸੁਰੱਖਿਆ ਦੇਣ ਪਿੱਛੇ ਕਈ ਤਕਨੀਕੀ ਕਾਰਨਾਂ ਦੀ ਵਰਤੋਂ ਕੀਤੀ ਜਾਵੇਗੀ ਪਰ 13 ਲੋਕ ਸਭਾ ਹਲਕਿਆਂ ਦੇ ਯੂਥ ਪ੍ਰਧਾਨਾਂ ਨੂੰ ਸਰਕਾਰੀ ਸੁਰੱਖਿਆ ਛਤਰੀ ਹਰ ਹਾਲਤ ਵਿੱਚ ਮਿਲੇਗੀ। ਹਰ ਲੋਕ ਸਭਾ ਹਲਕਾ ਯੂਥ ਪ੍ਰਧਾਨ ਕੋਲ 2 ਪੁਲਿਸ ਸੁਰੱਖਿਆ ਮੁਲਾਜ਼ਮ ਤੈਨਾਤ ਹੋਣਗੇ, ਜਿਸ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਆਪਣੀ ਜੇਬ੍ਹ ਵਿੱਚੋਂ ਖ਼ਰਚ ਕਰੇਗੀ।
ਜਾਣਕਾਰੀ ਅਨੁਸਾਰ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਯੂਥ ਕਾਂਗਰਸ ਵੱਲੋਂ ਪ੍ਰਧਾਨ ਲਗਾਏ ਹੋਏ ਹਨ ਅਤੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਨ੍ਹਾਂ ਲੋਕ ਸਭਾ ਯੂਥ ਪ੍ਰਧਾਨਾਂ ਵੱਲੋਂ ਆਪਣੇ ਆਪਣੇ ਹਲਕੇ ਵਿੱਚ ਪਾਰਟੀ ਦੇ ਪ੍ਰਚਾਰ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਯੂਥ ਪ੍ਰਧਾਨਾਂ ਦੀ ਟੌਹਰ ਨੂੰ ਦੇਖ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਭਾਵ ਬਣੇ ਇਸ ਲਈ ਵੀ.ਆਈ.ਪੀ. ਕਲਚਰ ਦੇ ਤੌਰ ‘ਤੇ ਪ੍ਰਭਾਵ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੁਣ ਇਨ੍ਹਾਂ ਯੂਥ ਪ੍ਰਧਾਨਾਂ ਨਾਲ ਲਗਾਈ ਜਾ ਰਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ 13 ਲੋਕ ਸਭਾ ਹਲਕਿਆਂ ਦੇ ਪ੍ਰਧਾਨਾਂ ਨੂੰ ਜਾਨ-ਮਾਲ ਦਾ ਖ਼ਤਰਾ ਹੋਣ ਜਾਂ ਫਿਰ ਕਿਸੇ ਹੋਰ ਤਕਨੀਕੀ ਨੁਕਤਾ ਲਗਾਉਂਦੇ ਹੋਏ ਪੁਲਿਸ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ, ਇਸ ਵਿੱਚ ਲਗਭਗ 5-6 ਯੂਥ ਪ੍ਰਧਾਨਾਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਦੇ ਵੀ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਯੂਥ ਪ੍ਰਧਾਨਾਂ ਨੂੰ ਜਲਦ ਹੀ ਇਹ ਪੁਲਿਸ ਸੁਰੱਖਿਆ ਮਿਲ ਜਾਵੇਗੀ।
ਹਲਕਾ ਇੰਚਾਰਜ ਸਿਸਟਮ ਦੇ ਖ਼ਿਲਾਫ਼ ਸੀ ਕਾਂਗਰਸ ਹੁਣ ਉਸੇ ਰਾਹ ਤੁਰੀ
ਪੰਜਾਬ ਵਿੱਚ ਹਲਕਾ ਇੰਚਾਰਜ ਸਿਸਟਮ ਖ਼ਿਲਾਫ਼ ਪੰਜਾਬ ਦੀ ਕਾਂਗਰਸ ਪਿਛਲੇ 10-11 ਸਾਲਾਂ ਤੋਂ ਵਿਰੋਧ ਕਰਦੀ ਆਈ ਹੈ ਅਤੇ ਪਿਛਲੇ ਸਾਲ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਇਸ ਸਰਕਾਰ ਵਿੱਚ ਕੋਈ ਵੀ ਹਲਕਾ ਇੰਚਾਰਜ ਸਿਸਟਮ ਨਹੀਂ ਹੋਵੇਗਾ ਪਰ ਹੁਣ ਉਸੇ ਰਾਹ ਪੰਜਾਬ ਕਾਂਗਰਸ ਤੁਰ ਪਈ ਹੈ। ਯੂਥ ਕਾਂਗਰਸ ਦੇ 13 ਲੋਕ ਸਭਾ ਹਲਕਾ ਇੰਚਾਰਜਾਂ ਨੂੰ ਪੁਲਿਸ ਸੁਰੱਖਿਆ ਦਾ ਫਾਇਦਾ ਦਿੰਦੇ ਹੋਏ ਅਮਰਿੰਦਰ ਸਿੰਘ ਖੁਦ ਆਪਣੇ ਵੱਲੋਂ ਕੀਤੇ ਐਲਾਨ ਦੇ ਖ਼ਿਲਾਫ਼ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਸਿਹਤ ਮੰਤਰੀ ਬੋਲੇ, ਕੈਪਟਨ ਵੱਲੋਂ ਦਿੱਤੀਆਂ ਗਈਆਂ ਹਨ ਇਹ ਹਦਾਇਤਾਂ | Drug Free Center
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਨਸ਼ਾ ਛੱਡਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਸਕਿੱਲ ਸੈਂਟਰਾਂ ਵਿੱਚ ਉਨ੍ਹਾਂ ਨੂੰ ਯੋਗਤਾ ਅਨੁਸਾਰ ਟ੍ਰੇਡ ਕਰਕੇ ਅੱਗੇ ਸਰਕਾਰ ਵੱਲੋਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦਿੱਤੀ ਜਾਵੇਗੀ ਤਾਂ ਜੋ ਉਹ ਇਸ ਦਲਦਲ ਵਿੱਚ ਨਾ ਭਟਕਣ ਅਤੇ ਆਪਣੇ ਕਿੱਤੇ ਲੱਗ ਸਕਣ। ਇਹ ਬਿਆਨ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਅੱਜ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ‘ਚ ਸਟੇਜ ਤੋਂ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਉਨ੍ਹਾਂ ਨੂੰ ਖਾਸ ਹਦਾਇਤ ਹੈ।
ਨੌਜਵਾਨਾਂ ਨੂੰ ਪਿਆਰ ਅਤੇ ਹਮਦਰਦੀ ਨਾਲ ਹੀ ਇਸ ਤੋਂ ਮੋੜਿਆ ਜਾ ਸਕਦਾ | Drug Free Center
ਉਨ੍ਹਾਂ ਕਿਹਾ ਕਿ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਪਿਆਰ ਅਤੇ ਹਮਦਰਦੀ ਨਾਲ ਹੀ ਇਸ ਤੋਂ ਮੋੜਿਆ ਜਾ ਸਕਦਾ ਹੈ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਨਸ਼ੇ ਦੀ ਓਵਰਡੋਜ ਨਾਲ ਮਰੇ ਨੌਜਵਾਨਾਂ ਦਾ ਕੋਈ ਅੰਕੜਾ ਨਹੀਂ ਹੈ। ਸਿਹਤ ਮੰਤਰੀ ਨੇ ਪਿਛਲੇ ਦਿਨੀਂ ਮੌਤਾਂ ਬਾਬਤ ਕਿਹਾ ਕਿ ਜੀਰਾ ਅਤੇ ਨਵਾਂ ਸ਼ਹਿਰ ‘ਚ ਦੋ-ਦੋ ਮੌਤਾਂ ਦੀ ਨਸ਼ਿਆਂ ਕਰਕੇ ਹੋਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਬਾਕੀ ਮੌਤਾਂ ਹੈਰੋਇਨ ਜਾਂ ਸਮੈਕ ਆਦਿ ਦੀ ਤੋੜ ਨਾਲ ਹੋਈਆਂ ਹੋ ਸਕਦੀਆਂ ਹਨ, ਪਰੰਤੂ ਇਨ੍ਹਾਂ ਨੂੰ ਬਿਨਾਂ ਜਾਂਚ ਨਸ਼ਿਆਂ ਨਾਲ ਨਹੀਂ ਜੋੜਿਆ ਜਾ ਸਕਦਾ। (Drug Free Center)
ਇੱਧਰ ਸਿਹਤ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਅਗਲੇ ਦਿਨਾਂ ਵਿੱਚ ਇਹ ਮਾਮਲਾ ਗਰਮਾ ਸਕਦਾ ਹੈ ਕਿਉਂਕਿ ਇੱਕ ਪਾਸੇ ਲੱਖਾਂ ਰੁਪਏ ਲਾ ਕੇ ਉਚੇਰੀ ਪੜ੍ਹਾਈ ਕਰਨ ਵਾਲੇ ਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਧੱਕੇ ਖਾ ਰਹੇ ਹਨ, ਜਿਨ੍ਹਾਂ ਦੀ ਸਰਕਾਰ ਨੇ ਅਜੇ ਤੱਕ ਸੁਧ ਨਹੀਂ ਲਈ ਇੱਕ ਨੌਜਵਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਖੁਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਘਰ-ਘਰ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਉਨ੍ਹਾਂ ਨੂੰ ਅਜੇ ਨੌਕਰੀਆਂ ਨਸੀਬ ਨਹੀਂ ਹੋਈਆਂ। ਇੱਕ ਨੌਜਵਾਨ ਨੇ ਕਿਹਾ ਕਿ ਸਿਹਤ ਮੰਤਰੀ ਦਾ ਬਿਆਨ ਨੌਕਰੀ ਦੇ ਮਾਮਲੇ ਵਿੱਚ ਦਰੁਸਤ ਨਹੀਂ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕੀਤਾ ਵਾਅਦਾ ਪੂਰਾ ਕਰੇਗੀ ਜਾਂ ਇਹ ਪਹਿਲਾ ਵਾਂਗ ਹੀ ਸਗੂਫਾ ਸਾਬਤ ਹੋਵੇਗਾ। (Drug Free Center)
ਪੰਜਾਬ ਅੱਜ ਦੇਸ਼ ਭਰ ‘ਚ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਕਾਰਨ ਚਰਚਾ ‘ਚ ਹੈ ਰੋਜ਼ਾਨਾ ਇੱਕ-ਦੋ ਮੌਤਾਂ ਹੋ ਰਹੀਆਂ ਹਨ ਪੁਲਿਸ ਅਧਿਕਾਰੀ ਵੀ ਨਸ਼ਾ ਤਸਕਰੀ ਦੇ ਦੋਸ਼ਾਂ ‘ਚ ਘਿਰ ਰਹੇ ਹਨ ਨਸ਼ਾ ਤਸਕਰਾਂ ਨੂੰ ਹੁਣ ਪਿੰਡਾਂ ਵਾਲੇ ਹੀ ਘੇਰ-ਘੇਰ ਕੇ ਕੁੱਟ ਰਹੇ ਹਨ ਦੂਜੇ ਪਾਸੇ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਲਗਾਤਾਰ ਵਧਾ ਰਹੀ ਹੈ ਤੇ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ ਅਜਿਹੀਆਂ ਨੀਤੀਆਂ ਵਾਲੇ ਸੂਬੇ ਜਾਂ ਦੇਸ਼ ਦਾ ਫਿਰ ਰੱਬ ਹੀ ਰਾਖਾ ਹੈ।
ਇਹਨਾਂ ਮਾੜੇ ਹਾਲਾਤਾਂ ਨੂੰ ਵੇਖ ਕੇ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਤਾਂ ਡੇਰਾ ਸ਼ਰਧਾਲੂ ਹੀ ਸਨ, ਜਿਨ੍ਹਾਂ ਨੇ ਪੋਸਤ, ਅਫੀਮ, ਸਮੈਕ ਤਾਂ ਕੀ ਸਿਗਰਟ ਬੀੜੀ ਤੇ ਜ਼ਰਦੇ ਨੂੰ ਵੀ ਖੁੱਡੇ ਲਾ ਦਿੱਤਾ ਸੀ ਡੇਰਾ ਸੱਚਾ ਸੌਦਾ ਦੀ ਚਲਾਈ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਮਾਲਵੇ ਦੇ ਹਜ਼ਾਰਾਂ ਦੁਕਾਨਦਾਰਾਂ ਨੇ ਸਿਗਰਟ ਬੀੜੀ ਤੇ ਤੰਬਾਕੂ ਵਾਲੀਆਂ ਹੋਰ ਜ਼ਹਿਰੀਲੀਆਂ ਚੀਜ਼ਾਂ ਨਾ ਵੇਚਣ ਦਾ ਫੈਸਲਾ ਲਿਆ ਸੀ ਕਈ ਦੁਕਾਨਦਾਰਾਂ ਨੇ ਤਾਂ ਦੁਕਾਨਾਂ ‘ਚ ਪਈਆਂ ਸਿਗਰਟ, ਬੀੜੀਆਂ ਗਲੀਆਂ ‘ਚ ਢੇਰੀ ਕਰਕੇ ਉਹਨਾਂ ਨੂੰ ਅੱਗ ਹੀ ਲਾ ਦਿੱਤੀ ਡੇਰਾ ਸ਼ਰਧਾਲੂਆਂ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਤੋਂ ਮੁਕਤੀ ਦਿਵਾਈ ਸਮੈਕ ਹੈਰੋਇਨ ਤੇ ਹੋਰ ਨਸ਼ਿਆਂ ਦੀ ਵਰਤੋਂ ‘ਤੇ ਰੋਕ ਲਾਉਣਾ ਸਰਕਾਰ ਦਾ ਕੰਮ ਸੀ ਪਰ ਇਸ ਨੂੰ ਡੇਰਾ ਸ਼ਰਧਾਲੂਆਂ ਨੇ ਮਾਨਵਤਾ ਦੀ ਸੇਵਾ ਸਮਝ ਕੇ ਮੁਫ਼ਤ ‘ਚ ਕੀਤਾ।
ਦੇਸ਼ ਅੰਦਰ ਇਹ ਵਿਵਸਥਾ ਹੈ ਕਿ ਜੇਕਰ ਕੋਈ ਭਲਾਈ ਦੇ ਕੰਮ ਕਰਦਾ ਹੈ ਤਾਂ ਉਸ ਨੂੰ ਭਾਰਤ ਰਤਨ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਸਮਾਜਿਕ ਭਲਾਈ ਲਈ 133 ਕੰਮ ਕਰਨ ਵਾਲੇ ਡੇਰਾ ਸ਼ਰਧਾਲੂ ਮਾਣ-ਸਨਮਾਨ ਲਈ ਤਾਂ ਕੰਮ ਨਹੀਂ ਕਰ ਰਹੇ ਪਰ ਉਹ ਹੱਕਦਾਰ ਤਾਂ ਜ਼ਰੂਰ ਸਨ, ਬਹੁਤ ਸਾਰੇ ਖੇਤਰਾਂ ‘ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੇ ਸ਼ਰਧਾਲੂ ਨੋਬਲ ਤੇ ਮੈਗਸੇਸੇ ਵਰਗੇ ਪੁਰਸਕਾਰਾਂ ਦੇ ਹੱਕਦਾਰ ਹਨ।
ਹਜ਼ਾਰਾਂ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਹੱਥ ਕੀਤੇ ਪੀਲੇ | Criminals
ਪਰ ਸਰਕਾਰਾਂ ਨੇ ਡੇਰਾ ਸ਼ਰਧਾਲੂਆਂ ਨੂੰ ਮਾਣ-ਸਨਮਾਨ ਤਾਂ ਕੀ ਦੇਣਾ ਸੀ ਸਗੋਂ ਬੇਅਦਬੀ ਵਰਗੇ ਅਜਿਹੇ ਝੂਠੇ ਕੇਸਾਂ ‘ਚ ਫਸਾਇਆ, ਜਿਨ੍ਹਾਂ ਨਾਲ ਉਹਨਾਂ ਦਾ ਕੋਈ ਲਾਗਾ-ਦੇਗਾ ਨਹੀਂ ਸੀ ਹਜ਼ਾਰਾਂ ਬੇਘਰੇ ਲੋਕਾਂ ਨੂੰ ਡੇਰਾ ਸ਼ਰਧਾਲੂਆਂ ਨੇ ਸਿਰ ‘ਤੇ ਛੱਤ ਦਿੱਤੀ ਡੇਰਾ ਸ਼ਰਧਾਲੂ ਜੇਕਰ ਪੌਦੇ ਲਾਉਣ ਲੱਗਦੇ ਸਨ ਤਾਂ ਨਰਸਰੀਂਆਂ ਵਾਲੇ ਹੱਥ ਖੜ੍ਹੇ ਕਰ ਦਿੰਦੇ ਸਨ ਹਜ਼ਾਰਾਂ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਉਹਨਾਂ ਦੇ ਹੱਥ ਪੀਲੇ ਕੀਤੇ ਪੰਜਾਬ ਸਮੇਤ ਉੱਤਰੀ ਭਾਰਤ ਤੱਕ ਕੋਈ ਵੀ ਬਲੱਡ ਬੈਂਕ ਅਜਿਹਾ ਨਹੀਂ ਜਿੱਥੇ ਡੇਰਾ ਸ਼ਰਧਾਲੂਆਂ ਦੇ ਖੂਨ ਨੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਨਾ ਦਿੱਤੀ ਹੋਵੇ ਪਰ ਕਹਿੰਦੇ ਹਨ ਜ਼ੁਲਮ ਦਾ ਕੋਈ ਪੈਮਾਨਾ ਨਹੀਂ ਹੁੰਦਾ, ਜ਼ਾਲਮ ਤਾਂ ਸਾਹਮਣੇ ਵਾਲੇ ਦੀ ਹੋਂਦ ਮਿਟਾਉਣ ‘ਚ ਹੀ ਆਪਣੇ ਹੰਕਾਰ ਦੀ ਪੂਰਤੀ ਮੰਨਦਾ ਹੈ। (Criminals)
ਰਾਤੋ-ਰਾਤ ਭਗਤਾਂ ਨੂੰ ਅਪਰਾਧੀ ਬਣਾਉਣ ਦਾ ਅਜਿਹਾ ਘਿਨੌਣਾ ਚੱਕਰਵਿਊ ਘੜਿਆ ਗਿਆ ਤਾਂ ਕਿ ਡੇਰਾ ਸ਼ਰਧਾਲੂਆਂ ਨੂੰ ਸਮਾਜ ‘ਚੋਂ ਛੇਕਿਆ ਜਾ ਸਕੇ ਸਿਆਸੀ ਨਫ਼ੇ ਨੁਕਸਾਨ ਸਮੇਂ-ਸਮੇਂ ਦੀ ਖੇਡ ਹੁੰਦੇ ਹਨ ਪਰ ਇਹਨਾਂ ਦੇ ਮੋਹ ਜਾਲ ‘ਚ ਉਲਝ ਕੇ ਜੇਲ੍ਹ ਦੀਆਂ ਸਲਾਖਾਂ ਦਾ ਡਰ ਦੇ ਕੇ ਨੋਟ ਕਮਾਉਣ, ਧਮਕਾਉਣ ਤੇ ਬਦਨਾਮ ਕਰਨ ਦਾ ਨਤੀਜਾ ਅੱਜ ਨਸ਼ਿਆਂ ਦੀ ਹਨ੍ਹੇਰੀ ਦੇ ਰੂਪ ‘ਚ ਦੇਸ਼ ਭੁਗਤ ਰਿਹਾ ਹੈ ਭਲਾਈ ਵਾਲੇ ਹੱਥਾਂ ਨੂੰ ਤੋੜਨ ਦੀ ਗੱਲ ਸੋਚ ਕੇ ਸਮਾਜ ਦੀ ਬੇਹਤਰੀ ਦੀਆਂ ਗੱਲਾਂ ਸਿਰਫ਼ ਹਵਾ ‘ਚ ਤਲਵਾਰਾਂ ਮਾਰਨ ਦੇ ਬਰਾਬਰ ਹੈ। (Criminals)