Coming - Sach Kahoon Punjabi
ਹੱਥ ਜੋੜ ਕੇ ਮੰਗਦਾ ਹਾਂ ਮੁਆਫ਼ੀ, ਸਰਕਾਰਾਂ ਆਉਂਦੀਆਂ ਜਾਂਦੀਆਂ ਨੇ, ਨਹੀਂ ਕਰਨੀ ਚਾਹੀਦੀ ਸਿਆਸੀ ਖਹਿਬਾਜ਼ੀ!
550ਵਾਂ ਪ੍ਰਕਾਸ਼ ਪੁਰਬ: ਪਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਸੈਸ਼ਨ ‘ਚ ਨਰਮੀ ਤੇ ਪਿਆਰ ਦਾ ਹੋਕਾ ਦਿੱਤਾ
ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਵਿਧਾਨ ਸਭਾ ਵਿਖੇ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਾਰਿਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਿਆਂ ਆਖਿਆ ਕਿ ਜਿਹੜਾ ਪਿੱਛੇ ਹੋ ਗਿਆ, ਸੋ ਹੋ ਗਿਆ, ਉਹਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਇਸ ਲਈ ਕਿਸੇ ਵੀ ਤਰਾਂ ਦੀ ਖਹਿਬਾਜ਼ੀ ਵਿੱਚ ਨਹੀਂ ਪੈਣਾ ਚਾਹੀਦਾ ਹੈ। ਉਹ ਹੁਣ 93 ਸਾਲ ਦੇ ਹੋ ਗਏ ਹਨ ਅਤੇ ਇਸ ਸਦਨ ਵਿੱਚ 5 ਵਾਰ ਮੁੱਖ ਮੰਤਰੀ ਬਣ ਕੇ ਆ ਚੁੱਕੇ ਹਨ। ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਤੋਂ ਜਿਹੜੀ ਵੀ ਗਲਤੀ ਹੋਈ ਹੈ, ਉਹ ਆਪਣੀ ਗਲਤੀ ਦੀ ਮੁਆਫ਼ੀ ਮੰਗਦੇ ਹਨ।
ਪਰਕਾਸ਼ ਸਿੰਘ ਬਾਦਲ ਦਾ ਇਹ ਰੂਪ ਦੇਖ ਕੇ ਹਰ ਕੋਈ ਹੈਰਾਨ ਸੀ, ਕਿਉਂਕਿ ਪਰਕਾਸ਼ ਸਿੰਘ ਬਾਦਲ ਨੇ ਬਹੁਤ ਹੀ ਹਲੀਮੀ ਨਾਲ ਦੋ ਵਾਰ ਹੱਥ ਜੋੜ ਕੇ ਨਾ ਸਿਰਫ਼ ਮੁਆਫ਼ੀ ਮੰਗੀ, ਸਗੋਂ ਅੱਜ ਦੇ ਦਿਨ ਤੋਂ ਸਾਰੀ ਸਿਆਸੀ ਧਿਰਾਂ ਨੂੰ ਇੱਕਜੁੱਟ ਹੋ ਕੇ ਪ੍ਰੇਮ ਪਿਆਰ ਨਾਲ ਰਹਿਣ ਦਾ ਸੱਦਾ ਵੀ ਦਿੱਤਾ।  Governments
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਪ੍ਰੇਮ ਪਿਆਰ ਦੇ ਰਸਤੇ ‘ਤੇ ਚਲਣ ਲਈ ਫ਼ਰਮਾਉਂਦੇ ਆਏ ਹਨ ਅਤੇ ਸਾਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਸੰਦੇਸ਼ ‘ਤੇ ਅਮਲ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਪਿੱਛੇ ਹੋਇਆ, ਸੋ ਹੋਇਆ। ਇਸ ਪਿੱਛੇ ਕਿਹੜਾ ਜਿੰਮੇਵਾਰ ਹੈ, ਉਹਨੂੰ ਛੱਡੋ, ਆਪਾਂ ਇਸ ਗੱਲ ‘ਤੇ ਨਹੀਂ ਆਉਣਾ, ਜੇਕਰ ਇਹ ਗੱਲਾਂ ਛੇੜ ਲਈਆਂ ਤਾਂ ਇੱਕ ਦੂਜੇ ਵਿੱਚ ਨਫ਼ਰਤ ਵਧੇਗੀ। ਇਸ ਲਈ ਅੱਜ ਤੋਂ ਆਪਾਂ ਪ੍ਰਣ ਕਰੀਏ ਕਿ ਆਪਾ ਪਿਆਰ ਅਤੇ ਸਤਿਕਾਰ ਵਾਲਾ ਮਾਹੌਲ ਸਾਰੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਬਣਾ ਕੇ ਚਲਣ। ਇਹ ਨਹੀਂ ਕਿ ਇਹਨੂੰ ਫੜ ਲਿਓ, ਇਹਨੂੰ ਅੰਦਰ ਦੇ ਦਿਓ। ਜਿਹੜਾ ਇਹ ਕਰਵਾਉਂਦਾ ਉਹਨੂੰ ਹੀ ਇਸ ਦਾ ਨੁਕਸਾਨ ਹੁੰਦਾ ਹੈ।  Governments
ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਹੈ ਪਰ ਹੁਣ ਕਹਿਣਾ ਪੈ ਰਿਹਾ ਹੈ ਕਿ ਜਦੋਂ ਦੇਸ਼ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਇੰਦਰਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ, ਮੈ ਦੇਸ਼ ਤੋਂ ਹੀ ਬਾਹਰ ਚਲੀ ਜਾਵਾਂਗੀ। ਆਪਣੇ ਜਿਹੜੇ ਜੋਸ਼ੀਲੇ ਜਿਹੇ ਬੰਦੇ ਹੁੰਦੇ ਹਨ, ਉਹ ਹੀ ਗਲਤ ਕੰਮ ਕਰਵਾਉਂਦੇ ਹਨ। ਉਹ ਕਹਿੰਦੇ ਹਨ ਕਿ ਨਹੀਂ ਇਨ੍ਹਾਂ ਨੂੰ ਤਾਂ ਫੜ ਕੇ ਅੰਦਰ ਦਿਓ, ਜਿਸ ਤੋਂ ਬਾਅਦ ਇੱਕ ਵਾਰ ਫਿਰ ਇੰਦਰਾ ਗਾਂਧੀ ਦੀ ਸਰਕਾਰ ਬਣ ਗਈ ਅਤੇ ਉਹ ਪ੍ਰਧਾਨ ਮੰਤਰੀ ਬਣ ਗਏ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸੇ ‘ਤੇ ਵੀ ਜੇਕਰ ਤੁਸੀਂ ਕਿਸੇ ‘ਤੇ ਵੀ ਜ਼ੁਲਮ ਜਾਂ ਬੇਇਨਸਾਫ਼ੀ ਕਰੋ ਤਾਂ ਲੋਕ ਉਨ੍ਹਾਂ ਦਾ ਹੀ ਸਾਥ ਦਿੰਦੇ ਹਨ ਅਤੇ ਉਹਨੂੰ ਹੀ ਵੋਟ ਦਿੰਦੇ ਹਨ। ਜਿਹੜਾ ਉਹ 5-6 ਵਾਰੀ ਮੁੱਖ ਮੰਤਰੀ ਬਣੇ ਹਨ। ਇਹ ਮੇਰੇ ਨਾਲ ਧੱਕੇ ਹੁੰਦੇ ਰਹੇ ਹਨ ਤਾਂ ਹੀ ਲੋਕ ਮੈਨੂੰ ਚੁਣ ਕੇ ਇਥੇ ਭੇਜਦੇ ਰਹੇ ਹਨ।
ਜਿਹੜੇ ਲੋਕ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ, ਉਨ੍ਹਾਂ ਖ਼ਿਲਾਫ਼ ਖੜ੍ਹੇ ਹੋਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੇ ਹੱਥ ਚੜ੍ਹ ਕੇ ਗਲਤ ਕੰਮ ਕਰਨੇ ਚਾਹੀਦੇ ਹਨ।
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਨੇ ਮੇਰਾ ਦਾ ਨੁਕਸਾਨ ਕੀਤਾ, ਉਨ੍ਹਾਂ ਨੇ ਉਸ ਦਾ ਹਮੇਸ਼ਾ ਹੀ ਫਾਇਦਾ ਕੀਤਾ ਹੈ ਪਰ ਫਿਰ ਵੀ ਜੇਕਰ ਗਲਤੀ ਨਾਲ ਕਿਸੇ ਦਾ ਨੁਕਸਾਨ ਹੋ ਗਿਆ ਹੋਵੇ ਤਾਂ ਉਹ ਇੱਕ ਵਾਰ ਫਿਰ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ।
ਢਿੱਲੀ ਸਿਹਤ ਕਾਰਨ ਬੈਠ ਕੇ ਕੀਤਾ ਸਦਨ ਨੂੰ ਸੰਬੋਧਨ
ਪਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਸਪੀਕਰ ਨੂੰ ਗੁਹਾਰ ਲਗਾਈ ਕਿ ਉਹ ਬੈਠ ਕੇ ਹੀ ਸਦਨ ਦੀ ਕਾਰਵਾਈ ਦੌਰਾਨ ਬੋਲਣਾ ਚਾਹੁੰਦੇ ਹਨ ਤਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੈਠ ਕੇ ਬੋਲਣ ਦੀ ਇਜਾਜ਼ਤ ਦੇ ਦਿੱਤੀ। ਜਿਸ ਤੋਂ ਬਾਅਦ ਲਗਭਗ ਅੱਧਾ ਘੰਟਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਾਫ਼ੀ ਕੁਝ ਬੋਲਿਆ।
ਹਰਿਆਣਾ ਦੇ ਵਿਧਾਇਕਾਂ ਨੇ ਲਿਆ ਭਾਗ, ਬਾਦਲ ਅਣਵੰਡੇ ਪੰਜਾਬ ਵੇਲੇ ਵੀ ਸਨ ਵਿਧਾਇਕ
ਅੱਜ ਦੇ ਸਪੈਸ਼ਲ ਸੈਸ਼ਨ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੋਂ ਇਲਾਵਾ ਲਗਭਗ ਸਾਰੇ ਵਿਧਾਇਕਾਂ ਤੇ ਹਰਿਆਣਾ ਸਪੀਕਰ ਗਿਆਨ ਚੰਦ ਗੁਪਤਾ ਨੇ ਭਾਗ ਲਿਆ। ਇਸ 53 ਸਾਲ ਬਾਅਦ ਇਹ ਮੁੜ ਤੋਂ ਮੌਕਾ ਆਇਆ ਹੈ, ਜਦੋਂ ਹਰਿਆਣਾ ਅਤੇ ਪੰਜਾਬ ਦੇ ਸਾਰੇ ਵਿਧਾਇਕ ਸਦਨ ਦੀ ਕਾਰਵਾਈ ਦੌਰਾਨ ਇਕੱਠੇ ਭਾਗ ਲੈ ਰਹੇ ਸਨ। ਇਨ੍ਹਾਂ ਸਾਰੇ ਵਿਧਾਇਕਾਂ ਵਿੱਚ ਪਰਕਾਸ਼ ਸਿੰਘ ਬਾਦਲ ਇਹੋ ਜਿਹੇ ਵਿਧਾਇਕ ਸਨ, ਜਿਹੜਾ ਕਿ ਪੰਜਾਬ ਅਤੇ ਹਰਿਆਣਾ ਦੀ ਵੰਡ ਸਮੇਂ 1966 ਤੋਂ ਪਹਿਲਾਂ ਵੀ ਵਿਧਾਇਕ ਸਨ ਅਤੇ ਹੁਣ ਜਦੋਂ ਮੁੜ ਤੋਂ ਦੋਵਾਂ ਸੂਬਿਆਂ ਦੇ ਵਿਧਾਇਕ ਇਕੱਠੇ ਬੈਠੇ ਤਾਂ ਉਹ ਅੱਜ ਵੀ ਵਿਧਾਇਕ ਹਨ।
ਅਮਰਿੰਦਰ ਸਿੰਘ ਨੇ ਨਹੀਂ ਲਿਆ ਸਟੇਜ ਤੋਂ ਬਾਦਲ ਦਾ ਨਾਂਅ, ਹੁੱਡਾ ਦਾ ਲਿਆ 2 ਵਾਰ ਨਾਂਅ
ਅੱਜ ਦੇ ਸਪੈਸ਼ਲ ਸੈਸ਼ਨ ਦੌਰਾਨ ਸਵੇਰੇ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਧੰਨਵਾਦੀ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਸਟੇਜ ‘ਤੇ ਬੈਠੀਆਂ ਸ਼ਖ਼ਸੀਅਤਾਂ ਦਾ ਨਾਂਅ ਲੈਣ ਤੋਂ ਬਾਅਦ ਸਦਨ ਅੰਦਰ ਬੈਠੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਨਾਂਅ ਲੈਣ ਤੋਂ ਬਾਅਦ ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਲੀਡਰ ਭੁਪਿੰਦਰ ਸਿੰਘ ਹੁੱਡਾ ਦਾ ਨਾਂਅ ਲਿਆ ਪਰ ਉਸ ਸਮੇਂ ਹੁੱਡਾ ਸਦਨ ਦੇ ਅੰਦਰ ਹਾਜ਼ਰ ਹੀ ਨਹੀਂ ਸਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਉਨ੍ਹਾਂ ਨਾਂਅ ਨਹੀਂ ਲਿਆ ਅਤੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਭੁਪਿੰਦਰ ਸਿੰਘ ਹੁੱਡਾ ਸਦਨ ਦੇ ਅੰਦਰ ਆਏ ਤਾਂ ਮੁੜ ਤੋਂ ਅਮਰਿੰਦਰ ਸਿੰਘ ਨੇ ਹੁੱਡਾ ਦਾ ਨਾਂਅ ਲੈ ਕੇ ਉਨ੍ਹਾਂ ਦਾ ਸੁਆਗਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਮੀਟ ਦਾ ਪ੍ਰੈਸ’ ਪ੍ਰੋਗਰਾਮ ‘ਚ ਖੁਲਾਸਾ
ਅਸ਼ੋਕ ਵਰਮਾ, ਬਠਿੰਡਾ
ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੰਨਣਾ ਹੈ ਕਿ ਉਹ ਰਾਜਨੀਤੀ ‘ਚ ਆਉਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਤਰਜੀਹ ਭਾਰਤੀ ਵਿਦੇਸ਼ ਸੇਵਾ ‘ਚ ਜਾਣ ਦੀ ਸੀ ਜੋ ਪੂਰੀ ਨਹੀਂ ਹੋ ਸਕੀ ਹੈ। ਇੱਥੇ ਬਠਿੰਡਾ ਪ੍ਰੈਸ ਕਲੱਬ ਵਿਖੇ ‘ਮੀਟ ਦਾ ਪ੍ਰੈਸ’ ਪ੍ਰੋਗਰਾਮ ਤਹਿਤ ਮੀਡੀਆ ਦੇ ਰੂ-ਬ-ਰੂ ਦੌਰਾਨ ਹਰਸਿਮਰਤ ਨੇ ਬਠਿੰਡਾ ਦੇ ਵਿਕਾਸ, ਰਾਜਨੀਤੀ ਤੇ ਚੋਣਾਂ ਤੋਂ ਇਲਾਵਾ ਆਪਣੀ ਪਰਿਵਾਰਕ ਜ਼ਿੰਦਗੀ ਬਾਰੇ ਸਵਾਲਾਂ ਦੇ ਜਵਾਬ ਦਿੱਤੇ
ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪੜਦਾਦਾ ਜੀ ਰਾਜਨੀਤੀ ‘ਚ ਸਨ ਪਰ ਉਨ੍ਹਾਂ ਦੇ ਪਿਤਾ ਜੀ ਨੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਿਆਸਤ ‘ਚ ਆਉਣ ਦੀ ਮਨਾਹੀ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੀ ਰਾਜਨੀਤੀ ਦੇ ਇੱਛਕ ਨਹੀਂ ਸਨ ਇਹ ਤਾਂ ਹਾਲਾਤਾਂ ਨੇ ਦੋਵਾਂ ਨੂੰ ਇਸ ਖੇਤਰ ‘ਚ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਵਾਸਤੇ ਰਾਜਨੀਤੀ ਮਾੜੀ ਨਹੀਂ ਪਰ ਸੋਸ਼ਲ ਮੀਡੀਆ ਰਾਹੀਂ ਚਿੱਕੜ ਉਛਾਲੀ ਨੇ ਹਾਲਾਤ ਬਦਲ ਦਿੱਤੇ ਹਨ, ਜਿਸ ਕਰਕੇ ਨਵੀਂ ਪੀੜ੍ਹੀ ਇਸ ਪਾਸੇ ਆਉਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਤੇ ਪੁੱਤ ਜਦੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਭੰਡੀ ਪ੍ਰਚਾਰ ਦੇਖਦੇ ਹਨ ਤਾਂ ਉਹ ਦੁਖੀ ਹੁੰਦੇ ਹਨ। ਇਸ ਕਰਕੇ ਉਨ੍ਹਾਂ ਨੇ ਬੱਚਿਆਂ ਨੂੰ ਰਾਜਨੀਤਕ ਜ਼ਿੰਦਗੀ ਤੋਂ ਦੂਰ ਹੀ ਰੱਖਿਆ ਹੈ।
ਆਪਣੇ ਪੇਕੇ ਪਰਿਵਾਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਹਰਸਿਮਰਤ ਨੇ ਬਚਪਨ ‘ਚ ਆਪਣੇ ਦੋਵਾਂ ਭਰਾਵਾਂ ਦਾ ਕੁੱਟ ਕੁੱਟ ਕੇ ਕਚੂਮਰ ਕੱਢਣ ਦੀ ਗੱਲ ਕਬੂਲੀ। ਉਨ੍ਹਾਂ ਦੱਸਿਆ ਕਿ ਮਾਤਾ ਜੀ ਨੇ ਭਰਾਵਾਂ ਨੂੰ ਨਾ ਕੁੱਟਣ ਦੀ ਸੂਰਤ ‘ਚ ਇੱਕ ਰੁਪਿਆ ਰੋਜ਼ਾਨਾ ਦੇਣ ਦਾ ਲਾਲਚ ਵੀ ਦਿੱਤਾ ਸੀ ਫਿਰ ਵੀ ਕਦੇ ਉਨ੍ਹਾਂ ਨੂੰ ਹਰ ਮਹੀਨੇ ਪੰਜ –ਸੱਤ ਰੁਪਏ ਹੀ ਮਿਲਦੇ ਸਨ।
ਇਸ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਵੱਲੋਂ ਚੋਣ ਮੈਦਾਨ ‘ਚ ਉਤਰਨ ਦੀ ਤਿਆਰੀ ‘ਚ ਹਰਸਿਮਰਤ ਬਾਦਲ ਬਠਿੰਡਾ ਨੂੰ ਆਧੁਨਿਕ ਸਹੂਲਤਾਂ ਨਾਲ ਭਰਪੂਰ ਸ਼ਹਿਰ ਬਣਾਉਣਾ ਚਾਹੁੰਦੇ ਹਨ। ਇਸ ਵਾਰ ਮੁੜ ਜਿੱਤਣ ਤੇ ਕੇਂਦਰ ‘ਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੀ ਸਰਕਾਰ ਬਣਨ ਦੀ ਸੂਰਤ ‘ਚ ਉਨ੍ਹਾਂ ਅੱਜ ਵੀ ਆਪਣੇ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣ ਦਾ ਯਕੀਨ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਮੀਡੀਆ ਦੀ ਸਿਹਤਮੰਦ ਅਲੋਚਨਾ ਦੇ ਹਾਮੀ ਹਨ ਪਰ ਕਈ ਵਾਰ ਸਨਸਨੀਖੇਜ਼ ਰਿਪੋਰਟਿੰਗ ਸਮਾਜ ਦਾ ਨੁਕਸਾਨ ਕਰਦੀ ਹੈ।
ਉਨ੍ਹਾਂ ਮੰਨਿਆ ਕਿ ਹਲਕੇ ‘ਚ ਕੁਝ ਕਮੀਆਂ ਰਹਿ ਗਈਆਂ ਹਨ ਫਿਰ ਵੀ ਜਿੰਨਾ ਉਹ ਕਰ ਸਕਦੇ ਸਨ ਓਨਾਂ ਕੀਤਾ ਪਰ ਪੰਜਾਬ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ ਹੈ। ਉਨ੍ਹਾਂ ਇਸ ਮੌਕੇ ਆਪਣੇ ਸੰਸਦੀ ਫੰਡਾਂ ‘ਚੋਂ ਪ੍ਰੈਸ ਕਲੱਬ ਦੇ ਵਿਕਾਸ ਲਈ ਢਾਈ ਲੱਖ ਰੁਪਏ ਦਾ ਚੈੱਕ ਸੌਂਪਿਆ ਪ੍ਰੈਸ ਕਲੱਬ ਵੱਲੋਂ ਬੀਬੀ ਬਾਦਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ ਤੇ ਸਥਾਨਕ ਅਕਾਲੀ ਲੀਡਰਸ਼ਿਪ ਹਾਜਰ ਸੀ।
‘ਸੋਈ’ ਦੀ ਰੈਲੀ ਬਹਾਨੇ ਹਰਸਿਮਰਤ ਬਾਦਲ ਵੱਲੋਂ ਤਾਕਤ ਦਾ ਵਿਖਾਵਾ
ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਦੀ ਰੈਲੀ ਰਾਹੀਂ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤਾਕਤ ਦਾ ਵਿਖਾਵਾ ਕੀਤਾ। ਉਨ੍ਹਾਂ ਨੌਜਵਾਨਾਂ ਦੇ ਇਕੱਠ ਤੋਂ ਖੁਸ਼ ਹੁੰਦਿਆਂ ਉਨ੍ਹਾਂ ਦੀ ਪਿੱਠ ਥਾਪੜੀ ਤੇ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਹੀ ਕਮਰਕਸੇ ਕਸਣ ਦਾ ਸੱਦਾ ਦਿੱਤਾ ਉਨ੍ਹਾਂ ਆਖਿਆ ਕਿ ਨੌਜਵਾਨ ਜੇਕਰ ਸਿਆਸੀ ਆਗੂਆਂ ਨੂੰ ਸੱਤਾ ‘ਤੇ ਬਿਠਾ ਸਕਦੇ ਹਨ ਤਾਂ ਇਨ੍ਹਾਂ ਵੱਲੋਂ ਸੱਤਾ ਤੋਂ ਲਾਹਿਆ ਵੀ ਜਾ ਸਕਦਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2017 ‘ਚ ਨੌਜਵਾਨਾਂ ਨੇ ਹੀ ਕਾਂਗਰਸ ਸਰਕਾਰ ਨੂੰ ਸੱਤਾ ਸੌਂਪੀ ਸੀ ਪਰ ਕਾਂਗਰਸ ਨੇ ਉਨ੍ਹਾਂ ਨਾਲ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਵਿਸ਼ਵਾਸਘਾਤ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਅੱਤਲ ਕੀਤੇ ਏਐੱਸਆਈ ‘ਤੇ ਹੋਏ ਪਰਚੇ ਨੂੰ ਪਰਿਵਾਰ ਨੇ ਨਕਾਰਿਆ
ਸਿਆਸੀ ਰੋਟੀਆਂ ਸੇਕ ਰਹੇ ਨੇ ਸਾਰੇ ਹੀ ਸਿਆਸੀ ਆਗੂ : ਪੀੜਤ ਦੀ ਮਾਂ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਰਾਜਿੰਦਰਾ ਹਸਪਤਾਲ ਵਿਖੇ ਦਾਖਲ ਅਮਰਦੀਪ ਸਿੰਘ ਦਾ ਪਰਿਵਾਰ ਸਿਆਸੀ ਆਗੂਆਂ ਵੱਲੋਂ ਮਾਰੇ ਜਾ ਰਹੇ ਗੇੜਿਆਂ ਨੇ ਹੰਭਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦਰਜਨਾਂ ਸਿਆਸੀ ਆਗੂ ਆ ਕੇ ਉਨ੍ਹਾਂ ਦੇ ਪੁੱਤਰ ਦਾ ਹਾਲ ਚਾਲ ਪੁੱਛ ਕੇ ਫੋਟੋਆਂ ਖਿਚਵਾਂ ਕੇ ਆਪਣੀ ਸਿਆਸਤ ਚਮਕਾ ਕੇ ਜਾ ਰਹੇ ਹਨ, ਪਰ ਉਹਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ।
ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਅਮਰਦੀਪ ਸਿੰਘ ਸਮੇਤ ਸੱਤ ਨੌਜਵਾਨਾਂ ਤੇ ਸਨੌਰ ਦੇ ਏਐਸਆਈ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਥਾਣੇ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਤੇ ਅਮਰਦੀਪ ਪਿਛਲੇ ਤਿੰਨ ਦਿਨਾਂ ਤੋਂ ਰਾਜਿੰਦਰ ਹਸਪਤਾਲ ਵਿਖੇ ਦਾਖਲ ਹੈ। ਪਰਿਵਾਰਕ ਮੈਂਬਰ ਥਾਣੇ ਅੰਦਰ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੁਲਿਸ ਵੱਲੋਂ ਅਜੇ ਸਿਰਫ਼ ਮੁਅੱਤਲ ਕੀਤੇ ਏਐਸਆਈ ਖਿਲਾਫ਼ ਹੀ ਸ਼ਾਮ ਨੂੰ ਧਾਰਾ 323 ਤੇ 342 ਤਹਿਤ ਹੀ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਨਕਾਰ ਦਿੱਤਾ ਹੈ। ਪੀੜਤ ਅਮਰਦੀਪ ਦੀ ਮਾਂ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦਾ ਹਰ ਛੋਟਾ ਵੱਡਾ ਆਗੂ ਆ ਚੁੱਕਾ ਹੈ, ਪਰ ਸਾਨੂੰ ਇਨ੍ਹਾਂ ਦੇ ਆਉਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ।
ਸਰਬਜੀਤ ਕੌਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਦਰਜਨਾਂ ਆਗੂ ਆ ਕੇ ਉਹਨਾਂ ਦੇ ਬੇਟੇ ਦਾ ਹਾਲ-ਚਾਲ ਪੁੱਛ ਕੇ ਫੋਟੋਆਂ ਖਿਚਵਾ ਕੇ ਜਾ ਚੁੱਕੇ ਹਨ ਪਰ ਅਜੇ ਤੱਕ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਮੁਲਜ਼ਮ ਖਿਲਾਫ਼ ਸਖਤ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਮੌਕੇ ਥੋੜ੍ਹੀ ਹਿੱਲ ਜੁਲ ਹੋਈ ਅਤੇ ਉਸਦੇ ਬੇਟੇ ਦਾ ਸਿਟੀ ਸਕੇਨ ਹੋਇਆ, ਪਰ ਉਸ ਤੋਂ ਬਾਅਦ ਕੋਈ ਖਾਸ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਅਜੇ ਕੁੱਟਮਾਰ ਕਰਨ ਵਾਲੇ ਦੂਜੇ ਮੁਲਾਜ਼ਮਾਂ ਦੀ ਪੁਲਿਸ ਵੱਲੋਂ ਕੋਈ ਪਛਾਣ ਨਹੀਂ ਕੀਤੀ ਗਈ ਜਦਕਿ ਮੁਲਾਜ਼ਮਾਂ ਦੇ ਨਾਂਅ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰਨੀਤ ਕੌਰ ਨੇ ਆਉਣਾ ਸੀ। ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਦੇ ਬੈਡ ਹੇਠਾਂ ਵਿਛਾਈ ਚਾਦਰ ਬਦਲੀ ਗਈ ਜਦ ਕਿ ਪਹਿਲਾਂ ਡਾਕਟਰ ਕਹਿ ਰਹੇ ਸਨ ਕਿ ਲੜਕਾ ਠੀਕ ਹੈ। ਇਸ ਨੂੰ ਛੁੱਟੀ ਕਰ ਦਿੱਤੀ ਜਾਵੇ, ਪਰ ਪ੍ਰਨੀਤ ਕੌਰ ਦੇ ਆਉਣ ਤੋਂ ਬਾਅਦ ਉਸ ਦਾ ਮੁੜ ਇਲਾਜ ਸ਼ੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਲੀਡਰ ਆ ਰਹੇ ਹਨ ਅਤੇ ਜਾ ਰਹੇ ਹਨ ਪਰ ਉਨ੍ਹਾਂ ਦੇ ਬੇਟੇ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਜੇਲ੍ਹ ‘ਚ ਸੁੱਟਿਆ ਜਾਵੇ ਫਿਰ ਹੀ ਸਾਨੂੰ ਅਸਲ ਇਨਸਾਫ਼ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਸਮਾਜ ਸੇਵੀ ਸੰਸਥਾਵਾਂ : ਧਰਮਸੋਤ
ਵੱਧ ਤੋਂ ਵੱਧ ਬੂਟੇ ਲਾਉਣ ਲਈ ਵੱਖ-ਵੱਖ ਸੰਸਥਾਵਾਂ ਦਾ ਸਹਿਯੋਗ ਲੈਣ ‘ਤੇ ਜ਼ੋਰ | Dharmasot
‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਸਬੰਧੀ ਫਲੈਕਸ ਜਾਰੀ | Dharmasot
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੂਬੇ ਭਰ ‘ਚ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬੂਟੇ ਲਾਉਣ ਤੇ ਬੂਟਿਆਂ ਦੀ ਸੰਭਾਲ ਕਰਨ ਕਰਨ ਲਈ ਸੂਬੇ ਦੀ ਹਰ ਚਾਹਵਾਨ ਸੰਸਥਾ ਦਾ ਸਹਿਯੋਗ ਲਿਆ ਜਾਵੇਗਾ। ਸ੍ਰ. ਧਰਮਸੋਤ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਉਸ ਸੰਸਥਾ ਦਾ ਸਵਾਗਤ ਹੈ ਜੋ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਦੀ ਇੱਛਾ ਰੱਖਦੀ ਹੈ। (Dharmasot)
ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਇੱਕ ਵਿਅਕਤੀ ਨੂੰ ਸਵੈ-ਇੱਛਾ ਨਾਲ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸੂਬੇ ਭਰ ‘ਚ ਵੱਧ ਤੋਂ ਵੱਧ ਬੂਟੇ ਲਾਉਣ ‘ਤੇ ਜ਼ੋਰ ਦਿੰਦਿਆਂ ਸ੍ਰ. ਧਰਮਸੋਤ ਨੇ ਕਿਹਾ ਕਿ ਸੂਬੇ ਦੇ ਹਰ ਵਾਸੀ ਦੇ ਸਹਿਯੋਗ ਨਾਲ ਹੀ ਘਰ-ਘਰ ਹਰਿਆਲੀ ਲਿਆਂਦੀ ਜਾ ਸਕਦੀ ਹੈ।  ਉਨ੍ਹਾਂ ਜੰਗਲਾਤ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰ ‘ਤੇ 29 ਜੁਲਾਈ ਨੂੰ ‘ਮੇਰਾ ਰੁੱਖ ਦਿਵਸ’ ਮਨਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਦਿਵਸ ਮੌਕੇ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਨੇ ‘ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ’ ਵੱਲੋਂ ਹਰ ਸਾਲ ਜੁਲਾਈ ਦੇ ਆਖ਼ਰੀ ਐਤਵਾਰ ਨੂੰ ਮਨਾਏ ਜਾਂਦੇ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਸਬੰਧੀ ਫਲੈਕਸ ਵੀ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਿਤ ਸ੍ਰੀ ਅਸ਼ਵਨੀ ਜੋਸ਼ੀ ਨੇ ‘ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ’ ਨਾਂਅ ਦੀ ਜਥੇਬੰਦੀ ਬਣਾ ਕੇ ਸਾਲ 2010 ‘ਚ ਪਹਿਲੀ ਵਾਰ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਮਨਾਉਣਾ ਸ਼ੁਰੂ ਕੀਤਾ ਸੀ।
ਵੱਡਾ ਹਾਦਸਾ ਹੋਣ ਤੋਂ ਟਲਿਆ
ਬੈਂਗਲੁਰੂ, (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਮੰਗਲਵਾਰ ਨੂੰ ਉਸ ਵੇਲੇ ਇੱਕ ਵੱਡਾ ਹਵਾਈ ਹਾਦਸਾ ਟਲ ਗਿਆ, ਜਦੋਂ ਇੰਡੀਗੋ ਦੇ ਦੋ ਜਹਾਜ਼ ਆਸਮਾਨ ‘ਚ ਆਹਮੋ-ਸਾਹਮਣੇ ਆ ਗਏ। ਸੂਚਨਾ ਮਿਲਦਿਆਂ ਹੀ ਦੋਵੇਂ ਜਹਾਜ਼ਾਂ ਦਾ ਰਸਤਾ ਬਦਲ ਦਿੱਤਾ ਗਿਆ ਜੇਕਰ ਇਹ ਜਹਾਜ਼ ਆਪਣੇ ਰਸਤੇ ‘ਤੇ ਉੱਡਦੇ ਰਹਿੰਦੇ ਤਾਂ ਕੁਝ ਸੈਕਿੰਡਾਂ ‘ਚ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਘਟਨਾ ਦੀ ਪੁਸ਼ਟੀ ਇੰਡੀਗੋ ਦੇ ਬੁਲਾਰੇ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਜਹਾਜ਼ ਕੋਇੰਬਟੂਰ ਤੋਂ ਹੈਦਰਾਬਾਦ ਜਾ ਰਿਹਾ ਸੀ, ਜਦੋਂਕਿ ਦੂਜਾ ਬੈਂਗਲੌਰ ਤੋਂ ਕੋਚੀ ਜਾ ਰਿਹਾ ਸੀ ਦੋਵਾਂ ਜਹਾਜ਼ਾਂ ‘ਚ ਸੈਂਕੜੇ ਮੁਸਾਫਰ ਸਵਾਰ ਸਨ।
ਇੰਡੀਗੋ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈਦਰਾਬਾਦ ਜਾਣ ਵਾਲੇ ਜਹਾਜ਼ ‘ਚ 162 ਤੇ ਦੂਜੇ ਜਹਾਜ਼ ‘ਚ 166 ਯਾਤਰੀ ਸਵਾਰ ਸਨ। ਸੂਤਰਾਂ ਅਨੁਸਾਰ ਦੋਵੇਂ ਜਹਾਜ਼ਾ ਦੀ ਉਚਾਈ ਆਪਸ ‘ਚ ਇਸ ਤਰੀਕੇ ਮਿਲ ਰਹੀ ਸੀ ਕਿ ਦੋਵਾਂ ਵਿਚਾਲੇ ਸਿਰਫ਼ 200 ਫੁੱਟ ਦਾ ਫਾਸਲਾ ਰਹਿ ਗਿਆ ਸੀ। ਇਸ ਪਿੱਛੋਂ ਟਰੈਫਿਕ ਕੋਲੀਜ਼ਨ ਅਵੌਇਡੈਂਸ ਸਿਸਟਮ ਬੰਦ ਹੋਣ ਬਾਅਦ ਜਹਾਜ਼ਾਂ ਦੀ ਟੱਕਰ ਹੋਣੋਂ ਬਚਾ ਲਿਆ। ਜਾਣਕਾਰੀ ਅਨੁਸਾਰ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ ਲੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਕੂਲੋ ਘਰ ਆ ਰਹੇ ਵਿਦਿਆਰਥੀ ਲਾਪਤਾ
ਸੱਤਵੀ ਜਮਾਤ ‘ਚ ਪੜ੍ਹਦੇ ਹਨ ਚਾਰੇ ਵਿਦਿਆਰਥੀ | Muktsar Sahib News
ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਚ ਪੜ੍ਹਦੇ ਚਾਰ ਬੱਚੇ ਲਾਪਤਾ ਹੋ ਗਏ ਹਨ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਸਟੇਸ਼ਨ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਖਤੀ ਸੂਚਨਾ ਰਾਹੀਂ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਪੁਲਿਸ ਨੇ ਕੇਸ ਦਰਜ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੁੱਤਰ ਸਰੂਪ ਚੰਦ ਵਾਸੀ ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਭਾਰਤ ਕੁਮਾਰ ਅਤੇ ਤਰੁਨ ਕੁਮਾਰ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਖੇ ਸਤਵੀਂ ਜਮਾਤ ਵਿੱਚ ਪੜ੍ਹਦੇ ਹਨ। (Muktsar Sahib News)
ਉਨ੍ਹਾਂ ਦੇ ਨਾਲ ਇਸੇ ਹੀ ਸਕੂਲ ਵਿੱਚ ਸਤਵੀਂ ਜਮਾਤ ਦਾ ਇੱਕ ਹੋਰ ਵਿਦਿਆਰਥੀ ਅਭਿਸ਼ੇਕ ਕੁਮਾਰ ਪੁੱਤਰ ਬਨਾਰਸੀ ਦਾਸ ਵੀ ਪੜ੍ਹਦਾ ਹੈ। ਇਹ ਬੱਚੇ ਸਕੂਲ ਤੋਂ ਵਾਪਸ ਘਰ ਨਹੀਂ ਆਏ  ਇਸ ਸਕੂਲ਼ ਵਿੱਚੋਂ ਪੜ੍ਹਨੋਂ ਹਟ ਚੁੱਕੇ ਵਿਦਿਆਰਥੀ ਰਾਜੀਵ ਕੁਮਾਰ ਪੁੱਤਰ ਛੋਟੂ ਦਾਸ ਵੀ ਇੰਨ੍ਹਾਂ ਬੱਚਿਆਂ ਨਾਲ ਲਾਪਤਾ ਹੈ। ਬੱਚਿਆਂ ਦੇ ਲਾਪਤਾ ਹੋਣ ਤੇ ਮਾਪੇ ਚਿੰਤਤ ਹਨ। ਪੁਲਿਸ ਵੱਲੋਂ ਕਈ ਪੱਖਾਂ ਨੂੰ ਸਾਹਮਣੇ ਰੱਖ ਕੇ ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਆਮ ਲੋਕਾਂ ਵੱਲੋਂ ਇਹ ਬੱਚੇ ਸੱਤ ਜੁਲਾਈ ਨੂੰ ਤਕਰੀਬਨ 11:30 ਵਜੇ ਰੇਲਵੇ ਸਟੇਸਨ ਸ੍ਰੀ ਮੁਕਤਸਰ ਸਾਹਿਬ ਦੇ ਆਸ –ਪਾਸ ਦੇਖੇ ਗਏ ਸਨ।
ਤਲਾਸ਼ ਕੀਤੀ ਜਾ ਰਹੀ ਹੈ : ਥਾਣਾ ਮੁਖੀ | Muktsar Sahib News
ਇਸ ਸਬੰਧੀ ਥਾਣਾ ਸਿਟੀ ਦੇ ਮੁੱਖੀ ਅਫਸਰ ਸ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਈ ਗਿਆ ਹੈ ਅਤੇ ਬੱਚਿਆਂ ਦੀ ਕਈ ਪੱਖਾਂ ਨੂੰ ਸਾਹਮਣੇ ਰੱਖਦਿਆਂ ਵਿਆਪਕ ਤੌਰ ਤੇ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਬਾਰੇ ਅਜੇ ਪੱਕੇ ਤੌਰ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਮੀਦ ਹੈ ਉਹ ਜਲਦ ਹੀ ਇਹ ਮਾਮਲਾ ਸੁਲਝਾ ਲੈਣਗੇ।