Way - Sach Kahoon Punjabi
ਅਟਾਰੀ ਸਰਹੱਦ ਰਸਤੇ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ
ਅੰਤਰਰਾਸ਼ਟਰੀ ਸਰਹੱਦ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਵਿਦਾਈ
ਰਾਜਨ ਮਾਨ/ਅੰਮ੍ਰਿਤਸਰ। ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਅੱਜ ਸ਼ਾਮ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਗਰ ਕੀਰਤਨ ਨੂੰ ਸ਼ਾਨਦਾਰ ਵਿਦਾਈ ਦਿੱਤੀ ਗਈ ਸਰਹੱਦ ਉੱਤੇ ਫੁੱਲਾਂ ਨਾਲ ਸੱਜਿਆ ਕਾਰਪਿਟ ਅਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਨੇ ਇਨ੍ਹਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ ਇਸ ਮੌਕੇ ਰਾਜ ਮੰਤਰੀ ਤਰਸੇਮ ਸਿੰਘ ਡੀ.ਸੀ., ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ੍ਰੀ ਦਿਨੇਸ਼ ਬੱਸੀ, ਐਸ.ਡੀ.ਐਮ. ਸ੍ਰੀ ਸ਼ਿਵਰਾਜ ਸਿੰਘ ਬੱਲ, ਅਤੇ ਹੋਰ ਪਤਵੰਤੇ ਹਾਜ਼ਰ ਸਨ ਬੀ.ਐਸ.ਐਫ਼. ਦੇ ਜਵਾਨਾਂ ਵੱਲੋਂ ਵੀ ਨਗਰ ਕੀਰਤਨ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। Attari Border
ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤੋਂ ਚੱਲ ਕੇ ਭਰਾਵਾਂ ਦਾ ਢਾਬਾ, ਭਰਾਵਾਂ ਦੇ ਢਾਬੇ ਤੋਂ ਚੱਲ ਕੇ ਸਿਕੰਦਰੀ ਗੇਟ, ਹਾਲ ਗੇਟ, ਭੰਡਾਰੀ ਪੁਲ ਤੋਂ ਚੱਲ ਕੇ ਰੇਲਵੇ ਸਟੇਸ਼ਨ ਅਟਾਰੀ ਰੋਡ ਪੁਜਾ, ਜਿੱਥੇ ਇਮੀਗਰੇਸ਼ਨ ਕਾਰਵਾਈ ਕਰਨ ਉਪਰੰਤ ਲਗਭਗ 1300 ਸ਼ਰਧਾਲੂ ਨਗਰ ਕੀਰਤਨ ਨਾਲ ਪਾਕਿਸਤਾਨ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਸੁਨਿਹਰੀ ਪਾਲਕੀ ਵਿਚ ਸ਼ੁਸ਼ੋਭਿਤ ਸਨ ਉਕਤ ਬੱਸ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਸ਼ਰਧਾਲੂਆਂ ਨੇ ਪੈਦਲ ਚਲ ਕੇ ਜੀਰੋ ਲਾਈਨ ਨੂੰ ਪਾਰ ਕੀਤਾ ਅਤੇ ਪਾਕਿਸਤਾਨ ਵਿੱਚ ਦਾਖ਼ਲ ਹੋਏ ਪਾਕਿਸਤਾਨ ਵਾਲੇ ਪਾਸੇ ਅਹਿਮ ਸਖ਼ਸ਼ੀਅਤਾਂ ਤੇ ਸ਼ਰਧਾਲੂ ਨਗਰ ਕੀਰਤਨ ਦੇ ਸਵਾਗਤ ਲਈ ਸਵੇਰ ਤੋਂ ਖੜ੍ਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾਂ ਕਰਕੇ ਘਟ ਰਿਹਾ ਹੈ ਅੱਜ ਲੋਕ ਘਰਾਂ ਅੰਦਰ, ਛੱਤ Àੁੱਤੇ ਗਮਲਿਆਂ ਵਿੱਚ ਪੌਦੇ, ਫੁੱਲ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਘਰ, ਦਫਤਰ, ਸਕੂਲ ਅਤੇ ਹੋਰ ਥਾਂਵਾਂ ‘ਤੇ, ਜਿੱਥੇ ਵੀ ਉਹ ਸਮਾਂ ਗੁਜ਼ਾਰਦਾ ਹੈ।
ਉੱਥੇ ਗਮਲੇ ਲਗਾ ਕੇ ਉਹਨਾਂ ਵਿੱਚ ਫੁੱਲ, ਪੌਦੇ ਅਤੇ ਸਜਾਵਟੀ ਕਿਸਮ ਦੇ ਫਲਾਂ ਦੇ ਬੂਟੇ ਜ਼ਰੂਰ ਲਾਵੇ ਇਸ ਤਰ੍ਹਾਂ ਵਾਤਾਵਰਣ ਸ਼ੁੱਧ ਹੁੰਦਾ ਹੈ ਕੁਦਰਤੀ ਚੱਕਰ ਦਾ ਸੰਤੁਲਨ ਬਣਿਆ ਰਹਿੰਦਾ ਹੈ ਆਕਸੀਜ਼ਨ ਅਤੇ ਹੋਰ ਕੁਦਰਤੀ ਗੈਸਾਂ ਦਾ ਚੱਕਰ ਵੀ ਨਿਯਮਿਤ ਰਹਿੰਦਾ ਹੈ ਗਮਲਿਆਂ ਦੇ ਪੌਦਿਆਂ ਦੇ ਪੱਤਿਆਂ ਵਿੱਚ ਛੋਟੇ ਅਕਾਰ ਦੇ ਪੰਛੀ, ਖਾਸ ਕਰਕੇ ਚਿੜੀ ਪ੍ਰਜਾਤੀ, ਅੰਡੇ ਦੇ ਕੇ ਬੱਚੇ ਵੀ ਪੈਦਾ ਕਰਦੀ ਵੇਖੀ ਜਾ ਸਕਦੀ ਹੈ ਬਰਸਾਤ ਦੇ ਮੌਸਮ ਵਿੱਚ ਅਕਸਰ ਘਰਾਂ, ਦਫਤਰਾਂ ਅਤੇ ਹੋਰ ਥਾਂਵਾਂ ‘ਤੇ ਲੱਗੇ ਪੌਦੇ, ਫੁੱਲ ਆਦਿ ਕਾਫੀ ਫੈਲ ਜਾਂਦੇ ਹਨ।
ਇਸ ਦੇ ਨਾਲ ਹੀ ਉਹਨਾਂ ਦੇ ਨਾਲ ਨਵੇਂ ਜੜ੍ਹਾਂ ਵਾਲੇ ਪੌਦੇ ਵੀ ਆਪ-ਮੁਹਾਰੇ ਪੈਦਾ ਹੋ ਜਾਂਦੇ ਹਨ ਪਹਿਲਾਂ ਤੋਂ ਪੁਰਾਣੇ ਗਮਲਿਆਂ ਵਿੱਚ ਲੱਗੇ ਫੁੱਲਾਂ, ਪੌਦਿਆਂ ਅਤੇ ਹਰਿਆਵਲ ਦੇਣ ਵਾਲੇ ਪੌਦਿਆਂ ਦਾ ਵੀ ਤੇਜੀ ਨਾਲ ਵਿਕਾਸ ਹੁੰਦਾ ਹੈ ਇਹਨਾਂ ਹੀ ਗਮਲਿਆਂ ਵਿੱਚ ਆਪ-ਮੁਹਾਰੇ ਨਵੇਂ ਜੜ੍ਹਾਂ ਵਾਲੇ ਬੂਟੇ/ਪੌਦੇ ਉੱਗ ਪੈਂਦੇ ਹਨ ਇਸ ਸਮੇਂ ਕਾਂਟ-ਛਾਂਟ ਕਰਨ ਦੀ ਲੋੜ ਵੀ ਮਹਿਸੂਸ ਹੁੰਦੀ ਹੈ ਬਰਸਾਤ ਦੇ ਮੌਸਮ ਵਿੱਚ ਮਿੱਤਰਾਂ ਦੋਸਤਾਂ ਦੇ ਘਰਾਂ ਵਿੱਚ ਵੀ ਅਜਿਹੇ ਨਵੇਂ ਬੂਟੇ/ਪੌਦੇ ਆਮ ਹੀ ਮਿਲ ਜਾਂਦੇ ਹਨ ਗਲੀ, ਮੁਹੱਲੇ ਅੰਦਰ ਵੀ ਆਂਢ-ਗੁਆਂਢ ਦੇ ਲਗਾਏ ਗਮਲਿਆਂ ਵਿੱਚ ਬੂਟੇ ਆਮ ਹੀ ਮਿਲ ਜਾਂਦੇ ਹਨ।
ਪਿੰਡਾਂ ਦੇ ਇਲਾਕੇ ਵਿੱਚ ਛੋਟੇ ਰਹਿਣ ਵਾਲੇ ਹਰਿਆਵਲ ਦੇਣ ਵਾਲੇ ਜੰਗਲੀ ਪੌਦੇ ਆਮ ਹੀ ਬਰਸਾਤ ਦੇ ਮੌਸਮ ਵਿੱਚ ਮਿਲ ਜਾਂਦੇ ਹਨ, ਜੋ ਹਰ ਮੌਸਮ ਵਿੱਚ ਹਰੇ ਰਹਿੰਦੇ ਹਨ ਇਹਨਾਂ ਪੌਦਿਆਂ ਨੂੰ ਬਹੁਤ ਘੱਟ ਪਾਣੀ, ਖਾਦ ਦੀ ਲੋੜ ਪੈਂਦੀ ਹੈ ਇਸ ਲਈ ਬਰਸਾਤ ਦੇ ਮੌਸਮ ਵਿੱਚ ਸਸਤੇ ਹਰੇ-ਭਰੇ ਗਲਮੇ ਤਿਆਰ ਕੀਤੇ ਜਾ ਸਕਦੇ ਹਨ ਬਜਾਰ/ਕਬਾੜ ਦੀ ਦੁਕਾਨ ਤੋਂ ਖਾਲੀ ਪੀਪੇ, ਬਕਸੇ ਬਹੁਤ ਹੀ ਸਸਤੇ ਮਿਲ ਜਾਂਦੇ ਹਨ ਇਹਨਾਂ ਪੀਪਿਆਂ/ਬਕਸਿਆਂ ਨੂੰ ਆਪਣੀ ਇੱਛਾ ਅਨੁਸਾਰ ਰੰਗ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਘਰ ਵਿੱਚ ਪਏ ਹੋਰ ਬੇਕਾਰ ਬਕਸੇ, ਟੱਬ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਹਨਾਂ ਵਿੱਚ ਹੇਠ ਇੱਕ ਛੋਟਾ ਸੁਰਾਖ ਕਰ ਲਵੋ ਜਾਂ ਇੱਛਾ ਅਨੁਸਾਰ ਸੁਰਾਖ ਕਰ ਲਵੋ ਤਾਂ ਜੋ ਇਹਨਾਂ ਵਿੱਚ ਪਾਣੀ ਇੱਕਠਾ ਨਾ ਹੋ ਸਕੇ ਪਾਣੀ ਇੱਕਠਾ ਹੋਣ ਨਾਲ ਪੌਦੇ ਦੀ ਜੜ੍ਹ ਗਲ ਜਾਂਦੀ ਹੈ।
ਇਹਨਾਂ ਵਿੱਚ ਚੰਗੀ ਕਿਸਮ ਦੀ ਮਿੱਟੀ ਗੋਬਰ ਦੀ ਖਾਦ ਪਾ ਕੇ ਇਹਨਾਂ ਵਿੱਚ ਬੂਟੇ ਲਗਾ ਦੇਣੇ ਚਾਹੀਦੇ ਹਨ ਬਾਜ਼ਾਰ ‘ਚੋਂ ਮਿਲਣ ਵਾਲੇ ਸੀਮਿੰਟ ਦੇ ਗਮਲੇ ਬਹੁਤ ਵਾਰ ਜਲਦੀ ਹੀ ਟੁੱਟ ਜਾਂਦੇ ਹਨ ਜਾਂ ਭੁਰ ਜਾਂਦੇ ਹਨ ਪਰ ਇਸ ਦੇ ਉਲਟ ਪੀਪੇ/ਬਕਸੇ ਤੋਂ ਤਿਆਰ ਸਸਤੇ ਗਮਲੇ ਤਿੰਨ ਤੋਂ ਚਾਰ ਸਾਲ ਤੱਕ ਸਹੀ-ਸਲਾਮਤ ਰਹਿੰਦੇ ਹਨ ਜਦ ਦਿਲ ਕਰੇ ਇਹਨਾਂ ਦਾ ਰੰਗ ਵੀ ਬਦਲਿਆ ਜਾ ਸਕਦਾ ਹੈ ਇਹਨਾਂ ਗਮਲਿਆਂ ਵਿੱਚ ਸਜਾਵਟੀ ਚਾਇਨੀ ਕਿਸਮ ਦੇ ਫਲਦਾਰ ਬੂਟੇ ਵੀ ਲਗਾਏ ਜਾ ਸਕਦੇ ਹਨ ਇਹਨਾਂ ਗਮਲਿਆਂ ਵਿੱਚ ਅਸੀਂ ਬਰਸਾਤ ਦੇ ਮੌਸਮ ਵਿੱਚ ਆਪ ਉੱਗ ਖਲੋਤੇ ਨਵੇਂ ਫੁੱਲ, ਪੌਦੇ, ਬੂਟੇ ਲਗਾ ਸਕਦੇ ਹਾਂ ਇਹਨਾਂ ਗਮਲਿਆਂ ਵਿੱਚ ਬੈਂਗਣ।
ਮਿਰਚ, ਸ਼ਿਮਲਾ ਮਿਰਚ, ਹਰਾ ਪੁਦੀਨਾ, ਤੁਲਸੀ ਦੇ ਪੌਦੇ ਅਤੇ ਹੋਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੇ ਬੂਟੇ ਸਜਾਵਟ ਅਤੇ ਸਬਜ਼ੀ ਲਈ ਲਗਾ ਸਕਦੇ ਹਾਂ ਇਹਨਾਂ ਗਮਲਿਆਂ ਵਿੱਚ ਜੰਗਲੀ ਥੋਹਰ (ਕੈਕਰਟਸ), ਐਲੋਵੀਰਾ, ਕੇਸਰ, ਮਨੀਪਲਾਂਟ ਅਤੇ ਹੋਰ ਕਈ ਪ੍ਰਕਾਰ ਦੇ ਜੰਗਲੀ ਪੌਦੇ ਵੀ ਬਰਸਾਤ ਦੇ ਦਿਨਾਂ ਵਿੱਚ ਲਗਾਏ ਜਾ ਸਕਦੇ ਹਨ, ਜੋ ਸਾਨੂੰ ਆਸ-ਪਾਸ ਤੋਂ ਮੁਫਤ ਹੀ ਪ੍ਰਾਪਤ ਹੋ ਜਾਂਦੇ ਹਨ ਜਦ ਵੀ ਨਵਾਂ ਪੌਦਾ ਪੁੱਟ ਕੇ ਗਮਲੇ ਵਿੱਚ ਲਗਾਉਣਾ ਹੋਵੇ ਤਾਂ ਗਮਲਾ ਘੱਟੋ-ਘੱਟ ਤਿੰਨ ਦਿਨ ਛਾਵੇਂ ਹੀ ਰੱਖਿਆ ਜਾਵੇ ਤਿੰਨ ਦਿਨ ਤੋਂ ਬਾਅਦ ਗਮਲਾ ਬਾਹਰ ਕਿਸੇ ਵੀ ਮੌਸਮ ਵਿੱਚ ਰੱਖਿਆ ਜਾ ਸਕਦਾ ਹੈ ਇਹਨਾਂ ਗਮਲਿਆਂ ਵਿੱਚ ਜਿਆਦਾ ਮਿੱਟੀ ਆ ਜਾਣ ਕਾਰਨ ਪੌਦੇ ਦਾ ਸਹੀ ਅਤੇ ਤੇਜ ਵਿਕਾਸ ਵੀ ਹੁੰਦਾ ਹੈ।
ਇਹਨਾਂ ਗਮਲਿਆਂ ਵਿੱਚ ਹਰਿਆਵਲ ਲਈ (ਗਰੀਨਰੀ ਯੁਕਤ) ਸਾਰਾ ਸਾਲ ਪੌਦੇ ਸਹੀ ਰਹਿੰਦੇ ਹਨ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਇਹਨਾਂ ਗਮਲਿਆਂ ਨੂੰ ਦਿਨ ਵਿੱਚ ਇੱਕ ਵਾਰ ਪਾਣੀ ਦੀ ਲੋੜ ਪੈਂਦੀ ਹੈ ਜੇਕਰ ਛਾਂ ਦਾ ਪ੍ਰਬੰਧ ਹੋਵੇ ਤਾਂ ਤਿੰਨ ਦਿਨ ਬਾਅਦ ਵੀ ਪਾਣੀ ਦਿੱਤਾ ਜਾ ਸਕਦਾ ਹੈ ਸਰਦੀਆਂ ਦੇ ਦਿਨਾਂ ਵਿੱਚ ਹਫਤੇ ਵਿੱਚ ਇੱਕ ਵਾਰ ਹੀ ਪਾਣੀ ਦੀ ਲੋੜ ਪੈਂਦੀ ਹੈ ਬਰਸਾਤ ਦੇ ਮੌਸਮ ਵਿੱਚ ਕਦੇ ਵੀ ਪਾਣੀ ਦੀ ਲੋੜ ਨਹੀਂ ਪੈਂਦੀ, ਸਿਰਫ ਸਾਂਭ-ਸੰਭਾਲ ਦੀ ਲੋੜ ਪੈਂਦੀ ਹੈ ਜਿਹਨਾਂ ਗਮਲਿਆਂ ਵਿੱਚੋਂ ਪੌਦਾ ਸੁੱਕ ਜਾਵੇ ਜਾਂ ਬਿਮਾਰੀ ਗ੍ਰਸਤ ਹੋ ਜਾਵੇ, ਉਸ ਨੂੰ ਪੁੱਟ ਕਿ ਉਸ ਦੀ ਥਾਂ ਨਵਾਂ ਪੌਦਾ ਲਗਾ ਦੇਣਾ ਚਾਹੀਦਾ ਹੈ।
ਅਜਿਹੇ ਤਿਆਰ ਕੀਤੇ ਸਸਤੇ ਅਤੇ ਵਧੀਆ ਕਿਸਮ ਦੇ ਗਮਲੇ ਪੌਦਿਆਂ ਸਮੇਤ ਦੋਸਤਾਂ-ਮਿੱਤਰਾਂ, ਸਕੂਲਾਂ, ਦਫਤਰਾਂ ਨੂੰ ਉਪਹਾਰ ਦੇ ਰੂਪ ਵਿੱਚ ਵੀ ਭੇਂਟ ਕੀਤੇ ਜਾ ਸਕਦੇ ਹਨ ਅਜਿਹੇ ਹਰੇ-ਭਰੇ ਗਮਲੇ ਤਿਆਰ ਕਰਨ ਦਾ ਮੁਕਾਬਲਾ ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵੀ ਕਰਵਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਫੁੱਲ, ਪੌਦੇ ਗਮਲੇ ਤਿਆਰ ਕਰਕੇ ਆਪਣੇ ਆਸ-ਪਾਸ ਰੱਖਣ ਲਈ ਪ੍ਰੇਰਿਤ ਕਰਨਗੇ ਗਮਲਿਆਂ ਵਿੱਚ ਲੱਗੇ ਪੌਦੇ, ਫੁੱਲ, ਸਜਾਵਟੀ ਬੂਟੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਇਸ ਤਰ੍ਹਾਂ ਦਾ ਰੁਝਾਨ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਦਾ ਹੈ ਸਾਡਾ ਆਲਾ-ਦੂਆਲਾ ਟਹਿਕ ਜਾਂਦਾ ਹੈ ਅਤੇ ਅੱਖਾਂ, ਦਿਲ ਨੂੰ ਖਾਸ ਸੰਤੁਸ਼ਟੀ ਵੀ ਮਿਲਦੀ ਹੈ।
ਹਰੇਸ਼ ਕੁਮਾਰ ਸੈਣੀ,
ਸੈਣੀ ਮੁਹੱਲਾ, ਬੱਜਰੀ ਕੰਪਨੀ (ਪਠਾਨਕੋਟ)
ਭਾਰਤ ਤੇ ਚੀਨ ਲਈ ਅਮਨ ਹੀ ਇੱਕ ਰਾਹ
ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ
ਭਾਰਤ ਤੇ ਚੀਨ ਨੇ ਸਰਹੱਦਾਂ ‘ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਇਸ ਗੱਲ ‘ਤੇ ਸਹਿਮਤ ਹੋ ਗਏ ਹਨ ਕਿ ਅਕਤੂਬਰ ਮਹੀਨੇ ‘ਚ ਚੀਨੀ ਰੱਖਿਆ ਮੰਤਰੀ ਭਾਰਤ ਆਉਣਗੇ। ਇਸੇ ਤਰ੍ਹਾਂ ਭਾਰਤ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਚੀਨ ਭੇਜਿਆ ਜਾਏਗਾ। (India And China)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵਾਂ ਮੁਲਕਾਂ ਲਗਭਗ ਪਿਛਲੇ ਦੋ ਸਾਲਾਂ ਤੋਂ ਡੋਕਲਾਮ ਮਾਮਲੇ ‘ਚ ਸੰਜਮ ਤੇ ਜ਼ਿੰਮੇਵਾਰੀ ਤੋਂ ਕੰਮ ਲਿਆ ਹੈ। ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਦੀ ਭਾਸ਼ਾ ਭਾਰਤ ਪ੍ਰਤੀ ਤਿੱਖੀ ਰਹੀ ਹੈ ਫਿਰ ਵੀ ਡਿਪਲੋਮੈਟਿਕ ਪੱਧਰ ‘ਤੇ ਕਿਸੇ ਤਰ੍ਹਾਂ ਤਲਖ਼ੀ ਤੋਂ ਬਚਾਅ ਹੀ ਰਿਹਾ ਹੈ।
ਆਪਸੀ ਗੱਲਬਾਤ ਤੋਂ ਬਿਨਾ ਹੁਣ ਕੋਈ ਚਾਰਾ ਵੀ ਨਹੀਂ ਸ਼ਾਇਦ ਇਸੇ ਕਰਕੇ ਹੀ ਦੋਵਾਂ ਮੁਲਕਾਂ ਦੇ ਆਗੂਆਂ ਦਰਮਿਆਨ ਗੈਰ-ਰਸਮੀ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋਇਆ। ਚੀਨ ਦੁਨੀਆ ਦੀ ਤਾਕਤਵਰ ਆਰਥਿਕ ਤੇ ਫੌਜੀ ਤਾਕਤ ਹੈ। ਚੀਨ ਲਈ ਭਾਰਤ ਵੱਡਾ ਬਜ਼ਾਰ ਹੈ ਫਿਰ ਵੀ ਚੀਨ ਦੀਆਂ ਨੀਤੀਆਂ ‘ਚ ਸਾਮਰਾਜਵਾਦ ਦੀ ਝਲਕ ਭਾਰਤ ਲਈ ਚੁਣੌਤੀ ਹੈ। ਇਸ ਦੇ ਬਾਵਜ਼ੂਦ ਦੋਵਾਂ ਮੁਲਕਾਂ ਦਰਮਿਆਨ ਵਪਾਰ ਵਧ ਰਿਹਾ ਹੈ। ਇਸ ਲਈ ਚੀਨ ਨੂੰ ਇਹ ਸਮਝਣਾ ਪਵੇਗਾ ਕਿ ਉਹ ਭਾਰਤ ਦੀ ਘੇਰਾਬੰਦੀ ਕਰਕੇ ਸਰਹੱਦਾਂ ‘ਤੇ ਤਣਾਅ ਪੈਦਾ ਕਰਕੇ ਭਾਰਤੀ ਬਜ਼ਾਰਾਂ ‘ਚ ਆਪਣੇ ਪੈਰ ਨਹੀਂ ਪਸਾਰ ਸਕਦਾ।  ਚੀਨ ਨੂੰ ਆਪਣੀਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਅਹਿਸਾਸ ਵੀ ਹੋ ਚੁੱਕਾ ਹੈ। ਪਿਛਲੇ ਸਾਲਾਂ ‘ਚ ਚੀਨੀ ਮਾਲ ਦੀ ਵਿੱਕਰੀ ਦਾ ਭਾਰਤੀ ਜਨਤਾ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ, ਜਿਸ ਨਾਲ ਚੀਨੀ ਮਾਲ ਬਜ਼ਾਰਾਂ ‘ਚੋਂ ਅਲੋਪ ਹੋ ਗਿਆ ਕੁਝ ਹੀ ਦਿਨਾਂ ‘ਚ ਚੀਨੀ ਆਰਥਿਕਤਾ ਬੁਰੀ ਤਰ੍ਹਾਂ ਹੇਠਾਂ ਡਿੱਗ ਪਈ ਵਿਸ਼ਵੀਕਰਨ ਦੇ ਦੌਰ ‘ਚ ਧੌਂਸ ਲਈ ਕੋਈ ਥਾਂ ਨਹੀਂ ਤੇ ਇਸ ਗੱਲ ਦਾ ਅਹਿਸਾਸ ਅਮਰੀਕਾ ਸਮੇਤ ਹੋਰ ਅਮੀਰ ਮੁਲਕਾਂ ਨੂੰ ਵੀ ਹੈ।
ਸਹਿ-ਅਸਤੀਤਵ ਦੀ ਧਾਰਨਾ ਤੋਂ ਬਿਨਾ ਵਪਾਰਕ ਸਾਂਝ ਦਾ ਕੋਈ ਅਧਾਰ ਹੀ ਨਹੀਂ ਭਾਰਤ ਦੀ ਚੀਨ ਸਬੰਧੀ ਨੀਤੀ ਦੀ ਇਹ ਇੱਕ ਪ੍ਰਾਪਤੀ ਹੈ ਕਿ ਇਸ ਗੁਆਂਢੀ ਮੁਲਕ ਨਾਲ ਬਰਾਬਰੀ ਦੇ ਅਧਾਰ ‘ਤੇ ਰਿਸ਼ਤੇ ਬਣਾਏ ਜਾ ਰਹੇ ਹਨ। ਚੀਨ ਦੇ ਵਨ ਰੋਡ ਵਨ ਬੈਲਟ ਨੂੰ ਵੀ ਭਾਰਤ ਨੇ ਅਸਵੀਕਾਰ ਕਰਕੇ ਆਪਣੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਿਆ ਹੈ। ਚੀਨ ਨਾਲ ਨੇੜਤਾ ਰਾਹੀਂ ਪਾਕਿਸਤਾਨ ਨਾਲ ਨਜਿੱਠਣ ਦੀ ਰਣਨੀਤੀ ਵੀ ਮਜ਼ਬੂਤ ਹੋਈ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਤੇ ਵਿਵਾਦਾਂ ਨੂੰ ਆਪਸੀ ਸਹਿਮਤੀ ਨਾਲ ਹੀ ਸੁਲਝਾਇਆ ਜਾ ਸਕਦਾ ਹੈ। ਇਹ ਗੱਲ ਚੀਨ ਸਮੇਤ ਪਾਕਿਸਤਾਨ ‘ਚ ਆਮ ਚੋਣਾਂ ‘ਚ ਉੱਭਰੀ ਸਭ ਤੋਂ ਵੱਡੀ ਪਾਰਟੀ ਦਾ ਆਗੂ ਵੀ ਕਹਿ ਰਿਹਾ ਹੈ। ਗੱਲ ਸਹੀ ਦਿਸ਼ਾ ਵੱਲ ਤੁਰ ਰਹੀ ਹੈ।
ਭਰਾ ਗੁਆਉਣ ਦੇ ਬਾਵਜ਼ੂਦ ਸਮਾਜ ਸੇਵਾ ਦਾ ਜਜ਼ਬਾ ਬਰਕਰਾਰ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਸਹਾਰਾ ਜਨ ਸੇਵਾ ਬਠਿੰਡਾ ਦੇ ਦੋ ਵਲੰਟੀਅਰ ਟੇਕ ਚੰਦ ਅਤੇ ਜੱਗਾ ਸਿੰਘ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸਮਾਜ ਸੇਵਾ ਦੇ ਕਾਰਜ ਕਰਦਿਆਂ ਆਪਣਾ ਸਕਾ ਭਰਾ ਗੁਆ ਲੈਣ ਦੇ ਬਾਵਜ਼ੂਦ ਦੋਵਾਂ ਭਰਾਵਾਂ ‘ਚ ਮਨੁੱਖਤਾ ਪ੍ਰਤੀ ਦਰਦ ਰਤਾ ਵੀ ਨਹੀਂ ਘਟਿਆ ਹੈ। ਦੋਵਾਂ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜ੍ਹਿਆ ਹੈ, ਉਸ ‘ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁੱਰਅਤ ਨਹੀਂ ਪੈਂਦੀ ਹੈ। ਸਹਾਰਾ ਜਨ ਸੇਵਾ ਦੇ ਵਰਕਰ ਵਜੋਂ ਪਿਛਲੇ ਲੰਮੇ ਸਮੇਂ ਤੋਂ ਸੜਕ ਹਾਦਸਿਆਂ ‘ਚ ਪੀੜਤ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਦੋਵਾਂ ਭਰਾਵਾਂ ਦੀ ਜਿੰਦਗੀ ਦਾ ਇੱਕ ਅੰਗ ਬਣ ਗਿਆ ਹੈ। (Bathinda News)
ਇਵੇਂ ਹੀ ਉਨ੍ਹਾਂ ਵੱਲੋਂ ਬੇਸਹਾਰਾ ਲੋਕਾਂ ਦੀਆਂ ਸੈਂਕੜੇ ਲਾਸ਼ਾਂ ਦਾ ਸਨਮਾਨਪੂਰਵਕ ਅੰਤਮ ਸਸਕਾਰ ਕੀਤਾ ਜਾ ਚੁੱਕਾ ਹੈ। ਹੈਰਾਨਕੁੰਨ ਪਹਿਲੂ ਹੈ ਕਿ ਜਦੋਂ ਲੋਕ ਕਿਸੇ ਆਪਣੇ ਦੀ ਮੌਤ ‘ਤੇ ਲਾਸ਼ ਦੇ ਨੇੜੇ ਨਹੀਂ ਢੁੱਕਦੇ ਪਰ ਇਨ੍ਹਾਂ ਨੇ ਗਲੀਆਂ-ਸੜੀਆਂ  ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਕੇ ਦੁਨੀਆਂ ਵਿਚ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਹੁਣ ਤਾਂ ਸ਼ਹਿਰ ਵਾਸੀ ਵੀ ਆਖਣ ਲੱਗੇ ਹਨ ਕਿ ਇਨ੍ਹਾਂ ਦਾ ਜਨਮ ਹੀ ਲੋਕ ਸੇਵਾ ਲਈ ਹੋਇਆ ਹੈ। ਟੇਕ ਚੰਦ ਅਤੇ ਜੱਗਾ ਸਿੰਘ ਦਾ ਤੀਸਰਾ ਭਾਈ ਰਾਮ ਸਿੰਘ ਵੀ ਸਹਾਰਾ ਜਨ ਸੇਵਾ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ ‘ਤੇ ਬਣੇ ਬਾਥਰੂਮ ‘ਚ ਮਿਲੀ ਨੌਜਵਾਨ ਦੀ ਲਾਸ਼
ਆਪਣੇ ਸੇਵਾ ਕਾਰਜ ਦੌਰਾਨ 14 ਦਸੰਬਰ 2016 ਨੂੰ ਰਾਮ ਸਿੰਘ ਨੂੰ ਮੌਤ ਨੇ ਉਸ ਵਕਤ ਕਲਾਵੇ ‘ਚ ਲੈ ਲਿਆ ਜਦੋਂ ਉਹ ਮਾਨਸਾ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ਦੇ ਜਖਮੀਆਂ ਨੂੰ ਹਸਪਤਾਲ ਲਿਜਾਣ ਲਈ ਚੁੱਕ ਰਿਹਾ ਸੀ। ਉਸ ਰਾਤ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਰਾਮ ਸਿੰਘ ਨੇ ਦੋ ਜ਼ਖ਼ਮੀ ਐਂਬੂਲੈਂਸ ‘ਚ ਪਾ ਲਏ ਪਰ ਜਦ ਉਹ ਤੀਸਰੇ ਨੂੰ ਹਾਲੇ ਚੁੱਕਣ ਹੀ ਲੱਗਾ ਸੀ ਤਾਂ ਤੇਜ ਰਫਤਾਰ ਵਾਹਨ ਨੇ ਰਾਮ ਸਿੰਘ ਨੂੰ ਲਪੇਟ ‘ਚ ਲੈ ਲਿਆ। ਕੋਸ਼ਿਸ਼ਾਂ ਦੇ ਬਾਵਜ਼ੂਦ ਰਾਮ ਸਿੰਘ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਮੌਤ ਵੀ ਸਮਾਜਸੇਵਾ ਨੂੰ ਸਮਰਪਿਤ ਹੋ ਗਈ। (Bathinda News)
ਸਹਾਰਾ ਜਨ ਸੇਵਾ ਅਤੇ ਬਠਿੰਡਾ ਵਾਸੀਆਂ ਵੱਲੋਂ ਰਾਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ ਤੇ ਉਸ ਦੀ ਯਾਦ ‘ਚ ਸਹਾਰਾ ਵਰਕਰ ਹਰ ਵਰ੍ਹੇ ਖੂਨਦਾਨ ਕੈਂਪ ਲਾ ਕੇ ਸਮਾਜਿਕ ਕਾਰਜਾਂ ਨੂੰ ਹੋਰ ਵੀ ਤਨਦੇਹੀ ਨਾਲ ਕਰਨ ਦਾ ਪ੍ਰਣ ਕਰਦੇ ਹਨ। ਭਰਾ ਤੁਰ ਜਾਣ ਉਪਰੰਤ ਵੀ ਉਹ ਡੋਲੇ ਨਹੀਂ ਅਤੇ ਸੇਵਾ ਕਾਰਜਾਂ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਪਰਿਵਾਰ ਦਾ ਇਸ ਰਾਹ ‘ਤੇ ਤੁਰਨ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ। ਟੇਕ ਚੰਦ ਦੇ ਪਿਤਾ ਬਠਿੰਡਾ ਦੇ ਸ਼ਮਸ਼ਾਨਘਾਟ ‘ਚ ਰਹਿੰਦੇ ਸਨ ਤੇ ਉੱਥੋਂ ਦੀ ਬਗੀਚੀ ‘ਚ ਸਬਜ਼ੀਆਂ ਵਗੈਰਾ ਲਾਉਣ ਦਾ ਕੰਮ ਕਰਦੇ ਸਨ।
ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਉਹ ਅਕਸਰ ਕਿਸੇ ਨਾ ਕਿਸੇ ਲਾਸ਼ ਦੇ ਸਸਕਾਰ ਲਈ ਸ਼ਮਸ਼ਾਨਘਾਟ ਜਾਂਦੇ ਰਹਿੰਦੇ ਸਨ। ਇਸੇ ਦੌਰਾਨ ਤਿੰਨਾਂ ਭਰਾਵਾਂ ਦੀ ਉਨ੍ਹਾਂ ਨਾਲ ਕਾਫੀ ਨਜ਼ਦੀਕੀ ਬਣ ਗਈ ਅਤੇ ਉਨ੍ਹਾਂ ਨੇ ਸਹਾਰਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾ ਦਿੱਤੀ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਉਦੋਂ ਤੋਂ ਹੁਣ ਤੱਕ ਇਹ ਸਫਰ ਜਾਰੀ ਹੈ ਤੇ ਹੁਣ ਤਾਂ ਇੰਜ ਜਾਪਣ ਲੱਗਾ ਹੈ ਕਿ ਇਹ ਲੋਕਾਂ ਦੀ ਸੇਵਾ ਲਈ ਹੀ ਜਨਮੇ ਹਨ। (Bathinda News)
ਲੋਕਾਂ ਦੀ ਸੇਵਾ ਮਿਸ਼ਨ ਬਣਿਆ : ਟੇਕ ਚੰਦ | Bathinda News
ਸਹਾਰਾ ਜਨ ਸੇਵਾ ਦੇ ਵਰਕਰ ਟੇਕ ਚੰਦ ਦਾ ਕਹਿਣਾ ਸੀ ਕਿ ਸਹਾਰਾ ਦੇ ਪ੍ਰਧਾਨ ਵਿਜੈ ਗੋਇਲ ਨੂੰ ਦੇਖਦਿਆਂ ਉਨ੍ਹਾਂ ਨੇ ਪੀੜਤ ਅਤੇ ਦੀਨ-ਦੁਖੀਆਂ ਦੀ ਮੱਦਦ ਕਰਨ ਦਾ ਮਨ ਬਣਾ ਲਿਆ ਸੀ। ਇਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਗਿਆ ਤੇ ਆਮ ਲੋਕਾਂ, ਹਾਦਸਾ ਪੀੜਤਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਮਿਸ਼ਨ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਸਹਾਰਾ ਵਲੰਟੀਅਰ ਸ਼ਹਿਰ ‘ਚ ਨਜ਼ਰ ਰੱਖਦੇ ਹਨ ਤੇ ਜਿੱਥੇ ਜਰੂਰਤ ਹੁੰਦੀ ਹੈ ਫੌਰੀ ਤੌਰ ‘ਤੇ ਪੁੱਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਤੇ ਪੁਲਿਸ ਵੀ ਸਹਾਰਾ ਵਲੰਟੀਅਰਾਂ ਨਾਲ ਸੰਪਰਕ ਕਰਦੇ ਹਨ ਤਾਂ ਜੋ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ।
ਲੋਕ ਪੱਖੀ ਕਾਰਜਾਂ ਤੋਂ ਕਾਇਲ ਹਾਂ : ਮੇਅਰ | Bathinda News
ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਸੀ ਕਿ ਸਹਾਰਾ ਜਨ ਸੇਵਾ ਦੀ ਅਗਵਾਈ ਹੇਠ ਇੰਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਦੌਰਾਨ ਤਾਂ ਇਨ੍ਹਾਂ ਨੇ ਲਾਮਿਸਾਲ ਦਲੇਰੀ ਦਿਖਾਉਂਦਿਆਂ ਖਤਰਨਾਕ ਕਿਸਮ ਦੇ ਢੱਠਿਆਂ ਨੂੰ ਕਾਬੂ ਕੀਤਾ ਸੀ, ਜਿਸ ਤੋਂ ਉਹ ਇਨ੍ਹਾਂ ਦੇ ਬਹੁਤ ਕਾਇਲ ਹੋਏ ਸਨ।
ਸ਼ਰਾਬ ਪੀ ਕੇ ਡਰਾਈਵਿੰਗ ਮੌਤ ਨੂੰ ਸੱਦਾ | Bathinda News
ਸਹਾਰਾ ਵਲੰਟੀਅਰ ਜੱਗਾ ਸਿੰਘ ਦਾ ਕਹਿਣਾ ਸੀ ਕਿ ਉਹ ਕਿਸੇ ‘ਤੇ ਅਹਿਸਾਨ ਨਹੀਂ ਸਿਰਫ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਹਾਦਸਿਆਂ ਦੌਰਾਨ ਮੌਤਾਂ ਦੀ ਦਰ ਘਟਾਈ ਜਾ ਸਕਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਨਸ਼ਾ ਕਰਕੇ ਵਾਹਨ ਨਾ ਚਲਾਉਣ ਦੀ ਅਪੀਲ ਵੀ ਕੀਤੀ।