Kulwant Singh - Sach Kahoon Punjabi
ਕੁਲਵੰਤ ਸਿੰਘ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
(ਵਿੱਕੀ ਕੁਮਾਰ) ਮਾੜੀ ਮੁਸਤਫ਼ਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਦੇ ਡੇਰਾ ਸ਼ਰਧਾਲੂ ਕੁਲਵੰਤ ਸਿੰਘ ਇੰਸਾਂ ਨੇ ਵੀ ਬਲਾਕ ਮਾੜੀ ਮੁਸਤਫ਼ਾ ਦੇ ਮਹਾਨ ਸਰੀਰਦਾਨੀਆਂ ਅਤੇ ਨੇਤਰਦਾਨੀਆਂ ਵਿਚ ਆਪਣਾ ਨਾਂਅ ਦਰਜ ਕਰਵਾਇਆ। (Body Donor) ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅੱਜ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਕੁਲਵੰਤ ਸਿੰਘ ਇੰਸਾਂ ਦਾ ਅਚਾਨਕ ਦੇਹਾਂਤ ਹੋ ਗਿਆ, ਜਿਸ ਪਿੱਛੋਂ ਉਹਨਾਂ ਦੇ ਪੁੱਤਰ ਗੁਰਵਿੰਦਰ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਮਾੜੀ ਮੁਸਤਫ਼ਾ ਦੇ ਜਿੰਮੇਵਾਰਾਂ ਦੇ ਜ਼ਰੀਏ ਤੁਰੰਤ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ, ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜਰੀ ਵਿੱਚ ਪ੍ਰੇਮੀ ਕੁਲਵੰਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਆਰ. ਬੀ. ਆਯੂਰਵੈਦਿਕ ਮੈਡੀਕਲ ਕਾਲਜ ਆਗਰਾ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ।।
ਇਸ ਮੌਕੇ ਬਲਾਕ ਮਾੜੀ ਮੁਸਤਫ਼ਾ ਦੇ ਜਿੰਮੇਵਾਰ 45 ਮੈਂਬਰ ਹਰਭਗਵਾਨ ਸਿੰਘ ਇੰਸਾਂ, 25 ਮੈਂਬਰ ਜਸਪਾਲ ਸਿੰਘ ਤੇ 25 ਮੈਂਬਰ ਗੁਰਮੇਲ ਸਿੰਘ, 15 ਮੈਂਬਰ ਰਣਜੋਧ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੇਮੀ ਕੁਲਵੰਤ ਸਿੰਘ ਇੰਸਾਂ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਕੇ ਇੱਜ਼ਤ ਦੀ ਜ਼ਿੰਦਗੀ ਗੁਜ਼ਾਰੀ ਅੱਜ ਇਸ ਭਲਾਈ ਕਾਰਜ ਦੀ ਸ਼ਲਾਘਾ ਹਰ ਨਗਰ ਵਾਸੀ ਕਰ ਰਿਹਾ ਹੈ। ਰੂੜੀਵਾਦੀ ਸੋਚ ਤੋਂ ਉੱਪਰ ਉੱਠ ਕੇ ਕੁਲਵੰਤ ਸਿੰਘ ਇੰਸਾਂ ਦੀ ਅਰਥੀ ਨੂੰ ਧੀਆਂ ਤੇ ਨੂੰਹਾਂ ਨੇ ਮੋਢਾ ਦਿੱਤਾ।
ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ਐਂਬੂਲੈਂਸ ਉੱਤੇ ਫੁੱਲਾਂ ਦੀ ਵਰਖਾ ਕੀਤੀ ਇਸ ਮੌਕੇ ਜਸਵਿੰਦਰ ਕੌਰ ਧਰਮਪਤਨੀ, ਗੁਰਵਿੰਦਰ ਸਿੰਘ ਪੁੱਤਰ, 15 ਮੈਂਬਰ ਸਵਰਨ ਸਿੰਘ, ਜਗਤਾਰ ਸਿੰਘ, ਅਮਨਦੀਪ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਜਰਨੈਲ ਸਿੰਘ, ਜੁਗਰਾਜ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਮੱਲਕੇ ਮੌਜੂਦ ਸਨ। (Body Donor)
ਮ੍ਰਿਤਕ ਸਰੀਰ ਦਾਨ ਕਰਨਾ ਮਾਨਵਤਾ ਦੀ ਬਹੁਤ ਵੱਡੀ ਸੇਵਾ: ਸਰਪੰਚ
ਇਸ ਮੌਕੇ ਪਿੰਡ ਮੱਲਕੇ ਦੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਲ ਨਹੀਂ ਆਵੇਗੀ। ਕਿਉਂਕਿ ਮੈਡੀਕਲ ਖੋਜਾਂ ਲਈ ਮਿ੍ਰਤਕ ਸਰੀਰ ਦਾਨ ਕਰਨਾ ਬਹੁਤ ਵੱਡੀ ਮਾਨਵਤਾ ਦੀ ਸੇਵਾ ਹੈ। ਅੱਗੇ ਉਨ੍ਹਾਂ ਕਿਹਾ ਕਿ ਅੱਜ ਸਰੀਰਦਾਨੀ ਕੁਲਵੰਤ ਸਿੰਘ ਇੰਸਾਂ ਦੇ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉੱਪਰ ਉੱਠ ਕੇ ਇਹ ਸੇਵਾ ਕਾਰਜ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੇਅਰ ਕੁਲਵੰਤ ਸਿੰਘ ਅਕਾਲੀ ਦਲ ਸ਼ਾਮਲ, ਸੰਸਦ ਮੈਂਬਰ ਚੰਦੂਮਾਜਰਾ ਨੂੰ ਜਾਣਕਾਰੀ ਤੱਕ ਨਹੀਂ
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨਾਲ 12 ਹੋਰ ਮਿਊੰਸੀਪਲ ਕੌਂਸਲਰ ਵੀ ਮੁੜ ਪਾਰਟੀ ਵਿੱਚ ਹੋਏ ਸ਼ਾਮਲ
ਅਕਾਲੀ ਦਲ ਵਿੱਚ ਕੋਈ ਵੀ ਆਵੇ ਮੈ ਕਿਉਂ ਹੋਣਾ ਨਰਾਜ਼ ਪਰ ਮੈਨੂੰ ਜਾਣਕਾਰੀ ਨਹੀਂ ਸੀ : ਚੰਦੂਮਾਜਰਾ
ਚੰਡੀਗੜ, (ਅਸ਼ਵਨੀ ਚਾਵਲਾ)। ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ 12 ਹੋਰ ਮਿਊਂਸੀਪਲ ਕੌਂਸਲਰਾਂ ਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਪਰ ਹੈਰਾਨਗੀ ਵਾਲੀ ਗਲ ਤਾਂ ਇਹ ਹੈ ਕਿ ਇਸ ਮੌਕੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜ਼ਰਾ ਹੀ ਗੈਰ ਹਾਜ਼ਰ ਰਹੇ।
ਮੁਹਾਲੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਸੰਸਦੀ ਸੀਟ  ਵਿੱਚ ਆਉਣ ਦੇ ਨਾਲ ਹੀ ਮੁਹਾਲੀ ਨਾਲ ਜੁੜੇ ਪਾਰਟੀ ਦੇ ਹਰ ਫੈਸਲੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦਾ ਦਖ਼ਲ ਰਹਿੰਦਾ ਹੈ ਪਰ ਮੁਹਾਲੀ ਦੇ ਮੇਅਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵਿਸ਼ਵਾਸ ਵਿੱਚ ਹੀ ਨਹੀਂ ਲਿਆ। ਪਰ ਇਸ ਉਹ ਫਿਲਹਾਲ ਆਪਣੀ ਨਰਾਜ਼ਗੀ ਜ਼ਾਹਰ ਨਹੀਂ ਕਰ ਰਹੇ ਹਨ। ਇਸੇ ਨਰਾਜ਼ਗੀ ਦੇ ਕਾਰਨ ਉਨਾਂ ਨੇ ਨਾ ਤਾਂ ਕੁਲਵੰਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੀ ਵਧਾਈ ਦਿੱਤੀ ਅਤੇ ਨਾ ਹੀ ਸੁਖਬੀਰ ਬਾਦਲ ਨਾਲ ਇਸ ਸਬੰਧੀ ਗੱਲਬਾਤ ਕੀਤੀ। ਮੇਅਰ ਕੁਲਵੰਤ ਸਿੰਘ ਦੇ ਨਾਲ ਹੀ 12 ਕੌਂਸਲਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਕਾਰਨ ਇਹ ਸਮਾਗਮ ਪ੍ਰੇਮ ਸਿੰਘ ਚੰਦੂਮਾਜਰਾ ਲਈ ਕਾਫ਼ੀ ਜਿਆਦਾ ਅਹਿਮ ਸੀ ਪਰ ਉਨਾਂ ਨੂੰ ਤਾਂ ਇਸ ਸਬੰਧੀ ਕੋਈ ਜਾਣਕਾਰੀ ਦੇਣਾ ਵੀ ਠੀਕ ਨਹੀਂ ਸਮਝਿਆ ਗਿਆ, ਉਨਾਂ ਨਾਲ ਇਸ ਸਬੰਧੀ ਸਲਾਹ ਕਰਨਾ ਤਾਂ ਦੂਰ ਦੀ ਗਲ ਹੈ।
ਇਹ ਵੀ ਪੜ੍ਹੋ : ਵਾਟਰ ਸਾਇੰਸ ਵਿੱਚ ਸੰਭਾਵਨਾਵਾਂ
ਪ੍ਰੇਮ ਸਿੰਘ ਚੰਦੂਮਾਜਰਾ ਨਾਲ ਜਦੋਂ ਕੁਲਵੰਤ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨਾਂ ਹੈਰਾਨੀ ਭਰੇ ਸ਼ਬਦਾਂ ਵਿੱਚ ਪੁੱਛਿਆ ਕਿ ਕੁਲਵੰਤ ਸਿੰਘ ਸ਼ਾਮਲ ਹੋ ਗਿਆ ਹੈ! ਉਨਾਂ ਅੱਗੇ ਕਿਹਾ ਕਿ ਜੇਕਰ ਪਾਰਟੀ ਵਿੱਚ ਕੋਈ ਆਏਗਾ ਤਾਂ ਉਨਾਂ ਨੂੰ ਖ਼ੁਸ਼ੀ ਹੀ ਹੋਵੇਗੀ ਪਰ ਉਨਾਂ ਨੂੰ ਜਾਣਕਾਰੀ ਨਹੀਂ ਸੀ, ਕਿਉਂਕਿ ਉਸ ਸੰਸਦ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਦਿੱਲੀ ਵਿਖੇ ਹੀ ਹਨ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇਰ ਸ਼ਾਮ ਤੱਕ ਇਹ ਜਾਣਕਾਰੀ ਤੱਕ ਨਹੀਂ ਮਿਲੀ ਕਿ ਉਨਾਂ ਨੂੰ ਕੁਲਵੰਤ ਸਿੰਘ ਨੂੰ ਚੰਡੀਗੜ ਵਿਖੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਜਾਂ ਫਿਰ ਸੁਖਬੀਰ ਬਾਦਲ ਮੁਹਾਲੀ ਵਿਖੇ ਜਾ ਕੇ ਕੁਲਵੰਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਆਏ ਹਨ, ਕਿਉਂਕਿ ਇਸ ਸਬੰਧੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਖ਼ੁਦ ਇਸ ਪੱਤਰਕਾਰ ਤੋਂ ਸਾਰੀ ਜਾਣਕਾਰੀ ਲਈ ਕਿ ਸ਼ਾਮਲ ਕਰਨ ਲਈ ਸਮਾਗਮ ਕਿਥੇ ਰੱਖਿਆ ਗਿਆ ਸੀ।
ਕੁਲਵੰਤ ਸਿੰਘ ਨਾਲ 11 ਆਜ਼ਾਦ ਐਮ.ਸੀ. ਵੀ ਹੋਣਗੇ ਅਕਾਲੀ ਦਲ ‘ਚ ਸ਼ਾਮਲ
ਐਨ ਕੇ ਸ਼ਰਮਾ ਨੇ ਨਿਭਾਈ ਅਕਾਲੀ ਦਲ ‘ਚ ਸ਼ਾਮਲ ਕਰਨ ਸਬੰਧੀ ਅਹਿਮ ਭੂਮਿਕਾ
ਚੰਡੀਗੜ,  (ਅਸ਼ਵਨੀ ਚਾਵਲਾ)। ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਆਖ਼ਰਕਾਰ ਭਲਕੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨਾਲ ੇ 11 ਆਜ਼ਾਦ ਐਮ.ਸੀ. ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ। ਸੁਖਬੀਰ ਬਾਦਲ ਖ਼ੁਦ ਕੁਲਵੰਤ ਸਿੰਘ ਨੂੰ ਅੱਜ ਚੰਡੀਗੜ ਵਿਖੇ ਪਾਰਟੀ ਦਫ਼ਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣਗੇ। ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਨੂੰ ਚਮਕੌਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ ਹਾਲਾਂਕਿ ਕੁਲਵੰਤ ਸਿੰਘ ਮੁਹਾਲੀ ਤੋਂ ਚੋਣ ਲੜਨਾ ਚਾਹੁੰਦੇ ਹਨ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਫਤਿਹਗੜ ਸਾਹਿਬ ਦੀ ਸੀਟ ‘ਤੇ ਲੋਕ ਸਭਾ ਦੀ ਚੋਣ ਲੜਨ ਤੋਂ ਬਾਅਦ ਕੁਲਵੰਤ ਸਿੰਘ ਨੇ ਪਿਛਲੇ ਸਾਲ ਐਮ.ਸੀ. ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ-ਵਿਛੋੜਾ ਕਰ ਲਿਆ ਸੀ, ਕਿਉਂਕਿ ਕੁਲਵੰਤ ਸਿੰਘ ਦੀ ਅੱਖ ਮੇਅਰ ਦੀ ਕੁਰਸੀ ‘ਤੇ ਸੀ ਅਤੇ ਉਹ ਟਿਕਟਾਂ ਦੀ ਵੰਡ ਆਪਣੇ ਹਿਸਾਬ ਨਾਲ ਕਰਵਾਉਣ ਦੇ ਨਾਲ ਹੀ ਆਪਣੇ ਖ਼ਾਸ ਲੀਡਰਾਂ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਮੁਹਾਲੀ ਹਲਕਾ ਇਨਚਾਰਜ ਬਲਵੰਤ ਸਿੰਘ ਰਾਮੂਵਾਲੀਆ ਨਾਲ ਉਨਾਂ ਦੇ ਸੁਰ ਨਹੀਂ ਮਿਲਣ ਦੇ ਕਾਰਨ ਕੁਲਵੰਤ ਸਿੰਘ ਨੇ ਬਾਗੀ ਹੋ ਕੇ ਵੱਖਰੇ ਤੌਰ ‘ਤੇ ਹੀ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ। ਜਿਥੇ ਕਿ ਕੁਲਵੰਤ ਸਿੰਘ ਨੇ ਆਪਣੇ ਗੁੱਟ ਦੇ ਕਈ ਉਮੀਦਵਾਰਾਂ ਨੂੰ ਜਿਤਾ ਕੇ  ਸ਼੍ਰੋਮਣੀ ਅਕਾਲੀ ਦਲ ਦੇ ਲਗਭਗ 11 ਉਮੀਦਵਾਰ ਨੂੰ ਹਾਰ ਦਾ ਮੂੰਹ ਦਿਖਾਇਆ ਸੀ। ਕੁਲਵੰਤ ਸਿੰਘ ਨੇ ਕਾਂਗਰਸ ਦੇ 14 ਐਮ.ਸੀ. ਦੀ ਮਦਦ ਨਾਲ ਮੁਹਾਲੀ ਨਗਰ ਨਿਗਮ ‘ਤੇ ਆਪਣਾ ਕਬਜ਼ਾ ਕਰਦੇ ਹੋਏ ਮੇਅਰ ਦੀ ਕੁਰਸੀ ਹਾਸਲ ਕਰ ਲਈ ਸੀ। ਜਿਸ ਤੋਂ ਬਾਅਦ ਹੁਣ ਤੱਕ ਕੁਲਵੰਤ ਸਿੰਘ ਦਾ ਹੀ ਸਿੱਕਾ ਮੁਹਾਲੀ ਵਿਖੇ ਚਲਦਾ ਆਇਆ ਹੈ।
ਇਹ ਵੀ ਪੜ੍ਹੋ : ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਣਾ ਸ਼ਲਾਘਾਯੋਗ
ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਕੁਲਵੰਤ ਸਿੰਘ ਨੂੰ ਘਰ ਵਾਪਸੀ ਕਰਵਾਉਣ ਲਈ ਜੋੜ ਤੋੜ ਦੀ ਨੀਤੀ ਵਿੱਚ ਲੱਗਿਆ ਹੋਇਆ ਸੀ ਅਤੇ ਇਸ ਕੰਮ ਨੂੰ ਪਾਰ ਲਗਾਉਣ ਲਈ ਸੁਖਬੀਰ ਬਾਦਲ ਨੇ ਐਨ. ਕੇ. ਸ਼ਰਮਾ ਦੀ ਡਿਉੂਟੀ ਲਾਈ ਹੋਈ ਸੀ, ਕਿਉਂਕਿ ਐਨ.ਕੇ. ਸ਼ਰਮਾ ਦੀ ਕੁਲਵੰਤ ਸਿੰਘ ਚੰਗੀ ਦੋਸਤੀ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੁਲਵੰਤ ਸਿੰਘ ਨੂੰ ਚਮਕੌਰ ਸਾਹਿਬ ਤੋਂ ਆਪਣਾ ਉਮੀਦਵਾਰ ਬਣਾਉਣਾ ਚਾਹੁੰਦਾ ਹੈ, ਜਦੋਂ ਕਿ ਉਹ ਖ਼ੁਦ ਮੁਹਾਲੀ ਤੋਂ ਚੋਣ ਲੜਨ ਦੇ ਚਾਹਵਾਨ ਹਨ। ਦੱਸਿਆ ਜਾ ਰਿਹਾ ਹੈ ਲਗਭਗ ਸਾਰੀ ਗੱਲਬਾਤ ਸੁਖਬੀਰ ਬਾਦਲ ਨਾਲ ਗੱਲਬਾਤ ਹੋ ਗਈ ਹੈ, ਵਿਧਾਨ ਸਭਾ ਚੋਣਾਂ ਵਿੱਚ ਟਿਕਟ ਬਾਰੇ ਰਸਮੀ ਐਲਾਨ ਇਸੇ ਮਹੀਨੇ ਅਗਸਤ ਵਿੱਚ ਹੋ ਜਾਵੇਗਾ।
ਅਸੀਂ ਨਹੀਂ ਲਿਆ ਸੀ ਗਲਤ ਫੈਸਲਾ, ਸਾਨੂੰ ਕਿਹੜਾ ਪਤਾ ਸੀ ਇਹ ਭਜ ਜਾਊ : ਬਲ ਬੀਰ ਸਿੱਧੂ
ਕੁਲਵੰਤ ਸਿੰਘ ਨੂੰ ਮੁਹਾਲੀ ਦਾ ਮੇਅਰ ਬਣਾਉਣ ਲਈ ਸਾਰੀ ਰਣਨੀਤੀ ਤਿਆਰ ਕਰਨ ਅਤੇ ਕਾਂਗਰਸੀ ਨਗਰ ਕੌਂਸਲਰਾਂ ਦਾ ਸਮਰਥਨ ਦਿਵਾਉਣ ਵਾਲੇ ਕਾਂਗਰਸ ਦੇ ਵਿਧਾਇਕ ਬਲਬੀਰ ਸਿੱਧੂ ਨੇ ਕਿਹਾ ਕਿ ਅਸੀਂ ਕੁਲਵੰਤ ਨੂੰ ਮੇਅਰ ਬਣਾਉਣ ਦਾ ਫੈਸਲਾ ਗਲਤ ਨਹੀਂ ਲਿਆ ਸੀ, ਕਿਉਂਕਿ ਸਾਨੂੰ ਉਹ ਸਮੇਂ ਪਤਾ ਹੀ ਨਹੀਂ ਸੀ ਕਿ ਇਹ ਮੁੜ ਤੋਂ ਅਕਾਲੀ ਦਲ ਵਿੱਚ ਭੱਜ ਜਾਵੇਗਾ। ਉਨਾਂ ਕਿਹਾ ਕਿ ਅੱਜ ਵੀ ਅਸੀਂ ਆਪਣੇ ਗਠਜੋੜ ‘ਤੇ ਕਾਇਮ ਹਾਂ ਪਰ ਹੁਣ ਇਹ ਹੀ ਅਕਾਲੀ ਦਲ ਵਿੱਚ ਜਾ ਰਿਹਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ  ਅਸੀਂ ਹੁਣ ਇਸ ਦਾ ਮਨ ਤਾਂ ਬਦਲ ਨਹੀਂ ਸਕਦੇ।