England's - Sach Kahoon Punjabi

ਬੇਅਰਸਟੋ ਦਾ ਸੈਂਕੜਾ, ਇੰਗਲੈਂਡ ਦੀਆਂ 305 ਦੌੜਾਂ
ਰਾਏ ਦਾ ਵੀ ਅਰਧ?ਸੈਂਕੜਾ, ਬੋਲਟ, ਹੈਨਰੀ ਤੇ ਨਿਸ਼ਾਮ ਨੂੰ?ਮਿਲੀਆਂ 2-2 ਵਿਕਟਾਂ

ਏਜੰਸੀ

ਚੇਸਟਰ ਲੀ ਸਟਰੀਟ, 3 ਜੁਲਾਈ

ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ (106) ਦੇ ਲਗਾਤਾਰ ਦੂਜੇ ਸੈਂਕੜੇ ਨਾਲ ਮੇਜ਼ਬਾਨ ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਬੁੱਧਵਾਰ ਨੂੰ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 305 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਬੇਅਰਸਟੋ ਨੇ ਆਪਣਾ ਲਗਾਤਾਰ ਦੂਜਾ ਸੈਂਕੜਾ ਬਣਾਇਆ ਅਤੇ 99 ਗੇਂਦਾਂ ‘ਚ 106 ਦੌੜਾਂ ਦੀ ਪਾਰੀ ‘ਚ 15 ਚੌਕੇ ਅਤੇ ਇੱਕ ਛੱਕਾ ਲਾਇਆ ਉਨ੍ਹਾਂ ਨੇ ਭਾਰਤ ਖਿਲਾਫ ਪਿਛਲੇ ਮੈਚ ‘ਚ 111 ਦੌੜਾਂ ਬਣਾਈਆਂ ਸਨ ਬੇਅਰਸਟੋ ਦਾ ਇਹ ਨੌਵਾਂ ਵਨਡੇ ਸੈਂਕੜਾ ਹੈ ਉਨ੍ਹਾਂ ਨੇ ਜੇਸਨ ਰਾਏ (60) ਨਾਲ ਪਹਿਲੀ ਵਿਕਟ ਲਈ 123 ਦੌੜਾਂ ਅਤੇ ਜੋ ਰੂਟ (24) ਨਾਲ ਦੂਜੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਇੰਗਲੈਂਡ ਇਨ੍ਹਾਂ ਸਾਂਝੇਦਾਰੀਆਂ ਦੀ ਬਦੌਲਤ ਇੱਕ ਸਮੇਂ 30 ਓਵਰਾਂ ‘ਚ 194 ਦੌੜਾਂ ਬਣਾ ਕੇ ਬੇਹੱਦ ਮਜ਼ਬੂਤ ਸਥਿਤੀ ‘ਚ ਸੀ ਪਰ ਨਿਊਜ਼ੀਲੈਂਡ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 305 ਤੱਕ ਰੋਕ ਦਿੱਤਾ ਇੰਗਲੈਂਡ ਨੇ ਆਖਰੀ 20 ਓਵਰਾਂ ‘ਚ ਸਿਰਫ 111 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਛੇ ਵਿਕਟਾਂ ਵੀ ਗਵਾਈਆਂ ਬੇਅਰਸਟੋ ਦੀ ਵਿਕਟ 206 ਦੌੜਾਂ ਦੇ ਸਕੋਰ ‘ਤੇ ਡਿੱਗੀ ਇਸ ਤੋਂ ਬਾਅਦ ਸਿਰਫ ਕਪਤਾਨ ਇਆਨ ਮੋਰਗਨ ਵਿਕਟ ‘ਤੇ ਟਿਕੇ ਅਤੇ ਉਨ੍ਹਾਂ ਨੇ 40 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 42 ਦੌੜਾਂ ਬਣਾਈਆਂ ਮੋਰਗਨ ਟੀਮ ਦੇ 272 ਦੇ ਸਕੋਰ ‘ਤੇ ਆਊਟ ਹੋਏ ਹੇਠਲੇ ਕ੍ਰਮ ‘ਚ ਲਿਆਮ ਪੰਲੇਂਕਟ ਨੇ ਨਾਬਾਦ 15 ਅਤੇ ਆਦਿਲ ਰਾਸ਼ਿਦ ਨੇ 16 ਦੌੜਾਂ ਬਣਾ ਕੇ ਇੰਗਲੈਂਡ ਨੂੰ 300 ਦੇ ਪਾਰ ਪਹੁੰਚਾਇਆ 2019 ‘ਚ ਇਹ ਅੱਠਵਾਂ ਮੌਕਾ ਹੈ ਜਦੋਂ ਇੰਗਲੈਂਡ ਨੇ ਕਿਸੇ ਵਨਡੇ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਨਿਊਜ਼ੀਲੈਂਡ ਨੇ ਜੇਕਰ ਇਹ ਮੈਚ ਜਿੱਤਣਾ ਹੈ ਤਾਂ ਉਸ ਨੂੰ ਰਿਕਾਰਡ ਟੀਚੇ ਦਾ ਪਿੱਛਾ ਕਰਨਾ ਹੋਵੇਗਾ ਨਿਊਜ਼ੀਲੈਂਡ ਵੱਲੋਂ ਟ੍ਰੇਂਟ ਬੋਲਟ ਨੇ 54 ਦੌੜਾਂ ‘ਤੇ ਦੋ ਵਿਕਟਾਂ, ਮੈਟ ਹੈਨਰੀ ਨੇ 54 ਦੌੜਾਂ ‘ਤੇ ਦੋ ਵਿਕਟਾਂ ਅਤੇ ਜੇਮਸ ਨਿਸ਼ਾਮ ਨੇ 41 ਦੌੜਾਂ ‘ਤੇ ਦੋ ਵਿਕਟਾਂ ਲਈਆਂ ਮਿਸ਼ੇਲ ਸੈਂਟਨਰ ਅਤੇ ਟਿਮ ਸਾਊਥੀ ਨੂੰ ਇੱਕ-ਇੱਕ ਵਿਕਟ ਮਿਲੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਭਾਰਤ ਦਾ ਜੇਤੂ ਰੱਥ ਰੋਕ ਇੰਗਲੈਂਡ ਦੀਆਂ ਉਮੀਦਾਂ ਕਾਇਮ
ਏਜੰਸੀ

ਬਰਮਿੰਘਮ, 1 ਜੁਲਾਈ

ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਅਰਧ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਭਾਰਤ ਦਾ ਆਈਸੀਸੀ ਵਿਸ਼ਵ ਕੱਪ ‘ਚ ਜੇਤੂ ਰੱਥ 31 ਦੌੜਾਂ ਦੀ ਜਿੱਤ ਨਾਲ ਰੋਕ ਕੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਇੰਗਲੈਂਡ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 337 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਭਾਰਤ ਨੂੰ 50 ਓਵਰਾਂ ‘ਚ ਪੰਜ ਵਿਕਟਾਂ ‘ਤੇ 306 ਦੌੜਾਂ ‘ਤੇ ਰੋਕ ਕੇ ਟੂਰਨਾਮੈਂਟ ‘ਚ ਅੱਠ ਮੈਚਾਂ ‘ਚ ਆਪਣੀ ਪੰਜਵੀਂ ਜਿੱਤ ਹਾਸਲ ਕੀਤੀ ਇੰਗਲੈਂਡ ਦੇ ਹੁਣ 10 ਅੰਕ ਹੋ ਗਏ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਨਿਊਜ਼ੀਲੈਂਡ ਖਿਲਾਫ ਆਪਣਾ ਆਖਰੀ ਲੀਗ ਮੈਚ ਜਿੱਤਣਾ ਹੋਵੇਗਾ ਭਾਰਤੀ ਟੀਮ ਨੂੰ ਟੂਰਨਾਮੈਂਟ ‘ਚ ਸੱਤ ਮੈਚਾਂ ‘ਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਹਾਰ ਤੋਂ ਬਾਅਦ ਭਾਰਤ ਦੇ 11 ਅੰਕ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਆਪਣੇ ਆਖਰੀ ਦੋ ਮੈਚਾਂ ‘ਚੋਂ ਇੱਕ ਮੈਚ ਜਿੱਤਣਾ ਹੋਵੇਗਾ ਭਾਰਤ ਦੀ ਪਾਰੀ ‘ਚ ਰੋਹਿਤ ਸ਼ਰਮਾ (102) ਨੇ ਸ਼ਾਨਦਾਰ ਸੈਂਕੜਾ ਅਤੇ ਕਪਤਾਨ ਵਿਰਾਟ ਕੋਹਲੀ (66) ਨੇ ਅਰਧ ਸੈਂਕੜਾ ਬਣਾਇਆ ਪਰ ਵਿਸ਼ਾਲ ਟੀਚੇ ਦੇ ਦਬਾਅ ‘ਚ ਭਾਰਤ ਪੱਛੜਨਾ ਚਲਾ ਗਿਆ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਖਰਾਬ ਅਤੇ ਧੀਮੀ ਸ਼ੁਰੂਆਤ ਕੀਤੀ 10 ਓਵਰਾਂ ਤੱਕ ਭਾਰਤ ਦਾ ਸਕੋਰ ਸਿਰਫ 28 ਦੌੜਾਂ ਸੀ।

ਪਰ ਇਸ ਤੋਂ ਬਾਅਦ ਦੋਵਾਂ ਬੱਲੇਬਾਜ਼ਾਂ ਨੇ ਦੌੜਾਂ ਦੀ ਰਫਤਾਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਰੋਹਿਤ ਅਤੇ ਵਿਰਾਟ ਨੇ ਦੂਜੀ ਵਿਕਟ ਲਈ 138 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਅਜਿਹਾ ਲੱਗ ਰਿਹਾ ਸੀ ਕਿ ਵਿਰਾਟ ਇਸ ਵਾਰ ਸੈਂਕੜਾ ਪੂਰਾ ਕਰਨਗੇ ਪਰ ਉਹ ਲਿਆਮ ਪੰਲੇਂਕਟ ਦੀ ਗੇਂਦ ‘ਤੇ ਬਦਲਵੇਂ ਖਿਡਾਰੀ ਨੂੰ ਕੈਚ ਫੜਾ ਬੈਠੇ ਵਿਰਾਟ ਦੀ ਵਿਕਟ 146 ਦੌੜਾਂ ਦੇ ਸਕੋਰ ‘ਤੇ ਡਿੱਗੀ ਰੋਹਿਤ ਨੇ ਆਪਣਾ ਤੀਜਾ ਸੈਂਕੜਾ ਪੂਰਾ ਕੀਤਾ ਅਤੇ 2003 ‘ਚ ਸੌਰਵ ਗਾਂਗੁਲੀ ਦੇ ਇੱਕ ਟੂਰਨਾਮੈਂਟ ‘ਚ ਤਿੰਨ ਸੈਂਕੜੇ ਬਣਾਉਣ ਦੇ ਭਾਰਤੀ ਰਿਕਾਰਡ ਦੀ ਬਰਾਬਰ ਕੀਤੀ ਉਹ ਇੱਕ ਵਿਸ਼ਵ ਕੱਪ ‘ਚ ਤਿੰਨ ਸੈਂਕੜੇ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ ਰੋਹਿਤ ਨੇ ਆਪਣਾ 25ਵਾਂ ਸੈਂਕੜਾ ਬਣਾਇਆ ਪਰ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਹ ਕ੍ਰਿਸ ਵੋਕਸ ਦੀ ਗੇਂਦ ‘ਤੇ ਜੋਸ ਬਟਲਰ ਹੱਥੋਂ ਆਊਟ ਹੋ ਗਏ ਰੋਹਿਤ ਦੀ ਵਿਕਟ 198 ਦੌੜਾਂ ਦੇ ਸਕੋਰ ‘ਤੇ ਡਿੱਗੀ ਰਿਸ਼ਭ ਪੰਤ ਨੇ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ ਪਰ 32 ਦੌੜਾਂ  ਬਣਾਉਣ ਤੋਂ ਬਾਅਦ ਉਹ ਪੰਲੇਂਕਟ ਦਾ ਦੂਜਾ ਸ਼ਿਕਾਰ ਬਣ ਗਏ  ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਉਹ ਵੀ ਫੈਸਲਾਕੁੰਨ ਮੌਕੇ ‘ਤੇ ਟੀਮ ਦਾ ਸਾਥ ਛੱਡ ਗਏ ਧੋਨੀ ਕ੍ਰੀਜ ‘ਤੇ ਆਏ ਸਨ ਪਰ ਉਹ ਵੀ ਦੌੜਾਂ ਦੀ ਰਫਤਾਰ ਨੂੰ ਨਹੀਂ ਵਧਾ ਸਕੇ ਕੇਦਾਰ ਜਾਧਵ ਵੱਡੇ ਸ਼ਾਟ ਨਹੀਂ ਲਾ ਪਾ ਰਹੇ ਸਨ ਅਤੇ ਟੀਚਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀ ਆਖਰ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬੇਅਰਸਟੋ ਦਾ ਸੈਂਕੜਾ, ਇੰਗਲੈਂਡ ਦੀਆਂ 337 ਦੌੜਾਂ
ਮੁਹੰਮਦ ਸ਼ਮੀ ਨੇ ਕਰੀਅਰ ‘ਚ ਪਹਿਲੀ ਵਾਰ ਹਾਸਲ ਕੀਤੀਆਂ 5 ਵਿਕਟਾਂ, ਰਾਏ ਅਤੇ ਸਟੋਕਸ ਨੇ ਵੀ ਬਣਾਏ ਅਰਧ ਸੈਂਕੜੇ

ਖਬਰ ਲਿਖੇ ਜਾਣ ਤੱਕ 337 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 28.5 ਓਵਰਾਂ ‘ਚ ਦੋ ਵਿਕਟਾਂ ਨੁਕਸਾਨ ‘ਤੇ 147 ਦੌੜਾਂ ਬਣਾ ਲਈਆਂ ਸਨ

ਏਜੰਸੀ

ਬਰਮਿੰਘਮ, 30 ਜੂਨ

ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਭਾਰ ਖਿਲਾਫ ਐਤਵਾਰ ਨੂੰ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 337 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਉਸਦੇ ਓਪਨਰਾਂ ਰਾਏ ਅਤੇ ਬੇਅਰਸਟੋ ਨੇ ਪਹਿਲੀ ਵਿਕਟ ਲਈ ਹੀ 22.1 ਓਵਰਾਂ ‘ਚ 160 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕਰਕੇ ਇਸ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ ਬੇਅਸਟੋ ਨੇ 109 ਗੇਂਦਾਂ ‘ਚ 10 ਚੌਂਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਰਾਏ ਨੇ 57 ਗੇਂਦਾਂ ‘ਚ 66 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ ਸਟੋਕਸ ਨੇ 54 ਗੇਂਦਾਂ ‘ਚ 79 ਦੌੜਾਂ ‘ਚ ਛੇ ਚੌਕੇ ਅਤੇ ਤਿੰਨ ਛੱਕੇ ਲਾਏ ਭਾਰਤੀ ਗੇਂਦਬਜ਼ਾਂ ‘ਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਰਹੇ ਜਿਨ੍ਹਾਂ ਨੇ ਆਪਣੀ ਸਰਵਸ੍ਰੇਸ਼ਠ ਵਨਡੇ ਗੇਂਦਬਾਜ਼ੀ ਕਰਦਿਆਂ 10 ਓਵਰਾਂ ‘ਚ 69 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕੀਤੀਆਂ ।

ਸ਼ਮੀ ਦੇ ਕਰੀਅਰ ‘ਚ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਇੱਕ ਮੈਚ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ ਸ਼ਮੀ ਇਸ ਤੋਂ ਪਹਿਲਾਂ ਦੇ ਦੋ ਮੈਚਾਂ ‘ਚ ਚਾਰ-ਚਾਰ ਵਿਕਟਾਂ ਲੈ ਚੁੱਕੇ ਸਨ ਅਤੇ ਇਸ ਵਿਸ਼ਵ ਕੱਪ ਦੇ ਤਿੰਨ ਮੈਚਾਂ ‘ਚ ਹੀ ਉਨ੍ਹਾਂ ਦੇ ਵਿਕਟਾਂ ਦੀ ਗਿਣਤੀ 13 ਪਹੁੰਚ ਗਈ ਹੈ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ‘ਚ ਕਜੂਸੀ ਨਾਲ ਗੇਂਦਬਾਜ਼ੀ ਕਰਦਿਆਂ 44 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਭਾਰਤ ਦੇ ਦੋਵੇਂ ਸਪਿੱਨਰ ਅੱਜ ਮਹਿੰਗੇ ਸਾਬਤ ਹੋਏ ਲੈੱਗ ਸਪਿੱਨਰ ਯੁਜਵੇਂਦਰ ਚਹਿਲ 10 ਓਵਰਾਂ ‘ਚ 88 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 72 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਆਲਰਾਊਂਡਰ ਹਾਰਦਿਕ ਪਾਂਡਿਆ ਨੇ 10 ਓਵਰਾਂ ‘ਚ 60 ਦੌੜਾਂ ਦਿੱਤੀਆਂ ਇੰਗਲੈਂਡ ਵੱਲੋਂ ਜੋ ਰੂਟ ਨੇ 54 ਗੇਂਦਾਂ ‘ਚ 44 ਦੌੜਾਂ ‘ਚ ਦੋ ਚੌਕੇ ਲਾਏ ਜੋਸ ਬਟਲਰ ਅੱਠ ਗੇਂਦਾਂ ‘ਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 20 ਦੌੜਾਂ ਬਣਾ ਕੇ ਆਊਟ ਹੋਏ ਕਪਤਾਨ ਇਆਨ ਮੋਰਗਨ ਇੱਕ ਅਤੇ ਕ੍ਰਿਸ ਵੋਕਸ ਸੱਤ ਦੌੜਾਂ ਬਣਾ ਕੇ ਆਊਟ ਹੋਏ ਰਾਏ ਅਤੇ ਬੇਅਰਸਟੋ ਦਰਮਿਆਨ ਪਹਿਲੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ਤੋਂ ਬਾਅਦ ਬੇਅਰਸਟੋ ਨੇ ਰੂਟ ਨਾਲ ਦੂਜੀ ਵਿਕਟ ਲਈ 45 ਦੌੜਾਂ ਜੋੜੀਆਂ ਬੇਅਰਸਟੋ ਨੇ ਸਟੋਕਸ ਨਾਲ ਚੌਥੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ ਵੱਡੀ ਓਪਨਿੰਗ ਸਾਂਝੇਦਾਰੀ ਨੇ ਇੰਗਲੈਂਡ ਲਈ ਵਿਸ਼ਾਲ ਸਕੋਰ ਦਾ ਆਧਾਰ ਤਿਆਰ ਕਰ ਲਿਆ ਸੀ ਪਰ ਭਾਰਤੀ ਗੇਂਦਬਾਜ਼ਾਂ ਖਾਸ ਤੌਰ ‘ਤੇ ਮੁਹੰਮਦ ਸ਼ਮੀ ਅਤੇ ਬੁਮਰਾਹ ਨੇ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 350 ਤੱਕ ਨਹੀਂ ਪਹੁੰਚਣ ਦਿੱਤਾ ਸ਼ਮੀ ਨੇ ਬੇਅਰਸਟੋ, ਰੂਟ, ਮੋਰਗਨ, ਬਟਲਰ ਅਤੇ ਵੋਕਸ ਦੀ ਵਿਕਟ ਲਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਵੀਡਨ ਵਿਰੁੱਧ ਇੰਗਲੈਂਡ ਦੇ ਹਥਿਆਰ ਕਪਤਾਨ ਕੇਨ ਤੇ ਕਿਰਾਨ
ਰੇਪਿਨੋ, (ਏਜੰਸੀ)। ਇੰਗਲੈਂਡ ਦੀ ਫੁੱਟਬਾਲ ਟੀਮ ਨੇ ਰੂਸ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ ‘ਚ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਹੁਣ ਉਹ ਆਪਣੀ ਇਸ ਲੈਅ ਅਤੇ ਟੀਮ ਦਾ ਸਭ ਤੋਂ ਵੱਡਾ ਹਥਿਆਰ ਮੰਨੇ ਜਾ ਰਹੇ ਰਾਈਟ ਬੈਕ ਕਿਰਾਨ ਟ੍ਰਿਪਿਅਰ ਅਤੇ ਕਪਤਾਨ ਹੈਰੀ ਕੇਨ ਦੀ ਬਦੌਲਤ ਅੱਜ ਸਵੀਡਨ ਨੂੰ ਕੁਆਰਟਰ ਫਾਈਨਲ ‘ਚ ਬਾਹਰ ਕਰਨ ਦੀ ਤਿਆਰੀ ‘ਚ ਹੈ। ਗੈਰੇਥ ਸਾਊਥਗੇਟ ਦੀ ਇੰਗਲਿਸ਼ ਟੀਮ ਦੀ ਜਦੋਂ ਰੂਸ ਲਈ ਘੋਸ਼ਣਾ ਕੀਤੀ ਗਈ ਸੀ ਤਾਂ ਟੀਮ ‘ਚ ਮਿਡਫੀਲਡਰਾਂ ਅਤੇ ਫਾਰਵਰਡ ਖਿਡਾਰੀਆਂ ਨੂੰ ਲੈ ਕੇ ਕਾਫ਼ੀ ਸਵਾਲ ਸਨ ਪਰ ਰੂਸ ‘ਚ ਰਾਈਟ ਬੈਕ ਰਾਈਟ ਬੈਕ ਕਿਰਾਨ ਅਤੇ ਸੈਂਟਰ ਫਾਰਵਰਡ ਹੈਰੀ ਕੇਨ ਜਿਹੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਸ਼ਾਂਤ ਕਰ ਦਿੱਤਾ ਹੈ ਅਤੇ ਟੀਮ ਨੂੰ ਕੁਆਰਟਰ ਫਾਈਨਲ ਤੱਕ ਪਹੁੰਚਣ ‘ਚ ਵੀ ਮੱਦਦ ਕੀਤੀ (Sports News)

ਮੌਜ਼ੂਦਾ ਟੂਰਨਾਮੈਂਟ ‘ਚ ਕਿਰਾਨ ਗੋਲ ਦੇ ਮੌਕੇ ਬਣਾਉਣ ਵਾਲੇ ਖਿਡਾਰੀਆਂ ‘ਚ ਸਰਵਸ੍ਰੇਸ਼ਠ ਖਿਡਾਰੀਆਂ ‘ਚ ਹੈ ਓਪਟਾ ਦੇ ਅੰਕੜਿਆਂ ਅਨੁਸਾਰ ਅਜੇ ਤੱਕ ਇਸ ਮਾਮਲੇ ‘ਚ ਤਿੰਨ ਖਿਡਾਰੀਆਂ ‘ਚ ਬ੍ਰਾਜ਼ੀਲ ਦੇ ਨੇਮਾਰ, ਬੈਲਜ਼ੀਅਮ ਦੇ ਕੇਵਿਨ ਡੀ ਬਰੁਈਨ ਅਤੇ ਕਿਰਾਨ ਸਭ ਤੋਂ ਅੱਗੇ ਹਨ ਕੇਰਾਨ ਟ੍ਰਿਪਿਅਰ ਨੇ ਵੀ ਸਵੀਡਨ ਤੋਂ ਪਹਿਲਾਂ ਮੈਚ ਨੂੰ ਲੈ ਕੇ ਕਿਹਾ ਕਿ ਮੈਂ ਜਿੰਨਾ ਅੱਗੇ ਜਾ ਕੇ ਗੋਲ ਦੇ ਮੌਕੇ ਬਣਾ ਸਕਾਂ ਟੀਮ ਲਈ ਓਨਾ ਹੀ ਅਹਿਮ ਹੋਵੇਗਾ। (Sports News)

ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!

ਇੰਗਲੈਂਡ ਨੂੰ ਅਹਿਮ ਕੁਆਰਟਰ ਫਾਈਨਲ ਮੁਕਾਬਲੇ ‘ਚ ਟ੍ਰਿਪਿਅਰ ਤੋਂ ਕਾਫ਼ੀ ਆਸਾਂ ਹਨ ਜੋ ਮੈਨਚੇਸਟਰ ਸਿਟੀ ਦੀ ਯੂਥ ਟੀਮ ਲਈ ਸ਼ੁਰੂਆਤ ਤੋਂ ਹੀ ਫੁਲਬੈਕ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਕੋਚ ਸਾਊਥਗੇਟ ਦੇ ਮਾਰਗਦਰਸ਼ਨ ‘ਚ ਹਾਲਾਂਕਿ ਤਿੰਨ ਮਿਡਫੀਲਡਰਾਂ ਨੂੰ ਉਤਾਰਿਆ ਗਿਆ ਜਿਸ ਵਿੱਚ ਟ੍ਰਿਪਿਅਰ ਦੀ ਤਾਕਤ ਮੈਦਾਨ ‘ਤੇ ਬਿਨਾਂ ਥੱਕਿਆਂ ਦੇਰ ਤੱਕ ਭੱਜਣ ਅਤੇ ਤੇਜ਼ੀ ਨਾਲ ਪਾਸ ਦੇਣ ਤੋਂ ਇਲਾਵਾ ਬਾੱਲ ਨੂੰ ਸਟਰਾਈਕ ਕਰਨਾ ਹੈ ਜੋ ਇੰਗਲੈਂਡ ਲਈ ਟੂਰਨਾਮੈਂਟ ‘ਚ ਅਹਿਮ ਸਾਬਤ ਹੋਈ ਹੈ ਕੋਲੰਬੀਆ ਵਿਰੁੱਧ ਪੈਨਲਟੀ ਸ਼ੂਟਆਊਟ ‘ਚ ਵੀ ਟੀਮ ਨੂੰ 4-3 ਨਾਲ ਮਿਲੀ ਜਿੱਤ ‘ਚ ਉਸਦੀ ਅਹਿਮ ਭੂਮਿਕਾ ਰਹੀ ਸੀ ਖ਼ਾਸ ਗੱਲ ਇਹ ਹੈ ਕਿ ਟ੍ਰਿਪਿਅਰ ਨੇ ਆਪਣੀ ਤਕਨੀਕ ਨੂੰ ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਬੈਕਹਮ ਨੂੰ ਦੇਖ ਕੇ ਸਿੱਖਿਆ ਹੈ ਜਿਸਨੂੰ ਉਹ ਕਦੇ ਨਹੀਂ ਮਿਲਿਆ।

ਇਤਿਹਾਸ ‘ਚ 23 ਵਾਰ ਭਿੜ ਚੁੱਕੀਆਂ ਹਨ ਦੋਵੇਂ ਟੀਮਾਂ | Sports News

ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਦੋ ਵਾਰ ਆਹਮਣੇ ਸਾਹਮਣੇ ਹੋਈਆਂ ਹਨ ਅਤੇ ਦੋਵੇਂ ਮੈਚ ਕ੍ਰਮਵਾਰ 1998 ‘ਚ 2-2 ਤੇ 2006 ‘ਚ 1-1 ਦੀ ਬਰਾਬਰੀ ‘ਤੇ ਰਹੇ ਹਨ ਸਵੀਡਨ ਅਤੇ ਇੰਗਲੈਂਡ ਹੁਣ ਤੱਕ 23 ਵਾਰ ਆਹਮਣੇ ਸਾਹਮਣੇ ਹੋ ਚੁੱਕੀਆਂ ਹਨ ਦੋਵੇਂ ਟੀਮਾਂ ਬਰਾਬਰ 7-7 ਮੈਚ ਜਿੱਤੀਆਂ ਹਨ ਅਤੇ 9 ਵਾਰ ਇਹਨਾਂ ਦਾ ਮੁਕਾਬਲਾ ਡਰਾਅ ਰਿਹਾ ਹੈ ਦੋਵਾਂ ਦਰਮਿਆਨ ਸਭ ਤੋਂ ਪਹਿਲਾ ਮੈਚ 21 ਮਈ 1923 ਨੂੰ ਖੇਡਿਆ ਗਿਆ ਸੀ ਜਿਸ ਵਿੱਚ ਇੰਗਲੈਂਡ 4-2 ਨਾਲ ਜੇਤੂ ਰਿਹਾ ਸੀ।

ਤਾਜ਼ਾ ਮੁਕਾਬਲੇ ਦੇ ਤਹਿਤ 14 ਨਵੰਬਰ 2012 ‘ਚ ਸਵੀਡਨ ਦੀ ਟੀਮ ਨੇ 4-2 ਨਾਲ ਜਿੱਤ ਹਾਸਲ ਕੀਤੀ ਸੀ,ਫੀਫਾ ਵਿਸ਼ਵ ਰੈਂਕਿੰਗ ‘ਚ ਇੰਗਲੈਂਡ 12ਵੇਂ ਸਥਾਨ ‘ਤੇ ਹੈ ਜਦੋਂਕਿ ਸਵੀਡਨ 25ਵੇਂ ਨੰਬਰ ਦੀ ਟੀਮ ਹੈ ਇੰਗਲੈਂਡ ਦਾ ਕਪਤਾਨ ਕੇਨ ਗੋਲਡਨ ਬੂਟ ਦੀ ਦੌੜ ‘ਚ 6 ਗੋਲ ਕਰਕੇ ਸਭ ਤੋਂ ਅੱਗੇ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਇੰਗਲੈਂਡ ਦੇ ਗੈਰੀ ਲਿਨੇਕਰ ਨੇ 1986 ਦੇ ਵਿਸ਼ਵ ਕੱਪ ‘ਚ 6 ਗੋਲ ਕੀਤੇ ਸਨ ਅਤੇ ਹੁਣ ਦੋਵੇਂ ਸਾਂਝੇ ਤੌਰ ‘ਤੇ ਇੰਗਲੈਂਡ ਵੱਲੋਂ ਅੱਵਲ ਗੋਲ ਸਕੋਰਰ ਹਨ

ਟੀਮ ਦਾ ਲੇਖਾ ਜ਼ੋਖਾ | Sports News

ਸਵੀਡਨ ਦੀ ਟੀਮ ਲਈ ਸਬਸਟੀਅਨ ਲਾਰਸਨ ਦਾ ਬਰਖ਼ਾਸਤਗੀ ਤੋਂ ਬਾਅਦ ਟੀਮ ‘ਚ ਸ਼ਾਮਲ ਹੋਣਾ ਰਾਹਤ ਮਿਲਣ ਵਾਂਗ ਹੈ ਪਰ ਟੀਮ ਨੂੰ ਦੋ ਪੀਲੇ ਕਾਰਡਾਂ ਕਰਕੇ ਇਸ ਮੈਚ ‘ਚ ਬਰਖ਼ਾਸਤਗੀ ਝੱਲ ਰਹੇ ਰੱਖਿਆ ਕਤਾਰ ਦੇ ਸ਼ਾਨਦਾਰ ਖਿਡਾਰੀ ਮਿਖੇਲ ਲਸਟਿਗ ਦੀ ਗੈਰ ਮੌਜ਼ੂਦਗੀ ਮਹਿੰਗੀ ਪੈ ਸਕਦੀ ਹੈ ਟੀਮ ਮੁੱਖ ਤੌਰ ‘ਤੇ ਰੱਖਿਆਤਮਕ ਖੇਡਣ ‘ਚ ਵਿਸ਼ਵਾਸ ਰੱਖਦੀ ਹੈ ਇਸ ਲਈ ਟੀਮ ਵੱਲੋਂ ਜ਼ਿਆਦਾ ਹਮਲਾਵਰ ਖੇਡ ਦੇਖਣ ਨੂੰ ਨਹੀਂ ਮਿਲੇਗੀ। ਸਵੀਡਨ ਹੁਣ ਤੱਕ 12 ਵਾਰ ਵਿਸ਼ਵ ਕੱਪ ਖੇਡ ਚੁੱਕੀ ਹੈ ਜਿਸ ਵਿੱਚ 1958 ‘ਚ ਆਪਣੀ ਮੇਜ਼ਬਾਨੀ ‘ਚ ਦੂਜੇ ਸਥਾਨ ‘ਤੇ ਰਹਿਣਾ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਜਦੋਂਕਿ 1994 ‘ਚ ਟੀਮ ਤੀਸਰੇ ਸਥਾਨ ‘ਤੇ ਰਹੀ ਸੀ ਉਸ ਤੋਂਬਾਅਦ ਟੀਮ ਪਹਿਲੀ ਵਾਰ ਨਾਕਆਊਅਟ ਖੇਡ ਰਹੀ ਹੈ। ਇੰਗਲੈਂਡ ਆਪਣਾ 15ਵਾਂ ਵਿਸ਼ਵ ਕੱਪ ਖੇਡ ਰਿਹਾ ਹੈ ਟੀਮ 1966 ‘ਚ ਵਿਸ਼ਵ ਕੱਪ ਜਿੱਤ ਚੁੱਕੀ ਹੈ ਅਤੇ 1990 ‘ਚ ਚੌਥੇ ਸਥਾਨ ‘ਤੇ ਰਹੀ ਸੀ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ ਖੇਡ ਰਹੀ ਹੈ