Mohali news - Sach Kahoon Punjabi

Mohali News: ਮੋਹਾਲੀ ’ਚ ਪ੍ਰਾਈਵੇਟ ਤੇ ਟੂਰਿਸਟ ਬੱਸਾਂ ’ਤੇ ਕਾਰਵਾਈ, 20 ਤੋਂ ਵੱਧ ਬੱਸਾਂ ਦੀ ਚੈਕਿੰਗ
ਜ਼ੀਰਕਪੁਰ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ਦੇ ਜ਼ੀਰਕਪੁਰ ਇਲਾਕੇ ’ਚ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਵੱਲੋਂ ਪ੍ਰਾਈਵੇਟ ਤੇ ਟੂਰਿਸਟ ਬੱਸਾਂ ਖਿਲਾਫ਼ ਕਾਰਵਾਈ ਕੀਤੀ ਗਈ। ਵਿਭਾਗੀ ਟੀਮਾਂ ਨੇ ਵੱਖ-ਵੱਖ ਰਸਤਿਆਂ ’ਤੇ 20 ਤੋਂ ਵੱਧ ਬੱਸਾਂ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕਈ ਬੱਸਾਂ ਦੇ ਚਲਾਨ ਕੀਤੇ ਗਏ ਤੇ ਕਰੀਬ 60 ਹਜ਼ਾਰ ਰੁਪਏ ਦੇ ਜੁਰਮਾਨੇ ਵਸੂਲੇ ਗਏ। ਆਰਟੀਏ ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਬੱਸਾਂ ਟੂਰਿਸਟ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਿਆਂ ਚਲਾਈਆਂ ਜਾ ਰਹੀਆਂ ਹਨ। ਕੁਝ ਮਾਮਲਿਆਂ ’ਚ ਟੈਕਸ ਦਾ ਭੁਗਤਾਨ ਨਾ ਕਰਨ ਤੇ ਬੱਸਾਂ ’ਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਸਨ। Mohali News

ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ। ਆਰਟੀਏ ਮੋਹਾਲੀ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਅਸਿਸਟੈਂਟ ਆਰਟੀਓ ਗਗਨਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਜ਼ੀਰਕਪੁਰ ਦੇ ਵੱਖ-ਵੱਖ ਰਸਤਿਆਂ ’ਤੇ ਬੱਸਾਂ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖਿਲਾਫ਼ ਅੱਗੇ ਵੀ ਕਾਰਵਾਈ ਜਾਰੀ ਰਹੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਜਾਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਦੀਆਂ ਟੀਮਾਂ ਪੂਰੇ ਜ਼ਿਲ੍ਹੇ ’ਚ ਸਰਗਰਮ ਹਨ ਤੇ ਆਉਣ ਵਾਲੇ ਦਿਨਾਂ ’ਚ ਵੀ ਬੱਸਾਂ ਦੀ ਜਾਂਚ ਜਾਰੀ ਰਹੇਗੀ। ਅਧਿਕਾਰੀਆਂ ਅਨੁਸਾਰ ਇਹ ਬੱਸਾਂ ਆਲ ਇੰਡੀਆ ਟੂਰਿਸਟ ਪਰਮਿਟ ਤਹਿਤ ਚਲਦੀਆਂ ਹਨ। ਇਸ ਲਈ ਨਿਰਧਾਰਤ ਟੈਕਸ ਅਦਾ ਕਰਨਾ ਲਾਜ਼ਮੀ ਹੁੰਦਾ ਹੈ। ਟੈਕਸ ਜਮ੍ਹਾਂ ਹੋਣ ਤੋਂ ਬਾਅਦ ਵੀ ਬੱਸ ਨੂੰ ਪਰਮਿਟ ’ਚ ਦਰਜ ਸ਼ਰਤਾਂ ਤੇ ਨਿਯਮਾਂ ਅਨੁਸਾਰ ਹੀ ਚਲਾਇਆ ਜਾ ਸਕਦਾ ਹੈ। Mohali News

ਇਹ ਵੀ ਪੜ੍ਹੋ : Mukh Mantri Sehat Yojana: ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਅੰਗ ਬਚਾਉਣ ਦਾ ਮੌਕਾ ਦਿੱਤਾ

ਇਸੇ ਤਰ੍ਹਾਂ ਬੱਸ ਵਿੱਚ ਪਰਮਿਟ ਅਨੁਸਾਰ ਨਿਰਧਾਰਤ ਗਿਣਤੀ ’ਚ ਹੀ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ। ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਢਾਬਿਆਂ ਜਾਂ ਹੋਟਲਾਂ ਤੋਂ ਆਮ ਤੌਰ ’ਤੇ ਸਵਾਰੀਆਂ ਚੁੱਕਣ ਦੀ ਇਜਾਜ਼ਤ ਨਹੀਂ ਹੁੰਦੀ। ਜੇਕਰ ਕਿਸੇ ਬੱਸ ਵੱਲੋਂ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਜਾਂ ਪੰਜਾਬ ਮੋਟਰ ਵਹੀਕਲ ਟੈਕਸ ਦਾ ਭੁਗਤਾਨ ਨਾ ਕੀਤਾ ਗਿਆ ਹੋਵੇ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਪੁਰਾਣੀਆਂ ਜਾਂ ਅਣਫਿੱਟ ਬੱਸਾਂ ਨੂੰ ਨਿਯਮਾਂ ਅਨੁਸਾਰ ਪਰਮਿਟ ਜਾਰੀ ਨਹੀਂ ਕੀਤਾ ਜਾਂਦਾ। ਪਰਮਿਟ ਆਨਲਾਈਨ ਤੇ ਕੇਂਦਰੀ ਸਿਸਟਮ ਰਾਹੀਂ ਜਾਰੀ ਕੀਤੇ ਜਾਂਦੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੀਆਂ ਬੱਸਾਂ ਖਿਲਾਫ਼ ਜਾਂਚ ਤੇ ਕਾਰਵਾਈ ਲਗਾਤਾਰ ਜਾਰੀ ਰਹੇਗੀ।

Road Accident: ਮੋਹਾਲੀ ਦੇ ਬੜ੍ਹ ਮਾਜਰਾ ’ਚ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਮਾਸੂਮ ਬੱਚੇ ਦੀ ਮੌਤ
ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। Road Accident: ਮੋਹਾਲੀ ਦੇ ਪਿੰਡ ਬੜ੍ਹ ਮਾਜਰਾ ’ਚ ਸ਼ਨਿੱਚਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ’ਚ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਟਾਂ ਨਾਲ ਭਰੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ’ਤੇ ਜਾ ਰਹੇ ਇੱਕ ਪਰਿਵਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਪਰਿਵਾਰ ’ਚ ਸ਼ਾਮਲ ਇੱਕ ਛੋਟਾ ਬੱਚਾ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ। ਹਾਦਸੇ ’ਚ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੇ ਐਂਬੂਲੈਂਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਟਰੈਕਟਰ-ਟਰਾਲੀ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਤੇ ਮਾਮਲੇ ਸਬੰਧੀ ਅਗਲੀ ਕਾਰਵਾਈ ਜਾਰੀ ਹੈ। Road Accident

ਇਹ ਵੀ ਪੜ੍ਹੋ : Ajit Doval Diplomacy: ਡੋਭਾਲ ਦੀ ਕੂਟਨੀਤੀ, ਭਾਰਤ-ਚੀਨ ਸਬੰਧਾਂ ਦੀ ਕੁੜੱਤਣ ਘਟੀ

Crime News: ਜਾਇਦਾਦ ਵਿਵਾਦ ਸਬੰਧੀ ਜੀਜੇ ਦਾ ਕਤਲ, ਸਾਲੇ ਨੇ ਦੋਸਤ ਨਾਲ ਮਿਲ ਕੇ ਕੀਤਾ ਹਮਲਾ
ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ’ਚ ਜਾਇਦਾਦ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਉਸਦੇ ਸਾਲੇ ਤੇ ਸਾਲੇ ਦੇ ਦੋਸਤ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਦੋਵਾਂ ਨੇ ਅਮਨਦੀਪ ਸਿੰਘ ਨੂੰ ਘੇਰ ਕੇ ਉਸਦੀ ਗਰਦਨ ਤੇ ਪਿੱਠ ’ਤੇ ਚਾਕੂ ਨਾਲ ਕਈ ਵਾਰ ਕੀਤੇ ਤੇ ਬਾਅਦ ’ਚ ਸਿਰ ਤੇ ਛਾਤੀ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਗੰਭੀਰ ਜ਼ਖਮੀ ਅਮਨਦੀਪ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਇਨੋਵਾ ਕਾਰ ਲੈ ਕੇ ਫਰਾਰ ਹੋ ਗਏ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਉਸਦੇ ਭਰਾ ਪ੍ਰਦੀਪ ਸਿੰਘ ਤੇ ਉਸਦੇ ਅਣਪਛਾਤੇ ਦੋਸਤ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਰਮਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਵਿਆਹ ਅਮਨਦੀਪ ਸਿੰਘ ਨਾਲ ਸਾਲ 2019 ’ਚ ਹੋਇਆ ਸੀ। ਦੋਵਾਂ ਦਾ ਇਹ ਦੂਜਾ ਵਿਆਹ ਸੀ। Crime News

ਰਮਨਦੀਪ ਨੇ ਬੀਐੱਸਸੀ ਨਰਸਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਦੋਵਾਂ ਦੇ ਦੋ ਬੱਚੇ ਹਨ, ਜਿਨ੍ਹਾਂ ’ਚ ਇੱਕ ਦੀ ਉਮਰ 6 ਸਾਲ ਤੇ ਦੂਜੇ ਦੀ 2 ਸਾਲ ਹੈ। ਅਮਨਦੀਪ ਦੀ ਪਹਿਲੀ ਪਤਨੀ ਤੋਂ ਵੀ ਇੱਕ ਪੁੱਤਰ ਤੇ ਇੱਕ ਧੀ ਹਨ। ਰਮਨਦੀਪ ਮੁਤਾਬਕ ਅਮਨਦੀਪ ਦੇ ਆਪਣੇ ਪਹਿਲੇ ਪਰਿਵਾਰ ਨਾਲ ਵੀ ਚੰਗੇ ਸਬੰਧ ਸਨ ਤੇ ਉਹ ਪਰਿਵਾਰ ਪੁਸ਼ਤੈਨੀ ਪਿੰਡ ਆਲਮਪੁਰ ’ਚ ਰਹਿੰਦਾ ਹੈ। ਰਮਨਦੀਪ ਅਨੁਸਾਰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜਾਇਦਾਦ ਉਸਦੀ ਮਾਂ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਬਾਅਦ ’ਚ ਮਾਂ ਨੇ ਆਪਣੀ ਜਾਇਦਾਦ ਦਾ ਵਾਰਸ ਰਮਨਦੀਪ ਨੂੰ ਬਣਾਇਆ, ਜਦਕਿ ਉਸਦੇ ਭਰਾ ਪ੍ਰਦੀਪ ਨੂੰ ਜ਼ਮੀਨ ਦਾ ਵਾਰਸ ਨਹੀਂ ਬਣਾਇਆ ਗਿਆ। ਰਮਨਦੀਪ ਦਾ ਦੋਸ਼ ਹੈ ਕਿ ਇਸ ਗੱਲ ਨੂੰ ਲੈ ਕੇ ਪ੍ਰਦੀਪ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ ਤੇ ਜਾਇਦਾਦ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਗਿਆ। ਰਮਨਦੀਪ ਮੁਤਾਬਕ ਸੈਕਟਰ-87, ਮੋਹਾਲੀ ’ਚ ਕਰੀਬ ਦੋ ਕਨਾਲ ਜ਼ਮੀਨ ਹੈ।

ਇਹ ਵੀ ਪੜ੍ਹੋ : Punjab Weather: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਸਰਗਰਮ, ਕਈ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ

ਇਸੇ ਜ਼ਮੀਨ ’ਤੇ ਅਮਨਦੀਪ ਨੇ ਪ੍ਰਾਪਰਟੀ ਦਾ ਦਫ਼ਤਰ ਬਣਾਇਆ ਹੋਇਆ ਸੀ। ਇੱਥੇ ਇੱਕ ਫਾਰਮ ਹਾਊਸ ਵੀ ਸੀ, ਜਿਸ ਦਾ ਨਾਂਅ ‘ਦਾ ਐਲਡ ਫਾਰਮ ਹਾਊਸ’ ਰੱਖਿਆ ਗਿਆ ਸੀ। ਰਮਨਦੀਪ ਵੀ ਰੋਜ਼ਾਨਾ ਇਸ ਦਫ਼ਤਰ ’ਚ ਆਉਂਦੀ-ਜਾਂਦੀ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਮਨਦੀਪ ਨੇ ਦੱਸਿਆ ਕਿ 18 ਅਗਸਤ ਦੀ ਸ਼ਾਮ ਕਰੀਬ 5:40 ਵਜੇ ਉਸਦਾ ਭਰਾ ਪ੍ਰਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਫਾਰਮ ਹਾਊਸ ਪਹੁੰਚਿਆ। ਦੋਵਾਂ ਨੇ ਜਾਇਦਾਦ ਨੂੰ ਲੈ ਕੇ ਅਮਨਦੀਪ ਨਾਲ ਬਹਿਸ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਇਸ ਤੋਂ ਬਾਅਦ ਦੋਵਾਂ ਨੇ ਅਮਨਦੀਪ ’ਤੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਅਮਨਦੀਪ ਫਾਰਮ ਹਾਊਸ ਦੇ ਪਿਛਲੇ ਪਾਸੇ ਭੱਜਿਆ, ਪਰ ਮੁਲਜ਼ਮਾਂ ਨੇ ਉਸਨੂੰ ਘੇਰ ਲਿਆ। Crime News

ਰਮਨਦੀਪ ਦੇ ਬਿਆਨ ਮੁਤਾਬਕ ਪ੍ਰਦੀਪ ਤੇ ਉਸਦੇ ਦੋਸਤ ਨੇ ਅਮਨਦੀਪ ਦੀ ਗਰਦਨ ਤੇ ਪਿੱਠ ’ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਪ੍ਰਦੀਪ ਦੇ ਦੋਸਤ ਨੇ ਉਸਦੇ ਸਿਰ ਤੇ ਛਾਤੀ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਹਮਲੇ ’ਚ ਅਮਨਦੀਪ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਅਮਨਦੀਪ ਦੀ ਇਨੋਵਾ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਬਾਅਦ ਰਮਨਦੀਪ ਆਪਣੇ ਪਤੀ ਨੂੰ ਸੈਕਟਰ-77 ਸਥਿਤ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ। ਹਾਲਾਂਕਿ ਗੰਭੀਰ ਸੱਟਾਂ ਕਾਰਨ ਅਮਨਦੀਪ ਦੀ ਕੱਲ੍ਹ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਰਮਨਦੀਪ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਦੀਪ ਸਿੰਘ ਅਤੇ ਉਸਦੇ ਅਣਪਛਾਤੇ ਦੋਸਤ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਸੋਹਾਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Mohali News: ਪੰਜਾਬ ਸਰਕਾਰ ਵੱਲੋਂ ਐਸ.ਟੀ.ਪੀ.ਆਈ. ਨਾਲ ਸਮਝੌਤਾ ਸਹੀਬੱਧ; ਮੋਹਾਲੀ ਵਿਖੇ 29 ਕਰੋੜ ਰੁਪਏ ਨਾਲ ਸਥਾਪਤ ਕੀਤਾ ਜਾਵੇਗਾ "ਨਿਊਰੋਨ 2.0" ਇਨਕਿਊਬੇਸ਼ਨ ਸੈਂਟਰ
⁠ਚੰਡੀਗੜ੍ਹ : ਪੰਜਾਬ ਨੂੰ ਤਕਨਾਲੋਜੀ-ਅਧਾਰਤ ਉੱਦਮਤਾ ਦੇ ਕੌਮੀ ਧੁਰੇ ਵਜੋਂ ਉਭਾਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ 29 ਕਰੋੜ ਰੁਪਏ ਦੇ ਨਿਵੇਸ਼ ਨਾਲ ਐਸ.ਟੀ.ਪੀ.ਆਈ. ਮੋਹਾਲੀ ਵਿਖੇ "ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0" ਸਥਾਪਤ ਕਰਨ ਲਈ ਸਾਫਟਵੇਅਰ ਤਕਨਾਲੋਜੀ ਪਾਰਕਸ ਆਫ਼ ਇੰਡੀਆ (ਐਸਟੀਪੀਆਈ) ਨਾਲ ਇੱਕ ਅਹਿਮ ਸਮਝੌਤਾ ਸਹੀਬੱਧ ਕੀਤਾ ਹੈ। ਇਹ ਇਨਕਿਊਬੇਸ਼ਨ ਸੈਂਟਰ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਤੇ ਉੱਨਤ ਤਕਨਾਲੋਜੀ ਅਧਾਰਤ ਸਟਾਰਟਅੱਪਸ 'ਤੇ ਧਿਆਨ ਕੇਂਦਰਿਤ ਕਰੇਗਾ।

ਇੱਥੇ ਉਦਯੋਗ ਭਵਨ ਵਿਖੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਇਹ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਸਮਝੌਤੇ 'ਤੇ ਡਾਇਰੈਕਟਰ ਉਦਯੋਗ ਅਤੇ ਵਣਜ-ਕਮ-ਪੰਜਾਬ ਸਟਾਰਟਅੱਪ ਨੋਡਲ ਅਫ਼ਸਰ ਜਸਪ੍ਰੀਤ ਸਿੰਘ ਅਤੇ ਐਸਟੀਪੀਆਈ ਦੇ ਡਾਇਰੈਕਟਰ ਸ਼ੈਲੇਂਦਰ ਕੇ ਤਿਆਗੀ ਨੇ ਦਸਤਖ਼ਤ ਕੀਤੇ।

Read Also : ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇਲਜ਼ਾਮ ਸਾਬਤ ਕਰਨ ਜਾਂ ਮਾਫ਼ੀ ਮੰਗਣ ਦੀ ਦਿੱਤੀ ਚੁਣੌਤੀ

ਅਮਨ ਅਰੋੜਾ ਨੇ ਦੱਸਿਆ ਕਿ ਇਹ ਨਵੀਂ ਸਹੂਲਤ 'ਨਿਊਰੋਨ 1.0' ਦੀ ਸਫ਼ਲਤਾ 'ਤੇ ਅਧਾਰਿਤ ਹੈ, ਜਿਸ ਤਹਿਤ 114 ਸਟਾਰਟਅੱਪਸ ਨੂੰ ਇਨਕਿਊਬੇਟ (ਨਵੀਨ ਲੋੜਾਂ ਅਨੁਸਾਰ ਤਿਆਰ) ਕੀਤਾ ਗਿਆ, 158 ਉਤਪਾਦਾਂ ਅਤੇ 171 ਪ੍ਰੋਟੋਟਾਈਪਸ ਦੇ ਵਿਕਾਸ ਵਿੱਚ ਸਹਾਇਤਾ ਕੀਤੀ ਗਈ, ਜਿਸ ਸਦਕਾ ਲਗਭਗ 2,700 ਨੌਕਰੀਆਂ ਪੈਦਾ ਹੋਈਆਂ। ਪਿਛਲੇ ਹੱਬ ਵਿੱਚੋਂ ਇਨਕਿਊਬੇਟ ਕੀਤੇ ਗਏ ਸਟਾਰਟਅੱਪਸ ਨੇ 251 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕੀਤਾ ਹੈ, ਜਿਨ੍ਹਾਂ ਦੀ ਕੁੱਲ ਵੈਲਿਊ 2,890 ਕਰੋੜ ਰੁਪਏ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਲਈ 12 ਕਰੋੜ ਰੁਪਏ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ, ਜਦੋਂਕਿ ਐਸਟੀਪੀਆਈ ਵੱਲੋਂ 17 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਅਗਲੇ ਪੰਜ ਸਾਲਾਂ ਦੌਰਾਨ ਘੱਟੋ-ਘੱਟ 50 ਸਟਾਰਟਅੱਪਸ ਨੂੰ ਤਿਆਰ ਕਰਨਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਢਾਂਚਾਗਤ ਹੁਨਰ ਸਿਖਲਾਈ ਪ੍ਰੋਗਰਾਮਾਂ ਰਾਹੀਂ 2,000 ਪੇਸ਼ੇਵਰਾਂ ਨੂੰ ਸਿੱਖਿਅਤ ਕਰਨਾ ਹੈ। ਇਸ ਸਹੂਲਤ ਅਧੀਨ ਯੋਗ ਸਟਾਰਟਅੱਪਸ ਨੂੰ ਸੂਬੇ ਦੀ ਸਟਾਰਟਅੱਪ ਨੀਤੀ ਤਹਿਤ ਲਾਭ ਲੈਣ ਲਈ 'ਸਟਾਰਟਅੱਪ ਪੰਜਾਬ' ਅਧੀਨ ਰਜਿਸਟ੍ਰੇਸ਼ਨ ਵਾਸਤੇ ਉਤਸ਼ਾਹਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਨਿਊਰੋਨ 2.0 ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡਾਟਾ ਐਨਾਲਿਟਿਕਸ, ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਅਤੇ ਆਡੀਓ-ਵਿਜ਼ੂਅਲ ਗ੍ਰਾਫਿਕਸ ਦੇ ਨਾਲ-ਨਾਲ ਸਾਈਬਰ ਸੁਰੱਖਿਆ ਨੂੰ ਇੱਕ ਕੋਰ ਡੋਮੇਨ ਵਜੋਂ ਸ਼ਾਮਲ ਕੀਤਾ ਜਾਵੇਗਾ। ਇਸ ਹੱਬ ਵਿੱਚ ਉਤਪਾਦਾਂ ਦੇ ਵਿਕਾਸ ਅਤੇ ਪ੍ਰਯੋਗ ਕਰਨ ਲਈ ਉੱਨਤ ਸਹੂਲਤਾਂ ਵਾਲੀ ਇੱਕ ਸਮਰਪਿਤ ਸਾਈਬਰ ਸੁਰੱਖਿਆ ਲੈਬ ਸਥਾਪਿਤ ਕੀਤੀ ਜਾਵੇਗੀ। ਇਸ ਸਹੂਲਤ ਨੂੰ ਇੱਕ ਵਿਆਪਕ ਇਨੋਵੇਸ਼ਨ ਮੰਚ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ ਜੋ ਸਟਾਰਟਅੱਪ ਇਨਕਿਊਬੇਸ਼ਨ, ਮੈਂਟਰਿੰਗ, ਉੱਨਤ ਬੁਨਿਆਦੀ ਢਾਂਚਾ, ਹੁਨਰ ਵਿਕਾਸ, ਉਤਪਾਦਾਂ ਦੇ ਵਪਾਰੀਕਰਨ ਅਤੇ ਉਦਯੋਗਿਕ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ।

ਅਮਨ ਅਰੋੜਾ ਨੇ ਕਿਹਾ, "ਨਿਊਰੋਨ 2.0 ਲਈ ਐਸਟੀਪੀਆਈ ਨਾਲ ਇਹ ਸਾਂਝੇਦਾਰੀ ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉੱਭਰ ਰਹੀਆਂ ਤਕਨਾਲੋਜੀਆਂ ਦਾ ਲਾਭ ਉਠਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਮੌਜੂਦਾ ਖੇਤਰਾਂ ਵਿੱਚ ਸਾਈਬਰ ਸੁਰੱਖਿਆ ਨੂੰ ਜੋੜ ਕੇ, ਅਸੀਂ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਆਪਣੇ ਨੌਜਵਾਨਾਂ ਨੂੰ ਭਵਿੱਖ ਦੇ ਮੌਕਿਆਂ ਲਈ ਤਿਆਰ ਕਰ ਰਹੇ ਹਾਂ।"

ਉਨ੍ਹਾਂ ਦੱਸਿਆ ਕਿ ਐਸਟੀਪੀਆਈ ਇਸ ਸਹੂਲਤ ਦਾ ਸੰਚਾਲਨ ਅਤੇ ਪ੍ਰਬੰਧਨ ਕਰੇਗੀ, ਸਾਈਬਰ ਸੁਰੱਖਿਆ ਲੈਬ ਦਾ ਰੱਖ-ਰਖਾਅ ਕਰੇਗੀ ਅਤੇ ਆਊਟਰੀਚ ਪ੍ਰੋਗਰਾਮ, ਹੈਕਾਥੌਨ, ਬੂਟਕੈਂਪ ਅਤੇ ਇਨਵੈਸਟਰ-ਕੰਟੈਕਟ ਸਮਾਗਮਾਂ ਦਾ ਆਯੋਜਨ ਕਰੇਗੀ। ਸਕਿਲਿੰਗ ਪ੍ਰਕਿਰਿਆ ਵਿੱਚ ਫਾਊਂਡੇਸ਼ਨ, ਇੰਟਰਮੀਡੀਏਟ ਅਤੇ ਐਕਸਪਟ-ਲੈਵਲ ਦੇ ਪ੍ਰੋਗਰਾਮ ਸ਼ਾਮਲ ਹੋਣਗੇ। ਸਟਾਰਟਅੱਪ ਪੰਜਾਬ ਸਟਾਰਟਅੱਪ ਆਊਟਰੀਚ, ਮੈਂਟਰਿੰਗ ਅਤੇ ਈਕੋਸਿਸਟਮ ਡਿਵੈਲਪਮੈਂਟ ਵਿੱਚ ਸਹਾਇਤਾ ਕਰੇਗਾ ਅਤੇ ਇਸ ਹੱਬ ਨੂੰ ਸਰਕਾਰੀ ਵਿਭਾਗਾਂ, ਵਿੱਦਿਅਕ ਅਦਾਰਿਆਂ ਅਤੇ ਉਦਯੋਗਿਕ ਸੰਸਥਾਵਾਂ ਨਾਲ ਜੋੜੇਗਾ। ਇਸਦੇ ਨਾਲ ਹੀ ਇੱਥੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ।

Mohali Police: ਮੋਹਾਲੀ ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਚੋਰੀਸ਼ੁਦਾ ਵਾਹਨਾਂ ਸਮੇਤ ਦੋ ਕਾਬੂ
Mohali News: ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ਪੁਲਿਸ ਨੇ ਵਾਹਨ ਚੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਅਲਟੋ ਕਾਰਾਂ ਤੇ ਅੱਠ ਮੋਟਰਸਾਈਕਲਾਂ ਸਮੇਤ ਕੁੱਲ 10 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ ਵਾਹਨਾਂ ਦੀ ਬਰਾਮਦਗੀ ਨਾਲ ਚੰਡੀਗੜ੍ਹ, ਮੋਹਾਲੀ ਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ’ਚ ਦਰਜ ਵਾਹਨ ਚੋਰੀ ਦੇ ਕਈ ਮਾਮਲਿਆਂ ਦਾ ਭੇਤ ਖੁੱਲ੍ਹਿਆ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਇਸ ਦੀ ਨਿਗਰਾਨੀ ਐੱਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ, ਐੱਸਪੀ ਆਪਰੇਸ਼ਨ ਤਲਵਿੰਦਰ ਸਿੰਘ ਤੇ ਡੀਐੱਸਪੀ ਇਨਵੈਸਟੀਗੇਸ਼ਨ ਰਾਜਨ ਪਰਮਿੰਦਰ ਸਿੰਘ ਨੇ ਕੀਤੀ, ਜਦਕਿ ਸੀਆਈਏ ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : Abohar News: ਅਬੋਹਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਸਖ਼ਤ, ਵਿਸ਼ੇਸ਼ ਚੈਕਿੰਗ ਮੁਹਿੰਮ

ਪੁਲਿਸ ਨੂੰ 1 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਅਜੀਤ ਸਿੰਘ (29), ਵਾਸੀ ਅੰਸਲ ਏਪੀਆਈ ਸੈਕਟਰ-114, ਖਰੜ, ਜੋ ਇਸ ਸਮੇਂ ਸੈਕਟਰ-116 ’ਚ ਕਿਰਾਏ ’ਤੇ ਰਹਿ ਰਿਹਾ ਹੈ, ਵਾਹਨ ਚੋਰੀ ਦੀਆਂ ਵਾਰਦਾਤਾਂ ’ਚ ਸ਼ਾਮਲ ਹੈ। ਸੂਚਨਾ ਦੇ ਆਧਾਰ ’ਤੇ ਥਾਣਾ ਬਲੌਂਗੀ ’ਚ ਕੇਸ ਦਰਜ ਕਰਕੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਉਰਫ਼ ਕਰਨ (28), ਵਾਸੀ ਛੱਜੂ ਮਾਜਰਾ ਕਾਲੋਨੀ, ਖਰੜ ਤੇ ਮੌਜੂਦਾ ਵਾਸੀ ਪਿੰਡ ਭੂਪ ਨਗਰ, ਨੂੰ ਵੀ ਕਾਬੂ ਕਰ ਲਿਆ ਗਿਆ। ਪੁਲਿਸ ਅਨੁਸਾਰ ਜਸਪ੍ਰੀਤ ਚੋਰੀਸ਼ੁਦਾ ਵਾਹਨਾਂ ਨੂੰ ਆਮ ਲੋਕਾਂ ਨੂੰ ਧੋਖੇ ਨਾਲ ਵੇਚਣ ਦਾ ਕੰਮ ਕਰਦਾ ਸੀ। Mohali News

ਜਾਂਚ ’ਚ ਸਾਹਮਣੇ ਆਇਆ ਹੈ ਕਿ ਅਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਵਾਹਨ ਚੋਰੀ ਦੇ ਸੱਤ ਮਾਮਲੇ ਦਰਜ ਹਨ, ਜਦਕਿ ਜਸਪ੍ਰੀਤ ਸਿੰਘ ਖਿਲਾਫ਼ ਚਾਰ ਹੋਰ ਕੇਸ ਦਰਜ ਹਨ। ਬਰਾਮਦ ਵਾਹਨਾਂ ’ਚ ਦੋ ਅਲਟੋ ਕਾਰਾਂ, ਇੱਕ ਬੁਲੇਟ ਮੋਟਰਸਾਈਕਲ, ਇੱਕ ਅਪਾਚੇ ਮੋਟਰਸਾਈਕਲ ਤੇ ਪੰਜ ਸਪਲੈਂਡਰ ਮੋਟਰਸਾਈਕਲ ਸ਼ਾਮਲ ਹਨ। ਪੁਲਿਸ ਅਨੁਸਾਰ ਇਹ ਵਾਹਨ ਚੰਡੀਗੜ੍ਹ ਦੇ ਸੈਕਟਰ-17, 34, 36 ਤੇ 39 ਥਾਣਿਆਂ, ਮੋਹਾਲੀ ਦੇ ਮਟੌਰ ਥਾਣੇ ਤੇ ਰੂਪਨਗਰ ਦੇ ਚਮਕੌਰ ਸਾਹਿਬ ਥਾਣੇ ’ਚ ਦਰਜ ਚੋਰੀ ਦੇ ਮਾਮਲਿਆਂ ਨਾਲ ਸਬੰਧਤ ਹਨ। ਦੋਵੇਂ ਮੁਲਜ਼ਮ ਇਸ ਵੇਲੇ ਪੁਲਿਸ ਰਿਮਾਂਡ ’ਤੇ ਹਨ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਵਾਹਨ ਚੋਰੀ ਦੇ ਹੋਰ ਮਾਮਲਿਆਂ ਦਾ ਵੀ ਖੁਲਾਸਾ ਹੋਵੇਗਾ ਤੇ ਹੋਰ ਚੋਰੀਸ਼ੁਦਾ ਵਾਹਨਾਂ ਦੀ ਬਰਾਮਦਗੀ ਸੰਭਵ ਹੈ।

Crime News: ਮੋਹਾਲੀ ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ, ਦੋ ਮੁਲਜ਼ਮ ਜਖ਼ਮੀ
Crime News: ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ਪੁਲਿਸ ਦਾ ਅੱਜ ਨਸ਼ਾ ਤਸਕਰਾਂ ਨਾਲ ਮੁਕਾਬਲਾ ਹੋ ਗਿਆ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਕਰੀਬ 10 ਤੋਂ 15 ਰਾਊਂਡ ਫਾਇਰਿੰਗ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ’ਚ ਦੋ ਮੁਲਜ਼ਮ ਜਸਕਰਨ ਤੇ ਲਖਵਿੰਦਰ ਜ਼ਖ਼ਮੀ ਹੋ ਗਏ, ਜਦਕਿ ਤੀਜੇ ਮੁਲਜ਼ਮ ਗਗਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਇੱਕ ਗੋਲੀ ਐਸਐਚਓ ਦੀ ਗੱਡੀ ਨੂੰ ਵੀ ਲੱਗੀ। ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸਐੱਸਪੀ ਸੰਦੀਪ ਹੰਸ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਨਸ਼ਾ ਤਸਕਰਾਂ ਨੇ ਪੁਲਿਸ ਟੀਮ ’ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ’ਚ ਦੋ ਕਾਂਸਟੇਬਲ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮੋਹਾਲੀ ਦੇ ਇੰਡਸਟਰੀਅਲ ਏਰੀਆ ’ਚ ਲੁਕੇ ਹੋਏ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋ ਗਿਆ। ਐੱਸਐੱਸਪੀ ਸੰਦੀਪ ਹੰਸ ਨੇ ਦੱਸਿਆ ਕਿ ਥਾਣਾ ਸੋਹਾਣਾ ਖੇਤਰ ’ਚ ਨਾਰਕੋਟਿਕਸ ਟੀਮ ਕੁਝ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਕੁਝ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਸੀ, ਪਰ ਇੱਕ ਗੱਡੀ ’ਚ ਸਵਾਰ ਹੋ ਕੇ ਆਏ ਲੋਕਾਂ ਨੇ ਪੁਲਿਸ ਕਾਰਵਾਈ ਦੌਰਾਨ ਫੜੇ ਗਏ ਮੁਲਜ਼ਮਾਂ ਨੂੰ ਛੁਡਾ ਲਿਆ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਲਗਾਤਾਰ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਸਨ। ਐੱਸਐੱਸਪੀ ਮੁਤਾਬਕ ਅੱਜ ਸਵੇਰੇ ਦੋ ਮੁਲਜ਼ਮਾਂ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ। ਇਸ ਤੋਂ ਬਾਅਦ ਗਗਨ, ਜਸਕਰਨ ਤੇ ਲਖਵਿੰਦਰ ਨਾਲ ਪੁਲਿਸ ਦਾ ਮੁਕਾਬਲਾ ਹੋਇਆ। Crime News

Read Also : Barnala News: ਬਰਨਾਲਾ ਘਟਨਾ ਮਾਮਲੇ ’ਚ ਭਾਜਪਾ ਵਫ਼ਦ ਨੇ ਰਾਜਪਾਲ ਨੂੰ ਸੌਂਪਿਆ ਮੰਗ-ਪੱਤਰ

ਮੁਕਾਬਲੇ ’ਚ ਜਸਕਰਨ ਤੇ ਲਖਵਿੰਦਰ ਜ਼ਖ਼ਮੀ ਹੋ ਗਏ, ਜਦਕਿ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਮੁਲਜ਼ਮ ਖਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਨਾਲ ਸਬੰਧਤ ਮਾਮਲੇ ਦਰਜ ਹਨ। ਐੱਸਐੱਸਪੀ ਨੇ ਦੱਸਿਆ ਕਿ ਸਾਰੇ ਮੁਲਜ਼ਮ ਇਕੱਠੇ ਮੌਜ਼ੂਦ ਸਨ ਤੇ ਉਨ੍ਹਾਂ ਕੋਲ ਤਲਵਾਰਾਂ ਵੀ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਪੁਲਿਸ ਟੀਮ ’ਤੇ ਹਮਲਾ ਕੀਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦਾ ਹਥਿਆਰ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੋਹਾਲੀ ਦੇ ਗੀਗੇਮਾਜਰਾ ਤੇ ਤੰਗੋਰੀ ਪਿੰਡਾਂ ਦੇ ਰਹਿਣ ਵਾਲੇ ਹਨ। ਪੁਲਿਸ ਉਨ੍ਹਾਂ ਦੀ ਅਪਰਾਧਿਕ ਪਿਛੋਕੜ ਦੀ ਵੀ ਜਾਂਚ ਕਰ ਰਹੀ ਹੈ। ਐੱਸਐੱਸਪੀ ਸੰਦੀਪ ਹੰਸ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਅੰਮ੍ਰਿਤਸਰ, ਅੰਬਾਲਾ ਤੇ ਪਟਿਆਲਾ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਮੁਲਜ਼ਮਾਂ ਦੇ ਘਰਾਂ ’ਤੇ ਵੀ ਪੁਲਿਸ ਪਹੁੰਚੀ ਸੀ, ਪਰ ਉਹ ਉੱਥੇ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਮੁਲਜ਼ਮਾਂ ਨੂੰ ਸਰੰਡਰ ਕਰਵਾਉਣ ਲਈ ਕਿਹਾ ਗਿਆ ਸੀ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ। Crime News

Mohali News: ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 65ਵੀਂ ਬੱਸ ਹੋਈ ਰਵਾਨਾ
Mohali News: ਮੋਹਾਲੀ, (ਸੱਚ ਕਹੂੰ ਨਿਊਜ਼/ਹਿੰ.ਸ.)। ਹਲਕਾ ਮੋਹਾਲੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ 65ਵੀਂ ਬੱਸ ਨੂੰ ਅੱਜ ਵਾਰਡ ਨੰਬਰ- 32 ਤੋਂ ਕੌਂਸਲਰ -ਗੁਰਜੀਤ ਸਿੰਘ ਮਾਮਾ ਮਟੌਰ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਣ ਵਾਲੀ ਇਸ ਬੱਸ ਨੂੰ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ- ਸਰਬਜੀਤ ਸਿੰਘ ਸਮਾਣਾ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਫੁਲਰਾਜ ਸਿੰਘ ਨੇ ਹਰੀ ਝੰਡੀ ਦਿੱਤੀ।

ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੇਅਰ ਮੋਹਾਲੀ ਕਾਰਪੋਰੇਸ਼ਨ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਇਹ ਇੱਛਾ ਸੀ ਕਿ ਪੰਜਾਬ ਦੇ ਹਰ ਇੱਕ ਸੀਨੀਅਰ ਸਿਟੀਜਨ ਨੂੰ ਧਾਰਮਿਕ ਯਾਤਰਾ ਸੰਗਤ ਦੇ ਰੂਪ ਵਿੱਚ ਕਰਵਾਈ ਜਾਵੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੁਰੰਤ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਐਲਾਨ ਕੀਤਾ ਗਿਆ ਅਤੇ ਅੱਜ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਹੀ ਲਗਭਗ ਹਰ ਵਿਧਾਨ ਸਭਾ ਹਲਕੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸਾਂ ਰਵਾਨਾ ਹੋ ਰਹੀਆਂ ਹਨ।

ਇਹ ਵੀ ਪੜ੍ਹੋ: Electricity Report: ਦੁਨੀਆ ਦੇ 65.5 ਕਰੋੜ ਲੋਕਾਂ ਕੋਲ ਬਿਜਲੀ ਦੀ ਸੁਵਿਧਾ ਨਹੀਂ, ਸੰਯੁਕਤ ਰਾਸ਼ਟਰ ਦੀ ਰਿਪੋਰਟ

ਮੇਅਰ ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਇਸ ਯਾਤਰਾ ਦੇ ਦੌਰਾਨ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ, ਰਾਮ ਤੀਰਥ ਵਾਲਮੀਕੀ ਮੰਦਰ, ਬਾਗਾ ਬਾਰਡਰ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਸੰਗਤ ਦੇ ਰੂਪ ਵਿੱਚ ਕਰਕੇ ਵਾਪਸ ਪਰਤਦੇ ਹਨ, ਇਸ ਯਾਤਰਾ ਦੇ ਦੌਰਾਨ ਸੀਨੀਅਰ ਸਿਟੀਜਨ ਦੀ ਸਹੂਲਤ ਦੇ ਲਈ ਜਿੱਥੇ ਹਰ ਵੇਲੇ ਮੈਡੀਕਲ ਟੀਮ ਮੌਜ਼ੂਦ ਰਹਿੰਦੀ ਹੈ, ਉੱਥੇ ਗਾਈਡ ਵੀ ਹਰ ਵੇਲੇ ਸੀਨੀਅਰ ਸਿਟੀਜਨ ਦੀ ਸਹੂਲਤ ਦੇ ਲਈ ਉਪਲੱਬਧ ਕਰਵਾਇਆ ਜਾਂਦਾ ਹੈ, ਤਾਂ ਕਿ ਸੀਨੀਅਰ ਸਿਟੀਜਨ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸੀਨੀਅਰ ਸਿਟੀਜਨ ਨੂੰ ਲੋੜੀਂਦੀ ਕਿਸੇ ਤਰ੍ਹਾਂ ਦੀ ਜਾਣਕਾਰੀ ਵੀ ਤੁਰੰਤ ਗਾਈਡ ਤੋਂ ਪ੍ਰਾਪਤ ਕਰ ਲਈ ਜਾਂਦੀ ਹੈ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ- ਫੂਲਰਾਜ ਸਿੰਘ ਨੇ ਕਿਹਾ ਨੇ ਕਿਹਾ ਕਿ ਇਸ ਯਾਤਰਾ ਦੀ ਸ਼ੁਰੂਆਤ ਕਰਨ ਦੇ ਲਈ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ -ਦਿਲੋਂ ਧੰਨਵਾਦ ਕਰਦੇ ਹਨ, ਜਿਨਾਂ ਨੇ ਸੀਨੀਅਰ ਸਿਟੀਜਨ ਦੀ ਸਹੂਲਤ ਦੇ ਲਈ ਇਹ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਕਿਹਾ ਕਿ ਕਿ ਬਤੌਰ ਹਲਕਾ ਕੋਆਰਡੀਨੇਟਰ ਬੇਸ਼ਕ ਇਹ ਅਹਿਮ ਜਿੰਮੇਵਾਰੀ ਉਹਨਾਂ ਨੂੰ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਸੌਂਪੀ ਗਈ ਹੈ, ਪ੍ਰੰਤੂ ਵਿਧਾਇਕ ਕੁਲਵੰਤ ਸਿੰਘ ਜਦੋਂ ਵੀ ਕੋਈ ਬੱਸ ਮੋਹਾਲੀ ਹਲਕੇ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੁੰਦੀ ਹੈ, ਤਾਂ ਉਹ ਪਲ-ਪਲ ਦੀ ਜਾਣਕਾਰੀ ਫੋਨ ਦੇ ਜ਼ਰੀਏ ਉਹਨਾਂ ਕੋਲੋਂ ਮੰਗਦੇ ਰਹਿੰਦੇ ਹਨ, ਬੱਸ ਜਾਣ ਵੇਲੇ ਅਤੇ ਰਸਤੇ ਵਿੱਚ ਅਤੇ ਵਾਪਸੀ ਦੇ ਦੌਰਾਨ ਕਿਸੇ ਵੀ ਸੀਨੀਅਰ ਸਿਟੀਜਨ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਸ ਗੱਲ ਦਾ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।

ਮੌਕੇ ’ਤੇ ਮੌਜ਼ੂਦ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਦੇ ਹੇਠ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਇਸ ਯਾਤਰਾ ’ਤੇ ਜਾਣ ਵਾਲੀਆਂ ਬੱਸਾਂ ਅੱਗੇ ਵੀ ਜਾ ਰਹੀਆਂ ਹਨ ਅਤੇ ਇਸ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵੱਲੋਂ ਰੋਜ਼-ਮਰਾ ਹੀ ਰਜਿਸਟਰੇਸ਼ਨ ਵੱਡੇ ਪੱਧਰ ’ਤੇ ਕਰਵਾਈ ਜਾ ਰਹੀ ਹੈ। ਇਸ ਮੌਕੇ ’ਤੇ ਕੌਂਸਲਰ- ਗੁਰਜੀਤ ਸਿੰਘ- ਮਾਮਾ ਮਟੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਗਣ ਵੀ ਮੌਜੂਦ ਰਹੇ। ਇਸ ਮੌਕੇ ’ਤੇ ਕੌਂਸਲਰ ਗੁਰਜੀਤ ਸਿੰਘ ਮਟੌਰ ਤੋਂ ਇਲਾਵਾ ਜਗਤਾਰ ਸਿੰਘ, ਰਵਿੰਦਰ ਸਿੰਘ ਸੈਣੀ, ਮਨਜੀਤ ਸਿੰਘ, ਸਤਵਿੰਦਰ ਸਿੰਘ ਸ਼ਾਹੀ, ਅੰਮ੍ਰਿਤ ਕੌਰ,ਮੰਜੂ ਬਾਲਾ, ਦਲਜੀਤ ਕੌਰ, ਚੰਨੀ ਮਟੌਰ, ਪ੍ਰੇਮ ਕੁਮਾਰ, ਅਕਵਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ।

Mohali News: ਗਮਾਡਾ ਦੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਵਸੂਲ ਕਰਨ ’ਚ ਨਾਕਾਮ ਰਹੀ ਆਪ ਸਰਕਾਰ : ਬਲਬੀਰ ਸਿੱਧੂ
Mohali News:

Mohali News: ਗਮਾਡਾ ਦੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਵਸੂਲ ਕਰਨ ’ਚ ਨਾਕਾਮ ਰਹੀ ਆਪ ਸਰਕਾਰ : ਬਲਬੀਰ ਸਿੱਧੂ

ਮੋਹਾਲੀ,(ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦਬਾ ਰਹੀ ਹੈ, ਜਦਕਿ ਦੂਜੇ ਪਾਸੇ ਵੱਡੇ ਬਿਲਡਰਾਂ ਤੋਂ ਸਰਕਾਰ ਦੀ ਬਣਦੀ ਰਕਮ ਵਸੂਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਸਿੱਧੂ ਨੇ ਕਿਹਾ ਕਿ ਲਗਭਗ 20 ਰੀਅਲ ਐਸਟੇਟ ਪ੍ਰਮੋਟਰਾਂ ਨੇ ਸਰਕਾਰ ਦੇ 1000 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਅਜੇ ਤੱਕ ਅਦਾ ਨਹੀਂ ਕੀਤੇ। ਇਹ ਸਾਰੇ ਪ੍ਰਾਜੈਕਟ ਮੋਹਾਲੀ ਵਿੱਚ ਹਨ ਅਤੇ ਗਮਾਡਾ ਦੇ ਅਧੀਨ ਹਨ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਬਕਾਏਦਾਰਾਂ ਦੀ ਸੂਚੀ ਵਿੱਚ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨਾਲ ਸੰਬੰਧਿਤ ਜਨਤਾ ਲੈਂਡ ਪ੍ਰਮੋਟਰਜ਼ ਦਾ ਨਾਮ ਵੀ ਸ਼ਾਮਲ ਹੈ, ਜਿਸ ਉੱਤੇ ਕਰੀਬ 152 ਕਰੋੜ ਰੁਪਏ ਬਕਾਇਆ ਹੈ।

ਇਹ ਵੀ ਪੜ੍ਹੋ: NTA NEET UG Update: ਨੀਟ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਭਾਰਤ ਵਿੱਚ ਟੈਲੀਗ੍ਰਾਮ ਪਲੇਟਫਾਰਮ ’ਤੇ 22 ਜੂਨ ਤੱਕ ਅਸਥਾਈ ਪਾਬੰਦੀ

ਉਨ੍ਹਾਂ ਕਿਹਾ ਕਿ ਜਦੋਂ ਆਮ ਲੋਕਾਂ ਤੋਂ ਬਿਜਲੀ ਦੇ ਬਿੱਲਾਂ, ਪਾਣੀ ਦੇ ਬਿੱਲਾਂ, ਟੈਕਸਾਂ ਅਤੇ ਹੋਰ ਸਰਕਾਰੀ ਬਕਾਏ ਦੀ ਸਖ਼ਤੀ ਨਾਲ ਵਸੂਲੀ ਕੀਤੀ ਜਾਂਦੀ ਹੈ ਤਾਂ ਫਿਰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਵੱਡੇ ਬਿਲਡਰਾਂ ਉੱਤੇ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਕਿਉਂ ਨਹੀਂ ਵਸੂਲੇ ਜਾ ਰਹੇ? ਆਖ਼ਰ ਸਰਕਾਰ ਇਨ੍ਹਾਂ ਨੂੰ ਕਿਸ ਗੱਲ ਦੀ ਰਿਆਇਤ ਦੇ ਰਹੀ ਹੈ?

ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਕਰਜ਼ੇ ਵਿੱਚ ਡੁੱਬੋ ਰਹੀ ਹੈ। ਜੇਕਰ ਸਰਕਾਰ ਆਪਣੀ ਬਣਦੀ ਰਕਮ ਵੀ ਇਨ੍ਹਾਂ ਲੋਕਾਂ ਤੋਂ ਵਸੂਲ ਨਹੀਂ ਕਰ ਸਕਦੀ ਤਾਂ ਇਹ ਉਸਦੀ ਨੀਅਤ ਅਤੇ ਪ੍ਰਸ਼ਾਸਨਿਕ ਸਮਰੱਥਾ ਦੋਵਾਂ ਉੱਤੇ ਵੱਡਾ ਸਵਾਲ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਅਤੇ ਵਿਤਕਰੇ ਵਾਲੀ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈਂਦਾ ਹੈ, ਉਨ੍ਹਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਾਂਦੇ ਅਤੇ ਛੋਟੀਆਂ-ਛੋਟੀਆਂ ਬਕਾਇਆ ਰਕਮਾਂ ਲਈ ਨੋਟਿਸ ਭੇਜੇ ਜਾਂਦੇ ਹਨ। ਪਰ ਦੂਜੇ ਪਾਸੇ ਆਪ ਦੇ ਵਿਧਾਇਕਾਂ ਅਤੇ ਵੱਡੇ ਬਿਲਡਰਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਚੁੱਪ ਕਿਉਂ ਹੋ ਜਾਂਦੀ ਹੈ?

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਲਈ ਵੱਖਰੇ ਕਾਨੂੰਨ ਹਨ? ਜੇਕਰ ਸਿਰਫ਼ ਮੋਹਾਲੀ ਵਿੱਚ ਹੀ ਲਗਭਗ 1000 ਕਰੋੜ ਰੁਪਏ ਦੀ ਬਕਾਇਆ ਰਕਮ ਹੈ, ਤਾਂ ਪੂਰੇ ਪੰਜਾਬ ਵਿੱਚ ਇਹ ਬਕਾਇਆ ਕਿੰਨਾ ਹੋਵੇਗਾ, ਇਸ ਦਾ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਸਿੱਧੂ ਨੇ ਮੰਗ ਕੀਤੀ ਕਿ ਗਮਾਡਾ ਦੇ ਸਾਰੇ ਬਕਾਏਦਾਰਾਂ ਤੋਂ ਬਿਨਾਂ ਕਿਸੇ ਸਿਆਸੀ ਦਖ਼ਲ ਦੇ ਹਰ ਡਿਫਾਲਟਰ ਤੋਂ ਸਰਕਾਰੀ ਰਕਮ ਦੀ ਤੁਰੰਤ ਵਸੂਲੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਖ਼ਜ਼ਾਨੇ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।

Mohali News: ਨੌਜਵਾਨ ਵੱਲੋਂ ਮਹਿਲਾ ਸਹਿਕਰਮੀ ਦੇ ਕਤਲ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼
ਮੋਹਾਲੀ। ਮੋਹਾਲੀ ਜ਼ਿਲ੍ਹੇ ਦੇ ਫੇਜ਼ 11 ਵਿੱਚ ਇੱਕ ਨਿੱਜੀ ਦਫ਼ਤਰ ਵਿੱਚ ਇੱਕ ਮਹਿਲਾ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਸ਼ ਹੈ ਕਿ ਇੱਕ ਨੌਜਵਾਨ ਨੇ ਆਪਣੀ ਮਹਿਲਾ ਸਹਿਕਰਮੀ (ਕੁਲੀਗ) ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੀ ਜਾਨ ਵੀ ਲੈਣ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਔਰਤ ਦੀ ਮੌਤ ਹੋ ਗਈ, ਜਦੋਂ ਕਿ ਮੁਲਜ਼ਮ ਦਾ ਇਲਾਜ ਚੱਲ ਰਿਹਾ ਹੈ।

ਰਿਪੋਰਟਾਂ ਅਨੁਸਾਰ, ਹਰਜਿੰਦਰ ਸਿੰਘ ਮਾਨ ਨਾਂਅ ਦੇ ਇੱਕ ਨੌਜਵਾਨ ਨੇ ਫੇਜ਼ 11 ਵਿੱਚ ਇੱਕ ਨਿੱਜੀ ਦਫ਼ਤਰ ਵਿੱਚ ਆਪਣੀ ਮਹਿਲਾ ਸਹਿਕਰਮੀ ’ਤੇ ਚਾਕੂ ਨਾਲ ਹਮਲਾ ਕੀਤਾ। ਰਾਹਗੀਰਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਉਸ ’ਤੇ ਹਮਲਾ ਕਰਨਾ ਜਾਰੀ ਰੱਖਿਆ।

Read Also : 18 ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਪੰਜਾਬ-ਚੰਡੀਗੜ੍ਹ ’ਚ ਬਦਲਿਆ ਮੌਸਮ

ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਮੁਲਜ਼ਮ ਪਹਿਲਾਂ ਆਪਣੇ ਡੈਸਕ ’ਤੇ ਬੈਠੀ ਇੱਕ ਔਰਤ ’ਤੇ ਹਮਲਾ ਕਰ ਰਿਹਾ ਸੀ। ਔਰਤ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਨੇ ਉਸਦਾ ਪਿੱਛਾ ਕੀਤਾ ਅਤੇ ਵਾਰ-ਵਾਰ ਉਸ ’ਤੇ ਚਾਕੂ ਮਾਰਿਆ।

ਹਮਲੇ ਤੋਂ ਬਾਅਦ ਮੁਲਜ਼ਮ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਔਰਤ ਨੇ ਦਮ ਤੋੜ ਦਿੱਤਾ। ਦੋਸ਼ੀ ਹਸਪਤਾਲ ਵਿੱਚ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਇੱਕੋ ਕੰਪਨੀ ਵਿੱਚ ਕੰਮ ਕਰ ਰਹੇ ਸਨ। ਮੁਲਜ਼ਮ ਹਰਜਿੰਦਰ ਸਿੰਘ ਮਾਨ ਰਤਨ ਨਗਰ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਕ ਨਿੱਜੀ ਕੋਰੀਅਰ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ। ਹਾਲਾਂਕਿ, ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ ਹੈ। ਘਟਨਾ ਦੇ ਪਿੱਛੇ ਅਸਲ ਕਾਰਨ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜਾਂਚ ਟੀਮ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

Mohali News: ਸਨਟੇਕ ਸਿਟੀ ਸੀ.ਐਲ.ਯੂ. ਘੁਟਾਲੇ ਵਿੱਚ ਅਜੇ ਸਹਿਗਲ ਗ੍ਰਿਫ਼ਤਾਰ
Mohali News: ਸਨਟੇਕ ਸਿਟੀ ਸੀ.ਐਲ.ਯੂ. ਘੁਟਾਲੇ ਵਿੱਚ ਅਜੇ ਸਹਿਗਲ ਗ੍ਰਿਫ਼ਤਾਰ

Mohali News:ਮੋਹਾਲੀ (ਐਮਕੇ ਸਾਇਨਾ)। ਮੋਹਾਲੀ ਜ਼ਿਲ੍ਹੇ ਦੇ ਖਰੜ ਹਲਕੇ ਅਧੀਨ ਪੈਂਦੇ ਬਹੁਚਰਚਿਤ "ਸਨਟੇਕ ਸਿਟੀ ਪ੍ਰੋਜੈਕਟ" ਨਾਲ ਜੁੜੇ ਕਥਿਤ ਸੀ.ਐਲ.ਯੂ. (CLU) ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕਰਦੇ ਹੋਏ ਅਜੇ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਉਸ ਨੂੰ ਮੋਹਾਲੀ ਦੀ ਵਿਸ਼ੇਸ਼ ਪੀ.ਐਮ.ਐਲ.ਏ. (PMLA) ਅਦਾਲਤ ਵਿੱਚ ਜੱਜ ਏ.ਡੀ.ਐਸ.ਜੇ. ਹਰਦੀਪ ਸਿੰਘ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਨੂੰ 27 ਮਈ ਤੱਕ ਈ.ਡੀ. ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ: Punjab NRI News: ਰੂਸੀ ਫੌਜ ਵਿੱਚ ਭਰਤੀ ਹੋਇਆ ਪੰਜਾਬੀ ਨੌਜਵਾਨ 8 ਮਹੀਨਿਆਂ ਤੋਂ ਲਾਪਤਾ

ਇਹ ਕਾਰਵਾਈ ਸਾਲ 2022 ਵਿੱਚ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜ਼ਿਸ਼ ਤਹਿਤ ਦਰਜ ਐਫ਼.ਆਈ.ਆਰ. ਅਤੇ 17 ਸਤੰਬਰ ਨੂੰ ਦਰਜ ਹੋਈ ਈ.ਸੀ.ਆਈ.ਆਰ. (ECIR) ਦੇ ਆਧਾਰ ’ਤੇ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪ੍ਰੋਜੈਕਟ ਲਈ 108.58 ਏਕੜ ਜ਼ਮੀਨ ਦਿਖਾਈ ਗਈ ਸੀ, ਜਦਕਿ ਮਾਲਕਾਂ ਦੇ ਨਾਂ ਸਿਰਫ਼ 43 ਏਕੜ ਜ਼ਮੀਨ ਸੀ ਅਤੇ ਬਾਕੀ ਹਿੱਸਾ ਦੂਜੇ ਕਿਸਾਨਾਂ ਦਾ ਸੀ, ਜਿਸ ਕਾਰਨ ਈ.ਡੀ. ਨੇ ਦਸਤਾਵੇਜ਼ੀ ਸਬੂਤਾਂ ਅਤੇ ਮਨੀ ਟ੍ਰੇਲ ਦੀ ਪੜਤਾਲ ਲਈ ਹਿਰਾਸਤੀ ਪੁੱਛਗਿੱਛ ਨੂੰ ਲਾਜ਼ਮੀ ਦੱਸਿਆ। ਜ਼ਿਕਰਯੋਗ ਹੈ ਕਿ ਈ.ਡੀ. ਦੀ ਇਹ ਕਾਰਵਾਈ ਉਸੇ ਹਾਈ-ਪ੍ਰੋਫਾਈਲ ਛਾਪੇਮਾਰੀ ਦਾ ਹਿੱਸਾ ਹੈ, ਜਿਸ ਦੌਰਾਨ ਖਰੜ ਦੀ ਇੱਕ ਸੁਸਾਇਟੀ ਦੀ ਨੌਵੀਂ ਮੰਜ਼ਿਲ ਤੋਂ ਪੰਜ-ਪੰਜ ਸੌ ਦੇ ਨੋਟਾਂ ਨਾਲ ਭਰੇ ਬੈਗ ਹੇਠਾਂ ਸੁੱਟੇ ਗਏ ਸਨ।

Canada News: ਕੈਨੇਡਾ ’ਚ ਮੋਹਾਲੀ ਦੇ ਵਿਦਿਆਰਥੀ ਦੀ ਮੌਤ
ਕਾਰ ਨੇ ਪੈਦਲ ਜਾਂਦੇ ਨੂੰ ਮਾਰੀ ਟੱਕਰ

ਪੁਲਿਸ ਵੱਲੋਂ ਡੈਸ਼ਕੈਮ ਫੁੱਟਜੇ ਦੀ ਜਾਂਚ ਜਾਰੀ

Canada News: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਲਾਲਡੂ ਮੰਡੀ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਕੈਨੇਡਾ ਦੇ ਓਨਟਾਰੀਓ ’ਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ 5 ਜਨਵਰੀ ਨੂੰ ਓਨਟਾਰੀਓ ਹਾਈਵੇਅ 401 ’ਤੇ ਕ੍ਰੇਮੇਹ ਟਾਊਨਸ਼ਿਪ ਨੇੜੇ ਵਾਪਰੀ। ਹਾਦਸੇ ਦਾ ਕਾਰਨ ਅਜੇ ਵੀ ਪਤਾ ਨਹੀਂ ਲੱਗਿਆ ਹੈ, ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ, ਅਰਮਾਨ ਆਪਣੇ ਇੱਕ ਦੋਸਤ ਨਾਲ ਮਾਂਟਰੀਅਲ ਤੋਂ ਟੋਰਾਂਟੋ ਜਾ ਰਿਹਾ ਸੀ। ਹਾਲਾਂਕਿ, ਇਹ ਦੱਸਿਆ ਗਿਆ ਹੈ ਕਿ ਹਾਦਸੇ ਸਮੇਂ ਅਰਮਾਨ ਪੈਦਲ ਜਾ ਰਿਹਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਕਿਹੜੇ ਹਾਲਾਤਾਂ ਨੇ ਉਸਨੂੰ ਵਿਅਸਤ ਹਾਈਵੇਅ ’ਤੇ ਲੈ ਜਾਇਆ, ਜਿਸ ਕਾਰਨ ਇਸ ਬਾਰੇ ਅਜੇ ਜਾਂਚ ਜਾਰੀ ਹੈ।

ਇਹ ਖਬਰ ਵੀ ਪੜ੍ਹੋ : Premarital Medical Test: ਓਮਾਨ ’ਚ ਜ਼ਰੂਰੀ ਹੋਇਆ ਵਿਆਹ ਤੋਂ ਪਹਿਲਾਂ ਮੈਡੀਕਲ ਟੈਸਟ ਕਰਵਾਉਣਾ

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Canada News

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਕਿ ਹਾਈਵੇਅ ਦੀ ਪੱਛਮੀ ਲੇਨ ’ਚ ਇੱਕ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਹੈ। ਪੁਲਿਸ ਮੌਕੇ ’ਤੇ ਪਹੁੰਚੀ ਤੇ ਮੀਡੀਅਨ ਦੇ ਨੇੜੇ ਖੜ੍ਹੀ ਇੱਕ ਕਾਰ ਮਿਲੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅਰਮਾਨ ਨੂੰ ਕਾਰ ਨੇ ਟੱਕਰ ਮਾਰੀ ਸੀ ਜਾਂ ਕਿਸੇ ਹੋਰ ਵਾਹਨ ਨੇ। ਪੁਲਿਸ ਨੇੜੇ ਲਾਏ ਗਏ ਸੀਸੀਟੀਵੀ ਕੈਮਰਿਆਂ ਤੇ ਡੈਸ਼ਕੈਮ ਫੁਟੇਜ ਰਾਹੀਂ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।

Punjab News: ਦਹਿਸ਼ਤ! ਚਾਰ ਮਹੀਨਿਆਂ ’ਚ ਸਾਹਮਣੇ ਆਏ 1800 ਮਾਮਲੇ, ਹੁਣ ਤਾਂ ਲੋਕ ਘਰੋਂ ਨਿੱਕਲਣੋਂ ਵੀ ਡਰਨ ਲੱਗੇ, ਜਾਣੋ ਪੂਰਾ ਮਾਮਲਾ
Punjab News: ਮੁਹਾਲੀ (ਐੱਮਕੇ ਸ਼ਾਇਨਾ)। ਮੁਹਾਲੀ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਨੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਫੇਜ਼ 1 ਵਿੱਚ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਚੁੱਕੀ ਹੈ। ਜਿੱਥੇ ਬੀਤੀ ਦੇਰ ਰਾਤ ਇੱਕ ਫੂਡ ਡਿਲੀਵਰੀ ਬੁਆਏ ’ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸਨੂੰ ਕਈ ਵਾਰ ਕੱਟਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਨੇ ਨਾ ਸਿਰਫ਼ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ, ਸਗੋਂ ਨਗਰ ਨਿਗਮ ਦੇ ਕੰਮਕਾਜ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿੱਚ ਚਾਰ ਮਹੀਨਿਆਂ ਵਿੱਚ 1,800 ਤੋਂ ਵੱਧ ਕੁੱਤਿਆਂ ਦੇ ਕੱਟਣ ਦੀ ਰਿਪੋਰਟ ਆਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 10-15 ਕੁੱਤਿਆਂ ਦੇ ਝੁੰਡ ਅਕਸਰ ਗਲੀਆਂ, ਪਾਰਕਾਂ ਅਤੇ ਬਾਜ਼ਾਰਾਂ ਵਿੱਚ ਘੁੰਮਦੇ ਦੇਖੇ ਜਾਂਦੇ ਹਨ। ਇਹ ਸਥਿਤੀ ਸਵੇਰ ਦੇ ਸਫ਼ਰ ਕਰਨ ਵਾਲਿਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਖਾਸ ਤੌਰ ’ਤੇ ਖ਼ਤਰਨਾਕ ਸਾਬਤ ਹੋ ਰਹੀ ਹੈ। ਕਈ ਵਾਰ ਲੋਕ ਸਾਈਕਲ ਜਾਂ ਸਕੂਟਰਾਂ ’ਤੇ ਲੰਘਦੇ ਸਮੇਂ ਇਨ੍ਹਾਂ ਕੁੱਤਿਆਂ ਦੇ ਪਿੱਛੇ ਪੈਣ ਕਾਰਨ ਭੱਜਦੇ ਹੋਏ ਡਿੱਗ ਜਾਂਦੇ ਹਨ ਅਤੇ ਜ਼ਖਮੀ ਹੋ ਜਾਂਦੇ ਹਨ। Punjab News

Read Also : ਸਰਦੀਆਂ ’ਚ ਸਿਰਫ 13 ਗ੍ਰਾਮ ਨਮਕ ਕਰੇਗਾ ਕਮਾਲ, ਗਾਂ ਤੇ ਮੱਝਾਂ ਦਾ ਵਧੇਗਾ ਦੁੱਧ, ਕਿਸਾਨਾਂ ਨੇ ਅਜਮਾਇਆ ਇਹ ਨੁਸਖਾ

ਫੇਜ਼ 1 ਵਿੱਚ ਰਹਿਣ ਵਾਲੇ ਬਜ਼ੁਰਗ ਲੋਕਾਂ ਦਾ ਕਹਿਣਾ ਹੈ ਕਿ ਸੋਟੀ ਤੋਂ ਬਿਨਾਂ ਉਹਨਾਂ ਦਾ ਬਾਹਰ ਜਾਣਾ ਮੁਸ਼ਕਲ ਹੋ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਨਗਰ ਨਿਗਮ ਦੀ ਟੀਮ ਨੇ ਕਈ ਅਵਾਰਾ ਕੁੱਤਿਆਂ ਨੂੰ ਫੜ ਲਿਆ ਸੀ, ਪਰ ਕੁਝ ਦਿਨਾਂ ਦੇ ਅੰਦਰ ਬਹੁਤ ਸਾਰੇ ਵਾਪਸ ਫਿਰ ਛੱਡ ਦਿੱਤੇ ਗਏ ਸਨ। ਨਿਵਾਸੀਆਂ ਦਾ ਕਹਿਣਾ ਹੈ ਕਿ ਟੀਕਾਕਰਨ ਅਤੇ ਨਸਬੰਦੀ ਅੱਧੇ ਮਨ ਨਾਲ ਕੀਤੀ ਜਾ ਰਹੀ ਹੈ, ਜਿਸਦੇ ਨਤੀਜੇ ਵਜੋਂ ਸਮੱਸਿਆ ਕਾਬੂ ਵਿੱਚ ਆਉਣ ਦੀ ਬਜਾਏ ਹੋਰ ਵੀ ਵਿਗੜ ਰਹੀ ਹੈ।

Punjab News

ਅੰਕੜਿਆਂ ਮੁਤਾਬਕ ਮੁਹਾਲੀ ਜ਼ਿਲ੍ਹੇ ਵਿੱਚ ਨਵੰਬਰ ਵਿੱਚ ਹੁਣ ਤੱਕ ਕੁੱਤਿਆਂ ਦੇ ਕੱਟਣ ਦੇ 336 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਅਕਤੂਬਰ ਵਿੱਚ 512, ਸਤੰਬਰ ਵਿੱਚ 441 ਅਤੇ ਅਗਸਤ 537 ਮਾਮਲੇ ਸਾਹਮਣੇ ਆਏ ਹਨ। ਕੁੱਲ ਮਿਲਾ ਕੇ ਕੁੱਤਿਆਂ ਦੇ ਕੱਟਣ ਦੇ 1800 ਤੋਂ ਵੱਧ ਮਾਮਲੇ ਹਨ।

ਇਸ ਬਾਰੇ ਗੁਰਮੀਤ ਕੌਰ, ਕੌਂਸਲਰ ਦਾ ਕਹਿਣਾ ਹੈ ਕਿ ਅਸੀਂ ਇਸ ਸਮੱਸਿਆ ਤੋਂ ਬਹੁਤ ਪਰੇਸ਼ਾਨ ਹਾਂ। ਇਹ ਮੁੱਦਾ ਹਰ ਹਾਊਸ ਮੀਟਿੰਗ ਵਿੱਚ ਉਠਾਇਆ ਜਾਂਦਾ ਹੈ, ਪਰ ਕਿਉਂਕਿ ਅਸੀਂ ਵਿਰੋਧੀ ਧਿਰ ਵਿੱਚ ਹਾਂ, ਸਾਡੀਆਂ ਚਿੰਤਾਵਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਲਾਕੇ ਦੇ ਕੁਝ ਲੋਕ ਅਵਾਰਾ ਕੁੱਤਿਆਂ ਨੂੰ ਖੁਆਉਂਦੇ ਹਨ, ਜਿਸ ਕਾਰਨ ਆਂਢ-ਗੁਆਂਢ ਵਿੱਚ ਬਹਿਸ ਅਤੇ ਤਣਾਅ ਪੈਦਾ ਹੁੰਦਾ ਹੈ।

ਉੱਧਰ ਸੰਜੀਵ ਕੰਬੋਜ, ਮੁੱਖ ਕਾਰਜਕਾਰੀ ਅਧਿਕਾਰੀ, ਨਗਰ ਨਿਗਮ ਦਾ ਕਹਿਣਾ ਹੈ ਕਿ ਨਗਰ ਨਿਗਮ ਅਵਾਰਾ ਕੁੱਤਿਆਂ ਨੂੰ ਫੜਨ ਲਈ ਲਗਾਤਾਰ ਕਾਰਵਾਈ ਕਰ ਰਿਹਾ ਹੈ। ਟੀਕਾਕਰਨ ਅਤੇ ਨਸਬੰਦੀ ਵੀ ਨਿਯਮਿਤ ਤੌਰ ’ਤੇ ਕੀਤੀ ਜਾਂਦੀ ਹੈ।