Fight Against - Sach Kahoon Punjabi
ਬਰਨਾਲਾ ਜ਼ਿਲ੍ਹੇ ਨੂੰ ਛੱਡ ਕੇ ਕਿਤੇ ਵੀ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਫ਼ਤਵਾ
ਹਾਰ ਦੇ ਬਾਵਜੂਦ ਅਕਾਲੀ ਉਮੀਦਵਾਰਾਂ ਉਮੀਦ ਤੋਂ ਜ਼ਿਆਦਾ ਪ੍ਰਾਪਤ ਕੀਤੀਆਂ ਵੋਟਾਂ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ‘ਚ ਜ਼ਿਲ੍ਹਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਹਰ ਹਲਕੇ ਵਿੱਚੋਂ ਹੂੰਝਾ ਫੇਰ ਜਿੱਤ ਪ੍ਰਾਪਤ ਕਰਦੇ ਹੋਏ ਜ਼ਿਆਦਾਤਰ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ‘ਤੇ ਕਬਜ਼ਾ ਕਰ ਲਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਵੀ ਦਮਦਾਰ ਟੱਕਰ ਦਿੰਦੇ ਹੋਏ ਉਹ ਮਿੱਥ ਨੂੰ ਤੋੜ ਕੇ ਰੱਖ ਦਿੱਤਾ ਹੈ, ਜਿਸ ਰਾਹੀਂ ਕਿਹਾ ਜਾ ਰਿਹਾ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚੋਂ ਸਫ਼ਾਇਆ ਹੋ ਚੁੱਕਾ ਹੈ।
ਆਪਣੇ ਖਿਲਾਫ਼ ਪਿੰਡਾਂ ‘ਚ ਵਿਰੋਧ ਦੇ ਪ੍ਰਚਾਰ ਨੂੰ ਅਕਾਲੀ ਦਲ ਨੇ ਨਿਰਮੂਲ ਸਾਬਤ ਕਰਦਿਆਂ ਪੇਂਡੂ ਖੇਤਰ ‘ਚ ਜਬਰਦਸਤ ਟੱਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲੀ 40 ਫੀਸਦੀ ਤੋਂ ਜਿਆਦਾ ਵੋਟ ਕਾਂਗਰਸ ਲਈ ਖ਼ਤਰੇ ਲਈ ਘੰਟੀ ਹੈ, ਕਿਉਂਕਿ ਅਸਲੀ ਮੁਕਾਬਲਾ ਦੋਹੇ ਪਾਰਟੀਆਂ ਦਾ ਲੋਕ ਸਭਾ ਚੋਣਾਂ ਵਿੱਚ ਹੋਣਾ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹਾਰੇ ਹੋਏ ਉਮੀਦਵਾਰਾਂ ਨੂੰ ਜਿਤਾਉਣ ਲਈ ਦੁਬਾਰਾ ਗਿਣਤੀ ਦੇ ਨਾਂਅ ‘ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ
ਪੰਜਾਬ ਵਿੱਚ ਬੀਤੇ ਦਿਨੀਂ ਹੋਈ 22 ਜਿਲਾ ਪਰੀਸ਼ਦ ਅਤੇ 150 ਤੋਂ ਜਿਆਦਾ ਬਲਾਕ ਸੰਮਤੀਆਂ ਦੀਆਂ ਚੋਣਾਂ ਨਤੀਜੇ ਐਤਵਾਰ ਨੂੰ ਦੇਰ ਰਾਤ ਤੱਕ ਜਾਰੀ ਸਨ ਅਤੇ ਜ਼ਿਆਦਾਤਰ ਸੀਟਾਂ ‘ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕੀਤਾ ਹੋਇਆ ਸੀ। ਦੇਰ ਰਾਤ ਖ਼ਬਰ ਲਿਖਣ ਤੱਕ ਸਿਰਫ਼ 15 ਤੋਂ 20 ਫੀਸਦੀ ਚੋਣ ਨਤੀਜੇ ਹੀ ਐਲਾਨੇ ਗਏ, ਜਦੋਂ ਕਿ ਕਾਫ਼ੀ ਥਾਂਵਾਂ ‘ਤੇ ਰਾਤ ਤੱਕ ਗਿਣਤੀ ਜਾਰੀ ਸੀ, ਜਿਹੜੀ ਕਿ ਅਗਲੀ ਸਵੇਰ ਤੱਕ ਜਾਰੀ ਰਹਿਣ ਤੱਕ ਦੀ ਉਮੀਦ ਕੀਤੀ ਜਾ ਰਹੀਂ ਹੈ।
ਪੰਜਾਬ ਵਿੱਚ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਹੁੰਝਾ ਫੇਰ ਜਿੱਤ ਪ੍ਰਾਪਤ ਕਰ ਰਹੀਂ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵੀ ਕਾਫ਼ੀ ਸੀਟਾਂ ਆਈਆਂ ਹਨ, ਇਥੇ ਹੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਨੇ ਹੀ ਫੂਕ ਕੱਢ ਕੇ ਰੱਖ ਦਿੱਤੀ। ਸਿਰਫ਼ ਬਰਨਾਲਾ ਜ਼ਿਲੇ ਦੀਆਂ 2 ਸੀਟਾਂ ‘ਤੇ ਉਮੀਦਵਾਰਾਂ ਦੇ ਹੱਕ ਲੋਕਾਂ ਦਾ ਫਤਵਾ ਆ ਰਿਹਾ ਸੀ, ਜਦੋਂ ਕਿ ਪੰਜਾਬ ਭਰ ਵਿੱਚ ਹੋਰ ਕਿਸੇ ਵੀ ਥਾਂਈਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਆਦਾ ਹੁੰਗਾਰਾ ਨਹੀਂ ਮਿਲਿਆ
ਪੰਜਾਬ ਭਰ ਵਿੱਚ ਮਿਲ ਰਹੇ ਆਮ ਲੋਕਾਂ ਦੇ ਵੱਡੇ ਪੱਧਰ ‘ਤੇ ਫ਼ਤਵੇ ਨੂੰ ਦੇਖ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਆਮ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ, ਜਿਨਾਂ ਨੇ ਉਨਾਂ ਦੀ ਸਰਕਾਰ ‘ਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਦੇ ਹੱਕ ਵਿੱਚ ਵੋਟਾਂ ਦਾ ਭੁਗਤਾਨ ਕੀਤਾ ਹੈ।
ਮਜੀਠਾ ਵਿਖੇ ਖ਼ਾਲੀ ਰਹਿ ਗਿਆ ਕਾਂਗਰਸ ਦਾ ਪੰਜਾ
ਪੰਜਾਬ ਦੇ ਮਜੀਠਾ ਹਲਕੇ ਵਿੱਚ ਕਾਂਗਰਸ ਦੀ ਨਾ ਹੀ ਲਹਿਰ ਚੱਲੀ ਅਤੇ ਨਾ ਹੀ ਕਾਂਗਰਸ ਦੇ ਹੱਕ ਵਿੱਚ ਆਮ ਲੋਕਾਂ ਨੇ ਫਤਵਾ ਦਿੱਤਾ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ 4 ਸੀਟਾਂ ਜਿਲ੍ਹਾ ਪ੍ਰੀਸ਼ਦ ਅਤੇ 32 ਵਿੱਚੋਂ 28 ਬਲਾਕ ਸੰਮਤੀ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰਦੇ ਹੋਏ ਕਾਂਗਰਸ ਦੇ ਪੰਜੇ ਨੂੰ ਖਾਲੀ ਹੱਥ ਹੀ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਰੋਹ ਤੋਂ ਡਰਦਿਆਂ ਸਰਕਾਰ, ਪ੍ਰਸ਼ਾਸਨ ਤੇ ਸਿਆਸਤਦਾਨ ਨਸ਼ਿਆਂ ਵਿਰੁੱਧ ਨਿੱਤਰੇ
ਚਿੱਟੇ ਦਾ ਕਾਲਾ ਧੰਦਾ ਕਰਨ ਵਾਲਿਆਂ ਦੇ ਕਾਲੇ ਦਿਨ ਆਏ | Amritsar News
ਅੰਮ੍ਰਿਤਸਰ, (ਰਾਜਨ ਮਾਨ)। ਪੰਜਾਬ ਵਿੱਚ ਸਿਆਸਤਦਾਨਾਂ ਤੇ ਹਕੂਮਤਾਂ ਤੋਂ ਤੰਗ ਆ ਕੇ ਲੋਕਾਂ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰਾਂ ਨੇ ਲੋਕ ਰੋਹ ਨੂੰ ਵੇਖਦਿਆਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਦਮ ਚੁੱਕਣ ਦੇ ਫੈਸਲੇ ਕੀਤੇ ਹਨ। ਪੰਜਾਬ ਦੀ ਫਿਜ਼ਾ ਵਿੱਚ  ਇਕੋ ਨਾਅਰਾ ਗੂੰਜ ਰਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਲਈ ਡੇਢ ਦਹਾਕੇ ਤੋਂ ਅਵੇਸਲੀਆਂ ਬੈਠੀਆਂ ਸਰਕਾਰਾਂ ਨੂੰ ਅੱਜ ਲੋਕਾਂ ਨੇ ਭਾਜੜਾਂ ਪਾ ਦਿੱਤੀਆਂ ਹਨ।ਲੋਕਾਂ ਵੱਲੋਂ ਨਸ਼ਾ ਤਸਕਰੀ ਵਿੱਚ ਸਿਆਸਤਦਾਨਾਂ ਤੇ ਪੁਲਿਸ ਦੀ ਸ਼ਮੂਲੀਅਤ ਦੇ ਲਾਏ  ਜਾ ਰਹੇ ਕਥਿਤ ਦੋਸ਼ਾਂ ਨੂੰ ਧੋਣ ਲਈ ਹੁਣ ਸਰਕਾਰ ਤੇ ਪੁਲਿਸ ਸਰਗਰਮ ਹੋਈ ਨਜ਼ਰ ਆ ਰਹੀ ਹੈ। ਲੋਕ ਰੋਹ ਅੱਗੇ ਝੁਕਦਿਆਂ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਵਿਰੁੱਧ ਬੀਤੇ ਦਿਨ ਕੀਤੀ ਗਈ ਕਾਰਵਾਈ ਆਵਾਮ ਦੀ ਹੀ ਜਿੱਤ ਹੈ। (Amritsar News)
ਮੁੱਖ ਮੰਤਰੀ ਦਾ ਪੁਲਿਸ ਅਧਿਕਾਰੀਆਂ ਤੇ ਹੋਰ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦਾ ਫੈਸਲਾ ਅਤੇ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਦੇ ਥਾਣਾ ਮੁੱਖੀ ਤੇ ਮੁਨਸ਼ੀ ਨੂੰ ਨਸ਼ਾ ਤਸਕਰ ਨੂੰ ਕਥਿਤ ਤੌਰ ‘ਤੇ ਪੈਸੇ ਲੈ ਕੇ ਰਿਹਾਅ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰਕੇ ਗ੍ਰਿਫਤਾਰ ਕਰ ਲਿਆ ਜਾਣਾ ਵੀ ਲੋਕ ਲਹਿਰ ਦਾ ਹੀ ਕਾਰਨਾਮਾ ਹੈ। ਵੱਖ ਵੱਖ ਪਿੰਡਾਂ ਦੇ ਲੋਕ ਸੜਕਾਂ ‘ਤੇ ਨਿਕਲ ਆਏ ਹਨ, ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣੇ ਸ਼ੁਰੂ ਹੋ ਗਏ ਹਨ। ਪਿੰਡ ਪਿੰਡ ਵਿੱਚ ਨਸ਼ਾ ਵਿਰੋਧੀ ਮਾਰਚ ਕੱਢੇ ਜਾ ਰਹੇ ਹਨ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾ ਕੇ ਕਸਮਾਂ ਖਾਧੀਆਂ ਜਾ ਰਹੀਆਂ ਹਨ। ਚਿੱਟੇ ਦਾ ਕਾਲਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਦੇ ਕਾਲੇ ਦਿਨ ਆ ਗਏ ਹਨ ਨਿੱਤ ਦਿਨ ਲੋਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਕਈ ਥਾਵਾਂ ‘ਤੇ ਔਰਤਾਂ ਵੀ ਕਾਬੂ ਕੀਤੀਆਂ ਗਈਆਂ ਹਨ ਲੋਕ ਦਲੇਰੀ ਨਾਲ ਅੱਗੇ ਵੱਧ ਰਹੇ ਹਨ ਲੋੜ ਹੈ ਇਸ ਮੁਹਿੰਮ ਨੂੰ ਜਾਰੀ ਰੱਖਣ ਦੀ। (Amritsar News)
ਐਮ.ਪੀ.ਔਜਲਾ ਨੇ ਕਰਵਾਏ ਦਰਜਨਾਂ ਨਸ਼ੇੜੀ ਹਸਪਤਾਲਾਂ ‘ਚ ਭਰਤੀ | Amritsar News
ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਗੁਰਜੀਤ ਸਿੰਘ ਔਜਲਾ ਨੇ ਪਹਿਲ ਕਦਮੀ ਕਰਦਿਆਂ ਹਲਕੇ ਦੇ ਦਰਜਨਾਂ ਨੌਜਵਾਨਾਂ ਨੂੰ ਉਹਨਾਂ ਦੇ ਘਰੀਂ ਜਾ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਹੈ। ਔਜਲਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ ਉਧਰ ਅੱਜ ਅੰਮ੍ਰਿਤਸਰ ਵਿੱਚ ਨਸ਼ਾ ਵਿਰੋਧੀ ਲਹਿਰ ਪਿੰਡ-ਪਿੰਡ ਤੱਕ ਪੁਹੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਦਿਹਾਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ 6 ਪਿੰਡ ਨਸ਼ਾ ਮੁੱਕਤ ਕਰਨ ਲਈ ਆਪ ਅਪਣਾ ਕੇ ਉਥੇ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਪਹਿਲੇ ਪਿੰਡ ਮੀਰਾਂਕੋਟ ਦੇ ਪਲੇਠੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਤੇ ਐਸ ਐਸ ਪੀ ਸ੍ਰੀ ਪਰਮਪਾਲ ਸਿੰਘ ਵੱਲੋਂ ਨਸ਼ਾ ਛਡਾਉਣ ਲਈ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਕੀਤੇ ਐਲਾਨ ਸੁਣ ਕੇ ਮੌਕੇ ‘ਤੇ 6 ਨੌਜਵਾਨ, ਜੋ ਕਿ ਹੈਰੋਇਨ ਦਾ ਨਸ਼ਾ ਕਰਦੇ ਸਨ, ਨਸ਼ਾ ਛੱਡਣ ਲਈ ਅੱਗੇ ਆਏ। (Amritsar News)
ਜਿਲਾ ਪੁਲਿਸ ਮੁਖੀ ਦਿਹਾਤੀ ਸ੍ਰੀ ਪਰਮਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਸੀਂ ਸਾਨੂੰ ਨਸ਼ੇ ਵੇਚਣ ਵਾਲੇ ਦੀ ਸੂਚਨਾ ਦਿਉ, ਅਸੀਂ ਤੁਹਾਡਾ ਨਾਮ ਗੁਪਤ ਰੱਖ ਕੇ ਸਖਤ ਕਾਰਵਾਈ ਕਰਾਂਗੇ । ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁਖੀ ਪਿੰਡ ਬੱਗੇ, ਕੰਬੋਅ ਅਤੇ ਥੋਭੇ ਵਿਖੇ ਬੀਤੇ ਦਿਨੀਂ ਨਸ਼ੇ ਕਾਰਨ ਮਾਰੇ ਗਏ ਨੌਜਵਾਨਾਂ ਦੇ ਘਰ ਗਏ ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਇਹ ਜਾਣਨ ਦੀ ਕੋਸ਼ਿਸ ਵੀ ਕੀਤੀ ਕਿ ਆਖਿਰ ਇਹ ਨੌਜਵਾਨ ਇਸ ਰਾਹ ‘ਤੇ ਤੁਰੇ ਕਿਉਂ ਅਤੇ ਪਰਿਵਾਰ ਨੇ ਇਨ੍ਹਾਂ ਦਾ ਨਸ਼ਾ ਛੁਡਾਉਣ ਲਈ ਕੀ-ਕੀ ਹੀਲਾ ਕੀਤਾ। (Amritsar News)