Fear - Sach Kahoon Punjabi
JNU/ ਵਿਦਿਆਰਥੀਆਂ ‘ਚ ਪੈਦਾ ਕੀਤਾ ਜਾ ਰਿਹੈ ਡਰ: Congress
ਦੁਨੀਆ ‘ਚ ਭਾਰਤ ਦੀ ਛਵੀ ਇੱਕ ਉਦਾਰ ਲੋਕਤੰਤਰਿਕ ਦੇਸ਼ ਦੀ: ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ‘ਚ ਐਤਵਾਰ ਰਾਤ ਹੋਈ ਹਿੰਸਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿੰਮੇਵਾਰ ਠਹਿਰਾਇਆ ਅਤੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਨਾਲ ਸਰਕਾਰ ਹਿੰਸਾ ਕਰਕੇ ਯੂਨੀਵਰਸਿਟੀ ‘ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਦੁਨੀਆ ‘ਚ ਭਾਰਤ ਦੀ ਛਵੀ ਇੱਕ ਉਦਾਰ ਲੋਕਤੰਤਰਿਕ ਦੇਸ਼ ਦੀ ਹੈ। ਮੋਦੀ ਸ਼ਾਹ ਦੇ ਗੁੰਡੇ ਯੂਨੀਵਰਸਿਟੀ ‘ਚ ਤੋੜਫੋੜ ਕਰ ਰਹੇ ਹਨ ਅਤੇ ਆਪਣੇ ਉਜਵਲ ਭਵਿੱਖ ਦੀਆਂ ਤਿਆਰੀਆਂ ‘ਚ ਜੁਟੇ ਵਿਦਿਆਰਥੀਆਂ ‘ਚ ਡਰ ਪੈਦਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਜੇਐਨਯੂ ‘ਚ ਕੱਲ੍ਹ ਰਾਤ ਸਰਕਾਰ ਦੁਆਰਾ ਕਰਵਾਈ ਗਈ ਹਿੰਸਾ ਜੋ ਮੋਦੀ ਸ਼ਾਹ ਦੇ ਇਸ਼ਾਰੇ ‘ਤੇ ਹੋਈ ਹੈ, ਇਸ ‘ਚ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਅਧਿਆਪਕਾਂ ਨੂੰ ਵੀ ਕੁੱਟਿਆ ਗਿਆ ਜਿਸ ‘ਚ ਕਈ ਪ੍ਰੋਫੈਸਰ ਜ਼ਖਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦੀ ਵਿਕਾਸ ਦਰ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲਾਏ ਰਗੜੇ
-ਕਿਹਾ, ਅਰਥਵਿਵਸਥਾ ‘ਤੇ ਹੈਰਾਨ ਕਰਨ ਵਾਲੀ ਹੈ ਮੋਦੀ ਦੀ ਚੁੱਪ
-ਚਿਦੰਬਰਮ ਨੇ ਪਹਿਲੇ ਹੀ ਦਿਨ ਜ਼ਮਾਨਤ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ : ਜਾਵੜੇਕਰ
ਏਜੰਸੀ/ਨਵੀਂ ਦਿੱਲੀ। ਕਰੀਬ ਸਾਢੇ ਤਿੰਨ ਮਹੀਨਿਆਂ ਬਾਅਦ ਜ਼ਮਾਨਤ ‘ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਸਮਾਜ ‘ਚ ਡਰ ਦਾ ਮਾਹੌਲ ਹੈ ਤੇ ਮੀਡੀਆ ਵੀ ਇਸ ਤੋਂ ਵਾਂਝਾ ਨਹੀਂ ਹੈ ਆਈਐੱਨਐਕਸ ਮਾਮਲੇ  ‘ਚ 106 ਦਿਨਾਂ ਤੱਕ ਤਿਹਾੜ ਜੇਲ੍ਹ ‘ਚ ਰਹਿਣ ਤੋਂ ਬਾਅਦ ਚਿਦੰਬਰਮ ਨੇ ਅੱਜ ਪਾਰਟੀ ਦਫ਼ਤਰ ‘ਚ ਆਪਣੇ ਪਹਿਲੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦੇਸ਼ ‘ਚ ਡਰ ਦਾ ਮਾਹੌਲ ਹੈ ਤੇ ਮੀਡੀਆ ‘ਚ ਵੀ ਇਹ ਡਰ ਦੇਖਣ ਨੂੰ ਮਿਲ ਰਿਹਾ ਹੈ।
ਇੱਕ ਮੁੱਖ ਉਦਯੋਗਪਤੀ ਨੇ ਵੀ ਹਾਲ ‘ਚ ਇਸ ਡਰ ਦਾ ਜਨਤਕ ਤੌਰ ‘ਤੇ ਜ਼ਿਕਰ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਬੁੱਧਵਾਰ ਰਾਤ ਅੱਠ ਵਜੇ ਜਦੋਂ ਜੇਲ੍ਹ ‘ਚੋਂ ਰਿਹਾਅ ਹੋਏ ਤੇ ਖੁੱਲ੍ਹੇ ‘ਚ ਸਾਹ ਲਈ ਤਾਂ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ 75 ਲੱਖ ਲੋਕਾਂ ਦਾ ਖਿਆਲ ਆਇਆ, ਜਿਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਚਾਰ ਅਗਸਤ ਤੋਂ ਨਕਾਰਾ ਗਿਆ ਹੈ ਉੱਥੋਂ ਦੇ ਮੁੱਖਧਾਰਾ ਦੇ ਲੋਕਾਂ ਨੂੰ ਬੇਵਜ੍ਹਾ ਹਿਰਾਸਤ ‘ਚ ਰੱਖਿਆ ਗਿਆ ਹੈ ਦੇਸ਼ ਦੀ ਆਰਥਿਕ ਸਥਿਤੀ ਨੂੰ ਬਹੁਤ ਖਰਾਬ ਦੱਸਦਿਆਂ ਚਿਦੰਬਰਮ ਨੇ ਕਿਹਾ ਕਿ ਇਹ ਸਭ ਕੁਝ ਸਰਕਾਰ ਦੀਆਂ ਗਲਤ ਨੀਤੀਆਂ ਤੇ ਉਸਦੇ ਆਰਥਿਕ ਮਾੜੇ ਪ੍ਰਬੰਧਾਂ ਕਾਰਨ ਹੋਇਆ ਹੈ ।
ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਬੰਧੀ ਚੁੱਪ ਬੈਠੇ ਹਨ  ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀ ਰੇਟਿੰਗ ਏਜੰਸੀਆਂ ਦੇਸ਼ ਦੀ ਅਰਥਵਿਵਸਥਾ ਸਬੰਧੀ ਨਕਾਰਾਤਮਕ ਗੱਲਾਂ ਕਰ ਰਹੀਆਂ ਹਨ ਪਰ ਮੋਦੀ ਸਰਕਾਰ ਆਪਣੇ ਸੱਤ ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਵੀ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ ਤੇ ਮੰਦੀ ਨੂੰ ਹਲਕੇ ‘ਚ ਲੈ ਰਹੀ ਹੈ ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਜ਼ਮਾਨਤ ‘ਤੇ ਰਿਹਾਅ ਹੋਏ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੀ. ਚਿਦੰਬਰਮ ਨੇ ਅਦਾਲਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਕਾਂਗਰਸ ਨੇ ਉਨ੍ਹਾਂ ਦੀ ਰਿਹਾਈ ‘ਤੇ ਇੰਜ ਜਸ਼ਨ ਮਨਾਇਆ ਜਿਵੇਂ ਉਹ ਕੋਈ ਅਜ਼ਾਦੀ ਘੁਲਾਟੀਏ ਹੋਣ।
ਮੋਦੀ ਸਰਕਾਰ ਨੇ ਬੰਦੀਆਂ ਦੀ ਪੂਰੀ ਜਾਣਕਾਰੀ ਸੰਸਦ ਨੂੰ ਦਿੱਤੀ
ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਚਿਦੰਬਰਮ ਨੇ ਸਾਰੇ ਮੁੱਦਿਆਂ ‘ਤੇ ਆਪਣੀ ਰਾਇ ਰੱਖੀ ਤੇ ਕਿਹਾ ਕਿ ਜੰਮੂ ਕਸ਼ਮੀਰ ‘ਚ ਅਜ਼ਾਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਸਮਝਣਾ ਚਾਹੀਦਾ ਹੈ ਕਿ ਅਜ਼ਾਦੀ ਨਹੀਂ ਸੀ, 1975 ‘ਚ, ਜਦੋਂ ਲੱਖਾਂ ਲੋਕਾਂ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਸੀ ਤੇ ਸੰਸਦ ਨੂੰ ਉਨ੍ਹਾਂ ਦੀ ਗਿਣਤੀ ਤੱਕ ਨਹੀਂ ਦੱਸੀ ਗਈ ਸੀ ਜਦੋਂਕਿ ਮੋਦੀ ਸਰਕਾਰ ਨੇ ਬੰਦੀਆਂ ਦੀ ਪੂਰੀ ਜਾਣਕਾਰੀ ਸੰਸਦ ਨੂੰ ਦਿੱਤੀ ਹੈ ਦੇਸ਼-ਵਿਦੇਸ਼ ਦੇ ਪੱਤਰਕਾਰ ਜਾ ਰਹੇ ਹਨ ਸਾਰੇ ਅਖਬਾਰ ਛਪ ਰਹੇ ਹਨ ਤੇ ਮਨਮਰਜ਼ੀ ਨਾਲ ਕੁਝ ਵੀ ਛਾਪ ਰਹੇ ਹਨ ਤੇ ਸਥਾਨਕ ਟੀਵੀ ਚੈੱਨਲ ਵੀ ਚੱਲ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਂਕ ਤੋਂ ਕਰਜ਼ਾ ਲੈਣ ਵਾਲੇ ਉਦਯੋਗਾਂ ਦਾ ਵੀ ਪੈਸਾ ਡੁੱਬਿਆ : ਬਾਜਵਾ
ਏਜੰਸੀ/ਨਵੀਂ ਦਿੱਲੀ। ਕਾਂਗਰਸ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਬੈਂਕਾਂ ‘ਚ ਘਪਲੇ ਹੋਣ ਨਾਲ ਉਸ ‘ਚ ਰੁਪਏ ਜਮ੍ਹਾ ਕਰਨ ਵਾਲੇ ਲੋਕਾਂ ‘ਚ ਡਰ ਪੈਦਾ ਹੋ ਗਿਆ ਤੇ ਉਹ ਖੌਫ਼ ਤੇ ਤਣਾਅ ‘ਚ ਰਹਿ ਰਹੇ ਹਨ ਬਾਜਵਾ ਨੇ ਸਿਫ਼ਰ ਕਾਲ ਦੌਰਾਨ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਤੇ ਪੰਜਾਬ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ ‘ਚ ਘਪਲੇ ਹੋਣ ਨਾਲ ਲੋਕਾਂ ‘ਚ ਆਪਣੀ ਜਮ੍ਹਾ ਰਾਸ਼ੀ ਨੂੰ ਲੈ ਕੇ ਡਰ ਪੈਦਾ ਹੋ ਗਿਆ ਹੈ ਤਨਖਾਹੀਏ, ਪੈਨਸ਼ਨਰ, ਕਿਸਾਨ ਆਦਿ ਘਬਰਾਹਟ ‘ਚ ਹਨ ਪਹਿਲਾਂ ਲੋਕ ਬੈਂਕ ‘ਤੇ ਭਰੋਸਾ ਕਰਦੇ ਸਨ।
ਕਿਉਂਕਿ ਪਹਿਲਾਂ ਵੱਡਾ ਘਪਲਾ ਨਹੀਂ ਹੁੰਦਾ ਸੀ ਨੀਰਵ ਮੋਦੀ ਤੇ ਮੇਹੁਲ ਚੌਕਸੀ ਦੇ ਵੱਡੇ ਘਪਲੇ ਦਾ ਖੁਲਾਸਾ ਹੋਇਆ ਬੈਂਕ ਤੋਂ ਕਰਜ਼ਾ ਲੈਣ ਵਾਲੇ ਉਦਯੋਗਾਂ ਦਾ ਪੈਸਾ ਵੀ ਡੁੱਬ ਗਿਆ ਉਨ੍ਹਾਂ ਕਿਹਾ ਕਿ ਦੇਸ਼ ‘ਚ 1500 ਸਹਿਕਾਰੀ ਬੈਂਕ ਹਨ ਰਿਜ਼ਰਵ ਬੈਂਕ ਦਾ ਨਿਰਦੇਸ਼ ਹੈ ਕਿ ਬੈਂਕ ਇੱਕ ਫਰਮ ਨੂੰ ਜ਼ਿਆਦਾ ਕਰਜ਼ਾ ਨਾ ਦੇਣ ਪਰ ਪੰਜਾਬ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ ਕੋਲ 12000 ਕਰੋੜ ਰੁਪਏ ਜਮ੍ਹਾ ਸਨ ਤੇ ਉਸਨੇ ਐਚਡੀਆਈਐਲ ਨੂੰ 6500 ਕਰੋੜ ਰੁਪਏ ਦਾ ਕਰਜ਼ਾ ਦੇ ਦਿੱਤਾ ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਬੈਂਕਾਂ ‘ਚ ਜਮ੍ਹਾ ਰਾਸ਼ੀ ਸਬੰਧੀ ਸਦਨ ‘ਚ ਭਰੋਸਾ ਦਿਵਾਉਣਾ ਚਾਹੀਦਾ ਹੈ ਭਾਜਪਾ ਦੇ ਰਾਮ ਕੁਮਾਰ ਵਰਮਾ ਤੇ ਕਿਰੋੜੀ ਲਾਲ ਮੀਣਾ ਨੇ ਰਾਜਸਥਾਨ ਦੇ ਸਾਂਭਰ ਝੀਲ ‘ਚ ਪੰਛੀਆਂ ਦੀ ਮੌਤ ਦਾ ਮੁੱਦਾ ਚੁੱਕਿਆ ਤੇ ਇਸ ਦੀ ਵਿਸ਼ੇਸ਼ ਜਾਂਚ ਕਰਾਉਣ ਦੀ ਮੰਗ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਨੂੰ ਸਤਾਉਣ ਲੱਗਾ ਵਿਧਾਇਕੀ ਜਾਣ ਦਾ ਡਰ, ਦਲ-ਬਦਲੀ ਵਿਰੋਧੀ ਕਾਨੂੰਨ ਨੂੰ ਦੱਸਿਆ ਗਲਤ
ਦਲ-ਬਦਲੀ ਵਿਰੋਧੀ ਕਾਨੂੰਨ ਨੂੰ ਦੱਸਿਆ ਪਾਰਟੀ ਮੁਖੀਆਂ ਪੱਖੀ, ਕਿਹਾ ਤਾਨਾਸ਼ਾਹੀ ਕਰ ਰਹੇ ਹਨ ਪਾਰਟੀ ਮੁਖੀ
ਚੰਡੀਗੜ੍ਹ। ਕੱਲ ਤੱਕ ਹਰ ਮੁੱਦੇ ‘ਤੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਨ ਵਾਲੇ ਸੁਖਪਾਲ ਖਹਿਰਾ ਨੂੰ ਹੁਣ ਆਪਣੀ ਵਿਧਾਇਕੀ ਜਾਣ ਦਾ ਡਰ ਸਤਾਉਣ ਲੱਗ ਪਿਆ ਹੈ, ਜਿਸ ਕਾਰਨ ਜਿਥੇ ਆਮ ਆਦਮੀ ਪਾਰਟੀ ਨੂੰ ਉਹ ਅਪੀਲ ਕਰਕੇ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਉਨ੍ਹਾਂ ਦਲ ਬਦਲੀ ਵਿਰੋਧੀ ਕਾਨੂੰਨ ਗਲਤ ਨਜ਼ਰ ਆਉਣ ਲੱਗ ਪਿਆ ਹੈ।
ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਦਲ ਬਦਲੀ ਵਿਰੋਧੀ ਕਾਨੂੰਨ ਨੂੰ ਪਾਰਟੀ ਮੁਖੀਆਂ ਦੀ ਮੱਦਦ ਕਰਨ ਵਾਲਾ ਕਾਨੂੰਨ ਕਰਾਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਪਾਰਟੀ ਮੁਖੀ ਤਾਨਾਸ਼ਾਹ ਹੁੰਦੇ ਹੋਏ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਕੁਝ ਵੀ ਨਹੀਂ ਸਮਝਦੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਨਾਲ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਆਏ ਮੈਂਬਰ ਖੁੱਲ੍ਹ ਕੇ ਆਪਣੀ ਗੱਲ ਵੀ ਨਹੀਂ ਰੱਖ ਸਕਦਾ ਹੈ ਅਤੇ ਇਸ ਤਰ੍ਹਾਂ ਦੇ ਕਾਨੂੰਨ ਵਿੱਚ ਫੇਰ ਬਦਲ ਦੀ ਸਖ਼ਤ ਜ਼ਰੂਰਤ ਹੈ। ਇਥੇ ਹੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦੇ ਲੀਡਰ ਧਮਕੀ ਦੇ ਰਹੇ ਹਨ ਕਿ ਹੁਣ ਉਨ੍ਹਾਂ ਦੀ ਬਤੌਰ ਮੈਂਬਰਸ਼ਿਪ ਖ਼ਤਰੇ ਵਿੱਚ ਪੈ ਗਈ ਹੈ ਅਤੇ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਲਾਹ ਦਿੱਤਾ ਜਾਵੇਗਾ।
ਖਹਿਰਾ ਨੇ ਕਿਹਾ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ ਪਰ ਆਮ ਆਦਮੀ ਪਾਰਟੀ ਨੂੰ ਇੰਜ ਵੀ ਨਹੀਂ ਕਰਨਾ ਚਾਹੀਦਾ ਹੈ ਅਤੇ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਸੁਖਪਾਲ ਖਹਿਰਾ ਦੇ ਚਿਹਰੇ ਦੇ ਰੰਗ ਅਤੇ ਗੱਲਬਾਤ ਕਰਨ ਦਾ ਤਰੀਕਾ ਸਾਫ਼ ਦਿਖਾਇਆ ਦੇ ਰਿਹਾ ਸੀ ਕਿ ਉਹ ਮੈਂਬਰਸ਼ਿਪ ਖ਼ਤਮ ਹੋਣ ਸਬੰਧੀ ਡਰੇ ਹੋਏ ਹਨ, ਕਿਉਂਕਿ ਵਿਧਾਇਕ ਦੇ ਤੌਰ ‘ਤੇ ਉਨਾਂ ਨੂੰ ਕਾਫ਼ੀ ਜਿਆਦਾ ਸਹੂਲਤਾ ਦੇ ਨਾਲ ਹੀ ਇੱਕ ਰੁਤਬਾ ਮਿਲਿਆ ਹੋਇਆ ਹੈ, ਜਿਹੜਾ ਕਿ ਆਮ ਆਦਮੀ ਪਾਰਟੀ ਦੇ ਇੱਕ ਪੱਤਰ ਨਾਲ ਹੀ ਉਨਾਂ ਤੋਂ ਖੁੰਝ ਜਾਣਾ ਹੈ। ਜਿਸ ਕਾਰਨ ਸੁਖਪਾਲ ਖਹਿਰਾ ਦੇ ਤੇਵਰ ਅੱਜ ਉਹ ਤਰਾਂ ਤੇਜ਼ ਨਹੀਂ ਸਨ, ਜਿਹੜੇ ਕਿ ਅੱਜ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਰਹਿੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਿਵਾਰ ਤੋਂ ਵੀਹ ਲੱਖ ਰੁਪਏ ਦੀ ਫਰੌਤੀ ਦੀ ਮੰਗ
ਪਾਰਸਲ ‘ਚ ਮਿਲੀ ਸ਼ੱਕੀ ਵਸਤੂ ਦੀ ਜਾਂਚ ਕਰ ਰਹੀ ਹੈ ਪੁਲਿਸ
ਬੁਢਲਾਡਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਇੱਕ ਘਰ ‘ਚ ਪਹੁੰਚੇ ਪਾਰਸਲ ‘ਚੋਂ ਸੱਕੀ ਵਸਤੂ ਮਿਲਣ ਤੋਂ ਬਾਅਦ ਸ਼ਹਿਰ ‘ਚ ਭਾਰੀ ਸਹਿਮ ਦਾ ਮਾਹੌਲ ਹੈ । ਸ੍ਰੀ ਮਾਤਾ ਮਹਾਕਾਲੀ ਮੰਦਿਰ ਦੇ ਨੇੜੇ ਵਾਰਡ ਨੰ 11 ‘ਚ ਹੋਈ ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਚਰਚਾ ਦਾ ਬਜ਼ਾਰ ਗਰਮ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਦੀ ਪਤਨੀ ਜਦ ਆਪਣੇ ਘਰ ਦੇ ਬਾਹਰ ਬੈਠੀ ਸੀ । ਤਦ ਇੱਕ ਲੜਕਾ ਉਸ ਕੋਲ ਆਇਆ ਤੇ ਪੁੱਛਣ ਲੱਗਾ ਕਿ ਇਹ ਬੈਂਕ ਵਾਲਿਆਂ ਦਾ ਘਰ ਹੈ।
ਉਸ ਦੇ ਹਾਂ ਕਹਿਣ ‘ਤੇ ਉਸ ਨੇ ਇੱਕ ਪਾਰਸਲ ਦਿੰਦੇ ਹੋਏ ਕਿਹਾ ਕਿ ਇਹ ਗਿਫਟ ਆਇਆ ਹੈ ਤੇ ਨਾਲ ਹੀ ਹਿੰਦੀ ‘ਚ ਲਿਖਿਆ ਹੋਇਆ ਇੱਕ ਪੱਤਰ ਵੀ ਫੜਾ ਦਿਤਾ। ਉੁਨ੍ਹਾਂ ਦੇ ਪੁੱਤਰ ਸੋਨੂ ਬਾਂਸਲ ਨੇ ਦੱਸਿਆ ਜਦ ਉਸ ਦੀ ਪਤਨੀ ਨੇ ਇਹ ਪੱਤਰ ਪੜ੍ਹਿਆ ਤਾਂ ਘਬਰਾ ਕੇ ਉਸ ਨੇ ਤਰੁੰਤ ਉਸ ਨੂੰ ਫੋਨ ਕੀਤਾ। ਪੱਤਰ ਵਿਚ ਲਿਖਿਆ ਹੈ ਕਿ ਇਸ ਪਾਰਸਲ ਵਿਚ ਬੰਬ ਹੈ ਜਿਸ ਦਾ ਰਿਮੋਟ ਉਹਨਾਂ ਕੋਲ ਹੈ। ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਸ਼ਨਿੱਚਰਵਾਰ ਸ਼ਾਮ 4 ਵਜੇ ਤੱਕ ਸਰਕਾਰੀ ਹਸਪਤਾਲ ਰਤਿਆ (ਹਰਿਆਣਾ) ਦੇ ਗੇਟ ਕੋਲ ਵੀਹ ਲੱਖ ਰੁਪਏ ਲੈ ਕੇ ਪਹੁੰਚ ਜਾਓ।
ਕਿਸੇ ਕਿਸਮ ਦੀ ਹੁਸ਼ਿਆਰੀ ਕਰਨ ‘ਤੇ ਰਿਮੋਟ ਦਾ ਵਟਨ ਦਬਾ ਦਿਤਾ ਜਾਵੇਗਾ । ਸੋਨੂੰ ਨੇ ਇਸ ਦੀ ਸੂਚਨਾ ਥਾਣਾ ਸਿਟੀ ਬੁਢਲਾਡਾ ਵਿਖੇ ਦਿਤੀ ਸੂਚਨਾ ਮਿਲਦੇ ਹੀ ਐੱਸਐੱਚਓ ਮੋਹਨ ਲਾਲ ਦੀ ਅਗਵਾਈ ਹੇਠ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲੋਕਾਂ ਨੂੰ ਇਸ ਤੋਂ ਦੂਰ ਕੀਤਾ । ਇਸ ਤੋਂ ਬਾਅਦ ਐੱਸਐੱਸਪੀ ਮਨਧੀਰ ਸਿੰਘ ਅਤੇ ਡੀ ਐੱਸਪੀ ਬੁਢਲਾਡਾ ਜਸਪ੍ਰੀਤ ਸਿੰਘ ਮੌਕੇ ‘ਤੇ ਪਹੁੰਚ ਗਏ। ਬੰਬ ਨਿਰੋਧੀ ਦਸਤੇ ਨੂੰ ਬੁਲਾਉਣ ‘ਤੇ ਪਾਰਸਲ ਖੋਲ੍ਹਿਆ ਗਿਆ ਤਾਂ ਇਸ ‘ਚੋਂ ਸ਼ੱਕੀ ਵਸਤੂ ਮਿਲੀ ਜਿਸ ਨੂੰ ਟੀਮ ਆਪਣੇ ਨਾਲ ਲੈ ਗਈ । ਜ਼ਿਕਰਯੋਗ ਹੈ ਕਿ ਪਾਰਸਲ ‘ਚ ਬੰਬ ਹੋਣ ਦੀ ਗੱਲ ਨੂੰ ਮਜਾਕ ਸਮਝਦੇ ਰਹੇ ਪ੍ਰੰਤੂ ਸ਼ੱਕੀ ਵਸਤੂ ਮਿਲਣ ‘ਤੇ ਸ਼ਹਿਰ ਦਾ ਮਾਹੌਲ ਇੱਕਦਮ ਬਦਲ ਗਿਆ ਤੇ ਲੋਕਾਂ ‘ਚ ਡਰ ਤੇ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ
ਲੋਕ ਰੋਹ ਤੋਂ ਡਰਦਿਆਂ ਸਰਕਾਰ, ਪ੍ਰਸ਼ਾਸਨ ਤੇ ਸਿਆਸਤਦਾਨ ਨਸ਼ਿਆਂ ਵਿਰੁੱਧ ਨਿੱਤਰੇ
ਚਿੱਟੇ ਦਾ ਕਾਲਾ ਧੰਦਾ ਕਰਨ ਵਾਲਿਆਂ ਦੇ ਕਾਲੇ ਦਿਨ ਆਏ | Amritsar News
ਅੰਮ੍ਰਿਤਸਰ, (ਰਾਜਨ ਮਾਨ)। ਪੰਜਾਬ ਵਿੱਚ ਸਿਆਸਤਦਾਨਾਂ ਤੇ ਹਕੂਮਤਾਂ ਤੋਂ ਤੰਗ ਆ ਕੇ ਲੋਕਾਂ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰਾਂ ਨੇ ਲੋਕ ਰੋਹ ਨੂੰ ਵੇਖਦਿਆਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਦਮ ਚੁੱਕਣ ਦੇ ਫੈਸਲੇ ਕੀਤੇ ਹਨ। ਪੰਜਾਬ ਦੀ ਫਿਜ਼ਾ ਵਿੱਚ  ਇਕੋ ਨਾਅਰਾ ਗੂੰਜ ਰਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਲਈ ਡੇਢ ਦਹਾਕੇ ਤੋਂ ਅਵੇਸਲੀਆਂ ਬੈਠੀਆਂ ਸਰਕਾਰਾਂ ਨੂੰ ਅੱਜ ਲੋਕਾਂ ਨੇ ਭਾਜੜਾਂ ਪਾ ਦਿੱਤੀਆਂ ਹਨ।ਲੋਕਾਂ ਵੱਲੋਂ ਨਸ਼ਾ ਤਸਕਰੀ ਵਿੱਚ ਸਿਆਸਤਦਾਨਾਂ ਤੇ ਪੁਲਿਸ ਦੀ ਸ਼ਮੂਲੀਅਤ ਦੇ ਲਾਏ  ਜਾ ਰਹੇ ਕਥਿਤ ਦੋਸ਼ਾਂ ਨੂੰ ਧੋਣ ਲਈ ਹੁਣ ਸਰਕਾਰ ਤੇ ਪੁਲਿਸ ਸਰਗਰਮ ਹੋਈ ਨਜ਼ਰ ਆ ਰਹੀ ਹੈ। ਲੋਕ ਰੋਹ ਅੱਗੇ ਝੁਕਦਿਆਂ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਵਿਰੁੱਧ ਬੀਤੇ ਦਿਨ ਕੀਤੀ ਗਈ ਕਾਰਵਾਈ ਆਵਾਮ ਦੀ ਹੀ ਜਿੱਤ ਹੈ। (Amritsar News)
ਮੁੱਖ ਮੰਤਰੀ ਦਾ ਪੁਲਿਸ ਅਧਿਕਾਰੀਆਂ ਤੇ ਹੋਰ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦਾ ਫੈਸਲਾ ਅਤੇ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਦੇ ਥਾਣਾ ਮੁੱਖੀ ਤੇ ਮੁਨਸ਼ੀ ਨੂੰ ਨਸ਼ਾ ਤਸਕਰ ਨੂੰ ਕਥਿਤ ਤੌਰ ‘ਤੇ ਪੈਸੇ ਲੈ ਕੇ ਰਿਹਾਅ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰਕੇ ਗ੍ਰਿਫਤਾਰ ਕਰ ਲਿਆ ਜਾਣਾ ਵੀ ਲੋਕ ਲਹਿਰ ਦਾ ਹੀ ਕਾਰਨਾਮਾ ਹੈ। ਵੱਖ ਵੱਖ ਪਿੰਡਾਂ ਦੇ ਲੋਕ ਸੜਕਾਂ ‘ਤੇ ਨਿਕਲ ਆਏ ਹਨ, ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣੇ ਸ਼ੁਰੂ ਹੋ ਗਏ ਹਨ। ਪਿੰਡ ਪਿੰਡ ਵਿੱਚ ਨਸ਼ਾ ਵਿਰੋਧੀ ਮਾਰਚ ਕੱਢੇ ਜਾ ਰਹੇ ਹਨ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾ ਕੇ ਕਸਮਾਂ ਖਾਧੀਆਂ ਜਾ ਰਹੀਆਂ ਹਨ। ਚਿੱਟੇ ਦਾ ਕਾਲਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਦੇ ਕਾਲੇ ਦਿਨ ਆ ਗਏ ਹਨ ਨਿੱਤ ਦਿਨ ਲੋਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਕਈ ਥਾਵਾਂ ‘ਤੇ ਔਰਤਾਂ ਵੀ ਕਾਬੂ ਕੀਤੀਆਂ ਗਈਆਂ ਹਨ ਲੋਕ ਦਲੇਰੀ ਨਾਲ ਅੱਗੇ ਵੱਧ ਰਹੇ ਹਨ ਲੋੜ ਹੈ ਇਸ ਮੁਹਿੰਮ ਨੂੰ ਜਾਰੀ ਰੱਖਣ ਦੀ। (Amritsar News)
ਐਮ.ਪੀ.ਔਜਲਾ ਨੇ ਕਰਵਾਏ ਦਰਜਨਾਂ ਨਸ਼ੇੜੀ ਹਸਪਤਾਲਾਂ ‘ਚ ਭਰਤੀ | Amritsar News
ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਗੁਰਜੀਤ ਸਿੰਘ ਔਜਲਾ ਨੇ ਪਹਿਲ ਕਦਮੀ ਕਰਦਿਆਂ ਹਲਕੇ ਦੇ ਦਰਜਨਾਂ ਨੌਜਵਾਨਾਂ ਨੂੰ ਉਹਨਾਂ ਦੇ ਘਰੀਂ ਜਾ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਹੈ। ਔਜਲਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ ਉਧਰ ਅੱਜ ਅੰਮ੍ਰਿਤਸਰ ਵਿੱਚ ਨਸ਼ਾ ਵਿਰੋਧੀ ਲਹਿਰ ਪਿੰਡ-ਪਿੰਡ ਤੱਕ ਪੁਹੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਦਿਹਾਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ 6 ਪਿੰਡ ਨਸ਼ਾ ਮੁੱਕਤ ਕਰਨ ਲਈ ਆਪ ਅਪਣਾ ਕੇ ਉਥੇ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਪਹਿਲੇ ਪਿੰਡ ਮੀਰਾਂਕੋਟ ਦੇ ਪਲੇਠੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਤੇ ਐਸ ਐਸ ਪੀ ਸ੍ਰੀ ਪਰਮਪਾਲ ਸਿੰਘ ਵੱਲੋਂ ਨਸ਼ਾ ਛਡਾਉਣ ਲਈ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਕੀਤੇ ਐਲਾਨ ਸੁਣ ਕੇ ਮੌਕੇ ‘ਤੇ 6 ਨੌਜਵਾਨ, ਜੋ ਕਿ ਹੈਰੋਇਨ ਦਾ ਨਸ਼ਾ ਕਰਦੇ ਸਨ, ਨਸ਼ਾ ਛੱਡਣ ਲਈ ਅੱਗੇ ਆਏ। (Amritsar News)
ਜਿਲਾ ਪੁਲਿਸ ਮੁਖੀ ਦਿਹਾਤੀ ਸ੍ਰੀ ਪਰਮਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਸੀਂ ਸਾਨੂੰ ਨਸ਼ੇ ਵੇਚਣ ਵਾਲੇ ਦੀ ਸੂਚਨਾ ਦਿਉ, ਅਸੀਂ ਤੁਹਾਡਾ ਨਾਮ ਗੁਪਤ ਰੱਖ ਕੇ ਸਖਤ ਕਾਰਵਾਈ ਕਰਾਂਗੇ । ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁਖੀ ਪਿੰਡ ਬੱਗੇ, ਕੰਬੋਅ ਅਤੇ ਥੋਭੇ ਵਿਖੇ ਬੀਤੇ ਦਿਨੀਂ ਨਸ਼ੇ ਕਾਰਨ ਮਾਰੇ ਗਏ ਨੌਜਵਾਨਾਂ ਦੇ ਘਰ ਗਏ ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਇਹ ਜਾਣਨ ਦੀ ਕੋਸ਼ਿਸ ਵੀ ਕੀਤੀ ਕਿ ਆਖਿਰ ਇਹ ਨੌਜਵਾਨ ਇਸ ਰਾਹ ‘ਤੇ ਤੁਰੇ ਕਿਉਂ ਅਤੇ ਪਰਿਵਾਰ ਨੇ ਇਨ੍ਹਾਂ ਦਾ ਨਸ਼ਾ ਛੁਡਾਉਣ ਲਈ ਕੀ-ਕੀ ਹੀਲਾ ਕੀਤਾ। (Amritsar News)