Asian Games - Sach Kahoon Punjabi

Vinesh Phogat: ਪਹਿਲਵਾਨ ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਰਾਹਤ, ਏਸ਼ੀਅਨ ਖੇਡਾਂ ਲਈ ਦੇ ਸਕੇਗੀ ਟ੍ਰਾਇਲ
Vinesh Phogat: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਨੂੰ ਏਸ਼ੀਅਨ ਖੇਡਾਂ ਦੇ ਟਰਾਇਲਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਕੱਲ੍ਹ, 28 ਮਈ ਨੂੰ ਡਬਲਯੂਐਫਆਈ (ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ) ਨੇ ਟ੍ਰਾਇਲਾਂ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਜਸਟਿਸ ਪੀਐਸ ਨਰਸਿਮਹਾ ਅਤੇ ਆਲੋਕ ਅਰਾਧੇ ਦੇ ਬੈਂਚ ਨੇ ਰੱਦ ਕਰ ਦਿੱਤਾ। ਇਹ ਟਰਾਇਲ 30 ਤੇ 31 ਮਈ ਨੂੰ ਦਿੱਲੀ ’ਚ ਹੋਣੇ ਹਨ।

ਇਨ੍ਹਾਂ ਟਰਾਇਲਾਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ, ਐਥਲੀਟਾਂ ਨੂੰ ਸਤੰਬਰ ਵਿੱਚ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਚੁਣਿਆ ਜਾਵੇਗਾ। 22 ਮਈ ਨੂੰ ਜਾਰੀ ਇੱਕ ਆਦੇਸ਼ ਵਿੱਚ, ਦਿੱਲੀ ਹਾਈ ਕੋਰਟ ਨੇ ਵਿਨੇਸ਼ ਫੋਗਾਟ ਨੂੰ 30 ਤੇ 31 ਮਈ ਨੂੰ ਹੋਣ ਵਾਲੇ ਚੋਣ ਟਰਾਇਲਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ। ਇਸ ਫੈਸਲੇ ਨੂੰ ਡਬਲਯੂਐਫਆਈ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੂਰੀ ਟ੍ਰਾਇਲ ਪ੍ਰਕਿਰਿਆ ਦੀ ਵੀਡੀਓ ਟੇਪਿੰਗ ਕੀਤੀ ਜਾਵੇ ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੁਆਰਾ ਨਿਯੁਕਤ ਸੁਤੰਤਰ ਨਿਰੀਖਕਾਂ ਦੀ ਨਿਗਰਾਨੀ ਹੇਠ ਕੀਤੀ ਜਾਵੇ।

Read Also : Weather Forecast: ਮਾਨਸੂਨ 7 ਦਿਨਾਂ ਬਾਅਦ ਕੇਰਲ ਪਹੁੰਚੇਗਾ, ਤੂਫਾਨੀ ਹਵਾਵਾਂ ਨੇ ਸ਼੍ਰੀਲੰਕਾ ’ਚ ਰੋਕਿਆ

ਦਿੱਲੀ ਹਾਈਕੋਰਟ ਤੋਂ ਮਿਲੀ ਸੀ ਵਿਨੇਸ਼ ਫੋਗਾਟ ਨੂੰ ਰਾਹਤ | Vinesh Phogat

ਇਸ ਤੋਂ ਪਹਿਲਾਂ, ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਤੇ ਜਸਟਿਸ ਤੇਜਸ ਕਰੀਆ ਦੀ ਡਿਵੀਜ਼ਨ ਬੈਂਚ ਨੇ ਵਿਨੇਸ਼ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਅਦਾਲਤ ਵਿਨੇਸ਼ ਫੋਗਾਟ ਦੀ ਅਪੀਲ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਉਸਨੇ ਸਿੰਗਲ ਜੱਜ ਬੈਂਚ ਦੇ ਅੰਤਰਿਮ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਸਿੰਗਲ ਜੱਜ ਬੈਂਚ ਨੇ ਉਸਦੀ ਪਟੀਸ਼ਨ ’ਤੇ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਆਪਣੀ ਪਟੀਸ਼ਨ ’ਚ, ਵਿਨੇਸ਼ ਫੋਗਾਟ ਨੇ ਡਬਲਯੂਐਫਆਈ ਦੀ ਚੋਣ ਨੀਤੀ ਤੇ ਉਸਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦਿੱਤੀ ਸੀ।

ਖੇਡਾਂ ’ਚ ਇਤਿਹਾਸਕ ਪ੍ਰਾਪਤੀ
ਏਸ਼ਿਆਈ ਖੇਡਾਂ ’ਚ ਭਾਰਤ ਨੇ ਪਹਿਲੀ ਵਾਰ 100 ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ 28 ਸੋਨ ਤਮਗੇ ਹਾਸਲ ਕੀਤੇ ਹਨ ਏਸ਼ਿਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ’ਚ ਭਾਰਤ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਹਾਕੀ ’ਚ ਸੋਨ ਤਮਗਾ ਹਾਸਲ ਕਰਨ ਦੇ ਨਾਲ-ਨਾਲ ਕਬੱਡੀ ਨੇ ਸੋਨ ਤਮਗਾ ਜਿੱਤ ਲਿਆ ਹੈ ਕਰੀਬ ਡੇਢ ਅਰਬ ਦੀ ਅਬਾਦੀ ਵਾਲੇ ਮੁਲਕ ਲਈ ਇਹ ਤਾਂ ਜ਼ਰੂਰੀ ਹੀ ਬਣਦਾ ਸੀ, ਇੱਕ ਕਰੋੜ ਪਿੱਛੇ ਇੱਕ-ਇੱਕ ਮੈਡਲ ਤਾਂ ਹੋਣਾ ਹੀ ਚਾਹੀਦਾ ਹੈ ਬਿਨਾਂ ਸ਼ੱਕ ਇਹ ਜਿੱਤ ਭਾਰਤ ’ਚ ਜਨ ਜਾਗਰੂਕਤਾ ਦਾ ਆਧਾਰ ਬਣੇਗੀ ਪੇਂਡੂ ਖੇਤਰ ਤੇ ਖਾਸ ਕਰਕੇ ਪੱਛੜੇ ਖੇਤਰਾਂ ’ਚੋਂ ਖਿਡਾਰੀ ਅੱਗੇ ਆਏ ਹਨ।

ਲੜਕੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਹੌਂਸਲਾ ਅਫਜ਼ਾਈ ਵੀ ਚੰਗੀ ਕੀਤੀ ਜਾ ਰਹੀ ਹੈ ਪਰ ਮਸਲਾ ਸਿਰਫ਼ ਵੱਡੇ ਨਗਦ ਇਨਾਮਾਂ ਜਾਂ ਨੌਕਰੀਆਂ ਨਾਲ ਹੀ ਹੱਲ ਨਹੀਂ ਹੋਣਾ ਸਗੋਂ ਦੇਸ਼ ਅੰਦਰ ਇੱਕ ਖੇਡ ਸੰਸਤੀ ਪੈਦਾ ਕਰਨ ਦੀ ਜ਼ਰੂਰਤ ਹੈ ਅਜੇ ਤਾਈਂ ਖੇਡਾਂ ਨੂੰ ਇੱਕ ਸੀਜ਼ਨ ਤੱਕ ਸੀਮਤ ਕੀਤਾ ਜਾਂਦਾ ਹੈ ਖੇਡਾਂ ਰੋਜ਼ਾਨਾ ਜੀਵਨ ਜਾਂ ਸੱਭਿਆਚਾਰ ਦਾ ਅੰਗ ਨਹੀਂ ਬਣ ਸਕੀਆਂ ਖੇਡਾਂ ਨੂੰ ਜ਼ਮੀਨੀ ਪੱਧਰ ’ਤੇ ਲਿਜਾਣਾ ਪਵੇਗਾ ਪਿੰਡਾਂ ’ਚੋਂ ਖਿਡਾਰੀ ਨਿੱਕਲਦੇ ਹਨ ਪਰ ਪਿੰਡਾਂ ’ਚ ਖੇਡ ਸਹੂਲਤਾਂ ਨਹੀਂ ਹਨ ਪਿੰਡਾਂ ’ਚ ਵਧੀਆ ਗਰਾਊਂਡ ਨਹੀਂ ਹਨ। (Asian Games 2023)

ਇਹ ਵੀ ਪੜ੍ਹੋ : ਹੜਤਾਲ ਤੋਂ ਅੱਕੇ ਕਿਸਾਨ, ਆਪ ਹੀ ਲੱਗੇ ਝੋਨਾ ਝਾਰਨ

ਖਿਡਾਰੀ ਸੜਕਾਂ ਦੇ ਕਿਨਾਰਿਆਂ ’ਤੇ ਦੌੜ ਲਾ ਕੇ ਜਾਂ ਸਰਕਾਰੀ ਸਕੂਲਾਂ ਦੇ ਛੋਟੇ-ਮੋਟੇ ਗਰਾਊਂਡਾਂ ’ਚ ਅਭਿਆਸ ਕਰਕੇ ਤਿਆਰੀ ਕਰਦੇ ਹਨ ਬਹੁਤ ਸਾਰੇ ਪ੍ਰਤਿਭਾਵਾਨ ਖਿਡਾਰੀ ਮੈਦਾਨ ਨਾ ਹੋਣ ਕਰਕੇ ਹੀ ਖੇਡਾਂ ’ਚ ਹਿੱਸਾ ਲੈਣ ਦੀ ਦਿਲਚਸਪੀ ਹੀ ਛੱਡ ਜਾਂਦੇ ਹਨ ਪਿੰਡ-ਪਿੰਡ ਸਟੇਡੀਅਮ ਦਾ ਇੰਤਜ਼ਾਮ ਕਰਨਾ ਪਵੇਗਾ ਖੇਡਾਂ ਨੂੰ ਪੜ੍ਹਾਈ ਦੇ ਬਰਾਬਰ ਅਹਿਮੀਅਤ ਦੇਣ ਦੀ ਜ਼ਰੂਰਤ ਹੈ ਕੋਚਾਂ ਦੀ ਲੋੜੀਂਦੀ ਭਰਤੀ ਹੋਣੀ ਚਾਹੀਦੀ ਹੈ ਤੇ ਖੇਡਾਂ ਦੇ ਸਾਮਾਨ ਦਾ ਵੀ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। (Asian Games 2023)

ਕੇਂਦਰ ਤੇ ਸੂਬਾ ਸਰਕਾਰ ਮਜ਼ਬੂਤ ਖੇਡ ਨੀਤੀਆਂ ਬਣਾਉਣ ਪਰ ਸਰਕਾਰੀ ਪੱਧਰ ’ਤੇ ਖਿਡਾਰੀਆਂ ਨੂੰ ਨੌਕਰੀ ਦੇਣ ਜਾਂ ਇਨਾਮ ਦੀ ਚਰਚਾ ਵੱਧ ਹੁੰਦੀ ਹੈ ਜੇਕਰ ਉਲੰਪਿਕ ’ਚ ਅਸੀਂ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਹੈ ਤਾਂ ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਹਰ ਥਾਂ ਸਾਨੂੰ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਅਜੇ ਵੀ ਛੋਟੇ-ਛੋਟੇ ਦੇਸ਼ ਸਾਡੇ ਤੋਂ ਬਹੁਤ ਅੱਗੇ ਹਨ ਚੀਨ ਦੇ ਇਕੱਲੇ ਗੋਲਡ ਮੈਡਲ ਹੀ ਸਾਡੇ ਸਾਰੇ ਮੈਡਲਾਂ ਨਾਲੋਂ ਦੁੱਗਣੇ ਹਨ ਜਪਾਨ ਤੇ ਦੱਖਣੀ ਕੋਰੀਆ ਦਾ ਅੰਕੜਾ ਵੀ ਬਹੁਤ ਉੱਪਰ ਹੈ ਸਾਨੂੰ ਇਨ੍ਹਾਂ ਮੁਲਕਾਂ ਦੀਆਂ ਖੇਡ ਨੀਤੀਆਂ, ਖੇਡ ਤਕਨੀਕ ਤੇ ਖੇਡ ਢਾਂਚੇ ਦਾ ਵਿਸ਼ਲੇਸ਼ਣ ਕਰਕੇ ਨਵੇਂ ਸਿਰਿਓਂ ਤਿਆਰੀ ਕਰਨੀ ਚਾਹੀਦੀ ਹੈ ਕਿੱਕਰ ਸਿੰਘ ਤੇ ਗਾਮੇ ਵਰਗੇ ਪਹਿਲਵਾਨਾਂ ਦੀ ਵਿਰਾਸਤ ਸੰਭਾਲਣੀ ਪਵੇਗੀ। (Asian Games 2023)

ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ਅੰਦਰ ਦੋ ਧੜੇ ਭਿੜੇ, 6 ਜਖ਼ਮੀ

ਏਸ਼ੀਆਈ ਖੇਡਾਂ ’ਚ ਛਾਏ, ਬਠਿੰਡਾ-ਮਾਨਸਾ ਦੇ ਜਾਏ
ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਤੇ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਤੇ ਫੱਤਾ ਮਾਲੋਕਾ ਦੇ ਖਿਡਾਰੀ ਹਨ ਰੋਇੰਗ ਟੀਮ ਦਾ ਹਿੱਸਾ | Asian Games

ਬਠਿੰਡਾ/ਮਾਨਸਾ (ਸੁਖਜੀਤ ਮਾਨ)। ਚੀਨ ਦੇ ਹਾਂਗਜੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਰੋਇੰਗ ਮੁਕਾਬਲਿਆਂ ’ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਵੱਖ-ਵੱਖ ਈਵੈਂਟਾਂ ’ਚੋਂ ਇੱਕ ਚਾਂਦੀ ਤੇ ਕਾਂਸੀ ਸਮੇਤ ਦੇ ਤਮਗੇ ਜਿੱਤੇ ਹਨ। ਇਨ੍ਹਾਂ ਤਮਗਾ ਜੇਤੂ ਭਾਰਤੀ ਖਿਡਾਰੀਆਂ ’ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਦਾ ਖਿਡਾਰੀ ਚਰਨਜੀਤ ਸਿੰਘ, ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਦਾ ਸੁਖਮੀਤ ਸਿੰਘ ਅਤੇ ਫੱਤਾ ਮਾਲੋਕਾ ਦਾ ਸਤਨਾਮ ਸਿੰਘ ਸ਼ਾਮਲ ਹਨ। ਇਨ੍ਹਾਂ ਤਮਗਾ ਜੇਤੂ ਖਿਡਾਰੀਆਂ ਦੇ ਪਿੰਡਾਂ ’ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਮੁੱਚੇ ਪਿੰਡ ਵਾਸੀਆਂ ਵੱਲੋਂ ਭਾਰੀ ਖੁਸ਼ੀ ਮਨਾਈ ਜਾ ਰਹੀ ਹੈ।

ਵੇਰਵਿਆਂ ਮੁਤਾਬਿਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਵਿਖੇ ਅਵਤਾਰ ਸਿੰਘ ਤੇ ਸ੍ਰੀਮਤੀ ਅਮਰਜੀਤ ਕੌਰ ਜਨਮੇ ਖਿਡਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਲ 2016 ’ਚ ਉਹ ਭਾਰਤੀ ਫੌਜ ਦੇ ਵਿਭਾਗ ਇੰਜਨੀਅਰ ਕੋਰ ਵਿੱਚ ਭਰਤੀ ਹੋ ਗਏ ਸਨ, ਜਿੱਥੇ ਉਹ ਪਹਿਲਾਂ ਸੈਂਟਰ ਪੱਧਰ ਤੇ ਫ਼ਿਰ ਇੰਟਰ ਸੈਂਟਰ ਪੱਧਰ ’ਤੇ ਖੇਡੇ। ਉਨ੍ਹਾਂ ਦੱਸਿਆ ਕਿ ਸਾਲ 2017 ’ਚ ਉਨ੍ਹਾਂ ਦੀ ਆਰਮੀ ਰੋਇੰਗ ਨੋਡ ’ਚ ਚੋਣ ਹੋਈ ਅਤੇ ਫ਼ਿਰ ਸਾਲ 2018 ’ਚ ਪਹਿਲੀ ਵਾਰ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ, ਜਿਸ ਵਿੱਚ ਉਨ੍ਹਾਂ 1 ਸੋਨ ਅਤੇ 1 ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ। ਇਸੇ ਤਰ੍ਹਾਂ ਸਾਲ 2019 ’ਚ ਨੈਸ਼ਨਲ ਕੈਂਪ ’ਚ ਚੋਣ ਹੋਈ ਅਤੇ ਅਕਤੂਬਰ ’ਚ ਸਾਊਥ ਕੋਰੀਆ ’ਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ ਤੇ ਦਸੰਬਰ 2019 ’ਚ ਹੈਦਰਾਬਾਦ ਵਿਖੇ ਹੋਈ ਰੋਇੰਗ ਚੈਂਪੀਅਨਸ਼ਿਪ ’ਚ 2 ਸੋਨ ਤਮਗੇ ਆਪਣੇ ਹਿੱਸੇ ਕੀਤੇ।

3 ਚਾਂਦੀ ਦੇ ਤਮਗੇ ਜਿੱਤੇ | Asian Games

ਇਸੇ ਤਰ੍ਹਾਂ ਸਾਲ 2021 ਦੇ ਦਸੰਬਰ ਮਹੀਨੇ ਦੌਰਾਨ ਥਾਈਲੈਂਡ ਵਿਖੇ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਨੇ ਸਾਲ 2022 ਦੇ ਜਨਵਰੀ ਮਹੀਨੇ ਦੌਰਾਨ ਪੂਨੇ ਵਿਖੇ ਹੋਈ ਰੋਇੰਗ ਚੈਪੀਅਨਸ਼ਿਪ ’ਚ 3 ਚਾਂਦੀ ਦੇ ਤਮਗੇ ਜਿੱਤੇ ਅਤੇ ਸਾਲ 2022 ਦੌਰਾਨ ਏਸ਼ੀਅਨ ਖੇਡਾਂ ਲਈ ਉਸ ਦੀ ਚੋਣ ਹੋਈ। ਸਾਲ 2022 ’ਚ ਦੌਰਾਨ ਯੂਰਪ ਦੇ ਸਰਬੀਆਂ ’ਚ ਹੋਏ ਰੋਇੰਗ ਵਰਲਡ ਕੱਪ 1 ’ਚ ਉਸ ਨੇ 13ਵਾਂ ਸਥਾਨ ਅਤੇ ਸਾਲ 2022 ਦੌਰਾਨ ਜੂਨ ਮਹੀਨੇ ’ਚ ਯੂਰਪ ਦੇ ਪੋਲੈਂਡ ਚ ਰੋਇੰਗ ਵਰਲਡ ਕੱਪ 2 ’ਚ ਉਸ ਨੇ 5ਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਇਸ ਖੇਡ ਖੇਤਰ ’ਚ ਆਪਣੀਆਂ ਹੋਰ ਮਾਣਮੱਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।

ਖਿਡਾਰੀ ਚਰਨਜੀਤ ਸਿੰਘ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਖੇਤਰ ਵਿੱਚ ਦਿ੍ਰੜ੍ਹ ਇਰਾਦੇ, ਪੂਰੇ ਜੋਸ਼-ਜ਼ਨੂੰਨ ਅਤੇ ਸਖ਼ਤ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਅਤੇ ਦੇਸ਼ ਦਾ ਨਾਂਅ ਇਸ ਦੁਨੀਆਂ ’ਤੇ ਚਮਕਾ ਸਕਦੇ ਹਨ। ਇਸੇ ਤਰ੍ਹਾਂ ਸਾਲ 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ੀਆਈ ਖੇਡਾਂ ਦੇ ਵਿੱਚ ਰੋਇੰਗ ’ਚੋਂ ਸੋਨ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਉਣ ਵਾਲੇ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਦੇ ਖਿਡਾਰੀ ਸੂਬੇਦਾਰ ਸੁਖਮੀਤ ਸਿੰਘ ਨੇ ਇੱਕ ਵਾਰ ਫਿਰ ਚੀਨ ਦੇ ਹਾਂਗਜੂ ਵਿਖੇ ਹੋ ਰਹੀਆਂ ਖੇਡਾਂ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੇਸ਼ ਦੀ ਝੋਲੀ ਪਾਇਆ ਹੈ। ਇਸ ਟੀਮ ਦੇ ਵਿੱਚ ਸੁਖਮੀਤ ਸਿੰਘ ਦੇ ਮਾਨਸਾ ਜ਼ਿਲ੍ਹੇ ਦੇ ਹੀ ਪਿੰਡ ਫੱਤਾ ਮਾਲੋਕਾ ਦਾ ਸਤਨਾਮ ਸਿੰਘ ਤੇ ਦੋ ਹੋਰ ਸੂਬਿਆਂ ਦੇ ਖਿਡਾਰੀ ਸ਼ਾਮਲ ਸੀ।

ਨਿਸ਼ਾਨੇਬਾਜ਼ੀ ਵਿੱਚ ਭਾਰਤੀ ਟੀਮ ਨੇ ਰੈਪਿਡ ਫਾਇਰ ਪਿਸਟਲ ’ਚੋਂ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਟੀਮ ਵਿੱਚ ਪੰਜਾਬ ਦਾ ਵਿਜੈਵੀਰ ਸਿੱਧੂ ਸ਼ਾਮਲ ਹੈ। ਵਿਜੈਵੀਰ ਸਿੱਧੂ ਮਾਨਸਾ ਦਾ ਜੰਮਪਲ ਹੈ। ਪਿਤਾ ਸਵ. ਗੁਰਪ੍ਰੀਤ ਸਿੰਘ ਸਿੱਧੂ ਤੇ ਮਾਤਾ ਰਾਣੋ ਸਿੱਧੂ ਦੇ ਜੌੜੇ ਪੁੱਤਰ ਵਿਜੈਵੀਰ ਸਿੱਧੂ ਤੇ ਉਦੈਵੀਰ ਸਿੱਧੂ ਨਿਸ਼ਾਨੇਬਾਜ਼ੀ ਵਿੱਚ ਨਿਪੁੰਨ ਹਨ।

ਪੁੱਤ ਦੀ ਪ੍ਰਾਪਤੀ ’ਤੇ ਮਾਣ ਹੈ : ਮਾਪੇ | Asian Games

ਸੂਬੇਦਾਰ ਸੁਖਮੀਤ ਸਿੰਘ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਜਿੱਤ ’ਤੇ ਮਾਣ ਹੈ, ਜਿਸ ਨੇ ਚੀਨ ਵਿੱਚ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਮਾਨਸਾ ਤੇ ਪੰਜਾਬ ਦਾ ਨਾਂਅ ਵੀ ਪੂਰੀ ਦੁਨੀਆਂ ਵਿੱਚ ਚਮਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਉਨ੍ਹਾਂ ਵੱਲੋਂ ਘਰ ਵਿੱਚ ਟੀਵੀ ’ਤੇ ਦੇਖੇ ਗਏ ਅਤੇ ਜਦੋਂ ਤੀਸਰਾ ਸਥਾਨ ਆਇਆ ਤਾਂ ਬਹੁਤ ਖੁਸ਼ੀ ਹੋਈ ਕਿ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਹੋਰ ਨੌਜਵਾਨਾਂ ਨੂੰ ਵੀ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅਜਿਹੇ ਕੰਮ ਕਰੋ ਕਿ ਤੁਹਾਡਾ ਮਾਤਾ-ਪਿਤਾ ਵੀ ਤੁਹਾਡੇ ’ਤੇ ਮਾਣ ਮਹਿਸੂਸ ਕਰਨ।

ਵਧਾਈ ਦੇ ਪਾਤਰ ਹਨ ਖਿਡਾਰੀ : ਖੇਡ ਮੰਤਰੀ

ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ’ਚੋਂ ਤਮਗੇ ਜਿੱਤ ਰਹੇ ਭਾਰਤੀ ਖਿਡਾਰੀਆਂ ’ਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੂੰ ਜਿੱਤ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਕੱਲ੍ਹ ਵੀ ਰੋਇੰਗ ਵਿੱਚ ਪੰਜਾਬ ਨੇ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ।ਅੱਜ ਪੰਜਾਬ ਦੇ ਖਿਡਾਰੀਆਂ ਨੇ ਇੱਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ।

ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ

ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਐਲਾਨ
ਅੰਡਰ-23 ਟੀਮ ਨਾਲ ਜਾਣਗੇ ਸੁਨੀਲ ਛੇਤਰੀ (Football Team)

ਚੀਨ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਅਨ ਖੇਡਾਂ ਲਈ ਭਾਰਤੀ ਪੁਰਸ਼ ਫੁਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਬੁੱਧਵਾਰ (13 ਸਤੰਬਰ) ਨੂੰ 18 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਏਸ਼ਿਆਈ ਖੇਡਾਂ ਵਿੱਚ ਸਿਰਫ਼ ਅੰਡਰ-23 ਫੁੱਟਬਾਲ ਟੀਮਾਂ ਹੀ ਹਿੱਸਾ ਲੈਣਗੀਆਂ। ਜਿਸ ’ਚ ਸਾਰੀਆਂ ਟੀਮਾਂ ਦੇ ਕੇਵਲ 3 ਸੀਨੀਅਰ ਖਿਡਾਰੀ ਹੀ ਭਾਗ ਲੈ ਸਕਣਗੇ।

ਇਸ ਤੋਂ ਪਹਿਲਾਂ 1 ਅਗਸਤ ਨੂੰ ਜਦੋਂ 22 ਮੈਂਬਰੀ ਭਾਰਤੀ ਟੀਮ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਤਾਂ ਤਿੰਨ ਸੀਨੀਅਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸੀਨੀਅਰ ਖਿਡਾਰੀਆਂ ਵਿੱਚ ਸੰਦੇਸ਼ ਝਿੰਗਨ, ਗੁਰਪ੍ਰੀਤ ਸਿੰਘ ਸੰਧੂ ਅਤੇ ਸੁਨੀਲ ਛੇਤਰੀ ਸਨ ਪਰ ਹੁਣ ਸਿਰਫ਼ ਛੇਤਰੀ ਨੂੰ ਹੀ ਥਾਂ ਮਿਲੀ ਹੈ। (Football Team)

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ

ਭਾਰਤੀ ਟੀਮ: ਗੁਰਮੀਤ ਸਿੰਘ, ਧੀਰਜ ਸਿੰਘ, ਸੁਮਿਤ ਰਾਠੀ, ਨਰਿੰਦਰ ਗਹਿਲੋਤ, ਅਮਰਜੀਤ ਸਿੰਘ ਕਿਆਮ, ਸੈਮੂਅਲ ਜੇਮਸ, ਰਾਹੁਲ ਕੇਪੀ, ਅਬਦੁਲ ਰਬੀਹ, ਆਯੂਸ਼ ਦੇਵ ਛੇਤਰੀ, ਬ੍ਰਾਈਸ ਮਿਰਾਂਡਾ, ਅਜ਼ਫਰ ਨੂਰਾਨੀ, ਰਹੀਮ ਅਲੀ, ਵਿੰਚੀ ਬੈਰੇਟੋ, ਸੁਨੀਲ ਛੇਤਰੀ। ਰੋਹਿਤ ਦਾਨੂ, ਗੁਰਕੀਰਤ ਸਿੰਘ ਅਤੇ ਅਨਿਕੇਤ ਜਾਧਵ।

ਲਕਸ਼ਮਣ ਨੂੰ ਲਕਸ਼ਮਣ ਰੇਖਾ ਪਾਰ ਪਈ ਮਹਿੰਗੀ, ਕਾਂਸੀ ਤਗਮਾ ਖੁੱਸਿਆ
ਦੂਜੇ ਅਥਲੀਟ ਨੂੰ ਪਾਰ ਕਰਨ ਦੇ ਚੱਕਰ ‘ਚ ਟਰੈਕ ਤੋਂ ਬਾਹਰ ਹੋਏ

ਜਕਾਰਤਾ, (ਏਜੰਸੀ)। ਭਾਰਤ ਦੇ ਲਕਸ਼ਮਣ ਗੋਵਿੰਦਨ ਦੀ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਂਚ ਪੁਰਸ਼ 10000 ਮੀਟਰ ਦੌੜ ਂਚ ਐਤਵਾਰ ਜ਼ ਕਾਂਸੀ ਤਗਮਾ ਜਿੱਤਣ ਦੀ ਖੁਸ਼ੀ ਜਿ਼ਆਦਾ ਦੇਰ ਟਿਕੀ ਨਾ ਰਹਿ ਸਕੀ ਅਤੇ ਉਸਨੂੰ ਅਯੋਗ ਕਰਾਰ ਦਿੱਤਾ ਗਿਆ। ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਲਕਸ਼ਮਣ ਹੱਥੋਂ ਕਾਂਸੀ ਤਗਮਾ ਨਿਕਲ ਗਿਆ ਅਤੇ ਚੀਨ ਦੇ ਚਾਂਗਹੋਂਗ ਨੂੰ ਕਾਂਸੀ ਤਗਮਾ ਦਿੱਤਾ ਗਿਆ। ਲਕਸ਼ਮਣ ਨੂੰ ਅੰਤਰਰਾਸ਼ਟਰੀ ਅਥਲੈਟਿਕਸ ਮਹਾਂਸੰਘ ਦੇ ਨਿਯਮ 163 ਬੀ ਦੇ ਤਹਿਤ ਅਯੋਗ ਕਰਾਰ ਦਿੱਤਾ ਗਿਆ।

ਲਕਸ਼ਮਣ ਰੇਸ ਦੌਰਾਨ ਇੱਕ ਅਥਲੀਟ ਤੋਂ ਅੱਗੇ ਨਿਕਲਣ ਦੀ ਕੋਸਿ਼ਸ਼ ਂਚ ਖੱਬੇ ਪਾਸੇ ਤੋਂ ਧੱਕਾ ਦਿੰਦੇ ਹੋਏ ਅੱਗੇ ਨਿਕਲੇ ਅਤੇ ਇਸ ਦੌਰਾਨ ਉਹ ਟਰੈਕ ਤੋਂ ਬਾਹਰ ਚਲੇ ਗਏ। ਟਰੈਕ ਕੋਲ ਖੜ੍ਹੇ ਅਧਿਕਾਰੀ ਨੇ ਤੁਰੰਤ ਉਹਨਾਂ ਨੂੰ ਅਯੋਗ ਕਰਾਰ ਕਰਨ ਦਾ ਝੰਡਾ ਚੁੱਕ ਦਿੱਤਾ। ਲਕਸ਼ਮਣ ਨੇ ਹਾਲਾਂਕਿ ਦੌੜ ਪੂਰੀ ਕੀਤੀ ਅਤੇ ਕੁਝ ਦੇਰ ਤੱਕ ਉਹਨਾਂ ਦੇ ਕਾਂਸੀ ਤਗਮੇ ਜਿੱਤਣ ਦੀ ਖ਼ਬਰ ਫੈਲੀ ਰਹੀ ਪਰ ਫਿਰ ਉਸਨੂੰ ਅਯੋਗ ਕਰਾਰ ਕਰਨ ਦਾ ਐਲਾਨ ਹੋਇਆ ਅਤੇ ਭਾਰਤ ਹੱਥੋ. ਪੱਕਾ ਤਮਗਾ ਨਿਕਲ ਗਿਆ। ਲਕਸ਼ਮਣ ਨੇ 29 ਮਿੰਟ 44,91 ਸੈਕਿੰਡ ਦਾ ਸਮਾਂ ਲਿਆ ਸੀ। ਇਸ ਈਵੇਂਟ ਦੇ ਸੋਨ ਤਗਮਾ ਅਤੇ ਚਾਂਦੀ ਤਗਮਾ ਬਹਿਰੀਨ ਹੱਥ ਲੱਗੇ। ਚੀਨ ਦੇ ਅਥਲੀਟ ਝਾਓ ਨੇ 30 ਮਿੰਟ 07ਂ,49 ਮਿੰਟ ਦਾ ਸਮਾਂ ਲਿਆ ਸੀ।

ਏਸ਼ੀਅਨ ਖੇਡਾਂ ਲਈ 524 ਮੈਂਬਰੀ ਭਾਰਤੀ ਦਲ ਘੋਸ਼ਿਤ
ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ | Asian Games

ਨਵੀਂ ਦਿੱਲੀ, (ਏਜੰਸੀ)। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਮੰਗਲਵਾਰ ਨੂੰ 524 ਮੈਂਬਰੀ ਭਾਰਤੀ ਦਲ ਭੇਜਣ ਦਾ ਐਲਾਨ ਕੀਤਾ ਜਿਸ ਵਿੱਚ 36 ਵੱਖ ਵੱਖ ਖੇਡਾਂ ‘ਚ ਅਥਲੀਟ ਤਗਮਿਆਂ ਲਈ ਦਾਅਵੇਦਾਰੀ ਕਰਨਗੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਪਾਲੇਮਬਾਂਗ ‘ਚ 18 ਅਗਸਤ ਤੋਂ ਦੋ ਸਤੰਬਰ ਤੱਕ ਚੱਲਣ ਵਾਲੀਆਂ ਏਸ਼ੀਅਨ ਖੇਡਾਂ ‘ਚ ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ ਹਨ ਇਹਨਾਂ ਚੁਣੇ ਗਏ ਸਾਰੇ ਖਿਡਾਰੀਆਂ ਨੇ ਆਪਣੇ ਆਪਣੇ ਖੇਡ ‘ਚ ਕੁਆਲੀਫਿਕੇਸ਼ਨ ਦੇ ਮਾਪਦੰਡਾਂ ਨੂੰ ਪੂਰਾ ਕੀਤਾ ਹੈ। (Asian Games)

ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ

ਵੱਖ ਵੱਖ ਖੇਡਾਂ ‘ਚ ਭਾਰਤ ਦਾ ਅਥਲੈਟਿਕਸ ਦਲ ਸਭ ਤੋਂ ਵੱਡਾ ਹੈ ਜਿਸ ਵਿੱਚ ਕੁੱਲ 52 ਅਥਲੀਟ ਸ਼ਾਮਲ ਹਨ ਸਾਲ 2014 ਦੀਆਂ ਏਸ਼ੀਅਨ ਖੇਡਾਂ ‘ਚ ਭਾਰਤ ਨੇ 28 ਖੇਡਾਂ ‘ਚ 541 ਮੈਂਬਰੀ ਦਲ ਭੇਜਿਆ ਸੀ ਪਰ ਇਸ ਵਾਰ ਅੱਠ ਨਵੀਆਂ ਖੇਡਾਂ ਦੇ ਅਥਲੀਟਾਂ ਨੂੰ ਵੀ ਦਲ ‘ਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਕਰਾਟੇ, ਕੁਰਾਸ਼, ਪੇਨਕਾਕ ਸਿਲਾਟ, ਰੋਲਰ ਸਕੇਟਿੰਗ, ਸਾਂਬੋ, ਸੇਪਾਕਟਾਕਰਾ, ਟਰਾਇਥਲਾਨ ਅਤੇ ਸਾਫ਼ਟ ਟੈਨਿਸ ਸ਼ਾਮਲ ਹਨ ਆਈ.ਓ.ਏ. ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਕਿ ਅਸੀਂ ਓਲੰਪਿਕਸ ਟੀਚੇ ਨੂੰ ਧਿਆਨ ‘ਚ ਰੱਖਦਿਆਂ ਇਹਨਾਂ ਖਿਡਾਰੀਆਂ ਨੂੰ ਚੁਣਿਆ ਹੈ ਜੋ 2020 ਟੋਕੀਓ ਓਲੰਪਿਕਸ ‘ਚ ਵੀ ਸਾਡੀ ਤਗਮਾ ਆਸ ਹਨ। (Asian Games)

ਭਾਰਤ ਦਲ (ਪੁਰਸ਼/ਮਹਿਲਾ) ਇਸ ਤਰ੍ਹਾਂ ਹੈ | Asian Games

ਅਥਲੈਟਿਕਸ52, ਹਾਕੀ 36,ਸੇਪਟਾਕਰਾ 24,,ਪੇਨਕਾਕ ਸਿਲਾਟ 22,ਬੈਡਮਿੰਟਨ 20,ਸਪਰਿੰਟ ਤੇ ਕੈਨੋਈ 19,ਕਬੱਡੀ 24,ਕੁਰਾਸ਼ 14,ਨਿਸ਼ਾਨੇਬਾਜ਼ੀ 28,ਵਾਲੀਬਾਲ 28,ਕੁਸ਼ਤੀ 18,ਵੁਸ਼ੂ 13,ਤੀਰੰਦਾਜ਼ੀ 16,ਬਾਸਕਿਟਬਾਲ 12,ਮੁੱਕੇਬਾਜ਼ੀ 10,ਬਾੱਲਿੰਗ 6,ਸਾਈਕਲਿੰਗ 15,ਘੁੜਸਵਾਰੀ 4,ਤਲਵਾਰਬਾਜ਼ੀ 4,ਜਿਮਨਾਸਟਿਕ 10,ਗੋਲਫ਼ 7,ਹੈਂਡਬਾਲ 16,ਜੂਡੋ 6,ਕਰਾਟੇ 2,ਕੁਰਾਸ਼ 14,ਰੋਲਰ ਸਕੇਟਿੰਗ 4,ਰੋਈਂਗ 34,ਸੇਲਿੰਗ 9,ਸਾਂਬੋ 6,ਸਕਐਸ਼ 8,ਅਕਵੈਟਿਕਸ-ਤੈਰਾਕੀ 10 ,ਡਾਈਵਿੰਗ 1,ਟੈਨਿਸ 12,ਤਾਈਕਵਾਂਡੋ 5,ਟਰਾਈਥਲਾਨ 4,ਸਾਫਟ ,ਟੈਨਿਸ 10,ਵੇਟਲਿਫਟਿੰਗ। (Asian Games)