Number - Sach Kahoon Punjabi
ਇੱਕ ਮੈਚ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ : Virat Kohli
ਮੁੰਬਈ। ਵਿਰਾਟ ਕੋਹਲੀ ਦਾ ਖੁਦ ਨੰਬਰ 4 ‘ਤੇ ਬੱਲੇਬਾਜ਼ੀ ਲਈ ਉਤਰਨਾ ਭਾਰਤ ਨੂੰ ਉਲਟਾ ਪੈ ਗਿਆ, ਜਿਸ ਤੋਂ ਬਾਅਦ ਭਾਰਤੀ ਕਪਤਾਨ ਨੂੰ ਕਹਿਣਾ ਪਿਆ ਕਿ ਰਾਜਕੋਟ ਵਿਚ ਦੂਜੇ ਵਨ ਡੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਰਣਨੀਤੀ ‘ਤੇ ਦੁਬਾਰਾ ਵਿਚਾਰ ਕਰਨਾ ਪੈ ਸਕਦਾ ਹੈ। ਭਾਰਤ ਨੇ ਬੱਲੇਬਾਜ਼ੀ ‘ਚ ਕੁਝ ਬਦਲਾਅ ਕੀਤੇ ਅਤੇ ਸ਼ਿਖਰ ਧਵਨ ਅਤੇ ਕੇ. ਐੱਲ ਰਾਹੁਲ ਦੋਵਾਂ ਨੂੰ ਟੀਮ ‘ਚ ਜਗ੍ਹਾ ਦੇਣ ਲਈ ਕੋਹਲੀ ਨੰਬਰ ਚਾਰ ‘ਤੇ ਉਤਰੇ। ਭਾਰਤੀ ਬੱਲੇਬਾਜ਼ ਨਹੀਂ ਚੱਲੇ ਅਤੇ ਗੇਂਦਬਾਜ਼ ਵੀ ਪ੍ਰਭਾਵ ਨਹੀਂ ਛੱਡ ਸਕੇ।
ਕੋਹਲੀ ਨੇ ਕਿਹਾ, ”ਅਸੀਂ ਪਹਿਲਾਂ ਵੀ ਇਸ ‘ਤੇ ਕਈ ਵਾਰ ਚਰਚਾ ਕਰ ਚੁੱਕੇ ਹਾਂ। ਜਿਸ ਤਰ੍ਹਾਂ ਰਾਹੁਲ ਬੱਲੇਬਾਜ਼ੀ ਕਰ ਰਿਹਾ ਸੀ, ਅਸੀਂ ਉਸ ਨੂੰ ਬੱਲੇਬਾਜ਼ੀ ਕ੍ਰਮ ‘ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਵੀ ਮੈਂ ਨੰਬਰ ਚਾਰ ‘ਤੇ ਬੱਲੇਬਾਜ਼ੀ ਲਈ ਉਤਰਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਸਹੀ ਨਹੀਂ ਰਿਹਾ, ਇਸ ਲਈ ਇਸ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ”। ਆਸਟਰੇਲੀਆ ਨੇ ਇਹ ਮੈਚ ਦੱਸ ਵਿਕਟਾਂ ਨਾਲ ਜਿੱਤਿਆ। ਕੋਹਲੀ ਨੇ ਕਿਹਾ, ”ਇਹ ਕੁਝ ਖਿਡਾਰੀਆਂ ਨੂੰ ਮੌਕਾ ਦੇਣ ਨਾਲ ਜੁੜਿਆ ਹੈ। ਲੋਕਾਂ ਨੂੰ ਸਹਿਜ ਰਹਿਣਾ ਚਾਹੀਦਾ ਹੈ ਅਤੇ ਇਕ ਮੈਚ ਤੋਂ ਬਾਅਦ ਹੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮੈਨੂੰ ਥੋੜ੍ਹਾ ਪ੍ਰਯੋਗ ਕਰਨ ਦੀ ਆਗਿਆ ਹੈ ਅਤੇ ਕੁਝ ਮੌਕਿਆਂ ‘ਤੇ ਮੈਂ ਅਸਫਲ ਰਿਹਾ। ਇਨ੍ਹਾਂ ‘ਚੋਂ ਅੱਜ ਇਕ ਮੌਕਾ ਸੀ।
ਕੋਹਲੀ ਨੇ ਮੈਚ ਦੇ ਬਾਰੇ ‘ਚ ਕਿਹਾ, ”ਅਸੀਂ ਤਿੰਨਾਂ ਵਿਭਾਗਾਂ ‘ਚ ਅਸਫਲ ਸਾਬਿਤ ਹੋਏ। ਇਹ ਆਸਟਰੇਲੀਆ ਦੀ ਬੇਹੱਦ ਮਜਬੂਤ ਟੀਮ ਹੈ ਅਤੇ ਜੇਕਰ ਤੁਸੀਂ ਚੰਗਾ ਨਹੀਂ ਖੇਡਦੇ ਹੋ ਤਾਂ ਉਹ ਤੁਹਾਨੂੰ ਪ੍ਰੇਸ਼ਾਨ ਕਰਣਗੇ ਅਤੇ ਅਸੀਂ ਅਜਿਹਾ ਦੇਖਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਲੇਮਾਨੀ ਜਨਾਜ਼ਾ : ਵਧ ਰਿਹਾ ਐ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ
ਮਰਨ ਵਾਲਿਆਂ ਦੀ ਗਿਣਤੀ 56 ਹੋਈ
ਤੇਹਰਾਨ (ਏਜੰਸੀ)। ਅਮਰੀਕਾ ਦੇ ਡਰੋਨ ਰਾਕੇਟ ਹਮਲੇ ‘ਚ ਪਿਛਲੇ ਹਫ਼ਤੇ ਮਾਰੇ ਗਏ ਇਸਲਾਮਿਕ ਰਿਵੋਨਿਊਸ਼ਨਰੀ ਗਾਰਡ ਕੋਰ ਦੇ ਕੁਦਮ ਬਲ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ Sulemani ਦੀ ਕਰਮਾਨ ‘ਚ ਅੰਤਿਮ ਯਾਤਰਾ ਦੌਰਾਨ ਮੱਚੀ ਭਾਜੜ ‘ਚ ਮਰਨ ਵਾਲਿਆਂ ਦਾ ਅੰਕੜਾ ਵਧ ਕੇ 56 ਹੋ ਗਿਆ ਹੈ। ਜਦੋਂਕਿ ਜਖਮੀਆਂ ਦੀ ਗਿਣਤੀ ਵਧ ਕੇ 213 ਹੋ ਗਈ ਹੈ। ਇਰਾਨ ਐਂਮਰਜੈਂਸੀ ਸੈਟਰ ਦੇ ਮੁਖੀ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮਰਨ ਵਾਲਿਆਂ ਦਾ ਅੰਕੜਾ 40 ਅਤੇ ਜਖ਼ਮੀਆਂ ਦੀ ਗਿਣਤੀ 190 ਦੱਸੀ ਜਾ ਰਹੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Sulemani
ਭਾਰਤੀ ਕਪਤਾਨ ਨੇ ਦੁਨੀਆ ਦੇ ਨੰਬਰ ਵੰਨ ਬੱਲੇਬਾਜ਼ ਦੇ ਰੂਪ ‘ਚ ਕੀਤਾ ਸਾਲ ਦਾ ਅੰਤ
ਏਜੰਸੀ/ਦੁਬਈ। ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਇਹ ਸਾਲ ਕਾਫੀ ਸ਼ਾਨਦਾਰ ਰਿਹਾ ਉਨ੍ਹਾਂ ਨੇ ਸਾਲ ਦੀ ਸਮਾਪਤੀ ਵੀ ਦੁਨੀਆ ਦੇ ਨੰਬਰ ਵੰਨ ਟੈਸਟ ਬੱਲੇਬਾਜ਼ ਦੇ ਰੂਪ ‘ਚ ਕੀਤੀ ਹੈ ਆਈਸੀਸੀ ਦੀ ਤਾਜਾ ਟੈਸਟ ਰੈਂਕਿੰਗ ‘ਚ ਕੋਹਲੀ ਨੰਬਰ ਵੰਨ ‘ਤੇ ਕਾਇਮ ਹਨ ਹਾਲਾਂਕਿ ਟੈਸਟ ਸਪੈਸ਼ਲਿਸਟ ਚੇਤੇਸ਼ਵਰ ਪੁਜਾਰਾ ਇੱਕ ਸਥਾਨ ਹੇਠਾਂ ਪੰਜਵੇਂ ਨੰਬਰ ‘ਤੇ ਖਿਸਕ ਗਏ ਹਨ ਕੋਹਲੀ ਦੇ 928 ਰੇਟਿੰਗ ਅੰਕ ਹਨ ਅਤੇ ਉਹ ਦੂਜੇ ਸਥਾਨ ‘ਤੇ ਕਾਬਜ਼ ਅਸਟਰੇਲੀਆਈ ਸਟਾਰ ਸਟੀਵਨ ਸਮਿੱਥ (911) ਤੋਂ ਕਾਫੀ ਅੱਗੇ ਹਨ।
ਨਿਊਜ਼ੀਲੈਂਡ ਦੇ ਕੇਨ ਵਿਲੀਅਮਜ਼ (822) ਤੀਜੇ ਸਥਾਨ ‘ਤੇ ਹਨ ਇਸ ਸਾਲ 11 ਟੈਸਟ ਮੈਚਾਂ ‘ਚ 1085 ਦੌੜਾਂ ਬਣਾਉਣ ਵਾਲੇ ਅਸਟਰੇਲੀਆਈ ਕ੍ਰਿਕਟਰ ਮਾਰਨਸ਼ ਲਾਬੁਸ਼ਨੇ ਇੱਕ ਸਥਾਨ ਉੱਪਰ ਚੌਥੇ ਸਥਾਨ ‘ਤੇ ਪਹੁੰਚ ਗਏ ਹਨ ਪੁਜਾਰਾ 791 ਅੰਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਹਨ, ਜਦੋਂਕਿ ਅਜਿੰਕਿਹਾ ਰਹਾਣੇ 759 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹਨ ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ ਪਹਿਲਾਂ ਵਾਂਗ ਹੀ 12ਵੇਂ ਸਥਾਨ ‘ਤੇ ਬਣੇ ਹੋਏ ਹਨ ਪਰ ਰੋਹਿਤ ਸ਼ਰਮਾ ਇੱਕ ਸਥਾਨ ਉੱਪਰ 13ਵੇਂ ਸਥਾਨ ‘ਤੇ ਪਹੁੰਚ ਗਏ ਹਨ ਇਸ ਤਰ੍ਹਾਂ ਭਾਰਤ ਦੇ ਕੁੱਲ ਪੰਜ ਬੱਲੇਬਾਜ਼ ਟਾਪ-20 ਬੱਲੇਬਾਜ਼ਾਂ ‘ਚ ਸ਼ਾਮਲ ਹਨ ਇੰਗਲੈਂਡ ਖਿਲਾਫ 95 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਵਿੰਟਨ ਡੀਕਾਕ ਸੋਮਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ‘ਚ ਟਾਪ-10 ‘ਚ ਸ਼ਾਮਲ ਹੋ ਗਏ ਹਨ।
ਬੁਮਰਾਹ ਤੇ ਅਸ਼ਵਿਨ ਆਪਣੇ ਸਥਾਨ ‘ਤੇ ਕਾਇਮ
ਗੇਂਦਬਾਜ਼ਾਂ ‘ਚ ਸੱਟ ਨਾਲ ਜੂਝ ਰਹੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 794 ਅੰਕਾਂ ਨਾਲ ਆਪਣੇ ਛੇਵੇਂ ਸਥਾਨ ‘ਤੇ ਬਣੇ ਹੋਏ ਹਨ ਜਦੋਂਕਿ ਸਪਿੱਨਰ ਰਵੀਚੰਦਰਨ ਅਸ਼ਵਿਨ (772 ਅੰਕ) ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (771 ਅੰਕ) ਨੌਵੇਂ ਅਤੇ ਦਸਵੇਂ ਸਥਾਨ ‘ਤੇ ਬਣੇ ਹੋਏ ਹਨ ਰਵਿੰਦਰ ਜਡੇਜਾ (725 ਅੰਕ) ਇੱਕ ਸਥਾਨ ਉੱਪਰ 16ਵੇਂ, ਇਸ਼ਾਂਤ ਸ਼ਰਮਾ (716 ਅੰਕ) ਪਹਿਲਾਂ ਵਾਂਗ 18ਵੇਂ ਸਥਾਨ ‘ਤੇ ਬਣੇ ਹੋਏ ਹਨ ਇਸ ਤਰ੍ਹਾਂ ਨਾਲ ਗੇਂਦਬਾਜ਼ੀ ‘ਚ ਵੀ ਭਾਰਤ ਦੇ ਪੰਜ ਖਿਡਾਰੀ ਟਾਪ-20 ‘ਚ ਸ਼ਾਮਲ ਹਨ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ (902 ਅੰਕਾਂ) ਨਾਲ ਪਹਿਲੇ ਸਥਾਨ ‘ਤੇ ਹਨ ਉਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ ਦੇ ਨੀਲ ਵੈਗਨਰ (859 ਅੰਕ) ਅਤੇ ਦੱਖਣੀ ਅਫਰੀਕਾ ਦੇ ਕਗਿਸੋ ਰਬਾਡਾ (832 ਅੰਕ) ਦਾ ਨੰਬਰ ਆਉਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਮਰਾ ਨੰਬਰ 216
ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ ।
ਅੱਜ ਉਹ ਆਪਣੀ ਨੀਮ ਪਾਗਲ ਹੋਈ ਪਤਨੀ ਦੇ ਅੱਗੇ-ਅੱਗੇ ਦੋਸ਼ੀਆਂ ਵਾਂਗ ਤੁਰਿਆ ਜਾ ਰਿਹਾ ਸੀ ਤੇ ਉਸਦੀ ਪਤਨੀ ਉਸ ਦੇ ਪਿੱਛੇ-ਪਿੱਛੇ ਪਤਾ ਨਹੀਂ ਕੀ ਬੁੜਬੁੜਾਉਂਦੀ ਜਾ ਰਹੀ ਸੀ। ਦਰਅਸਲ ਅੱਜ ਉਹ ਆਪਣੀ ਪਤਨੀ ਨੂੰ ਇਲਾਜ ਲਈ ਇਸ ਵੱਡੇ ਹਸਪਤਾਲ ਦੇ ਮਨੋਰੋਗ ਕੇਂਦਰ ਵਿੱਚ ਲੈ ਕੇ ਆਇਆ ਸੀ  ਹਸਪਤਾਲ ਦੀਆਂ ਪੌੜੀਆਂ ਚੜ੍ਹ ਕੇ ਜਦੋਂ ਉਹ ਦੂਜੀ ਮੰਜ਼ਿਲ ‘ਤੇ ਪਹੁੰਚਿਆ ਤਾਂ ਉਸ ਦਾ ਸਾਹ ਦਮੇ ਦੇ ਮਰੀਜ਼ ਵਾਂਗ ਉੱਖੜਿਆ ਹੋਇਆ ਸੀ ਪਰ ਫਿਰ ਵੀ ਉਸ ਦੇ ਦਿਲ ਨੂੰ ਅੰਦਰੋਂ ਇਹ ਧਰਵਾਸ ਤੇ ਤਸੱਲੀ ਸੀ, ਕਿ ਜਿਵੇਂ ਉਹ ਜ਼ਿੰਦਗੀ ਦੇ ਆਖਰੀ ਪੜਾਅ ਦੇ ਬਾਕੀ ਬਚਦੇ ਸਮੇਂ ਦਾ ਸੁਖ ਭੋਗਣ ਲਈ ਕਿਸੇ ਦਰਗਾਹੀ ਮੰਜਿਲ ‘ਤੇ ਪਹੁੰਚ ਗਿਆ ਹੋਵੇ ਪਰ ਇਸ ਦਰਗਾਹੀ ਮੰਜਿਲ ਦਾ ਖਿਆਲ ਵੀ ਤਾਂ ਉਸ ਦੇ ਆਪਣੇ ਹੀ ਮਨ ਦਾ ਸਿਰਜਿਆ ਹੋਇਆ ਇੱਕ ਭਰਮ ਸੀ। ਜਦੋਂ ਉਸ ਦਾ ਇਹ ਭਰਮ ਤਰੇੜ ਖਾਧੀ ਕੰਧ ਵਾਂਗ ਡਿਗੂੰ-ਡਿਗੂੰ ਕਰਨ ਲੱਗਾ ਤਾਂ ਉਸ ਦੇ ਮੱਥੇ ਉੱਤੇ ਪਸੀਨੇ ਦੀਆਂ ਤਰੇਲੀਆਂ ਆ ਗਈਆਂ ਫਿਰ ਜਦੋਂ ਉਸ ਨੇ ਆਪਣੇ ਤਰੇਲੀਆਂ ਭਰੇ ਮੱਥੇ ‘ਤੇ ਆਪਣਾ ਸੱਜਾ ਹੱਥ  ਫੇਰਿਆ ਤਾਂ ਪਸੀਨੇ ਦੀਆਂ ਬੂੰਦਾਂ ਨਾਲ ਗਿੱਲਾ ਹੋਇਆ ਉਸ ਦਾ ਹੱਥ ਮੱਥੇ ਉੱਤੋਂ ਦੀ ਹੁੰਦਾ ਹੋਇਆ ਉਸ ਦੀ ਦਾੜ੍ਹੀ ਦੇ ਵਾਲਾਂ ਨਾਲ ਵੀ ਖਹਿ ਗਿਆ ।
ਉਸ ਦੀ ਚਿੱਟੀ ਹੋਈ ਦਾੜ੍ਹੀ ਦਾ ਇੱਕ ਵਾਲ ਟੁੱਟ ਕੇ ਉਸਦੇ ਗਿੱਲੇ ਹੱਥ ਨਾਲ ਹੀ ਚਿੰਬੜ ਗਿਆ ਜਦੋਂ ਖੱਬੇ ਹੱਥ ਨਾਲ ਉਸ ਨੇ ਸੱਜੇ ਹੱਥ ‘ਤੇ ਚਿੰਬੜੇ ਦਾੜ੍ਹੀ ਦੇ ਇਸ ਚਿੱਟੇ ਵਾਲ ਨੂੰ ਲਾਹੁਣ ਦਾ ਯਤਨ ਕੀਤਾ ਤਾਂ ਉਸ ਦੀ ਰੂਹ ਧੁਰ ਅੰਦਰ ਤੱਕ ਕੰਬ ਗਈ ਕਿਉਂਕਿ ਕਾਲਿਆਂ ਤੋਂ ਚਿੱਟੇ ਹੋਏ ਵਾਲ ਉਸਦੀ ਜ਼ਿੰਦਗੀ ਦੇ ਸਫਰ ਦਾ ਤੈਅ ਕੀਤਾ ਫਾਸਲਾ ਦੱਸ ਰਹੇ ਸਨ ਜਦੋਂ ਉਸ ਨੇ ਆਪਣੇ ਹੱਥ ਨਾਲ ਚਿੰਬੜੇ ਇਸ ਚਿੱਟੇ ਵਾਲ ਨੂੰ ਗਹੁ ਨਾਲ ਦੇਖਿਆ ਤਾਂ ਉਸ ਨੂੰ ਇੱਕਦਮ ਇਹ ਖਿਆਲ ਆਇਆ ਕਿ ਉਸ ਦੀ ਜ਼ਿੰਦਗੀ ਲੰਮਾ ਪੈਂਡਾ ਤਾਂ ਔਝੜ ਰਾਹਾਂ ‘ਤੇ ਫਿਰਦਿਆਂ ਹੀ ਗੁਜ਼ਰ ਗਿਆ ਹੈ ਇਸ ਤਰ੍ਹਾਂ ਔਝੜ ਰਾਹਾਂ ‘ਤੇ ਬੀਤ ਚੁੱਕੀ ਜ਼ਿੰਦਗੀ ਦੇ ਖਿਆਲਾਂ ਵਿੱਚ ਗੁਆਚਿਆ ਆਖਿਰ ਉਹ ਵੀ ਉਸੇ ਭੀੜ ਵਿੱਚ ਸ਼ਾਮਲ ਹੋ ਗਿਆ, ਜੋ ਦੁੱਖਾਂ ਦੀ ਝੰਬੀ ਹੋਈ ਹਸਪਤਾਲ ਦੀ ਓ. ਪੀ. ਡੀ. ਦੇ ਅੱਗੇ ਆਪਣੀ ਵਾਰੀ ਦੀ ਉਡੀਕ ਵਿੱਚ ਲੰਮੀਆਂ ਕਤਾਰਾਂ ਬੰਨ੍ਹੀ ਖੜ੍ਹੀ ਸੀ ਫਿਰ ਪਤਾ ਨਹੀਂ ਅਚਾਨਕ ਉਸ ਭੀੜ ਵਿੱਚੋਂ ਕੀ ਸ਼ੋਰ-ਸ਼ਰਾਬਾ ਜਿਹਾ ਉੱਠਿਆ ਕਿ ਇੱਕ ਔਰਤ ਦੀਆਂ ਉੱਚੀਆਂ-ਉੱਚੀਆਂ ਚੀਕਾਂ ਭਰੀਆਂ ਅਵਾਜ਼ਾਂ ਆਉਣ ਲੱਗ ਪਈਆਂ  ਇਸ ਤਰ੍ਹਾਂ ਦੀਆਂ ਭਿਆਨਕ ਅਵਾਜ਼ਾਂ ਸੁਣ ਕੇ ਮੇਰਾ ਧਿਆਨ ਇੱਕਦਮ ਉਸ ਪਾਸੇ ਮੁੜ ਗਿਆ ਜਿੱਧਰੋਂ ਇਹ ਅਵਾਜ਼ਾਂ ਆ ਰਹੀਆਂ ਸਨ ਮੈਂ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਉਸ ਬੰਨੇ ਵੇਖਣ ਦਾ ਯਤਨ ਕਰ ਰਿਹਾ ਸੀ।
ਜਿੱਧਰ ਇਹ ਸ਼ੋਰ-ਸ਼ਰਾਬਾ ਮੱਚਿਆ ਹੋਇਆ ਸੀ ਪਰ ਭਿਅੰਕਰ ਆਵਾਜ਼ਾਂ ਦਾ ਸ਼ੋਰ ਹੋਰ ਵੀ ਉੱਚਾ ਹੁੰਦਾ ਜਾ ਰਿਹਾ ਸੀ ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਓਹੀ ਅਧਖੜ ਆਦਮੀ ਜੋ ਆਪਣੀ ਪਤਨੀ ਨਾਲ ਮੇਰੇ ਕੋਲ ਦੀ ਲੰਘਿਆ ਸੀ ਉਹ ਨੀਵੀਂ ਪਾਈ ਉਸ ਭੀੜ ਵਿੱਚ ਖੜ੍ਹਾ ਸੀ ਤੇ ਸਾਹਮਣਿਓਂ ਉਸਦੀ ਪਤਨੀ ਉਸ ਨੂੰ ਗੰਦੀਆਂ-ਮੰਦੀਆਂ ਗਾਲ੍ਹਾਂ ਦਿੰਦੀ ਹੋਈ ਆਪਣੇ ਦੋਵੇਂ ਹੱਥ ਫੈਲਾ ਕੇ ਉਸ ਨੂੰ ਘੇਰੀਂ ਖੜ੍ਹੀ ਸੀ ਉਸ ਔਰਤ ਦਾ ਚਿਹਰਾ ਤਪੇ ਤੰਦੂਰ ਵਾਂਗ ਲਾਲ ਸੁਰਖ ਹੋ ਚੁੱਕਿਆ ਸੀ ਉਸ ਦੇ ਸਿਰ ਦੇ ਵਾਲਾਂ ਦੀਆਂ ਜਟਾਂ ਬਣੀਆਂ ਲਟੂਰੀਆਂ ਨੇ ਉਸ ਦੀਆਂ ਅੱਖਾਂ ਨੂੰ ਢੱਕਿਆ ਹੋਇਆ  ਪਰ ਉਸ ਦੇ ਸਿਰ ਦੇ ਜਟਾਂ ਬਣੇ ਵਾਲਾਂ ਵਿੱਚੋਂ ਉਸ ਦੀਆਂ ਅੱਖਾਂ ਇਸ ਤਰ੍ਹਾਂ ਚਮਕ ਰਹੀਆਂ ਸਨ ਜਿਵੇਂ ਹਨ੍ਹੇਰੀ ਗੁਫਾ ਵਿੱਚ ਰੌਸ਼ਨੀ ਦੀ ਕਿਰਨ ਪੈਣ ‘ਤੇ ਕਿਸੇ ਭੁੱਖੀ ਬਘਿਆੜੀ ਦੀਆਂ ਅੱਖਾਂ ਚਮਕ ਰਹੀਆਂ ਹੋਣ ਉਸ ਦੇ ਕਮਜੋਰ ਹੋ ਚੁੱਕੇ ਸਰੀਰ ਵਿੱਚੋਂ ਬਘਿਆੜੀ ਦੀ ਦਹਾੜ ਵਰਗੀ ਪਰਬਤਾਂ ਨੂੰ ਚੀਰ ਕੇ ਰੱਖ ਦੇਣ ਵਾਲੀ ਅਵਾਜ਼ ਆ ਰਹੀ ਸੀ।
ਉਹ ਆਪਣੇ ਪਤੀ ਵੱਲ ਹੱਥ ਕਰ-ਕਰ ਕੇ ਉੱਚੀ-ਉੱਚੀ ਕੁਰਲਾ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਂ ਹੁਣ ਕੈਦੀ ਨਹੀਂ, ਜੋ ਤੇਰੇ ਘਰ ਦੀਆਂ ਸੁੰਞੀਆਂ ਕੰਧਾਂ ਨਾਲ ਗੱਲਾਂ ਕਰਾਂਗੀ, ਬੰਦਿਆ! ਮੇਰੇ ‘ਤੇ ਕੀਤੇ ਜ਼ੁਲਮਾਂ ਦੇ ਹਿਸਾਬ ਦਾ ਨਬੇੜਾ ਕਰਲੈ, ਵੇ ਤੈਂ ਕਦੀ ਮੇਰੀ ਸਾਰ ਨਾ ਲਈ, ਮੇਰੀ ਸੱਖਣੀ ਕੁੱਖ ਦੇ ਦੋਖੀਆ, ਪਤਾ ਨਹੀਂ ਮੈਂ ਕਿੱਡੇ-ਕਿੱਡੇ ਦੁੱਖਾਂ ਦੇ ਪਰਬਤਾਂ ਥੱਲੇ ਰਾਤਾਂ ਗੁਜ਼ਾਰਦੀ ਰਹੀ ਪਰ ਤੂੰ… ਇੰਨਾ ਬੋਲਦਿਆਂ ਅੱਧ-ਪਚੱਧੇ ਬੋਲ ਉਸ ਦੇ ਸੰਘ ਵਿੱਚ ਹੀ ਰਹਿ ਗਏ ਸਨ ਪਰ ਹੁਣ ਉਸ ਦੇ ਇਸ ਪਾਗਲਪਣ ਦੇ ਦੋਖੀ ਦੀਆਂ ਪਰਤਾਂ ਭੀੜ ਸਾਹਮਣੇ ਖੁੱਲ੍ਹ ਰਹੀਆਂ ਸਨ ਉਸ ਦਾ ਪਤੀ ਦੋਸ਼ੀਆਂ ਵਾਂਗ ਨੀਵੀਂ ਪਾਈ ਫਰਸ਼ ਵੱਲ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਉਹ ਫਰਸ਼ ਵਿੱਚ ਕੋਈ ਅਜਿਹੀ ਵਿਰਲ ਭਾਲ ਰਿਹਾ ਹੋਵੇ, ਜਿਸ ਵਿੱਚ ਉਹ ਸਾਰੇ ਲੋਕਾਂ ਦੇ ਸਾਹਮਣੇ ਸਾਬਤ-ਸਬੂਤਾ ਹੀ ਗਰਕ ਹੋ ਜਾਵੇ ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ।
ਜਿਵੇਂ ਥੋਹਰਾਂ ਦੇ ਲਾਲ ਸੂਹੇ ਫੁੱਲਾਂ ਨੂੰ ਚੁੰਮਦਿਆਂ ਉਸ ਦਾ ਚਿਹਰਾ ਲਹੂ-ਲੁਹਾਣ ਹੋ ਗਿਆ ਹੋਵੇ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ ਸਭ ਤੋਂ ਵੱਡਾ ਪਛਤਾਵਾ ਉਸ ਨੂੰ ਇਹ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਬਿਗਾਨੀਆਂ ਖੁਰਲੀਆਂ ‘ਚ ਮੂੰਹ ਮਾਰਦਿਆਂ ਉਸ ਦਾ ਮੋਹ ਆਪਣੇ ਘਰ ਦੀਆਂ ਕੰਧਾਂ ਨਾਲੋਂ ਭੰਗ ਹੋ ਚੁੱਕਿਆ ਸੀ ਉਸ ਨੂੰ ਸਿਆਣੇ ਲੋਕਾਂ ਦੀਆਂ ਕਹੀਆਂ ਗੱਲਾਂ ਯਾਦ ਆਉਂਦੀਆਂ ਕਿ ਆਖਿਰ ਕਿੰਨਾਂ ਕੁ ਚਿਰ ਬਿਗਾਨੇ ਪਰਾਂ ਦੇ ਸਹਾਰੇ ਖੁੱਲ੍ਹੇ ਅਸਮਾਨਾਂ ਵਿੱਚ ਉੱਡਿਆ ਜਾ ਸਕਦਾ ਹੈ? ਆਖਿਰ ਜ਼ਿੰਦਗੀ ਦੇ ਪਰਬਤਾਂ ਦੀ ਚੋਟੀ ਦਾ ਆਨੰਦ ਮਾਨਣ ਲਈ ਆਪਣੇ ਪਰਾਂ ਨਾਲ ਉਡਾਰੀਆਂ ਲਾਉਣੀਆਂ ਪੈਂਦੀਆਂ ਨੇ ਪਰ ਅਫਸੋਸ! ਕਿ ਉਸ ਨੂੰ ਕਦੇ ਆਪਣੇ ਪਰਾਂ ਦਾ ਹੇਜ ਹੀ ਨਾ ਜਾਗਿਆ ਹੁਣ ਤਾਂ ਉਸ ਦੀ ਹਾਲਤ ਉਸ ਪੰਛੀ ਵਰਗੀ ਹੋ ਚੁੱਕੀ ਜਿਸ ਦੇ ਪਰਾਂ ਨੂੰ ਕਿਸੇ ਨਿਸ਼ਾਨਚੀ ਨੇ ਗੁਲੇਲਾ ਮਾਰ ਕੇ ਤੋੜ ਦਿੱਤਾ ਹੋਵੇ ਉਸ ਦੇ ਮਨ ਦੀ ਹਾਲਤ ਵੀ ਉਸ ਬੁੱਢੇ ਰੁੱਖ ਵਰਗੀ ਹੋ ਚੁੱਕੀ ਸੀ।
ਜਿਸ ਦੀਆਂ ਜੜ੍ਹਾਂ ਧਰਤੀ ਵਿੱਚ ਲੱਗੀਆਂ ਹੋਣ ‘ਤੇ ਵੀ ਉਸ ਦੀਆਂ ਟਾਹਣੀਆਂ ‘ਤੇ ਉਦਾਸੀ ਛਾਈ ਰਹਿੰਦੀ ਹੈ ਅੱਜ ਉਸ ਨੂੰ ਗੁਰੂਘਰ ਦੇ ਕੀਰਤਨੀਏ ਦਾ ਉਹ ਸ਼ਬਦ ਯਾਦ ਆ ਰਿਹਾ ਸੀ  ਜਿਸ ਨੂੰ ਅਨੇਕਾਂ ਵਾਰ ਆਪਣੇ ਕੰਨੀ ਸੁਣਿਆ ਸੀ ਕਿ, ਕਿੱਥੋਂ ਭਾਲਦੈ ਬਿਜ਼ੋਰ ਦੀਆਂ ਦਾਖਾਂ ਕਿੱਕਰਾਂ ਦੇ ਬੀਜ਼ ਬੀਜ਼ ਕੇ ਪਰ ਹੁਣ ਚਿੰਤਾ ਕਰਿਆਂ ਕੀ ਬਣਦਾ ਸੀ ਕਿਉਂਕਿ ਹੁਣ ਕਿੱਕਰਾਂ ਦੇ ਬੀਜ਼ ਕੇਵਲ ਕਿੱਕਰਾਂ ਹੀ ਨਹੀਂ ਸਗੋਂ ਕੰਡਿਆਲੀਆਂ ਸੂਲਾਂ ਬਣ ਚੁੱਕੇ ਸਨ ਜਿੰਨ੍ਹਾ ‘ਤੇ ਪੈਰ ਧਰਕੇ ਤੁਰਨਾ ਉਸ ਦੇ ਵੱਸ ਵਿੱਚ ਨਹੀਂ ਸੀ ਕਿੰਨਾ ਚਿਰ ਉਹ ਅਵਾਕ ਹੀ ਖੜ੍ਹਾ ਰਿਹਾ, ਉਸ ਦੇ ਸ਼ਬਦ ਨਿਰਜਿੰਦ ਹੋ ਚੁੱਕੇ ਸਨ ਹੁਣ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ, ਜਿਵੇਂ ਉਹ ਆਪਣੇ ਗੁਨਾਹਾਂ ਦੀ ਪੰਡ ਚੁੱਕੀ ਹਸਪਤਾਲ ਦੇ ਇਸ ਕਮਰਾ ਨੰਬਰ ਦੋ ਸੌ ਸੌਲਾਂ ਦੇ ਕਟਹਿਰੇ ਵਿੱਚ ਖੜ੍ਹਾ ਹੋਵੇ।
ਸੁਖਵੀਰ ਘੁਮਾਣ, ਦਿੜ੍ਹਬਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਅਤੇ ਰੂਸ ਵਿਚਕਾਰ ਹੋਏ ਕਈ ਅਹਿਮ ਸਮਝੌਤੇ
ਵਲਾਦੀਵੋਸਤੋਕ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਤਕਰੀਬਨ 2 ਘੰਟੇ ਗੱਲਬਾਤ ਕੀਤੀ। ਇਸ ਦੌਰਾਨ ਵਪਾਰ, ਰੱਖਿਆ ਤੇ ਊਰਜਾ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਅਤੇ ਸਮਝੌਤੇ ਹੋਏ। ਪੀ. ਐੱਮ. ਮੋਦੀ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ 5 ਵਜੇ ਵਲਾਦੀਵੋਸਤੋਕ ਪੁੱਜੇ ਅਤੇ ਇੱਥੇ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਨਾਲ ਸਨਮਾਨਤ ਕੀਤਾ ਗਿਆ। ਭਾਰਤੀ ਭਾਈਚਾਰੇ ਨੇ ਵੀ ‘ਭਾਰਤ ਮਾਤਾ ਦੀ ਜੈ’ ਅਤੇ ‘ਮੋਦੀ-ਮੋਦੀ’ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। (India-Russia)
ਇਹ ਵੀ ਪੜ੍ਹੋ : Ind Vs Aus ODI Series : ਪਹਿਲਾ ਮੁਕਾਬਲਾ ਅੱਜ IS ਬਿੰਦਰਾ ਸਟੇਡੀਅਮ ਮੋਹਾਲੀ ’ਚ
ਪੀ. ਐੱਮ. ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈਸਟਰਨ ਇਕੋਨਾਮਿਕ ਫੋਰਸ (ਈ. ਈ. ਐੱਫ.) ਦੀ ਬੈਠਕ ‘ਚ ਬਤੌਰ ਮੁੱਖ ਮਹਿਮਾਨ ਸੱਦਿਆ ਹੈ। ਕੱਲ ਉਹ ਇਸ ‘ਚ ਸ਼ਾਮਲ ਹੋਣਗੇ। ਉਹ ਪੁਤਿਨ ਨਾਲ 20ਵਾਂ ਭਾਰਤ-ਰੂਸ ਸਲਾਨਾ ਸੰਮੇਲਨ ਵੀ ਆਯੋਜਿਤ ਕਰਨਗੇ। ਮੋਦੀ ਦੋ ਦਿਨਾਂ ਦੌਰੇ ਲਈ ਰੂਸ ਗਏ ਹਨ। ਇਸ ਦੌਰਾਨ ਮੋਦੀ-ਪੁਤਿਨ ਦੀ ਦੋਸਤੀ ਵੀ ਕੈਮਰੇ ‘ਚ ਕੈਦ ਹੋਈ। ਪੁਤਿਨ ਨੇ ਖੁਦ ਪੀ. ਐੱਮ. ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਤੇ ਰੂਸ ਲੰਬੇ ਸਮੇਂ ਤੋਂ ਇਕ-ਦੂਜੇ ਦੇ ਖਾਸ ਸਹਿਯੋਗੀ ਰਹੇ ਹਨ। ਭਾਰਤ ਨੂੰ ਇਸ ਸਮੇਂ ਊਰਜਾ ਦੀ ਸਖਤ ਜ਼ਰੂਰਤ ਹੈ ਅਤੇ ਰੂਸ ਦੇ ਲਈ ਇਹ ਸੁਨਹਿਰੇ ਮੌਕੇ ਵਾਂਗ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਇਸ ਖੇਤਰ ‘ਚ ਵਿਕਾਸ ਲਈ ਰੂਸ ਨੂੰ ਜ਼ਰੂਰੀ ਲੇਬਰ ਪਾਵਰ ਭਾਰਤ ਤੋਂ ਮਿਲ ਸਕਦੀ ਹੈ। ਭਾਰਤ ਕੋਲ ਲੇਬਰ ਪਾਵਰ ਵਧੇਰੇ ਹੈ ਅਤੇ ਰੂਸ ਇਸ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। (India-Russia)
ਵਰਜੀਨੀਆ ਗੋਲੀਬਾਰੀ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 12
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਰਜੀਨੀਆ ਬੀਚ ਮਿਊਨਿਸੀਪਲ ਸੈਂਟਰ ‘ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ‘ਚ ਗੰਭੀਰ ਜ਼ਖਮੀਆਂ ‘ਚ ਇੱਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਸਥਾਨਕ ਪੁਲਿਸ ਅਧਿਕਾਰੀ ਜੇਮਸ ਸੇਰਵੇਰਾ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਮਾਰ ਦਿੱਤਾ ਹੈ। ਉਹਨਾ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਕਿਹਾ ਕਿ ਸਾਨੂੰ ਇੱਕ ਹੋਰ ਪੀੜਤ ਦੇ ਮਰਨ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਇਸ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ ਅਤੇ ਚਾਰ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਪੁਲਿਸ ਮੁਖੀ ਨੇ ਕਿਹਾ ਕਿ ਸਾਨੂੰ ਘਟਨਾ ਸਥਾਨ ਤੋਂ ਇੱਕ 45-ਕੈਲੀਬਰ ਹੈਂਡਗਨ ਦੇ ਨਾਲ ਕਈ ਮੈਗਜੀਨ ਮਿਲੇ ਹਨ ਜੋ ਖਾਲੀ ਹਨ। ਸ਼ੱਕੀ ਹਮਲਾਵਰ ਹੈਂਡਗਨ ‘ਚ ਮੈਗਜੀਨਾਂ ਨੂੰ ਭਰ ਰਿਹਾ ਸੀ ਅਤੇ ਪੀੜਤਾਂ ਅਤੇ ਸਾਡੇ ਅਧਿਕਾਰੀਆਂ ‘ਤੇ ਗੋਲੀਆਂ ਚਲਾ ਹਿਰਾ ਸੀ। ਪੁਲਿਸ ਅਨੁਸਾਰ ਗੋਲੀਬਾਰੀ ਕਰਨ ਵਾਲਾ ਆਰੋਪੀ ਵੀ ਇੱਥੋਂ ਦਾ ਕਰਮਚਾਰੀ ਸੀ। ਵਰਜੀਨੀਆ ਦੇ ਗਵਰਨਰ ਰਾਲਫ ਨਾਰਥਮ ਨੇ ਪੀੜਤਾਂ ਦੇ ਪਰਿਵਾਰਾ ਪ੍ਰਤੀ ਹਮਦਰਦੀ ਪ੍ਰਗਟਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਨੇ ਯੂਐਨਐਚਆਰਸੀ ‘ਚ ਭਾਰਤ ਦੀ ਚੋਣ ‘ਤੇ ਪ੍ਰਗਟਾਈ ਖੁਸ਼ੀ
ਪ੍ਰੀਸ਼ਦ ‘ਚ ਚੁਣੇ ਜਾਣ ਲਈ ਕਿਸੇ ਵੀ ਦੇਸ਼ ਨੂੰ ਘੱਟ ਤੋਂ ਘੱਟ 97 ਵੋਟਾਂ  ਹੁੰਦੀ ਹੈ ਲੋੜ
ਏਜੰਸੀ, ਨਵੀਂ ਦਿੱਲੀ
ਸੰਯੁਕਤ ਰਾਸ਼ਟਰ ਦੀ ਕੁੱਲ 193 ਮੈਂਬਰੀ ਮਹਾਂ ਸਭਾ ‘ਚ ਪਈਆਂ ਵੋਟਾਂ ‘ਚ 18 ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ‘ਚੋਂ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ‘ਚ ਸਾਰੇ ਉਮੀਦਵਾਰ ਦੇਸ਼ਾਂ ਦੀ ਤੁਲਨਾ ‘ਚ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ   ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਟਵੀਟ ਕਰਕੇ ਸਾਰੇ ਮਿੱਤਰ ਦੇਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਸੰਯੁਕਤ ਰਾਸ਼ਟਰ ‘ਚ ਸਾਡੇ ਸਾਰੇ ਮਿੱਤਰਾਂ ਦਾ ਧੰਨਵਾਦ
ਭਾਰਤ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਸਾਰੇ ਉਮੀਦਵਾਰਾਂ ਦੀ ਤੁਲਨਾ ‘ਚ ਸਭ ਤੋਂ ਵੱਧ ਵੋਟਾਂ ਨਾਲ ਮੈਂਬਰਸ਼ਿਪ ਹਾਸਲ ਕਰ ਲਈ ਹੈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਦਾ ਕਾਰਜਕਾਲ ਇੱਕ ਜਨਵਰੀ 2019 ਤੋਂ ਸ਼ੁਰੂ ਹੋਵੇਗਾ ਜੋ ਅਗਲੇ ਤਿੰਨ ਸਾਲਾਂ ਤੱਕ ਲਈ ਹੋਵੇਗਾ ਏਸ਼ੀਆ-ਪ੍ਰਸ਼ਾਂਤ ਖੇਤਰ ਤੋਂ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਕੁੱਲ ਪੰਜ ਸੀਟਾਂ ਹਨ, ਜਿਨ੍ਹਾਂ ਲਈ ਭਾਰਤ ਤੋਂ ਇਲਾਵਾ ਬਹਰੀਨ, ਬੰਗਲਾਦੇਸ਼, ਫਿਜੀ ਤੇ ਫਿਲੀਪੀਂਸ  ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ
ਪ੍ਰੀਸ਼ਦ ਦੇ ਮੈਂਬਰਾਂ ਨੇ ਗੁਪਤ ਵੋਟਿੰਗ ਕੀਤੀ ਤੇ ਭਾਰਤ ਨੂੰ ਸਭ ਤੋਂ ਜ਼ਿਆਦਾ ਵੋਟ ਦੇ ਕੇ ਪ੍ਰੀਸ਼ਦ ਦਾ ਮੈਂਬਰ ਚੁਣਿਆ ਪ੍ਰੀਸ਼ਦ ‘ਚ ਚੁਣੇ ਜਾਣ ਲਈ ਕਿਸੇ ਵੀ ਦੇਸ਼ ਨੂੰ ਘੱਟ ਤੋਂ ਘੱਟ 97 ਵੋਟਾਂ ਦੀ ਲੋੜ ਹੁੰਦੀ ਹੈ ਭਾਰਤ ਇਸ ਤੋਂ ਪਹਿਲਾਂ ਵੀ 2011 ਤੋਂ 2014 ਤੇ 2014 ਤੋਂ 2017 ਤੱਕ ਦੋ ਵਾਰ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਮੈਂਬਰ ਰਹਿ ਚੁੱਕਾ ਹੈ
ਕਾਂਗਰਸ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਰਿਕਾਰਡ ਵੋਟਾਂ ਨਾਲ ਭਾਰਤ ਨੂੰ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟਾਈ ਤੇ ਕਿਹਾ ਕਿ ਦੁਨੀਆ ਨੇ ਸਾਡੀ ਸੋਚ ਦੀ ਹਮਾਇਤ ਕੀਤੀ ਹੈ ਤੇ ਮਨੁੱਖੀ ਅਧਿਕਾਰਾਂ ਲਈ ਸਾਡੀ ਬਚਨਬੱਧਤਾ ‘ਤੇ ਮੋਹਰ ਲਾਈ ਹੈ
ਭਾਰਤ ਦੇ ਯੂਐਨਐਚਆਰਸੀ ਦਾ ਮੈਂਬਰ ਚੁਣੇ ਜਾਣ ‘ਤੇ ਵੈਂਕੱਇਆ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ 97 ਫੀਸਦੀ ਤੋਂ ਵੱਧ ਹਮਾਇਤ ਨਾਲ ਮੈਂਬਰ ਚੁਣੇ ਜਾਣ ‘ਤੇ ਅੱਜ ਖੁਸ਼ੀ ਪ੍ਰਗਟ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਮੰਤਰਾਲੇ ਦੀ ਟੀਮ ਨੂੰ ਵਧਾਈ ਦਿੱਤੀ ਨਾਇਡੂ ਨੇ ਟਵੀਟ ‘ਚ ਕਿਹਾ ਕਿ ਵਿਦੇਸ਼ ਮੰਤਰੀ ਸ੍ਰੀਮਤੀ ਸਵਰਾਜ ਤੇ ਉਨ੍ਹਾਂ ਦੀ ਟੀਮ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਭਾਰਤ ਦੇ 193 ‘ਚੋਂ ਸਭ ਤੋਂ ਵੱਧ 188 ਵੋਟਾਂ ਹਾਸਲ ਕਰਕੇ ਮੈਂਬਰ ਚੁਣੇ ਜਾਣ ‘ਤੇ ਵਧਾਈ ਸ੍ਰੀਮਤੀ ਸਵਰਾਜ ਨੇ ਵੀ ਆਪਣੇ ਟਵੀਟ ‘ਚ ਕਿਹਾ ਕਿ ਉਨ੍ਹਾਂ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ  ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਹੁਣ ਤੱਕ ਸਭ ਤੋਂ ਵੱਧ ਵੋਟਾਂ ਨਾਲ ਮੈਂਬਰ ਚੁਣਿਆ ਗਿਆ ਹੈ ਭਾਰਤ ਨੂੰ 193 ਦੇਸ਼ਾਂ ‘ਚੋਂ 188 ਦੇਸ਼ਾਂ ਦੀਆਂ ਵੋਟਾਂ ਹਾਸਲ ਹੋਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਯਾਦ ‘ਤੇ ਵਿਸ਼ਾਲ ਖੂਨਦਾਨ ਕੈਂਪ ਲੱਗਾ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਮਨਾਏ ਜਾਣ ਵਾਲੇ ਪਰਮਾਰਥੀ ਦਿਵਸ ‘ਤੇ ਅੱਜ 1744 ਯੂਨਿਟ ਖੂਨਦਾਨ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਨਾਮਚਰਚਾ ਕੀਤੀ ਗਈ ਤੇ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ
ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਜੀ ਦੇ ਮਾਤਾ ਜੀ), ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਤੇ ਸੀਨੀਅਰ ਸੀਨੀ. ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਕੀਤਾ
ਨਾਮ ਚਰਚਾ ਦੌਰਾਨ ਕਵੀਰਾਜਾਂ ਨੇ ਸ਼ਬਦਬਾਣੀ ਕੀਤੀ ਅਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀ ਰਿਕਾਰਡਿਡ ਵੀਡੀਓ ਰਾਹੀਂ ਅਨਮੋਲ ਬਚਨ ਸਰਵਨ ਕੀਤੇ   ਖੂਨਦਾਨ ਕੈਂਪ ‘ਚ ਖੂਨ ਇਕੱਠਾ ਕਰਨ ਦਾ ਕਾਰਜ ਮਹਾਂਰਾਸ਼ਟਰ, ਦਿੱਲੀ, ਬੀਕਾਨੇਰ, ਹਨੂੰਮਾਨਗੜ੍ਹ ਸਮੇਤ ਰੋਹਤਕ ਤੋਂ ਆਈਆਂ ਟੀਮਾਂ ਨੇ ਕੀਤਾ ਇਸ ਤੋਂ ਪਹਿਲਾਂ ਖੂਨਦਾਨ ਕਰਨ ਲਈ ਖੂਨਦਾਨੀਆਂ ਦਾ ਹਜ਼ੂਮ ਸਵੇਰ ਤੋਂ ਹੀ ਸੱਚਖੰਡ ਹਾਲ ‘ਚ ਉਮੜ ਪਿਆ ਕੈਂਪ ਦੀ ਸ਼ੁਰੂਆਤ ‘ਚ ਪੂਜਨੀਕ ਗੁਰੂ ਜੀ ਦੇ ਆਦਰਯੋਗ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ, ਆਦਰਯੋਗ ਦਾਮਾਦ ਡਾ. ਸ਼ਾਨ-ਏ-ਮੀਤ ਜੀ ਇੰਸਾਂ, ਆਦਰਯੋਗ ਰੂਹ-ਏ-ਮੀਤ ਜੀ ਇੰਸਾਂ ਤੇ ਸਮਧੀ ਅਨਿਲ ਇੰਸਾਂ ਨੇ ਖੂਨਦਾਨ ਕੀਤਾ
ਖੂਨਦਾਨ ਕਰਨ ਲਈ ਮਹਿਲਾ ਤੇ ਪੁਰਸ਼ ਸ਼ਰਧਾਲੂਆਂ ‘ਚ ਸ਼ਰਧਾ ਦਾ ਜਜ਼ਬਾ ਦੇਖਣਯੋਗ ਸੀ ਖੂਨ ਲੈਣ ਆਈਆਂ ਬਲੱਡ ਬੈਂਕਾਂ ਦੀਆਂ ਟੀਮਾਂ ਦੇ ਨਾਲ ਆਏ ਨਵੇਂ ਸਟਾਫ਼ ਦੇ ਮੈਂਬਰ ਖੂਨਦਾਨੀਆਂ ਨੂੰ ਮਿਲ ਰਹੇ ਆਦਰ ਸਨਮਾਨ ਤੇ ਜੋਸ਼ ਅੱਗੇ ਨਤਮਸਤਕ ਹੋ ਰਹੇ ਸਨ ਖੂਨਦਾਨੀਆਂ ‘ਚ ਭਾਰਤੀ ਵਾਲੀਬਾਲ ਟੀਮ ਦੇ ਮੈਂਬਰ ਰਹੇ ਅਮਿਤ ਇੰਸਾਂ ਵੀ ਸ਼ਾਮਲ ਰਹੇ
ਪੂਜਨੀਕ ਗੁਰੂ ਜੀ ਦੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ, ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ, ਸਾਹਿਬਜ਼ਾਦੀਆਂ ਚਰਨਪ੍ਰੀਤ ਇੰਸਾਂ, ਅਮਰਪ੍ਰੀਤ ਇੰਸਾਂ, ਪੁੱਤਰ ਨੁੰਹ ਹੁਸਨਮੀਤ ਇੰਸਾਂ ਤੇ ਡੇਰਾ ਪ੍ਰਬੰਧ ਕਮੇਟੀ ਦੇ ਮੈਂਬਰ ਕੈਂਪ ‘ਚ ਪਹੁੰਚੇ ਤੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ ਪੁਰੋਹਿਤ ਬਲੱਡ ਬੈਂਕ ਦੇ ਵਿਸ਼ਣੂ ਪਰੋਹਿਤ  ਦਾ ਕਹਿਣਾ ਸੀ ਕਿ ਡੇਰਾ ਸ਼ਰਧਾਲੂਆਂ ਨੂੰ ਖੂਨਦਾਨ ਦਾ   ਸਮੁੰਦਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜਗਾਈ ਗਈ ਜਾਗਰੂਕਤਾ ਦਾ ਹੀ ਨਤੀਜਾ ਹੈ ਕਿ ਅੱਜ ਲੋਕ ਖੂਨਦਾਨ ਲਈ ਅੱਗੇ ਆਉਣ ਲੱਗੇ ਹਨ
ਖੂਨਦਾਨ ਲਈ ਭਾਰੀ ਉਤਸ਼ਾਹ
ਡੇਰਾ ਸ਼ਰਧਾਲੂਆਂ ‘ਚ ਅੱਜ ਖੂਨਦਾਨ ਕੈਂਪ ਸਬੰਧੀ ਭਾਰੀ ਉਤਸ਼ਾਹ ਸੀ ਦਿਨ ਚੜ੍ਹਦੇ ਹੀ ਵੱਡੀ ਗਿਣਤੀ ‘ਚ ਖੂਨਦਾਨੀ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਰਜਿਸਟਰੇਸ਼ਨ ਕਾਊਂਟਰਾਂ ‘ਤੇ ਖੂਨਦਾਨੀਆਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਵਧ-ਚੜ੍ਹ ਕੇ ਇਸ ਕੈਂਪ ‘ਚ ਹਿੱਸਾ ਲਿਆ
ਡੇਰਾ ਸੱਚਾ ਸੌਦਾ ਦੇ ਖੂਨਦਾਨ ਦੇ ਖੇਤਰ ‘ਚ ਵਿਸ਼ਵ ਰਿਕਾਰਡ
7 ਅਕਤੂਬਰ    2003    15432 ਯੂਨਿਟ
10 ਅਕਤੂਬਰ   2004   17921 ਯੂਨਿਟ
8 ਅਗਸਤ      2010      43732 ਯੂਨਿਟ
ਖੂਨਦਾਨ ‘ਚ ਜਾਗਰੂਕਤਾ
24 ਨਵੰਬਰ 2013 ਨੂੰ 10563 ਡੇਰਾ ਸ਼ਰਧਾਲੂਆਂ ਨੇ ਖੂਨ ਦੀ ਇੱਕ ਬੂੰਦ ਦਾ ਡਿਜ਼ਾਇਨ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੋਕੀਓ, ਏਜੰਸੀ।
ਜਪਾਨ ਦੇ ਉਤਰੀ ਦੀਪ ਹੋਕਾਇਡੋ ‘ਚ ਵੀਰਵਾਰ ਨੂੰ ਆਏ ਭੂਚਾਲ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 16 ਹੋ ਗਈ। ਮੀਡੀਆ ਰਿਪੋਰਟ ਅਨੁਸਾਰ ਭੂਚਾਲ ਅਤੇ ਧਰਤੀਖਿਸਕਣ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਆਸ਼ੰਕਾ ਹੈ। ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਵਿਚੋਂ ਲੋਕਾਂ ਨੂੰ ਕੱਢਣ ਦੇ ਕੰਮ ‘ਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਸ਼ਿੰਰੋ ਆਬੇ ਨੇ ਕੈਬਨਿਟ ਦੀ ਮੀਟਿੰਗ ‘ਚ ਦੱਸਿਆ ਕਿ ਹੁਣ ਤੱਕ 16 ਨਾਗਰਿਕਾਂ ਦੇ ਮਰਨ ਅਤੇ ਬਹੁਤ ਸਾਰੇ ਨਾਗਰਿਕਾਂ ਦੇ ਜਖਮੀ ਹੋਣ ਦੀ ਰਿਪੋਰਟ ਹੈ ਅਤੇ ਕਰੀਬ 26 ਨਾਗਰਿਕ ਲਾਪਤਾ ਹਨ।
ਉਨ੍ਹਾਂ ਨੇ ਭਾਰੀ ਮੀਂਹ ਅਤੇ ਧਰਤੀਖਿਸਕਣ ਦਾ ਹਵਾਲਾ ਦਿੰਦੇ ਹੋਏ ਨਾਗਰਿਕਾਂ ਨੂੰ ਸਾਵਧਾਨੀ ਵਰਤਨ ਦੀ ਸਹਾਲ ਦਿੱਤੀ ਹੈ। ਸ੍ਰੀ ਆਬੇ ਨੇ ਕਿਹਾ ਭੂਚਾਲ ਕਾਰਨ ਇਕ ਦਿਨ ਦੇ ਬਲੈਕਆਊਟ ਤੋਂ ਬਾਅਦ ਦੀਪ ਦੇ ਕਰੀਬ 30 ਲੱਖ ਨਾਗਰਿਕਾਂ ਨੂੰ ਮਕਾਨਾਂ ‘ਚ ਬਿਜਲੀ ਸਪਲਾਈ ਬਹਾਲ ਹੋ ਗਈ ਹੈ।
ਜਪਾਨ ਦੇ ਮੌਸਮ ਵਿਭਾਗ ਅਨੁਸਾਰ ਸਵੇਰੇ ਤਿੰਨ ਵੱਜ ਕੇ ਅੱਜ ਮਿੰਟ ‘ਤੇ ਆਏ ਭੂਚਾਲ ਦਾ ਕੇਂਦਰ ਹੋਕਇਡੋ ਦੇ ਮੁੱਖ ਸ਼ਹਿਰ ਸਪੋਰੋ ਤੋਂ 65 ਕਿੱਲੋਮੀਟਰ ਦੱਖਣੀ ਪੂਰਵ ‘ਚ ਜਮੀਨ ਦੀ ਸਤਰ ‘ਤੇ 40 ਕਿਲੋਮੀਟਰ ਹੇਠਾਂ ਸੀ। ਦੱਖਣੀ ਹੈਕਇਡੋ ਸਥਿਤ ਅਤਸੁਮਾ ਸ਼ਹਿਰ ‘ਚ ਕਈ ਥਾਵਾਂ ‘ਤੇ ਧਰਮੀ ਖਿਸਕੀ ਅਤੇ ਪੂਰੇ ਸੂਬੇ ‘ਚ ਬਿਜਲੀ ਸਪਲਾਈ ਠੱਪ ਹੋ ਗਈ। ਜਿੱਥੇ ਕਈ ਦਰੱਖਤ ਡਿੱਗ ਗਏ ਅਤੇ ਮਕਾਨ ਠਹਿ ਗਏ।
ਭੂਚਾਲ ਤੋਂ ਬਾਅਦ ਪੂਰੇ ਹੋਕਇਡੋ ਸੂਬੇ ‘ਚ ਬਿਜਲੀ ਸਪਲਾਈ ਠੱਪ ਹੋ ਗਈ ਹੈ ਜਿਸ ਮੁੱਖ ਤੌਰ ‘ਤੇ ਬਹਾਲ ਕਰਨ ‘ਚ ਘੱਟ ਤੋਂ ਘੱਟ ਇਕ ਹਫਤੇ ਦਾ ਸਮਾਂ ਲੱਗੇਗਾ। ਹੋਕਾਇਡੋ ਇਲੈਕਟ੍ਰਿਕ ਪਾਵਰ ਕੰਪਨੀ ਨੇ ਕਿਹਾ ਬਿਜਲੀ ਸਪਲਾਈ ਪਲਾਂਟ ਦੀ ਐਮਰਜੈਂਸੀ ਸਥਿਤੀ ‘ਚ ਬੰਦ ਕਰਨਾ ਪਏਗਾ। ਕੰਪਨੀ ਨੇ ਕਿਹਾ ਕਿ ਸਾਲ 1951 ‘ਚ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਪੂਰੇ ਸੂਬੇ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕਾਂ ਦੀ ਘਟੀ ਗਿਣਤੀ ਨੇ ਖਹਿਰਾ ਨੂੰ ਲਿਆਂਦੀਆਂ ਤਰੇਲੀਆਂ
ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਨਾ ਪਹੁੰਚੇ
ਵਰਕਰਾਂ ਦਾ ਗਰਮੀ ਨਾਲ ਬੁਰਾ ਹਾਲ, ਸਟੇਜ ‘ਤੇ ਚੱਲਦੇ ਰਹੇ ਕੂਲਰ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਦਾਅਵਿਆਂ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਸਾ ਵੱਟਣ ਕਰਕੇ ਹਲਕਾ ਭਲੱਥ ਦੇ ਵਿਧਾਇਕ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ (Khaira) ਦੀ ਅੱਜ ਬਠਿੰਡਾ ਕਨਵੈਨਸ਼ਨ ਦਾ ਉਤਸ਼ਾਹ ਮਰਦਾ ਨਜ਼ਰ ਆਇਆ ਚੰਡੀਗੜ੍ਹ ਵਿਖੇ ਖਹਿਰਾ ਦੀ ਪ੍ਰੈੱਸ ਕਾਨਫਰੰਸ ‘ਚ ਪੁੱਜੇ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਅੱਜ ਦੇ ਪ੍ਰੋਗਰਾਮ ‘ਚੋਂ ਨਾਦਾਰਦ ਰਹੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਲੰਟੀਅਰਾਂ ਦਾ ਹੁੰਗਾਰਾ ਆਸ ਨਾਲੋਂ ਕਾਫੀ ਮੱਠਾ ਰਿਹਾ। ਪਿਛਲੇ ਕਈ ਦਿਨਾਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਰਟੀ ਦੇ ਵਿਧਾਇਕ ਖਹਿਰਾ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਪ੍ਰੰਤੂ ਇਹ ਅੰਕੜਾ ਅੱਧੀ ਦਰਜਨ ਵਿਧਾਇਕਾਂ ‘ਤੇ ਹੀ ਸਿਮਟਿਆ ਰਿਹਾ ।
ਇੱਥੋਂ ਦੀ ਪਾਰਵਕੌਮ ਕਾਲੌਨੀ ਦੇ ਸਟੇਡੀਅਮ ‘ਚ ਹੋਈ ਕਨਵੈਨਸ਼ਨ ਦੌਰਾਨ  ਅੱਤ ਦੀ ਗਰਮੀ ਦੌਰਾਨ ਪੰਡਾਲ ‘ਚ ਬੈਠੇ ਲੋਕਾਂ ਦਾ ਹੱਦ ਤੋਂ ਜ਼ਿਆਦਾ ਬੁਰਾ ਹਾਲ ਸੀ ਪਰ ਸਟੇਜ਼ ‘ਤੇ ਬੈਠੇ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਗਰਮੀ ਪ੍ਰਭਾਵਿਤ ਨਾ ਕਰੇ, ਜਿਸ ਲਈ ਚਾਰੇ ਪਾਸੇ ਕੂਲਰ ਲਾਏ ਹੋਏ ਸਨ। ਨਿਰਪੱਖ ਦਰਸ਼ਕਾਂ ਦਾ ਮੰਨਣਾ ਹੈ ਕਿ ਖਹਿਰਾ ਜਿਸ ਹੁੰਗਾਰੇ ਦੀ ਆਸ ਨਾਲ ਬਠਿੰਡਾ ਰੈਲੀ ਕਰਨ ਪੁੱਜੇ ਸਨ। (Khaira)
ਮਲਵਈਆਂ ਨੇ ਓਨਾਂ ਉਤਸ਼ਾਹ ਨਹੀਂ ਦਿਖਾਇਆ ਹੈ ਅੱਜ ਦੀ ਰੈਲੀ ਆਮ ਆਦਮੀ ਪਾਰਟੀ ਵਲੰਟੀਅਰਜ ਕਨਵੈਨਸ਼ਨ ਦੇ ਨਾਮ ਹੇਠ ਕੀਤੀ ਗਈ ਸੀ ਪਰ ਖਹਿਰਾ ਦਾ ਭਾਸ਼ਣ ਪਾਰਟੀ ਨੂੰ ਤੋੜਨ ਵਾਲਾ ਦਿਖਾਈ ਦਿੱਤਾ। ਇਸ ਮੌਕੇ ਖਹਿਰਾ ਨੇ ਅੱਜ ਦੀ ਕਨਵੈਨਸ਼ਨ ‘ਚ ਸ਼ਾਮਲ ਨਾ ਹੋਣ ਵਾਲੇ ਵਿਧਾਇਕਾਂ ਨੂੰ ਪਿੰਡਾਂ ‘ਚ ਦਾਖਲ ਨਾ ਹੋਣ ਦਾ ਸੱਦਾ ਦਿੱਤਾ ਜਿਸ ਦਾ ਕਈ ਵਲੰਟੀਅਰਾਂ ਨੇ ਬੁਰਾ ਮਨਾਇਆ ।
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਸੱਦਾ ਦਿੱਤਾ ਕਿ ਵਲੰਟੀਅਰ ਪੰਜਾਬ ‘ਚ ਤੀਸਰੇ ਬਦਲ ਲਈ ਯਤਨ ਕਰਨ ਉਨ੍ਹਾਂ ਆਖਿਆ ਕਿ ਇਨ੍ਹਾਂ ਸਿਆਸਤਦਾਨਾਂ ਦੀ ਬਦੌਲਤ ਪੰਜਾਬ ਢਾਈ ਲੱਖ ਕਰੋੜ ਰੁਪਏ ਦਾ ਕਰਜਈ ਹੋ ਗਿਆ ਹੈ ਕਿਸਾਨ ਮਜਦੂਰ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਤੇ ਬੇਰੁਜਗਾਰੀ ਕਾਰਨ ਫੈਲੀ ਨਿਰਾਸ਼ਾ ਦੇ ਚਲਦਿਆਂ ਨੌਜਵਾਨ ਨਸ਼ਿਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਆਖਿਆ ਕਿ ਸਾਲ 2016 ‘ਚ ਆਮ ਆਦਮੀ ਪਾਰਟੀ ਨੇ ਪਾਰਦਰਸ਼ਤਾ ਤੇ ਜਿੰਮੇਵਾਰੀ ਦੀ ਗੱਲ ਕੀਤੀ ਸੀ (Khaira)
ਬਠਿੰਡਾ ਜਿਲ੍ਹੇ ਦੇ ਵਰਕਰਾਂ ‘ਚ ਮੱਠਾ ਉਤਸ਼ਾਹ
ਦਿੱਲੀ ਦੇ ਲੀਡਰਾਂ ਦੀ ਨਲਾਇਕੀ ਕਾਰਨ ਸੁਪਨਾ ਪੂਰਾ ਨਹੀਂ ਹੋ ਸਕਿਆ। ਖਹਿਰਾ ਨੇ ਦੋਸ਼ ਲਾਏ ਕਿ ਦਿੱਲੀ ਦੇ ਸੂਬੇਦਾਰਾਂ ਵੱਲੋਂ ਕੀਤੀ ਟਿਕਟਾਂ ਦੀ ਗਲਤ ਵੰਡ ਤੇ ਵਿੱਕਰੀ ਕਾਰਨ 100 ਸੀਟਾਂ ਲੈਕੇ ਸਰਕਾਰ ਬਨਾਉਣ ਵਾਲੀ ਪਾਰਟੀ 20 ਸੀਟਾਂ ‘ਤੇ ਸਿਮਟ ਗਈ ਉਨ੍ਹਾਂ ਆਖਿਆ ਕਿ ਅਜਿਹਾ ਹੋਣ ਦੇ ਬਾਵਜੂਦ ਦਿੱਲੀ ਵਾਲੇ ਹਾਲੇ ਵੀ ਸੁਧਰ ਨਹੀਂ ਰਹੇ ਹਨ ਤੇ ਲਗਾਤਾਰ ਗਲਤ ਫੈਸਲਿਆਂ ਨੂੰ ਪੰਜਾਬ ਸਿਰ ਮੜ੍ਹਿਆ ਜਾ ਰਿਹਾ ਹੈ
ਕਨਵੈਨਸ਼ਨ ਦੇ ਅੰਤ ‘ਚ ਅੱਧੀ ਦਰਜਨ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਰਾਹੀਂ ਆਮ ਆਦਮੀ ਪਾਰਟੀ ਦਾ ਜੱਥੇਬੰਦਕ ਢਾਂਚਾ ਭੰਗ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦੇਣ ਅਤੇ ਪੰਜਾਬ ਦੇ ਜ਼ਿਲ੍ਹਿਆਂ ‘ਚ ਰੈਲੀਆਂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ । ਅੱਜ ਦੀ ਕਨਵੈਨਸ਼ਨ ਨੂੰ ਵਿਧਾਇਕ ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਨਾਜਰ ਸਿੰਘ ਮਾਨਸਾਹੀਆ, ਬਲਦੇਵ ਸਿੰਘ ਜੈਤੋ, ਪਿਰਮਿਲ ਸਿੰਘ, ਜਗਦੇਵ ਸਿੰਘ ਹਿੱਸੋਵਾਲ ਤੋਂ ਇਲਾਵਾ ਨਵਜੋਤ ਕੌਰ ਲੰਬੀ, ਬਠਿੰਡਾ ਸ਼ਹਿਰੀ ਹਲਕੇ ਦੇ ਆਗੂ ਦੀਪਕ ਬਾਂਸਲ, ਦਲਜੀਤ ਸਿੰਘ ਸਦਰਪੁਰਾ ਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। (Khaira)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਦੇ ਅੱਵਲ ਟੀ20 ਬੱਲੇਬਾਜ਼ ਬਣੇ ਰਾਹੁਲ | T20 Ranking
ਦੁਬਈ (ਏਜੰਸੀ)। ਭਾਰਤ ਦੇ ਲੋਕੇਸ਼ ਰਾਹੁਲ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੈਚ ‘ਚ ਆਪਣੇ ਸੈਂਕੜੇ ਦੀ ਬਦੌਲਤ ਆਈ.ਸੀ.ਸੀ. ਟੀ20 ਰੈਂਕਿੰਗ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਿਆ ਹੈ ਜਦੋਂਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਟਾੱਪ 10 ਤੋਂ ਬਾਹਰ ਹੋ ਗਏ ਹਨ ਰਾਹੁਲ ਪਹਿਲੇ ਮੈਚ ‘ਚ ਸੈਂਕੜੇ ਤੋਂ ਬਾਅਦ 854 ਅੰਕਾਂ ਦੀ ਸਰਵਸ੍ਰੇਸ਼ਠ ਰੇਟਿੰਗ ‘ਤੇ ਪਹੁੰਚ ਗਿਆ ਸੀ ਪਰ ਅਗਲੇ ਦੋ ਮੈਚਾਂ ‘ਚ ਸਸਤੇ ‘ਚ ਆਊਟ ਹੋਣ ਕਾਰਨ ਉਸਦੇ 812 ਅੰਕ ਰਹਿ ਗਏ ਹਨ ਰਾਹੁਲ ਨੇ ਚਾਰ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ ਸਤਵੇਂ ਤੋਂ ਤੀਸਰੇ ਨੰਬਰ ‘ਤੇ ਆ ਕੇ ਭਾਰਤ ਦੇ ਨੰਬਰ ਇੱਕ ਟੀ20 ਬੱਲੇਬਾਜ਼ ਬਣ ਗਏ ਹਨ। (T20 Ranking)
ਅਰਧ ਸੈਂਕੜੇ ਖੁੰਝਣ ਕਾਰਨ ਹੋਇਆ ਵਿਰਾਟ ਨੂੰ ਨੁਕਸਾਨ
ਵਿਰਾਟ ਨੇ ਲੜੀ ਦੇ ਆਖ਼ਰੀ ਦੋ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਪਰ ਉਹ ਦੋਵਾਂ ਮੈਚਾਂ ‘ਚ ਹੀ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਉਸਨੂੰ ਦੋ ਸਥਾਨ ਦਾ ਨੁਕਸਾਨ ਹੋਇਆ ਅਤੇ ਉਹ 12ਵੇਂ ਸਥਾਨ ‘ਤੇ ਖ਼ਿਸਕ ਗਿਆ ਹੈ ਆਖ਼ਰੀ ਮੈਚ ‘ਚ ਮੈਚ ਜੇਤੂ ਨਾਬਾਦ 100 ਦੌੜਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਸਾਂਝੇ ਤੌਰ ‘ਤੇ 12 ਤੋਂ 11ਵੇਂ ਸਥਾਨ ‘ਤੇ ਪਹੁੰਚ ਗਏ ਹਨ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 51ਵੇਂ ਸਥਾਨ ‘ਤੇ ਆ ਗਏ ਹਨ ਸ਼ਿਖਰ ਧਵਨ ਖ਼ਰਾਬ ਪ੍ਰਦਰਸ਼ਨ ਕਾਰਨ 16ਵੇਂ ਤੋਂ 23ਵੇਂ ਨੰਬਰ ‘ਤੇ ਆ ਗਿਆ ਹੈ।
ਬੱਲੇਬਾਜ਼ੀ ਚ ਫਿੰਚ ਅੱਵਲ | T20 Ranking
ਆਸਟਰੇਲੀਆ ਦੇ ਆਰੋਨ ਫਿੰਚ ਨੇ ਜ਼ਿੰਬਾਬਵੇ ‘ਚ ਤਿਕੋਣੀ ਲੜੀ ਦੌਰਾਨ 900 ਦੀ ਰੇਟਿੰਗ ਦਾ ਅੰਕੜਾ ਪਾਰ ਕਰ ਲਿਆ ਸੀ ਫਿੰਚ ਤਿੰਨ ਸਥਾਨ ਦੀ ਛਾਲ ਲਗਾ ਕੇ ਟੀ20 ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਤਿਕੋਣੀ ਲੜੀ ‘ਚ ਮੈਨ ਆਫ਼ ਦ ਟੂਰਨਾਮੈਂਟ ਰਹੇ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ(842) ਦੂਸਰੇ ਨੰਬਰ ‘ਤੇ ਆ ਗਏ ਹਨ ਜ਼ਮਾਨ ਨੇ 44 ਸਥਾਨ ਦੀ ਛਾਲ ਲਗਾਈ ਹੈ ਬਾਬਰ ਆਜ਼ਮ, ਕਾਲਿਨ ਮੁਨਰੋ ਅਤੇ ਗਲੇਨ ਮੈਕਸਵੇਲ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ। ਗੇਂਦਬਾਜ਼ਾਂ ‘ਚ ਰਾਸ਼ਿਦ ਖਾਨ ਅਤੇ ਸ਼ਾਦਾਬ ਖਾਨ ਨੇ ਪਹਿਲੇ ਦੋ ਸਥਾਨ ਬਰਕਰਾਰ ਰੱਖੇ ਹਨ ਆਸਟਰੇਲੀਆ ਦੇ ਐਂਡਰਿਊ ਟਾਈ 41 ਸਥਾਨ ਦੀ ਛਾਲ ਲਾ ਕੇ ਸੱਤਵੇ! ਨੰਬਰ ‘ਤੇ ਆ ਗਏ ਹਨ ਜਦੋਂਕਿ ਇੰਗਲੈਂਡ ਦਾ ਆਦਿਲ ਰਾਸ਼ਿਦ ਚਾਰ ਸਥਾਨ ਦੇ ਸੁਧਾਰ ਨਾਲ ਨੌਂਵੇਂ ਨੰਬਰ ‘ਤੇ ਆ ਗਿਆ ਹੈ। (T20 Ranking)
ਭਾਰਤੀ ਗੇਂਦਬਾਜ਼ਾਂ ‘ਚ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਚੌਥੇ ਸਥਾਨ ‘ਤੇ ਕਾਇਮ ਹੈ ਅਤੇ ਚੋਟੀ ਦਾ ਭਾਰਤੀ ਗੇਂਦਬਾਜ਼ ਬਣ ਗਿਆ ਹੈ ਪਹਿਲੇ ਮੈਚ ‘ਚ ਪੰਜ ਵਿਕਟਾਂ ਲੈਣ ਵਾਲਾ ਪਰ ਆਖ਼ਰੀ ਮੈਚ ‘ਚ ਬੈਂਚ ‘ਤੇ ਬੈਠਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 19 ਸਥਾਨ ਦੀ ਛਾਲ ਲਾਈ ਹੈ ਅਤੇ ਉਹ 53ਵੇਂ ਤੋਂ 34ਵੇਂ ਨੰਬਰ ‘ਤੇ ਆ ਗਿਆ ਹੈ ਆਖ਼ਰੀ ਮੈਚ ‘ਚ ਚਾਰ ਵਿਕਟਾਂ ਲੈਣ ਵਾਲਾ ਹਾਰਦਿਕ ਪਾਂਡਿਆ ਤਿੰਨ ਸਥਾਨ ਦੇ ਸੁਧਾਰ ਨਾਲ 29ਵੇਂ ਸਥਾਨ ‘ਤੇ ਆ ਗਿਆ ਹੈ ਉਹ ਆਪਣੀ ਸਰਵਸ੍ਰੇਸ਼ਠ 545 ਰੇਟਿੰਗ ਦੇ ਕਰੀਬ ਹੈ ਟਵੰਟੀ20 ਹਰਫ਼ਨਮੌਲਾ ਦੀ ਰੇਟਿੰਗ ‘ਚ ਆਸਟਰੇਲੀਆ ਦਾ ਗਲੇਨ ਮੈਕਸਵੇਲ ਅੱਵਲ ਹੈ ਪਰ ਇਸ ਵਿਭਾਗ ‘ਚ ਕੋਈ ਭਾਰਤੀ ਸ਼ਾਮਲ ਨਹੀਂ ਹੈ।
ਹਾਈਕੋਰਟ ‘ਚ ਲੱਗੀ ਅਮਰਿੰਦਰ ਸਿੰਘ ਦੀ ਕਲਾਸ, ਲਗਾਈ ਫਟਕਾਰ
ਅਮਰਿੰਦਰ ਸਿੰਘ 2002 ਦੇ ਮਾਮਲੇ ਵਿੱਚ ਦੇਣ ਲਈ ਗਏ ਹੋਏ ਸਨ ਬਿਆਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਾਈ ਕੋਰਟ ਵਿੱਚ ਦੇਖਦੇ ਹੋਏ ਜਸਟਿਸ ਦਇਆ ਚੌਧਰੀ ਨੇ ਜੰਮ ਕੇ ਫਟਕਾਰ ਲਗਾ ਦਿੱਤੀ। ਜਸਟਿਸ ਦਇਆ ਚੌਧਰੀ ਨੇ ਕਿਹਾ ਕਿ ਪੰਜਾਬ ਵਿਕਾਸ ਵਿੱਚ ਦੇਸ਼ ਭਰ ‘ਚੋਂ ਨੰਬਰ 1 ਹੋਇਆ ਕਰਦਾ ਸੀ ਪਰ ਹੁਣ ਇਹ ਨਸ਼ੇ ਵਿੱਚ ਨੰਬਰ 1 ਆਇਆ ਹੋਇਆ ਹੈ, ਤੁਸੀਂ ਕੀ ਕਰ ਰਹੇ ਹੋ। ਹਾਈ ਕੋਰਟ ਵੱਲੋਂ ਸਰਕਾਰ ਨੂੰ ਕਈ ਵਾਰ ਆਦੇਸ਼ ਵੀ ਜਾਰੀ ਕੀਤੇ ਗਏ ਹਨ ਪਰ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਇਸ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਦਾ ਮਾਮਲਾ ਉਹ ਖੁਦ ਦੇਖ ਰਹੇ ਹਨ ਅਤੇ ਜਲਦ ਹੀ ਇਸ ਮਾਮਲੇ ਵਿੱਚ ਚੰਗੇ ਅਤੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਇੱਥੇ ਹੀ ਸਰਕਾਰ ਨੇ ਪੰਜਾਬ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਇਸ ਡੋਪ ਟੈਸਟ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਲ ਹੋਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 2002 ਦੀ ਚੋਣ ਦੇ ਮਾਮਲੇ ਵਿੱਚ ਬਿਆਨ ਦਰਜ਼ ਕਰਵਾਉਣ ਲਈ ਆਏ ਹੋਏ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੁੰਦਾ ਦੇਖ ਜਸਟਿਸ ਦਯਾ ਚੌਧਰੀ ਨੇ ਮੌਕੇ ‘ਤੇ ਹੀ ਨਸ਼ੇ ਨੂੰ ਲੈ ਕੇ ਅਮਰਿੰਦਰ ਸਿੰਘ ਨੂੰ ਕਈ ਸੁਆਲ ਕਰ ਦਿੱਤੇ ਜਿੱਥੇ ਕਿ ਅਮਰਿੰਦਰ ਸਿੰਘ ਨੇ ਹਾਈ ਕੋਰਟ ਨੂੰ ਵਿਸ਼ਵਾਸ ਦਿੱਤਾ ਹੈ ਕਿ ਸਰਕਾਰ ਵੱਡੇ ਪੱਧਰ ‘ਤੇ ਕਾਰਵਾਈ ਕਰ ਰਹੀ ਹੈ ਅਤੇ ਹੋਰ ਵੀ ਸਖ਼ਤ ਫੈਸਲੇ ਲਏ ਜਾਣਗੇ। ਹਾਈ ਕੋਰਟ ਵਿੱਚੋਂ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਦੇ ਸਾਰੇ ਸਿਵਲ ਅਤੇ ਪੁਲਿਸ ਵਿਭਾਗ ਦੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਅਧਿਕਾਰੀਆਂ ਦਾ ਹੋਵੇਗਾ ਡੋਪ ਟੈਸਟ, ਪੁਲਿਸ ਵੀ ਟੈਸਟ ‘ਚ ਸ਼ਾਮਲ : ਅਮਰਿੰਦਰ ਸਿੰਘ
ਅੱਜ ਤੋਂ ਬਾਅਦ ਪੰਜਾਬ ਦੇ ਸਾਰੇ ਵਿਭਾਗ ਵਿੱਚ ਹੋਣ ਵਾਲੀ ਭਰਤੀ ਦੌਰਾਨ ਵੀ ਡੋਪ ਟੈਸਟ ਹੋਏਗਾ। ਇਸ ਨਾਲ ਹੀ ਅਧਿਕਾਰੀ ਅਤੇ ਕਰਮਚਾਰੀ ਨੂੰ ਤਰੱਕੀ ਮਿਲਣ ਮੌਕੇ ਵੀ ਇਹ ਡੋਪ ਟੈਸਟ ਕਰਵਾਉਣ ਦੇ ਨਾਲ ਹੀ ਸਾਲਾਨਾ ਡੋਪ ਟੈਸਟ ਕਰਵਾਉਣ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਹਨ। ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਜਰੂਰੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਹਿ ਦਿੱਤਾ ਗਿਆ ਹੈ। (Justice Daya Chaudhary)
ਪੁਲਿਸ ਅਧਿਕਾਰੀਆਂ ਲਈ ਖ਼ਤਰੇ ਦੀ ਘੰਟੀ! | Justice Daya Chaudhary
ਪੰਜਾਬ ਸਰਕਾਰ ਵੱਲੋਂ ਡੋਪ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ, ਕਿਉਂਕਿ ਨਸ਼ਾ ਕਰਨ ਦੇ ਸਭ ਤੋਂ ਜ਼ਿਆਦਾ ਦੋਸ਼ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ‘ਤੇ ਹੀ ਲੱਗਦੇ ਆ ਰਹੇ ਹਨ। ਜੇਕਰ ਡੋਪ ਟੈਸਟ ਦੌਰਾਨ ਕੋਈ ਵੀ ਅਧਿਕਾਰੀ ਜਾਂ ਫਿਰ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਦੀ ਨੌਕਰੀ ਦੇ ਨਾਲ ਹੀ ਹਰ ਸਾਲ ਹੋਣ ਵਾਲੀ ਤਰੱਕੀ ਲਈ ਖ਼ਤਰਾ ਪੈਦਾ ਹੋ ਸਕਦਾ ਹੈ। (Justice Daya Chaudhary)
ਡੋਪ ਟੈਸਟ ਦੇ ਪਹਿਲੇ ਸ਼ਿਕਾਰ ਹੋਣਗੇ ਅਧਿਆਪਕ | Justice Daya Chaudhary
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਭਰਤੀ ਕੀਤੇ ਜਾ ਰਹੇ 2 ਹਜ਼ਾਰ ਤੋਂ ਜਿਆਦਾ ਅਧਿਆਪਕ ਇਸ ਡੋਪ ਟੈਸਟ ਦੇ ਸਭ ਤੋਂ ਪਹਿਲਾਂ ਸ਼ਿਕਾਰ ਹੋਣਗੇ। ਇਨ੍ਹਾਂ ਅਧਿਆਪਕਾਂ ਨੂੰ ਹੁਣ ਮੈਡੀਕਲ ਦੇ ਨਾਲ ਹੀ ਡੋਪ ਟੈਸਟ ਵੀ ਕਰਵਾਉਣਾ ਪਵੇਗਾ ਅਤੇ ਜਿਹੜੇ ਅਧਿਆਪਕ ਇਸ ਡੋਪ ਟੈਸਟ ਨੂੰ ਨਹੀਂ ਕਰਵਾ ਕੇ ਆਉਣਗੇ ਜਾਂ ਫਿਰ ਡੋਪ ਟੈਸਟ ਵਿੱਚ ਦੋਸ਼ੀ ਪਾਏ ਜਾਣਗੇ ਉਨ੍ਹਾਂ ਅਧਿਆਪਕਾਂ ਨੂੰ ਨੌਕਰੀ ‘ਤੇ ਨਹੀਂ ਰੱਖਿਆ ਜਾਏਗਾ।
ਅਮਰਿੰਦਰ ਨੇ ਰਾਜਨਾਥ ਨੂੰ ਲਿਖਿਆ ਪੱਤਰ, ਨਸ਼ਾ ਤਸਕਰਾਂ ਨੂੰ ਮਿਲੇ ਸਜ਼ਾ-ਏ-ਮੌਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਸ਼ਾ ਤਸਕਰੀ ਕਰਦੇ ਪਹਿਲੀ ਵਾਰ ਫੜੇ ਜਾਣ ਵਾਲੇ ਦੋਸ਼ੀਆਂ ਲਈ ਸਜ਼ਾ-ਏ-ਮੌਤ ਨਿਰਾਧਰਤ ਕਰਨ ਵਾਸਤੇ ਮੌਜੂਦਾ ਕਾਨੂੰਨ ‘ਚ ਸੋਧ ਕਰਨ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਜ਼ੋਰਦਾਰ ਸਿਫਾਰਸ਼ ਕੀਤੀ ਹੈ ਇਸ ਮੁੱਦੇ ‘ਤੇ ਪੰਜਾਬ ਮੰਤਰੀ ਮੰਡਲ ਵੱਲੋਂ ਲਏ ਫੈਸਲੇ ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਰਧ ਸਰਕਾਰੀ ਪੱਤਰ ਲਿਖੇ ‘ਚ ਨਸ਼ਾ ਵਿਰੋਧੀ ਕਾਨੂੰਨ ਐਨ.ਡੀ.ਪੀ.ਐਸ. ਐਕਟ ਵਿੱਚ ਸੋਧ ਦੀ ਪ੍ਰਕਿਰਿਆ ਆਰੰਭਣ ਲਈ ਫੌਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ ਤਾਂ ਨਸ਼ੇ ਦੇ ਅਪਰਾਧੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾ ਸਕੇ। (Justice Daya Chaudhary)
ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿੱਚ ਨਸ਼ੇ ਦੀ ਰੋਕਥਾਮ ਲਈ ਮੌਜੂਦਾ ਕਾਨੂੰਨ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਣ ਅਤੇ ਨਸ਼ੇ ਨਾਲ ਗ੍ਰਸਤ ਲੋਕਾਂ ਨੂੰ ਇਸ ਅਲਾਮਤ ਤੋਂ ਮੁਕਤ ਕਰਵਾਉਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦਿਆਂ ਆਖਿਆ, ‘ਪਿਛਲੇ ਕੁਝ ਸਾਲਾਂ ਦੌਰਾਨ ਸਮੱਸਿਆ ਦੀ ਗੰਭੀਰਤਾ ਨੂੰ ਅਸਵੀਕਾਰ ਕੀਤਾ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਸਿੱਟੇ ਭਾਵੇਂ ਸਾਹਮਣੇ ਆਉਣ ਲੱਗੇ ਹਨ। (Justice Daya Chaudhary)
ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ
ਮੁੱਖ ਮੰਤਰੀ ਨੇ ਆਖਿਆ ਕਿ ਇਹ ਕਹਿਣ ਦੀ ਲੋੜ ਨਹੀਂ ਕਿ ਸਾਡੀ ਸਰਕਾਰ ਨੇ ਬੀਤੇ ਸਾਲ ਨਸ਼ਿਆਂ ਵਿਰੁੱਧ ਕਾਰਜ ਯੋਜਨਾ ਤਿਆਰ ਕਰਕੇ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਿਸ ਦੇ ਨਤੀਜੇ ਵਜੋਂ 18977 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਅਤੇ ਦੋ ਲੱਖ ਤੋਂ ਵੱਧ ਪੀੜਤਾਂ ਦਾ ਇਲਾਜ ਕਰਵਾਇਆ ਗਿਆ। ਇਸ ਪੱਤਰ ਵਿੱਚ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਮੌਜੂਦਾ ਐਨ.ਡੀ.ਪੀ.ਐਸ. ਐਕਟ-1985 ਤਹਿਤ ਵੱਖ-ਵੱਖ ਜੁਰਮਾਂ ਲਈ ਮੌਤ ਦਾ ਸਜ਼ਾ ਨਿਰਧਾਰਤ ਤਾਂ ਹੈ ਪਰ ਇਹ ਸਜ਼ਾ ਦੂਜੀ ਵਾਰ ਅਪਰਾਧ ਕੀਤੇ ਜਾਣ ‘ਤੇ ਲਾਗੂ ਹੁੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਇੱਥੋਂ ਤੱਕ ਕਿ ਦੋਸ਼ੀਆਂ ਨੂੰ ਉਨ੍ਹਾਂ ਜੁਰਮਾਂ ਵਿੱਚ ਪਹਿਲੀ ਵਾਰ ਅਪਰਾਧ ਕਰਨ ‘ਤੇ ਹੀ ਸਜ਼ਾ-ਏ-ਮੌਤ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਪੱਤਰ ਵਿੱਚ ਆਖਿਆ,”ਅਸੀਂ ਲੰਮੀ-ਚੌੜੀ ਵਿਚਾਰ-ਚਰਚਾ ਤੋਂ ਬਾਅਦ ਇਸ ਸਿੱਟੇ ‘ਤੇ ਪਹੁੰਚੇ ਅਤੇ ਮਹਿਸੂਸ ਕਰਦੇ ਹਾਂ ਕਿ ਐਕਟ ਵਿੱਚ ਮੌਤ ਦੀ ਸਜ਼ਾ ਦਾ ਉਪਬੰਧ ਕਰ ਦੇਣ ਨਾਲ ਨਾ ਸਿਰਫ ਪੰਜਾਬ ਸਗੋਂ ਮੁਲਕ ਦੇ ਦੂਜੇ ਹਿੱਸਿਆਂ ਵਿੱਚ ਸਰਗਰਮ ਨਸ਼ਾ ਤਸਕਰਾਂ ਤੇ ਮਾਫੀਏ ਦਾ ਖਾਤਮਾ ਹੋਵੇਗਾ। (Justice Daya Chaudhary)