Arunachal Pradesh - Sach Kahoon Punjabi
ਪ੍ਰਧਾਨ ਮੰਤਰੀ ਨੇ ਕੀਤਾ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਉਦਘਾਟਨ
ਅਰੁਣਾਚਲ ’ਚ 13 ਹਜ਼ਾਰ ਫੁੱਟ ਦੀ ਉਚਾਈ ’ਤੇ 825 ਕਰੋੜ ਰੁਪਏ ਦੀ ਲਾਗਤ ਨਾਲ ਬਣੀ 12 ਕਿਲੋਮੀਟਰ ਲੰਬੀ ਹੈ ‘ਸੇਲਾ ਸੁਰੰਗ’
(ਏਜੰਸੀ) ਈਟਾਨਗਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ’ਚ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ‘ਸੇਲਾ ਟਨਲ’ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਵਿੱਚ 13 ਹਜ਼ਾਰ ਫੁੱਟ ਦੀ ਉਚਾਈ ’ਤੇ ਬਣੀ ਇਹ 12 ਕਿਲੋਮੀਟਰ ਲੰਬੀ ਸੁਰੰਗ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ, ਜੋ ਇੰਨੀ ਉਚਾਈ ’ਤੇ ਸਥਿਤ ਹੈ। Narendra Modi
ਇੱਥੇ ‘ਵਿਕਸਿਤ ਭਾਰਤ, ਵਿਕਸਤ ਉੱਤਰ-ਪੂਰਬ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰੇ ਉੱਤਰ-ਪੂਰਬ ਵਿੱਚ ਵਿਕਾਸ ਕਾਰਜ ਚਾਰ ਗੁਣਾ ਤੇਜ਼ੀ ਨਾਲ ਚੱਲ ਰਹੇ ਹਨ। ਪੂਰੇ ਦੇਸ਼ ’ਚ ਵਿਕਸਤ ਰਾਜ ਤੋਂ ਵਿਕਸਤ ਭਾਰਤ ਤੱਕ ਦਾ ਰਾਸ਼ਟਰੀ ਤਿਉਹਾਰ ਤੇਜ਼ੀ ਨਾਲ ਜਾਰੀ ਹੈ ਅੱਜ ਮੈਨੂੰ ਵਿਕਸਤ ਉੱਤਰ-ਪੂਰਬ ਦੇ ਇਸ ਜਸ਼ਨ ਵਿੱਚ ਉੱਤਰ-ਪੂਰਬ ਦੇ ਸਾਰੇ ਸੂਬਿਆਂ ਨਾਲ ਮਿਲ ਕੇ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਰੱਖੇ 839 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
ਭਾਰਤ ਵਿੱਚ ਵਿਕਾਸ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ‘ਉੱਤਰ-ਪੂਰਬ ਦੇ ਵਿਕਾਸ ਲਈ ਸਾਡਾ ਵਿਜ਼ਨ ਅਸ਼ਟਲਕਸ਼ਮੀ ਰਿਹਾ ਹੈ। ਸਾਡਾ ਉੱਤਰ ਪੂਰਬ ਦੱਖਣੀ ਏਸ਼ੀਆ ਅਤੇ ਪੂਰਬ ਏਸ਼ੀਆਂ ਨਾਲ ਭਾਰਤ ਦੇ ਵਪਾਰ, ਸੈਰ-ਸਪਾਟਾ ਅਤੇ ਹੋਰ ਸਬੰਧਾਂ ਦੀ ਇੱਕ ਮਜ਼ਬੂਤ ਕੜੀ ਬਣਨ ਜਾ ਰਿਹਾ ਹੈ। ਅੱਜ ਇੱਥੇ 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ 35 ਹਜ਼ਾਰ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਮਿਲੇ ਹਨ। ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਹਜ਼ਾਰਾਂ ਪਰਿਵਾਰਾਂ ਨੂੰ ਟੂਟੀ ਕੁਨੈਕਸ਼ਨ ਮਿਲ ਗਏ ਹਨ, ਉੱਤਰ ਪੂਰਬ ਦੇ ਵੱਖ-ਵੱਖ ਸੂਬਿਆਂ ਵਿੱਚ ਕਨੈਕਟੀਵਿਟੀ ਨਾਲ ਸਬੰਧਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਜਾ ਰਿਹਾ ਹੈ। Narendra Modi
ਕਾਂਗਰਸ ਨੂੰ 20 ਸਾਲ ਲੱਗ ਜਾਂਦੇ… ਅਸੀਂ 5 ਸਾਲਾਂ ’ਚ ਕਰ ਦਿੱਤਾ
ਉੱਤਰ-ਪੂਰਬੀ ਸੂਬਿਆਂ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅਸੀਂ ਪਿਛਲੇ 5 ਸਾਲਾਂ ਵਿੱਚ ਉੱਤਰ-ਪੂਰਬ ਦੇ ਵਿਕਾਸ ’ਤੇ ਜਿੰਨਾ ਕੰਮ ਕੀਤਾ ਹੈ, ਓਨਾ ਹੀ ਨਿਵੇਸ਼ ਕੀਤਾ ਹੈ। ਇੰਨਾ ਕੰਮ ਕਰਨ ਲਈ ਕਾਂਗਰਸ ਨੂੰ 20 ਸਾਲ ਲੱਗ ਜਾਂਦੇ ਹਨ। ਉੱਤਰ ਪੂਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ‘ਮਿਸ਼ਨ ਪਾਮ ਆਇਲ’ ਸ਼ੁਰੂ ਕੀਤਾ ਸੀ। ਅੱਜ ਇਸ ਮਿਸ਼ਨ ਤਹਿਤ ਪਹਿਲੀ ਆਇਲ ਮਿੱਲ ਦਾ ਉਦਘਾਟਨ ਕੀਤਾ ਗਿਆ ਹੈ। ਇਹ ਮਿਸ਼ਨ ਨਾ ਸਿਰਫ਼ ਭਾਰਤ ਨੂੰ ਖਾਣ ਵਾਲੇ ਤੇਲ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਏਗਾ ਸਗੋਂ ਇੱਥੋਂ ਦੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗਾ।
ਦੋਵੇਂ ਪਾਇਲਟਾਂ ਦੀ ਭਾਲ ਜਾਰੀ
(ਸੱਚ ਕਹੂੰ ਨਿਊਜ ) ਅਰੁਣਾਚਲ ਪ੍ਰਦੇਸ਼।  ਅਰੁਣਾਚਲ ਪ੍ਰਦੇਸ਼ ‘ਚ ਭਾਰਤੀ ਫੌਜ ਦਾ ਹੈਲੀਕਾਪਟਰ ਚੀਤ ਕਰੈਸ਼ ਹੋ ਗਿਆ ਹੈ। ਇਹ ਹੈਲੀਕਾਪਟਰ ਮੰਡਲਾ ਪਹਾੜੀ ਖੇਤਰ ‘ਚ ਕਰੈਸ਼ ਹੋਇਆ। ਇਸ ਵਿੱਚ ਲੈਫਟੀਨੈਂਟ ਕਰਨਲ ਅਤੇ ਮੇਜਰ ਰੈਂਕ ਦੇ ਅਧਿਕਾਰੀ ਮੌਜ਼ੂਦ ਸਨ। ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਫੌਜ ਨੇ ਕਿਹਾ ਕਿ ਹੈਲੀਕਾਪਟਰ ਨੇ ਬੋਮਦਿਆਲ ਤੋਂ ਉਡਾਣ ਭਰੀ ਸੀ। ਸਵੇਰੇ 9:15 ਵਜੇ ਹੈਲੀਕਾਪਟਰ ਦਾ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ। ਉਦੋਂ ਤੋਂ ਹੈਲੀਕਾਪਟਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਰੱਖਿਆ ਗੁਹਾਟੀ ਦੇ ਪੀਆਰਓ, ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਕਿਹਾ ਕਿ ਫੌਜ ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਨੇੜੇ ਇੱਕ ਆਪਰੇਸ਼ਨ ਸਰਟੀ ਚਲਾ ਰਹੀ ਸੀ। ਇਸ ਦੌਰਾਨ ਸਵੇਰੇ 9:15 ਵਜੇ ਆਰਮੀ ਏਵੀਏਸ਼ਨ ਚੀਤਾ ਹੈਲੀਕਾਪਟਰ ਦਾ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ। ਸਰਚ ਪਾਰਟੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੀਨ ਇੱਕ ਅਜਿਹਾ ਝਗੜਾਲੂ ਦੇਸ਼ ਹੈ ਜਿਸ ਦੇ ਤਕਰੀਬਨ ਸਾਰੇ ਗੁਆਂਢੀ ਮੁਲਕਾਂ ਨਾਲ ਸਰਹੱਦਾਂ ਸਬੰਧੀ ਝਗੜੇ ਚੱਲ ਰਹੇ ਹਨ । ਵੀਅਤਨਾਮ (1979) ਅਤੇ ਭਾਰਤ (1962) ਨਾਲ ਤਾਂ ਉਹ ਇਸ ਮਸਲੇ ‘ਤੇ ਯੁੱਧ ਵੀ ਕਰ ਚੁੱਕਾ ਹੈ। ਤਾਇਵਾਨ ਨੂੰ ਉਹ ਵੱਖਰਾ ਦੇਸ਼ ਹੀ ਨਹੀਂ ਮੰਨਦਾ। ਜੇ ਅੰਤਰ ਰਾਸ਼ਟਰੀ ਦਬਾਅ ਨਾ ਹੁੰਦਾ ਤਾਂ ਉਸ ਨੇ ਕਦੋਂ ਦਾ ਤਾਇਵਾਨ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਸੀ। ਉਸ ਦਾ ਜਪਾਨ ਨਾਲ ਵੀ ਕੁਝ ਟਾਪੂਆਂ ਦੀ ਮਾਲਕੀ ਪਿੱਛੇ ਗੰਭੀਰ ਰੱਫੜ ਚੱਲ ਰਿਹਾ ਹੈ।
ਭਾਰਤ ਨੂੰ ਸਖ਼ਤ ਚੇਤਾਵਨੀ ਭੇਜੀ
ਇਸੇ ਤਰ੍ਹਾਂ ਚੀਨ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਦਾ ਹਿੱਸਾ ਮੰਨਦਾ ਹੈ ਜਿਸ ਨੂੰ ਉਸ ਮੁਤਾਬਕ ਭਾਰਤ ਨੇ ਹਥਿਆਇਆ ਹੋਇਆ ਹੈ। ਚੀਨ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਮੀਡੀਆ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦੇ ਨਾਂਅ ਨਾਲ ਸੰਬੋਧਨ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਦਲਾਈਲਾਮਾ ਨੇ ਅਰੁਣਾਚਲ ਦੌਰੇ ਦੌਰਾਨ ਤਵਾਂਗ ਮੱਠ ਅਤੇ ਕੁਝ ਹੋਰ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਦੌਰੇ ਦਾ ਚੀਨ ਨੇ ਭਾਰੀ ਵਿਰੋਧ ਕੀਤਾ ਹੈ।
ਉਸ ਨੇ ਕਰੜੇ ਬਿਆਨ ਜਾਰੀ ਕਰਨ ਤੋਂ ਇਲਾਵਾ ਚੀਨ ਵਿਚਲੇ ਭਾਰਤੀ ਰਾਜਦੂਤ ਵਿਜੇ ਗੋਖਲੇ ਰਾਹੀਂ ਭਾਰਤ ਨੂੰ ਸਖ਼ਤ ਚੇਤਾਵਨੀ ਭੇਜੀ ਹੈ। ਇਸ ਤੋਂ ਇਲਾਵਾ ਉਸ ਨੇ ਭਾਰਤ ਨੂੰ ਭੜਕਾਉਣ ਲਈ ਅਰੁਣਾਚਲ ਪ੍ਰਦੇਸ਼ ਦੇ ਛੇ ਸ਼ਹਿਰਾਂ ਨੇ ਨਵੇਂ ਨਾਮਕਰਣ ਕਰ ਦਿੱਤੇ ਹਨ । ਚੀਨੀ ਦੂਤਘਰ ਚੀਨ ਦੀ ਯਾਤਰਾ ਕਰਨ ਦੇ ਚਾਹਵਾਨ ਅਰੁਣਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਇਹ ਕਹਿ ਕੇ ਵੀਜ਼ਾ ਜਾਰੀ ਨਹੀਂ ਕਰਦਾ ਕਿ ਉਹ ਚੀਨ ਦੇ ਨਾਗਰਿਕ ਹਨ ਤੇ ਉਨ੍ਹਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੈ।
ਭੁਟਾਨ, ਤਿੱਬਤ ਅਤੇ ਬਰਮਾ ਦੇ ਸ਼ਾਸਕਾਂ ਦਾ ਪ੍ਰਭਾਵ ਰਿਹਾ ਹੈ।
ਇਸ ਝਗੜੇ ਦਾ ਮੁੱਢ ਭਾਰਤ ‘ਤੇ ਬ੍ਰਿਟਿਸ਼ ਰਾਜ ਕਾਲ ਦੌਰਾਨ ਬੱਝਾ ਸੀ। ਸਦੀਆਂ ਤੋਂ ਅਰੁਣਾਚਲ ਪ੍ਰਦੇਸ਼ ਕਿਸੇ ਵੀ ਰਾਜ ਜਾਂ ਦੇਸ਼ ਦੇ ਪੂਰਣ ਪ੍ਰਭਾਵ ਹੇਠ ਨਹੀਂ ਰਿਹਾ। ਇਹ ਭਾਰਤ ਦਾ ਸਭ ਤੋਂ ਉੱਤਰ ਪੂਰਬੀ ਇਲਾਕਾ ਅਤੇ ਇੱਕੋ ਇੱਕ ਸੂਬਾ ਹੈ ਜਿਸ ਦੀਆਂ ਹੱਦਾਂ ਤਿੰਨ ਦੇਸ਼ਾਂ, ਤਿੱਬਤ, ਭੁਟਾਨ ਅਤੇ ਬਰਮਾ ਨਾਲ ਲੱਗਦੀਆਂ ਹਨ । 1947 ਤੋਂ ਲੈ ਕੇ 1972 ਤੱਕ ਇਸ ਦਾ ਨਾਂਅ ਨੇਫਾ (ਨਾਰਥ ਈਸਟਰਨ ਫਰੰਟੀਅਰ ਏਜੰਸੀ) ਸੀ। 1972 ਵਿੱਚ ਇਸ ਦਾ ਨਾਮਕਰਣ ਅਰੁਣਾਚਲ ਪ੍ਰਦੇਸ਼ (ਸਵੇਰ ਦੀਆਂ ਕਿਰਣਾਂ ਨਾਲ ਜਗਮਗਾਉਂਦੇ ਹੋਏ ਪਰਬਤਾਂ ਵਾਲਾ ਪ੍ਰਦੇਸ਼) ਕਰ ਦਿੱਤਾ ਗਿਆ। ਇਸ ‘ਤੇ ਸਮੇਂ-ਸਮੇਂ ਅਸਾਮ, ਭੁਟਾਨ, ਤਿੱਬਤ ਅਤੇ ਬਰਮਾ ਦੇ ਸ਼ਾਸਕਾਂ ਦਾ ਪ੍ਰਭਾਵ ਰਿਹਾ ਹੈ। Arunachal Pradesh
ਭਾਰਤ ਦੇ ਕਿਸੇ ਵੀ ਸੂਬੇ ਨਾਲੋਂ ਜਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ
ਪਰ ਹਕੀਕੀ ਰੂਪ ਵਿੱਚ ਇਸ ਦੇ ਕਬੀਲੇ ਤਕਰੀਬਨ ਅਜ਼ਾਦ ਹੀ ਰਹੇ ਹਨ । ਇਸ ਦੀ ਅਬਾਦੀ ਬਹੁਤ ਘੱਟ ਹੋਣ ਕਾਰਨ ਕਿਸੇ ਵੀ ਗੁਆਂਢੀ ਰਾਜ ਦਾ ਇਸ ਵੱਲ ਬਹੁਤਾ ਧਿਆਨ ਨਹੀਂ ਰਿਹਾ। ਇਸ ਦੇ ਵਸਨੀਕ ਤਿੱਬਤੀ ਬਰਮੀ ਨਸਲ ਦੇ ਹਨ। ਇਸ ਵਿੱਚ ਭਾਰਤ ਦੇ ਕਿਸੇ ਵੀ ਸੂਬੇ ਨਾਲੋਂ ਜਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਬੁੱਧ ਧਰਮ ਦਾ ਇੱਕ ਸਭ ਤੋਂ ਪਵਿੱਤਰ ਸਥਾਨ, 400 ਸਾਲ ਪੁਰਾਣਾ ਤਵਾਂਗ ਮੱਠ ਸਥਿੱਤ ਹੈ। 6ਵਾਂ ਦਲਾਈਲਾਮਾ ਸਾਂਗਯਾਂਗ ਗਾਈਟਸੋ ਤਵਾਂਗ ਵਿਖੇ ਪੈਦਾ ਹੋਇਆ ਸੀ। ਪਹਿਲਾਂ ਇਹ ਕੇਂਦਰ ਸ਼ਾਸਿਤ ਰਾਜ ਸੀ ਤੇ 20 ਫਰਵਰੀ 1987 ਵਿੱਚ ਇਸ ਨੂੰ ਪੂਰਣ ਰਾਜ ਦਾ ਦਰਜ਼ਾ ਪ੍ਰਾਪਤ ਹੋਇਆ ਹੈ।
ਵੰਸ਼ ਦਾ ਸ਼ਾਸਨ ਖਤਮ ਹੋ ਗਿਆ
1200 ਈ. ਵਿੱਚ ਯੁਆਨ ਵੰਸ਼ ਦੇ ਰਾਜ ਦੌਰਾਨ ਚੀਨ ਨੇ ਤਿੱਬਤ ‘ਤੇ ਕਬਜ਼ਾ ਕਰ ਲਿਆ। ਪਰ 1860 ਈ. ਤੱਕ ਕਿੰਗ ਵੰਸ਼ ਦੇ ਕਮਜ਼ੋਰ ਹੋ ਜਾਣ ਕਾਰਨ ਤਿੱਬਤ ‘ਤੇ ਚੀਨੀ ਸ਼ਿਕੰਜਾ ਹੌਲੀ -ਹੌਲੀ ਢਿੱਲਾ ਪੈ ਗਿਆ। 1911 ਈ. ‘ਚ ਚੀਨ ਵਿੱਚ ਕਿੰਗ ਵੰਸ਼ ਦਾ ਸ਼ਾਸਨ ਖਤਮ ਹੋ ਗਿਆ ਅਤੇ ਲੋਕ ਰਾਜ ਸਥਾਪਤ ਹੋ ਗਿਆ। ਇਸ ਗੜਬੜ ਦਾ ਲਾਭ ਉਠਾ ਕੇ ਤਿੱਬਤ ਨੇ ਸਾਰੇ ਚੀਨੀ ਅਫ਼ਸਰ ਕੱਢ ਦਿੱਤੇ ਅਤੇ ਲਾਮਿਆਂ ਅਧੀਨ ਪੂਰਨ ਅਜ਼ਾਦੀ ਪ੍ਰਾਪਤ ਕਰ ਲਈ। ਉਸ ਸਮੇਂ ਤੱਕ ਭਾਰਤ-ਤਿੱਬਤ ਸਰਹੱਦ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਸੀ।
ਬਹਿਸਬਾਜ਼ੀ ਤੋਂ ਬਾਦ ਬ੍ਰਿਟਿਸ਼ ਭਾਰਤ
ਭਾਰਤ ਅਤੇ ਤਿੱਬਤ ਦੋਵੇਂ ਇਸ ਇਲਾਕੇ ‘ਤੇ ਅਧਿਕਾਰ ਜਤਾਉਂਦੇ ਸਨ। ਅੰਗਰੇਜ਼ ਇਸ ਸਰਹੱਦੀ ਝਗੜੇ ਦਾ ਪੱਕਾ ਹੱਲ ਕੱਢਣਾ ਚਾਹੁੰਦੇ ਸਨ। ਇਸ ਲਈ 1913 ਵਿੱਚ ਭਾਰਤ ਦੇ ਗਵਰਨਰ ਜਨਰਲ ਲਾਰਡ ਹਾਰਡਿੰਗ ਦੀ ਪਹਿਲ ‘ਤੇ ਚੀਨ, ਤਿੱਬਤ ਅਤੇ ਬ੍ਰਿਟਿਸ਼ ਭਾਰਤ ਦੇ ਨੁਮਾਇੰਦਿਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਸ਼ਿਮਲਾ ਵਿਖੇ ਹੋਈ। ਕਈ ਦਿਨਾਂ ਦੀ ਸਖ਼ਤ ਬਹਿਸਬਾਜ਼ੀ ਤੋਂ ਬਾਦ ਬ੍ਰਿਟਿਸ਼ ਭਾਰਤ ਅਤੇ ਤਿੱਬਤ ਦੇ ਪ੍ਰਤੀਨਿਧੀਆਂ ਨੇ ਸਰ ਹੈਨਰੀ ਮੈਕਮੋਹਨ ਦੁਆਰਾ ਸੁਝਾਈ ਗਈ 890 ਕਿ.ਮੀ. ਲੰਮੀ ਮੈਕਮੋਹਨ ਲਾਈਨ ਨੂੰ ਭਾਰਤ ਅਤੇ ਤਿੱਬਤ ਦੀ ਸਰਹੱਦ ਪ੍ਰਵਾਨ ਕਰ ਲਿਆ। ਫਲਸਵਰੂਪ ਤਵਾਂਗ ਅਤੇ ਕਈ ਹੋਰ ਇਲਾਕਿਆਂ ‘ਤੇ ਭਾਰਤ ਦਾ ਅਧਿਕਾਰ ਮੰਨ ਲਿਆ ਗਿਆ। ਪਰ ਚੀਨੀ ਪ੍ਰਤੀਨਿਧੀਆਂ ਨੇ ਇਸ ਸੰਧੀ ਦਾ ਸਖ਼ਤ ਵਿਰੋਧ ਕੀਤਾ ਅਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਕੇ ਮੀਟਿੰਗ ਵਿੱਚੋਂ ਵਾਕ ਆਊਟ ਕਰ ਗਏ।
ਇਲਾਕੇ ਵਿੱਚ ਆਪਣੇ ਅਫ਼ਸਰ ਨਿਯੁਕਤ ਕਰ ਕੇ ਸਾਰੇ ਤਿੱਬਤੀ ਅਧਿਕਾਰੀ ਕੱਢ ਦਿੱਤੇ
1935 ਵਿੱਚ ਵਿਦੇਸ਼ ਵਿਭਾਗ ਦੇ ਡਿਪਟੀ ਸੈਕਟਰੀ ਉਲਫ ਕੈਰੋ ਦੇ ਧਿਆਨ ‘ਚ ਆਇਆ ਕਿ ਮੈਕਮੋਹਨ ਲਾਈਨ ਅਜੇ ਤੱਕ ਨਕਸ਼ਿਆਂ ‘ਚ ਵਿਖਾਈ ਹੀ ਨਹੀਂ ਗਈ। ਉਸ ਦੇ ਅਣਥੱਕ ਯਤਨਾਂ ਕਾਰਨ ਸਰਵੇ ਆਫ ਇੰਡੀਆ ਨੇ 1937 ਈ. ਤੋਂ ਮੈਕਮੋਹਨ ਲਾਈਨ ਆਪਣੇ ਨਕਸ਼ਿਆਂ ਵਿੱਚ ਭਾਰਤ ਅਤੇ ਤਿੱਬਤ ਦੀ ਮਾਨਤਾ ਪ੍ਰਾਪਤ ਸਰਹੱਦ ਵਜੋਂ ਵਿਖਾਉਣੀ ਸ਼ੁਰੂ ਕਰ ਦਿੱਤੀ। 1944 ਵਿੱਚ ਬ੍ਰਿਟਿਸ਼ ਸਰਕਾਰ ਨੇ ਇਸ ਇਲਾਕੇ ਵਿੱਚ ਆਪਣੇ ਅਫ਼ਸਰ ਨਿਯੁਕਤ ਕਰ ਕੇ ਸਾਰੇ ਤਿੱਬਤੀ ਅਧਿਕਾਰੀ ਕੱਢ ਦਿੱਤੇ।
1947 ‘ਚ ਭਾਰਤ ਦੇ ਅਜ਼ਾਦ ਹੋਣ ਤੋਂ ਬਾਦ ਤਿੱਬਤ ਨੇ ਦੁਬਾਰਾ ਕੁਝ ਹਲਚਲ ਕਰਨੀ ਸ਼ੁਰੂ ਕਰ ਦਿੱੱਤੀ। ਤਿੱਬਤ ਨੇ ਨਵੰਬਰ 1947 ‘ਚ ਭਾਰਤ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਤਵਾਂਗ ਅਤੇ ਹੋਰ ਕਈ ਇਲਾਕਿਆਂ ‘ਤੇ ਆਪਣਾ ਹੱਕ ਜਤਾਇਆ। ਪਰ ਭਾਰਤ ਨੇ ਇੱਕ ਤਰਫ਼ਾ ਤੌਰ ‘ਤੇ ਮੈਕਮੋਹਨ ਲਾਈਨ ਨੂੰ ਭਾਰਤ-ਤਿੱਬਤ ਸਰਹੱਦ ਐਲਾਨ ਦਿੱਤਾ। ਹੁਣ ਭਾਵੇਂ ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਦਾ ਹੈ, ਪਰ 1959 ‘ਚ ਤਿੱਬਤ ਛੱਡ ਕੇ ਭੱਜਣ ਤੋਂ ਪਹਿਲਾਂ ਉਹ ਵੀ ਮੈਕਮੋਹਨ ਲਾਈਨ ਨੂੰ ਮਾਨਤਾ ਨਹੀਂ ਸੀ ਦੇਂਦਾ। 1949 ‘ਚ ਚੀਨ ਵਿੱਚ ਕਮਿਊਨਿਸਟ ਇਨਕਲਾਬ ਆ ਗਿਆ ਅਤੇ 1951 ਵਿੱਚ ਉਸ ਨੇ ਤਿੱਬਤ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਸ਼ੁਰ-ਸ਼ੁਰੂ ‘ਚ ਚੀਨ ਦੀ ਕਮਿਊਨਿਸਟ ਸਰਕਾਰ ਦੇ ਭਾਰਤ ਨਾਲ ਬਹੁਤ ਹੀ ਨਿੱਘੇ ਸਬੰਧ ਸਨ।
ਦਲਾਈਲਾਮਾ ਦੇ ਭਾਰਤ ਭੱਜਣ ਤੋਂ ਬਾਦ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਤਲਖ਼ੀ ਆਉਣੀ ਸ਼ੁਰੂ ਹੋ ਗਈ
ਇਸ ਲਈ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਮਾਮਲੇ ‘ਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਕੀਤੀ। ਪਰ ਦਲਾਈਲਾਮਾ ਦੇ ਭਾਰਤ ਭੱਜਣ ਤੋਂ ਬਾਦ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਤਲਖ਼ੀ ਆਉਣੀ ਸ਼ੁਰੂ ਹੋ ਗਈ। ਇਸ ਖੁੰਦਕ ਅਤੇ ਹੋਰ ਕਈ ਕਾਰਨਾਂ ਕਾਰਨ 20 ਅਕਤੂਬਰ 1962 ਵਾਲੇ ਦਿਨ ਚੀਨੀ ਫੌਜ ਨੇ ਭਾਰਤ ‘ਤੇ ਹਮਲਾ ਕਰ ਦਿੱਤਾ ਅਤੇ ਅਰੁਣਾਚਲ ਪ੍ਰਦੇਸ਼ ਦੇ ਜਿਆਦਾਤਰ ਹਿੱਸੇ ‘ਤੇ ਕਬਜ਼ਾ ਕਰ ਲਿਆ। ਪਰ ਰੂਸ, ਅਮਰੀਕਾ ਅਤੇ ਹੋਰ ਸੁਪਰ ਪਾਵਰਾਂ ਦੇ ਸਖ਼ਤ ਦਬਾਅ ਕਾਰਨ ਉਸ ਨੂੰ ਸਾਰਾ ਇਲਾਕਾ ਖਾਲੀ ਕਰਨਾ ਪਿਆ ਤੇ ਉਸ ਦੀਆਂ ਫੌਜਾਂ ਵਾਪਸ ਮੈਕਮੋਹਨ ਲਾਈਨ ‘ਤੇ ਚਲੀਆਂ ਗਈਆਂ। ਹਿਮਾਲਿਆ ਦੇ ਇਸ ਪਾਰ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਭੂਗੋਲਿਕ ਤੌਰ ‘ਤੇ Àੁਂਜ ਵੀ ਭਾਰਤ ਦੇ ਨਜ਼ਦੀਕ ਹੈ।
ਚੀਨ ਭਾਰਤ ਨੂੰ ਪਰੇਸ਼ਾਨ ਕਰਨ ਲਈ ਸਰਹੱਦ ‘ਤੇ ਭੜਕਾਹਟ ਭਰੀਆਂ ਕਾਰਵਾਈਆਂ ਕਰਦਾ ਰਹਿੰਦਾ ਹੈ। ਉਸ ਦੀ ਫੌਜ ਕਦੇ ਭਾਰਤ ਦੇ ਅੰਦਰ ਆ ਜਾਂਦੀ ਹੈ, ਕਦੇ ਹੈਲੀਪੈਡ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਕਦੇ ਭਾਰਤੀ ਫੌਜ ਵੱਲੋਂ ਬਾਰਡਰ ‘ਤੇ ਸੜਕਾਂ ਬਣਾਉਣ ਵਿੱਚ ਰੁਕਾਵਟ ਪੈਦਾ ਕਰਦੀ ਹੈ। ਪਰ ਭਾਰਤੀ ਫੌਜ ਵੀ ਹੁਣ 1962 ਵਾਲੀ ਨਹੀਂ ਰਹੀ ਜੋ ਅਚਨਚੇਤੀ ਕਾਬੂ ਆ ਗਈ ਸੀ। ਹੁਣ ਭਾਰਤ ਚੀਨ ਦੀ ਹਰ ਚੁਣੌਤੀ ਲਈ ਤਿਆਰ ਹੈ।
ਬਲਰਾਜ ਸਿੰਘ ਸਿੱਧੂ
ਲੇਖਕ ਸੀਨੀਅਰ ਪੁਲਿਸ ਅਧਿਕਾਰੀ ਹੈ ਪੰਡੋਰੀ ਸਿੱਧਵਾਂ
ਮੋ. 9815124449
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ