worker - Sach Kahoon Punjabi

ਆਖ਼ਰ ਮਜ਼ਦੂਰ ਨੂੰ ਮਜ਼ਬੂਰ ਸਮਝਣ ਦੀ ਗਲਤੀ ਕਿਉਂ!
ਆਖ਼ਰ ਮਜ਼ਦੂਰ ਨੂੰ ਮਜ਼ਬੂਰ ਸਮਝਣ ਦੀ ਗਲਤੀ ਕਿਉਂ!

ਮਜ਼ਦੂਰਾਂ ਦੀ ਪਿੰਡ ਵਾਪਸੀ ਹੀ ਹੋੜ ਅਤੇ ਸੜਕ ‘ਤੇ ਮੱਚਿਆ ਮੌਤ ਦਾ ਤਾਂਡਵ ਸੰਵੇਦਨਾਵਾਂ ਨੂੰ ਇਨ੍ਹੀਂ ਦਿਨੀਂ ਝੰਜੋੜ ਕੇ ਰੱਖ ਗਿਆ ਹੈ ਸੈਂਕੜੇ ਹਜ਼ਾਰਾਂ ਮੀਲ ਦੀ ਯਾਤਰਾ ਬਜ਼ੁਰਗ ਤੋਂ ਲੈ ਕੇ ਬੱਚੇ ਅਤੇ ਔਰਤਾਂ ਦਾ ਜੋ ਹਜ਼ੂਮ ਸੜਕਾਂ ‘ਤੇ ਇਨ੍ਹੀਂ ਦਿਨੀਂ ਪੈਦਲ ਜਾਂਦਾ ਦਿਸ ਰਿਹਾ ਹੈ ਉਹ ਲੋਕਤੰਤਰ ਦੀ ਮਰਿਆਦਾ ‘ਚ ਨਿਹਿੱਤ ਸਰਕਾਰਾਂ ਲਈ ਨਾ ਸਿਰਫ਼ ਚੁਣੌਤੀ ਹੈ

ਸਗੋਂ ਉਨ੍ਹਾਂ ਦੇ ਕੰਮ -ਕਾਰ ‘ਤੇ ਵੀ ਸਵਾਲੀਆ ਨਿਸ਼ਾਨ ਲਾਉਂਦਾ ਹੈ ਜਿਸ ਤਰ੍ਹਾਂ ਸੜਕਾਂ ‘ਤੇ ਹਾਦਸਿਆਂ ਦੀ ਗਿਣਤੀ ਵਧੀ ਹੈ ਤੇ ਮੌਤ ਦੇ ਅੰਕੜੇ ਅਕਾਸ਼ ਛੂਹ ਰਹੇ ਹਨ ਉਹ ਕਿਸੇ ਵੀ ਸੱਭਿਆ ਸਮਾਜ ਨੂੰ ਹਿਲਾ ਸਕਦੇ ਹਨ ਹਾਦਸੇ ਇਹ ਇਸ਼ਾਰਾ ਕਰਦੇ ਹਨ ਕਿ ਕੋਰੋਨਾ ਵਾਇਰਸ ਤੋਂ ਵੀ ਵੱਡੀ ਸਮੱਸਿਆ ਇਨ੍ਹੀਂ ਦਿਨੀਂ ਮਜ਼ਦੂਰਾਂ ਦੀ ਘਰ ਵਾਪਸੀ ਹੈ ਲਾਕਡਾਊਨ ਕਾਰਨ ਕਰੋੜਾਂ ਦੀ ਗਿਣਤੀ ‘ਚ ਲੋਕ ਬੇਰੁਜ਼ਗਾਰ ਹੋ ਗਏ 50 ਦਿਨਾਂ ਦੇ ਇਸ ਲਾਕਡਾਊਨ ‘ਚ ਭੁੱਖ ਅਤੇ ਪਿਆਸ ‘ਚ ਵੀ ਇਜ਼ਾਫ਼ਾ ਹੋ ਗਿਆ

ਸਰਕਾਰੀ ਸੰਸਥਾ ਹੋਵੇ ਜਾਂ ਗੈਰ-ਸਰਕਾਰੀ ਸਭ ਨੂੰ ਇਸ ਵਾਇਰਸ ਨੇ ਹਾਸ਼ੀਏ ‘ਤੇ ਖੜ੍ਹਾ ਕਰ ਦਿੱਤਾ ਹੈ ਕੁਝ ਸਮਾਜਸੇਵੀ ਸੰਸਥਾਵਾਂ ਅੱਜ ਵੀ ਸੇਵਾ ‘ਚ ਨਿਹਚਾ ਦਿਖਾ ਰਹੀਆਂ ਹਨ ਪਰ ਉਹ ਵੀ ਅਸੀਮਤ ਵਸੀਲਿਆਂ ਨਾਲ ਭਰਪੂਰ ਨਹੀਂ ਹਨ ਸਵਾਲ ਇਹ ਹੈ ਕਿ ਕੀ ਲਾਕਡਾਊਨ ਤੋਂ ਪਹਿਲਾਂ ਸਰਕਾਰ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕੀ ਕਿ ਜੋ ਦਿਹਾੜੀ ਮਜ਼ਦੂਰ ਜਾਂ ਕਾਰਖਾਨਿਆਂ ‘ਚ ਛੋਟੀ-ਮੋਟੀ ਨੌਕਰੀ ਕਰਦੇ ਹਨ,

ਰਿਕਸ਼ਾ, ਆਟੋ, ਟੈਕਸੀ ਚਲਾਉਂਦੇ ਹਨ, ਘਰਾਂ ‘ਚ ਝਾੜੂ-ਪੋਚੇ ਦਾ ਕੰਮ ਕਰਦੇ ਹਨ, ਦਫ਼ਤਰਾਂ ‘ਚ ਆਊਟਸੋਰਸਿੰਗ ਦੇ ਤੌਰ ‘ਤੇ ਸੇਵਾਵਾਂ ਦਿੰਦੇ ਹਨ, ਇੰਨਾ ਹੀ ਨਹੀਂ ਮੂੰਗਫ਼ਲੀ ਵੇਚਣ ਤੋਂ ਲੈ ਕੇ ਚੱਪਲ-ਜੁੱਤੇ ਬਣਾਉਣ ਵਾਲੇ ਮੋਚੀ ਸਮੇਤ ਕਰੋੜਾਂ ਕਾਮਿਆਂ ਦਾ ਜਦੋਂ ਕੰਮ ਤਮਾਮ ਹੋਵੇਗਾ ਤਾਂ ਉਨ੍ਹਾਂ ਦਾ ਰੁਖ ਕੀ ਹੋਵੇਗਾ 24 ਮਾਰਚ ਤੋਂ ਲਾਗੂ ਲਾਕਡਾਊਨ ਦੇ ਤੀਜੇ ਦਿਨ ਹੀ ਦਿੱਲੀ ‘ਚ ਘਰ ਜਾਣ ਦਾ ਜੋ ਲੱਖਾਂ ਦਾ ਜੋ ਭੀੜ ਦਿਸੀ ਉਹ ਇਸ ਗੱਲ ਨੂੰ ਤਸਦੀਕ ਕਰਦੀ ਹੈ

ਕੋਰੋਨਾ ਦਾ ਮੀਟਰ ਰੋਜ਼ਾਨਾ ਦੀ ਤੇਜ਼ੀ ਨਾਲ ਵਧਣ ਲੱÎਗਾ ਹੈ ਪਰ ਸਮੱਸਿਆ ਕਿਤੇ ਹੋਰ ਵੀ ਵਧ ਰਹੀ ਸੀ ਉਹ ਸੀ ਬੇਰੁਜ਼ਗਾਰ ਹੋ ਚੁੱਕੇ ਕਾਮਿਆਂ ਲਈ ਟਿਕਾਣਾ ਅਤੇ ਭੁੱਖ ਜਿਸ ਨੇ ਇਨ੍ਹਾਂ ਨੂੰ ਜੀਵਨ ਤੋਂ ਦਰ-ਬ-ਦਰ ਕਰ ਦਿੱਤਾ ਸਿਲਸਿਲਾ ਪਹਿਲਾਂ ਬਹੁਤ ਮਾਮੂਲੀ ਸੀ ਪਰ ਇਨ੍ਹੀਂ ਦਿਨੀਂ ਹੜ੍ਹ ਚੁੱਕਾ ਹੈ

ਪੂਰੇ ਦੇਸ਼ ‘ਚ ਚਾਰੇ ਪਾਸੇ ਘਰ ਵਾਪਸੀ ਦੀ ਪੈੜ-ਚਾਲ ਦੇਖੀ ਜਾ ਸਕਦੀ ਹੈ ਅਤੇ ਪੂਰੇ ਦੇਸ਼ ‘ਚ ਮੌਤ ਦੇ ਹਾਦਸੇ ਵੀ ਅੰਕੜਾਬੱਧ ਹੋ ਰਹੇ ਹਨ ਅਤੇ ਹੁਣ ਤਾਂ ਦਿਨ ਭਰ ‘ਚ ਕਈ ਹਾਦਸੇ ਦੇਖੇ ਜਾ ਸਕਦੇ ਹਨ 16 ਮਈ ਦੇ ਇੱਕ ਅੰਕੜੇ ਦੀ ਉਦਾਹਰਨ ਦੇਈਏ ਤਾਂ ਉੱਤਰ ਪ੍ਰਦੇਸ਼ ਦੇ ਔਰੱਈਆ ‘ਚ 24 ਮਜ਼ਦੂਰ ਕਾਲ ਦਾ ਸ਼ਿਕਾਰ ਹੋ ਗਏ

ਇਹ ਹਰਿਆਣਾ ਅਤੇ ਰਾਜਸਥਾਨ ਤੋਂ ਆਪਣੇ ਘਰ ਜਾ ਰਹੇ ਸਨ ਜਿਸ ‘ਚ ਜ਼ਿਆਦਾਤਰ ਮਜ਼ਦੂਰ ਪੱਛਮੀ ਬੰਗਾਲ, ਝਾਰਖੰਡ ਅਤੇ ਬਿਹਾਰ ਦੇ ਸਨ ਜਿਉਂ-ਜਿਉਂ ਦਿਨ ਬੀਤਦੇ ਗਏ ਕੋਰੋਨਾ ਦਾ ਡਰ ਲੋਕਾਂ ‘ਚ ਵਧਦਾ ਗਿਆ ਤੇ ਲੋਕ ਪੂਰੀ ਤਰ੍ਹਾਂ ਘਰਾਂ ‘ਚ ਕੈਦ ਹੋ ਗਏ ਅਤੇ ਇਹ ਗੱਲ ਮੰਨੋ ਮਜ਼ਦੂਰਾਂ ‘ਤੇ ਲਾਗੂ ਹੀ ਨਹੀਂ ਹੁੰਦੀ ਜ਼ਾਹਿਰ ਹੈ ਕਿ ਭੁੱਖ ਅਤੇ ਪਿਆਸ ਕੀ ਨਹੀਂ ਕਰਵਾ ਦੇਂਦਾ ਆਪਣੇ ਹੀ ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਭੁੱਖ ਨਾਲ ਵਿਲਕਣਾ ਆਖ਼ਰ ਕੌਣ ਦੇਖ ਸਕਦਾ ਹੈ

ਅਜਿਹੇ ‘ਚ ਜਦੋਂ ਉਮੀਦਾਂ ‘ਚ ਸ਼ਹਿਰ ਖਰਾ ਨਹੀਂ ਉੱਤਰਦਾ ਹੈ ਤਾਂ ਪਿੰਡ ਦੀ ਯਾਦ ਆਉਣੀ ਲਾਜ਼ਮੀ ਹੈ ਅਤੇ ਮਜ਼ਦੂਰਾਂ ਨੇ ਇਹੀ ਕੀਤਾ ਭਾਵੇਂ ਉਨ੍ਹਾਂ ਨੂੰ ਹਜ਼ਾਰ ਕਿਲੋਮੀਟਰ ਦੀ ਯਾਤਰਾ ਪੈਦਲ ਕਰਨੀ ਪੈ ਰਹੀ ਹੈ ਪਰ ਉਨ੍ਹਾਂ ਦੇ ਮਨ ‘ਚ ਪਿੰਡ ਜਾਣ ਦਾ ਸਕੂਨ ਕਿਸੇ ਨਾ ਕਿਸੇ ਕੋਨੇ ‘ਚ ਤਾਂ ਹੈ ਲੋਕਤੰਤਰ ‘ਚ ਕਿਹਾ ਜਾਂਦਾ ਹੈ ਕਿ ਸਰਕਾਰਾਂ ਜਨਤਾ ਦੇ ਦਰਦ ਨੂੰ ਆਪਣਾ ਬਣਾ ਲੈਂਦੀਆਂ ਹਨ ਪਰ ਇਹ ਸਪੱਸ਼ਟ ਰੂਪ ਨਾਲ ਦਿਸ ਰਿਹਾ ਹੈ ਕਿ ਸਰਕਾਰਾਂ ਇਨ੍ਹਾਂ ਦੇ ਦਰਦ ਤੋਂ ਮੰਨੋ ਪਾਸਾ ਵੱਟ ਗਈਆਂ ਹਨ

ਉਂਜ ਤਜ਼ਰਬਾ ਵੀ ਇਹੀ ਕਹਿੰਦਾ ਹੈ ਕਿ ਦੁੱਖ-ਦਰਦ ‘ਚ ਪਿੰਡ ਅਤੇ ਜਦੋਂ ਕਿਤੋਂ ਕੁਝ ਨਾ ਹੋਵੇ ਤਾਂ ਵੀ ਪਿੰਡ ਹੀ ਪਨਾਹ ਦਿੰਦਾ ਹੈ ਏਨੀ ਛੋਟੀ ਜਿਹੀ ਗੱਲ ਸਮਝਣ ‘ਚ ਸ਼ਾਸਨ-ਪ੍ਰਸ਼ਾਸਨ ਨੇ ਕਿਵੇਂ ਗਲਤੀ ਕਰ ਦਿੱਤੀ ਰੇਲ ਮੰਤਰਾਲੇ ਦਾ ਅੰਕੜਾ ਹੈ ਕਿ 10 ਲੱਖ ਲੋਕਾਂ ਨੂੰ ਉਨ੍ਹਾਂ ਦੇ ਘਰ ਵਾਪਸ ਪਹੁੰਚਾਉਣ ਦਾ ਕੰਮ ਕੀਤਾ ਹੈ ਹੋ ਸਕਦਾ ਹੈ ਕਿ ਇਹ ਅੰਕੜਾ ਹੁਣ ਵਧ ਗਿਆ ਹੋਵੇ ਪਰ ਇਹ ਨਾਕਾਫ਼ੀ ਹੈ  ਉੱਤਰ ਪ੍ਰਦੇਸ਼ ਸਮੇਤ ਕੁਝ ਸੂਬਾ ਸਰਕਾਰਾਂ ਨੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਸਮੇਤ ਕੁਝ ਫ਼ਸੇ ਲੋਕਾਂ ਨੂੰ ਬੱਸ ਜ਼ਰੀਏ ਵਾਪਸੀ ਕਰਾਈ ਹੈ ਇਹ ਇੱਕ ਚੰਗੀ ਪਹਿਲ ਸੀ ਪਰ ਇਸ ਨੂੰ ਸਮੇਂ ਤੋਂ ਪਹਿਲਾਂ ਕਰ ਲਿਆ ਜਾਂਦਾ ਤਾਂ ਫੈਸਲਾ ਹੋਰ ਵਧੀਆ ਕਹਾਉਂਦਾ

ਪੈਦਲ ਆਪਣੇ-ਆਪਣੇ ਪਿੰਡ ਪਹੁੰਚਣ ਦਾ ਕੀ ਅੰਕੜਾ ਹੈ ਇਸ ਦੀ ਜਾਣਕਾਰੀ ਸਰਕਾਰ ਨੂੰ ਹੈ ਜਾ ਨਹੀਂ ਕਹਿਣਾ ਔਖਾ ਹੈ ਇੱਕ ਨਕਾਰਾਤਮਕ ਪਰਿਪੱਖ ਇਹ ਵੀ ਹੈ ਕਿ ਮਜ਼ਦੂਰਾਂ ਦੀ ਲਗਾਤਾਰ ਵਾਪਸੀ ਨੇ ਪੂਰੇ ਭਾਰਤ ‘ਚ ਕੋਰੋਨਾ ਮੀਟਰ ਨੂੰ ਤੇਜ਼ੀ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਅਰਥਵਿਵਸਥਾ ਠੱਪ ਹੈ 12 ਮਈ ਤੋਂ ਕੁਝ ਰੇਲਾਂ ਚਲਾਈਆਂ ਗਈਆਂ ਹਨ, ਹੌਲੀ-ਹੌਲੀ ਸਭਾਵਨਾਵਾਂ ਹੋਰ ਖੇਤਰਾਂ ‘ਚ ਲੱਭੀਆਂ ਜਾ ਰਹੀਆਂ ਹਨ

ਲਾਕਡਾਊਨ ਦਾ ਚੌਥਾ ਗੇੜ ਭਾਵੇਂ ਢਿੱਲ ਨਾਲ ਰਹੇ ਪਰ ਕੋਰੋਨਾ ਤੋਂ ਮੁਕਤੀ ਕਦੋਂ ਮਿਲੇਗੀ ਕਿਸੇ ਨੂੰ ਨਹੀਂ ਪਤਾ ਹੱਲ ਕਿੰਨਾ  ਅਤੇ ਕਿੱਥੇ ਕਹਿ ਸਕਣਾ ਮੁਸ਼ਕਲ ਹੈ ਜਦੋਂ ਕਿ ਹਾਲੇ ਤਾਂ ਸਮੱਸਿਆ ਹੀ ਉਫ਼ਾਨ ‘ਤੇ ਹੈ ਦੇਸ਼ ‘ਚ ਖੁਰਾਕ ਦੀ ਕੋਈ ਸਮੱਸਿਆ ਨਹੀਂ ਹੈ ਅਜਿਹਾ ਖੁਰਾਕ ਮੰਤਰੀ ਵੱਲੋਂ ਬਿਆਨ ਹੈ 5 ਕਿੱਲੋ ਰਾਸ਼ਨ ਦਿੱਤਾ ਗਿਆ ਹੁਣ ਇਹ ਕਿੰਨੀ ਭਰਪਾਈ ਕਰ ਸਕੇਗਾ ਇਹ ਵੀ ਪੜਤਾਲ ਦਾ ਵਿਸ਼ਾ ਹੈ ਸਵਾਲ ਹੈ ਕਿ ਜਦੋਂ ਖੁਰਾਕ ਵੰਡ ‘ਚ ਸੁੱਚਤਾ ਹੈ ਤਾਂ ਮਜ਼ਦੂਰਾਂ ਨੇ ਘਰ ਵਾਪਸੀ ਦਾ ਮਨ ਕਿਉਂ ਬਣਾਇਆ ਕਿਤੇ ਅਜਿਹਾ ਤਾਂ ਨਹੀਂ ਕਿ ਕੋਰੇ ਕਾਗਜ਼ ‘ਤੇ ਗੁਲਾਬੀ ਅੱਖਰ ਲਿਖ ਕੇ ਕਹਾਣੀ ਕੁਝ ਹੋਰ ਦੱਸੀ ਜਾ ਰਹੀ ਹੈ

ਰਾਮ ਬਿਲਾਸ ਪਾਸਵਾਨ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਕਿੰਨੇ ਮਜ਼ਦੂਰ ਗਰੀਬ ਹਨ ਇਹ ਪਤਾ ਲਾਉਣਾ ਮੁਸ਼ਕਿਲ ਹੈ  ਇਸ ਤਰ੍ਹਾਂ 5 ਕਿੱਲੋ ਰਾਸ਼ਨ ਮੁਫ਼ਤ ਦੇਣ ਦੇ ਐਲਾਨ ‘ਚ ਦੇਰੀ ਸੁਭਾਵਿਕ ਹੈ ਸੂਬਾ ਸਰਕਾਰਾਂ ਨੇ ਸੁਸ਼ਾਸਨ ਦਾ ਜਿੰਮਾ ਤਾਂ ਖੂਬ ਉਠਾਇਆ ਪਰ ਮਜ਼ਦੂਰਾਂ ਦੇ ਕੰਮ ਇਹ ਵੀ ਪੂਰੀ ਤਰ੍ਹਾਂ ਨਹੀਂ ਆਇਆ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਸੁਸ਼ਾਸਨ ਬਾਬੂ ਦੇ ਰੂਪ ‘ਚ ਮੰਨਿਆ ਜਾਂਦਾ ਹੈ

ਪਰ ਉਹ ਆਪਣੇ ਹੀ ਸੂਬੇ ਦੇ ਨਿਵਾਸੀਆਂ ਨੂੰ ਵਾਪਸ ਲਿਆਉਣ ਤੋਂ ਬਹੁਤ ਦਿਨਾਂ ਤੱਕ ਕਰਤਾਉਂਦੇ ਰਹੇ ਉਨ੍ਹਾਂ ਨੂੰ ਡਰ ਸੀ ਕਿ ਬਿਹਾਰ ‘ਚ ਉਨ੍ਹਾਂ ਦੇ ਆਉਣ ਨਾਲ ਕੋਰੋਨਾ ਫੈਲ ਜਾਵੇਗਾ ਕੇਂਦਰ ਸਰਕਾਰ ਨੇ ਕਈ ਆਰਥਿਕ ਕਦਮ ਚੁੱਕੇ ਹਨ ਜਾਹਿਰ ਹੈ ਕਿ ਸਭ ਨੂੰ ਰਾਹਤ ਪੂਰੀ ਤਰ੍ਹਾਂ ਨਹੀਂ ਮਿਲੇਗੀ ਪਰੰਤੂ ਸਰਕਾਰ ਦੇ ਇਰਾਦਿਆਂ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਈਐਮਆਈ ਦੀ ਭਰਪਾਈ ‘ਚ ਤਿੰਨ ਮਹੀਨੇ ਦੀ ਛੋਟ ਸੰਭਵ ਹੈ ਕੀ ਇਹ ਹੋਰ ਅੱਗੇ ਵਧੇਗਾ ਤੋਂ ਲੈ ਕੇ ਰਿਟਰਨ ਦਾਖ਼ਲ ਕਰਨ ਤੱਕ ‘ਤੇ ਕਈ ਕਦਮ ਪਹਿਲਾਂ ਹੀ ਚੁੱਕੇ ਜਾ ਚੁੱਕੇ ਹਨ ਅਤੇ ਹੁਣ ਇੱਕ ਮਿੰਨੀ ਬਜਟ ਦੇ ਜਰੀਏ ਸਰਕਾਰ ਦਰਿਆਦਿਲੀ ਦਿਖਾ ਰਹੀ ਹੈ

ਕਿਸਾਨ, ਮਜ਼ਦੂਰ, ਮੱਧ ਵਰਗ ਤੋਂ ਲੈ ਕੇ ਰੇਹੜੀ ਅਤੇ ਪਟੜੀ ਵਾਲੇ ਇਸ ਰਾਹਤ ਦੇ ਦਾਇਰੇ ‘ਚ ਪਰ ਲਾਭ ਕਿੰਨਾ ਹੋਵੇਗਾ ਇਹ ਸਮਾਂ ਹੀ ਦੱਸੇਗਾ ਫ਼ਿਲਹਾਲ ਇਸ ਗੱਲ ‘ਤੇ ਵੀ ਗੌਰ ਕਰਨਾ ਜ਼ਰੂਰੀ ਹੈ ਕਿ ਮਜ਼ਦੂਰ ਨੇ ਵੀ ਮੋਦੀ ਸਰਕਾਰ ਨੂੰ 300 ਦੇ ਪਾਰ ਲਿਜਾਣ ‘ਚ ਵਧ-ਚੜ੍ਹ ਕੇ ਹਿੱਸੇਦਾਰੀ ਪਾਈ ਹੈ

ਉਹ ਸਿਰਫ਼ ਇੱਕ ਵੋਟਰ ਨਹੀਂ ਸਗੋਂ ਦੇਸ਼ ਦੇ ਇੱਜਤਦਾਰ ਨਾਗਰਿਕ ਹਨ ਇੱਕ-ਇੱਕ ਮਜ਼ਦੂਰ ਦੀ ਸਮੱਸਿਆ ਦੇਸ਼ ਦੀ ਸਮੱਸਿਆ ਹੈ ਸਰਕਾਰ ਨੂੰ ਇਸ ‘ਤੇ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹਣੀਆਂ ਚਾਹੀਦੀਆਂ ਹਨ ਹੋ ਸਕਦਾ ਹੈ ਕਿ ਇਸ ਮੁਸ਼ਕਿਲ ਦੌਰ ‘ਚ ਸਰਕਾਰ ਦੇ ਸਾਰੇ ਇੰਤਜ਼ਾਮ ਘੱਟ ਰਹੇ ਹੋਣ ਬਾਵਜੂਦ ਇਸ ਦੇ ਜਿੰਮੇਵਾਰੀ ਤਾਂ ਉਨ੍ਹਾਂ ਦੀ ਹੀ ਹੈ ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ‘ਚ ਜਦੋਂ ਕਲ-ਕਾਰਖਾਨੇ ਖੁੱਲ੍ਹਣਗੇ, ਸੜਕਾਂ ‘ਤੇ ਵਾਹਨ ਦੌੜਨਗੇ, ਜਹਾਜ਼ ਵੀ ਹਵਾ ‘ਚ ਉਡਾਣ ਭਰਨਗੇ ਤਾਂ ਇਨ੍ਹਾਂ ਕਾਮਿਆਂ ਦੀ ਘਾਟ ਦੇ ਚੱਲਦਿਆਂ ਮੁਸ਼ਕਿਲਾਂ ਵੀ ਬਾਦਸਤੂਰ ਦਿਖਾਈ ਦੇਣਗੀਆਂ ਪਿੰਡ ਜਾਣ ਵਾਲੇ ਮਜ਼ਦੂਰ ਸ਼ਹਿਰ ਦਾ ਹੁਣ ਰੁਖ ਕਦੋਂ ਕਰਨਗੇ ਕਹਿਣਾ ਮੁਸ਼ਕਿਲ ਹੈ

ਸਥਿਤੀ ਇਹ ਵੀ ਦੱਸਦੀ ਹੈ ਕਿ ਸਰਕਾਰ ‘ਤੇ ਉਨ੍ਹਾਂ ਦਾ ਭਰੋਸਾ ਕਮਜ਼ੋਰ ਹੋਇਆ ਹੈ ਜਿਸਦੀ ਕੀਮਤ ਸਰਕਾਰਾਂ ਨੂੰ ਤਾਰਨੀ ਪਵੇਗੀ ਫ਼ਿਲਹਾਲ ਕੋਰੋਨਾ ਨਾਲ ਨਜਿੱਠਣਾ ਪਹਿਲ ਹੈ ਪਰੰਤੂ ਦੇਸ਼ ਦੇ ਨਾਗਰਿਕਾਂ ਨਾਲ ਹੋ ਰਹੇ ਹਾਦਸਿਆਂ ‘ਤੇ ਵੀ ਲਗਾਮ ਅਤੇ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਇੰਤਜ਼ਾਮ ਵੀ ਜ਼ਰੂਰੀ ਹੈ

ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਕਲੀਆ ਵਿਖੇ ਠੇਕੇ ਦੇ ਕਰਿੰਦੇ ਦਾ ਕਤਲ
ਉਧਾਰ ਸ਼ਰਾਬ ਨੂੰ ਲੈ ਕੇ ਹੋਇਆ ਝਗੜਾ ਪਹੁੰਚਿਆ ਕਤਲ ਤੱਕ

ਜੋਗਾ, ਸੱਚ ਕਹੂੰ ਨਿਊਜ਼

ਜੋਗਾ ਦੇ ਨੇੜਲੇ ਪਿੰਡ ਅਕਲੀਆ ਵਿਖੇ ਸ਼ਰਾਬ ਦੇ ਠੇਕੇ ‘ਤੇ ਕਰਿੰਦੇ ਦਾ ਕੰਮਕਾਜ ਦੇਖ ਰਹੇ ਪਿੰਡ ਅਕਲੀਆ ਦੇ ਨੌਜਵਾਨ ਕਰਮਜੀਤ ਸਿੰਘ ਘੋਗਾ (42) ਦਾ ਦੋ ਨੌਜਵਾਨਾਂ ਵੱਲੋਂ ਤੇਜ਼ ਹਥਿਆਰ ਨਾਲ ਕਤਲ ਕਰ ਦੇਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਕਰਿੰਦੇ ਕਰਮਜੀਤ ਸਿੰਘ ਘੋਗਾ ਦਾ ਪਿੰਡ ਦੇ ਨੌਜਵਾਨ ਗੁਰਲਾਲ ਸਿੰਘ ਉਰਫ਼ ਲਾਲੀ ਤੇ ਬਿਕਰਮਜੀਤ ਸਿੰਘ ਨਾਲ ਸ਼ਰਾਬ ਉਧਾਰ ਲੈਣ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ, ਪਰ ਗੁਰਲਾਲ ਸਿੰਘ ਤੇ ਬਿਕਰਮਜੀਤ ਸਿੰਘ ਨੇ ਕਰਿੰਦੇ ਕਰਮਜੀਤ ਸਿੰਘ ‘ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਰਿੰਦੇ ਦੀ ਮੌਕੇ ‘ਤੇ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਮਾਨਸਾ ਬਲਜਿੰਦਰ ਸਿੰਘ ਪੰਨੂੰ ਤੇ ਜੋਗਾ ਦੇ ਥਾਣਾ ਮੁਖੀ ਜਰਨੈਲ ਸਿੰਘ ਘਟਨਾ ਵਾਲੇ ਸਥਾਨ ‘ਤੇ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਆਸ-ਪਾਸ ਰਹਿੰਦੇ ਲੋਕਾਂ ਪਾਸੋਂ ਜਾਣਕਾਰੀ ਹਾਸਲ ਕੀਤੀ।

ਕੁਝ ਹੀ ਘੰਟਿਆਂ ‘ਚ ਕਤਲ ਦੇ ਮੁਲਜ਼ਮਾਂ ਦੀ ਭਾਲ ਕਰਨ ਵਾਲੇ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਘੋਗਾ ਪੁੱਤਰ ਰੌਲਾ ਸਿੰਘ ਵਾਸੀ ਅਕਲੀਆ ਪੱਖੋ ਰੋਡ ‘ਤੇ ਸ਼ਰਾਬ ਦੇ ਠੇਕੇ ‘ਤੇ ਕਰਿੰਦੇ ਵਜੋਂ ਕੰਮ ਕਾਜ ਦੇਖ ਰਿਹਾ ਸੀ ਉਨ੍ਹਾਂ ਦੱਸਿਆ ਕਿ ਬੀਤੀ ਸ਼ਨੀਵਾਰ ਦੀ ਰਾਤ ਨੌਜਵਾਨ ਗੁਰਲਾਲ ਸਿੰਘ ਲਾਲੀ ਪੁੱਤਰ ਸ੍ਰੀ ਬਾਬੂ ਸਿੰਘ ਵਾਸੀ ਅਕਲੀਆ ਤੇ ਬਿਕਰਮਜੀਤ ਸਿੰਘ ਸੋਨੀ ਪੁੱਤਰ ਸ੍ਰੀ ਬੰਤਾ ਸਿੰਘ ਵਾਸੀ ਭਾਈਰੂਪਾ ਹਾਲਵਾਦ ਅਕਲੀਆ ਨੇ ਠੇਕੇ ‘ਤੇ ਪੁੱਜ ਕੇ ਕਰਿੰਦੇ ਕਰਮਜੀਤ ਸਿੰਘ ਪਾਸੋਂ ਉਧਾਰ ਸ਼ਰਾਬ ਦੀ ਮੰਗ ਕੀਤੀ, ਪਰ ਕਰਿੰਦੇ ਨੇ ਸ਼ਰਾਬ ਉਧਾਰ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸਨੂੰ ਲੈ ਕੇ ਦੋਵਾਂ ਨੇ ਕਰਿੰਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਝਗੜਾ ਇੰਨਾ ਵਧ ਗਿਆ ਕਿ ਗੁਰਲਾਲ ਸਿੰਘ ਤੇ ਬਿਕਰਮਜੀਤ ਸਿੰਘ ਨੇ ਕਰਮਜੀਤ ਸਿੰਘ ਦੇ ਸਿਰ ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਰਮਜੀਤ ਸਿੰਘ ਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਚੰਨਣ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾ ਹਵਾਲੇ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਉਕਤ ਮੁਲਜਮਾਂ ‘ਤੇ ਪਹਿਲਾਂ ਵੀ ਕਈ ਅਜਿਹੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੱਖ-ਵੱਖ ਥਾਣਿਆ ਵਿੱਚ ਮਾਮਲੇ ਦਾਰਜ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੰਮ ਰੋਕੋ ਪ੍ਰਸਤਾਵ ਨੂੰ ਲੈ ਕੇ ਹੰਗਾਮਾ, ਅਕਾਲੀਆਂ ਨੇ ਮੰਗੀ ਕਰਮਚਾਰੀ ਦੀ ਬਰਖ਼ਾਸਤਗੀ
ਕਿਸਾਨੀ ਖ਼ੁਦਕੁਸੀਆ ‘ਤੇ ਅਕਾਲੀ ਚਾਹੁੰਦੇ ਸਨ ਕੰਮ ਰੋਕੋ ਪ੍ਰਸਤਾਵ ‘ਤੇ ਬਹਿਸ

ਚੰਡੀਗੜ (ਅਸ਼ਵਨੀ ਚਾਵਲਾ) । ਵਿਧਾਨ ਸਭਾ ਦੇ ਸਦਨ ਅੰਦਰ ਵੀਰਵਾਰ ਨੂੰ ਕੰਮ ਰੋਕੋ ਪ੍ਰਸਤਾਵ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ ਹੰਗਾਮਾ ਕੀਤਾ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਰੋਕੋ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਬਹਿਸ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਦਾ ਕਾਰਨ ਪ੍ਰਸਤਾਵ ਠੀਕ ਸਮੇਂ ਸਿਰ ਨਾ ਪੁੱਜਣ ਬਾਰੇ ਦੱਸਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪ੍ਰਸਤਾਵ ਲੈਣ ਵਾਲੇ ਕਰਮਚਾਰੀ ਦੀ ਬਰਖ਼ਾਸਤਗੀ ਤੱਕ ਮੰਗ ਲਈ। ਜਿਸ ਤੋਂ ਬਾਅਦ ਕਾਫ਼ੀ ਦੇਰ ਹੰਗਾਮਾ ਕਰਨ ਪਿੱਛੋਂ ਅਕਾਲੀ ਵਿਧਾਇਕ ਆਪਣੇ ਬੈਂਚ ‘ਤੇ ਜਾ ਕੇ ਬੈਠ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਢੀਂਡਸਾ ਅਤੇ ਬਿਕਰਮ ਮਜੀਠੀਆ ਨੇ ਜ਼ੀਰੋ ਕਾਲ ਦੌਰਾਨ ਖੜੇ ਹੁੰਦੇ ਹੋਏ ਕਿਹਾ ਉਨਾਂ ਵਲੋਂ ਇੱਕ ਕੰਮ ਰੋਕੋ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ‘ਤੇ ਬਹਿਸ ਹੋਣੀ ਚਾਹੀਦੀ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਨਾਂ ਦਾ ਪ੍ਰਸਤਾਵ ਸਵੇਰੇ 9:30 ‘ਤੇ ਪੁੱਜਾ ਹੈ, ਜਦੋਂ ਕਿ ਨਿਯਮਾਂ ਅਨੁਸਾਰ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਉਨਾਂ ਵੱਲੋਂ ਬੀਤੀ ਰਾਤ ਹੀ ਤਿਰਲੋਕ ਨਾਥ ਦੇ ਨਾਂਅ ਕਰਮਚਾਰੀ ਨੂੰ ਇਹ ਪ੍ਰਸਤਾਵ ਰਿਸੀਵ ਕਰਵਾ ਦਿੱਤਾ ਸੀ।

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਅਧਿਕਾਰਤ ਅਧਿਕਾਰੀ ਨਹੀਂ ਹੈ ਅਤੇ ਇਹ ਪ੍ਰਸਤਾਵ ਖ਼ੁਦ ਵਿਧਾਨ ਸਭਾ ਦੀ ਸਕੱਤਰ ਨੂੰ ਦੇਣਾ ਚਾਹੀਦਾ ਸੀ, ਜਿਸ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਕਰਮਚਾਰੀ ਨੇ ਪ੍ਰਸਤਾਵ ਰਸੀਵ ਕਰਦੇ ਹੋਏ ਉਨਾਂ ਨੂੰ ਗੁਮਰਾਹ ਕੀਤਾ ਹੈ, ਇਸ ਲਈ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਅੱਤਲ ਕਰਨ ਦੇ ਨਾਲ ਹੀ ਨੌਕਰੀ ਤੋਂ ਵੀ ਬਰਖ਼ਾਸਤ ਕੀਤਾ ਜਾਏ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਗਲਤ ਹੈ, ਇੰਜ ਨਹੀਂ ਹੋ ਸਕਦਾ ਹੈ। ਜਿਸ ‘ਤੇ ਕਾਫ਼ੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੰਗਾਮਾ ਕਰਦੇ ਰਹੇ ਅਤੇ ਬਾਅਦ ਵਿੱਚ ਆਪਣੇ ਬੈਂਚ ‘ਤੇ ਜਾ ਕੇ ਬੈਠ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਵਾਸੀ ਮਜ਼ਦੂਰ ਦੀ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ ਕਾਬੂ
ਬਠਿੰਡਾ ਦੀਪਰਵਾ ਲਾਕਰਾ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਖੁਲਾਸਾ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਦੇ ਹਰਦੇਵ ਨਗਰ ‘ਚ ਲੰਘੀ 27 ਜੂਨ ਨੂੰ ਪ੍ਰਵਾਸੀ ਮਜ਼ਦੂਰ ਦੀ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਬਠਿੰਡਾ ਰੇਂਜ ਦੇ ਆਈਜੀ ਮੁਹੰਮਦ ਫਿਆਜ਼ ਫਾਰੂਕੀ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨਵੀਨ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਆਈਜੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਐਸਐਸਪੀ ਬਠਿੰਡਾ ਦੀ ਅਗਵਾਈ ‘ਚ ਐਸਪੀਡੀ ਬਠਿੰਡਾ ਗੁਰਮੀਤ ਸਿੰਘ ਤੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ‘ਚ ਪੰਜ ਟੀਮਾਂ ਬਣਾਈਆਂ ਗਈਆਂ ਸਨ ਜਿੰਨ੍ਹਾਂ ‘ਚ ਮੁੱਖ ਅਫ਼ਸਰ ਥਾਣਾ ਥਰਮਲ ਬਠਿੰਡਾ, ਇੰਚਾਰਜ ਸੀਆਈਏ ਬਠਿੰਡਾ ਤੇ ਹੋਰ ਪੁਲਿਸ ਅਫ਼ਸਰ ਸ਼ਾਮਲ ਕੀਤੇ ਗਏ ਸਨ। (Bathinda News)

ਪੁਲਿਸ ਨੇ ਵਾਰਦਾਤ ਵਾਲੀ ਜਗ੍ਹਾ ਤੋਂ ਬੱਚੀ ਦਾ ਰਬੜ ਬੈਂਡ ਵੀ ਬਰਾਮਦ ਕੀਤਾ ਹੈ। ਤਫ਼ਤੀਸ਼ ਦੌਰਾਨ ਆਸ-ਪਾਸ ਵਸਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ ਸੀ। ਪੀੜਤ ਲੜਕੀ ਵੱਲੋਂ ਮੁਲਜਮ ਦੇ ਦੱਸੇ ਹੁਲੀਏ ਦੇ ਅਧਾਰ ‘ਤੇ 500 ਦੇ ਕਰੀਬ ਪੁਰਸ਼ਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਜੋਕਿ ਪੀੜਤ ਬੱਚੀ ਨੂੰ ਪਛਾਣ ਲਈ ਦਿਖਾਈਆਂ ਗਈਆਂ। ਪੀੜਤ ਵੱਲੋਂ ਕੀਤੀ ਗਈ ਪਛਾਣ ਅਨੁਸਾਰ ਮੁਲਜ਼ਮ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਮੁਲਜਮ ਦਾ ਪਿਛੋਕੜ ਮੁਹੱਲਾ ਸੀਸ ਕੀ ਨੰਗਲਾ, ਸਿੰਕਦਰਾਓ ਥਾਣਾ ਹਾਥਰਸ ਜੰਕਸ਼ਨ ਤਹਿਸੀਲ ਹਾਥਰਸ, ਜ਼ਿਲ੍ਹਾ ਅਲੀਗੜ੍ਹ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ।

ਮੁਲਜਮ ਨੇ ਪੁੱਛ-ਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ. ਮੁਲਜ਼ਮ ਦੀ ਪਤਨੀ ਦੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਬਠਿੰਡਾ ਸ਼ਹਿਰ ‘ਚ ਝਾੜੂ, ਵਾਇਪਰ ਆਦਿ ਘਰੇਲੂ ਸਮਾਨ ਵੇਚਦਾ ਹੈ। ਥਾਣਾ ਥਰਮਲ ਪੁਲਿਸ ਨੇ ਇਸ ਘਟਨਾ ਦੇ ਸਬੰਧ ‘ਚ ਅਣਪਛਾਤੇ ਵਿਅਕਤੀ ਖਿਲਾਫ ਪੁਲਿਸ ਕੇਸ ਦਰਜ ਕੀਤਾ ਸੀ ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਇਸ ਕੇਸ ਨੂੰ ਜਿੰਨੀ ਜਲਦੀ ਹੋ ਸਕਿਆ ਅਦਾਲਤ ‘ਚ ਲਿਜਾਇਆ ਜਾਏਗਾ ਅਤੇ ਸਜ਼ਾ ਵੀ ਦਿਵਾਈ ਜਾਏਗੀ। (Bathinda News)

ਪਖਾਨੇ ਚੁੱਕਣ ਨੂੰ ਲੈ ਕੇ ਕਾਰਵਾਈ ਦੇ ਆਦੇਸ਼ | Bathinda News

ਹਰਦੇਵ ਨਗਰ ਖੇਤਰ ‘ਚ ਪਹਿਲਾਂ ਆਰਜੀ ਪਾਖਾਨੇ ਰੱਖੇ ਹੋਏ ਸਨ ਜੋ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉੱਥੋਂ ਚੁੱਕ ਲਏ ਸਨ ਘਰ ‘ਚ ਪਾਖਾਨਾ ਨਾ ਹੋਣ ਕਰਕੇ ਮਾਸੂਮ ਬੱਚੀ ਨੂੰ ਜਬਰ ਜਨਾਹ ਦਾ ਸ਼ਿਕਾਰ ਹੋਣਾ ਪਿਆ ਹੈ। ਅੱਜ ਪ੍ਰੈਸ ਕਾਨਫਰੰਸ ‘ਚ ਡਿਪਟੀ ਕਮਿਸ਼ਨਰ ਬਠਿੰਡਾ ਦਿਪਾਰਵਾ ਲਾਕੜਾ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਸਬੰਧ ‘ਚ ਪੜਤਾਲ ਕਰਕੇ ਅਣਗਹਿਲੀ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਲਈ ਆਖ ਦਿੱਤਾ ਗਿਆ ਹੈ। (Bathinda News)