Assault - Sach Kahoon Punjabi
ਬਚਾਅ ‘ਚ ਉਤਰੇ ਸਾਂਸਦ ਉਦਿਤ ਰਾਜ
ਨਵੀਂ ਦਿੱਲੀ,
‘ਮਿ ਟੂ ਮੁਹਿੰਮ’ ‘ਚ ਕੇਂਦਰੀ ਮੰਤਰੀ ਐਮ.ਜੇ. ਅਕਬਰ ਦਾ ਵੀ ਨਾਂਅ ਸਾਹਮਣੇ ਆਇਆ ਹੈ ਵਿਦੇਸ਼ ਰਾਜ ਮੰਤਰੀ ‘ਤੇ ਪਹਿਲਾਂ ਤਾਂ ਦੋ ਮਹਿਲਾ ਪੱਤਰਕਾਰਾਂ ਨੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਸੀ ਪਰ ਹੁਣ ਤੀਜੀ ਔਰਤ ਵੀ ਸਾਹਮਣੇ ਆਈ ਹੈ ਪ੍ਰੇਰਨਾ ਸਿੰਘ ਬਿੰਦਰਾ ਨਾਂਅ ਦੀ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਵਾਪਰੀ ਘਟਨਾ 17 ਸਾਲ ਪੁਰਾਣੀ ਹੈ ਅਕਬਰ ਉਨ੍ਹਾਂ ‘ਤੇ ਅਸ਼ਲੀਲ ਟਿੱਪਣੀਆਂ ਕਰਦੇ ਸਨ ਅਤੇ ਉਨ੍ਹਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਸੀ  ਉਹ ਇੰਨੇ ਸਾਲਾਂ ਤੱਕ ਇਸ ਲਈ ਚੁੱਪ ਰਹੀ, ਕਿਉਂਕਿ ਉਸ ਕੋਲ ਸਬੂਤ ਨਹੀਂ ਸਨ ਸ੍ਰੀ ਅਕਬਰ ‘ਤੇ ਦੋ ਮਹਿਲਾ ਪੱਤਰਕਾਰਾਂ ਨੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਹੈ ਇੱਕ ਰਿਪੋਰਟ ਮੁਤਾਬਕ 2017 ‘ਚ ਇੱਕ ਮਹਿਲਾ ਪੱਤਰਕਾਰ ਨੇ ਆਪ ਬੀਤੀ ਦੱਸੀ ਸੀ, ਜਿਸ ਮੁਤਾਬਕ ਉਸ ਦੇ ਬਾਸ ਨੇ ਉਸ ਨੂੰ ਹੋਟਲ ੇਦ ਕਮਰੇ ‘ਚ ਉਸਨੂੰ ਜਦੋਂ ਇੰਟਰਵਿਊ ਲਈ ਸੱਦਿਆ ਸੀ ਹਾਰਵੇ ਵਿਟਸਿਟਨਸ ਆਫ ਦਾ ਵਰਲਡ ਨਾਂਅ ਤੋਂ ਲਿਖੇ ਪੋਸਟ ‘ਚ ਕਿਹਾ ਕਿ ਸ੍ਰੀ ਅਕਬਰ ਨੇ ਹੋਟਲ ਦੇ ਕਮਰੇ ‘ਚ ਉਨ੍ਹਾਂ ਦਾ ਇੰਟਰਵਿਊ ਲਿਆ ਸੀ ਅਤੇ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ ਉਨ੍ਹਾਂ ਨੇ ਬਿਸਤਰ ‘ਤੇ ਉਨ੍ਹਾਂ ਕੋਲ ਬੈਠਣ ਲਈ ਕਿਹਾ ਪੋਸਟ ‘ਚ ਕਿਹਾ ਗਿਆ ਕਿ ਸ੍ਰੀ ਅਕਬਰ ਅਸ਼ਲੀਲ ਫੋਨ ਕਾਲ, ਮੈਸੇਜ ਅਤੇ ਅਸਹਿਜ ਟਿੱਪਣੀ ਕਰਨ ‘ਚ ਮਾਹਿਰ ਹਨ ਅਕਬਰ ਨੇ ਹਿੰਦੀ ਗਾਣੇ ਵੀ ਗਾਏ ਸਨ ਸ੍ਰੀ ਅਕਬਰ ਕਈ ਅਖਬਾਰ ਅਤੇ ਮੈਗਜੀਨਾਂ ‘ਚ ਸੰਪਾਦਕ ਰਹਿ ਚੁੱਕੇ ਹਨ
ਐਮਜੇ ਅਕਬਰ ਦੇ ਬਚਾਅ ‘ਚ ਭਾਜਪਾ ਦੇ ਲੋਕ ਸਭਾ ਸਾਂਸਦ ਉਦਿਤ ਰਾਜ ਉਤਰੇ ਹਨ ਉਨ੍ਹਾਂ ਨੇ ਔਰਤ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ 10 ਸਾਲ ਬਾਅਦ ਸਾਹਮਣੇ ਕਿਉਂ ਆਈ ਹੈ ਉਦਿਤਰਾਜ ਨੇ ਵੀ ਮੀ ਟੂ ਕੈਂਪੇਨ ਨੂੰ ਗਲਤ ਪ੍ਰਥਾ ਦੀ ਸ਼ੁਰੂਆਤ ਹੋਣਾ ਵੀ ਦੱਸਿਆ ਉਨ੍ਹਾਂੰ ਨੇ ਇਹ ਵੀ ਕਿਹਾ ਕਿ ਇੰਨੀ ਦੇਰੀ ਕੀਤੀ ਹੈ ਤਾਂ ਸੱਚਾਈ ਦੀ ਜਾਂਚ ਕਿਵੇਂ ਹੋਵੇਗੀ
ਇਸ ਮਾਮਲੇ ‘ਤੇ ਸਮਾਜਵਾਦੀ ਪਾਰਟੀ ਦੇ ਬੁਲਾਰੇ ਘਣਸ਼ਿਆਮ ਤਿਵਾੜੀ ਨੇ ਕਿਹਾ ਹੈ ਕਿ ਇਹ ਗੰਭੀਰ ਦੋਸ਼ ਹਨ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਕਬਰ ਸਾਹਮਣੇ ਆ ਕੇ ਇਸ ‘ਤੇ ਸਫਾਈ ਦੇਣਗੇ ਜ਼ਿਕਰਯੋਗ ਹੈ ਕਿ ਇਸ ਕੈਂਪਨ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਵੀ ਖੁਸ਼ੀ ਪ੍ਰਗਟਾਈਸੀ ਅਤੇ ਕਿਹਾ ਕਿ ਇਸ ਨਾਲ ਔਰਤਾਂ ਨੂੰ ਸਾਹਮਣੇ ਆ ਕੇ ਸ਼ਿਕਾਇਤ ਕਰਨ ਦਾ ਹੌਂਸਲਾ ਮਿਲ ਰਿਹਾ ਹੈ
ਸੁਸ਼ਮਾ ਨੇ ਅਕਬਰ ‘ਤੇ ਲੱਗੇ ਦੋਸ਼ਾਂ ‘ਤੇ ਚੁੱਪ ਵੱਟੀ
ਏਜੰਸੀ ਨਵੀਂ ਦਿੱਲੀ, 9 ਅਕਤੂਬਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਮਾਤਹਤ ਰਾਜ ਮੰਤਰੀ ਐਮ ਜੇ ਅਕਬਰ ‘ਤੇ ਉਨ੍ਹਾਂ ਦੇ ਪੱਤਰਕਾਰੀ ਜੀਵਨ ਦੌਰਾਨ ਦੋ ਮਹਿਲਾ ਪੱਤਰਕਾਰਾਂ ਦੇ ਸਰੀਰਕ ਸੋਸ਼ਣ ਕੀਤੇ ਜਾਣ ਦੇ ਦੋਸ਼ਾਂ ‘ਤੇ ਅੱਜ ਚੁੱਪ ਵੱਟ ਲਈ ਵਿਦੇਸ਼ ਮੰਤਰਾਲੇ ‘ਚ ‘ਇੰਡੀਆ ਫਾਰ ਹਿਊਮੈਨਿਟੀ’ ਪਹਿਲ ਦਾ ਸ਼ੁੱਭ ਆਰੰਭ ਕੀਤੇ ਜਾਣ ਦੇ ਮੌਕੇ ‘ਤੇ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਸੋਸ਼ਲ ਮੀਡੀਆ ‘ਚ ਚੱਲ ਰਹੇ ‘ਮੀ ਟੂ’ ਅਭਿਆਨ ‘ਚ ਵਿਦੇਸ਼ ਰਾਜ ਮੰਤਰੀ ਸ੍ਰੀ ਅਕਬਰ ਦੇ ਦੋਸ਼ਾਂ ਬਾਰੇ ਪੁੱਛਿਆ ਤਾਂ ਸ੍ਰੀਮਤੀ ਸਵਰਾਜ ਬਿਨਾ ਕੁਝ ਕਹੇ ਚਲੀਆਂ ਗਈਆਂ ਬਾਅਦ ‘ਚ ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਸ੍ਰੀ ਅਕਤਬਰ ਦੇ ਮੰਤਰੀ ਦੇ ਰੂਪ ‘ਚ ਵਿਹਾਰ ਨਾਲ ਜੁੜਿਆ ਨਹੀਂ ਹੈ ਅਤੇ ਨਾ ਹੀ ਇਸਦਾ ਮੰਤਰਾਲੇ ਨਾਲ ਕੋਈ ਲੈਣਾ ਦੇਣਾ ਹੈ ਕਿਉਂਕਿ ਇਹ ਮਾਮਲਾ ਪੂਰੀ ਤਰ੍ਹਾਂ ਵਿਅਕਤੀਗਤ ਹੈ ਇਸ ਲਈ ਸਭ ਨੂੰ ਲੱਗਦਾ ਹੈ ਕਿ ਇਸ ਬੇ ਸ੍ਰੀ ਅਕਬਰ ਹੀ ਕੁਝ ਬੋਲ ਸਕਦੇ ਹਨ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਅਕਬਰ ਦਾ ਬਿਆਨ ਆਉਣ ਤੋਂ ਬਾਅਦ ਹੀ ਵਿਦੇਸ਼ ਮੰਤਰੀ ਕੁਝ ਬੋਲ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਸਐਚਓ ਵਿਰੁੱਧ ਵੀ ਵਿਭਾਗੀ ਪੜਤਾਲ ਦੇ ਆਦੇਸ਼
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਸਨੌਰ ਪੁਲਿਸ ਥਾਣੇ ‘ਚ ਬੀਤੇ ਦਿਨੀਂ ਕੁਝ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ ਰੱਖ ਕੇ ਕੁੱਟਮਾਰ ਕਰਨ ਵਾਲੇ ਮੁਅੱਤਲ ਕੀਤੇ ਏਐਸਆਈ ਨਰਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐੱਸਪੀ ਨੇ ਇਸ ਮਾਮਲੇ ‘ਚ ਆਪਣੇ ਅਧੀਨ ਕਰਮਚਾਰੀਆਂ ਉੱਪਰ ਪੂਰਾ ਕੰਟਰੋਲ ਨਾ ਰੱਖਣ ਅਤੇ ਢਿੱਲੀ ਸੁਪਰਵੀਜਨ ਹੋਣ ਕਾਰਨ ਸਨੌਰ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਵਿਰੁੱਧ ਵੀ ਵਿਭਾਗੀ ਪੜਤਾਲ ਦੇ ਆਦੇਸ਼ ਦਿੱਤੇ ਹਨ।
ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਨੌਰ ਵਿਖੇ ਆਈਪੀਸੀ ਦੀ ਧਾਰਾ 323 ਅਤੇ 342 ਅਧੀਨ ਐਫ.ਆਈ.ਆਰ. ਨੰਬਰ 50 ਮਿਤੀ 8 ਅਗਸਤ 2018 ਤਹਿਤ ਦਰਜ ਕੀਤਾ ਗਿਆ ਹੈ। ਸਿੱਧੂ ਨੇ ਦੱਸਿਆ ਕਿ ਇਹ ਪੁਲਿਸ ਕੇਸ ਐਸ.ਪੀ. ਸਿਟੀ ਸ. ਕੇਸਰ ਸਿੰਘ ਵੱਲੋਂ ਕੀਤੀ ਗਈ ਤਫ਼ਤੀਸ ਮਗਰੋਂ ਆਈ ਮੁਢਲੀ ਰਿਪੋਰਟ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ ਅਤੇ ਦਰਜ ਕੀਤੇ ਇਸ ਮਾਮਲੇ ਦੀ ਅਗਲੇਰੀ ਪੜਤਾਲ ਡੀ.ਐਸ.ਪੀ. ਦਿਹਾਤੀ ਸ. ਗੁਰਦੇਵ ਸਿੰਘ ਧਾਲੀਵਾਲ ਕਰਨਗੇ। ਉਨ੍ਹਾਂ ਦੱਸਿਆ ਕਿ ਆਪਣੇ ਅਧੀਨ ਕਰਮਚਾਰੀਆਂ ਉਪਰ ਪੂਰਾ ਕੰਟਰੋਲ ਨਾ ਰੱਖਣ ਤੇ ਢਿੱਲੀ ਸੁਪਰਵੀਜਨ ਹੋਣ ਕਾਰਨ ਸਨੌਰ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਵਿਰੁਧ ਵੀ ਵਿਭਾਗੀ ਪੜਤਾਲ ਕੀਤੀ ਜਾਵੇਗੀ।
ਐਸਐਸਪੀ ਸ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੇ ਆਦੇਸ਼ਾਂ ‘ਤੇ ਚੱਲ ਰਹੀ ਮੈਜਿਸਟਰੀਅਲ ਜਾਂਚ ਦੀ ਰਿਪੋਰਟ ਅਤੇ ਡੀ.ਐਸ.ਪੀ. ਦੀ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਮਗਰੋਂ ਜੇ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਇਆ ਤਾਂ ਉਸ ਵਿਰੁਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੌਜਵਾਨ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਲਾਇਆ ਜਾਮ
ਪੁਲਿਸ ਵੱਲੋਂ ਮਾਮਲਾ ਦਰਜ਼ ਨਾ ਕੀਤੇ ਜਾਣ ਤੋਂ ਖਫ਼ਾ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦੀ ਅੱਜ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਵੱਲੋਂ ਇੱਥੇ ਮੋਰਚਰੀ ਅੱਗੇ ਸਮਾਣਾ ਚੁੰਗੀ ਤੇ ਮੁੱਖ ਮਾਰਗ ‘ਤੇ ਧਰਨਾ ਦੇ ਕੇ ਆਵਜਾਈ ਠੱਪ ਕੀਤੀ ਗਈ। ਇਸ ਧਰਨੇ ਦਾ ਪਤਾ ਲੱਗਦਿਆਂ ਹੀ ਥਾਣਾ ਸਿਵਲ ਲਾਈਨ ਪੁਲਿਸ ਦੇ ਥਾਣਾ ਮੁਖੀ ਵੱਲੋਂ ਆ ਕੇ ਪਰਿਵਾਰਕ ਮੈਂਬਰਾਂ ਨੂੰ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।
ਕੁਝ ਦਿਨ ਪਹਿਲਾਂ ਕੀਤੀ ਗਈ ਸੀ ਨੌਜਵਾਨ ਦੀ ਕੁੱਟਮਾਰ | Patiala News
ਜਾਣਕਾਰੀ ਅਨੁਸਾਰ ਸਪਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਅਬਲੋਵਾਲ, ਜਿਸ ਦੀ ਕੁਝ ਦਿਨ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਉਸਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਇਸੇ ਦੌਰਾਨ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਸੀ ਪਰ ਕੱਲ੍ਹ ਉਕਤ ਨੌਜਵਾਨ ਨੂੰ ਮੁੜ ਦਰਦ ਉੱਠਿਆ ਤਾਂ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਉਸਦੀ ਮੌਤ ਹੋ ਗਈ।  ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਗੁੱਸਾ ਭੜਕ ਉੱਠਿਆ ਅਤੇ ਉਨ੍ਹਾਂ ਨੇ ਸਮਾਣਾ ਚੁੰਗੀ ਤੇ ਪਟਿਆਲਾ-ਸੰਗਰੂਰ ਮੁੱਖ ਮਾਰਗ ‘ਤੇ ਜਾਮ ਲਾ ਦਿੱਤਾ।
ਧਰਨੇ ਮਗਰੋਂ ਪੁਲਿਸ ਵੱਲੋਂ ਮਾਮਲਾ ਦਰਜ਼ ਕਰਨ ਦਾ ਦਾਅਵਾ | Patiala News
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਿਹੜੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਮੁੰਡੇ ਦੀ ਕੁੱਟਮਾਰ ਕੀਤੀ ਗਈ ਸੀ, ਪੁਲਿਸ ਵੱਲੋਂ ਉਨ੍ਹਾਂ ਖਿਲਾਫ਼ ਕਈ ਦਿਨ ਗੁਜ਼ਰਨ ਤੋਂ ਬਾਅਦ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਮਾਮਲਾ ਵੀ ਦਰਜ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਨਹੀਂ ਹੁੰਦਾ ਉਹ ਆਪਣਾ ਧਰਨਾ ਜਾਰੀ ਰੱਖਣਗੇ। ਇਸ ਧਰਨੇ ਦਾ ਪਤਾ ਲੱਗਦਿਆਂ ਹੀ ਥਾਣਾ ਸਿਵਲ ਲਾਈਨ ਦੇ ਮੁਖੀ ਜਤਿੰਦਰਪਾਲ ਸਿੰਘ ਘਟਨਾ ਸਥਾਨ ‘ਤੇ ਪੁੱਜੇ ਅਤੇ ਉਨ੍ਹਾਂ ਪੀੜਤਾਂ ਨਾਲ ਗੱਲਬਾਤ ਕੀਤੀ ਅਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਆਖੀ, ਜਿਸ ਤੋਂ ਬਾਅਦ ਹੀ ਪਰਿਵਾਰ ਵੱਲੋਂ ਧਰਨਾ ਚੁੱਕਿਆ ਗਿਆ। (Patiala News)
ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਕਥਿਤ ਤੌਰ ‘ਤੇ ਕੁੱਟਮਾਰ ਕਰਨ ਵਾਲੇ ਅਮਨ, ਰੋਹਿਤ, ਗੌਰਵ ਤੇ ਰਜਿੰਦਰ ਸਿੰਘ ਨਾਂਅ ਦੇ ਨੌਜਵਾਨਾਂ ਖਿਲਾਫ਼ ਧਾਰਾ 304, 323, 148, 149 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਥਾਣਾ ਸਿਵਲ ਲਾਈਨ ਦੀ  ਸਬ ਇੰਸਪੈਕਟਰ ਰਣਜੀਤ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।