Nature - Sach Kahoon Punjabi

Conservation Of Environmental: ਕੁਦਰਤ ਨਾਲ ਖਿਲਵਾੜ ਮਨੁੱਖ ਲਈ ਨੁਕਸਾਨਦੇਹ
Conservation Of Environmental: ਸੰਸਾਰ ਭਰ ’ਚ ਆਧੁਨਿਕੀਕਰਨ ਅਤੇ ਉਦਯੋਗੀਕਰਨ ਦੇ ਚੱਲਦਿਆਂ ਕੁਦਰਤ ਦੇ ਨਾਲ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਕਿ ਵਾਤਾਵਰਣ ਸੰਤੁਲਨ ਵਿਗੜਨ ਕਾਰਨ ਮਨੁੱਖਾਂ ਦੀ ਸਿਹਤ ’ਤੇ ਤਾਂ ਮਾੜਾ ਅਸਰ ਪੈ ਹੀ ਰਿਹਾ ਹੈ, ਜੀਵ-ਜੰਤੂਆਂ ਦੀਆਂ ਕਈਆਂ ਪ੍ਰਜਾਤੀਆਂ ਵੀ ਅਲੋਪ ਹੋ ਰਹੀਆਂ ਹਨ ਸੰਸਾਰ ਭਰ ਵਿਚ ਮੌਸਮ ਚੱਕਰ ’ਚ ਲਗਾਤਾਰ ਆਉਂਦੇ ਬਦਲਾਅ ਅਤੇ ਵਿਗੜਦੇ ਵਾਤਾਵਰਣ ਸੰਤੁਲਨ ਕਾਰਨ ਰੁੱਖਾਂ ਦੀਆਂ ਕਈ ਪ੍ਰਜਾਤੀਆਂ ਤੋਂ ਇਲਾਵਾ ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਦੀ ਹੋਂਦ ’ਤੇ ਵੀ ਹੁਣ ਸੰਕਟ ਦੇ ਬੱਦਲ ਮੰਡਰਾ ਰਹੇ ਹਨ।

ਇਹ ਵੀ ਪੜ੍ਹੋ: Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ

ਕੁਦਰਤ ਦੇ ਤਿੰਨ ਮੁੱਖ ਤੱਤ ਹਨ ਜਲ, ਜੰਗਲ ਅਤੇ ਜ਼ਮੀਨ, ਜਿਨ੍ਹਾਂ ਬਗੈਰ ਕੁਦਰਤ ਅਧੂਰੀ ਹੈ ਅਤੇ ਇਹ ਵਿਡੰਬਨਾ ਹੀ ਹੈ ਕਿ ਕੁਦਰਤ ਦੇ ਇਨ੍ਹਾਂ ਤਿੰਨੇ ਤੱਤਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਕੁਦਰਤ ਦਾ ਸੰਤੁਲਨ ਵਿਗੜਨ ਲੱਗਾ ਹੈ, ਜਿਸ ਦੇ ਨਤੀਜੇ ਹੁਣ ਭਿਆਨਕ ਕੁਦਰਤੀ ਆਫਤਾਂ ਦੇ ਰੂਪ ’ਚ ਸਾਹਮਣੇ ਆਉਣ ਲੱਗੇ ਹਨ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਜਲ, ਜੰਗਲ, ਜੰਗਲੀ ਜੀਵ ਅਤੇ ਬਨਸਪਤੀ, ਇਨ੍ਹਾਂ ਸਭ ਦੀ ਸੁਰੱਖਿਆ ਜ਼ਰੂਰੀ ਹੈ ਜਦੋਂ ਵੀ ਕੋਈ ਵੱਡੀ ਕੁਦਰਤੀ ਆਫਤ ਸਾਹਮਣੇ ਆਉਂੱਦੀ ਹੈ ਤਾਂ ਅਸੀਂ ਕੁਦਰਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਪਰ ਅਸੀਂ ਨਹੀਂ ਸਮਝਣਾ ਚਾਹੁੰਦੇ ਕਿ ਕੁਦਰਤ ਤਾਂ ਰਹਿ-ਰਹਿ ਕੇ ਆਪਣਾ ਗੁੱਸਾ ਦਿਖਾ ਕੇ ਸਾਨੂੰ ਸੁਚੇਤ ਕਰਨ ਦਾ ਯਤਨ ਕਰਦੀ ਰਹੀ ਹੈ ਕਿ ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਤੇ ਅਸੀਂ ਕੁਦਰਤ ਨਾਲ ਖਿਲਵਾੜ ਬੰਦ ਨਾ ਕੀਤਾ ਤਾਂ ਸਾਨੂੰ ਆਉਣ ਵਾਲੇ ਸਮੇਂ ’ਚ ਇਸ ਦੇ ਖ਼ਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। Conservation Of Environmental

ਕੁਦਰਤ ਦੀ ਸੰਭਾਲ
Nature: ਕੁਦਰਤੀ ਸਰੋਤਾਂ ਦੀ ਅੰਨੇ੍ਹਵਾਹ ਵਰਤੋਂ ਅਤੇ ਛੇੜਛਾੜ ਦੇ ਮਾੜੇ ਨਤੀਜੇ ਵਾਇਨਾਡ, ਜੋਸ਼ੀ ਮੱਠ ਅਤੇ ਹਿਮਾਲਿਆ ਖੇਤਰ ਦੇ ਤੌਰ ’ਤੇ ਸਾਡੇ ਸਾਹਮਣੇ ਹਨ। ਕੁਦਰਤ ਵਾਰ-ਵਾਰ ਕਿਸੇ ਨਾ ਕਿਸੇ ਘਟਨਾ ਜਾ ਤਰੀਕੇ ਨਾਲ ਪੂਰੀ ਮਨੁੱਖ ਜਾਤੀ ਨੂੰ ਚਿਤਾਵਨੀ ਅਤੇ ਸੰਦੇਸ਼ ਦੇ ਰਹੀ ਹੈ, ਅਤੇ ਅਸੀਂ ਲਗਾਤਾਰ ਕੁਦਰਤ ਦੇ ਸੰਦੇਸ਼ਾਂ ਨੂੰ ਅਣਸੁਣਿਆ ਅਤੇ ਅਣਦੇਖਿਆ ਕਰ ਰਹੇ ਹਾਂ। 2013 ’ਚ ਹਿਮਾਲਿਆ ਖੇਤਰ ’ਚ ਸੈਲਾਬ ਆਇਆ ਅਤੇ ਭਾਰੀ ਤਬਾਹੀ ਹੋਈ, ਉੱਤਰਕਾਸ਼ੀ ’ਚ ਭੂਚਾਲ ਤੋਂ ਬਾਅਦ ਹੜ੍ਹ ਆਇਆ।

ਉਤਰਾਖੰਡ ਦਾ ਸ਼ਹਿਰ ਜੋਸ਼ੀਮੱਠ ਹੌਲੀ-ਹੌਲੀ ਜ਼ਮੀਨ ’ਚ ਧਸਦਾ ਜਾ ਰਿਹਾ ਹੈ। 2023 ’ਚ ਜੋਸ਼ੀਮੱਠ ਨਾਲ ਜੁੜੇ ਸਮਾਚਾਰ ਦੇਸ਼ ਦੁਨੀਆ ’ਚ ਛਾਏ ਹੋਏ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਵਰਤਮਾਨ ਸੰਕਟ ਕਈ ਕਾਰਨਾਂ ਨਾਲ ਪੈਦਾ ਹੋਇਆ ਹੈ। ਧਰਤੀ ਵਿਗਿਆਨ ਮੰਤਰਾਲੇ ਮੁਤਾਬਿਕ, 2015 ਤੋਂ 2022 ਤੱਕ 3782 ਜ਼ਮੀਨ ਖਿਸਕੀ, ਉਨ੍ਹਾਂ ’ਚੋਂ ਕਰੀਬ 60 ਫੀਸਦੀ ਕੇਰਲ ’ਚ ਹੀ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਦੇਸ਼ ’ਚ ਹਰ ਸਮੇਂ ’ਚ, ਹਰ ਖੇਤਰ ’ਚ ਵਿਕਾਸ ਹੋਣਾ ਚਾਹੀਦਾ ਹੈ, ਪਰ ਅਜਿਹੀਆਂ ਘਟਨਾਵਾਂ ਤੋਂ ਸਬਕ ਵੀ ਲੈਣਾ ਚਾਹੀਦਾ ਹੈ। ਵਿਕਾਸ ਕਾਰਜ ਜਾਪਾਨ ਅਤੇ ਤਾਈਵਾਨ ਵਰਗੇ ਦੇਸ਼ਾਂ ’ਚ ਵੀ ਹੋ ਰਹੇ ਹਨ। Nature

ਇਹ ਵੀ ਪੜ੍ਹੋ : Rain: ਮੀਂਹ ਨਾਲ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ

ਉਥੇ ਵੀ ਪਹਾੜ ਕੱਟੇ ਜਾ ਰਹੇ ਹਨ, ਪਰ ਅਜਿਹੇ ਹਾਦਸਿਆਂ ਤੋਂ ਬਚਣ ਦੇ ਬੰਦੋਬਸਤ ਵੀ ਕੀਤੇ ਜਾ ਰਹੇ ਹਨ। ਬਿਨਾਂ ਸ਼ੱਕ, ਮੌਜੂਦਾ ਹਾਲਾਤਾਂ ’ਚ ਜ਼ਰੂਰੀ ਹੈ ਕਿ ਵੱਖ-ਵੱਖ ਰਾਜਾਂ ’ਚ ਅਜਿਹੀਆਂ ਆਫਤਾਂ ਤੋਂ ਬਚਾਅ ਦੀ ਤਿਆਰੀ ਕਰਨ ਅਤੇ ਨਿਪਟਣ ਲਈ ਤੰਤਰ ਨੂੰ ਬਿਹਤਰ ਬਣਾਉਣ ਦੇ ਤੌਰ ਤਰੀਕਿਆਂ ’ਤੇ ਵੀ ਜੰਗੀ ਪੱਧਰ ’ਤੇ ਕੰਮ ਕੀਤਾ ਜਾਵੇ। ਨਾਲ ਹੀ ਸਰਕਾਰਾਂ ਦੀ ਸਰਗਰਮੀ, ਉਦਯੋਗਾਂ ਦੀ ਜਵਾਬਦੇਹੀ ਅਤੇ ਸਥਾਨਕ ਭਾਈਚਾਰਿਆਂ ਦੀ ਜਾਗਰੂਕਤਾ ਦੀ ਜ਼ਰੂਰਤ ਹੈ। ਕੁਦਰਤ ਦੀ ਸੰਭਾਲ ਨਾਲ ਹੀ ਮਨੁੱਖੀ ਜੀਵਨ ਦੀ ਹੋਂਦ ਹੈ। ਕੁਦਰਤ ਮਨੁੱਖ ਨੂੰ ਬਰਕਤਾਂ ਦਿੰਦੀ ਹੈ ਜਿਸ ਦੀ ਕਦਰ ਕਰਨੀ ਚਾਹੀਦੀ ਹੈ।

ਸਾਂਝੇ ਯਤਨ ਬਣਾ ਸਕਦੇ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ
ਕਦੇ ਸਮਾਂ ਸੀ ਪੰਜਾਬ ਦੀ ਧਰਤੀ ਪ੍ਰਕਿਰਤਿਕ ਪੱਖੋਂ ਬਹੁਤ ਸ਼ਾਂਤ ਤੇ ਹਰੀ-ਭਰੀ ਹੋਇਆ ਕਰਦੀ ਸੀ। ਇਸੇ ਕਾਰਨ ਹੀ ਰਿਸ਼ੀ-ਮੁਨੀਆਂ ਨੇ ਦੁਨੀਆਂ ਦੇ ਚਾਰ ਮਹਾਨ ਗ੍ਰੰਥਾਂ ਦੀ ਸੰਪਾਦਨਾ ਵੀ ਪੰਜਾਬ ਦੀ ਧਰਤੀ ਦੇ ਸ਼ਾਂਤ ਪ੍ਰਕਿਰਤਿਕ ਮਾਹੌਲ ਵਿੱਚ ਬੈਠ ਕੇ ਕੀਤੀ ਸੀ। ਹੌਲੀ-ਹੌਲੀ ਸਮਾਂ ਬਦਲਦਾ ਗਿਆ ਤੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਪਿੰਡਾਂ ਵਿੱਚ ਵੱਸਦੇ ਛੋਟੇ ਕਾਰੀਗਰਾਂ ਦੀ ਥਾਂ ਫੈਕਟਰੀਆਂ ਤੇ ਵੱਡੇ-ਵੱਡੇ ਕਾਰਖਾਨਿਆਂ ਨੇ ਲੈ ਲਈ। ਖੇਤੀ, ਜੋ ਕਿ ਪਹਿਲਾਂ ਬਲਦਾਂ/ਪਸ਼ੂਆਂ ਨਾਲ ਕੀਤੀ ਜਾਂਦੀ ਸੀ, ਦੀ ਥਾਂ ਟਰੈਕਟਰਾਂ ਤੇ ਮਸ਼ੀਨਾਂ ਨੇ ਲੈ ਲਈ। ਮਸ਼ੀਨਾਂ ਦੀ ਮੱਦਦ ਨਾਲ ਖੇਤੀ ਕਰਨਾ ਸੁਖਾਲਾ ਹੋ ਗਿਆ। Punjab

ਕਿਸਾਨਾਂ ਨੂੰ ਟਰੈਕਟਰਾਂ ਨਾਲ ਜ਼ਮੀਨ ਦੀ ਵਾਹੀ ਕਰਦੇ ਸਮੇਂ ਖੇਤਾਂ ’ਚ ਦਰੱਖਤ ਅੜਚਨ ਪੈਦਾ ਕਰਦੇ ਮਹਿਸੂਸ ਹੋਣ ਲੱਗੇ ਅਤੇ ਜਮੀਨ ਤੋਂ ਵੱਧ ਪੈਦਾਵਾਰ ਲੈਣ ਲਈ ਦਰੱਖਤਾਂ ਦੀ ਕਟਾਈ ਹੋਣ ਲੱਗੀ। ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਖੇਤਾਂ ਵਿੱਚ ਰਹਿੰਦ-ਖੂੰਹਦ ਭਾਵ ਨਾੜ ਦੀ ਪਰਾਲੀ ਨੂੰ ਸਾਂਭਣਾ ਕਿਸਾਨ ਲਈ ਇੱਕ ਸਮੱਸਿਆ ਬਣ ਗਿਆ ਤਾਂ ਸਾਧਨਾਂ ਦੀ ਘਾਟ ਕਾਰਨ ਕਿਸਾਨ ਨੇ ਨਾੜ ਦੀ ਪਰਾਲੀ ਨੂੰ ਅੱਗ ਲਾਉਣ ਨੂੰ ਤਰਜੀਹ ਦਿੱਤੀ। ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੇ ਖੇਤਾਂ ਵਿੱਚ ਖੜ੍ਹੇ ਸਾਰੇ ਛੋਟੇ-ਵੱਡੇ ਦਰੱਖਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਵੇਖਦਿਆਂ ਹੀ ਵੇਖਦਿਆਂ ਹਰੇ-ਭਰੇ ਪੰਜਾਬ ਦੀ ਧਰਤੀ ਦੇ ਖੇਤ ਦਰੱਖਤਾਂ ਤੋਂ ਖਾਲੀ ਹੋ ਗਏ। Punjab

ਹੁਣ ਪੰਜਾਬ ਦੇ ਖੇਤਾਂ ਵਿੱਚ ਇਹ ਹਾਲਾਤ ਬਣ ਗਏ ਹਨ ਕਿ ਕਈਂ ਖੇਤਾਂ ਵਿੱਚ ਤਾਂ ਛਾਵੇਂ ਬੈਠਣ ਨੂੰ ਵੀ ਦਰੱਖਤ ਨਹੀਂ ਰਹੇ। ਇਸ ਤੋਂ ਇਲਾਵਾ ਪੰਜਾਬ ਦੀਆਂ ਸੜਕਾਂ ਕਿਨਾਰੇ ਖੜ੍ਹੇ ਦਰੱਖਤਾਂ ਨੂੰ ਭਾਰਤ ਮਾਲਾ ਪ੍ਰੋਜੈਕਟ ਖਾਈ ਜਾ ਰਿਹਾ ਹੈ। ਭਾਰਤ ਮਾਲਾ ਪ੍ਰੋਜੈਕਟ ਤਹਿਤ ਸਮੁੱਚੇ ਦੇਸ਼ ਵਾਂਗ ਪੰਜਾਬ ਵਿੱਚ ਵੀ ਸੜਕਾਂ ਨੂੰ ਚੌੜਾ ਕਰਕੇ 4 ਮਾਰਗੀ/6 ਮਾਰਗੀ ਕਰਨ ਦਾ ਕੰਮ ਜਾਰੀ ਹੈ। ਅਜਾਦੀ ਤੋਂ ਬਾਅਦ ਪੰਜਾਬ ਵਿੱਚ ਏਨੀ ਵੱਡੀ ਪੱਧਰ ਉੱਤੇ ਇਕੱਠਿਆਂ ਦਰਖਤਾਂ ਦੀ ਤਬਾਹੀ ਕਦੇ ਨਹੀਂ ਹੋਈ ਜਿੰਨੀ ਪਿਛਲੇ ਇੱਕ ਦਹਾਕੇ ਦੌਰਾਨ ਸੜਕਾਂ ਨੂੰ ਚੌੜਾ ਕਰਨ ਲਈ ਦਰੱਖਤਾਂ ਦੀ ਤਬਾਹੀ ਹੋਈ। ਪੰਜਾਬ ਵਿੱਚ ਇਹ ਮਸਲਾ ਬੜੀ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। Punjab

ਜੇ ਅਸੀਂ ਅਜੇ ਵੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਰੁੱਖ ਲਾਉਣ ਲਈ ਕੀ ਉਪਰਾਲੇ ਕੀਤੇ ਜਾਣ: ਪੰਜਾਬ ਵਿੱਚ ਰੁੱਖ ਲਾਉਣ ਲਈ ਭਾਵੇਂ ਹੁਣ ਤੱਕ ਕਈ ਵੱਖ-ਵੱਖ ਸਮਾਜਿਕ ਸੰਗਠਨਾਂ ਆਦਿ ਵੱਲੋਂ ਉਪਰਾਲੇ ਕੀਤੇ ਜਾਂਦੇ ਰਹੇ ਹਨ ਅਤੇ ਰੁੱਖ ਵੀ ਲਾਏ ਜਾਂਦੇ ਰਹੇ ਹਨ ਪਰ ਸਾਂਭ-ਸੰਭਾਲ ਦੀ ਘਾਟ ਕਾਰਨ ਅਕਸਰ ਹੀ ਰੁੱਖ ਸੁੱਕ ਜਾਂਦੇ ਹਨ। ਪੰਜਾਬ ਦੀ ਧਰਤੀ ਉੱਪਰ ਮੁੜ ਤੋਂ ਹਰਿਆਵਲ ਲਿਆਉਣਾ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਪੰਜਾਬ ਸਰਕਾਰ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਗੰਭੀਰਤਾ ਨਾਲ ਨਹੀਂ ਲੈਂਦੀ। ਅੱਜ ਪੰਜਾਬ ਦੇ ਸਮੂਹ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੀ ਧਰਤੀ ਉੱਤੇ ਵੱਡੀ ਗਿਣਤੀ ਵਿੱਚ ਰੁੱਖ ਲਾਉਣ ਲਈ ਇੱਕ ਵੱਡੀ ਮੁਹਿੰਮ ਚਲਾਉਣ ਦੀ ਲੋੜ ਹੈ। Punjab

ਇਸ ਮਕਸਦ ਲਈ ਪੰਜਾਬ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ, ਸਾਰੀਆਂ ਰਾਜਨੀਤਕ ਪਾਰਟੀਆਂ, ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੀਆਂ ਮਿਊਂਸਪਲ ਕੌਂਸਲਾਂ ਤੇ ਕਮੇਟੀਆਂ ਆਦਿ ਨੂੰ ਨਾਲ ਲੈ ਕੇ ਪਿੰਡ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਕਮੇਟੀਆਂ ਨੂੰ ਵਿੱਤੀ ਫੰਡ ਮੁਹੱਈਆ ਕਰਵਾ ਕੇ ਦਰੱਖਤਾਂ ਨੂੰ ਲਾਉਣ ਦੀ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਭਖਾਇਆ ਜਾਵੇ। ਪੰਜਾਬ ਦੀ ਧਰਤੀ ਉੱਤੇ ਹਰ ਪਿੰਡ, ਸ਼ਹਿਰ, ਕਸਬੇ ਵਿੱਚ ਪਹਿਲਾਂ ਤੋਂ ਮੌਜੂਦ ਦਰੱਖਤਾਂ ਦੀ ਗਿਣਤੀ ਕਰਕੇ ਉਸਦਾ ਪੂਰਾ ਰਿਕਾਰਡ ਤਿਆਰ ਕੀਤਾ ਜਾਵੇ ਤੇ ਦਰੱਖਤਾਂ ਦੀ ਕਟਾਈ ਉੱਪਰ ਬੈਨ ਲਾਉਣ ਲਈ ਸਖਤ ਕਾਨੂੰਨ ਬਣਾਇਆ ਜਾਵੇ। ਪੰਜਾਬ ਵਿੱਚ ਜਿੰਨੇ ਵੀ ਨਵੇਂ ਦਰੱਖਤ ਲਾਏ ਜਾਣ ਉਨ੍ਹਾਂ ਦੀ ਪੂਰੀ ਗਿਣਤੀ ਰਿਕਾਰਡ ਵਿੱਚ ਦਰਜ ਕੀਤੀ ਜਾਵੇ। Punjab

ਪਿੰਡ ਪੱਧਰ ਤੋਂ ਲੈ ਕੇ ਸ਼ਹਿਰ ਪੱਧਰ ਤੱਕ ਹਰ ਜਗ੍ਹਾ ਉੱਪਰ ਨਵੇਂ ਲਾਏ ਗਏ ਦਰੱਖਤਾਂ ਤੇ ਪਹਿਲਾਂ ਤੋਂ ਮੌਜੂਦ ਪੁਰਾਣੇ ਦਰੱਖਤਾਂ ਦੀ ਸਾਂਭ-ਸੰਭਾਲ ਲਈ ਪੰਚਾਇਤੀ ਅਤੇ ਸਰਕਾਰੀ ਪੱਧਰ ਉੱਤੇ ਮੁਲਾਜਮਾਂ ਤੇ ਮਜਦੂਰਾਂ ਦੀ ਭਰਤੀ ਕੀਤੀ ਜਾਵੇ। ਪਿੰਡਾਂ ਦੀਆਂ ਪੰਚਾਇਤਾਂ ਅਧੀਨ ਕੰਮ ਕਰਦੇ ਨਰੇਗਾ ਕਰਮਚਾਰੀਆਂ ਨੂੰ ਰੁੱਖਾਂ ਦੀ ਸਾਂਭ-ਸੰਭਾਲ ਲਈ ਪੱਕੇ ਤੌਰ ’ਤੇ ਪਾਬੰਦ ਕੀਤਾ ਜਾਵੇ। ਹਰ ਬਲਾਕ ਵਿੱਚ ਰੁੱਖਾਂ ਦੀਆਂ ਸਰਕਾਰੀ ਨਰਸਰੀਆਂ ਬਣਾਈਆਂ ਜਾਣ ਤੇ ਛਬੀਲਾਂ ਦੀ ਤਰ੍ਹਾਂ ਸੜਕਾਂ ਤੇ ਰਸਤਿਆਂ ਉੱਪਰ ਲੋਕਾਂ ਲਈ ਦਰੱਖਤਾਂ ਦੇ ਬਿਲਕੁਲ ਮੁਫਤ ’ਚ ਲੰਗਰ ਲਾਏ ਜਾਣ। ਰੁੱਖ ਲਾਉਣ ਲਈ ਥਾਂ ਦੀ ਚੋਣ ਕਿਵੇਂ ਕੀਤੀ ਜਾਵੇ: ਪੰਜਾਬ ਦੇ ਕੁੱਝ ਕੁ ਪਿੰਡਾਂ ਨੂੰ ਛੱਡ ਕੇ ਬਾਕੀ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਪੰਚਾਇਤੀ ਜਮੀਨ ਮੌਜੂਦ ਹੈ ਤੇ ਕਈ ਪੰਚਾਇਤਾਂ ਕੋਲ ਤਾਂ ਸੈਂਕੜੇ ਏਕੜ ਜ਼ਮੀਨ ਹੈ। Punjab

ਇਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਆਪੋ-ਆਪਣੀ ਜਮੀਨ ਕਿਸਾਨਾਂ ਨੂੰ ਠੇਕੇ ਉੱਪਰ ਬੀਜਣ ਨੂੰ ਦਿੰਦੀਆਂ ਹਨ। ਪੰਜਾਬ ਸਰਕਾਰ ਨੂੰ ਚਾਹੀਦੈ ਕਿ ਇੱਕ ਕਾਨੂੰਨ ਬਣਾਇਆ ਜਾਵੇ ਤੇ ਪੰਜਾਬ ਦੇ ਹਰ ਪਿੰਡ ਦੀ ਪੰਚਾਇਤ ਕੋਲ ਜਿੰਨੀ ਵੀ ਪੰਚਾਇਤੀ ਜਮੀਨ ਹੈ ਉਸ ਪੰਚਾਇਤੀ ਜਮੀਨ ਦੇ 10ਵੇਂ ਹਿੱਸੇ ਉੱਪਰ ਰਵਾਇਤੀ ਰੁੱਖ ਲਾ ਕੇ ਮਿੰਨੀ ਜੰਗਲ ਸਥਾਪਿਤ ਕੀਤੇ ਜਾਣ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ, ਧਾਰਮਿਕ ਸਥਾਨਾਂ, ਸ਼ਮਸ਼ਾਨਘਾਟਾਂ ਤੇ ਹੋਰ ਸਾਰੀਆਂ ਜਨਤਕ ਥਾਵਾਂ ਉੱਪਰ ਰਵਾਇਤੀ ਰੁੱਖ ਲਾਏ ਜਾਣ। ਇਸ ਤੋਂ ਇਲਾਵਾ ਪੰਜਾਬ ਦੀਆਂ ਨਹਿਰਾਂ ਤੇ ਸੜਕਾਂ ਦੇ ਕਿਨਾਰਿਆਂ ’ਤੇ ਖਾਲੀ ਪਈਆਂ ਸਾਰੀਆਂ ਥਾਵਾਂ ਉੱਪਰ ਰਵਾਇਤੀ ਰੁੱਖ ਲਾਏ ਜਾਣ। Punjab

ਖੇਤਾਂ ਵਿੱਚ ਹਰ ਪਾਣੀ ਵਾਲੀ ਮੋਟਰ ਦੇ ਸਥਾਨ ’ਤੇ ਰੁੱਖ ਲਾਉਣੇ ਲਾਜਮੀ ਕੀਤੇ ਜਾਣ ਤੇ ਹਰ ਸਥਾਨ ਉੱਤੇ ਲੱਗਣ ਵਾਲੇ ਇਨ੍ਹਾਂ ਰੁੱਖਾਂ ਨੂੰ ਕੱਟਣ, ਵੱਢਣ ਤੇ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਨੂੰ ਮਿਸਾਲੀ ਸਜਾਵਾਂ ਦੇਣ ਲਈ ਨਵੇਂ ਕਾਨੂੰਨ ਬਣਾਏ ਜਾਣ। ਸੋ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੀਆਂ ਮਿਊਂਸਪਲ ਕੌਂਸਲਾਂ, ਨੌਜਵਾਨ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਵੱਖ-ਵੱਖ ਐੱਨ.ਜੀ.ਓਜ ਤੇ ਪਿੰਡ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਰੁੱਖ ਲਾਉਣ ਤੇ ਰੁੱਖ ਬਚਾਉਣ ਦੀ ਮੁਹਿੰਮ ਚਲਾ ਕੇ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ ਪਰ ਇਸ ਕੰਮ ਲਈ ਪੰਜਾਬ ਸਰਕਾਰ ਨੂੰ ਪੂਰੀ ਦਿਲਚਸਪੀ ਲੈ ਕੇ ਤਨਦੇਹੀ ਨਾਲ ਯਤਨ ਕਰਨੇ ਪੈਣਗੇ। Punjab

ਪਿੰਡ: ਪਿੰਡੀ, ਫਿਰੋਜ਼ਪੁਰ।

ਹਰਜਿੰਦਰ ਹਾਂਡਾ

ਕਹਿਣੀ ਤੇ ਕਰਨੀ ’ਚ ਫਰਕ
ਕੁਦਰਤ ਜੋ ਸਾਨੂੰ ਜਿਉਣ ਲਈ ਸਾਫ਼ ਹਵਾ, ਪੀਣ ਲਈ ਸਾਫ਼ ਪਾਣੀ ਅਤੇ ਖਾਣ ਲਈ ਕੰਦ-ਮੂਲ-ਫਲ ਮੁਹੱਈਆ ਕਰਵਾਉਂਦੀ ਰਹੀ ਹੈ, ਉਹੀ ਹੁਣ ਸੰਕਟ ’ਚ ਹੈ ਅੱਜ ਉਸ ਦੀ ਸੁਰੱਖਿਆ ਦਾ ਸਵਾਲ ਉੱਠ ਰਿਹਾ ਹੈ ਲਗਭਗ 100-150 ਸਾਲ ਪਹਿਲਾਂ ਧਰਤੀ ’ਤੇ ਸੰਘਣੇ ਜੰਗਲ ਸਨ, ਕਲ-ਕਲ ਵਗਦੀਆਂ ਸਾਫ਼ ਨਦੀਆਂ ਸਨ ਨਿਰਮਲ ਝੀਲਾਂ ਅਤੇ ਪਵਿੱਤਰ ਝਰਨੇ ਸਨ ਸਾਡੇ ਜੰਗਲ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂਆਂ ਨਾਲ ਆਬਾਦ ਸਨ ਜੰਗਲਾਂ ’ਚੋਂ ਰੁੱਖ ਅਤੇ ਜੰਗਲੀ ਜੀਵ ਗਾਇਬ ਹੁੰਦੇ ਜਾ ਰਹੇ ਹਨ। ਸ਼ਹਿਰਾਂ ਦੀ ਹਵਾ ਤਾਂ ਬਹੁਤ ਹੀ ਪ੍ਰਦੂਸ਼ਿਤ ਕਰ ਦਿੱਤੀ ਗਈ ਹੈ, ਜਿਸ ’ਚ ਸਾਡਾ ਸਾਰਿਆਂ ਦਾ ਯੋਗਦਾਨ ਹੈ। (Nature)

ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

ਸ਼ਹਿਰੀ ਹਵਾ ’ਚ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਘੁਲੀਆਂ ਰਹਿੰਦੀਆਂ ਹਨ ਉੱਥੇ ਓਜ਼ੋਨ ਦੇ ਖ਼ਤਰਨਾਕ ਸੁਰਾਖ਼ ਵੀ ਵਧਣ ਦੇ ਸੰਕੇਤ ਹਨ ਵਿਕਾਸ ਦੀਆਂ ਹਨ੍ਹੇਰੀ ’ਚ ਮਿੱਟੀ ਦੀ ਵੀ ਮਿੱਟੀ ਪਲੀਤ ਹੋ ਗਈ ਹੈ ਜਿਸ ਮਿੱਟੀ ’ਚ ਅਸੀਂ ਸਾਰੇ ਖੇਡਦੇ ਹਾਂ, ਜੋ ਮਿੱਟੀ ਖੇਤਾਂ ’ਚ ਹੈ, ਖੇਡ ਦਾ ਮੈਦਾਨ ਹੈ। ਉਹ ਤਰ੍ਹਾਂ-ਤਰ੍ਹਾਂ ਦੇ ਕੀਟਨਾਸ਼ਕਾਂ ਨੂੰ ਅਤੇ ਹੋਰ ਰਸਾਇਣਾਂ ਦੇ ਬੇਲੋੜੇ ਪ੍ਰਯੋਗ ਨਾਲ ਪ੍ਰਦੂਸ਼ਿਤ ਹੋ ਗਈ ਹੈ ਖੇਤਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲੈਣ ਦੀ ਇੱਛਾ ’ਚ ਕੀਤੀ ਗਈ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਵਰਤਮਾਨ ’ਚ ਪੰਜਾਬ ਅਤੇ ਹਰਿਆਣਾ ਦੀ ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋ ਗਈ ਹੈ। (Nature)

ਦਰਅਸਲ ਕੁਦਰਤ ਸਬੰਧੀ ਸਾਡੀ ਸੋਚ ਵਿਚ ਹੀ ਖੋਟ ਹੈ ਤਮਾਮ ਕੁਦਰਤੀ ਵਸੀਲਿਆਂ ਨੂੰ ਅਸੀਂ ਧਨ ਦੇ ਸਰੋਤ ਦੇ ਤੌਰ ’ਤੇ ਦੇਖਦੇ ਹਾਂ ਅਤੇ ਆਪਣੇ ਸਵਾਰਥ ਦੀ ਖਾਤਰ ਉਸ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਬੱਚਿਆਂ ਨੂੰ ਸਵੱਛ ਅਤੇ ਸ਼ਾਂਤ ਵਾਤਾਵਰਨ ਮਿਲੇਗਾ ਜਾਂ ਨਹੀਂ ਵਰਤਮਾਨ ਸਥਿਤੀਆਂ ਲਈ ਮੁੱਖ ਤੌਰ ’ਤੇ ਸਾਡੀ ਕਹਿਣੀ ਅਤੇ ਕਰਨੀ ਦਾ ਫ਼ਰਕ ਹੀ ਜਿੰਮੇਵਾਰ ਹੈ ਲੋੜ ਸਾਨੂੰ ਖੁਦ ਨੂੰ ਸੁਧਾਰਨ ਦੀ ਹੈ, ਨਾਲ ਹੀ ਸਾਨੂੰ ਆਪਣੀਆਂ ਆਦਤਾਂ ’ਚ ਵਾਤਾਵਰਨ ਦੀ ਖਾਤਰ ਬਦਲਾਅ ਲਿਆਉਣਾ ਹੋਵੇਗਾ ਯਾਦ ਰਹੇ ਅਸੀਂ ਕੁਦਰਤ ਨਾਲ ਹਾਂ, ਕੁਦਰਤ ਸਾਡੇ ਨਾਲ ਨਹੀਂ। (Nature)

ਕੁਦਰਤ ਦਾ ਭਿਆਨਕ ਕਹਿਰ ਜਾਰੀ
(Nature) ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ’ਚ ਧਰਤੀ ਖਿਸਕਣ ਅਤੇ ਹੜ੍ਹਾਂ ਕਾਰਨ ਆਈ ਤਬਾਹੀ ਨੂੰ ਸੂਬਾਈ ਸੰਕਟ ਐਲਾਨ ਦਿੱਤਾ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਮੀਟਿੰਗ ਕੀਤੀ ਹੈ ਜਿਸ ਵਿੱਚ ਰੱਖਿਆ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਵੀ ਸ਼ਾਮਲ ਹੋਏ। ਇਸ ਵਾਰ 35 ਥਾਵਾਂ ’ਤੇ ਧਰਤੀ ਖਿਸਕਣ ਦੀਆਂ ਖਤਰਨਾਕ ਘਟਨਾਵਾਂ ਵਾਪਰੀਆਂ ਤੇ ਮਲਬੇ ਦੇ ਢੇਰ ਲੱਗਦੇ ਗਏ। ਇਸ ਭਿਆਨਕ ਤਬਾਹੀ ’ਚ 300 ਵੱਧ ਜਾਨਾਂ ਚਲੀਆਂ ਗਈਆਂ ਹਨ। ਸੂਬੇ ’ਚ ਰਾਹਤ ਕਾਰਜਾਂ ਲਈ ਵੱਡੇ ਫੈਸਲਿਆਂ ਦੀ ਸਖ਼ਤ ਜ਼ਰੂਰਤ ਹੈ।

ਗੰਭੀਰ ਸਥਿਤੀ ਵੱਲ ਸੰਕੇਤ | Nature

ਇੱਧਰ ਪੰਜਾਬ ਅੰਦਰ 40 ਦਿਨਾਂ ’ਚ ਸੂਬੇ ਨੂੰ ਦੂਜੀ ਵਾਰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਖਾਸ ਗੱਲ ਇਹ ਵੀ ਹੈ ਕਿ ਇਸ ਵਾਰ ਫ਼ਿਰੋਜ਼ਪੁਰ ’ਚ ਪਾਣੀ ਦੀ ਮਾਰ ਉਨ੍ਹਾਂ ਪਿੰਡਾਂ ਤੱਕ ਵੀ ਪਹੁੰਚ ਗਈ ਹੈ ਜਿੱਥੇ ਪਿਛਲੇ ਸਮੇਂ ਦੇ ਹੜ੍ਹਾਂ ਦੇ ਦੌਰਾਨ ਪਾਣੀ ਘੱਟ ਹੀ ਪਹੁੰਚਦਾ ਸੀ। ਜਿੱਥੋਂ ਤੱਕ ਹਿਮਾਚਲ ਦਾ ਸਵਾਲ ਹੈ ਤਬਾਹੀ ਨੂੰ ਸੂਬੇ ਦਾ ਸੰਕਟ ਕਰਾਰ ਦੇਣਾ ਬੜੀ ਗੰਭੀਰ ਸਥਿਤੀ ਵੱਲ ਸੰਕੇਤ ਕਰਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਦੀ ਮੱਦਦ ਲਈ ਵੱਡੇ ਕਦਮ ਚੁੱਕੇਗੀ। ਇਹ ਘਟਨਾਚੱਕਰ ਇਸ ਗੱਲ ਵੱਲ ਵੀ ਸੰਕੇਤ ਕਰਦਾ ਹੈ ਕਿ ਕੁਦਰਤ ਦੇ ਇਸ ਭਿਆਨਕ ਰੂਪ ਵੱਲ ਵੀ ਗੌਰ ਕਰਨੀ ਪਵੇਗੀ। ਹੜ੍ਹਾਂ ਦੌਰਾਨ ਬਚਾਅ ਕਾਰਜ ਤੇ ਰਾਹਤ ਕਾਰਜ ਜ਼ਰੂਰੀ ਹਨ ਪਰ ਇਸ ਮਸਲੇ ਦੇ ਚਿਰਕਾਲੀ ਤੇ ਸਥਾਈ ਹੱਲ ਲਈ ਵੀ ਮੱਥਾਪੱਚੀ ਤੇ ਅਮਲੀ ਸ਼ੁਰੂਆਤ ਕਰਨੀ ਲਾਜ਼ਮੀ ਹੈ।

ਸੰਯਕੁਤ ਰਾਸ਼ਟਰ ਜਿਹੇ ਆਲਮੀ ਸੰਗਠਨਾਂ ਨੂੰ ਇਹਨਾਂ ਘਟਨਾਵਾਂ ਦਾ ਨੋਟਿਸ ਲੈ ਕੇ ਨੀਤੀਆਂ ਤੇ ਪ੍ਰੋਗਰਾਮ ਤਿਆਰ ਕਰਨੇ ਚਾਹੀਦੇ ਹਨ। ਅਸਲ ’ਚ ਕੁਦਰਤੀ ਆਫਤਾਂ ਪੌਣ-ਪਾਣੀ ’ਚ ਆ ਰਹੀ ਅਣਚਾਹੀ ਤਬਦੀਲੀ ਦਾ ਨਤੀਜਾ ਹਨ। ਪੂਰੀ ਦੁਨੀਆ ਸਮੁੰਦਰੀ ਤੂਫਾਨਾਂ ਦੇ ਰੂਪ ’ਚ ਭਾਰੀ ਤਬਾਹੀ ਦਾ ਸਾਹਮਣਾ ਕਰ ਰਹੀ ਹੈ। ਜਲਵਾਯੂ ਸਬੰਧੀ ਹਰ ਦੇਸ਼ ਤੇ ਹਰ ਵਿਅਕਤੀ ਦੀ ਜਿੰਮੇਵਾਰੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਵਿਕਸਿਤ ਮੁਲਕ ਜਲਵਾਯੂ ਸਬੰਧੀ ਕਿਸੇ ਸਮਝੌਤੇ ਨੂੰ ਤਣ-ਪੱਤਣ ਨਹੀਂ ਲੱਗਣ ਦੇ ਰਹੇ ਜਿਸ ਦਾ ਸਭ ਤੋਂ ਭੈੜਾ ਨਤੀਜਾ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ। (Nature)

ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ

ਜਿਨ੍ਹਾਂ ਨੂੰ ਭਾਰੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਰਾਹਤ ਕਾਰਜਾਂ ਲਈ ਲੋੜੀਂਦਾ ਪ੍ਰਬੰਧ ਵੀ ਨਹੀਂ ਹੰੁਦਾ। ਇੱਕ ਸੀਜ਼ਨ ’ਚ ਦੋ-ਦੋ ਵਾਰ ਹੜ੍ਹਾਂ ਦਾ ਆਉਣਾ ਬਹੁਤ ਵੱਡੀ ਸਮੱਸਿਆ ਹੈ। ਕੁਦਰਤ ਨੂੰ ਸਮਝਣ ਤੇ ਸਵੀਕਾਰਨ ਦੀ ਲੋੜ ਹੈ। ਕੁਦਰਤ ’ਚ ਹੱਦੋਂ ਜ਼ਿਆਦਾ ਦਖ਼ਲ ਖਤਰਨਾਕ ਹੈ ਜਿਸ ਟਾਹਣੇ ’ਤੇ ਬੈਠੇ ਹਾਂ, ਉਸੇ ਨੂੰ ਕੱਟਣ ਵਾਲਾ ਹੇਠਾਂ ਡਿੱਗਦਾ ਹੈ।

ਕਿਸਾਨਾਂ ’ਤੇ ਕੁਦਰਤ ਦਾ ਕਹਿਰ
ਕਿਸਾਨਾਂ ਲਈ ਉਨ੍ਹਾਂ ਦੀਆਂ ਫਸਲਾਂ ਨਵਜੰਮੇ ਬੱਚੇ ਵਰਗੀਆਂ ਹੁੰਦੀਆਂ ਹਨ ਜਿਸਨੂੰ ਉਹ ਛੇ ਮਹੀਨੇ ਆਪਣੀ ਔਲਾਦ ਵਾਂਗ ਪਾਲਦਾ-ਪੋਸਦਾ ਹੈ। ਨਵਜੰਮੇ ਬੱਚੇ ਸਾਡੇ ਲਈ ਕਿੰਨੇ ਪਿਆਰੇ ਹੁੰਦੇ ਹਨ, ਸ਼ਾਇਦ ਦੱਸਣ ਦੀ ਲੋੜ ਨਹੀਂ! ਸੋਚੋ, ਜਦੋਂ ਉਨ੍ਹਾਂ ਦੇ ਫਸਲ ਰੂਪੀ ਬੱਚੇ ਉਨ੍ਹਾਂ ਦੀਆਂ ਅੱਖਾਂ ਸਾਹਮਣਿਓਂ ਓਹਲੇ ਹੋ ਜਾਣ, ਤਾਂ ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਮਾਰਚ ਦੇ ਅੰਤ ਵਿੱਚ ਜ਼ਿਆਦਾ ਵਰਖਾ ਹੋਣਾ ਨਿਸ਼ਚਿਤ ਰੂਪ ਨਾਲ ਖੇਤੀ ਲਈ ਨੁਕਸਾਨਦੇਹ ਹੁੰਦਾ ਹੈ। ਇਸ ਸਮੇਂ ਕਣਕ ਦੀ ਫਸਲ ਪੱਕਣ ਕਿਨਾਰੇ ਹੁੰਦੀ ਹੈ। ਕਈ ਰਾਜਾਂ ਵਿੱਚ ਤਾਂ ਪੱਕ ਚੁੱਕੀ ਹੈ। (Nature)

ਤੇਜ ਮੀਂਹ ਨਾਲ ਜੋ ਫਸਲਾਂ ਜ਼ਮੀਨ ’ਤੇ ਵਿਛੀਆਂ ਹਨ ਜਦੋਂ ਤੱਕ ਉੱਠਣਗੀਆਂ, ਉਦੋਂ ਛਿੱਟਿਆਂ ਦੇ ਦਾਣੇ ਸੜ ਚੁੱਕੇ ਹੋਣਗੇ। ਕਣਕ ਤੋਂ ਇਲਾਵਾ ਇਸ ਸਮੇਂ ਗੰਨਾ ਵੀ ਖੇਤਾਂ ਵਿੱਚ ਖੜ੍ਹਾ ਹੈ। ਉਹ ਵੀ ਵਰਖਾ ਅਤੇ ਗੜਿਆਂ ਨਾਲ ਪ੍ਰਭਾਵਿਤ ਹੋਇਆ ਹੈ। ਨੀਵੇਂ ਇਲਾਕਿਆਂ ਵਾਲੇ ਕਈ ਜ਼ਿਲ੍ਹਿਆਂ ਵਿੱਚ ਖੇਤਾਂ ਦੇ ਅੰਦਰ ਪਾਣੀ ਭਰਿਆ ਹੋਇਆ ਹੈ। ਹੇਠਲੇ ਇਲਾਕਿਆਂ ਵਿੱਚ ਤਾਂ ਹੜ੍ਹ ਵਰਗੇ ਹਾਲਾਤ ਹੋ ਗਏ ਹਨ, ਉੱਥੇ ਸਬਜ਼ੀਆਂ ਅਤੇ ਕੱਚੀਆਂ ਫਸਲਾਂ ਖੇਤਾਂ ਵਿੱਚ ਹੀ ਸੜਨ ਲੱਗੀਆਂ ਹਨ। ਕੱਚੀਆਂ ਸਬਜ਼ੀਆਂ ਦਾ ਤਾਂ ਨਾਮੋ-ਨਿਸ਼ਾਨ ਹੀ ਮਿਟ ਗਿਐ। ਫਿਲਹਾਲ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰਾਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਸਰਵੇਖਣ ਸ਼ੁਰੂ ਕੀਤਾ ਹੈ। ਜਾਂਚ ਟੀਮਾਂ ਦੌਰਾ ਕਰ ਰਹੀਆਂ ਹਨ। ਵੇਖਦੇ ਹਾਂ, ਕਿਸਾਨਾਂ ਦੇ ਜਖਮਾਂ ’ਤੇ ਮੁਆਵਜੇ ਦੇ ਰੂਪ ਵਿੱਚ ਕਿੰਨੀਂ ਮੱਲ੍ਹਮ ਲਾਈ ਜਾਂਦੀ ਹੈ।

ਬੇਮੌਸਮੇ ਮੀਂਹ ਨੇ ਸਮੁੱਚੇ ਦੇਸ਼ ਵਿੱਚ ਕਹਿਰ ਵਰ੍ਹਾਇਆ | Nature

ਤੇਜ ਵਾਛੜਾਂ ਅਤੇ ਗੜੇਮਾਰੀ ਨਾਲ ਹਜ਼ਾਰਾਂ-ਲੱਖਾਂ ਏਕੜ ਫਸਲ ਤਬਾਹ ਹੋਈ ਹੈ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ੳੱੁਤਰਾਖੰਡ, ਬਿਹਾਰ ਅਤੇ ਰਾਜਸਥਾਨ ਵਰਗੇ ਕਿਸਾਨੀ ’ਤੇ ਨਿਰਭਰ ਸੂਬੇ ਜ਼ਿਆਦਾ ਹਨ। ਕੀ ਹੁਣ ਇਹ ਮੰਨ ਲਿਆ ਜਾਵੇ ਕਿ ਖੇਤੀਬਾੜੀ ਤੁੱਕਾ ਬਣ ਕੇ ਰਹਿ ਗਈ ਹੈ। ਪੱਕੀਆਂ ਫਸਲਾਂ ਸਹੀ-ਸਲਾਮਤ ਸਾਂਭੀਆਂ ਜਾਣ, ਤਾਂ ਸਮਝੇ ਬੜਾ ਸ਼ੁਕਰ ਹੈ ਨਹੀਂ ਤਾਂ, ਕੁਦਰਤ ਦਾ ਕਹਿਰ ਉਨ੍ਹਾਂ ਨੂੰ ਨਹੀਂ ਛੱਡਦਾ, ਤਬਾਹ ਕਰ ਦਿੰਦਾ ਹੈ। ਬੀਤੇ ਕੁੱਝ ਸਾਲਾਂ ਤੋਂ ਬੇਮੌਸਮੇ ਮੀਂਹ ਨੇ ਸਮੁੱਚੇ ਦੇਸ਼ ਵਿੱਚ ਕਹਿਰ ਵਰ੍ਹਾਇਆ ਹੋਇਆ ਹੈ। ਬੇਮੌਸਮਾ ਮੀਂਹ ਉਦੋਂ ਪੈਂਦਾ ਹੈ, ਜਦੋਂ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿੱਚ ਪੱਕਣ ਦੇ ਨੇੜੇ ਹੁੰਦੀਆਂ ਹਨ।

ਲੱਗਦਾ ਹੈ ਖੇਤੀਬਾੜੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਕਿਉਂਕਿ ਫਸਲਾਂ ਖੇਤਾਂ ਵਿੱਚ ਜਦੋਂ ਪੱਕੀਆਂ ਖੜ੍ਹੀਆਂ ਹੁੰਦੀਆਂ ਹਨ ਉਦੋਂ, ਕੁਦਰਤ ਦਾ ਰੂਦਰ ਰੂਪ ਉਨ੍ਹਾਂ ਨੂੰ ਉਜਾੜ ਦਿੰਦਾ ਹੈ। ਉਸ ਹਾਲਤ ਵਿੱਚ ਅੰਨਦਾਤਾ ਚਾਹ ਕੇ ਵੀ ਕੁੱਝ ਨਹੀਂ ਕਰ ਪਾਉਂਦਾ ਸਿਰਫ ਆਪਣੀ ਕਿਸਮਤ ਨੂੰ ਹੀ ਕੋਸਦਾ ਹੈ। ਖੇਤਾਂ ਵਿੱਚ ਇਸ ਸਮੇਂ ਮੁੱਖ ਰੂਪ ਨਾਲ ਕਣਕ, ਸਰ੍ਹੋਂ, ਦਾਲਾਂ ਤੇ ਸਬਜ਼ੀਆਂ ਦੀਆਂ ਫਸਲਾਂ ਲੱਗੀਆਂ ਹਨ, ਜਿਨ੍ਹਾਂ ਵਿੱਚ ਕਣਕ ਪੱਕੀ ਖੜ੍ਹੀ ਹੈ। ਪਰ, ਗੁਜ਼ਰੇ ਹਫ਼ਤੇ ਰੁਕ-ਰੁਕ ਕੇ ਪਏ ਤੇਜ ਮੀਂਹ ਅਤੇ ਗੜੇਮਾਰੀ ਨੇ ਸਭ ਤਬਾਹ ਕਰ ਦਿੱਤਾ। ਕਈ ਸੂਬਿਆਂ ਵਿੱਚ ਤਾਂ ਕਿਸਾਨ ਇਸ ਵਾਰ ਫਸਲਾਂ ਤੋਂ ਬਿਲਕੁਲ ਵਾਂਝੇ ਹੋ ਗਏ ਹਨ।

ਕਲਿਆਣਕਾਰੀ ਸਰਕਾਰੀ ਯੋਜਨਾਵਾਂ

ਵੇਖੋ, ਇੰਨਾ ਤੈਅ ਹੈ ਅਤੇ ਉਜ ਸਾਰੇ ਚੰਗੀ ਤਰ੍ਹਾਂ ਜਾਣਦੇ ਵੀ ਹਨ ਕਿ ਖੇਤੀਬਾੜੀ ਖੇਤਰ ’ਤੇ ਸੰਕਟ ਦੇ ਕਾਲੇ ਬੱਦਲ ਛਾਏ ਹੋਏ ਹਨ ਜਿਸ ’ਤੇ ਸਾਲਾਨਾ ਬੇਮੌਸਮੇ ਮੀਂਹ ਨੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਸੁਖ-ਸਹੂਲਤਾਂ ਦੀ ਗੱਲ ਕਰੀਏ ਤਾਂ ਕਾਗਜ਼ਾਂ ਵਿੱਚ ਅੰਨਦਾਤਿਆਂ ਲਈ ਤਮਾਮ ਕਲਿਆਣਕਾਰੀ ਸਰਕਾਰੀ ਯੋਜਨਾਵਾਂ ਹਨ। ਜਿਵੇਂ, ਫਸਲਾਂ ਨੂੰ ਐਮਐਸਪੀ ’ਤੇ ਖਰੀਦਣਾ ਅਤੇ ਹੋਰ ਫਸਲਾਂ ਦਾ ਉਚਿਤ ਮੁੱਲ ਦੇਣ ਦਾ ਦਮ ਭਰਿਆ ਜਾਂਦਾ ਹੈ। ਪਰ, ਧਰਾਤਲ ਉੱਤੇ ਸੱਚਾਈ ਕੀ ਹੈ ਸਭ ਨੂੰ ਪਤਾ ਹੈ। ਸੱਚਾਈ ਇਹ ਹੈ ਕਿ ਕਿਸਾਨ ਬੇਸਹਾਰਾ ਹੋਇਆ ਪਿਆ ਹੈ, ਕਿਸੇ ਨੂੰ ਵੀ ਉਸ ਦੀ ਪਰਵਾਹ ਨਹੀਂ। ਸੱੁਖ-ਸੁਵਿਧਾਵਾਂ ਕਿਸਾਨਾਂ ਤੋਂ ਕੋਹਾਂ ਦੂਰ ਹਨ। ਸਬਸਿਡੀ ਵਾਲੀਆਂ ਖਾਦਾਂ ਨੂੰ ਵੀ ਉਨ੍ਹਾਂ ਨੂੰ ਬਲੈਕ ਵਿੱਚ ਖਰੀਦਣਾ ਪੈਂਦਾ ਹੈ। ਯੂਰੀਆ ਅਜਿਹੀ ਜਰੂਰੀ ਖਾਦ ਹੈ ਜਿਸ ਤੋਂ ਬਿਨਾਂ ਫਸਲਾਂ ਨੂੰ ਉਗਾਉਣਾ ਹੁਣ ਕਦੇ ਵੀ ਸੰਭਵ ਨਹੀਂ। ਉਸ ਦੀ ਕਿੱਲਤ ਨਾਲ ਵੀ ਕਿਸਾਨਾਂ ਨੂੰ ਬੀਤੇ ਕਈ ਸਾਲਾਂ ਤੋਂ ਜੂਝਣਾ ਪੈ ਰਿਹਾ ਹੈ।

ਤਸਵੀਰਾਂ ਦਿਲ ਦਹਿਲਾਉਦੀਆਂ ਹਨ | Nature

ਹਕੂਮਤਾਂ ਨੂੰ ਅੱਗੇ ਵਧ ਕੇ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਪਰ, ਹੁੰਦਾ ਉਲਟ ਹੈ, ਕਿਸਾਨ ਖੁਦ ਸਰਕਾਰਾਂ ਦੇ ਸਾਹਮਣੇ ਹੱਥ ਫੈਲਾ ਕੇ ਆਪਣੀਆਂ ਫਸਲਾਂ ਦੀ ਭਰਪਾਈ ਦਾ ਮੁਆਵਜ਼ਾ ਮੰਗਦੇ ਹਨ। ਉਨ੍ਹਾਂ ਦੀਆਂ ਮੰਗਾਂ ’ਤੇ ਪਟਵਾਰੀ ਖੇਤਾਂ ਵਿੱਚ ਪਹੁੰਚ ਕੇ ਬਰਬਾਦ ਹੋਈਆਂ ਫਸਲਾਂ ਦੀ ਰਿਪੋਰਟ ਤਿਆਰ ਕਰਦੇ ਹਨ। ਰਿਪੋਰਟ ਪਹਿਲਾਂ ਜਿਲ੍ਹਾ ਪੱਧਰ ’ਤੇ ਜਾਂਦੀ ਹੈ, ਫਿਰ ਸ਼ਾਸਨ ਨੂੰ ਭੇਜੀ ਜਾਂਦੀ ਹੈ, ਉਸ ਤੋਂ ਬਾਅਦ ਕਿਤੇ ਜਾ ਕੇ ਮੁਆਵਜਾ ਤੈਅ ਹੁੰਦਾ ਹੈ। ਜੋ ਮੁਆਵਜਾ ਤੈਅ ਹੁੰਦਾ ਹੈ, ਉਸ ਨੂੰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੰਡਿਆ ਜਾਂਦਾ ਹੈ। ਉਹ ਵੀ ਨਾ-ਮਾਤਰ ਦਾ ਜਦੋਂ ਤੱਕ ਕਿਸਾਨ ਜਿਵੇਂ-ਕਿਵੇਂ ਆਪਣੇ ਖੇਤਾਂ ਵਿੱਚ ਅਗਲੀ ਫਸਲ ਲਾਉਣ ਦੀ ਵੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਸੋਸ਼ਲ ਮੀਡੀਆ ’ਤੇ ਬਰਬਾਦ ਹੋਈਆਂ ਫਸਲਾਂ ਨੂੰ ਵੇਖ ਕੇ ਕਿਸਾਨਾਂ ਦੀਆਂ ਰੋਂਦੀਆਂ ਅੱਖਾਂ ਵਾਲੀਆਂ ਤਸਵੀਰਾਂ ਦਿਲ ਦਹਿਲਾਉਦੀਆਂ ਹਨ।

ਸਵਾਲ ਉੱਠਦਾ ਹੈ ਕਿ ਆਖ਼ਰ ਕਿਸਾਨ ਹੀ ਕਿਉਂ ਹਮੇਸ਼ਾ ਠੱਗਿਆ ਜਾਂਦਾ ਹੈ, ਨਾ ਉਨ੍ਹਾਂ ਨੂੰ ਕੁਦਰਤ ਛੱਡਦੀ ਹੈ ਅਤੇ ਨਾ ਹੁਕੂਮਤੋਂ ਨੂੰ ਤਰਸ ਆਉਂਦਾ ਹੈ। ਖੇਤੀ ਦੀ ਲਾਗਤ ਵੀ ਹੁਣ ਨਹੀਂ ਪਰਤਦੀ। ਇਹੀ ਵਜ੍ਹਾ ਹੈ ਖੇਤੀ ਨਿੱਤ ਘਾਟੇ ਦਾ ਸੌਦਾ ਬਣ ਰਹੀ ਹੈ।ਇਸ ਕਾਰਨ ਕਿਸਾਨਾਂ ਦਾ ਹੌਲੀ-ਹੌਲੀ ਖੇਤੀਬਾੜੀ ਵੱਲੋਂ ਮੋਹਭੰਗ ਹੋ ਰਿਹਾ ਹੈ।

ਦਰਕਾਰ ਹੁਣ ਅਜਿਹੀ ਨੀਤੀ-ਨਿਯਮ ਦੀ ਹੈ ਜਿਸ ਦੇ ਨਾਲ ਕਿਸਾਨ ਬੇਸੌਸਮੇ ਮੀਂਹ, ਗੜੇਮਾਰੀ ਅਤੇ ਬਿਜਲੀ ਡਿੱਗਣ ਆਦਿ ਘਟਨਾਵਾਂ ਦੇ ਨੁਕਸਾਨ ਤੋਂ ਉੱਭਰ ਸਕਣ। ਖੇਤੀਬਾੜੀ ਉੱਤੇ ਆਏ ਸੰਕਟ ਨਾਲ ਉਹ ਮੁਸ਼ਤੈਦੀ ਨਾਲ ਲੜ ਸਕਣ। ਕਿਉਂਕਿ ਇਸ ਸੈਕਟਰ ਤੋਂ ਨਾ ਹੀ ਸਰਕਾਰ ਮੂੰਹ ਫੇਰ ਸਕਦੀ ਹੈ ਅਤੇ ਨਾ ਹੀ ਕੋਈ ਹੋਰ ਖੇਤੀ ਸੈਕਟਰ ਸਮੁੱਚੀ ਜੀਡੀਪੀ ਵਿੱਚ ਕਰੀਬ 20-25 ਫੀਸਦੀ ਭੂਮਿਕਾ ਨਿਭਾਉਂਦਾ ਹੈ।

ਖਮਿਆਜਾ ਭੁਗਤਣਾ ਪਵੇਗਾ | Nature

ਕਾਇਦੇ ਨਾਲ ਵੇਖੀਏ ਤਾਂ ਕੋਰੋਨਾ ਸੰਕਟ ਵਿੱਚ ਡਾਵਾਂਡੋਲ ਹੋਈ ਅਰਥਵਿਵਸਥਾ ਨੂੰ ਖੇਤੀਬਾੜੀ ਸੈਕਟਰ ਨੇ ਹੀ ਉਭਾਰਿਆ ਸੀ। ਇਸ ਲਈ ਖੇਤੀਬਾੜੀ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ। ਜੇਕਰ ਲਵਾਂਗੇ ਤਾਂ ਉਸ ਦਾ ਖਮਿਆਜਾ ਭੁਗਤਣਾ ਪਵੇਗਾ। ਹਕੂਮਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਫਸਲ ਬਰਬਾਦੀ ਦਾ ਬਦਲ ਮੁਆਵਜ਼ਾ ਨਹੀਂ ਹੋ ਸਕਦਾ? ਇਸ ਲਈ ਬੀਮਾ ਯੋਜਨਾਵਾਂ ਨੂੰ ਠੀਕ ਤਰ੍ਹਾਂ ਲਾਗੂ ਕਰਨਾ ਹੋਵੇਗਾ। ਯੋਜਨਾਵਾਂ ਤਾਂ ਹੁਣ ਵੀ ਲਾਗੂ ਹਨ, ਪਰ ਪ੍ਰਭਾਵਸ਼ਾਲੀ ਨਹੀਂ ਹਨ? ਫਸਲ ਬਰਬਾਦ ਹੋਣ ’ਤੇ ਕਿਸਾਨਾਂ ਨੂੰ ਪ੍ਰਤੀ ਏਕੜ ਉਚਿਤ ਬੀਮਾ ਫਸਲ ਦੇ ਮੁਤਾਬਕ ਦੇਣ ਦੀ ਤਜਵੀਜ਼ ਬਣਾਈ ਜਾਵੇ।

ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰਾਂ ਨੂੰ ਇਸ ਦਿਸ਼ਾ ਵਿੱਚ ਕਦਮ ਚੁੱਕਣ ਦੀ ਦਰਕਾਰ ਹੈ। ਇਸ ਸਮੇਂ ਕਿਸਾਨਾਂ ਦੀ ਛੇ ਮਹੀਨੇ ਦੀ ਕਮਾਈ ਪਾਣੀ ਵਿੱਚ ਰੁੜ੍ਹੀ ਹੈ। ਇਸ ਦਰਮਿਆਨ ਕਿਸਾਨਾਂ ਨੇ ਕ੍ਰੇਡਿਟ ਕਾਰਡ, ਬੈਂਕ ਲੋਨ ਅਤੇ ਉਧਾਰ ਲੈ ਕੇ ਫਸਲਾਂ ਨੂੰ ਉਗਾਉਣ ਵਿੱਚ ਲਾਇਆ ਹੋਵੇਗਾ। ਨੱਥੇ ਰੁਪਏ ਦੇ ਆਸ-ਪਾਸ ਡੀਜਲ ਦਾ ਭਾਅ ਹੈ। ਬਾਕੀ ਯੂਰੀਆ, ਡਾਇਆ, ਪੋਟਾਸ਼ ਵਰਗੀਆਂ ਖਾਦਾਂ ਦੀਆਂ ਦੁੱਗਣੀਆਂ-ਤਿੱਗਣੀਆਂ ਕੀਮਤਾਂ ਨੇ ਪਹਿਲਾਂ ਤੋਂ ਹੀ ਅੰਨਦਾਤੇ ਨੂੰ ਬੇਹਾਲ ਕੀਤਾ ਹੋਇਆ ਹੈ।

ਡਾ. ਰਮੇਸ਼ ਠਾਕੁਰ

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਕੁਦਰਤ ਬੇਅੰਤ ਤਾਕਤਵਰ, ਮਨੁੱਖ ਬੇਵੱਸ
ਤੁਰਕੀ ਸਮੇਤ ਕਈ ਹੋਰ ਮੁਲਕਾਂ ’ਚ ਆਏ ਭੂਚਾਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਬੇਅੰਤ, ਤਾਕਤਵਰ ਅਤੇ ਮਨੁੱਖੀ ਸਮਝ ਤੋਂ ਅਜੇ ਵੀ ਬਹੁਤ ਪਰ੍ਹਾਂ ਹੈ। ਇਸ ਭੂਚਾਲ ਕਾਰਨ ਪੰਜ ਹਜਾਰ ਦੇ ਕਰੀਬ ਮੌਤਾਂ ਦੱਸੀਆਂ ਜਾ ਰਹੀਆਂ ਹਨ ਮਾਲੀ ਨੁਕਸਾਨ ਦਾ ਤਾਂ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਕੁਦਰਤੀ (Nature) ਆਫਤਾਂ ਆਰਥਿਕਤਾ ਨੂੰ ਬੁਰੀ ਤਰ੍ਹਾਂ ਪਿਛਾਂਹ ਸੁੱਟ ਦਿੰਦੀਆਂ ਹਨ ਅਸਮਾਨ ਨੂੰ ਛੂੰਹਦੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈਆਂ ਹਨ ਮਹਿਲਾਂ ਵਰਗੇ ਮਕਾਨਾਂ ’ਚ ਰਹਿੰਦੇ ਲੋਕ ਸੜਕ ’ਤੇ ਰਾਤਾਂ ਕੱਟ ਰਹੇ ਹਨ।

ਦਹਿਸ਼ਤ ਭਰਿਆ ਮਾਹੌਲ ਵੇਖ ਕੇ ਇਹ ਮੰਨਣਾ ਹੀ ਪੈਣਾ ਹੈ ਕਿ ਮਨੁੱਖ, ਕੁਦਰਤ ਸਾਹਮਣੇ ਬੇਵੱਸ ਤੇ ਕਮਜ਼ੋਰ ਹੈ। ਭੂਚਾਲ ਆਉਣ ਦੀ ਪੇਸ਼ੀਨਗੋਈ ਕੋਈ ਵੀ ਵਿਗਿਆਨੀ ਨਹੀਂ ਕਰ ਸਕਿਆ, ਇਸ ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਸਮਝਣਾ ਤਾਂ ਦੂਰ ਦੀ ਗੱਲ ਹੈ ਕਿਹਾ ਜਾਂਦਾ ਹੈ ਕਿ ਧਰਤੀ ਹੇਠਲੀਆਂ ਪਲੇਟਾਂ ਆਪਸ ’ਚ ਵੱਜਣ ਜਾਂ ਇੱਕ ਪਲੇਟ ਦੇ ਦੂਜੀ ਪਲੇਟ ’ਤੇ ਚੜ੍ਹ ਜਾਣ ਨਾਲ ਭੂਚਾਲ ਆਉਂਦਾ ਹੈ ਪਰ ਅਜਿਹਾ ਹੁੰਦਾ ਕਿਉਂ ਹੈ ਇਹ ਵੀ ਕੋਈ ਨਹੀਂ ਜਾਣ ਸਕਿਆ, ਰੋਕਣ ਬਾਰੇ ਤਾਂ ਅਜੇ ਸੋਚਣਾ ਵੀ ਔਖਾ ਲੱਗ ਰਿਹਾ ਹੈ। ਸਿਰਫ ਇੰਨਾ ਹੀ ਪਤਾ ਲੱਗ ਸਕਿਆ ਹੈ ਕਿ ਕਿਹੜੇ-ਕਿਹੜੇ ਖੇਤਰਾਂ ’ਚ ਭੂਚਾਲ ਜ਼ਿਆਦਾ ਆਉਣਗੇ ਦੁਨੀਆਂ ਦੇ ਵਿਕਸਿਤ ਮੁਲਕ ਅੰਬਰਾਂ ਨੂੰ ਛਾਣ ਮਾਰ ਰਹੇ ਹਨ।

ਮੰਗਲ ’ਤੇ ਪਾਣੀ ਦੀ ਖੋਜ ਲਈ ਮਾਰੋ-ਮਾਰੀ | Nature

ਧਰਤੀ ਦਾ ਭੇਤ ਕਿਸੇ ਨੂੰ ਸਮਝ ਨਹੀਂ ਆਇਆ ਪਰ ਵਿਗਿਆਨੀ ਮਨੁੱਖੀ ਜੀਵਨ ਦੀ ਸ਼ੁਰੂਆਤ, ਸਿ੍ਰਸ਼ਟੀ ਦੀ ਸ਼ੁਰੂਆਤ ਨੂੰ ਸਮਝਣ ਲਈ ਖਰਬਾਂ ਰੁਪਏ ਖਰਚੇ ਕਰ ਚੁੱਕੇ ਹਨ ਤੇ ਹੋਰ ਕਈ ਗੁਣਾ ਖਰਚਣ ਦੀ ਤਿਆਰੀ ਹੈ। ਮੰਗਲ ’ਤੇ ਪਾਣੀ ਦੀ ਖੋਜ ਲਈ ਮਾਰੋ-ਮਾਰੀ ਹੈ। ਅੰਬਰ ਦੇ ਪਰ੍ਹੇ ਤੋਂ ਪਰ੍ਹੇ ਪਏ ਭੇਤਾਂ ਨੂੰ ਸਮਝਣ ਦੀ ਤਿਆਰੀ ਹੈ ਪਰ ਜਿਸ ਧਰਤੀ ’ਤੇ ਇਹ ਮਨੁੱਖ ਰਹਿ ਰਿਹਾ ਹੈ। ਉਹ ਹੀ ਉਸ ’ਤੇ ਅਜਿਹਾ ਵਾਰ ਕਰ ਜਾਂਦੀ ਹੈ ਕਿ ਮਨੁੱਖ ਦੀਆਂ ਸਭ ਸਿਆਣਪਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ ਇਸ ਬੇਵੱਸੀ ਅਤੇ ਦੁੱਖ ਦੀ ਘੜੀ ’ਚ ਮਨੁੱਖ ਦੇ ਅੰਦਰ ਇਨਸਾਨੀਅਤ ਦਾ ਜ਼ਜ਼ਬਾ ਹੀ ਵੱਡਾ ਸਾਧਨ ਹੈ ਜਿਸ ਰਾਹੀਂ ਦੁਖੀ ਮਨੁੱਖਤਾ ਨੂੰ ਹੌਂਸਲਾ ਤੇ ਬਲ ਮਿਲ ਸਕਦਾ ਹੈ ਸਭ ਦੀ ਹਮਦਰਦੀ ਮਿ੍ਰਤਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਨਾਲ ਹੈ ਜਿੰਨਾ ਛੇਤੀ ਹੋ ਸਕੇ।

ਸਾਰੇ ਦੇਸ਼ ਪ੍ਰਭਾਵਿਤ ਮੁਲਕਾਂ ਦੀ ਮੱਦਦ ਕਰਨ ਫਿਰ ਵੀ ਇਹ ਗੱਲ ਤਾਂ ਮਨੱੁਖ ਨੂੰ ਯਾਦ ਰੱਖਣੀ ਹੀ ਪੈਣੀ ਹੈ ਕਿ ਕੁਦਰਤੀ ਆਫਤਾਂ ਦੇ ਮੱਦੇਨਜ਼ਰ ਕੁਦਰਤ ਨਾਲ ਕੀਤੀ ਜਾ ਰਹੀ ਛੇੜ-ਛਾੜ ਨੂੰ ਰੋਕਣ ਜਾਂ ਘਟਾਉਣ ਦਾ ਯਤਨ ਕੀਤਾ ਜਾਵੇ ਭਾਵੇਂ ਭੂਚਾਲ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਇੱਕਮਤ ਵਿਚਾਰ ਸਾਹਮਣੇ ਨਹੀਂ ਆਇਆ ਪਰ ਕੁਦਰਤ ਦੇ ਸੰਤੁਲਨ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਕੁਦਰਤ ਨਾਲ ਛੇੜਛਾੜ ਰੋਕਣ ਲਈ ਸਿਰਫ ਭੌਤਿਕ ਸਰਗਰਮੀਆਂ ਹੀ ਨਾ ਰੋਕੀਆਂ ਜਾਣ ਸਗੋਂ ਮਨੁੱਖ ਦੀ ਸੋਚ, ਸਬੰਧ ਤੇ ਵਿਹਾਰ ਨੂੰ ਵੀ ਬਦਲਣਾ ਪਵੇਗਾ। ਮਨੁੱਖੀ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਜਾਵੇ। ਮਨੁੱਖ, ਮਨੁੱਖ ਦਾ ਵੈਰੀ ਨਾ ਬਣੇ ਇਸ ਵੈਰ-ਵਿਰੋਧ ਨੇ ਘਾਤਕ ਹਥਿਆਰਾਂ ਦੇ ਤਜ਼ਰਬਿਆਂ, ਜੰਗਾਂ ਤੇ ਬਰਬਾਦੀ ਨੂੰ ਅੰਜ਼ਾਮ ਦਿੱਤਾ ਹੈ ਇਹ ਸਰਗਰਮੀਆਂ ਇੰਨੇ ਵੱਡੇ ਪੱਧਰ ’ਤੇ ਕੁਦਰਤ ਦੇ ਸੰਤੁਲਨ ਨਾਲ ਛੇੜਛਾੜ ਕਰ ਰਹੀਆਂ ਹਨ ਕਿ ਮਨੁੱਖ ਦੀ ਹੋਂਦ ਲਈ ਖਤਰੇ ਪੈਦਾ ਹੋਣੇ ਤੈਅ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਮਨੁੱਖ ਤੇ ਕੁਦਰਤ
ਮਨੁੱਖ ਤੇ ਕੁਦਰਤ

ਅਫ਼ਗਾਨਿਸਤਾਨ ’ਚ ਆਏ ਭਿਆਨਕ ਭੂਚਾਲ ਨੇ ਤਬਾਹੀ ਦੇ ਦਰਦਨਾਕ ਮੰਜਰ ਬਣਾ ਦਿੱਤੇ ਹਨ ਇੱਕ ਹਜ਼ਾਰ ਤੋਂ ਵੱਧ ਮੌਤਾਂ ਤੇ ਇਮਾਰਤਾਂ, ਸੜਕਾਂ ਦੀ ਤਬਾਹੀ ਨੇ ਮੁਲਕ ਨੂੰ ਮੁਸੀਬਤਾਂ ਦੇ ਸਮੰਦਰ ’ਚ ਧੱਕ ਦਿੱਤਾ ਹੈ ਇਸ ਕਰੋਪੀ ਨੇ ਫ਼ਿਰ ਸਾਬਤ ਕਰ ਦਿੱਤਾ ਹੈl

ਕਿ ਕੁਦਰਤ ਦਾ ਵਿਕਰਾਲ ਰੂਪ ਕਿੰਨਾ ਖਤਰਨਾਕ ਹੈ ਮਨੁੱਖ ਤਾਕਤਵਰ ਕੁਦਰਤ ਦੇ ਸਾਹਮਣੇ ਬੇਹੱਦ ਨਿਤਾਣਾ ਹੈ ਭਾਵੇਂ ਭੂਚਾਲ ਦੇ ਕਾਰਨ ਬਾਰੇ ਵਿਗਿਆਨੀ ਇੱਕਮਤ ਤਾਂ ਨਹੀਂ ਫ਼ਿਰ ਵੀ ਧਰਤੀ ਨਾਲ ਮਨੁੱਖ ਦੀ ਅਣਚਾਹੀ ਛੇੜਛਾੜ ਨੂੰ ਕੁਦਰਤੀ ਖਤਰਿਆਂ ਦਾ ਕਾਰਨ ਜ਼ਰੂਰ ਮੰਨਿਆ ਜਾਂਦਾ ਹੈ ਕੁਦਰਤ ਦਾ ਸਹਿਜ਼ ਚੱਕਰ ਬੜਾ ਅਨੁਸ਼ਾਸਿਤ, ਵਰਦਾਨ ਨਾਲ ਭਰਪੂਰ ਤੇ ਮਨੁੱਖ ਦੀ ਹੋਂਦ ਦਾ ਆਧਾਰ ਹੈl

ਪਰ ਮਨੁੱਖ ਆਪਣੇ ਦਿਮਾਗ ਦੇ ਹੰਕਾਰ ਤੇ ਆਪਣੇ ਲੋਭ ਲਾਲਚ ’ਚ ਕੁਦਰਤ ਨਾਲ ਆਪਣੇ ਰਿਸ਼ਤੇ ਸੰਤੁਲਿਤ ਬਣਾਈ ਰੱਖਣ ’ਚ ਬੁਰੀ ਤਰ੍ਹਾਂ ਭਟਕ ਗਿਆ ਹੈਵਿਕਾਸ ਤੇ ਵਿਨਾਸ ਵਿਚਾਲੇ ਫਰਕ ਨੂੰ ਲੱਭਣ ਅਤੇ ਇਸ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਨਹੀਂ ਹੋ ਰਹੀ ਧਨਵਾਨ ਮੁਲਕਾਂ ਦੇ ਨਾਲ-ਨਾਲ ਵਿਕਾਸਸ਼ੀਲ ਮੁਲਕ ਵੀ ਕੁਦਰਤ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨl

ਛੋਟੇ-ਛੋਟੇ ਪਹਾੜਾਂ ਨੂੰ ਟਰਾਲੀਆਂ ਟਰੱਕਾਂ ’ਚ ਭਰ ਕੇ ਮੈਦਾਨੀ ਖੇਤਰ ਵਧਾਏ ਜਾ ਰਹੇ ਹਨ ਵੱਡੇ-ਵੱਡੇ ਸਿਆਸਤਦਾਨ ਇਸ ਗੈਰ-ਕਾਨੂੰਨੀ ਕੰਮ ਲਈ ਜੇਲ੍ਹਾਂ ’ਚ ਬੰਦ ਹਨ ਸਹੂਲਤਾਂ ਜ਼ਰੂਰੀ ਹਨ ਪਰ ਸਹੂਲਤਾਂ ਲਈ ਕੁਦਰਤ ਨੂੰ ਦਾਅ ’ਤੇ ਨਹੀਂ ਲਾਇਆ ਜਾ ਸਕਦਾ ਮਨੁੱਖ ਦੇ ਅਤੀਤ, ਪਿਛੋਕੜ, ਇਤਿਹਾਸ ਤੇ ਪਰੰਪਰਾਵਾਂ ਦਾ ਆਪਣਾ ਮਹੱਤਵ ਹੈ ਪੁਰਾਣੇ ਢਾਂਚੇ ’ਚ ਤਬਦੀਲ ਤਾਂ ਕੀਤੀ ਜਾ ਸਕਦੀ ਹੈ ਪਰ ਉਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੱਦੋਂ ਵੱਧ ਸਹੂਲਤਾਂ ’ਚ ਫਸ ਕੇ ਮਨੁੱਖ ਖੁਦ ਨੂੰ ਕਮਜ਼ੋਰ ਕਰ ਰਿਹਾ ਹੈl

ਮਨੁੱਖ ਦੀ ਜ਼ਿੰਦਗੀ ’ਚ ਸਹਿਜ਼, ਆਨੰਦ, ਸੰਤੁਸ਼ਟੀ, ਬੇਫ਼ਿਕਰੀ ਗਾਇਬ ਹੋ ਰਹੇ ਹਨ ਅਤੇ ਕਾਹਲੀ, ਵੱਧ ਪ੍ਰਾਪਤੀ ਨੂੰ ਹੀ ਵਿਕਾਸ ਦੀ ਕਸੌਟੀ ਮੰਨਿਆ ਜਾਣ ਲੱਗਾ ਹੈ ਰਫ਼ਤਾਰ ਹੀ ਵਿਕਾਸ ਦੀ ਨਿਸ਼ਾਨੀ ਨਹੀਂ ਰਫ਼ਤਾਰ ਲਈ ਕੁਦਰਤ ਨੂੰ ਢਹਿ-ਢੇਰੀ ਨਾ ਕੀਤਾ ਜਾਵੇ ਜੰਗਲ-ਬੇਲੇ, ਪਹਾੜ, ਦਰਿਆ, ਸਮੁੰਦਰ, ਜਾਨਵਰ ਪੰਛੀ, ਕੀਟ-ਪਤੰਗ ਕੁਦਰਤ ਦੇ ਵਿਹੜੇ ਦੀ ਰੌਣਕ ਹਨ ਮੰਨਿਆ ਕੁਦਰਤੀ ਆਫ਼ਤਾਂ ਆਧੁਨਿਕਤਾ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਸਨ ਪਰ ਵਿਗਿਆਨਕ ਯੁੱਗ ’ਚ ਇਹਨਾਂ ’ਚ ਭਾਰੀ ਵਾਧਾ ਹੋਇਆ ਹੈl

ਵਿਕਾਸ ਦੀ ਭੱਜ-ਦੌੜ ’ਚ ਮਨੁੱਖ ਬੇਪਛਾਣ ਹੋ ਗਿਆ ਹੈ ਮਨੁੱਖ ਨੂੰ ਆਪਣਾ-ਆਪ ਲੱਭਣਾ ਔਖਾ ਹੋ ਗਿਆ ਹੈਵਿਕਾਸ ਜ਼ਰੂਰ ਹੋਵੇ ਪਰ ਕੁਦਰਤ ਦੀ ਖੇਡ ਵਿਗਾੜੇ ਬਿਨਾਂ, ਵਿਕਾਸ ਸਿਰਫ਼ ਭੌਤਿਕ ਹੀ ਨਹੀਂ ਸਗੋਂ ਮਾਨਸਿਕ ਤੇ ਆਤਮਿਕ ਵਿਕਾਸ ਵੀ ਜ਼ਰੂਰੀ ਹੈ ਪਰ ਇਹ ਚੀਜਾਂ ਸਾਡੇ ਸਿੱਖਿਆ ਢਾਂਚੇ ਦਾ ਹਿੱਸਾ ਨਹੀਂ ਹਨ ਅਜੇ ਤਾਈਂ ਪਦਾਰਥਕ ਵਿਕਾਸ ਦੁਆਲੇ ਹੀ ਸਭ ਕੁਝ ਕੇਂਦਰਿਤ ਹੈl

ਜਦੋਂ ਕਿ ਰੂਹਾਨੀਅਤ ਹੀ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਤੇ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ ਰੂਹਾਨੀਅਤ ਦੇ ਵਾਧੇ ਨਾਲ ਮਨੁੱਖ ਮਨੁੱਖ ਬਣੇਗਾ ਸਰਕਾਰ ਨੂੰ ਮਨੁੱਖ ਦੇ ਰੂਹਾਨੀ ਵਿਕਾਸ ਵੱਲ ਵੀ ਗੌਰ ਕਰਨੀ ਚਾਹੀਦੀ ਹੈ ਨੈਤਿਕ ਗੁਣਾਂ ਤੋਂ ਥੋਥਾ ਮਨੱੁਖ ਤਾਂ ਸਿਰਫ਼ ਮਸ਼ੀਨ ਹੈ ਜੋ ਕੁਦਰਤੀ ਆਫ਼ਤਾਂ ਨੂੰ ਸੱਦਾ ਦੇ ਰਿਹਾ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸੁਭਾਅ ਹੋਵੇ ਮਿਲਣਸਾਰ
ਸੁਭਾਅ ਹੋਵੇ ਮਿਲਣਸਾਰ

ਹੱਦ ਤੋਂ ਜ਼ਿਆਦਾ ਮਿਹਨਤ, ਸਰਦੀ-ਗਰਮੀ ਦਾ ਪ੍ਰਭਾਵ, ਚੰਗੀ ਅਤੇ ਪੌਸ਼ਟਿਕ ਖੁਰਾਕ ਦੀ ਘਾਟ, ਗੰਦਾ ਰਹਿਣ-ਸਹਿਣ, ਸੁਸਤੀ, ਕਮਜ਼ੋਰੀ, ਆਲਸ, ਇਹ ਸਭ ਇਨਸਾਨ ਦੇ ਦੁਸ਼ਮਣ ਹਨ ਪਰ ਇਸ ਤੋਂ ਵੀ ਜ਼ਿਆਦਾ ਮਾੜਾ ਪ੍ਰਭਾਵ ਪਾਉਣ ਵਾਲਾ ਆਦਮੀ ਦਾ ਆਪਣਾ ਸੁਭਾਅ ਹੁੰਦਾ ਹੈ। ਆਦਮੀ ਉੱਤੇ ਖੁਦ ਦੇ ਨਕਾਰਾਤਮਕ ਸੁਭਾਅ ਦਾ ਜਿੰਨਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ, ਓਨਾ ਕਿਸੇ ਰੋਗ ਜਾਂ ਬਿਮਾਰੀ ਦਾ ਵੀ ਨਹੀਂ ਪੈਂਦਾ। ਕੁਝ ਲੋਕ ਕਿਸੇ ਦੁੱਖ ਜਾਂ ਬਿਮਾਰੀ ਕਰਕੇ ਚਿੜਚਿੜੇ ਹੋ ਜਾਂਦੇ ਹਨ ਪਰ ਉਸ ਦੁੱਖ ਜਾਂ ਬਿਮਾਰੀ ਦੇ ਖਤਮ ਹੋ ਜਾਣ ਨਾਲ ਉਨ੍ਹਾਂ ਦਾ ਚਿੜਚਿੜਾਪਣ ਵੀ ਖਤਮ ਹੋ ਜਾਂਦਾ ਹੈ ਪਰ ਆਦਮੀ ਦੇ ਸੁਭਾਅ ’ਚ ਰਚਿਆ ਚਿੜਚਿੜਾਪਣ ਸਾਰੀ ਉਮਰ ਆਦਮੀ ਦੇ ਮਗਰੋਂ ਨਹੀਂ ਲਹਿੰਦਾ। ਆਦਮੀ ਦਾ ਘਟੀਆ ਸੁਭਾਅ ਉਹਨੂੰ ਸਰੀਰਕ ਪੱਖੋਂ ਹੀ ਨਹੀਂ ਸਮਾਜਿਕ ਤੌਰ ’ਤੇ ਵੀ ਪ੍ਰਭਾਵਿਤ ਕਰਦਾ ਹੈ।

ਆਦਮੀ ਦਾ ਸਦਾ ਰੋਗੀ ਜਾਂ ਨਿਰੋਗੀ ਰਹਿਣਾ ਜਾਂ ਜੀਵਨ ’ਚ ਸਫਲ ਜਾਂ ਅਸਫਲ ਰਹਿਣਾ, ਇਹ ਉਹਦੇ ਸੁਭਾਅ ’ਤੇ ਨਿਰਭਰ ਕਰਦਾ ਹੈ। ਇੱਕ ਬੰਦਾ ਸਦਾ ਹੱਸਦਾ ਮੁਸਕੁਰਾਉਦਾ ਰਹਿੰਦਾ ਹੈ, ਦੂਸਰਾ ਬਿਮਾਰ ਅਤੇ ਚਿੜਚਿੜਾ ਜਿਹਾ ਰਹਿੰਦਾ ਹੈ। ਕੋਈ ਤਰੱਕੀ ਦੀਆਂ ਮੰਜਿਲਾਂ ਪਾਰ ਕਰਦਾ ਤੁਰਿਆ ਜਾਂਦਾ ਹੈ ਤੇ ਕੋਈ ਦੂਸਰਾ ਵਾਰ-ਵਾਰ ਹਰ ਖੇਤਰ ’ਚ ਮਾਤ ਖਾਂਦਾ ਹੈ। ਇਸ ਦਾ ਕਾਰਨ ਉਹਦਾ ਸੁਭਾਅ ਹੀ ਹੁੰਦਾ ਹੈ। ਸੁਭਾਅ ਦੇ ਕਾਰਨ ਹੀ ਕੋਈ ਆਦਮੀ ਲੋਕਾਂ ’ਚ ਸਤਿਕਾਰਿਆ ਜਾਂਦਾ ਹੈ ਤੇ ਕਿਸੇ ਨੂੰ ਕੋਈ ਥੜ੍ਹੇ ਨਹੀਂ ਚੜ੍ਹਨ ਦਿੰਦਾ।

ਖੁਦ ਸੋਚੋ, ਜੇਕਰ ਕਿਸੇ ਆਦਮੀ ਦਾ ਸੁਭਾਅ ਉਜੱਡ, ਕ੍ਰੋਧੀ ਅਤੇ ਕੌੜਾ ਹੋਵੇ ਤਾਂ ਕੀ ਤੁਸੀ ਉਹਦੇ ਨਾਲ ਗੱਲ ਕਰਨਾ ਪਸੰਦ ਕਰੋਗੇ? ਨਹੀਂ ਨਾ! ਅਜਿਹੇ ਬੰਦੇ ਤੋਂ ਲੋਕੀ ਕਿਨਾਰਾ ਕਰਨ ’ਚ ਹੀ ਭਲਾਈ ਸਮਝਦੇ ਹਨ। ਜਿਸ ਦਾ ਸੁਭਾਅ ਮਧੁਰ, ਮਿਲਣਸਾਰ ਅਤੇ ਅਪਣੱਤ ਭਰਿਆ ਹੋਵੇ, ਜਿਸਦੇ ਬੁੱਲ੍ਹਾਂ ਉੱਤੇ ਸਦਾ ਮੁਸਕਾਨ ਥਿਰਕਦੀ ਰਹਿੰਦੀ ਹੋਵੇ, ਉਹਨੂੰ ਸਾਰੇ ਪਸੰਦ ਕਰਦੇ ਹਨ ਅਤੇ ਉਹਦੀ ਨੇੜਤਾ ਚਾਹੁੰਦੇ ਹਨ। ਅਜਿਹੇ ਆਦਮੀ ਹੀ ਆਪਣੇ ਇਲਾਕੇ ਦੇ ‘ਸੱਜਣ-ਪੁਰਖ’ ਕਹਾਉਦੇ ਹਨ। ਘਰ ਦੀ ਖੁਸ਼ਹਾਲੀ ਜਾਂ ਬਦਹਾਲੀ ’ਚ ਵੀ ਸੁਭਾਅ ਦਾ ਬੜਾ ਮਹੱਤਵ ਹੁੰਦਾ ਹੈ। ਜੇਕਰ ਦੋਹਾਂ ਜੀਆਂ ਦਾ ਸੁਭਾਅ ਹੀ ਗਰਮ ਅਤੇ ਝਗੜਾਲੂ ਹੋਵੇ ਤਾਂ ਘਰ-ਗ੍ਰਹਿਸਥੀ ਨਰਕ ਬਣ ਜਾਂਦੀ ਹੈ। ਜਦ ਦੋਹਾਂ ਦਾ ਸੁਭਾਅ ਨਰਮ ਅਤੇ ਪ੍ਰਸਪਰ ਮੇਲ ਖਾ ਜਾਵੇ ਤਾਂ ਘਰ ਸਵਰਗ ਬਣ ਜਾਂਦਾ ਹੈ।

ਸਰਲ ਸੁਭਾਅ ਬੜਾ ਸੁਖਦਾਈ ਹੁੰਦਾ ਹੈ

ਜੇਕਰ ਅਸੀਂ ਹੱਸਦਿਆਂ-ਖੇਡਦਿਆਂ ਅਤੇ ਧਮਾਲਾਂ ਪਾਉਦਿਆਂ ਆਪਣਾ ਜੀਵਨ ਗੁਜ਼ਾਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸੁਭਾਅ ਨੂੰ ਸਰਲ ਅਤੇ ਸਹਿਜ਼ ਬਣਾਉਣਾ ਹੋਵੇਗਾ। ਸਰਲ ਸੁਭਾਅ ਬੜਾ ਸੁਖਦਾਈ ਹੁੰਦਾ ਹੈ। ਜਦੋਂ ਕੋਈ ਆਦਮੀ ਅਸਹਿਜ਼ ਹੋ ਜਾਂਦਾ ਹੈ ਤਾਂ ਉਹਦੇ ਜੀਵਨ ’ਚ ਖੁਦ ਦੁਆਰਾ ਪੈਦਾ ਕੀਤੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਕੇ ਉਹਨੂੰ ਸੰਕਟ ’ਚ ਪਾ ਦਿੰਦੀਆਂ ਹਨ ਅਤੇ ਉਹਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਂਦਾ ਹੈ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਸੁਭਾਅ ਨੂੰ ਬਦਲਣਾ ਮੁਸ਼ਕਿਲ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਮੁਸ਼ਕਿਲ ਹੈ ਪਰ ਅਸੰਭਵ ਨਹੀਂ ਹੋ ਸਕਦਾ।

ਜੇਕਰ ਤੁਸੀਂ ਸੱਚਮੁੱਚ ਹੀ ਹੱਸਦੇ-ਹੱਸਦੇ ਜੀਵਨ ਗੁਜ਼ਾਰਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਤੁਹਾਡੇ ’ਚ ਵੈਰ, ਈਰਖਾ ਜਾਂ ਚਿੜਚਿੜਾਪਣ ਤਾਂ ਨਹੀਂ? ਇਨ੍ਹਾਂ ਸਾਰਿਆਂ ਦੋਸ਼ਾਂ ’ਚੋਂ ਕ੍ਰੋਧ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ। ਮਾਨਵ-ਜੀਵਨ ’ਚ ਕੋਈ ਹੋਰ ਭਾਵਨਾ ਐਨਾ ਜਿਆਦਾ ਮਾੜਾ ਪ੍ਰਭਾਵ ਨਹੀਂ ਪਾਉਦੀ ਜਿੰਨਾ ਕਿ ਕੋ੍ਰਧ।

ਸ਼ਾਂਤੀ ਅਤੇ ਠਰੰ੍ਹਮਾ ਜੀਵਨ ਦੇ ਮੂਲ ਮੰਤਰ ਹਨ। ਅਜਿਹੇ ਗੁਣ ਵਾਲੇ ਆਦਮੀ ਹਰੇਕ ਖੇਤਰ ’ਚ ਬੁਲੰਦੀਆਂ ’ਤੇ ਪਹੁੰਚਦੇ ਹਨ। ਸਫਲਤਾ ਉਨ੍ਹਾਂ ਦੇ ਜੀਵਨ ’ਚ ਖੁਸ਼ਹਾਲੀ ਦੇ ਰੰਗ ਭਰ ਦਿੰਦੀ ਹੈ ਅਤੇ ਉਹ ਸਾਰਾ ਜੀਵਲ ਹੱਸਦਿਆਂ-ਮੁਸਕੁਰਾਉਦਿਆਂ ਗੁਜ਼ਾਰਦੇ ਹਨ। ਆਦਮੀ ਦੇ ਸੁਭਾਅ ਉੱਤੇ ਹੀ ਉਹਦਾ ਭਵਿੱਖ ਨਿਰਭਰ ਕਰਦਾ ਹੈ। ਇਸ ਲਈ ਖੁਦ ਨੂੰ ਟਟੋਲੋ।

ਭੈਅ, ਘਬਰਾਹਟ, ਦੁੱਖ, ਸੰਤਾਪ ਮਨੁੱਖੀ ਜੀਵਨ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਦਾਸੀ, ਚਿੜਚਿੜਾਪਣ, ਅਪ੍ਰਸੰਨਤਾ ਅਤੇ ਅਜਿਹਾ ਹੀ ਜੀਵਨ ਜਿਸ ’ਚ ਕਿਸੇ ਨੇ ਆਪਣੀ ਕਾਬਲੀਅਤ ਦਾ ਵਿਸ਼ਵਾਸ ਗੁਆ ਲਿਆ ਹੋਵੇ, ਜਿਸਨੂੰ ਆਪਣੀਆਂ ਅੰਦਰਲੀਆਂ ਸ਼ਕਤੀਆਂ ’ਤੇ ਯਕੀਨ ਨਾ ਰਿਹਾ ਹੋਵੇ, ਜੋ ਜੀਵਨ ਦਾ ਉਦੇਸ਼ ਹੀ ਭੁੱਲ ਗਿਆ ਹੋਵੇ, ਜਿਸ ਦੀ ਸੋਚ ਅਪੰਗ ਹੋ ਗਈ ਹੋਵੇ, ਨੂੰ ਚਾਹੀਦਾ ਹੈ ਕਿ ਉਹ ਅਜਿਹੇ ਦੁਰਪ੍ਰਭਾਵਾਂ ਦਾ ਡਟ ਕੇ ਮਾਨਸਿਕ ਵਿਰੋਧ ਕਰੇ। ਖਾਸਕਰ ਅਜਿਹੇ ਵਿਚਾਰ ਜੋ ਉਸਦੇ ਮਨ ਨੂੰ ਉਦਾਸ ਬਣਾਉਂਦੇ ਹਨ, ਮਨ ’ਚ ਨਿਰਾਸ਼ਾ ਭਰਦੇ ਹਨ, ਅਜਿਹੀ ਅਪਰਾਧ ਭਾਵਨਾ ਨੂੰ ਮਨ ’ਚੋਂ ਧੂਹ ਕੇ ਖਿੱਚ ਕੱਢੇ। ਨਿਰਾਸ਼ਾਪੂਰਨ ਵਿਚਾਰਾਂ ਦਾ ਡਟ ਕੇ ਆਤਮਿਕ ਸ਼ਕਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ।

ਗੁਰੂ ਅਰਜਨ ਦੇਵ ਨਗਰ,

ਨੇੜੇ ਚੰਗੀ ਨੰ:7, ਫਰੀਦਕੋਟ।

ਮੋ. 98152-96475

ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਕੁਦਰਤ ਦੇ ਰੰਗ (The colors of nature)
ਕੁਦਰਤ ਦੇ ਰੰਗ

ਕੁਦਰਤ ਦੇ ਰੰਗ  ਵਿੱਚ ਦਹਿਸ਼ਤ ਦੇ ਬਦਲ ਜਾਂਦੇ ਨੇ ਹਰ ਬੰਦੇ ਦੇ ਖਿਆਲਾਤ,

ਜਦ ਮੌਤ ਤੋਂ ਬਦਤਰ ਹੋ ਜਾਂਦੇ ਨੇ, ਜਿਸਮਾਂ ਦੇ ਹਾਲਾਤ

ਨਿੰਮੀ ਕਿੰਨੇ ਹੀ ਵਰ੍ਹਿਆਂ ਮਗਰੋਂ ਵਿਦੇਸ਼ ਤੋਂ ਘਰ ਮੁੜੀ ਸੀ ਗ਼ਰੀਬੀ ਤੇ ਬੇਰੁਜ਼ਗਾਰੀ ਨੇ ਪੜ੍ਹੀ-ਲਿਖੀ ਨਿੰਮੀ ਨੂੰ ਘਰੋਂ ਬਾਹਰ ਰਹਿਣ ‘ਤੇ ਮਜ਼ਬੂਰ ਕਰ ਦਿੱਤਾ ਸੀ ਵਿਦੇਸ਼ ਦੀ ਕਿਸੇ ਫੈਕਟਰੀ ਵਿੱਚ ਨੌਕਰੀ ਸੀ ਉਸਦੀ ਕਿੰਨੀ ਦੇਰ ਰਾਤ ਤੱਕ ਡਿਊਟੀ ‘ਤੇ ਰਹਿੰਦੀ ਕਿ ਉਵਰ-ਟਾਈਮ ਲਾ ਕੇ ਚਾਰ ਛਿਲੜ ਹੋਰ ਬਣ ਜਾਣ ਤਾਂ ਕਿ ਪਿੰਡ ਮੁੜ ਕੇ ਕੱਚੇ ਕੋਠਿਆਂ ਨੂੰ ਪੱਕੇ ਹੀ ਕਰ ਲਵੇਗੀ ਪਰ, ਕੁਦਰਤ ਤੇ ਸਮਾਂ ਕਦੇ ਵੱਸ ਵਿੱਚ ਨਹੀਂ ਹੁੰਦੇ ਮਸੂਮ ਜਿਹੀ ਨਿੰਮੀ ਜਦੋਂ ਹਵਾਈ ਅੱਡੇ ‘ਤੇ ਪਹੁੰਚੀ ਤਾਂ ਉਸਨੂੰ ਮਾੜਾ-ਮੋਟਾ ਜਿਹਾ ਬੁਖ਼ਾਰ ਸੀ

ਉਸਦੇ ਘਰ ਵਿਚੋਂ ਉਸਦਾ ਭਰਾ ਉਸਨੂੰ ਹਵਾਈ ਅੱਡੇ ਤੋਂ ਲੈਣ ਗਿਆ ਸੀ ਦੋ-ਚਾਰ ਬੈਗ ਲੈ ਕੇ ਖੜ੍ਹੀ ਅਜੇ ਭਰਾ ਵੱਲ ਵਧਣ ਹੀ ਲੱਗੀ ਸੀ ਕਿ ਉਸਨੂੰ ਬੜੀ ਜ਼ੋਰ ਦੀ ਖੰਘ ਛਿੜ ਗਈ ਹਵਾਈ ਅੱਡੇ ‘ਤੇ ਉਸਦਾ ਟੈਸਟ ਕੀਤਾ ਗਿਆ। ਡਾਕਟਰਾਂ ਨੂੰ ਉਸਦੀ ਖੰਘ ‘ਤੇ ਸ਼ੱਕ ਜਿਹਾ ਹੋਇਆ ਕਿ ਕੋਈ ਡੂੰਘੀ ਗੱਲ ਤਾਂ ਨਹੀਂ, ਜੋ ਇਸਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ।

ਜਦ ਉਸਦਾ ਪੂਰਾ ਟੈਸਟ ਕੀਤਾ ਤਾਂ ਰਿਪੋਰਟ ਆਉਣ ‘ਤੇ ਪਤਾ ਲੱਗਾ ਕਿ ਉਸਨੂੰ ਛੂਤ ਦੀ ਬਿਮਾਰੀ ਨੇ ਘੇਰਿਆ ਹੋਇਆ ਹੈ ਜਦ ਡਾਕਟਰਾਂ ਨੇ ਉਸਦੀ ਇਹ ਰਿਪੋਰਟ ਉਸਨੂੰ ਵਿਖਾਈ ਤਾਂ ਉਹ ਬੇਵੱਸ ਜਿਹੀ ਹੋ ਕੇ ਬੋਲੀ, ”ਹੁਣ ਘਰ ਜਾਣਾ ਤਾਂ ਨਾ-ਮੁਮਕਿਨ ਜਾਪਦਾ ਹੈ, ਬਾਹਰ ਮੇਰਾ ਭਰਾ ਖੜ੍ਹਾ ਹੈ, ਮੈਨੂੰ ਲੈਣ ਆਇਆ ਸੀ। ਮਿਹਰਬਾਨੀ ਕਰਕੇ ਉਸ ਨਾਲ ਗੱਲ ਕਰਵਾ ਦਿਉ ਇੱਕ ਵਾਰ ਮੇਰੀ”

ਡਾਕਟਰ ਨੇ ਉਸਦਾ ਤਰਲਾ ਜਿਹਾ ਵੇਖ ਕੇ ਹਾਮੀ ਭਰ ਦਿੱਤੀ ਉਸਦਾ ਭਰਾ ਕੋਲ ਆਉਣ ਹੀ ਲੱਗਾ ਸੀ ਕਿ ਡਾਕਟਰਾਂ ਨੇ ਦੂਰ ਖਲੋ ਕੇ ਗੱਲ ਕਰਨ ਲਈ ਕਿਹਾ ਨਿੰਮੀ ਦੀਆਂ ਅੱਖਾਂ ਵਿਚੋਂ ਹੰਝੂ ਤ੍ਰਿਪ-ਤ੍ਰਿਪ ਵਗ ਤੁਰੇ ਬੋਲੀ, ”ਸੁਣ ਦੀਪੇ!  ਮੈਂ ਅਜੇ ਘਰ ਨਹੀਂ ਜਾ ਸਕਦੀ ਵੀਰੇ! ਮੈਂ ਤੁਹਾਡੇ ਸਾਰਿਆਂ ਲਈ ਖਤਰਾ ਬਣ ਜਾਵਾਂਗੀ। ਮੈਂ ਕੁੱਝ ਸਾਮਾਨ ਲਿਆਈ ਸੀ: ਤੂੰ ਏਦਾਂ ਕਰ ਆਹ ਸਾਰਾ ਕੁੱਝ ਘਰ ਲੈ ਜਾ, ਮੇਰਾ ਭਰਾ ਮਾਂ ਉਡੀਕਦੀ ਹੋਣੀ ਮੈਨੂੰ।

ਹਾਂ, ਨਾਲੇ ਚੇਤਾ ਰੱਖੀਂ, ਮਾਂ ਨੂੰ ਦੱਸੀਂ ਨਾ ਕਿ ਨਿੰਮੀ ਹਵਾਈ ਅੱਡੇ ਤੋਂ ਸਿੱਧੀ ਹਸਪਤਾਲ ਪੁੱਜ ਗਈ ਆ, ਤੂੰ ਆਖ ਦੇਵੀਂ ਕੋਈ ਜਰੂਰੀ ਕੰਮ ਪੈ ਗਿਆ ਸੀ, ਅਚਾਨਕ ਮੁੜਨਾ ਪਿਆ ਨਿੰਮੀ ਨੂੰ ਵਿਦੇਸ਼!”

ਦੀਪੇ ਨੇ ਡਾਕਟਰ ਨੂੰ ਪੁੱਛਿਆ, ”ਜੀ ਇਸਨੂੰ ਹੋਇਆ ਕੀ ਹੈ? ਕਿਉਂ ਨਹੀਂ ਜਾ ਸਕਦੀ ਇਹ ਮੇਰੇ ਨਾਲ?” ਡਾਕਟਰ ਨੇ ਨਿੰਮੀ ਦੀ ਦਲੇਰੀ ਦੇਖ ਕੇ ਆਖਿਆ ਇਸਨੂੰ ਛੂਤ ਦੀ ਬਿਮਾਰੀ ਹੈ। ਅਸੀਂ ਇਸਦਾ ਇਲਾਜ ਕਰਾਂਗੇ ਅਤੇ ਪੂਰੀ ਵਾਹ ਲਾਵਾਂਗੇ ਇਸ ਨੂੰ ਬਚਾਉਣ ਦੀ।”

ਡਾਕਟਰ ਦੀ ਗੱਲ ਸੁਣ ਕੇ ਦੀਪਾ ਚਾਰ ਕਦਮ ਹੋਰ ਪਿੱਛੇ ਹੋ ਗਿਆ, ”ਆਹ ਕੀ ਕਹੀ ਜਾਂਦੇ ਹੋ। ਜੇਕਰ ਇਸਨੂੰ ਕੋਈ ਬਿਮਾਰੀ ਸੀ ਤਾਂ ਮੈਨੂੰ ਅਵਾਜ਼ ਕਿਉਂ ਦਿੱਤੀ ਮੈਂ…. ਮੈਂ ਟੱਬਰਦਾਰ ਬੰਦਾ ਹਾਂ।

ਮੈਂ ਮਰਨਾ ਇਸ ਦੇ ਕੋਲ ਆ ਕੇ, ਕੀ ਪਤਾ ਕਿੱਥੋਂ ਅਤੇ ਕੀ ਕਰਵਾ ਕੇ ਆਈ ਏ। ਇਹ ਸਾਡੇ ਘਰ ਆਉਣ ਲੱਗੀ ਸੀ ਬਿਮਾਰੀ ਲੈ ਕੇ, ਧੰਨਵਾਦ ਤੁਹਾਡਾ, ਜੋ ਤੁਸੀਂ ਇਸਦਾ ਇੱਥੇ ਹੀ ਟੈਸਟ ਕਰ ਲਿਆ। ਅਸੀਂ ਬਚ ਗਏ, ਨਹੀਂ ਤਾਂ ਇਸਨੇ ਮਾਰ ਦੇਣਾ ਸੀ ਸਾਰਾ ਟੱਬਰ ਤੌਬਾ!  ਮੇਰੀ ਤੌਬਾ!!  ਇਹੋ ਜਿਹੀ ਬਲਾ ਨੂੰ ਲੈਣ ਆਇਆ ਸੀ ਮੈਂ!”

ਉਸਨੇ ਕੁੱਝ ਵੀ ਸੋਚੇ-ਸਮਝੇ ਬਗੈਰ ਨਿੰਮੀ ਨੂੰ ਉਂਗਲ ਵਿਖਾਉਂਦਿਆਂ ਕਿਹਾ, ”ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਨਿੰਮੀਏ! ਮੈਨੂੰ ਨਹੀਂ ਪਤਾ ਤੈਨੂੰ ਕਾਹਦੀ ਬਿਮਾਰੀ ਲੱਗੀ ਏ। ਪਰ, ਤੇਰਾ ਸਾਡੇ ਨਾਲ ਕੋਈ ਵਾਹ-ਵਾਸਤਾ ਨਹੀਂ  ਅੱਜ ਤੋਂ ਤੂੰ ਇੱਥੇ ਹੀ ਆਪਣਾ ਇਲਾਜ ਕਰਾ। ਠੀਕ ਹੋ ਚਾਹੇ ਮਰ! ਪਰ, ਸਾਡੇ ਤੱਕ ਪਹੁੰਚ ਕਰਨ ਦੀ ਤੈਨੂੰ ਹੁਣ ਕੋਈ ਲੋੜ ਨਹੀਂ” ਦੀਪੇ ਦੀਆਂ ਨਜ਼ਰਾਂ ਵਿੱਚ ਇੰਨੀ ਨਫ਼ਰਤ ਤੇ ਉਸਦੇ ਬਦਲੇ ਹੋਏ ਖਿਆਲਾਤ ਵੇਖ ਕੇ ਨਿੰਮੀ ਹੈਰਾਨ ਤਾਂ ਹੈ ਹੀ ਸੀ ਪਰ ਅੰਦਰੋਂ ਵੀ ਬੁਰੀ ਤਰ੍ਹਾਂ ਟੁੱਟ ਗਈ ਸੀ ਕਿ ਕੀ ਇਹ ਉਹੀ ਦੀਪਾ ਬੋਲ ਰਿਹਾ ਹੈ ਜੋ ਹਰ ਵੇਲੇ ਉਸ ਕੋਲੋਂ ਚੀਜ਼ਾਂ ਦੀ ਫਰਮਾਇਸ਼ ਕਰਿਆ ਕਰਦਾ ਸੀ।

ਤੇ ਅੱਜ… ਅੱਜ ਇੱਕ ਬਿਮਾਰੀ ਕਰਕੇ ਦੂਰੋਂ ਹੀ ਪਿਛਾਂਹ ਮੁੜ ਰਿਹਾ ਹਾਲੇ ਨਿੰਮੀ ਆਪਣੇ ਖ਼ਿਆਲਾਂ ਵਿੱਚ ਗਵਾਚੀ ਹੋਈ ਹੀ ਸੀ ਕਿ ਦੀਪਾ ਗੁੱਸੇ ਨਾਲ ਹੂੰ-ਹੂੰ ਕਰਦਾ ਬਾਹਰ ਨੂੰ ਤੁਰ ਪਿਆ ਉੱਥੇ ਹੀ ਕਮਰੇ ਵਿੱਚ ਸਾਫ਼-ਸਫ਼ਾਈ ਕਰਦੀ ਇੱਕ ਕਰਮਚਾਰਨ ਬੋਲ ਪਈ, ”ਵਾਹ ਉਏ ਰੱਬਾ!  ਵਾਹ! ਤੇਰੀ ਕੁਦਰਤ ਦੇ ਰੰਗ!  ਮਾੜਾ ਵਕਤ ਖ਼ੂਨ ਦੇ ਰਿਸ਼ਤੇ-ਨਾਤਿਆਂ ਦੇ ਖ਼ਿਆਲਾਤ ਵੀ ਇੱਕ ਝਟਕੇ ਵਿੱਚ ਹੀ ਬਦਲ ਦਿੰਦੈ ਵਾਹ! ਉਏ ਵਾਹ!  ਸੁਣਿਆ ਤਾਂ ਸੀ, ਪਰ, ਅੱਜ ਅੱਖੀਂ ਵੀ ਵੇਖ ਲਿਆ” ਬੋਲਦੀ-ਬੋਲਦੀ ਹਾਉਕਾ ਜਿਹਾ ਲੈ ਕੇ ਉਹ ਕਮਰੇ ਵਿਚੋਂ ਬਾਹਰ ਹੋ ਗਈ

ਵਰਿੰਦਰ ਕੌਰ ਰੰਧਾਵਾ,

ਜੈਤੋ ਸਰਜਾ, ਬਟਾਲਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਿਸਮਤ ਤੇ ਸੁਭਾਅ (Luck and nature)
ਕਿਸਮਤ ਤੇ ਸੁਭਾਅ (Luck and nature)

Luck and nature | ਆਮ ਅਜਿਹਾ ਮੰਨਿਆ ਜਾਂਦਾ ਹੈ ਕਿ ਦੋ ਭਾਈਆਂ ਦਾ ਸੁਭਾਅ ਇੱਕੋ-ਜਿਹਾ ਹੁੰਦਾ ਹੈ ਪਰੰਤੂ ਅਜਿਹਾ ਨਹੀਂ ਹੁੰਦਾ ਇਸ ਸਬੰਧ ਵਿਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਇੱਕ ਹੀ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਤੇ ਇੱਕ ਹੀ ਸਮੇਂ ਪੈਦਾ ਹੋਣ ਵਾਲੇ ਬੱਚੇ ਦੀ ਕਿਸਮਤ ਤੇ ਸੁਭਾਅ ਵੱਖ-ਵੱਖ ਹੁੰਦਾ ਹੈ

ਜਿਸ ਤਰ੍ਹਾਂ ਇੱਕ ਹੀ ਦਰੱਖਤ ‘ਤੇ ਬੇਰ ਤੇ ਕੰਡੇ ਲੱਗਦੇ ਹਨ, ਅਜਿਹਾ ਕਦੇ ਵੀ ਨਹੀਂ ਹੋ ਸਕਦਾ ਕਿ ਦੋ ਲੋਕਾਂ ਦਾ ਸੁਭਾਅ ਇੱਕੋ- ਜਿਹਾ ਜਾਂ ਉਨ੍ਹਾਂ ਦੀ ਕਿਸਮਤ ਇੱਕੋ-ਜਿਹੀ  ਹੋਵੇ ਅਚਾਰਿਆ ਚਾਣੱਕਿਆ ਕਹਿੰਦੇ ਹਨ ਕਿ ਦਰੱਖਤ ‘ਤੇ ਬੇਰ ਤੇ ਕੰਡੇ ਦੋਵੇਂ ਹੀ ਹੁੰਦੇ ਹਨ  ਇਸ ਤੋਂ ਇਲਾਵਾ ਇਹ ਵੀ ਸੰਭਵ ਨਹੀਂ ਹੈ ਕਿ ਇੱਕ ਹੀ ਦਰੱਖਤ ‘ਤੇ ਲੱਗਣ ਵਾਲੇ ਸਾਰੇ ਹੀ ਬੇਰ ਮਿੱਠੇ ਹੀ ਹੋਣ ਕੁਝ ਬੇਰ ਖੱਟੇ ਵੀ ਹੋ ਸਕਦੇ ਹਨ

ਠੀਕ ਇਸੇ ਤਰ੍ਹਾਂ ਹੀ ਇੱਕ ਹੀ ਮਾਂ ਦੀ ਸੰਤਾਨ ਦਾ ਸੁਭਾਅ ਵੀ ਵੱਖ-ਵੱਖ ਹੀ ਹੁੰਦਾ ਹੈ ਜੇਕਰ ਸੰਤਾਨ ਇੱਕ ਹੀ ਸਮੇਂ ਜਨਮ ਲੈਂਦੀ ਹੈ ਤਾਂ ਵੀ ਉਨ੍ਹਾਂ ਦੀ ਕਿਸਮਤ ਵੱਖ-ਵੱਖ ਹੀ ਹੁੰਦੀ ਹੈ ਹਰ ਵਿਅਕਤੀ ਦੀ ਵੱਖਰੀ ਕਿਸਮਤ ਤੇ ਸੁਭਾਅ ਹੁੰਦਾ ਹੈ ਤੇ ਉਹ ਉਸੇ ਮੁਤਾਬਕ ਕੰਮ ਕਰਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਿਆਚਿਨ: ਦੁਸ਼ਮਣ ਹੀ ਨਹੀਂ, ਕੁਦਰਤ ਨਾਲ ਵੀ ਲੜਦੇ ਨੇ ਫੌਜੀ
ਹਰਪ੍ਰੀਤ ਸਿੰਘ ਬਰਾੜ

ਸਿਆਚਿਨ ਗਲੇਸ਼ੀਅਰ ‘ਚ ਪਿਛਲੇ ਸੋਮਵਾਰ ਨੂੰ ਆਏ ਬਰਫ਼ੀਲੇ ਤੂਫ਼ਾਨ ਦੀ ਚਪੇਟ ‘ਚ ਆ ਕੇ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਜਦਕਿ ਦੋ ਹੋਰ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਡਾਕਟਰੀ ਨਿਗਰਾਨੀ ‘ਚ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਿਆਚਿਨ ਦੁਨੀਆਂ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੈ। ਸਿਆਚਿਨ ‘ਚ ਬਰਫ਼ੀਲੇ ਤੂਫ਼ਾਨ ਕਾਰਨ ਹਰ ਮਹੀਨੇ ਔਸਤਨ ਦੋ ਫੌਜੀ ਜਵਾਨਾਂ ਦੀ ਮੌਤ ਹੁੰਦੀ ਹੈ। ਦੇਖਿਆ ਜਾਵੇ ਤਾਂ 1984 ਤੋਂ ਲੈ ਕੇ ਹੁਣ ਤੱਕ 1400 ਤੋਂ ਜਿਆਦਾ ਜਵਾਨ ਸ਼ਹੀਦ ਹੋ ਚੁੱਕੇ ਹਨ। ਦੁਨੀਆਂ ਦੇ ਸਭ ਤੋਂ ਉੱਚੇ ਬਰਫ਼ੀਲੇ ਜੰਗੀ ਇਲਾਕੇ ਸਿਆਚਿਨ ‘ਚ ਭਾਰਤ ਨੂੰ ਜੰਗ ਲੜਦੇ ਪੂਰੇ 35 ਸਾਲ ਹੋ ਗਏ ਹਨ। ਇਹ ਦੁਨੀਆਂ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੀ ਨਹੀਂ ਸਗੋਂ ਸਭ ਤੋਂ ਜ਼ਿਆਦਾ ਖਰਚੀਲਾ ਜੰਗੀ ਇਲਾਕਾ ਵੀ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਜਾਣਦੇ ਹਨ ਕਿ ਸਿਆਚਿਨ ਵਿਖੇ ਜੰਗ ਲੜਨੀ ਵਿਅਰਥੀ ਹੀ ਹੈ ਕਿਉਂਕਿ ਦੋਵੇਂ ਮੁਲਕ ਜਾਣਦੇ ਹਨ ਕਿ ਇੱਥੇ ਜੰਗ ਲੜ ਕੇ ਦੋਵਾਂ ਦੇਸ਼ਾਂ ਵਿਚੋਂ ਕੋਈ ਜੇਤੂ ਨਹੀਂ ਹੋ ਸਕਦਾ।

ਇਸ ਅਰਥਹੀਣ ਲੜਾਈ ਲਈ ਦੋਵੇਂ ਮੁਲਕ ਹੀ ਜਿੰਮੇਵਾਰ ਹਨ ਕਿਉਂਕਿ ਮਨੁੱਖੀ ਜਿੰਦਗੀ ਦੀ ਹੋਂਦ ਲਈ ਸਿਆਚਿਨ ਦੇ ਹਾਲਾਤ ਕਿਸੇ ਪੱਖੋਂ ਵੀ ਸੁਖਾਵੇਂ ਨਹੀਂ ਹਨ।  ਪਾਕਿਸਤਾਨ ਨੇ ਆਪਣੇ ਨਕਸ਼ਿਆਂ ਵਿਚ ਪਾਕਿ ਅਧੀਨ ਕਸ਼ਮੀਰ ਨੂੰ ਲਾਈਨ ਆਫ ਕੰਟਰੋਲ ਦੇ ਅਖੀਰਲੇ ਕਿਨਾਰੇ (ਐਨਜੇ 9842) ਤੋਂ ਸਿੱਧੀ ਲਾਈਨ ਖਿੱਚ ਕੇ ਕਰਾਕੋਰਮ ਦਰਿਆ ਤੱਕ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਚਿੰਤਾ ਵਿਚ ਆਈ ਭਾਰਤ ਸਰਕਾਰ ਨੇ 13 ਅਪਰੈਲ 1984 ਨੂੰ ਆਪਰੇਸ਼ਨ ਮੇਘਦੂਤ ਸ਼ੁਰੂ ਕਰਕੇ ਪਾਕਿਸਤਾਨੀ ਫੌਜ਼ ਨੂੰ ਬਰਫ਼. ਦੀ ਇਸ ਪਹਾੜੀ ਤੋਂ ਪਿੱਛੇ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਦਾ ਮਕਸਦ ਇਸ ਬਰਫੀਲੀ ਚੋਟੀ ਉੱਪਰ ਕਾਬਜ਼ ਹੋ ਕੇ ਨੁੰਬਰਾ ਵਾਦੀ ਦੇ ਸਮੇਤ ਲੱਦਾਖ ‘ਤੇ ਕਬਜ਼ਾ ਕਰਨਾ ਸੀ। 1984 ਵਿਚ ਕਸ਼ਮੀਰ ‘ਚ ਸਿਆਚਿਨ ਗਲੇਸ਼ੀਅਰ ‘ਤੇ ਕਬਜ਼ਾ ਕਰਨ ਲਈ ਭਾਰਤੀ ਹਥਿਆਰਬੰਦ ਫੌਜਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ। ਇਸ ਆਪਰੇਸ਼ਨ ਨੂੰ ਮੇਘਦੂਤ ਦਾ ਨਾਂਅ ਦਿੱਤਾ ਗਿਆ। ਇਹ ਫੌਜੀ ਕਾਰਵਾਈ ਬਹੁਤ ਅਨੋਖੀ ਸੀ ਕਿਉਂਕਿ ਦੁਨੀਆਂ ਦੇ ਸਭ ਤੋਂ ਵੱਡੇ ਬਰਫੀਲੇ ਜੰਗੀ ਇਲਾਕੇ ‘ਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ। ਫੌਜੀ ਕਾਰਵਾਈ ਸਦਕਾ ਭਾਰਤੀ ਜਵਾਨ ਪੂਰੇ ਸਿਆਚਿਨ ਗਲੇਸ਼ੀਅਰ ‘ਤੇ ਆਪਣਾ ਕਬਜਾ ਹਾਸਲ ਕਰ ਚੁੱਕੇ ਸਨ।  ਆਪਰੇਸ਼ਨ ਮੇਘਦੂਤ ਦੇ 35 ਸਾਲ ਬਾਅਦ ਅੱਜ ਵੀ ਸਿਆਚਿਨ ਗਲੇਸ਼ੀਅਰ ਉੱਤੇ ਭਾਰਤੀ ਫੌਜ ਦਾ ਕਬਜ਼ਾ ਹੈ। ਇਹ ਜਿੱਤ ਭਾਰਤੀ ਫੌਜ ਦੇ ਮਜ਼ਬੂਤ ਇਰਾਦੇ, ਸਾਹਸ ਅਤੇ ਤਿਆਗ ਦੀ ਮਿਸਾਲ ਹੈ। ਦੁਨੀਆਂ ਦੇ ਸਭ ਤੋਂ ਉੱਚੇ ਅਤੇ ਵੱਡੇ ਮੰਨੇ ਜਾਣ ਵਾਲੇ ਇਸ ਜੰਗੀ ਇਲਾਕੇ ‘ਚ ਅੱਜ ਵੀ ਭਾਰਤੀ ਫੌਜ ਦੇ ਜਵਾਨ ਮੁਸ਼ਤੈਦੀ ਨਾਲ ਡਟੇ ਰਹਿੰਦੇ ਹਨ।

ਆਪਰੇਸ਼ਨ ਮੇਘਦੂਤ 1984 ਤੋਂ 2002 ਤੱਕ ਚੱਲਿਆ ਸੀ, ਭਾਵ ਪੂਰੇ 18 ਸਾਲ ਭਾਰਤੀ ਫੌਜ ਨੇ ਡਟ ਕੇ ਸਖ਼ਤ ਮੁਕਾਬਲੇ ਦੀ ਮਿਸਾਲ ਪੇਸ਼ ਕੀਤੀ ਸੀ ।ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਸਿਆਚਿਨ ‘ਤੇ ਆਪਣਾ ਹੱਕ ਹਾਸਲ ਕਰਨ ਲਈ ਇੱਕ-ਦੂਜੇ ਸਾਹਮਣੇ ਅੜੀਆਂ ਰਹੀਆਂ। ਜਿੱਤ ਭਾਰਤ ਦੀ ਹੋਈ। ਅੱਜ ਭਾਰਤੀ ਫੌਜ 70 ਕਿਲੋਮੀਟਰ ਲੰਮੇ ਸਿਆਚਿਨ ਗਲੇਸ਼ੀਅਰ ਅਤੇ ਉਸ ਨਾਲ ਜੁੜੇ ਛੋਟੇ ਗਲੇਸ਼ੀਅਰ, 3 ਅਹਿਮ ਦਰਿਆ (ਸਿਆਲਾ,ਬਿੱਲਾਫੌਂਣਲਾ ਅਤੇ ਮਿਉਂਗਲਾ) ‘ਤੇ ਆਪਣਾ ਕਬਜ਼ਾ ਰੱਖਦੀ ਹੈ। ਇਸ ਆਪਰੇਸ਼ਨ ਦੌਰਾਨ ਭਾਰਤੀ ਫੌਜ ਦੇ ਤਕਰੀਬਨ ਇੱਕ ਹਜ਼ਾਰ ਜਵਾਨ ਸ਼ਹੀਦ ਹੋ ਗਏ ਸਨ। ਸਰਕਾਰ ਹਰ ਰੋਜ਼ ਸਿਆਚਿਨ ਦੀ ਹਿਫਾਜ਼ਤ ਲਈ ਕਰੋੜਾਂ ਰੁਪਏ ਖਰਚ ਕਰਦੀ ਹੈ। ਸਿਆਚਿਨ ਉੱਤਰ-ਪੱਛਮ ‘ਚ ਕਰਾਕੋਰਮ ਰੇਂਜ ਵਿਖੇ ਮੌਜੂਦ ਹੈ।

ਸਿਆਚਿਨ ਗਲੇਸ਼ੀਅਰ 76.4 ਕਿਲੋਮੀਟਰ ਲੰਮਾ ਹੈ ਅਤੇ ਇਸ ਵਿਚ ਲਗਭਗ 10000 ਵਰਗ ਕਿਲੋਮੀਟਰ ਸੁੰਨਸਾਨ ਮੈਦਾਨ ਵੀ ਸ਼ਾਮਲ ਹਨ। ਸਿਆਚਿਨ ਦੇ ਇੱਕ ਪਾਸੇ ਪਾਕਿਸਤਾਨੀ ਸਰਹੱਦ ਹੈ ਤਾਂ ਦੁਜੇ ਪਾਸੇ ਚੀਨ ਦੀ ਸਰਹੱਦ ਅਕਸਾਈਚੀਨ ਇਸ ਇਲਾਕੇ ਨੂੰ ਛੂੰਹਦੀ ਹੈ। ਅਜਿਹੇ ‘ਚ ਜੇਕਰ ਪਾਕਿਸਤਾਨੀ ਫੌਜ ਨੇ ਸਿਆਚਿਨ ‘ਤੇ ਕਬਜ਼ਾ ਕਰ ਲਿਆ ਹੁੰਦਾ ਤਾਂ ਪਾਕਿਸਤਾਨ ਅਤੇ ਚੀਨ ਦੀ ਸਰਹੱਦ ਆਪਸ ਵਿਚ ਮਿਲ ਜਾਂਦੀ। ਚੀਨ ਅਤੇ ਪਾਕਿਸਤਾਨ ਦਾ ਇਹ ਮਿਲਾਪ ਭਾਰਤ ਲਈ ਕਦੇ ਵੀ ਖਤਰਨਾਕ ਸਿੱਧ ਹੋ ਸਕਦਾ ਸੀ। ਸਭ ਤੋਂ ਅਹਿਮ ਇਹ ਕਿ ਐਨੀ ਜਿਆਦਾ ਉੱਚਾਈ ਤੋਂ ਦੇਸ਼ ਦੀਆਂ ਗਤੀਵਿਧੀਆਂ ‘ਤੇ ਨਜਰ ਰੱਖਣੀ ਵੀ ਬਹੁਤ ਸੌਖੀ ਹੈ। ਭਾਰਤ ਸਰਕਾਰ ਨੇ ਸਿਆਚਿਨ ‘ਤੇ ਆਪਣਾ ਕਬਜਾ ਕਰਨ ਤੋਂ ਬਾਅਦ ਕਦੇ ਵੀ ਆਪਣੀ ਫੌਜ ਨੂੰ ਹਟਾਉਣ ਦਾ ਇਰਾਦਾ ਨਹੀਂ ਕੀਤਾ ਕਿਉਂਕਿ ਪਾਕਿਸਾਨ ਦੀ ਨਜ਼ਰ ਅਜੇ ਵੀ ਸਿਆਚਿਨ ਤੋਂ ਹਟੀ ਨਹੀਂ ਹੈ।

ਨਤੀਜ਼ਨ ਅੱਜ ਜਦਕਿ ਇਸ ਬਰਫੀਲੀ ਚੋਟੀ ‘ਤੇ ਸੀਜ਼ਫਾਇਰ ਨੇ ਗੋਲੀਬਾਰੀ ‘ਤੇ ਤਾਂ ਕਾਬੂ ਕਰ ਦਿੱਤਾ ਹੈ ਪਰ ਕੁਦਰਤ ਨਾਲ ਜੂਝਦੇ ਹੋਏ ਸਾਡੇ ਜਵਾਨ ਹਰ ਰੋਜ਼ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਪਾਕਿਸਤਾਨੀ ਫੌਜ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਜੰਗ ਦੀਆਂ ਕਹਾਣੀਆਂ ਸੁਣਨ ਵਾਲਿਆਂ ਲਈ ਅੱਖਾਂ ਮੂਹਰੇ ਜੰਗ ਦੀ ਕਲਪਨਾ ਕਰਨ ‘ਚ ਕੋਈ ਜਿਆਦਾ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਇਸ ਬਰਫ਼ੀਲੇ ਸਿਆਚਿਨ ‘ਚ ਹੋਣ ਵਾਲੀ ਲੜਾਈ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਥੇ ਜੰਗ ਦੁਸ਼ਮਣ ਨਾਲ ਘੱਟ ਸਗੋਂ ਕੁਦਰਤ ਨਾਲ ਹੈ, ਜੋ ਹੋਣ ਵਾਲੀਆਂ ਮੌਤਾਂ ਲਈ 97 ਫੀਸਦੀ ਜਿੰਮੇਵਾਰ ਹੈ। ਸਿਆਚਿਨ ਬਾਰੇ ਇਹ ਦਿਲਚਸਪ ਅੰਕੜਾ ਹੈ ਕਿ ਇੱਥੇ ਸਿਰਫ ਇੱਕ ਹੀ ਲੜਾਈ ਹੋਈ ਹੈ।

ਇਹ ਲੜਾਈ ਦੁਨੀਆਂ ਦੀ ਹੁਣ ਤੱਕ ਦੀ ਪਹਿਲੀ ਅਤੇ ਆਖਰੀ ਲੜਾਈ ਸੀ ਜਿਸ ਵਿਚ ਇੱਕ ਬੰਕਰ ‘ਚ ਬਣੀ ਪੋਸਟ ‘ਤੇ ਕਬਜ਼ਾ ਕਰਨ ਲਈ ਜੰਮੂ ਦੇ ਹੋਨਰੇਰੀ ਕੈਪਟਨ ਬਾਨਾ ਸਿੰਘ ਨੂੰ ਪਰਮਵੀਰ ਚੱਕਰ ਦਿੱਤਾ ਗਿਆ ਸੀ ਅਤੇ ਉਸ ਪੋਸਟ ਦਾ ਨਾਂਅ ਵੀ ਉਹਨਾਂ ਦੇ ਨਾਂਅ ‘ਤੇ ਰੱਖਿਆ ਗਿਆ ਹੈ। ਕੈਪਟਨ ਬਾਨਾ ਸਿੰਘ ਨੂੰ ਪਰਮਵੀਰ ਚੱਕਰ ਮਿਲਿਆ ਸੀ ਅਤੇ ਹੁਣ ਉਹ ਜੰਮੂ ਦੇ ਸਰਹੱਦੀ ਪਿੰਡ ਰਣਵੀਰ ਸਿੰਘ ਪੁਰਾ ‘ਚ ਰਹਿੰਦੇ ਹਨ। ਉਹ ਆਪਣੇ ਮਿਸ਼ਨ ਨੂੰ ਬਿਆਨ ਕਰਦੇ ਹੋਏ ਦੱਸਦੇ ਸਨ ਕਿ ਇਹ ਗੱਲ ਸਿਆਚਿਨ ਚੋਟੀ ‘ਤੇ ਭਾਰਤੀ ਫੌਜ ਦੇ ਕਬਜੇ ਤੋਂ ਤਿੰਨ ਸਾਲ ਬਾਅਦ ਦੀ ਹੈ ਜਦੋਂ 1987 ‘ਚ ਪਾਕਿਸਤਾਨੀ ਫੌਜ ਨੇ 21 ਹਜ਼ਾਰ ਫੁੱਟ ਦੀ ਉੱਚਾਈ ‘ਤੇ ਕਬਜਾ ਕਰ ਕੇ ਇੱਕ ਬੰਕਰਨੁਮਾ ਪੋਸਟ ਖੜ੍ਹੀ ਕੀਤੀ ਸੀ। ਮੁਹੰਮਦ ਅਲੀ ਜਿੰਨਾਹ ਦੇ ਨਾਂਅ ‘ਤੇ ਬਣਾਈ ਗਈ ਇਹ ਪੋਸਟ ਭਾਰਤੀ ਫੌਜ ਲਈ ਸਮੱਸਿਆ ਪੈਦਾ ਕਰ ਰਹੀ ਸੀ ਅਤੇ ਖ਼ਤਰਾ ਬਣ ਗਈ ਸੀ ਕਿਉਂਕਿ ਪਾਕਿਸਤਾਨੀ ਫੌਜ ਗੋਲੀਬਾਰੀ ਕਰਕੇ ਨੁਕਸਾਨ ਪਹੁੰਚਾਉਣ ਲੱਗੀ ਸੀ। ਜੂਨ 1987 ਵਿਚ ਕੈਪਟਨ ਬਾਨਾ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਦੁਸ਼ਮਣ ਦੀ ਇਸ ਪੋਸਟ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਅਧੀਨ ਲੈ ਲਿਆ ਸੀ।

ਏਅਰ ਫੋਰਸ ਰੋਡ,

ਬਠਿੰਡਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।