Dairy - Sach Kahoon Punjabi

ਡੇਅਰੀ ਉੱਦਮ ਸਿਖਲਾਈ ਕੋਰਸ 15 ਜਨਵਰੀ ਤੋਂ, ਉਮਰ ਹੱਦ ’ਚ ਦਿੱਤੀ ਛੋਟ
ਵਿਭਾਗ ਨੇ ਸਿਖਲਾਈ ਦੇ ਚਾਹਵਾਨ ਉਮੀਦਵਾਰਾਂ ਦੀ ਪਹਿਲੀ ਵਾਰ ਉਮਰ ਸੀਮਾ ਵਿੱਚ ਕੀਤੀ 55 ਸਾਲ ਤੱਕ ਛੋਟ

(ਸੱਚ ਕਹੂੰ ਨਿਊਜ)) ਪਟਿਆਲਾ। ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਦੀ ਗਤੀਸ਼ੀਲ ਅਗਵਾਈ ਵਿੱਚ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਚਰਨਜੀਤ ਸਿੰਘ ਬਾਂਸਲ ਦੇ ਯਤਨ ਸਦਕਾ ਜ਼ਿਲ੍ਹੇ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਡੇਅਰੀ ਕਿੱਤੇ ਲਈ 4 ਹਫ਼ਤਿਆਂ ਦਾ ਵੱਖਰਾ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਕਿਸਾਨਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਸਿਖਲਾਈ ਕੋਰਸ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸ਼ੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀਆਂ ਆਮ ਬਿਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ. ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ, ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੁਲਿਤ ਪਸੂ ਖ਼ੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ਼ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। Dairy Training Course

ਇਸ ਕੋਰਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਬਾਂਸਲ ਨੇ ਦੱਸਿਆ ਕਿ 15 ਜਨਵਰੀ 2024 ਤੋਂ ਚਾਰ ਹਫ਼ਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਲੁਧਿਆਣਾ) ਅਤੇ ਸੰਗਰੂਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੀ ਜਨਰਲ ਸ਼੍ਰੇਣੀ ਲਈ ਫ਼ੀਸ 5 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਲਈ 4 ਹਜ਼ਾਰ ਰੁਪਏ ਹੈ। ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ 09 ਜਨਵਰੀ 2024 ਨੂੰ ਸਵੇਰੇ 9:30 ਵਜੇ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਜ਼ਿਲ੍ਹਾ ਲੁਧਿਆਣਾ), ਸੰਗਰੂਰ ਵਿਖੇ ਕੀਤੀ ਜਾਣੀ ਹੈ। Dairy Training Course

ਸਿਖਲਾਈ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ (Dairy Training Course)

ਸਿਖਲਾਈ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ ਹੈ ਅਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ। ਸਿੱਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 55 ਸਾਲ ਹੈ ਅਤੇ ਲਾਭਪਾਤਰੀ ਕੋਲ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ। ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ, ਕੁਆਟਰ ਨੰ. 313-321, ਬਲਾਕ-1, ਘਲੋੜੀ ਗੇਟ, ਪਟਿਆਲਾ ਪਾਸੋਂ 100 ਰੁਪਏ ਦਾ ਪ੍ਰਾਸਪੈਕਟਸ ਪ੍ਰਾਪਤ ਕਰਕੇ ਬੈਚ ਸ਼ੁਰੂ ਹੋਣ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਫ਼ੋਨ ਨੰ. 94644-70334 ਤੇ ਸੰਪਰਕ ਕਰ ਸਕਦੇ ਹਨ।

ਇਹ ਸਿਖਲਾਈ ਲੈ ਕੇ ਕਮਾ ਸਕਦੇ ਹੋ ਲੱਖਾਂ ਰੁਪਏ, ਸਰਕਾਰ ਦੇ ਰਹੀ ਨਾਲੇ ਸਬਸਿਡੀ
ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ 18 ਦਸੰਬਰ ਤੋਂ

ਸਿਖਲਾਈ ਉਪਰੰਤ ਕਿਸਾਨ 2 ਤੋਂ 20 ਦੁਧਾਰੂ ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਤ ਕਰਨ ਲਈ ਸਬਸਿਡੀ ਹਾਸਲ ਕਰਨ ਦੇ ਯੋਗ ਹੋਣਗੇ: ਗੁਰਮੀਤ ਸਿੰਘ ਖੁੱਡੀਆਂ

(ਅਸ਼ਵਨੀ ਚਾਵਲਾ) ਚੰਡੀਗੜ। ਡੇਅਰੀ ਵਿਕਾਸ ਵਿਭਾਗ ਵੱਲੋਂ 18 ਤੋਂ 29 ਦਸੰਬਰ , 2023 ਤੱਕ ਦੋ ਹਫ਼ਤਿਆਂ ਦੇ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਲਈ ਨਵਾਂ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਿਖਲਾਈ ਤੋਂ ਬਾਅਦ ਜਨਰਲ ਸ਼੍ਰੇਣੀ ਦੇ ਕਿਸਾਨ ਵਿਭਾਗ ਦੀ ਸਕੀਮ ਅਧੀਨ 2 ਤੋਂ 20 ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਤ ਕਰਨ ਲਈ ਹਰੇਕ ਦੁਧਾਰੂ ਪਸ਼ੂ ’ਤੇ 17,500 ਰੁਪਏ ਸਬਸਿਡੀ ਦਾ ਲਾਭ ਲੈਣ ਦੇ ਯੋਗ ਹੋਣਗੇ। Dairy Farming Training

ਇਸੇ ਤਰਾਂ ਅਨੁਸੂਚਿਤ ਜਾਤੀ (ਐਸ.ਸੀ.) ਵਰਗ ਨਾਲ ਸਬੰਧਤ ਡੇਅਰੀ ਕਿਸਾਨਾਂ ਨੂੰ ਅਜਿਹੇ ਹੀ ਯੂਨਿਟ ਦੀ ਸਥਾਪਨਾ ਲਈ ਹਰੇਕ ਦੁਧਾਰੂ ਪਸ਼ੂ ’ਤੇ 23100 ਰੁਪਏ ਸਬਸਿਡੀ ਮਿਲਣਯੋਗ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕਿਸਾਨ ਮਾਡਲ ਕੈਟਲ ਸ਼ੈੱਡ, ਦੁੱਧ ਚੁਆਈ ਵਾਲੀਆਂ (ਮਿਲਕਿੰਗ) ਮਸ਼ੀਨਾਂ ਅਤੇ ਚਾਰਾ ਵੱਢਣ ਵਾਲੀਆਂ ਮਸ਼ੀਨਾਂ (ਫੌਡਰ ਹਾਰਵੈਸਟਰ) ਸਮੇਤ ਹੋਰ ਮਸ਼ੀਨਰੀ ’ਤੇ ਵੀ ਸਬਸਿਡੀ ਦਾ ਲਾਭ ਲੈ ਸਕਦੇ ਹਨ। Dairy Farming Training

ਇਹ ਵੀ ਪੜ੍ਹੋ: ਨਿਰੰਜਨ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

ਉਨਾਂ ਦੱਸਿਆ ਕਿ ਪੇਂਡੂ ਖੇਤਰ ਨਾਲ ਸਬੰਧਤ 18 ਤੋਂ 55 ਸਾਲ ਦੀ ਉਮਰ ਦੇ ਡੇਅਰੀ ਫਾਰਮਰ, ਜਿਨਾਂ ਨੇ ਘੱਟੋ-ਘੱਟ ਪੰਜਵੀਂ ਪਾਸ ਕੀਤੀ ਹੋਵੇ ਅਤੇ ਹਰਾ ਚਾਰਾ ਉਗਾਉਣ ਲਈ ਆਪਣੀ ਜ਼ਮੀਨ ਹੋਵੇ, ਤਾਂ ਉਹ ਆਪਣੇ ਨੇੜਲੇ ਜ਼ਿਲਾ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਦਫ਼ਤਰ ਵਿਖੇ ਆਪਣਾ ਸਿੱਖਿਆ ਯੋਗਤਾ ਸਰਟੀਫਿਕੇਟ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਜਮਾਂ ਕਰਵਾ ਕੇ ਇਸ ਸਿਖਲਾਈ ਵਾਸਤੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਡੇਅਰੀ ਫਾਰਮਰਾਂ ਨੂੰ ਦੁਧਾਰੂ ਪਸ਼ੂਆਂ ਦੇ ਪਾਲਣ ਪੋਸ਼ਣ, ਖੁਰਾਕ, ਬਿਮਾਰੀਆਂ ਤੋਂ ਬਚਾਅ, ਨਸਲ ਸੁਧਾਰ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ, ਦੁੱਧ ਤੋਂ ਹੋਰ ਉਤਪਾਦ ਬਣਾਉਣ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।

ਡੇਅਰੀ ਦੇ ਨਾਂਅ ’ਤੇ ਦੁੱਗਣੇ ਦੇ ਝਾਂਸੇ ਨਾਲ ਲਾਇਆ ਢਾਈ ਕਰੋੜ ਦਾ ਰਗੜਾ
ਐੱਸਐੱਸਪੀ ਕੋਲ ਪੁੱਜਿਆ ਮਾਮਲਾ | Bathinda News

ਬਠਿੰਡਾ (ਅਸ਼ੋਕ ਵਰਮਾ)। ਹਰਿਆਣਾ ਦੀ ਇੱਕ ਚਿੱਟ ਫੰਡ ਕੰਪਨੀ ਨੇ ਡੇਅਰੀ ਫਾਰਮ ਬਣਾਉਣ ਦੇ ਨਾਂਅ ਹੇਠ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇਕੇ ਨਿਵੇਸ਼ਕਾਂ ਨੂੰ ਢਾਈ ਕਰੋੜ ਦਾ ਰਗੜਾ ਲਾ ਦਿੱਤਾ ਹੈ ਹੈਰਾਨ ਕਰਨ ਵਾਲਾ ਪਹਿਲੂ ਹੈ ਕਿ ਕੰਪਨੀ ਨੇ ਐਨੇ ਯੋਜਨਾਬੱਧ ਢੰਗ ਨਾਲ ਠੱਗੀ ਮਾਰੀ ਕਿ ਪੈਸਾ ਲਾਉਣ ਵਾਲਿਆਂ ਨੂੰ ਕੰਨੋ ਕੰਨੀ ਖਬਰ ਨਹੀਂ ਹੋਈ ਜਦੋਂ ਤੱਕ ਜਾਣਕਾਰੀ ਮਿਲੀ ਉਦੋਂ ਤੱਕ ਕੰਪਨੀ ਦੇ ਪ੍ਰਬੰਧਕ ਫਰਾਰ ਹੋ ਗਏ ਸਨ ਵਿਸ਼ੇਸ਼ ਤੱਥ ਹੈ ਕਿ ਕੰਪਨੀ ਦੀ ਮਾਰ ਹੇਠ ਆਉਣ ਵਾਲੇ ਜਿਆਦਾਤਰ ਲੋਕ ਤਲਵੰਡੀ ਸਾਬੋ ਦੇ ਰਹਿਣ ਵਾਲੇ ਹਨ ਹੁਣ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਨੇ ਮਾਮਲਾ ਹੱਥ ’ਚ ਲੈਣ ਉਪਰੰਤ ਐੱਸਐੱਸਪੀ ਬਠਿੰਡਾ ਨੂੰ ਇਨਸਾਫ ਲਈ ਲਿਖਤੀ ਸ਼ਿਕਾਇਤ ਦਿੱਤੀ ਹੈ ਵੇਰਵਿਆਂ ਅਨੁਸਾਰ ਮਾਡਰਨ ਵਿਜ਼ਨ ਕੰਪਨੀ ਦੇ ਐਮਡੀ ਵੱਲੋਂ ਹਰਿਆਣਾ ਦੇ ਭਿਵਾਨੀ (ਹਰਿਆਣਾ) ਵਿਖੇ ਮੁੱਖ ਦਫਤਰ ਬਣਾਇਆ ਹੋਇਆ ਸੀ ਆਖਿਆ ਗਿਆ ਸੀ ਕਿ ਭਿਵਾਨੀ ਵਿਖੇ ਵੱਡੇ ਪੱਧਰ ’ਤੇ ਡੇਅਰੀ ਫਾਰਮਿੰਗ ਦਾ ਧੰਦਾ ਕਰਦੀ ਹੈ। (Bathinda News)

ਇਹ ਵੀ ਪੜ੍ਹੋ : ਆਈਲੈਟਸ ਸੈਂਟਰ ਚਲਾਉਣ ਵਾਲਿਆਂ ਲਈ ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ

ਕੰਪਨੀ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਮਾਨਸਾ ਜ਼ਿਲ੍ਹੇ ’ਚ ਵੀ ਇੱਕ ਡੇਅਰੀ ਫਾਰਮ ਖੋਲ੍ਹਣ ਦੀ ਯੋਜਨਾ ਬਣਾਈ ਸੀ ਕੰਪਨੀ ਦੀਆਂ ਮਿੱਠੀਆਂ ਗੱਲਾਂ ’ਚ ਆਕੇ ਲੋਕਾਂ ਨੇ ਧੜਾਧੜ ਪੈਸੇ ਨਿਵੇਸ਼ ਕਰ ਦਿੱਤੇ ਜਦੋਂ ਪੈਸੇ ਵਾਪਿਸ ਕਰਨ ਦੀ ਵਾਰੀ ਆਈ ਤਾਂ ਕੰਪਨੀ ਪ੍ਰਬੰਧਕਾਂ ਨੇ ਸਾਲ 2017 ’ਚ ਕੁਝ ਦੇਰੀ ਦੀ ਗੱਲ ਆਖੀ ਅਤੇ ਇੱਕ ਸਾਲ ਦਾ ਹੋਰ ਸਮਾਂ ਮੰਗ ਲਿਆ ਜਿਸ ਦੇ ਬਦਲੇ ’ਚ ਤਿੰਨ ਤੋਂ ਚਾਰ ਗੁਣਾ ਪੈਸਾ ਦੇਣ ਦਾ ਭਰੋਸਾ ਦਿਵਾਇਆ ਨਿਵੇਸ਼ਕ ਇੱਕ ਵਾਰ ਫਿਰ ਝਾਂਸੇ ’ਚ ਆ ਗਏ।

ਜਿਸ ਦਾ ਸਿੱਟਾ ਉਨ੍ਹਾਂ ਦੀ ਲੁੱਟ ਹੋਣ ਦੇ ਰੂਪ ’ਚ ਨਿਕਲਿਆ ਹੈ ਲੁੱਟ ਦਾ ਸ਼ਿਕਾਰ ਹੋਏ ਲੋਕਾਂ ’ਚ ਜਿਆਦਾਤਰ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ’ਚ ਵਾਧਾ ਕਰਨ ਲਈ ਪੈਸਾ ਲਾਇਆ ਸੀ ਜਿਨ੍ਹਾਂ ਨੇ ਹੋਰ ਲੋਕਾਂ ਦੇ ਪੈਸੇ ਜਮ੍ਹਾਂ ਕਰਵਾਏ ਸਨ, ਉਹ ਉਨ੍ਹਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਕਈਆਂ ਦੀਆਂ ਤਾਂ ਪੈਸੇ ਦੇ ਮਾਮਲੇ ’ਚ ਲੜਾਈਆਂ ਵੀ ਹੋਣ ਲੱਗੀਆਂ ਹਨ। ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਤਲਵੰਡੀ ਸਾਬੋ ਨਾਲ ਸਬੰਧਤ ਤਿੰਨ ਵਿਅਕਤੀਆਂ ਦੇ ਸਭ ਤੋਂ ਵੱਧ ਪੈਸੇ ਫਸੇ ਹਨ ਇਨ੍ਹਾਂ ’ਚ ਨਰੇਸ਼ ਕੁਮਾਰ ਦਾ ਸਭ ਤੋਂ ਵੱਧ 53 ਲੱਖ 44 ਹਜਾਰ 942 ਰੁਪਏ ਫਸੇ ਹੋਏ ਹਨ ਦੂਸਰੇ ਨੰਬਰ ’ਤੇ ਕਮਲਪ੍ਰੀਤ ਸਿੰਘ ਹੈ ਜਿਸ ਦੇ 38 ਲੱਖ 99 ਹਜ਼ਾਰ 282 ਰੁਪਏ ਤੇ ਓਮ ਪ੍ਰਕਾਸ਼ ਦੇ 25 ਲੱਖ 47 ਹਜ਼ਾਰ 264 ਰੁਪਏ ਫਸੇ ਹੋਏ ਹਨ ਇਵੇਂ ਹੀ ਬੰਘੇਰ ਚੜ੍ਹਤ ਸਿੰਘ ਦੇ ਧੰਨਾ ਸਿੰਘ ਨੇ ਕੰਪਨੀ ਤੋਂ 19 ਲੱਖ 49 ਹਜ਼ਾਰ 708 ਰੁਪਏ ਲੈਣੇ ਹਨ।

ਇਹ ਵੀ ਪੜ੍ਹੋ : ਜੀਓ ਨੇ ਦਿੱਲੀ, ਮੁੰਬਈ ਸਮੇਤ 8 ਵੱਡੇ ਸ਼ਹਿਰਾਂ ’ਚ ‘ਏਅਰ ਫਾਈਬਰ ਸੇਵਾ’ ਕੀਤੀ ਲਾਂਚ

ਜਦੋਂਕਿ ਬਲਦੇਵ ਸਿੰਘ ਵਾਸੀ ਮਲਕਾਣਾ ਦੇ 18 ਲੱਖ 78 ਹਜ਼ਾਰ ਰੁਪਏ, ਧਰਿੰਦਰ ਪਾਲ ਸਿੰਘ ਵਾਸੀ ਕਣਕਵਾਲਾ ਦਾ 15 ਲੱਖ 16 ਹਜ਼ਾਰ 156 ਰੁਪਏ, ਅਸ਼ੋਕ ਕੁਮਾਰ ਵਾਸੀ ਤਲਵੰਡੀ ਸਾਬੋ ਦੇ 5 ਲੱਖ 9 ਹਜ਼ਾਰ 156 ਰੁਪਏ, ਰਣਜੀਤ ਸਿੰਘ ਵਾਸੀ ਤਲਵੰਡੀ ਸਾਬੋ ਦੇ 13 ਲੱਖ 75 ਹਜਾਰ 426 ਰੁਪਏ ਤੇ ਹਰੀ ਸਿੰਘ ਵਾਸੀ ਤਲਵੰਡੀ ਸਾਬੋ ਦੇ 11 ਲੱਖ 96 ਹਜ਼ਾਰ 638 ਰੁਪਏ ਲਟਕੇ ਪਏ ਹਨ ਇਸ ਤੋਂ ਬਿਨਾਂ ਤਿੰਨ ਨਿਵੇਸ਼ਕ ਅਜਿਹੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਦਾ ਤਕਰੀਬਨ ਢਾਈ ਤੋਂ ਸੱਤ ਲੱਖ ਰੁਪਿਆ ਇਸ ਕੰਪਨੀ ਵੱਲ ਅਟਕਿਆ ਪਿਆ ਹੈ।

ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇ ਪੁਲਿਸ | Bathinda News

ਚਿੱਟ ਫੰਡ ਕੰਪਨੀਆਂ ਖਿਲਾਫ ਜਨਤਕ ਲਹਿਰ ਚਲਾ ਰਹੀ ‘ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ’ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਬਾਜਾਖਾਨਾ ਦਾ ਕਹਿਣਾ ਸੀ ਕਿ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਕਰੀਬ ਢਾਈ ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਸਬੰਧੀ ਐੱਸਐੱਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਮਾਮਲੇ ਦੀ ਪੜਤਾਲ ਉਪਰੰਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇ ਤੇ ਪੀੜਤ ਪਰਿਵਾਰਾਂ ਦਾ ਲੁੱਟਿਆ ਪੈਸਾ ਵਾਪਸ ਦਿਵਾਏ ਸ੍ਰੀ ਸੰਧੂ ਨੇ ਆਖਿਆ ਕਿ ਜੇਕਰ ਪੁਲਿਸ ਅਗਲੀ ਕਾਰਵਾਈ ’ਚ ਅਸਫਲ ਰਹਿੰਦੀ ਹੈ ਤਾਂ ਜੱਥੇਬੰਦੀ ਵੱਲੋਂ ਪੀੜਤ ਪਰਿਵਾਰਾਂ ਦੀ ਮੀਟਿੰਗ ਸੱਦ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਏਗਾ।

ਕੰਪਨੀ ਦੇ ਝਾਂਸੇ ’ਚ ਆ ਕੇ ਲੁਟਾਈ ਪੂੰਜੀ | Bathinda News

ਸ਼ਿਕਾਇਤਕਰਤਾ ਓਮ ਪ੍ਰਕਾਸ਼ ਦਾ ਕਹਿਣਾ ਸੀ ਕਿ ਸਾਲ 2012 ’ਚ ਉਸ ਦੇ ਕਰੀਬ ਇੱਕ ਦਰਜਨ ਸਾਥੀਆਂ ਨਾਲ ਕੰਪਨੀ ਪ੍ਰਬੰਧਕਾਂ ਨੇ ਮੁਲਾਕਾਤ ਕਰਕੇ ਪੈਸੇ ਨਿਵੇਸ਼ ਕਰਨ ਲਈ ਕਿਹਾ ਸੀ ਉਨ੍ਹਾਂ ਕਿਹਾ ਸੀ ਕਿ ਪੰਜ ਸਾਲ ਦੇ ਅੰਦਰ ਅੰਦਰ ਦੁੱਗਣੇ ਪੈਸੇ ਵਾਪਸ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਦੇ ਝਾਂਸੇ ’ਚ ਆ ਕੇ ਜ਼ਿੰਦਗੀ ਭਰ ਦੀ ਪੂੰਜੀ ਕੰਪਨੀ ਹਵਾਲੇ ਕਰ ਦਿੱਤੀ, ਜਿਸ ਦਾ ਸਿੱਟਾ ਕਰੀਬ ਢਾਈ ਕਰੋੜ ਰੁਪਏ ਦੀ ਠੱਗੀ ਦੇ ਰੂਪ ’ਚ ਨਿਕਲਿਆ ਹੈ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਕੰਪਨੀ ਪ੍ਰਬੰਧਕਾਂ ਖਿਲਾਫ ਕਾਰਵਾਈ ਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ।

ਪੜਤਾਲ ਉਪਰੰਤ ਕਾਰਵਾਈ : ਐੱਸਐੱਸਪੀ

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਏ ਉਨ੍ਹਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ। (Bathinda News)

ਸੁਖਜਿੰਦਰ ਨੂੰ ਮਿਲਿਆ ਡੇਅਰੀ ਦਾ ਸੁਖ
ਡੇਅਰੀ ਦੇ ਧੰਦੇ ਨੇ ਪਹੁੰਚਾਇਆ ਨਵੇਂ ਮੁਕਾਮ ‘ਤੇ | Muktsar News

ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੁਰੇਸ਼ ਗਰਗ/ਸੱਚ ਕਹੂੰ ਨਿਊਜ਼)। ਪਿੰਡ ਲੁਬਾਣਿਆਂ ਵਾਲੀ ਦੇ ਕਿਸਾਨ ਸੁਖਜਿੰਦਰ ਸਿੰਘ ਨੂੰ ਡੇਅਰੀ ਦਾ ਧੰਦਾ ਖੂਬ ਰਾਸ ਆ ਰਿਹਾ ਹੈ ਕਿਸਾਨ ਨੇ ਮਿਹਨਤ ਕਰਕੇ ਮਸ਼ੀਨੀਕਰਨ ਤੇ ਚੰਗੀ ਨਸਲ ਦੇ ਪਸ਼ੂਆਂ ਦੇ ਸਹਾਰੇ ਨਵਾਂ ਮੁਕਾਮ ਹਾਸਲ ਕੀਤਾ ਹੈ ਇਸ ਕਿਸਾਨ ਪਰਿਵਾਰ ਦੀ ਇਸ ਕਿੱਤੇ ਪ੍ਰਤੀ ਲਗਨ ਦਾ ਹੀ ਨਤੀਜਾ ਹੈ ਕਿ ਉਸਦੇ ਪੁੱਤਰ ਬਘੇਲ ਸਿੰਘ ਨੇ ਵੀ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੋਂ ਬੀਐੱਸਸੀ ਐਗਰੀਕਲਚਰ ਕਰਕੇ ਇਸੇ ਕਿੱਤੇ ‘ਚ ਹੱਥ ਅਜਮਾਉਣ ਦਾ ਫੈਸਲਾ ਕੀਤਾ ਹੈ।  ਡੇਅਰੀ ਧੰਦੇ ਦੀ ਇਸ ਸਫਲਤਾ ਸਬੰਧੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਲਗਭਗ 10 ਸਾਲ ਪਹਿਲਾਂ ਕੁਝ ਪਸ਼ੂ ਰੱਖਕੇ ਡੇਅਰੀ ਦਾ ਧੰਦਾ ਸ਼ੁਰੂ ਕੀਤਾ ਸੀ ਤੇ ਹੁਣ ਉਸ ਕੋਲ 80 ਦੇ ਕਰੀਬ ਪਸ਼ੂ ਹਨ ਜਿਨ੍ਹਾਂ ‘ਚੋਂ ਜਿਆਦਾਤਰ ਐੱਚ. ਐੱਫ. ਨਸਲ ਦੀਆਂ ਗਾਵਾਂ ਹਨ ਤੇ ਕੁਝ ਜਰਸੀ ਨਸਲ ਦੀ ਗਾਵਾਂ ਵੀ ਉਸਨੇ ਪਾਲੀਆਂ ਹਨ। (Muktsar News)

ਪੁੱਤਰ ਬਘੇਲ ਸਿੰਘ ਨੇ ਵੀ ਖੇਤੀਬਾੜੀ ‘ਚ ਬੀਐੱਸਸੀ ਕਰਕੇ ਹੱਥ ਵਟਾਉਣਾ ਕੀਤਾ ਸ਼ੁਰੂ

ਉਨ੍ਹਾਂ ਦੱਸਿਆ ਕਿ ਡੇਅਰੀ ਚਾਹੇ ਛੋਟੀ ਹੋਵੇ ਜਾਂ ਵੱਡੀ ਜਾਨਵਰ ਹਮੇਸ਼ਾ ਚੰਗੀ ਨਸਲ ਦੇ ਹੋਣੇ ਚਾਹੀਦੇ ਹਨ ਤੇ ਜਿਵੇਂ ਜਿਵੇਂ ਡੇਅਰੀ ਦਾ ਅਕਾਰ ਵੱਡਾ ਹੋਵੇ ਮਸ਼ੀਨੀਕਰਨ ਕਰਦੇ ਰਹਿਣਾ ਚਾਹੀਦਾ ਹੈ। ਉਸਨੂੰ ਇਸ ਕਿੱਤੇ ‘ਚ ਸਰਕਾਰ ਵੱਲੋਂ ਵੀ ਡੇਅਰੀ ਵਿਕਾਸ ਵਿਭਾਗ ਦੇ ਮਾਰਫਤ ਵੱਲੋਂ ਉਸ ਨੂੰ ਮੱਦਦ ਮਿਲੀ ਸੀ। ਉਹ ਆਖਦਾ ਹੈ ਕਿ ਉਸਨੇ ਆਪਣੇ ਗਿਆਨ ਵਾਧੇ ਲਈ ਸਿਖਲਾਈ ਵੀ ਲਈ ਸੀ ਤੇ ਇਸ ਤੋਂ ਇਲਾਵਾ ਉਹ ਪੀਡੀਐੱਫਏ ਨਾਲ ਵੀ ਜੁੜਿਆ ਹੈ

ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਚ ਜਾਨਵਰਾਂ ਨੂੰ ਰੋਗਾਂ ਤੋਂ ਬਚਾਉਣਾ ਵੀ ਜਰੂਰੀ ਹੈ ਇਸ ਲਈ ਸਮੇਂ ਸਿਰ ਟੀਕਾਕਰਨ ਨਿਰੋਗੀ ਜਾਨਵਰਾਂ ਲਈ ਜ਼ਰੂਰੀ ਹੈ। ਸੁਖਜਿੰਦਰ ਸਿੰਘ ਨੇ ਆਪਣੇ ਪੁੱਤਰ ਬਘੇਲ ਸਿੰਘ ਨੂੰ ਵੀ ਖੇਤੀਬਾੜੀ ਦੀ ਪੜ੍ਹਾਈ ਕਰਵਾਈ ਹੈ ਤੇ ਹੁਣ ਉਹ ਵੀ ਆਪਣੇ ਪਿਤਾ ਨਾਲ ਖੇਤੀ ਤੇ ਡੇਅਰੀ ‘ਚ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੇ ਜਾਨਵਰ ਵੱਖ-ਵੱਖ ਮੁਕਾਬਲਿਆਂ ‘ਚ ਵੀ ਜੇਤੂ  ਰਹਿੰਦੇ ਹਨ। ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਣਦੀਪ ਹਾਂਡਾ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਅਬੁੱਲ ਖੁਰਾਣਾ ਵਿਖੇ ਡੇਅਰੀ ਸਿਖਲਾਈ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੋਂ ਸਿਖਲਾਈ ਲੈ ਕੇ ਕਿਸਾਨ ਇਹ ਕਿੱਤਾ ਕਰ  ਸਕਦੇ ਹਨ।

ਪੱਠੇ ਪਾਉਣ ਨਾਲੋਂ ਅਚਾਰ ਵਿਧੀ ਲਾਹੇਵੰਦ : ਸੁਖਜਿੰਦਰ ਸਿੰਘ | Muktsar News

ਸੁਖਜਿੰਦਰ ਸਿੰਘ ਨੇ ਦੱਸਿਆ ਹਰ ਰੋਜ਼ ਹਰੇ ਪੱਠੇ ਵੱਢ ਕੇ ਪਾਉਣ ਨਾਲੋਂ ਜਾਨਵਰਾਂ ਲਈ ਹਰੇ ਚਾਰੇ ਤੋਂ ਅਚਾਰ ਬਣਾ ਕੇ ਜਾਨਵਰਾਂ ਲਈ ਵਰਤਨਾ ਜ਼ਿਆਦਾ ਲਾਭਕਾਰੀ ਹੈ। ਅਚਾਰ ਵਿੱਧੀ ਨਾਲ ਘੱਟ ਲੇਬਰ ਨਾਲ ਜ਼ਿਆਦਾ ਜਾਨਵਰ ਸੰਭਾਲੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਉਨ੍ਹਾਂ ਨੇ ਮੱਕੀ ਵੱਢ ਕੇ ਉਸਦਾ ਹੁਣ ਅਚਾਰ ਬਣਾ ਲਿਆ ਹੈ (Muktsar News)