Embarrassed - Sach Kahoon Punjabi
ਹਜ਼ਾਰਾਂ ਮੁਲਾਜ਼ਮਾਂ ਨੇ ਦੋ ਪਹੀਆ ਵਾਹਨਾਂ ਤੇ ਕੱਢਿਆ ਮੁਲਾਜ਼ਮ ਚੇਤਨਾ ਮਾਰਚ
ਚੰਡੀਗੜ੍ਹ,  ਅਸ਼ਵਨੀ ਚਾਵਲਾ
ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੁਲਾਜ਼ਮ ਇੰਨੇ ਨਰਾਜ਼ ਹਨ ਕਿ ਉਨ੍ਹਾਂ ਵੱਲੋਂ ਹੁਣ ਸੜਕਾਂ ‘ਤੇ ਉੱਤਰਦੇ ਹੋਏ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਪਹਿਲੀ ਵਾਰ ਚੰਡੀਗੜ੍ਹ ਦੇ ਇਤਿਹਾਸ ਵਿੱਚ ਇੰਨਾ ਜ਼ਿਆਦਾ ਪ੍ਰਦਰਸ਼ਨ ਸਰਕਾਰ ਖ਼ਿਲਾਫ਼ ਹੋਇਆ ਹੈ, ਜਿਸ ਵਿੱਚ ਸੈਂਕੜੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਮੁਲਾਜ਼ਮਾਂ ਨੇ ਰਾਜਧਾਨੀ ਚੰਡੀਗੜ੍ਹ ਦੀ ਹਰ ਮੁੱਖ ਸੜਕ ‘ਤੇ ਰੈਲੀ ਕੱਢਦੇ ਹੋਏ ਸਰਕਾਰ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਪੰਜਾਬ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਸਾਂਝੇ ਮੁਲਾਜ਼ਮ ਮੰਚ ਦੀ ਅਗਵਾਈ ਹੇਠ ਪੰਜਾਬ ਸਿਵਲ ਸਕੱਤਰੇਤ ਤੋਂ ਆਰੰਭ ਹੋ ਕੇ ਇਹ ਚੇਤਨਾ ਮਾਰਚ ਵੱਖ-ਵੱਖ ਵਿਭਾਗਾਂ ਦੇ ਮੁੱਖ ਦਫ਼ਤਰਾਂ ਵਿਖੇ ਗਿਆ।
ਹਰ ਦਫ਼ਤਰ ਬਾਹਰ ਮੁਲਾਜ਼ਮ ਆਪਣੇ ਵਾਹਨਾਂ ਨਾਲ ਇਸ ਮਾਰਚ ਨਾਲ ਜੁੜਦੇ ਰਹੇ, ਜਿਸਦੇ ਦੌਰਾਨ ਇਹ ਮਾਰਚ ਇੰਨਾ ਵਿਸ਼ਾਲ ਹੋ ਗਿਆ ਅਤੇ ਮੁਲਾਜ਼ਮਾਂ ਵੱਲੋਂ ਸੜਕਾਂ ‘ਤੇ ਸਰਕਾਰ ਵਿਸ਼ੇਸ਼ ਤੌਰ ‘ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਇੰਨੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕਿ ਇਸ ਰੋਹ ਭਰੇ ਨਜ਼ਾਰੇ ਨੂੰ ਦੇਖ ਕੇ ਚੰਡੀਗੜ੍ਹ ਵਾਸੀ ਵੀ ਦੰਗ ਰਹਿ ਗਏ।
ਸਾਰੇ ਮਾਰਚ ਦੌਰਾਨ ਸਮੂਹ ਮੁਲਾਜ਼ਮਾਂ ਨੂੰ ਆਗਾਮੀ 12 ਸਤੰਬਰ ਨੂੰ ਚੰਡੀਗੜ ਦੇ ਸੈਕਟਰ17 ਵਿਖੇ ਹੋਣ ਵਾਲੀ ਮਹਾਂ ਰੈਲੀ ਲਈ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਮੰਚ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ, ਸੀਨੀਅਰ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ, ਜਲ ਸਰੋਤ ਵਿਭਾਗ ਤੋਂ ਸੁਖਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੇ ਬਕਾਇਆਂ ਦੀ ਅਦਾਇਗੀ (ਜੀ.ਪੀ.ਐਫ, ਬਿੱਲਾਂ ਦੀ ਅਦਾਇਗੀ ਸਮੇਤ), ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਦੇਣਾ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾਂ ਅਤੇ ਪਹਿਲੇ ਕਮਿਸ਼ਨਾਂ ਦੀਆਂ ਤਰੁੱਟੀਆਂ ਦੂਰ ਕਰਨਾਂ, 2004 ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ,
ਨਵੇਂ ਪੱਕੀ ਭਰਤੀ ਦੇ ਪ੍ਰੋਬੇਸ਼ਨ ਪੀਰੀਅਡ (ਪਰਖ ਕਾਲ ਸਮਾਂ) ਦੌਰਾਨ ਦਿੱਤੀ ਜਾ ਰਹੀ ਮੁੱਢਲੀ ਤਨਖਾਹ ਦੀ ਬਜਾਇ ਪੂਰੀ ਤਨਖਾਹ ਦੇਣੀ, ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਲਾਗੂ ਕਰਨਾ, ਕੱਚੇ ਅਡਹਾਕ, ਵਰਕ-ਚਾਰਜ, ਠੇਕੇ ਵਾਲੇ, ਆਊਟ ਸ਼ੋਰਸ ਤੇ ਲੱਗੇ ਸਮੂਹ ਵਿਭਾਗਾਂ, ਬੋਰਡ ਅਤੇ ਕਾਰਪੋਰੇਸ਼ਨਾਂ ਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, ਸਮੂਹ ਵਿਭਾਗਾਂ ਵਿਚ ਖਾਲੀ ਸਾਰੀਆਂ ਅਸਾਮੀਆਂ ਦੀ ਰੈਗੂਲਰ ਭਰਤੀ ਕਰਨੀ, 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਟੈਕਸ ਨੂੰ ਵਾਪਿਸ ਲੈਣਾ, ਡੋਪ ਟੈਂਸਟ ਬੰਦ ਕਰਨਾ, ਯੂ.ਟੀ. ਵਿਚ ਪੰਜਾਬ ਪੈਂਟਰਨ ਤੇ ਸਰਕਾਰੀ ਕਰਮਚਾਰੀ ਦੀ ਮੌਤ ਹੋ ਜਾਣ ਤੇ ਤਰਸ ਦੇ ਆਧਾਰ ਤੇ ਨੌਕਰੀ, ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਸਟਾਫ਼ ਦੀਆਂ ਬੀਤੇ ਅਗਸਤ ਮਹੀਨੇ ਦੌਰਾਨ ਕੀਤੀਆਂ ਜਬਰੀ ਬਦਲੀਆਂ ਤੁਰੰਤ ਰੱਦ ਕਰਨ ਅਤੇ ਇਸ ਸਟਾਫ਼ ਤੇ ਜਲੰਧਰ ਵਿਖੇ ਦਰਜ ਕੀਤੀ ਐਫ.ਆਈ.ਆਰ. 139 ਰੱਦ ਕਰਨ ਪੂਰੇ ਜੋਸ਼-ਓ-ਖਰੋਸ਼ ਨਾਲ ਉਠਾਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੂਠੇ ਮੁਕੱਦਮੇ ਨੇ ਉੱਭਾਵਾਲ ਦੇ ਕਰਮਜੀਤ ਦੇ ਪਰਿਵਾਰ ਨੂੰ ਕੀਤਾ ਕੱਖੋਂ ਹੌਲਾ
ਅਦਾਲਤ ਨੇ ਕੀਤਾ ਬਾਇੱਜ਼ਤ ਬਰੀ
ਪੁਲਿਸ ਦੀ ਝੂਠੀ ਕਹਾਣੀ ਕਾਰਨ ਪਰਿਵਾਰ ਨੇ ਝੱਲੀਆਂ ਆਰਥਿਕ ਪ੍ਰੇਸ਼ਾਨੀਆਂ
ਸੰਗਰੂਰ, ਗੁਰਪ੍ਰੀਤ ਸਿੰਘ।
ਜਦੋਂ ਕਿਸੇ ਪਰਿਵਾਰ ਤੇ ਦੁੱਖਾਂ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇ ਤਾਂ ਪਰਛਾਵਾਂ ਵੀ ਸਾਥ ਛੱਡ ਦਿੰਦਾ ਹੈ ਅਜਿਹੇ ਵਿਰਲੇ ਹੀ ਪਰਿਵਾਰ ਹੁੰਦੇ ਹਨ, ਜਿਹੜੇ ਅਜਿਹੀ ਸਥਿਤੀ ਵਿੱਚ ਹੌਂਸਲੇ ਤੇ ਦਲੇਰੀ ਨਾਲ ਬਾਹਰ ਨਿੱਕਲ ਕੇ ਮੁਸੀਬਤਾਂ ਮੂਹਰੇ ਹਿੱਕ ਡਾਹ ਕੇ ਖੜ੍ਹ ਜਾਂਦੇ ਹਨ। ਉੱਭਾਵਾਲ ਪਿੰਡ ਦੇ ਰਹਿਣ ਵਾਲੇ ਇੱਕ ਵਿੱਤੋਂ ਕਮਜ਼ੋਰ ਪਰਿਵਾਰ, ਜਿਸ ਦਾ ਮੁਖੀ ਕਰਮਜੀਤ ਸਿੰਘ ਕਰਮਾ ਹੈ, ਪਿਛਲੇ ਇੱਕ ਸਾਲ ਤੋਂ ਅਜਿਹੀ ਸਥਿਤੀ ਦਾ ਟਾਕਰਾ ਕਰ ਰਿਹੈ। ਡੇਰਾ ਸ਼ਰਧਾਲੂ ਕਰਮੇ ਨੂੰ ਥਾਣਾ ਚੀਮਾ ਦੀ ਪੁਲਿਸ ਨੇ ਸਾੜ ਫੂਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਕੇ ਉਸ ‘ਤੇ ਵੱਖ-ਵੱਖ ਧਾਰਾਵਾਂ ਤੇ ਕੇਸ ਦਰਜ ਕਰ ਦਿੱਤਾ ਸੀ, ਜਿਸ ਨੂੰ ਅਦਾਲਤ ਵੱਲੋਂ ਤਕਰੀਬਨ ਇੱਕ ਸਾਲ ਬਾਅਦ ਇਨਸਾਫ਼ ਮਿਲਿਆ ਤੇ ਉਸ ਨੂੰ ਬਾਇੱਜ਼ਤ ਬਰੀ ਤਾਂ ਕਰ ਦਿੱਤਾ ਪਰ ਇਹ ਇੱਕ ਸਾਲ ਕਰਮੇ ਦੇ 5 ਜੀਆਂ ਦੇ ਪਰਿਵਾਰ ਨੇ ਵੀਹ ਸਾਲਾਂ ਵਾਂਗ ਕੱਢਿਆ ਹੈ। ਉਨ੍ਹਾਂ ਦਾ ਪਰਿਵਾਰ, ਜਿਸ ਸਥਿਤੀ ‘ਚੋਂ ਨਿੱਕਲਿਆ ਇਸ ਬਾਰੇ ਉਨ੍ਹਾਂ ਤੋਂ ਬਿਨਾਂ ਹੋਰ ਕੋਈ ਮਹਿਸੂਸ ਨਹੀਂ ਕਰ ਸਕਦਾ।
ਅਚਾਨਕ ਵਾਪਰੇ ਵਰਤਾਰੇ ਕਾਰਨ ਪਰਿਵਾਰ ਸੀ ਖੌਫ਼ਜਦਾ
ਸੰਗਰੂਰ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਉੱਭਾਵਾਲ ‘ਚ ਡੇਰਾ ਪ੍ਰੇਮੀ ਕਰਮਜੀਤ ਸਿੰਘ ਕਰਮਾ ਆਪਣੇ ਚਾਰ ਜੀਆਂ ਦੇ ਟੱਬਰ ਸਮੇਤ ਰਹਿ ਰਿਹਾ ਹੈ। ਉਹ ਇੱਕ ਨਿੱਜੀ ਕਾਰ ਏਜੰਸੀ ਵਿੱਚ ਕਾਰਾਂ ਵਾਸ਼ਿੰਗ ਕਰਨ ਦੀ ਨੌਕਰੀ ਤੋਂ ਨਿਗੂਣੀ ਜਿਹੀ ਤਨਖਾਹ ਲੈ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਤੇ ਬੱਚਿਆਂ ਦੀ ਪੜ੍ਹਾਈ ਕਰਵਾ ਰਿਹਾ ਹੈ। ਕਰਮੇ ਨੇ ਦੱਸਿਆ ਕਿ ਅਗਸਤ 2017 ਵਿੱਚ ਨਮੋਲ ਪਿੰਡ ਵਿੱਚ ਵਾਪਰੀ ਇੱਕ ਘਟਨਾ ਦੇ ਦੋਸ਼ ਵਿੱਚ ਥਾਣਾ ਚੀਮਾ ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਚਾਨਕ ਵਾਪਰੇ ਇਸ ਵਰਤਾਰੇ ਕਾਰਨ ਪੂਰਾ ਪਰਿਵਾਰ ਉਸ ਦਿਨ ਖੌਫ਼ਜਦਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਅੱਗੇ ਬਹੁਤ ਅਪੀਲਾਂ ਕੀਤੀਆਂ ਕਿ ਕਰਮੇ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਪਰ ਪੁਲਿਸ ਨੇ ਕਰਮੇ ਸਮੇਤ ਕਈ ਜਣਿਆਂ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਕਰਮਜੀਤ ਸਿੰਘ ਦੀ ਧਰਮਪਤਨੀ ਕਿਰਨਪਾਲ ਕੌਰ ਨੇ ਦੱਸਿਆ ਕਿ ਜਿਸ ਦਿਨ ਉਸ ਦੇ ਪਤੀ ਦੀ ਗ੍ਰਿਫ਼ਤਾਰੀ ਹੋਈ ਸੀ ਤਾਂ ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ। ਸਾਰੇ ਬੱਚੇ ਬੁਰੀ ਤਰ੍ਹਾਂ ਡਰ ਗਏ ਸਨ ਅਤੇ ਉਨ੍ਹਾਂ ਦੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ ‘ਤੇ ਆ ਗਈ। ਦੋਵੇਂ ਲੜਕੀਆਂ ਦੀ ਪੜ੍ਹਾਈ, ਘਰ ਦਾ ਖਰਚਾ ਅਤੇ ਹੋਰ ਖਰਚੇ ਸੋਚ ਕੇ ਉਨ੍ਹਾਂ ਦਾ ਅੰਦਰ ਘਬਰਾਉਣ ਲੱਗਿਆ। ਕਿਰਨਪਾਲ ਕੌਰ ਨੇ ਦੱਸਿਆ ਕਿ ਕੁਝ ਦਿਨ ਬੀਤਣ ਤੋਂ ਬਾਅਦ ਅਦਾਲਤ ਵੱਲੋਂ ਕਰਮਜੀਤ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਘਰ ਵਿੱਚ ਮੌਜ਼ੂਦ ਪੈਸੇ ਅਦਾਲਤੀ ਖਰਚਿਆਂ ਵਿੱਚ ਲੱਗ ਗਏ। ਹੱਡ ਭੰਨਵੀਂ ਮਿਹਨਤ ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿਰਫ਼ ਰੋਟੀ-ਪਾਣੀ ਹੀ ਚੱਲਦਾ।
ਡੇਰਾ ਸੱਚਾ ਸੌਦਾ ‘ਤੇ ਅਤੁੱਟ ਵਿਸ਼ਵਾਸ
ਕਰਮਜੀਤ ਦੱਸਦਾ ਹੈ ਕਿ ਤਕਰੀਬਨ 100 ਦਿਨ ਸੰਗਰੂਰ ਜੇਲ੍ਹ ਵਿੱਚ ਰਹਿਣ ਉਪਰੰਤ ਮਾਣਯੋਗ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ। ਉਸ ਨੇ ਦੱਸਿਆ ਕਿ ਹਾਈਕੋਰਟ ਵਿੱਚੋਂ ਉਸ ਨੂੰ ਜ਼ਮਾਨਤ ਤਾਂ ਮਿਲ ਗਈ ਪਰ ਉਸ ਨੂੰ ਕਰਜ਼ਈ ਹੋਣਾ ਪਿਆ। ਉਸ ਨੇ ਦੱਸਿਆ ਪਿਛਲੇ ਦਿਨੀਂ ਸੰਗਰੂਰ ਅਦਾਲਤ ਵੱਲੋਂ ਉਨ੍ਹਾਂ ਸਮੇਤ 10 ਜਣਿਆਂ ਨੂੰ ਇਸ ਕੇਸ ਵਿੱਚ ਬੇਕਸੂਰ ਮੰਨਦਿਆਂ ਬਾਇੱਜ਼ਤ ਬਰੀ ਕਰ ਦਿੱਤਾ। ਉਸ ਨੇ ਕਿਹਾ ਕਿ ਬੇਸ਼ੱਕ ਪਰਿਵਾਰ ਨੂੰ ਨਿਆਂ ਮਿਲਣ ਦੀ ਖੁਸ਼ੀ ਤਾਂ ਅਥਾਹ ਹੈ ਪਰ ਦੂਜੇ ਪਾਸੇ ਸਾਲ ਵਿੱਚ ਘਰ ਦੀ ਹੋਈ ਮਾੜੀ ਹਾਲਤ ਦਾ ਦੁੱਖ ਵੀ ਬੇਹੱਦ ਹੈ। ਉਸ ਨੇ ਇਹ ਵੀ ਕਿਹਾ ਕਿ ਉਸਦਾ ਡੇਰਾ ਸੱਚਾ ਸੌਦਾ ‘ਤੇ ਅਤੁੱਟ ਵਿਸ਼ਵਾਸ ਹੈ ਤੇ ਉਹ ਡੇਰੇ ਦੀ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਕਾਰਜਾਂ ਨਾਲ ਜੁੜਿਆ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਮਵਾਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਕੈਬਨਿਟ ਮੀਟਿੰਗ | Cabinet Meeting
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ੇ ਦੇ ਮੁੱਦੇ ‘ਤੇ ਪਿਛਲੇ ਕਈ ਦਿਨਾਂ ਤੋਂ ਅਮਰਿੰਦਰ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਘਬਰਾਉਂਦੇ ਹੋਏ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਗਈ ਹੈ। ਐਮਰਜੈਂਸੀ ਕੈਬਨਿਟ ਮੀਟਿੰਗ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਹੋਏਗੀ, ਜਿਸ ਵਿੱਚ ਸਿਰਫ਼ ਕੈਬਨਿਟ ਮੰਤਰੀ ਹੀ ਨਹੀਂ ਸਗੋਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਐਸ.ਟੀ.ਐਫ. ਮੁਖੀ ਵੀ ਮੌਜੂਦ ਰਹਿਣਗੇ। ਮੰਤਰੀ ਮੰਡਲ ਨੂੰ ਇਹ ਅਧਿਕਾਰੀ ਹੁਣ ਤੱਕ ਨਸ਼ੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਰਿਪੋਰਟ ਦੇਣ ਨਾਲ ਹੀ ਭਵਿੱਖ ‘ਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵੀ ਜਾਣਕਾਰੀ ਦੇਣਗੇ। ਜਿਸ ਤੋਂ ਬਾਅਦ ਮੰਤਰੀ ਮੰਡਲ ਫੈਸਲਾ ਕਰੇਗਾ ਕਿ ਇਸ ਮਾਮਲੇ ਵਿੱਚ ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ ਹੈ। (Cabinet Meeting)
ਕੈਬਨਿਟ ਮੰਤਰੀ ਮੌਕੇ ‘ਤੇ ਹੀ ਅਧਿਕਾਰੀਆਂ ਤੋਂ ਸੁਆਲ ਪੁੱਛਦੇ ਹੋਏ ਲੈ ਸਕਦੇ ਹਨ ਸਪੱਸ਼ਟੀਕਰਨ | Cabinet Meeting
ਜਾਣਕਾਰੀ ਅਨੁਸਾਰ ਨਸ਼ੇ ਦੇ ਮੁੱਦੇ ‘ਤੇ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਸੱਤਾ ਹਾਸਲ ਕੀਤੀ ਸੀ ਅਤੇ ਇਹ ਪੰਜਾਬ ਦੀ ਜਨਤਾ ਨੂੰ ਵਾਅਦਾ ਕੀਤਾ ਸੀ ਕਿ ਉਹ ਪਹਿਲੇ 4 ਹਫ਼ਤੇ ਵਿੱਚ ਹੀ ਨਸ਼ੇ ਨੂੰ ਪੰਜਾਬ ਵਿੱਚੋਂ ਖ਼ਤਮ ਕਰ ਦੇਣਗੇ ਪਰ ਡੇਢ ਸਾਲ ਬੀਤਣ ਤੇ ਬਾਵਜੂਦ ਨਸ਼ਾ ਖ਼ਤਮ ਨਹੀਂ ਹੋਇਆ ਹੈ, ਸਗੋਂ ਪਿਛਲੇ 7-8 ਦਿਨਾਂ ਵਿੱਚ ਹੀ ਪੰਜਾਬ ਵਿੱਚ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਦਰਜਨ ਭਰ ਨੂੰ ਪਾਰ ਗਈ ਹੈ। ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਬੁਲੰਦ ਹੋਣ  ਵਾਲੀ ਆਵਾਜ਼ ਅਤੇ ਕਾਲਾ ਹਫ਼ਤਾ ਦੀ ਮੁਹਿੰਮ ਤੋਂ ਸਰਕਾਰ ਇੰਨਾਂ ਜਿਆਦਾ ਘਬਰਾ ਗਈ ਹੈ ਕਿ ਸੋਮਵਾਰ ਨੂੰ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ।
ਇਸ ਮੀਟਿੰਗ ਵਿੱਚ ਸਿਰਫ਼ ਇਕੋ ਹੀ ਏਜੰਡਾ ਹੋਏਗਾ, ਉਸ ਸਿਰਫ਼ ਨਸ਼ਾ ਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਐਸ.ਟੀ.ਐਫ. ਚੀਫ਼ ਹਰਪ੍ਰੀਤ ਸਿੱਧੂ ਸਣੇ ਕਈ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਮੀਟਿੰਗ ਵਿੱਚ ਪੁਲਿਸ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਦੇ ਨਾਲ ਹੀ ਕੈਬਨਿਟ ਮੰਤਰੀ ਇਸ ਮੁੱਦੇ ‘ਤੇ ਪੁਲਿਸ ਨੂੰ ਕੋਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਦੇਣ ਦੇ ਨਾਲ ਹੀ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ। (Cabinet Meeting)
ਸਰਬ ਪਾਰਟੀ ਮੀਟਿੰਗ ਸੱਦਣ ਅਮਰਿੰਦਰ ਸਿੰਘ : ਕੈਂਥ | Cabinet Meeting
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਕੈਂਥ ਨੇ ਮੰਗ ਕੀਤੀ ਹੈ ਕਿ ਨਸ਼ੇ ਦੇ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਸੱਦ ਲੈਣੀ ਚਾਹੀਦੀ ਹੈ ਤਾਂ ਕਿ ਇਸ ਮੁੱਦੇ ‘ਤੇ ਬਾਕੀ ਪਾਰਟੀਆਂ ਵੀ ਸਰਕਾਰ ਨੂੰ ਆਪਣੀ ਸਲਾਹ ਦੇ ਸਕਣ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਸਿਆਸਤ ਤੋਂ ਉਪਰ ਉੱਠ ਕੇ ਬਰਬਾਦ ਹੋ ਰਹੀਂ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ, ਇਸ ਕੋਸ਼ਿਸ਼ ਲਈ ਜੇਕਰ ਸਾਰੀਆਂ ਦਾ ਸਾਥ ਲਿਆ ਜਾਵੇ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੈ।
ਕਾਲਾ ਹਫ਼ਤਾ ਮੁਹਿੰਮ ਨੇ ਹਿਲਾਈ ਸਰਕਾਰ | Cabinet Meeting
ਪੰਜਾਬ ਵਿੱਚ ਲਗਾਤਾਰ ਹੋ ਰਹੀ ਨਸ਼ੇ ਤੋਂ ਮੌਤਾਂ ਕਾਰਨ ਪੈਦਾ ਹੋਈ ‘ਮਰੋਂ ਜਾਂ ਵਿਰੋਧ ਕਰੋਂ’ ਮੁਹਿੰਮ ਨਾਲ ਹੀ ਕਾਲਾ ਹਫ਼ਤਾ ਮਨਾਉਣ ਵੱਲ ਵਧ ਰਹੇ ਪੰਜਾਬੀਆਂ ਨੂੰ ਦੇਖ ਕੇ ਪੰਜਾਬ ਸਰਕਾਰ ਹਿੱਲ ਗਈ ਹੈ, ਕਿਉਂਕਿ ਇਸ ਮੁਹਿੰਮ ਕਾਰਨ ਗੁੱਸਾ ਕਾਂਗਰਸ ਸਰਕਾਰ ‘ਤੇ ਹੀ ਨਿਕਲਣਾ ਹੈ। ਕਾਂਗਰਸ ਨੇ ਹੀ ਸੱਤਾ ਵਿੱਚ ਆਉਣ ਤੋਂ ਪਹਿਲਾ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਮੁੱਦੇ ‘ਤੇ ਫ਼ੇਲ ਸਾਬਤ ਹੋਣ ਕਾਰਨ ਹੁਣ ਲੋਕਾਂ ਨੂੰ ਸੜਕਾਂ ‘ਤੇ ਉੱਤਰਨਾ ਪੈ ਰਿਹਾ ਹੈ।