QuarterFinal - Sach Kahoon Punjabi
ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ
ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ
ਏਜੰਸੀ,
ਭੁਵਨੇਸ਼ਵਰ, 13 ਦਸੰਬਰ
ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ ਅਜੇਤੂ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂ ਕਿ ਹਾਲੈਂਡ ਦੀ ਟੀਮ ਕ੍ਰਾਸ ਓਵਰ ਮੈਚ ਜਿੱਤ ਕੇ ਕੁਆਰਟਰ ਫ਼ਾਈਨਲ ‘ਚ ਪਹੁੰਚੀ ਸੀ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਚੌਥੀ ਰੈਂਕਿੰਗ ਦੇ ਹਾਲੈਂਡ ਵਿਰੁੱਧ 12 ਵੇਂ ਮਿੰਟ ‘ਚ ਆਕਾਸ਼ਦੀਪ ਸਿੰਘ ਵੱਲੋਂ ਕੀਤੇ ਗੋਲ ਨਾਲ ਵਾਧਾ ਬਣਾਇਆ ਇਸ ਤੋਂ ਬਾਅਦ ਪਹਿਲੇ ਕੁਆਰਟਰ ਦੇ ਆਖ਼ਰੀ ਮਿੰਟ ‘ਚ ਹਾਲੈਂਡ ਨੇ 15ਵੇਂ ਮਿੰਟ ‘ਚ ਬ੍ਰਿੰਕਮੈਨ ਦੀ ਮੱਦਦ ਨਾਲ ਗੋਲ ਕਰ ਦਿੱਤਾ ਇਸ ਤੋਂ ਬਾਅਦ ਆਖ਼ਰੀ ਕੁਆਰਟਰ ਤੱਕ ਦੋਵਾਂ ਟੀਮਾਂ ਦਰਮਿਆਨ ਹਮਲੇ ਅਤੇ ਕਾਊਂਟਰ ਅਟੈਕ ਦੀ ਖੇਡ ਚੱਲਦੀ ਰਹੀ ਭਾਰਤ ਕੋਲ 56.75 ਫੀਸਦੀ ਬਾਲ ਪਹੁੰਚ ਰਹੀ ਪਰ 50ਵੇਂ ਮਿੰਟ ‘ਚ ਹਾਲੈਂਡ ਨੇ ਦੂਸਰਾ ਗੋਲ ਕੀਤਾ ਇਸ ਤੋਂ ਬਾਅਦ ਭਾਰਤ ਨੂੰ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ, ਹਰਮਨਪ੍ਰੀਤ ਨੇ ਫਲਿੱਕ ਲਈ ਪਰ ਹਾਲੈਂਡ ਦੇ ਗੋਲਕੀਪਰ ਨੇ ਚੰਗਾ ਬਚਾਅ ਕਰ ਲਿਆ ਭਾਰਤ ਨੇ ਆਖ਼ਰੀ ਪਲਾਂ ‘ਚ ਗੋਲਕੀਪਰ ਨੂੰ ਹਟਾ ਕੇ ਐਕਸਟਰਾ ਖਿਡਾਰੀ ਨੂੰ ਵੀ ਉਤਾਰਿਆ ਪਰ ਭਾਰਤੀ ਟੀਮ ਵਾਪਸੀ ਨਾ ਕਰ ਸਕੀ ਅਤੇ 43 ਸਾਲ ਬਾਅਦ ਭਾਰਤ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ
ਸੈਮੀਫਾਈਨਲ ‘ਚ ਹਾਲੈਂਡ ਦਾ ਮੁਕਾਬਲਾ ਆਸਟਰਲੀਆ ਨਾਲ, ਬੇਲਜੀਅਮ ਭਿੜੇਗਾ ਇੰਗਲੈਂਡ ਨਾਲ
ਹਾਲੈਂਡ ਦਾ ਸੈਮੀਫਾਈਨਲ ‘ਚ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਪਹਿਲੇ ਇਸ ਤੋਂ ਪਹਿਲਾਂ ਦੇ ਕੁਆਰਟਰ ਫਾਈਨਲ ਦੀ ਜੇਤੂ ਬੈਲਜੀਅਮ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ
ਭਾਰਤ ਭਾਵੇਂ ਹੀ ਹਾਰ ਗਿਆ ਪਰ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਖੇਡ ਲਈ ਸਟੈਂਡਿੰਗ ਓਵੇਸ਼ਨ ਦੇ ਕੇ ਟੀਮ ਨੂੰ ਤਸੱਲੀ ਦਿੱਤੀ ਭਾਰਤ ਵੱਲੋਂ ਸ਼ਾਨਦਾਰ ਡਿਫੈਂਸ ਅਤੇ ਟੇਕਲ ਲਈ ਭਾਰਤ ਦੀ ਰੱਖਿਆ ਕਤਾਰ ਦੇ ਸੁਰਿੰਦਰ ਕੁਮਾਰ ਨੂੰ ਮੈਨ ਆਫ਼ ਦ ਮੈਚ ਦਾ ਅਵਾਰਡ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਆਰਟਰ ਫਾਈਨਲ ਂਚ ਇੰਗਲੈਂਡ ਦਾ ਮੁਕਾਬਲਾ ਅਰਜਨਟੀਨਾ ਨਾਲ
ਫਰਾਂਸ ਦਾ ਮੁਕਾਬਲਾ ਆਸਟਰੇਲੀਆ ਨਾਲ
ਭੁਵਨੇਸ਼ਵਰ, 10 ਦਸੰਬਰ
ਇੰਗਲੈਂਡ ਅਤੇ ਫਰਾਂਸ ਨੇ ਕ੍ਰਾਸ ਓਵਰ ਮੁਕਾਬਲੇ ਜਿੱਤ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਵਿਸ਼ਵ ਰੈਂਕਿੰਗ ‘ਚ ਸੱਤਵੇਂ ਨੰਬਰ ਦੇ ਇੰਗਲੈਂਡ ਨੇ 9ਵੇਂ ਨੰਬਰ ਦੀ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਜਿੱਥੇ ਉਸਦਾ ਮੁਕਾਬਲਾ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ ਵਿਸ਼ਵ ਰੈਂਕਿੰਗ ‘ਚ 20ਵੇਂ ਨੰਬਰ ਦੀ ਟੀਮ ਫਰਾਂਸ ਨੇ 17ਵੀਂ ਰੈਂਕਿੰਗ ਦੇ ਚੀਨ ਨੂੰ 1-0 ਨਾਲ ਹਰਾਇਆ ਅਤੇ ਹੁਣ ਉਸਦਾ ਕੁਆਰਟਰ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਪਿਛਲੀ ਦੋ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ
ਟੂਰਨਾਮੈਂਟ ਦੇ ਫਾਰਮੇਟ ਅਨੁਸਾਰ ਹਰ ਪੂਲ ‘ਚ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਾਸ ਓਵਰ ਮੈਚ ਖੇਡਣੇ ਹਨ ਅਤੇ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ ‘ਚ ਪਹੁੰਚੇਗੀ ਇੰਗਲੈਂਡ ਪੂਲ ਬੀ ‘ਚ ਦੂਸਰੇ ਅਤੇ ਨਿਊਜ਼ੀਲੈਂਡ ਪੂਲ ਏ ‘ਚ ਤੀਸਰੇ ਸਥਾਨ ‘ਤੇ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਹਾਕੀ: ਸ਼ਨਿੱਚਰਵਾਰ
ਬੈਲਜ਼ੀਅਮ ਬਨਾਮ ਦੱਂਅਫ਼ਰੀਕਾ ਸ਼ਾਮ 5 ਵਜੇ
ਭਾਰਤ ਬਨਾਮ ਕਾਨਾਡਾ ਸ਼ਾਮ 7 ਵਜੇ
ਭੁਵਨੇਸ਼ਵਰ, 7 ਦਸੰਬਰ
ਮੇਜ਼ਬਾਨ ਭਾਰਤੀ ਟੀਮ ਇੱਥੇ ਕਲਿੰਗਾ ਸਟੇਡੀਅਮ ‘ਚ ਸ਼ਨਿੱਚਰਵਾਰ ਨੂੰ ਜਦੋਂ ਕਨਾਡਾ ਵਿਰੁੱਧ ਪੂਲ ਸੀ ਮੁਕਾਬਲੇ ‘ਚ ਨਿੱਤਰੇਗੀ ਤਾਂ ਉਸਦਾ ਟੀਚਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸਿੱਧਾ ਜਗ੍ਹਾ ਬਣਾਉਣਾ ਹੋਵੇਗਾ ਵਿਸ਼ਵ ਕੱਪ ਦੇ ਫਾਰਮੇਟ ਅਨੁਸਾਰ ਚਾਰ ਪੂਲਾਂ ‘ਚ ਅੱਵਲ ਰਹਿਣ ਵਾਲੀਆਂ ਟੀਮਾਂ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਣਾ ਹੈ ਜਦੋਂਕਿ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਕ੍ਰਾਸ ਓਵਰ ਮੈਚ ਖੇਡਣਗੀਆਂ ਅਤੇ ਕ੍ਰਾਸ ਓਵਰ ਮੈਚ ਜਿੱਤਣ ਵਾਲੀ ਟੀਮ ਪਹਿਲਾਂ ਤੋਂ ਹੀ ਕੁਆਰਟਰ ਫਾਈਨਲ ‘ਚ ਪਹੁੰਚ ਚੁੱਕੀ ਦੂਸਰੇ ਪੂਲ ਦੀ ਟੀਮ ਨਾਲ ਭਿੜੇਗੀ ਪੂਲ ਏ ਤੋਂ ਓਲੰਪਿਕ ਚੈਂਪੀਅਨ ਅਰਜਨਟੀਨਾ ਅਤੇ ਪੂਲ ਬੀ ਤੋਂ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਚੁੱਕੀਆਂ ਹਨ
ਅਜੇ ਪੂਲ ਸੀ ਅਤੇ ਪੂਲ ਡੀ ਦੀਆਂ ਅੱਵਲ ਟੀਮਾਂ ਦਾ ਫੈਸਲਾ ਹੋਣਾ ਬਾਕੀ ਹੈ ਪੂਲ ਸੀ ‘ਚ ਭਾਰਤ ਫਿਲਹਾਲ ਦੋ ਮੈਚਾਂਯ ‘ਚ ਇੱਕ ਜਿੱਤ ਅਤੇ ਇੱਕ ਡਰਾਅ ਨਾਲ ਚਾਰ ਅੰਕ ਲੈ ਕੇ ਚੋਟੀ ‘ਤੇ ਹੈ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਦੇ ਵੀ ਦੋ ਮੈਚਾਂ ‘ਚ ਇੱਕ ਜਿੱਤ ਅਤੇ ਇੱਕ ਡਰਾਅ ਤੋਂ ਬਾਅਦ ਚਾਰ ਅੰਕ ਹਨ ਪਰ ਉਹ ਗੋਲ ਔਸਤ ‘ਚ ਪੱਛੜ ਕੇ ਦੂਸਰੇ ਸਥਾਨ ‘ਤੇ ਹੈ
ਸ਼ਨਿੱਚਵਾਰ ਨੂੰ ਇਸ ਪੂਲ ‘ਚ ਪਹਿਲਾ ਮੁਕਾਬਲਾ ਬੈਲਜ਼ੀਅਮ ਅਤੇ ਦੱਖਣੀ ਅਫ਼ਰੀਕਾ ਦਾ ਹੋਵੇਗਾ ਜਿਸ ਤੋਂ ਬਾਅਦ ਭਾਰਤ ਅਤੇ ਕਨਾਡਾ ਦੀਆਂ ਟੀਮਾਂ ਭਿੜਨਗੀਆਂ ਬੈਲਜ਼ੀਅਮ ਅਤੇ ਦੱਖਣੀ ਅਫ਼ਰੀਕਾ ਦੇ ਮੈਚ ਦੇ ਨਤੀਜੇ ਤੋਂ ਭਾਰਤ ਸਾਹਮਣੇ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਉਸਨੇ ਆਪਣੇ ਮੈਚ ‘ਚ ਕੀ ਕਰਨਾ ਹੈ ਦੋਵਾਂ ਟੀਮਾਂ ਦੇ ਫਿਲਹਾਲ ਬਰਾਬਰ ਅੰਕ ਹਨ ਅਤੇ ਗਰੁੱਪ ਦੀ ਅੱਵਲ ਟੀਮ ਦਾ ਫੈਸਲਾ ਗੋਲ ਔਸਤ ਦੇ ਆਧਾਰ ‘ਤੇ ਵੀ ਹੋ ਸਕਦਾ ਹੈ
ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ ‘ਚ 5ਵੇਂ ਸਥਾਨ ‘ਤੇ ਹੈ ਜਦੋਂਕਿ ਕਨਾਡਾ 11ਵੇਂ ਸਥਾਨ ‘ਤੇ ਹੈ ਅਤੇ ਭਾਰਤ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਵੀਰਵਾਰ ਨੂੰ ਜਿਵੇਂ ਹੇਠਲੀ ਰੈਂਕਿੰਗ ਦੀ ਫਰਾਂਸ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਨੂੰ 5-3 ਨਾਲ ਹਰਾਇਆ ਸੀ ਉਸਨੂੰ ਦੇਖਦੇ ਹੋਏ ਬੈਲਜੀਅਮ ਅਤੇ ਭਾਰਤ ਦੋਵਾਂ ਨੂੰ ਹੀ ਆਪਣੇ ਵਿਰੋਧੀਆਂ ਤੋਂ ਚੌਕਸ ਰਹਿਣਾ ਹੋਵੇਗਾ ਕਿਉਂਕਿ ਬੈਲਜ਼ੀਅਮ ਅਤੇ ਕਨਾਡਾ ਦੋਵਾਂ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਂਗ ਹੈ ਅਤੇ ਦੋਵੇਂ ਟੀਮਾਂ ਇਸ ਵਿੱਚ ਜਿੱਤਣ ਲਈ ਕੋਈ ਕਸਰ ਨਹੀਂ ਛੱਡਣਗੀਆਂ ਜਦੋਂਕਿ ਭਾਰਤ ਨੂੰ ਵੀ ਕਾਨਾਡਾ ਵਿਰੁੱਧ ਕਿਸੇ ਉਲਟਫੇਰ ਤੋਂ ਬਚਣ ਲਈ ਆਪਣਾ ਸੌ ਫ਼ੀਸਦੀ ਦੇਣਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ
ਲੰਦਨ, 1 ਅਗਸਤ
ਭਾਰਤੀ ਮਹਿਲਾ ਹਾੱਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਟਲੀ ਨੂੰ ਕਰੋ ਜਾਂ ਮਰੋ ਦੇ ਕ੍ਰਾੱਸ ਓਵਰ ਮੁਕਾਬਲੇ ‘ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤੀ ਟੀਮ ਦਾ 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ ਭਾਰਤ ਅਤੇ ਆਇਰਲੈਂਡ ਇੱਕ ਹੀ ਪੂਲ ਬੀ ‘ਚ ਸਨ ਅਤੇ ਪੂਲ ਮੈਚ ‘ਚ ਆਇਰਲੈਂਡ ਨੇ ਭਾਰਤ ਨੂੰ 1-0 ਨਾਲ ਹਰਾਇਆ ਸੀ
ਭਾਰਤ ਕੋਲ ਹੁਣ ਆਇਰਲੈਂਡ ਤੋਂ ਉਸ ਹਾਰ ਦਾ ਬਦਲਾ ਲੈ ਕੇ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ ਭਾਰਤ ਪੂਲ ਬੀ ‘ਚ ਆਇਰਲੈਂਡ ਅਤੇ ਇੰਗਲੈਂਡ ਤੋਂ ਬਾਅਦ ਤੀਸਰੇ ਸਥਾਨ ‘ਤੇ ਰਿਹਾ ਸੀ ਅਤੇ ਉਸਨੂੰ ਕੁਆਰਟਰਫਾਈਨਲ ‘ਚ ਜਾਣ ਲਈ ਕ੍ਰਾੱਸ ਓਵਰ ਖੇਡਣਾ ਪਿਆ ਟੂਰਨਾਮੈਂਟ ‘ਚ ਹਰ ਪੂਲ ਦੀ ਅੱਵਲ ਰਹੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲ ਗਿਆ ਸੀ ਵਿਸ਼ਵ ਦੀ 10ਵੀਂ ਰੈਂਕਿੰਗ ਦੀ ਭਾਰਤੀ ਟੀਮ ਨੇ ਪੂਲ ਦੇ ਤਿੰਨ ਮੈਚਾਂ ‘ਚ ਸਿਰਫ਼ ਦੋ ਗੋਲ ਕੀਤੇ ਸਨ ਪਰ ਇਸ ਮੁਕਾਬਲੇ ‘ਚ ਉਸਨੇ ਤਿੰਨ ਗੋਲ ਕਰ ਦਿੱਤੇ ਲਾਲਰੇਮਸਿਆਮੀ ਨੇ 9ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਭਾਰਤ ਦਾ ਖ਼ਾਤਾ ਖੋਲ੍ਹਿਆ ਨੇਹਾ ਗੋਇਲ ਨੇ 45ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤ ਲਈ ਦੂਸਰਾ ਗੋਲ ਕੀਤਾ ਜਦੋਂਕਿ ਵੰਦਨਾ ਕਟਾਰੀਆ ਨੇ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤ ਦਾ ਤੀਸਰਾ ਗੋਲ ਕਰਕੇ ਇਟਲੀ ਦਾ ਸੰਘਰਸ਼ ਸਮਾਪਤ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾੱਕੀ ਵਿਸ਼ਵ ਕੱਪ : ਕੁਆਰਟਰਫਾਈਨਲ ਲਈ ਲਾਉਣੀ ਹੋਵੇਗੀ ਜਾਨ
ਮੰਗਲਵਾਰ ਰਾਤ 10਼30 ਵਜੇ ਹੋਵੇਗਾ ਇਟਲੀ ਨਾਲ ਮੈਚ | Hockey World Cup
ਲੰਦਨ (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਉਤਾਰ ਚੜਾਅ ਦੇ ਦੌਰ ਤੋਂ ਲੰਘਦੇ ਹੋਏ ਮਹਿਲਾ ਹਾੱਕੀ (Hockey World Cup) ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀ ਆਪਣੀ ਆਸ ਨੂੰ ਜਿੰਦਾ ਰੱਖਿਆ ਹੈ ਅਤੇ ਆਖ਼ਰੀ ਅੱਠ ‘ਚ ਜਾਣ ਲਈ ਉਸਨੂੰ ਅੱਜ ਇਟਲੀ ਦੀ ਟੀਮ ਨਾਲ ਜੀਅ ਜਾਨ ਲਾਉਣੀ ਹੋਵੇਗੀ ਭਾਰਤ ਨੇ ਜਿੱਥੇ ਆਪਣੇ ਪੂਲ ‘ਚ ਤਿੰਨ ਮੈਚਾਂ ‘ਚ ਦੋ ਡਰਾਅ ਖੇਡੇ ਅਤੇ ਇੱਕ ਹਾਰਿਆ ਜਦੋਂਕਿ ਇਟਲੀ ਨੇ ਤਿੰਨ ਮੈਚਾਂ ‘ਚ ਦੋ ਜਿੱਤੇ ਅਤੇ ਇੱਕ ‘ਚ ਹਾਰ ਮਿਲੀ ਹੈ ਇਟਲੀ ਦੇ ਇਸ ਰਿਕਾਰਡ ਨੂੰ ਦੇਖਦਿਆਂ ਭਾਰਤ ਦੀ ਰਾਹ ਬਿਲਕੁਲ ਮੁਸ਼ਕਲ ਨਹੀਂ ਹੈ ਭਾਰਤੀ ਟੀਮ ਗੋਲ ( ਕੁੱਲ 3 ਗੋਲ) ਕਰਨ ਦੇ ਮਾਮਲੇ ‘ਚ ਜ਼ਿਆਦਾ ਸਮਰੱਥ ਨਹੀਂ ਦਿਸ ਰਹੀ ਹੈ ਜਦੋਂਕਿ ਇਟਲੀ(5) ਨੇ ਚੀਨ ਨੂੰ 3-0 ਅਤੇ ਕੋਰੀਆ ਨੂੰ 1-0 ਨਾਲ ਹਰਾਇਆ ਹਾਲਾਂਕਿ ਹਾਲੈਂਡ ਵਿਰੁੱਧ ਉਸਨੂੰ 1-12 ਦੀ ਹਾਰ ਝੱਲਣੀ ਪਈ ਜਿਸ ਤੋਂ ਭਾਰਤੀ ਟੀਮ ਹੌਂਸਲਾ ਲੈ ਸਕਦੀ ਹੈ ਕਿ ਉਹ ਇਸ ਟੀਮ ਨੂੰ ਮਾਤ ਦੇਣ ‘ਚ ਕਾਮਯਾਬ ਹੋਵੇਗੀ।
ਵਿਸ਼ਵਾਸ ਹੇ ਕਿ ਇਟਲੀ ਨੂੰ ਹਰਾਵਾਂਗੇ : ਰਾਣੀ | Hockey World Cup
Hockey World Cup ਰਾਣੀ ਨੇ ਇਟਲੀ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਕਿਹਾ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਸਕਾਰਾਤਮਕ ਪਹਿਲੂਆਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰ ਸਕੀਏ ਇਹ ਸਾਡੇ ਲਈ ਫ਼ੈਸਲਾਕੁੰਨ ਮੁਕਾਬਲਾ ਹੈ ਅਤੇ ਇਸਨੂੰ ਜਿੱਤ ਕੇ ਹੀ ਅਸੀਂ ਕੁਆਰਟਰ ਫਾਈਨਲ ‘ਚ ਪਹੁੰਚ ਸਕਦੇ ਹਾਂ ਰਾਣੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਟੀਮ ਨੂੰ ਹਰਾ ਸਕਦੇ ਹਾਂ ਟੂਰਨਾਮੈਂਟ ‘ਚ ਹਰ ਪੂਲ ਦੀ ਚੋਟੀ ਦੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਿਆ ਹੈ ਜਦੋਂਕਿ ਪੂਲ ‘ਚ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨੂੰ ਦੂਸਰੇ ਪੂਲ ਦੀਆਂ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨਾਲ ਕ੍ਰਾੱਸ ਓਵਰ ਮੈਚ ਖੇਡਣਾ ਹੈ ਇਹਨਾਂ ਕ੍ਰਾੱਸ ਮੈਚਾਂ ‘ਚ ਜੇਤੂ ਟੀਮ ਨੂੰ ਫਿਰ ਗਰੁੱਪ ‘ਚ ਅੱਵਲ ਰਹਿ ਕੇ ਕੁਆਰਟਰ ਫਾਈਨਲ ‘ਚ ਪਹਿਲਾਂ ਤੋਂ ਮੌਜ਼ੂਦ ਟੀਮ ਨਾਲ ਭਿੜੇਗੀ। (Hockey World Cup)
ਵਿਸ਼ਵ ਕੱਪ 2018 ਦੀਆਂ ਹੁਣ ਤੱਕ ਅਜੇਤੂ ਟੀਮਾਂ ਚ ਹੋਵੇਗਾ ਗਹਿਗੱਚ ਕੁਆਰਟਰ ਫਾਈਨਲ
ਉਰੂਗੁਵੇ ਲਈ ਫਰਾਂਸਿਸੀ ਤਿਕੜੀ ਖ਼ਤਰਾ | World Cup
ਉਰੂਗੁਵੇ ਨੇ 1930 ਅਤੇ 1950 ‘ਚ ਖ਼ਿਤਾਬ ਜਿੱਤਿਆ ਹੈ ਜਦੋਂਕਿ 2010 ‘ਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ
1998 ਦੀ ਜੇਤੂ ਤੇ 2006 ਦੀ ਉਪ ਜੇਤੂ ਫਰਾਂਸ 2014 ‘ਚ ਕੁਆਰਟਰ ਫਾਈਨਲ ‘ਚ ਜਰਮਨੀ ਹੱਥੋਂ ਹਾਰ ਕੇ ਬਾਹਰ ਹੋਇਆ ਸੀ
ਫੀਫਾ ਵਿਸ਼ਵ ਕੱਪ ਦੋਵੇਂ ਟੀਮਾਂ ਤਿੰਨ ਵਾਰ ਭਿੜ ਚੁੱਕੀਆਂ ਹਨ ਆਖ਼ਰੀ ਵਾਰ 2010 ‘ਚ ਦੋਵਾਂ ਦਰਮਿਆਨ ਮੈਚ ਡਰਾਅ ਰਿਹਾ ਸੀ
ਉਰੂਗੁਵੇ ਨੇ ਸਿਰਫ਼ ਇੱਕ ਗੋਲ ਖਾਧਾ ਹੈ ਅਜੇ ਤੱਕ | World Cup
ਨਿਜ਼ਨੀ ਨੋਵਗਰੋਦ, (ਏਜੰਸੀ)। ਫੀਫਾ ਵਿਸ਼ਵ ਕੱਪ ‘ਚ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰਨ ਵਾਲੀ ਫਰਾਂਸ ਨੂੰ ਫਾਇਰਬ੍ਰਾਂਡ ਅੰਟੋਨੀ ਗ੍ਰਿਜ਼ਮੈਨ, ਓਲੀਵਰ ਗਿਰਾਉਡ ਅਤੇ ਕਾਈਲ ਮਬਾਪੇ ਦੀ ਤਿਕੜੀ ਦੀ ਬਦੌਲਤ ਉਰੁਗੁਵੇ ਨੂੰ ਕੁਆਰਟਰ ਫਾਈਨਲ ਮੁਕਾਬਲੇ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰੇਗੀ ਦੱਖਣੀ ਅਮਰੀਕੀ ਟੀਮ ਉਰੂਗੁਵੇ ਨੇ ਆਖ਼ਰੀ 16 ‘ਚ ਕ੍ਰਿਸਟਿਆਨੋ ਰੋਨਾਲਡੋ ਦੀ ਪੁਰਤਗਾਲ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਇਸ ਮੈਚ ‘ਚ ਉਰੁਗੁਵੇ ਵਿਰੁੱਧ ਹੋਇਆ ਇੱਕ ਗੋਲ ਇਸ ਵਿਸ਼ਵ ਕੱਪ ‘ਚ ਉਸ ਦੇ ਵਿਰੁੱਧ ਇੱਕੋ ਇੰਕ ਗੋਲ ਹੈ ਇਹ ਪ੍ਰਾਪਤੀ ਮੌਜ਼ੂਦਾ ਟੂਰਨਾਮੈਂਟ ‘ਚ ਸਿਰਫ਼ ਬ੍ਰਾਜ਼ੀਲ ਨੇ ਹੁਣ ਤੱਕ ਹਾਸਲ ਕੀਤੀ ਹੈ ਜਿਸ ਦੇ ਵਿਰੁੱਧ ਵੀ ਹੁਣ ਤੱਕ ਵਿਰੋਧੀ ਟੀਮਾਂ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਹੀ ਕਰ ਸਕੀਆਂ ਹਨ। (World Cup)
ਹਾਲਾਂਕਿ ਫਰਾਂਸਿਸੀ ਟੀਮ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕੀਤਾ ਹੈ ਜਿਸ ਨੇ ਸਟਾਰ ਫਾਰਵਰਡ ਲਿਓਨਲ ਮੈਸੀ ਦੀ ਅਰਜਨਟੀਨਾ ਵਿਰੁੱਧ ਆਖ਼ਰੀ 16 ‘ਚ 4 ਗੋਲ ਕੀਤੇ ਅਤੇ ਹੁਣ ਉਹ ਆਪਣੀ ਹਮਲਾਵਰ ਤਿਕੜੀ ਗ੍ਰਿਜ਼ਮੈਨ, ਗਿਰਾਉਡ ਅੇਤ ਅਮਬਾਪੇ ਦੀ ਮੱਦਦ ਨਾਲ ਉਰੂਗੁਵੇ ਵਿਰੁੱਧ ਵੀ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਆਸ ਕਰ ਰਹੀ ਹੈ। (World Cup)
ਮਬਾਪੇ ਦੇ ਪਰਦਰਸ਼ਨ ਤੇ ਹੋਣਗੀਆਂ ਨਜ਼ਰਾਂ | World Cup
19 ਸਾਲ ਦੇ ਅਮਬਾਪੇ ਨੇ ਅਰਜਨਟੀਨਾ ਵਿਰੁੱਧ ਦੋ ਗੋਲ ਕੀਤੇ ਸਨ ਅਤੇ ਉਹ ਬ੍ਰਾਜ਼ੀਲ ਦੇ ਪੇਲੇ ਤੋਂ ਬਾਅਦ ਸਭ ਤੋਂ ਨੌਜਵਾਨ ਫੁੱਟਬਾਲਰ ਬਣ ਗਏ ਹਨ ਜਿੰਨ੍ਹਾਂ ਨੇ ਵਿਸ਼ਵ ਕੱਪ ‘ਚ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ ਪੇਲੇ ਨੇ ਸਾਲ 1958 ਵਿਸ਼ਵ ਕੱਪ ਫਾਈਨਲ ‘ਚ ਇਹ ਕਾਮਯਾਬੀ ਹਾਸਲ ਕੀਤੀ ਸੀ ਅਮਬਾਪੇ ਨੇ ਮੈਚ ਬਹੁਤ ਤੇਜ਼ੀ ਦਿਖਾਉਂਦੇ ਹੋਏ ਫਰਾਂਸ ਨੂੰ ਜਿਸ ਤਰ੍ਹਾਂ ਪੈਨਲਟੀ ਦਿਵਾਈ ਸੀ ਉਸਨੇ ਸਭ ਤੋਂ ਜ਼ਿਆਦਾ ਸੁਰਖ਼ੀਆਂ ਹਾਸਲ ਕੀਤੀਆਂ ਸਨ ਹਾਲਾਂਕਿ ਉਰੂਗੁਵੇ ਕੋਲ ਤਜ਼ਰਬੇਕਾਰ ਡਿਫੈਂਡਰ ਜੋਸ ਗ੍ਰਿਜ਼ਮੈਨ ਅਤੇ ਕਪਤਾਨ ਡਿਏਗੋ ਗੋਡਿਨ ਚੰਗੇ ਤੋਂ ਚੰਗੇ ਹਮਲੇ ਨੂੰ ਰੋਕਣ ਦਾ ਦਮ ਰੱਖਦੇ ਹਨ।
ਬੈਲਜ਼ੀਅਮ 1986 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ | Sports News
ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ 2014 ‘ਚ ਚੌਥੇ ਸਥਾਨ ‘ਤੇ ਰਹੀ ਸੀ | Sports News
ਕਜ਼ਾਨ, (ਏਜੰਸੀ)। ਰੂਸ ‘ਚ ਚੱਲ ਰਿਹਾ 21ਵਾਂ ਫੀਫਾ ਵਿਸ਼ਵ ਕੱਪ ਇਸ ਵਾਰ ਵੱਡੀਆਂ ਟੀਮਾਂ ਦੇ ਉਲਟਫੇਰ ਲਈ ਚਰਚਾ ‘ਚ ਬਣਿਆ ਹੋਇਆ ਹੈ ਜਿੱਥੇ ਉਤਾਰ ਚੜਾਅ ਦੇ ਬਾਵਜ਼ੂਦ ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ ਅਤੇ ਬੈਲਜ਼ੀਅਮ ਨੇ ਕੁਆਰਟਰ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਹੁਣ ਸ਼ੁੱਕਰਵਾਰ ਨੂੰ ਦੋਵੇਂ ਟੀਮਾਂ ‘ਬਲਾਕਬਸਟਰ’ ਮੁਕਾਬਲੇ ‘ਚ ਆਖ਼ਰੀ ਚਾਰ ‘ਚ ਜਗ੍ਹਾ ਬਣਾਉਣ ਲਈ ਨਿੱਤਰਨਗੀਆਂ।
ਟੂਰਨਾਮੈਂਟ ਦੀਆਂ ਹੈਵੀਵੇਟ ਜਰਮਨੀ, ਸਪੇਨ, ਅਰਜਨਟੀਨਾ ਅਤੇ ਪੁਰਤਗਾਲ ਦੇ ਬਾਹਰ ਹੋ ਜਾਣ ਤੋਂ ਬਾਅਦ ਹੁਣ ਮੁਕਾਬਲਾ ਸਾਰੀਆਂ ਟੀਮਾਂ ਲਈ ਖੁਲ੍ਹਾ ਮੰਨਿਆ ਜਾ ਰਿਹਾ ਹੈ ਜਿੱਥੇ ਕੋਈ ਵੀ ਖ਼ਿਤਾਬ ਜਾਂ ਜਿੱਤ ਦੀ ਦਾਅਵੇਦਾਰ ਨਹੀਂ ਰਹਿ ਗਈ ਹੈ 2014 ਵਿਸ਼ਵ ਕੱਪ ਦੀ ਮੇਜ਼ਬਾਨ ਬ੍ਰਾਜ਼ੀਲ ਨੇ ਮੈਕਸਿਕੋ ਨੂੰ 2-0 ਨਾਲ ਹਰਾ ਕੇ ਮੁਸ਼ਕਲ ਮੈਚ ਜਿੱਤਿਆ ਅਤੇ ਟੀਟੇ ਦੀ ਕਪਤਾਨੀ ‘ਚ ਟੀਮ ਨੇ ਛੇਵੀਂ ਵਾਰ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂਅ ਕਰਨ ਦਾ ਦਾਅਵਾ ਬਣਾਈ ਰੱਖਿਆ। (Sports News)
ਹਾਲਾਂਕਿ ਬੈਲਜ਼ੀਅਮ ਲਈ ਜਾਪਾਨ ਵਿਰੁੱਧ ਆਖ਼ਰੀ ਮੈਚ ‘ਚ 3-2 ਦੀ ਜਿੱਤ ਕਾਫ਼ੀ ਰੋਮਾਂਚਕ ਰਹੀ ਜਿਸ ਵਿੱਚ ਉਹ ਉਲਟਫੇਰ ਦਾ ਸ਼ਿਕਾਰ ਹੁੰਦੇ ਹੁੰਦੇ ਬਚਿਆ। ਬ੍ਰਾਜ਼ੀਲ ਵਿਰੁੱਧ ਬੈਲਜ਼ੀਅਮ ਦੇ ਕਪਤਾਨ ਈਡਨ ਹਜ਼ਾਰਡ ਅਤੇ ਰੋਮੇਲੂ ਲੁਕਾਕੂ ਤੋਂ ਟੀਮ ਨੂੰ ਕਾਫ਼ੀ ਆਸਾਂ ਹੋਣਗੀਆਂ ਜੋ ਉਹਨਾਂ ਦੇ ਸਟਾਰ ਫਾਰਵਰਡ ਹਨ ਪਰ ਵਿਰੋਧੀ ਬ੍ਰਾਜ਼ੀਲੀ ਟੀਮ ਦੀ ਡਿਫੈਂਸ’ਚ ਸੰਨ੍ਹ ਲਾਉਣੀ ਇਸ ਵਾਰ ਉਹਨਾਂ ਲਈ ਵੱਡੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਟੂਰਨਾਮੈਂਟ ‘ਚ ਹੁਣ ਤੱਕ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਹੀ ਖਾਧਾ ਹੈ ਅਤੇ ਕੁੱਲ ਸੱਤ ਗੋਲ ਕੀਤੇ ਹਨ। (Sports News)
ਬ੍ਰਾਜ਼ੀਲ ਦੇ ਕੇਸਮਿਰੋ ਦੀ ਬਰਖ਼ਾਸਤਗੀ ਬੈਲਜ਼ੀਅਮ ਲਈ ਰਾਹਤ | Sports News
ਮੈਕਸਿਕੋ ਵਿਰੁੱਧ ਬ੍ਰਾਜ਼ੀਲ ਦੀ 2-0 ਦੀ ਜਿੱਤ ਟੀਮ ਲਈ ਸਭ ਤੋਂ ਰੋਮਾਂਚਕ ਰਹੀ ਸੀ ਜਿਸ ਵਿੱਚ ਮੱਧ ਡਿਫੈਂਸ ‘ਚ ਥਿਆਗੋ ਸਿਲਵਾ ਅਤੇ ਮਿਰਾਂਡਾ ਅਤੇ ਫੁੱਲ ਬੈਕ ਫੇਗਨਰ ਨੇ ਅਹਿਮ ਭੂਮਿਕਾ ਨਿਭਾਈ ਸੀ ਹਾਲਾਂਕਿ ਬੈਲਜ਼ੀਅਮ ਲਈ ਥੋੜ੍ਹੀ ਰਾਹਤ ਮਿਡਫੀਲਡਰ ਕੇਸਮਿਰੋ ਦੀ ਬਰਖ਼ਾਸਤਗੀ ਹੈ ਜਿਸਨੂੰ ਮੈਕਸਿਕੋ ਵਿਰੁੱਧ ਮੈਚ ਦੌਰਾਨ ਦੋ ਪੀਲੇ ਕਾਰਡ ਮਿਲੇ ਸਨ ਕੇਸਮਿਰੋ ਬ੍ਰਾਜ਼ੀਲ ਦੀ ਸਫ਼ਲਤਾ ‘ਚ ਅਹਿਮ ਭੂਮਿਕਾ ਨਿਭਾ ਰਹੇ ਸਨ। ਬ੍ਰਾਜ਼ੀਲੀ ਟੀਮ ਦੇ ਫਾਰਵਰਡ ਅਤੇ ਨੇਮਾਰ ਸਮੇਤ ਅਹਿਮ ਗੋਲ ਸਕੋਰਰਾਂ ਨੇ ਸ਼ੁਰੂਆਤ ‘ਚ ਨਿਰਾਸ਼ ਕੀਤਾ ਸੀ ਪਰ ਪਿਛਲੇ ਮੈਚ ‘ਚ ਨੇਮਾਰ ਦੇ ਪ੍ਰਦਰਸ਼ਨ ਨੇ ਟੀਮ ਨੂੰ ਉਸਦੇ ਮਹੱਤਵਪੂਰਨ ਕੁਆਰਟਰ ਫਾਈਨਲ ‘ਚ ਚੰਗੇ ਪ੍ਰਦਰਸ਼ਨ ਦੀ ਆਸ ਬਣਾਈ ਹੈ ਅਤੇ ਬੈਲਜ਼ੀਅਮ ਦੀ ਡਿਫੈਂਸ ‘ਚ ਸੰਨ੍ਹ ਲਾਉਣ ‘ਚ ਨੇਮਾਰ, ਵਿਲਿਅਮ ਅਤੇ ਫਿਲੀਪ ਕੋਟਿਨ੍ਹੋ ਦੀ ਤਿਕੜੀ ਦੇ ਮੋਢਿਆਂ ‘ਤੇ ਵੱਡੀ ਜ਼ਿੰਮ੍ਹੇਦਾਰੀ ਹੋਵੇਗੀ।
66ਵੇਂ ਮਿੰਟ ‘ਚ ਫੋਰਸਬਰਗ ਨੇ ਕੀਤਾ ਗੋਲ | Sports News
ਸੇਂਟ ਪੀਟਰਸਬਰਗ, (ਏਜੰਸੀ)। ਸਵੀਡਨ ਨੇ ਦੂਸਰੇ ਅੱਧ ‘ਚ ਏਮਿਲ ਫੋਰਸਬਰਗ ਦੇ ਸ਼ਾਨਦਾਰ ਗੋਲ ਦੀ ਬਦੌਲਤ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ‘ਚ ਸਥਾਨ ਬਣਾ ਲਿਆ ਮੁਕਾਬਲਾ ਕਾਫ਼ੀ ਸੰਘਰਸ਼ਪੂਰਨ ਰਿਹਾ ਅਤੇ ਇਸ ਜਿੱਤ ‘ਚ ਫੋਰਸਬਰਗ ਦੇ ਸ਼ਾੱਟ ‘ਤੇ ਸਵਿਟਜ਼ਰਲੈਂਡ ਦੇ ਡਿਫੈਂਡਰ ਦੇ ਪੈਰ ਨਾਲ ਲੱਗਣ ਦਾ ਵੀ ਯੋਗਦਾਨ ਰਿਹਾ ਜੇਕਰ ਡਿਫੈਂਡਰ ਦਾ ਪੈਰ ਨਾ ਲੱਗਾ ਹੁੰਦਾ ਤਾਂ ਗੇਂਦ ਸਿੱਧੀ ਗੋਲਕੀਪਰ ਦੇ ਹੱਥਾਂ ‘ਚ ਚਲੀ ਜਾਂਦੀ। (Sports News)
ਡਿਫੈਂਡਰ ਮੈਨੁਅਲ ਅਕਾਂਜ਼ੀ ਦੀ ਗਲਤੀ ਨਾਲ ਹੋਇਆ ਗੋਲ | Sports News
ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਦੂਸਰੇ ਅੱਧ ਦੇ 66ਵੇਂ ਮਿੰਟ ‘ਚ ਫੋਰਸਬਰਗ ਨੇ ਗੋਲ ਘੇਰੇ ਦੇ ਕੰਢੇ ਤੋਂ ਬਿਹਤਰੀਨ ਸ਼ਾੱਟ ਲਗਾਇਆ, ਗੋਲਕੀਪਰ ਯਾਨ ਸੋਮਰ ਇਸ ਸ਼ਾਟ ਨੂੰ ਰੋਕਣ ਲਈ ਆਪਣੀ ਪੁਜੀਸ਼ਨ ‘ਤੇ ਮੁਸਤੈਦ ਸੀ ਪਰ ਸਵਿਸ ਡਿਫੈਂਡਰ ਮੈਨੁਅਲ ਅਕਾਂਜ਼ੀ ਨੇ ਗੇਂਦ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ‘ਚ ਗੇਂਦ ਨੂੰ ਆਪਣੇ ਪੈਰ ਨਾਲ ਡਿਫਲੈਕਟ ਕਰ ਦਿੱਤਾ ਅਤੇ ਗੇਂਦ ਗੋਲ ਦੇ ਕਾਰਨਰ ‘ਚ ਚਲੀ ਗਈ ਗੋਲਕੀਪਰ ਦੇ ਕੋਲ ਇਸ ਨੂੰ ਰੋਕਣ ਦਾ ਕੋਈ ਮੌਕਾ ਨਹੀਂ ਸੀ ਇਸ ਗੋਲ ਨੂੰ ਆਤਮਘਾਤੀ ਗੋਲ ਨਹੀਂ ਮੰਨਿਆ ਗਿਆ ਅਤੇ ਫੋਰਸਬਰਗ ਦੇ ਹਿੱੇਸੇ ‘ਚ ਆਇਆ। (Sports News)
ਦੋਵੇਂ ਟੀਮਾਂ ਪਹਿਲੀ ਵਾਰ ਵਿਸ਼ਵ ਕੱਪ ‘ਚ ਆਮਣੇ ਸਾਹਮਣੇ ਹੋਈਆਂ ਅਤੇ ਬਾਜ਼ੀ ਸਵੀਡਨ ਦੇ ਹੱਥ ਲੱਗੀ ਸਵੀਡਨ ਮੈਚ ਮੌਕੇ ਵੀ ਜ਼ਿਆਦਾ ਬਣਾਏ ਅਤੇ ਉਸਨੁੰ ਮੈਚ ਦੇ ਇੰਜ਼ਰੀ ਸਮੇਂ ‘ਚ ਪੈਨਲਟੀ ਵੀ ਮਿਲੀ ਜਦੋਂ ਲੇਂਗ ਨੇ ਪੈਨਲਟੀ ਏਰੀਏ ‘ਚ ਘੁਸ ਰਹੇ ਬਦਲਵੇਂ ਖਿਡਾਰੀ ਓਲਸਨ ਨੂੰ ਪਿੱਛੋਂ ਧੱਕਾ ਦੇ ਕੇ ਸੁੱਟਿਆ ਰੈਫਰੀ ਨੇ ਤੁਰੰਤ ਪੈਨਲਟੀ ਦਾ ਇਸ਼ਾਰਾ ਕੀਤਾ ਪਰ ਰੈਫਰਲ ‘ਤੇ ਪੈਨਲਟੀ ਨੂੰ ਫ੍ਰੀ ਕਿੱਕ ‘ਚ ਬਦਲਿਆ ਗਿਆ ਇਸ ‘ਤੇ ਕੋਈ ਗੋਲ ਨਹੀਂ ਹੋਇਆ ਅਤੇ ਸਵੀਡਨ ਨੇ 1-0 ਨਾਲ ਜਿੱਤ ਹਾਸਲ ਕਰ ਲਈ। ਸਵੀਡਨ 1994 ਦੇ ਵਿਸ਼ਵ ਕੱਪ ‘ਚ ਸੈਮੀਫਾਈਨਲ ‘ਚ ਪਹੁੰਚਣ ਦੇ 24 ਸਾਲ ਬਾਅਦ ਕੁਆਰਟਰ ਫਾਈਨਲ ‘ਚ ਪਹੁੰਚਿਆ ਹੈ ਸਵਿਟਜ਼ਰਲੈਂਡ ਨੂੰ ਕਪਤਾਨ ਸਟੀਫਨ ਲੀਸ਼ੇਟਨਰ ਅਤੇ ਫਾਬਿਆਨ ਸ਼ਾਰ ਦੀ ਗੈਰ ਮੌਜ਼ੂਦਗੀ ਦਾ ਨੁਕਸਾਨ ਚੁੱਕਣਾ ਪਿਆ ਜੋ ਦੋ-ਦੋ ਪੀਲੇ ਕਾਰਡ ਮਿਲਣ ਕਾਰਨ ਇਸ ਮੈਚ ਤੋਂ ਬਾਹਰ ਸਨ।
4-3 ਦੀ ਜਿੱਤ ਨਾਲ ਫਰਾਂਸ ਕੁਆਰਟਰਫਾਈਨਲ ਚ | Sports News
ਕਜ਼ਾਨ (ਏਜੰਸੀ)। ਨੌਜਵਾਨ ਖਿਡਾਰੀ ਕਿਲਿਅਨ ਮਬਾਪੇ ਦੇ ਦੂਸਰੇ ਅੱਧ ‘ਚ ਚਾਰ ਮਿੰਟ ਦੇ ਫ਼ਰਕ ‘ਚ ਦਾਗੇ ਗਏ ਦੋ ਬਿਹਤਰੀਨ ਗੋਲਾਂ ਦੀ ਮੱਦਦ ਨਾਲ ਫਰਾਂਸ ਨੇ ਅਰਜਨਟੀਨਾ ਅਤੇ ਲਿਓਨਲ ਮੈਸੀ ਨੂੰ ਸ਼ਨਿੱਚਰਵਾਰ ਗੇੜ 16 ਦੇ ਹਾਈ ਵੋਲਟੇਜ਼ ਮੁਕਾਬਲੇ ‘ਚ 4-3 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਹਿਲਾ ਅੱਧ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਦੂਸਰਾ ਅੱਧ ਬੇਹੱਦ ਰੋਮਾਂਚਕ ਰਿਹਾ ਜਿਸ ਵਿੱਚ 1998 ਦੇ ਚੈਂਪੀਅਨ ਫਰਾਂਸ ਨੇ ਬਾਜ਼ੀ ਮਾਰ ਕੇ ਅਰਜਨਟੀਨਾ ਹੱਥੋਂ ਵਿਸ਼ਵ ਕੱਪ ‘ਚ ਮਿਲੀਆਂ ਦੋ ਹਾਰਾਂ ਦਾ ਹਿਸਾਬ ਚੁਕਤਾ ਕੀਤਾ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ ਅਤੇ ਆਖ਼ਰੀ ਮਿੰਟ ਤੱਕ ਸਾਹ ਰੁਕੇ ਹੋਏ ਸਨ ਪਰ 19 ਸਾਲ ਦੇ ਮਬਾਪੇ ਨੇ ਮੈਚ ‘ਚ ਸਾਰਾ ਫ਼ਰਕ ਪੈਦਾ ਕਰ ਦਿੱਤਾ ਹਾਲਾਂਕਿ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਪਰ ਫਰਾਂਸ ਨੂੰ ਕੁਆਰਟਰਫਾਈਨ ‘ਚ ਜਾਣ ਤੋਂ ਨਾ ਰੋਕ ਸਕਿਆ। (Sports News)
ਮਬਾਪੇ ਨੇ ਪੰਜ ਮਿੰਟਾਂ ਚ ਕੀਤੇ ਦੋ ਗੋਲ | Sports News
ਮਬਾਪੇ ਨੇ ਫਰਾਂਸ ਦਾ ਤੀਸਰਾ ਗੋਲ 64ਵੇਂ ਮਿੰਟ ‘ਚ ਅਤੇ ਚਾਰ ਮਿੰਟ ਬਾਅਦ ਆਪਣਾ ਦੂਸਰਾ ਅਤੇ ਟੀਮ ਦਾ ਚੌਥਾ ਗੋਲ ਕਰਕੇ ਫਰਾਂਸ ਦੀ ਜਿੱਤ ਪੱਕੀ ਕਰ ਦਿੱਤੀ ਫਰਾਂਸ ਦਾ ਕੁਆਰਟਰਫਾਈਨਲ ‘ਚ ਉਰੂਗੁਵੇ ਅਤੇ ਪੁਰਤਗਾਲ ਦਰਮਿਆਨ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ ਐਂਟੋਅਿਨ ਗ੍ਰੀਜ਼ਮੈਨ ਨੇ 13ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਫਰਾਂਸ ਦਾ ਪਹਿਲਾ ਗੋਲ ਕੀਤਾ ਜਦੋਂਕਿ ਬੇਂਜਾਮਿਨ ਪਵਾਰਡ ਨੇ 57ਵੇਂ ਮਿੰਟ ‘ਚ ਫਰਾਂਸ ਦਾ ਦੂਸਰਾ ਗੋਲ ਕੀਤਾ। (Sports News)
ਅਰਜਨਟੀਨਾ ਦੇ ਗੋਲ ਅੰਜੇਲ ਡੀ ਮਰਿਆ ਨੇ 41ਵੇਂ ਮਿੰਟ ‘ਚ, ਗੈਬ੍ਰਿਅਲ ਮੇਰਕਾਡੋ ਨੇ 48ਵੇਂ ਮਿੰਟ ‘ਚ ਅਤੇ ਬਦਲਵੇਂ ਖਿਡਾਰੀ ਸਰਜੀਓ ਅਗਵੇਰੋ ਨੇ ਇੰਜ਼ਰੀ ਸਮੇਂ ਦੇ ਤੀਸਰੇ ਮਿੰਟ ‘ਚ ਕੀਤੇ ਅਰਜਨਟੀਨਾ ਨੇ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਵਾਧਾ ਬਣਾਇਆ ਪਰ ਫਰਾਂਸ ਨੇ ਛੇਤੀ ਹੀ ਬਰਾਬਰੀ ਹਾਸਲ ਕਰ ਲਈ ਮਬਾਪੇ ਨੇ ਚਾਰ ਮਿੰਟ ਦੇ ਫਰਕ ‘ਚ ਦੋ ਗੋਲ ਕਰਕੇ ਫਰਾਂਸ ਨੂੰ 4-2 ਨਾਲ ਅੱਗੇ ਕਰ ਦਿੱਤਾ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਅਤੇ ਆਖ਼ਰੀ ਮਿੰਟ ‘ਚ ਉਸਨੂੰ ਫ੍ਰੀ ਕਿੱਕ ਵੀ ਮਿਲੀ ਪਰ ਦੋ ਵਾਰ ਦੇ ਚੈਂਪੀਅਨ ਅਰਜਨਟੀਨਾ ਨੇ ਬਰਾਬਰੀ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ। (Sports News)
ਅਰਜਨਟੀਨਾ ਨੇ ਫਰਾਂਸ ਨੂੰ 1930 ‘ਚ 1-0 ਅਤੇ 1978 ‘ਚ 2-1 ਨਾਲ ਹਰਾਇਆ ਸੀ ਪਰ ਇਸ ਵਾਰ ਫਰਾਂਸ ਨੇ ਸਾਰਾ ਹਿਸਾਬ ਬਰਾਬਰ ਕਰ ਦਿੱਤਾ ਇਸ ਹਾਰ ਦੇ ਨਾਲ ਮੈਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਉਹ ਹੰਝੂਆਂ ਵਿੱਚ ਵਿਸ਼ਵ ਕੱਪ ਤੋਂ ਵਿਦਾ ਹੋ ਗਏ ਫਰਾਂਸ ਦਾ ਮਬਾਪੇ ਮੈਨ ਆਫ ਦ ਮੈਚ ਬਣਿਆ। (Sports News)