Lives - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ‘ਚ ਕਈ ਤਰ੍ਹਾਂ ਦੇ ਇਨਸਾਨ ਹੁੰਦੇ ਹਨ ਕੋਈ ਭਗਵਾਨ, ਮਾਲਕ ਨੂੰ ਨਹੀਂ ਮੰਨਦਾ, ਉਹ ਨਾਸਤਿਕ ਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਮਾਲਕ ਨੂੰ ਮੰਨਦਾ ਹੈ ਪਰ ਪਹਿਲਾਂ ਚਮਤਕਾਰ ਚਾਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਕਿ ਜੋ ਭਗਤੀ-ਮਾਰਗ ‘ਚ ਆ ਜਾਂਦਾ ਹੈ ਪਰ ਦਿਲ ਨਹੀਂ ਲਗਾਉਂਦਾ ਅਤੇ ਪਛਤਾਉਂਦਾ ਰਹਿੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਸੁਖਦਾਇਕ ਹਾਲਾਤਾਂ ‘ਚ ਖੁਸ਼ ਰਹਿੰਦਾ ਹੈ ਅਤੇ ਦੁਖਦਾਈ ਹਾਲਾਤਾਂ ‘ਚ ਦੁਖੀ ਰਹਿੰਦਾ ਹੈ ਉਹ ਮਾਲਕ ਵੱਲੋਂ ਮੂੰਹ ਮੋੜ ਲੈਂਦਾ ਹੈ। (Saint Dr. MSG)
ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
ਪਰ ਮਾਲਕ ਦਾ ਅਸਲੀ ਮੁਰੀਦ ਉਹ ਹੁੰਦਾ ਹੈ, ਜਿਸ ਨੂੰ ਮਾਲਕ ਜਿਵੇਂ ਰੱਖੇ, ਉਵੇਂ ਰਹਿੰਦਾ ਹੈ, ਉਸ ਦੀ ਰਜ਼ਾ ‘ਚ ਰਹਿੰਦਾ ਹੈ, ਉਸ ਦੇ ਹੁਕਮ ‘ਚ ਰਹਿੰਦਾ ਹੈ ਅਤੇ ਉਸ ਦੇ ਰਹਿਮੋ-ਕਰਮ ਨਾਲ ਰਹਿੰਦਾ ਹੈ ਉਹੀ ਮਾਲਕ ਦੇ ਕਣ-ਕਣ ‘ਚ, ਹਰ ਰੂਪ ‘ਚ ਪ੍ਰਤੱਖ ਦਰਸ਼ਨ ਕਰਦਾ ਹੈ ਅਜਿਹੇ ਮੁਰੀਦ ਵੀ ਹੁੰਦੇ ਹਨ ਜੋ ਦਿਸਣ ‘ਚ ਕੁਝ ਹੋਰ ਹੁੰਦੇ ਹਨ ਅਤੇ ਕਰਦੇ ਕੁਝ ਹੋਰ ਹਨ ਛੋਟੀਆਂ-ਛੋਟੀਆਂ ਗੱਲਾਂ ਲਈ ਆਪਣੀ ਭਗਤੀ ਨੂੰ ਖਤਮ ਕਰਦੇ ਰਹਿੰਦੇ ਹਨ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਪ੍ਰਤੀ ਦੀਵਾਨਗੀ ਇਹ ਨਹੀਂ ਹੁੰਦੀ ਕਿ ਚਾਰ ਦਿਨ ਖੁਸ਼ੀਆਂ ਵਿਖਾਉਣੀਆਂ ਅਤੇ ਵਿਖਾਵਾ ਕਰਨਾ ਕਿ ਮੈਂ ਇਹ ਹਾਂ ਜਾਂ ਉਹ ਹਾਂ ਚਾਰ ਦਿਨਾਂ ਬਾਅਦ ਅਜਿਹਾ ਹੋ ਜਾਂਦਾ ਹੈ ਜਿਵੇਂ ਗਧੇ ਦੀ ਅਵਾਜ਼ ਬੋਲਦੇ-ਬੋਲਦੇ ਬੈਠ ਜਾਂਦੀ ਹੈ ਕਹਿਣ ਦਾ ਭਾਵ ਹੈ ਕਿ ਸੰਸਾਰ ‘ਚ ਇਨਸਾਨ ਦੇ ਬੜੇ ਨਮੂਨੇ ਹਨ, ਪਲ ‘ਚ ਰੱਤੀ ਅਤੇ ਪਲ ‘ਚ ਮਾਸਾ ਹੋ ਜਾਂਦੇ ਹਨ ਭਾਵ ਭਗਤੀ ‘ਚ ਕਦੇ ਇੰਨੀ ਬਹਾਦੁਰੀ ਵਿਖਾਉਂਦੇ ਹਨ ਕਿ ਭਾਵੇਂ ਦੁੱਖ ਆਉਣ, ਭਾਵੇਂ ਸੁੱਖ ਅਤੇ ਜਦੋਂ ਮਨ ਦੀ ਖੁਰਾਕ ਨਹੀਂ ਮਿਲਦੀ ਤਾਂ ਉਹ ਤਿਲਮਿਲਾ ਜਾਂਦਾ ਹੈ ਇਸ ਲਈ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ ਕਿ ‘ਬੰਦੇ ਵੋ ਹੀ ਹੈਂ ਜਗਤ ਮੇਂ ਕਾਮ ਕੇ ਸਤਿਗੁਰ ਜੋ ਹੈਂ ਦੀਵਾਨੇ ਤੇਰੇ ਨਾਮ ਕੇ’ ਜੋ ਸਵੇਰੇ-ਸ਼ਾਮ ਨਾਮ ਜਪਦੇ ਹਨ ਅਤੇ ਦੂਜੀਆਂ ਚੀਜ਼ਾਂ ਨਾਲ ਕੋਈ ਕੰਮ ਨਹੀਂ ਹੁੰਦਾ ਪਰ ਅਜਿਹੇ ਵੀ ਸੱਜਣ ਹਨ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ’ਚ ਸੇਵਾਦਾਰਾਂ ਦਾ ਕਮਾਲ, ਸਿਰਫ ਦੋ ਘੰਟਿਆਂ ’ਚ ਲਗਾਏ ਹਜ਼ਾਰਾਂ ਪੌਦੇ
ਜੋ ਨਾਮ ਨਹੀਂ ਜਪਦੇ ਅਤੇ ਉਨ੍ਹਾਂ ਨੂੰ ਦੂਜੀਆਂ ਚੀਜ਼ਾਂ ਨਾਲ ਹੀ ਕੰਮ ਹੁੰਦਾ ਹੈ ਉਹ ਵੇਖਦੇ ਰਹਿੰਦੇ ਹਨ ਕਿ ਕੌਣ ਕਿਹੋ-ਜਿਹਾ ਹੈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਹ ਬਚਨ ਹਨ, ‘ਨਾਮ ਜਪੇ ਸੁਬਹ-ਸ਼ਾਮ ਔਰ ਚੀਜ਼ ਸੇ ਕਿਆ ਕਾਮ, ਇੱਕ ਸਵਾਸ ਵੀ ਹਰਾਮ ਆਵੇ ਗੁਰੂ ਕੇ ਨਾ ਕਾਮ’ ਵਾਹ! ਸੱਚੇ ਬੇਪਰਵਾਹ ਜੀ ਨੇ ਇੱਕ ਸੱਚੇ ਮੁਰੀਦ ਦੀ ਕੀ ਪਰਿਭਾਸ਼ਾ ਦਿੱਤੀ ਹੈ ਅਸਲ ‘ਚ ਇੱਕ ਮੁਰੀਦ ਨੂੰ ਅਜਿਹਾ ਹੋਣਾ ਚਾਹੀਦਾ ਹੈ ਸੱਚਾ ਮੁਰੀਦ ਮੁਰਦੇ ਵਾਂਗ ਹੁੰਦਾ ਹੈ ਕਿਉਂਕਿ ਉਸ ਨੂੰ ਜਿਵੇਂ ਰੱਖੋ ਉਹ ਉਵੇਂ ਹੀ ਹੋ ਜਾਂਦਾ ਹੈ ਉਹ ਸਤਿਗੁਰੂ ਦੇ ਇਸ਼ਾਰੇ ‘ਤੇ ਹੀ ਚੱਲਦਾ ਹੈ ਇੱਕ ਮੁਰੀਦ ਦੀ ਇਹੀ ਪਰਿਭਾਸ਼ਾ ਹੁੰਦੀ ਹੈ, ਜੋ ਬੇਪਰਵਾਹ ਜੀ ਨੇ ਦੱਸੀ ਹੈ ਜੇਕਰ ਮਨ ਆਪਣੇ ਸਤਿਗੁਰੂ ਨੂੰ ਦੇ ਦਿੱਤਾ ਤਾਂ ਕਿਉਂ, ਕਿੰਤੂ, ਪਰੰਤੂ ਨਹੀਂ ਹੋਣੀ ਚਾਹੀਦੀ। (Saint Dr. MSG)
ਪਰਮਜੀਤ ਕੌਰ ਸਿੱਧੂ
ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਅਸੀਂ ਸਮਾਜ ਵਿਚ ਰਹਿੰਦੇ ਹੋਏ, ਇਸ ਦੇ ਨਾਲ ਦੂਜਿਆਂ ਦੁਆਰਾ ਕੀਤੇ ਜ਼ਿੰਦਗੀ ਵਿਚ ਸਮਝੌਤੇ, ਜ਼ਿੰਦਗੀ ਦੇ ਚੰਗੇ ਕੰਮਾਂ ਨੂੰ ਆਪਣੀ ਜਿੰਦਗੀ ਦਾ ਅਧਾਰ ਬਣਾ ਲੈਂਦੇ ਹਾਂ। ਪਰ ਉਨ੍ਹਾਂ ਦੁਆਰਾ ਚੁਣੇ ਗਏ ਗਲਤ ਦਿਸ਼ਾਮਾਨ ਕਰਦੇ ਫੈਸਲਿਆਂ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਨਾਲ ਕਰਦੇ ਹੋਏ, ਉਨ੍ਹਾਂ ਤੋਂ ਸਬਕ ਲੈਂਦੇ ਹਾਂ ਤੇ ਜਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲੈਂਦੇ ਹਾਂ। ‘ਸਾਹਿਤ’ ਸ਼ਬਦਾਂ ਦਾ ਹੀ ਤਾਣਾ-ਬਾਣਾ ਹੁੰਦਾ ਹੈ ਜਿਸ ਵਿਚ ਲੇਖਕ ਆਪਣੀ ਕਲਪਨਾ ਸ਼ਕਤੀ ਨੂੰ ਅਜਿਹੇ ਰਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਆਪਣੇ ਖੁਦ ਦੇ ਨਿੱਜੀ ਤਜ਼ਰਬੇ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਕੇ ਪਾਠਕਾਂ ਨੂੰ ਆਪਣੇ ਲਿਖੇ ਹੋਏ ਸ਼ਬਦਾਂ ਦੁਆਰਾ ਹੀ ਉਹ ਸਭ ਕੁਝ ਮਹਿਸੂਸ ਕਰਵਾ ਦਿੰਦਾ ਹੈ, ਜਿਸ ਦਾ ਤਜ਼ਰਬਾ ਉਸ ਨੇ ਖੁਦ ਕੀਤਾ ਹੁੰਦਾ ਹੈ। ਇਸ ਦੇ ਦੁਆਰਾ ਜਿੰਦਗੀ ਦੀਆਂ ਵੱਡੀਆਂ ਸੱਚਾਈਆਂ, ਕਠੋਰਤਾਵਾਂ, ਵਿਚਾਰ, ਹਲਾਤਾਂ, ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਲੋਕਾਂ ਲਈ ਰਸਤਾ ਤਿਆਰ ਕਰਦਾ ਹੈ, ਜਿਹੜੇ ਇਸ ਰਸਤੇ ਉੱਪਰ ਚੱਲਣਾ ਚਾਹੁੰਦੇ ਹਨ ਤੇ ਜਿੰਦਗੀ ਨੂੰ ਨੇੜੇ ਤੋਂ ਤੱਕਣਾ ਚਾਹੁੰਦੇ ਹਨ।
ਸਭ ਤੋਂ ਵੱਧ ਜੋ ਗੱਲ ਹੈਰਾਨੀਜਨਕ ਹੈ, ਉਹ ਇਹ ਹੈ ਕਿ ਇਸ ਵਿਚ ਬੋਲ-ਚਾਲ, ਵਿਚਾਰਾਂ ਦਾ ਅਦਾਨ ਪ੍ਰਦਾਨ ਸਿਰਫ਼ ਤੇ ਸਿਰਫ਼ ਸ਼ਬਦਾਂ ਦੁਆਰਾ ਹੀ ਹੁੰਦਾ ਹੈ। ਹੁਣ ਇਹ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਸ਼ਬਦਾਂ ਨੂੰ ਚਿੱਤਰਨ ਦੀ ਕਿੰਨੀ ਕੁ ਮੁਹਾਰਤ ਹੈ ਕਿ ਉਸ ਦੁਆਰਾ ਲਿਖੀ ਕੋਈ ਵੀ ਲਿਖਤ ਪਾਠਕਾਂ ਦੀਆਂ ਅੱਖਾਂ ਅੱਗੋਂ ਕਿਸੇ ਫਿਲਮ ਦੀ ਰੀਲ ਵਾਂਗ ਘੁੰਮ ਜਾਵੇ ਤੇ ਪਾਠਕ ਉਸ ਲੇਖਕ ਦੀ ਲੇਖਣੀ ਦੇ ਨਾਲ ਖੁਸ਼ੀ ਦੀ ਘਟਨਾ ਵੇਲੇ ਖੁਸ਼ ਹੋਵੇ ਅਤੇ ਦੁੱਖ ਦੀ ਘਟਨਾ ਵੇਲੇ ਅੰਦਰੋਂ ਦੁਖੀ ਮਹਿਸੂਸ ਕਰੇ ਤੇ ਦਿਲ ਦੀ ਚੀਸ ਉਸ ਦੇ ਅੰਦਰੋਂ ਅੱਖਾਂ ਦੁਆਰਾ ਹੰਝੂਆਂ ਦੇ ਰੂਪ ‘ਚ ਵਹਿ ਕੇ ਉਸ ਦੇ ਚਿਹਰੇ ‘ਤੇ ਆ ਜਾਵੇ ਤੇ ਗੱਲ ਉਸ ਦੇ ਅਚੇਤ ਮਨ ਉੱਪਰ ਇਸ ਕਦਰ ਹਾਵੀ ਹੋ ਜਾਵੇ ਕਿ ਹਰ ਸਮੇਂ ਉਹ ਉਹੀ ਗੱਲ ਸੋਚੇ, ਜੋ ਉਸ ਨੇ ਕਿਤਾਬ ਵਿਚ ਪੜ੍ਹੀ ਹੋਵੇ।
ਸਾਡੇ ਬਹੁਤ ਸਾਰੇ ਸਹਿਤਕਾਰ ਹੋਏ, ਉਨ੍ਹਾਂ ਦੇ ਅੰਦਰ ਇਹੋ-ਜਿਹੀ ਸ਼ਕਤੀ ਸੀ, ਜੋ ਮਨੁੱਖਤਾ ਨੂੰ ਬਦਲਣ ਦੇ ਕੰਮ ਆ ਸਕਦੀ ਹੈ, ਜਿਵੇਂ ਬਾਬਾ ਫ਼ਰੀਦ ਜੀ ਨੂੰ ਸਾਹਿਤ ਦੇ ਮੋਢੀ ਮੰਨਿਆ ਜਾਂਦਾ ਹੈ। ਕਿਉਂਕਿ ਉਨ੍ਹਾਂ ਦੀ ਰਚਨਾ ਦੇ ਨਾਲ ਹੀ ਸਾਹਿਤ ਅਰੰਭ ਹੋਇਆ। ਪਰ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਹਨ। ਸਾਹਿਤ ਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਹਰ ਮਨੁੱਖ ਦੇ ਅੰਦਰ ਪਣਪਦੀ ਹਰ ਸ਼ੈਅ ਨੂੰ ਕਾਬੂ ‘ਚ ਰੱਖਦਾ ਹੈ। ਇਸ ਦੇ ਨਾਲ ਮਨ ਦੇ ਅੰਦਰ ਅਲੋਚਨਾਤਮਿਕ ਵਿਚਾਰਧਾਰਾ ਵੀ ਪੈਦਾ ਹੁੰਦੀ ਹੈ ਜਿਹੜੀ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ, ਜ਼ਬਰ-ਜ਼ੁਲਮ, ਵਖਰੇਵੇਂ, ਊਚ-ਨੀਚ, ਜਾਤ-ਪਾਤ ਦੇ ਭੈੜੇ ਵਿਕਾਰਾਂ ਨੂੰ ਦਬਾਉਣ ‘ਚ ਮਨੁੱਖ ਦੀ ਸੋਚ ਨੂੰ ਸਹੀ ਦਿਸ਼ਾਮਾਨ ਕਰਦੀ ਹੈ। ਸਾਹਿਤ ਕਿਸੇ ਆਦਮੀ ਉੱਪਰ ‘ਸਮਾਜ ਵਿਚੋਂ’ ਪੈਣ ਵਾਲੇ ਦਬਾਅ ਨੂੰ ਘੱਟ ਕਰਨ ‘ਚ ਸਹਾਇਕ ਸਿੱਧ ਹੁੰਦਾ ਹੈ। ਸਾਹਿਤ ਦੁਆਰਾ ਸਾਨੂੰ ਪੁਰਾਤਨ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਮੈਡੀਸਨ, ਇਤਿਹਾਸ, ਸਮਾਜ ਤੇ ਮਨੋਵਿਗਿਆਨ ਵਰਗੇ ਵਿਸ਼ਿਆਂ Àੁੱਪਰ ਗਿਆਨ ਪ੍ਰਾਪਤ ਹੁੰਦਾ ਹੈ। ‘ਸਾਹਿਤ’ ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਾਹਿਤ ਪੜ੍ਹਣ ਲਈ ਹਲੀਮੀ, ਜ਼ਮੀਨੀ ਪੱਧਰ, ਸੋਚ ਉੱਪਰ ਕਾਬੂ ਹੋਣਾ, ਜਿਵੇਂ ਕਿ-
‘ਲੱਖ ਕਿਤਾਬਾਂ ਪੜ੍ਹੀਆਂ ਭਾਵੇਂ ਤੂੰ
ਕੋਈ ਮਨ ਦੀ ਪੜ੍ਹੀ ਤਾਂ ਦੱਸੀਂ’
ਕਿਤਾਬਾਂ ਆਪਣੇ ਅੰਦਰ ਗਿਆਨ ਦਾ ਅਥਾਹ ਸਮੁੰਦਰ ਛੁਪਾ ਕੇ ਬੈਠੀਆਂ ਹਨ। ਕਿਤਾਬਾਂ ਨੂੰ ਪੜ੍ਹ ਕੇ ਮਨ ਵਧੀਆ ਹੋ ਜਾਂਦਾ ਹੈ। ਅੰਗਰੇਜ਼ੀ ਦੇ ਇੱਕ ਵਿਦਵਾਨ ਅਨੁਸਾਰ, ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ, ਕੁਝ ਕਿਤਾਬਾਂ ਸਿਰਫ਼ ਸੁਆਦ ਲਈ ਹੁੰਦੀਆਂ ਹਨ, ਕੁਝ ਕਿਤਾਬਾਂ ਨਿਗਲਣ ਵਾਸਤੇ ਹੁੰਦੀਆਂ ਹਨ ਤੇ ਕੁਝ ਕਿਤਾਬਾਂ ਹੌਲੀ-ਹੌਲੀ ਚਬਾ-ਚਬਾ ਕੇ ਹਜ਼ਮ ਕਰਨ ਲਈ ਹੁੰਦੀਆਂ ਹਨ। ਭਾਵ, ਕੁਝ ਕਿਤਾਬਾਂ ਨੂੰ ਅਸੀਂ ਭਾਗਾਂ ਦੇ ਵਿਚ ਪੜ੍ਹਦੇ ਹਾਂ, ਕੁਝ ਕਿਤਾਬਾਂ ਅਸੀਂ ਖਾਨਾਪੂਰਤੀ ਲਈ ਪੜ੍ਹਦੇ ਹਾਂ, ਕੁਝ ਕਿਤਾਬਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਰਾਮ ਨਾਲ ਸਮਝ-ਸਮਝ ਕੇ ਪੜ੍ਹਦੇ ਹਾਂ ਤੇ ਆਪਣਾ ਧਿਆਨ ਉਨ੍ਹਾਂ ਉੱਪਰ ਕੇਂਦਰਿਤ ਕਰਦੇ ਹਾਂ। ਕਿਤਾਬਾਂ ਸੱਚੇ ਮਿਤਰਾਂ ਵਾਂਗ ਹੁੰਦੀਆਂ ਹਨ ਜੋ ਕਿ ਸਾਡੇ ਜੀਵਨ ਵਿਚ ਸਦਾ ਬਣੇ ਰਹਿੰਦੇ ਹਨ ਤੇ ਸਮੇਂ-ਸਮੇਂ ਸਿਰ ਚੰਗੇ ਅਗਵਾਈਕਾਰ ਵਾਂਗ ਅਗਵਾਈ ਕਰਦੇ ਦੀਆਂ ਹਨ।
ਹਰ ਵਰਗ ਬੱਚੇ ਤੋਂ ਲੈ ਕੇ ਪੱਕੀ ਉਮਰ ਦੇ ਵਿਅਕਤੀਆਂ ਲਈ ਕਿਤਾਬਾਂ ਪੜ੍ਹਣਾ ਬਹੁਤ ਜਰੂਰੀ ਹੈ, ਪਰ ਉਸ ਤੋਂ ਵੀ ਜਰੂਰੀ ਹੈ, ਉਸ ਵਿਚੋਂ ਗਿਆਨ ਪ੍ਰਾਪਤ ਕਰਨਾ ਅਤੇ ਉਸ ਗਿਆਨ ਨੂੰ ਸਮੇਂ-ਸਮੇਂ ਸਿਰ ਆਪਣੀ ਜਿੰਦਗੀ ਵਿਚ ਵਰਤਣਾ, ਤਾਂ ਜੋ ਜਿੰਦਗੀ ਦੇ ਉੱਤਰਾਅ-ਚੜ੍ਹਾਅ ਵਿਚ ਕਿਤਾਬੀ ਗਿਆਨ ਦੀ ਮੱਦਦ ਲਈ ਜਾਵੇ। ਆਪਣੇ ਮਨ ਦੀ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਇਆ ਜਾ ਸਕੇ। ਕਿਉਂਕਿ ਕਿਤਾਬਾਂ ਸਾਡਾ ਧਿਆਨ ਭਟਕਣ ਨਹੀਂ ਦਿੰਦੀਆਂ, ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਸਮੁੰਦਰ ਵਿਚ ਆਪਣੇ-ਆਪ ਨੂੰ ਤੈਰਦਾ ਹੋਇਆ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਸਾਨੂੰ ਅੰਦਰੂਨੀ ਟੈਨਸ਼ਨਾਂ ਤੋਂ ਨਿਜ਼ਾਤ ਮਿਲਦੀ ਹੈ। ਜਿਵੇਂ ਆਮ ਤੌਰ ‘ਤੇ ਕਿਹਾ ਜਾਂਦਾ ਹੈ, ਲੋੜ ਕਾਢ ਦੀ ਮਾਂ ਹੈ, ਅਨੁਸਾਰ ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਕਿਤਾਬਾਂ ਵਿਚ ਲਿਖੀ ਘਟਨਾ ਦੇ ਹੱਲ ਨਾਲ ਤੁਲਨਾ ਕਰਕੇ ਝੱਟ ਕੱਢ ਲੈਂਦੇ ਹਾਂ ਤੇ ਸਾਡੇ ਅੰਦਰਲੇ ਮਨ ਬਾਰੇ, ਚਿੰਤਾ ਬਾਰੇ, ਡਰ ਬਾਰੇ, ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਹਰ ਆਦਮੀ ਦੀ ਜਿੰਦਗੀ ਵਿਚ ਜਿਵੇਂ ਜਨਮ ਲੈਣ ਤੋਂ ਮੌਤ ਤੱਕ ਦਾ ਪੰਧ ਆਉਂਦਾ ਹੀ ਹੈ, ਉਸੇ ਤਰ੍ਹਾਂ ਵਿਅਕਤੀ ਦੀ ਜਿੰਦਗੀ ਵਿਚ ਇੱਕ ਉਮਰ ਐਸੀ ਆਉਂਦੀ ਹੈ, ਜਦੋਂ ਉਸ ਦੇ ਵਿਚਾਰ ਖੰਭ ਲਾ ਕੇ ਅੰਬਰਾਂ ਵਿੱਚ ਉੱਡਣ ਲੱਗਦੇ ਹਨ, ਪੈਰ ਜ਼ਮੀਨ ‘ਤੇ ਨਹੀਂ ਲੱਗਦੇ, ਹਰ ਸ਼ੈਅ ਵਿਚ ਮਿੱਠਾ-ਮਿੱਠਾ ਸੰਗੀਤ ਸੁਣਾਈ ਦਿੰਦਾ ਹੈ।
ਕਲਪਨਾ ਕਾਬੂ ਵਿਚ ਨਹੀਂ ਰਹਿੰਦੀ, ਹਰ ਸ਼ੈਅ ਕਵਿਤਾ ਜਾਪਣ ਲੱਗ ਜਾਂਦੀ ਹੈ। ਉਸ ਸਮੇਂ ਸਾਹਿਤ ਦੀ ਬਹੁਤ ਜ਼ਿਆਦਾ ਲੋੜ ਅਨੁਭਵ ਕੀਤੀ ਜਾਂਦੀ ਹੈ, ਕਿਉਂਕਿ ਮਨ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਿਸੇ ਨਾਲ ਸਾਂਝਾ ਕਰਨ ਤੋਂ ਡਰਦਾ ਹੈ। ਫਿਰ ਉਹ ਸਾਹਿਤ ਵੱਲ ਰੁਖ਼ ਕਰਦਾ ਹੈ। ਆਪਣੀਆਂ ਕੋਮਲ ਭਾਵਨਾ, ਸੂਖ਼ਮ ਵਿਚਾਰਾਂ ਦੇ ਨਾਲ ਰਲਦੇ-ਮਿਲਦੇ ਹਾਣੀ ਨੂੰ ਲੱਭਣ ਲਈ ਸਿਰਫ਼ ਤੇ ਸਿਰਫ਼ ਕਵਿਤਾਵਾਂ, ਕਹਾਣੀਆਂ, ਲੇਖ, ਨਾਟਕ, ਨਾਵਲ ਹੀ ਅਜਿਹੇ ਸਮੇਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਖ਼ੜ੍ਹਦੇ ਹਨ ਤੇ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਭਾਵਨਾਵਾਂ ਦੇ ਵਹਿਣ (ਵੇਗ) ਦੀ ਸਹੀ ਤਰਜ਼ਮਾਨੀ ਕਰਦੇ ਹਨ ਇਹ ਪਲ ਜਿੰਦਗੀ ਦਾ ਬਹੁਤ ਨਾਜ਼ੁਕ ਪਲ ਹੁੰਦਾ ਹੈ। ਇਸ ਸਮੇਂ ‘ਤੇ ਜੋ ਵੀ ਮਨ ‘ਚ ਕੋਈ ਤਸਵੀਰ ਬਣ ਜਾਂਦੀ ਹੈ, ਉਹ ਪੱਥਰ ‘ਤੇ ਲਕੀਰ ਹੁੰਦੀ ਹੈ। ਗਲਤ ਭਾਸ਼ਾ, ਗਲਤ ਸ਼ਬਦਾਵਲੀ, ਗਲਤ ਵਿਚਾਰ, ਹਲਕੇ ਪੱਧਰ ਦਾ ਸਾਹਿਤ ਵਿਅਕਤੀਆਂ ਦੀ ਜਿੰਦਗੀ ਨੂੰ ‘ਆਰਡੀਐਕਸ’ ਦੇ ਵਿਸਫੋਟ ਵਾਂਗ ਬਰਬਾਦ ਕਰਦਾ ਹੈ।
ਪਰ ਜੇਕਰ ਇਸ ਸਮੇਂ ਵਧੀਆ ਸਾਹਿਤ, ਚੰਗੀ ਸ਼ਬਦਾਵਲੀ, ਉੱਤਮ ਵਿਚਾਰ  Àੁੱਚ ਕੋਟੀ ਦੇ ਲੇਖਕਾਂ ਦੁਆਰਾ ਸਮਾਜ ਨੂੰ ਦਿੱਤੇ ਜਾਣ ਤਾਂ ਸਮਾਜ ਦੀ ਨੁਹਾਰ ਹੀ ਬਦਲ ਸਕਦੀ ਹੈ। ਹਰ ਵਿਅਕਤੀ ਆਪਣੀ ਜਿੰਦਗੀ ਦੀ ਸਿਰਜਣਾ ਖੁਦ ਕਰਦਾ ਸਕਦਾ ਹੈ। ਉੱਚੀ-ਸੁੱਚੀ ਜਿੰਦਗੀ ਬਤੀਤ ਕਰ ਸਕਦਾ ਹੈ ਸਾਹਿਤ ਤੋਂ ਬਿਨਾਂ ਜਿੰਦਗੀ ਅਧੂਰੀ ਹੈ, ਕਿਉਂਕਿ ਸਾਨੂੰ ਆਪਣੇ ਭੂਤਕਾਲ ਬਾਰੇ ਵੀ ਜਾਣਨਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ, ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਕਿਹਾ ਜਾਂਦਾ ਹੈ ਕਿ ‘ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੌਮਾਂ ਨਸ਼ਟ ਹੋ ਜਾਂਦੀਆਂ ਹਨ’ ਹਰ ਵਿਅਕਤੀ ਨੂੰ ਸਾਹਿਤ ਪੜ੍ਹਨ ‘ਚ ਰੁਚੀ ਰੱਖਣੀ ਚਾਹੀਦੀ ਹੈ। ਜਿਹੜੇ ਵਿਅਕਤੀ ਸਾਹਿਤ ਨਹੀਂ ਪੜ੍ਹਦੇ, ਉਹ ਕਦੇ ਵੀ ਆਪਣੀ ਜਿੰਦਗੀ ‘ਚ ਅੱਗੇ ਨਹੀਂ ਵਧ ਸਕਦੇ। ਉਨ੍ਹਾਂ ਦੀ ਵਿਚਾਰਧਾਰਾ ਮਨੁੱਖਾਂ ਪ੍ਰਤੀ, ਹਾਂ-ਪੱਖੀ ਤੋਂ ਨਾ-ਪੱਖੀ ਹੋ ਕੇ ਰਹਿ ਜਾਂਦੀ ਹੈ। ਜਿਸ ਵਿਅਕਤੀ ਅੰਦਰ ਕੋਮਲ ਭਾਵਨਾਵਾਂ ਤੇ ਸੂਖ਼ਮ ਕਲਾਵਾਂ ਲਈ ਕੋਈ ਥਾਂ ਨਹੀਂ ਉਹ ਵਿਅਕਤੀ, ਵਿਅਕਤੀ ਨਾ ਹੋ ਕੇ ਰਾਖਸ਼ ਪ੍ਰਵਿਰਤੀ ਧਾਰਨ ਕਰ ਲੈਂਦਾ ਹੈ।
ਉਸ ਦੇ ਹਰ ਵਿਚਾਰ ਵਿਚੋਂ ਇਨਸਾਨੀ ਹਿੰਸਾ ਦੀ ਬਦਬੂ ਆਉਣ ਲੱਗ ਜਾਂਦੀ ਹੈ।ਮਨੁੱਖ ਉਸ ਨੂੰ ਕੀੜੇ ਮਕੌੜੇ ਜਾਪਣ ਲੱਗ ਜਾਂਦੇ ਹਨ, ਉਸ ਦਾ ਆਪਣੇ ਵਿਚਾਰਾਂ ਤੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਹੀ ਨਹੀਂ ਰਹਿੰਦਾ, ਉਹ ਸਖ਼ਤ ਦਿਲ ਸ਼ੈਤਾਨ ਬਣ ਜਾਂਦਾ ਹੈ। ਸਾਹਿਤ ਦੀ ਅਣਹੋਂਦ ਜਿੱਥੇ ਜਿੰਦਗੀ ਵਿਚ ਖਾਲੀ ਥਾਂ ਬਣਾ ਦਿੰਦੀ ਹੈ, ਉੱਥੇ ਸਾਹਿਤ ਦੀ ਹੋਂਦ ਮਨੁੱਖ ਅੰਦਰ ਮਨੁੱਖੀ ਮਾਦਾ, ਮਨੁੱਖਤਾ ਤੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀ ਹੈ, ਜੋ ਜਿੰਦਗੀ ਦੀ ਸੱਚਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਬਜੀ ਗੇਮ ਖੇਡਣ ਨਾਲ ਬਰਬਾਦ ਹੋ ਰਹੀਆਂ ਜ਼ਿੰਦਗੀਆਂ
ਯੋਗੇਸ਼ ਕੁਮਾਰ ਸੋਨੀ
ਬੀਤੇ ਦਿਨੀਂ ਇੱਕ ਬੱਚਾ ਜ਼ੋਰ ਨਾਲ ਚੀਕਿਆ ਅਤੇ ਮਰ ਗਿਆ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਬੇਹੱਦ ਹੈਰਾਨ ਹੋਏ ਪਰ ਜਦੋਂ ਹਕੀਕਤ ਦਾ ਪਤਾ ਲੱਗਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਲੜਕਾ ਪਬਜੀ ਗੇਮ ਖੇਡਣ ਦੀ ਵਜ੍ਹਾ ਨਾਲ ਮਰਿਆ ਸੀ ਉਸਦੇ ਦਿਲ ਅਤੇ ਦਿਮਾਗ ‘ਤੇ ਗੇਮ ਦਾ ਐਨਾ ਅਸਰ ਹੋ ਗਿਆ ਸੀ ਕਿ ਉਹ ਪੂਰਨ ਤੌਰ ‘ਤੇ ਉਸਦੀ ਚਪੇਟ ‘ਚ ਆ ਗਿਆ ਸੀ ਜਾਂ ਇਹ ਕਹੀਏ ਕਿ ਉਸਦੀ ਸਾਰੀ ਦਿਮਾਗੀ ਸ਼ਕਤੀ ਖੋਹ ਲਈ ਗਈ ਸੀ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਮਾਮ ਜਗ੍ਹਾ ਇਹ ਗੇਮ ਬੈਨ ਵੀ ਹੋ ਗਈ ਹੈ ਪਰ ਇਸ ‘ਤੇ ਹੋ ਰਹੀਆਂ ਘਟਨਾਵਾਂ ਘਟਣ ਦੀ ਵਜਾਇ ਲਗਾਤਾਰ ਵਧ ਰਹੀਆਂ ਹਨ ਜਿਸ ਨਾਲ ਸਾਡੀ ਨਵੀਂ ਪੀੜ੍ਹੀ ‘ਤੇ ਇੱਕ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ।
ਦਰਅਸਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਗੇਮ ਪਬਜੀ ਮਾਰਕਿਟ ‘ਚ ਆਈ ਜਿਸ ਨੂੰ ਸਾਡੇ ਦੇਸ਼ ‘ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜੋ ਵੀ ਗੇਮਾਂ ਆਈਆਂ ਸਨ ਸਿਰਫ਼ ਬੱਚੇ ਹੀ ਪਸੰਦ ਕਰਦੇ ਸਨ ਪਰ ਇਹ ਗੇਮ ਅਜਿਹੀ ਹੈ ਜਿਸਦੀ ਹਰ ਉਮਰ ਵਰਗ ਦੇ ਲੋਕਾਂ ‘ਚ ਰੁਚੀ ਲਗਾਤਾਰ ਵਧ ਰਹੀ ਹੈ ਇਸ ਗੇਮ ਦੇ ਵਿਸ਼ੇ ‘ਚ ਜਾਣੀਏ ਤਾਂ ਇਸ ‘ਚ ਕਈ ਲੋਕ ਇੱਕੋ ਸਮੇਂ ਖੇਡ ਸਕਦੇ ਹਨ ਉੱਥੇ ਇਸ ‘ਚ ਲੁੱਟ-ਖੋਹ ਵੀ ਇੱਕ ਪ੍ਰਕਿਰਿਆ ਹੈ ਨੌਜਵਾਨਾਂ ਅਤੇ ਉਮਰਦਰਾਜ ਲੋਕਾਂ ਦਾ ਇਹ ਸਮਾਂ ਬਰਬਾਦ ਕਰ ਰਹੀ ਹੈ ਪਰ ਬੱਚਿਆਂ ਨੂੰ ਚੋਰ ਅਤੇ ਡਾਕੂ ਬਣਾ ਰਹੀ ਹੈ ਲਗਾਤਾਰ ਖਬਰਾਂ ਤੋਂ ਇਹ ਪਤਾ ਲੱÎਗਾ ਹੈ ਕਿ ਇਸ ਨਾਲ ਰੋਜ਼ਾਨਾ ਸੈਂਕੜੇ ਘਰਾਣੇ ਖਰਾਬ ਹੋ ਰਹੇ ਹਨ ਜੋ ਬੇਹੱਦ ਮੰਦਭਾਗਾ ਹੈ ਇਸ ਨਾਲ ਸਕੂਲੀ ਬੱਚਿਆਂ ਦੀ ਪੜ੍ਹਾਈ-ਲਿਖਾਈ ‘ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ ਜਦੋਂ ਤੋਂ ਸਕੂਲ ਦਾ ਸਿਲੇਬਸ ਅਤੇ ਹੋਮਵਰਕ ਸਬੰਧਿਤ ਸਾਈਟਾਂ ‘ਤੇ ਆਇਆ ਉਦੋਂ ਤੋਂ ਬੱਚੇ ਮਾਤਾ-ਪਿਤਾ ਤੋਂ ਮੋਬਾਇਲ ਇਸ ਬਹਾਨੇ ਲੈ ਜਾਂਦੇ ਹਨ ਪਰ ਮਾਤਾ-ਪਿਤਾ ਇਸ ਘਟਨਾ ਤੋਂ ਅਣਜਾਣ ਰਹਿੰਦੇ ਹਨ ਕਿ ਬੱਚੇ ਉਸਦੀ ਆੜ ਵਿਚ ਪਬਜੀ ਗੇਮ ਖੇਡ ਰਹੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਤੋਂ ਲਗਭਗ ਦੋ ਦਹਾਕੇ ਪਹਿਲਾਂ ਬੱਚੇ ਸਕੂਲ ਗੋਲ ਕਰਦੇ ਸਨ ਗੋਲ ਤੋਂ ਮਤਲਬ ਸਕੂਲ ਤੋਂ ਬੰਕ ਮਾਰਨਾ ਜਾਂ ਸਕੂਲ ਨਾ ਜਾਣਾ ਹੁੰਦਾ ਹੈ ਕਿਉਂਕਿ ਦੋ ਦਹਾਕਿਆਂ ਵਿਚ ਪੂਰਨ ਤੌਰ ‘ਤੇ ਦੌਰ ਬਦਲਿਆ ਤਾਂ ਕੰਪੀਟਿਸ਼ਨ ਦਾ ਜ਼ਮਾਨਾ ਆ ਗਿਆ ਇਸ ਵਜ੍ਹਾ ਨਾਲ ਬੱਚਿਆਂ ਦੀ ਸਿੱਖਿਆ ਵਿਚ ਲਗਾਤਾਰ ਸੁਧਾਰ ਆਉਣ ਲੱਗਾ ਅਤੇ ਬੱਚੇ ਆਪਣੀ ਪੜ੍ਹਾਈ ਲਿਖਾਈ ਅਤੇ ਕਰੀਅਰ ਪ੍ਰਤੀ ਗੰਭੀਰ ਹੁੰਦੇ ਚਲੇ ਗਏ ਹੁਣ ਦੇਖਿਆ ਜਾਣ ਲੱਗਾ ਸੀ ਕਿ ਬੰਕ ਪ੍ਰਕਿਰਿਆ ਬੇਹੱਦ ਘੱਟ ਜਾਂ ਇੰਜ ਕਹੀਏ ਕਿ ਖ਼ਤਮ ਹੋ ਚੁੱਕੀ ਸੀ ਪਰ ਇਸ ਮੰਦਭਾਗ ਨੇ ਫਿਰ ਤੋਂ ਇਤਰਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਬਜੀ ਨੇ ਬੱਚਿਆਂ ਦੀ ਬੁੱਧੀ ਫਿਰ ਤੋਂ ਆਪਣੇ ਵੱਸ ਵਿਚ ਕਰ ਲਈ ।
ਮਾਹਿਰਾਂ ਅਨੁਸਾਰ ਪਬਜੀ ਲੋਕਾਂ ਦੇ ਦਿਮਾਗ ‘ਤੇ ਇੱਕ ਤਰ੍ਹਾਂ ਦੇ ਨਸ਼ੇ ਦੀ ਤਰ੍ਹਾਂ ਹਾਵੀ ਹੋ ਜਾਂਦੀ ਹੈ ਜਿਸਦੀ ਲਤ ਛੁਡਾਉਣਾ ਅਜਿਹਾ ਹੋ ਗਿਆ ਹੈ ਮੰਨੋ ਕਿਸੇ ਦੀ ਸ਼ਰਾਬ ਜਾਂ ਹੋਰ ਨਸ਼ੇ ਨੂੰ ਕਿਸੇ ਦੇ ਜੀਵਨ ‘ਚੋਂ ਖ਼ਤਮ ਕਰਨਾ ਹੋਵੇ ਸਰਕਾਰੀ ਤੋਂ ਪ੍ਰਾਈਵੇਟ ਸਕੂਲ ਤੱਕ ਬੱਚੇ ਹੁਣ ਪਾਰਕਾਂ, ਰੈਸਟੋਰੈਂਟਾਂ ਅਤੇ ਹੋਰ ਕਈ ਥਾਵਾਂ ‘ਤੇ ਇਹ ਖੇਡ ਖੇਡਦੇ ਦਿਖਾਈ ਦੇਣ ਲੱਗੇ ਹਨ ਪਬਜੀ ਖੇਡਣ ਵਾਲੇ ਬੱਚਿਆਂ ਦੀ ਅੰਕ ਪ੍ਰਸੈਂਟੇਜ਼ ਘੱਟ ਆਉਣ ਲੱਗੀ ਮਾਤਾ-ਪਿਤਾ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਇਹ ਮੁੱਦਾ ਹੁਣ ਦੇਸ਼ ਦੇ ਹਰ ਸੂਬੇ, ਮੁਹੱਲੇ ਅਤੇ ਘਰਾਂ ਵਿਚ ਦਿਸਣ ਲੱਗਾ ਹੈ ਜਿਸ ਘਰ ਵਿਚ ਸਕੂਲੀ ਬੱਚੇ ਹਨ ਉਨ੍ਹਾਂ ਮਾਪਿਆਂ ਨੂੰ ਗੰਭੀਰ ਹੋਣ ਲੋੜ ਹੈ ਦਿੱਲੀ ਦੇ ਇੱਕ ਬੱਚੇ ਨੇ ਕਈ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਕੇ ਉਨ੍ਹਾਂ ਤੋਂ ਪੇਟੀਐਮ ਦੁਆਰਾ ਪੈਸਾ ਲੈ ਕੇ ਖੇਡਿਆ ਹੋਇਆ ਦੇਖਿਆ ਗਿਆ ਗੇਮ ਦੇ ਅੰਦਰ ਇੱਕ ਖਿਡਾਰੀ ਨੂੰ ਮਾਰਨ ‘ਤੇ 20 ਰੁਪਏ ਵੀ ਮਿਲਦੇ ਸਨ ਪਰ ਜਦੋਂ ਉਹ ਫੇਲ੍ਹ ਹੋਇਆ ਤਾਂ ਉਸਦੇ ਮਾਂ-ਬਾਪ ਨੂੰ ਸਾਰੀ ਸੱਚਾਈ ਪਤਾ ਲੱਗੀ।
ਇਸ ਤੋਂ ਇਲਾਵਾ ਹੁਣ ਗੱਲ ਕਰੀਏ ਨੌਜਵਾਨਾਂ ਅਤੇ ਉਨ੍ਹਾਂ ਤੋਂ ਉੱਪਰ ਦੀ ਪੀੜ੍ਹੀ ਦੀ ਤਾਂ ਇਨ੍ਹਾਂ ਲੋਕਾਂ ਦੀ ਜਿੰਦਗੀ ਵਿਚ ਇਸ ਗੇਮ ਨੇ ਉਨ੍ਹਾਂ ਨੂੰ ਇਸ ਹਾਲ ਵਿਚ ਪਹੁੰਚਾ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੀ ਪਰਵਾਹ ਹੀ ਨਹੀਂ ਰਹੀ ਅਤੇ ਇਸਦੀ ਵਜ੍ਹਾ ਨਾਲ ਬਰਬਾਦੀ ਦਾ ਆਲਮ ਦਸਤਕ ਦੇ ਚੁੱਕਾ ਹੈ ਕਈ ਨੌਜਵਾਨ ਜਦੋਂ ਕੰਪਨੀਆਂ ਵਿਚ ਆਪਣੀ ਪਰਫਾਰਮੈਂਸ ਦੇਣ ਵਿਚ ਨਾਕਾਮ ਹੋਣ ਲੱਗੇ ਤਾਂ ਇਸਦਾ ਕਾਰਨ ਪਬਜੀ ਖੇਡਣਾ ਦੱਸਿਆ ਗਿਆ ਪਹਿਲਾਂ ਤਾਂ ਇਹ ਘਟਨਾ ਬੇਹੱਦ ਹਾਸੋਹੀਣੀ ਲੱਗੀ ਪਰ ਜਦੋਂ ਇਸਦੀ ਗੰਭੀਰਤਾ ਦਾ ਮੁਲਾਂਕਣ ਕੀਤਾ ਤਾਂ ਵਾਕਈ ਚਿੰਤਾ ਦਾ ਵਿਸ਼ਾ ਨਿੱਕਲਿਆ ਗ੍ਰੇਟਰ ਨੋਇਡਾ ਵਿਚ ਕੰਮ ਕਰ ਰਹੇ ਕੁਝ ਨੌਜਵਾਨਾਂ ਨੇ ਤਾਂ ਇਸ ਗੇਮ ਦੇ ਚੱਕਰ ਵਿਚ ਆਪਣੀ ਨੌਕਰੀ ਤੱਕ ਛੱਡ ਦਿੱਤੀ ਦਰਅਸਲ ਮਾਮਲਾ ਇਹ ਸੀ ਕਿ ਇੱਕ ਵੱਡੀ ਕੰਪਨੀ ਨੇ ਹਰੇਕ ਕਰਮਚਾਰੀ ਨੂੰ ਲੰਚ ਤੋਂ ਇਲਾਵਾ ਵੀ ਇੱਕ ਬ੍ਰੇਕ ਦੇਣ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਵਿਚ ਹਰੇਕ ਦੀ ਟਾਈਮਿੰਗ ਵੱਖ ਹੈ ਪਰ ਉਹ ਸਾਰੇ ਨੌਜਵਾਨ ਇਕੱਠੇ ਜਾਂਦੇ ਸਨ, ਲੰਚ ਤੋਂ ਇਲਾਵਾ ਵੀ ਵਾਧੂ ਬ੍ਰੇਕ ਵਿਚ ਇਕੱਠੇ ਨਿੱਕਲ ਕੇ ਪਬਜੀ ਖੇਡਣ ਲੱਗੇ ਜਿਸ ‘ਤੇ ਮੈਨੇਜ਼ਰ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਚੰਗੀ ਵਧੀਆ ਨੌਕਰੀ ਨੂੰ ਛੱਡ ਕੇ ਬੇਰੁਜ਼ਗਾਰੀ ਨੂੰ ਗਲੇ ਲਾ ਲਿਆ।
ਮਾਹਿਰਾਂ ਨੇ ਪਬਜੀ ਨੂੰ ਬਲੂ ਵ੍ਹੇਲ ਤੋਂ ਜ਼ਿਆਦਾ ਘਾਤਕ ਐਲਾਨ ਕਰ ਦਿੱਤਾ ਹੈ ਪਿਛਲੇ ਹਫ਼ਤੇ ਗੁਜ਼ਰਾਤ ਸਰਕਾਰ ਨੇ ਇਸਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗੁਜ਼ਰਾਤ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤਾ ਕਿ ਬੱਚਿਆਂ ਨੂੰ ਪਬਜੀ ਜਾਂ ਹੋਰ ਗੇਮਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦੇ ਮਾੜੇ ਨਤੀਜੇ ਸਮਝਾਓ ਮੇਰਾ ਮੰਨਣਾ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੇਮਾਂ ਭਾਰਤ ਵਿਚ ਲਾਂਚ ਹੁੰਦੀਆਂ ਹਨ ਤਾਂ ਇਨ੍ਹਾਂ ‘ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਕੁਝ ਬੱਚਿਆਂ, ਸਾਰੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਬਜੀ ਜਾਂ ਕਿਸੇ ਗੇਮ ਨੂੰ ਆਪਣੀ ਜਿੰਦਗੀ ਵਿਚ ਇੰਨਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿ ਤੁਹਾਡੀ ਜਿੰਦਗੀ ਨੂੰ ਹੀ ਤਬਾਹ ਕਰ ਦੇਵੇ ਇੱਥੇ ਬੱਚਿਆਂ ਦੇ ਨਾਲ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਜੇਕਰ ਹੁਣੇ ਤੋਂ ਉਹ ਇਸਦੇ ਸ਼ਿਕਾਰ ਹੋ ਗਏ ਤਾਂ ਯਕੀਨੀ ਤੌਰ ‘ਤੇ ਉਸ ਬੱਚੇ ਦੇ ਨਾਲ ਉਸ ਪਰਿਵਾਰ ਦਾ ਭਵਿੱਖ ਬਰਬਾਦ ਹੋਣਾ ਤੈਅ ਹੈ ਇਸ ਤੋਂ ਇਲਾਵਾ ਨੌਜਵਾਨਾਂ ਅਤੇ ਹੋਰ ਉਮਰ ਵਰਗ ਨੂੰ ਖੁਦ ਨੂੰ ਸਮਝਣ ਅਤੇ ਸੰਭਾਲਣ ਦੀ ਲੋੜ ਹੈ ਨਹੀਂ ਤਾਂ ਜਿੰਦਗੀ ਵਿਚ ਹਨ੍ਹੇਰੇ ਤੋਂ ਸਿਵਾਏ ਕੁਝ ਨਹੀਂ ਬਚੇਗਾ  ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਘਣੀ ਧੁੰਦ ਨੇ ਲਈਆਂ ਦੋ ਜਾਨਾਂ
ਕਾਰ ਸੜਕ ਕੰਢੇ ਖੜ੍ਹੇ ਟਰਾਲੇ ਨਾਲ ਟਕਰਾਈ
ਮਾਛੀਵਾੜਾ ਸਾਹਿਬ (ਰਘਬੀਰ ਸਿੰਘ) । ਮਾਛੀਵਾੜਾ ਸਾਹਿਬ ਲਾਗੇ ਸਰਹਿੰਦ ਨਹਿਰ ਦੇ ਗੜੀ ਪੁਲ ਲਾਗੇ ਅੱਜ ਸਵੇਰੇ ਸੁਵੱਖਤੇ ਸੰਘਣੀ ਧੁੰਦ ਕਾਰਨ ਇੱਕ ਕਾਰ ਸੜਕ ਕੰਢੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ 42 ਸਾਲ ਵਾਸੀ ਗੰਗੂਵਾਲ ਤੇ ਰਿਸ਼ੀਪਾਲ ਸਿੰਘ 32 ਸਾਲ ਵਾਸੀ ਬਣੀ ਥਾਣਾ ਆਨੰਦਪੁਰ ਸਾਹਿਬ ਵਜੋਂ ਹੋਈ ਹੈ ਜਦੋਂਕਿ ਜ਼ਖਮੀਆਂ ਵਿੱਚ ਮ੍ਰਿਤਕ ਅਵਤਾਰ ਸਿੰਘ ਦੀ ਪਤਨੀ ਹਰਪਾਲ ਕੌਰ, ਸੱਸ ਗੁਰਮੀਤ ਕੌਰ ਤੇ ਪੁੱਤਰੀ ਸਹਿਜਲੀਨ ਸ਼ਾਮਲ ਹਨ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਕਾਰ ‘ਚੋਂ ਕੱਢਿਆ ਤੇ ਪੋਸਟਮਾਰਟਮ ਲਈ ਭੇਜਿਆ। ਜ਼ਖਮੀਆਂ ਨੂੰ ਮਾਛੀਵਾੜਾ ਸਾਹਿਬ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਆਪਣੇ ਦੋਸਤ ਰਿਸ਼ੀਪਾਲ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਪਿੰਡ ਗੰਗੂਵਾਲ ਤੋਂ ਲੁਧਿਆਣਾ ਵੱਲ ਕਾਰ ਰਾਹੀਂ ਆ ਰਿਹਾ ਸੀ। ਜਦੋਂ ਉਹ ਮਾਛੀਵਾੜਾ ਲਾਗੇ ਪਿੰਡ ਗੜੀ ਨਹਿਰ ਦੇ ਪੁਲ ਲਾਗੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੰਘਣੀ ਧੁੰਦ ਕਾਰਨ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ। ਇਸ ਦਰਦਨਾਕ ਹਾਦਸੇ ਵਿੱਚ ਅਵਤਾਰ ਸਿੰਘ ਤੇ ਰਿਸ਼ੀਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਅਵਤਾਰ ਸਿੰਘ ਦੀ ਪਤਨੀ, ਸੱਸ ਅਤੇ ਪੁੱਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਾਛੀਵਾੜ ਸਾਹਿਬ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚੋਂ ਕੱਢਿਆ ਤੇ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਭੇਜਿਆ। ਉੱਧਰ ਜਾਣਕਾਰੀ ਮਿਲੀ ਹੈ ਕਿ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ। ਪੁਲਿਸ ਮੁਤਾਬਕ ਟਰਾਲਾ ਮਾਲਕ ਮੌਕੇ ਤੋਂ ਫਰਾਰ ਹੈ ਤੇ ਉਸ ਦੀ ਪਛਾਣ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੋਇਡਾ ‘ਚ ਡਿੱਗੀਆਂ ਇਮਾਰਤਾਂ ਦੇ ਮਲਬੇ ‘ਚੋਂ ਜ਼ਿੰਦਗੀ ਬਚਾਉਣ ਦਾ ਕੰਮ ਤੀਜੇ ਦਿਨ ਵੀ ਜਾਰੀ | Dera Sacha Sauda
ਤੀਜੇ ਦਿਨ ਵੀ ਜੁਟੇ ਰਹੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ | Dera Sacha Sauda
ਗ੍ਰੇਟਰ ਨੋਇਡਾ, (ਸੱਚ ਕਹੂੰ ਨਿਊਜ਼)। ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਪਿੰਡ ‘ਚ ਡਿੱਗੀਆਂ ਇਮਾਰਤਾਂ ਦੇ ਮਲਬੇ ‘ਚੋਂ ਲੋਕਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਅੱਜ ਵੀ ਜੰਗੀ ਪੱਧਰ ‘ਤੇ ਜਾਰੀ ਰਿਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਜੀਅ-ਜਾਨ ਲਾ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਮੱਦਦ ਨਾਲ ਮਲਬਾ ਹਟਾਇਆ ਸਵੇਰੇ ਤੋਂ ਹੀ ਰਾਹਤ ਤੇ ਬਚਾਅ ਕਾਰਜ ਦੇਰ ਰਾਤ ਤੱਕ ਲਗਾਤਾਰ ਚੱਲਦਾ ਰਿਹਾ। ਇਸ ਦਰਮਿਆਨ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 9 ਪਹੁੰਚ ਗਈ ਢਹਿ-ਢੇਰੀ ਹੋਈ। ਇਮਾਰਤ ਨੂੰ ਦੇਖ ਮਲਬੇ ‘ਚ ਫਸੇ ਲੋਕਾਂ ਦੇ ਬਚੇ ਰਹਿਣ ਦੀਆਂ ਸੰਭਾਵਨਾਵਾਂ ਘੱਟ ਹੀ ਦਿਖਾਈ ਦੇ ਰਹੀਆਂ ਹਨ, ਪਰ ਜੀਵਨ ਬਚਾਉਣ ਦੀ ਉਮੀਦ ਨਾਲ ਬਚਾਅ ਅਭਿਆਨ ਜਾਰੀ ਹੈ।
ਅੱਜ ਭਿਆਨਕ ਗਰਮੀ ਦਰਮਿਆਨ ਐਨਡੀਆਰਐਫ ਨਾਲ ਦਾਦਰੀ, ਸੂਰਜਪੁਰ, ਗਾਜੀਆਬਾਦ, ਦਨਕੌਰ, ਬੁਲੰਦਸ਼ਹਿਰ, ਮੇਰਠ, ਨਵਾਦਾ ਸਮੇਤ ਵੱਖ-ਵੱਖ ਬਲਾਕਾਂ ਤੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਦਿਨ-ਰਾਤ ਇੱਕ ਕਰਕੇ ਮਲਬਾ ਹਟਾ ਕੇ ਜ਼ਿੰਦਗੀਆਂ ਬਚਾਉਣ ਦੀ ਮੁਹਿੰਮ ‘ਚ ਜੁਟੇ ਰਹੇ। ਇਨ੍ਹਾਂ ਸੇਵਾਦਾਰਾਂ ‘ਚ 45 ਮੈਂਬਰ ਟੇਕਰਾਮ ਨਾਗਰ ਇੰਸਾਂ, 45 ਮੈਂਬਰ ਨਰਿੰਦਰ ਇੰਸਾਂ, ਗਾਜੀਆਬਾਦ  ਭੰਗੀਦਾਸ ਡਾ. ਮਦਨ ਲਾਲ ਇੰਸਾਂ, ਸਵਰਾਜ ਇੰਸਾਂ, ਅਤਰ ਸਿੰਘ ਇੰਸਾਂ, ਸ਼ਿਵ ਕੁਮਾਰ ਇੰਸਾਂ, ਪ੍ਰਤਾਪ ਇੰਸਾਂ, ਰਾਜਪਾਲ ਇੰਸਾਂ, ਧਰਮਪਾਲ ਚੌਹਾਨ ਇੰਸਾਂ, ਸੂਰਜਪੁਰ ਦੇ ਬਲਾਕ ਭੰਗੀਦਾਸ ਮਹਿੰਦਰਪਾਲ ਇੰਸਾਂ, ਦਨਕੌਰ ਦੇ ਭੰਗੀਦਾਸ ਜਗਦੀਸ਼ ਇੰਸਾਂ, ਬੁਲੰਦ ਸ਼ਹਿਰ ਦੇ ਬਲਾਕ ਭੰਗੀਦਾਸ ਸੰਜੈ ਇੰਸਾਂ, ਮਾਮਰਾਜ ਇੰਸਾਂ, ਓਮਕਾਰ ਇੰਸਾਂ ਸ਼ਿਕਾਰਪੁਰ, ਮੇਰਠ ਤੋਂ ਰਾਧੇ ਸ਼ਿਆਮ ਇੰਸਾਂ, ਰਾਜਿੰਦਰ ਇੰਸਾਂ, ਈਸ਼ਵਰ ਇੰਸਾਂ, ਰਾਜੂ ਇੰਸਾਂ, ਨਵਾਦਾ ਤੋਂ ਭਗਤ ਸਿੰਘ ਸਮੇਤ ਵੱਡੀ ਗਿਣਤੀ ‘ਚ ਭਾਈ-ਭੈਣ ਸ਼ਾਮਲ ਰਹੇ।
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਕਾਬਿਲੇ-ਤਾਰੀਫ਼ | Dera Sacha Sauda
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਪ੍ਰਸੰਸਾ ਕਰਦਿਆਂ ਐਨਡੀਆਰਐਫ ਦੇ ਡਿਪਟੀ ਕਮਾਂਡੈਂਟ ਬੇਗਰਾਜ ਮੀਨਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਕਾਬਿਲੇ-ਤਾਰੀਫ਼ ਹੈ, ਮੁਸੀਬਤ ਦੇ ਸਮੇਂ ‘ਚ ਇਹ ਲੋਕ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਹਨ।
ਸਾਧ-ਸੰਗਤ ਨੇ ਪੀੜਤਾਂ ਲਈ ਕੀਤਾ ਭੋਜਨ-ਪਾਣੀ ਦਾ ਪ੍ਰਬੰਧ | Dera Sacha Sauda
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਨਾ ਸਿਰਫ਼ ਮਲਬਾ ਹਟਾਉਣ ‘ਚ ਸਹਿਯੋਗ ਦਿੱਤਾ ਸਗੋਂ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੰਦੇ ਹੋਏ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। 45 ਮੈਂਬਰ ਟੇਕਰਾਮ ਨਾਗਰ ਇੰਸਾਂ ਨੇ ਦੱਸਿਆ ਕਿ ਗਾਜੀਆਬਾਦ ਸਮੇਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਵੱਲੋਂ ਪੀੜਤਾਂ ਲਈ ਭੋਜਨ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।
ਹਾਦਸੇ ਦੀ ਜਾਂਚ ਕਰਾਂਗੇ : ਮੇਰਠ ਕਮਿਸ਼ਨਰ | Dera Sacha Sauda
ਬਿਲਡਿੰਗ ਡਿੱਗਣ ਦੇ ਮਾਮਲੇ ‘ਚ ਯੋਗੀ ਸਰਕਾਰ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਵਿਸ਼ੇਸ਼ ਕਾਰਜਅਧਿਕਾਰੀ ਡਾ. ਵਿਭਾ ਚਹਿਲ ਨੂੰ ਹਟਾ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਨੇ ਖੇਤੀ ਉਤਪਾਦਨ ਬ੍ਰਾਂਚ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਹੈ। ਪ੍ਰਸ਼ਾਸਨ ਸਹਾਇਕ ਪਰਿਯੋਜਨਾ ਅਖ਼ਤਰ ਅੱਬਾਸ ਜੈਦੀ ਤੇ ਪ੍ਰਬੰਧਨ ਯੋਜਨਾ ਵੀ. ਪੀ. ਸਿੰਘ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਹੈ। ਇਸ ਹਾਦਸੇ ਦੀ ਜਾਂਚ ਦੀ ਜ਼ਿੰਮੇਵਾਰੀ ਮੇਰਠ ਦੇ ਕਮਿਸ਼ਨਰ ਨੂੰ ਸੌਂਪੀ ਗਈ ਹੈ। ਉਹ ਸਰਕਾਰ ਨੂੰ ਇਸ ਮਾਮਲੇ ਨਾਲ ਸਬੰਧਿਤ ਜਾਣਕਾਰੀਆਂ ਸੌਂਪਣਗੇ।
ਇਸਰੋ ਨੇ ਅੱਜ ਸਵੇਰੇ 259 ਸੈਂਕਿੰਡ ‘ਚ ਕੀਤਾ ਸਫ਼ਲ ਪ੍ਰੀਖਣ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਅੱਜ ਸਵੇਰੇ ਪੁਲਾੜ ਦੇ ਖੇਤਰ ‘ਚ ਭਾਰਤ  ਲਈ ਇੱਕ ਹੋਰ ਵੱਡੀ ਪਹਿਲ ਕੀਤੀ ਇਸਰੋ ਨੇ ਇੱਕ ਕੈਪਸੂਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜਿਸ ਨੂੰ ਪੁਲਾੜ ਯਾਤਰੀ ਆਪਣੇ ਲੈ ਜਾ ਸਕਣਗੇ। ਸ੍ਰੀਹਰਿਕੋਟਾ ‘ਚ ਇਹ ਪ੍ਰੀਖਣ ਕੀਤਾ ਗਿਆ ਕੈਪਸੂਲ ਦੀ ਵਰਤੋਂ ਪੁਲਾੜ ਯਾਤਰੀ ਸਪੇਸ ‘ਚ ਕਿਸੇ ਹਾਦਸੇ ਸਮੇਂ ਆਪਣੀ ਸੁਰੱਖਿਆ ਲਈ ਕਰ ਸਕਣਗੇ। ਇਸ ਦੇ ਲਈ ਕਿਸੇ ਆਦਮੀ ਦੀ ਜਗ੍ਹਾ ‘ਤੇ ਕਰੂ ਮਾਡਲ ਦੀ ਵਰਤੋਂ ਕੀਤੀ ਗਈ ਸੀ।
ਮਾਡਲ ਕੈਪਸੂਲ ‘ਚ ਅਟੈਚ ਕੀਤਾ ਗਿਆ ਸੀ ਤੇ ਇਸ ਨੂੰ ਰਾਕੇਟ ਇੰਜਣ ਨਾਲ ਜੋੜਿਆ ਗਿਆ ਲਾਂਚ ਦੇ ਕੁਝ ਦੇਰ ਬਾਅਦ ਪੈਰਾਸ਼ੂਟ ਭੇਜਿਆ ਗਿਆ ਤੇ ਕੈਪਸੂਲ ਸੁਰੱਖਿਅਤ ਤਰੀਕੇ ਨਾਲ ਸਮੁੰਦਰ ‘ਚ ਤੈਅ ਸਥਾਨ ‘ਤੇ ਉੱਤਰ ਗਿਆ’ ਚੇਅਰਮੈਨ ਕੇ. ਸਿਵਾਨ ਨੇ ਦੱਸਿਆ ਕਿ 259 ਸੈਂਕਿੰਡ ਦੇ ਇਸ ਪ੍ਰੀਖਣ ‘ਚ ਸਭ ਕੁਝ ਸਫ਼ਲਤਾਪੂਰਵਕ ਤੇ ਯੋਜਨਾ ਦੇ ਅਨੁਸਾਰ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੈਪਸੂਲ ਦਾ ਮਕਸਦ ਸਪੇਸਕ੍ਰਾਫਟ ‘ਚ ਪੁਲਾੜ ਯਾਤਰੀਆਂ ਦੇ ਨਾਲ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਏਅਰਪਲੇਨ ਮੋਡ ਵਾਲੇ ਪੁਲਾੜ ਕੈਪਸੂਨ ਲਾਂਚ ਕਰਨ ਦੀ ਵੀ ਯੋਜਨਾ ਹੈ। (Capsule)
ਲੋਕਾਂ ਨੂੰ ਬਚਾਉਂਦਿਆਂ ਗਈ ਪਾਇਲਟਾਂ ਦੀ ਜਾਨ, ਕਿਵੇਂ ਜਾਨਣ ਲਈ ਪੜੋ
ਮੁੰਬਈ : ਜਹਾਜ਼ ਹਾਦਸੇ ਦੇ ਆਖਰ਼ੀ ਪਲ
ਮੁੰਬਈ (ਏਜੰਸੀ)। ਕਹਿੰਦੇ ਹਨ ਕਿ ਜਹਾਜ਼ ਦੇ ਪਾਇਲਟ ਦੇ ਹੱਥ ਯਾਤਰੀਆਂ ਦੀ ਜਾਨ ਹੁੰਦੀ ਹੈ, (Lives, People,. Rescued, Pilots) ਇਹ ਗੱਲ ਬਿਲਕੁਲ ਸਹੀ ਹੈ ਪਰ ਯਾਤਰੀਆਂ ਦੇ ਨਾਲ-ਨਾਲ ਸੰਘਣੀ ਅਬਾਦੀ ਦੇ ਲੋਕਾਂ ਦੀ ਜਾਨ ਬਚਾਉਣ ਦੀ ਜਿ਼ੰਮੇਵਾਰੀ ਵੀ ਉਹਨਾਂ ਦੇ ਹੱਥ ਹੀ ਹੰੁਦੀ ਹੈ। ਮੁੰਬਈ ਦੇ ਘਾਟਕੋਪਰ ਇਲਾਕੇ ਂਚ ਜਹਾਜ਼ ਕਰੈਸ਼ ਦੇ ਆਖਰ਼ੀ ਪਲਾਂ ਂਚ ਜੇਕਰ ਪਾਇਲੇਟ ਤੇ ਟੀਮ ਦੇ ਮੈਂਬਰ ਸੂਝਬੂਝ ਨਾ ਦਿਖਾਉਂਦੇ ਤਾਂ ਇਹ ਹਾਦਸਾ ਹੋਰ ਵੀ ਵੱਡਾ ਹੁੰਦਾ। ਇਸ ਜਹਾਜ਼ ਹਾਦਸੇ ਵਿੱਚ ਚਾਰ ਕਰੂ ਮੈਂਬਰਾਂ ਤੋ. ਇਲਾਵਾ ਇੱਕ ਰਾਹਗੀਰ ਦੀ ਵੀ ਮੌਤ ਹੋਈ।
ਪਾਇਲੇਟ ਦੇ ਪਰਿਵਾਰ ਨੇ ਕਿਹਾ
ਮ੍ਰਿਤਕਾਂ ਵਿੱਚੋਂ ਇੱਕ ਪਾਇਲੇਟ ਕੈਪਟਨ ਰਾਜਪੂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਤੇ ਉਹਨਾਂ ਦੀ ਟੀਮ ਚਾਹੁੰਦੇ ਤਾਂ ਪੈਰਾਸ਼ੂਟ ਦੀ ਵਰਤੋਂ ਕਰਕੇ ਬਚ ਸਕਦੇ ਸੀ, ਪਰ ਉਹਨਾਂ ਨੇ ਰਿਹਾਇਸ਼ੀ ਇਲਾਕੇ ਤੋ. ਜਹਾਜ਼ ਨੂੰ ਕੱਢਣ ਅਤੇ ਦੂਜਿਆਂ ਦੀ ਜਾਨ ਬਚਾਉਣ ਨੂੰ ਆਪਣੀ ਜਾਨ ਬਚਾਉਣ ਤੋਂ ਜਿ਼ਆਦਾ ਅਹਿਮੀਅਤ ਦਿੱਤੀ।