Uniforms - Sach Kahoon Punjabi
ਸਿੱਖਿਆ ਵਿਭਾਗ ਵੱਲੋਂ ਈ ਟੈਂਡਰ ਰਾਹੀਂ 11 ਲੱਖ ਵਿਦਿਆਰਥੀਆਂ ਨੂੰ ਵਰਦੀ ਸਪਲਾਈ ਕਰਨ ਦਾ ਦਿੱਤਾ ਗਿਆ ਸੀ ਆਰਡਰ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ‘ਚ ਇਸੇ ਸਾਲ ਹੋਇਆ ਸਕੂਲੀ ਵਰਦੀਆਂ ਦਾ ਬਹੁ ਕਰੋੜੀ ‘ਸਕੈਮ’ ਸਿੱਖਿਆ ਵਿਭਾਗ ਨੇ ਕਬਰ ‘ਚ ਦਫ਼ਨ ਕਰ ਦਿੱਤਾ ਹੈ। ਇਸ ਬਹੁ-ਕਰੋੜੀ ‘ਸਕੈਮ’ ਦੀ ਅੱਜ ਤੱਕ ਨਾ ਤਾਂ ਜਾਂਚ ਮੁਕੰਮਲ ਹੋਈ ਹੈ ਅਤੇ ਨਾ ਹੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ‘ਤੇ ਹੀ ਉਂਗਲੀ ਉੱਠਣੀ ਸ਼ੁਰੂ ਹੋ ਗਈ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹਨ, ਜਿਨ੍ਹਾਂ ਦਾ ਲਿੰਕ ਸਰਕਾਰ ਦੇ ਹੀ ਇੱਕ ਮੰਤਰੀ ਨਾਲ ਨਿਕਲ ਕੇ ਸਾਹਮਣੇ ਆ ਗਿਆ ਸੀ।
ਇਸ ਬਹ-ੁਕਰੋੜੀ ‘ਸਕੈਮ’ ਨੂੰ ਹੱਲ ਕਰਨ ਦੀ ਥਾਂ ਸਿੱਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਮਾਮਲੇ ‘ਚ ਹੁਣ ਗੱਲ ਕਰਨ ਤੋਂ ਵੀ ਟਾਲ਼ਾ ਵੱਟਣਾ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਸਿੱਖਿਆ ਵਿਭਾਗ ਦੀ ਇਸ ‘ਸਕੈਮ’ ਦਾ ਪਰਦਾਫ਼ਾਸ਼ ਦੀ ਮਨਸ਼ਾ ‘ਤੇ ਵੀ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਲਗਭਗ 11 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗਰਮੀਆਂ ਤੇ ਸਰਦੀਆਂ ਦੀ ਸਕੂਲੀ ਡਰੈੱਸ ਸਪਲਾਈ ਕਰਨ ਲਈ ਅਧਿਆਪਕਾਂ ਨੂੰ ਸਿੱਧੇ ਪੈਸੇ ਦੇਣ ਦੀ ਥਾਂ ਇੱਕ ਟੈਂਡਰ ਦੀ ਮੰਗ ਕੀਤੀ ਸੀ ਤਾਂ ਕਿ ਡਰੈੱਸ ਦੀ ਸਪਲਾਈ ਇੱਕੋ ਹੀ ਕੰਪਨੀ ਤੋਂ ਕਰਵਾਈ ਜਾਏ।
ਲਗਭਗ 65 ਕਰੋੜ ਰੁਪਏ ਦੇ ਇਸ ਟੈਂਡਰ ਨੂੰ ਹਾਸਲ ਕਰਨ ਤੋਂ ਬਾਅਦ ਇਸ ਸਪਲਾਈ ਕਰਨ ਵਾਲੀ ਕੰਪਨੀ ਨੇ ਡਰੈੱਸ ਸਕੂਲਾਂ ‘ਚ ਭੇਜ ਤਾਂ ਦਿੱਤੀ ਪਰ ਪਹਿਲੇ ਦਿਨ ਤੋਂ ਹੀ ਇਸ ਦੀ ਸ਼ਿਕਾਇਤ ਆਉਣੀ ਸ਼ੁਰੂ ਹੋ ਗਈ ਕਿ ਸਾਈਜ਼ ਕਾਫ਼ੀ ਜ਼ਿਆਦਾ ਛੋਟਾ ਹੈ ਤਾਂ ਕਿਸੇ ਥਾਂ ‘ਤੇ ਸਾਈਜ਼ ਕਾਫ਼ੀ ਵੱਡਾ ਸੀ ਅਤੇ ਕੁਆਲਿਟੀ ਅਨੁਸਾਰ ਵੀ ਕੱਪੜਾ ਕਾਫ਼ੀ ਜ਼ਿਆਦਾ ਖ਼ਰਾਬ ਸੀ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਸ ਡਰੈੱਸ ਸਪਲਾਈ ਮਾਮਲੇ ‘ਚ ਜਾਂਚ ਦੇ ਆਦੇਸ਼ ਜਾਰੀ ਕਰਦੇ ਹੋਏ ਪਾਈਪ ਕੰਪਨੀ ਦੀ ਅਦਾਇਗੀ ‘ਤੇ ਰੋਕ ਲਾ ਦਿੱਤੀ ਸੀ।
ਫਿਰ ਵੀ ਇੱਕ ਮੰਤਰੀ ਦੇ ਦਖਲ ਨਾਲ ਡਰੈੱਸ ਸਪਲਾਈ ਕਰਨ ਵਾਲੇ ਨੂੰ ਲਗਾਤਾਰ ਅਦਾਇਗੀ ਹੁੰਦੀ ਰਹੀ। ਜਾਂਚ ਦੇ ਨਾਲ ਹੀ ਡਰੈੱਸ ਕੁਆਲਿਟੀ ਚੈਕ ਕਰਨ ਲਈ ਡਰੈੱਸ ਦੇ ਸੈਂਪਲ ਲੈਬਾਰਟਰੀ ‘ਚ ਵੀ ਭੇਜ ਦਿੱਤੇ ਗਏ ਸਨ ਇਸ ਮਾਮਲੇ ਵਿੱਚ ਅਪਰੈਲ ਦੇ ਆਖ਼ਰੀ ਹਫ਼ਤੇ ‘ਚ ਇਸ ਤਰ੍ਹਾਂ ਦੇ ਆਦੇਸ਼ ਜਾਰੀ ਹੋਏ ਸਨ ਪਰ 10 ਮਹੀਨੇ ਬੀਤਣ ਨੂੰ ਹੋ ਚੁੱਕੇ ਹਨ ਪਰ ਹੁਣ ਤੱਕ ਨਾ ਹੀ ਜਾਂਚ ਮੁਕੰਮਲ ਹੋਈ ਹੈ ਅਤੇ ਨਾਲ ਹੀ ਲੈਬਾਰਟਰੀ ਤੋਂ ਸੈਂਪਲ ਦੀ ਰਿਪੋਰਟ ਵਿਭਾਗ ਵੱਲੋਂ ਜਨਤਕ ਕੀਤੀ ਗਈ ਹੈ, ਜਿਸ ਤੋਂ ਸਾਫ਼ ਹੈ ਕਿ ਇਸ 65 ਕਰੋੜ ਰੁਪਏ ਦੇ ਬਹੁ-ਕਰੋੜੀ ‘ਸਕੈਮ’ ਨੂੰ ਸਿੱਖਿਆ ਵਿਭਾਗ ਕਬਰ ‘ਚ ਦਫ਼ਨ ਕਰਨ ‘ਚ ਲੱਗਿਆ ਹੋਇਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਗੱਲਬਾਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਪਾਈਪ ਬਣਾਉਣ ਵਾਲੀ ਫੈਕਟਰੀ ਨੂੰ ਮਿਲਿਆ ਸੀ ਵਰਦੀ ਬਣਾਉਣ ਦਾ ਠੇਕਾ
ਟੈਂਡਰ ਨੂੰ ਲੈਣ ਲਈ ਇੱਕ ਪਾਈਪ ਬਣਾਉਣ ਵਾਲੀ ਫੈਕਟਰੀ ਨੇ ਸਫ਼ਲਤਾ ਹਾਸਲ ਕਰਦੇ ਹੋਏ ਪਾਈਪ ਦਾ ਕੰਮ ਛੱਡ ਕੇ ਪਹਿਲੀ ਵਾਰ ਡਰੈੱਸ ਸਪਲਾਈ ਦਾ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਪਾਈਪ ਫੈਕਟਰੀ ਦਾ ਮਾਲਕ ਇੱਕ ਮੰਤਰੀ ਦਾ ਖ਼ਾਸਮ ਖਾਸ ਹੈ ਤੇ ਸਿੱਖਿਆ ਵਿਭਾਗ ਨੇ ਇਸੇ ਕਰਕੇ ਹੀ ਉਸ ਨੂੰ ਟੈਂਡਰ ਵੀ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰੀ ਵਰਦੀਆਂ ਦੀ ਇਮਾਨਦਾਰੀ ਦਾ ਕੱਚ-ਸੱਚ, ਲੈਬਾਰਟਰੀ ਟੈਸਟ ਕੱਢੂ ਬਾਹਰ
ਸਿੱਖਿਆ ਵਿਭਾਗ ਨੇ ਸਪਲਾਈ ਲਈ ਆਈਆਂ ਵਰਦੀਆਂ ਨੂੰ ਭੇਜਿਆ ਲੈਬਾਰਟਰੀ, ਕੱਪੜੇ ਦਾ ਹੋ ਰਿਹਾ ਐ ਟੈਸਟ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵੰਡੀਆਂ ਗਈਆਂ ਵਰਦੀਆਂ ‘ਚ ਵਰਤੀ ਗਈ ਇਮਾਨਦਾਰੀ ਦਾ ਕੱਚ-ਸੱਚ ਹੁਣ ਕੋਈ ਅਧਿਕਾਰੀ ਨਹੀਂ ਸਗੋਂ ਇੱਕ ਜਾਂਚ ਲੈਬਾਰਟਰੀ ਬਾਹਰ ਕੱਢ ਕੇ ਲਿਆਵੇਗੀ ਸਿੱਖਿਆ ਵਿਭਾਗ ਵੱਲੋਂ ਸਪਲਾਈ ਹੋਈਆਂ ਸਕੂਲੀ ਵਰਦੀਆਂ ਦੇ ਕੱਪੜੇ ਅਤੇ ਹੋਰ ਮੈਟਰੀਅਲ ਦੀ ਜਾਂਚ ਲਈ ਲੈਬਾਰਟਰੀ ਨੂੰ ਸੈਂਪਲ ਭੇਜ ਦਿੱਤੇ ਹਨ ਜੇਕਰ ਰਿਪੋਰਟ ਠੀਕ ਆਈ ਤਾਂ ਵਰਦੀ ਸਪਲਾਈ ਕਰਨ ਵਾਲੀ ਫਰਮ ਨੂੰ ਪੈਸੇ ਦੀ ਅਦਾਇਗੀ ਕਰਨ ਬਾਰੇ ਰਾਹ ਖੋਲ੍ਹ ਦਿੱਤੇ ਜਾਣਗੇ, ਨਹੀਂ ਤਾਂ ਇੱਕ ਵੀ ਵਰਦੀ ਦੀ ਅਦਾਇਗੀ ਪੰਜਾਬ ਸਰਕਾਰ ਨਹੀਂ ਕਰੇਗੀ। ਲੈਬਾਰਟਰੀ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਾ ਰਹਿ ਜਾਵੇ ਜਾਂ ਫਿਰ ਕੋਈ ਹੋਰ ਚੱਕਰ ਨਾ ਚਲ ਜਾਵੇ, ਇਸ ਲਈ ਵਿਭਾਗ ਦੇ ਅਧਿਕਾਰੀਆਂ ਨੇ ਲੈਬਾਰਟਰੀ ਨੂੰ ਹੀ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਹੈ ਤਾਂ ਕਿ ਕੋਈ ਵੀ ਵਿਅਕਤੀ ਉਸ ਲੈਬਾਰਟਰੀ ਤੱਕ ਆਪਣੀ ਪਹੁੰਚ ਹੀ ਨਾ ਕਰ ਸਕੇ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਦੋ ਕੰਪਨੀਆਂ ਨੂੰ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੂੰ ਵਰਦੀ ਸਪਲਾਈ ਕਰਨ ਦਾ ਠੇਕਾ ਦਿੱਤਾ ਗਿਆ ਸੀ ਪਰ ਵਰਦੀ ਸਪਲਾਈ ਕਰਨ ਵਾਲੀ ਫਰਮ ਵੱਲੋਂ ਹਰ ਸਕੂਲ ਵਿੱਚ ਹੀ ਵਰਦੀ ਦਾ ਸਾਈਜ਼ ਛੋਟਾ ਵੱਡਾ ਸਪਲਾਈ ਕਰ ਦਿੱਤਾ ਗਿਆ, ਜਿਸ ਕਾਰਨ ਪੰਜਾਬ ਭਰ ਵਿੱਚ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਕਾਫ਼ੀ ਜਿਆਦਾ ਬਦਨਾਮੀ ਹੋਈ ਸੀ। ਵਿਭਾਗ ਵੱਲੋਂ ਫਰਮ ਦੀ ਅਦਾਇਗੀ ਰੋਕਦੇ ਹੋਏ ਉਸ ਨੂੰ ਹਰ ਸਕੂਲ ਦੀ ਵਰਦੀ ਬਦਲ ਕੇ ਦੇਣ ਦੇ ਆਦੇਸ਼ ਦਿੱਤੇ ਹੋਏ ਹਨ ਅਤੇ ਕਾਫ਼ੀ ਥਾਂਵਾਂ ‘ਤੇ ਵਰਦੀ ਬਦਲੀ ਵੀ ਜਾ ਰਹੀਂ ਹੈ।
ਸਿੱਖਿਆ ਵਿਭਾਗ ਵਰਦੀ ਦੇ ਸਾਈਜ਼ ਵਿੱਚ ਹੋਈ ਕਿਰਕਿਰੀ ਤੋਂ ਬਾਅਦ ਹੁਣ ਮੈਟਰੀਅਲ ਦੇ ਮਾਮਲੇ ਵਿੱਚ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਹੈ, ਜਿਸ ਕਾਰਨ ਵਿਭਾਗ ਦੇ ਅਧਿਕਾਰੀ ਨੇ ਵਰਦੀ ਦਾ ਕਪੜਾ ਅਤੇ ਮੈਟੀਰੀਅਲ ਦੀ ਜਾਂਚ ਕਰਨ ਦੇ ਆਦੇਸ਼ ਪਿਛਲੇ ਦਿਨੀਂ ਹੀ ਜਾਰੀ ਕਰ ਦਿੱਤੇ ਸਨ ਅਤੇ ਆਉਣ ਵਾਲੇ ਹਫ਼ਤੇ ਵਿੱਚ ਇਸ ਸਬੰਧੀ ਲੈਬਾਰਟਰੀ ਰਿਪੋਰਟ ਵੀ ਤਿਆਰ ਕਰਕੇ ਵਿਭਾਗ ਦੇ ਅਧਿਕਾਰੀ ਨੂੰ ਭੇਜ ਦੇਵੇਗੀ।
ਕੱਪੜਾ ਮਾੜੀ ਕੁਆਲਿਟੀ ਦਾ ਸਾਬਤ ਹੋਇਆ ਤਾਂ ਨਹੀਂ ਹੋਵੇਗੀ ਅਦਾਇਗੀ
ਸਕੂਲਾਂ ਵਿੱਚ ਸਪਲਾਈ ਹੋਈ ਵਰਦੀ ਦਾ ਕੱਪੜਾ ਲੈਬਾਰਟਰੀ ਟੈਸਟ ਵਿੱਚ ਜੇਕਰ ਮਾੜੀ ਕੁਆਲਿਟੀ ਦਾ ਸਾਬਤ ਹੋਇਆ ਜਾਂ ਫਿਰ ਵਰਦੀ ਵਿੱਚ ਲੱਗਾ ਮੈਟੀਰੀਅਲ ਨੂੰ ਚੰਗਾ ਨਾ ਨਿਕਲਿਆ ਤਾਂ ਸਪਲਾਈ ਟੈਂਡਰ ਲੈਣ ਵਾਲੀ ਕੰਪਨੀ ਨੂੰ ਸਿੱਖਿਆ ਵਿਭਾਗ ਵੱਲੋਂ ਅਦਾਇਗੀ ਨਹੀਂ ਕੀਤੀ ਜਾਵੇਗੀ। ਸਿੱਖਿਆ ਵਿਭਾਗ ਹੁਣ ਇਸ ਮਾਮਲੇ ਵਿੱਚ ਕਾਫ਼ੀ ਜਿਆਦਾ ਸਖ਼ਤ ਹੈ ਤਾਂ ਕਿ ਵਿਭਾਗ ਦੀ ਹੁਣ ਅਗਲੇ ਦਿਨਾਂ ਵਿੱਚ ਵਰਦੀ ਕਾਰਨ ਕੋਈ ਕਿਰਕਿਰੀ ਨਾ ਹੋਵੇ। ਸਿੱਖਿਆ ਵਿਭਾਗ ਨੂੰ ਡਰ ਹੈ ਕਿ ਜੇਕਰ ਕੱਪੜੇ ਵਿੱਚ ਕੋਈ ਮੁਸ਼ਕਲ ਸਾਹਮਣੇ ਆਈ ਤਾਂ ਸਰਕਾਰ ਦੀ ਹੀ ਬਦਨਾਮੀ ਹੋਵੇਗੀ, ਇਸ ਲਈ ਵਰਦੀ ਸਪਲਾਈ ਕਰਨ ਵਾਲੀ ਫਰਮ ਨੂੰ ਪੈਸੇ ਦੀ ਅਦਾਇਗੀ ਕਰਨ ਤੋਂ ਪਹਿਲਾਂ ਇਸ ਸਬੰਧੀ ਜਾਂਚ ਕਰਦੇ ਹੋਏ ਵਿਭਾਗ ਦੇ ਅਧਿਕਾਰੀ ਸੰਤੁਸ਼ਟ ਹੋਣਾ ਚਾਹੁੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰ ਵਿਦਿਆਰਥੀ ਦੇ ਖਾਤੇ ‘ਚ ਆਉਣਗੇ 600 ਰੁਪਏ, ਖ਼ੁਦ ਖ਼ਰੀਦਣਗੇ ਆਪਣੀ ਵਰਦੀ
ਹਰ ਵਾਰ ਲੱਗਣ ਵਾਲੇ ਦੋਸ਼ ਤੇ ਸ਼ਿਕਾਇਤਾਂ ਤੋਂ ਦੁਖੀ ਸਿੱਖਿਆ ਵਿਭਾਗ ਨੇ ਲਿਆ ਫੈਸਲਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਦੇਣ ਦੇ ਝੰਜਟ ਤੋਂ ਸਿੱਖਿਆ ਵਿਭਾਗ ਮੁਕਤੀ ਚਾਹੁੰਦਾ ਹੈ, ਇਸ ਲਈ ਹੁਣ ਵਿਦਿਆਰਥੀਆਂ ਨੂੰ ਵਰਦੀ ਨਹੀਂ ਸਗੋਂ ਵਰਦੀ ਲੈਣ ਲਈ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆਉਣਗੇ। ਇਸ ਲਈ ਹਰ ਸਕੂਲ ਦੇ ਅਧਿਆਪਕ ਨੂੰ ਆਪਣੇ ਆਪਣੇ ਵਿਦਿਆਰਥੀਆਂ ਦੇ ਖਾਤੇ ਖੁੱਲ੍ਹਵਾਉਂਦੇ ਹੋਏ 30 ਅਗਸਤ ਤੱਕ ਸਿੱਖਿਆ ਵਿਭਾਗ ਨੂੰ ਬੈਂਕ ਖਾਤੇ ਸਣੇ ਰਿਪੋਰਟ ਭੇਜਣੀ ਪਏਗੀ ਤਾਂ ਕਿ ਸਤੰਬਰ ਮਹੀਨੇ ਵਿੱਚ ਹਰ ਵਿਦਿਆਰਥੀ ਦੇ ਖਾਤੇ ਵਿੱਚ ਵਰਦੀ ਲਈ 600 ਰੁਪਏ ਪਾ ਦਿੱਤੇ ਜਾਣ।
ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਦੇ ਪਹਿਲੀ ਤੋਂ 8ਵੀ ਤੱਕ ਦੀਆਂ ਲੜਕੀਆਂ ਅਤੇ ਐਸ.ਸੀ./ਬੀ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਹਰ ਸਾਲ ਮੁਫ਼ਤ ਵਰਦੀ ਦਿੱਤੀ ਜਾਂਦੀ ਹੈ, ਜਿਸ ਵਿੱਚ ਸਰਦੀ ਅਤੇ ਗਰਮੀ ਦੀ ਵਰਦੀ ਸਣੇ ਬੂਟ ਅਤੇ ਜੁਰਾਬਾਂ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਸੂਬਾ ਪੱਧਰ ‘ਤੇ ਖਰੀਦ ਕਰਕੇ ਇਹ ਸਾਰੀ ਵਰਦੀ ਦਿੱਤੀ ਜਾਂਦੀ ਸੀ ਅਤੇ ਫਿਰ ਇਸ ਕੰਮ ਨੂੰ ਸਕੂਲ ਪੱਧਰ ‘ਤੇ ਕਰਨ ਲਈ ਆਦੇਸ਼ ਦੇ ਦਿੱਤੇ ਸਨ।
ਵਰਦੀ ਵੰਡਣ ਦੇ ਕੰਮ ਵਿੱਚ ਸਿੱਖਿਆ ਵਿਭਾਗ ਨੂੰ ਸ਼ਾਬਾਸ਼ੀ ਘੱਟ ਤੇ ਸ਼ਿਕਾਇਤਾਂ ਜਿਆਦਾ ਆਉਂਦੀਆਂ ਸਨ, ਜਿਸ ਵਿੱਚ ਅਧਿਆਪਕਾਂ ਤੱਕ ‘ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾ ਦਿੱਤੇ ਜਾਂਦੇ ਸਨ। ਇਸ ਮੁਫ਼ਤ ਦੇ ਝੰਜਟ ਤੋਂ ਬਾਹਰ ਆਉਣ ਲਈ ਸਿੱਖਿਆ ਵਿਭਾਗ ਨੇ ਵਰਦੀ ਲੈਣ ਦੀ ਸਾਰੀ ਜਿੰਮੇਵਾਰੀ ਹੁਣ ਵਿਦਿਆਰਥੀਆਂ ਦੇ ਮਾਪੇ ਸਿਰ ਪਾ ਦਿੱਤੀ ਹੈ ਤਾਂ ਕਿ ਉਹ ਬਾਅਦ ਵਿੱਚ ਸ਼ਿਕਾਇਤ ਨਾ ਕਰਨ ਕਿ ਉਨ੍ਹਾਂ ਨੂੰ ਵਰਦੀ ਨਹੀਂ ਮਿਲੀ ਹੈ, ਜੇਕਰ ਮਿਲੀ ਹੈ ਤਾਂ ਉਸ ਦੀ ਕੁਆਲਿਟੀ ਠੀਕ ਨਹੀਂ ਹੈ।
ਇਸ ਲਈ ਸਿੱਖਿਆ ਵਿਭਾਗ ਨੇ ਆਦੇਸ਼ ਦਿੱਤੇ ਹਨ ਕਿ ਹਰ ਵਿਦਿਆਰਥੀ ਕਿਸੇ ਵੀ ਨੈਸ਼ਨਲ ਸਰਕਾਰੀ ਬੈਂਕ ਵਿੱਚ ਜ਼ੀਰੋ ਬੈਂਕ ਬੈਲੰਸ ਵਾਲਾ ਖਾਤਾ ਖੁਲ੍ਹਵਾ ਬੈਂਕ ਅਕਾਉਂਟ ਸਕੂਲ ਮੁੱਖੀ ਨੂੰ ਦੇਵੇਗਾ, ਜਿਸ ਤੋਂ ਬਾਅਦ ਇਹ ਸਾਰਾ ਡਾਟਾ ਸਿੱਖਿਆ ਵਿਭਾਗ ਕੋਲ 30 ਅਗਸਤ ਤੱਕ ਪੁੱਜੇਗਾ। ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਬੈਂਕ ਖਾਤੇ ਆਉਣ ਤੋਂ ਬਾਅਦ ਹਰ ਵਿਦਿਆਰਥੀ ਦੇ ਖਾਤੇ ਵਿੱਚ 600 ਰੁਪਏ ਸਤੰਬਰ ਮਹੀਨੇ ਵਿੱਚ ਸਿੱਖਿਆ ਵਿਭਾਗ ਵਰਦੀ ਲਈ ਪਾ ਦੇਵੇਗਾ। ਜਿਸ ਤੋਂ ਬਾਅਦ ਮਾਪੀਆਂ ਨੂੰ ਖ਼ੁਦ ਆਪਣੀ ਮਨਮਰਜ਼ੀ ਨਾਲ ਵਰਦੀ ਲੈਣ ਦੀ ਛੁੱਟ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀ ਖਰੀਦਣ ਲਈ ਦਿੱਤੇ ਜਾਣਗੇ ਪੈਸੇ : ਸੋਨੀ
ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਮੁੱਖ ਮੰਤਰੀ ਦ੍ਰਿੜ : ਸਰਕਾਰੀਆ
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼) ਸਿੱਖਿਆ ਮੰਤਰੀ ਓਪੀ ਸੋਨੀ ਨੇ ਐਲਾਨ ਕੀਤਾ ਕਿ ਅਗਲੇ ਵਰ੍ਹੇ ‘ਚ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਕੂਲ ਦੀ ਵਰਦੀ ਖਰੀਦਣ ਲਈ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਪਾਏ ਜਾਣਗੇ, ਨਾ ਕਿ ਸਰਕਾਰ ਵਰਦੀ ਖਰੀਦ ਕੇ ਦੇਵੇਗੀ ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਬੱਚਿਆਂ ਦੇ ਮਾਪੇ ਆਪਣੀ ਪਸੰਦ ਦੇ ਕੱਪੜੇ ਖ਼ੁਦ ਖਰੀਦ ਸਕਣ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਕੂਲਾਂ ‘ਚ ਚੱਲਦੀ ਮਿੱਡ-ਡੇ ਮੀਲ ‘ਚ ਆ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਇਸ ‘ਚ ਠੇਕੇਦਾਰੀ ਪ੍ਰਣਾਲੀ ਬੰਦ ਕੀਤੀ ਜਾਵੇਗੀ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਪੈਸੇ ਵੀ ਬੱਚਿਆਂ ਦੇ ਮਾਪਿਆਂ ਨੂੰ ਬੈਂਕਾਂ ਜ਼ਰੀਏ ਦਿੱਤੇ ਜਾਣ, ਤਾਂ ਕਿ ਖਾਣੇ ਦੀ ਸ਼ਿਕਾਇਤ ਹੀ ਬੰਦ ਹੋ ਜਾਵੇ।
ਸ੍ਰੀ ਸੋਨੀ ਨੇ ਇਹ ਐਲਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਰੁਜ਼ਗਾਰ ਦੇਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਅਧੀਨ ਭਰਤੀ ਕੀਤੇ ਗਏ 2022 ਉਮੀਦਵਾਰਾਂ ਨੂੰ ਨੌਕਰੀ ਪੇਸ਼ਕਸ਼ ਪੱਤਰ ਦੇਣ ਲਈ ਅੰਮ੍ਰਿਤਸਰ ‘ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਸ੍ਰੀ ਸੋਨੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਵਿੱਦਿਅਕ ਵਰ੍ਹੇ ਤੋਂ ਸਕੂਲਾਂ ‘ਚ ਮਿਲਦੀਆਂ ਕਿਤਾਬਾਂ ‘ਚ ਦੇਰੀ ਨਹੀਂ ਹੋਵੇਗੀ ਤੇ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲਣਗੀਆਂ।
ਮਾਸਟਰ ਕਾਡਰ ‘ਚ ਭਰਤੀ ਕੀਤੇ 2022 ਉਮੀਦਵਾਰਾਂ ਨੂੰ ਦਿੱਤੇ ਨੌਕਰੀ ਪੇਸ਼ਕਸ਼ ਪੱਤਰ
ਦੱਸਣਯੋਗ ਹੈ ਕਿ 3582 ਮਾਸਟਰ ਕਾਡਰ ਅਸਾਮੀਆਂ ਲਈ ਦਸੰਬਰ 2017 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖਿਆ ਲਈ ਸੀ ਇਸ ‘ਚੋਂ 2022 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੇਸ਼ਕਸ਼ ਪੱਤਰ ਦਿੱਤੇ ਗਏ ਹਨ, ਜਦਕਿ ਬਾਕੀ ਖਾਲੀ ਰਹਿ ਗਈਆਂ ਪੋਸਟਾਂ ਰਿਜ਼ਰਵ ਸ਼੍ਰੇਣੀ ‘ਚ ਹੋਣ ਕਾਰਨ ਉਮੀਦਾਵਰ ਨਹੀਂ ਮਿਲ ਸਕੇ, ਜਿੰਨਾ ਨੂੰ ਡੀ-ਰੀਜ਼ਰਵ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਭਰਤੀ ਕੀਤੇ ਅਧਿਆਪਕਾਂ ‘ਚ ਸਮਾਜਿਕ ਸਿੱਖਿਆ ਦੇ 252, ਹਿਸਾਬ ਦੇ 504, ਸਾਇੰਸ ਦੇ 977 ਤੇ ਪੰਜਾਬੀ ਦੇ 289 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸ੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਣੇ ਗਏ ਉਮੀਦਾਵਰਾਂ ਨੂੰ ਨੌਕਰੀ ਦਾ ਪ੍ਰਸਤਾਵ ਪੱਤਰ ਦੇਣ ਖ਼ੁਦ ਆਉਣਾ ਸੀ, ਪਰ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਦੀ ਆਗਿਆ ਨਹੀਂ ਮਿਲ ਸਕੀ।
ਨਵੇਂ ਚੁਣੇ ਅਧਿਆਪਕਾਂ ਨੂੰ ਅਸ਼ੀਰਵਾਦ ਦਿੰਦੇ ਮਾਲ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਡਿੱਗ ਚੁੱਕਾ ਪੱਧਰ ਉੱਚਾ ਚੁੱਕਣ ਲਈ ਦ੍ਰਿੜ ਹੈ, ਸੋ ਅਧਿਆਪਕਾਂ ਤੋਂ ਸਰਕਾਰ ਤੇ ਸਮਾਜ ਨੂੰ ਵੱਡੀ ਆਸ ਹੈ ਉਨ੍ਹਾਂ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੈਕਟਰੀ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਦੀ ਤਰਫੋਂ ਅਧਿਆਪਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕਰਦੇ ਕਿਹਾ ਕਿ ਤੁਸੀਂ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰੋ, ਸਰਕਾਰ ਤੁਹਾਡੇ ਨਾਲ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ੍ਰ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ੍ਰ. ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਵੀ ਸੰਬੋਧਨ ਕੀਤਾ।