Global Warming - Sach Kahoon Punjabi
Global Warming: ਸੰਸਾਰਿਕ ਗਰਮੀ ਦੀ ਸਿਖ਼ਰ ਅਤੇ ਲਾਪਰਵਾਹੀ
ਇਸ ਵਾਰ ਸੰਸਾਰਿਕ ਗਰਮੀ ਸਿਖ਼ਰ ’ਤੇ ਹੈ ਵਿਸ਼ਵ ਮੌਸਮ ਸੰਗਠਨ (ਡਬਲਯੂਅੱੈਮਓ) ਅਨੁਸਾਰ ਬੀਤੇ ਸਾਲ ਅਤੇ ਪਿਛਲੇ ਦਹਾਕੇ ਨੇ ਧਰਤੀ ’ਤੇ ਅੱਗ ਵਰ੍ਹਾਉਣ ਦਾ ਕੰਮ ਕੀਤਾ ਹੈ ਅਮਰੀਕਾ ਦੀ ਵਾਤਾਵਰਨ ਸੰਸਥਾ ਸੰਸਾਰਿਕ ਵਿਟਨਸ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਅਧਿਐਨ ਦੇ ਨਤੀਜੇ ’ਚ ਪਾਇਆ ਹੈ ਕਿ ਤੇਲ ਅਤੇ ਗੈਸ ਦੀ ਜ਼ਿਆਦਾ ਮਾਤਰਾ ’ਚ ਉਤਪਾਦਨ ਨਾਲ ਇਹ ਹਾਲਾਤ ਪੈਦਾ ਹੋਏ ਹਨ ਜੇਕਰ ਇਨ੍ਹਾਂ ਈਂਧਨਾਂ ਦੇ ਉਤਪਾਦਨ ਦਾ ਇਹੀ ਹਾਲ ਰਿਹਾ ਤਾਂ 2050 ਤੱਕ ਗਰਮੀ ਆਪਣੇ ਸਿਖ਼ਰ ’ਤੇ ਹੋਵੇਗੀ ਡਬਲਯੂਐੱਮਓ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਪੰਜ ਸਾਲਾਂ ’ਚ ਸੰਸਾਰਿਕ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਵਧਣ ਦੀ 66 ਫੀਸਦੀ ਸੰਭਾਵਨਾ ਹੈ ਇਸ ਗਰਮੀ ਨਾਲ ਜੀਵ-ਜਗਤ ਦੀ ਕੀ ਹਾਲਤ ਹੋਵੇਗੀ। (Global Warming)
ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ ਯੂਨੀਸੇਫ ਨਾਲ ਸਾਂਝੇਦਾਰੀ ’ਚ ਅਮਰੀਕਾ ਦੇ ਆਜ਼ਾਦ ਰਿਸਰਚ ਸੰਸਥਾਨ ‘ਹੈਲਥ ਇਫੈਕਟਸ ਇੰਸਟੀਚਿਊਟ (ਐੱਚਈਆਈ)’ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ 2021 ’ਚ ਦੁਨੀਆ ਭਰ ’ਚ 81 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਨਾਲ ਹੋਈ ਹੈ ਇਨ੍ਹਾਂ ’ਚ ਭਾਰਤ ’ਚ 21 ਲੱਖ ਅਤੇ ਚੀਨ ’ਚ 23 ਲੱਖ ਮੌਤਾਂ ਦਰਜ ਕੀਤੀਆਂ ਗਈਆਂ ਹਨ 2021 ’ਚ ਭਾਰਤ ’ਚ ਪੰਜ ਸਾਲ ਦੀ ਘੱਟ ਉਮਰ ਦੇ ਇੱਕ ਲੱਖ 69 ਹਜ਼ਾਰ 400 ਬੱਚਿਆਂ ਦੀਆਂ ਮੌਤਾਂ ਹੋਈਆਂ ਹਨ ਇਸ ਦੇ ਨਾਲ ਹੀ ਨਾਈਜ਼ੀਰੀਆ, ਪਾਕਿਸਤਾਨ , ਇਥੋਪੀਆ ਅਤੇ ਬੰਗਲਾਦੇਸ਼ ’ਚ ਵੀ ਹਜ਼ਾਰਾਂ ਬੱਚੇ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਮੌਤ ਦੇ ਮੂੰਹ ’ਚ ਸਮਾਂ ਗਏ ਹਨ।
ਇਹ ਵੀ ਪੜ੍ਹੋ : Afghanistan Team: ਖਿਡਾਰੀਆਂ ਲਈ ਪ੍ਰੇਰਨਾ ਬਣੇ ਅਫਗਾਨ
ਸਮੁੱਚੇ ਸੰਸਾਰ ’ਚ ਵਧਦੇ ਸੰਸਾਰਿਕ ਤਾਪਮਾਨ ਅਤੇ ਵਾਤਾਵਰਨ ਬਦਲਾਅ ਕਾਰਨ ਕੁਦਰਤੀ ਆਫਤਾਂ ਦੀ ਗਿਣਤੀ ਅਤੇ ਤੀਬਰਤਾ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਧਰਤੀ ’ਤੇ ਪਰਲੋ ਹੜ੍ਹ ਨਾਲ ਨਹੀਂ ਅਸਮਾਨ ਤੋਂ ਵਰ੍ਹਨ ਵਾਲੀ ਅੱਗ ਨਾਲ ਆਵੇਗੀ ਇਸ ਦੇ ਸੰਕੇਤ ਕੁਦਰਤ ਲਗਾਤਾਰ ਦੇ ਰਹੀ ਹੈ ਫਿਰ ਵੀ ਵਿਡੰਬਨਾ ਹੈ ਕਿ ਦੁਨੀਆ ਦੇ ਨੀਤੀ-ਘਾੜੇ ਚਿੰਤਾ ਨਹੀਂ ਕਰ ਰਹੇ ਹਨ ਇਸ ਗਰਮੀ ਦਾ ਅੰਦਾਜ਼ਾ ਵਾਤਾਵਰਨ ਮਾਹਿਰਾਂ ਨੇ ਪਹਿਲਾਂ ਤੋਂ ਹੀ ਲਾ ਲਿਆ ਹੈ ਇਨ੍ਹਾਂ ਦੀ ਸਲਾਹ ’ਤੇ 100 ਤੋਂ ਜ਼ਿਆਦਾ ਦੇਸ਼ 2030 ਤੱਕ ਦੁਨੀਆ ਦੀ ਨਵਿਆਉਣਯੋਗ ਊਰਜਾ ਨੂੰ ਵਧਾ ਕੇ ਤਿੰਨ ਗੁਣਾ ਕਰਨ ਦੇ ਯਤਨ ’ਚ ਲੱਗੇ ਹੋਏ ਹਨ। (Global Warming)
ਇਸ ਤਹਿਤ ਅਕਸ਼ੈ ਊਰਜਾ ਦੇ ਮੁੱਖ ਸਰੋਤ ਸੂਰਜ, ਹਵਾ ਅਤੇ ਪਾਣੀ ਨਾਲ ਬਿਜਲੀ ਬਣਾਉਣ ਦੇ ਉਪਾਅ ਸੁਝਾਝੇ ਗਏ ਹਨ ਇਸ ਸਿਲਸਿਲੇ ’ਚ ਪ੍ਰੇਰਨਾ ਲੈਣ ਲਈ ਉਰੂਗੁਏ ਦੇਸ਼ ਦੀ ਉਦਾਹਰਨ ਦਿੱਤੀ ਜਾ ਰਹੀ ਹੈ, ਜੋ ਆਪਣੀ ਜ਼ਰੂਰਤ ਦੀ 98 ਫੀਸਦੀ ਊਰਜਾ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਕਰਦਾ ਹੈ ਇਸ ਸਾਲ ਦੁਨੀਆ ’ਚ ਸੂਰਜ ਤੋਂ ਕੁੱਲ ਖਪਤ ਦੀ 6 ਫੀਸਦੀ ਊਰਜਾ ਪ੍ਰਾਪਤ ਹੋ ਰਹੀ ਹੈ ਹਰੇਕ ਤਿੰਨ ਸਾਲ ਅੰਦਰ ਸੌਰ ਥਰਮਲ ਪਲਾਂਟ ਸਥਾਪਿਤ ਕਰਨ ਦੀ ਸਮਰੱਥਾ ਦੁੱਗਣੀ ਵਧ ਰਹੀ ਹੈ ਅਗਲੇ ਦਸ ਸਾਲਾਂ ’ਚ ਇਸ ਦੇ 10 ਗੁਣਾ ਵਧਣ ਦੀ ਉਮੀਦ ਹੈ 2035 ਤੱਕ ਸੌਰ ਊਰਜਾ ਬਿਜਲੀ ਦਾ ਸਭ ਤੋਂ ਵੱਡਾ ਸਰੋਤ ਹੋਵੇਗੀ। (Global Warming)
2040 ਤੱਕ ਬਿਜਲੀ ਸਮੇਤ ਹੋਰ ਊਰਜਾ ਦੀ ਲੋੜ ਇਨ੍ਹਾਂ ਸੌਰ ਥਰਮਲ ਪਲਾਂਟਾਂ ਤੋਂ ਪੂਰੀ ਹੋਣ ਦੀ ਉਮੀਦ ਹੈ
2040 ਤੱਕ ਬਿਜਲੀ ਸਮੇਤ ਹੋਰ ਊਰਜਾ ਦੀ ਲੋੜ ਇਨ੍ਹਾਂ ਸੌਰ ਥਰਮਲ ਪਲਾਂਟਾਂ ਤੋਂ ਪੂਰੀ ਹੋਣ ਦੀ ਉਮੀਦ ਹੈ ਸੋਲਰ ਪੈਨਲਾਂ ਨਾਲ ਪੈਦਾ ਹੋਣ ਵਾਲੀ ਬਿਜਲੀ ਊਰਜਾ ਦੇ ਹੋਰ ਸਰੋਤਾਂ ਨਾਲੋਂ ਲਾਗਤ ’ਚ ਸਸਤੀ ਹੈ ਇਸ ਦਾ ਚਿੰਤਾਜਨਕ ਪਹਿਲੂ ਇਹੀ ਹੈ ਕਿ ਇਸ ਊਰਜਾ ਨੂੰ ਪੈਦਾ ਕਰਨ ਵਾਲੇ ਸੌਰ ਪੈਨਲ ਦਾ ਸਭ ਤੋਂ ਜ਼ਿਆਦਾ ਨਿਰਮਾਣ ਚੀਨ ’ਚ ਹੁੰਦਾ ਹੈ ਇਸ ਕਾਰਨ ਇਹ ਇਨ੍ਹਾਂ ਦੀ ਕੀਮਤ ਆਪਣੀ ਇੱਛਾ ਅਨੁਸਾਰ ਦੁਨੀਆ ਦੇ ਦੇਸ਼ਾਂ ਤੋਂ ਵਸੂਲਦਾ ਹੈ ਭਾਰਤ ਵੀ ਸੂਰਜ ਤੋਂ ਊਰਜਾ ਪੈਦਾ ਕਰਨ ਦੀ ਦਿਸ਼ਾ ’ਚ ਲਗਾਤਾਰ ਵਧ ਰਿਹਾ ਹੈ ਅਡਾਨੀ ਗਰੁੱਪ ਗਰੀਨ ਥਰਮਲ ਪਲਾਂਟ ਗੁਜਰਾਤ ਅਤੇ ਰਾਜਸਥਾਨ ’ਚ ਲਾ ਰਿਹਾ ਹੈ ਪਰ ਇਹ ਇੱਕ ਅਪਵਾਦ ਹੈ। (Global Warming)
ਜ਼ਿੰਦਗੀ ਜਿਉਣ ਦੀ ਸ਼ੈਲੀ ਨੂੰ ਵੀ ਬਦਲਣਾ ਹੋਵੇਗਾ
ਹਕੀਕਤ ਇਹ ਹੈ ਕਿ ਯੂਕਰੇਨ ਅਤੇ ਰੂਸ ਅਤੇ ਇਜ਼ਰਾਇਲ ਅਤੇ ਹਮਾਸ ਵਿਚਕਾਰ ਚੱਲਦੇ ਭਿਆਨਕ ਜੰਗ ਕਾਰਨ ਕੋਲੇ ਵਰਗੇ ਜੀਵਾਸ਼ਮ ਈਂਧਨ ਨਾਲ ਊਰਜਾ ਪੈਦਾਵਾਰ ਦਾ ਪ੍ਰਯੋਗ ਵਧਿਆ ਹੈ ਅਤੇ ਬਿਜਲੀ ਉਤਪਾਦਨ ਦੇ ਜਿਨ੍ਹਾਂ ਕੋਲਾ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਨ੍ਹਾਂ ਦੀ ਵਰਤੋਂ ਫਿਰ ਤੋਂ ਸ਼ੁਰੂ ਹੋ ਗਈ ਹੈ ਇਨ੍ਹਾਂ ਬਦਲਦੇ ਹਾਲਾਤਾਂ ’ਚ ਅਸੀਂ ਜਿੰਦਾ ਰਹਿਣਾ ਹੈ ਤਾਂ ਜ਼ਿੰਦਗੀ ਜਿਉਣ ਦੀ ਸ਼ੈਲੀ ਨੂੰ ਵੀ ਬਦਲਣਾ ਹੋਵੇਗਾ ਹਰ ਹਾਲ ’ਚ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ’ਚ ਕਟੌਤੀ ਕਰਨੀ ਹੋਵੇਗੀ ਜੇਕਰ ਤਾਪਮਾਨ ’ਚ ਵਾਧੇ ਨੂੰ ਪਹਿਲਾਂ ਉਦਯੋਗਿਕ ਕਾਲ ਦੇ ਪੱਧਰ ’ਤੇ 1.5 ਡਿਗਰੀ ਸੈਲਸੀਅਸ ਤੱਕ ਸੀਮਿਤ ਕਰਨਾ ਹੈ। (Global Warming)
ਤਾਂ ਕਾਰਬਨ ਨਿਵਾਸੀ ’ਚ 43 ਫੀਸਦੀ ਕਮੀ ਲਿਆਉਣੀ ਹੋਵੇਗੀ ਆਈਪੀਸੀਸੀ ਨੇ 1850-1900 ਦੀ ਮਿਆਦ ਨੂੰ ਪੂਰਵ ਉਦਯੋਗਿਕ ਵਰ੍ਹੇ ਦੇ ਰੂਪ ’ਚ ਰੇਖਾਂਕਿਤ ਕੀਤਾ ਹੋਇਆ ਹੈ ਇਸ ਨੂੰ ਹੀ ਵਧਦੇ ਔਸਤ ਸੰਸਾਰਿਕ ਤਾਪਮਾਨ ਦੀ ਤੁਲਨਾ ਦੇ ਆਧਾਰ ਦੇ ਰੂਪ ’ਚ ਲਿਆ ਜਾਂਦਾ ਹੈ, ਉਂਜ, ਕਾਰਬਨ ਨਿਕਾਸੀ ਦੀ ਦਰ ਨਾ ਘਟੀ ਅਤੇ ਤਾਪਮਾਨ 1.5 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਬੇਮੌਸਮਾ ਅਕਾਲ, ਸੋਕਾ, ਹੜ੍ਹ ਤੇ ਜੰਗਲ ’ਚ ਅੱਗ ਦੀਆਂ ਘਟਨਾਵਾਂ ਦਾ ਸਾਹਮਣਾ ਲਗਾਤਾਰ ਕਰਦੇ ਰਹਿਣਾ ਪਵੇਗਾ ਇਨ੍ਹਾਂ ਗਰਮੀਆਂ ’ਚ ਭਾਰਤ ਸਮੇਤ ਨਾ ਸਿਰਫ਼ ਦੁਨੀਆ ਦੇ ਜੰਗਲਾਂ ’ਚ ਅੱਗ ਦੀਆਂ ਘਟਨਾਵਾਂ ਵਧੀਆਂ ਹਨ। (Global Warming)
ਸਮੁੰਦਰ ਦਾ ਤਾਪਮਾਨ ਵੀ ਇਸ ਨਾਲ ਵਧੇਗਾ
ਸਗੋਂ ਉਦਯੋਗ, ਹਸਪਤਾਲ ਤੇ ਘਰਾਂ ਅਤੇ ਖੜ੍ਹੀਆਂ ਅਤੇ ਚੱਲਦੀਆਂ ਕਾਰਾਂ ’ਚ ਵੀ ਵੱਡੀ ਗਿਣਤੀ ’ਚ ਅੱਗ ਦੀਆਂ ਘਟਨਾਵਾਂ ਦੇਖਣ ’ਚ ਆ ਰਹੀਆਂ ਹਨ ਵਧਦੇ ਤਾਪਮਾਨ ਦਾ ਅਸਰ ਸਿਰਫ਼ ਧਰਤੀ ’ਤੇ ਹੋਵੇਗਾ, ਅਜਿਹਾ ਨਹੀਂ ਹੈ ਸਮੁੰਦਰ ਦਾ ਤਾਪਮਾਨ ਵੀ ਇਸ ਨਾਲ ਵਧੇਗਾ ਤੇ ਕਈ ਸ਼ਹਿਰਾਂ ਦੀ ਹੋਂਦ ਲਈ ਸਮੁੰਦਰ ਸੰਕਟ ਬਣ ਜਾਵੇਗਾ ਇਸ ਸਿਲਸਿਲੇ ’ਚ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਸੰਯਕੁਤ ਰਾਸ਼ਟਰ ਦੀ ਅੰਤਰ ਸਰਕਾਰੀ ਸੰਮਤੀ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਰੇ ਦੇਸ਼ ਜੇਕਰ ਜਲਵਾਯੂ ਬਦਲਾਅ ਦੇ ਸਿਲਸਿਲੇ ’ਚ ਹੋਈ ਕਿਓਟੋ-ਸੰਧੀ ਦਾ ਪਾਲਣ ਕਰਦੇ ਹਨ। (Global Warming)
ਫਿਰ ਵੀ ਸੰਸਾਰਿਕ ਗਰੀਨ ਹਾਊਸ ਗੈਸ ਨਿਕਾਸੀ ’ਚ 2010 ਦੇ ਪੱਧਰ ਦੀ ਤੁਲਨਾ ’ਚ 2030 ਤੱਕ 10.6 ਫੀਸਦੀ ਤੱਕ ਦਾ ਵਾਧਾ ਹੋਵੇਗਾ ਨਤੀਜੇ ਵਜੋਂ ਤਾਪਮਾਨ ਵੀ 1.5 ਤੋਂ ਉੱਪਰ ਜਾਣ ਦੀ ਸੰਭਾਵਨਾ ਵਧ ਗਈ ਹੈ ਦੁਨੀਆ ’ਚ ਵਧਦੀਆਂ ਕਾਰਾਂ ਵੀ ਗਰਮੀ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਬਣਦੀਆਂ ਜਾ ਰਹੀਆਂ ਹਨ 2024 ’ਚ ਸੰਸਾਰਿਕ ਪੱਧਰ ’ਤੇ ਕਾਰਾਂ ਦੀ ਗਿਣਤੀ 1.475 ਬਿਲੀਅਨ ਮਾਪੀ ਜਾ ਰਹੀ ਹੈ ਭਾਵ ਹਰੇਕ 5.5 ਵਿਅਕਤੀਆਂ ’ਤੇ ਇੱਕ ਕਾਰ ਹੈ ਜੋ ਅੱਜ-ਕੱਲ੍ਹ ਪਿੰਡ-ਪਿੰਡ ਪ੍ਰਦੂਸ਼ਣ ਫੈਲਾਉਣ ਦਾ ਕੰਮ ਕਰ ਰਹੀ ਹੈ ਇਨ੍ਹਾਂ ’ਤੇ ਵੀ ਕੰਟਰੋਲ ਜ਼ਰੂਰੀ ਹੈ। (Global Warming)
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
ਆਲਮੀ ਤਪਸ਼ ਘਟਾਉਣ ਲਈ ਵਿਸ਼ਵ ਪੱਧਰੀ ਤਾਲਮੇਲ ਦੀ ਲੋੜ
Global Warming
ਵੈਨੇਜੁਐਲਾ ਆਪਣੇ ਸਾਰੇ ਗਲੇਸ਼ੀਅਰ ਗੁਆਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇੰਟਰਨੈਸ਼ਨਲ ਕਲਾਈਮੇਟ ਐਂਡ ਕ੍ਰਾਇਓਸਫੀਅਰ ਇਨੀਸ਼ੀਏਟਿਵ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੈਨੇਜੁਐਲਾ ਦਾ ਆਖਰੀ ਗਲੇਸ਼ੀਅਰ ਹੰਬੋਲਟ ਗਲੋਬਲ ਵਾਰਮਿੰਗ (Global Warming) ਕਾਰਨ ਸੁੰਗੜਦਾ-ਸੁੰਗੜਦਾ ਐਨਾ ਛੋਟਾ ਹੋ ਗਿਆ ਹੈ ਕਿ ਹੁਣ ਉਹ ਗਲੇਸ਼ੀਅਰ ਹੋਣ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦਾ। ਇਹ ਇੱਕ ਮਹੱਤਵਪੂਰਨ ਤੇ ਚਿੰਤਾਜਨਕ ਘਟਨਾ ਹੈ, ਕਿਉਂਕਿ ਕਦੇ ਵੈਨੇਜੁਐਲਾ ’ਚ ਛੇ ਗਲੇਸ਼ੀਅਰ ਹੁੰਦੇ ਸਨ। ਪਰ, ਗਲੋਬਲ ਵਾਰਮਿੰਗ ਤੇ ਜਲਵਾਯੂ ਬਦਲਾਅ ਕਾਰਨ ਇਨ੍ਹਾਂ ਦਾ ਆਕਾਰ ਹੌਲੀ-ਹੌਲੀ ਘੱਟ ਹੁੰਦਾ ਗਿਆ ਅਤੇ 2011 ਤੱਕ ਇਨ੍ਹਾਂ ’ਚੋਂ ਪੰਜ ਗਲੇਸ਼ੀਅਰ ਪੂਰੀ ਤਰ੍ਹਾਂ ਖਤਮ ਹੋ ਗਏ ਸਨ। ਹੁਣ ਹੰਬੋਲਟ ਗਲੇਸ਼ੀਅਰ ਦੇ ਵੀ ਖ਼ਤਮ ਹੋਣ ਨਾਲ ਵੈਨੇਜੁਐਲਾ ਗਲੇਸ਼ੀਅਰ ਤੋਂ ਸੱਖਣਾ ਦੇਸ਼ ਬਣ ਗਿਆ ਹੈ।
Also Read : Ferozepur News: ਮੋਬਾਇਲ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚੋਰੀ
ਗਲੇਸ਼ੀਅਰਾਂ ਦਾ ਪਿਘਲਣਾ ਨਾ ਸਿਰਫ਼ ਵਾਤਾਵਰਨ ਸੰਤੁਲਨ ਲਈ ਸਗੋਂ ਸਥਾਨਕ ਅਤੇ ਸੰਸਾਰਿਕ ਜਲ ਪ੍ਰਣਾਲੀਆਂ ਲਈ ਵੀ ਗੰਭੀਰ ਸਮੱਸਿਆ ਹੈ। ਗਲੇਸ਼ੀਅਰਾਂ ਦਾ ਪਿਘਲਣਾ ਸਮੁੰਦਰ ਪੱਧਰ ’ਚ ਵਾਧਾ, ਜਲ ਸਪਲਾਈ ’ਚ ਕਮੀ ਤੇ ਵੱਖ-ਵੱਖ ਵਾਤਾਵਰਣਕ ਪ੍ਰਣਾਲੀਆਂ ’ਚ ਬਦਲਾਅ ਲਿਆ ਸਕਦਾ ਹੈ। ਇਸ ਘਟਨਾ ਨੇ ਸੰਸਾਰਿਕ ਭਾਈਚਾਰੇ ਨੂੰ ਇਹ ਸੋਚਣ ’ਤੇ ਮਜ਼ਬੂਰ ਕੀਤਾ ਹੈ ਕਿ ਜਲਵਾਯੂ ਬਦਲਾਅ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤੁਰੰਤ ਅਤੇ ਠੋਸ ਕਦਮ ਚੁੱਕਣ ਦੀ ਲੋੜ ਹੈ। ਜੇਕਰ ਇਸੇ ਤਰ੍ਹਾਂ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਰਿਹਾ, ਤਾਂ ਇਹ ਪੂਰੀ ਧਰਤੀ ’ਤੇ ਡੂੰਘਾ ਪ੍ਰਭਾਵ ਪਾ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਕੁਦਰਤੀ ਵਾਤਾਵਰਨ ਸਗੋਂ ਮਨੁੱਖੀ ਸਮਾਜ ਵੀ ਪ੍ਰਭਾਵਿਤ ਹੋਵੇਗਾ।
‘ਰੈਫ੍ਰੀਜਰੇਟਰ’ ਵਾਂਗ ਕੰਮ | Global Warming
ਗਲੇਸ਼ੀਅਰ ਜੀਵਨ ਦੀ ਲਗਾਤਾਰਤਾ ਤੇ ਵਾਤਾਵਰਣ ਤੰਤਰ ਦੇ ਸੰਤੁਲਨ ਲਈ ਬੇਹੱਦ ਜ਼ਰੂਰੀ ਹਨ। ਇਹ ਬਰਫ ਦੀਆਂ ਵੱਡੀਆਂ ਚਾਦਰਾਂ ਹੁੰਦੀਆਂ ਹਨ ਜੋ ਹੌਲੀ-ਹੌਲੀ ਇੱਕ ਥਾਂ ਤੋਂ ਦੂਜੀ ਥਾਂ ’ਤੇ ਖਿਸਕਦੀਆਂ ਰਹਿੰਦੀਆਂ ਹਨ। ਗਲੇਸ਼ੀਅਰ ਸੂਰਜ ਦੀ ਵਧੇਰੇ ਗਰਮੀ ਨੂੰ ਪੁਲਾੜ ’ਚ ਮੋੜ ਕੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਗਲੇਸ਼ੀਅਰ ਧਰਤੀ ਲਈ ਇੱਕ ਤਰ੍ਹਾਂ ‘ਰੈਫ੍ਰੀਜਰੇਟਰ’ ਵਾਂਗ ਕੰਮ ਕਰਦੇ ਹਨ। ਗਲੇਸ਼ੀਅਰ ਵਿਸ਼ਵ ਦੇ ਤਾਜ਼ੇ ਪਾਣੀ ਦਾ ਇੱਕ ਮਹੱਤਵਪੂਰਨ ਸਰੋਤ ਹਨ। ਗਰਮੀਆਂ ’ਚ ਜਦੋਂ ਗਲੇਸ਼ੀਅਰ ਪਿਘਲਦੇ ਹਨ, ਤਾਂ ਉਹ ਨਦੀਆਂ ਅਤੇ ਝੀਲਾਂ ’ਚ ਪਾਣੀ ਦੀ ਸਪਲਾਈ ਕਰਦੇ ਹਨ, ਜਿਸ ਨਾਲ ਖੇਤੀ, ਪੀਣ ਵਾਲੇ ਪਾਣੀ ਅਤੇ ਪਾਣੀ ਬਿਜਲੀ ਉਤਪਾਦਨ ’ਚ ਸਹਾਇਤਾ ਮਿਲਦੀ ਹੈ।
Global Warming
ਗਲੇਸ਼ੀਅਰ ਕਾਰਬਨ ਸੋਖਣ ’ਚ ਵੀ ਭੂਮਿਕਾ ਨਿਭਾਉਂਦੇ ਹਨ। ਇਹ ਗ੍ਰੀਨ ਹਾਊਸ ਗੈਸਾਂ ਨੂੰ ਸੋਖਣ ’ਚ ਮੱਦਦ ਕਰਦੇ ਹਨ, ਜਿਸ ਨਾਲ ਵਾਯੂਮੰਡਲ ’ਚ ਇਸ ਦੀ ਮਾਤਰਾ ਕੰਟਰੋਲ ਰਹਿੰਦੀ ਹੈ। ਇਸ ਨਾਲ ਜਲਵਾਯੂ ਬਦਲਾਅ ਦੇ ਅਸਰ ਨੂੰ ਘੱਟ ਕਰਨ ’ਚ ਮੱਦਦ ਮਿਲਦੀ ਹੈ। ਹਾਲਾਂਕਿ, ਜਲਵਾਯੂ ਬਦਲਾਅ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਕਈ ਵਾਤਾਵਣਕ, ਸਮਾਜਿਕ ਤੇ ਆਰਥਿਕ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ। ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਤੇ ਜੀਵਾਸ਼ਮ ਈਂਧਨ ਦੇ ਦੋਹਨ ਕਾਰਨ ਧਰਤੀ ਦਾ ਔਸਤ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਗਲੇਸ਼ੀਅਰਾਂ ਦਾ ਪਿਘਲਣਾ ਜ਼ਾਰੀ ਹੈ। ਇਸ ਦੇ ਨਤੀਜੇ ਵਜੋਂ ਨਦੀਆਂ ਦਾ ਜਲ ਪੱਧਰ ਬੇਕਾਬੂ ਹੋ ਰਿਹਾ ਹੈ, ਸਮੁੰਦਰ ਦਾ ਪੱਧਰ ਵਧ ਰਿਹਾ ਹੈ ਤੇ ਕਈ ਵਾਤਾਵਰਣ ਤੰਤਰਾਂ ’ਤੇ ਉਲਟ ਅਸਰ ਪੈ ਰਿਹਾ ਹੈ।
ਗਲੇਸ਼ੀਅਰਾਂ ਦੀ ਔਸਤ ਮੋਟਾਈ
ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਅਨੁਸਾਰ, ਜਲਵਾਯੂ ਬਦਲਾਅ ਅਤੇ ਕਾਰਬਨ ਡਾਇਆਕਸਾਈਡ ਵਰਗੀਆਂ ਗ੍ਰੀਨ ਹਾਊਸ ਗੈਸਾਂ ਦੀ ਸੰਘਣਤਾ ਵਧਣ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ। ਸੰਯੁਕਤ ਰਾਸ਼ਟਰ ਅਨੁਸਾਰ, 1970 ਤੋਂ ਬਾਅਦ ਵਿਸ਼ਵ ਦੇ ਗਲੇਸ਼ੀਅਰਾਂ ਦੀ ਔਸਤ ਮੋਟਾਈ ਲਗਭਗ 30 ਮੀਟਰ ਘੱਟ ਹੋ ਗਈ ਹੈ। ਵਿਗਿਆਨੀਆਂ ਅਨੁਸਾਰ, ਗਲੇਸ਼ੀਅਰਾਂ ਦੇ ਪਿਘਲਣ ਦੀ ਸ਼ੁਰੂਆਤ 18ਵੀਂ ਸਦੀ ਦੇ ਅੱਧੋਂ ਬਾਅਦ ਸ਼ੁਰੂ ਹੋਈ ਉਦਯੋਗਿਕ ਕ੍ਰਾਂਤੀ ਦੇ ਨਤੀਜੇ ਵਜੋਂ ਹੋਈ।
ਉਦਯੋਗਿਕ ਕ੍ਰਾਂਤੀ ਤੋਂ ਬਾਅਦ ਫੈਕਟਰੀਆਂ- ਕਾਰਖਾਨਿਆਂ ਦੀ ਗਿਣਤੀ ਵਧਣ ਨਾਲ ਕਾਰਬਨ ਡਾਇਆਕਸਾਈਡ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਦੀ ਬੇਤਹਾਸ਼ਾ ਨਿਕਾਸੀ ਹੋਈ, ਜਿਸ ਨਾਲ 1900 ਦੇ ਬਾਅਦ ਤੋਂ ਦੁਨੀਆ ਭਰ ਦੇ ਗਲੇਸ਼ੀਅਰਾਂ ਦਾ ਪਿਘਲਣਾ ਸ਼ੁਰੂ ਹੋ ਗਿਆ। ਵਰਲਡ ਵਾਈਲਡਲਾਈਫ ਫੰਡ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਸਦੀ ਦੇ ਅੰਤ ਤੱਕ ਦੁਨੀਆ ਦੇ ਬਚੇ ਹੋਏ ਇੱਕ ਤਿਹਾਈ ਤੋਂ ਜ਼ਿਆਦਾ ਗਲੇਸ਼ੀਅਰ ਪਿਘਲ ਸਕਦੇ ਹਨ। ਜੇਕਰ ਕਾਰਬਨ ਨਿਕਾਸੀ ਦੀ ਮੌਜੂੂਦਾ ਦਰ ’ਚ ਕਟੌਤੀ ਨਾ ਕੀਤੀ ਗਈ ਤਾਂ 2040 ਤੱਕ ਆਰਕਟਿਕ ਖੇਤਰ ਗਰਮੀਆਂ ’ਚ ਬਰਫ ਰਹਿਤ ਹੋ ਸਕਦਾ ਹੈ।
ਛੋਟੇ ਦੀਪ ਦੇਸ਼ਾਂ ਲਈ ਗੰਭੀਰ ਖ਼ਤਰਾ
ਗਲੇਸ਼ੀਅਰਾਂ ਦੇ ਪਿਘਲਣ ਦੇ ਪ੍ਰਭਾਵਾਂ ਨੂੰ ਸਮਝਣਾ ਮਹੱਤਵਪੂਰਨ ਹੈ, ਕਿਉਂਕਿ ਇਹ ਇੱਕ ਵਿਆਪਕ ਅਤੇ ਗੁੰਝਲਦਾਰ ਮੁੱਦਾ ਹੈ ਜੋ ਕਈ ਕੁਦਰਤੀ ਅਤੇ ਮਨੁੱਖ ਨਿਰਮਿਤ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਦਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ‘ਸਟੇਟ ਆਫ਼ ਦਾ ਗਲੋਬਲ ਕਲਾਈਮੇਟ ਰਿਪੋਰਟ-2022’ ਅਨੁਸਾਰ, 2013 ਅਤੇ 2022 ਵਿਚਕਾਰ ਸਮੁੰਦਰ ਦਾ ਜਲ ਪੱਧਰ ਔਸਤਨ 4.62 ਮਿਲੀਮੀਟਰ ਹਰ ਸਾਲ ਵਧਿਆ ਹੈ, ਜੋ 1993 ਤੇ 2002 ਵਿਚਲੀ ਦਰ ਤੋਂ ਦੁੱਗਣਾ ਹੈ। ਵਧਦਾ ਸਮੁੰਦਰੀ ਜਲ ਪੱਧਰ ਕੰਢੀ ਸ਼ਹਿਰਾਂ ਅਤੇ ਛੋਟੇ ਦੀਪ ਦੇਸ਼ਾਂ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।
ਇੱਕ ਰਿਪੋਰਟ ਅਨੁਸਾਰ, ਸਮੁੰਦਰ ਪੱਧਰ ’ਚ ਇੱਕ ਮੀਟਰ ਦੇ ਵਾਧੇ ਨਾਲ ਮਾਲਦੀਵ ਦਾ 80 ਫੀਸਦੀ ਹਿੱਸਾ ਜਲਥਲ ਹੋ ਸਕਦਾ ਹੈ, ਜਿਸ ਨਾਲ ਉੱਥੋਂ ਦੇ ਨਿਵਾਸੀਆਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਵੇਗਾ। ਸਮੁੰਦਰ ਪੱਧਰ ’ਚ ਵਾਧੇ ਨਾਲ ਬੰਗਲਾਦੇਸ਼, ਭਾਰਤ ਅਤੇ ਇੰਡੋਨੇਸ਼ੀਆ ਦੇ 24 ਮਿਲੀਅਨ ਲੋਕ ਆਪਣੇ ਘਰਾਂ ਤੋਂ ਉੱਜੜ ਜਾਣਗੇ। ਇਹ ਉਜਾੜਾ ਮਨੁੱਖੀ ਸੰਕਟ ਨੂੰ ਜਨਮ ਦੇਵੇਗਾ, ਜਿਸ ’ਚ ਰਿਹਾਇਸ਼, ਖੁਰਾਕ ਸੁਰੱਖਿਆ ਅਤੇ ਸਵੱਛਤਾ ਵਰਗੀਆਂ ਬੁਨਿਆਦੀ ਲੋੜਾਂ ਦੀ ਗੰਭੀਰ ਕਮੀ ਹੋ ਸਕਦੀ ਹੈ। ਗਲੇਸ਼ੀਅਰਾ ਦੇ ਪਿਘਲਣ ਨਾਲ ਉਨ੍ਹਾਂ ’ਤੇ ਨਿਰਭਰ ਜਾਨਵਰਾਂ, ਜਿਵੇਂ ਧਰੁਵੀ ਭਾਲੂ ਅਤੇ ਪੇਂਗੁਇਨ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ ਅਲੋਪ ਹੋਣ ਨਾਲ ਅਲੋਪ ਹੋਣ ਦਾ ਖਤਰਾ ਹੈ।
Global Warming
ਸਮੁੰਦਰ ਦੇ ਜਲ ਪੱਧਰ ’ਚ ਵਾਧੇ ਨਾਲ ਮੈਂਗ੍ਰੋਵ ਜੰਗਲ ਅਤੇ ਉਸ ’ਚ ਰਹਿਣ ਵਾਲੀਆਂ ਸੈਂਕੜੇ ਪ੍ਰਜਾਤੀਆਂ ਅਲੋਪ ਹੋ ਸਕਦੀਆਂ ਹਨ। ਮੈਂਗ੍ਰੋਵ ਜੰਗਲਾਂ ਦੀ ਤਬਾਹੀ ਸਮੁੰਦਰੀ ਵਾਤਾਵਰਣਕ ਤੰਤਰ ਨੂੰ ਪ੍ਰਭਾਵਿਤ ਕਰੇਗੀ, ਉੁਥੇ ਕੰਢੀ ਖੇਤਰਾਂ ’ਚ ਹੜ੍ਹ ਅਤੇ ਕਟਾਅ ਨਾਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋਵੇਗਾ, ਜਿਸ ਨਾਲ ਆਰਥਿਕ ਲਾਗਤ ਵਧੇਗੀ। ਕੰਢੀ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਲਈ ਬੀਮੇ ਦੀਆਂ ਕੀਮਤਾਂ ਵਧਣਗੀਆਂ ਅਤੇ ਜਾਇਦਾਦ ਦੀਆਂ ਕੀਮਤਾਂ ਘਟਣਗੀਆਂ।
ਫਿਲਹਾਲ ਗਲੇਸ਼ੀਅਰਾਂ ਦੇ ਪਿਘਲਣ ਨਾਲ ਨਾ ਸਿਰਫ਼ ਸਮੁੰਦਰ ਪੱਧਰ ’ਚ ਵਾਧਾ ਹੁੰਦਾ ਹੈ, ਸਗੋਂ ਇਹ ਸੰਸਾਰਕ ਵਾਤਾਵਰਣਕ ਤੰਤਰ, ਮਨੁੱਖੀ ਸਮਾਜ ਅਤੇ ਆਰਥਿਕ ਸਥਿਰਤਾ ’ਤੇ ਵੀ ਡੂੰਘਾ ਅਸਰ ਪਾਉਂਦਾ ਹੈ। ਇਸ ਸਮੱਸਿਆ ਨਾਲ ਨਜਿਠਣ ਲਈ ਸੰਸਾਰਿਕ ਪੱਧਰ ’ਤੇ ਤਾਲਮੇਲਪੂਰਨ ਯਤਨਾਂ ਦੀ ਜ਼ਰੂਰਤ ਹੈ, ਜਿਸ ’ਚ ਕਾਰਬਨ ਨਿਕਾਸੀ ਨੂੰ ਘੱਟ ਕਰਨ, ਟਿਕਾਊ ਵਿਕਾਸ ਨੂੰ ਹੱਲਾਸ਼ੇਰੀ ਦੇਣ ਅਤੇ ਜਲਵਾਯੂ ਬਦਲਾਅ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਪਾਅ ਸ਼ਾਮਲ ਹਨ।
ਸੁਧੀਰ ਕੁਮਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਗਲੋਬਲ ਵਾਰਮਿੰਗ, ਗਲੇਸ਼ੀਅਰਾਂ ਦਾ ਪਿਘਲਣਾ ਤੇ ਪਾਕਿਸਤਾਨ ਦੇ ਹੜ੍ਹ!
ਗਲੋਬਲ ਵਾਰਮਿੰਗ, ਗਲੇਸ਼ੀਅਰਾਂ ਦਾ ਪਿਘਲਣਾ ਤੇ ਪਾਕਿਸਤਾਨ ਦੇ ਹੜ੍ਹ!
ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਸ ਵੇਲੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਭਿਆਨਕ ਹੜ੍ਹ ਸਦੀ ਵਿੱਚ ਇੱਕ-ਅੱਧ ਵਾਰ ਹੀ ਆਉਂਦੇ ਹਨ। ਉੱਥੋਂ ਦੀ ਵਾਤਾਵਰਨ ਮੰਤਰੀ ਸ਼ੈਰੀ ਰਹਿਮਾਨ ਨੇ ਦੱਸਿਆ ਹੈ ਕਿ ਇਨ੍ਹਾਂ ਹੜ੍ਹਾਂ ਕਾਰਨ ਪਾਕਿਸਤਾਨ ਦੀ ਇੱਕ-ਤਿਹਾਈ ਧਰਤੀ ਪਾਣੀ ਵਿੱਚ ਡੁੱਬ ਗਈ ਹੈ, 1000 ਤੋਂ ਵੱਧ ਲੋਕ ਮਾਰੇ ਗਏ ਹਨ, ਲੱਖਾਂ ਬੇਘਰ ਹੋ ਗਏ ਹਨ ਤੇ ਜਾਇਦਾਦ ਦਾ ਅਰਬਾਂ-ਖਰਬਾਂ ਦਾ ਨੁਕਸਾਨ ਹੋ ਚੁੱਕਾ ਹੈ।
ਕਈ ਦਿਨਾਂ ਤੱਕ ਹੋਈ ਇਸ ਭਿਆਨਕ ਬਾਰਸ਼ ਕਾਰਨ ਸਿੰਧ, ਕਾਬਲ ਤੇ ਸਵਾਤ ਦਰਿਆ ਸਮੇਤ ਪਾਕਿਸਤਾਨ ਦੀਆਂ ਜ਼ਿਆਦਾਤਰ ਨਦੀਆਂ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਪਾਣੀ ਦੇ ਰੂਪ ’ਚ ਆਈ ਇਸ ਆਫ਼ਤ ਕਾਰਨ ਸੂਬਾ ਪਖਤੂਨਵਾ (ਸੂਬਾ ਸਰਹੱਦ), ਸਿੰਧ ਅਤੇ ਬਲੋਚਿਸਤਾਨ ਬੁਰੀ ਤਰਾਂ ਬਰਬਾਦ ਹੋ ਚੁੱਕੇ ਹਨ। ਪਾਕਿਸਤਾਨ ਵਿੱਚ ਆਏ ਇਨ੍ਹਾਂ ਹੜ੍ਹਾਂ ਵਿੱਚ ਬਾਰਸ਼ ਤੋਂ ਇਲਾਵਾ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪਾਕਿਸਤਾਨ ਵਿੱਚ 7253 ਗਲੇਸ਼ੀਅਰ ਹਨ ਜੋ ਉੱਤਰੀ ਅਤੇ ਦੱਖਣੀ ਧਰੁਵ ਤੋਂ ਬਾਅਦ ਸੰਸਾਰ ਦੇ ਸਭ ਦੇਸ਼ਾਂ ਨਾਲੋਂ ਵੱਧ ਹਨ।
ਭਾਰਤ ਅਤੇ ਪਾਕਿਸਤਾਨ ਵਿੱਚ ਇਸ ਸਾਲ ਮਈ ਤੇ ਜੂਨ ਵਿੱਚ ਬਹੁਤ ਸਖਤ ਗਰਮੀ ਪਈ ਸੀ ਜਿਸ ਕਾਰਨ ਹਿਮਾਲਿਆ ਦੇ ਇਹ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗ ਪਏ ਸਨ। ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਉਪਰੋਕਤ ਦਰਿਆ ਇਸ ਪਾਣੀ ਨਾਲ ਨੱਕੋ-ਨੱਕ ਭਰ ਗਏ ਸਨ। ਜਦੋਂ ਬਾਰਸ਼ ਆਈ ਤਾਂ ਪਹਿਲਾਂ ਤੋਂ ਹੀ ਆਫਰੇ ਪਏ ਦਰਿਆ ਆਪਣੇ ਕਿਨਾਰੇ ਤੋੜ ਕੇ ਬਾਹਰ ਨਿੱਕਲ ਗਏ ਤੇ ਲੋਕਾਂ ਲਈ ਕਿਆਮਤ ਆ ਗਈ। ਪਖਤੂਨਵਾ ਸੂਬੇ ਦੀ ਚਿਤਰਾਲ ਵਾਦੀ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਜਿਸ ਦੇ ਨਜ਼ਦੀਕੀ ਪਰਬਤਾਂ ਵਿੱਚ 543 ਦੇ ਕਰੀਬ ਗਲੇਸ਼ੀਅਰ ਹਨ।
ਹਿਮਾਲਿਆ ਪਰਬਤ ਦੀ ਕੁੱਲ ਲੰਬਾਈ ਕਰੀਬ 3500 ਕਿ. ਮੀ. ਹੈ ਤੇ ਇਹ ਅਫਗਾਨਿਸਤਾਨ, ਪਾਕਿਸਤਾਨ, ਚੀਨ, ਨੇਪਾਲ, ਭੁਟਾਨ, ਮਿਆਂਮਾਰ ਅਤੇ ਭਾਰਤ ਦੇ ਵਿਸ਼ਾਲ ਇਲਾਕੇ ਵਿੱਚ ਫੈਲੇ ਹੋਏ ਹਨ। ਭਾਰਤ ਵਿੱਚ ਵੀ 7000 ਦੇ ਕਰੀਬ ਗਲੇਸ਼ੀਅਰ ਹਨ, ਜਿਨ੍ਹਾਂ ਦੇ ਗਲੋਬਲ ਵਾਰਮਿੰਗ ਕਾਰਨ ਪਿਘਲਣ ਨਾਲ ਬਿਆਸ, ਸਤਲੁਜ, ਗੰਗਾ ਅਤੇ ਬ੍ਰਹਮਪੁੱਤਰ ਦੇ ਪਾਣੀ ਵਿੱਚ ਵਰਨਣਯੋਗ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਕਾਰਨ ਹੀ ਸੰਨ 2021 ਵਿੱਚ ਉੱਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਇੱਕ ਗਲੇਸ਼ੀਅਰ ਝੀਲ ਦੇ ਟੁੱਟਣ ਕਰਕੇ 200 ਦੇ ਕਰੀਬ ਬੰਦੇ ਮਾਰੇ ਗਏ ਸਨ।
ਹਿਮਾਲਿਆ ਪਰਬਤਾਂ ਦਾ ਕਰੀਬ 42000 ਸੁਕੇਅਰ ਕਿ. ਮੀ. ਇਲਾਕਾ ਗਲੇਸ਼ੀਅਰਾਂ ਹੇਠ ਹੈ ਜਿਸ ਵਿੱਚੋਂ 25000 ਸੁਕੇਅਰ ਕਿ. ਮੀ. ਭਾਰਤ ਵਿੱਚ ਹੈ। ਹਿਮਾਲਿਆ ਪਰਬਤ ਉੱਤਰੀ ਅਤੇ ਦਖਣੀ ਧਰੁਵਾਂ ਤੋਂ ਬਾਅਦ ਸੰਸਾਰ ਦਾ ਸਭ ਤੋਂ ਵੱਡਾ ਬਰਫ ਜਮਾਊ ਖੇਤਰ ਹੈ। ਗਲੋਬਲ ਵਾਰਮਿੰਗ ਨਾਲ ਇਹ ਬਰਫ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਗਈ ਹੈ। ਇਸ ਨਾਲ ਭਵਿੱਖ ਵਿੱਚ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ ਬੇਮੌਸਮੇ ਹੜ੍ਹਾਂ ਦੇ ਬਹੁਤ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਲੋਬਲ ਵਾਰਮਿੰਗ ਕਾਰਨ ਮੌਸਮ ਦਾ ਮਿਜ਼ਾਜ਼ ਲਗਾਤਾਰ ਬਦਲ ਰਿਹਾ ਹੈ। ਅਜਿਹੇ ਇਲਾਕਿਆਂ ਵਿੱਚ ਜ਼ਿਆਦਾ ਬਾਰਸ਼ ਹੋ ਰਹੀ ਹੈ, ਜਿੱਥੇ ਪਹਿਲਾਂ ਘੱਟ ਜਾਂ ਨਾਂਹ ਦੇ ਬਰਾਬਰ ਹੁੰਦੀ ਸੀ। ਜਿਵੇਂ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਬਜਾਏ ਰਾਜਸਥਾਨ ਵਿੱਚ ਜ਼ਿਆਦਾ ਬਾਰਸ਼ਾਂ ਹੋ ਰਹੀਆਂ ਹਨ।
ਭਾਰਤ ਦੇ ਵਾਤਾਵਰਨ ਮੰਤਰਾਲੇ ਵੱਲੋਂ 2020 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਿਕ ਹਿਮਾਲਿਆ ਪਰਬਤੀ ਖੇਤਰ ਦਾ ਤਾਪਮਾਨ ਮੈਦਾਨੀ ਖੇਤਰ ਦੇ ਮੁਕਾਬਲੇ ਦੁੱਗਣੀ ਤੇਜ਼ੀ ਨਾਲ ਵਧ ਰਿਹਾ ਹੈ। ਹਿਮਾਲਿਆ ਖੇਤਰ ਦਾ ਔਸਤ ਤਾਪਮਾਨ 1951 ਤੋਂ 2019 ਤੱਕ 1.3 ਡਿਗਰੀ ਸੈਲਸੀਅਸ ਵਧਿਆ ਹੈ ਜਦੋਂਕਿ ਭਾਰਤ ਦੇ ਮੈਦਾਨੀ ਖੇਤਰ ਦਾ ਔਸਤ ਤਾਪਮਾਨ ਇਸ ਹੀ ਸਮੇਂ ਦੌਰਾਨ 0.7 ਡਿਗਰੀ ਵਧਿਆ ਹੈ।
ਇਸ ਵਾਧੇ ਕਾਰਨ ਹਿਮਾਲਿਆ ਦੇ ਕਈ ਖੇਤਰਾਂ ਵਿੱਚ ਬਰਫਬਾਰੀ ਘਟ ਗਈ ਹੈ ਤੇ ਗਲੇਸ਼ੀਅਰ ਸੁੰਗੜਦੇ ਜਾ ਰਹੇ ਹਨ। ਇੱਕ ਅਨੁਮਾਨ ਮੁਤਾਬਕ 21ਵੀਂ ਸਦੀ ਦੇ ਅੰਤ ਤੱਕ ਹਿਮਾਲਿਆ ਖੇਤਰ ਦਾ ਔਸਤ ਤਾਪਮਾਨ ਹੁਣ ਨਾਲੋਂ 5.2 ਡਿਗਰੀ ਜ਼ਿਆਦਾ ਵਧ ਜਾਵੇਗਾ। ਇਸ ਨਾਲ ਪਹਿਲਾਂ ਤਾਂ ਉੱਤਰੀ ਭਾਰਤ ਦੇ ਜ਼ਿਆਦਾਤਰ ਦਰਿਆਵਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਵੇਗੀ ਤੇ ਬਾਅਦ ਵਿੱਚ ਗਲੇਸ਼ੀਅਰਾਂ ਦੀ ਅਣਹੋਂਦ ਕਾਰਨ ਇਹ ਦੱਖਣੀ ਭਾਰਤ ਦੇ ਦਰਿਆਵਾਂ ਵਾਂਗ ਬਰਸਾਤੀ ਨਦੀਆਂ ਬਣ ਕੇ ਰਹਿ ਜਾਣਗੇ। ਇਸ ਕਾਰਨ ਖੇਤੀਬਾੜੀ ਤੇ ਉਦਯੋਗ ਤਬਾਹੀ ਦੇ ਕਿਨਾਰੇ ’ਤੇ ਪਹੁੰਚ ਜਾਣਗੇ।
ਹਿਮਾਲਿਆ ਦੇ ਗਲੇਸ਼ੀਅਰ ਹਰ ਸਾਲ ਦਰਿਆਵਾਂ ਨੂੰ 86 ਲੱਖ ਘਣ ਮੀਟਰ ਪਾਣੀ ਮੁਹੱਈਆ ਕਰਦੇ ਹਨ। ਪਰ ਗਲੋਬਲ ਵਾਰਮਿੰਗ ਕਾਰਨ ਉਨ੍ਹਾਂ ਦੀ ਸਮਰੱਥਾ ਦਿਨੋ-ਦਿਨ ਘਟਦੀ ਜਾ ਰਹੀ ਹੈ। ਇਸਰੋ ਦੀ ਇੱਕ ਰਿਪੋਰਟ ਮੁਤਾਬਕ 2001 ਤੋਂ ਲੈ ਕੇ 2016 ਤੱਕ, ਸਿਰਫ 15 ਸਾਲਾਂ ਵਿੱਚ ਗੰਗਾ ਨਦੀ ਦਾ ਉਦਗਮ ਸਥਲ ਗੰਗੋਤਰੀ ਗਲੇਸ਼ੀਅਰ ਕਰੀਬ .23 ਸੁਕੇਅਰ ਕਿ.ਮੀ. ਸੁੰਗੜ ਗਿਆ ਹੈ। 2016 ਤੋਂ ਬਾਅਦ ਇਹ ਰਫਤਾਰ ਹੋਰ ਵੀ ਤੇਜ਼ ਹੋ ਗਈ ਹੈ।
ਇਸੇ ਤਰ੍ਹਾਂ ਮਾਊਂਟ ਐਵਰੈਸਟ ਦੇ ਖੇਤਰ ਦੇ ਗਲੇਸ਼ੀਅਰ ਵੀ ਖਤਰਨਾਕ ਹੱਦ ਤੱਕ ਸੁੰਗੜ ਗਏ ਹਨ। ਵਾਤਾਵਰਨ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਪਿਛਲੇ 40 ਸਾਲਾਂ ਵਿੱਚ ਹਿਮਾਲਿਆ ਦੇ ਗਲੇਸ਼ੀਅਰ ਆਪਣਾ 13% ਭਾਗ ਗਵਾ ਚੁੱਕੇ ਹਨ। ਇਸ ਸਦੀ ਦੇ ਅੰਤ ਤੱਕ ਹਿਮਾਲਿਆ ਪਰਬਤਾਂ ਦੇ 2.6 ਤੋਂ 4.6 ਡਿਗਰੀ ਸੈਲਸੀਅਸ ਤੱਕ ਹੋਰ ਗਰਮ ਹੋ ਜਾਣ ਦਾ ਖਤਰਾ ਹੈ ਜੋ ਵਾਤਾਵਰਨ ਅਤੇ ਖੇਤੀਬਾੜੀ ’ਤੇ ਸਖਤ ਮਾਰੂ ਪ੍ਰਭਾਵ ਪਾਉਣਗੇ। ਪਾਕਿਸਤਾਨ ਵਿੱਚ ਜੋ ਕੁਝ ਹੋਇਆ ਹੈ, ਉਹ ਇਸ ਆਉਣ ਵਾਲੀ ਪਰਲੋ ਦਾ ਇੱਕ ਛੋਟਾ ਜਿਹਾ ਨਮੂਨਾ ਹੈ।
ਇਸ ਗਲੋਬਲ ਵਾਰਮਿੰਗ ਤੇ ਵਾਤਾਵਰਨ ਤਬਦੀਲੀ ਦੇ ਸਭ ਤੋਂ ਮਾਰੂ ਪ੍ਰਭਾਵ ਭਾਰਤ ਅਤੇ ਪਾਕਿਸਤਾਨ ’ਤੇ ਪੈਣੇ ਹਨ। ਪਰ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਇਸ ਮੁਸੀਬਤ ਵੱਲ ਕੋਈ ਧਿਆਨ ਨਹੀਂ ਹੈ। ਪਾਕਿਸਤਾਨ ਜਦੋਂ ਦਾ ਬਣਿਆ ਹੈ, ਰਾਜਨੀਤਕ ਅਸਥਿਰਤਾ ਦਾ ਸ਼ਿਕਾਰ ਹੈ। ਇੱਕ-ਅੱਧੇ ਨੂੰ ਛੱਡ ਕੇ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ। ਇਸ ਅਸਫਲ ਦੇਸ਼ ਦੇ ਨੇਤਾਵਾਂ ਕੋਲ ਗਲੋਬਲ ਵਾਰਮਿੰਗ ਵਰਗੇ ਵਿਸ਼ੇ ’ਤੇ ਸੋਚਣ ਦਾ ਵਿਹਲ ਹੀ ਨਹੀਂ ਹੈ।
ਅਜਿਹਾ ਹੀ ਹਾਲ ਭਾਰਤ ਦਾ ਵੀ ਹੈ। ਇੱਥੇ ਵੀ ਗਲੋਬਲ ਵਾਰਮਿੰਗ ਵੱਲ ਸਾਡਾ ਬਿਲਕੁਲ ਵੀ ਧਿਆਨ ਨਹੀਂ ਹੈ। ਕਰੋੜਾਂ ਫੈਕਟਰੀਆਂ, ਗੱਡੀਆਂ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਦੇ ਧੂੰਏਂ ਰਾਹੀਂ ਬਿਨਾਂ ਕਿਸੇ ਡਰ-ਭੈਅ ਦੇ ਰੋਜ਼ਾਨਾ ਕਰੋੜਾਂ ਟਨ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿੱਚ ਮਿਲਾਈਆਂ ਜਾ ਰਹੀਆਂ ਹਨ।
2019 ਵਿੱਚ ਹੋਏ ਇੱਕ ਸਰਵੇ ਮੁਤਾਬਕ ਦੁਨੀਆਂ ਦੇ 30 ਸਭ ਤੋਂ ਗੰਦੀ ਹਵਾ ਵਾਲੇ ਸ਼ਹਿਰਾਂ ਵਿੱਚੋਂ 21 ਭਾਰਤ ਵਿੱਚ ਹਨ। ਕਿਸੇ ਵੀ ਦੇਸ਼ ਦੇ ਜੰਗਲ ਉਸ ਦੇ ਫੇਫੜੇ ਮੰਨੇ ਜਾਂਦੇ ਹਨ। ਅਸੀਂ ਨਵੇਂ ਜੰਗਲ ਲਾਉਣੇ ਤਾਂ ਕੀ ਸਨ, ਵਿਕਾਸ ਦੇ ਨਾਂਅ ’ਤੇ ਪੁਰਾਣੇ ਵੀ ਨਸ਼ਟ ਕਰ ਦਿੱਤੇ ਹਨ। ਹਿਮਾਲਿਆ ਪਰਬਤਾਂ ਨੂੰ ਹਰੇ ਜੰਗਲਾਂ ਦੀ ਬਜਾਏ ਕੰਕਰੀਟ ਦੇ ਜੰਗਲ ਵਿੱਚ ਬਦਲ ਦਿੱਤਾ ਹੈ। ਸ਼ਿਮਲੇ ਵਰਗੇ ਜਿਹੜੇ ਹਿਲ ਸਟੇਸ਼ਨ 20-22 ਸਾਲ ਪਹਿਲਾਂ ਤੱਕ ਹਰੇ-ਭਰੇ ਸਨ, ਉੱਥੇ ਹੁਣ ਸਾਰੇ ਪਾਸੇ ਬਹੁ ਮੰਜ਼ਿਲਾ ਫਲੈਟ ਦਿਖਾਈ ਦਿੰਦੇ ਹਨ। ਰੋਹਤਾਂਗ ਦਰੇ ਵਰਗੇ ਅਨੇਕਾਂ ਦਰਸ਼ਨੀ ਸਥਾਨਾਂ ਤੋਂ ਬਰਫ ਸਦਾ ਲਈ ਗਾਇਬ ਹੋ ਚੁੱਕੀ ਹੈ।
ਹੁਣ ਕੁਦਰਤ ਵੀ ਬਦਲਾ ਲੈਣ ’ਤੇ ਉਤਾਰੂ ਹੋ ਗਈ ਹੈ। ਹਿਮਾਲਿਆ ਪਰਬਤਾਂ ’ਤੇ ਭਿ੍ਰਸ਼ਟਾਚਾਰ ਕਾਰਨ ਅੰਨੇ੍ਹਵਾਹ ਹੋ ਰਹੇ ਸ਼ਹਿਰੀਕਰਨ ਨਾਲ ਪਹਾੜ ਅਸਥਿਰ ਹੋ ਗਏ ਹਨ। ਹਰ ਸਾਲ ਪਹਾੜ ਖਿਸਕਣ, ਬੱਦਲ ਫਟਣ ਤੇ ਅਚਾਨਕ ਆਉਣ ਵਾਲੇ ਹੜ੍ਹਾਂ ਵਿੱਚ ਬੇਹਿਸਾਬ ਵਾਧਾ ਹੋ ਰਿਹਾ ਹੈ। ਨੈਨੀਤਾਲ ਸ਼ਹਿਰ ਦਾ ਇੱਕ ਵੱਡਾ ਹਿੱਸਾ ਪਹਾੜ ਖਿਸਕਣ ਨਾਲ ਤਬਾਹ ਹੋ ਚੁੱਕਾ ਹੈ ਤੇ ਨਵੇਂ ਇਲਾਕਿਆਂ ਲਈ ਖਤਰਾ ਪੈਦਾ ਹੋ ਗਿਆ ਹੈ। ਕੰਕਰੀਟ ਦਾ ਬੇਹਿਸਾਬ ਭਾਰ ਪੈਣ ਕਾਰਨ ਬਲੀਆਨਾਲਾ, ਚਾਈਨਾ ਟਾਪ, ਟਿਫਿਨ ਟਾਪ ਤੇ ਨੈਨਾ ਟਾਪ ਪਹਾੜਾਂ ਵਿੱਚ ਵੱਡੇ-ਵੱਡੇ ਪਾੜ ਪੈ ਗਏ ਹਨ ਤੇ ਇਹ ਕਿਸੇ ਵੇਲੇ ਵੀ ਢਹਿ ਕੇ ਨੈਨੀਤਾਲ ਦੇ ਵੱਡੇ ਹਿੱਸੇ ਨੂੰ ਗਰਕ ਕਰ ਸਕਦੇ ਹਨ। ਇਹੀ ਹਾਲ ਹੋਰ ਪਹਾੜੀ ਸ਼ਹਿਰਾਂ ਦਾ ਹੈ।
ਭਾਰਤ ਨੂੰ ਇਸ ਵੇਲੇ ਚੋਣ ਰਾਜਨੀਤੀ ਵਾਸਤੇ ਜਾਤੀਵਾਦ ਅਤੇ ਧਾਰਮਿਕ ਫਿਰਕਾਪ੍ਰਸਤੀ ਵਾਲੀਆਂ ਨੀਤੀਆਂ ਛੱਡ ਕੇ ਇਸ ਆ ਰਹੀ ਅਟੱਲ ਮੁਸੀਬਤ ਵੱਲ ਧਿਆਨ ਦੇਣਾ ਚਾਹੀਦਾ ਹੈ। ਟੀ. ਵੀ. ਚੈਨਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੀ. ਆਰ. ਪੀ. ਵਧਾਉਣ ਲਈ 24 ਘੰਟੇ ਬਹਿਸਾਂ ਵਾਲੇ ਪ੍ਰੋਗਰਾਮ ਵਿਖਾਉਣ ਦੀ ਬਜਾਏ ਸਰਕਾਰ ਦਾ ਧਿਆਨ ਇਸ ਨਾਜ਼ੁਕ ਮੁੱਦੇ ਵੱਲ ਦਿਵਾਉਣ। ਕਿਉਂਕਿ ਜੇ ਅਸੀਂ ਬਿੱਲੀ ਵੇਖ ਕੇ ਕਬੂਤਰ ਵਾਂਗ ਅੱਖਾਂ ਮੀਟ ਛੱਡੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਹੋਰ ਵੀ ਜ਼ਿਆਦਾ ਭੁੱਖਮਰੀ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਭਿਆਨਕ ਮੁਸੀਬਤਾਂ ਵਿੱਚ ਘਿਰ ਜਾਵੇਗਾ।
ਪੰਡੋਰੀ ਸਿੱਧਵਾਂ , ਮੋ. 95011-00062
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਗਲੋਬਲ ਵਾਰਮਿੰਗ ਧਰਤੀ ਲਈ ਖ਼ਤਰਾ
ਗਲੋਬਲ ਵਾਰਮਿੰਗ ਧਰਤੀ ਲਈ ਖ਼ਤਰਾ
ਹਰ ਰੋਜ਼ ਪਾਰਾ ਵਧਦਾ ਜਾ ਰਿਹਾ ਹੈ ਤੇ ਪਿਛਲੇ ਕਈ ਵਰ੍ਹਿਆਂ ਦੇ ਰਿਕਾਰਡ ਟੁੱਟ ਰਹੇ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਉੱਤਰ-ਪੱਛਮੀ ਭਾਰਤ ਲਈ ਜਾਰੀ ਕੀਤੀ ਗਈ ਤਾਜ਼ਾ ਓਰੇਂਜ ਚਿਤਾਵਨੀ, ਜਦਕਿ ਰਾਜਸਥਾਨ ਲਈ ਰੈੱਡ ਅਲਰਟ ਦੀਆਂ ਖਬਰਾਂ ਨੇ ਤਾਂ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ। ਇਸ ਕਹਿਰ ਦੀ ਗਰਮੀ ਨੇ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਬੇਜ਼ੁਬਾਨੇ ਪਸ਼ੂਆਂ, ਪੰਛੀਆਂ ਅਤੇ ਬਨਸਪਤੀ ’ਤੇ ਇਸ ਦਾ ਮਾਰੂ ਪ੍ਰਭਾਵ ਪੈ ਰਿਹਾ ਹੈ।
ਜੇਕਰ ਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਧਰਤੀ ’ਤੇ ਵਧ ਰਿਹਾ ਤਾਪਮਾਨ ਖ਼ਤਰੇ ਦੀ ਘੰਟੀ ਹੈ। ਧਰਤੀ ਦਾ ਜਿੰਨਾ ਤਾਪਮਾਨ ਵਧੇਗਾ, ਓਨੀਆਂ ਗਰਮ ਲਹਿਰਾਂ ਵੀ ਵਧਣਗੀਆਂ ਅਤੇ ਪਿੰਡੇ ਲੂਹਣ ਵਾਲੀ ਲੂ ਵਧੇਗੀ, ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦੇਵੇਗੀ। ਭਾਰਤ ਵਾਂਗ ਜਰਮਨੀ ਵਿਚ ਵੀ ਅੱਜ-ਕੱਲ੍ਹ ਗਰਮੀਆਂ ਦਾ ਮੌਸਮ ਹੈ ਪਰ ਜਿੰਨੀ ਗਰਮੀ ਭਾਰਤ ਵਿਚ ਪੈ ਰਹੀ ਹੈ, ਉਸ ਦਾ ਇਸ ਨਾਲ ਕੋਈ ਮੁਕਾਬਲਾ ਨਹੀਂ। ਭਾਰਤ ਵਿਚ ਤਾਂ ਜੇ ਤਾਪਮਾਨ 30 ਡਿਗਰੀ ਸੈਲਸੀਅਸ ਦੇ ਪਾਰ ਚਲਾ ਜਾਵੇ ਤਾਂ ਉਸ ਨੂੰ ਅਤਿ ਦੀ ਗਰਮੀ ਮੰਨ ਲਿਆ ਜਾਂਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਨੂੰ ਆਮ ਖੇਤਰਾਂ ਨਾਲੋਂ ਜ਼ਿਆਦਾ ਗਰਮ ਮੰਨਿਆ ਜਾਂਦਾ ਹੈ, ਇੱਥੇ ਵੀ ਪਿਛਲੇ ਕਈ ਦਿਨਾਂ ਤੋਂ ਤਾਪਮਾਨ 49 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ।ਭਾਰਤ ਹਰ ਸਾਲ ਇੰਝ ਹੀ ਤਪਦਾ ਹੈ ਤੇ ਤੁਸੀਂ ਮਹਿਸੂਸ ਵੀ ਕਰ ਰਹੇ ਹੋਵੋਗੇ ਕਿ ਗਰਮੀ ਦੀ ਇਹ ਤਪਸ਼ ਲਗਾਤਾਰ ਵਧ ਰਹੀ ਹੈ।
ਇਸ ਵਧ ਰਹੀ ਗਰਮੀ ਦਾ ਕਾਰਨ ਕੀ ਹੈ? ਕਾਰਨ ਉਹੀ ਹੈ ਜਿਸ ਦੀ ਚਰਚਾ ਹਰ ਕੋਈ ਕਰਦਾ ਹੈ- ਜਲਵਾਯੂ ਪਰਿਵਰਤਨ। ਇਸ ਜਲਵਾਯੂ ਪਰਿਵਰਤਨ ਕਾਰਨ ਵਧ ਰਹੀ ਗਰਮੀ ਨੇ ਭਾਰਤ ਵਿਚ ਹੀ ਨਹੀਂ ਸਗੋਂ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਹਾਹਾਕਾਰ ਮਚਾਈ ਹੋਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੱਖਣੀ ਏਸ਼ੀਆ ਵਿਚ ਗਰਮੀ ਦਾ ਮੌਸਮ ਹਮੇਸ਼ਾਂ ਹੀ ਮੁਸ਼ਕਲਾਂ ਲੈ ਕੇ ਆਉਂਦਾ ਹੈ ਭਾਰਤ ਦੁਨੀਆ ਦੇ ਸਭ ਤੋਂ ਗਰਮ ਸਥਾਨਾਂ ਵਿਚੋਂ ਇੱਕ ਹੈ, ਜਿੱਥੇ ਦੇਸ਼ ਦੇ ਕਰੋੜਾਂ ਲੋਕ ਜਾਨਲੇਵਾ ਗਰਮੀ ਅੱਗੇ ਬੇਵੱਸ ਹਨ, ਉੱਥੇ ਹੀ ਗਰਮ ਮੌਸਮ ਦਾ ਇਹ ਕਹਿਰ ਉਹਨਾਂ ਲਈ ਕਈ ਤਰ੍ਹਾਂ ਦੇ ਹੋਰ ਸੰਕਟ ਵੀ ਨਾਲ ਲੈ ਕੇ ਆਉਂਦਾ ਹੈ, ਜਿਵੇਂ: ਬਿਜਲੀ ਤੇ ਪਾਣੀ ਦੀ ਕਿੱਲਤ, ਬਿਮਾਰੀਆਂ ਦਾ ਖ਼ਤਰਾ, ਫ਼ਸਲਾਂ ਦਾ ਨੁਕਸਾਨ ਤੇ ਉਸ ਕਾਰਨ ਭੁੱਖਮਰੀ ਵਰਗਾ ਸੰਤਾਪ।
ਹਾਲ ਹੀ ਵਿਚ ਮੌਸਮ ਨਾਲ ਜੁੜੇ ਇਤਿਹਾਸਕ ਡੇਟਾ ਦਾ ਜਦੋਂ ਵਿਸ਼ਲੇਸ਼ਣ ਕੀਤਾ ਗਿਆ ਤਾਂ ਸਿੱਟਾ ਨਿੱਕਲਿਆ ਕਿ ਭੂਗੋਲਿਕ ਤੌਰ ’ਤੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੀ ਲੂ 100 ਸਾਲ ਵਿਚ ਕਦੀ ਇੱਕ ਵਾਰ ਚੱਲਦੀ ਹੈ। ਮਨੁੱਖੀ ਗਤੀਵਿਧੀਆਂ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਕਾਰਨ ਇਸ ਤਰ੍ਹਾਂ ਦੀ ਲੂ ਦੀ ਸੰਭਾਵਨਾ 30 ਗੁਣਾ ਵਧ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਵਧਦੀ ਗਰਮੀ ਨੂੰ ਰੋਕਣਾ ਹੈ
ਤਾਂ ਦੁਨੀਆ ਨੂੰ ਨਾ ਸਿਰਫ਼ ਗ੍ਰੀਨਹਾਊਸ ਗੈਸਾਂ (ਮੀਥੇਨ, ਕਾਰਬਨ ਡਾਈਆਕਸਾਈਡ, ਕਲੋਰੋ-ਫਲੋਰੋ) ਦੀ ਵਰਤੋਂ ਨੂੰ ਘੱਟ ਕਰਨਾ ਹੋਵੇਗਾ ਸਗੋਂ ਇਸ ਦੇ ਖ਼ਤਰਨਾਕ ਹਾਨੀਕਾਰਕ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਵੀ ਖ਼ੁਦ ਨੂੰ ਤਿਆਰ ਕਰਨਾ ਪਵੇਗਾ। ਬੱਚੇ ਅਤੇ ਬੁਜ਼ਰਗਾਂ ਨੂੰ ਇਸ ਗਰਮੀ ਵਿਚ ਸਭ ਤੋਂ ਜ਼ਿਆਦਾ ਬਚਣ ਦੀ ਜ਼ਰੂਰਤ ਹੈ। ਇਨ੍ਹਾਂ ਤੋਂ ਇਲਾਵਾ ਜੇਕਰ ਗਰਮੀ ਦਾ ਮੌਸਮ ਸਭ ਤੋਂ ਵੱਡੀ ਚੁਣੌਤੀ ਬਣ ਕਿਸੇ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਉਹ ਹਨ- ਬਸਤੀਆਂ ਤੇ ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਲੋਕ ਕਿਉਂਕਿ ਉਹਨਾਂ ਕੋਲ ਨਾ ਤਾਂ ਲੋੜੀਂਦੀ ਬਿਜਲੀ ਦੀ ਵਿਵਸਥਾ ਹੁੰਦੀ ਹੈ ਅਤੇ ਨਾ ਹੀ ਪਾਣੀ ਦੀ। ਅਕਸਰ ਸਾਫ਼-ਸਫ਼ਾਈ ਦੀ ਕਮੀ ਕਰਕੇ ਉੱਥੇ ਬਿਮਾਰੀ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਭਾਰਤ ਵਿਚ ਆਮ ਤੌਰ ’ਤੇ ਮਈ ਅਤੇ ਜੂਨ ਦੇ ਮਹੀਨੇ ਵਿਚ ਲੂ ਚੱਲਦੀ ਹੈ ਪਰ ਇਸ ਸਾਲ 2022 ਵਿਚ ਹੀ ਗਰਮੀ ਮਾਰਚ ਮਹੀਨੇ ਤੋਂ ਹੀ ਆਪਣੇ ਰੰਗ ਦਿਖਾਉਣ ਲੱਗ ਪਈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਮਾਰਚ ਮਹੀਨੇ ਤੋਂ ਹੀ ਪੈਣ ਵਾਲੀ ਗਰਮੀ ਨੇ 122 ਸਾਲਾਂ ਦਾ ਰਿਕਾਰਡ ਤੋੜਿਆ ਹੈ, ਨਾਲ ਹੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਆਉਣ ਵਾਲੀ ਗਰਮੀ ਹੋਰ ਨਵੇਂ ਰਿਕਾਰਡ ਬਣਾ ਸਕਦੀ ਹੈ। ਇਸ ਦਾ ਮਤਲਬ ਕਿ ਕਰੋੜਾਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਤਿਆਰ ਰਹਿਣਾ ਪਵੇਗਾ
ਉਤਪਾਦਨ ਵਿਚ ਆਈ ਗਿਰਾਵਟ ਨੂੰ ਦੇਖਦੇ ਹੋਏ ਸਰਕਾਰ ਦਾ ਇਹ ਪਹਿਲਾਂ ਫ਼ਰਜ਼ ਸੀ ਕਿ ਦੇਸ਼ ਦੀ ਜਨਤਾ ਲਈ ਖਾਧ ਪਦਾਰਥਾਂ ਦੇ ਭੰਡਾਰ ਨੂੰ ਸੁਰੱਖਿਅਤ ਕੀਤਾ ਜਾਵੇ। ਇਸ ਲਈ ਕਣਕ ਦੀ ਬਰਾਮਦ ਨੂੰ ਰੋਕ ਦਿੱਤਾ ਗਿਆ ਜਿਸ ਕਾਰਨ ਘਰੇਲੂ ਬਾਜ਼ਾਰ ਵਿਚ ਕਣਕ ਦੀ ਕੀਮਤ ਘਟ ਗਈ ਅਤੇ ਇਸ ਦੀ ਸਿੱਧੀ ਮਾਰ ਕਿਸਾਨਾਂ ਨੂੰ ਝੱਲਣੀ ਪਈ ਪਰ ਨਾਲ ਹੀ ਕੌਮਾਂਤਰੀ ਬਾਜ਼ਾਰ ਵਿਚ ਇਸੇ ਕਣਕ ਦੀ ਕੀਮਤ ਅਸਮਾਨ ਤੱਕ ਪਹੁੰਚ ਗਈ। ਯੂਕਰੇਨ ਵਿਚ ਯੁੱਧ ਕਾਰਨ ਕਣਕ ਦੀ ਸਪਲਾਈ ਰੁਕ ਗਈ ਹੈ। ਕਣਕ ਦੇ ਵੱਡੇ-ਵੱਡੇ ਉਤਪਾਦਕ ਯੂਕਰੇਨ ਦੀਆਂ ਬੰਦਰਗਾਹਾਂ ਉੱਤੇ ਜਾਂ ਤਾਂ ਤਬਾਹ ਹੋ ਗਏ ਹਨ ਜਾਂ ਫਿਰ ਠੱਪ ਪਏ ਹਨ।
ਇਸੇ ਤਰ੍ਹਾਂ ਗਰਮੀ ਦਾ ਮਾਰੂ ਪ੍ਰਭਾਵ ਫਲਾਂ ਦੇ ਰਾਜੇ ਅੰਬ ਦੀ ਮਿਠਾਸ ਤੇ ਪੈਦਾਵਾਰ ਨੂੰ ਘੱਟ ਕਰਨ ਲਈ ਜ਼ਿੰਮੇਵਾਰ ਰਿਹਾ ਹੈ। ਗੁਜਰਾਤ ਦਾ ਵਣ-ਥਲੀ ਖੇਤਰ ਕੇਸਰ ਅੰਬਾਂ ਦੀ ਪੈਦਾਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ 10-15 ਸਾਲ ਪਹਿਲਾਂ ਅੰਬਾਂ ਦਾ ਹਰ ਰੁੱਖ ਅੰਬਾਂ ਨਾਲ ਲੱਦਿਆ ਹੁੰਦਾ ਸੀ ਪਰ ਜਲਵਾਯੂ ਪਰਿਵਰਤਨ ਕਰਕੇ ਹੁਣ ਇਨ੍ਹਾਂ ਰੁੱਖਾਂ ਉੱਪਰ ਪੱਤੇ ਹੀ ਦਿਖਾਈ ਦੇ ਰਹੇ ਹਨ। ਪਿਛਲੇ 3-4 ਸਾਲਾਂ ਤੋਂ ਗਰਮੀ ਕਰਕੇ ਅੰਬਾਂ ਦੀ ਖੇਤੀ ਲਗਭਗ ਜ਼ੀਰੋ ਹੀ ਹੋ ਗਈ, ਨਾ ਸਿਰਫ਼ ਪੈਦਾਵਾਰ ਸਗੋਂ ਅੰਬ ਦੀ ਕੁਆਲਿਟੀ ਵਿਚ ਵੀ ਗਿਰਾਵਟ ਆ ਰਹੀ ਹੈ ਜਿਸ ਦਾ ਕਾਰਨ ਵਿਗਿਆਨੀਆਂ ਨੇ ਦਿਨ-ਰਾਤ ਵਧਦੇ ਤਾਪਮਾਨ ਨੂੰ ਦੱਸਿਆ ਹੈ। ਖੇਤੀਬਾੜੀ ਵਿਭਾਗ ਅਨੁਸਾਰ ਅੰਬਾਂ ਨੂੰ ਬੂਰ ਪੈਣ ਲਈ ਘੱਟ ਤਾਪਮਾਨ ਅਤੇ ਅੰਬਾਂ ਨੂੰ ਪੱਕਣ ਲਈ ਵਧ ਤੇ ਗਰਮ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਸਾਲ ਮਾਰਚ ਮਹੀਨੇ ਤੋਂ ਹੀ ਵਧੇ ਤਾਪਮਾਨ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ।
ਇਹ ਭਿਆਨਕ ਗਰਮੀ ਜਲ ਸੰਕਟ ਨੂੰ ਵੀ ਵਧਾ ਰਹੀ ਹੈ।¿; ਪਾਣੀ ਦੀ ਗੰਭੀਰ ਕਮੀ ਦੀ ਤ੍ਰਾਸਦੀ ਦੇ ਸ਼ਿਕਾਰ ਹਨ। ਮਨੁੱਖਾਂ ਦੇ ਨਾਲ-ਨਾਲ ਜੀਵ-ਜੰਤੂਆਂ ਲਈ ਜਲ ਸ੍ਰੋਤ ਰਹੇ ਤਲਾਬ ਵੀ ਗਰਮੀ ਕਾਰਨ ਸੁੱਕ ਰਹੇ ਹਨ। ਜਲਵਾਯੂ ਪਰਿਵਰਤਨ ਕਾਰਨ ਵਰਖਾ ਦਾ ਕੁਦਰਤੀ ਚੱਕਰ ਵੀ ਬਦਲ ਰਿਹਾ ਹੈ ਜਿਸ ਕਾਰਨ ਜ਼ਮੀਨ ਪਾਣੀ ਲਈ ਤਰਸ ਜਾਂਦੀ ਹੈ ਤੇ ਸੋਕਾ ਮਨੁੱਖ ਲਈ ਸਰਾਪ ਬਣ ਜਾਂਦਾ ਹੈ। ਵਰਖਾ ਦੇ ਇਸ ਕੁਦਰਤੀ ਚੱਕਰ ਵਿਚ ਆਏ ਪਰਿਵਰਤਨ ਕਾਰਨ ਕਈ ਥਾਵਾਂ ਉੱਪਰ ਜ਼ਿਆਦਾ ਵਰਖਾ ਕਾਰਨ ਹੜ੍ਹ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਹ ਜਲਵਾਯੂ ਪਰਿਵਰਤਨ ਹੀ ਹੈ ਕਿ ਇੱਕ ਦੇਸ਼ ਵਿਚ ਹੀ ਕਿਸੇ ਇਲਾਕੇ ਵਿਚ ਵਰਖਾ ਦੀ ਕਮੀ ਕਰਕੇ ਸੋਕੇ ਵਰਗੀ ਸਥਿਤੀ ਬਣ ਜਾਂਦੀ ਹੈ ਤੇ ਕਿਤੇ ਜ਼ਿਆਦਾ ਵਰਖਾ ਕਰਕੇ ਹੜ੍ਹ ਦਾ ਕਹਿਰ।
ਭਾਰਤ ਦੇ ਉੱਤਰ-ਪੱਛਮ ਵਿਚ ਜਿੱਥੇ ਲੋਕ ਗਰਮੀ ਦੇ ਮੌਸਮ ਵਿਚ ਪਾਣੀ (ਵਰਖਾ) ਲਈ ਤਰਸ ਰਹੇ ਹਨ, ਉੱਥੇ ਹੀ ਪੂਰਬ-ਉੱਤਰ ਆਸਾਮ ਵਿਚ ਪਿਛਲੇ ਦਿਨੀਂ ਗੰਭੀਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਤਾਪਮਾਨ ਵਧਣ ਕਰਕੇ ਗਲੇਸ਼ੀਅਰ ਵੀ ਤੇਜ਼ੀ ਨਾਲ ਪਿਘਲ ਰਹੇ ਹਨ ਜਿਸ ਕਾਰਨ ਸਮੁੰਦਰ ਦਾ ਜਲ ਪੱਧਰ ਵਧ ਰਿਹਾ ਹੈ। ਮੌਸਮ ਅਤੇ ਰੁੱਤਾਂ ’ਚ ਲਗਾਤਾਰ ਵਿਗਾੜ ਪੈਦਾ ਹੋ ਰਿਹਾ ਹੈ, ਹਰ ਸਾਲ ਤਾਪਮਾਨ ’ਚ ਵਾਧਾ ਹੋ ਰਿਹਾ ਹੈ, ਗਲੇਸ਼ੀਅਰਾਂ ’ਚੋਂ ਬਰਫ਼ ਪਿਘਲ ਰਹੀ ਹੈ, ਠੰਢ ਦਾ ਮੌਸਮ ਲਗਾਤਾਰ ਘਟ ਰਿਹਾ ਹੈ, ਮਾਨਸੂਨ ਗੜਬੜਾ ਗਿਆ ਹੈ, ਫ਼ਸਲਾਂ ਦੇ ਝਾੜ ਘਟ ਰਹੇ ਹਨ, ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਬੁਢਲਾਡਾ, ਮਾਨਸਾ
ਡਾ. ਵਨੀਤ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇਨਸਾਨ ਸੁਚੇਤ ਹੋ ਜਾਵੇ’, ਭਾਰਤ ਲਈ ਚਿੰਤਾਜਨਕ ਖਬਰ, ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਰਹੇ ਪੰਛੀ
ਨਵੀਂ ਦਿੱਲੀ। ਗਲੋਬਲ ਵਾਰਮਿੰਗ (Global Warming) ਨੂੰ ਲੈ ਕੇ ਕਈ ਸਾਲਾਂ ਤੋਂ ਵਿਗਿਆਨਿਕ ਚਿੰਤਾ ਜਾਹਰ ਕਰ ਰਹੇ ਸਨ, ਪਰ ਸਰਕਾਰ ਅਤੇ ਆਮ ਜਨਤਾ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਹੁਣ ਮੌਸਮ ‘ਚ ਭਿਆਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਮਾਰਚ ਤੋਂ ਹੀ ਭਿਆਨਕ ਗਰਮੀ ਸ਼ੁਰੂ ਹੋ ਗਈ ਸੀ। ਹੁਣ ਭਾਰਤ ਦੇ ਕਈ ਸ਼ਹਿਰਾਂ ‘ਚ ਪਾਰਾ 50 ਡਿਗਰੀ ਦੇ ਕਰੀਬ ਹੈ। ਇਸ ਦੌਰਾਨ ਇੱਕ ਹੋਰ ਚਿੰਤਾਜਨਕ ਖਬਰ ਸਾਹਮਣੇ ਆਈ ਹੈ।
ਪੰਛੀਆਂ ਲਈ ਕਾਲ ਬਣੀ ਗਰਮੀ
ਗੁਜਰਾਤ ਵਿੱਚ ਵੀ ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਜਾਰੀ ਹੈ। ਏ.ਸੀ., ਪੱਖੇ ਅਤੇ ਕੂਲਰਾਂ ਦੀ ਮਦਦ ਨਾਲ ਇਨਸਾਨ ਕਿਸੇ ਨਾ ਕਿਸੇ ਤਰ੍ਹਾਂ ਆਪਣੇ-ਆਪ ਨੂੰ ਬਚਾ ਰਿਹਾ ਹੈ, ਪਰ ਬੇਜੁਬਾਨ ਪੰਛੀਆਂ ਲਈ ਇਹ ਗਰਮੀ ਕਾਲ ਦਾ ਦੌਰ ਬਣ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪੱਛਮੀ ਗੁਜਰਾਤ ‘ਚ ਅਸਮਾਨ ਤੋਂ ਵੱਡੀ ਗਿਣਤੀ ‘ਚ ਪੰਛੀ ਬੇਹੋਸ਼ ਹੋ ਕੇ ਡਿੱਗ ਰਹੇ ਹਨ, ਜਿਸ ਦਾ ਕਾਰਨ ਭਿਆਨਕ ਗਰਮੀ ਹੈ। ਪੰਛੀ ਵਿਗਿਆਨੀਆਂ ਮੁਤਾਬਕ ਹੁਣ ਤਾਪਮਾਨ ਇੰਨਾ ਵੱਧ ਗਿਆ ਹੈ ਕਿ ਪੰਛੀ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। Global Warming
ਇਸ ਦਿਸ਼ਾ ਵਿੱਚ ਕੰਮ ਕਰ ਰਹੇ ਅਹਿਮਦਾਬਾਦ ਸਥਿਤ ਇੱਕ ਐਨਜੀਓ ਨੇ ਕਿਹਾ ਕਿ ਉਹ ਪਿਛਲੇ ਕੁਝ ਹਫ਼ਤਿਆਂ ਵਿੱਚ ਹਜ਼ਾਰਾਂ ਪੰਛੀਆਂ ਦਾ ਇਲਾਜ ਕਰ ਚੁੱਕੇ ਹਨ। ਅਜੋਕੇ ਸਮੇਂ ਵਿੱਚ, ਪੰਛੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈ। ਐਨਜੀਓ ਦੇ ਮੈਂਬਰ ਗਰਮੀ ਤੋਂ ਪੀੜਤ ਪੰਛੀਆਂ ਨੂੰ ਵਿਸ਼ੇਸ਼ ਹਸਪਤਾਲ ਲੈ ਕੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸਰਿੰਜਾਂ ਰਾਹੀਂ ਮਲਟੀ-ਵਿਟਾਮਿਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਗਰਮੀ ਮਨੁੱਖਾਂ ਨੂੰ ਤਬਾਹ ਕਰ ਰਹੀ ਹੈ, ਜਿਸ ਕਾਰਨ ਹਸਪਤਾਲਾਂ ਵਿੱਚ ਉਨ੍ਹਾਂ ਲਈ ਵਿਸ਼ੇਸ਼ ਵਾਰਡ ਬਣਾਏ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ
ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ
ਰੁੱਖ ਜੀਵਨ ਦਾ ਆਧਾਰ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾਨੂੰ ਛਾਂ, ਹਵਾ, ਫਲ, ਫੁੱਲ, ਲੱਕੜ, ਕਾਗਜ਼, ਰਬੜ, ਜੜੀਆਂ-ਬੂਟੀਆਂ ਆਦਿ ਦਿੰਦੇ ਹਨ। ਇਹ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ।
ਪਿੱਪਲ, ਬੋਹੜ, ਕਿੱਕਰ, ਅੰਬ, ਟਾਹਲੀ, ਸਫ਼ੈਦਾ, ਪਾਪੂਲਰ ਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਹਨ। ਇਨ੍ਹਾਂ ਉੱਤੇ ਕੀਟ ਪ੍ਰਜਾਤੀ ਅਤੇ ਕਈ ਜੀਵ-ਜੰਤੂ ਜਨਮ ਲੈਂਦੇ ਹਨ। ਇਸ ਤਰ੍ਹਾਂ ਰੁੱਖਾਂ ਨਾਲ ਜੀਵ-ਜੰਤੂ ਚੱਕਰ ਵੀ ਜੁੜਿਆ ਹੋਇਆ ਹੈ। ਰੁੱਖ ਧਰਤੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਰੁੱਖਾਂ ਕਰ ਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ’ਤੇ ਨਿਰਭਰ ਕਰਦੀ ਹੈ। ਰੁੱਖਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ।
ਦਰੱਖਤਾਂ ਤੋਂ ਬਗੈਰ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਅਤੇ ਧਰਤੀ ’ਤੇ ਤਬਾਹੀ ਫੈਲ ਜਾਏਗੀ। ਮਨੁੱਖ ਵਿਕਾਸ ਦੇ ਨਾਂ ਹੇਠ ਰੁੱਖਾਂ ਦੀ ਬਲੀ ਲੈ ਕੇ ਕੰਕਰੀਟ ਦੇ ਜੰਗਲ ਦਾ ਵਿਸਥਾਰ ਕਰ ਰਿਹਾ ਹੈ। ਜਿਸ ਅਨੁਪਾਤ ਵਿਚ ਰੁੱਖ ਕੱਟੇ ਜਾ ਰਹੇ ਹਨ ਜੇਕਰ ਉਸੇ ਜਾਂ ਉਸ ਤੋਂ ਵੀ ਵੱਧ ਅਨੁਪਾਤ ਵਿਚ ਨਵੇਂ ਰੁੱਖ ਨਾ ਲਗਾਏ ਗਏ ਤਾਂ ਸਾਡੇ ਗ੍ਰਹਿ ਤੋਂ ਜੀਵਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ। ਰੁੱਖ ਕੁਦਰਤ ਦੀ ਉਹ ਦਾਤ ਹਨ ਜਿਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਹ ਸਾਡੇ ਸਭ ਤੋਂ ਭਰੋਸੇਯੋਗ ਮਿੱਤਰ ਹਨ। ਸਾਡੇ ਦੁਆਰਾ ਲਗਾਇਆ ਗਿਆ ਇਕ ਰੁੱਖ ਸਿਰਫ਼ ਸਾਡੇ ਲਈ ਹੀ ਫਾਇਦੇਮੰਦ ਨਹੀਂ ਹੁੰਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਭ ਪਹੁੰਚਾਉਂਦਾ ਹੈ।
ਹਵਾ, ਪਾਣੀ, ਬਾਲਣ, ਖਾਣ-ਪੀਣ ਦੀ ਸਮੱਗਰੀ, ਕੱਪੜੇ, ਜਾਨਵਰਾਂ ਲਈ ਚਾਰਾ ਅਤੇ ਇਮਾਰਤੀ ਲੱਕੜ ਆਦਿ ਸਭ ਕੁਝ ਸਾਨੂੰ ਇਨ੍ਹਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਰੁੱਖ ਅਤੇ ਜੰਗਲ ਸਿਰਫ਼ ਮਨੁੱਖ ਲਈ ਹੀ ਅਮੁੱਲ ਨਹੀਂ ਹਨ ਸਗੋਂ ਇਹ ਪੰਛੀਆਂ ਜੰਗਲੀ-ਜੀਵਾਂ ਦੇ ਵੀ ਰੈਣ-ਬਸੇਰੇ ਹਨ। ਇਨ੍ਹਾਂ ਤੋਂ ਬਗੈਰ ਅਸੀਂ ਕੁਦਰਤ ਵੱਲੋਂ ਮਿਲੇ ਰੰਗ-ਬਿਰੰਗੇ ਪੰਛੀਆਂ ਦੇ ਅਨਮੋਲ ਖਜਾਨੇ ਦੀ ਕਲਪਨਾ ਵੀ ਨਹੀਂ ਕਰ ਸਕਦੇ, ਪਰ ਕੀ ਮਨੁੱਖ ਇਨ੍ਹਾਂ ਕੁਦਰਤੀ ਸਾਧਨਾਂ ਦਾ ਲਾਭ ਹੀ ਲੈਣਾ ਚਾਹੁੰਦਾ ਹੈ ਜਾਂ ਇਨ੍ਹਾਂ ਵਸੀਲਿਆਂ ਦੀ ਸਾਂਭ-ਸੰਭਾਲ ਪ੍ਰਤੀ ਵੀ ਸੁਚੇਤ ਹੈ ? ਵਰਤਮਾਨ ਸਥਿਤੀ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਅਸੀਂ ਰੁੱਖਾਂ ਨੂੰ ਬਚਾਉਣਾ ਤਾਂ ਚਾਹੁੰਦੇ ਹਾਂ, ਪਰ ਇਸ ਪਾਸੇ ਅਸੀਂ ਉਸ ਪੱਧਰ ’ਤੇ ਤਰੱਦਦ ਨਹੀਂ ਕਰ ਰਹੇ ਜਿੰਨਾ ਕੀਤਾ ਜਾਣਾ ਚਾਹੀਦਾ ਹੈ।
ਅਜਿਹੀ ਸਥਿਤੀ ’ਚ ਕੁਦਰਤ ਦਾ ਸੰਤੁਲਨ ਵਿਗੜਦਾ ਜਾਏਗਾ ਅਤੇ ਕੁਦਰਤ ਦੇ ਅਨਮੋਲ ਖਜਾਨੇ ਅਤੇ ਹੋਰ ਨੇ ਨਿਆਮਤਾ ਤਾਂ ਸਾਡੇ ਕੋਲੋਂ ਖੁੱਸ ਜਾਣਗੀਆਂ। ਇਸ ਤਰ੍ਹਾਂ ਧਰਤੀ ’ਤੇ ਜੀਵ ਜਗਤ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਇਸ ਲਈ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਏ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰੇ। ਜੇਕਰ ਹਰ ਵਿਅਕਤੀ ਰੁੱਖਾਂ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹੋ ਜਾਵੇ ਤਾਂ ਧਰਤੀ ਅਤੇ ਮਨੁੱਖੀ ਜੀਵਨ ਖੁਸ਼ਹਾਲ ਹੋ ਜਾਏਗਾ। ਧਰਤੀ ’ਤੇ ਜੀਵਨ ਪ੍ਰਦਾਨ ਕਰਨ ਵਾਲੀ ਆਕਸੀਜਨ ਅਤੇ ਵਰਖਾ ਦਾ ਮੁੱਖ ਸਾਧਨ ਰੁੱਖ ਹੀ ਹਨ। ਇਸੇ ਕਰਕੇ ਰੁੱਖਾਂ ਨੂੰ ਹਰਾ ਸੋਨਾ ਵੀ ਕਿਹਾ ਜਾਂਦਾ ਹੈ। ਰੁੱਖਾਂ ਤੋਂ ਬਿਨਾਂ ਆਕਸੀਜਨ ਦੇਣ ਦਾ ਕੰਮ ਕੋਈ ਹੋਰ ਨਹੀਂ ਕਰ ਸਕਦਾ। ਇਨ੍ਹਾਂ ਬਿਨਾਂ ਪਾਣੀ ਦੀ ਕਲਪਨਾ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਇਹ ਹਾਨੀਕਾਰਕ ਰਸਾਇਣਾਂ ਨੂੰ ਛਾਣ ਕੇ ਪਾਣੀ ਨੂੰ ਵੀ ਸਾਫ਼ ਕਰਦੇ ਹਨ। ਉਦਯੋਗਾਂ ’ਚ ਵੀ ਰੁੱਖਾਂ ਦਾ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ। ਸਾਡੇ ਰੋਜ਼ਾਨਾ ਜੀਵਨ ’ਚ ਪ੍ਰਯੋਗ ਹੋਣ ਵਾਲੀਆਂ ਵਸਤੂਆਂ ਦੇ ਨਿਰਮਾਣ ’ਚ ਵੀ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ।
ਅੱਜਕਲ੍ਹ ਹਵਾ ਪ੍ਰਦੂਸ਼ਣ ਕਰਕੇ ਸਾਹ ਨਾਲ ਸਬੰਧਤ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਜੇਕਰ ਅਸੀਂ ਰੁੱਖਾਂ ਦੀ ਸੰਭਾਲ ਕਰਾਂਗੇ ਅਤੇ ਵੱਧ ਪੌਦੇ ਲਗਾਵਾਂਗੇ ਤਾਂ ਹਵਾ ਸ਼ੁੱਧ ਰਹੇਗੀ ਅਤੇ ਇਸ ਨਾਲ ਬਿਮਾਰੀਆਂ ’ਤੇ ਵੀ ਰੋਕ ਲੱਗੇਗੀ। ਇਸ ਤਰ੍ਹਾਂ ਏਅਰ-ਕੰਡੀਸ਼ਨਰਾਂ ’ਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਦੇ ਬੁਰੇ ਪ੍ਰਭਾਵਾਂ ’ਤੇ ਵੀ ਰੋਕ ਲੱਗੇਗੀ। ਹਵਾ ਕੁਦਰਤੀ ਰੂਪ ’ਚ ਸਾਫ ਅਤੇ ਸ਼ੁੱਧ ਪ੍ਰਾਪਤ ਹੋਵੇਗੀ। ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਮਜ਼ਬੂਤੀ ਨਾਲ ਬੰਨ੍ਹ ਕੇ ਰੱਖਦੀਆਂ ਹਨ।ਮਨੁੱਖੀ ਵਿਕਾਸ ਵਿਚ ਸਿਆਣਿਆਂ ਨੇ ਤਿੰਨ ਪੜਾਅ ਮੰਨੇ ਹਨ। ਜੰਗਲ ਪ੍ਰਧਾਨ ਸੱਭਿਅਤਾਵਾਂ ਦਾ ਦੌਰ, ਜੰਗਲ ਉੱਪਰ ਕਾਬੂ ਪਾ ਰਹੀਆਂ ਸੱਭਿਆਤਾਵਾਂ ਦਾ ਦੌਰ ਅਤੇ ਉਹ ਸੱਭਿਆਤਾਵਾਂ ਜਿਹੜੀਆਂ ਜੰਗਲਾਂ ਉੱਤੇ ਪੂਰੇ ਤਰ੍ਹਾਂ ਹਾਵੀ ਹੋ ਚੁੱਕੀਆਂ ਹਨ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਦੇਸ਼ ਤੀਜੇ ਪੜਾਅ ਵਿਚੋਂ ਲੰਘ ਰਿਹਾ ਹੈ। ਸਾਵੀਂ ਪੱਧਰੀ ਜ਼ਿੰਦਗੀ ਲਈ ਕਰੀਬ 33% ਭੂਮੀ ਜੰਗਲਾਂ ਹੇਠ ਹੋਣੀ ਚਾਹੀਦੀ ਹੈ।
ਜੰਗਲਾਤ ਨੀਤੀ ਦਰੁਸਤ ਕਰਨ ਦੀ ਲੋੜ ਹੈ। ਸਿਰਫ਼ ਜੰਗਲ ਉਗਾਉਣ ਨਾਲ ਨਹੀਂ ਸਰਨਾ, ਜੰਗਲਾਂ ਦੀ ਮੂਲ ਮਾਂ, ਭੂਮੀ ਤੇ ਜਲ ਸੰਭਾਲ ਵੱਲ ਵੀ ਤਵੱਜੋ ਦੇਣੀ ਪਵੇਗੀ; ਕਿਉਂਕਿ ਪਹਿਲਾਂ ਮਿੱਟੀ ਅਤੇ ਪਾਣੀ ਹੈ, ਫਿਰ ਹੀ ਬਨਸਪਤੀ ਤੇ ਫਿਰ ਜੀਵਕਾ। ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਹਾਲਤ ਅਤੇ ਖੇਤੀਬਾੜੀ ਪ੍ਰਮੁੱਖਤਾ ਕਾਰਨ ਬੇਸ਼ਕ ਇੱਥੇ ਉਸ ਰੂਪ ਵਿਚ ਜੰਗਲ ਨਹੀਂ ਚਿਤਵੇ ਜਾ ਸਕਦੇ, ਜਿਵੇਂ ਹੋਣੇ ਚਾਹੀਦੇ ਹਨ ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਮਹਿਜ਼ ਇਸੇ ਦੀ ਆੜ ਹੇਠ ਕੁਦਰਤੀ ਸਮਤੋਲ ਅਤੇ ਮਨੁੱਖ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਿਆ ਜਾਵੇ।
ਪੰਜਾਬ ਵਿਚ ਸਿਰਫ ਜੰਗਲਾਤ ਵਿਭਾਗ ਉਪਰ ਹੀ ਨਿਰਭਰ ਹੋ ਕੇ ਨਹੀਂ ਸਰਨਾ ਸਗੋਂ ਭਰਾਤਰੀ ਮਹਿਕਮੇ ਬਾਗਬਾਨੀ, ਖੇਤੀਬਾੜੀ, ਵਿਸ਼ੇਸ਼ ਕਰ ਕੇ ਭੂਮੀ ਤੇ ਜਲ ਸੰਭਾਲ ਨੂੰ ਨਾਲ ਲੈ ਕੇ ਲੋਕਾਂ ਦੀ ਸ਼ਮੂਲੀਅਤ ਅਤੇ ਭਰੋਸਾ ਜਿੱਤ ਕੇ ਤੁਰਨਾ ਪਵੇਗਾ, ਤਦ ਹੀ ਢੁਕਵੇਂ ਸਿੱਟੇ ਕੱਢੇ ਜਾ ਸਕਦੇ ਹਨ।ਪਹਾੜੀ ਖੇਤਰਾਂ ਵਿਚ ਵਣਾਂ ਦਾ ਹੋਣਾ ਵਾਤਾਵਰਨਕ ਸੰਤੁਲਨ (ਈਕੋਲੋਜੀਕਲ ਬੈਂਲਸ) ਅਤੇ ਵਾਤਾਵਰਨਕ ਸਥਿਰਤਾ ਦੀ ਦਿ੍ਰਸ਼ਟੀ ਤੋਂ ਜ਼ਰੂਰੀ ਤਾਂ ਹੈ ਹੀ, ਇਸ ਨਾਲ ਭੂਮੀ ਦਾ ਕਟਾਅ ਅਤੇ ਜ਼ਮੀਨ ਦੀ ਗੁਣਵੱਤਾ ਵਿਚ ਗਿਰਾਵਟ ਨੂੰ ਰੋਕਣ ਵਿਚ ਵੀ ਮਦਦ ਮਿਲਦੀ ਹੈ। ਜਲ ਸੋਮੇ ਅਤੇ ਜਲ ਤਲ ਨੂੰ ਵੀ ਸਥਿਰਤਾ ਮਿਲਦੀ ਹੈ। ਜਨੌਰਾਂ, ਮੀਂਹ ਅਤੇ ਵਿਸ਼ਵ- ਤਾਪਮਾਨ ਦੇ ਪ੍ਰਸੰਗ ਵਿਚ ਇਹ ਜ਼ਿਆਦਾ ਲਾਹੇਵੰਦ ਹੈ।
ਪੰਜਾਬ ਜਿਸ ਦਾ ਮੈਦਾਨੀ ਇਲਾਕਾ ਸੰਘਣੀ ਖੇਤੀ ਹੇਠ ਹੈ, ਦੇ ਮੱਦੇਨਜ਼ਰ ਪਹਾੜੀ ਖਿੱਤੇ ਪ੍ਰਤੀ ਧਿਆਨ ਇਕਾਗਰ ਕਰਨਾ ਹੋਰ ਵੀ ਜ਼ਰੂਰੀ ਹੈ। ਕੌਮੀ ਵਣ ਨੀਤੀ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਦੇਸ਼ ਦੇ ਪਹਾੜੀ ਖੇਤਰਾਂ ਵਿਚ ਦੋ ਤਿਹਾਈ ਭੂਗੋਲਿਕ ਖੇਤਰ ਜੰਗਲਾਂ ਹੇਠ ਹੋਣ। ਪੰਜਾਬ ਦੇ ਪਹਾੜੀ ਖਿੱਤਿਆਂ ਦੀ ਭੈੜੀ ਹਾਲਤ ਨੂੰ ਛੱਡ ਕੇ ਦੇਸ਼ ਦੇ ਬਾਕੀ ਪਹਾੜੀ ਅਤੇ ਜੰਗਲੀ ਖੇਤਰਾਂ ਵਿਚ ਹਾਲਤ ਕੁਝ ਤਸੱਲੀਬਖ਼ਸ਼ ਹੈ। ਦਰਅਸਲ ਪਹਾੜਾਂ ਰਾਹੀਂ ਅਸੀਂ ਕੁਲ ਰਕਬੇ ਵਿਚ ਤੀਜਾ ਹਿੱਸਾ ਜੰਗਲ ਜ਼ਰੂਰ ਹੋਣ ਦਾ ਨਿਸ਼ਾਨਾ ਪੂਰਾ ਕਰ ਸਕਦੇ ਹਾਂ।ਜੰਗਲ ਬਿਲਕੁਲ ਨਾ ਉਜਾੜੋ, ਇਸੇ ਵਿਚ ਹੀ ਸਾਡਾ ਸਭ ਦਾ ਭਲਾ ਹੈ।
ਬੁਢਲਾਡਾ ਮਾਨਸਾ
ਡਾ. ਵਨੀਤ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਲਮੀ ਤਪਸ਼ : ਸਖ਼ਤ ਕਦਮ ਚੁੱਕਣ ਦੀ ਲੋੜ
ਆਲਮੀ ਤਪਸ਼ : ਸਖ਼ਤ ਕਦਮ ਚੁੱਕਣ ਦੀ ਲੋੜ
ਗਲਾਸਗੋ ’ਚ ਬੀਤੀ 31 ਅਕਤੂਬਰ ’ਚ ਸੰਯੁਕਤ ਰਾਸ਼ਟਰ ਸਿਖ਼ਰ ਸੰਮੇਲਨ (ਕੋਪ-26) ਦੀ ਸ਼ੁਰੂਆਤ ਹੋਈ ਇਸ ਸੰਮੇਲਨ ’ਚ 200 ਦੇਸ਼ਾਂ ਦੇ ਰਾਸ਼ਟਰ ਮੁਖੀਆਂ ਅਤੇ ਪ੍ਰਤੀਨਿਧ ਧਰਤੀ ਨੂੰ ਬਚਾਉਣ ਲਈ ਮੰਥਨ ਕੀਤਾ ਇਸੇ ਕ੍ਰਮ ’ਚ ਪ੍ਰਧਾਨ ਮੰਤਰੀ ਮੋਦੀ ਵੀ ਜੀ-20 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਗਲਾਸਗੋ ’ਚ ਸਨ ਭਾਰਤ ਨੇ ਇਸ ਮੌਕੇ ’ਤੇ ਇਹ ਐਲਾਨ ਕੀਤਾ ਹੈ ਕਿ ਉਹ 2030 ਤੱਕ ਕਾਰਬਨ ਨਿਕਾਸੀ 30 ਫੀਸਦੀ ਘਟਾਈਏ ਹਾਲਾਂਕਿ ਗੁਆਂਢੀ ਚੀਨ ਨੇ 65 ਫੀਸਦੀ ਤੱਕ ਕਟੌਤੀ ਦੀ ਗੱਲ ਕਹੀ ਹੈ ਪਰ ਉਸ ਨੇ ਸਪੱਸ਼ਟ ਟੀਚਾ ਹਾਲੇ ਤੱਕ ਤੈਅ ਨਹੀਂ ਕੀਤਾ ਜੀ-20 ਦੇ ਸੰਮੇਲਨ ’ਚ ਦੂਜੇ ਦੇਸ਼ਾਂ ਨੂੰ ਕੋਲਾ ਅਧਾਰਿਤ ਥਰਮਲ ਪਲਾਂਟ ਲਈ ਇਸ ਸਾਲ ਤੋਂ ਬਾਅਦ ਵਿੱਤੀ ਮੱਦਦ ਨਹੀਂ ਦਿੱਤੀ ਜਾਵੇਗੀ ਇਸ ਦਾ ਵੀ ਸੰਦਰਭ ਇੱਥੇ ਦੇਖਿਆ ਜਾ ਸਕਦਾ ਹੈ ਪਰ ਅਜਿਹੇ ਪਲਾਂਟ ਕਦੋਂ ਬੰਦ ਕੀਤੇ ਜਾਣਗੇ ਇਸ ਦੀ ਕੋਈ ਸਮਾਂ ਸੀਮਾ ਨਹੀਂ ਦੱਸੀ ਗਈ
ਜ਼ਿਕਰਯੋਗ ਹੈ ਕਿ ਗਲੋਬਲ ਵਾਰਮਿੰਗ ਦੇ ਚੱਲਦਿਆਂ ਸਮੱਸਿਆ ਦੁਨੀਆ ਸਾਹਮਣੇ ਹੈ ਡੇਢ ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਮਪਾਨ ਵਧਣ ਨਾ ਦੇਣ ਦਾ ਸੰਕਲਪ ਹੁਣ ਇੱਕ ਨਵੀਂ ਚੁਣੌਤੀ ਬਣ ਗਿਆ ਹੈ ਕਿਉਂਕਿ ਹੁਣ ਇਹ ਤਾਪਮਾਨ ਇਸ ਦੇ ਕਰੀਬ ਪਹੁੰਚ ਰਿਹਾ ਹੈ ਜੀਵਨਸ਼ੈਲੀ ’ਚ ਵੱਡਾ ਬਦਲਾਅ ਅਤੇ ਸੌਖਾ ਜੀਵਨ ਲਿਆਉਣਾ ਇਹ ਵੀ ਇੱਕ ਚੁਣੌਤੀ ਹੈ ਜਲਵਾਯੂ ਸੰਮੇਲਨ ਦਾ ਆਪਣਾ ਇੱਕ ਇਤਿਹਾਸ ਹੈ ਪਰ ਇਹ ਸਿਰਫ਼ ਇਰਾਦਾ ਜਤਾਉਣ ਮਾਤਰ ਨਾਲ ਸੰਭਵ ਨਹੀਂ ਹੈ ਸਗੋਂ ਵਧਦੇ ਤਾਪਮਾਨ ਨੂੰ ਰੋਕਣ ਲਈ ਦੁਨੀਆ ਨੂੰ ਜਲਵਾਯੂ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੁਸ਼ਾਸਨਿਕ ਕਦਮ ਚੁੱਕਣ ਦੀ ਜ਼ਰੂਰਤ ਹੈ ਸੁਸ਼ਾਸਨ ਜੋ ਲੋਕ ਪ੍ਰਵਧਿਰਤ ਅਵਧਾਰਨਾ ਹੈ, ਲੋਕ ਕਲਿਆਣ ਦੀ ਵਿਚਾਰਧਾਰਾ ਹੈ ਅਤੇ ਪਾਰਦਰਸ਼ਿਤਾ ਦੇ ਨਾਲ ਸੰਵੇਦਨਸ਼ੀਲਤਾ ਦੀ ਪਰਤ ਲਏ ਹੋਏ ਹੈ ਜੇਕਰ ਗਲੋਬਲ ਵਾਰਮਿੰਗ ਨਾਲ ਵਾਕਈ ਨਜਿੱਠਣ ਸਬੰਧੀ ਸਾਰੇ ਸੁਚੇਤ ਹਨ ਤਾਂ ਸਭ ਤੋਂ ਪਹਿਲਾਂ ਦੁਨੀਆ ਦੇ ਤਮਾਮ ਦੇਸ਼ ਖੁਦ ਨੂੰ ਇਹ ਸਵਾਲ ਕਰਨ ਕਿ ਧਰਤੀ ਬਚਾਉਣ ਸਬੰਧੀ ਉਹ ਕਿੰਨੇ ਇਮਾਨਦਾਰ ਹਨ
ਸਪੱਸ਼ਟ ਸ਼ਬਦਾਂ ’ਚ ਕਿਹਾ ਜਾਵੇ ਤਾਂ ਗਬੋਬਲ ਵਾਰਮਿੰਗ ਦੁਨੀਆ ਦੀ ਕਿੰਨੀ ਵੱਡੀ ਸਮੱਸਿਆ ਹੈ ਇਹ ਗੱਲ ਆਮ ਆਦਮੀ ਸਮਝ ਨਹੀਂ ਰਿਹਾ ਹੈ ਜੋ ਖਾਸ ਹੈ ਅਤੇ ਇਸ ਨੂੰ ਜਾਣਦੇ ਸਮਝਦੇ ਹਨ ਉਹ ਵੀ ਕੁਝ ਖਾਸ ਕਰ ਨਹੀਂ ਰਹੇ ਸਾਲ 1987 ਨੂੰ ਪਤਾ ਲੱਗਾ ਹੈ ਕਿ ਆਕਾਸ਼ ’ਚ ਸੁਰਾਖ਼ ਹੈ ਇਸੇ ਸਾਲ ਮਾਂਟ੍ਰੀਆਲ ਪ੍ਰੋਟੋਕਾਲ ਇਸ ਸੁਰਾਖ਼ ਨੂੰ ਘਟਾਉਣ ਦੀ ਦਿਸ਼ਾ ’ਚ ਪ੍ਰਗਟ ਹੋਇਆ ਪਰ ਹਾਲ ਤਾਂ ਇਹ ਹੈ ਕਿ ਚੀਨ ਵੱਲੋਂ ਪਾਬੰਦੀਸ਼ੁਦਾ ਕਲੋਰੋ ਫ਼ਲੋਰੋ ਕਾਰਬਨ ਦਾ ਵਿਆਪਕ ਅਤੇ ਨਜਾਇਜ਼ ਪ੍ਰਯੋਗ ਦੇ ਚੱਲਦਿਆਂ ਮਾਂਟ੍ਰੀਆਲ ਪ੍ਰੋਟੋਕਾਲ ਕਮਜ਼ੋਰ ਹੀ ਬਣਿਆ ਰਿਹਾ ਜਾਹਿਰ ਹੈ ਕਿ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ’ਚ ਇਸ ਦੀ ਵੱਡੀ ਭੂਮਿਕਾ ਹੈ ਜ਼ਿਕਰਯੋਗ ਹੈ ਕਿ ਯੂਕੇ ਸਥਿਤ ਇੱਕ ਐਨਜੀਓ ਐਨਵਾਇਰਮੈਂਟਲ ਇਨਵੈਸਟੀਗੇਸ਼ਨ ਏਜੰਸੀ ਦੀ ਇੱਕ ਜਾਂਚ ’ਚ ਮਿਲਿਆ ਕਿ ਚੀਨੀ ਫੋਮ ਮੁੜਨਿਰਮਾਣ ਕੰਪਨੀਆਂ ਹਾਲੇ ਵੀ ਪਾਬੰਦਸ਼ੁਦਾ ਸੀਐਫ਼ਸੀ-2 ਦੀ ਵਰਤੋਂ ਕਰਦੀਆਂ ਹਨ ਸਾਲ 2000 ’ਚ ਉੱਚੇ ਪੱਧਰ ’ਤੇ ਪਹੁੰਚ ਚੁੱਕਿਆ ਓਜ਼ੋਨ ਪਰਤ ’ਚ ਸੁਰਾਖ਼ ਕੁਝ ਹੱਦ ਤੱਕ ਘੱਟ ਹੁੰਦਾ ਪ੍ਰਤੀਤ ਹੋ ਰਿਹਾ ਹੈ
ਪੜਤਾਲ ਦੱਸਦੀ ਹੈ ਕਿ 1987 ’ਚ ਇਹ ਸੁਰਾਖ਼ 22 ਮਿਲੀਅਨ ਵਰਗ ਕਿਲੋਮੀਟਰ ਸੀ ਜੋ 1997 ’ਚ 25 ਮਿਲੀਅਨ ਕਿਲੋਮੀਟਰ ਤੋਂ ਜ਼ਿਆਦਾ ਹੋ ਗਿਆ ਉੱਥੇ 2007 ’ਚ ਇਸ ’ਚ ਅੰਸ਼ਿਕ ਬਦਲਾਅ ਆਇਆ ਫ਼ਿਲਹਾਲ 2017 ਤੱਕ ਇਹ 19 ਮਿਲੀਅਨ ਵਰਗ ਕਿਲੋਮੀਟਰ ’ਤੇ ਆ ਚੁੱਕਾ ਹੈ ਗਲੋਬਲ ਵਾਰਮਿੰਗ ਦੇ ਚੱਲਦਿਆਂ ਹੋਣ ਵਾਲੇ ਜਲਵਾਯੂ ਬਦਲਾਅ ਲਈ ਸਭ ਤੋਂ ਜ਼ਿਆਦਾ ਜਿੰਮੇਵਾਰ ਗਰੀਨ ਹਾਊਸ ਗੈਸ ਹੈ ਜੇਕਰ ਇਨ੍ਹਾਂ ਗੈਸਾਂ ਦੀ ਹੋਂਦ ਮਾਪਦੰਡ ਸੂਚਕਅੰਕ ਤੱਕ ਹੀ ਰਹਿੰਦੀ ਹੈ ਤਾਂ ਧਰਤੀ ਦਾ ਵਰਤਮਾਨ ’ਚ ਤਾਪਮਾਨ ਕਾਫ਼ੀ ਘੱਟ ਹੁੰਦਾ ਪਰ ਅਜਿਹਾ ਨਹੀਂ ਹੈ ਇਸ ਗੈਸ ’ਚ ਸਭ ਤੋਂ ਜ਼ਿਆਦਾ ਕਾਰਬਨ ਡਾਈ ਅਕਸਾਈਡ ਮਹੱਤਵਪੂਰਨ ਹੈ ਜਿਸ ਦੀ ਮਾਤਰਾ ਲਗਾਤਾਰ ਵਧ ਰਹੀ ਹੈ ਅਤੇ ਜੀਵਨ ’ਤੇ ਇਹ ਭਾਰੀ ਪੈ ਰਹੀ ਹੈ
ਕਿਹਾ ਇਹ ਵੀ ਜਾ ਰਿਹਾ ਹੈ ਕਿ 2030 ਤੱਕ ਜਲਵਾਯੂ ਬਦਲਾਅ ’ਤੇ ਰੋਕ ਲਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕਣੇ ਹੋਣਗੇ ਜ਼ਮੀਨ, ਊਰਜਾ, ਉਦਯੋਗ, ਭਵਨ, ਆਵਾਜਾਈ ਅਤੇ ਸ਼ਹਿਰਾਂ ’ਚ 2030 ਤੱਕ ਨਿਕਾਸੀ ਦਾ ਪੱਧਰ ਅੱਧਾ ਕਰਨ ਅਤੇ 2050 ਤੱਕ ਜ਼ੀਰੋ ਕਰਨਾ ਜੋ ਖੁਦ ’ਚ ਇੱਕ ਚੁਣੌਤੀ ਹੈ ਗਲੋਬਲ ਵਾਰਮਿੰਗ ਰੋਕਣ ਦਾ ਫ਼ਿਲਹਾਲ ਵੱਡਾ ਇਲਾਜ ਕਿਸ ਕੋਲ ਹੈ ਕਹਿਣਾ ਮੁਸ਼ਕਲ ਹੈ ਜਿਸ ਤਰ੍ਹਾਂ ਦੁਨੀਆ ਗਰਮੀ ਦੀ ਚਪੇਟ ’ਚ ਆ ਰਹੀ ਹੈ
ਇਸ ਦੁਨੀਆ ਦੇ ਤਮਾਮ ਦੇਸ਼ ਸੁਰੱਖਿਆਵਾਦ ਨੂੰ ਮਹੱਤਵ ਦੇਣ ’ਚ ਲੱਗੇ ਹਨ ਉਸ ਤੋਂ ਵੀ ਸਾਫ਼ ਹੈ ਕਿ ਜਲਵਾਯੂ ਬਦਲਾਅ ਨਾਲ ਜੁੜੀਆਂ ਚੁਣੌਤੀਆਂ ਨਜ਼ਦੀਕੀ ਭਵਿੱਖ ’ਚ ਘੱਟ ਨਹੀਂ ਹੋਣ ਵਾਲੀਆਂ ਧਰਤੀ ਨੂੰ ਸਹੀ ਮਾਇਨੇ ’ਚ ਬਦਲਣਾ ਹੋਵੇਗਾ ਅਤੇ ਅਜਿਹਾ ਹਰਿਆਲੀ ਨਾਲ ਸੰਭਵ ਹੈ ਪਰ ਕਈ ਦੇਸ਼ਾਂ ’ਚ ਹਰਿਆਲੀ ਨਾ ਤਾਂ ਹੈ ਅਤੇ ਨਾ ਹੀ ਇਸ ਪ੍ਰਤੀ ਕੋਈ ਵੱਡਾ ਝੁਕਾਅ ਦਿਖਾ ਰਹੇ ਹਨ ਜੇਕਰ ਸਾਲ 2030 ਤੱਕ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਮ ਭਾਵ ਅਨੁਮਾਨ ਤੋਂ ਅੱਧਾ ਡਿਗਰੀ ਜ਼ਿਆਦਾ ਹੁੰਦਾ ਹੈ ਤਾਂ ਥਾਈਲੈਂਡ, ਫ਼ਿਲਪੀਂਸ, ਇਡੋਨੇਸ਼ੀਆ, ਸਿੰਗਾਪੁਰ, ਮਾਲਦੀਵ ਅਤੇ ਮੇਡਾਗਾਸਕਰ ਅਤੇ ਮਾਰੀਸ਼ਸ਼ ਸਮੇਤ ਕਿੰਨੇ ਦੀਪ ਅਤੇ ਪ੍ਰਾਇਦੀਪ ਪਾਣੀ ਨਾਲ ਜਲਥਲ ਹੋ ਜਾਣਗੇ
ਦੁਨੀਆ ਭਰ ਦੀਆਂ ਸਿਆਸੀ ਸ਼ਕਤੀਆਂ ਵੱਡੇ-ਵੱਡੇ ਮੰਚਾਂ ਤੋਂ ਬਹਿਸ ’ਚ ਉਲਝੀਆਂ ਹਨ ਕਿ ਗਰਮ ਹੋ ਰਹੀ ਧਰਤੀ ਲਈ ਕੌਣ ਜਿੰਮੇਵਾਰ ਹੈ ਕਈ ਰਾਸ਼ਟਰ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਵਜ੍ਹਾ ਨਾਲ ਗਲੋਬਲ ਵਾਰਮਿੰਗ ਨਹੀਂ ਹੋ ਰਹੀ ਹੈ ਅਮਰੀਕਾ ਵਰਗੇ ਦੇਸ਼ ਪੈਰਿਸ ਜਲਵਾਯੂ ਸੰਧੀ ਤੋਂ ਹਟ ਜਾਂਦੇ ਹਨ ਜੋ ਦੁਨੀਆ ’ਚ ਸਭ ਤੋਂ ਜ਼ਿਆਦਾ ਕਾਰਬਨ ਪੈਦਾ ਕਰਨ ਲਈ ਜਾਣੇ ਜਾਂਦੇ ਹਨ ਅਤੇ ਜਦੋਂ ਗੱਲ ਇਸ ਦੀ ਕਟੌਤੀ ਦੀ ਕੀਤੀ ਜਾਂਦੀ ਹੈ ਤਾਂ ਭਾਰਤ ਵਰਗੇ ਦੇਸ਼ਾਂ ’ਤੇ ਇਹ ਥੋਪਿਆ ਜਾਂਦਾ ਹੈ ਚੀਨ ਵੀ ਇਸ ਮਾਮਲੇ ’ਚ ਘੱਟ ਦੋਸ਼ੀ ਨਹੀਂ ਹੈ ਉਹ ਵੀ ਚੋਰੀ-ਛੁਪੇ ਓਜੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਲੋਰੋ ਫਲੋਰੋ ਕਾਰਬਨ ਪੈਦਾ ਕਰਨ ਨੂੰ ਹਾਲੇ ਵੀ ਰੋਕਣ ’ਚ ਨਾਕਾਮ ਰਿਹਾ ਗਲੋਬਲ ਵਾਰਮਿੰਗ ਲਈ ਜ਼ਿਆਦਾਤਰ ਅਮੀਰ ਦੇਸ਼ ਜਿੰਮੇਵਾਰ ਹਨ ਸਮੁੰਦਰ ’ਚ ਵੱਸੇ ਛੋਟੇ ਦੇਸ਼ਾਂ ਦੀ ਹੋਂਦ ਖਤਰੇ ’ਚ ਹੈ
ਜੇਕਰ ਵਰਤਮਾਨ ਨਿਕਾਸੀ ਜਾਰੀ ਰਹਿੰਦੀ ਹੈ ਤਾਂ ਦੁਨੀਆ ਦਾ ਤਾਪਮਾਨ 4 ਡਿਗਰੀ ਸੈਲਸੀਅਸ ਵਧ ਜਾਵੇਗਾ, ਅਜਿਹੇ ’ਚ ਤਬਾਹੀ ਤੈਅ ਹੈ ਸਾਰੇ ਜਾਣਦੇ ਹਨ ਕਿ ਬਦਲਾਅ ਹੋ ਰਿਹਾ ਹੈ ਦੁਨੀਆ ’ਚ ਕਈ ਹਿੱਸਿਆਂ ’ਚ ਵਿਛੀਆਂ ਬਰਫ਼ ਦੀਆਂ ਚਾਦਰਾਂ ਭਵਿੱਖ ’ਚ ਪਿਘਲ ਜਾਣਗੀਆਂ, ਸਮੁੰਦਰ ਦਾ ਜਲ ਪੱਧਰ ਵਧ ਜਾਵੇਗਾ ਅਤੇ ਸ਼ਾਇਦ ਦੇਰ-ਸਵੇਰ ਹੋਂਦ ਵੀ ਮਿਟ ਜਾਵੇਗੀ
ਜਿਕਰਯੋਗ ਹੈ ਕਿ ਭਾਰਤ 2030 ਤੱਕ ਕਾਰਬਨ ਨਿਕਾਸੀ ’ਚ 1 ਅਰਬ ਟਨ ਦੀ ਕਟੌਤੀ ਕਰੇਗਾ ਅਤੇ 2070 ਤੱਕ ਇਹ ਨੈਟ ਜ਼ੀਰੋ ਹੋਵੇਗਾ 16ਵੇਂ ਜੀ-20 ਸਿਖ਼ਰ ਸੰਮੇਲਨ ਅਤੇ ਕੋਪ-26 ਦੀ ਵਰਲਡ ਲੀਡਰਸ ਸੰਮੇਲਨ ’ਚ ਭਾਰਤ ਦੀ ਹਾਜ਼ਰੀ ਨੇ ਦੁਨੀਆ ਨੂੰ ਸਕਾਰਾਤਮਕਤਾ ਦਾ ਅਹਿਸਾਸ ਕਰਵਾਇਆ ਹੈ ਜਲਵਾਯੂ ਬਦਲਾਅ ਦੇ ਮਾਮਲੇ ’ਚ ਭਾਰਤ ਪਹਿਲਾਂ ਤੋਂ ਹੀ ਸੰਜੀਦਗੀ ਦਿਖਾਉਂਦਾ ਰਿਹਾ ਹੈ ਸਵਾਲ ਹੈ ਕਿ ਸਮਾਵੇਸ਼ੀ ਅਤੇ ਸਮੁੱਚੇ ਵਿਕਾਸ ਦੇ ਮਾਪਦੰਡਾਂ ’ਤੇ ਦੁਨੀਆ ਆਪਣੇ-ਆਪ ਨੂੰ ਕਿੰਨਾ ਸੁਸ਼ਾਸਨਿਕ ਬਣਾਉਂਦੀ ਹੈ ਅਤੇ ਜਲਵਾਯੂ ਬਦਲਾਅ ਦੇ ਮਾਮਲੇ ’ਚ ਕਿੰਨੀ ਬਿਹਤਰ ਰਣਨੀਤੀ ਬਣਾਉਂਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਨੁਕੂਲ ਧਰਤੀ ਮਿਲੇ ਅਜਿਹਾ ਫ਼ਿਰ ਸੰਭਵ ਹੈ ਜਦੋਂ ਸਾਰੇ ਜਲਵਾਯੂ ਦੀ ਸਕਾਰਾਤਮਕਤਾ ਸਬੰਧੀ ਸੁਸ਼ਾਸਨ ਦੀ ਸਹੀ ਦਿਸ਼ਾ ਫੜਨਗੇ
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਗਲੋਬਲ ਵਾਰਮਿੰਗ ਕਾਰਨ ਹੀ ਚੱਕਰਵਰਤੀ ਤੂਫ਼ਾਨਾਂ ਵਿੱਚ ਵਾਧਾ
ਗਲੋਬਲ ਵਾਰਮਿੰਗ ਕਾਰਨ ਹੀ ਚੱਕਰਵਰਤੀ ਤੂਫ਼ਾਨਾਂ ਵਿੱਚ ਵਾਧਾ
ਨਵੀਂ ਦਿੱਲੀ। ਗਲੋਬਲ ਵਾਰਮਿੰਗ ਦੇ ਕਾਰਨ ਹਿੰਦ ਮਹਾਂਸਾਗਰ ਦੇ ਤੇਜ਼ ਤਪਸ਼ ਕਾਰਨ, ਭਾਰਤ ਵਿੱਚ ਉੱਚ ਤੀਬਰਤਾ ਵਾਲੇ ਚੱਕਰਵਾਤੀ ਤੂਫਾਨ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ, ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐਮਓ) ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਗਲੋਬਲ ਵਾਰਮਿੰਗ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਡਬਲਯੂਐਮਓ ਨੇ ਦੱਸਿਆ ਕਿ 40 ਪ੍ਰਤੀਸ਼ਤ ਦੀ ਉਮੀਦ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਸਾਲਾਨਾ ਔਸਤਨ ਵਿਸ਼ਵਵਿਆਪੀ ਤਾਪਮਾਨ ਪੂਰਵ ਉਦਯੋਗਿਕ ਸਮੇਂ ਤੋਂ 1।5 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਸਕਦਾ ਹੈ।
ਡਬਲਯੂਐਮਓ ਨੇ ਕਿਹਾ ਕਿ ਉਹ ਅਜੇ ਵੀ ਪੂਰੀ ਉਮੀਦ ਨਾਲ ਇਹ ਨਹੀਂ ਕਹਿ ਸਕਦਾ ਕਿ ਅਗਲੇ ਪੰਜ ਸਾਲਾਂ ਲਈ ਸਲਾਨਾ ਤਾਪਮਾਨ ਪੂਰਵ ਉਦਯੋਗਿਕ ਸਮੇਂ ਨਾਲੋਂ 1।5 ਡਿਗਰੀ ਸੈਲਸੀਅਸ ਵੱਧ ਰਹੇਗਾ ਪਰ ਹੁਣ ਅਜਿਹਾ ਹੋਣ ਦੀ ਸੰਭਾਵਨਾ ਦੁੱਗਣੀ ਹੋ ਗਈ ਹੈ। ਡਬਲਯੂਐਮਓ ਦੇ ਸਾਲਾਨਾ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਪੈਰਿਸ ਸਮਝੌਤੇ ਦਾ ਪੂਰਵ ਉਦਯੋਗਿਕ ਪੱਧਰਾਂ ਤੋਂ ਗਲੋਬਲ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚੇ ਤੇ ਆਉਂਣ ਦੀ ਸੰਭਾਵਨਾ ਨਹੀਂ ਲੱਗ ਰਹੀ ਹੈ, ਕਿਉਂਕਿ 19 ਵੀਂ ਸਦੀ ਦੇ ਮੁਕਾਬਲੇ 2020 ਵਿੱਚ ਗਲੋਬਲ ਤਾਪਮਾਨ ਵਿੱਚ 1.2 ਸੈਲਸੀਅਸ ਦਾ ਵਾਧਾ ਦੇਖਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰੇ
ਦੇਸ਼ ਦੇ ਮੌਸਮ ਵਿਭਾਗ ਨੇ ਅਗਲੇ ਦਿਨਾਂ ‘ਚ ਤਾਪਮਾਨ ਔਸਤ ਤਾਪਮਾਨ ਤੋਂ ਜ਼ਿਆਦਾ ਰਹਿਣ ਦੀ ਸ਼ੰਕਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਰਾਜਾਂ ‘ਚ ਲੋਅ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸਦਾ ਅਸਰ ਅਗਲੇ ਕੁਝ ਮਹੀਨਿਆਂ ਤੱਕ ਰਹੇਗਾ ਗਰਮੀ ਦੀ ਅਗੇਤੀ  ਆਮਦ ਨੇ ਮਨੁੱਖ ਦੇ ਨਾਲ ਸਾਰੇ ਜੀਵਾਂ ਨੂੰ ਚੁਣੌਤੀ ਦਿੱਤੀ ਹੈ ਰਾਜਸਥਾਨ ਦੇ ਜੈਸਲਮੇਰ ਅਤੇ ਸੀਕਰ ‘ਚ ਪਾਰਾ 44 ਡਿਗਰੀ ਸੈਲਸੀਅਸ ਪਹੁੰਚ ਚੁੱਕਾ ਹੈ ਅਤੇ ਹੋਰ ਵੀ ਵਧਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਮੌਸਮ ‘ਚ ਆਈ ਇੱਕਦਮ ਤਬਦੀਲੀ ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਬਿਆਨ ਕਰ ਰਹੀ ਹੈ 19ਵੀਂ ਸਦੀ ਦੇ ਅੰਤ ‘ਚ ਉਦਯੋਗਿਕ ਕਰਾਂਤੀ ਕਾਰਨ ਧਰਤੀ ਦੇ ਵਾਤਾਵਰਨ ਤੇ ਸਮੁੰਦਰੀ ਜੀਵਨ ‘ਚ ਵਧੇ ਤਾਪਮਾਨ ਨੂੰ ਆਲਮੀ ਤਪਸ਼ ਦਾ ਨਾਂਅ ਦਿੱਤਾ ਗਿਆ ਸੀ ।
ਵਧਦੇ ਪ੍ਰਦੂਸ਼ਣ ਤੇ ਕਾਰਬਨ ਡਾਈ ਆਕਸਾਈਡ ਗੈਸ ਦੀ ਵੱਧ ਮਾਤਰਾ ਨੇ ਹਰਾ ਗ੍ਰਹਿ ਪ੍ਰਭਾਵ ਨੂੰ ਜਨਮ ਦਿੱਤਾ ਹੈ ਤੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ ਕਾਰਬਨ ਡਾਈ ਆਕਸਾਈਡ ਗੈਸ ਪਰਾਵੈਂਗਣੀ ਕਿਰਨਾਂ ਨੂੰ ਸੋਖ਼ਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ  ਜਿਸ ਕਾਰਨ ਤਾਪਮਾਨ ਬਹੁਤ ਵਧ ਜਾਂਦਾ ਹੈ  ਜਿੰਨੀ ਇਸ ਗੈਸ ਦੀ ਮਾਤਰਾ ਵੱਧ ਹੋਵੇਗੀ ਓਨੀਆਂ ਹੀ ਪਰਾਵੈਂਗਣੀ ਕਿਰਨਾਂ ਦਾ ਸੋਖਣ ਜ਼ਿਆਦਾ ਹੋਵੇਗਾ ਨਤੀਜਨ ਪ੍ਰਿਥਵੀ ਦਾ ਤੇ ਸਮੁੰਦਰਾਂ ਦੇ ਤਾਪਮਾਨ ‘ਚ ਵਾਧਾ ਹੋਵੇਗਾ । ਅਜੋਕੇ ਦੌਰ ‘ਚ ਇਹੀ ਵਰਤਾਰਾ ਵਾਪਰ ਰਿਹਾ ਹੈ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਵਿਕਸਿਤ ਦੇਸ਼ਾਂ ਨੇ ਵੀ ਧੜਾਧੜ ਹਰਾ ਗ੍ਰਹਿ ਪ੍ਰਭਾਵ ਦੀਆਂ ਗੈਸਾਂ ਨੂੰ ਉਪਜਾਇਆ ਹੈ, ਉਂਝ ਸਾਰੇ ਇਨ੍ਹਾਂ ਨੂੰ ਘਟਾਉਣ ਦੀ ਗੁਹਾਰ ਲਾÀੁਂਦੇ ਹਨ ਪਰ ਹਕੀਕਤ ‘ਚ ਇਹ ਦਿਖਾਵਾ ਮਾਤਰ ਹੈ ‘ਕੱਲਾ ਅਮਰੀਕਾ ਹੀ ਵਿਸ਼ਵ ਦੇ ਕਈ ਦੇਸ਼ਾਂ ਜਿੰਨੀ ਕਾਰਬਨ ਡਾਈ ਆਕਸਾਈਡ ਗੈਸ ਉਪਜਾ ਰਿਹਾ ਹੈ ।
ਵਧਦੀਆਂ ਜਹਿਰੀਲੀਆਂ ਗੈਸਾਂ ਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜ਼ਬੂਰ ਕੀਤਾ ਹੈ, ਹਰ ਸਾਲ ਤਾਪਮਾਨ ਲਗਭਗ 0.6 ਸੈਲੀਅਸ ਦੀ ਦਰ ਨਾਲ ਵਧ ਰਿਹਾ ਹੈ ਆਉਣ ਵਾਲੇ ਸਮੇਂ ‘ਚ ਧਰਤੀ ਦਾ ਤਾਪਮਾਨ ਦੋ ਤੋਂ ਚਾਰ ਡਿਗਰੀ ਸੈਲਸੀਅਸ ਵਧ ਜਾਵੇਗਾ ਇਸੇ ਕਰਕੇ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ, ਹਿਮਾਲਿਆ ‘ਚ ਸਥਿੱਤ ਗੰਗੋਤਰੀ ਗਲੇਸ਼ੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ ਸਮੁੰਦਰਾਂ ‘ਚ ਬਰਫ ਦੇ ਤੋਂਦਿਆਂ ਦਾ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ ਇਸਦੇ ਫਲ਼ਸਰੂਪ ਸਮੁੰਦਰਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ੍ਹ, ਸੁਨਾਮੀ ਆਦਿ ਖਤਰਿਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਿਛਲੇ ਸਮੇਂ ਦੌਰਾਨ ਸੁਨਾਮੀ ਤੇ ਹੋਰ ਕੁਦਰਤੀ ਆਫ਼ਤਾਂ ਇਸ ਦੀ ਮੂੰਹ ਬੋਲਦੀ ਤਸਵੀਰ ਹੈ ।
ਮਨੁੱਖ ਨੇ ਆਪਣੇ ਚੰਦ ਮੁਨਾਫੇ ਅਤੇ ਕੁਝ ਸਮੇਂ ਦੀ ਖੁਸ਼ੀ ਨੇ ਸਾਰਿਆਂ ਲਈ ਕੰਡੇ ਬੀਜੇ ਹਨ ਪ੍ਰਦੂਸ਼ਿਤ ਹੋ ਰਹੀ ਹਵਾ, ਪਾਣੀ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ ਪ੍ਰਦੂਸ਼ਣ ਕਾਰਨ ਉਪਜਦੀਆਂ ਜਹਿਰੀਲੀਆਂ ਗੈਸਾਂ ਕਾਰਬਨ ਮੋਨੋ ਆਕਸਾਈਡ, ਕਾਰਬਨ ਡਾਈ ਆਕਸਾਈਡ ਆਦਿ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ । ਬੱਚੇ ਬਜੁਰਗ ਤੇ ਸਾਹ ਦਮੇ ਦੇ ਮਰੀਜਾਂ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ ਉਨ੍ਹਾਂ ਨੂੰ ਸਾਹ ਲੈਣ ‘ਚ ਬੜੀ ਦਿੱਕਤ ਆਉਂਦੀ ਹੈ ਤੰਦਰੁਸਤ ਲੋਕਾਂ ਨੂੰ ਵੀ ਸਾਹ ਲੈਣ ‘ਚ ਬਹੁਤ ਮੁਸ਼ਕਲ ਆÀੁਂਦੀ ਹੈ ਅੱਖਾਂ ਤੇ ਗਲੇ ‘ਚ ਜਲਣ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ ਹਵਾ ‘ਚ ਬੇਲੋੜੇ ਧੂੜ ਕਣਾਂ ਤੇ ਗੈਸਾਂ ਦੀ ਮਾਤਰਾ ਵਧਣ ਨਾਲ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ ਜਿਸਨੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ ਸਭ ਤੋਂ ਵੱਧ ਹਵਾ ਕਾਰਬਨ ਮੋਨੋ ਆਕਸਾਈਡ ਗੈਸ ਨਾਲ ਪ੍ਰਦੂਸ਼ਿਤ ਹੋ ਰਹੀ ਹੈ ਇਸਦਾ ਹਵਾ ਪ੍ਰਦੂਸ਼ਣ ‘ਚ 50 ਫੀਸਦੀ ਯੋਗਦਾਨ ਹੈ ।
ਵਧਦੇ ਹਵਾ ਪ੍ਰਦੂਸ਼ਣ ਦੇ ਕੁਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਬੇਮੌਸਮੀ ਬਰਸਾਤ, ਤੇਜਾਬੀ ਵਰਖਾ ਆਦਿ ਹਵਾ ‘ਚ ਵਧਦੀ ਸਲਫ਼ਰ ਡਾਈ ਆਕਸਾਈਡ, ਨਾਈਟਰੋਜਨ ਅਕਸਾਈਡ, ਹਾਈਕਲੋਰਿਕ ਐਸਿਡ ਦੇ ਜਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸੱਦਾ ਦਿੱਤਾ ਹੈ ਜਰਮਨੀ, ਸਵੀਡਨ, ਰੋਮਾਨੀਆ ਤੇ ਪੋਲੈਂਡ ਵਰਗੇ ਦੇਸ਼ਾਂ ‘ਚ ਪੰਜਾਹ ਫੀਸਦੀ ਕੁਦਰਤੀ ਜੰਗਲ ਤੇਜਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ ਇਸ ਨੇ ਤਾਂ ਤਾਜ ਮਹਲ ਨੂੰ ਵੀ ਨਹੀ ਬਖਸ਼ਿਆ ਉਸਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ ।
ਸੰਨ 1985 ‘ਚ ਪਹਿਲੀ ਵਾਰ ਅੰਟਾਰਟਿਕਾ ਵਿਖੇ ਓਜ਼ੋਨ ‘ਚ ਸੁਰਾਖ (ਓਜ਼ੋਨ ਦੀ ਘਣਤਾ ਘਟਣਾ) ਫਾਰਮੈਨ ਐਟ ਅਲ ਵਿਗਿਆਨੀ ਨੇ ਖੋਜਿਆ ਸੀਸੰਨ 1992 ‘ਚ ਇਹ ਸੁਰਾਖ ਤੇਈ ਮਿਲੀਅਨ ਸਕੇਅਰ ਕਿਲੋਮੀਟਰ ਸੀ ਤੇ 2002 ‘ਚ ਅਠਾਈ ਮਿਲੀਅਨ ਸਕੇਅਰ ਕਿਲੋਮੀਟਰ ਹੋ ਗਿਆ ਇੱਕ ਛੋਟਾ ਸੁਰਾਖ 1990 ‘ਚ ਉੱਤਰੀ ਪੋਲ ‘ਤੇ ਵੀ ਵੇਖਿਆ ਗਿਆ । ਹੁਣ ਪਰਾਵਂੈਗਣੀ ਕਿਰਨਾਂ ਦਾ ਧਰਤੀ ‘ਤੇ ਪਹੁੰਚਣਾ ਜਾਰੀ ਹੈ, ਜਿਸਦੇ ਗੰਭੀਰ ਨਤੀਜੇ ਸੁਣ ਕੇ ਲੂੰਅ ਕੰਡੇ ਖੜ੍ਹੇ ਹੋ ਜਾਂਦੇ ਹਨ ਵਿਗਿਆਨਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ‘ਚ ਬਹੁਤ ਜ਼ਿਆਦਾ ਲੋਕ ਚਮੜੀ ਦੇ ਕੈਂਸਰ ਤੇ ਅੰਨ੍ਹੇਪਣ ਦਾ ਸ਼ਿਕਾਰ ਹੋਣਗੇ ਪ੍ਰਮਾਣੂ ਤਜਰਬਿਆਂ ਤੇ ਸੁਰੱਖਿਆ ਦੇ ਸਾਜੋ ਸਮਾਨ ਨੇ ਵੀ ਪ੍ਰਦੂਸ਼ਣ ‘ਚ ਵਾਧਾ ਕੀਤਾ ਹੈ ਪੁਲਾੜ ‘ਚ ਫੈਲ ਰਹੇ ਈ ਕਚਰੇ ਨੇ ਵੀ ਪ੍ਰਦੂਸ਼ਣ ਨੂੰ ਚਰਮ ਸੀਮਾ ‘ਤੇ ਪਹੁੰਚਾ ਕੇ ਰੱਖ ਦਿੱਤਾ ਹੈ ।
ਬੇਮੌਸਮੀ ਗਰਮੀ ਸਰਦੀ ਨੇ ਫਸਲਾਂ ਦੇ ਝਾੜ ‘ਤੇ ਵੀ ਡੂੰਘਾ ਅਸਰ ਪਾਇਆ ਹੈ ਅਜੋਕੇ ਸਮੇਂ ਦੌਰਾਨ ਜਦ ਫਸਲਾਂ ਨੂੰ ਸਰਦੀ ਦੀ ਲੋੜ ਹੁੰਦੀ ਹੈ ਤਾਂ ਗਰਮੀ ਹੁੰਦੀ ਹੈ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਸਰਦੀ ਦੇ ਮੌਸਮ ਦਾ ਅੰਤਰਾਲ ਕਾਫੀ ਘਟ ਗਿਆ ਹੈ । ਜਿਸ ਰਫ਼ਤਾਰ ਨਾਲ ਤਪਸ਼ ਵਧ ਰਹੀ ਹੈ ਉਸ ਨੂੰ ਦੇਖ ਜਾਪਦਾ ਹੈ ਸਰਦੀ ਤਾਂ ਬਿਲਕੁਲ ਖਤਮ ਹੀ ਹੋ ਜਾਵੇਗੀ ਇਸ ਪੂਰੇ ਵਰਤਾਰੇ ਕਾਰਨ ਫਸਲ ਚੱਕਰ ਦੇ ਨਾਲ ਜਲ ਚੱਕਰ ਵੀ ਵਿਗੜ ਗਿਆ ਹੈ ਜਲ ਕੁਦਰਤ ਦਾ ਸਾਨੂੰ ਦਿੱਤਾ ਹੋਇਆ ਅਨਮੋਲ ਸਰਮਾਇਆ ਹੈ ।
ਪਾਣੀ ਹੀ ਬਨਸਪਤੀ ਤੇ ਜੀਵਾਂ ਦਾ ਆਧਾਰ  ਹੈ ਤੇ ਇਸਦੀ ਗੈਰ ਮੌਜੂਦਗੀ ਜੀਵਾਂ ਲਈ ਸੰਕਟ ਹੋ ਨਿੱਬੜਦੀ ਹੈ ਪਾਣੀ ਦੀ ਉਪਲੱਬਧਤਾ 78 ਫੀਸਦੀ ਜਲ ਸਮੁੰਦਰਾਂ ‘ਚ ਹੈ ਤੇ ਜ਼ਮੀਨਦੋਜ ਪਾਣੀ 2 ਫੀਸਦੀ ਹੈ ਜੋ ਆਧੁਨਿਕ ਵਿਧੀਆਂ ਨਾਲ ਜ਼ਮੀਨ ‘ਚੋ ਪ੍ਰਾਪਤ ਕੀਤਾ ਜਾਂਦਾ ਹੈ ਜ਼ਮੀਨੀ ਪਾਣੀ ਦਾ ਡਿੱਗਦਾ ਪੱਧਰ ਅਤੇ ਜਲ ਸੋਮਿਆਂ ‘ਚੋਂ ਪਾਣੀ ਦੀ ਘਟ ਰਹੀ ਮਿਕਦਾਰ ਨੇ ਸੋਕੇ ਦਾ ਸੰਕਟ ਪੈਦਾ ਕੀਤਾ ਹੈ । ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਜਲ ਸੋਮਿਆਂ ‘ਚ 23 ਫੀਸਦੀ ਪਾਣੀ ਦੀ ਗਿਰਾਵਟ ਪਾਈ ਗਈ ਹੈ ਜੋ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ ਹਨ ਬਦਲਦੇ ਮੌਸਮ ਮਿਜ਼ਾਜ ਤੇ ਅਬਾਦੀ ਦੇ ਬੋਝ ਨੇ ਇਸ ਜ਼ਮੀਨੀ ਪਾਣੀ ਨੂੰ ਢਾਹ ਲਾਈ ਹੈ ਉਦਯੋਗਾਂ,ਖੇਤੀਬਾੜੀ ਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਪਾਣੀ ਦੀ ਥੁੜ ਦਾ ਸੰਕਟ ਪੈਦਾ ਕੀਤਾ ਹੈ ।
ਸਾਡੇ ਦੇਸ਼ ਦੀ ਇੱਕ ਚੌਥਾਈ ਅਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ ਪਿਛਲੇ ਸਾਲ ਦੇਸ਼ ਦੇ 256 ਜਿਲ੍ਹੇ ਸੋਕੇ ਤੋਂ ਬੁਰੀ ਤਰ੍ਹਾਂ ਪੀੜਤ ਸਨ ਮਾਨਸੂਨ ਦੀ ਬੇਨਿਯਮੀ ਤੇ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਸੀ ਦੇਸ਼ ਦੇ 12 ਸੂਬੇ ਸੋਕੇ ਨਾਲ ਜੂਝਣ ਲਈ ਮਜ਼ਬੂਰ ਸਨ ਜਿਨ੍ਹਾਂ ‘ਚ ਉੱਤਰ ਪ੍ਰਦੇਸ਼ ਦੇ 75 ਜਿਲ੍ਹਿਆਂ ‘ਚੋਂ 50 ਜਿਲ੍ਹੇ, ਉੜੀਸਾ ਦੇ 30 ਚੋਂ 27,ਆਂਧਰਾ ਪ੍ਰਦੇਸ਼ ਦੇ 13 ‘ਚੋਂ 10,ਕਰਨਾਟਕ ਦੇ 30 ‘ਚੋਂ 27,ਛੱਤੀਸਗੜ ਦੇ 27 ‘ਚੋਂ 25,ਝਾਰਖੰਡ ਦੇ 24 ਚੋਂ 22, ਤੇਲੰਗਾਨਾ ਦੇ 10 ‘ਚੋਂ 7, ਮੱਧ ਪ੍ਰਦੇਸ਼ ਦੇ 51 ‘ਚੋਂ 46, ਮਹਾਂਰਾਸ਼ਟਰ ਦੇ 36 ‘ਚੋਂ 21 ਤੇ ਰਾਜਸਥਾਨ ਦੇ 33 ‘ਚੋਂ 19 ਜਿਲ੍ਹੇ ਪਾਣੀ ਦੇ ਗੰਭੀਰ ਸੰਕਟ ‘ਚ ਸਨ । ਮਹਾਂਰਾਸਟਰ ਸੂਬੇ ‘ਚ ਮਰਾਠਵਾੜਾ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਤੇ ਲੋਕ ਬੂੰਦ ਬੂੰਦ ਪਾਣੀ ਲਈ ਤਰਸ ਰਹੇ ਸਨ ਪਾਣੀ ਦੀ ਰਾਖੀ ਕਰਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਸਨ ਉਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਜੇ ਮੌਕਾ ਸੰਭਾਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ ਜਿਸ ਹਿਸਾਬ ਨਾਲ ਅਜੋਕੇ ਹਾਲਾਤ ਉੱਭਰ ਰਹੇ ਹਨ ਤਾਂ ਭਵਿੱਖ ‘ਚ ਹੋਰ ਵੀ ਗੰਭੀਰ ਸਥਿਤੀ ਹੋਣੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।
ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਆਲਮੀ ਤਪਸ਼ ਦੇ ਵਧਦੇ ਵਰਤਾਰੇ ਨੂੰ ਰੋਕਣ ਲਈ ਸਵਾਰਥੀ ਹਿੱਤਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਲੋਕਾਈ ਨੂੰ ਇਸ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਹੁਣ ਤਾਂ ਭਾਂਪ ਲੈਣਾ ਚਾਹੀਦਾ ਹੈ ਕਿ ਕੁਦਰਤ ਨਾਲ ਕੀਤੀ ਛੇੜਛਾੜ ਕਿਸ ਕਦਰ ਮਹਿੰਗੀ ਪੈ ਸਕਦੀ ਹੈ ਉਸਨੂੰ ਕੁਦਰਤ ਨੇ ਆਪ ਵੀ ਬਹੁਤ ਵਾਰ ਸਮਝਾ ਦਿੱਤਾ ਹੈ ਕੁਦਰਤ ਹਰ ਰੋਜ ਚਿਤਾਵਨੀ ਤੇ ਚਿਤਾਵਨੀ ਦੇ ਰਹੀ ਹੈ ਪਰ ਮਨੁੱਖ ਅਣਗਹਿਲੀ ਵਸ ਉਸਨੂੰ ਅਣਗੌਲਿਆ ਕਰ ਰਿਹਾ ਹੈ ਇਹੀ ਲਾਪਰਵਾਹੀ ਉਸਨੂੰ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।