Remember - Sach Kahoon Punjabi

ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ। ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ। ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ ਦਿੰਦਾ ਹੈ ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ। (Saint Dr MSG)

ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : Saint Dr MSG

ਆਪ ਜੀ ਫ਼ਰਮਾਉਂਦੇ ਹਨ ਕਿ ਬਹੁਤ ਹੀ ਭਾਗਾਂ ਵਾਲੇ ,ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁਗ ‘ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ‘ਚ ਦਰਸ਼-ਦੀਦਾਰ ਕਰ ਲਿਆ ਕਰਦੇ ਹਨ। ਪੂਜੀਨਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ।  ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ‘ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰੇ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। (Saint Dr MSG)

ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ।  ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ‘ਤੇ ਪੱਕੇ ਹਨ ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ । ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਮਾਲਕ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ। (Saint Dr MSG)

ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ  ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ, ਵਿਹਾਰ ਦੇ ਸੱਚੇ ਬਣੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਨਾਲ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ‘ਤੇ ਚੱਲਿਆ ਕਰਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ। (Saint Dr MSG)

ਫੌਜ ਦੇ 78ਵੇਂ ਸਥਾਵਨਾ ਦਿਵਸ ਦੀ ਦਿੱਤੀ ਵਧਾਈ | Saint Dr MSG

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੀਆਰਪੀਐੱਫ ਦੇ ਜਵਾਨਾਂ ਨੂੰ 78ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ।  ਪੂਜਨੀਕ ਗੁਰੂ ਜੀ ਨੇ ਟਵੀਟ ਕੀਤਾ ਕਿ ਦੇਸ਼ ਲਈ ਅਣਥੱਕ ਕੋਸ਼ਿਸਾਂ ਤੇ ਸ਼ਲਾਘਾਯੋਗ ਸੇਵਾਵਾਂ ਲਈ ਤੁਹਾਨੂੰ ਸੈਲੂਟ ਤੇ ਸ਼ੁੱਭਕਾਮਨਾਵਾਂ। (Saint Dr MSG)

ਸ਼ਹੀਦ ਮੁਨੀਸ਼ ਇੰਸਾਂ ਦੀ ਯਾਦ ’ਚ ਹੋਈ ਨਾਮ ਚਰਚਾ, ਬੂਟੇ ਵੀ ਲਾਏ
ਇਨਸਾਨੀਅਤ ਅਤੇ ਸੇਵਾ ਕਾਰਜਾਂ ਨੂੰ ਅੱਗੇ ਹੋ ਕੇ ਕਰਨ ਵਾਲਾ ਸੀ ਸ਼ਹੀਦ ਮੁਨੀਸ਼ ਇੰਸਾਂ | Shaheed Munish Insan

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨੌਜਵਾਨ ਸ਼ਹੀਦ ਮੁਨੀਸ਼ ਸ਼ਾਰਦਾ ਇੰਸਾਂ ਪੁੱਤਰ ਬਲਜਿੰਦਰ ਸਾਰਦਾ ਇੰਸਾਂ ਵਾਸੀ ਪਟਿਆਲਾ ਛੋਟੀ ਉਮਰੇ ਹੀ ਵੱਡੀ ਕੁਰਬਾਨੀ ਕਰ ਗਿਆ। ਉਸ ਦੀ ਸ਼ਹਾਦਤ ’ਤੇ ਉਸ ਦੇ ਪਰਿਵਾਰ ਅਤੇ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਨੂੰ ਮਾਣ ਹੈ। ਮੁਨੀਸ਼ ਇੰਸਾਂ ਨੂੰ ਯਾਦ ਕਰਦਿਆਂ ਅੱਜ ਸਮੂਹ ਸਾਧ-ਸੰਗਤ ਤੇ ਉਸਦੇ ਪਰਿਵਾਰ ਮੈਂਬਰਾਂ ਵੱਲੋਂ ਨਾਮ ਚਰਚਾ ਕਰਕੇ ਉਸ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਮੁਨੀਸ਼ ਇੰਸਾਂ ਦੀ ਯਾਦ ਵਿੱਚ ਉਸ ਦੇ ਪਰਿਵਾਰਕ ਮੈਬਰਾਂ ਅਤੇ ਸਾਧ-ਸੰਗਤ ਵੱਲੋਂ ਬੂਟੇ ਵੀ ਲਾਏ ਗਏ। ਇਸ ਮੌਕੇ ਜ਼ਿੰਮੇਵਾਰਾਂ ਵੱਲੋਂ ਮੁਨੀਸ਼ ਇੰਸਾਂ ਦੇ ਜੀਵਨ ਸਬੰਧੀ ਦੱਸਿਆ ਕਿ ਉਹ ਛੋਟੀ ਉਮਰੇ ਹੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਜੁੱਟ ਗਿਆ ਸੀ। ਉਸ ਵਿੱਚ ਇਨਸਾਨੀਅਤ ਦੀ ਸੇਵਾ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ।

ਉਹ ਕਿਸੇ ਵੀ ਵਿਅਕਤੀ ਨੂੰ ਦੁਖੀ ਨਹੀਂ ਦੇਖ ਸਕਦਾ ਸੀ ਅਤੇ ਅੱਗੇ ਹੋ ਕੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕਰਦਾ ਸੀ। ਇਸ ਮੌਕੇ ਸਾਧ-ਸੰਗਤ ਨੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਸੰਕਲਪ ਲਿਆ ਤੇ ਪਰਿਵਾਰ ਦੇ ਜ਼ਜਬੇ ਨੂੰ ਵੀ ਸਲਾਮ ਕੀਤਾ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਅਤੇ ਕਰਨਪਾਲ ਇੰਸਾਂ ਨੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਿਆਂ ਆਖਿਆ ਕਿ ਅਜਿਹੀਆਂ ਕੁਰਬਾਨੀਆਂ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀਆਂ। ਇਸ ਦੌਰਾਨ ਮੁਨੀਸ਼ ਇੰਸਾਂ ਦੀ ਯਾਦ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਾਧ-ਸੰਗਤ ਵੱਲੋਂ ਬੂਟੇ ਵੀ ਲਾਏ ਗਏ। ਇਸ ਮੌਕੇ ਬਲਾਕ ਪਟਿਆਲਾ ਦੇ ਸਮੂਹ ਜ਼ਿੰਮਵਾਰ, ਸੁਜਾਣ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਸਾਧ-ਸੰਗਤ ਹਾਜ਼ਰ ਸੀ। (Shaheed Munish Insan)

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਆਈ ਸਰਕਾਰ ਨੂੰ ਯਾਦ
ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਹੋ ਰਹੀ ਐ ਕੈਬਨਿਟ ਸਬ ਕਮੇਟੀ ਦੀ ਮੀਟਿੰਗ

ਚੰਡੀਗੜ (ਅਸ਼ਵਨੀ ਚਾਵਲਾ)। ਆਖ਼ਰਕਾਰ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਯਾਦ ਆ ਹੀ ਗਈ ਹੈ। ਦੇਸ਼ ਭਰ ਵਿੱਚ 27 ਮਈ ਨੂੰ ਚੋਣ ਜ਼ਾਬਤਾ ਖ਼ਤਮ ਹੋਣ ਜਾ ਰਿਹਾ ਹੈ, ਇਸੇ ਦਿਨ ਹੀ ਸਬ ਕਮੇਟੀ ਮੀਟਿੰਗ ਕਰਦੇ ਹੋਏ ਇਸ ਗਲ ‘ਤੇ ਚਰਚਾ ਕਰੇਗੀ ਕਿ ਕਿਸ ਤਰੀਕੇ ਦਾ ਕਾਨੂੰਨ ਬਣਾਇਆ ਜਾਵੇ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਨਿਯਮਾਂ ਅਤੇ ਕਾਨੂੰਨ ਦੇ ਦਾਇਰੇ ਵਿੱਚ ਰੱਖਦੇ ਹੋਏ ਪੱਕਾ ਕੀਤਾ ਜਾ ਸਕੇ।

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਸੱਦੀ ਗਈ ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਸਣੇ ਬਲਬੀਰ ਸਿੱਧੂ ਭਾਗ ਲੈਣਗੇ। ਇਸ ਮੀਟਿੰਗ ਦੌਰਾਨ ਹੀ ਕੁਝ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਸੱਦਾ ਪੱਤਰ ਭੇਜਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਉਨਾਂ ਵੀ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ

ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ‘ਦ ਪੰਜਾਬ ਐਡਹਾਕ, ਕੰਟਰੈਕਚੂਅਲ, ਡੇਲੀ ਵੇਜਿਜ਼, ਟੈਂਪਰੇਰੀ, ਵਰਕ-ਚਾਰਜ਼ਡ ਅਤੇ ਆਊਟ ਸੋਰਸਿਜ਼ ਇੰਪਲਾਈਜ਼ ਵੈਲਫੇਅਰ ਐਕਟ 2016’ ਬਣਾਇਆ ਗਿਆ ਸੀ। ਇਸ ਐਕਟ ਨੂੰ ਵਿਧਾਨ ਸਭਾ ਵਿੱਚ ਬਿਲ ਦੇ ਰੂਪ ਵਿੱਚ ਪੇਸ਼ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਤੱਕ ਕਰ ਦਿੱਤਾ ਗਿਆ ਸੀ ਪਰ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ‘ਤੇ ਰੋਕ ਲਾ ਦਿੱਤੀ ਸੀ। ਕਾਂਗਰਸ ਸਰਕਾਰ ਦੇ ਐਕਟ ‘ਤੇ ਰੋਕ ਲਗਾਉਣ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵਲੋਂ ਕਾਫ਼ੀ ਜਿਆਦਾ ਹੰਗਾਮਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਐਕਟ ‘ਤੇ ਮੁੜ ਵਿਚਾਰ ਕਰਦੇ ਹੋਏ ਦਰੁਸਤ ਕਰਨ ਸਬੰਧੀ ਇੱਕ ਕੈਬਨਿਟ ਦੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਬ੍ਰਹਮ ਮਹਿੰਦਰਾਂ ਦੀ ਅਗਵਾਈ ਵਿੱਚ 3 ਕੈਬਨਿਟ ਮੰਤਰੀ ਵੀ ਸ਼ਾਮਲ ਕੀਤੇ ਗਏ ਹਨ।

ਇਸ ਕਮੇਟੀ ਨੇ ਪਹਿਲਾਂ ਕਈ ਮੀਟਿੰਗਾਂ ਕੀਤੀਆਂ ਪਰ ਕੋਈ ਵੀ ਆਖ਼ਰੀ ਸਿੱਟੇ ‘ਤੇ ਕਮੇਟੀ ਨਹੀਂ ਪੁੱਜ ਸਕੀ ਹੈ। ਇਨਾਂ ਲੋਕ ਸਭਾ ਚੋਣਾਂ ਦੌਰਾਨ ਮੁਲਾਜ਼ਮ ਜਥੇਬੰਦੀਆਂ ਵਲੋਂ ਕਾਫ਼ੀ ਜਿਆਦਾ ਹੰਗਾਮਾ ਕਰਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਚੋਣ ਜ਼ਾਬਤੇ ਤੋਂ ਤੁਰੰਤ ਬਾਅਦ ਮੀਟਿੰਗ ਕਰਦੇ ਹੋਏ ਮਾਮਲੇ ਨੂੰ ਜਲਦ ਹੀ ਹਲ ਕਰਨ ਦੀ ਕੋਸ਼ਸ਼ ਕੀਤੀ ਜਾਏਗੀ। ਜਿਸ ਦੇ ਚਲਦੇ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਕੈਬਨਿਟ ਸਬ ਕਮੇਟੀ ਦੇ ਮੈਂਬਰਾਂ ਨੂੰ ਮੀਟਿੰਗ ਵਿੱਚ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਸੱਦਾ ਦੇਣ ਦੀ ਗੱਲ ਆਖੀ ਹੈ।

ਇਸ ਮੀਟਿੰਗ ਤੋਂ ਬਾਅਦ ਜਲਦ ਹੀ ਸਰਕਾਰ ਇਸ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਸ਼ ਵਿੱਚ ਹੈ, ਕਿਉਂਕਿ ਸਰਕਾਰ ਅਗਸਤ ਵਿੱਚ ਆ ਰਹੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਸ ਐਕਟ ‘ਚ ਸੋਧ ਕਰਕੇ ਪੇਸ਼ ਕਰਨ ਦੀ ਤਿਆਰੀ ਵਿੱਚ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

480 ਦਿਨਾਂ ਬਾਅਦ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ: ਜਡੇਜਾ
480 ਦਿਨਾਂ ਬਾਅਦ ਖੇਡੇ ਆਪਣੇ ਪਹਿਲੇ ਹੀ ਇੱਕ ਰੋਜ਼ਾ ਂਚ ਮੈਨ ਆਫ਼ ਦ ਮੈਚ ਬਣੇ ਜਡੇਜਾ

ਦੁਬਈ, 22 ਸਤੰਬਰ

ਆਪਣੇ ਵਾਪਸੀ ਮੈਚ ‘ਚ ਹੀ ਚਾਰ ਵਿਕਟਾਂ ਲੈ ਕੇ ਮੈਨ ਅਫਾ ਦ ਮੈਚ ਬਣ ਗਏ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਕਿਹਾ ਹੈ ਕਿ ਉਹ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ

ਜਡੇਜਾ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਮੁਕਾਬਲੇ ‘ਚ ਬੰਗਲਾਦੇਸ਼ ਵਿਰੁੱਧ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਜਡੇਜਾ ਨੂੰ ਮੈਨ ਆਫ਼ ਦ ਮੈਚ ਅਵਾਰਡ ਦਿੱਤਾ ਗਿਆ 14 ਮਹੀਨੇ ਤੱਕ ਸੀਮਤ ਕ੍ਰਿਕਟ ਤੋਂ ਨਜਰਅੰਦਾਜ਼ ਰਹੇ ਜਡੇਜਾ ਨੂੰ ਇੱਕ ਮੌਕਾ ਮਿਲਿਆ ਅਤੇ ਉਹਨਾਂ ਇਸ ਦਾ ਪੂਰਾ ਫ਼ਾਇਦਾ ਉਠਾ ਲਿਆ

ਖੱਬੂ ਸਪਿੱਨਰ ਜਡੇਜਾ ਨੇ ਕਿਹਾ ਕਿ ਮੈਂ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਕੀਤਾ ਮੈਂ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ ਕਿਉਂਕਿ ਮੈਂ 480 ਦਿਨ ਬਾਅਦ ਜਾ ਕੇ ਕੋਈ ਇੱਕ ਰੋਜ਼ਾ ਖੇਡਿਆ 480 ਦਿਨ ਇੱਕ ਲੰਮਾ ਸਮਾਂ ਹੁੰਦਾ ਹੈ ਅਤੇ ਮੈਂ ਐਨਾ ਲੰਮਾ ਸਮਾਂ ਇੰਤਜ਼ਾਰ ਕੀਤਾ

ਜੁਲਾਈ 2017 ‘ਚ ਵੈਸਟਇੰਡੀਜ਼ ਦੌਰੇ ਤੋਂ ਬਾਅਦ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ

ਜਡੇਜਾ ਨੂੰ ਜੁਲਾਈ 2017 ‘ਚ ਵੈਸਟਇੰਡੀਜ਼ ਦੌਰੇ ਤੋਂ ਬਾਅਦ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਖੱਬੂ ਸਪਿੱਨਰ ਅਕਸ਼ਰ ਪਟੇਲ ਨੂੰ ਜਖ਼ਮੀ ਹੋ ਕੇ ਏਸ਼ੀਆ ਕੱਪ ਤੋਂ ਬਾਹਰ ਹੋਣ ਬਾਅਦ ਜਡੇਜਾ ਨੂੰ ਮੌਕਾ ਮਿਲਿਆ

ਜਡੇਜਾ ਨੇ ਬੰਗਲਾਦੇਸ਼ ਵਿਰੁੱਧ ਜਿੱਤ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਕਿਹਾ ਕਿ ਇੰਗਲੈਂਡ ਵਿਰੁੱਧ ਆਖ਼ਰੀ ਟੈਸਟ ਮੈਚ ਨਾਲ ਮੈਨੂੰ ਆਤਮਬਲ ਮਿਲਿਆ ਜਿੱਥੇ ਮੈਂ ਬੱਲੇ ਅਤੇ ਗੇਂਦ ਦੋਵਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ

ਪਤਾ ਨਹੀਂ ਸੀ ਦੁਬਈ ਂਚ ਕੀ ਹੋ ਰਿਹਾ ਹੈ

ਜਡੇਜਾ ਨੇ ਕਿਹਾ ਕਿ ਮੈਂ ਵਿਜੇ ਹਜਾਰੇ ਟਰਾਫ਼ੀ ‘ਚ ਖੇਡ ਰਿਹਾ ਸੀ ਅਤੇ ਮੈਨੂੰ ਪਤਾ ਨਹੀਂ ਸੀ ਕਿ ਦੁਬਈ ‘ਚ ਕੀ ਹੋ ਰਿਹਾ ਹੈ ਇੱਕ ਦਿਨ ਪਹਿਲਾਂ ਹੀ ਮੈਨੂੰ ਦੁਬਈ ਆਉਣ ਲਈ ਚੋਣਕਰਤਾਵਾਂ ਦਾ ਫੋਨ ਆਇਆ ਮੈਂ ਕਾਫ਼ੀ ਖੁਸ਼ ਸੀ ਅਤੇ ਮੈਂ ਸੋਚ ਲਿਆ ਸੀ ਕਿ ਇਹੀ ਮੌਕਾ ਹੈ ਜਿਸ ਦਾ ਮੈਂ ਪੂਰਾ ਫ਼ਾਇਦਾ ਲੈਣਾ ਹੈ

ਭਾਰਤ-ਪਾਕਿਸਤਾਨ ਦਰਮਿਆਨ ਹਾਈ ਵੋਲਟੇਜ਼ ਮੁਕਾਬਲੇ ਲਈ ਜਡੇਜਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਮੈਚ ਹੋਵੇ ਜਾਂ ਕੋਈ ਹੋਰ ਮੁਕਾਬਲਾ, ਦੇਸ਼ ਲਈ ਖੇਡਣਾ ਹਮੇਸ਼ਾ ਮਾਣ ਦੀ ਗੱਲ ਹੁੰਦੀ ਹੈ ਵੈਸੇ ਭਾਰਤ-ਪਾਕਿ ਮੁਕਾਬਲੇ ਨੂੰ ਲੈ ਕੇ ਲੋਕ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚਾਰ ਸਾਲ ਮੋਦੀ ਸਰਕਾਰ ਨੂੰ ਕਿਸਾਨ ਯਾਦ ਨਹੀਂ ਆਇਆ
ਮੋਦੀ ਦੀ ਕਿਸਾਨੀ ਨਾਂਅ ਸਿਆਸੀ ਖੇਤੀ ਨੂੰ ਨਹੀਂ ਲੱਗੇਗਾ ਫਲ : ਸੁਨੀਲ ਜਾਖੜ

ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਚਾਰ ਸਾਲਾਂ ਤੱਕ ਕਿਸਾਨਾਂ ਦੀ ਸਾਰ ਨਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ (Modi Government) ਮੋਦੀ ਹੁਣ ਕਿਸਾਨੀ ਦੇ ਨਾਂਅ ‘ਤੇ ਸਿਆਸੀ ਖੇਤੀ ਕਰਨ ਦੀ ਚਾਹਤ ਨਾਲ ਪੰਜਾਬ ਆਏ ਹਨ ਪਰ ਉਨ੍ਹਾਂ ਦੀ ਇਸ ਇੱਛਾ ਨੂੰ ਹੁਣ ਫਲ ਨਹੀਂ ਲੱਗਣ ਵਾਲਾ ਅਤੇ ਆਪਣੇ ਇਸ ਦੌਰੇ ਦੌਰਾਨ ਉਹ ਪੰਜਾਬ ਨੂੰ ਦੇ ਕੇ ਵੀ ਕੁਝ ਨਹੀਂ ਗਏ। ਅੱਜ ਅਕਾਲੀ ਦਲ ਅਤੇ ਭਾਜਪਾ ਵੱਲੋਂ ਮਲੋਟ ‘ਚ ਤਿੰਨ ਸੂਬਿਆਂ ਦੀ ਕੀਤੀ ਸਾਂਝੀ ਰੈਲੀ ਨੂੰ ਪ੍ਰਧਾਨ ਮੰਤਰੀ ਦੀ ਇਸੇ ਨਕਾਮ ਕੋਸ਼ਿਸ ਦਾ ਹਿੱਸਾ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰੈਲੀ ਵਿਚ ਲੋਕਾਂ ਦੀ ਘੱਟ ਸ਼ਮੂਲੀਅਤ ਅਤੇ ਖਾਲੀ ਕੁਰਸੀਆਂ ਨੇ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੀ ਅਸਲੀ ਸਿਆਸੀ ਸਥਿਤੀ ਜਗ ਜ਼ਾਹਿਰ ਕਰ ਦਿੱਤੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਅੱਜ ਦੀ ਰੈਲੀ ਵਿਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗੈਰਹਾਜ਼ਰੀ ਕਈ ਸਵਾਲ ਖੜ੍ਹੇ ਕਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਰ ਇਕ ਸਭਾ ਵਿਚ ਮੋਹਰੀ ਰਹਿਣ ਵਾਲੇ ਮਜੀਠੀਆ ਦੀ ਅੱਜ ਦੀ ਰੈਲੀ ਵਿਚ ਗੈਰਹਾਜ਼ਰੀ ਪਿੱਛੇ ਕੀ ਕਾਰਨ ਸਨ, ਇਹ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਸ੍ਰੀ ਮਜੀਠੀਆ ਦੀ ਰੈਲੀ ਤੋਂ ਦੂਰੀ ਪ੍ਰਧਾਨ ਮੰਤਰੀ ਦੇ ਇਸ਼ਾਰੇ ‘ਤੇ ਕੀਤੀ ਗਈ ਹੈ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਦੀ ਇਹ ਰੈਲੀ ਇਕ ਸਿਆਸੀ ਡਰਾਮੇਬਾਜ਼ੀ ਮਾਤਰ ਸੀ ਅਤੇ ਪ੍ਰਧਾਨ ਮੰਤਰੀ ਨਾ ਤਾਂ ਪੰਜਾਬ ਲਈ ਕੋਈ ਵਿਸੇਸ਼ ਐਲਾਣ ਕਰਕੇ ਗਏ ਅਤੇ ਨਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਜਸ਼ਨਾਂ ਸਬੰਧੀ ਉਨ੍ਹਾਂ ਨੇ ਕੋਈ ਵਿਸੇਸ਼ ਐਲਾਨ ਕੀਤਾ। (Modi Government)

ਕਿਹਾ, ਮਜੀਠੀਆ ਦੀ ਗੈਰਹਾਜ਼ਰੀ ਕਰ ਗਈ ਕਈ ਸਵਾਲ ਖੜ੍ਹੇ | Modi Government

ਸ੍ਰੀ ਜਾਖੜ ਨੇ ਤੱਥਾਂ ਸਹਿਤ ਇਕ ਵਾਰ ਫਿਰ ਦੁਹਰਾਇਆ ਕਿ ਮੋਦੀ ਸਰਕਾਰ ਐਮ.ਐਸ.ਪੀ. ਦੇ ਨਾਂਅ ‘ਤੇ ਕੇਵਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਕੇਂਦਰ ਵਿਚ ਜਦ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ 2009 ਤੋਂ 2014 ਤੱਕ ਝੋਨੇ ਦੀਆਂ ਕੀਮਤਾਂ ਵਿਚ 69 ਫੀਸਦੀ ਅਤੇ ਨਰਮੇ ਦੀਆਂ ਕੀਮਤਾਂ ਵਿਚ  80 ਫੀਸਦੀ ਤੱਕ ਦਾ ਵਾਧਾ ਕੀਤਾ ਸੀ ਜਦ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਝੋਨੇ ਦੀਆਂ ਕੀਮਤਾਂ ਵਿਚ ਸਿਰਫ 41 ਫੀਸਦੀ ਅਤੇ ਨਰਮੇ ਦੀਆਂ ਕੀਮਤਾਂ ਵਿਚ ਕੇਵਲ 43 ਫੀਸਦੀ ਦਾ ਹੀ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਅਕਾਲੀ ਦਲ ਕਿਸ ਗੱਲ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਚਾਰ ਸਾਲ ਤੱਕ ਹੋਈ ਲੁੱਟ ਦਾ ਲੇਖਾ ਹੁਣ ਕਿਸਾਨ 2019 ਦੀਆਂ ਚੋਣਾਂ ਵਿਚ ਲੈਣਗੇ।

ਬਠਿੰਡਾ ਨੂੰ ਨਗਰ ਨਿਗਮ ਬਣਾਉਣ ਲਈ ਯਾਦ ਰਹਿਣਗੇ ਸੁਰਿੰਦਰ ਸਿੰਗਲਾ
ਉਨ੍ਹਾਂ ਨੇ ਹਰ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ

ਬਠਿੰਡਾ (ਅਸ਼ੋਕ ਵਰਮਾ) ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਸੁਰਿੰਦਰ ਸਿੰਗਲਾ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਪਰ ਜਦੋਂ ਵੀ ਬਠਿੰਡਾ ਦੀ ਤਰੱਕੀ ਦੀ ਗੱਲ ਤੁਰੇਗੀ ਉਨ੍ਹਾਂ ਦਾ ਨਾਂਅ ਸ਼ਹਿਰ ਨੂੰ ਅੱਗੇ ਲਿਜਾਣ ਵਾਲਿਆਂ ‘ਚੋਂ ਮੂਹਰਲੀ ਕਤਾਰ ਦੇ ਨੇਤਾਵਾਂ ਵਜੋਂ ਚੇਤੇ ਕੀਤਾ ਜਾਂਦਾ ਰਹੇਗਾ ਮਰਹੂਮ ਕਾਂਗਰਸੀ ਆਗੂ ਦਾ ਬਠਿੰਡਾ ਨਾਲ ਕਦੇ ਵੀ ਵਾਹ-ਵਾਸਤਾ ਨਹੀਂ ਰਿਹਾ ਸੀ ਪਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਹੋਣ ਕਰਕੇ ਕਾਂਗਰਸ ਹਾਈਕਮਾਂਡ ਨੇ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ‘ਚ ਬਠਿੰਡਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ।

ਉਨ੍ਹੀਂ ਦਿਨੀਂ ਬਠਿੰਡਾ ਨਿਰੋਲ ਸ਼ਹਿਰੀ ਹਲਕਾ ਨਹੀਂ ਸੀ ਤੇ ਇਸ ਨਾਲ ਕਾਫੀ ਪਿੰਡ ਵੀ ਜੁੜੇ ਹੋਏ ਸਨ ਟਿਕਟ ਦੇ ਚਾਹਵਾਨ ਆਗੂਆਂ ਵੱਲੋਂ ਜਬਰਦਸਤ ਵਿਰੋਧ ਅਤੇ ਹਿੰਦੂ ਹੋਣ ਕਰਕੇ ਉਨ੍ਹਾਂ ਨੂੰ ਸ਼ਹਿਰ ਅਤੇ ਪਿੰਡਾਂ ‘ਚ ਕਾਫੀ ਚੁਣੌਤੀਆਂ ਦਰਪੇਸ਼ ਸਨ ਜਿਨ੍ਹਾਂ ਦਾ ਸ੍ਰੀ ਸਿੰਗਲਾ ਨੇ ਦ੍ਰਿੜਤਾ ਅਤੇ ਦਲੇਰੀ ਨਾਲ ਸਾਹਮਣਾ ਕੀਤਾ ਉਨ੍ਹਾਂ ਨੇ ਹਰ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਨਾਲ ਤੋਰਨ ‘ਚ ਸਫਲ ਰਹੇ।

2002 ਦੀਆਂ ਚੋਣਾਂ ਉਪਰੰਤ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਵਜ਼ਾਰਤ ‘ਚ ਸ਼ਾਮਲ ਕੀਤਾ

ਆਪਣੀ ਸ਼ਖਸੀਅਤ ਅਤੇ ਰਣਨੀਤਕ ਕੁਸ਼ਲਤਾ ਦਾ ਨਤੀਜਾ ਸੀ ਕਿ ਸ੍ਰੀ ਸਿੰਗਲਾ ਨੇ ਬਾਗੀ ਕਾਂਗਰਸੀ ਉਮੀਦਵਾਰ ਵੱਲੋਂ 14788 ਵੋਟਾਂ ਲਿਜਾਣ ਦੇ ਬਾਵਜੂਦ ਬਾਦਲ ਪਰਿਵਾਰ ਦੀ ਸੱਜੀ ਬਾਂਹ ਸਮਝੇ ਜਾਂਦੇ ਸਾਬਕਾ ਅਕਾਲੀ ਮੰਤਰੀ ਨੂੰ 13413 ਵੋਟਾਂ ਦੇ ਫਰਕ ਨਾਲ ਹਰਾ ਕੇ ਸਿਆਸੀ ਹਲਕਿਆਂ ‘ਚ ਤੂਫਾਨ ਲਿਆ ਦਿੱਤਾ ਸੀ।

ਸਾਲ 2002 ਦੀਆਂ ਚੋਣਾਂ ਉਪਰੰਤ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਵਜ਼ਾਰਤ ‘ਚ ਸ਼ਾਮਲ ਕੀਤਾ ਅਤੇ ਵਿੱਤ ਮੰਤਰੀ ਬਣਾਇਆ ਆਪਣੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨੇ ਪੰਜਾਬ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸ੍ਰੀ ਸਿੰਗਲਾ ਦਾ ਬਠਿੰਡਾ ਨਾਲ ਪਹਿਲਾਂ ਕਦੇ ਵੀ ਕੋਈ ਵਾਹ-ਵਾਸਤਾ ਨਹੀਂ ਰਿਹਾ ਸੀ ਪਰ ਵਿਧਾਇਕ ਬਣਨ ਮਗਰੋਂ ਉਨ੍ਹਾਂ ਦੇ ਦਿਲ ‘ਚ ਬਠਿੰਡੇ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੀ ਰੀਝ ਸੀ ਅਤੇ ਉਨ੍ਹਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਦਿਲੋਂ ਯਤਨ ਕੀਤੇ।

ਮਾਨਸਾ ਰੋਡ ਤੇ ਪਟਿਆਲਾ ਰੇਲਵੇ ਲਾਈਨ ‘ਤੇ ਰੇਲ ਆਵਾਜਾਈ ਕਾਫੀ ਜਿਆਦਾ ਸੀ ਸਿੱਟੇ ਵਜੋਂ ਫਾਟਕ ਬੰਦ ਰਹਿਣ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੇਖਦਿਆਂ ਸ੍ਰੀ ਸਿੰਗਲਾ ਨੇ ਫਲਾਈਓਵਰ ਦਾ ਨਿਰਮਾਣ ਸ਼ੁਰੂ ਕਰਵਾਇਆ ਇਸੇ ਤਰ੍ਹਾਂ ਹੀ ਸ਼ਹਿਰ ਦੀ ਤਰੱਕੀ ਨੂੰ ਹੋਰ ਗਤੀ ਦੇਣ ਦੇ ਮੰਤਵ ਨਾਲ ਮਿਊਂਸਪਲ ਕਮੇਟੀ ਬਠਿੰਡਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਬਠਿੰਡਾ ਦੀ ਬਹੁਪੱਖੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਸ੍ਰੀ ਸਿੰਗਲਾ ਦੇ ਅਰੰਭੇ ਕਾਰਜਾਂ ਨੂੰ ਆਧੁਨਿਕ ਦੌਰ ਵਿੱਚ ਪਹੁੰਚਾਉਣ ਲਈ ਹੁਣ ਨਗਰ ਨਿਗਮ ਇੱਕ ਬਹੁਮੰਤਵੀ ਕਾਰਜ ਕੇਂਦਰ ਵਜੋਂ ਵੀ ਆਪਣੀ ਪਛਾਣ ਬਣਾ ਚੁੱਕਾ ਹੈ।

ਇਸ ਨੇ ਬੇਸ਼ੱਕ ਹਾਲੇ ਮੰਜਿਲ ਤਾਂ ਸਰ ਨਹੀਂ ਕੀਤੀ ਪਰ ਸਾਬਕਾ ਵਿੱਤ ਮੰਤਰੀ ਦੇ ਚਲੇ ਜਾਣ ਤੋਂ ਬਾਅਦ ਵੀ ਸ਼ਹਿਰ ਦੀ ਤਰੱਕੀ ਲਈ ਯਤਨਸ਼ੀਲ ਹੈ. ਜਿਸ ਦਾ ਸਿਹਰਾ ਸ੍ਰੀ ਸਿੰਗਲਾ ਦੇ ਸਿਰ ਬੱਝਦਾ ਹੈ ਸ੍ਰੀ ਸਿੰਗਲਾ ਦੀ ਦਿਲੀ ਇੱਛਾ ਸੀ ਕਿ ਬਠਿੰਡੇ ਦਾ ਸਰਬਪੱਖੀ ਵਿਕਾਸ ਹੋਵੇ ਜਿਸ ਤਹਿਤ ਹੋਰ ਵੀ ਕਈ ਕੰਮ ਹਨ ਜਿਨ੍ਹਾਂ ਨੂੰ ਮਰਹੂਮ ਸੁਰਿੰਦਰ ਸਿੰਗਲਾ ਨੇ ਪੂਰੀ ਦਿਲਚਸਪੀ ਲੈ ਕੇ ਨੇਪਰੇ ਚਾੜ੍ਹਿਆ।

ਸ੍ਰੀ ਸਿੰਗਲਾ ਰਾਜ ਸਭਾ ਦੇ ਮੈਂਬਰ ਵੀ ਰਹੇ ਅਤੇ ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਪਰ ਉਨ੍ਹਾਂ ਨੂੰ ਬਠਿੰਡਾ ਜਿੰਨਾ ਸਤਿਕਾਰ ਨਾ ਮਿਲਿਆ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਅਕਤੂਬਰ 2016 ਨੂੰ ਉਨ੍ਹਾਂ ਨੇ ਬਠਿੰਡਾ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਤੇ ਆਖਿਆ ਕਿ ਇੱਥੋਂ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਰ ਇਸ ਗੱਲ ਦਾ ਅਫਸੋਸ ਹੈ ਕਿ ਉਹ ਬਠਿੰਡਾ ਛੱਡ ਕੇ ਅੰਮ੍ਰਿਤਸਰ ਚਲੇ ਗਏ ਅੱਜ ਜਦੋਂ ਸ੍ਰੀ ਸਿੰਗਲਾ ਸਾਡੇ ਵਿੱਚ ਨਹੀਂ ਰਹੇ ਪਰੰਤੂ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਕਾਰਨ ਬਠਿੰਡਾ ਦੁਨੀਆਂ ਦੇ ਨਕਸ਼ੇ ‘ਤੇ ਉੱਭਰਿਆ ਹੈ ਅਤੇ ਇਸ ਕਾਰਨ ਉਨ੍ਹਾਂ ਦੀ ਯਾਦ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਸਦੀਵੀ ਬਣੀ ਰਹੇਗੀ।

ਸੁਰਿੰਦਰ ਸਿੰਗਲਾ ਨੂੰ ਵਿਕਾਸ ਪੁਰਸ਼ ਵਜੋਂ ਜਾਣਿਆ ਜਾਵੇਗਾ: ਡਾ. ਸਤਪਾਲ ਭਟੇਜਾ

ਸੀਨੀਅਰ ਕਾਂਗਰਸੀ ਆਗੂ ਡਾ. ਸੱਤਪਾਲ ਭਟੇਜਾ ਦਾ ਕਹਿਣਾ ਸੀ ਕਿ ਬੇਸ਼ੱਕ ਸ੍ਰੀ ਸੁਰਿੰਦਰ ਸਿੰਗਲਾ ਇੱਥੇ ਬਾਹਰੋਂ ਆਉਣ ਵਾਲੇ ਸਿਆਸਤਦਾਨ ਸਨ ਪਰ ਉਨ੍ਹਾਂ ਬਠਿੰਡਾ ਦੀ ਤਰੱਕੀ ਦੇ ਮਾਮਲੇ ‘ਚ ਵਿਕਾਸ ਪੁਰਸ਼ ਵਜੋਂ ਜਾਣਿਆ ਜਾਏਗਾ ਉਨ੍ਹਾਂ ਆਖਿਆ ਕਿ ਆਪਣੇ ਕਾਰਜਾਂ ਤੇ ਬਿਨਾ ਦਵੇਸ਼ ਭਾਵ ਵਾਲੀ ਰਾਜਨੀਤੀ ਕਰਦਿਆਂ ਹਰ ਕਿਸੇ ਨੂੰ ਬਰਾਬਰਤਾ ਦਾ ਦਰਜਾ ਦੇਣ ਕਾਰਨ ਉਨ੍ਹਾਂ ਦਾ ਨਾਂਅ ਬਠਿੰਡਾ ਹਲਕੇ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ।

ਸਿੰਗਲਾ ਦੀ ਮੌਤ ਨਾਲ ਕਾਂਗਰਸ ਨੂੰ ਵੱਡਾ ਘਾਟਾ ਪਿਆ: ਮਨਪ੍ਰੀਤ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੌਤ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਵਿੱਤ ਮੰਤਰੀ ਨੇ ਕਿਹਾ ਕਿ ਸ੍ਰੀ ਸਿੰਗਲਾ ਨੇ ਖਜ਼ਾਨਾ ਮੰਤਰੀ ਵਜੋਂ ਜਿੱਥੇ ਨਗਰ ਨਿਗਮ ਦਾ ਗਠਨ ਕਰਵਾਇਆ ਉਥੇ ਹੀ ਸ਼ਹਿਰ ਦਾ ਵੱਡੀ ਪੱਧਰ ‘ਤੇ ਵਿਕਾਸ ਹੋਇਆ ਹੈ ਉਨ੍ਹਾਂ  ਕਿਹਾ ਕਿ ਬਠਿੰਡਾ ਨੂੰ ਸੁਰਿੰਦਰ ਸਿੰਗਲਾ ਦੇ ਸੁਫਨਿਆਂ  ਦਾ ਸ਼ਹਿਰ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਬਠਿੰਡਾ ਦੀ ਤਰੱਕੀ ਤੇ ਵਿਕਾਸ ਵਿੱਚ ਸਿੰਗਲਾ ਦਾ ਵੱਡਾ ਯੋਗਦਾਨ ਹੈ ਜਿਸ ਲਈ ਸ਼ਹਿਰ ਵਾਸੀ ਸਿੰਗਲਾ ਨੂੰ ਸਦਾ ਯਾਦ ਰੱਖਣਗੇ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਜੌਹਲ,ਚਿੰਰਜੀ ਲਾਲ ਗਰਗ,ਮੋਹਨ ਲਾਲ ਝੂੰਬਾ, ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰਾਂ ਹਰਜੋਤ ਸਿੰਘ ਸਿੱਧੂ ਤੇ ਚਮਕੌਰ ਮਾਨ ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਰਾਜਨ ਗਰਗ, ਪਵਨ ਮਾਨੀ, ਕੇਕੇ ਅਗਰਵਾਲ, ਸਤਪਾਲ ਭਟੇਜਾ, ਟਹਿਲ ਸਿੰਘ ਸੰਧੂ ਅਤੇ ਪਿਰਥੀਪਾਲ ਜਲਾਲ ਨੇ ਵੀ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ : Weather Update : ਹਰਿਆਣਾ ’ਚ ਅੱਜ ਵੀ ਕਈ ਥਾਵਾਂ ’ਤੇ ਮੀਂਹ ਅਤੇ ਤੁਫਾਨ ਦੀ ਸੰਭਾਵਨਾ