Defeat - Sach Kahoon Punjabi
ਜਗਤਾਰ ਸਮਾਲਸਰ
ਇਨਸਾਨ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਖੇਤਰ ‘ਚ ਸਫ਼ਲਤਾ ਹਾਸਲ ਕਰਕੇ ਆਪਣੇ ਜੀਵਨ ਨੂੰ ਅਨੰਦਮਈ ਬਣਾਵੇ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਜੀਵੇ ਪਰ ਦ੍ਰਿੜ ਨਿਸ਼ਚੇ ਅਤੇ ਸਖ਼ਤ ਮਿਹਨਤ ਬਿਨਾ ਕਦੇ ਸੁਫ਼ਨੇ ਪੂਰੇ ਨਹੀਂ ਹੁੰਦੇ। ਜੋ ਲੋਕ ਆਪਣੀਆਂ ਅਸਫ਼ਲਤਾਵਾਂ ਤੋਂ ਕੁਝ ਨਾ ਕੁਝ ਸਿੱਖਦੇ ਹਨ ਅਤੇ ਕਦੇ ਵੀ ਬੁਰੇ ਵਕਤ ਤੋਂ ਘਬਰਾÀੁਂਦੇ ਨਹੀਂ ਉਹ ਇੱਕ ਨਾ ਇੱਕ ਦਿਨ ਸਫ਼ਲਤਾ ਜਰੂਰ ਪਾ ਲੈਂਦੇ ਹਨ।
ਮਨੁੱਖੀ ਜ਼ਿੰਦਗੀ ਦੁੱਖਾਂ-ਸੁਖਾਂ ਦਾ ਘਰ ਹੈ। ਬਹੁਤੇ ਇਨਸਾਨ ਆਪਣੀ ਕਾਰਜਸ਼ੈਲੀ ਨਾਲ ਦੁੱਖਾਂ ਨੂੰ ਸੁੱਖਾਂ ‘ਚ ਬਦਲਣ ਦੇ ਆਦੀ ਹੁੰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ‘ਚ ਚੰਦ ਕੁ ਦਿਨਾਂ ਲਈ ਆਏ ਦੁੱਖਾਂ ਤੋਂ ਐਨਾ ਘਬਰਾ ਜਾਂਦੇ ਹਨ ਕਿ ਉਹ ਆਪਣੀ ਸਾਰੀ ਜ਼ਿੰਦਗੀ ਨੂੰ ਹੀ ਨਰਕ ਬਣਾ ਬੈਠਦੇ ਹਨ। ਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਦੀ ਹੈ। ਕੁਦਰਤੀ ਬਦਲਾਅ ‘ਚ ਵੀ ਸਾਨੂੰ ਅਨੇਕ ਅਜਿਹੀਆਂ ਚੀਜਾਂ ਵੇਖਣ ਨੂੰ ਮਿਲਦੀਆਂ ਹਨ ਜੋ ਮਨੁੱਖ ਨੂੰ ਮੁਸੀਬਤ ‘ਚ ਕਦੇ ਵੀ ਹਾਰ ਨਾ ਮੰਨਣ ਦੀ ਪ੍ਰੇਰਣਾ ਦਿੰਦੀਆਂ ਹਨ ।
ਸਾਲ ‘ਚ ਰੁੱਖਾਂ ‘ਤੇ ਵੀ ਇੱਕ ਵਾਰ ਪੱਤਝੜ ਦਾ ਸਮਾਂ ਆਉਂਦਾ ਹੈ ਜਦੋਂ ਪੱਤੇ ਵੀ ਸਾਥ ਛੱਡ ਜਾਂਦੇ ਹਨ ਪਰ ਰੁੱਖ ਸਦਾ ਇਸੇ ਆਸ ‘ਚ ਖੜ੍ਹੇ ਰਹਿੰਦੇ ਹਨ ਕਿ ਉਹ ਸਮਾਂ ਦੁਬਾਰਾ ਫਿਰ ਆਵੇਗਾ ਜਦਂੋ ਲੋਕ ਉਸਦੀ ਸੰਘਣੀ ਛਾਂ ਦਾ ਅਨੰਦ ਮਾਨਣ ਲਈ ਉਸਦੇ ਹੇਠ ਬੈਠਣਗੇ। ਦੁੱਖ ਤੋਂ ਬਾਦ ਸੁਖ ਦਾ ਆਉਣਾ, ਧੁੱਪ ਤੋਂ ਬਾਦ ਛਾਂ ਦਾ ਆਉਣਾ ਇਹ ਕੁਦਰਤ ਦੇ ਨਿਯਮ ਹਨ । ਬਹੁਤ ਵਾਰ ਵੇਖਣ ‘ਚ ਆਉਂਦਾ ਹੈ ਕਿ ਜਦੋਂ ਕੋਈ ਇਨਸਾਨ ਦੁੱਖਾਂ ਦੀ ਮਾਰ ਝੱਲ ਰਿਹਾ ਹੁੰਦਾ ਹੈ ਤਾਂ ਉਹ ਮਾਨਸਿਕ ਪੀੜਾਂ ਦਾ ਸ਼ਿਕਾਰ ਹੋਇਆ ਹੋਰ ਅਨੇਕ ਬੁਰਾਈਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਹੈ ਅਤੇ ਫਿਰ ਸਾਰੀ ਉਮਰ ਲਈ ਉਨ੍ਹਾਂ ਬੁਰਾਈਆਂ ਦਾ ਗੁਲਾਮ ਹੋ ਜਾਂਦਾ ਹੈ।
ਕਮਲ ਦਾ ਫੁੱਲ ਭਾਵਂੇ ਚਿੱਕੜ ‘ਚ ਖਿੜਦਾ ਹੈ ਪਰ ਉਹ ਕਦੇ ਵੀ ਆਪਣੀ ਖੁਸ਼ਬੂ ਨੂੰ ਨਹੀਂ ਛੱਡਦਾ। ਉਹ ਚਿੱਕੜ ਵਰਗੀਆਂ ਬੁਰਾਈਆਂ ਦਾ ਗੁਲਾਮ ਨਹੀਂ ਹੁੰਦਾ ਸਗੋਂ ਆਪਣੀ ਵੱਖਰੀ ਪਛਾਣ ਬਣਾਈ ਰੱਖਦਾ ਹੈ। ਕਮਲ ਦਾ ਫੁੱਲ ਵੀ ਸਾਡੇ ਲਈ ਰਾਹ-ਦਸੇਰਾ ਹੈ। ਇੱਕ ਵਾਰ ਕਿਸੇ ਅਸਫ਼ਲ ਆਦਮੀ ਨੇ ਸਫ਼ਲ ਆਦਮੀ ਤੋਂ ਉਸਦੀ ਸਫ਼ਲਤਾ ਦਾ ਰਹੱਸ ਪੁੱਛਿਆ ਤਾਂ ਅੱਗੋ ਸਫ਼ਲ ਵਿਅਕਤੀ ਨੇ ਜਵਾਬ ਦਿੱਤਾ ਕਿ ਅਸਫ਼ਲ ਹੋਏ ਵਿਅਕਤੀਆਂ ਦੀ ਜ਼ਿੰਦਗੀ ‘ਚੋਂ ਹੀ ਉਸਨੇ ਸਫ਼ਲਤਾ ਦਾ ਰਾਹ ਲੱਭਿਆ ਹੈ। ਅਸਫ਼ਲ ਹੋਏ ਵਿਅਕਤੀ ਨੇ ਜਦੋਂ ਹੈਰਾਨੀ ਨਾਲ ਫਿਰ ਉਸ ਕੋਲੋਂ ਪੁੱਛਿਆ ਕਿ ਇਹੋ-ਜਿਹੀ ਕਿਹੜੀ ਚੀਜ਼ ਹੈ ਜੋ ਅਸਫ਼ਲ ਵਿਅਕਤੀਆਂ ਦੀ ਜ਼ਿੰਦਗੀ ‘ਚੋਂ ਲੱਭ ਕੇ ਤੁਸੀਂ ਸਫ਼ਲ ਹੋਏ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਅਸਫ਼ਲ ਹੋਏ ਵਿਅਕਤੀਆਂ ਦੀਆਂ ਜੀਵਨੀਆਂ ਨੂੰ ਧਿਆਨ ਨਾਲ ਪੜ੍ਹਿਆ ਤੇ ਅਸਫ਼ਲ ਹੋਏ ਵਿਅਕਤੀਆਂ ਵੱਲੋਂ ਆਪਣੀ ਜ਼ਿੰਦਗੀ ‘ਚ ਜੋ ਕਾਰਜ ਕੀਤੇ ਗਏ ਉਨ੍ਹਾਂ ਕੰਮਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖਿਆ ਹੈ, ਇਹ ਹੀ ਮੇਰੀ ਸਫ਼ਲਤਾ ਦਾ ਰਹੱਸ ਹੈ।
ਆਪਣੀ ਜ਼ਿੰਦਗੀ ਨੂੰ ਸਫ਼ਲਤਾ ਦੇ ਰਸਤੇ ‘ਤੇ ਤੋਰਨ ਵਾਲੇ ਇਨਸਾਨ ਅਸਫ਼ਲਤਾ ‘ਚੋਂ ਵੀ ਸਫ਼ਲ ਹੋਣ ਦੇ ਗੁਣ ਲੱਭ ਲੈਂਦੇ ਹਨ। ਗਰੀਬੀ, ਮੰਦਹਾਲੀ ਤੇ ਸਾਧਨਾਂ ਦੀ ਕਮੀ ਜ਼ਿੰਦਗੀ ਨੂੰ ਸਫ਼ਲਤਾ ਦੇ ਰਾਹ ‘ਤੇ ਤੋਰਨ ਲਈ ਕਦੇ ਰੋੜਾ ਨਹੀਂ ਬਣ ਸਕਦੀਆਂ ਪਰ ਅਜਿਹੀਆਂ ਮੁਸੀਬਤਾਂ ਨਾਲ ਨਜਿੱਠਣ ਲਈ ਦ੍ਰਿੜ ਨਿਸ਼ਚੇ ਅਤੇ ਆਤਮ-ਵਿਸ਼ਵਾਸ ਦਾ ਹੋਣਾ ਅਤਿ ਜ਼ਰੂਰੀ ਹੈ। ਕਦੇ ਵੀ ਨਿਰਾਸ਼ਾਵਾਦੀ ਨਾ ਬਣੋ। ਬਹੁਤੇ ਲੋਕ ਆਪਣੀ ਜ਼ਿੰਦਗੀ ‘ਚ ਖੁਸ਼ਹਾਲ ਜੀਵਨ ਜਿਉਂ ਰਹੇ ਲੋਕਾਂ ਦੇ ਵਰਤਮਾਨ ਨੂੰ ਵੇਖਦੇ ਹਨ ਪਰ ਇਹ ਕਦੇ ਨਾ ਭੁੱਲੋ ਕਿ ਅਜਿਹੇ ਲੋਕਾਂ ਨੇ ਵੀ ਆਪਣੀ ਜ਼ਿੰਦਗੀ ਦੇ ਸੰਘਰਸ਼ ‘ਚੋਂ ਇਸ ਖੁਸ਼ਹਾਲੀ ਨੂੰ ਪਾਇਆ ਹੈ।
ਅਮਰੀਕਾ ‘ਚ ਜਨਮ ਲੈਣ ਵਾਲੇ ਟੇਡ ਵਿਲੀਅਮ ਆਪਣੀਆਂ ਖਰਾਬ ਆਦਤਾਂ ਤੇ ਘਰ ਦੀ ਗਰੀਬੀ ਦੇ ਚਲਦਿਆਂ ਸੜਕਾਂ ‘ਤੇ ਭੀਖ ਮੰਗ ਕੇ ਗੁਜ਼ਾਰਾ ਕਰਿਆ ਕਰਦੇ ਸਨ। ਨਸ਼ੇ ਦੀ ਬੁਰੀ ਆਦਤ ਕਾਰਨ ਉਨ੍ਹਾਂ ਨੂੰ ਦੋ ਵਾਰ ਜੇਲ੍ਹ ਵੀ ਜਾਣਾ ਪਿਆ। ਜੇਲ੍ਹ ‘ਚੋਂ ਬਾਹਰ ਆਉਣ ‘ਤੇ ਉਸਨੇ ਇੱਕ ਪਲੇਅ-ਕਾਰਡ ‘ਤੇ ਇਹ ਲਿਖ ਕੇ ਭੀਖ ਮੰਗਣੀ ਸ਼ੁਰੂ ਕੀਤੀ ਕਿ ਉਸਦੀ ਅਵਾਜ਼ ਬਹੁਤ ਚੰਗੀ ਹੈ, ਉਸ ਨੂੰ ਇੱਕ ਵਾਰ ਜ਼ਰੂਰ ਸੁਣਿਆ ਜਾਵੇ।
ਇੱਕ ਦਿਨ ਇੱਕ ਪੱਤਰਕਾਰ ਦਾ ਧਿਆਨ ਉਸ ‘ਤੇ ਪਿਆ। ਉਸ ਨੇ ਉਸ ਦੀ ਅਵਾਜ਼ ਸੁਣੀ ਜੋ ਦਿਲ ਨੂੰ ਛੂਹ ਲੈਣ ਵਾਲੀ ਸੀ। ਪੱਤਰਕਾਰ ਨੇ ਉਸ ਦਾ ਇੰਟਰਵਿਊ ਲਿਆ ਅਤੇ ਉਸ ਦਾ ਇੱਕ ਵੀਡੀਓ ਬਣਾ ਕੇ ਯੂ-ਟਿਊਬ ‘ਤੇ ਪਾ ਦਿੱਤਾ। ਯੂ-ਟਿਊਬ ‘ਤੇ ਵੀਡੀਓ ਆਉਂਦਿਆਂ ਹੀ ਉਹ ਪੂਰੀ ਦੁਨੀਆ ‘ਚ ਛਾ ਗਏ ਤੇ ਅਸਫ਼ਲਤਾ ਤੋਂ ਨਿਰਾਸ਼ ਹੋਏ ਲੋਕਾਂ ਲਈ ਚਾਨਣ-ਮੁਨਾਰਾ ਬਣੇ। ਇਸ ਤੋਂ ਬਾਦ ਨਿਊਯਾਰਕ ਸ਼ਹਿਰ ਦੇ ਇੱਕ ਟੀ. ਵੀ. ਚੈਨਲ ਨੇ ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਇਆ ਤੇ ਉਸ ਦੀ ਚੋਣ ਕਰ ਲਈ। ਕੁਝ ਕੁ ਸਮੇਂ ਬਾਦ ਹੀ ਟੇਡ ਵਿਲੀਅਮ ਨੂੰ ਅਨੇਕ ਕੰਪਨੀਆਂ ਦੀ ਇਸ਼ਤਿਹਾਰਬਾਜ਼ੀ ਕਰਨ ਲਈ ਸੱਦੇ ਆਏ ਤੇ ਉਹ ਅਮਰੀਕਾ ਦੀਆਂ ਨਾਮੀ ਸ਼ਖ਼ਸੀਅਤਾਂ ‘ਚ ਸ਼ਾਮਲ ਹੋ ਗਏ। ਬਾਦ ‘ਚ ਉਨ੍ਹਾਂ ਆਪਣੇ ਸੰਘਰਸ਼ ਤੇ ਸਫ਼ਲਤਾ ‘ਤੇ ਇੱਕ ਕਿਤਾਬ ਵੀ ਲਿਖੀ।
ਸੋ ਹਰੇਕ ਇਨਸਾਨ ‘ਚ ਕੋਈ ਨਾ ਕੋਈ ਕਾਬਲੀਅਤ ਜ਼ਰੂਰ ਹੁੰਦੀ ਹੈ। ਜ਼ਰੂਰਤ ਹੈ ਆਪਣੀ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਲਿਆਉਣ ਦੀ, ਜੋ ਲੋਕ ਮਿਹਨਤ ਦਾ ਕਦੇ ਪੱਲਾ ਨਹੀਂ ਛੱਡਦੇ ਉਹ ਇੱਕ ਨਾ ਇੱਕ ਦਿਨ ਸਫ਼ਲਤਾ ਜ਼ਰੂਰ ਪਾ ਲੈਂਦੇ ਹਨ।
ਐਲਨਾਬਾਦ
(ਸਰਸਾ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਬਨਿਟ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਸਣੇ ਕਈ ਵਿਧਾਇਕਾਂ ਦੇ ਬਾਵਜੂਦ ਹੋਈ ਹਾਰ
ਅਸ਼ਵਨੀ ਚਾਵਲਾ/ਚੰਡੀਗੜ੍ਹ। ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਹਾਰ ਨੇ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ। ਇਸ ਹਾਰ ਦੇ ਨਾਲ ਹੀ ਕਈ ਕਾਂਗਰਸ ਦੇ ਵੱਡੇ ਲੀਡਰ ਅਤੇ ਵਿਧਾਇਕਾਂ ਸਣੇ ਸੰਸਦ ਮੈਂਬਰ ਖ਼ੁਦ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ ਕਿ ਉਨ੍ਹਾਂ ਦੀ ਮੌਜ਼ੂਦਗੀ ਵਿੱਚ ਇੰਨੀ ਵੱਡੀ ਹਾਰ ਕਿਵੇਂ ਹੋ ਗਈ, ਜਦੋਂ ਕਿ ਮੁਸ਼ਕਲ ਸੀਟਾਂ ‘ਤੇ ਕਾਂਗਰਸ ਪਾਰਟੀ ਨੇ ਕਾਫ਼ੀ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲਈ ਹੈ। ਇਸ ਹਾਰ ਦੇ ਮੰਥਨ ਤੋਂ ਬਾਅਦ ਹੀ ਕਾਂਗਰਸ ਦੇ ਕਈ ਵੱਡੇ ਆਗੂਆਂ ਦੀ ਸ਼ਾਮਤ ਆ ਸਕਦੀ ਹੈ, ਕਿਉਂਕਿ ਕਾਂਗਰਸ ਪਾਰਟੀ ਸਣੇ ਸਰਕਾਰ ਵੱਲੋਂ ਇਸ ਸੀਟ ਨੂੰ ਦਿਲ ਨਾਲ ਲੜਿਆਂ ਜਾ ਰਿਹਾ ਸੀ ਪਰ ਇਸੇ ‘ਤੇ ਕਾਫ਼ੀ ਵੱਡੇ ਫਰਕ ਨਾਲ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਹਾਰ ਦੇ ਪਿੱਛੇ ਕਾਂਗਰਸ ਪਾਰਟੀ ਵੱਲੋਂ ਕਾਰਨ ਲੱਭਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਹਾਰ ਦੇ ਕਾਰਨਾਂ ਨੂੰ ਲੈ ਕੇ ਦੋਸ਼ ਵੀ ਸ਼ੁਰੂ ਹੋ ਗਏ ਹਨ। ਇਸ ਹਾਰ ਪਿੱਛੇ ਕੋਈ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ ਤੇ ਕੋਈ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਦੋਸ਼ੀ ਠਹਿਰਾ ਰਿਹਾ ਹੈ। ਇਸ ਦੇ ਨਾਲ ਹੀ ਘੱਟ ਪ੍ਰਚਾਰ ਕਰਨ ਪਿੱਛੇ ਵੀ ਕਈ ਮੰਤਰੀਆਂ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਕਹੀ ਜਾ ਰਹੀਂ ਹੈ।
ਭਾਰਤ ਭੂਸ਼ਨ ਆਸ਼ੂ ਬਾਰੇ ਕਿਹਾ ਜਾ ਰਿਹਾ ਹੈ ਕਿ ਚੋਣਾਂ ਦੇ ਮੌਕੇ ਉਨ੍ਹਾਂ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਮਾਰੇ ਗਏ ਥੱਪੜ ਦੀ ਗੂੰਜ ਇੰਨੀ ਜ਼ਿਆਦਾ ਸੀ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕਾਂ ਵੱਲੋਂ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਬੇਲੋੜੀ ਦਖ਼ਲ-ਅੰਦਾਜ਼ੀ ਨੇ ਵੀ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਪਿੱਛੇ ਕੁਲਬੀਰ ਜੀਰਾ ਨੂੰ ਵੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪਿੰਡ ਸਰਾਭਾ ਵਿਖੇ ਆ ਕੇ ਹੰਗਾਮਾ ਕੀਤਾ ਅਤੇ ਉਸ ਤੋਂ ਬਾਅਦ ਮੁੜ ਫੇਸਬੁਕ ‘ਤੇ ਲਾਈਵ ਹੋ ਕੇ ਅਕਾਲੀ ਉਮੀਦਵਾਰ ਨੂੰ ਕਾਫ਼ੀ ਬੁਰਾ ਭਲਾ ਵੀ ਬੋਲਿਆ, ਜਿਹੜਾ ਦਾਖਾ ਦੇ ਵੋਟਰਾਂ ਨੂੰ ਪਸੰਦ ਨਹੀਂ ਆਇਆ ਕਿ ਕੋਈ ਬਾਹਰੀ ਵਿਅਕਤੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਉਮੀਦਵਾਰ ਨੂੰ ਇਸ ਤਰ੍ਹਾਂ ਕਿਵੇਂ ਬੋਲ ਸਕਦਾ ਹੈ।
ਇਸਦੇ ਨਾਲ ਹੀ ਦੋਸ਼ ਲੱਗ ਰਿਹਾ ਹੈ ਕਿ ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਦੀ ਦਾਖਾ ਹਲਕੇ ਵਿੱਚ ਡਿਊਟੀ ਲਗੀ ਸੀ, ਉਨ੍ਹਾਂ ਨੇ ਦਿਲ ਨਾਲ ਨਾ ਤਾਂ ਪ੍ਰਚਾਰ ਕੀਤਾ ਅਤੇ ਨਾ ਹੀ ਜ਼ਿਆਦਾ ਸਮਾਂ ਡਿਊਟੀ ਦਿੱਤੀ, ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਹ ਸੀਟ ਉਹ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ ਪਰ ਇੰਜ ਨਹੀਂ ਹੋਇਆ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਵੀ ਸੋਸ਼ਲ ਮੀਡੀਆ ਨੂੰ ਸਿੱਧੀਆਂ ਧਮਕੀਆਂ ਦੇਣ ਵਾਲਾ ਵੀਡੀਓ ਕਾਫ਼ੀ ਰਿਆਦਾ ਵਾਇਰਲ ਹੋਇਆ ਸੀ, ਜਿਸ ਦਾ ਨੁਕਸਾਨ ਵੀ ਦਾਖਾ ਵਿਧਾਨ ਸਭਾ ਸੀਟ ‘ਤੇ ਕਾਂਗਰਸ ਨੂੰ ਹੋਇਆ ਹੈ। ਬਾਕੀ ਵਿਧਾਨ ਸਭਾ ਸੀਟਾਂ ‘ਤੇ ਇਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ, ਜਿਸ ਕਾਰਨ ਹੀ ਉਨ੍ਹਾਂ ਸੀਟਾਂ ‘ਤੇ ਕਾਂਗਰਸ ਨੇ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਲਈ ਦਾਖਾ ਸੀਟ ‘ਤੇ ਵਿਵਾਦ ਜ਼ਿਆਦਾ ਹੋਣ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਬਜਾਜ, ਗੱਗੂ
ਜਿੱਤ ਪ੍ਰਾਪਤ ਕਰਨ ਦਾ ਦ੍ਰਿੜ੍ਹ ਨਿਸ਼ਚਾ ਇੱਕ ਅਜਿਹੀ ਚੀਜ਼ ਹੈ ਜਿਸ ਦੁਆਰਾ ਬੁਰੀ ਤਰ੍ਹਾਂ ਹਾਰੇ ਹੋਏ ਹਾਲਾਤ ‘ਚੋਂ ਮਨੁੱਖ ਜਿੱਤ ਦਾ ਰਸਤਾ ਕੱਢ ਹੀ ਲੈਂਦਾ ਹੈ। ਜਿੰਨੇ ਵੀ ਸਫ਼ਲ ਇਨਸਾਨ ਅੱਜ ਤੱਕ ਸੰਸਾਰ ਵਿੱਚ ਹੋਏ ਹਨ, ਉਨ੍ਹਾਂ ਦੀ ਸਫਲਤਾ ਦਾ ਭੇਤ ਇਹੀ ਰਿਹਾ ਹੈ ਕਿ ਉਨ੍ਹਾਂ ਨੇ ਕਦੇ ਕਿਸੇ ਵੀ ਹਾਲਾਤ ਵਿੱਚ ਹਾਰ ਸਵੀਕਾਰ ਨਹੀਂ ਕੀਤੀ। ਤੁਹਾਡਾ ਅਤੀਤ ਚਾਹੇ ਕਿੰਨਾ ਹਨ੍ਹੇਰਾ ਰਿਹਾ ਹੋਵੇ, ਚਾਹੇ ਕਿੰਨੀਆਂ ਨਿਰਾਸ਼ਾਵਾਂ ਮਿਲੀਆਂ ਹੋਣ, ਚਾਹੇ ਹਰ ਕਦਮ ‘ਤੇ ਤੁਸੀਂ ਮੂੰਹ ਦੀ ਖਾਧੀ ਹੋਵੇ ਤੇ ਇੱਥੋਂ ਤੱਕ ਵੀ ਸੰਭਵ ਹੈ, ਕਿ ਤੁਹਾਨੂੰ ਕਿਸੇ ਵੀ ਕੰਮ ਵਿੱਚ ਸਫਲਤਾ ਨਾ ਮਿਲੀ ਹੋਵੇ ਤਾਂ ਵੀ ਕੋਈ ਕਾਰਨ ਨਹੀਂ ਕਿ ਤੁਸੀਂ ਨਿਰਾਸ਼ ਹੋ ਕੇ ਬੈਠ ਜਾਓ ਤੇ ਜਿੱਤ ਦੀ ਕਾਮਨਾ ਛੱਡ ਦਿਓ। ਜੋ ਵਿਅਕਤੀ ਹਮੇਸ਼ਾ ਆਪਣੀਆਂ ਅਸਫਲਤਾਵਾਂ ਬਾਰੇ ਸੋਚਦਾ ਰਹਿੰਦਾ ਹੈ, ਉਸ ਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ।
ਇਹ ਠੀਕ ਹੈ, ਕਿਸੇ ਵਿਸ਼ੇਸ਼ ਕਾਰਨਾਂ ਕਰਕੇ ਤੁਹਾਨੂੰ ਪਹਿਲਾਂ ਉਹ ਕੁਝ ਪ੍ਰਾਪਤ ਨਾ ਹੋ ਸਕਿਆ ਹੋਵੇ ਜੋ ਤੁਸੀਂ ਚਾਹੁੰਦੇ ਸੀ, ਜਾਂ ਤੁਸੀਂ ਕਿਸੇ ਕਾਰੋਬਾਰ ਵਿੱਚ ਆਪਣਾ ਪੂਰਾ ਧਨ ਗੁਆ ਦਿੱਤਾ ਹੋਵੇ ਜਾਂ ਤੁਹਾਡੇ ਮਿੱਤਰ ਅਤੇ ਸਬੰਧੀ ਤੁਹਾਡੇ ਨਾਲ ਰੁੱਸ ਗਏ ਹੋਣ ਤੇ ਤੁਸੀਂ ਬਿਲਕੁਲ ਇਕੱਲੇ ਰਹਿ ਗਏ ਹੋਵੇ, ਕੋਈ ਘਰ-ਘਾਟ ਨਾ ਰਹਿ ਗਿਆ ਹੋਵੇ ਜਾਂ ਕੋਈ ਆਪਣਾ ਕਹਿਣ ਨੂੰ ਨਾ ਬਚਿਆ ਹੋਵੇ, ਸਰੀਰਕ ਤੌਰ ‘ਤੇ ਵੀ ਚਾਹੇ ਤੁਸੀਂ ਕਿੰਨੇ ਵੀ ਬਿਮਾਰ ਤੇ ਕਮਜੋਰ ਹੋ ਗਏ ਹੋਵੋ ਅਤੇ ਲੱਗਣ ਲੱਗੇ ਕਿ ਤੁਸੀਂ ਕੋਈ ਵੀ ਕੰਮ ਕਰਨ ਦੇ ਕਾਬਿਲ ਨਹੀਂ ਰਹਿ ਗਏ, ਪਰ ਇਨ੍ਹਾਂ ਸਾਰੀਆਂ ਮਾਯੂਸੀਆਂ ਦੇ ਬਾਵਜੂਦ ਜੇ ਤੁਹਾਡੇ ਮਨ ਵਿੱਚ ਕਿਤੇ ਇਹ ਭਾਵਨਾ ਹੈ ਕਿ ਮੈਂ ਹਾਰ ਨਹੀਂ ਮੰਨਾਂਗਾ, ਤਾਂ ਕੋਈ ਕਾਰਨ ਨਹੀਂ ਕਿ ਅਖੀਰ ਜਿੱਤ ਦਾ ਸਿਹਰਾ ਤੁਹਾਡੇ ਸਿਰ ‘ਤੇ ਨਾ ਬੰਨ੍ਹਿਆ ਜਾਵੇ। ਜੋ ਵਿਅਕਤੀ ਇਹ ਸੋਚ ਕੇ ਹਿੰਮਤ ਹਾਰ ਬੈਠਦਾ ਹੈ ਕਿ ਇੱਕ ਵਾਰ ਭੁੱਲ ਹੋ ਗਈ, ਹੁਣ ਪਤਾ ਨਹੀਂ ਮੈਂ ਇਸ ਨੂੰ ਠੀਕ ਕਰ ਸਕਾਂਗਾ ਕਿ ਨਹੀਂ, ਉਹ ਬਹੁਤ ਕਮਜ਼ੋਰ ਆਦਮੀ ਹੁੰਦਾ ਹੈ। ਅਸਲ ਵਿੱਚ ਤੁਹਾਡੀ ਕਾਬਲੀਅਤ ਦਾ ਪਤ ਉਦੋਂ ਲੱਗਦਾ ਹੈ ਜਦੋਂ ਤੁਸੀਂ ਸਭ ਕੁਝ ਗੁਆ ਬੈਠਦੇ ਹੋ। ਅਜਿਹੇ ਸਮੇਂ ਜੇ ਤੁਸੀਂ ਹਿੰਮਤ ਹਾਰ ਕੇ ਬੈਠ ਜਾਵੋ ਤੇ ਮੰਨ ਲਵੋ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ, ਤਾਂ ਫੇਰ ਅਸਲ ਵਿੱਚ ਸੰਸਾਰ ਦੀ ਕੋਈ ਤਾਕਤ ਤੁਹਾਨੂੰ ਬਰਬਾਦੀ ਤੋਂ ਨਹੀਂ ਬਚਾ ਸਕੇਗੀ। ਪਰ ਜੇ ਅਜਿਹੇ ਹਾਲਾਤ ਵਿੱਚ ਤੁਸੀਂ ਮਨ ਮਜ਼ਬੂਤ ਕਰਕੇ ਅਤੇ ਸੀਨਾ ਤਾਣ ਕੇ ਆਪਣੀ ਹਰ ਹਾਰ ਨੂੰ ਧੱਕ ਸਕਦੇ ਹੋਵੋ ਤਾਂ ਸਮਝ ਲਵੋ ਕਿ ਤੁਹਾਡੇ ਅੰਦਰ ਦੇ ਮਨੁੱਖ ਦਾ ਹਾਲੇ ਕੁਝ ਨਹੀਂ ਵਿਗੜਿਆ ਅਤੇ ਤੁਸੀਂ ਸਭ ਕੁਝ ਕਰ ਸਕਦੇ ਹੋ।
ਤੁਸੀਂ ਸੋਚੋ ਕਿ ਤੁਸੀਂ ਬਹੁਤ ਵਾਰ ਫੇਲ੍ਹ ਹੋ ਚੁੱਕੇ ਹੋ ਤੇ ਹੁਣ ਕੋਸ਼ਿਸ਼ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ, ਵਾਰ-ਵਾਰ ਡਿੱਗ ਕੇ ਤੁਹਾਡੇ ਹੌਂਸਲੇ  ਦੇ ਗੋਡੇ ਟੁੱਟ ਚੁੱਕੇ ਹੋਣ, ਪਰ ਫੇਰ ਵੀ ਕੋਈ ਨਾ ਕੋਈ ਰਸਤਾ ਅਜਿਹਾ ਬਾਕੀ ਰਹਿੰਦਾ ਹੀ ਹੈ ਜੋ ਤੁਹਾਨੂੰ ਕਾਮਯਾਬੀ ਦੀ ਮੰਜ਼ਿਲ ਤੱਕ ਲੈ ਜਾਂਦਾ ਹੈ। ਇਸ ਲਈ ਇਹ ਗੱਲ ਬੇਮਾਨੀ ਹੈ ਕਿ ਤੁਸੀਂ ਕਿੰਨੀ ਦਫਾ ਅਤੇ ਕਿਵੇਂ-ਕਿਵੇਂ ਹਾਰ ਚੁੱਕੇ ਹੋ। ਸਾਰਥਿਕ ਤਾਂ ਸਿਰਫ ਇਹ ਹੈ ਕਿ ਤਹਾਡੇ ਮਨ ਵਿੱਚ ਉਨ੍ਹਾਂ ਹਾਰਾਂ ਵਿੱਚੋਂ ਵੀ ਜਿੱਤ ਪਾਉਣ ਦੀ ਇੱਛਾ ਬਾਕੀ ਹੈ ਕਿ ਨਹੀਂ! ਜੋ ਹਿੰਮਤ ਹਾਰਨਾ ਨਹੀਂ ਜਾਣਦਾ, ਉਸ ਲਈ ਕਿਸੇ ਵੀ ਹਾਰ ਦੀ ਹੋਂਦ ਨਹੀਂ ਹੁੰਦੀ ਕਿਉਂਕਿ ਉਸ ਦਾ ਚਰਿੱਤਰ ਇੰਨਾ ਉੱਚਾ ਹੁੰਦਾ ਹੈ ਅਤੇ ਉਸ ਵਿੱਚ ਆਤਮ-ਸਨਮਾਨ ਦੀ ਭਾਵਨਾ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਉਹ ਖੁਦ ਨੂੰ ਹਾਰਿਆ ਸਵੀਕਾਰ ਕਰ ਹੀ ਨਹੀਂ ਸਕਦਾ। ਇਸ ਲਈ ਜੇ ਤੁਸੀਂ ਅਜਿਹੀ ਮਿੱਟੀ ਦੇ ਬਣੇ ਹੋ ਜੋ ਸਿਰਫ ਜਿੱਤਣਾ ਜਾਣਦਾ ਹੈ ਤਾਂ ਵਿਸ਼ਵਾਸ ਰੱਖੋ ਸਾਰੀ ਬਦਕਿਸਮਤੀ ਅਤੇ ਸਾਰੀਆਂ ਹਾਰਾਂ ਹਾਰ ਕੇ ਤੁਹਾਡੇ ਕੋਲੋਂ ਹਟ ਜਾਣਗੀਆਂ ਤੇ ਤੁਹਾਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਜਾਣਗੀਆਂ।
ਅਸਲ ਵਿੱਚ ਹਾਰ ਹੀ ਉਹ ਸ਼ਕਤੀ ਹੁੰਦੀ ਹੈ ਜੋ ਮਨੁੱਖ ਦੇ ਨਿਸ਼ਚੇ ਨੂੰ ਮਜ਼ਬੂਤ ਬਣਾਉਂਦੀ ਜਾਂਦੀ ਹੈ ਤੇ ਅਖੀਰ ਉਹ ਸ਼ਕਤੀ ਉਸ ਨੂੰ ਅਜਿੱਤ ਐਲਾਨ ਕਰ ਦਿੰਦੀ ਹੈ। ਜੋ ਆਦਮੀ ਡਿੱਗ ਕੇ ਖੜ੍ਹਾ ਨਾ ਹੋ ਸਕੇ ਅਤੇ ਕਿਸੇ ਵਿਰੋਧ ਦੇ ਸਾਹਮਣੇ ਸੀਨਾ ਤਾਣੀ ਨਾ ਰਹਿ ਸਕੇ, ਉਸ ਦੇ ਮੁਕਾਬਲੇ ਇੱਕ ਹੌਂਸਲੇ ਵਾਲਾ ਅਪਾਹਿਜ ਆਦਮੀ ਕਿਤੇ ਚੰਗਾ ਹੈ। ਸੋ ਚਾਹੇ ਜੋ ਹੋ ਜਾਏ ਚਾਹੇ ਜੋ ਗੁਆਚ ਜਾਏ, ਆਪਣੇ-ਆਪ ‘ਤੇ ਤੁਹਾਡੀ ਪਕੜ ਮਜ਼ਬੂਤ ਰਹਿਣੀ ਚਾਹੀਦੀ ਹੈ, ਭਾਵ ਇਹ ਹੈ ਕਿ ਆਪਣੇ-ਆਪ ਨੂੰ ਗੁਆਚਣ ਨਾ ਦਿਓ, ਕਿਉਂਕਿ ਇਹੀ ਤੁਹਾਡਾ ਉਹ ਅਨਮੋਲ ਰਤਨ ਹੈ ਜੋ ਤੁਹਾਨੂੰ ਆਪਣੇ ਸਾਹਾਂ ਤੋਂ ਵੀ ਜ਼ਿਆਦਾ ਪਿਆਰਾ ਹੋਣਾ ਚਾਹੀਦਾ ਹੈ। ਇਸ ਗੱਲ ਨੂੰ ਕਦੇ ਨਾ ਭੁੱਲੋ ਕਿ ਮਨੁੱਖ ਵਿੱਚ ਅਸੀਮ ਸ਼ਕਤੀ ਹੈ ਅਤੇ ਮਨੁੱਖ ਹਰ ਹਾਰ ਤੋਂ ਉੱਪਰ ਹੁੰਦਾ ਹੈ। ਹਾਰ ਆਖਿਰ ਹੈ ਕੀ? ਹਾਰ ਕੁਝ ਨਹੀਂ ਹੁੰਦੀ। ਕਿਸੇ ਵੀ ਜਿੱਤ ਦੇ ਪਹਿਲੇ ਕੁਝ ਚਰਣਾਂ ਨੂੰ ਹਾਰ ਦਾ ਨਾਂਅ ਮਿਲ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਸਫਲ ਹੋ ਜਾਂਦੇ ਹਨ। ਉਨ੍ਹਾਂ ਦੇ ਜੀਵਨ ਦਾ ਇਤਿਹਾਸ ਚੁੱਕ ਕੇ ਦੇਖ ਲਓ, ਤਾਂ ਸਾਫ ਪਤਾ ਲੱਗੇਗਾ ਕਿ ਇਹ ਸ਼ੁਰੂ-ਸ਼ੁਰੂ ਵਿੱਚ ਕਈ ਵਾਰ ਹਾਰੇ ਸਨ ਅਤੇ ਜੋ ਵਿਅਕਤੀ ਕਦੇ ਜਿੰਦਗੀ ਵਿੱਚ ਹਾਰਿਆ ਹੀ ਨਹੀਂ ਹੈ, ਉਸ ਨੂੰ ਜਿੱਤ ਦਾ ਅਸਲੀ ਮਜ਼ਾ ਆ ਵੀ ਨਹੀਂ ਸਕਦਾ। ਹਾਰ ਵਿੱਚ ਕੁਝ ਐਸੀ ਸ਼ਕਤੀ ਹੁੰਦੀ ਹੈ ਜੋ ਮਨੁੱਖ ਦੀ ਮਿੱਟੀ ਵਿੱਚ ਨਵੀਂ ਰੂਹ ਭਰ ਦਿੰਦੀ ਹੈ। ਇਸੇ ਨਾਲ ਉਸ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ ਅਤੇ ਆਪਣੀਆਂ ਚੰਗੀਆਂ ਤੋਂ ਚੰਗੀਆਂ ਖੂਬੀਆਂ ਨੂੰ ਉਜਾਗਰ ਕਰ ਸਕਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਇੱਕਾ-ਦੁੱਕਾ ਹਾਰਾਂ ਤੋਂ ਬਾਅਦ ਹੀ ਮਨੁੱਖ ਆਪਣੀ ਅਸਲੀ ਸਥਿਤੀ ਨੂੰ ਪਹਿਚਾਣ ਪਾਉਂਦਾ ਹੈ, ਆਪਣੀ ਅਸਲੀ ਤਾਕਤ ਦਾ ਉਸਨੂੰ ਪਤਾ ਲੱਗਦਾ ਹੈ ਨਹੀਂ ਤਾਂ ਉਸ ਤੋਂ ਪਹਿਲਾਂ ਤਾਂ ਉਹ ਖੂਹ ਦੇ ਡੱਡੂ ਵਾਂਗ ਹੁੰਦਾ ਹੈ ਜਾਂ ਉਸ ਘੋੜੇ ਵਾਂਗ ਜੋ ਕਦੇ ਭੱਜਿਆ ਹੀ ਨਹੀਂ ਤੇ ਲਗਾਤਾਰ ਆਪਣੇ-ਆਪ ਨੂੰ ਆਪਣੇ ਮਾਲਿਕ ਦਾ ਗੁਲਾਮ ਸਮਝਦਾ ਰਹਿੰਦਾ ਹੈ।
ਜ਼ਿਆਦਾਤਰ ਲੋਕ ਆਪਣੇ-ਆਪ ਨੂੰ ਉਦੋਂ ਤੱਕ ਪਹਿਚਾਣ ਨਹੀਂ ਪਾਉਂਦੇ ਜਦੋਂ ਤੱਕ ਕਿ ਬਰਬਾਦੀਆਂ ਨਾਲ ਦੋ-ਚਾਰ ਨਾ ਹੋਣ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਆਪਣੇ ਅੰਦਰ ਜਮ੍ਹਾ ਸ਼ਕਤੀਆਂ ਦਾ ਉਪਯੋਗ ਕਿਵੇਂ ਕੀਤਾ ਜਾਵੇ। ਇਸੇ ਕਰਕੇ ਤਾਂ ਕਹਿੰਦੇ ਹਨ ਕਿ ਮੁਸੀਬਤਾਂ ਮਨੁੱਖ ਦੀਆਂ ਸਭ ਤੋਂ ਵੱਡੀਆਂ ਟੀਚਰ ਹਨ। ਜਿਨ੍ਹਾਂ ਨਾਲ ਉਹ ਜੀਵਨ ਦੇ ਔਖੇ ਹਾਲਾਤ ਦਾ ਸਾਹਮਣਾ ਕਰਨਾ ਸਿੱਖਦਾ ਹੈ ਤੇ ਨਾ ਹੀ ਉਸ ਨੂੰ ਮਾਲੂਮ ਹੁੰਦਾ ਹੈ ਕਿ ਉਸ ਵਿੱਚ ਇਨ੍ਹਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ। ਐਸ਼ੋ-ਆਰਾਮ ਦੀ ਜਿੰਦਗੀ ਬਿਤਾਉਂਦੇ ਹੋਏ ਉਸ ਨੂੰ ਕਦੇ ਪਤਾ ਹੀ ਨਹੀਂ ਲੱਗ ਸਕਦਾ ਕਿ ਉਹ ਕਿੰਨਾ ਸਮਰੱਥਾਵਾਨ ਹੈ। ਅਸਲ ਵਿੱਚ ਸਾਡੀ ਪ੍ਰਕਿਰਤੀ ਵਿੱਚ ਅਜਿਹਾ ਕੁਝ ਹੈ ਜਿਸ ਦੀ ਸ਼ਾਇਦ ਅਸੀਂ ਵਿਆਖਿਆ ਨਹੀਂ ਕਰ ਪਾਉਂਦੇ ਲੇਕਿਨ ਇਹ ਸੁਭਾਵਿਕ ਹੈ ਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ, ਸਾਡੇ ਅੰਦਰੋਂ ਪਤਾ ਨਹੀਂ ਕਿਹੜੇ ਖੂੰਜਿਆਂ ‘ਚੋਂ ਛੁਪੀਆਂ ਹੋਈਆਂ ਸ਼ਕਤੀਆਂ ਉੱਭਰ ਕੇ ਬਾਹਰ ਆ ਜਾਂਦੀਆਂ ਹਨ। ਭੂਚਾਲ ਜਾਂ ਹੋਰ ਹਾਦਸਿਆਂ ਸਮੇਂ ਕਮਜੋਰ ਅਤੇ ਅਪਾਹਿਜ ਲੋਕ ਵੀ ਅਜਿਹੇ ਬਹਾਦਰੀ ਭਰੇ ਕੰਮ ਕਰ ਗੁਜ਼ਰਦੇ ਹਨ ਕਿ ਸੁਣ ਕੇ ਹੈਰਾਨੀ ਹੁੰਦੀ ਹੈ। ਸਧਾਰਨ ਜੀਵਨ ਵਿੱਚ ਅਸੀਂ ਆਪਣੀਆਂ ਜਿਨ੍ਹਾਂ ਸ਼ਕਤੀਆਂ ਨੂੰ ਗਿਣਦੇ ਹੀ ਨਹੀਂ,ਕਿਉਂਕਿ ਅਸੀਂ ਉਨ੍ਹਾਂ ਨਾਲ ਵਾਕਿਫ ਨਹੀਂ ਹੁੰਦੇ, ਉਹੀ ਸ਼ਕਤੀਆਂ ਅਸਾਧਾਰਨ ਹਾਲਤ ਵਿੱਚ ਸਾਡੀਆਂ ਸਭ ਤੋਂ ਵੱਡੀਆਂ ਸਹਾਇਕ ਸਿੱਧ ਹੁੰਦੀਆਂ ਹਨ ਤੇ ਜੋ ਵਿਅਕਤੀ ਇਨ੍ਹਾਂ ਸ਼ਕਤੀਆਂ ਨੂੰ ਪਹਿਚਾਣ ਲੈਂਦਾ ਹੈ, ਉਸ ਦੇ ਸਾਹਮਣੇ ਹਾਰ ਨਾਂਅ ਦੀ ਚੀਜ਼ ਨਿਗੂਣੀ ਹੋ ਜਾਂਦੀ ਹੈ।
ਜੀਵਨ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਅਸੀਂ ਕੁਝ ਮੁਸ਼ਕਲਾਂ ਵਿੱਚ ਘਿਰ ਜਾਂਦੇ ਹਾਂ ਤੇ ਇਹ ਸੋਚਣ ਲੱਗਦੇ ਹਾਂ ਕਿ ਹੁਣ ਇਨ੍ਹਾਂ ਤੋਂ ਛੁਟਕਾਰਾ ਨਹੀਂ ਮਿਲ ਸਕੇਗਾ। ਉਸ ਸਮੇਂ ਇਹ ਡਰ ਵੀ ਪੈਦਾ ਹੋ ਜਾਂਦਾ ਹੈ ਕਿ ਸਾਡੀਆਂ ਮਹੱਤਵਪੂਰਨ ਇੱਛਾਵਾਂ ਮਿੱਟੀ ਵਿੱਚ ਮਿਲ ਜਾਣਗੀਆਂ ਤੇ ਅਸੀਂ ਬਰਬਾਦ ਹੋ ਜਾਵਾਂਗੇ। ਪਰ ਜਿਉਂ ਅਸੀਂ ਉਨ੍ਹਾਂ ਹਾਲਾਤਾਂ ਵਿੱਚ ਅੱਗੇ ਵਧਦੇ ਰਹਿੰਦੇ ਹਾਂ, ਯਾਨੀ ਉਨ੍ਹਾਂ ਨਾਲ ਜੂਝਦੇ ਹੋਏ ਚਲਦੇ ਜਾਂਦੇ ਹਾਂ ਤਾਂ ਸਾਡੀਆਂ ਅੱਖਾਂ ਸਾਹਮਣੇ ਦੀ ਨਿਰਾਸ਼ਾ ਦੀ ਧੁੰਦ ਛਟਦੀ ਚਲੀ ਜਾਂਦੀ ਹੈ ਅਤੇ ਸਾਨੂੰ ਇਨ੍ਹਾਂ ਸਾਰੀਆਂ ਹਾਰਾਂ ਵਿੱਚੋਂ ਜਿੱਤ ਦਾ ਮਾਰਗ ਦਿਖਾਈ ਦੇਣ ਲੱਗਦਾ ਹੈ। ਖੁਦ ਮੇਰੇ ਜੀਵਨ ਵਿੱਚ ਹੀ ਅਜਿਹੇ ਕਈ ਮੋੜ ਆਏ ਜਦੋਂ ਮੈਨੂੰ ਆਪਣੀਆਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆਇਆ ਤੇ ਮੈਂ ਬੁਰੀ ਤਰ੍ਹਾਂ ਨਿਰਾਸ਼ਾ ਦੇ ਕੋਹਰੇ ਵਿੱਚ ਘਿਰ ਗਿਆ। ਲੇਕਿਨ ਫੇਰ ਪਤਾ ਨਹੀਂ ਕਿਵੇਂ ਕਿੱਥੋਂ ਤੇ ਕਿਸ ਸ਼ਕਤੀ ਦੇ ਦੁਆਰਾ ਮੈਂ ਸਾਰਾ ਘੇਰਾ ਤੋੜ ਕੇ ਅੱਗੇ ਵਧ ਆਇਆ। ਮੁਸੀਬਤ ਤੋਂ ਦੁਖੀ ਹੋਣ ਦੀ ਬਜਾਏ ਮੁਸੀਬਤ ਨੂੰ ਹੱਲ ਕਰਨ ‘ਤੇ ਧਿਆਨ ਕੇਂਦਰਿਤ ਕਰੋ। ਅਣਆਈਆਂ ਮੁਸੀਬਤਾਂ ਦੀ ਚਿੰਤਾ ਕਰਨਾ ਛੱਡ ਕੇ ਜੋ ਮੁਸੀਬਤ ਸਾਹਮਣੇ ਹੈ, ਉਸ ਦਾ ਮੁਕਾਬਲਾ ਕਰਨਾ ਅਤੇ ਪੂਰੇ ਨਿਸ਼ਚੇ ਨਾਲ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਹੀ ਇੱਕ ਮਾਤਰ ਅਜਿਹਾ ਉਪਾਅ ਹੈ ਇਸ ਦੇ ਮਾਧਿਅਮ ਨਾਲ ਤੁਸੀਂ ਹਾਰਾਂ ਨੂੰ ਹਰਾ ਸਕਦੇ ਹੋ।
ਭਗਤਾ ਭਾਈ ਕਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਦਾ ਦਰਦ : ਹਾਰ ਤੋਂ ਬਾਅਦ ਨਾ ਸੀਐੱਮ, ਨਾ ਪ੍ਰਦੇਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਯੂਥ ਕਾਂਗਰਸ ਨੇ ਅਸਤੀਫੇ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ
ਮੈਂ ਇੱਥੇ ਹੀ ਰਹਾਂਗਾ ਤੇ ਤੁਹਾਡੀ ਲੜਾਈ ਲੜਾਂਗਾ
ਨਵੀਂ ਦਿੱਲੀ, ਏਜੰਸੀ
ਆਪਣੇ ਜ਼ਿੱਦ ‘ਤੇ ਅੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਪਰ ਉਸ ਤੋਂ ਬਾਅਦ ਵੀ ਕਿਸੇ ਮੁੱਖ ਮੰਤਰੀ, ਜਨਰਲ ਸਕੱਤਰ ਜਾਂ ਸੂਬਾ ਪ੍ਰਧਾਨਾਂ ਨੇ ਹਾਰ ਦੀ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਨਹੀਂ ਦਿੱਤਾ ।
ਇਹ ਗੱਲ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀ ਮੀਟਿੰਗ ‘ਚ ਵਰਕਰਾਂ ਤੇ ਆਗੂਆਂ ਨੂੰ ਕਹੀ ਆਪਣਾ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਯੂਥ ਕਾਂਗਰਸ ਨੂੰ ਕਿਹਾ, ‘ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ, ਪਰ ਤੁਸੀਂ ਲੋਕ ਚਿੰਤਾ ਨਾ ਕਰੋ ਮੈਂ ਕਿਤੇ ਨਹੀਂ ਜਾਵਾਂਗਾ ਤੁਹਾਡੀ ਲੜਾਈ ਮਜ਼ਬੂਤੀ ਨਾਲ ਲੜਾਂਗਾ ਦਰਅਸਲ, ਬੁੱਧਵਾਰ ਨੂੰ ਯੂਥ ਕਾਂਗਰਸ ਦੇ ਵਰਕਰ ਰਾਹੁਲ ਗਾਂਧੀ ਦੇ ਘਰ ਦੇ ਸਾਹਮਣੇ ਇਕੱਠੇ ਹੋਏ ਸਨ ਵਰਕਰਾਂ ਦੀ ਮੰਗ ਸੀ ਕਿ ਰਾਹੁਲ ਗਾਂਧੀ ਅਸਤੀਫਾ ਨਾ ਦੇਣ ਤੇ ਕਾਂਗਰਸ ਪ੍ਰਧਾਨ ਅਹੁਦੇ ‘ਤੇ ਬਣੇ ਰਹਿਣ ਰਾਹੁਲ ਗਾਂਧੀ ਦੀ ਹਮਾਇਤ ‘ਚ ਉਨ੍ਹਾਂ ਦੇ ਘਰ ਦੇ ਬਾਹਰ ਜਦੋਂ ਕੌਮੀ ਕਾਰਜਕਾਰਨੀ ਦੇ ਮੈਂਬਰ ਬੈਠੇ ਤਾਂ ਰਾਹੁਲ ਨੇ ਸਭ ਨੂੰ ਆਪਣੇ ਘਰ ‘ਤੇ ਸੱਦਾ ਦਿੱਤਾ ਤੇ ਉਨ੍ਹਾਂ ਨਾਲ ਆਪਣੇ ਮਨ ਦੀ ਗੱਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਧਿਆਣਾ 4(ਰਾਮ ਗੋਪਾਲ ਰਾਏਕੋਟੀ) | ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮਿਲੀ ਸ਼ਰਮਨਾਕ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਦੀ ਗੱਲ ਕਹੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਅਤੇ ਕੇਂਦਰੀ ਆਗੂ ਸੰਜੇ ਸਿੰਘ ਨੇ ਕਿਹਾ ਕਿ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਮਨਜ਼ੂਰ ਹੈ ਪਰ ਪਾਰਟੀ ਹਾਈ ਕਮਾਨ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ ਅੱਜ ਸੰਜੇ ਸਿੰਘ ਲੁਧਿਆਣਾ ਦੀ ਅਦਾਲਤ ‘ਚ ਪੇਸ਼ੀ ਭੁਗਤਣ ਆਏ ਹੋਏ ਸਨ ਉਹਨਾਂ ਕਿਹਾ ਕਿ ਪਾਰਟੀ ਵਿਚਲੀ ਬਗਾਵਤ ਅਤੇ ਆਪਸੀ ਤਾਲਮੇਲ ਤੇ ਇੱਕਜੁਟਤਾ ਨਾ ਹੋਣ ਕਾਰਨ ਪਾਰਟੀ ‘ਚ ਹੋਏ ਬਿਖਰਾਅ ਕਾਰਨ ਪਾਰਟੀ ਨੂੰ ਪੰਜਾਬ ਵਿੱਚ ਵੱਡਾ ਧੱਕਾ ਲੱਗਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਪਾਰਟੀ ਦਾ ਬਿਖਰਾਅ ਵੀ ਹਾਰਨ ਦਾ ਮੁੱਖ ਕਾਰਨ ਬਣਿਆ ਹੈ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਨੂੰ ਛੱਡ ਕੇ ਸਿਰਫ ਪ੍ਰਧਾਨ ਮੰਤਰੀ ਮੋਦੀ ‘ਤੇ ਹੀ ਹਮਲੇ ਕੀਤੇ ਗਏ ਅਤੇ ਮੋਦੀ ਦੀ ਜਿੱਤ ਵੀ ਇਹੋ ਕਾਰਨ ਹੈ ਲੁਧਿਆਣਾ ਤੋਂ ਉਮੀਦਵਾਰ ਤੇਜਪਾਲ ਸਿੰਘ ਵਲੋਂ ਐੱਚ. ਐੱਸ. ਫੂਲਕਾ ਨੂੰ ਆਪਣੀ ਹਾਰ ਲਈ ਜ਼ਿੰਮੇਵਾਰ ਦੱਸਣ ਸਬੰਧੀ ਦਿੱਤੇ ਬਿਆਨ ‘ਤੇ ਸੰਜੇ ਸਿੰਘ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਪਾਰਟੀ ਹਾਰ ਦੇ ਸਾਰੇ ਕਾਰਨਾਂ ਬਾਰੇ ਵਿਚਾਰ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੁੰਝੁਨੂੰ ‘ਚ ਕਾਂਗਰਸ ਦੀ ਹਾਰ ‘ਤੇ ਲਾਲਪੁਰੀਆ ਨੇ ਦਿੱਤਾ ਅਸਤੀਫਾ
ਝੁੰਝਨੂੰ, ਏਜੰਸੀ। ਰਾਜਸਥਾਨ ‘ਚ ਝੁੰਝਨੂੰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸਰਵਣਕੁਮਾਰ ਦੀ ਕਰਾਰੀ ਹਾਰ ਦੀ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਨੇਤਰਾਮ ਲਾਲਪੁਰੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ੍ਰੀ ਲਾਲਪੁਰੀਆ ਨੇ ਕਾਂਗਰਸ ਦੀ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਝੁੰਝਨੂੰ ਜ਼ਿਲ੍ਹਾ ਕਾਂਗਰਸ ਦਾ ਗੜ ਮੰਨਿਆ ਜਾਂਦਾ ਰਿਹਾ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਝੁੰਝਨੂੰ ਲੋਕ ਸਭਾ ਖੇਤਰ ਦੀਆਂ ਅੱਠ ‘ਚੋਂ ਪੰਜ ਸੀਟਾਂ ‘ਤੇ ਕਾਂਗਰਸ ਉਮੀਦਵਾਰ ਜੇਤੂ ਹੋਏ ਸਨ। ਮਗਰ ਲੋਕ ਸਭਾ ਚੋਣਾਂ ‘ਚ ਸਾਰੇ ਖੇਤਰਾਂ ‘ਚੋਂ ਕਾਂਗਰਸ ਉਮੀਦਵਾਰ ਦਾ ਹਾਰਨਾ ਸੰਗਠਨ ਦੀ ਕਮਜ਼ੋਰੀ ਹੈ। ਜਿਕਰਯੋਗ ਹੈ ਕਿ ਲਾਲਪੁਰੀਆ ਪਹਿਲਾਂ ਲੰਮੇ ਸਮੇਂ ਤੱਕ ਝੁੰਝਨੂੰ ਜ਼ਿਲ੍ਹਾ ਯੁਵਕ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ‘ਚ ਮਹਾਂਮੰਤਰੀ ਰਹਿ ਚੁੱਕੇ ਹਨ। ਉਹ ਕਈ ਵਾਰ ਲਾਲਪੁਰ ਗ੍ਰਾਮ ਪੰਚਾਇਤ ਦੇ ਸਰਪੰਚ ਅਤੇ ਝੁੰਝਨੂੰ ਪੰਚਾਇਤ ਕਮੇਟੀ ਦੇ ਵਾਈਸ ਪ੍ਰਧਾਨ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲੌਰ ਦੀ ਤੀਜੀ ਹਾਰ, ਦਿੱਲੀ ਦੀ ਦੂਜੀ ਜਿੱਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜ਼ਨ ‘ਚ ਸਭ ਕੁਝ ਗੁਆਉਣ ਤੋਂ ਬਾਅਦ ਹੋਸ਼ ‘ਚ ਆਈ ਦਿੱਲੀ ਡਾਇਨਾਮੋਜ਼ ਟੀਮ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੱਧਰੀ ਖੇਡ ਵਿਖਾਉਂਦਿਆਂ ਪਹਿਲੇ ਹੀ ਪਲੇਅ ਆਫ ਲਈ ਕੁਆਲੀਫਾਈ ਕਰ ਚੁੱਕੀ ਬੰਗਲੋਰ ਐੱਫਸੀ ਨੂੰ ਇਸ ਸੀਜਨ ਦੀ ਤੀਜੀ ਹਾਰ ਝੱਲਣ ਲਈ ਮਜ਼ਬੁਰ ਕਰ ਦਿੱਤਾ ਪਲੇਅ ਆਫ ਦੀ ਦੌੜ ਤੋਂ ਬਾਹਰ ਹੋਣ ਤੌਂ ਬਾਅਦ ਸਨਮਾਨ ਲਈ ਖੇਡ ਰਹੀ ਦਿੱਲੀ ਦੀ ਟੀਮ ਨੇ ਡੇਨੀਅਨ ਲਾਲਿਮਪੁਈਆ ਦੇ ਦੋ ਗੋਲਾਂ ਦੀ ਮੱਦਦ ਨਾਲ ਬੰਗਲੌਰ ਨੂੰ 3-2 ਨਾਲ ਹਰਾਇਆ ਤੇ ਆਪਣੇ ਘਰ ‘ਚ ਇਸ ਸੀਜਨ ਦੀ ਦੂਜੀ ਤੇ ਕੁੱਲ ਤੀਜੀ ਜਿੱਤ ਦਰਜ ਕੀਤੀ। (Hero Indian Super League)
ਇਹ ਵੀ ਪੜ੍ਹੋ : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr. MSG
ਇਸ ਜਿੱਤ ਨਾਲ ਦਿੱਲੀ ਦੇ 16 ਮੇਚਾਂ ‘ਚ 15 ਅੰਕ ਹੋ ਗਏ ਹਨ ੂਅਤੇ ਉਹ ਇੱਕ ਸਥਾਨ ਉੱਪਰ ਉੱਠਦਿਆਂ 10 ਟੀਮਾਂ ਦੀ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ ਬੰਗਲੋਰ ਦੀ ਟੀਮ 16 ਮੈਚਾਂ ਤੋਂ 31 ਅੰਕ ਲੈ ਕੇ ਅਜੇ ਪਹਿਲੇ ਸਥਾਨ ‘ਤੇ ਹੈ ਪਹਿਲਾ ਹਾਫ 1-1 ਦੀ ਬਰਾਬਰੀ ‘ਤੇ ਸਮਾਪਤ ਹੋਇਆ ਦਿੱਲੀ ਨੂੰ ਕੁਝ ਗੁਆਉਣ ਦਾ ਡਰ ਨਹੀਂ ਸੀ ਪਰ ਅੰਕ ਸੂਚੀ ‘ਚ ਸਨਮਾਨਜਨਕ ਸਥਿਤੀ ਨਾਲ ਸੀਜਨ ਦੀ ਸਮਾਪਤੀ ਕਰਨ ਨੂੰ ਕਾਹਲੀ ਇਸ ਟੀਮ ਨੇ ਤੀਜੇ ਮਿੰਟ ‘ਚ ਬੰਗਲੌਰ ਦੇ ਖਤਰਨਾਕ ਹਮਲੇ ਤੋਂ ੱਿਨਕਲਦਿਆਂ ਨੌਵੇਂ ਮਿੰਟ ‘ਚ ਗੋਲ ਕਰਕੇ ਵਾਧਾ ਹਾਸਲ ਕਰ ਲਿਆ ਦਿੱਨੀ ਲਈ ਇਹ ਗੋਲ ਉਲੀਸ ਡੇਵਿਲਾ ਨੇ ਕੀਤਾ ਰਾਈਟ ਫਲੈਂਕ ਤੋਂ ਨੰਦਕੁਮਾਰ ਸੇਕਰ ਦੇ ਲੋ ਕ੍ਰਾਸ ਨੂੰ ਗੁਰਪ੍ਰੀਤ ਸਿੰਘ ਸੰਧੂ ਨੇ ਰੋਕ ਲਿਆ ਪਰ ਗੇਂਦ ਇਸ ਤੋਂ ਬਾਅਦ ਡੇਵਿਲਾ ਕੋਲ ਪਹਿਲੀ ਤੇ ਉਨ੍ਹਾਂ ਨੇ ਬਿਨਾ ਗਲਤੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ।
ਇਹ ਵੀ ਪੜ੍ਹੋ : ਸਿਆਸਤ ’ਚ ਸੁਧਾਰ ਦੇ ਸੁਝਾਅ
12ਵੇਂ ਮਿੰਟ ‘ਚ ਬੰਗਲੋਰ ਦੇ ਜਿਸਕੋ ਹਰਨਾਂਦੇਜ ਨੂੰ ਪੀਲਾ ਕਾਰਡ ਮਿਲਿਆ 17ਵੇਂ ਮਿੰਟ ‘ਚ ਡੇਵਿਲਾ ਨੇ ਇੱਕ ਵਾਰ ਫਿਰ ਬੰਗਲੋਰ ਲਈ ਖਤਰਾ ਪੈਦਾ ਕੀਤਾ ਪਰ ਇਸ ਵਾਰ ਅਲਬਰਟ ਸੇਰਾਨ ਨੇ ਵਿਚਕਾਰ ਆ ਕੇ ਉਸ ਨੂੰ ਟਾਲ ਦਿੱਤਾ ਇਸ ਦੇ ਦੋ ਮਿੰਟਾਂ ਬਾਅਦ ਹਾਲਾਂਕਿ ਬੰਗਲੋਰ ਨੇ ਇੱਕ ਚੰਗਾ ਹਮਲਾ ਕੀਤਾ ਤੇ ਗੋਲ ਕਰਦਿਆਂ ਸਕੋਰ 1-1 ਕਰ ਦਿੱਤਾ ਇਹ ਗੋਲ ਬੋਇਥਾਂਗ ਹੋਆਕਿਪ ਨੇ ਕੀਤਾ ਇਹ ਗੋਲ ਜਿਸਕੋ ਦੇ ਥਰੂ ਬਾਲ ‘ਤੇ ਹੋਇਆ ਦਿੱਲੀ ਦੇ ਗੋਲਕੀਪਰ ਫ੍ਰਾਂਸਿਸਕੋ ਡੋਰੋਨਸੋਰੋ ਨੇ ਗੇਂਦ ਨੂੰ ਪੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਹੋ ਗਏ ਅਤੇ ਗੇਂਦ ਹੋਆਕਿਪ ਕੋਲ ਡਿੱਗੀ ਹੋਆਕਿਪ ਨੇ ਬਿਨਾ ਦੇਰੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ ਬੰਗਲੋਰ ਨੇ 31ਵੇਂ ਮਿੰਟ ‘ਚ ਦੂਜਾ ਗੋਲ ਕਰਕੇ ਹੀ ਦਿੱਤਾ ਸੀ ਪਰ ਮੀਕੂ ਕਿਸਮਤਵਾਲੇ ਨਹੀਂ ਰਹੇ ਜਿਸਕੋ ਨੇ ਬੰਗਲੌਰ ਲਈ ਇਹ ਚੰਗਾ ਮੂਵ ਬਣਾਇਆ ਸੀ।
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
41ਵੇਂ ਮਿੰਟ ‘ਚ ਦਿੱਲੀ ਦੇ ਮਾਰਟੀ ਕ੍ਰਿਸਪੀ ਨੂੰ ਪੀਲਾ ਕਾਰਡ ਮਿਲਿਆ ਦਿੱਲੀ ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਹੀ ਬਦਲਾਅ ਕੀਤਾ 50ਵੇਂ ਮਿੰਟ ‘ਚ ਬੰਗਲੋਰ ਦੇ ਹਰਮਨਜੋਤ ਖਾਬਰਾ ਨੂੰ ਪੀਲਾ ਕਾਰਡ ਮਿਲਿਆ 59ਵੇਂ ਮਿੰਟ ‘ਚ ਹੋਆਕਿਪ ਬਾਹਰ ਹੋ ਗਏ ਤੇ ਉਨਾਂ੍ਹ ਦੀ ਜਗ੍ਹਾ ਛੇਤਰੀ ਨੇ ਲਈ ਛੇਤਰੀ ਦੇ ਆਉਂਦੇ ਹੀ ਬੰਗਲੌਰ ਦੀ ਟੀਮ ਉਤਸ਼ਾਹ ਨਾਲ ਭਰ ਗਈ ਉਸ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਇਸ ਕ੍ਰਮ ‘ਚ ਛੇਤਰੀ ਨੇ 72ਵੇਂ ਮਿੰਟ ‘ਚ ਜਿਸਕੋ ਦੀ ਮੱਦਦ ਨਾਲ ਗੋਲ ਕਰਦਿਆਂ ਬੰਗਲੌਰ ਨੂੰ 2-1 ਨਾਲ ਅੱਗੇ ਕਰ ਦਿੱਤਾ ਛੇਤਰੀ ਨੇ ਜਿਸਕੋ ਦੇ ਪਰਫੈਕਟ ਲਾਂਗ ਥਰੂ ਪਾਸ ‘ਤੇ ਗੋਲ ਕੀਤਾ ਬੰਗਲੋਰ ਦੀ ਟੀਮ ਹਾਲਾਂਕਿ ਇਸ ਵਾਧੇ ਨੂੰ ਜ਼ਿਆਦਾ ਦੇਰ ਤੱਕ ਖੁਸ਼ੀ ਨਹੀਂ ਕਰ ਸਕੇ ਕਿਉਂਕਿ 77ਵੇਂ ਮਿੰਟ ‘ਚ ਗੋਲ ਕਰਦਿਆਂ ਲਾਲਿਮਪੁਈਆ ਨੇ ਸਕੋਰ 2-2 ਕਰ ਦਿੱਤਾ ਇਸ ਗੋਲ ‘ਚ ਨਾਰਾਇਣ ਦਾਸ ਨੇ ਉਸ ਦੀ ਮੱਦਦ ਕੀਤੀ  ਇੱਕ ਗੋਲ ਹੋਰ ਕਰਦਿਆਂ ਦਿੱਲੀ ਨੂੰ 3-2 ਦਾ ਵਾਧਾ ਦਿਵਾਇਆ।
ਸੈਰੇਨਾ ਤੋਂ ਹਾਰ ਕੇ ਰੋਈ ਡਾਇਨਾ ਤਾਂ ਸੈਰੇਨਾ ਨੇ ਪੂੰਝੇ ਹੰਝੂ
ਮੈਲਬੋਰਨ |ਕੋਈ ਵੀ ਖਿਡਾਰੀ ਸਿਰਫ ਖੇਡ ਨਾਲ ਮਹਾਨ ਨਹੀਂ ਹੁੰਦਾ ਸਗੋਂ ਮੈਦਾਨ ਦੇ ਬਾਹਰ ਉਸ ਦਾ ਵਿਹਾਰ ਆਪਣੇ ਵਿਰੋਧੀਆਂ ਨਾਲ ਕਿਹੋ ਜਿਹਾ ਹੈ ਇਹ ਗੱਲ ਵੀ ਕਾਫੀ ਮਾਇਨੇ ਰੱਖਦੀ ਹੈ ਇਸ ਦੀ ਮਿਸਾਲ ਅਮਰੀਕਾ ਦੇ ਦਿੱਗਜ਼ ਮਹਿਲਾ ਟੈਨਿਸ ਖਿਡਾਰੀ ਸੈਰੇਨਾ ਵਿਲੀਅਮਸ ਨੇ ਦਿੱਤੀ ਹੈ ਸੈਰੇਨਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਅਸਟਰੇਲੀਅਨ ਓਪਨ ਦੇ ਤੀਜੇ ਗੇੜ ਦੇ ਮੈਚ ‘ਚ ਯੂਕ੍ਰੇਨ ਦੀ ਡਾਇਨਾ ਯਾਸਟੇਰਮਸਕਾ ਨੂੰ ਹਰਾਉਂਦਿਆਂ ਚੌਥੇ ਗੇੜ ‘ਚ ਜਗ੍ਹਾ ਬਣਾਈ ਸੈਰੇਨਾ ਤੋਂ ਹਾਰ ਜਾਣ ਤੌਂ ਬਾਅਦ 18 ਸਾਲਾ ਡਾਇਨਾ ਰੋਣ ਲੱਗੀ ਅਤੇ ਉਦੋਂ ਸੈਰੇਨਾ ਨੇ ਉਨ੍ਹਾਂ ਦੇ ਹੰਝੂ ਪੂੰਝੇ ਤੇ ਹੌਸਲਾ ਦਿੱਤਾ ਸੈਰੇਨਾ ਨੇ ਮੈਚ ਤੋਂ ਬਾਅਦ ਦਿੱਤੇ ਇੰਟਰਵਿਊ ‘ਚ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਬੀਬੀਸੀ ਨੇ ਸੈਰੇਨਾ ਦੇ ਹਵਾਲੇ ਨਾਲ ਲਿਖਿਆ ਕਿ ਤੁਸੀਂ ਵੀ ਅੱਗੇ ਜਾਓਗੀ ਇਸ ਲਈ ਰੋਵੋ ਨਾ ਸੈਰੇਨਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉ੍ਹਨਾ ਨੇ ਸ਼ਾਨਦਾਰ ਖੇਡ ਖੇਡੀ ਉਹ ਸ਼ਾਨਦਾਰ ਤਰੀਕੇ ਨਾਲ ਅੱਗੇ ਵਧ ਰਹੀ ਹੈ ਤੇ ਕਾਫੀ ਨੌਜਵਾਨ ਹਨ ਉਹ ਅੱਗੇ ਜਾਣ ਨੂੰ ਤਿਆਰ ਹਨ ਮੈਂ ਵੀ ਜਦੋਂ ਨੌਜਵਾਨ ਸੀ ਮੈਂ ਵੀ ਕਾਫੀ ਲੋਕਾਂ ਖਿਲਾਫ ਖੇਡਿਆ ਸੀ ਅਤੇ ਮੈਂ ਜਿਸ ਦਾ ਵੀ ਸਾਹਮਣਾ ਕੀਤਾ ਸੀ ਉਹ ਅਸਾਨ ਨਹੀਂ ਸੀ ਤੁਸੀਂ ਕੋਰਟ ‘ਤੇ ਉੱਤਰ ਕੇ ਸਿਰਫ ਆਪਣਾ ਸਰਵੋਤਮ ਦੇ ਸਕਦੇ ਹੋ ਚੌਥੇ ਗੇੜ ‘ਚ ਸੈਰੇਲਾ ਦਾ ਸਾਹਮਣਾ ਵਰਲਡ ਨੰਬਰ-1 ਰੋਮਾਨੀਆ ਦੀ ਸਿਮੋਨਾ ਹਾਲੇਪ ਨਾਲ ਹੋਵੇਗਾ ਹਾਲੇਪ ਨੇ ਸੈਰੇਨਾ ਦੀ ਭੈਣ ਵੀਨਸ ਨੂੰ ਹੀ ਹਰਾ ਕੇ ਚੌਥੇ ਗੇੜ ‘ਚ ਜਗ੍ਹਾ ਬਣਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ‘ਚ ਬਹੁਤ ਗੁੱਸਾ ਭਰਿਆ ਹੈ, ਮੇਰੇ ਖਿਲਾਫ਼ ਜੋ ਵੀ ਉਹ ਬੋਲਦੇ ਹਨ, ਗੁੱਸੇ ਦਾ ਨਤੀਜਾ ਹੈ
ਨਵੀਂ ਦਿੱਲੀ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਮੋਰਚਾ ਖੋਲ੍ਹੇ ਹੋਏ ਹਨ ਰਾਫੇਲ ਮੁੱਦੇ ‘ਤੇ ਉਹ ਲਗਾਤਾਰ ਪੀਐੱਮ ਮੋਦੀ ਨੂੰ ਘੇਰ ਰਹੇ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ੀ ਸਮੇਤ ਕਈ ਮੁੱਦਿਆਂ ‘ਤੇ ਉਹ ਭਾਜਪਾ ਤੇ ਕੇਂਦਰ ਸਰਕਾਰ ਖਿਲਾਫ਼ ਹਮਲੇ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ ਹੁਣ ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਦੇ ਅੰਦਰ ਬਹੁਤ ਗੁੱਸਾ ਭਰਿਆ ਹੈ ਤੇ ਉਨ੍ਹਾਂ ਦੀ ਪੀਅੱੇਮ ਨਾਲ ਕਦੇ ਗੱਲਬਾਤ ਨਹੀਂ ਹੋਈ ਰਾਹੁਲ ਨੇ ‘ਗਲਫ਼ ਨਿਊਜ਼’ ਨੂੰ ਦਿੱਤੇ ਇੰਟਰਵਿਊ ‘ਚ ਕਿਹਾ, ‘ਉਹ ਮੇਰੇ ਨਾਲ ਗੱਲ ਨਹੀਂ ਕਰਦੇ ਸਵਾਗਤ ‘ਚ ਵੀ ਸਿਰਫ਼ ਇੱਕ ਸ਼ਬਦ ‘ਹੈਲੋ’ ਬੋਲਦੇ ਹਨ’ ਰਾਹੁਲ ਨੇ ਯੂਏਈ ਦੌਰੇ ਤੋਂ ਪਹਿਲਾਂ ਇਹ ਇੰਟਰਵਿਊ ਦਿੱਤਾ ਹੈ, ਜਿਸ ‘ਚ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਸਮੇਤ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਇੱਕ ਸਾਲ ਪਹਿਲਾਂ ਬਤੌਰ ਪ੍ਰਧਾਨ ਕਾਂਗਰਸ ਦੀ ਕਮਾਨ ਥਾਮਣ ਵਾਲੇ ਰਾਹੁਲ ਗਾਂਧੀ ਦੀ ਅਗਵਾਈ ‘ਚ ਪਾਰਟੀ ਨੇ ਹਿੰਦੀ ਹਾਰਟਲੈਂਡ ਦੇ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਤੋਂ ਬਾਅਦ ਇਹ ਪਹਿਲਾ ਦੀ ਤੁਲਨਾ ‘ਚ ਵਧੇਰੇ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਟਰਾਫ਼ੀ ਕ੍ਰਿਕਟ ਟੂਰਨਾਮੈਂਟ; ਪੰਜਾਬ ਹੱਥੋਂ ਦਿੱਲੀ ਨੂੰ ਪਾਰੀ ਦੀ ਹਾਰ ਦਾ ਖ਼ਤਰਾ
ਪੰਜਾਬ ਨੇ ਪਹਿਲੀ ਪਾਰੀ ‘ਚ ਬਣਾਈਆਂ 282 ਦੌੜਾਂ, ਯੁਵਰਾਜ ਨਾਕਾਮ
ਏਜੰਸੀ,
ਨਵੀਂ ਦਿੱਲੀ, 29 ਨਵੰਬਰ
ਸਿਮਰਜੀਤ ਸਿੰਘ ਅਤੇ ਵਿਕਾਸ ਮਿਸ਼ਰਾ ਨੇ 4-4 ਵਿਕਟਾਂ ਤੋਂ ਬਾਅਦ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ (60) ਦੇ ਅਰਧ ਸੈਂਕੜੇ ਦੇ ਬਾਵਜ਼ੂਦ ਦਿੱਲੀ ਦੀ ਟੀਮ ਪੰਜਾਬ ਵਿਰੁੱਧ ਰਣਜੀ ਟਰਾਫ਼ੀ ਅਲੀਟ ਗਰੁੱਪ ਬੀ ਮੈਚ ਦੇ ਦੂਸਰੇ ਦਿਨ ਵੀਰਵਾਰ ਨੂੰ ਹੀ ਪਾਰੀ ਦੀ ਹਾਰੀ ਦੇ ਖਤਰੇ ‘ਚ ਪਹੁੰਚ ਗਈ ਪੰਜਾਬ ਨੇ ਆਪਣੀ ਪਹਿਲੀ ਪਾਰੀ ‘ਚ 282 ਦੌੜਾਂ ਬਣਾ ਕੇ 175 ਦੌੜਾਂ ਦਾ ਮਜ਼ਬੂਤ ਵਾਧਾ ਹਾਸਲ ਕੀਤਾ ਸੀ ਦਿੱਲੀ ਨੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀ ਦੂਸਰੀ ਪਾਰੀ ‘ਚ ਛੇ ਵਿਕਟਾਂ ਸਿਰਫ਼ 106 ਦੌੜਾਂ ‘ਤੇ ਗੁਆ ਦਿੱਤੀਆਂ ਸਨ ਅਤੇ ਅਜੇ ਪਾਰੀ ਦੀ ਹਾਰ ਤੋਂ ਬਚਣ ਲਈ ਉਸਨੂੰ 69 ਦੌੜਾਂ ਹੋਰ ਬਣਾਉਣੀਆਂ ਹਨ ਦਿੱਲੀ ਪਹਿਲੀ ਪਾਰੀ ‘ਚ 107 ਦੌੜਾਂ ‘ਤੇ ਸਿਮਟੀ ਸੀ
ਗੰਭੀਰ ਦੇ ਅਰਧ ਸੈਂਕੜੇ ਦੇ ਬਾਵਜ਼ੂਦ ਦਿੱਲੀ ਮੁਸ਼ਕਲ ‘ਚ
ਦਿੱਲੀ ਨੇ ਦੂਸਰੀ ਪਾਰੀ ‘ਚ 72 ਦੌੜਾਂ ਦੀ ਠੋਸ ਸ਼ੁਰੂਆਤ ਦੇ ਬਾਅਦ 33 ਦੌੜਾਂ ਦੇ ਫ਼ਰਕ ‘ਚ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਖੱਬੇ ਹੱਥ ਦੇ ਸਪਿੱਨਰ ਵਿਨੇ ਚੌਧਰੀ ਨੇ 23 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਪਹਿਲੀ ਪਾਰੀ ‘ਚ ਛੇ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ 35 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਦਿੱਲੀ ਨੂੰ ਝੰਜੋੜ ਦਿੱਤਾ
ਪਹਿਲੀ ਪਾਰੀ ‘ਚ 1 ‘ਤੇ ਆਊਟ ਹੋਣ ਵਾਲੇ ਗੰਭੀਰ ਨੇ ਦੂਸਰੀ ਪਾਰੀ ‘ਚ ਆਪਣੀ ਸਾਖ਼ ਮੁਤਾਬਕ ਬੱਲੇਬਾਜ਼ੀ ਕਰਦੇ ਹੋਏ 95 ਗੇਂਦਾਂ ‘ਚ 6 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 60 ਦੌੜਾਂ ਬਣਾਈਆਂ ਅਤੇ  ਹਿਤੇਨ ਦਲਾਲ (27) ਨਾਲ ਪਹਿਲੀ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਕੀਤੀ ਪਰ ਖੱਬੇ ਹੱਥ ਦੇ ਸਪਿੱਨਰ ਵਿਨੇ ਚੌਧਰੀ ਨੇ ਇੱਕ ਹੀ ਓਵਰ ‘ਚ ਚਾਰ ਗੇਂਦਾਂ ‘ਦੇ ਫ਼ਰਕ ‘ਚ ਹਿਤੇਨ ਅਤੇ ਧਰੁਵ ਸ਼ੌਰੀ ਨੂੰ ਆਊਟ ਕਰਕੇ ਦਿੱਲੀ ‘ਤੇ ਦਬਾਅ ਵਧਾ ਦਿੱਤਾ
ਇਸ ਤੋਂ ਬਾਅਦ ਦਿੱਲੀ ਦੀ ਪਾਰੀ ਲੜਖੜਾ ਗਈ ਕਪਤਾਨ ਨੀਤੀਸ਼ (10), ਗੰਭੀਰ (60), ਹਿੰਮਤ ਸਿੰਘ(1) ਤੇ ਕੁੰਵਰ ਬਿਧੁੜੀ(2) ਪੈਵੇਲੀਅਨ ਪਰਤ ਗਏ ਸਟੰਪਸ ਸਮੇਂ ਰਾਵਤ ਪੰਜ ਅਤੇ ਵਰੁਣ ਸੂਦ ਖ਼ਾਤਾ ਖੋਲ੍ਹੇ ਬਿਨਾਂ ਕ੍ਰੀਜ਼ ‘ਤੇ ਸਨ
ਇਸ ਤੋਂ ਪਹਿਲਾਂ ਪੰਜਾਬ ਨੇ ਤਿੰਨ ਵਿਕਟਾਂ ‘ਤੇ 136 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 282 ਦੌੜਾਂ ‘ਤੇ ਸਮਾਪਤ ਹੋਈ ਕਪਤਾਨ ਮਨਦੀਪ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 180 ਗੇਂਦਾਂ ‘ਚ 8 ਚੌਕਿਆਂ ਦੀ ਮੱਦਦ ਨਾਲ 90 ਦੌੜਾਂ ਬਣਾਈਆਂ ਸਟਾਰ ਬੱਲੇਬਾਜ਼ ਯੁਵਰਾਜ ਸਿੰਘ 88 ਗੇਂਦਾਂ ‘ਚ 24 ਦੌੜਾਂ ਬਣਾ ਕੇ ਆਊਟ ਹੋਏ ਗੁਰਕੀਰਤ ਮਾਨ ਨੇ 45 ਗੇਂਦਾਂ ‘ਤੇ 40, ਮਯੰਕ ਮਾਰਕੰਡੇ ਨੇ 14 ਅਤੇ ਆਖ਼ਰੀ ਬੱਲੇਬਾਜ਼ ਸਿਧਾਰਥ ਕੌਲ ਨੇ 13 ਦੌੜਾਂ ਬਣਾਈਆਂ ਸਿਮਰਜੀਤ ਸਿੰਘ ਨੇ 17 ਓਵਰਾਂ ‘ਚ 43 ਦੌੜਾਂ ‘ਤੇ ਚਾਰ ਵਿਕਟਾਂ ਤੇ ਮਿਸ਼ਰਾ ਨੇ ਵੀ  ਚਾਰ ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਰਲੀ, ਨਾਇਰ, ਰਹਾਣੇ ਫੇਲ੍ਹ, ਭਾਰਤ ਏ ਦੀ ਸ਼ਰਮਨਾਕ ਹਾਰ
ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ | Sports News
ਵੋਰਸੇਸਟਰ (ਏਜੰਸੀ)। ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਅਤੇ ਅਜਿੰਕਾ ਰਹਾਣੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਏ ਨੂੰ ਇੰਗਲੈਂਡ ਲਾਇੰਜ਼ ਹੱਥੋਂ ਇੱਕੋ ਇੱਕ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਏ ਸਾਹਮਣੇ 421 ਦੌੜਾਂ ਦਾ ਟੀਚਾ ਸੀ ਪਰ ਟੀਮ 44 ਓਵਰਾਂ ‘ਚ ਹੀ 167 ਦੌੜਾਂ ‘ਤੇ ਸਿਮਟ ਗਈ ਅਤੇ ਥੋੜ੍ਹਾ ਜਿਹਾ ਵੀ ਸੰਘਰਸ਼ ਨਾ ਕਰ ਸਕੀ ਭਾਰਤੀ ਟੈਸਟ ਟੀਮ ‘ਚ ਸ਼ਾਮਲ ਵਿਜੇ, ਨਾਇਰ ਅਤੇ ਉਪ ਕਪਤਾਨ ਰਹਾਣੇ ਨੇ ਛੇਤੀ ਹੀ ਹਥਿਆਰ ਸੁੱਟ ਦਿੱਤੇ ਵਿਜੇ ਨੇ ਪਹਿਲੀ ਪਾਰੀ ‘ਚ 8 ਦੌੜਾਂ ਬਣਾਈਆਂ ਸਨ ਅਤੇ ਦੂਸਰੀ ਪਾਰੀ ‘ਚ ਉਸਦਾ ਖ਼ਾਤਾ ਵੀ ਨਹੀਂ ਖੁੱਲ੍ਹਾ ਨਾਇਰ ਨੇ ਪਹਿਲੀ ਪਾਰੀ ‘ਚ ਚਾਰ ਅਤੇ ਦੂਸਰੀ ਪਾਰੀ ‘ਚ 13 ਦੌੜਾਂ ਬਣਾਈਆਂ ਰਹਾਣੇ ਨੇ ਦੋਵਾਂ ਪਾਰੀਆਂ ‘ਚ ਇਹਨਾਂ ਦੋਵਾਂ ਬੱਲੇਬਾਜ਼ਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਪਾਰੀ ‘ਚ 49 ਅਤੇ ਦੂਸਰੀ ਪਾਰੀ ‘ਚ 48 ਦੌੜਾਂ ਬਣਾਈਆਂ।
ਰਿਸ਼ਭ ਪੰਤ ਦੇ ਦੋਵੇਂ ਪਾਰੀਆਂ ਂਚ ਅਰਧ ਸੈਂਕੜੇ | Sports News
ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤੇ ਗਏ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਹਨਾਂ ਸਟਾਰ ਬੱਲੇਬਾਜ਼ਾਂ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੰਤ ਨੇ ਪਹਿਲੀ ਪਾਰੀ ‘ਚ 111 ਗੇਂਦਾਂ ‘ਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 58 ਦੌੜਾਂ ਅਤੇ ਦੂਸਰੀ ਪਾਰੀ ‘ਚ 71 ਗੇਂਦਾਂ ‘ਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੇ ਸਹਾਰੇ 61 ਦੌੜਾਂ ਬਣਾਈਆਂ। ਭਾਰਤ ਨੇ ਤੀਸਰੇ ਦਿਨ ਦੇ 3 ਵਿਕਟਾਂ ‘ਤੇ 11 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਆਪਣੀ ਹਾਰ ਨੂੰ ਸਨਮਾਨਜਨਕ ਨਹੀਂ ਬਣਾ ਸਕੇ ਨਾਬਾਦ ਬੱਲੇਬਾਜ਼ ਸ਼ਾਹਬਾਜ਼ ਨਦੀਮ 10 ਦੌੜਾਂ ਬਣਾ ਕੇ ਚੌਥੇ ਬੱਲੇਬਾਜ਼ ਦੇ ਤੌਰ ‘ਤੇ 15 ਦੇ ਸਕੋਰ ‘ਤੇ ਪਰਤ ਗਿਆ।
ਜਦੋਂਕਿ ਕਪਤਾਨ ਨਾਇਰ 13 ਦੌੜਾਂ ਬਣਾ ਕੇ ਪੰਜਵੇਂ ਬੱਲੇਬਾਜ਼ ਦੇ ਤੌਰ ‘ਤੇ 54 ਦੇ ਸਕੋਰ ‘ਤੇ ਆਊਟ ਹੋਇਆ ਰਹਾਣੇ ਅਤੇ ਪੰਤ ਨੇ ਛੇਵੀਂ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ ਇਸ ਭਾਈਵਾਲੀ ਨਾਲ ਲੱਗ ਰਿਹਾ ਸੀ ਕਿ ਭਾਰਤ ਮੁਕਾਬਲੇ ਨੂੰ ਲੰਮਾ ਖਿੱਚੇਗਾ ਪਰ ਰਹਾਣੇ ਆਪਣੇ ਅਰਧ ਸੈਂਕੜੇ ਤੋਂ ਦੋ ਦੌੜਾਂ ਪਹਿਲਾਂ ਆਊਟ ਹੋ ਗਏ ਪੰਤ ਟੀਮ ਦੇ 135 ਦੇ ਸਕੋਰ ‘ਤੇ ਆਊਟ ਹੋਏ ਜਯੰਤ ਯਾਦਵ ਨੇ 21 ਦੌੜਾਂ ਬਣਾਈਆਂ ਇੰਗਲੈਂਡ ਲਾਇੰਜ਼ ਵੱਲੋਂ ਜੇਮਸ ਪੋਰਟਰ, ਸੈਮ ਕਰੇਨ ਅਤੇ ਡੋਮਿਨਿਕ ਬੇਸ ਨੇ ਦੋ-2 ਵਿਕਟਾਂ ਲਈਆਂ।
ਵਿਸ਼ਵ ਕੱਪ ਗਰੁੱਪ ਗੇੜ ਖ਼ਤਮ : ਜਰਮਨੀ ਦੀ ਹਾਰ ਤੇ ਰੂਸ ਦੀ ਜਿੱਤ ਰਹੀ ਹੈਰਾਨੀਜਨਕ
ਮਾਸਕੋ (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਪਿਛਲੀ ਚੈਂਪੀਅਨ ਜਰਮਨੀ ਦਾ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਬਾਹਰ ਹੋ ਜਾਣਾ ਅਤੇ ਟੂਰਨਾਮੈਂਟ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਅਤੇ ਮੇਜ਼ਬਾਨ ਰੂਸ ਦਾ ਦੋ ਮੁਕਾਬਲੇ ਜਿੱਤ ਕੇ ਦੂਸਰੇ ਗੇੜ ‘ਚ ਪਹੁੰਚ ਜਾਣਾ ਵਿਸ਼ਵ ਕੱਪ ਦੇ ਗਰੁੱਪ ਗੇੜ ਦੇ ਸਭ ਤੋਂ ਹੈਰਾਨ ਕਰਨ ਵਾਲੇ ਨਤੀਜੇ ਰਹੇ ਜਰਮਨੀ ਦੇ ਉਲਟਫੇਰ ਦਾ ਸ਼ਿਕਾਰ ਹੋਣ ਜਾਣ ਵਿੱਚ ਦੁਨੀਆਂ ਦੇ ਦੋ ਸਭ ਤੋਂ ਵੱਡੇ ਖਿਡਾਰੀਆਂ ਲਿਓਨਲ ਮੈਸੀ ਦੀ ਅਰਜਨਟੀਨਾ ਅਤੇ ਨੇਮਾਰ ਦੀ ਬ੍ਰਾਜ਼ੀਲ ਦਾ ਸ਼ੁਰੂਆਤੀ ਲੜਖੜਾਹਟ ਤੋਂ ਬਾਅਦ ਸੰਭਲ ਕੇ ਨਾੱਕਆਊਟ ਗੇੜ ‘ਚ ਪਹੁੰਚ ਜਾਣਾ ਵਿਸ਼ਵ ਕੱਪ ਨੂੰ ਸੰਤੁਲਿਤ ਕਰ ਗਿਆ।
ਮੈਸੀ ਅਤੇ ਨੇਮਾਰ ਦੇ ਸਮੇਂ ਦੇ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਨੇ ਇਕੱਲੇ ਦਮ ‘ਤੇ ਯੂਰੋ ਚੈਂਪੀਅਨ ਪੁਰਤਗਾਲ ਨੂੰ ਦੂਸਰੇ ਗੇੜ ‘ਚ ਪਹੁੰਚਾਇਆ ਅਤੇ ਵਿਸ਼ਵ ਕੱਪ ਦਾ ਸਟਾਰਡਮ ਬਰਕਰਾਰ ਰੱਖਿਆ। ਮੇਜ਼ਬਾਨ ਰੂਸ ਨੇ ਤਮਾਮ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਆਪਣੇ ਪਹਿਲੇ ਮੈਚ ਜਿੱਤੇ ਅਤੇ ਨਾਕਆਊਟ ਗੇੜ ‘ਚ ਜਗ੍ਹਾ ਬਣਾਈ ਰੂਸ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਹੈ ਅਤੇ ਉਸਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਤ ‘ਚ ਪਾਇਆ ਰੂਸ ਦੇ ਪ੍ਰਦਰਸ਼ਨ ਨੇ ਮੇਜ਼ਬਾਨ ਦੇਸ਼ ਦੇ ਉਤਸ਼ਾਹ ਨੂੰ ਹੋਰ ਦੁੱਗਣਾ ਕਰ ਦਿੱਤਾ ਹੈ।
ਏਸ਼ੀਆਈ ਟੀਮਾਂ ‘ਚ ਜਾਪਾਨ ਦਾ ਹੈਰਤਅੰਗੇਜ਼ ਪ੍ਰਦਰਸ਼ਨ ਰਿਹਾ ਅਤੇ ਉਸਨੇ ਸਾਫ਼ ਸੁਥਰੀ ਖੇਡ ਦੀ ਬਦੌਲਤ ਅਗਲੇ ਗੇੜ ‘ਚ ਜਗ੍ਹਾ ਬਣਾ ਲਈ ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ ਕੇ ਨਾ ਸਿਰਫ਼ ਆਪਣੀ ਸਭ ਤੋਂ ਵੱਡੀ ਜਿੱਤ ਸਗੋਂ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਗਰੁੱਪ ਗੇੜ ‘ਚ ਹੀ ਵਿਸ਼ਵ ਕੱਪ ਇਤਿਹਾਸ ‘ਚ ਸਭ ਤੋਂ ਜ਼ਿਆਦਾ ਪੈਨਲਟੀ ਦਾ ਰਿਕਾਰਡ ਟੁੱਟਿਆ। ਇਸ ਦੇ ਨਾਲ ਹੀ ਵੀਡੀਓ ਰੈਫਰਲ ਸਿਸਟਮ ਲਗਾਤਾਰ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਜਿਸ ਦਾ ਵਿਸ਼ਵ ਕੱਪ ‘ਚ ਪਹਿਲੀ ਵਾਰ ਇਸਤੇਮਾਲ ਹੋ ਰਿਹਾ ਹੈ ਵਿਸ਼ਵ ਕੱਪ ‘ਚ ਆਖ਼ਰੀ 10 ਮਿੰਟਾਂ ‘ਚ ਕਾਫ਼ੀ ਗੋਲ ਹੋਏ ਜਿਸ ਨੇ ਕਈ ਸਮੀਕਰਨ ਅਤੇ ਨਤੀਜੇ ਬਦਲ ਦਿੱਤੇ ਜਿਸ ਨਾਲ ਵਿਸ਼ਵ ਕੱਪ ਕਾਫ਼ੀ ਰੋਮਾਂਚਕ ਬਣ ਗਿਆ।
ਜਰਮਨੀ ਨੂੰ ਆਪਣੇ ਖ਼ਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ‘ਚ ਹੀ ਮੈਕਸਿਕੋ ਹੱਥੋਂ 0-1 ਨਾਲ ਹਾਰ ਜਾਣਾ ਪਿਆ ਪਰ ਕੋਰਿਆਈ ਟੀਮ ਨੇ ਉਸਨੂੰ ਇੰਜ਼ਰੀ ਸਮੇਂ ਦੇ ਦੋ ਗੋਲਾਂ ਦੀ ਬਦੌਲਤ 2-0 ਸ਼ਰਮਨਾਕ ਹਾਰ ਦਾ ਘੁੱਟ ਪਿਆ ਕੇ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਵੀ ਕੀਤਾ ਕੋਰੀਆ ਦੀ ਇਹ ਵਿਸ਼ਵ ਕੱਪ ‘ਚ ਇਤਿਹਾਸਕ ਜਿੱਤ ਸੀ ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਛੇਵਾਂ ਮੌਕਾ ਸੀ ਜਦੋਂ ਚੈਂਪੀਅਨ ਟੀਮ
ਪਹਿਲੇ ਹੀ ਗੇੜ ‘ਚ ਬਾਹਰ ਹੋਈ ਹੈ ਸਿਰਫ਼ ਬ੍ਰਾਜ਼ੀਲ 2002 ‘ਚ ਖ਼ਿਤਾਬ ਜਿੱਤਣ ਤੋਂ ਬਾਅਦ ਅਗਲੇ ਵਿਸ਼ਵ ਕੱਪ ‘ਚ ਗਰੁੱਪ ਗੇੜ ਤੋਂ ਅੱਗੇ ਗਈ ਸੀ ਫਰਾਂਸ, ਇਟਲੀ, ਸਪੇਨ ਅਤੇ ਹੁਣ ਜਰਮਨੀ ਚਾਰ ਯੂਰਪੀ ਤਾਕਤਾਂ ਆਪਣੇ ਖ਼ਿਤਾਬ ਦੇ ਬਚਾਅ ‘ਚ ਪਹਿਲੇ ਗੇੜ ਦਾ ਅੜਿੱਕਾ ਪਾਰ ਨਹੀਂ ਕਰ ਸਕੀਆਂ ਰੂਸ ਨੇ ਆਲੋਚਕਾਂ ਨੂੰ ਵੀ ਬਣਾਇਆ।
ਪਿਛਲੇ ਕੁਝ ਸਾਲਾਂ ‘ਚ ਡੋਪਿੰਗ ਦੇ ਵਿਵਾਦਾਂ ਨਾਲ ਜੂਝ ਰਹੇ ਅਤੇ ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੇ ਨਾਲ ਨਿੱਤਰੇ ਮੇਜ਼ਬਾਨ ਰੂਸ ਨੇ ਟੂਰਨਾਮੈਂਟ ‘ਚ ਵਿਸਫੋਟਕ ਸ਼ੁਰੂਆਤ ਕਰਦੇ ਹੋਏ ਉਦਘਾਟਨ ਮੈਚ ‘ਚ ਸਉਦੀ ਅਰਬ ਨੂੰ 5-0 ਨਾਲ ਰਗੜਿਆ ਅਤੇ ਉਹਨਾਂ ਆਲੋਚਕਾਂ ਨੂੰ ਸ਼ਾਂਤ ਕਰ ਦਿੱਤਾ ਜੋ ਰੂਸ ਨੂੰ ਬੇਹੱਦ ਕਮਜ਼ੋਰ ਮੰਨ ਰਹੇ ਸਨ ਅਤੇ ਇਹ ਦਾਅਵਾ ਕਰ ਰਹੇ ਸਨ ਕਿ ਰੂਸ ਸ਼ੁਰੂਆਤੀ ਗੇੜ ‘ਚ ਹੀ ਬਾਹਰ ਹੋ ਜਾਵੇਗਾ ਰੂਸ ਨੇ ਦੂਸਰੇ ਮੈਚ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮਿਸਰ ਨੂੰ 3-1 ਨਾਲ ਹਰਾ ਕੇ ਨਾੱਕਆਊਟ ਗੇੜ ‘ਚ ਪ੍ਰਵੇਸ਼ ਕਰ ਲਿਆ ਹਾਲਾਂਕਿ ਰੂਸ ਨੂੰ ਤੀਸਰੇ ਮੈਚ ‘ਚ ਦੋ ਵਾਰ ਦੇ ਸਾਬਕਾ ਚੈਂਪੀਅਨ ਉਰੁਗੁਵੇ ਨੇ 3-0 ਨਾਲ ਹਰਾਇਆ ਪਰ ਮੇਜ਼ਬਾਨ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਵੀ ਆਪਣਾ ਮੁਰੀਦ ਬਣਾ ਲਿਆ।
ਰੋਨਾਲਡੋ ਨੇ ਆਪਣੇ ਦਮ ‘ਤੇ ਪੁਰਤਗਾਲ ਨੂੰ ਪਹੁੰਚਾਇਆ ਨਾਕਆਊਟ ‘ਚ
ਪੁਰਤਗਾਲ ਦੇ ਕਪਤਾਨ ਕਰਿਸ਼ਮਾਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਨੇ ਵਿਸ਼ਵ ਕੱਪ ‘ਚ ਆਉਂਦੇ ਹੀ ਆਪਣੀ ਛਾਪ ਛੱਡ ਦਿੱਤੀ ਰੋਨਾਲਡੋ ਦੀ ਜ਼ਬਰਦਸਤ ਹੈਟ੍ਰਿਕ ਦੇ ਦਮ ‘ਤੇ ਪੁਰਤਗਾਲ ਨੇ ਪਹਿਲੇ ਮੈਚ ‘ਚ ਸਾਬਕਾ ਚੈਂਪੀਅਨ ਸਪੇਨ ਵਿਰੁੱਧ 3-3 ਨਾਲ ਡਰਾਅ ਖੇਡਿਆ ਦੁਨੀਆਂ ਦੇ ਸਭ ਤੋਂਕਰਿਸ਼ਮਾਈ ਸਟਰਾਈਕਰ ਰੋਨਾਲਡੋ ਦੇ ਹੈਡਰ ਨਾਲ ਕੀਤੇ ਜ਼ਬਰਦਸਤ ਗੋਲ  ਦੇ ਦਮ ‘ਤੇ ਪੁਰਤਗਾਲ ਨੇ ਮੋਰੱਕੋ 1-0 ਨਾਲ ਹਰਾਇਆ ਅਤੇ ਨਾਕਆਊਟ ‘ਚ ਜਗ੍ਹਾ ਪੱਕੀ ਕੀਤੀ ਹਾਲਾਂਕਿ ਰੋਨਾਲਡੋ ਨੇ ਤੀਸਰੇ ਮੈਚ ‘ਚ ਇਰਾਨ ਵਿਰੁੱਧ ਪੈਨਲਟੀ ਵੀ ਗੁਆਈ ਪਰ ਉਸਦੇ ਪਹਿਲੇ ਦੋ ਮੈਚਾਂ ਦੇ ਪ੍ਰਦਰਸ਼ਨ ਦੇ ਦਮ ‘ਤੇ ਪੁਰਤਗਾਲ ਨਾੱਕਆਊਟ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ ਅਤੇ ਉਸਦਾ ਜਾਦੂ ਇਸ ਵਿਸ਼ਵ ਕੱਪ ‘ਚ ਸਿਰ ਚੜ੍ਹ ਕੇ ਬੋਲ ਰਿਹਾ ਹੈ।