Foreign Countries - Sach Kahoon Punjabi

ਬਲਜੀਤ ਦਾਦੂ ਆਈਐੱਸਆਈ ਦਾ ਏਜੰਟ, ਵਿਦੇਸ਼ਾਂ ਤੋਂ ਮਿਲੇ 16 ਕਰੋੜ
ਸੁਖਬੀਰ ਬਾਦਲ ਦਾ ਦਾਅਵਾ, ਦਾਦੂਵਾਲ ਨੇ ਤਿਆਰ ਕਰਵਾਈ ਰਣਜੀਤ ਸਿੰਘ ਰਿਪੋਰਟ

4 ਕਿਰਦਾਰਾਂ ਨੇ ਤਿਆਰ ਕੀਤੀ ਰਣਜੀਤ ਸਿੰਘ ਰਿਪੋਰਟ, ਵਿਦੇਸ਼ਾਂ ਤੋਂ ਆਏ ਫੰਡ : ਸੁਖਬੀਰ ਬਾਦਲ

ਕਿਹਾ, ਗਰਮ ਖ਼ਿਆਲੀ ਕੈਪਟਨ ਚੰਨਣ ਸਿੰਘ ਦੇ ਘਰ ‘ਚ ਹੁੰਦੀਆਂ ਰਹੀਆਂ ਹਨ ਮੀਟਿੰਗਾਂ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ)। ਬਲਜੀਤ ਦਾਦੂਵਾਲ ਆਈ. ਐਸ. ਆਈ. ਦਾ ਏਜੰਟ ਹੈ ਅਤੇ ਵਿਦੇਸ਼ਾਂ ਦੀ ਫੰਡਿੰਗ ਉਸ ਦੇ ਖਾਤੇ ਵਿਚ ਹੁੰਦੀ ਰਹਿੰਦੀ ਹੈ, ਇਸ ਸਮੇਂ ਬਲਜੀਤ ਸਿੰਘ ਦਾਦੂਵਾਲ ਦੇ ਐਚ.ਡੀ.ਐਫ.ਸੀ. ਬੈਂਕ ‘ਚ 5 ਖਾਤੇ ਅਤੇ ਇੱਕ ਖਾਤਾ ਐਕਸਿਸ ਬੈਂਕ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਮਨੀ ਗ੍ਰਾਮ ਅਤੇ ਵੈਸਟਰਨ ਯੂਨੀਅਨ ਰਾਹੀਂ 16 ਕਰੋੜ 70 ਲੱਖ 39 ਹਜ਼ਾਰ 223 ਰੁਪਏ ਆਏ ਹਨ, ਜਿਹੜੇ ਕਿ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਨਾਲ ਮਿਲ ਕੇ ਝੂਠੀ ਰਿਪੋਰਟ ਤਿਆਰ ਕਰਵਾਉਣ ਲਈ ਆਏ ਸਨ। ਇਹ ਖ਼ੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਿਆਰ ਕਰਵਾਉਣ ਵਿੱਚ ਕੁਲ 4 ਕਿਰਦਾਰ ਸ਼ਾਮਲ ਹਨ, ਜਿਸ ਵਿੱਚ ਜਸਟਿਸ ਰਣਜੀਤ ਸਿੰਘ, ਬਲਜੀਤ ਦਾਦੂਵਾਲ, ਸੁਖਪਾਲ ਖਹਿਰਾ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਗਰਮ-ਖ਼ਿਆਲੀ ਲੀਡਰ ਕੈਪਟਨ ਚੰਨਣ ਸਿੰਘ ਸੰਧੂ ਦੇ ਘਰ ਵਿੱਚ ਇਨ੍ਹਾਂ ਸਾਰਿਆਂ ਦੀਆਂ ਮੁਲਾਕਾਤਾਂ ਆਮ ਵਾਂਗ ਹੁੰਦੀ ਰਹੀਆਂ ਹਨ। ਇਸ ਗੱਲ ਦੇ ਸਬੂਤ ਇਨਾਂ ਦੇ ਮੋਬਾਇਲ ਫੋਨ ਦੀ ਲੋਕੇਸ਼ਨ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ 15 ਜੂਨ 2018 ਨੂੰ ਸਵੇਰੇ 6 ਵਜੇ ਸੁਖਪਾਲ ਖਹਿਰਾ, ਜਸਟਿਸ ਰਣਜੀਤ ਸਿੰਘ ਅਤੇ ਜੇ.ਐਸ. ਮਹਿਮੀ (ਕਮਿਸ਼ਨ ਦਾ ਰਜਿਸਟਰਾਰ) ਦੀ ਮੀਟਿੰਗ ਹੁੰਦੀ ਹੈ। ਇਸ ਤੋਂ ਬਾਅਦ 17 ਜੂਨ ਨੂੰ ਜਸਟਿਸ ਰਣਜੀਤ ਸਿੰਘ ਦੇ ਘਰ ਵਿੱਚ ਸਵੇਰੇ 6 ਵਜੇ ਸੁਖਪਾਲ ਖਹਿਰਾ ਜਾਂਦਾ ਹੈ ਅਤੇ ਸਮਾਂ ਤੈਅ ਹੁੰਦਾ ਹੈ, ਜਿਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦੇ ਘਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਸ਼ਾਮ ਨੂੰ 8:37 ਵਜੇ ਜਾਂਦਾ ਹੈ। ਜਿਥੇ ਕਿ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਪਾਲ ਖਹਿਰਾ ਦੀ ਮੀਟਿੰਗ ਜਸਟਿਸ ਰਣਜੀਤ ਸਿੰਘ ਨਾਲ ਹੁੰਦੀ ਹੈ। ਇਥੇ ਹੀ ਉਹ 9 ਵਜੇ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ।

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ 18 ਜੂਨ ਨੂੰ ਸ਼ਾਮ 6 ਵਜੇ ਜਸਟਿਸ ਰਣਜੀਤ ਸਿੰਘ ਕੈਪਟਨ ਚੰਨਣ ਸਿੰਘ ਸੰਧੂ ਦੇ ਫਾਰਮ ਹਾਉਸ ਜਿਹੜਾ ਕਿ ਗਰੀਬਦਾਸ ਮੁਲਾਪੁੱਰ ਵਿਖੇ ਸਥਿਤ ਹੈ, ਉਥੇ ਪੁੱਜਦੇ ਹਨ। ਜਿਸ ਤੋਂ ਬਾਅਦ ਸੁਖਪਾਲ ਖਹਿਰਾ ਅਤੇ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ ਅਤੇ ਗੋਰਾ ਸਿੰਘ ਮੌਕੇ ਮੀਟਿੰਗ ਕਰਦੇ ਹਨ। ਉਨਾਂ ਕਿਹਾ ਕਿ ਉਨਾਂ ਦੀ ਇਸ ਸਮੇਂ ਮੋਬਾਇਲ ਲੋਕੇਸ਼ਨ ਅਤੇ ਸਮਾਂ ਬਿਲਕੁਲ ਇੱਕ ਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸੁਖਪਾਲ ਖਹਿਰਾ ਇਨਾਂ ਨਾਲ ਮਿਲਿਆ ਹੋਇਆ ਹੈ ਅਤੇ ਇਨਾਂ ਸਾਰੀਆਂ ਨੇ ਮਿਲ ਕੇ ਹੀ ਸਾਜ਼ਿਸ਼ ਰਚੀ ਗਈ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਬੀਤੀ ਰਾਤ 8 ਵਜੇ ਮੁੱਖ ਮੰਤਰੀ ਦੀ ਕੋਠੀ ਵਿੱਚ ਬਲਜੀਤ ਸਿੰਘ ਦਾਦੂਵਾਲ ਦੀ ਮੀਟਿੰਗ ਹੁੰਦੀ ਹੈ ਪਰ ਦਾਦੂਵਾਲ ਮੁੱਕਰ ਰਿਹਾ ਹੈ। ਉਨਾਂ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਬਨੂੜ ਟੋਲ ਬੈਰੀਅਰ ਤੋਂ 7:22 ਵਜੇ ਨਿਕਲਦੀ ਹੈ, ਜਿਸ ਤੋਂ ਬਾਅਦ ਇਹ 8 ਵਜੇ ਮੁੱਖ ਮੰਤਰੀ ਦੀ ਕੋਠੀ ਵਿਖੇ ਪੁੱਜ ਜਾਂਦੀ ਹੈ। ਜਿਥੇ ਕਿ ਪ੍ਰੈਸ ਘੇਰਦੀ ਹੈ ਤਾਂ ਮੀਡੀਆ ਕੋਲ ਦਾਦੂਵਾਲ ਕਹਿੰਦਾ ਹੈ ਕਿ ਉਹ ਬਠਿੰਡਾ ਵਿਖੇ ਹੈ ਪਰ ਉਸ ਦੀ ਲੋਕੇਸ਼ਨ ਮੁੱਖ ਮੰਤਰੀ ਦੀ ਕੋਠੀ ਦੀ ਹੈ।

ਇਸ ਮੀਟਿੰਗ ਵਿੱਚ ਤ੍ਰਿਪਤ ਰਾਜਿੰਦਰ ਬਾਵਜਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆ ਅਤੇ ਬਲਜੀਤ ਸਿੰਘ ਦਾਦੂਵਾਲ ਨਾਲ 9 ਵਜੇ ਤੱਕ ਮੀਟਿੰਗ ਕੀਤੀ ਗਈ ਹੈ। ਇਸ ਤੋਂ ਬਾਅਦ ਮੀਡੀਆ ਸਲਾਹਕਾਰ ਵੀ ਮੌਕੇ ‘ਤੇ ਪੁੱਜ ਗਏ। ਜਿਥੇ ਕਿ ਦਾਦੂਵਾਲ ਨੂੰ ਗੱਡੀ ਵਿੱਚ ਬੈਠੇ ਕੇ ਸੁਖਜਿੰਦਰ ਰੰਧਾਵਾ ਦੇ ਘਰ ਭੇਜ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਦਾਦੂਵਾਲ ਇਨਕਾਰ ਵੀ ਨਹੀਂ ਕਰ ਰਿਹਾ ਹੈ, ਜਿਹੜਾ ਕਿ ਕਹਿ ਰਿਹਾ ਹੈ ਕਿ ਉਸ ਦੀ ਸਿਰਫ਼ ਗੱਡੀ ਚੰਡੀਗੜ ਵਿਖੇ ਗਈ ਸੀ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਸਦਨ ਵਿੱਚ ਕਿਹਾ ਹੈ ਕਿ ਉਹ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਚਾਣਦੇ ਨਹੀਂ ਹਨ ਪਰ ਉਨਾਂ ਦੀ ਫੋਟੋ ਮੁੱਖ ਮੰਤਰੀ ਦੀ ਕੋਠੀ ਦੀ ਹੀ ਹੈ। ਜਿਥੇ ਕਿ ਅਮਰਿੰਦਰ ਸਿੰਘ ਨਾਲ ਦਾਦੂਵਾਲ ਅਤੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਜ਼ਰ ਆ ਰਹੇ ਹਨ। ਉਹ ਕਿਹਾ ਕਿ ਸਾਰਾ ਕੁਝ ਬਾਹਰ ਆ ਚੁੱਕਾ ਹੈ, ਕਿ ਕਿਵੇਂ ਮੀਟਿੰਗਾਂ ਹੁੰਦੀ ਰਹੀਆਂ ਹਨ ਅਤੇ ਕਿਵੇਂ ਰਿਪੋਰਟ ਤਿਆਰ ਹੋਈ ਹੈ।

ਇਹ ਵੀ ਪੜ੍ਹੋ : ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ

ਉਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਬਲਜੀਤ ਸਿੰਘ ਦਾਦੂਵਾਲ ਦੇ 6 ਬੈਂਕ ਖਾਤਿਆਂ ਵਿੱਚ ਪਿਛਲੇ 10 ਸਾਲ ਵਿੱਚ ਮਨੀ ਗ੍ਰਾਮ ਅਤੇ ਵੈਸਟਰਨ ਯੂਨੀਅਨ ਰਾਹੀਂ 16 ਕਰੋੜ 70 ਲੱਖ 39 ਹਜ਼ਾਰ 223 ਰੁਪਏ ਆਏ ਹਨ। ਉਨਾਂ ਕਿਹਾ ਕਿ ਦਾਦੂਵਾਲ ਕੋਲ ਕਿਹੜੀ ਇੰਡਸਟਰੀਜ਼ ਹੈ, ਜਿਹੜਾ ਕਿ ਵਿਦੇਸ਼ਾਂ ਵਿੱਚੋਂ ਪੈਸਾ ਆ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਆਈ.ਐਸ.ਆਈ. ਵਲੋਂ ਸਾਰਾ ਪੈਸਾ ਬਲਜੀਤ ਸਿੰਘ ਦਾਦੂਵਾਲ ਦੇ ਖਾਤੇ ਵਿੱਚ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਆਈ.ਐਸ.ਆਈ. ਏਜੰਟ ਬਲਜੀਤ ਸਿੰਘ ਦਾਦੂਵਾਲ ਦਾ ਅਮਰਿੰਦਰ ਸਿੰਘ ਨਾਲ ਕੀ ਤਾਲੂਕਾਤ ਹਨ। ਕਾਂਗਰਸ ਦਾ ਕੀ ਲੈਣ ਦੇਣ ਹੈ, ਕੈਪਟਨ ਸਾਹਿਬ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਫਿਰ ਤੋਂ ਖਰਾਬ ਕਰਨ ਦੀ ਕੋਸ਼ਸ਼ ਕਰ ਰਹੇ ਹੋ। ਸੁਖਬੀਰ ਨੇ ਕਿਹਾ ਕਿ ਆਈ.ਐਸ.ਆਈ. ਵਲੋਂ ਕੰਟਰੋਲ ਕੀਤੇ ਜਾ ਰਹੇ ਬਲਜੀਤ ਸਿੰਘ ਦਾਦੂਵਾਲ ਵਰਗੀ ਦੇਸ਼ ਵਿਰੋਧੀ ਤਾਕਤਾਂ ਨੂੰ ਅਮਰਿੰਦਰ ਸਿੰਘ ਮਦਦ ਕਰ ਰਹੇ ਹਨ, ਜਿਹੜੇ ਕਿ ਪੰਜਾਬ ਨੂੰ ਨੁਕਸਾਨ ਪਹੁੰਚਾਉਣਗੇ।

ਬੇਅਦਬੀ ਮਾਮਲਿਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਇਨਕੁਆਰੀ ਕਮਿਸ਼ਨ ਦੀ ਰਿਪੋਰਟ ਅੱਜ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਪੇਸ਼ ਕਰਨ ਦੇ ਨਾਲ ਹੀ ਇਸ ਸਬੰਧੀ ਕਾਰਵਾਈ ਰਿਪੋਰਟ ਵੀ ਪੇਸ਼ ਕਰ ਦਿੱਤੀ ਹੈ, ਜਿਸ ਵਿੱਚ ਬਰਗਾੜੀ ਮਾਮਲੇ ਵਿੱਚ 14 ਸੀਨੀਅਰ ਪੁਲਿਸ ਅਧਿਕਾਰੀਆਂ ਅਤੇ 10 ਹੋਰ ਬੇਅਦਬੀ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਤਲਬ ਕਰਦੇ ਹੋਏ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਇਸ ਨਾਲ ਹੀ ਸਿਵਲ ਪ੍ਰਸ਼ਾਸਨ ਦੇ 3 ਸੀਨੀਅਰ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਵੀ ਸ਼ਾਮਲ ਹਨ।

ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਕਾਰਵਾਈ ਰਿਪੋਰਟ ਅਨੁਸਾਰ ਬਰਗਾੜੀ ਮਾਮਲੇ ਵਿੱਚ ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਣੇ ਕੁੱਲ 14 ਸੀਨੀਅਰ ਅਧਿਕਾਰੀਆਂ ਨੂੰ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨਾਂ ਵਿੱਚ ਡੀ.ਜੀ.ਪੀ. ਸੁਮੇਧ ਸੈਣੀ ਤੋਂ ਇਲਾਵਾ ਚਰਨਜੀਤ ਸਿੰਘ ਸ਼ਰਮਾ, ਤਤਕਾਲੀ ਐਸ.ਐਸ.ਪੀ. ਮੋਗਾ, ਅਮਰ ਸਿੰਘ ਚਾਹਲ ਤਤਕਾਲੀ ਡੀ.ਆਈ.ਜੀ., ਫਿਰੋਜਪੁਰ ਰੇਂਜ, ਰੋਹਿਤ ਚੌਧਰੀ ਤਤਕਾਲੀ ਏ.ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ।

ਇਹ ਵੀ ਪੜ੍ਹੋ : Eye Care Tips: ਜੇਕਰ ਤੁਸੀਂ ਬਰਸਾਤ ਦੇ ਮੌਸਮ ‘ਚ ਅੱਖਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਜਾਣੋ ਜ਼ਰੂਰੀ ਉਪਾਅ

ਰਘਬੀਰ ਸਿੰਘ ਤਤਕਾਲੀ ਐਸ.ਐਸ.ਪੀ. ਮਾਨਸਾ, ਹਰਦਿਆਲ ਸਿੰਘ ਮਾਨ ਤਤਕਾਲੀ ਐਸ.ਐਸ.ਪੀ. ਫਿਰੋਜਪੁਰ, ਐਸ.ਐਸ. ਮਾਨ ਤਤਕਾਲੀ ਐਸ.ਐਸ.ਪੀ., ਐਮ.ਐਸ. ਛੀਨਾ, ਆਈ.ਪੀ.ਐਸ. ਸਹੋਤਾ, ਤਤਕਾਲੀ ਮੁੱਖੀ ਵਿਸ਼ੇਸ਼ ਜਾਂਚ ਟੀਮ, ਜਤਿੰਦਰ ਜੈਨ ਤਤਕਾਲੀ ਆਈ.ਜੀ.ਪੀ. ਬਠਿੰਡਾ, ਪਰਮਰਾਜ ਸਿੰਘ ਉਮਰਾਨੰਗਲ ਤਤਕਾਲੀ ਐਸ.ਪੀ. ਲੁਧਿਆਣਾ, ਬਲਜੀਤ ਸਿੰਘ ਸੰਧੂ ਤਤਕਾਲੀ ਡੀ.ਐਸ.ਪੀ. ਕੋਟਕਪੂਰਾ, ਜਗਦੀਸ਼ ਸਿੰਘ ਬਿਸ਼ਨੋਈ ਤਤਕਾਲੀ ਡੀ.ਐਸ.ਪੀ., ਬਿਕਰਮਜੀਤ ਸਿੰਘ ਤਤਕਾਲੀ ਐਸ.ਪੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। (Baljit Dadu)

ਇਸ ਨਾਲ ਹੀ ਬੇਅਦਬੀ ਮਾਮਲੇ ਵਿੱਚ ਐਸ.ਐਚ.ਓ. ਪੁਲਿਸ ਪੋਸਟ ਬਾਜਾਖਾਨਾ, ਐਸ.ਐਚ.ਓ. ਪੁਲਿਸ ਪੋਸਟ ਬਾਜਾਖਾਨਾ (ਬਹਿਬਲ ਕਲਾਂ ਫਾਇਰਿੰਗ ਦੀ ਜਾਂਚ), ਇੰਸਪੈਕਟਰ ਮਨਜੀਤ ਸਿੰਘ, ਐਸ.ਆਈ. ਗੁਰਦੀਪ ਸਿੰਘ, ਐਸ.ਆਈ. ਦਲਜੀਤ ਸਿੰਘ, ਐਸ.ਆਈ. ਗੁਰਪਾਲ ਸਿੰਘ, ਐਸ.ਐਚ.ਓ. ਗੁਰਪਿਆਰ ਸਿੰਘ, ਐਸ.ਆਈ. ਅਮਰਜੀਤ ਸਿੰਘ, ਇੰਸਪੈਕਟਰ ਜੀ.ਐਸ. ਭੁੱਲਰ ਅਤੇ ਏ.ਐਸ.ਆਈ. ਪਲਵਿੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਆਈ.ਏ.ਐਸ. ਸਰਵੇਸ਼ ਕੌਸ਼ਲ, ਆਈ.ਏ.ਐਸ. ਐਸ. ਕੇ ਸੰਧੂ ਅਤੇ ਆਈ.ਏ.ਐਸ. ਗਗਨਦੀਪ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨਾਂ ਸਾਰੀਆਂ ਨੂੰ ਇਸ ਮਾਮਲੇ ਵਿੱਚ ਨੋਟਿਸ ਦਾ ਜੁਆਬ ਦੇਣਾ ਪਏਗਾ, ਇਸ ਨਹੀਂ 90 ਦਿਨ ਦਾ ਇਨਾਂ ਅਧਿਕਾਰੀਆਂ ਨੂੰ ਸਮਾਂ ਦਿੱਤਾ ਗਿਆ ਹੈ। (Baljit Dadu)

ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ
ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ ਹੈ। ਅੱਜ ਹਰੇਕ ਪੰਜਾਬੀ ਬੰਦਾ ਆਪਣੀ ਆਰਥਿਕਤਾ ਦੀ ਮਜ਼ਬੂਤੀ ਦੇ ਲਈ ਤੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਝਾਕ ਰਿਹਾ ਹੈ। ਇਹ ਗਲੋਬਲਾਈਜੇਸ਼ਨ ਦਾ ਵਰਤਾਰਾ ਹੈ, ਜਿਸ ਤਹਿਤ ਉਹ ਪੂੰਜੀ ਤੇ ਮੰਡੀ ਦੇ ਹੁਕਮ ਦਾ ਗੁਲਾਮ ਬਣਨ ਲਈ ਤਿਆਰ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਸਨਅਤੀਕਰਨ ਦਾ ਉਜਾੜਾ ਹੋ ਚੁੱਕਾ ਹੈ, ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹੀ, ਪੜ੍ਹੇ-ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਿਸ ਕਰਕੇ ਪੰਜਾਬੀ ਵਿਦੇਸ਼ ਦੇ ਜਾਣ ਦੇ ਚੱਕਰ ਵਿੱਚ ਆਪਣੇ ਘਰ ਬਾਰ ਅਤੇ ਜ਼ਮੀਨ ਵੇਚ ਕੇ ਬਾਹਰ ਜਾਣਾ ਚਾਹੁੰਦਾ ਹੈ। ਮਾਂ ਬਾਪ ਵੀ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਵੇ ਤੇ ਉੱਥੇ ਹੀ ਸੈਟਲ ਹੋ ਜਾਵੇ, ਕਿਉਂਕਿ ਇੱਥੇ ਉਨ੍ਹਾਂ ਨੂੰ ਆਪਣੇ ਬੱਚੇ ਦਾ ਭਵਿੱਖ ਨਹੀਂ ਦਿਖਾਈ ਦੇ ਰਿਹਾ।

ਜੇਕਰ ਇਹੀ ਵਰਤਾਰਾ ਜਾਰੀ ਰਿਹਾ ਤਾਂ ਪੰਜਾਬ ਦੇ ਨੌਜਵਾਨਾਂ ਦੀ ਬਹੁਗਿਣਤੀ ਵਿਦੇਸ਼ਾਂ ਵਲ ਪ੍ਰਵਾਸ ਕਰ ਜਾਵੇਗੀ। ਇਸ ਪ੍ਰਵਾਸ ਨੇ ਪੰਜਾਬੀਆਂ ਨੂੰ ਆਪਣੇ ਪਰਿਵਾਰਾਂ ਨਾਲੋਂ ਤੋੜ ਦਿੱਤਾ ਹੈ। ਬਜ਼ੁਰਗ ਮਾਂ ਬਾਪ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣਾ ਬੁਢਾਪਾ ਖਰਾਬ ਕਰ ਰਹੇ ਹਨ ਤੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਬੇਗਾਨਗੀ ਭੋਗਣ ਲਈ ਮਜ਼ਬੂਰ ਹਨ।

ਹਾਲਾਂਕਿ ਪੰਜਾਬ ਦੇ ਨੌਜਵਾਨ ਨੂੰ ਅਹਿਸਾਸ ਹੈ ਕਿ ਵਿਦੇਸ਼ਾਂ ਵਿੱਚ ਨਸਲੀ ਵਿਤਕਰਾ ਹੈ, ਜਾਹਲੀ ਕਾਗਜ਼ਾਂ ਕਰਕੇ ਜੇਲ੍ਹਾਂ ਵਿੱਚ ਸੜਨਾ ਪੈਂਦਾ ਹੈ, ਪਰ ਫਿਰ ਵੀ ਪੱਛਮੀ ਦੇਸ਼ਾਂ ਵਿਚ ਪੁੱਜਣ ਲਈ ਉਹ ਹਰੇਕ ਜਾਇਜ਼ ਨਾਜਾਇਜ਼ ਤਰੀਕੇ ਦੀ ਵਰਤੋਂ ਕਰ ਰਹੇ ਹਨ। ਇਸ ਪ੍ਰਵਾਸ ਕਾਰਨ ਪੰਜਾਬ ਵਿਚ ਠੱਗ ਟ੍ਰੈਵਲ ਏਜੰਟ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਲੱਖਾਂ ਰੁਪਏ ਠੱਗ ਰਹੇ ਹਨ।

ਜਲੰਧਰ ਕੋਲ ਇੱਕ ਧਾਰਮਿਕ ਅਸਥਾਨ ਹੈ, ਜਿੱਥੇ ਲੋਕ ਚੜ੍ਹਾਵੇ ਦੇ ਰੂਪ ਵਿੱਚ ਜਹਾਜ਼ ਦੇ ਰੂਪ ਵਿੱਚ ਖਿਡੌਣਾ ਚੜ੍ਹਾਉਂਦੇ ਹਨ ਤੇ ਵਿਦੇਸ਼ ਜਾਣ ਦੀ ਮੰਨਤ ਮੰਗਦੇ ਹਨ ਅਤੇ ਅਰਦਾਸਾਂ ਕਰਦੇ ਹਨ। ਉਂਝ ਵੀ ਦੁਆਬੇ ਦੇ ਲੋਕ ਵਿਦੇਸ਼ਾਂ ਪ੍ਰਤੀ ਆਪਣੀ ਚਾਹਤ ਲਈ ਮਸ਼ਹੂਰ ਹਨ  ਅਤੇ ਉਸ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਪਰ ਹੁਣ ਪੂਰੇ ਪੰਜਾਬ ਵਿੱਚ ਵਿਦੇਸ਼ਾਂ ਵੱਲ ਪ੍ਰਵਾਸ ਕਰਨ ਲਈ ਪੰਜਾਬੀ ਯੂਥ ਸਰਗਰਮ ਹੈ।

ਭਾਰਤ ਵਿੱਚ ਦੇਸ਼-ਵਿਦੇਸ਼ ਵਿੱਚ ਸਾਲ 1966 ਦੌਰਾਨ ਐੱਨਆਰਆਈ ਐਕਟ ਲਾਗੂ ਹੋਇਆ ਸੀ, ਜਿਸ ਤਹਿਤ ਵਿਦੇਸ਼ੀ ਭਾਰਤ ਆ ਸਕਦੇ ਸਨ, ਉੱਥੇ ਭਾਰਤੀਆਂ ਨੂੰ ਵੀ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ। ਇਹ ਐਕਟ ਵਿਦੇਸ਼ੀ ਮੁਦਰਾ ਹਾਸਲ ਕਰਨ ਦਾ ਵੀ ਸਰਲ ਮਾਧਿਅਮ ਮੰਨਿਆ ਗਿਆ ਸੀ, ਪਰ 15-20 ਸਾਲਾਂ ਦੌਰਾਨ ਇਸ ਐਕਟ ਦੀ ਆੜ ਵਿੱਚ ਗ਼ੈਰ ਕਾਨੂੰਨੀ ਕਾਰੋਬਾਰ ਬੜੀ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ। ਜਾਅਲੀ ਟਰੈਵਲ ਏਜੰਟ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਪੰਜਾਬੀਆਂ ਨੂੰ ਆਪਣੀਆਂ ਹਵਾਈ ਗੱਲਾਂ ਵਿੱਚ ਫਸਾ ਕੇ ਉਨ੍ਹਾਂ ਦੇ ਘਰ ਦਾ ਉਜਾੜਾ ਕਰ ਦਿੰਦੇ ਹਨ। ਅੱਜ ਤੱਕ ਨਾ ਜਾਣੇ ਕਿੰਨਿਆਂ ਦੇ ਨਾਲ ਅਜਿਹਾ ਧੋਖਾ ਹੋ ਚੁੱਕਾ ਹੈ।

ਪੰਜਾਬ ਦੇ ਅਖ਼ਬਾਰ ਦੇ ਪੰਨੇ ਇੰਨੀਆਂ ਠੱਗੀਆਂ ਨਾਲ ਭਰੇ ਪਏ ਹਨ, ਕਿ ਕਿਸੇ ਨਾ ਕਿਸੇ ਏਜੰਟ ਨੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਨਾਲ ਠੱਗੀ ਮਾਰ ਲਈ ਅਤੇ ਵਿਦੇਸ਼ ਨਾ ਭੇਜਿਆ ਜਾਂ ਫਿਰ ਕਿਸੇ ਹੋਰ ਕੰਟਰੀ ਵਿੱਚ ਫਸਾ ਦਿੱਤਾ, ਜਿੱਥੇ ਉਹ ਜੇਲ੍ਹ ਵਿੱਚ ਹੈ। ਪਰ ਲੋਕ ਫਿਰ ਵੀ ਇਸ ਤੋਂ ਸਬਕ ਨਹੀਂ ਸਿੱਖਦੇ।

ਵਿਦੇਸ਼ਾਂ ਵਿੱਚ ਜਾਣ ਲਈ ਜਾਅਲੀ ਵਿਆਹ, ਕਬੂਤਰਬਾਜ਼ੀ ਦਾ ਬੋਲਬਾਲਾ ਹੈ। ਐਨਆਰਆਈਜ਼ ਨਾਜਾਇਜ਼ ਤੌਰ ‘ਤੇ ਭਾਰਤੀਆਂ ਨੂੰ ਵਿਦੇਸ਼ ਲਿਜਾਣ  ਲਈ ਪੇਪਰ ਮੈਰਿਜ ਤੇ ਹੋਰ ਕਾਰਵਾਈਆਂ ਦਾ ਸਹਾਰਾ ਲੈਂਦੇ ਹਨ। ਇਸ ਦੇ ਬਦਲੇ ਮੋਟੀ ਰਕਮ ਵਸੂਲ ਕਰਦੇ ਹਨ। ਕਬੂਤਰਬਾਜ਼ੀ ਦੀ ਗੱਲ ਕਰੀਏ, ਤਾਂ ਪਿਛਲੇ 15 ਸਾਲਾਂ ਦੌਰਾਨ ਕਬੂਤਰਬਾਜ਼ੀ ਦੇ ਮਾਮਲਿਆਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਕਬੂਤਰਬਾਜ਼ੀ ਵਿਚ ਕਈ ਵੱਡੀਆਂ ਸੰਸਥਾਵਾਂ ਤੇ ਗਾਇਕ ਵੀ ਸ਼ਾਮਲ ਰਹੇ ਹਨ।

ਵਿਦੇਸ਼ ਜਾਣ ਦਾ ਕਰੇਜ਼ ਕੁਝ ਇਸ ਤਰ੍ਹਾਂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਲੋਕਾਂ ਨੇ ਰਿਸ਼ਤਿਆਂ ਨੂੰ ਵੀ ‘ਤਾਰ-ਤਾਰ’ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹਰ ਰੋਜ਼ ਅਜਿਹੇ ਕਈ ਤਰ੍ਹਾਂ ਦੇ ਮਾਮਲੇ ਪ੍ਰਕਾਸ਼ ਵਿੱਚ ਆਉਂਦੇ ਹਨ, ਜਿਸ ਨਾਲ ਮਨੁੱਖਤਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਪਰ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ। ਕਈ ਮਾਮਲਿਆਂ ਵਿੱਚ ਭਰਾ-ਭੈਣ ਵਿਆਹ ਕਰਵਾ ਕੇ ਵਿਦੇਸ਼ ਜਾਂਦੇ ਫੜੇ ਗਏ, ਤਾਂ ਕੁਝ ਮਾਮਲਿਆਂ ਵਿੱਚ ਐੱਨਆਰਆਈ ਮਾਮਾ ਵਿਆਹ ਕਰਕੇ ਭਾਣਜੀ ਨੂੰ ਵਿਦੇਸ਼ ਲੈ ਗਿਆ।

ਵਿਆਹ ਕਰਾਉਣਾ ਇੱਕ ਕਾਰੋਬਾਰ ਹੋ ਗਿਆ ਹੈ ਤੇ ਔਰਤਾਂ ਵਿੱਚ ਵੀ ਵਿਦੇਸ਼ਾਂ ਵਿੱਚ ਵਸਣ ਦੀ ਇੱਛਾ ਵਧੀ ਹੈ, ਵਿਆਹ ਦੇ ਇਸ਼ਤਿਹਾਰਾਂ ਰਾਹੀਂ ਔਰਤਾਂ ਨਾਲ ਧੋਖੇ ਹੋ ਰਹੇ ਹਨ। ਅਕਸਰ ਅਜਿਹੇ ਰਿਸ਼ਤਿਆਂ ਵਿੱਚ ਕਾਫੀ ਛਾਣਬੀਣ ਨਹੀਂ ਹੁੰਦੀ। ਸਾਰਾ ਮਾਮਲਾ ਪੈਸੇ, ਵਿਦੇਸ਼ ਵਿੱਚ ਜ਼ਿਆਦਾ ਤਨਖ਼ਾਹ ਵਾਲੀ ਨੌਕਰੀ ਤੇ ਐੱਨਆਰਆਈ ਲਾੜੇ ਦੀ ਖਾਹਿਸ਼ ਨਾਲ ਜੁੜਿਆ ਹੁੰਦਾ ਹੈ, ਇਨ੍ਹਾਂ ਮਾਮਲਿਆਂ ਵਿੱਚ ਆਮ ਕਰਕੇ ਧੋਖਾ ਹੋ ਜਾਂਦਾ ਹੈ। ਪੰਜਾਬ, ਹਰਿਆਣਾ ਆਦਿ ਰਾਜਾਂ ਵਿੱਚ ਤਾਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਵਿਆਹ ਕਰਕੇ ਕੁਝ ਲਾੜੇ ਜਾਂ ਤਾਂ ਵਿਦੇਸ਼ ਭੱਜ ਜਾਂਦੇ ਹਨ ਜਾਂ ਫਿਰ ਇਨ੍ਹਾਂ ਲਾੜੀਆਂ ਨੂੰ ਵਿਦੇਸ਼ ਲਿਜਾਣ ਦੇ ਬਾਵਜੂਦ ਉੱਥੇ ਦੂਜਾ ਵਿਆਹ ਕਰਵਾ ਲੈਂਦੇ ਹਨ। 2013 ‘ਚ ਕੇਂਦਰ ਸਰਕਾਰ ਨੇ ਅੰਕੜੇ ਜਾਰੀ ਕਰਕੇ ਦੱਸਿਆ ਸੀ ਕਿ ਹੁਣ ਬ੍ਰਿਟੇਨ ਵਿੱਚ ਅਪ੍ਰਵਾਸੀ ਭਾਰਤੀ ਲਾੜਿਆਂ ਦੇ ਨਾਲ ਵਿਆਹੀਆਂ ਗਈਆਂ ਭਾਰਤੀ ਲਾੜੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਵਿਦੇਸ਼ੀ ਕਰੰਸੀ ਦੀ ਚਮਕ-ਦਮਕ ਦਾ ਜਾਦੂ ਇੱਥੇ ਦੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲਦਾ ਹੈ। ਦੇਸ਼ ਵਿੱਚ ਨੌਕਰੀ ਕਰਨ ਦੀ ਥਾਂ ਵਿਦੇਸ਼ ਵਿੱਚ ਵੀ ਸੈੱਟਲ ਹੋਣਾ ਇੱਥੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਵਿੱਚ ਸ਼ਾਮਲ ਹੈ। ਆਲਮ ਕੁਝ ਅਜਿਹਾ ਹੈ ਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਾਲਸਾ ਲਗਾਤਾਰ ਵਧ ਰਹੀ ਹੈ। ਵਿਦੇਸ਼ ਜਾਣ ਦੀ ਚਾਹਤ ਇੱਥੋਂ ਦੇ ਨੌਜਵਾਨਾਂ ‘ਤੇ ਇਸ ਤਰ੍ਹਾਂ ਭਾਰੂ ਹੈ ਕਿ ਪ੍ਰਦੇਸ਼ ਤੋਂ ਹਰ ਸਾਲ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵਿਦੇਸ਼ ਦੀ ਉਡਾਨ ਫੜ ਕੇ ਆਪਣਿਆਂ ਨੂੰ ਬਾਏ-ਬਾਏ ਕਹਿ ਜਾਂਦੇ ਹਨ। ਕੋਈ ਪੜ੍ਹਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਕੋਈ ਧਨ ਦੌਲਤ ਕਮਾਉਣ ਦੀ ਇੱਛਾ ਵਿੱਚ ਅਤੇ ਕੁਝ ਘੁੰਮਣ ਲਈ ਸੱਤ ਸਮੁੰਦਰ ਪਾਰ ਜਾਣਾ ਚਾਹੁੰਦੇ ਹਨ ਤੇ ਕੁਝ ਤਾਂ ਉੱਥੇ ਵਸਣਾ ਚਾਹੁੰਦੇ ਹਨ।

ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਕੰਮ ਦੇ ਕਾਫੀ ਮੌਕੇ ਮਿਲ ਜਾਂਦੇ ਹਨ। ਵਿਦੇਸ਼ ਵਿੱਚ ਨੌਜਵਾਨਾਂ ਨੂੰ ਮਾਲ, ਸ਼ਾਪਿੰਗ ਕੰਪਲੈਕਸ, ਫੈਕਟਰੀਆਂ ਵਿੱਚ ਅਸਾਨੀ ਨਾਲ ਨੌਕਰੀ ਮਿਲ ਜਾਂਦੀ ਹੈ। ਨੌਜਵਾਨ ਛੋਟਾ-ਵੱਡਾ ਕੋਈ ਵੀ ਕੰਮ ਮਿਲੇ, ਬੇਝਿਜਕ ਹੋ ਕੇ ਫੜ ਲੈਂਦੇ ਹਨ। ਕੰਮ ਦੇ ਬਦਲੇ ਲੋਕਾਂ ਨੂੰ ਜ਼ਿਆਦਾ ਤਨਖ਼ਾਹ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਘੰਟਿਆਂ ਦੇ ਹਿਸਾਬ ਨਾਲ ਤਨਖਾਹ, ਪਾਰਟ ਟਾਈਮ ਕੰਮ ਵੀ ਮਿਲ ਜਾਂਦਾ ਹੈ। ਰੁਪਏ ਦੇ ਮੁਕਾਬਲੇ ਇੰਗਲੈਂਡ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਸਮੇਤ  ਦੇਸ਼ਾਂ ਦੀ ਮਜ਼ਬੂਤ ਕਰੰਸੀ ਵੀ ਲੋਕਾਂ ਨੂੰ ਵਿਦੇਸ਼ ਵੱਲ ਆਕਰਸ਼ਿਤ ਕਰ ਰਹੀ ਹੈ। ਆਪਣਿਆਂ ਨੂੰ ਛੱਡ ਕੇ ਵਿਦੇਸ਼ ਵਿੱਚ ਵਸੇ ਨੌਜਵਾਨ, ਪਹਿਲਾਂ ਖ਼ੁਦ ਸੈੱਟਲ ਹੋਣ ਤੋਂ ਬਾਦ ਮਾਤਾ-ਪਿਤਾ, ਭੈਣ-ਭਰਾ, ਰਿਸ਼ਤੇਦਾਰਾਂ ਤੇ ਸਕੇ-ਸੰਬੰਧੀਆਂ ਨੂੰ ਵੀ ਵਿਦੇਸ਼ ਵਿੱਚ ਹੀ ਬੁਲਾ ਲੈਂਦੇ ਹਨ।

ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਸਥਾਨਕਤਾ ਉਜਾੜੇ ਵੱਲ ਜਾ ਰਹੀ ਹੈ ਅਤੇ ਪੰਜਾਬੀ ਪੰਜਾਬ ਤੋਂ ਬੇਗਾਨਾ ਹੋਇਆ ਵਿਦੇਸ਼ਾਂ ਵਿੱਚ ਜਾ ਕੇ ਮੰਡੀ ਪੂੰਜੀ ਦੇ ਹੁਕਮ ਦਾ ਗੁਲਾਮ ਬਣਨ ਦਾ ਚਾਹਵਾਨ ਦਿਖਾਈ ਦੇ ਰਿਹਾ ਹੈ। ਇਹ ਇੱਕ ਤਰ੍ਹਾਂ ਦੀ ਆਪਣੇ ਸੱਭਿਆਚਾਰ ਦੀ ਨਸਲਕੁਸ਼ੀ ਵੀ ਹੈ। ਜੇ ਪੰਜਾਬ ਤੋਂ ਪੰਜਾਬੀਆਂ ਦਾ ਉਜਾੜਾ ਹੋ ਰਿਹਾ ਹੈ ਤਾਂ ਉਸ ਦੀ ਥਾਂ ਪ੍ਰਵਾਸੀ ਮਜ਼ਦੂਰ ਤਿੰਨ ਦਹਾਕਿਆਂ ਤੋਂ ਭਰ ਰਹੇ ਹਨ। ਇਹ ਇੱਕ ਤਰ੍ਹਾਂ ਦਾ ਚਿੰਤਾਜਨਕ ਤੇ ਪੰਜਾਬੀਆਂ ਲਈ ਵੱਡਾ ਦੁਖਾਂਤ ਹੈ । ਕਿ ਪੰਜਾਬੀ ਆਪਣੇ ਪੰਜਾਬ ਤੋਂ ਉੱਜੜ ਜਾਣਗੇ।

ਇਸ ਗੱਲ ਵੱਲ ਕਿਸੇ ਪੰਜਾਬੀ ਸਿਆਸਤਦਾਨ ਦਾ ਧਿਆਨ ਨਹੀਂ ਜਾ ਰਿਹਾ। ਅਸਲ ਵਿੱਚ ਪੰਜਾਬ ਦੀ ਹੋਂਦ ਆਰਥਿਕਤਾ ਤੇ ਰੁਜ਼ਗਾਰ ‘ਤੇ ਟਿਕੀ ਹੋਈ ਹੈ। ਜੇਕਰ ਪੰਜਾਬ ਵਿੱਚ ਵਧੀਆ ਇੰਡਸਟਰੀ ਨਹੀਂ ਪੈਦਾ ਹੁੰਦੀ ਤੇ ਖੇਤੀ ਲਾਹਵੰਦ ਧੰਦਾ ਨਹੀਂ ਰਹਿੰਦਾ ਤਾਂ ਰੁਜ਼ਗਾਰ ਪੈਦਾ ਨਹੀਂ ਹੋ ਸਕੇਗਾ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਵਰਤਾਰਾ ਨਿਰੰਤਰ ਜਾਰੀ ਰਿਹਾ ਤਾਂ ਪੰਜਾਬੀ ਪ੍ਰਵਾਸ ਵੱਲ ਧੱਕੇ ਜਾਣਗੇ ਅਤੇ ਪੰਜਾਬ ਉਜਾੜੇ ਵੱਲ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।