Gas - Sach Kahoon Punjabi
ਸੀਵਰੇਜ਼ ਦੀ ਸਫਾਈ ਦੌਰਾਨ ਗੈਸ ਚੜ੍ਹਨ ਕਾਰਨ ਇੱਕ ਦੀ ਮੌਤ, ਤਿੰਨ ਦੀ ਹਾਲਤ ਗੰਭੀਰ
ਲੰਮੇ ਸਮੇਂ ਤੱਕ ਮੱਦਦ ਲਈ ਕੋਈ ਨਾ ਬਹੁੜਿਆ, ਲੋਕ ਦੇਖਦੇ ਰਹੇ ਤਮਾਸ਼ਾ
ਤਹਿਸੀਲਦਾਰ ਵੱਲੋਂ ਜਾਂਚ ਕਰਵਾਉਣ ਦਾ ਭਰੋਸਾ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਹਲਕੇ ਦੇ ਪਿੰਡ ਚਾਵਾ ਵਿਖੇ ਸੀਵਰੇਜ਼ ਦੀ ਸਫ਼ਾਈ ਦੌਰਾਨ ਅੱਜ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਉਸਦੇ ਨਾਲ ਲੱਗੇ ਦੋ ਹੋਰ ਲੋਕ ਵੀ ਬੇਹੋਸ਼ ਹੋ ਗਏ। ਜਿਨਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਕਨਈਆ ਵਾਸੀ ਭਰਤਪੁਰ ਜ਼ਿਲ੍ਹਾ ਰਾਜਸਥਾਨ ਵਜੋਂ ਹੋਈ ਹੈ ਜਦੋਂਕਿ ਉਸਦੇ ਨਾਲ ਕੰਮ ਕਰਨ ਵਾਲਿਆਂ ’ਚ ਉਸਦਾ ਭਣੇਵਾ ਨੇਮੀ ਅਤੇ ਭਰਾ ਮੋਨੂੰ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। Gurdaspur News
ਜਾਣਕਾਰੀ ਅਨੁਸਾਰ ਇਹ ਲੋਕ ਨਵਾਂ ਨੌਸ਼ਹਿਰਾ ਵਿਖੇ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ। ਅੱਜ ਸਵੇਰੇ ਚਾਵਾ ਪਿੰਡ ਦੀ ਇੱਕ ਗਲੀ ਵਿੱਚ ਸੀਵਰੇਜ਼ ਦੇ ਬੰਦ ਹੋਣ ਕਾਰਨ ਕਿਸੇ ਵਿਅਕਤੀ ਵੱਲੋਂ ਆਪਣੇ ਪੱਧਰ ’ਤੇ ਇਨ੍ਹਾਂ ਨੂੰ ਸੀਵਰੇਜ਼ ਦੀ ਸਫ਼ਾਈ ਲਈ ਸੱਦਿਆ ਗਿਆ ਅਤੇ ਜਦੋਂ ਕਨੱਈਆ ਸੀਵਰੇਜ਼ ਵਿੱਚ ਉੱਤਰਿਆ ਤਾਂ ਗੈਸ ਚੜਣ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਬਚਾਉਣ ਲਈ ਉਸਦੇ ਦੋਵੇਂ ਰਿਸ਼ਤੇਦਾਰ ਵੀ ਸੀਵਰੇਜ਼ ਵਿੱਚ ਉੱਤਰ ਗਏ। ਜਿਨਾਂ ਦਾ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਕਨੱਈਆ ਦੀ ਪਤਨੀ ਨੀਰੂ ਅਨੁਸਾਰ ਉਹ ਉਨ੍ਹਾਂ ਨੂੰ ਬਚਾਉਣ ਲਈ ਕਾਫ਼ੀ ਸਮੇਂ ਤੱਕ ਲੋਕਾਂ ਦੇ ਤਰਲੇ ਕਰਦੀ ਰਹੀ ਪਰ ਕਿਸੇ ਨੇ ਵੀ ਐਨ ਮੌਕੇ ’ਤੇ ਉਨ੍ਹਾਂ ਦੀ ਮੱਦਦ ਕਰਨ ਦੀ ਹਿੰਮਤ ਨਹੀਂ ਦਿਖਾਈ ਅਤੇ ਸਭ ਤਮਾਸ਼ਾ ਦੇਖਦੇ ਰਹੇ।
ਜਿਸ ਕਾਰਨ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸਦੇ ਪਤੀ ਕਨੱਈਆ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਬਾਅਦ ਵਿੱਚ ਪਿੰਡ ਦੇ ਸਰਪੰਚ ਸੁੱਚਾ ਸਿੰਘ ਮੁਲਤਾਨੀ ਤੇ ਹੋਰਨਾਂ ਲੋਕਾਂ ਦੀ ਮੱਦਦ ਨਾਲ ਕਾਫ਼ੀ ਮਸ਼ੱਕਤ ਤੋਂ ਬਾਅਦ ਤਿੰਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਕੱਨਈਆ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਮੋਨੂੰ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੱਡੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਕੋਠੀ ਵੇਚ ਕੇ 58 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਮਹਿਲਾ ਸਣੇ ਦੋ ਕਾਬੂ
ਓਧਰ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਦੀਨਾਨਗਰ ਗੁਰਮੀਤ ਸਿੰਘ ਮਿਚਰਾ ਨੇ ਕਿਹਾ ਕਿ ਫ਼ਿਲਹਾਲ ਦੂਜੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਹੈ ਅਤੇ ਇਨਾਂ ਦੀ ਸਰਕਾਰੀ ਸਹਾਇਤਾ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਉਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕਿਸਨੇ ਇਨਾਂ ਮਜ਼ਦੂਰਾਂ ਨੂੰ ਪ੍ਰਾਈਵੇਟ ਤੌਰ ’ਤੇ ਬਿਨਾਂ ਕਿਸੇ ਸੇਫ਼ਟੀ ਦੇ ਸੀਵਰੇਜ਼ ਸਾਫ਼ ਕਰਨ ਲਈ ਲਗਾਇਆ ਸੀ। ਉਨਾਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਇਸਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਗਈ ਹੈ ਪਰ ਉਹ ਆਪਣੇ ਤੌਰ ’ਤੇ ਸਾਰੇ ਮਾਮਲੇ ਦੀ ਪੜਤਾਲ ਕਰਵਾਉਣਗੇ। Gurdaspur News
ਗਿਆਸਪੁਰਾ ’ਚ ਮੁੜ ਸਨਸਨੀ, ਲੋਕਾਂ ਨੇ ਸੰਭਾਵੀ ਗੈਸ ਲੀਕ ਦੀ ਪ੍ਰਗਟਾਈ ਸੰਵਾਭਨਾ
ਗਰਭਵਤੀ ਮਹਿਲਾ ਦੇ ਬੇਚੈਨੀ ਮਹਿਸੂਸ ਕਰਨ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤਾ ਸੂਚਿਤ (Gas Leak)
ਮੁੱਢਲੀ ਜਾਂਚ ’ਚ ਸੈਂਸਰਾਂ ’ਚ ਇਲਾਕੇ ਅੰਦਰ ਕਿਧਰੇ ਵੀ ਗੈਸ ਲੀਕ ਦੇ ਸੰਕੇਤ ਨਹੀ ਮਿਲੇ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਅੱਜ ਫ਼ਿਰ ਗੈਸ ਲੀਕ ਹੋਣ ਦੀ ਖ਼ਬਰ ਨਾਲ ਸ਼ਨਸਨੀ ਫੈਲ ਗਈ। ਜਿੱਥੇ ਇੱਕ ਗਰਭਵਤੀ ਮਹਿਲਾ ਵੱਲੋਂ ਬੇਚੈਨੀ ਹੋਣ ਦੀ ਸ਼ਿਕਾਇਤ ਕੀਤੇ ਜਾਣ ’ਤੇ ਸਥਾਨਕ ਲੋਕਾਂ ਨੇ ਨਗਰ ਨਿਗਮ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ। (Gas Leak) ਜਿੰਨਾਂ ਮੌਕੇ ’ਤੇ ਪੁੱਜ ਕੇ ਸਬੰਧਿਤ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : Manipur News: ਸੀਬੀਆਈ ਖੰਖਾਲੇਗੀ ਮਣੀਪੁਰ ਵਿੱਚ ਦਰਿੰਦਗੀ ਕਾਂਡ ਦਾ ਸੱਚ
ਗੈਸ ਲੀਕ ਦੀ ਸੂਚਨਾ ਮਿਲਦਿਆਂ ਤੁਰੰਤ ਹਰਕਤ ’ਚ ਆਉਂਦਿਆਂ ਨਗਰ ਨਿਗਮ ਤੇ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ। ਜਿੰਨਾਂ ਨੇ ਸੈਂਸਰਾਂ ਦੀ ਮੱਦਦ ਨਾਲ ਆਲੇ- ਦੁਆਲੇ ਦੀ ਹਵਾ ਸਮੇਤ ਸਬੰਧਿਤ ਇਲਾਕੇ ਦੀ ਜਾਂਚ ਆਰੰਭ ਦਿੱਤੀ ਹੈ। ਇਸ ਦੇ ਨਾਲ ਹੀ ਸਾਵਧਾਨੀ ਵਰਤਦਿਆਂ ਸਬੰਧਿਤ ਇਲਾਕੇ ਨੂੰ ਘੇਰਾਬੰਦੀ ਕਰਕੇ ਸ਼ੀਲ ਕਰ ਦਿੱਤਾ ਹੈ।
ਮੁੜ ਗੈਸ ਲੀਕ ਦੀ ਖ਼ਬਰ ਨਾਲ ਦਹਿਸਤ ਦਾ ਮਾਹੌਲ
ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਢਲੀ ਜਾਂਚ ਤਹਿਤ ਸੈਂਸਰਾਂ ’ਚ ਇਲਾਕੇ ਅੰਦਰ ਕਿਧਰੇ ਵੀ ਗੈਸ ਲੀਕ (Gas Leak) ਦੇ ਸੰਕੇਤ ਨਹੀਂ ਮਿਲੇ। ਪ੍ਰਾਪਤ ਜਾਣਕਾਰੀ ਮੁਤਾਬਿਕ ਡਾਕਟਰੀ ਸਹਾਇਤਾ ਤੋਂ ਬਾਅਦ ਪੀੜਤ ਗਰਭਵਤੀ ਮਹਿਲਾ ਦੀ ਹਾਲਤ ਠੀਕ ਹੈ ਜੋ ਸੁਵੱਖਤੇ ਹੀ ਚੱਕਰ ਖਾ ਕੇ ਡਿੱਗ ਗਈ ਸੀ। ਜਿਕਰਯੋਗ ਹੈ ਕਿ 30 ਅਪਰੈਲ ਨੂੰ ਉਕਤ ਇਲਾਕੇ ’ਚ ਗੈਸ ਲੀਕ ਹੋਣ ਕਾਰਨ ਦੋ ਬੱਚਿਆਂ ਸਮੇਤ 11 ਜਣਿਆਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਸਹਿਮੇ ਸਥਾਨਕ ਲੋਕਾਂ ’ਚ ਅੱਜ ਮੁੜ ਗੈਸ ਲੀਕ ਦੀ ਖ਼ਬਰ ਨਾਲ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ।
ਸਲੋਵਾਕੀਆ ‘ਚ ਗੈਸ ਧਮਾਕੇ ‘ਚ ਪੰਜ ਦੀ ਮੌਤ
ਮਿਰਤਕਾਂ ਦੀ ਗਿਣਤੀ ਵਧਣ ਦੇ ਆਸਾਰ
ਬ੍ਰਾਤਿਸਲਾਵਾ (ਏਜੰਸੀ)। ਸਲੋਵਾਕੀਆ ਦੇ ਪ੍ਰੇਸੋਵ ਸ਼ਹਿਰ ‘ਚ ਇੱਕ 12 ਮੰਜ਼ਲਾ ਇਮਾਰਤ ‘ਚ ਗੈਸ ਧਮਾਕਾ (Explosion) ਹੋਣ ਨਾਲ ਘੱਟ ਤੋਂ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਹੋਰ 40 ਜਖ਼ਮੀ ਹੋ ਗਏ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗ੍ਰੀਨੀ ਸ਼ੁੱਕਰਵਾਰ ਨੂੰ ਘਟਨਾ ਸਥਾਨ ‘ਤੇ ਪਹੁੰਚੇ ਅਤੇ ਕਿਹਾ ਕਿ ਅਸੀਂ ਗੈਸ ਧਮਾਕੇ ‘ਚ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਹ ਗਿਣਤੀ ਹੁਣ ਵਧ ਸਕਦੀ ਹੈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਅਨੁਸਾਰ ਇਹ ਧਮਾਕਾ ਕੱਲ੍ਹ ਦੁਪਹਿਰ ਵੇਲੇ ਹੋਇਆ ਅਤੇ ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਇਸ ਉੱਚੀ ਇਮਾਰਤ ਦੇ ਉੱਪਰਲੀਆਂ ਚਾਰ ਜਾਂ ਪੰਜ ਮੰਜਲਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗ੍ਰੀਨੀ ਸ਼ੁੱਕਰਵਾਰ ਨੂੰ ਘਟਨਾ ਸਥਾਨ ‘ਤੇ ਪਹੁੰਚੇ ਅਤੇ ਕਿਹਾ ਕਿ ਅਸੀਂ ਗੈਸ ਧਮਾਕੇ ‘ਚ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਹ ਗਿਣਤੀ ਹੁਣ ਵਧ ਸਕਦੀ ਹੈ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਅਨੁਸਾਰ ਇਹ ਧਮਾਕਾ ਕੱਲ੍ਹ ਦੁਪਹਿਰ ਵੇਲੇ ਹੋਇਆ।
ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਇਸ ਉੱਚੀ ਇਮਾਰਤ ਦੇ ਉੱਪਰਲੀਆਂ ਚਾਰ ਜਾਂ ਪੰਜ ਮੰਜਲਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਪਿਆਜ਼ ਅਤੇ ਆਲੂ ਸਮੇਤ ਵੱਖ-ਵੱਖ ਉਤਪਾਦਾਂ ਦੀ ਮਹਿੰਗਾਈ ਨਾਲ ਜੂਝ ਰਹੇ ਉਪਭੋਗਤਾਵਾਂ ਨੂੰ ਹੁਣ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਜੂਝਣਾ ਪਵੇਗਾ ਕਿਉਂਕਿ ਗੈਰ ਸਬਸਿਡੀ ਵਾਲੇ ਸਿਲੰਡਰ ਸ਼ੁੱਕਰਵਾਰ ਤੋਂ 76 ਰੁਪਏ ਮਹਿੰਗੇ ਹੋ ਗਏ ਹਨ।
ਤੇਲ ਮਾਰਕੀਟਿੰਗ ਦੇ ਖੇਤਰ ਵਿਚ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ, ਇਹ ਦਿੱਲੀ ਵਿਚ 76 ਰੁਪਏ ਮਹਿੰਗਾ ਹੋ ਕੇ 681.50 ਰੁਪਏ ਹੋ ਗਿਆ ਹੈ। ਐਲਪੀਜੀ ਸਿਲੰਡਰ ‘ਚ ਇਹ ਲਗਾਤਾਰ ਤੀਸਰਾ ਮਹੀਨਾ ਵਾਧਾ ਹੈ। ਅਕਤੂਬਰ ਵਿਚ ਕੀਮਤ 605.50 ਰੁਪਏ ਸੀ। ਸਰਕਾਰ ਵਿੱਤੀ ਵਰ੍ਹੇ ਵਿੱਚ ਐਲਪੀਜੀ ਖਪਤਕਾਰਾਂ ਨੂੰ 14.2 ਕਿਲੋ ਸਬਸਿਡੀ ਦੇ 12 ਸਿਲੰਡਰ ਮੁਹੱਈਆ ਕਰਵਾਉਂਦੀ ਹੈ। ਜੇ ਤੁਸੀਂ ਇਸ ਤੋਂ ਵੱਧ ਲੈਂਦੇ ਹੋ, ਤੁਹਾਨੂੰ ਮਾਰਕੀਟ ਦੀ ਕੀਮਤ ਅਦਾ ਕਰਨੀ ਪੈਂਦੀ ਹੈ।
ਸਬਸਿਡੀ ਸਿੱਧੇ ਤੌਰ ਤੇ ਉਪਭੋਗਤਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ। ਕੋਲਕਾਤਾ, ਦੇਸ਼ ਦੇ ਤਿੰਨ ਹੋਰ ਵੱਡੇ ਮਹਾਂਨਗਰਾਂ ਵਿੱਚ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ, ਹੁਣ 706 ਰੁਪਏ ਵਿੱਚ ਮਿਲੇਗਾ, ਜੋ ਅਕਤੂਬਰ ਵਿੱਚ 630 ਰੁਪਏ ਸੀ। ਵਪਾਰਕ ਸ਼ਹਿਰ ਮੁੰਬਈ ਵਿਚ ਕੀਮਤ 76.50 ਰੁਪਏ ਵਧ ਕੇ 651 ਰੁਪਏ ਅਤੇ ਚੇਨਈ ਵਿਚ 76 ਰੁਪਏ ਦੀ ਤੇਜ਼ੀ ਨਾਲ 696 ਰੁਪਏ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਬੱਚੀ ਸਮੇਤ ਪੰਜ ਦੀ ਮੌਤ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੰਦਰਾਨਗਰ ਖ਼ੇਤਰ ‘ਚ ਗੈਸ ਚੁੱਲ੍ਹੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ ‘ਚ ਇੱਕ ਜੋੜਾ ਤੇ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਸੜ ਕੇ ਮੌਤ ਹੋਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉ੍ਹਨਾ ਦੱਸਿਆ ਕਿ ਇੰਦਰਾਨਗਰ ਖ਼ੇਤਰ ‘ਚ ਮਾਇਆਵਤੀ ਕਲੋਨੀ ਦੇ ਕੋਲ ਰਾਮ ਵਿਹਾਰ ਫੇਜ-2 ‘ਚ ਟੀ ਐੱਨ ਸਿੰਘ ਦੇ ਘਰ ‘ਚ ਬਣਾਏ ਗਏ ਗੈਸ ਚੁੱਲ੍ਹੇ ਦੇ ਗੋਦਾਮ ‘ਚ ਦੇਰ ਰਾਤ ਅੱਗ ਲੱਗ ਗਈ। ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਸੜ ਕੇ ਮੌਤ ਹੋ ਗਈ ਹੈ। (Fire)
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ਾਰਟ ਸਰਕਟ ਨਾਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਰਾਤ ਕਰੀਬ ਪੌਣੇ ਤਿੰਨ ਵਜੇ ਮਿਲੀ। ਸੂਚਨਾ ‘ਤੇ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਨੇ ਮੌਕੇ ‘ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਅੱਗ ‘ਤੇ ਕਾਬੂ ਪਾਉਣ ਲਈ ਘਟਨਾ ਸਥਾਨ ‘ਤੇ 12 ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
ਪੁਲਿਸ ਅਨੁਸਾਰ ਹਾਦਸੇ ਦੇ ਸਮੇਂ ਮਕਾਨ ਮਾਲਕ ਟੀਐੱਨ ਸਿੰਘ ਬਾਹਰ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 31 ਸਾਲਾਂ ਦੇ ਸੁਮਿਤ ਸਿੰਘ, ਉਨ੍ਹਾ ਦੀ ਪਤਨੀ ਵੰਦਨਾ ਸਿੰਘ ਤੇ ਛੇ ਮਹੀਨੇ ਦੀ ਬੱਚੀ ਬੇਬੀ ਤੋਂ ਇਲਾਵਾ ਜੂਲੀ ਸਿੰਘ (48) ਤੇ 50 ਸਾਲਾ ਡਬਲੂ ਸਿੰਘ ਦੇ ਰੂਪ ‘ਚ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(Fire)
ਲੇਬਰ ਕਮਿਸ਼ਨਰ ਨੂੰ ਗੈਸ ਏਜੰਸੀ ਵਰਕਰਾਂ ਨੇ ਘੇਰਿਆ, ਖੂਨ ਦਾ ਪਿਆਲਾ ਸੌਂਪਿਆ
ਸ਼ਾਮ ਛੇ ਵਜੇ ਪੁਲਿਸ ਦੀ ਹਾਜ਼ਰੀ ‘ਚ ਦਫ਼ਤਰ ‘ਚੋਂ ਕੱਢਿਆ ਬਾਹਰ
ਪਟਿਆਲਾ(ਸੱਚ ਕਹੂੰ ਨਿਊਜ਼) ਬਰਾੜ ਗੈਸ ਏਜੰਸੀ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਲੇਬਰ ਕਮਿਸ਼ਨਰ ਦਾ ਘਿਰਾਓ ਕਰਦਿਆਂ ਉਹਨਾਂ ਨੂੰ ਦਫ਼ਤਰ ਅੰਦਰ ਹੀ ਬੰਦ ਕਰ ਦਿੱਤਾ ਗਿਆ ਤੇ ਸ਼ਾਮ ਲਗਭਗ ਛੇ ਵਜੇ ਉਸ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਬਾਹਰ ਕੱਢਿਆ ਗਿਆ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਗੈਸ ਏਜੰਸੀ ਵਰਕਰਾਂ ਵੱਲੋਂ ਆਪਣਾ ਖੂਨ ਕੱਢ ਕੇ ਕਮਿਸ਼ਨਰ ਨੂੰ ਸੌਂਪਿਆ ਗਿਆ।
ਜਾਣਕਾਰੀ ਅਨੁਸਾਰ ਬਰਾੜ ਗੈਸ ਵਰਕਰ ਯੂਨੀਅਨ ਵੱਲੋਂ ਆਪਣੇ ਕੱਢੇ ਗਏ ਸਾਥੀਆਂ ਨੂੰ ਬਹਾਲ ਕਰਵਾਉਣ, ਆਪਣੀ ਤਨਖਾਹ ਖਾਤਿਆਂ ‘ਚ ਆਉਣ ਸਮੇਤ ਹੋਰ ਮੰਗਾਂ ਲਈ ਅੱਜ ਲੇਬਰ ਕਮਿਸ਼ਨਰ ਦੇ ਦਫ਼ਤਰ ਅੱਗੇ 12 ਵਜੇ ਦੇ ਕਰੀਬ ਧਰਨਾ ਠੋਕ ਦਿੱਤਾ ਤੇ ਲੇਬਰ ਕਮਿਸ਼ਨਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਉਹ ਇਸ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਬਰਾੜ ਗੈਸ ਏਜੰਸੀ ਦਾ ਮਾਲਕ ਪ੍ਰਸ਼ਾਸਨ ਤੋਂ ਵੀ ਉੱਚਾ ਹੋ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਵੀ ਉਸ ‘ਤੇ ਕਾਰਵਾਈ ਕਰਨ ਤੋਂ ਝਿਜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਏਜੰਸੀ ਦੇ ਮਾਲਕ ਵੱਲੋਂ 11 ਕਾਮਿਆਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਬਾਹਰ ਕੱਢਣ ਸਮੇਤ ਤਨਖਾਹ ਖਾਤਿਆਂ ਜਾ ਚੈੱਕ ਨਾਲ ਦੇਣ, ਕਿਰਤ ਕਾਨੂੰਨ ਅਨੁਸਾਰ ਕੰਮ ਦੇਣ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਕਿਰਤ ਕਮਿਸ਼ਨਰ ਦੇ ਇੰਸਪੈਕਟਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਲਟਾ ਗਰੀਬ ਮਜ਼ਦੂਰਾਂ ਨੂੰ ਹੀ ਦਬਾਇਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਉਂਦਿਆਂ ਆਖਿਆ ਕਿ ਇਨ੍ਹਾਂ ਦੇ ਇੰਸਪੈਕਟਰ ਵੀ ਉਸ ਗੈਸ ਏਜੰਸੀ ਵਾਲਿਆਂ ਨਾਲ ਮਿਲੇ ਹੋਏ ਹਨ ਜਿਸ ਕਾਰਨ ਕੰਮ ਕਰਨ ਵਾਲਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਮਸਲਾ ਮੋਤੀ ਮਹਿਲਾਂ ਵਿੱਚ ਪ੍ਰਨੀਤ ਕੌਰ ਦੇ ਵੀ ਧਿਆਨ ‘ਚ ਲਿਆ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਮਜ਼ਦੂਰਾਂ ਦੀ ਬਾਂਹ ਨਹੀਂ ਫੜ੍ਹੀ ਗਈ।
ਅੱਜ ਇਕੱਠੇ ਹੋਏ ਇਨ੍ਹਾਂ ਵਰਕਰਾਂ ਵੱਲੋਂ ਆਪਣੀਆਂ ਬਾਂਹਾਂ ਵਿੱਚ ਖੂਨ ਕੱਢ ਕੇ ਕਿਰਤ ਕਮਿਸ਼ਨਰ ਨੂੰ ਵੀ ਦਿੱਤਾ ਗਿਆ। ਇਸ ਦੌਰਾਨ ਇਨ੍ਹਾਂ ਵੱਲੋਂ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਨੂੰ ਦਫ਼ਤਰ ਵਿੱਚੋਂ ਬਾਹਰ ਨਹੀਂ ਨਿੱਕਲ ਦਿੱਤਾ ਗਿਆ ਤੇ ਅੰਦਰ ਹੀ ਬੈਠਣ ਲਈ ਮਜ਼ਬੂਰ ਕਰੀ ਰੱਖਿਆ। ਇਸ ਤੋਂ ਬਾਅਦ ਸ਼ਾਮ ਨੂੰ ਪੁਲਿਸ ਪੁੱਜੀ ਅਤੇ ਕਿਰਤ ਕਮਿਸ਼ਨਰ ਨੂੰ ਦਫ਼ਤਰ ਤੋਂ ਬਾਹਰ ਕੱਢਿਆ ਗਿਆ। ਇਸ ਮੌਕੇ ਕਮਿਸ਼ਨਰ ਜਤਿੰਦਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਹੱਲ ਕਰਨ ਲਈ ਚਾਰਾਜੋਈ ਕਰਨਗੇ ਤੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨਗੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਇਹ ਫਿਰ ਲਾਰਾ ਸਾਬਤ ਹੋਇਆ ਤਾ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Labor, Commissioner, Handed, Blood, Surrounded, Gas, Agency, Workers
ਗੈਸ ਚੜ੍ਹਨ ਨਾਲ ਪਿਓ-ਪੁੱਤ ਦੀ ਮੌਤ
ਗਿੱਦੜਬਾਹਾ (ਰਾਜ ਜਿੰਦਲ) । ਸਥਾਨਕ ਲੰਬੀ ਰੋਡ ਡਿਸਪੋਜਲ ਦੀ ਗੈਸ ਚੜ੍ਹਨ ਕਾਰਨ ਪਿਓ-ਪੁੱਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਮੋਟਰ ਮਕੈਨਿਕ ਡਿਸਪੋਜਲ ਦੀ ਮੋਟਰ ਠੀਕ ਕਰਨ ਲਈ ਗਿਆ। ਉਸ ਸਮੇਂ ਉਸ ਨਾਲ ਬਿੱਟੂ ਕੁਮਾਰ ਪੰਪ ਅਪਰੇਟਰ ਅਤੇ ਅਸ਼ੋਕ ਕੁਮਾਰ ਸੀਵਰਮੈਨ ਵੀ ਮੌਜੂਦ ਸਨ। ਇਸ ਦੌਰਾਨ ਜਿਵੇਂ ਹੀ ਕੁਲਵੀਰ ਸਿੰਘ ਨੇ ਪੰਪ ਖੋਲ੍ਹਿਆ ਤਾਂ ਪਾਈਪ ਫਟ ਗਈ ਤਿੰਨੋ ਡਿੱਗੀ ਵਿਚ ਹੀ ਫਸ ਗਏ।
ਡਿੱਗੀ ਵਿਚ ਪਾਣੀ ਆਇਆ ਦੇਖ ਕੇ  ਕੁਲਵੀਰ ਸਿੰਘ ਅਤੇ ਅਸ਼ੋਕ ਕੁਮਾਰ ਡਿੱਗੀ ਵਿੱਚੋਂ ਜਿਵੇਂ ਹੀ ਬਾਹਰ ਆਏ ਤਾਂ ਗੈਸ ਚੜ੍ਹਣ ਕਾਰਨ ਉਹ  ਬੇਹੋਸ਼ ਹੋ ਗਏ ਜਦੋਂਕਿ ਪੰਪ ਅਪਰੇਟਰ ਬਿੱਟੂ ਕੁਮਾਰ ਪਾਣੀ ਨੂੰ ਰੋਕਣ ਲਈ ਡਿੱਗੀ ਵਿਚ ਹੀ ਆਪਣੇ ਪੱਧਰ ‘ਤੇ ਯਤਨ ਕਰਨ ਲੱਗਾ ਪਰੰਤੂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬਿੱਟੂ ਕੁਮਾਰ ਉਸ ਵਿਚ ਫਸ ਗਿਆ।  ਬਿੱਟੂ ਕੁਮਾਰ ਦਾ ਰੌਲਾ ਸੁਣ ਕੇ  ਨੇੜੇ ਮੌਜੂਦ ਉਸਦਾ ਪਿਤਾ ਲਾਲ ਚੰਦ ਮੌਕੇ ‘ਤੇ ਪੁੱਜਾ ਅਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਡਿੱਗੀ ਵਿਚ ਛਾਲ ਮਾਰ ਦਿੱਤੀ ।
ਇਸ ਹਾਦਸੇ ਵਿੱਚ ਬਿੱਟੂ ਕੁਮਾਰ ਅਤੇ ਉਸ ਦੇ ਪਿਤਾ ਲਾਲ ਚੰਦ ਦੀ  ਮੌਕੇ ‘ਤੇ ਹੀ ਮੌਤ ਹੋ ਗਈ ਇਸ ਹਾਦਸੇ ਵਿਚ  ਬੇਹੋਸ਼ੀ ਦੀ ਹਾਲਤ ਵਿਚ ਪੁੱਜੇ ਅਸ਼ੋਕ ਕੁਮਾਰ  ਨੂੰ ਤੁਰੰਤ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਜਦੋਂਕਿ ਕੁਲਵੀਰ ਸਿੰਘ ਹੁਣ ਠੀਕ ਹੈ। ਜੇ.ਈ. ਲਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕੁਲਵੀਰ ਸਿੰਘ ਨੂੰ ਉਨ੍ਹਾਂ ਵੱਲੋਂ ਪੰਪ ਖੋਲ੍ਹਣ ਲਈ ਬੁਲਾਇਆ ਗਿਆ ਸੀ। ਪੰਪ ਖੋਲ੍ਹਣ ਤੋਂ ਪਹਿਲਾਂ ਵਾਲ ਬੰਦ ਕਰਨਾ ਹੁੰਦਾ ਹੈ । ਜੋ ਕਿ ਉਨ੍ਹਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਪਰੰਤੂ ਵਾਲ ਲੀਕ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।  ਘਟਨਾ ਦੀ ਸੂਚਨਾ ਮਿਲਦੇ ਹੀ ਸੀਵਰੇਜ਼ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ।  ਪੁਲਸ ਨੇ ਮੌਕੇ ਤੇ ਪੁੱਜ ਕੇ ਮ੍ਰਿਤਕ ਬਿੱਟੂ ਕੁਮਾਰ ਅਤੇ ਉਸਦੇ ਪਿਤਾ ਲਾਲ ਚੰਦ ਦੀਆ ਲਾਸ਼ਾਂ ਨੂੰ ਪੋਸਟਮਾਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ  ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।