Department of Education - Sach Kahoon Punjabi
ਕੋਰੋਨਾ ਵਾਇਰਸ ਨੂੰ ਲੈ ਕੇ ਗੰਭੀਰ ਨਹੀਂ ਸਿੱਖਿਆ ਵਿਭਾਗ
ਅਜੇ ਵੀ ਲੱਗ ਰਹੀ ਐ ਬਾਇਓਮੈਟ੍ਰਿਕ ਹਾਜਰੀ
ਪ੍ਰੀਖਿਆਵਾਂ ਸਬੰਧੀ ਨਹੀਂ ਜਾਰੀ ਕੀਤੀ ਗਈ ਐਡਵਾਈਜਰੀ
ਮੋਹਾਲੀ, (ਕੁਲਵੰਤ ਕੋਟਲੀ) ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ (Corona virus) ਨੂੰ ਲੈ ਦਹਿਸ਼ਤ ਪਾਈ ਜਾ ਰਹੀ ਹ ਦੇਸ਼ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਹਿਮ ਕਦਮ ਚੁੱਕੇ ਜਾ ਰਹੇ ਹਨ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਕਈ ਆਪਣੇ ਸਮਾਗਮ ਮੁਅੱਤਲ ਕਰ ਦਿੱਤੇ ਅਤੇ ਬਾਈਓਮੈਟਿਕ ਹਾਜ਼ਰੀ ਲਗਾਉਣੀ ਵੀ ਬੰਦ ਕਰ ਦਿੱਤੀ ਹੈ ਪ੍ਰੰਤੂ ਸਿੱਖਿਆ ਵਿਭਾਗ ਨੇ ਅਜੇ ਤੱਕ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਥੋੜ੍ਹਾ ਚਿਰ ਪਹਿਲਾਂ ਲਗਾਈਆਂ ਗਈਆਂ ਬਾਈਓਮੈਟ੍ਰਿਕ ਹਾਜ਼ਰੀ ਮਸ਼ੀਨਾਂ ‘ਤੇ ਕੁਝ ਸਕੂਲਾਂ ਵਿੱਚ ਅਧਿਆਪਕ ਹਾਜ਼ਰੀ ਲਗਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਵੱਲੋਂ ਇਸ ਸਬੰਧੀ ਕੋਈ ਹੁਕਮ ਨਹੀਂ ਹੋਏ, ਜਦੋਂ ਸਿੱਖਿਆ ਸਕੱਤਰ ਇਸ ਸਬੰਧੀ ਹੁਕਮ ਕਰਨਗੇ ਤਾਂ ਹਾਜ਼ਰੀ ਬੰਦ ਕਰ ਦਿੱਤੀ ਜਾਵੇਗੀ
ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਵੀ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਕਿ ਪ੍ਰੀਖਿਆਵਾਂ ਵਿੱਚ ਕਿਸ ਤਰ੍ਹਾਂ ਦੀ ਸਾਵਧਾਨੀ ਵਰਤੀ ਜਾਵੇ ਜਦੋਂ ਕਿ ਸੀਬੀਐਸਈ ਬੋਰਡ ਵੱਲੋਂ ਪ੍ਰੀਖਿਆਵਾਂ ਨੂੰ ਲੈ ਕੇ ਐਡਵਾਈਜਰੀ ਜਾਰੀ ਕੀਤੀ ਜਾ ਚੁੱਕੀ ਹੈ ਇਸ ਸਬੰਧੀ ਡੀ.ਟੀ. ਐਫ ਆਗੂਆਂ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਸਕੱਤਰ ਸਕੂਲ ਸਿੱਖਿਆ ਤੇ ਜਿਲ੍ਹਾਂ ਸਿੱਖਿਆ ਅਫਸਰਾਂ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਲਗਾਏ ਜਾ ਰਹੇ ਸੈਮੀਨਾਰ ਆਦਿ ਨੂੰ ਅੱਗੇ ਪਾਉਣ ਦੀ ਮੰਗ ਕੀਤੀ ਹੈ
ਇਸਤੋਂ ਇਲਾਵਾ ਉਨ੍ਹਾਂ  ਇਸ ਵਾਇਰਸ ਤੋਂ ਬਚਣ ਲਈ ਵਿਦਿਆਰਥੀਆਂ ਦੀ ਸੁਰੱਖਿਆ ਲਈ 1 ਫੀਸਦੀ ਮਾਤਰਾ ਵਾਲਾ ਸੋਡੀਅਮ ਕਲੋਰਾਈਡ ਜਾਂ ਲਾਈਜ਼ੋਲ ਅਤੇ ਹੈਂਡ ਸੈਨੇਟਾਈਜਰ ਸਕੂਲਾਂ ਵਿੱਚ ਜਲਦ ਭੇਜਣ ਦੀ ਵੀ ਮੰਗ ਕੀਤੀ ਹੈ
ਆਗੂਆਂ ਨੇ ਪੰਜਾਬ ਸਕੂਲ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰੀਖਿਆ ਕੇਂਦਰਾਂ ਵਿੱਚ ਫੇਸ ਮਾਸਕ ਤੇ ਸੈਨੇਟਾਈਜ਼ਰ ਵਰਤਣ ਦੀ ਇਜਾਜਤ ਦੇਣ ਵੀ ਮੰਗ ਕੀਤੀ ਹੈ ਆਗੂਆਂ ਨੇ ਕਿਹਾ ਕਿ ਸੀ.ਬੀ.ਐਸ.ਈ. ਦੇ ਸਕੱਤਰ ਵੱਲੋਂ 5 ਮਾਰਚ ਨੂੰ ਪ੍ਰੀਖਿਆਵਾਂ ਦੌਰਾਨ ਫੇਸ ਮਾਸਕ ਤੇ ਸੈਨੇਟਾਈਜ਼ਰ ਵਰਤਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਪਰ ਪੰਜਾਬ ਬੋਰਡ ਵਲੋਂ ਹਾਲੇ ਵੀ ਚੁੱਪੀ ਧਾਰੀ ਹੋਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਨੇ ਸਾਂਝੇ ਅਧਿਆਪਕ ਮੋਰਚੇ ਦੇ ਨੇਤਾ ਨੂੰ ਹੱਥ ਪਾਇਆ
ਸਿੱਖਿਆ ਦਫਤਰ ਘੇਰਨ ਵਾਲੇ 16 ਅਧਿਆਪਕ ‘ਬਾਰਡਰ’ ‘ਤੇ ਭੇਜੇ
ਬਠਿੰਡਾ, (ਅਸ਼ੋਕ ਵਰਮਾ)। ਸਿੱਖਿਆ ਵਿਭਾਗ ਪੰਜਾਬ ਨੇ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਦਾ ਦਫਤਰ ਘੇਰਨ ਵਾਲੇ ਅਧਿਆਪਕਾਂ ਖਿਲਾਫ ਸਖਤੀ ਜਾਰੀ ਰੱਖਦਿਆਂ 16 ਹੋਰ ਈਟੀਟੀ ਅਧਿਆਪਕਾਂ ਨੂੰ ‘ਬਾਰਡਰ’ ਦਿਖਾ ਦਿੱਤਾ ਹੈ ਇਨ੍ਹਾਂ ਅਧਿਆਪਕਾਂ ‘ਚ ਸਾਂਝੇ ਅਧਿਆਪਕ ਮੋਰਚੇ ਦਾ ਕੋ ਕਨਵੀਨਰ ਤੇ ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਵੀ ਸ਼ਾਮਲ ਹੈ ਇਸ ਤੋਂ ਬਿਨਾਂ ਦੋ ਮਹਿਲਾ ਅਧਿਆਪਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਬਦਲੇ ਅਧਿਆਪਕਾਂ ‘ਚੋਂ ਕਿਸੇ ਨੂੰ ਦੋ ਸੌ ਕਿੱਲੋਮੀਟਰ ਦੂਰ ਬਦਲਿਆ ਗਿਆ ਹੈ ਤੇ ਕਿਸੇ ਨੂੰ ਢਾਈ ਸੌ ਕਿੱਲੋਮੀਟਰ ਦੂਰ ਸਾਰੀਆਂ ਬਦਲੀਆਂ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਪੈਂਦੇ ਦੂਰ ਦੁਰਾਡੇ ਪਿੰਡਾਂ ‘ਚ ਕੀਤੀਆਂ ਗਈਆਂ ਹਨ ਇਨ੍ਹਾਂ ਅਧਿਆਪਕਾਂ ਨੇ ਪਟਿਆਲਾ ਮੋਰਚੇ ਦੀ ਹਮਾਇਤ ਕਰਨ ਦੀ ਜੁਰਅਤ ਕੀਤੀ ਹੈ ਜੋ ਅਫਸਰਾਂ ਨੂੰ ਹਜ਼ਮ ਨਹੀਂ ਹੋਈ ਹੈ ਹਾਲਾਂਕਿ ਬਦਲੀਆਂ ਦਾ ਕਾਰਨ ਪ੍ਰਬੰਧਕੀ ਅਧਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਦੀ ਮੰਗ ਦੱਸਿਆ ਗਿਆ ਹੈ।
ਪਰ ਸੂਤਰ ਇਸ ਨੂੰ ਭਖੇ ਹੋਏ ਅਧਿਆਪਕ ਮੋਰਚੇ ਨੂੰ ਠਾਰਨ ਲਈ ਘੜੀ ਨੀਤੀ ਕਰਾਰ ਦੇ ਰਹੇ ਹਨ ਰੌਚਕ ਤੱਥ ਹੈ ਇਨ੍ਹਾਂ ਅਧਿਆਪਕਾਂ ਦੇ ਕੱਲ੍ਹੇ-ਕੱਲ੍ਹੇ ਦੇ ਹੁਕਮ ਜਾਰੀ ਹੋਏ ਹਨ ਤੇ ਬਲਾਕ ਸਿੱਖਿਆ ਅਫਸਰਾਂ ਨੂੰ ਇਨ੍ਹਾਂ ਨੂੰ ਫੌਰੀ ਤੌਰ ‘ਤੇ ਰਿਲੀਵ ਕਰਨ ਲਈ ਕਿਹਾ ਗਿਆ ਹੈ ਅੱਜ ਕੀਤੀਆਂ ਬਦਲੀਆਂ ਨੂੰ ਲੈਕੇ ਅਧਿਆਪਕ ਭੜਕ ਗਏ ਹਨ ਤੇ ਸਰਕਾਰ ਨੂੰ ਮਾੜੇ ਸਿੱਟਿਆਂ ਦੀ ਚਿਤਾਵਨੀ ਦਿੱਤੀ ਹੈ ਵੇਰਵਿਆਂ ਅਨੁਸਾਰ ਅਧਿਆਪਕ ਆਗੂ ਜਗਸੀਰ ਸਿੰਘ ਸਹੋਤਾ ਨੂੰ ਨਥਾਣਾ ਤੋਂ ਬਲਾਕ ਗੰਡੀਵਿੰਡ ਦੇ ਪਿੰਡ ਸੋਹਲ ‘ਚ ਬਦਲਿਆ ਹੈ ਇਵੇਂ ਹੀ ਅਧਿਆਪਕਾ ਰਣਦੀਪ ਕੌਰ ਦਾ ਤਬਾਦਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਤੋਂ ਭਿੱਖੀਵਿੰਡ ਇਲਾਕੇ ਦੇ ਪਿੰਡ ਸੁਰ ਸਿੰਘ ‘ਚ ਕੀਤਾ ਗਿਆ ਹੈ ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਾਗੀਵਾਂਦਰ ਦੀ ਅਧਿਆਪਕਾ ਨਵਪ੍ਰੀਤ ਕੌਰ ਨੂੰ ਪਿੰਡ ਢੋਟੀਆਂ ਬਲਾਕ ਨੁਸ਼ਹਿਰਾ ਪੰਨੂੰਆਂ ‘ਚ ਬਦਲ ਦਿੱਤਾ ਹੈ ਅਧਿਆਪਕ ਜਸਵਿੰਦਰ ਸਿੰਘ ਨੂੰ ਸ਼ੇਖਪੁਰਾ ਤੋਂ ਬਲਕਾ ਖਡੂਰ ਸਾਹਿਬ ਦੇ ਪਿੰਡ ਜਵੰਦਪੁਰ ਬਦਲਿਆ ਹੈ ਅਧਿਆਪਕ ਪ੍ਰਦੀਪ ਸਿੰਘ ਨੂੰ ਗਿੱਲ ਪੱਤੀ ਤੋਂ ਕਰੀਬ ਸਵਾ ਦੋ ਸੌ ਕਿੱਲੋਮੀਟਰ ਦੂਰ ਪਿੰਡ ਭਿੱਖੀਵਿੰਡ ਬਦਲਿਆ ਗਿਆ ਹੈ ।
ਬੱਗਾ ਸਿੰਘ ਨੂੰ ਕੋਟਲੀ ਸਾਬੋ ਤੋਂ ਅਮਰਕੋਟ, ਸਿਰੀਏਵਾਲਾ ਸਕੂਲ ਤੋਂ ਪ੍ਰਦੀਪ ਸਿੰਘ ਨੂੰ ਨਾਰਲੀ (ਤਰਨਤਾਰਨ), ਦਲਜੀਤ ਸਿੰਘ ਨੂੰ ਨਥਾਣਾ ਬਰਾਂਚ ਸਕੂਲ ਤੋਂ ਗੋਇੰਦਵਾਲ, ਭੋਲਾ ਰਾਮ ਨੂੰ ਜਗਾ ਰਾਮਤੀਰਥ ਤੋਂ ਆਂਸਲ ਉਤਾੜ, ਜਗਬੀਰ ਸਿੰਘ ਨੂੰ ਨਥਾਣਾ ਤੋਂ ਸੋਹਲ ਬਲਾਕ ਗੱਡੀਵਿੰਡ ਅਤੇ ਅਧਿਆਪਕ ਆਗੂ ਗੁਰਬਾਜ ਸਿੰਘ ਨੂੰ ਗਹਿਰੀ ਦੇਵੀ ਨਗਰ ਤੋਂ ਚੂਸਲੇਵਾੜ ਦੇ ਸਕੂਲ ਵਿੱਚ ਬਦਲਿਆ ਗਿਆ ਹੈ ਅਧਿਆਪਕ ਆਗੂ ਰਾਮ ਸਿੰਘ ਬਰਾੜ ਦੀ ਬਦਲੀ ਗਿੱਲ ਪੱਤੀ ਤੋਂ ਬਲਾਕ ਪੱਟੀ ਦੇ ਪਿੰਡ ਘਰਿਆਲਾ, ਅੰਮ੍ਰਿਤਪਾਲ ਸਿੰਘ ਬਰਾੜ ਦੀ ਗੁਰੂਸਰ ਸੈਣੇਵਾਲਾ ਤੋਂ ਪਲਾਸੌਰ ਅਤੇ ਕਰਮਜੀਤ ਸਿੰਘ ਜਲਾਲ ਦੀ ਜਲਾਲ ਦੇ ਪ੍ਰਾਇਮਰੀ ਸਕੂਲ ਤੋਂ ਬਲਾਕ ਵਲਟੋਹਾ ਦੇ ਪਿੰਡ ਵਰਨਾਲਾ ‘ਚ ਬਦਲੀ ਕੀਤੀ ਗਈ ਹੈ।
ਰਾਮ ਨਿਵਾਸ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੌਹਾਨ ਬਸਤੀ ਰਾਏ ਕੇ ਤੋਂ ਖੇਮਕਰਨ, ਸੁਖਦੇਵ ਸਿੰਘ ਨੂੰ ਕੇਸਰ ਸਿੰਘ ਵਾਲਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਵਲਟੋਹਾ ਤੇ ਜਗਪਾਲ ਸਿੰਘ ਨੂੰ ਚੱਠੇਵਾਲਾ ਤੋਂ ਬਲਾਕ ਖਡੂਰ ਸਾਹਿਬ ਦੇ ਵੇਈਂ ਪੂਈ ਵਿਖੇ ਬਦਲਿਆ ਗਿਆ ਹੈ ਓਧਰ ਅੱਜ ਦੀਆਂ ਬਦਲੀਆਂ ਦੇ ਵਿਰੋਧ ‘ਚ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਅਧਿਆਪਕਾਂ ਨੇ ਸ਼ਹਿਰ ‘ਚ ਜਬਰਦਸਤ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਿਹਾਇਸ਼ ਦੇ ਮੁੱਖ ਗੇਟ ਅੱਗੇ ਸਿੱਖਿਆ ਸਕੱਤਰ ਦੀ ਅਰਥੀ ਸਾੜੀ ਅਤੇ ਵਿਰੋਧ ਦਰਜ ਕਰਵਾਇਆ ਭੜਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਬਦਲੀਆਂ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਸਰਕਾਰ ਨੂੰ ਭੁਗਤਣੇ ਪੈਣਗੇ ਇਸ ਦੇ ਨਤੀਜੇ
ਸਾਂਝਾ ਅਧਿਆਪਕ ਮੋਰਚਾ ਦੇ ਕੋ ਕਨਵੀਨਰ ਅਸ਼ਵਨੀ ਕੁਮਾਰ ਅਤੇ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਸਰਕਾਰ ਦੀ ਇਸ ਤਬਾਦਲਾ ਨੀਤੀ ਨੇ ਮੋਰਚੇ ਨੂੰ ਹੋਰ ਭਖਾਉਣ ਦਾ ਕੰਮ ਕੀਤਾ ਹੈ ਉਨ੍ਹਾਂ ਆਖਿਆ ਕਿ ਇੱਕ ਪਾਸੇ ਅਫਸਰ ਗੱਲਬਾਤ ਦਾ ਸੱਦਾ ਦੇ ਰਹੇ ਹਨ ਤੇ ਦੂਜੇ ਪਾਸੇ ਬਦਲੀਆਂ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਇਸ ਨੀਤੀ ਦੇ ਸਰਕਾਰ ਨੂੰ ਸਿੱਟੇ ਭੁਗਤਣੇ ਪੈਣਗੇ ਉਨ੍ਹਾਂ ਆਖਿਆ ਕਿ ਅਜਿਹਾ ਕਰਕੇ ਸਰਕਾਰ ਸੰਘਰਸ਼ ਨੂੰ ਦਬਾਅ ਨਹੀਂ ਸਕੇਗੀ ਇਸ ਨਾਲ ਰੋਹ ਹੋਰ ਪ੍ਰਚੰਡ ਹੋਇਆ ਹੈ।
ਪੁਲਿਸ ਨੇ ਪਾਸਾ ਵੱਟਿਆ
ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਨੇ ਰੋਸ ਪ੍ਰੋਗਰਾਮ ਤੋਂ ਦੂਰੀ ਰੱਖੀ ਰੋਸ ਮਾਰਚ ਨਾਲ ਥਾਣੇ ਦੀ ਇੱਕ ਗੱਡੀ ਚੱਲ ਰਹੀ ਸੀ ਤੇ ਪੁਤਲਾ ਸਾੜਨ ਮੌਕੇ ਵੀ ਸਿਰਫ ਮਹਿਲਾ ਸਬ ਇੰਸਪੈਕਟਰ ਸਮੇਤ 5 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਸੀ ਇਸ ਮੌਕੇ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਵੀ ਹਾਜ਼ਰ ਰਹੇ।
ਸਿੱਖਿਆ ਵਿਭਾਗ ਸਬੰਧੀ ਚਿੰਤਤ ਅਮਰਿੰਦਰ ਸਿੰਘ ਨੇ ਕੀਤਾ ਵਾਅਦਾ, ਫੰਡ ਦੀ ਨਹੀਂ ਰਹੇਗੀ ਘਾਟ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿੱਖਿਆ ਵਿਭਾਗ ਨੂੰ ਬੋਨਸ ਦੇ ਰੂਪ ਵਿੱਚ 80 ਕਰੋੜ ਰੁਪਏ ਦਾ ਹੋਰ ਫੰਡ ਮਿਲ ਗਿਆ ਹੈ। ਹੁਣ ਇਸ 80 ਕਰੋੜ ਰੁਪਏ ਨਾਲ ਸਿੱਖਿਆ ਵਿਭਾਗ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਹੋਰ ਜਰੂਰੀ ਕੰਮਾਂ ‘ਤੇ ਖ਼ਰਚੇਗਾ। 80 ਕਰੋੜ ਰੁਪਏ ਜਾਰੀ ਕਰਨ ਦੇ ਆਦੇਸ਼ ਦੇਣ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਖਿਆ ਲਈ ਚਿੰਤਾ ਜ਼ਾਹਿਰ ਕਰਦੇ ਹੋਏ ਹੋਰ ਵਿਭਾਗਾਂ ਦੇ ਫੰਡ ਨੂੰ ਕੱਟ ਲਗਾਉਂਦੇ ਹੋਏ ਸਿੱਖਿਆ ਵਿਭਾਗ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ।
ਸਿੱਖਿਆ ਵਿਭਾਗ ਨੂੰ ਫੰਡ ਦੀ ਘਾਟ ਨਾ ਰਹਿਣ ਦਾ ਵਾਅਦਾ ਮੁੱਖ ਮੰਤਰੀ ਵੱਲੋਂ ਅੱਜ ਮੀਟਿੰਗ ਦੌਰਾਨ ਕੀਤਾ ਗਿਆ। ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਦੁਪਹਿਰ ਆਪਣੇ ਸਰਕਾਰੀ ਨਿਵਾਸ ਸਥਾਨ ‘ਤੇ ਅਧਿਆਪਕਾਂ ਦੇ ਮਾਹਿਰ ਗਰੁੱਪ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ।  ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਦੀ ਉਸ ਤਜਵੀਜ਼ ਨੂੰ ਪ੍ਰਵਾਨ ਕਰ ਲਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਲ ਦੇ ਵਿਚ ਵਿਚਾਲੇ ਅਧਿਆਪਕਾਂ ਦੇ ਤਬਾਦਲੇ ਨਾ ਕੀਤੇ ਜਾਣ। ਉਨ੍ਹਾਂ ਨੇ ਇਸ ਸੁਝਾਅ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਪ੍ਰਮੁੱਖ ਸਕੱਤਰ ਇੱਕ ਵੱਖਰਾ ਸੂਬਾਈ ਸਿਖਲਾਈ ਕਾਡਰ ਤਿਆਰ ਕਰਨ।  ਉਨ੍ਹਾਂ ਨੇ ਸਿੱਖਿਆ ਵਿਭਾਗ ਤੋਂ ਇਸ ਸਬੰਧੀ ਵਿਸਤ੍ਰਿਤ ਰਿਪੋਰਟ ਦੀ ਮੰਗ ਕੀਤੀ।
ਪਹਿਲੀ ਕਲਾਸ ਤੋਂ ਨੌਵੀਂ ਕਲਾਸ ਤੱਕ ਵਿਦਿਆਰਥੀਆਂ ਨੂੰ ਪਾਸ ਕਰੀ ਜਾਣ ਨਾਲ ਅਕਾਦਮਿਕ ਕਾਰਗੁਜ਼ਾਰੀ ਤਹਿਸ-ਨਹਿਸ ਹੋ ਗਈ
ਅਧਿਆਪਕਾਂ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ 10ਵੀ ਤੱਕ ਫ਼ੇਲ੍ਹ ਨਾ ਕਰਨ (ਨੋ-ਰੀਟੇਨਸ਼ਨ) ਨੀਤੀ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ‘ਤੇ ਦਬਾਉਣ ਪਾਉਣ ਦੀ ਸਹਿਮਤੀ ਜਤਾਈ। ਇਸ ਵਿੱਚ ਇਹ ਦੱਸਿਆ ਗਿਆ ਕਿ ਪਹਿਲੀ ਕਲਾਸ ਤੋਂ ਨੌਵੀਂ ਕਲਾਸ ਤੱਕ ਵਿਦਿਆਰਥੀਆਂ ਨੂੰ ਪਾਸ ਕਰੀ ਜਾਣ ਨਾਲ ਅਕਾਦਮਿਕ ਕਾਰਗੁਜ਼ਾਰੀ ਤਹਿਸ-ਨਹਿਸ ਹੋ ਗਈ ਹੈ। ਗਰੁੱਪ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਇਸ ਨੀਤੀ ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਪੈਦਾ ਕਰਨ ਵਿੱਚ ਉਤਸ਼ਾਹ ਮਿਲੇਗਾ ਕਿਉਂਕਿ ਇਸ ਸਮੇਂ ਵਿਦਿਆਰਥੀ ਨਿਯਮਿਤ ਤੌਰ ‘ਤੇ ਕਲਾਸਾਂ ਨਹੀਂ ਲਾਉਂਦੇ ਅਤੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਮੀਟਿੰਗ ਵਿੱਚ ਸਿੱਖਿਆ ਮੰਤਰੀ ਓ ਪੀ ਸੋਨੀ, ਮੁੱਖ ਮੰਤਰੀ ਦੇ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਅਤੇ ਸੂਬੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ।