Babri Masjid - Sach Kahoon Punjabi

ਸ਼ਿਆ ਵਕਫ਼ ਬੋਰਡ ਨੇ ਰਾਮ ਮੰਦਰ ਬਾਰੇ ਦਿੱਤਾ ਇਹ ਬਿਆਨ
ਕਿਹਾ, ਮੰਦਰ ਤੋੜ ਕੇ ਬਣਾਈ ਸੀ ਬਾਬਰੀ ਮਸਜਿਦ, ਜ਼ਮੀਨ ਮਿਲੇ ਤਾਂ ਬਣਾਵਾਂਗੇ ਮਸਜਿਦ-ਏ-ਅਮਨ

ਲਖਨਊ: ਸ਼ਿਆ ਸੈਂਟਰਲ ਵਕਫ਼ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੇ ਕਿਹਾ ਕਿ  ਅਯੁੱਧਿਆ ਵਿੱਚ ਰਾਮ ਮੰਦਰ ਨੂੰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ ਸੀ। ਸ਼ਰੀਅਤ ਇਜਾਜ਼ਤ ਨਹੀਂ ਦਿੰਦਾ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਜਾਵੇ। ਅਸੀਂ ਕੰਪਲੈਕਸ ਤੋਂ ਵੱਖਰੀ ਜ਼ਮੀਨ ਮੰਗੀ ਹੈ ਤਾਂਕਿ ਉੱਥੇ ਮਸਜਦ ਬਣਾਈ ਜਾ ਸਕੇ।

ਜਨਾਬ ਵਸੀਮ ਆਪਣੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਉੱਥੇ ਮੰਦਰ ਸੀ, ਉਸ ਨੂੰ ਤੋੜ ਕੇ ਮਸਜਿਦ ਬਣੀ। ਪੁਰਾਤਤਵ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਇਹੀ ਕਿਹਾ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦੇ ਨਿਯਮਾਂ ਅਨੁਸਾਰ ਮਸਜਿਦ ਦੀ ਜ਼ਮੀਨ ਕਿਸੇ ਹੋਰ ਨੂੰ ਟਰਾਂਸਫ਼ਰ ਨਹੀਂ ਕੀਤੀ ਜਾ ਸਕਦੀ। ਮੌਜ਼ੂਦਾ ਸਮੇਂ ਵਿੱਚ ਉੱਥੇ ਮਸਜਿਦ ਨਹੀਂ ਹੈ। ਉਸ ਕੰਪਲੈਕਸ ਵਿੱਚ ਰਾਮ ਦੀ ਮੂਰਤੀ ਸਥਾਪਿਤ ਹੈ। ਉੱਥੇ ਪੂਜਾ ਪਾਠ ਵੀ ਹੋ ਰਿਹਾ ਹੈ। ਉੱਥੇ ਮੂਰਤੀ ਸਥਾਪਿਤ ਹੋ ਗਈ ਤਾਂ ਉਸ ਜਗ੍ਹਾ ‘ਤੇ ਹੁਣ ਮਸਜਿਦ ਕਿਵੇਂ ਹੋ ਸਕਦੀ ਹੈ।

ਵਸੀਮ ਨੇ ਕਿਹਾ ਕਿ ਮੁਗਲਾਂ ਨੇ ਜ਼ਬਰੀ ਉੱਥੇ ਮਸਜਦ ਬਣਾਈ ਸੀ। ਮੀਰ ਬਾਕੀ ਨੇ ਜ਼ੋਰ ਧਿੰਞਾਣੇ ਮਸਜਿਦ ਬਣਾਈ ਅਤੇ ਬਾਬਰ ਦਾ ਨਾਂਅ ਦੇ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜੋ ਨਵੀਂ ਜ਼ਮੀਨ ‘ਤੇ ਮਸਜਿਦ ਬਣਾਵਾਂਗੇ, ਉਸ ਨੂੰ ਮਸਜਿਦ-ਏ-ਅਮਨ ਨਾਂਅ ਦਿਆਂਗੇ। ਸੁਪਰੀਮ ਕੋਰਟ ਨੇ ਜੇਕਰ ਸਾਡੇ ਸੁਝਾਵਾਂ ‘ਤੇ ਧਿਆਨ ਦਿੱਤਾ ਅਤੇ ਸਾਨੂੰ ਨਵੀਂ ਜ਼ਮੀਨ ਮਿਲੀ ਤਾਂ ਅਸੀਂ ਮਸਜਦ ਦਾ ਨਾਂਅ ਕਿਸੇ ਦੇ ਨਾਂਅ ‘ਤੇ ਨਹੀਂ ਰੱਖਾਂਗੇ। ਅਸੀਂ ਹੋਰ ਫਸਾਦ ਨਹੀਂ ਚਾਹੁੰਦੇ। ਮਸਜਦ ਸ਼ਿਆ ਹੈ ਜਾਂ ਸੁੰਨੀ? ਇਸ ‘ਤੇ ਵਸੀਮ ਬੋਲੇ ਕਿ ਜਦੋਂ ਸੁੰਨੀ ਵਕਫ਼ ਬੋਰਡ ਨੇ ਰਜਿਸਟਰੇਸ਼ਨ ਨੂੰ ਹੀ ਚੁਣੌਤੀ ਦਿੱਤੀ ਹੈ ਤਾਂ ਮਸਜਿਦ ਉਨ੍ਹਾਂ ਦੀ ਕਿਵੇਂ, ਮੀਰ ਬਾਕੀ ਸ਼ੀਆ ਸੀ ਇਸ ਲਈ ਇਹ ਸ਼ਿਆ ਮਸਜਿਦ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਦਭਾਵਨਾ ਨਾਲ ਹੱਲ ਹੋਵੇ ਮੰਦਰ ਦਾ ਮੁੱਦਾ
ਸੁਪਰੀਮ ਕੋਰਟ ਨੇ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਸਬੰਧੀ ਸਾਰੀਆਂ ਧਿਰਾਂ ਨੂੰ ਤਿੰਨ ਮਹੀਨਿਆਂ ‘ਚ ਮਸਲੇ ਦਾ ਹੱਲ ਕੱਢਣ ਲਈ ਕਿਹਾ ਹੈ ਅਦਾਲਤ ਦਾ ਫੈਸਲਾ ਨਾ ਸਿਰਫ਼ ਪਰਸਥਿਤੀਆਂ ਅਨੁਸਾਰ ਢੁੱਕਵਾਂ ਹੈ ਸਗੋਂ ਇਹ ਦੇਸ਼ ਦੀ ਸਦਭਾਵਨਾ, ਸਹਿਮਤੀ ਤੇ ਮਿਲਵਰਤਣ ਭਰੀ ਸੰਸਕ੍ਰਿਤੀ ‘ਤੇ ਕੇਂਦਰਿਤ ਹੈ 1992 ‘ਚ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਤੋਂ ਬਾਦ ਦੇਸ਼ ਅੰਦਰ ਵੱਡੇ ਪੱਧਰ ‘ਤੇ ਫਿਰਕੂ ਫਸਾਦ ਹੋਏ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਦੇਸ਼ ਦੀ ਸਮੁੱਚੀ ਜਨਤਾ ਨੇ ਇਸ ਦੇ ਸ਼ਾਂਤੀਪੂਰਵਕ ਹੱਲ ‘ਤੇ ਜ਼ੋਰ ਦਿੱਤਾ

ਭਾਵੇਂ ਇਹ ਮੁੱਦਾ ਸਿਆਸੀ ਰੰਗ ਵੀ ਲੈ ਚੁੱਕਾ ਹੈ ਫਿਰ ਵੀ ਇਸ ਨਾਲ ਜੁੜੀਆਂ ਕੁਝ ਧਿਰਾਂ ਇਸ ਗੱਲ ਲਈ ਰਾਜ਼ੀ ਸਨ ਕਿ ਧਾਰਮਿਕ ਸਥਾਨਾਂ ਦੇ ਨਾਂਅ ‘ਤੇ ਦੇਸ਼ ਅੰਦਰ ਤਣਾਅ ਵਾਲੇ ਹਾਲਾਤ ਪੈਦਾ ਕਰਨੇ ਠੀਕ ਨਹੀਂ ਹਨ ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਬਾਬਰੀ ਮਸਸਿਦ ਤੇ ਰਾਮ ਮੰਦਰ ਲਈ ਅਦਾਲਤੀ ਸੁਣਵਾਈ ਤੋਂ ਬਾਦ ਆਪਸੀ ਗੱਲਬਾਤ ਤੋਂ ਕਦੇ ਵੀ ਸੰਕੋਚ ਨਹੀਂ ਕਰਦੇ ਸਨ ਅਦਾਲਤੀ ਕੈਂਪਸ ‘ਚ ਇਹ ਆਗੂ ਇਕੱਠੇ ਬੈਠ ਕੇ ਚਾਹ ਪਾਣੀ ਵੀ ਪੀਂਦੇ ਰਹੇ

ਬਾਬਰੀ ਮਸਜਿਦ ਦੇ ਸਭ ਤੋਂ ਪੁਰਾਣੇ ਮੁਦੱਈ ਹਾਸ਼ਿਮ ਅੰਸਾਰੀ ਦੀ ਮੌਤ ‘ਤੇ ਹਿੰਦੂਆਂ ਆਗੂਆਂ ਨੇ ਦੁੱਖ ਵੀ ਪ੍ਰਗਟਾਇਆ ਜੇਕਰ ਇਸ ਸਦਭਾਵਨਾ ਨੂੰ ਵੇਖਿਆ ਜਾਵੇ ਤਾਂ ਅਦਾਲਤ ਤੋਂ ਬਾਹਰ ਗੱਲਬਾਤ ਰਾਹੀਂ ਮਸਲੇ ਦੇ ਹੱਲ ‘ਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਸਿਆਸੀ ਤੇ ਸਮਾਜਿਕ ਤੌਰ ‘ਤੇ ਵੀ ਵਰਤਮਾਨ ਸਮੇਂ ‘ਚ ਮੰਦਰ ਦੇ ਮੁੱਦੇ ‘ਤੇ ਕੋਈ ਜਨਤਕ ਵਿਰੋਧ ਨਹੀਂ ਹੈ ਪਿਛਲੇ ਸਾਲਾਂ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਹਿੰਦੂ-ਸਿੱਖਾਂ ਨੇ ਮਸਜਿਦਾਂ ਦੇ ਨਿਰਮਾਣ ‘ਚ ਮੁਸਲਿਮ ਭਾਈਚਾਰੇ ਦਾ ਸਹਿਯੋਗ ਦਿੱਤਾ ਹੈ ਪੰਜਾਬ ‘ਚ ਦੇਸ਼ ਦੀ ਵੰਡ ਦੇ ਸਮੇਂ ਤੋਂ ਬੰਦ ਪਈ ਇੱਕ ਮਸਜਿਦ ਨੂੰ ਹਿੰਦੂ-ਸਿੱਖਾਂ ਨੇ ਮੁਕੰਮਲ ਕਰਵਾਇਆ ਹੈ

ਸਿਆਸੀ ਪਾਰਟੀਆਂ ਵੀ ਇਸ ਮਾਮਲੇ ‘ਚ ਕੋਈ ਨਾਜਾਇਜ਼ ਫਾਇਦਾ ਲੈਣ ਤੋਂ ਵੀ ਸੰਕੋਚ ਕਰ ਰਹੀਆਂ ਹਨ ਹੁਣ ਵੀ ਹਾਲਾਤ ਇਹ ਹਨ ਕਿ ਕੁਝ ਮੁਸਲਿਮ ਜਥੇਬੰਦੀਆਂ ਅਯੁੱਧਿਆ ਬਾਬਰੀ ਮਜਸਿਦ ਵਾਲੀ ਥਾਂ ਰਾਮ ਮੰਦਰ ਬਣਾਉਣ ਲਈ ਸਹਿਮਤ ਹਨ ਇਸ ਮੁੱਦੇ ‘ਤੇ ਲੰਮਾ ਸਮਾਂ ਲੜਾਈ ਲੜਨ ਵਾਲੀ ਭਾਜਪਾ ਵੀ ਮੰਦਰੀ ਦੀ ਉਸਾਰੀ ਲਈ ਸਹਿਮਤੀ ‘ਤੇ ਜੋਰ ਦੇ ਰਹੀ ਹੈ ‘ਹੁਣ ਮੰਦਰ ਵਹੀਂ ਬਣਾਏਂਗੇ ‘ ਦੀ ਥਾਂ ‘ਤੇ ਮੰਦਿਰ ਜ਼ਰੂਰ ਬਣਾਏਂਗੇ’ ‘ਚੋਂ ਸਹਿਮਤੀ ਦੀ ਸੁਰ ਹੀ ਵਧੇਰੇ  ਉੱਭਰਦੀ ਹੈ

ਅਦਾਲਤ ਵੱਲੋਂ ਦਿੱਤੇ ਗਏ ਸਮੇਂ ਤੇ ਸੋਚ ਦਾ ਲਾਭ ਉਠਾ ਕੇ ਮਸਲੇ ਦਾ ਹੱਲ ਕੱਢਣ ‘ਚ ਦੇਰੀ ਨਹੀਂ ਕਰਨੀ ਚਾਹੀਦੀ ਸਬੰਧਤ ਧਿਰਾਂ ਨੂੰ ਭਾਰਤੀ ਸੰਸਕ੍ਰਿਤੀ ਤੇ ਇਤਿਹਾਸਕ ਤੱਥਾਂ ਦਾ ਵਿਗਿਆਨਕ, ਨਿਰਪੱਖ ਤੇ ਖੁੱਲ੍ਹੇ ਦਿਲ ਨਾਲ ਅਧਿਐਨ ਕਰਕੇ ਕਿਸੇ ਨਤੀਜੇ ‘ਤੇ ਪਹੁੰਚਣਾ ਚਾਹੀਦਾ ਹੈ ਸਰਵ ਸੰਮਤੀ ਨਾਲ ਲਿਆ ਗਿਆ ਫ਼ੈਸਲਾ ਬੀਤੇ ਦੀ ਕੁੜੱਤਣ ਖਤਮ ਕਰੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਾਬਰੀ ਮਸਜਿਦ : ਅਡਵਾਨੀ, ਜੋਸ਼ੀ ਉਮਾ ਖਿਲਾਫ਼ ਮੁਕੱਦਮਾ ਚੱਲੇਗਾ
ਰੋਜ਼ਾਨਾ ਚੱਲੇਗੀ ਸੁਣਵਾਈ, ਦੋ ਸਾਲਾਂ ‘ਚ ਹੋਵੇਗੀ ਪੂਰੀ

ਨਵੀਂ ਦਿੱਲੀ (ਏਜੰਸੀ) । ਸੁਪਰੀਮ ਕੋਰਟ ਨੇ ਅੱਜ ਅਯੁੱਧਿਆ ‘ਚ ਵਿਵਾਦਪੂਰਨ ਢਾਂਚੇ ਨੂੰ ਢਾਹੁਣ ਦੇ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਸ੍ਰੀਮਤੀ ਉਮਾ ਭਾਰਤੀ ਸਮੇਤ 12 ਆਗੂਆਂ ਖਿਲਾਫ਼ ਅਪਰਾਧਿਕ ਸਾਜਿਸ਼ ਘੜਨ ਦਾ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ।

ਜਸਟਿਸ ਪਿਨਾਕੀ ਚੰਦਰ ਘੋਸ਼ ਤੇ ਜਸਟਿਸ ਰੋਹਿੰਗਟਨ ਐਫ ਨਰੀਮਨ ਦੀ ਬੈਂਚ ਨੇ ਇਸ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਅਪੀਲ ਕਬੂਲ ਕਰਦਿਆਂ ਇਹ ਆਦੇਸ਼ ਦਿੱਤਾ ਬੈਂਚ ਵੱਲੋਂ ਜਸਟਿਸ ਨਰੀਮਨ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਅਸੀਂ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਖਿਲਾਫ ਸੀਬੀਆਈ ਦੀ ਅਪੀਲ ਕਰਦੇ ਹਾਂ ਤੇ ਇਸ ਸਬੰਧੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹਾਂ ਅਦਾਲਤ ਨੇ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੇ ਖਿਲਾਫ਼ ਫਿਲਹਾਲ ਦੋਸ਼ ਤੈਅ ਨਾ ਕਰਨ ਦਾ ਆਦੇਸ਼ ਦਿੱਤਾ ।

ਬੈਂਚ ਨੇ ਕਿਹਾ ਕਿ ਸਿੰਘ ਰਾਜਪਾਲ ਦੇ ਸੰਵਿਧਾÎਨਕ ਅਹੁਦੇ ‘ਤੇ ਆਸੀਨ ਹਨ ਤੇ ਜਦੋਂ ਤੱਕ ਉਹ ਇਸ ਅਹੁਦੇ ਤੋਂ ਹਟ ਨਹੀਂ ਜਾਂਦੇ, ਉਦੋਂ ਤੱਕ ਉਨ੍ਹਾਂ ਖਿਲਾਫ਼ ਦੋਸ਼ ਤੈਅ ਨਹੀਂ ਕੀਤੇ ਜਾਣਗੇ ਅਡਵਾਨੀ, ਜੋਸ਼ੀ ਤੇ ਸ੍ਰੀਮਤੀ ਭਾਰਤੀ ਤੋਂ ਇਲਾਵਾ ਜਿਨਾਂ ਆਗੂਆਂ ਖਿਲਾਫ਼ ਮੁਕੱਦਮੇ ਚੱਲਣਗੇ, ਉਨ੍ਹਾਂ ‘ਚ ਭਾਜਪਾ ਵਿਧਾਇਕ ਵਿਨੈ ਕਟਿਆਰ, ਸਾਧਵੀ ਸ਼ਰਤੰਭਰਾ, ਸਤੀਸ਼ ਪ੍ਰਧਾਨ ਤੇ ਸੀ ਆਰ ਬਾਂਸਲ ਸ਼ਾਮਲ ਹਨ । ਇਸ ਮਾਮਲੇ ‘ਚ ਲਖਨਊ ਤੇ ਰਾਏਬਰੇਲੀ ਦੋਵਾਂ ਥਾਵਾਂ ‘ਤੇ ਵੱਖ-ਵੱਖ ਮੁਕੱਦਮੇ ਚੱਲ ਰਹੇ ਸਨ ।

ਲਖਨਊ ‘ਚ ਅਣਪਛਾਣੇ ਕਾਰ ਸੇਵਕਾਂ ਖਿਲਾਫ਼, ਜਦੋÎਂਕਿ ਰਾਏਬਰੇਲੀ ‘ਚ ਅਡਵਾਨੀ ਆਦਿ ਆਗੂਆਂ ਖਿਲਾਫ਼ ਮੁਕੱਦਮੇ ਚੱਲ ਰਹੇ ਹਨ ਇਨ੍ਹਾਂ ਆਗੂਆਂ ‘ਤੇ ਭੜਕਾਊ ਭਾਸ਼ਣ ਰਾਹੀਂ ਕਾਰ ਸੇਵਕਾਂ ਨੂੰ ਵਿਵਾਦਪੂਰਨ ਢਾਂਚਾ ਢਾਹੁਣ ਲਈ ਉਕਸਾਉਣ ਦੇ ਦੋਸ਼ ਹਨ ਬੈਂਚ ਨੇ ਰਾਏਬਰੇਲੀ ‘ਚ ਚੱਲ ਰਹੇ ਮੁਕੱਦਮੇ ਨੂੰ ਚਾਰ ਹਫ਼ਤਿਆਂ ਅੰਦਰ ਲਖਨਊ ਟਰਾਂਸਫਰ ਕਰਨ ਦਾ ਆਦੇਸ਼ ਦਿੱਤਾ ।

ਸੁਪਰੀਮ ਕੋਰਟ ਨੇ ਕਿਹਾ ਕਿ ਸੁਣਵਾਈ ਰੋਜ਼-ਰੋਜ਼ ਚੱਲੇਗੀ ਤੇ ਇਸ ਨੂੰ ਦੋ ਸਾਲ ‘ਚ ਪੂਰਾ ਕਰਨਾ ਪਵੇਗਾ ਸੀਬੀਆਈ ਇਹ ਯਕੀਨੀ ਕਰੇਗੀ ਕਿ ਮੁਦੱਈ ਧਿਰ ਦਾ  ਇੱਕ ਗਵਾਹ ਬਿਆਨ ਦਰਜ ਕਰਵਾਉਣ ਲਈ ਸੁਣਵਾਈ ਦੌਰਾਨ ਹੇਠਲੀ ਅਦਾਲਤ ‘ਚ ਮੌਜ਼ੂਦ ਹੋਣ ਮਾਮਲੇ ‘ਚ ਫੈਸਲਾ ਸੁਣਾਏ ਜਾਣ ਤੱਕ ਸੁਣਵਾਈ ਕਰ ਰਹੇ ਜੱਜਾਂ ਦੇ ਤਬਾਦਲੇ ਨਹੀਂ ਕੀਤੇ ਜਾਣਗੇ ।

ਅਦਾਲਤ ਨੇ ਕਿਹਾ ਕਿ ਉਸਦੇ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਇਸ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਪੱਖ ਨੂੰ ਅਜਿਹਾ ਲੱਗਦਾ ਹੈ ਕਿ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਤਾਂ ਉਸ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਛੋਟ ਹੋਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।