Week - Sach Kahoon Punjabi
Madrasa Teacher ਨਿਯੁਕਤੀ ਮਾਮਲਾ: ਸੁਣਵਾਈ ਅਗਲੇ ਹਫਤੇ
Madrasa Teacher ਨਿਯੁਕਤੀ ਮਾਮਲਾ: ਸੁਣਵਾਈ ਅਗਲੇ ਹਫਤੇ
ਮਦਰਸਾ ਪ੍ਰਬੰਧਨ ਕਮੇਟੀ ਦੀ ਅਰਜੀ ‘ਤੇ ਸੁਪਰੀਮ ਕੋਰਟ ਕਰੇਗਾ ਸੁਣਵਾਈ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਮਦਰਸਿਆਂ ‘ਚ ਅਧਿਆਪਕਾਂ ਦੀ ਨਿਯੁਕਤੀ ਦੇ ਮਾਮਲੇ ‘ਚ ਆਪਣੇ ਹਾਲੀਆ ਫੈਸਲੇ ਖਿਲਾਫ਼ ਮਦਰਸਾ ਪ੍ਰਬੰਧਨ ਕਮੇਟੀ ਦੀ ਅਰਜੀ ‘ਤੇ ਅਗਲੇ ਹਫਤੇ ਸੁਣਵਾਈ ਕਰੇਗਾ। ਸੀਨੀਅਰ ਵਕੀਲ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਮੁੱਖ ਜੱਜ ਐਸ ਏ ਬੋਬੜੇ ਦੀ ਪ੍ਰਧਾਨਗੀ ਵਾਲੀ ਬੈਚ ਦੇ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜਿਕਰ ਕੀਤਾ ਅਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਸ੍ਰੀ ਖੁਰਸ਼ੀਦ ਨੇ ਦਲੀਲ ਦਿੱਤੀ ਕਿ ਪੱਛਮੀ ਬੰਗਾਲ ਮਦਰਸਾ ਸੇਵਾ ਕਮਿਸ਼ਨ ਐਕਟ ਨਾਲ ਸਬੰਧਿਤ ਜੱਜ ਅਰੁਣਾ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਚ ਦੇ ਪਿਛਲੇ ਸੋਮਵਾਰ ਦਾ ਫੈਸਲਾ ਜੱਜ ਆਰ ਐਫ ਨਰੀਮਨ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਚ ਦੇ ਫੈਸਲੇ ਦੇ ਵਿਰੁੱਧ ਹੈ। ਸ੍ਰੀ ਖੁਰਸ਼ੀਦ ਨੇ ਇਸ ਮਾਮਲੇ ਨੂੰ ਵੱਡੇ ਬੈਚ ਦੇ ਹਵਾਲੇ ਕਰਨ ਦੀ ਮੰਗ ਕੀਤੀ। ਜੱਜ ਬੋਬੜੇ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਅਗਲੇ ਹਫਤੇ ਸੁਣਵਾਈ ਕਰੇਗਾ। Madrasa Teacher
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੀਸਰੇ ਹਫ਼ਤੇ ਬਾਜ਼ਾਰ ‘ਚ ਗਿਰਾਵਟ , ਨਿਵੇਸ਼ਕਾਂ ਨੂੰ ਚੌਕਸੀ ਵਰਤਣ ਦੀ ਸਲਾਹ
ਮੁੰਬਈ, ਏਜੰਸੀ। ਵਿਸ਼ਵਕ ਪੱਧਰ ‘ਤੇ ਰਲਿਆ-ਮਿਲਿਆ ਰੁਖ਼ ਰਹਿਣ ਦਰਮਿਆਨ ਘਰੇਲੂ ਪੱਧਰ ‘ਤੇ ਵਿਦੇਸ਼ੀ ਨਿਵੇਸ਼ਕਾਂ ਦੇ ਅਮੀਰਾਂ ‘ਤੇ ਲਗਾਏ ਗਏ ਆਇਕਰ ਅਧਿਭਾਰ ਦੇ ਦਾਇਰੇ ਵਿੱਚ ਆਉਣ ਦੇ ਦਬਾਅ ਵਿੱਚ ਜਾਰੀ ਬਿਕਵਾਲੀ ਦਾ ਰੁਖ਼ ਬੀਤੇ ਹਫ਼ਤੇ ਵੀ ਬਣਿਆ ਰਿਹਾ ਜਿਸ ਨਾਲ ਸ਼ੇਅਰ ਬਾਜ਼ਾਰ ਬਜਟ ਪੇਸ਼ ਕੀਤੇ ਜਾਣ ਦੇ ਬਾਅਦ ਤੋਂ ਲਗਾਤਾਰ ਤੀਸਰੇ ਹਫ਼ਤੇ ਗਿਰਾਵਟ ਲੈ ਕੇ ਬੰਦ ਹੋਇਆ ਹੈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੇਂਸੇਕਸ 454. 22 ਅੰਕ ਅਰਥਾਤ ਕਰੀਬ 1. 20 ਫ਼ੀਸਦੀ ਡਿੱਗ ਕੇ 38 ਹਜਾਰ ਅੰਕ ਦੇ ਮਨੋਵਿਗਿਆਨਕ ਪੱਧਰ ਤੋਂ ਹੇਠਾਂ 37882.79 ਅੰਕ ‘ਤੇ ਆ ਗਿਆ। ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 1.18 ਫ਼ੀਸਦੀ ਅਰਥਾਤ 134.95 ਅੰਕ ਉਤਰ ਕੇ 11284.30 ਅੰਕ ‘ਤੇ ਰਿਹਾ।
ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਾ ਜੋ ਰੁਖ਼ ਬਣਾ ਹੋਇਆ ਹੈ ਉਸਦੇ ਮੱਦੇਨਜਰ ਨਿਵੇਸ਼ਕਾਂ ਨੂੰ ਗਿਰਾਵਟ ਵਿੱਚ ਨਿਵੇਸ਼ ਲਈ ਤੇਜੀ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਅਜੇ ਚੌਕਸੀ ਵਰਤਦੇ ਹੋਏ ਬਾਜ਼ਾਰ ਦੀ ਚਾਲ ‘ਤੇ ਨੂੰ ਪਹਿਚਾਣਨ ਅਤੇ ਫਿਰ ਨਿਵੇਸ਼ ਕਰਨ ਦਾ ਸਮਾਂ ਹੈ। ਬਾਜ਼ਾਰ ਅਧਿਐਨ ਕਰਨ ਵਾਲੀ ਕੰਪਨੀ ਏਪਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਸਤਫਾ ਨਦੀਮ ਨੇ ਨਿਵੇਸ਼ਕਾਂ ਨੂੰ ਚੌਕਸੀ ਦੇ ਨਾਲ ਬਾਜ਼ਾਰ ਦੀ ਚਾਲ ‘ਤੇ ਨਜ਼ਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਰਤਮਾਨ ਮਾਹੌਲ ਵਿੱਚ ਖੁਦਰਾ ਨਿਵੇਸ਼ਕਾਂ ਨੂੰ ਵਿਸ਼ੇਸ਼ ਚੌਕਸੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਵਿਦੇਸ਼ੀ ਨਿਵੇਸ਼ਕ ਅਜੇ ਵੀ ਨਿਕਾਸੀ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ‘ਤੇ ਕਈ ਕਾਰਕਾਂ ਦੇ ਨਾਲ ਹੀ ਸੰਸਾਰਿਕ ਪੱਧਰ ਦੇ ਕਮਜੋਰ ਰੁਖ਼ ਦੇ ਕਾਰਨ ਬਿਕਵਾਲੀ ਹਾਵੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਅਜੇ ਜਿਸ ਪੱਧਰ ‘ਤੇ ਹੈ ਉਸ ਵਿੱਚ ਲਿਵਾਲੀ ਦੀ ਜਿਆਦਾ ਸੰਭਾਵਨਾ ਹੈ ਲੇਕਿਨ ਇਸ ਸਮੇਂ ਜ਼ਿਆਦਾਤਰ ਮੁਨਾਫਾਵਸੂਲੀ ਦੇ ਉਦੇਸ਼ ਨਾਲ ਨਿਵੇਸ਼ ਕੀਤਾ ਜਾਂਦਾ ਹੈ ਜੋ ਜਿਆਦਾ ਸਮਾਂ ਤੱਕ ਟਿਕਦਾ ਨਹੀਂ ਅਤੇ ਇਸ ਕਾਰਨ ਫਿਰ ਤੋਂ ਬਿਕਵਾਲੀ ਹੋਣ ਲੱਗਦੀ ਹੈ। ਇਸਦੇ ਮੱਦੇਨਜਰ ਖੁਦਰਾ ਨਿਵੇਸ਼ਕਾਂ ਨੂੰ ਬਾਜ਼ਾਰ ਵਿੱਚ ਚੌਕਸ ਰਹਿਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਮੁੱਖ ਸਕੱਤਰ ਟਰਾਂਸਪੋਰਟ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਫਤਾ ਭਰ ਚੱਲਣ ਵਾਲੇ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ
ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 4 ਤੋਂ 10 ਫਰਵਰੀ ਤੱਕ 30ਵਾਂ ਕੌਮੀ ਸੜਕ ਸੁਰੱਖਿਆ ਸਪਤਾਹ ਮਨਾਇਆ ਜਾਵੇਗੀ, ਜਿਸ ਦੌਰਾਨ ਸੂਬਾ ਵਾਸੀਆਂ ਨੂੰ ਸੜਕੀ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸਪਤਾਹ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਉਣ ਲਈ ਪ੍ਰਮੁੱਖ ਸਕੱਤਰ, ਟਰਾਂਸਪੋਰਟ ਕੇ ਸ਼ਿਵਾ ਪ੍ਰਸਾਦ ਵੱਲੋਂ ਅੱਜ ਇੱਥੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ‘ਚ 30ਵੇਂ ਕੌਮੀ ਸੜਕ ਸੁਰੱਖਿਆ ਸਪਤਾਹ ਮਨਾਉਣ ਲਈ ਹਫਤਾ ਭਰ ਚੱਲਣ ਵਾਲੇ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ।
ਇੱਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਦੇ ਕਮੇਟੀ ਰੂਮ ਵਿਖੇ ਹੋਈ ਮੀਟਿੰਗ ‘ਚ ਪ੍ਰਮੁੱਖ ਸਕੱਤਰ ਸ੍ਰੀ ਪ੍ਰਸਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਪਤਾਹ ਦੌਰਾਨ ਸਭ ਤੋਂ ਮਹੱਤਵਪੂਰਨ ਕੰਮ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਤੇ ਕਾਲਜਾਂ ‘ਚ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣਗੇ, ਜਿਸ ਵਿੱਚ ਟ੍ਰੈਫਿਕ ਵਿੰਗ ਵੱਲੋਂ ਸੜਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਕੇ ਉੱਥੇ ਵਧੇਰੇ ਚੌਕਸੀ ਵਰਤੀ ਜਾਵੇ, ਓਵਰ ਲੋਡਿੰਗ, ਓਵਰ ਸਪੀਡਿੰਗ, ਲਾਲ ਬੱਤੀ ਟੱਪਣ, ਸੀਟ ਬੈਲਟ ਜਾਂ ਹੈਲਮੇਟ ਤੋਂ ਬਿਨਾਂ ਵਾਹਨ ਚਲਾਉਣ ਵਾਲੇ, ਨਸ਼ਾ ਕਰਕੇ ਤੇ ਮੋਬਾਇਲ ਨਾਲ ਵਾਹਨ ਚਲਾਉਣ ਵਾਲੇ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਸਕੂਲਾਂ ਨੇੜੇ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਵਾਹਨਾਂ ‘ਤੇ ਰਿਫਲੈਕਟਰ ਲਗਾਏ ਜਾਣਗੇ, ਖਾਸ ਕਰਕੇ ਖੰਡ ਮਿੱਲਾਂ ਦੇ ਬਾਹਰ ਗੰਨਾ ਲਿਆਉਣ ਵਾਲੀਆਂ ਟਰਾਲੀਆਂ ਨੂੰ ਕਵਰ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਨਾਲ ਅਮਰਿੰਦਰ ਦੀ 40 ਮਿੰਟ ਲੰਬੀ ਚੱਲੀ ਮੀਟਿੰਗ, ਕਈ ਮੁੱਦਿਆਂ ‘ਤੇ ਹੋਈ ਗੱਲਬਾਤ
ਚੰਡੀਗੜ੍ਹ। ਮੰਤਰੀ ਬਣਨੋਂ ਰਹਿ ਗਏ ਪੰਜਾਬ ਦੇ ਵਿਧਾਇਕਾਂ ਦੀਆਂ ਗੱਡੀਆਂ ਨੂੰ ਝੰਡੀਆਂ ਅਗਲੇ ਇੱਕ ਹਫ਼ਤੇ ਦੌਰਾਨ ਹੀ ਲੱਗ ਜਾਣਗੀਆਂ, ਕਿਉਂਕਿ ਰਾਹੁਲ ਗਾਂਧੀ ਨੇ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਸਬੰਧੀ ਹਾਮੀ ਭਰ ਦਿੱਤੀ ਹੈ ਅਤੇ ਇਸ ਸਬੰਧੀ ਵਿਧਾਇਕਾਂ ਦੀ ਸੂਚੀ ਵੀ ਮੰਗ ਲਈ ਹੈ ਕਿ ਉਹ ਕਿਹੜੇ-ਕਿਹੜੇ ਵਿਧਾਇਕ ਨੂੰ ਕਿੱਥੇ ਚੇਅਰਮੈਨ ਲਾਉਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਹਾਈ ਕਮਾਂਡ ਆਪਣਾ ਫੈਸਲਾ ਲਵੇਗੀ।
ਪੰਜਾਬ ਦੇ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਦੀ ਵੰਡ ਵੀ ਜਾਤੀ ਅਧਾਰਿਤ ਹੋਵੇਗੀ ਤਾਂ ਕਿ ਹਰ ਜਾਤੀ ਜਾਂ ਫਿਰ ਧਰਮ ਨਾਲ ਸਬੰਧਿਤ ਵਿਧਾਇਕ ਨੂੰ ਚੇਅਰਮੈਨੀ ਦੀ ਵੰਡ ਵਿੱਚ ਥਾਂ ਮਿਲ ਸਕੇ। ਰਾਹੁਲ ਗਾਂਧੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਵੀ ਜਾਤ ਜਾਂ ਫਿਰ ਧਰਮ ਦੇ ਨੁਮਾਇੰਦੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਹਨ।
ਇਹ ਫੈਸਲਾ ਦਿੱਲੀ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ।  ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਅਮਰਿੰਦਰ ਸਿੰਘ ਦੀ ਲਗਭਗ 40 ਮਿੰਟ ਮੁਲਾਕਾਤ ਹੋਈ ਹੈ, ਜਿਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲੇ ਦੀ ਇੰਚਾਰਜ ਆਸ਼ਾ ਕੁਮਾਰ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਅਮਰਿੰਦਰ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ  ਕੋਈ ਹੋਂਦ ਨਹੀਂ ਹੈ ਅਤੇ ਇਹ ਪੂਰੀ ਤਰਾਂ ਬੇਜਾਨ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਉਨਾਂ ਆਖਿਆ ਕਿ ਕੌਮੀ ਹਲਾਤਾਂ ਅਤੇ ਚੋਣ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਨਾਲ ਗਠਜੋੜ ਦਾ ਫੈਸਲਾ ਕਾਂਗਰਸ ਹਾਈਕਮਾਂਡ ਵੱਲੋਂ ਲਿਆ ਜਾਵੇਗਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਉਸ ਅਨੁਸਾਰ ਚੱਲਿਆ ਜਾਵੇਗਾ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟ  ਕੀਤਾ ਕਿ ਕਾਂਗਰਸ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚੋਂ 13 ਦੀਆਂ 13 ਸੀਟਾਂ ‘ਤੇ ਜਿੱਤ ਹਾਸਲ ਕਰੇਗੀ ਅਤੇ ਜਿੱਤਣ ਵਾਲੇ ਉਮੀਦਵਾਰਾਂ ਦੀ ਪਾਰਟੀ ਵੱਲੋਂ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਬਾਰੇ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ।
ਮੰਤਰੀ ਮੰਡਲ ਵਿਚ ਸੰਭਵੀ ਰੱਦੋ-ਬਦਲ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨਾਲ ਅੱਜ ਦੀ ਮੀਟਿੰਗ ਦੌਰਾਨ ਮੰਤਰੀਆਂ ਦੇ ਵਿਭਾਗ ਬਦਲਣ ਬਾਰੇ ਕੋਈ ਵੀ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ।
ਕਰਤਾਰਪੁਰ ਲਾਂਘੇ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਪਾਸੇ ਪਹਿਲਾਂ ਹੀ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਹਨ ਪਰ ਭਾਰਤੀ ਪੰਜਾਬ ਵਿਚ ਅਜੇ ਵਿਕਾਸ ਕੰਮ ਸ਼ੁਰੂ ਕੀਤੇ ਜਾਣੇ ਹਨ। ਇਮਾਰਤੀ ਬੁਨਿਆਦੀ ਢਾਂਚੇ ਦੇ ਵਾਸਤੇ ਜ਼ਮੀਨ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਨੂੰ ਕੇਂਦਰ ਤੋਂ ਅਜੇ ਕੋਈ ਵੀ ਫੰਡ ਪ੍ਰਾਪਤ ਨਹੀਂ ਹੋਇਆ।
ਇੱਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਕੈਬਨਿਟ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਦੇ ਮੌਕੇ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਮੰਤਰੀ, ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਗੈਰ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਉੱਥੇ ਆਪਣੀ ਨਿੱਜੀ ਹੈਸੀਅਤ ਵਿਚ ਗਏ ਸਨ ਪਰ ਇਸ ਵਾਸਤੇ ਉਨ੍ਹਾਂ ਨੂੰ ਉਹਨਾਂ ਨੇ ਆਗਿਆ ਦਿੱਤੀ ਸੀ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਨੇ ਸਿੱਧੂ ਨੂੰ ਉੱਥੇ ਨਾ ਜਾਣ ਦੀ ਸਲਾਹ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਜ਼ ਦੀ ਕਮਾਈ 9 ਕਰੋੜ
ਨਵੀਂ ਦਿੱਲੀ (ਏਜੰਸੀ)। ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰ ‘2.0’ ਨੇ ਵਧੀਆ ਸੱਤ ਦਿਨ ਗੁਜਾਰੇ ਹਨ। ਟਿਕਟ ਖਿਡ਼ਕੀ ਉੱਤੇ ਜੱਮ ਕੇ ਪੈਸਾ ਬਰਸ ਰਿਹਾ ਹੈ। ਬੁੱਧਵਾਰ ਨੂੰ ਵੀ ਇਸ ਨੂੰ 9.50 ਕਰੋਡ਼ ਰੁਪਏ ਮਿਲੇ। ਮੰਗਲਵਾਰ ਨੂੰ ਇਸ ਨੂੰ 11.50 ਕਰੋਡ਼ ਰੁਪਏ ਮਿਲੇ ਸਨ। ਸੋਮਵਾਰ ਇਸ ਫਿਲਮ ਨੇ 13.75 ਕਰੋਡ਼ ਰੁਪਏ ਦੀ ਕਮਾਈ ਹੋਈ ਸੀ। ਕੰਮਕਾਜੀ ਦਿਨ ਇੰਨੀ ਕਮਾਈ ਹੋਣਾ ਅੱਛਾ ਹੈ। ਉਮੀਦ ਹੈ ਕਿ ਫਿਲਮ ਲੰਮੀ ਚੱਲੇਗੀ। ਫਿਲਹਲਾ ਹਿੰਦੀ ਵਿਚ ਇਸ ਦੀ ਕੁਲ ਕਮਾਈ 132 ਕਰੋਡ਼ ਰੁਪਏ ਹੋ ਗਈ।
ਸ਼ੁੱਕਰਵਾਰ ਦੀ ਕਮਾਈ 17.50 ਕਰੋਡ਼ ਰੁਪਏ ਰਹੀ। ਸ਼ਨੀਵਾਰ ਨੂੰ ਇਸ ਨੂੰ 24 ਕਰੋਡ਼ ਰੁਪਏ ਹਾਸਲ ਹੋਏ। ਸੰਡੇ ਨੂੰ ਕਮਾਲ ਹੋਇਆ ਅਤੇ ਇਸ ਨੂੰ 34 ਕਰੋਡ਼ ਰੁਪਏ ਮਿਲੇ। ਚਾਰ ਦਿਨ ਲੰਮਾ ਵੀਕੇਂਡ ਇਸ ਨੂੰ 95 ਕਰੋਡ਼ ਰੁਪਏ ਦੇ ਗਿਆ। ਦੱਸ ਦਈਏ ਕਿ ਇਹ ਫਿਲਮ ਭਾਰਤ ਵਿਚ ਬਣੀ ਸਭ ਤੋਂ ਮਹਿੰਗੀ ਫਿਲਮ ਹੈ। ਇਸ ‘ਤੇ 500 ਕਰੋਡ਼ ਰੁਪਏ ਖਰਚ ਕੀਤੇ ਗਏ ਹਨ। ਅਜਿਹੇ ਵਿਚ ਨਿਰਮਾਤਾ ਚਾਅ ਰਹੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਰਕਮ ਰਿਲੀਜ਼ ਤੋਂ ਪਹਿਲਾਂ ਹੀ ਹਾਸਲ ਕਰ ਲਈ ਜਾਵੇ। ਉਹ ਫਿਲਮ ਲਈ ਮਾਹੌਲ ਬਣਾਉਣ ਵਿਚ ਸਫਲ ਵੀ ਹੋਏ ਹਨ। ਖਾਸ ਤੌਰ ਉੱਤੇ ਪਿਛਲੇ 10 ਦਿਨ ਵਿਚ ਇਹ ਖੂਬ ਚਰਚਾ ਵਿਚ ਹੈ। ਇਸ ਨੂੰ ਏਏ ਫਿਲਮ ਨੇ ਰਿਲੀਜ਼ ਕੀਤਾ ਹੈ ਅਤੇ 4000 ਤੋਂ ਜ਼ਿਆਦਾ ਸਕਰੀਨ ਮਿਲੀ ਹੈ। 17 ਆਈਮੈਕਸ 3ਡੀ ਸਕਰੀਨ ਉੱਤੇ ਵੀ ਇਸ ਨੂੰ ਲਗਾਇਆ ਗਿਆ ਹੈ।
ਅਕਸ਼ੈ ਕੁਮਾਰ ਦੀ ਕੋਈ ਫਿਲਮ ਇਨ੍ਹੇ ਵੱਡੇ ਪੈਮਾਨੇ ਉੱਤੇ ਰਿਲੀਜ਼ ਨਹੀਂ ਹੋਈ ਹੈ। ਹਿੰਦੀ ਇਲਾਕੇ ਵਿਚ ਹੀ ਪਹਿਲੇ ਦਿਨ ਦੀ ਕਮਾਈ ਜੇਕਰ 30 ਕਰੋਡ਼ ਰੁਪਏ ਹੁੰਦੀ ਤਾਂ ਅਕਸ਼ੈ ਲਈ ਇਹ ਰਿਕਾਰਡ ਹੁੰਦਾ। ਹਲੇ ਤੱਕ ਕਰੀਬ 370 ਕਰੋਡ਼ ਦੀ ਵਸੂਲੀ ਤਮਾਮ ਅਧਿਕਾਰ ਵੇਚ ਕਰ ਹੋ ਗਈ ਹੈ। ਹਲੇ ਪੂਰੀ ਵਸੂਲੀ ਨਹੀਂ ਹੋਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸਿਨੇਮਾਘਰਾਂ ਤੋਂ ਸੱਤ ਦਿਨ ਵਿਚ ਪੂਰੀ ਲਾਗਤ ਨਿਕਲ ਆਵੇਗੀ। ਦੱਸ ਦਈਏ ਕਿ ਇਸ ਨੂੰ ਹਿੰਦੀ ਇਲਾਕੇ ਵਿਚ ‘ਬਾਹੂਬਲੀ 2’ ਤੋਂ ਜ਼ਿਆਦਾ ਸਕਰੀਨ ਮਿਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕਾਰਵਾਂ-ਏ-ਅਮਨ ਬੱਸ ਸੇਵਾ ਇੱਕ ਹਫਤੇ ਬਾਅਦ ਫਿਰ ਸ਼ੁਰੂ
23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਹੋਈ ਰਵਾਨਾ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜੱਫਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਅਹਿਤੀਆਤਨ ਪਿਛਲੇ ਹਫ਼ਤੇ ਤੋਂ ਮੁਲਤਵੀ ਰਹਿਣ ਤੋਂ ਬਾਅਦ ਸੋਮਵਾਰ ਨੂੰ ਬਹਾਲ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਹਫ਼ਤਾਵਾਰੀ ਬੱਸ 23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਪੀਓਕੇ ਲਈ ਨਿੱਕਲ ਚੁੱਕੀ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੇਖਾ ਦੀ ਇਸ ਪਾਸੇ ਅੰਤਿਮ ਭਾਰਤੀ ਫੌਜ ਚੌਂਕੀ ਕਾਮਨ ਚੌਂਕੀ ਤੋਂ ਰਵਾਨਾ ਹੋਣ ਲਈ ਬੱਸ ‘ਚ ਹੋਰ ਯਾਤਰੀ ਓਰੀ ਦੇ ਟ੍ਰੇਡ ਫੈਸੀਲਿਟੇਸ਼ਨ ਸੈਂਟਰ (ਟੀਆਰਸੀ) ਤੋਂ ਬੈਠਣਗੇ। (Karwan-E-Aman)
ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਦੂਜੇ ਪਾਸੇ ਬੱਸ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੀ ਸੰਖਿਆ ਦੁਪਹਿਰ ‘ਚ ਪਤਾ ਲੱਗੇਗੀ। ਇਸੇ ਤਰ੍ਹਾਂ ਪੀਓਕੇ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦਾ ਪਤਾ ਸ਼ਾਮ ਨੂੰ ਚੱਲੇਗਾ। ਕਾਰਵਾਂ-ਏ-ਅਮਨ ਬੱਸ ਪਿਛਲੇ ਸੋਮਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਰੱਦ ਕਰ ਦਿੱਤੀ ਗਈ ਸੀ। ਉਸ ਦਿਨ ਕਸ਼ਮੀਰ ਘਾਟੀ ਦੇ ਕੁਝ ਖੇਤਰਾਂ ਸਮੇਤ ਰਾਜ ‘ਚ ਚਾਰ ਗੇੜਾਂ ਵਾਲੀਆਂ ਚੋਣਾਂ ਦਾ ਪਹਿਲੇ ਗੇੜ ਦਾ ਮਤਦਾਨ ਹੋ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਪ ਰਾਹੀਂ ਕੋਈ ਵੀ ਪੌਦਾ ਲੈ ਸਕਦਾ ਐ ਮੁਫ਼ਤ, ਇੱਕ ਕਲਿਕ ਨਾਲ ਦੇ ਸਕਦੇ ਹਨ ਆਰਡਰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜੰਗਲਾਤ ਵਿਭਾਗ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੀ ਗਈ ‘ਆਈ ਹਰਿਆਲੀ’ ਐਪ ਨੇ ਆਪਣਾ ਜਾਦੂ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਈ ਹਰਿਆਲੀ ਨਾਂਅ ਤੋਂ ਸ਼ੁਰੂ ਹੋਈ ਇਸ ਐਪ ਰਾਹੀਂ 7 ਦਿਨਾਂ ਦੌਰਾਨ 1 ਲੱਖ 10 ਹਜ਼ਾਰ ਲੋਕਾਂ ਨੇ ਪੌਦਿਆਂ ਦਾ ਆਰਡਰ ਦਿੰਦੇ ਹੋਏ 7 ਲੱਖ ਤੋਂ ਜ਼ਿਆਦਾ ਪੌਦਿਆਂ ਦੀ ਸਪਲਾਈ ਲੈ ਲਈ ਹੈ, ਇਹ 7 ਲੱਖ ਪੌਦੇ 60 ਹਜ਼ਾਰ ਲੋਕਾਂ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ 50 ਹਜ਼ਾਰ ਆਮ ਲੋਕਾਂ ਨੂੰ ਜਲਦ ਹੀ ਪੌਦਿਆਂ ਦੀ ਸਪਲਾਈ ਦੇ ਦਿੱਤੀ ਜਾਵੇਗੀ, ਜਿਹੜੀ ਕਿ ਲਗਭਗ 5 ਲੱਖ ਦੇ ਨੇੜੇ ਬਣਦੀ ਹੈ।
ਪੰਜਾਬ ਦੀ ਜਨਤਾ ਪਹਿਲੀ ਵਾਰ ਕਿਸੇ ਸਰਕਾਰੀ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਐਪ ਦਾ ਇਨਾ ਜ਼ਿਆਦਾ ਫਾਇਦਾ ਚੁੱਕ ਰਹੀ ਹੈ, ਨਹੀਂ ਤਾਂ ਸਰਕਾਰੀ ਐਪ ਜਾਂ ਫਿਰ ਵੈਬਸਾਈਟ ਕੁਝ ਦਿਨਾਂ ਬਾਅਦ ਹੀ ਚਿੱਟਾ ਹਾਥੀ ਸਾਬਤ ਹੁੰਦੇ ਹੋਏ ਬੰਦ ਹੋਣ ਦੇ ਕੰਢੇ ਪੁੱਜ ਜਾਂਦੀ ਹੈ ਪਰ ਆਈ ਹਰਿਆਲੀ ਐਪ ਲਗਾਤਾਰ ਨਤੀਜੇ ਦੇ ਰਹੀ ਹੈ ਜਾਣਕਾਰੀ ਅਨੁਸਾਰ ‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ ਘਰ ਵਿੱਚ ਘੱਟ ਤੋਂ ਘੱਟ 1 ਪੌਦਾ ਲਗਾਉਣ ਦੇ ਮਕਸਦ ਨਾਲ ਪਿਛਲੇ ਦਿਨੀਂ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇੱਕ ਐਪ ਜਾਰੀ ਕੀਤੀ ਗਈ ਸੀ, ਜਿਸ ਰਾਹੀਂ ਆਮ ਲੋਕਾਂ ਘਰ ਬੈਠੇ ਹੀ ਹੋਰ ਪ੍ਰੋਡਕਟਾ ਵਾਂਗ ਪੌਦੇ ਦਾ ਵੀ ਆਰਡਰ ਦੇ ਸਕਦੇ ਹਨ।
1 ਲੱਖ 10 ਹਜ਼ਾਰ ਲੋਕ ਦੇ ਚੁੱਕੇ ਹਨ ਪੌਦਿਆਂ ਦਾ ਆਰਡਰ, 60 ਹਜ਼ਾਰ ਲੋਕ ਲੈ ਚੁੱਕੇ ਹਨ ਸਪਲਾਈ
ਇਸ ਐਪ ਤੋਂ ਪਹਿਲਾਂ ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਹੜੀ ਥਾਂ ‘ਤੇ ਪੌਦੇ ਦੀ ਸਰਕਾਰੀ ਨਰਸਰੀ ਵੀ ਜਾਂ ਫਿਰ ਨਹੀਂ ਹੈ ਅਤੇ ਜੇਕਰ ਸਰਕਾਰੀ ਨਰਸਰੀ ਹੈ ਤਾਂ ਉਥੇ ਕਿਹੜਾ-ਕਿਹੜਾ ਪੌਦਾ ਮੌਜੂਦ ਹੈ।  ਜੰਗਲਾਤ ਵਿਭਾਗ ਵਲੋਂ ਜਾਰੀ ਕੀਤੀ ਗਈ ਐਪ ਰਾਹੀਂ ਹਰ ਕੋਈ ਆਪਣੇ ਇਲਾਕੇ ਨਰਸਰੀ ਦਾ ਪਤਾ ਲਗਾਉਂਦੇ ਹੋਏ ਪੌਦੇ ਦੀ ਮੌਜੂਦਗੀ ਬਾਰੇ ਵੀ ਪਤਾ ਕਰ ਸਕਦਾ ਹੈ। ਇਸ ਐਪ ਰਾਹੀਂ ਹਰ ਤਰਾਂ ਦੀ ਜਾਣਕਾਰੀ ਮਿਲਣ ਦੇ ਕਾਰਨ ਆਮ ਲੋਕਾਂ ਨੇ ਵੀ ਜੰਮ ਕੇ ਪੌਦਿਆ ਦੀ ਖਰੀਦਾਰੀ ਕੀਤੀ ਹੈ।  ਪਿਛਲੇ 1 ਹਫ਼ਤੇ ਦੌਰਾਨ ਹੀ 7 ਲੱਖ ਤੋਂ ਜਿਆਦਾ ਪੌਦੇ ਵਿਕ ਚੁੱਕੇ ਹਨ, ਜਦੋਂ ਕਿ 5 ਲੱਖ ਤੋਂ ਜਿਆਦਾ ਆਰਡਰ ਆਇਆ ਹੋਇਆ ਹੈ। ਇਹ ਪੌਦੇ ਹਰ ਕਿਸੇ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ ਅਤੇ ਇੱਕ ਵਿਅਕਤੀ 25 ਪੌਦੇ ਤੱਕ ਮੁਫ਼ਤ ਲੈ ਸਕਦਾ ਹੈ।
ਲੋਕਾਂ ਦਾ ਰਿਸਪਾਂਸ ਦੇਖ ਕੇ ਹੋਈ ਐ ਸੰਤੁਸ਼ਟੀ : ਸਾਧੂ ਸਿੰਘ
ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਲੋਕਾਂ ਦਾ ਜਿੰਨਾ ਰਿਸਪਾਂਸ ਹੁੰਗਾਰਾ ਮਿਲ ਰਿਹਾ ਹੈ, ਉਹ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਕਿਉਂਕਿ ਪਹਿਲਾਂ ਵਿਭਾਗ ਦੇ ਅਧਿਕਾਰੀ ਲੱਖ ਕੋਸ਼ਿਸ਼ ਕਰਕੇ ਵੀ ਇੱਕ ਹਫ਼ਤੇ ਵਿੱਚ 7 ਲੱਖ ਪੌਦੇ ਨਹੀਂ ਆਮ ਲੋਕਾਂ ਵਿੱਚ ਵੰਡ ਸਕਦੇ ਸਨ ਪਰ ਇਸ ਐਪ ਰਾਹੀਂ 7 ਦਿਨਾਂ ਵਿੱਚ 7 ਲੱਖ ਪੌਦੇ ਦਿੱਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਇਸੇ ਐਪ ਰਾਹੀਂ 30 ਤੋਂ 3 ਲੱਖ ਪੌਦੇ ਦੀ ਸਪਲਾਈ ਦੇਣ ਦਾ ਉਹ ਟਾਰਗੈਟ ਲੈ ਕੇ ਚੱਲ ਰਹੇ ਹਨ, ਜਿਹੜਾ ਕਿ ਆਸਾਨੀ ਨਾਲ ਪੂਰਾ ਹੋ ਜਾਵੇਗਾ। ਜਿਸ ਦਾ ਫਾਇਦਾ ਪੰਜਾਬ ਭਰ ਨੂੰ ਹੋਵੇਗਾ, ਕਿਉਂਕਿ ਘਰ-ਘਰ ਹਰਿਆਲੀ ਨਾਲ ਹੀ ਘਰ-ਘਰ ਖ਼ੁਸ਼ਹਾਲੀ ਆ ਸਕਦੀ ਹੈ।
ਨਸ਼ਿਆਂ ਖ਼ਿਲਾਫ਼ ਹਫ਼ਤਾ ਭਰ ਪੰਜਾਬੀ ਕਰਨਗੇ ਪ੍ਰਦਰਸ਼ਨ
ਕਾਲੇ ਕੱਪੜੇ ਪਾ ਕੇ ਨਸ਼ੇ ਖ਼ਿਲਾਫ਼ ਚੱਲੇਗੀ ਪੰਜਾਬ ਭਰ ‘ਚ ਮੁਹਿੰਮ, ਹੋਣਗੇ ਪ੍ਰਦਰਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਚਿੱਟੇ ਖ਼ਿਲਾਫ਼ ‘ਕਾਲਾ ਹਫ਼ਤਾ’, ਪੰਜਾਬ ‘ਚ ਤੇਜ਼ੀ ਨਾਲ ਪੰਜਾਬੀਆਂ ਨੂੰ ਖਾ ਰਹੇ ਨਸ਼ੇ ਖ਼ਿਲਾਫ਼ ਇਹ ਕੁਝ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਇੱਕ ਛੋਟੀ ਜਿਹੀ ਮੁਹਿੰਮ ਕੁਝ ਹੀ ਘੰਟੇ ਵਿੱਚ ਪੰਜਾਬ ਭਰ ਦੀ ਮੁਹਿੰਮ ਬਣ ਗਈ ਹੈ। ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਹਰ ਕੋਨੇ ਵਿੱਚ ਫੈਲੀ ਇਸ ਕਾਲੇ ਹਫ਼ਤੇ ਦੀ ਮੁਹਿੰਮ ਵਿੱਚ ਹੁਣ ਤੱਕ ਲੱਖਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਲਈ ਆਪਣੀ ਹਾਮੀ ਭਰ ਦਿੱਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਹਿੰਮ ਨੂੰ ਨਾ ਹੀ ਕੋਈ ਲੀਡ ਕਰ ਰਿਹਾ ਹੈ ਅਤੇ ਨਾ ਹੀ ਕਿਸੇ ਦੀ ਅਗਵਾਈ ਹੇਠ ਹੋ ਰਹੀ ਹੈ ਜਿਸ ਕਾਰਨ ਇਹ ਮੁਹਿੰਮ ਹਰ ਪੰਜਾਬੀ ਦੀ ਆਪਣੀ ਮੁਹਿੰਮ ਬਣਨ ਕਾਰਨ ਇੰਨੇ ਵੱਡੇ ਪੱਧਰ ‘ਤੇ ਤੇਜ਼ੀ ਫੜ ਲਈ ਹੈ।
ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ 1 ਜੁਲਾਈ ਤੋਂ 7 ਜੁਲਾਈ ਤੱਕ ਪੰਜਾਬ ਭਰ ਵਿੱਚ ਮਨਾਇਆ ਜਾਵੇਗਾ, ਜਿਸ ਵਿੱਚ ਹਰ ਪੰਜਾਬੀ ਇਹਨਾਂ 7 ਦਿਨਾਂ ਵਿੱਚ ਆਪਣਾ ਕੰਮਕਾਜ ਕਰਦੇ ਹੋਏ ਸਿਰਫ਼ ਕਾਲੇ ਕੱਪੜੇ ਪਾ ਕੇ ਆਪਣਾ ਵਿਰੋਧ ਜ਼ਾਹਰ ਕਰਨਗੇ। ਹਫ਼ਤਾ ਭਰ ਕਾਲੇ ਕੱਪੜੇ ਪਾਉਣ ਦੇ ਨਾਲ ਹੀ ਪੰਜਾਬ ਸਰਕਾਰ ਅਤੇ ਪੁਲਿਸ ‘ਤੇ ਜੋਰ ਪਾਇਆ ਜਾਏਗਾ ਕਿ ਉਹ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ। ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ਰਾਹੀਂ ਬੀਤੀ 25 ਜੂਨ ਨੂੰ ਸ਼ੁਰੂ ਕੀਤਾ ਗਿਆ, ਜਿਹੜੀ ਕਿ ਅਗਲੇ 24 ਘੰਟੇ ਵਿੱਚ ਹੀ ਪੂਰੇ ਪੰਜਾਬ ਵਿੱਚ ਫੈਲ ਗਈ।
ਕੁਝ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਕੁਝ ਹੀ ਘੰਟਿਆਂ ‘ਚ ਬਣ ਗਈ ਪੰਜਾਬ ਦੀ ਮੁਹਿੰਮ
ਇਸ ਮੁਹਿੰਮ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਖੁਫੀਆ ਤੰਤਰ ਵੀ ਕਾਫ਼ੀ ਜਿਆਦਾ ਪਰੇਸ਼ਾਨੀ ਵਿੱਚ ਆ ਗਿਆ ਹੈ, ਕਿਉਂਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲਿਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦਾ ਮਕਸਦ ਜਾਣਨ ਲਈ ਖੁਫ਼ੀਆ ਏਜੰਸੀਆਂ ਨੇ ਮੰਗਲਵਾਰ ਸਾਰਾ ਦਿਨ ਆਪਣੀ ਪੂਰੀ ਵਾਹ ਲਾਈ ਹੋਈ ਸੀ। ਹਾਲਾਂਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲੇ ਇੱਕ ਵਕੀਲ ਹਾਕਮ ਸਿੰਘ ਅਤੇ ਆਈ.ਟੀ.ਆਈ. ਕਾਰਕੁਨ ਪਰਵਿੰਦਰ ਕਿਤਨਾ ਵੱਲੋਂ ਇਸ ਮੁਹਿੰਮ ਨੂੰ ਗੈਰ ਸਿਆਸੀ ਕਰਾਰ ਦਿੰਦੇ ਹੋਏ ਪੰਜਾਬ ਦੀ ਮੁਹਿੰਮ ਕਰਾਰ ਦਿੱਤਾ ਹੋਇਆ ਹੈ ਅਤੇ ਇਸ ਲਈ ਕਿਸੇ ਵੀ ਸਿਆਸੀ ਪਾਰਟੀ ਦੀ ਨਾ ਹੀ ਮਦਦ ਮੰਗੀ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੂੰ ਇਸ ਵਿੱਚ ਦਖਲ ਦੇਣ ਲਈ ਕਿਹਾ ਗਿਆ ਹੈ।