Akali - Sach Kahoon Punjabi
ਸੁਖਦੇਵ ਢੀਂਡਸਾ ਦੇ ਫੈਸਲੇ ਨੇ ਨਵੇਂ ਹਲਾਤ ਬਣਾਏ
ਗੁਰਪ੍ਰੀਤ ਸਿੰਘ/ ਸੰਗਰੂਰ। ਅੰਮ੍ਰਿਤਸਰ ਵਿਖੇ ਰਾਜ ਸਭਾ ਮੈਂਬਰ ਤੇ ਮਾਲਵੇ ਦੇ ਮੋਹਰੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਨਾਲੋਂ ਤੋੜ ਵਿਛੋੜਾ ਕਰਕੇ ਅਕਾਲੀ ਦਲ ਟਕਸਾਲੀਆਂ ਦੇ ਪਾਲੇ ਵਿੱਚ ਜਾਣ ਕਰਕੇ ਸੰਗਰੂਰ ਤੇ ਬਰਨਾਲਾ ਜਿਲ੍ਹਿਆਂ ਦੇ ਅਕਾਲੀ ਆਗੂ ਸ਼ਸ਼ੋਪੰਜ ਵਿੱਚ ਪੈ ਗਏ ਹਨ ਉਹਨਾਂ ਨੂੰ ਕੁਝ ਸੁਝ ਨਹੀਂ ਰਿਹਾ ਉਹ ਕਿਧਰ ਜਾਣ ਢੀਂਡਸਾ ਪਰਿਵਾਰ ਦਾ ਜ਼ਿਆਦਾ ਅਧਾਰ ਇਹਨਾਂ ਦੋਵਾਂ ਜ਼ਿਲ੍ਹਿਆਂ ‘ਚ ਹੀ ਜ਼ਿਆਦਾ ਹੈ।
ਜ਼ਿਲ੍ਹਾ ਸੰਗਰੂਰ ਦੇ ਕਈ ਅਕਾਲੀ ਆਗੂਆਂ ਨਾਲ ਇਸ ਬਾਬਤ ਗੱਲ ਬਾਤ ਕੀਤੀ ਤਾਂ ਉਹਨਾਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੇ ਸੀਨੀਅਰ ਆਗੂ ਨਾਲ ਖੜਨਗੇ ਜਾਂ ਉਹ ਅਕਾਲੀ ਦਲ ਬਾਦਲ ਨਾਲ ਦੂਜੇ ਪਾਸੇ ਢੀਂਡਸਾ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਉਹ ਹੁਣ ਬਾਦਲ ਦਲ ਦਾ ਕਿਤੇ ਵੀ ਸਾਥ ਨਹੀਂ ਦੇਣਗੇ।  ਉਨ੍ਹਾਂ ਸਟੇਜ ‘ਤੇ ਬੋਲਦਿਆਂ ਸਿੱਧਾ ਆਖਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੇ ਥਾਂ ‘ਤੇ ਆਉਣਾ ਪਿਆ ਸੀ ਤਾਂ ਉਹਨਾਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸਮੁੱਚੀ ਪਾਰਟੀ ਨੂੰ ਕਹਿ ਦਿੱਤਾ ਸੀ।ਕਿ ਸੁਖਬੀਰ ਨੂੰ ਇਸ ਹਾਰ ਪਿੱਛੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ।
ਪਰ ਉਹਨਾਂ ਦੀ ਗੱਲ ਨਾ ਸੁਖਬੀਰ ਨੇ ਮੰਨੀ ਤੇ ਨਾ ਹੀ ਪਰਕਾਸ਼ ਸਿੰਘ ਬਾਦਲ ਨੇ ਢੀਂਡਸਾ ਦੇ ਅਪਣਾਏ ਇਸ ਗਰਮ ਰੁਖ਼ ਕਾਰਨ ਜ਼ਿਲ੍ਹੇ ਵਿੱਚ ਕੋਈ ਅਕਾਲੀ ਆਗੂ ਸਾਹ ਨਹੀਂ ਕੱਢ ਰਿਹਾ ਸਿਰਫ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਸਿਰਫ ਇਹ ਆਖਿਆ ਸੀ ਕਿ ਕੋਈ ਪਾਰਟੀ ਵਰਕਰ ਟਕਸਾਲੀਆਂ ਦੀ ਕਾਨਫਰੰਸ ਵਿੱਚ ਨਹੀਂ ਜਾਵੇਗਾ ਇਸ ਤੋਂ ਇਲਾਵਾ ਕਿਸੇ ਆਗੂ ਦਾ ਖੁੱਲ੍ਹ ਕੇ ਕੋਈ ਬਿਆਨ ਨਹੀਂ ਆਇਆ ਇੱਕ ਅਕਾਲੀ ਆਗੂ ਜਿਹੜੇ ਸਾਬਕਾ ਵਿਧਾਇਕ ਵੀ ਰਹੇ ਨੇ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਖੁਦ ਦੁਚਿੱਤੀ ਵਿੱਚ ਹਨ।
ਕਿ ਅੱਗੇ ਕੀ ਕਰਨ ਪਰ ਉਨ੍ਹਾਂ ਨੇ ਇਹ ਵੀ ਕਿਹਾ ਉਹ ਢੀਂਡਸਾ ਸਾਹਬ ਨੂੰ ਮਿਲ ਕੇ ਸਮਝਾਉਣ ਦਾ ਯਤਨ ਕਰਨਗੇ ਇੱਕ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਪਾਰਟੀ ਨਾਲ ਖੜ੍ਹਣਗੇ ਉਨ੍ਹਾਂ ਕਿਹਾ ਕਿ ਪਾਰਟੀਆਂ ਵਿੱਚ ਗੁੱਸੇ-ਗਿਲੇ ਚਲਦੇ ਰਹਿੰਦੇ ਨੇ ਸਭ ਕੁਝ ਠੀਕ ਹੋ ਜਾਵੇਗਾ।
10 ‘ਚੋਂ 2 ਸ਼੍ਰੋਮਣੀ ਕਮੇਟੀ ਮੈਂਬਰ ਗਏ ਢੀਂਡਸਾ ਨਾਲ
ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਆਗੂਆਂ ‘ਚੋਂ 2 ਆਗੂ ਅੱਜ ਸੁਖਦੇਵ ਸਿੰਘ ਢੀਂਡਸਾ ਨਾਲ ਖੜ੍ਹ ਗਏ 2 ਮੈਂਬਰਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਬਾਕੀਆਂ ਦੀ ਸਥਿਤੀ ਆਉਣ ਵਾਲੇ ਦਿਨਾਂ ਵਿਚ ਸਾਫ ਹੋ ਜਾਵੇਗੀ
ਪਰਮਿੰਦਰ ਢੀਂਡਸਾ ਵੀ ਦੁਚਿੱਤੀ ਵਿੱਚ
ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਵੱਲੋਂ ਅਖਤਿਆਰ ਕੀਤੇ ਸਟੈਂਡ ਤੋਂ ਸ਼ਸ਼ੋਪੰਜ ਵਿੱਚ ਪਏ ਨਜ਼ਰ ਆ ਰਹੇ ਹਨ ਅੱਜ ਉਹ ਦੋਵੇਂ ਕਾਨਫਰੰਸਾਂ ਵਿਚੋਂ ਇੱਕ ਵਿੱਚ ਵੀ ਨਜ਼ਰ ਨਹੀਂ ਆਏ ਉਹਨਾਂ ਨਾਲ ਪੱਤਰਕਾਰਾਂ ਨੇ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਸੇ ਨਾਲ ਗੱਲ ਕਰਨੀ ਠੀਕ ਨਹੀਂ ਸਮਝੀ ਉਂਜ ਉਹ ਕੁਝ ਦਿਨ ਪਹਿਲਾਂ ਆਖ ਚੁੱਕੇ ਹਨ ਕਿ ਉਹ ਪਾਰਟੀ ਨਾਲ ਹੀ ਖੜ੍ਹਣਗੇ
ਜਿਲ੍ਹੇ ਦੇ ਨਾਮੀ ਅਦਾਰਿਆਂ ‘ਚ ਢੀਂਡਸਾ ਪਰਿਵਾਰ ਦਾ ਚੋਖਾ ਪ੍ਰਭਾਵ
ਢੀਂਡਸਾ ਪਰਿਵਾਰ ਦਾ ਜ਼ਿਲ੍ਹਾ ਸੰਗਰੂਰ ਦੇ ਨਾਮੀ ਅਦਾਰਿਆਂ ਵਿਚ ਚੰਗਾ ਪ੍ਰਭਾਵ ਹੈ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਟਰੱਸਟ, ਜਿਹਨਾਂ ਅਧੀਨ ਧਾਰਮਿਕ ਸੰਸਥਾ ਨਾਲ ਕਾਲਜ ਵੀ ਚੱਲ ਰਹੇ ਨੇ, ਇਸ ਟਰੱਸਟ ਦੇ ਸੁਖਦੇਵ ਸਿੰਘ ਢੀਂਡਸਾ ਮੋਹਰੀ ਮੈਂਬਰ ਹਨ ਇਲਾਕੇ ਵਿੱਚ ਇਸ ਧਾਰਮਿਕ ਸਥਾਨ ਦੀ ਕਾਫੀ ਜ਼ਿਆਦਾ ਮਾਨਤਾ ਹੈ, ਜਿਥੇ ਹਰ ਸਾਲ ਜੋੜ ਮੇਲੇ ‘ਤੇ ਹਜ਼ਾਰਾਂ ਲੋਕ ਆਉਂਦੇ ਹਨ ਇਸ ਤੋਂ ਇਲਾਵਾ ਢੀਂਡਸਾ ਪਰਿਵਾਰ ਦਾ ਵੱਡੀ ਗਿਣਤੀ ਟਰਾਂਸਪੋਰਟ ਅਦਾਰਿਆਂ ਵਿੱਚ ਵੀ ਕਾਫੀ ਰਸੂਖ ਹੈ, ਜਿਹਨਾਂ ਵਿੱਚ ਹਜ਼ਾਰਾਂ ਵਰਕਰ ਕੰਮ ਕਰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਆਗੂ ਦਾ ਤੇਜਧਾਰ ਹਥਿਆਰਾਂ ਨਾਲ ਕਤਲ
ਅਕਾਲੀ ਆਗੂ ਦਾ ਤੇਜਧਾਰ ਹਥਿਆਰਾਂ ਨਾਲ ਕਤਲ
ਗੁਰਦਾਸਪੁਰ, ਸੱਚ ਕਹੂੰ ਨਿਊਜ਼। ਜ਼ਿਲ੍ਹੇ ਨਾਲ ਸੰਬੰਧਤ ਇੱਕ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਬੀਤੀ ਰਾਤ ਕੁਝ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੋਮਵਾਰ ਰਾਤ ਕਰੀਬ 9 ਵਜੇ ਜਦੋਂ ਦਲਬੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਆਪਣੇ ਭਰਾ ਅਤੇ ਪੁੱਤਰ ਸਮੇਤ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਇਸ ਦੌਰਾਨ ਕੁਝ ਵਿਅਕਤੀਆਂ ਨੇ ਉਹਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਸ ਦੌਰਾਨ ਗੋਲੀਆਂ ਵੀ ਚਲਾਈਆਂ। ਹਮਲੇ ਤੋਂ ਬਾਅਦ ਜ਼ਖਮੀ ਦਲਬੀਰ ਸਿੰਘ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। Akali Leader
ਦੱਸਣਯੋਗ ਹੈ ਕਿ ਦਲਬੀਰ ਸਿੰਘ ਢਿਲਵਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਸਨ ਅਤੇ ਪਾਰਟੀ ‘ਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ ਸਨ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਦਲਬੀਰ ਸਿੰਘ ਦੀ ਲਾਸ਼ ਬਟਾਲਾ ਦੇ ਸਿਵਲ ਹਸਪਤਾਲ ਲਿਆਂਦੀ ਜਾ ਰਹੀ ਹੈ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਦਾਸਪੁਰ ਹਲਕਾ: ਭਾਜਪਾ ਅੰਦਰਲੀ ਫੁੱਟ ਤੇ ਅਕਾਲੀ ਵਰਕਰਾਂ ਦੀ ਖਾਮੋਸ਼ੀ ਨੇ ਸੰਨੀ ਦਾ ਪੈਂਡਾ ਬਿਖੜਾ ਕੀਤਾ
ਚੰਦ ਕੁ ਲੀਡਰਾਂ ਵਿੱਚ ਸੰਨੀ ਦਾ ਘਿਰਨਾ ਭਾਜਪਾ ਵਰਕਰਾਂ ਨੂੰ ਨਹੀਂ ਆ ਰਿਹਾ ਰਾਸ
ਗੁਰਦਾਸਪੁਰ,ਰਾਜਨ ਮਾਨ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ ਹਲਕੇ ਅੰਦਰ ਭਾਜਪਾ ਦੀ ਫੁੱਟ ਤੇ ਅਕਾਲੀ ਵਰਕਰਾਂ ਵਿੱਚ ਮਾਯੂਸੀ ਸੰਨੀ ਦਿਓਲ ਦਾ ਪੈਂਡਾ ਬਿਖੜਾ ਕਰ ਸਕਦੀ ਹੈ ਸੰਨੀ ਦਿਓਲ ਰੋਡ ਸ਼ੋਆਂ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ ਅਤੇ ਜਾਖੜ ਪਿੰਡ-ਪਿੰਡ ਲੋਕਾਂ ਦੇ ਘਰੀਂ ਜਾ ਕੇ ਉਹਨਾਂ ਨੂੰ ਨਾਲ ਜੋੜ ਰਹੇ ਹਨ।
ਇਸ ਸੀਟ ‘ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਸੰਨੀ ਦਿਓਲ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਨਜ਼ਰ ਆ ਰਹੇ ਹਨ ਪੇਂਡੂ ਖੇਤਰਾਂ ਵਿੱਚ ਭਾਜਪਾ ਉਮੀਦਵਾਰ ਅਕਾਲੀ ਦਲ ਦੇ ਕੁੱਛੜ ਚੜ੍ਹਕੇ ਹੀ ਸਿਆਸੀ ਦਰਿਆ ਪਾਰ ਕਰ ਸਕਦਾ ਹੈ ਪਰ ਹਾਲ ਦੀ ਘੜੀ ਅਕਾਲੀ ਦਲ ਦਾ ਵਰਕਰ ਖਾਮੋਸ਼ ਬੈਠਾ ਹੈ ਅਕਾਲੀ ਦਲ ਤੇ ਭਾਜਪਾ ਅੰਦਰ ਤਾਲਮੇਲ ਦੀ ਭਾਰੀ ਘਾਟ ਨਜ਼ਰ ਆ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਨੀ ਦੇ ਰੋਡ ਸ਼ੋਅ ਵੇਖਣ ਲਈ ਭਾਰੀ ਭੀੜ ਆ ਰਹੀ ਹੈ ਪਰ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਹਾਲਾਤ ਵੀ ਬਦਲਦੇ ਨਜ਼ਰ ਆ ਰਹੇ ਹਨ ਭਾਜਪਾ ਵਰਕਰਾਂ ਵਿੱਚ ਪਹਿਲਾਂ ਨਾਲੋਂ ਉਤਸ਼ਾਹ ਘਟ ਰਿਹਾ ਹੈ ਉਹਨਾਂ ਦਾ ਮੰਨਣਾ ਹੈ ਕਿ ਦਿਓਲ ਪਰਿਵਾਰ ਨੂੰ ਕੁਝ ਕੁ ਲੋਕਾਂ ਨੇ ਹੀ ਘੇਰਾ ਪਾਇਆ ਹੈ ਅਤੇ ਆਮ ਵਰਕਰ ਤੋਂ ਦੂਰ ਰੱਖਿਆ ਜਾ ਰਿਹਾ ਹੈ ਵਰਕਰਾਂ ਵੱਲੋਂ ਸੰਨੀ ਦੀ ਚੋਣ ਮੁਹਿੰਮ ਤੋਂ ਬਣਾਈ ਜਾ ਰਹੀ ਦੂਰੀ ਘਾਤਕ ਸਾਬਤ ਹੋ ਸਕਦੀ ਹੈ ਜਿਵੇਂ-ਜਿਵੇਂ ਸੰਨੀ ਦਾ ਚੋਣ ਪ੍ਰਚਾਰ ਜ਼ੋਰ ਫੜ੍ਹਦਾ ਗਿਆ ਤਿਵੇਂ-ਤਿਵੇਂ ਕੰਮ ਕਰਨ ਵਾਲੇ ਪਾਰਟੀ ਦੇ ਮਿਹਨਤੀ ਵਰਕਰ ਅਣਦੇਖੀ ਕਰ ਕੇ ਘਰ ਬੈਠਣ ਵਿੱਚ ਹੀ ਬਿਹਤਰੀ ਸਮਝ ਰਹੇ ਹਨ।
ਸੰਨੀ ਦੇ ਪ੍ਰੋਗਰਾਮਾਂ ਬਾਰੇ ਭਾਜਪਾ ਦੇ ਹੀ ਹੇਠਲੇ ਪੱਧਰ ਦੇ ਨੇਤਾਵਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਭਾਜਪਾ ਅੰਦਰ ਆਪਸੀ ਤਾਲਮੇਲ ਦੀ ਘਾਟ ਇਹਨਾਂ ਲਈ ਘਾਤਕ ਹੋ ਸਕਦੀ ਹੈ ਸੰਨੀ ਦਿਓਲ ਦੇ ਚੋਣ ਪ੍ਰਚਾਰ ਲਈ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਸੀਨੀਅਰ ਭਾਜਪਾ ਨੇਤਾ ਸਵਰਨ ਸਲਾਰੀਆ ਵੀ ਕੋਈ ਰੁਚੀ ਨਹੀਂ ਲੈ ਰਹੇ ਇਹ ਦੋਵੇਂ ਗੁਰਦਾਸਪੁਰ ਤੋਂ ਟਿਕਟ ਦੇ ਚਾਹਵਾਨ ਸਨ ਅਤੇ ਟਿਕਟ ਦੇ ਐਲਾਨ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਬਾਗ਼ੀ ਤੇਵਰ ਵਿਖਾਏ ਸਨ ਪਰ ਦੋ ਕੁ ਦਿਨ ਬਾਅਦ ਹੀ ਪਲਟੀ ਮਾਰਦਿਆਂ ਇਨ੍ਹਾਂ ਦੋਵਾਂ ਨੇ ਸੰਨੀ ਦਿਓਲ ਦੇ ਹੱਕ ਵਿੱਚ ਪ੍ਰਚਾਰ ਕਰਨ ਦੀ ਗੱਲ ਕਹਿ ਕੇ ਖ਼ੁਦ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਦੱਸਿਆ ਸੀ ਪਰ ਜਿਵੇਂ-ਜਿਵੇਂ ਸੰਨੀ ਦਿਓਲ ਦਾ ਚੋਣ ਪ੍ਰਚਾਰ ਅੱਗੇ ਵਧਿਆ ਇਨ੍ਹਾਂ ਦੋਵਾਂ ਨੇਤਾਵਾਂ ਨੇ ਕੋਈ ਖ਼ਾਸ ਸਰਗਰਮੀ ਨਹੀਂ ਦਿਖਾਈ।
ਉੱਧਰ ਭਾਜਪਾ ਅੰਦਰ ਚੱਲ ਰਹੀ ਗੁੱਟਬਾਜ਼ੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਗੁੱਟਬੰਦੀ ਕਾਰਨ ਹੀ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੀ ਡਿਊਟੀ ਚੋਣ ਪ੍ਰਚਾਰ ਲਈ ਪਠਾਨਕੋਟ ਦੀ ਜਗ੍ਹਾ ਗੁਰਦਾਸਪੁਰ ਵਿਖੇ ਲਾ ਦਿੱਤੀ ਗਈ ਹੈ ਜਦਕਿ ਮਾਸਟਰ ਮੋਹਨ ਲਾਲ ਪਠਾਨਕੋਟ ਹਲਕੇ ਤੋਂ ਵਿਧਾਇਕ ਤੇ ਮੰਤਰੀ ਵੀ ਰਹਿ ਚੁੱਕੇ ਹਨ ਇਸੇ ਤਰ੍ਹਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਦੀ ਡਿਊਟੀ ਵੀ ਬਟਾਲਾ ਵਿਖੇ ਲਾਈ ਗਈ ਹੈ ਜਦਕਿ ਪਠਾਨਕੋਟ ਵਿੱਚ ਬਾਹਰਲੇ ਸ਼ਹਿਰਾਂ ਦੇ ਆਗੂਆਂ ਨੂੰ ਚੋਣ ਪ੍ਰਚਾਰ ਲਈ ਲਿਆਂਦਾ ਗਿਆ ਹੈ ਇਹੀ ਨਹੀਂ ਬਾਹਰਲੇ ਆਗੂਆਂ ਦਾ ਬੋਲਬਾਲਾ ਹੋਣ ਕਾਰਨ ਹੇਠਲੇ ਪੱਧਰ ਦੇ ਆਗੂਆਂ ਨਾਲ ਤਾਲਮੇਲ ਵਿਗੜ ਗਿਆ ਹੈ ਅਤੇ ਹੇਠਲੇ ਪੱਧਰ ਦੇ ਆਗੂ ਚੋਣ ਪ੍ਰਚਾਰ ਤੋਂ ਕਿਨਾਰਾ ਕਰ ਚੁੱਕੇ ਹਨ ਤੇ ਉਹ ਮੂਕ ਦਰਸ਼ਕ ਬਣ ਗਏ ਹਨ ਜਾਣਕਾਰੀ ਅਨੁਸਾਰ ਮਾਸਟਰ ਮੋਹਨ ਲਾਲ, ਜੋ 35 ਸਾਲ ਭਾਜਪਾ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਉਹ ਇਸ ਦੌਰਾਨ 2-3 ਵਾਰ ਮੰਤਰੀ ਵੀ ਬਣੇ ਤੇ ਹੁਣ ਵੀ ਉਹ ਟਿਕਟ ਪ੍ਰਾਪਤੀ ਕਰਨ ਦੀ ਦੌੜ ਵਿੱਚ ਮੁੱਖ ਦਾਅਵੇਦਾਰ ਸਨ, ਦੀ ਪਿਛਲੇ ਸਮੇਂ ਵਿੱਚ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨਾਲ ਅਣ-ਬਣ ਚੱਲ ਰਹੀ ਸੀ ਹੁਣ ਪਠਾਨਕੋਟ ਵਿਚ ਚੋਣ ਪ੍ਰਚਾਰ ਦੀ ਮੁੱਖ ਕਮਾਨ ਅਸ਼ਵਨੀ ਸ਼ਰਮਾ ਦੇ ਹੱਥ ‘ਚ ਹੋਣ ਕਰਕੇ ਮਾਸਟਰ ਮੋਹਨ ਲਾਲ ਨੂੰ ਨੁੱਕਰੇ ਲਾਉਣ ਲਈ ਉਨ੍ਹਾਂ ਦੀ ਡਿਊਟੀ ਗੁਰਦਾਸਪੁਰ ਵਿਖੇ ਲਾ ਦਿੱਤੀ ਗਈ ਹੈ।
ਭਾਜਪਾ ਰੋਡ ਸ਼ੋਅ ਤੇ ਕਾਂਗਰਸ ਰੈਲੀਆਂ ਰਾਹੀਂ ਲੋਕਾਂ ਨੂੰ ਭਰਮਾ ਰਹੀ
ਦੋਵੇਂ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਚੋਣ ਪ੍ਰਚਾਰ ਵਿੱਚ ਤੇਜ਼ੀ ਲੈ ਆਂਦੀ ਹੈ ਅਤੇ ਦੋਹਾਂ ਵੱਲੋਂ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਸੰਨੀ ਦਿਓਲ ਦੀ ਫਿਲਮ ਇੰਡਸਟਰੀ ਇਸ ਹਲਕੇ ਅੰਦਰ ਪੁੱਜਣੀ ਸ਼ੁਰੂ ਹੋ ਗਈ ਹੈ ਅਤੇ ਨਿੱਤ ਰੋਜ਼ ਮੁੰਬਈ ਤੋਂ ਉਸ ਦੇ ਸਮੱਰਥਕ ਤੇ ਰਿਸ਼ਤੇਦਾਰ ਪਠਾਨਕੋਟ ਤੇ ਗੁਰਦਾਸਪੁਰ ਪੁੱਜ ਰਹੇ ਹਨ ਸੰਨੀ ਦੇ ਪਿਤਾ ਧਰਮਿੰਦਰ ਨੇ ਵੀ ਹਲਕੇ ਅੰਦਰ ਡੇਰੇ ਲਾਏ ਹਨ ਸੰਨੀ ਦਿਓਲ ਵੱਲੋਂ ਸਿਰਫ ਰੋਡ ਸ਼ੋਅ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਹਲਕੇ ਦੇ ਪੇਂਡੂ ਖੇਤਰਾਂ ਵਿੱਚੋਂ ਗਾਇਬ ਰਹਿ ਕੇ ਸੰਨੀ ਲਈ ਇਹ ਜੰਗ ਜਿੱਤਣੀ ਆਸਾਨ ਨਹੀਂ ਹੈ ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦਾ ਵੱਕਾਰ ਵੀ ਦਾਅ ‘ਤੇ ਲੱਗ ਗਿਆ ਹੈ ਜਾਖੜ ਦੇ ਹੱਕ ਵਿੱਚ ਪਾਰਟੀ ਦੇ ਕਈ ਮੰਤਰੀ ਤੇ ਮੁੱਖ ਮੰਤਰੀ ਮੈਦਾਨ ਵਿੱਚ ਨਿੱਤਰੇ ਹੋਏ ਹਨ ਜਾਖੜ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਲਈ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਪਠਾਨਕੋਟ ਵਿਖੇ ਸੁਨੀਲ ਜਾਖੜ ਦੇ ਹੱਕ ਵਿੱਚ 14 ਮਈ ਨੂੰ  ਰੋਡ ਸ਼ੋਅ ਕੱਢੇਗੀ ਹਲਕੇ ਅੰਦਰ ਰੋਡ ਸ਼ੋਅ ਬਨਾਮ ਰੈਲੀਆਂ ਦਾ ਮੁਕਾਬਲਾ ਹੋ ਰਿਹਾ ਹੈ ਭਾਜਪਾ ਰੋਡ ਸ਼ੋਅ ‘ਤੇ ਜ਼ੋਰ ਦੇ ਰਹੀ ਹੈ ਅਤੇ ਕਾਂਗਰਸ ਰੈਲੀਆਂ ‘ਤੇ ਜ਼ੋਰ ਦੇ ਰਹੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
10 ‘ਚੋਂ 7 ਉਮੀਦਵਾਰਾਂ ‘ਤੇ ਦਰਜ ਹਨ ਗੰਭੀਰ ਮਾਮਲੇ, ਕਾਂਗਰਸ ਪਾਰਟੀ ਦੇ 13 ਉਮੀਦਵਾਰਾਂ ‘ਚੋਂ ਸਿਰਫ਼ ਇੱਕ ਉਮੀਦਵਾਰ ‘ਤੇ ਹੀ ਐ ਦਰਜ ਮਾਮਲਾ
ਆਮ ਆਦਮੀ ਪਾਰਟੀ ਦੇ 3 ਉਮੀਦਵਾਰ ਅਪਰਾਧੀ ਤਾਂ ਭਾਜਪਾ ਪੂਰੀ ਤਰ੍ਹਾਂ ਪਾਕ-ਸਾਫ਼
ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਲੁਧਿਆਣਾ ਤੋਂ ਪੀਡੀਏ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼
ਪੰਜਾਬ ਇਲੈਕਸ਼ਨ ਵਾਚ ਨੇ ਜਾਰੀ ਕੀਤੇ ਉਮੀਦਵਾਰਾਂ ਦੇ ਅਪਰਾਧਿਕ ਅੰਕੜੇ, ਹਲਫ਼ ਬਿਆਨ ਨੂੰ ਬਣਾਇਆ ਆਧਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀ ਸਭ ਤੋਂ ਜਿਆਦਾ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਲੋਕ ਸਭਾ ਚੋਣਾਂ ‘ਚ ਕੋਈ ਸਾਫ਼ ਸੁਥਰੀ ਦਿੱਖ ਵਾਲਾ ਉਮੀਦਵਾਰ ਹੀ ਨਹੀਂ ਮਿਲਿਆ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ 10 ‘ਚੋਂ 7 ਇਹੋ ਜਿਹੇ ਉਮੀਦਵਾਰ ਹਨ, ਜਿਨ੍ਹਾਂ ਖ਼ਿਲਾਫ਼ ਗੰਭੀਰ ਧਾਰਾਵਾਂ ਨਾਲ ਅਪਰਾਧਿਕ ਮਾਮਲੇ ਦਰਜ ਹਨ। ਲੋਕ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਹੀ ਇਹੋ ਜਿਹੀ ਪਾਰਟੀ ਦੇ ਹੈ, ਜਿਸ ਦੇ ਉਮੀਦਵਾਰ ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਆਏ ਹਨ। ਹਾਲਾਂਕਿ ਇਨ੍ਹਾਂ ਸਾਰੇ 7 ਉਮੀਦਵਾਰਾਂ  ਖ਼ਿਲਾਫ਼ ਦਰਜ ਹੋਏ ਅਪਰਾਧਿਕ ਮਾਮਲੇ ਅਜੇ ਵੱਖ-ਵੱਖ ਅਦਾਲਤਾਂ ‘ਚ ਵਿਚਾਰ ਅਧੀਨ ਹਨ ਪਰ ਇਨ੍ਹਾਂ ਸਾਰੇ ਉਮੀਦਵਾਰਾਂ ਨੇ ਆਪਣੇ ਹਲਫ਼ ਬਿਆਨ ਵਿੱਚ ਖ਼ੁਦ ਕਬੂਲਨਾਮਾ ਦਿੱਤਾ ਹੈ ਕਿ ਉਨ੍ਹਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਅਪਰਾਧਿਕ ਮਾਮਲੇ ਦਰਜ ਹਨ। ਇਸ ਨਾਲ ਸਿਮਰਜੀਤ ਸਿੰਘ ਬੈਂਸ ਪੀਡੀਏ ਵੱਲੋਂ ਇਹੋ ਜਿਹਾ ਉਮੀਦਵਾਰ ਹੈ, ਜਿਸ ਖ਼ਿਲਾਫ਼ ਸਭ ਤੋਂ ਜ਼ਿਆਦਾ ਮਾਮਲੇ ਦਰਜ ਹਨ। ਇਨ੍ਹਾਂ ਹਲਫ਼ ਬਿਆਨਾਂ ਦੇ ਅੰਕੜਿਆਂ ਨੂੰ ਚੋਣਾਂ ‘ਤੇ ਡੂੰਘੀ ਨਜ਼ਰ ਰੱਖਣ ਵਾਲੀ ਸੰਸਥਾ ਪੰਜਾਬ ਇਲੈਕਸ਼ਨ ਵਾਚ ਤੇ ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਨੇ ਜਾਰੀ ਕੀਤੇ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਸਾਰੇ ਉਮੀਦਵਾਰਾਂ ਦੇ ਹਲਫ਼ੀਆ ਬਿਆਨਾਂ ਅਨੁਸਾਰ ਪੰਜਾਬ ‘ਚ ਲੋਕ ਸਭਾ ਦੀਆਂ 13 ਸੀਟਾਂ ‘ਤੇ 277 ਉਮੀਦਵਾਰਾਂ ‘ਚੋਂ 39 ਉਮੀਦਵਾਰ ਇਹੋ ਜਿਹੇ ਹਨ, ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋਏ ਹਨ ਤੇ ਵੱਖ-ਵੱਖ ਅਦਾਲਤਾਂ ਅਧੀਨ ਉਨ੍ਹਾਂ ਦੇ ਮਾਮਲੇ ਵੀ ਵਿਚਾਰ ਹਨ। ਇਨ੍ਹਾਂ 39 ਉਮੀਦਵਾਰਾਂ ‘ਚੋਂ ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ‘ਤੇ ਦਰਜ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ 10 ਉਮੀਦਵਾਰਾਂ ‘ਚੋਂ 7 ‘ਤੇ ਅਪਰਾਧਿਕ ਮਾਮਲੇ ਦਰਜ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਗਠਜੋੜ ਪਾਰਟੀ ਭਾਜਪਾ ਦੇ 3 ਉਮੀਦਵਾਰਾਂ ‘ਚੋਂ ਇੱਕ ਵੀ ਉਮੀਦਵਾਰ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਇਸ ਮਾਮਲੇ ‘ਚ ਭਾਜਪਾ ਦੇ ਸਾਰੇ ਉਮੀਦਵਾਰ ਪਾਕ-ਸਾਫ਼ ਦਿਖਾਈ ਦੇ ਰਹੇ ਹਨ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ‘ਚ ਖੜ੍ਹੇ ਕੀਤੇ ਗਏ 13 ਉਮੀਦਵਾਰਾਂ ‘ਚੋਂ 1 ਉਮੀਦਵਾਰ ਖ਼ਿਲਾਫ਼ ਹੀ ਮਾਮਲਾ ਦਰਜ ਹੈ, ਜਦੋਂ ਕਿ ਆਮ ਆਦਮੀ ਪਾਰਟੀ 13 ਉਮੀਦਵਾਰਾਂ ‘ਚੋਂ 3 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਹੈ। ਇਸੇ ਤਰ੍ਹਾਂ 123 ਆਜ਼ਾਦ ਉਮੀਦਵਾਰਾਂ ਵਿੱਚ ਵੀ 12 ਇਹੋ ਜਿਹੇ ਉਮੀਦਵਾਰ ਹਨ, ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ।  ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ 3 ਉਮੀਦਵਾਰਾਂ ‘ਚੋਂ ਇੱਕ ਉਮੀਦਵਾਰ ਇਹੋ ਜਿਹਾ ਹੈ, ਜਿਸ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਹੈ, ਇਹ ਮਾਮਲਾ ਖ਼ੁਦ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਖ਼ਿਲਾਫ਼ ਦਰਜ ਹੈ।
ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਅਪਰਾਧੀ!
ਪਾਰਟੀ                                         ਉਮੀਦਵਾਰ                                    ਮਾਮਲੇ
ਲੋਕ ਇਨਸਾਫ਼ ਪਾਰਟੀ                ਸਿਮਰਜੀਤ ਸਿੰਘ ਬੈਂਸ                          8
ਸ਼੍ਰੋਮਣੀ ਅਕਾਲੀ ਦਲ                ਸੁਖਬੀਰ ਬਾਦਲ                                  4
ਸ਼੍ਰੋਮਣੀ ਅਕਾਲੀ ਦਲ               ਜਗੀਰ ਕੌਰ                                          1
ਸ਼੍ਰੋਮਣੀ ਅਕਾਲੀ ਦਲ               ਦਰਬਾਰਾ ਸਿੰਘ ਗੁਰੂ                               1
ਸ਼੍ਰੋਮਣੀ ਅਕਾਲੀ ਦਲ               ਸੁਰਜੀਤ ਸਿੰਘ ਰੱਖੜਾ                            1
ਸ਼੍ਰੋਮਣੀ ਅਕਾਲੀ ਦਲ               ਪ੍ਰੇਮ ਸਿੰਘ ਚੰਦੂਮਾਜਰਾ                          1
ਸ਼੍ਰੋਮਣੀ ਅਕਾਲੀ ਦਲ               ਪਰਮਿੰਦਰ ਸਿੰਘ ਢੀਂਡਸਾ                         1
ਸ਼੍ਰੋਮਣੀ ਅਕਾਲੀ ਦਲ               ਗੁਲਰਾਜ ਸਿੰਘ ਰਣੀਕੇ                             1
ਆਮ ਆਦਮੀ ਪਾਰਟੀ                ਮਨਜਿੰਦਰ ਸਿੰਘ                                    2
ਆਮ ਆਦਮੀ ਪਾਰਟੀ                ਰਵਜੋਤ ਸਿੰਘ                                        1
ਆਮ ਆਦਮੀ ਪਾਰਟੀ                ਨਰਿੰਦਰ ਸ਼ੇਰਗਿੱਲ                                 1
ਪੰਜਾਬ ਏਕਤਾ ਪਾਰਟੀ               ਸੁਖਪਾਲ ਖਹਿਰਾ                                    1
ਕਾਂਗਰਸ                                 ਰਵਨੀਤ ਸਿੰਘ ਬਿੱਟੂ                                3
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਬੀਰ ਬਾਦਲ ਜਾਂ ਹਰਸਿਮਰਤ ਹੀ ਹੋਣਗੇ ਫਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ, ਬਿਕਰਮ ਮਜੀਠੀਆ ਨੇ ਦਿੱਤੇ ਸੰਕੇਤ
ਫਿਰੋਜ਼ਪੁਰ ਤੋਂ ਚੋਣ ਲੜਨ ਦੀ ਦਿੱਤੀ ਜਾਖੜ ਨੂੰ ਚੁਣੌਤੀ
ਫਿਰੋਜ਼ਪੁਰ (ਸਤਪਾਲ ਥਿੰਦ) | ਹਲਕਾ ਗੁਰੂਹਰਸਹਾਏ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵੱਲੋਂ ਨਵਾਂ ਜੋਸ਼, ਨਵੀਂ ਸੋਚ ਦੇ ਬੈਨਰ ਹੇਠ ਕੀਤੀ ਗਈ ਰੈਲੀ ‘ਚ ਬਿਕਰਮ ਸਿੰਘ ਮਜੀਠੀਆ ਦੀ ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ ਸੁਖਬੀਰ ਬਾਦਲ ਜਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਚੋਣ ਲੜਾਉਣ ਦੇ ਫਿਰ ਸੰਕੇਤ ਦਿੱਤੇ ਹਨ ਉਨ੍ਹਾਂ ਵੱਲੋਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੋਣ ਲਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਖੁੱਲੀ ਚੁਣੌਤੀ ਵੀ ਦਿੱਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਿਹੜਾ ਆਗੂ ਦਿੱਲੀ ਜਾ ਕੇ ਹਲਕਾ ਗੁਰੂਹਰਸਹਾਏ, ਫਿਰੋਜ਼ਪੁਰ, ਅਬੋਹਰ, ਫਾਜ਼ਿਲਕਾ ਦੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਦੀ ਗੱਲ ਸਹੀ ਕਰ ਸਕੇ ਮੈਂ ਉਸ ਵਕੀਲ (ਉਮੀਦਵਾਰ) ਦੀ ਪੜਤਾਲ ਕਰ ਰਿਹਾ ਹਾਂ ਅਤੇ ਲੋਕਾਂ ਨੇ ਉਸਦਾ ਪਹਿਲਾਂ ਵੀ ਨਾਂਅ ਲਿਆ ਹੈ ਤਾਂ ਇੱਕਦਮ ਰੈਲੀ ‘ਚ ਮੌਜੂਦ ਲੋਕਾਂ ਨੇ ਸੁਖਬੀਰ ਬਾਦਲ ਦੇ ਨਾਂਅ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਮੌਕੇ ਮਜੀਠੀਆ ਨੇ ਕਿਹਾ, ”ਇਕੱਲਾ ਸੁਖਬੀਰ ਹੀ ਜਾਂ ਨਾਲ ਹਰਸਿਮਰਤ ਬਾਦਲ ਵੀ ਠੀਕ ਰਹੂ ਜਾਂ ਫਿਰ ਦੋਵਾਂ ‘ਚ ਕੋਈ ਆ ਜਾਏ ਉਹ ਲੋਕਾਂ ਦਾ ਫੈਸਲਾ ਹੈ” ਇਸ ਤੋਂ ਬਾਅਦ ਮਜੀਠੀਆ ਵੱਲੋਂ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਲੋਕਾ ਸਭਾ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਕਾਰਗੁਜ਼ਾਰੀ ‘ਤੇ ਚੋਣ ਲੜਨੀ ਹੈ ਤਾਂ ਫਿਰ ਉਹ ਗੁਰਦਾਸਪੁਰ ਵੱਲ ਨੂੰ ਨਾ ਭੱਜ ਕੇ ਫਿਰੋਜ਼ਪੁਰ ‘ਚ ਆ ਕੇ ਦੋ-ਦੋ ਹੱਥ ਕਰੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਸਿਰਫ਼ ਡਰਾਮਾ ਕਰਦੇ ਹਨ : ਅਮਰਿੰਦਰ
ਚੰਡੀਗੜ੍ਹ : ਮੰਗਲਵਾਰ ਨੂੰ ਪੰਜਾਬ ਦਾ ਬਜਟ ਸੈਸ਼ਨ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਤਾਂ ਅਕਾਲੀ-ਭਾਜਪਾ ਨੇ ਰੌਲਾ-ਰੱਪਾ ਪਾਉਂਦੇ ਹੋਏ ਉਨ੍ਹਾਂ ਦੇ ਭਾਸ਼ਣ ਦੌਰਾਨ ਹੀ ਸਦਨ ‘ਚੋਂ ਵਾਕਆਊਟ ਕਰ ਦਿੱਤਾ। ਅਕਾਲੀਆਂ ਦੀ ਇਸ ਹਰਕਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਬਦਤਮੀਜ਼ੀ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਰਾਜਪਾਲ ਹੋਣ ਦੇ ਨਾਤੇ ਅਕਾਲੀਆਂ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਸੀ, ਨਾ ਕਿ ਰੌਲਾ ਪਾ ਕੇ ਵਾਕਆਊਟ ਕਰਨਾ ਚਾਹੀਦਾ ਸੀ। ਕੈਪਟਨ ਕੋਲੋਂ ਅਕਾਲੀਆਂ ਦੇ ਧਰਨੇ ‘ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਿਰਫ ਡਰਾਮਾ ਕਰਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਅਤੇ ਬਜਟ ਸੈਸ਼ਨ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਜ਼ਰ ਰਹੇ। ਪਹਿਲੇ ਦਿਨ ਵਿਧਾਨ ਸਭਾ ‘ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਉਂਦੀ 6 ਫਰਵਰੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੇਸ਼ ਹੋਣਾ ਐ ਸਾਬਕਾ ਉਪ ਮੁੱਖ ਮੰਤਰੀ ਨੇ
ਚੰਡੀਗੜ੍ਹ (ਅਸ਼ਵਨੀ ਚਾਵਲਾ)।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ 6 ਫਰਵਰੀ ਨੂੰ ਪੇਸ਼ ਹੋਣਗੇ ਜਾਂ ਨਹੀਂ, ਇਸ ਸਬੰਧੀ ਪਿਛਲੇ 12 ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਈ ਫੈਸਲਾ ਹੀ ਨਹੀਂ ਕਰ ਸਕਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵਿਧਾਇਕ ਇਸ ਹੱਕ ਵਿੱਚ ਨਹੀਂ ਹਨ ਕਿ ਸੁਖਬੀਰ ਬਾਦਲ ਇਸ ਕਮੇਟੀ ਅੱਗੇ ਜਾ ਕੇ ਪੇਸ਼ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਚਾਹੁੰਦੇ ਹਨ ਕਿ ਕੋਈ ਵੱਡਾ ਵਿਵਾਦ ਪੈਦਾ ਕਰਨ ਦੀ ਥਾਂ ‘ਤੇ ਕਮੇਟੀ ਅੱਗੇ ਪੇਸ਼ ਹੋ ਜਾਣਾ ਚਾਹੀਦਾ ਹੈ ਤਾਂ ਕਿ ਵਿਸ਼ੇਸ਼ ਅਧਿਕਾਰ ਕਮੇਟੀ ਕੋਈ ਇਹੋ ਜਿਹਾ ਫੈਸਲਾ ਨਾ ਕਰੇ, ਜਿਸ ਦਾ ਨੁਕਸਾਨ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕੇ।
ਇਸੇ ਘੁੰਮਣਘੇਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਇਸ ਸਬੰਧੀ ਕੋਈ ਆਖ਼ਰੀ ਫੈਸਲਾ ਹੀ ਨਹੀਂ ਕਰ ਪਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 3 ਫਰਵਰੀ ਐਤਵਾਰ ਨੂੰ ਚੰਡੀਗੜ੍ਹ ਵਿਖੇ ਸੀ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਮੀਟਿੰਗ ਦੌਰਾਨ ਇਹ ਫੈਸਲਾ ਕਰ ਲਿਆ ਜਾਵੇਗਾ ਕਿ ਸੁਖਬੀਰ ਬਾਦਲ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੇਸ਼ ਬਾਰੇ ਫੈਸਲਾ ਲੈ ਲਿਆ ਜਾਵੇਗਾ ਪਰ ਐਤਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਇਸ ਸਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ।
ਜਾਣਕਾਰੀ ਅਨੁਸਾਰ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ 23 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਵਿਸ਼ੇਸ਼ ਅਧਿਕਾਰ ਦਾ ਮਤਾ ਪੇਸ਼ ਕਰਦੇ ਹੋਏ ਸੁਖਬੀਰ ਬਾਦਲ ‘ਤੇ ਦੋਸ਼ ਲਾਇਆ ਸੀ ਕਿ ਬਾਦਲ ਨੇ ਨਾ ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਖ਼ਿਲਾਫ਼ ਗਲਤ ਅਤੇ ਮਰਿਆਦਾ ਤੋਂ ਬਾਹਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਸਗੋਂ ਕਾਗ਼ਜ਼ ਤੱਕ ਸਪੀਕਰ ਵੱਲ ਸੁੱਟੇ ਸਨ। ਇਸ ਮਤੇ ਨੂੰ ਪੰਜਾਬ ਵਿਧਾਨ ਸਭਾ ਨੇ ਬਹੁ-ਸੰਮਤੀ ਨਾਲ ਪਾਸ ਕਰਦੇ ਹੋਏ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਵਿਸ਼ੇਸ਼ ਅਧਿਕਾਰ ਕਮੇਟੀ ਨੇ ਜਨਵਰੀ ਵਿੱਚ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ ਸੁਖਬੀਰ ਬਾਦਲ ਨੂੰ 6 ਫਰਵਰੀ ਨੂੰ ਤਲਬ ਕੀਤਾ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਦਲ ਨੇ ਨਕਾਰਿਆ ਬਜਟ
ਕਿਸਾਨਾਂ ਨੂੰ 6000 ਨਾਕਾਫ਼ੀ ਦੱਸੇ, 12000 ਰੁਪਏ ਦੀ ਕੀਤੀ ਮੰਗ
ਚੰਡੀਗੜ੍ਰ, (ਅਸ਼ਵਨੀ ਚਾਵਲਾ)।
ਕੇਂਦਰ ਵਿੱਚ ਆਪਣੀ ਹੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਪੇਸ਼ ਕੀਤੇ ਗਏ ਅੰਤਰਿਮ ਬਜਟ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਕਾਰ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਬਜਟ ਵਿੱਚ ਕਿਸਾਨਾਂ ਨੂੰ ਦਿੱਤੇ ਗਏ 6 ਹਜ਼ਾਰ ਰੁਪਏ ਸਾਲਾਨਾ ਨੂੰ ਨਾਕਾਫ਼ੀ ਕਰਾਰ ਦਿੰਦੇ ਹੋਏ ਇਸ ਨੂੰ 12 ਹਜ਼ਾਰ ਰੁਪਏ ਕਰਨ ਦੀ ਮੰਗ ਕਰ ਦਿੱਤੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਸੀਨੀਅਰ ਲੀਡਰ ਜਲਦ ਹੀ ਕੇਂਦਰੀ ਖਜ਼ਾਨਾ ਮੰਤਰੀ ਨੂੰ ਮਿਲਦੇ ਹੋਏ ਇਸ ਮੰਗ ਨੂੰ ਰੱਖਣਗੇ।
ਇਸ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਨਾਲ ਹੀ ਖੇਤ ਮਜ਼ਦੂਰਾ ਨੂੰ ਵੀ ਸਾਲਾਨਾ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ, ਜਿਹੜੀ ਕਿ ਘੱਟ ਤੋਂ ਘੱਟ 6 ਹਜ਼ਾਰ ਰੁਪਏ ਹੋਣੀ ਚਾਹੀਦੀ ਹੈ। ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਭਾਜਪਾ ਖ਼ਿਲਾਫ਼ ਭੜਾਸ ਨਿਕਲਣਾ ਤੈਅ ਸੀ ਪਰ ਮੀਟਿੰਗ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਨਾਲ ਚਲ ਰਿਹਾ ਰੇੜਕਾ ਖ਼ਤਮ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਨੇ ਆਪਣਾ ਗੁੱਸਾ ਹੋਰ ਪਾਸੇ ਨੂੰ ਮੋੜ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਿਸਾਨਾਂ ਦੇ ਮੁੱਦੇ ‘ਤੇ ਭਾਜਪਾ ਨੂੰ ਘੇਰਦੇ ਹੋਏ ਕਿਸਾਨਾਂ ਨੂੰ ਦਿੱਤੇ ਗਏ 6 ਹਜ਼ਾਰ ਰੁਪਏ ਸਲਾਨਾ ਨੂੰ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸਾਫ਼ ਕਿਹਾ ਗਿਆ ਕਿ ਪੰਜਾਬ ਕਿਸਾਨੀ ਸੂਬਾ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਹੁਣ ਤੱਕ ਕੋਈ ਵੀ ਰਾਹਤ ਦੇਣ ਦੀ ਥਾਂ ‘ਤੇ ਸਿਰਫ਼ 6 ਹਜ਼ਾਰ ਰੁਪਏ ਦਿੰਦੇ ਹੋਏ ਮਜ਼ਾਕ ਹੀ ਕੀਤਾ ਹੈ, ਜਿਹੜਾ ਕਿ ਨਾਕਾਫ਼ੀ ਹੈ। ਇਸ ਲਈ ਕੇਂਦਰੀ ਖਜਾਨਾ ਮੰਤਰੀ ਨੂੰ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਮਿਲ ਕੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ 6 ਹਜ਼ਾਰ ਰੁਪਏ ਸਲਾਨਾ ਨੂੰ ਦੋਗੁਣਾ ਕਰਨ ਦੀ ਮੰਗ ਕੀਤੀ ਜਾਏਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੋਰ ਕਮੇਟੀ ਕੇਂਦਰ ਵਲੋਂ ਦਿੱਤੇ ਗਏ 6 ਹਜ਼ਾਰ ਰੁਪਏ ਸਲਾਨਾ ‘ਤੇ ਖੁਸ ਨਹੀਂ ਹੈ ਅਤੇ ਇਸ ਨੂੰ ਦੁੱਗਣਾ ਕਰਨ ਦੀ ਮੰਗ ਨੂੰ ਲੈ ਕੇ ਉਨਾਂ ਦੀ ਲੀਡਰਸ਼ਿਪ ਦਿੱਲੀ ਜਾ ਕੇ ਅਪੀਲ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਾਜ਼ ਅਕਾਲੀ ਦਲ ਅੱਗੇ ਝੁਕੀ ਭਾਜਪਾ, ਮੰਨੀ ਜਾਵੇਗੀ ਹਰ ਸ਼ਰਤ
ਮਹਾਂਰਾਸ਼ਟਰ ਸਰਕਾਰ ਜਲਦ ਹੀ ਵਾਪਸ ਲਵੇਗੀ ਆਪਣਾ ਫੈਸਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਦੋ-ਤਿੰਨ ਦਿਨ ਤੋਂ ਅਕਾਲੀ ਦਲ ਅਤੇ ਭਾਜਪਾ ਚੱਲ ਰਿਹਾ ਵਿਵਾਦ ਸ਼ਨਿੱਚਰਵਾਰ ਨੂੰ ਲਗਭਗ ਮੁੱਕ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅੱਗੇ ਹਥਿਆਰ ਸੁੱਟਦੇ ਹੋਏ ਅਕਾਲੀ ਦਲ ਦੀ ਹਰ ਸ਼ਰਤ ਮੰਨਣ ਲਈ ਹਾਮੀ ਭਰ ਦਿੱਤੀ ਹੈ। ਇਥੇ ਹੀ ਮਹਾਂਰਾਸ਼ਟਰ ਵਿਖੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਮਾਮਲੇ ਵਿੱਚ ਸਰਕਾਰ ਵੱਲੋਂ ਕੀਤੀ ਗਈ ਸੋਧ ਨੂੰ ਜਲਦ ਹੀ ਮਹਾਂਰਾਸ਼ਟਰ ਸਰਕਾਰ ਵਾਪਸ ਲਏਗੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਵੀ ਹੋਰ ਮੰਗ ਜਾਂ ਫਿਰ ਸ਼ਰਤ ਹੈ ਤਾਂ ਉਸ ਬਾਰੇ ਭਾਜਪਾ ਅਤੇ ਅਕਾਲੀ ਦਲ ਦੇ ਲੀਡਰ ਬੈਠ ਕੇ ਜਲਦ ਹੀ ਫੈਸਲਾ ਕਰਨਗੇ।
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਵਿਚਕਾਰ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਇਸ ਸਬੰਧੀ ਸਹਿਮਤੀ ਬਣ ਗਈ ਹੈ। ਦੋਵਾਂ ਪ੍ਰਧਾਨਾਂ ਦੀ ਲਗਭਗ 2 ਘੰਟੇ ਮੀਟਿੰਗ ਹੋਣ ਤੋਂ ਬਾਅਦ ਹੁਣ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਚੱਲ ਰਹੇ ਤੋੜ ਵਿਛੋੜੇ ਸੰਭਾਵਨਾ ਵੀ ਖ਼ਤਮ ਹੋ ਗਈ ਹੈ। ਹੁਣ ਇਸੇ ਮਸਲੇ ‘ਤੇ ਅੱਜ 3 ਫਰਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੋਈ ਜਿਆਦਾ ਚਰਚਾ ਹੋਣ ਦੇ ਅਸਾਰ ਨਹੀਂ ਹਨ। ਜਾਣਕਾਰੀ ਅਨੁਸਾਰ ਮਹਾਂਰਾਸ਼ਟਰ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕੁਝ ਸੋਧ ਕੀਤੀ ਸੀ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਾਫ਼ੀ ਜਿਆਦਾ ਨਰਾਜ਼ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇਸ ਸਬੰਧੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਅਤੇ ਸੁਖਬੀਰ ਬਾਦਲ ਵਲੋਂ ਬਕਾਇਦਾ ਅਮਿਤ ਸ਼ਾਹ ਨੂੰ ਮਿਲਣ ਲਈ ਸਮਾਂ ਤੱਕ ਮੰਗਿਆਂ ਗਿਆ ਸੀ ਪਰ ਅਮਿਤ ਸ਼ਾਹ ਵਲੋਂ ਸੁਖਬੀਰ ਬਾਦਲ ਨੂੰ ਮੁਲਾਕਾਤ ਕਰਨ ਸਬੰਧੀ ਨਾ ਹੀ ਸਮਾ ਦਿੱਤਾ ਗਿਆ ਅਤੇ ਨਾ ਹੀ ਇਸ ਸਬੰਧੀ ਕੋਈ ਜੁਆਬ ਦਿੱਤਾ ਗਿਆ। ਜਿਸ ਤੋਂ ਨਰਾਜ਼ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਇੱਕ ਤੋਂ ਬਾਅਦ ਇੱਕ ਭਾਜਪਾ ਖ਼ਿਲਾਫ਼ ਬਿਆਨ ਦਿੰਦੇ ਹੋਏ ਤੋੜ ਵਿਛੋੜਾ ਤੱਕ ਕਰਨ ਦਾ ਐਲਾਨ ਕਰ ਦਿੱਤਾ। ਇਥੇ ਹੀ ਇਸ ਮੁੱਦੇ ‘ਤੇ ਭਾਜਪਾ ਖ਼ਿਲਾਫ਼ ਕੋਈ ਆਖ਼ਰੀ ਫੈਸਲਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ 3 ਫਰਵਰੀ ਨੂੰ ਆਪਣੀ ਕੋਰ ਕਮੇਟੀ ਦੀ ਮੀਟਿੰਗ ਤੱਕ ਸੱਦ ਲਈ ਸੀ।
ਜਿਸ ਤੋਂ ਬਾਅਦ ਪਿਛਲੇ 2-3 ਦਿਨਾਂ ਵਿੱਚ ਦੋਹੇ ਪਾਰਟੀਆਂ ਵਿੱਚ ਕਾਫ਼ੀ ਜਿਆਦਾ ਕੁੜੱਤਣ ਵਧ ਗਈ ਅਤੇ ਦੋਹੇ ਪਾਸਓਂ ਬਿਆਨਬਾਜ਼ੀ ਹੋਣ ਤੋਂ ਬਾਅਦ ਜਦੋਂ ਕੋਈ ਹੱਲ਼ ਨਾ ਨਿਕਲਿਆ ਤਾਂ ਅਮਿਤ ਸ਼ਾਹ ਦੇ ਦਫ਼ਤਰ ਵਲੋਂ ਸੁਖਬੀਰ ਬਾਦਲ ਨੂੰ ਫੋਨ ਗਿਆ ਕਿ ਸ਼ੁੱਕਰਵਾਰ ਨੂੰ ਉਨਾਂ ਦੀ ਮੀਟਿੰਗ ਅਮਿਤ ਸ਼ਾਹ ਨਾਲ ਹੋਏਗੀ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਅਮਿਤ ਸ਼ਾਹ ਨਾਲ ਸੁਖਬੀਰ ਬਾਦਲ ਦੀ ਲਗਭਗ 2 ਘੰਟੇ ਮੀਟਿੰਗ ਹੋਈ ਹੈ, ਜਿਥੇ ਕਿ ਸੁਖਬੀਰ ਬਾਦਲ ਨੇ ਰੱਜ ਕੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਭਾਜਪਾ ਦੇ ਅਕਾਲੀ ਦਲ ਖ਼ਿਲਾਫ਼ ਫੈਸਲੇ ਲੈਣ ਦਾ ਰੋਸ ਜਤਾਇਆ ਗਿਆ ਤਾਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਕੋਈ ਪੈਕੇਜ ਨਾ ਦੇਣ ਦੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਗਈ। ਸੁਖਬੀਰ ਬਾਦਲ ਨੇ ਸਾਫ਼ ਤੌਰ ‘ਤੇ ਕਿਹਾ ਕਿ ਸਿੱਖਾ ਦੇ ਮਾਮਲੇ ਵਿੱਚ ਆਰ ਐਸ ਐਸ ਦਖ਼ਲ ਦੇ ਰਹੀਂ ਹੈ ਅਤੇ ਇਸੇ ਕਾਰਨ ਮਹਾਰਾਸ਼ਟਰ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲੇ ਵਿੱਚ ਗੈਰ ਜਰੂਰੀ ਸੋਧ ਕੀਤੀ ਹੈ, ਜਿਹੜਾ ਕਿ ਸਿੱਧੇ ਤੌਰ ‘ਤੇ ਦਖਲ ਹੈ। ਇਸ ਨਾਲ ਸੁਖਬੀਰ ਬਾਦਲ ਨੇ ਕਈ ਹੋਰ ਵੀ ਮੁੱਦੇ ਚੁੱਕੇ, ਇਸ ਦੌਰਾਨ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਰਾਜ਼ਗੀ ਕਬੂਲਦੇ ਹੋਏ ਜਲਦ ਹੀ ਮਹਾਰਾਸ਼ਟਰ ਸਰਕਾਰ ਵਲੋਂ ਕੀਤੀ ਗਈ ਸੋਧ ਵਾਪਸ ਲੈਣ ਦਾ ਵਾਅਦਾ ਕਰ ਦਿੱਤਾ ਤਾਂ ਅਕਾਲੀ-ਭਾਜਪਾ ਵਿਚਕਾਰ ਫਸੇ ਹੋਏ ਹੋਰ ਮਾਮਲੇ ਦਾ ਹਲ਼ ਕੱਢਣ ਲਈ ਜਲਦ ਹੀ ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਇਕੱਠੀ ਮੀਟਿੰਗ ਕਰਕੇ ਫੈਸਲੇ ਲੈਣ ਸਬੰਧੀ ਹਾਮੀ ਭਰ ਦਿੱਤੀ ਹੈ।
ਅਮਿਤ ਸ਼ਾਹ ਵਲੋਂ ਸੁਖਬੀਰ ਬਾਦਲ ਨੂੰ ਹਰ ਤਰਾਂ ਦਾ ਭਰੋਸਾ ਦੇਣ ਤੋਂ ਬਾਅਦ ਹੁਣ ਅਕਾਲੀ ਦਲ ਦੇ ਤੇਵਰ ਵੀ ਨਰਮ ਪੈ ਗਏ ਹਨ ਅਤੇ ਅਕਾਲੀ ਦਲ ਹੁਣ ਅੱਜ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਕੋਈ ਵੀ ਭਾਜਪਾ ਖ਼ਿਲਾਫ਼ ਫੈਸਲਾ ਨਹੀਂ ਲਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੂਰੀ ਤਰ੍ਹਾਂ ਟੁੱਟ  ਚੁੱਕੀ  ਆਮ ਆਦਮੀ ਪਾਰਟੀ ਕੋਲੋਂ ਪੰਜਾਬੀਆਂ ਨੇ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ, ਕਿਉਂਕਿ ਇਸ ਪਾਰਟੀ ਦੀ ਲੀਡਰਸ਼ਿਪ ਆਪਣੇ ਸੌੜੇ ਹਿੱਤਾਂ ਦੀ ਖਾਤਿਰ ਹਮੇਸ਼ਾ ਧੜੇ ਬਦਲਦੀ ਰਹਿੰਦੀ ਹੈ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੰਸਦ  ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ‘ਆਪ’ ਅੰਦਰ ਵਾਰ-ਵਾਰ ਹੋ ਰਹੀ ਟੁੱਟ–ਭੱਜ ਨੇ ਪਾਰਟੀ ਵਰਕਰਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਦੇ ਆਮ ਲੋਕ ਹੀ ਨਹੀਂ, ਸਗੋਂ ‘ਆਪ’ ਦੇ ਵਰਕਰ ਵੀ ਪਾਰਟੀ ਦੀਆਂ ਮੀਟਿੰਗਾਂ ਵਿਚ ਭਾਗ ਨਹੀਂ ਲੈਣਾ ਚਾਹੁੰਦੇ ਹਨ। ਕੁੱਝ ਦਿਨ ਪਹਿਲਾਂ ‘ਆਪ’ ਦੀ ਜਗਰਾਓਂ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਪਾਰਟੀ ਦੀ ਬਰਨਾਲਾ ਰੈਲੀ ਵਿਚ ਹੀ ਭਾਗ ਲੈਣ ਤੋਂ ਪਾਸਾ ਵੱਟ ਲਿਆ, ਕਿਉਂਕਿ ਉਹ ਆਪਣੇ ਹਲਕੇ ਦੇ ਵਰਕਰਾਂ ਨੂੰ ਇਸ ਰੈਲੀ ਵਿਚ ਭਾਗ ਲੈਣ ਵਾਸਤੇ ਰਾਜ਼ੀ ਨਹੀਂ ਸੀ ਕਰ ਸਕੀ।ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਭਾਗ ਲੈਣ ਸਬੰਧੀ ਮਾਣੂੰਕੇ ਦੀ ਝਿਜਕ ਪਿੱਛੇ ‘ਆਪ’ ਦੀ ਖੁਰ ਰਹੀ ਲੋਕਪ੍ਰਿਯਤਾ ਨੂੰ ਇਕ ਵੱਡਾ ਕਾਰਨ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਨੇ ਮਾਣੂੰਕੇ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰੈਲੀ ਵਿਚ ਸਮਰਥਕਾਂ ਦੀਆਂ 50 ਬੱਸਾਂ ਲੈ ਕੇ ਆਵੇ। ਅਜਿਹੀ ਸ਼ਰਤ ਨੂੰ ਪੂਰਾ ਕਰਨਾ ਲੱਗਭਗ ਅਸੰਭਵ ਸੀ, ਇਸ ਲਈ ਮਾਣੂੰਕੇ ਨੇ ਰੈਲੀ ਤੋਂ ਪਾਸਾ ਵੱਟਣਾ ਹੀ ਬਿਹਤਰ ਸਮਝਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਦੋ ਸੀਟਾਂ ਆਪਸ ਵਿੱਚ ਤਬਦੀਲ ਕਰਨ ਦਾ ਵਿਚਾਰ ਬਣਾਇਆ ਹੈ। ਇਸ ਬਾਰੇ ਅਜੇ ਰਸਮੀ ਐਲਾਨ ਨਹੀਂ ਹੋਇਆ ਪਰ ਦੋਵਾਂ ਦਲਾਂ ਦੇ ਸੂਤਰਾਂ ਨੇ ਮੰਨਿਆ ਹੈ ਕਿ ਇਸ ਬਾਰੇ ਚਰਚਾ ਹੋ ਰਹੀ ਹੈ।।ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਲੁਧਿਆਣਾ ਤੇ ਜਲੰਧਰ-ਹੁਸ਼ਿਆਰਪੁਰ ਲੋਕ ਸਭਾ ਸੀਟਾਂ ਆਪਸ ਵਿੱਚ ਬਦਲੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਸਰ ਸੰਸਦੀ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਆਉਂਦੀ ਹੈ ਤਾਂ ਇਸ ਦਾ ਦੋਵਾਂ ਧਿਰਾਂ ਨੂੰ ਲਾਭ ਹੋਵੇਗਾ।। ਇਸ ਸੰਸਦੀ ਹਲਕੇ ਵਿੱਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ 4 ਹਲਕੇ ਬੀਜੇਪੀ ਕੋਲ ਹਨ ਤੇ ਇੱਕ ਹਲਕਾ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਜਦਕਿ ਦਿਹਾਤੀ ਚਾਰ ਹਲਕੇ ਸ਼੍ਰੋਮਣੀ ਅਕਾਲੀ ਦਲ ਕੋਲ ਹਨ।। ਅਕਾਲੀ ਦਲ-ਬੀਜੇਪੀ ਗੱਠਜੋੜ ਸੂਬੇ ਦੀਆਂ 13 ਸੰਸਦੀ ਸੀਟਾਂ ਤੋਂ ਚੋਣ ਲੜਦਾ ਹੈ, ਜਿਨ੍ਹਾਂ ਵਿੱਚੋਂ 10 ਸੀਟਾਂ ਅਕਾਲੀ ਦਲ ਤੇ 3 ਬੀਜੇਪੀ ਦੇ ਖਾਤੇ ਵਿੱਚ ਹਨ।। ਬੀਜੇਪੀ ਕੋਲ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਹਨ। ਅੰਮ੍ਰਿਤਸਰ-ਲੁਧਿਆਣਾ ਸੰਸਦੀ ਹਲਕੇ ਦੇ ਬਦਲਾਅ ਬਾਰੇ ਪਹਿਲਾਂ ਵੀ ਗੱਠਜੋੜ ਵਿੱਚ ਚਰਚਾ ਰਹੀ ਹੈ।। ਅੰਮ੍ਰਿਤਸਰ ਸੰਸਦੀ ਹਲਕੇ ਵਿੱਚ ਵਧੇਰੇ ਸਿੱਖ ਵੋਟਰ ਹਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਵਧੇਰੇ ਸਿੱਖ ਵੋਟਰ ਵਾਲਾ ਇਹ ਸੰਸਦੀ ਹਲਕਾ ਸ਼੍ਰੋਮਣੀ ਅਕਾਲੀ ਦਲ ਲਈ ਫਾਇਦੇਮੰਦ ਹੋ ਸਕਦਾ ਹੈ।। ਲੁਧਿਆਣਾ ਸੰਸਦੀ ਹਲਕਾ ਵਧੇਰੇ ਸ਼ਹਿਰੀ ਹਲਕਿਆਂ ਵਾਲੀ ਸੀਟ ਹੈ ਜਿੱਥੇ ਪਰਵਾਸੀ ਵੋਟ ਵੀ ਵੱਡੀ ਗਿਣਤੀ ਵਿੱਚ ਹੈ ਤੇ ਇਹ ਵੋਟ ਭਾਜਪਾ ਲਈ ਫਾਇਦੇਮੰਦ ਹੋ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਖੜ ਨੇ ਪੰਜਾਬ ‘ਚ ਗੰਦ ਪਾਇਆ : ਸੁਖਬੀਰ
ਚੰਡੀਗੜ੍ਹ। ਅੱਜ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਭਦੌੜ ਤੋਂ ਕਾਂਗਰਸ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜਗਰਾਈਂ ਕਾਂਗਰਸ ਪਾਰਟੀ ਛੱਡ ਕੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅੱਜ ਚੰਡੀਗੜ੍ਹ ਵਿਖੇ ਪਰੈਸ ਕਾਨਫਰੈਨਸ ਦੌਰਾਨ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਜੋਗਿੰਦਰ ਸਿੰਘ ਨੇ ਕਿਹਾ ਕਿ ਮੈਂ ਲੇਬਰ ਤੋਂ ਕੰਮ ਸ਼ੁਰੂ ਕੀਤਾ ਸੀ, ਕਾਂਗਰਸ ਨੇ 1992 ‘ਚ ਐਮ ਸੀ ਦੀ ਟਿਕਟ ਦਿੱਤੀ ਸੀ ਅਤੇ ਮੈਂ ਜਿੱਤ ਹਾਸਲ ਕੀਤੀ।  2013 ‘ਚ ਮੈਂਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ। 2014 ‘ਚ ਫਰੀਦਕੋਟ ਤੋਂ ਲੋਕ ਸਭਾ ਦੀ ਟਿਕਟ ਦਿੱਤੀ। 2017 ‘ਚ ਮੈਂਨੂੰ ਭਦੌੜ ਭੇਜ ਦਿੱਤਾ। ਉਨ੍ਹਾਂ ਕਿਹਾ ਮੇਰੇ ਨਾਲ ਪਾਰਟੀ ‘ਚ ਬਹੁਤ ਧੱਕਾ ਹੋਇਆ ਹੈ। ਮੈਨੂੰ ਹੈਰਾਨੀ ਇਹ ਹੈ ਕਿ ਮਨਪ੍ਰੀਤ ਬਾਦਲ ਵਰਗੇ ਲੀਡਰ ਆਪਣੇ ਪਰਿਵਾਰ ਦੇ ਸਕੇ ਨਹੀਂ ਹੋਏ, ਉਨ੍ਹਾਂ ਵਰਗੀਆਂ ਨੇ ਪਾਰਟੀ ਹਾਈਜੈਕ ਕੀਤੀ ਹੋਈ ਹੈ
ਉਨ੍ਹਾਂ ਸੁਨੀਲ ਜਾਖੜ ਤੇ ਤਵਾ ਲਾਉਂਦੇ ਹੋਏ ਵੀ ਕਿਹਾ ਕਿ ਜਾਖੜ ਬਗਲਾ ਭਗਤ ਬਣ ਕੇ ਚਲਦਾ ਹੈ ਪਰ ਉਨ੍ਹਾਂ ਨੇ ਗਰੀਬ ਦੀ ਮਾੜੀ ਹਾਲਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ‘ਚ ਅਸਤੀਫਾ ਦਿੰਦਾ ਹਾਂ ਤੇ ਅਕਾਲੀ ਦਲ ‘ਚ ਸ਼ਾਮਲ ਹੁੰਦਾ ਹਾਂ। ਪਰੈਸ ਕਾਨਫਰੈਸ ਦੌਰਾਨ ਸੁਖਬੀਰ ਬਾਦਲ ਨੇ ਵੀ ਜਾਖੜ ਤੇ ਤਵਾ ਲਾਉਂਦੇ ਹੋਏ ਕਿਹਾ ਕਿ ਜਾਖੜ ਨੇ ਪੰਜਾਬ ‘ਚ ਗੰਦ ਪਾਇਆ ਹੈ। ਇੱਕ-ਇੱਕ ਪਰਿਵਾਰ ਤੇ 6-7 ਪਰਚੇ ਪਏ ਹੋਏ ਨੇ ਕਿਸੇ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਬੱਚਿਆਂ ਤੇ ਪਰਚੇ ਦਿੱਤੇ ਜਾ ਰਹੇ ਹਨ। ਜੇਕਰ ਪਰਚਿਆਂ ਬਾਰੇ ਪੁਲਿਸ ਨੂੰ ਪੁੱਛਦੇ ਹਾਂ ਤਾਂ ਕਹਿੰਦੇ ਹਨ ਜਾਖੜ ਦਾ ਆਦੇਸ਼ ਹੈ। ਇਸ ਮੌਕੇ ਕਈ ਹੋਰਾਂ ਨੇ ਜਾਖੜ ਤੇ ਕਈ ਇਲਜ਼ਾਮ ਲਾਏ ਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ