Hopes - Sach Kahoon Punjabi
india vs west indies | ਭਾਰਤੀ ਟੀਮ ਸੀਰੀਜ਼ ਨੂੰ ਆਪਣੇ ਕਰਨ ਵਾਸਤੇ ਉਤਰੀ
ਮੁੰਬਈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਕਟਕ ਦੇ ਬਾਰਾਬਤੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ, ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਲੁਈਸ 21 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਦੀ ਗੇਂਦ ‘ਤੇ ਸ਼ਾਰਦੁਲ ਠਾਕੁਰ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਸ਼ਾਨਦਾਰ ਫਾਰਮ ‘ਚ ਚਲ ਰਹੇ ਸ਼ਾਈ ਹੋਪ ਨੇ ਕੁਝ ਸਮਾਂ ਕ੍ਰੀਜ਼ ‘ਤੇ ਬਿਤਾਇਆ ਪਰ ਉਹ ਵੀ ਆਪਣੀ ਪਾਰੀ ਜ਼ਿਆਦਾ ਲੰਬੀ ਨਾ ਖੇਡ ਸਕੇ ਅਤੇ 40 ਦੌੜਾਂ ਦੇ ਨਿਜੀ ਸਕੋਰ ‘ਤੇ ਮੁਹੰਮਦ ਸ਼ਮੀ ਹੱਥੋਂ ਬੋਲਡ ਹੋ ਗਏ।
ਭਾਰਤ ਲਈ ਖਤਰਨਾਕ ਦਿਸ ਰਹੇ ਸ਼ਿਮਰੋਨ ਹੈਟਮਾਇਰ ਅਤੇ ਰੋਸਟਨ ਚੇਜ਼ ਨੂੰ ਵਨ ਡੇ ਵਿਚ ਡੈਬਿਊ ਕਰ ਰਹੇ ਨਵਦੀਪ ਸੈਣੀ ਨੇ ਪਵੇਲੀਅਨ ਦਾ ਰਾਹ ਦਿਖਾਇਆ। ਦੱਸ ਦਈਏ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਫੈਸਲਾਕੁੰਨ ਮੁਕਾਬਲੇ ‘ਚ ਗਲਤੀਆਂ ਨੂੰ ਸੁਧਾਰ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਉਤਰੀ ਹੈ। ਭਾਰਤ ਨੇ ਚੇਨਈ ‘ਚ ਪਹਿਲਾ ਵਨ ਡੇ 8 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਦੂਜੇ ਵਨ ਡੇ ਨੂੰ ਵਿਸ਼ਾਖਾਪਟਨਮ ‘ਚ 107 ਦੌੜਾਂ ਨਾਲ ਜਿੱਤਿਆ ਸੀ ਤੇ ਸੀਰੀਜ਼ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ। ਭਾਰਤੀ ਟੀਮ ਨੂੰ ਮੌਜੂਦਾ ਦੌਰੇ ‘ਚ ਵੈਸਟਇੰਡੀਜ਼ ਤੋਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਟੀ-20 ਸੀਰੀਜ਼ ‘ਚ ਵੀ ਉਸ ਨੂੰ ਇਸੇ ਤਰ੍ਹਾਂ ਦੀ ਫੈਸਲਾਕੁੰਨ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ‘ਚ ਉਹ 2-1 ਨਾਲ ਸੀਰੀਜ਼ ਜਿੱਤਣ ‘ਚ ਸਫਲ ਰਹੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਮੀਦਾ ਨਾਲ ਭਰਿਆ ਹੋਇਆ ਐ ਪੰਜਾਬ, ਪ੍ਰੋਗ੍ਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਤੋਂ ਵੱਡੀ ਆਸ
ਐਮ.ਐਸ.ਐਮ.ਈ ਨੂੰ ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਧੁਰੇ ਵਜੋਂ ਪਛਾਣਨ ਦੀ ਲੋੜ
5 ਤੇ 6 ਦਸੰਬਰ ਨੂੰ ਮੋਹਾਲੀ ਵਿਖੇ ਆਯੋਜਤ ਹੋਣ ਜਾ ਰਹੇ ਨਿਵੇਸ਼ਕ ਸੰਮੇਲਨ : ਵਿਨੀ ਮਹਾਜਨ
ਚੰਡੀਗੜ (ਅਸ਼ਵਨੀ ਚਾਵਲਾ)। 5 ਤੇ 6 ਦਸੰਬਰ ਨੂੰ ਆਈ.ਐਸ.ਬੀ ਮੋਹਾਲੀ ਵਿਖੇ ਹੋਣ ਜਾ ਰਹੇ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਤੋਂ ਪੰਜਾਬ ਸਰਕਾਰ ਵੱਡੀ ਆਸ ਲਾਈ ਬੈਠਾ ਹੈ। ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਇਸ ਸਮਿਟ ਵਿੱਚ 50 ਹਜ਼ਾਰ ਕਰੋੜ ਤੋਂ ਜਿਆਦਾ ਨਿਵੇਸ ਲਈ ਸਹੀਬੰਦ ਸਮਝੌਤੇ ਹੋਣ ਤੋਂ ਬਾਅਦ ਪੰਜਾਬ ਨੂੰ ਕਾਫ਼ੀ ਜਿਆਦਾ ਲਾਭ ਹੋ ਸਕਦਾ ਹੈ। ਇਸ ਸਮਿਟ ਦਾ ਮੁੱਖ ਉਦੇਸ਼ ਸੂਖਮ, ਲਘੂ ਤੇ ਦਰਮਿਆਨੇ ਦਰਜੇ ਦੇ ਉਦਯੋਗਾਂ (ਐਮ.ਐਸ.ਐਮ.ਈਜ਼) ਨੂੰ ਪ੍ਰਫੁੱਲਿਤ ਕਰਨਾ ਹੈ ਅਤੇ ਗਲੋਬਲ ਵੈਲਿਊ ਚੇਨ ਵਿੱਚ ਭਾਗੀਦਾਰੀ ਪਾ ਕੇ ਐਮ.ਐਸ.ਐਮ.ਈ ਨੂੰ ਆਲਮੀ ਪੱਧਰ ‘ਤੇ  ਉਭਾਰਨਾ ਹੈ।  Punjab
ਸੂਬੇ ਵਿੱਚ ਛੋਟੇ ਤੇ ਮੱਧਮ ਉਦਯੋਗਾਂ(ਐਮਐਸਐਮਈਜ਼) ਨੂੰ ਹੋਰ ਉਤਸ਼ਾਹਤ ਕਰਨ ਲਈ, ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਪੰਜਾਬ ਰਾਜ ਐਮ.ਐਸ.ਐਮ.ਈ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਐਵਾਰਡ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਆਟੋਮੋਬਾਈਲਜ਼ ਤੇ ਆਟੋ ਪਾਰਟਸ, ਕੱਪੜਾ ਉਦਯੋਗ, ਇੰਜੀਨੀਅਰਿੰਗ, ਫਾਰਮਾਸੂਟੀਕਲ, ਆਈ.ਟੀ ਅਤੇ ਇਲੈਕਟ੍ਰਾਨਿਕਸ, ਖੇਡਾਂ, ਦਸਤਕਾਰੀ ਅਤੇ ਚਮੜਾ ਉਦਯੋਗ ਵਿੱਚ ਕੰਮ ਕਰਨ ਵਾਲੇ ਪੰਜਾਬ ਅਧਾਰਤ ਉਦਯੋਗਾਂ (ਐਮ.ਐਸ.ਐਮ.ਈ ) ਨੂੰ ਦਿੱਤੇ ਜਾਣਗੇ।  Punjab
ਅੱਜ ਇੱਥੇ ਜਾਣਕਾਰੀ ਦਿੰਦਿਆਂ ਨਿਵੇਸ਼ ਪ੍ਰੋਤਸਾਹਨ ਦੇ ਵਧੀਕ ਮੁੱਖ ਸਕੱਤਰ(ਏ.ਸੀ.ਐਸ) ਵਿਨੀ ਮਹਾਜਨ ਨੇ ਦੱਸਿਆ ਕਿ ਉਪਰੋਕਤ ਨੌਂ ਸ਼੍ਰੇਣੀਆਂ ਵਿੱਚ 18 ਦੇ ਕਰੀਬ ਪੁਰਸਕਾਰ ਦਿੱਤੇ ਜਾਣਗੇ ਏ.ਸੀ.ਐਸ ਨੇ ਕਿਹਾ ਕਿ 5 ਅਤੇ 6 ਦਸੰਬਰ ਨੂੰ ਨਿਵੇਸ਼ਕ ਸੰਮੇਲਨ ਦੌਰਾਨ ਉਕਤ ਖੇਤਰ ਵਿੱਚ ਮੱਲਾਂ ਮਾਰਨ ਵਾਲਿਆਂ ਨੂੰ 1 ਲੱਖ ਰੁਪਏ ਦੇ ਨਕਦ ਇਨਾਮ ਤੋਂ ਇਲਾਵਾ ਇੱਕ ਪ੍ਰਸ਼ੰਸਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ  ਉਨਾਂ ਕਿਹਾ ਕਿ ਇਨਾਂ 9 ਖੇਤਰਾਂ ਵਿਚ ਕੁੱਲ ਦੋ-ਦੋ ਪੁਰਸਕਾਰ ਦਿੱਤੇ ਜਾਣਗੇ, ਜਿਨਾਂ ਵਿੱਚ ਇੱਕ ਮਾਈਕ੍ਰੋ / ਛੋਟੇ ਉੱਦਮਾਂ ਨੂੰ ਅਤੇ ਦੂਜਾ ਦਰਮਿਆਨੀ ਉੱਦਮਾਂ  ਨੂੰ ਦਿੱਤਾ ਜਾਵੇਗਾ  ਸੂਬੇ ਵਲੋਂ ਕੀਤੇ ਇਹਨਾਂ ਸੁਹਿਰਦ ਯਤਨਾਂ ਨਾਲ ਯੁਵਾ ਟੈਕਨੋਕਰੇਟਸ ਵਿਚ ਉੱਦਮਕਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਮਿਲੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਦਾ ਜੇਤੂ ਰੱਥ ਰੋਕ ਇੰਗਲੈਂਡ ਦੀਆਂ ਉਮੀਦਾਂ ਕਾਇਮ
ਏਜੰਸੀ
ਬਰਮਿੰਘਮ, 1 ਜੁਲਾਈ
ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਅਰਧ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਭਾਰਤ ਦਾ ਆਈਸੀਸੀ ਵਿਸ਼ਵ ਕੱਪ ‘ਚ ਜੇਤੂ ਰੱਥ 31 ਦੌੜਾਂ ਦੀ ਜਿੱਤ ਨਾਲ ਰੋਕ ਕੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਇੰਗਲੈਂਡ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 337 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਭਾਰਤ ਨੂੰ 50 ਓਵਰਾਂ ‘ਚ ਪੰਜ ਵਿਕਟਾਂ ‘ਤੇ 306 ਦੌੜਾਂ ‘ਤੇ ਰੋਕ ਕੇ ਟੂਰਨਾਮੈਂਟ ‘ਚ ਅੱਠ ਮੈਚਾਂ ‘ਚ ਆਪਣੀ ਪੰਜਵੀਂ ਜਿੱਤ ਹਾਸਲ ਕੀਤੀ ਇੰਗਲੈਂਡ ਦੇ ਹੁਣ 10 ਅੰਕ ਹੋ ਗਏ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਨਿਊਜ਼ੀਲੈਂਡ ਖਿਲਾਫ ਆਪਣਾ ਆਖਰੀ ਲੀਗ ਮੈਚ ਜਿੱਤਣਾ ਹੋਵੇਗਾ ਭਾਰਤੀ ਟੀਮ ਨੂੰ ਟੂਰਨਾਮੈਂਟ ‘ਚ ਸੱਤ ਮੈਚਾਂ ‘ਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਹਾਰ ਤੋਂ ਬਾਅਦ ਭਾਰਤ ਦੇ 11 ਅੰਕ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਆਪਣੇ ਆਖਰੀ ਦੋ ਮੈਚਾਂ ‘ਚੋਂ ਇੱਕ ਮੈਚ ਜਿੱਤਣਾ ਹੋਵੇਗਾ ਭਾਰਤ ਦੀ ਪਾਰੀ ‘ਚ ਰੋਹਿਤ ਸ਼ਰਮਾ (102) ਨੇ ਸ਼ਾਨਦਾਰ ਸੈਂਕੜਾ ਅਤੇ ਕਪਤਾਨ ਵਿਰਾਟ ਕੋਹਲੀ (66) ਨੇ ਅਰਧ ਸੈਂਕੜਾ ਬਣਾਇਆ ਪਰ ਵਿਸ਼ਾਲ ਟੀਚੇ ਦੇ ਦਬਾਅ ‘ਚ ਭਾਰਤ ਪੱਛੜਨਾ ਚਲਾ ਗਿਆ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਖਰਾਬ ਅਤੇ ਧੀਮੀ ਸ਼ੁਰੂਆਤ ਕੀਤੀ 10 ਓਵਰਾਂ ਤੱਕ ਭਾਰਤ ਦਾ ਸਕੋਰ ਸਿਰਫ 28 ਦੌੜਾਂ ਸੀ।
ਪਰ ਇਸ ਤੋਂ ਬਾਅਦ ਦੋਵਾਂ ਬੱਲੇਬਾਜ਼ਾਂ ਨੇ ਦੌੜਾਂ ਦੀ ਰਫਤਾਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਰੋਹਿਤ ਅਤੇ ਵਿਰਾਟ ਨੇ ਦੂਜੀ ਵਿਕਟ ਲਈ 138 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਅਜਿਹਾ ਲੱਗ ਰਿਹਾ ਸੀ ਕਿ ਵਿਰਾਟ ਇਸ ਵਾਰ ਸੈਂਕੜਾ ਪੂਰਾ ਕਰਨਗੇ ਪਰ ਉਹ ਲਿਆਮ ਪੰਲੇਂਕਟ ਦੀ ਗੇਂਦ ‘ਤੇ ਬਦਲਵੇਂ ਖਿਡਾਰੀ ਨੂੰ ਕੈਚ ਫੜਾ ਬੈਠੇ ਵਿਰਾਟ ਦੀ ਵਿਕਟ 146 ਦੌੜਾਂ ਦੇ ਸਕੋਰ ‘ਤੇ ਡਿੱਗੀ ਰੋਹਿਤ ਨੇ ਆਪਣਾ ਤੀਜਾ ਸੈਂਕੜਾ ਪੂਰਾ ਕੀਤਾ ਅਤੇ 2003 ‘ਚ ਸੌਰਵ ਗਾਂਗੁਲੀ ਦੇ ਇੱਕ ਟੂਰਨਾਮੈਂਟ ‘ਚ ਤਿੰਨ ਸੈਂਕੜੇ ਬਣਾਉਣ ਦੇ ਭਾਰਤੀ ਰਿਕਾਰਡ ਦੀ ਬਰਾਬਰ ਕੀਤੀ ਉਹ ਇੱਕ ਵਿਸ਼ਵ ਕੱਪ ‘ਚ ਤਿੰਨ ਸੈਂਕੜੇ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ ਰੋਹਿਤ ਨੇ ਆਪਣਾ 25ਵਾਂ ਸੈਂਕੜਾ ਬਣਾਇਆ ਪਰ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਹ ਕ੍ਰਿਸ ਵੋਕਸ ਦੀ ਗੇਂਦ ‘ਤੇ ਜੋਸ ਬਟਲਰ ਹੱਥੋਂ ਆਊਟ ਹੋ ਗਏ ਰੋਹਿਤ ਦੀ ਵਿਕਟ 198 ਦੌੜਾਂ ਦੇ ਸਕੋਰ ‘ਤੇ ਡਿੱਗੀ ਰਿਸ਼ਭ ਪੰਤ ਨੇ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ ਪਰ 32 ਦੌੜਾਂ  ਬਣਾਉਣ ਤੋਂ ਬਾਅਦ ਉਹ ਪੰਲੇਂਕਟ ਦਾ ਦੂਜਾ ਸ਼ਿਕਾਰ ਬਣ ਗਏ  ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਉਹ ਵੀ ਫੈਸਲਾਕੁੰਨ ਮੌਕੇ ‘ਤੇ ਟੀਮ ਦਾ ਸਾਥ ਛੱਡ ਗਏ ਧੋਨੀ ਕ੍ਰੀਜ ‘ਤੇ ਆਏ ਸਨ ਪਰ ਉਹ ਵੀ ਦੌੜਾਂ ਦੀ ਰਫਤਾਰ ਨੂੰ ਨਹੀਂ ਵਧਾ ਸਕੇ ਕੇਦਾਰ ਜਾਧਵ ਵੱਡੇ ਸ਼ਾਟ ਨਹੀਂ ਲਾ ਪਾ ਰਹੇ ਸਨ ਅਤੇ ਟੀਚਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀ ਆਖਰ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੁੱਖੀ ਤਸਕਰੀ ਰੋਕੂ ਬਿੱਲ ਪਾਸ ਹੋਣ ਦੀ ਉਮੀਦ : ਮੇਨਕਾ
ਲੋਕ ਸਭਾ ‘ਚ ਮਾਨਸੂਨ ਸੈਸ਼ਨ ਦੌਰਾਨ ਪਾਸ ਹੋ ਚੁੱਕਾ ਹੈ ਇਹ ਬਿੱਲ
ਨਵੀਂ ਦਿੱਲੀ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਅੱਜ ਕਿਹਾ ਕਿ ਮਾਨਵ ਤਸਕਰੀ ਰੋਕੂ ਬਿੱਲ 2018 ਦੇ ਸੰਸਦ ਦੇ ਆਉਂਦੇ ਸਰਦ ਰੁੱਤ ਸੈਸ਼ਨ ‘ਚ ਪਾਸ ਹੋਣ ਦੀ ਸੰਭਾਵਨਾ ਹੈ ਸ੍ਰੀਮਤੀ  ਗਾਂਧੀ ਨੇ ਇੱਥੇ ਆਪਣੀ ਇੱਕ ਬਾਲ ਪੁਸਤਕ ‘ਦੇਅਰ ਇਜ ਮੋਨਸਟਰ ਅੰਡਰ ਮਾਈ ਬੈਡ’ ਸਬੰਧੀ ਇੱਕ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਕਿਹਾ ਮਤਾ ਮਾਨਵ ਤਸਕਰੀ ਰੋਕੂ (ਨਿਸ਼ੇਧ, ਸੁਰੱਖਿਆ ਤੇ ਮੁੜ ਨਿਵਾਸ) ਬਿੱਲ 2018 ਸੰਸਦ ਦੇ ਆਉਂਦੇ ਸਰਦ ਰੁੱਤ ਸੈਸ਼ਨ ‘ਚ ਪਾਸ ਹੋਣ ਦੀ ਉਮੀਦ ਹੈ ਇਹ ਬਿੱਲ ਲੋਕ ਸਭਾ ‘ਚ ਮਾਨਸੂਨ ਸੈਸ਼ਨ ਦੌਰਾਨ ਪਾਸ ਹੋ ਚੁੱਕਾ ਹੈ ਤੇ ਰਾਜ ਸਭਾ ‘ਚ ਪੈਂਡਿੰਗ ਹੈ ਇਸ ‘ਚ ਮਨੁੱਖੀ ਤਸਕਰੀ ਦੇ ਮਾਮਲਿਆਂ ‘ਚ ਪੀੜਤ, ਮੌਕਾਪ੍ਰਸਤੀ ਤੇ ਸ਼ਿਕਾਇਤਕਰਤਾ ਦੀ ਗੁਪਤ ਰੱਖਣ ਦੀ ਤਜਵੀਜ਼ ਦਿੱਤੀ ਗਈ ਹੈ ਇਸ ਦੋਂ ਇਲਾਵਾ ਇਹ ਬਿੱਲ  ਸਬੰਧਿਤ ਮਾਮਲਿਆਂ ਦਾ ਨਿਯਮ ਮਿਆਦ ‘ਚ ਨਿਪਟਾਰਾ ਤੇ ਪੀੜਤ ਦੀ ਵਾਪਸੀ ਦੀ ਤਜਵੀਜ਼ ਵੀ ਕਰਦੀ ਹੈ (Trafficking)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਸੀ ਤਗਮੇ ਲਈ ਮੁਕਾਬਲਾ ਪਾਕਿਸਤਾਨ ਨਾਲ
ਜਕਾਰਤਾ (ਏਜੰਸੀ)। ਭਾਰਤ ਦਾ ਏਸ਼ੀਆਈ ਖੇਡਾਂ ਦੀ ਪੁਰਸ਼ ਹਾੱਕੀ ਮੁਕਾਬਲਿਆਂ ‘ਚ ਆਪਣਾ ਸੋਨ ਤਗਮਾ ਬਰਕਰਾਰ ਰੱਖਣ ਅਤੇ ਟੋਕੀਓ ਓਲੰਪਿਕ ਟਿਕਟ ਪਾਉਣ ਦਾ ਸੁਪਨਾ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਦਿਲ ਤੋੜਨ ਵਾਲੀ ਹਾਰ ਨਾਲ ਟੁੱਟ ਗਿਆ ਭਾਰਤ ਨੂੰ ਮਲੇਸ਼ਿਆਈ ਟੀਮ ਨੇ ਸਡਨ ਡੈੱਥ ‘ਚ 7-6 ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਨਿਰਧਾਰਤ ਸਮੇਂ ‘ਚ ਮੁਕਾਬਲਾ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਰਹੀਆਂ ਇਸ ਤੋਂ ਬਾਅਦ ਮੁਕਾਬਲਾ ਸਡਨ ਡੈੱਥ ‘ਚ ਖਿੱਚਿਆ ਗਿਆ ਜਿਸ ਵਿੱਚ ਐਸ.ਵੀ.ਸੁਨੀਲ ਦੇ ਆਪਣੀ ਪੈਨਲਟੀ ਖੁੰਝਦਿਆਂ ਹੀ ਮਲੇਸ਼ੀਆ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਸ਼੍ਰੀਜੇਸ਼ ਨਾ ਦੁਹਰਾ ਸਕੇ 2014 ਨੂੰ | Sports News
ਭਾਰਤੀ ਟੀਮ ਨੇ ਚਾਰ ਸਾਲ ਪਹਿਲਾਂ ਇੰਚੀਓਨ ‘ਚ ਪੈਨਲਟੀ ਸ਼ੂਟਆਊਟ ‘ਚ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਪਰ ਇਸ ਵਾਰ ਸ਼੍ਰੀਜੇਸ਼ ਨਿਰਾਸ਼ ਕਰ ਗਏ ਅਤੇ ਸ਼ੂਟਆਊਟ ਅਤੇ ਸਡਨ ਡੈੱਥ ‘ਚ ਮਲੇਸ਼ੀਆ ਨੂੰ ਨਹੀਂ ਰੋਕ ਸਕੇ ਇਸ ਹਾਰ ਤੋਂ ਬਾਅਦ ਭਾਰਤੀ ਟੀਮ ਕਾਂਸੀ ਤਗਮੇ ਲਈ ਪਾਕਿਸਤਾਨ ਅਤੇ ਜਾਪਾਨ ਦਰਮਿਆਨ ਸੈਮੀਫਾਈਨਲ ‘ਚ ਜੇਤੂ ਟੀਮ ਨਾਲ ਖੇਡੇਗੀ। (Sports News)
ਭਾਰਤ ਨੂੰ ਆਖ਼ਰੀ ਸਮੇਂ ‘ਚ ਗੋਲ ਖਾਣਾ ਮਹਿੰਗਾ ਪਿਆ | Sports News
ਭਾਰਤੀ ਟੀਮ ਮੈਚ ਦੇ 59ਵੇਂ ਮਿੰਟ ਤੱਕ 2-1 ਨਾਲ ਅੱਗੇ ਸੀ ਪਰ ਮਲੇਸ਼ਿਆ ਦੇ ਮੁਹੰਮਦ ਰੇਜ਼ੀ ਨੇ ਪੈਨਲਟੀ ਕਾਰਨਰ ‘ਤੇ ਬਰਾਬਰੀ ਦਾ ਗੋਲ ਕਰ ਦਿੱਤਾ ਸ਼ੂਟਆਊਟ ‘ਚ ਦੋਵੇਂ ਟੀਮਾਂ ਨੇ ਦੋ ਦੋ ਨਿਸ਼ਾਨੇ ਲਾਏ ਸਡਨ ਡੈੱਥ ‘ਚ ਮੁਕਾਬਲਾ ਬਰਾਬਰ ਚੱਲਦਾ ਰਿਹਾ ਅਤੇ 6-6 ਦਾ ਸਕੋਰ ਹੋ ਚੁੱਕਾ ਸੀ ਤਾਜੁਦੀਨ ਅਹਿਮਦ ਨੇ ਮਲੇਸ਼ੀਆ ਨੂੰ 7-6 ਨਾਲ ਅੱਗੇ ਕੀਤਾ ਅਤੇ ਸੁਨੀਲ ਆਪਣੀ ਵਾਰੀ ‘ਤੇ ਦਬਾਅ ਮੰਨ ਗਏ ਅਤੇ ਭਾਰਤ ਲਈ ਬਰਾਬਰੀ ਦਾ ਗੋਲ ਨਾ ਕਰ ਸਕੇ ਭਾਰਤ ਹੁਣ ਕਾਂਸੀਤ ਤਗਮੇ ਲਈ ਪਾਕਿਸਤਾਨ ਨਾਲ ਭਿੜੇਗਾ ਜਿਸ ਨੂੰ ਦੂਸਰੇ ਸੈਮੀਫਾਈਨਲ ਂਚ ਜਾਪਾਨ ਹੱਥੋਂ 1-0 ਨਾਲ ਮਾਤ ਖਾਣੀ ਪਈ। ਮਲੇਸ਼ੀਆ ਹੁਣ ਫਾਈਨਲ ਂਚ ਜਾਪਾਨ ਨਾਲ ਭਿੜੇਗਾ।
ਬਲਾਕ ਸੰਮਤੀ ਅਤੇ ਜਿਲਾਂ ਪਰੀਸ਼ਦ ‘ਚ ਰਾਖਵਾਂਕਰਨ ਨੂੰ ਲਾਗੂ ਕਰਨ ਲਈ ਐਕਟ ‘ਚ ਹੋਵੇਗੀ ਸੋਧ (Panchayat, Elections)
ਵਿਧਾਨ ਸਭਾ ਦਾ ਸੈਸ਼ਨ ਸਤੰਬਰ ਮਹੀਨੇ ਵਿੱਚ ਹੋਣ ਕਾਰਨ ਲਟਕਿਆ ਚੋਣਾਂ ਦਾ ਕੰਮ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਪੰਚਾਇਤੀ ਚੋਣਾਂ ਹੁਣ ਸਤੰਬਰ ਦੀ ਥਾਂ ਅਕਤੂਬਰ ਵਿੱਚ ਹੋਣਗੀਆਂ ਕਿਉਂਕਿ ਪੰਚਾਇਤੀ ਚੋਣਾਂ ਵਿੱਚ ਮਹਿਲਾ ਰਾਖਵਾਂਕਰਨ ਲਈ ਐਕਟ ਵਿੱਚ ਸੋਧ ਕਰਨੀ ਜਰੂਰੀ ਹੈ, ਜਿਸ ਕਾਰਨ ਇਹਨਾਂਚੋਣਾਂ ਵਿੱਚ 15-20 ਦਿਨ ਦੀ ਦੇਰੀ ਹੋਣ ਦੀ ਸੰਭਾਵਨਾ ਹੈ। ਸਤੰਬਰ ਮਹੀਨੇ ਵਿੱਚ ਵਿਧਾਨ ਸਭਾ ਸੈਸ਼ਨ ਦੌਰਾਨ ਇਸ ‘ਚ ਸੋਧ ਕਰਨ ਤੋਂ ਬਾਅਦ ਹੀ ਪੰਚਾਇਤੀ ਚੋਣਾਂ ਦਾ ਕੰਮ ਸ਼ੁਰੂ ਹੋ ਸਕੇਗਾ। ਇਸ ਦੀ ਪੁਸ਼ਟੀ ਖ਼ੁਦ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕੀਤੀ ਹੈ। (Panchayat, Elections)
ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਬੀਤੇ ਮਹੀਨੇ ਭੰਗ ਕਰਦੇ ਹੋਏ ਸਤੰਬਰ ਮਹੀਨੇ ਵਿੱਚ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਚੋਣ ਕਮਿਸ਼ਨ ਨੂੰ ਵੀ ਲਿਖ ਕੇ ਭੇਜ ਦਿੱਤਾ ਗਿਆ ਸੀ। ਪਹਿਲਾਂ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਜਿਲਾਂ ਪਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ 9 ਸਤੰਬਰ ਅਤੇ ਗਰਾਮ ਪੰਚਾਇਤ ਚੋਣਾਂ 30 ਸਤੰਬਰ ਤੱਕ ਕਰਵਾਉਣ ਦਾ ਉਲੀਕਿਆ ਗਿਆ ਸੀ।
ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣੀ ਪ੍ਰੀਕਿਆ ਵੀ ਸ਼ੁਰੂ ਕਰ ਦਿੱਤੀ ਪਰ ਹੁਣ ਅਚਾਨਕ ਇਸ ਕੰਮ ਨੂੰ ਰੋਕ ਦਿੱਤਾ ਗਿਆ ਹੈ। ਇਸ ਪਿੱਛੇ ਕਾਰਨ ਬਲਾਕ ਸੰਮਤੀਆਂ ਅਤੇ ਜਿਲਾਂ ਪਰੀਸ਼ਦ ਵਿੱਚ ਮਹਿਲਾਵਾਂ ਨੂੰ 33 ਫੀਸਦੀ ਦੀ ਥਾਂ 50 ਫੀਸਦੀ ਰਾਖਵਾਂਕਰਨ ਦੇਣਾ ਦੱਸਿਆ ਜਾ ਰਿਹਾ ਹੈ। ਇਸ ਰਾਖਵਾਂਕਰਨ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਬਣਾਏ ਗਏ ਐਕਟ ਵਿੱਚ ਸੋਧ ਕਰਨ ਦੀ ਜਰੂਰਤ ਹੈ ਜਿਸ ਨੂੰ ਕਿ ਵਿਧਾਨ ਸਭਾ ਸੈਸ਼ਨ ਵਿੱਚ ਹੀ ਲੈ ਕੇ ਆਇਆ ਜਾ ਸਕਦਾ ਹੈ। ਵਿਧਾਨ ਸਭਾ ਸੈਸ਼ਨ ਸਤੰਬਰ ਵਿੱਚ ਹੋਣ ਕਾਰਨ ਪੰਚਾਇਤੀ ਚੋਣਾਂ ਨੂੰ ਸਤੰਬਰ ਦੀ ਥਾਂ ਅਕਤੂਬਰ ਤੱਕ ਪੈਡਿੰਗ ਪਾ ਦਿੱਤਾ ਗਿਆ ਹੈ। ਵਿਧਾਨ ਸਭਾ ਸੈਸ਼ਨ ਵਿੱਚ ਇਸ ਸੋਧ ਨੂੰ ਪਾਸ ਕਰਨ ਤੋਂ ਬਾਅਦ ਹੀ ਚੋਣਾਂ ਨੂੰ ਕਰਵਾਇਆ ਜਾਏਗਾ।
ਨਹੀਂ ਹੋਏਗਾ ਡੋਪ ਟੈਸਟ, ਪਿੱਛੇ ਹਟੀ ਸਰਕਾਰ
ਪੰਚਾਇਤੀ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਦਾ ਡੋਪ ਟੈਸਟ ਨਹੀਂ ਹੋਏਗਾ, ਕਿਉਂਕਿ ਹੁਣ ਸਰਕਾਰ ਇਸ ਤੋਂ ਪਿੱਛੇ ਹਟ ਗਈ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਦਾ ਕਹਿਣਾ ਹੈ ਕਿ ਡੋਪ ਟੈਸਟ ਕਰਵਾਉਣ ਲਈ ਕੇਂਦਰੀ ਚੋਣ ਕਮਿਸ਼ਨ ਨਾਲ ਰਾਬਤਾ ਕਾਇਮ ਕਰਨਾ ਜਰੂਰੀ ਹੈ, ਕਿਉਂਕਿ ਭਾਰਤੀ ਸੰਵਿਧਾਨ ਤਹਿਤ ਕਿਸੇ ਨੂੰ ਚੋਣ ਲੜਨ ਦੇ ਅਧਿਕਾਰ ਤੋਂ ਵਾਂਝਾ ਕਰਨਾ ਵੀ ਗਲਤ ਹੈ। ਇਸ ਲਈ ਪੰਜਾਬ ਸਰਕਾਰ ਐਕਟ ਬਣਾ ਸਕਦੀ ਹੈ ਜਾਂ ਫਿਰ ਇਸ ਸਬੰਧੀ ਕੇਂਦਰੀ ਚੋਣ ਕਮਿਸ਼ਨ ਤੋਂ ਪੁੱਛਿਆ ਜਾਣਾ ਹੈ, ਇਸ ਲਈ ਇਹ ਕੰਮ ਕਾਫ਼ੀ ਜਿਆਦਾ ਲੰਬਾ ਹੈ, ਇਸ ਲਈ ਹੋ ਸਕਦਾ ਹੈ ਕਿ ਇਹਨਾਂਚੋਣਾਂ ਵਿੱਚ ਡੋਪ ਟੈਸਟ ਨਾ ਹੋਵੇ ਪਰ ਇਹ ਵੀ ਹੋ ਸਕਦਾ ਹੈ ਕਿ ਚੋਣਾਂ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਇਜਾਜ਼ਤ ਮਿਲ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੋਲ ਕੀਤੇ ਬਿਨਾਂ ਰੋਡਰਿਗਜ਼ ਬਣੇ ਮੈਨ ਆਫ਼ ਦ ਮੈਚ
ਕਜ਼ਾਨ (ਏਜੰਸੀ) ਆਪਣੇ ਮਿਡਫੀਲਡਰ ਕਾਰਲੋਸ ਸਾਂਚੇਜ਼ ਨੂੰ ਮਿਲੀ ਕਤਲ ਦੀ ਧਮਕੀ ਅਤੇ ਜਾਂਚ ਤੋਂ ਬਾਅਦ ਦਬਾਅ ‘ਚ ਆਈ ਕੋਲੰਬੀਆ ਦੀ ਟੀਮ ਨੇ ਨਿੱਖਰਿਆ ਹੋਇਆ ਪ੍ਰਦਰਸ਼ਨ ਕਰਦੇ ਹੋਏ ਗਰੁੱਪ ਐਚ ਦੇ ਮੁਕਾਬਲੇ ‘ਚ ਪੋਲੈਂਡ ਨੂੰ 3-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਅਗਲੇ ਗੇੜ ‘ਚ ਜਾਣ ਦੀਆਂ ਆਪਣੀਆਂ ਆਸਾਂ ਨੂੰ ਕਾਇਮ ਰੱਖਿਆ। ਗਰੁੱਪ ਐਚ ਦੀ ਸਭ ਤੋਂ ਮਜ਼ਬੂਤ ਟੀਮ ਮੰਨੀ ਜਾ ਰਹੀ ਕੋਲੰਬੀਆ ਨੂੰ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਹੀ ਏਸ਼ੀਆਈ ਟੀਮ ਜਾਪਾਨ ਹੱਥੋਂ 1-2 ਦੀ ਹੈਰਾਨੀਜਨਕ ਹਾਰ ਝੱਲਣੀ ਪਈ ਸੀ ਇਸ ਹਾਰ ਤੋਂ ਬਾਅਦ ਟੀਮ ਦਬਾਅ ‘ਚ ਆ ਗਈ ਸੀ ਅਤੇ ਉਸਦੇ ਖਿਡਾਰੀ ਸਾਂਚੇਜ਼ ਨੂੰ ਹੱਤਿਆ ਦੀ ਧਮਕੀ ਨੇ ਉਸਨੂੰ ਹੋਰ ਵੀ ਪਰੇਸ਼ਾਨੀ ‘ਚ ਪਾ ਦਿੱਤਾ ਸੀ ਪਰ ਅਜਿਹੀ ਦਬਾਅ ਭਰੀ ਹਾਲਤ ‘ਚ ਕੋਲੰਬੀਆ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਦੋ ਮੈਚਾਂ ‘ਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਜਦੋਂਕਿ ਪੋਲੈਂਡ ਦੀ ਟੀਮ ਲਗਾਤਾਰ ਦੂਸਰੀ ਹਾਰ ਝੱਲ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਈ।
ਕੋਲੰਬੀਆ ਹੁਣ ਤਿੰਨ ਅੰਕਾਂ ਨਾਲ ਤੀਸਰੇ ਸਥਾਨ ‘ਤੇ ਹੈ 28 ਜੂਨ ਨੂੰ ਜਾਪਾਨ ਅਤੇ ਪੋਲੈਂਡ ਅਤੇ ਕੋਲੰਬੀਆ ਅਤੇ ਸੇਨੇਗਲ ਦਾ ਮੁਕਾਬਲਾ ਹੋਣਾ ਹੈ ਜਿਸ ਤੋਂ ਬਾਅਦ ਇਸ ਗਰੁੱਪ ਤੋਂ ਨਾਕਆਊਟ ‘ਚ ਜਾਣ ਵਾਲੀਆਂ ਦੋ ਟੀਮਾਂ ਦੀ ਤਸਵੀਰ ਸਾਫ਼ ਹੋ ਜਾਵੇਗੀ ਕੋਲੰਬੀਆ ਜੇਕਰ ਆਪਣਾ ਆਖ਼ਰੀ ਮੈਚ ਸੇਨੇਗਲ ਤੋਂ ਜਿੱਤ ਲੈਂਦਾ ਹੈ ਤਾਂ ਉਹ ਦੂਸਰੇ ਗੇੜ ‘ਚ ਚਲਿਆ ਜਾਵੇਗਾ ਕੋਲੰਬੀਆ ਨੇ ਪੋਲੈਂਡ ਵਿਰੁੱਧ ਮੁਕਾਬਲੇ ‘ਚ ਪਹਿਲੇ ਅੱਧ ‘ਚ ਇੱਕ ਅਤੇ ਦੂਸਰੇ ਅੱਧ ‘ਚ ਪੰਜ ਮਿੰਟ ਦੇ ਫ਼ਰਕ ‘ਚ ਦੋ ਗੋਲ ਕਰਕੇ ਪੋਲੈਂਡ ਦੀਆਂ ਆਸਾਂ ਨੂੰ ਢੇਰ ਕਰ ਦਿੱਤਾ ਮੀਨਾ ਨੇ 40ਵੇਂ ਮਿੰਟ ‘ਚ ਕੋਲੰਬੀਆ ਨੂੰ ਵਾਧਾ ਦਿਵਾਇਆ ਦੂਸਰੇ ਅੱਧ ‘ਚ ਰਾਡਾਮੇਲ ਫਾਲਕੋ ਨੇ 70ਵੇਂ ਮਿੰਟ ‘ਚ ਇਸ ਵਾਧੇ ਨੂੰ 2-0 ਪਹੁੰਚਾ ਦਿੱਤਾ ਜਦੋਂਕਿ ਜੁਆਨ ਨੇ 75ਵੇਂ ਮਿੰਟ ‘ਚ ਜੇਤੂ ਟੀਮ ਦਾ ਤੀਸਰਾ ਗੋਲ ਕੀਤਾ ਬ੍ਰਾਜ਼ੀਲ ਦੇ 2014 ਵਿਸ਼ਵ ਕੱਪ ‘ਚ ਗੋਲਡਨ ਬੂਟ ਜੇਤੂ ਰਹੇ ਜੇਮਸ ਰੌਡ੍ਰਿਗਜ਼ ਨੇ ਆਪਣੀ ਚਮਕ ਦਿਖਾਈ ਅਤੇ ਟੀਮ ਦੇ ਦੋ ਗੋਲਾਂ ‘ਚ ਮੱਦਦ ਕੀਤੀ ਅਤੇ ਉਸਨੂੰ ਮੈਨ ਆਫ਼ ਦ ਮੈਚ ਪੁਰਸਕਾਰ ਮਿਲਿਆ ਕੋਲੰਬੀਆ ਦੀ ਇਸ ਜਿੱਤ ਨੇ ਗਰੁੱਪ ਐੱਚ ਨੂੰ ਬੇਹੱਦ ਦਿਲਚਸਪ ਬਣਾ ਦਿੱਤਾ ਹੈ ਅਤੇ ਤਿੰਨ ਟੀਮਾਂ ਕੋਲ ਅੱਗੇ ਜਾਣ ਦਾ ਮੌਕਾ ਹੈ।