Culture - Sach Kahoon Punjabi
ਵਿਰਾਸਤ ਤੋਂ ਨਾ ਟੁੱਟੇ ਵਰਤਮਾਨ
2024 ਦਾ ਅਗਾਜ਼ ਹੋ ਗਿਆ ਹੈ ਤੇ ਇੱਕ ਹੋਰ ਸਾਲ ਵਿਰਾਸਤ ਤੋਂ ਅਗਾਂਹ ਨਹੀਂ ਲੰਘਣਾ ਚਾਹੀਦਾ ਨਵਾਂ ਵਰ੍ਹਾ ਆਮ ਤੌਰ ’ਤੇ ਸਿਰਫ਼ ਸਮੇਂ ਦੀ ਤਬਦੀਲੀ ਨਹੀਂ ਸਗੋਂ ਇਹ ਸੱਭਿਆਚਾਰ ਤੋਂ ਦੂਰੀ ਦਾ ਵੀ ਇੱਕ ਹੋਰ ਪੜਾਅ ਬਣਦਾ ਆਇਆ ਹੈ ਇਹ ਸੱਚ ਹੈ ਕਿ ਵਿਕਾਸ ਦਾ ਪਹੀਆ ਤੇਜ਼ੀ ਨਾਲ ਘੁੰਮ ਰਿਹਾ ਹੈ ਤੇਜ਼ੀ, ਅਰਾਮਦਾਇਕਤਾ, ਸਮੇਂ ਦੀ ਬੱਚਤ ਮਨੁੱਖੀ ਜਿੰਦਗੀ ਦੇ ਮੁੱਖ ਬਿੰਦੂ ਬਣ ਗਏ ਹਨ ਸਫ਼ਰ ਦੇ ਘੰਟੇ ਘਟ ਰਹੇ ਹਨ, ਪਰ ਇਸ ਤੇਜ਼ੀ ਨੇ ਮਨੁੱਖੀ ਮਨ ਦਾ ਸਕੂਨ ਖੋਹ ਲਿਆ ਹੈ ਜ਼ਿੰਦਗੀ ਦਾ ਅਸਲ ਮੰਤਵ ਸੰਤੁਸ਼ਟੀ, ਆਪਣਾਪਣ, ਭਾਈਚਾਰਕ ਮਜ਼ਬੂਤੀ, ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ, ਅੰਦਰੂਨੀ ਤੇ ਬਾਹਰੀ ਜ਼ਿੰਦਗੀ ਨਾਲ ਇੱਕਸੁਰਤਾ ਦੀ ਪ੍ਰਾਪਤੀ ਹੀ ਅਸਲ ਵਿਕਾਸ ਹੋਵੇਗਾ। 2024 ਦਾ ਸਾਲ ਮਨੁੱਖ ਦੀ ਵਿਰਾਸਤ ਤੋਂ ਦੂਰੀ ਦੀ ਬਜਾਇ ਵਿਰਾਸਤ ਵੱਲ ਵਾਪਸੀ ਤੇ ਸਾਂਝ ਨੂੰ ਕਾਇਮ ਕਰੇ। ਭਾਵੇਂ ਸਮੇਂ ਦਾ ਪਹੀਆ ਪਿਛਾਂਹ ਵੱਲ ਨਹੀਂ ਘੁੰਮਦਾ ਪਰ ਭੂਤਕਾਲ ਦੀ ਰੀੜ੍ਹ ਵਰਤਮਾਨ ਤੇ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦੀ ਹੈ। (Happy New Year)
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼
ਵਿਕਾਸ ਤੇ ਵਿਰਾਸਤ ਦੀ ਸਾਂਝ ਦਾ ਮਾਡਲ ਹੀ ਮਨੁੱਖਵਾਦੀ ਆਧੁਨਿਕਤਾ ਦੀ ਗਾਰੰਟੀ ਦੇ ਸਕਦਾ ਹੈ। ਵਿਰਾਸਤ ਸਮੁੰਦਰ ’ਚ ਬਰਫ਼ ਦੇ ਤੋਦੇ ਵਾਂਗ ਹੁੰਦੀ ਹੈ ਜੋ ਬਾਹਰੋਂ ਘੱਟ ਨਜ਼ਰ ਆਉਂਦੀ ਹੈ। ਵਿਰਾਸਤ ਵਿਕਾਸ ਦੇ ਮਾਡਲ ਦੇ ਧੁਰ ਤੱਕ ਵੱਸੀ ਹੋਣੀ ਚਾਹੀਦੀ ਹੈ ਨਵੀਂ ਪੀੜ੍ਹੀ ਨੂੰ ਵਿਰਾਸਤ ਤੋਂ ਕੋਰੀ ਰੱਖਣ ਦੀਆਂ ਚਾਲਾਂ ਪੂੰਜੀਵਾਦੀ ਆਰਥਿਕਤਾ ਤੇ ਭੋਗਵਾਦੀ ਸੰਸਕ੍ਰਿਤੀ ਦੇ ਮਨੁੱਖ ਵਿਰੋਧੀ ਮੁੱਲਾਂ ਦੀ ਪੈਦਾਇਸ਼ ਹੈ ਨਵੀਂ ਪੀੜ੍ਹੀ ਅੱਗੇ ਮਹਿੰਗੇ ਬਰਾਂਡਿਡ ਕੱਪੜਿਆਂ, ਮਹਿੰਗੀਆਂ ਗੱਡੀਆਂ ਅਤੇ ਕੌਮਾਂਤਰੀ ਰੈਸਟੋਰੈਂਟਾਂ ਦੇ ਖਾਣਿਆਂ ਨੂੰ ਹੀ ਇੱਕ ਸੁਲਝੇ, ਸਿਆਣੇ ਤੇ ਸੱਭਿਅਕ ਜੀਵਨ ਜਾਚ ਵਾਂਗ ਪੇਸ਼ ਕਰਨ ਦੀ ਨੀਤੀ ਮਨੁੱਖ ਨੂੰ ਇੱਕ ਮਸ਼ੀਨ ਬਣਾਉਣ ਵਾਂਗ ਹੈ ਨਵੇਂ ਸਾਲ ਦੀ ਪ੍ਰਾਪਤੀ ਇਸੇ ਗੱਲ ਵਿੱਚ ਹੈ ਕਿ ਮਨੁੱਖ ਦੀ ਕੋਈ ਵੀ ਤਰੱਕੀ ਸਭ ਤੋਂ ਪਹਿਲਾਂ ਉਸ ਦੇ ਅੰਦਰ ਮਨੁੱਖੀ ਗੁਣਾਂ ਦੀ ਗਰੰਟੀ ਦੇਵੇ। (Happy New Year)
ਮੱਧਮ ਪਿਆ ਭਾਜੀ ਫੇਰਨ ਦਾ ਰਿਵਾਜ਼
ਸਾਡੇ ਸੱਭਿਆਚਾਰ ਵਿਚ ਵਿਆਹ ਦੀ ਬਹੁਤ ਵੱਡੀ ਮਹੱਤਤਾ ਹੈ। ਵਿਆਹ ਦੇ ਦਿਨ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਵਿਆਹ ਦੇ ਨਾਲ ਹੋਰ ਵੀ ਬਹੁਤ ਰੀਤਾਂ-ਪਰੰਪਰਾਵਾਂ ਵਿਆਹ ਦੇ ਦਿਨ ਤੋਂ ਮਗਰੋਂ ਤੱਕ ਜੁੜੀਆਂ ਹੋਈਆਂ ਹਨ । ਜਿਸ ਤਰਾਂ ਵਿਆਹ ਤੋਂ ਪਹਿਲਾਂ ਚਿੱਠੀ ਪੱਲੇ ਪਾਉਣਾ, ਮਾਈਆਂ ਬੰਨ੍ਹਣਾ, ਰਾਤ ਜਗਾ, ਰੋਟੀ ਆਦਿ ਤੋਂ ਲੈ ਕੇ ਵਿਆਹ ਦੇ ਦਿਨ ਤੋਂ ਬਾਅਦ ਇੱਕ ਰਿਵਾਜ ਹੈ ਭਾਜੀ ਫੇਰਨ ਦਾ, ਇਸਨੂੰ ਆਪਣੇ ਇਲਾਕੇ ਦੇ ਹਿਸਾਬ ਨਾਲ ਪੱਤਲ ਦੇਣਾ, ਪਰੋਸਾ ਫੇਰਨਾ ਵੀ ਕਹਿੰਦੇ ਹਨ।
ਵਿਆਹ ਤੋਂ ਮਗਰੋਂ ਜਦੋਂ ਮੇਲ -ਗੇਲ ਵਿਦਾ ਹੋ ਜਾਂਦਾ ਹੈ ਤਾਂ ਸਰੀਕੇ ’ਚੋਂ ਔਰਤਾਂ, ਕੁੜੀਆਂ, ਘਰ ਦੀ ਮੈਂਬਰ ਔਰਤ ਲਾਗਣ ਨੂੰ ਨਾਲ ਲੈ ਕੇ ਗਲੀ-ਮੁਹੱਲੇ ਸਰੀਕੇ ਵਾਲਿਆਂ ਦੇ ਘਰ ਜਾਂ ਜਿਸ ਘਰ ਨਾਲ ਵਿਆਹ-ਸ਼ਾਦੀ ਦਾ ਲੈਣ-ਦੇਣ ਹੁੰਦਾ ਹੈ, ਚੀਜ਼-ਵਸਤ ਆਉਂਦੀ-ਜਾਂਦੀ ਹੈ, ਉਨ੍ਹਾਂ ਘਰ ਵਿਚ ਵੀ ਭਾਜੀ ਦਿੱਤੀ ਜਾਂਦੀ ਹੈ । ਭਾਜੀ ਵਿਚ ਜਿਆਦਾਤਰ ਸ਼ੱਕਰਪਾਰੇ (ਤੋਸ਼ੇ) (ਤੁਖਮੇ), ਨਮਕ ਪਕੌੜੀਆਂ, ਖੰਡ ਚਾੜ ਕੇ ਮਿੱਠੀ ਪਕੌੜੀ, ਲੱਡੂ ਹੁੰਦੇ ਹਨ । ਔਰਤਾਂ ਪਰਾਂਤਾਂ ਵਿਚ ਪਾ ਕੇ ਸਿਰ ’ਤੇ ਚੁੱਕਦੀਆਂ ਹਨ। ਲਾਗਣ ਜਾਂ ਕੋਈ ਹੋਰ ਔਰਤ ਵੀ ਕੌਲੀ, ਬਾਟੀ ਵਿਚ ਦੋ-ਤਿੰਨ ਲੱਡੂ, ਸ਼ੱਕਰਪਾਰੇ, ਪਕੌੜੀਆਂ ਦੀ ਮੁੱਠੀ ਪਾ ਕੇ ਘਰ-ਘਰ ਦਿੰਦੀ ਹੈ । ਆਪਣੇ ਸੁਭਾਅ ਮੁਤਾਬਿਕ ਲਾਗਣ ਬੂਹੇ ’ਤੇ ਆ ਕੇ ਕਹਿੰਦੀ ਹੈ, ਭਾਂਡਾ ਲਿਆਓ ਭੈਣੇ! ਤਾਂ ਸਹਿਜੇ ਹੀ ਅੰਦਰ ਬੈਠੀਆਂ ਔਰਤਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਵਿਆਹ ਵਾਲੇ ਘਰੋਂ ਭਾਜੀ ਫੇਰਦੀਆਂ ਫਿਰਦੀਆਂ ਹਨ।
ਘਰ ਵਾਲੀ ਔਰਤ ਭਾਂਡਾ ਲੈ ਕੇ ਆਉਂਦੀ ਹੈ ਨਾਲੇ ਭਾਜੀ ਪਵਾਉਂਦੀ ਹੈ, ਨਾਲੇ ਵਧਾਈਆਂ ਦਿੰਦੀ ਹੈ ਵਿਆਹ ਚੰਗਾ ਵਧੀਆ ਹੋਣ ਬਾਰੇ ਪੁੱਛਦੀ ਹੈ । ਕੁਝ ਸਮਾਂ ਪਹਿਲਾਂ ਜਦੋਂ ਵਿਆਹ ਵਾਲੀ ਕੁੜੀ ਨਾਲ ਭਾਜੀ ਫੇਰਨ ਜਾਂਦੀ ਤਾਂ ਕੁੜੀ ਨੂੰ ਵਿਆਹ ਤੋਂ ਬਾਅਦ ਪਹਿਲੇ ਦਿਨ ਬੂਹੇ ’ਤੇ ਦਸਤਕ ਦੇਣ ’ਤੇ ਬਕਾਇਦਾ ਸ਼ਗਨ, ਜਿਸ ਵਿਚ ਗੁੜ, ਪੈਸੇ ਆਦਿ ਹੁੰਦੇ, ਦਿੱਤਾ ਜਾਂਦਾ ਸੀ ਪੁਰਾਣੇ ਸਮੇਂ ਦੀ ਦੰਦ ਕਥਾ ਇਹ ਵੀ ਦੱਸੀ ਜਾਂਦੀ ਹੈ ਕਿ ਨਵ-ਵਿਆਹੀ ਕੁੜੀ ਗਹਿਣਿਆਂ ਨਾਲ ਸਜ-ਧਜ ਕੇ ਭਾਜੀ ਫੇਰਨ ਜਾਂਦੀ ਸੀ ਤਾਂ ਸਰੀਕੇ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਕੁੜੀ ਨੂੰ ਕਿੰਨੇ ਕੁ ਗਹਿਣੇ ਪੇਕੇ ਜਾਂ ਸਹੁਰਿਆਂ ਨੇ ਪਾਏ ਹਨ ਪਰ ਹੁਣ ਕੁਝ ਸਮੇਂ ਤੋਂ ਭਾਜੀ ਫੇਰਨ ਵਾਲੀਆਂ ਨਾਲ ਨਵ-ਵਿਆਹੀਆਂ ਕੁੜੀਆਂ ਘੱਟ ਹੀ ਦਿਖਾਈ ਦਿੰਦੀਆਂ ਹਨ। ਕਿਉਂਕਿ ਪਹਿਲਾਂ ਕੁੜੀ ਨੂੰ ਵਿਆਹ ਤੋਂ ਬਾਅਦ ਕੁਝ ਦਿਨ ਪੇਕੇ ਘਰ ਮਿਲਣ -ਗਿਲਣ ਲਈ ਛੱਡ ਦਿੱਤਾ ਜਾਂਦਾ ਸੀ । ਪਰ ਹੁਣ ਅਜਿਹਾ ਨਹੀਂ ਪੈਲਸਾਂ ਦੇ ਰਿਵਾਜ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ।
ਕੁੱਲ ਮਿਲਾ ਕੇ ਭਾਜੀ ਫੇਰਨ ਦਾ ਰਿਵਾਜ ਵੀ ਘਟਦਾ ਜਾ ਰਿਹਾ ਹੈ। ਕੁਝ ਕੁ ਦਾ ਵਿਚਾਰ ਹੈ ਕਿ ਅੱਜ ਦੀ ਮਹਿੰਗਾਈ ਵਿਚ ਦੋ-ਚਾਰ ਲੱਡੂ ਜਾਂ ਮੁੱਠੀ ਪਕੌੜੀਆਂ ਦੀ ਅੱਧੇ ਜਾਂ ਸਾਰੇ ਪਿੰਡ ਵਿਚ ਫੇਰਨ ਨਾਲ ਵਿਆਹ ਵਾਲਿਆਂ ’ਤੇ ਕਾਫੀ ਬੋਝ ਪੈਂਦਾ ਹੈ ਅਤੇ ਜਿਸ ਘਰ ਬੀਹੀਂ ਫਿਰਦੀ ਭਾਜੀ ਜਾਂਦੀ ਹੈ ਉਸ ਘਰ ਦੇ ਬੱਚੇ ਖਾਣ ਪਿੱਛੇ ਲੜ ਪੈਂਦੇ ਹਨ ਬਾਕੀ ਭਾਜੀ ਫੇਰਨ ਵਾਲੀਆਂ ਘਰ ਦਾ ਕੰਮ ਛੱਡ ਕੇ ਸਾਰੇ ਪਿੰਡ ਵਿਚ ਫਿਰਦੀਆਂ ਥੱਕ ਜਾਂਦੀਆਂ ਹਨ ਕੁਝ ਲੋਕਾਂ ਦਾ ਵਿਚਾਰ ਹੈ ਕਿ ਭਾਵੇਂ ਦੋ-ਚਾਰ ਲੱਡੂ ਹੀ ਹਨ । ਇਹ ਭਾਈ ਭਾਜੀ ਹੈ ਸਰੀਕੇ ਦਾ ਵੱਸਣਾ ਹੈ ਆਈ ਚੀਜ਼ ਮੋੜਨੀ ਜ਼ਰੂਰੀ ਹੈ ਤਾਂ ਕਿ ਕੋਈ ਕੱਲ੍ਹ ਨੂੰ ਮਿਹਣਾ ਨਾ ਮਾਰ ਦੇਵੇ। ਤਾਂ ਹੀ ਕਿਹਾ ਗਿਆ ਹੈ ਬੀੜ੍ਹੀ ਸਰੀਕਾਂ ਦੀ ਦਿੱਤਿਆਂ ਬਾਝ ਨਾ ਲਹਿੰਦੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੰਮ ਸੱਭਿਆਚਾਰ ਦੇ ਨਿਘਾਰ ਕਾਰਨ ਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ
ਸੁਰਿੰਦਰ ਮਿੱਤਲ
ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ- ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਆਬਾਦੀ ਦੇ ਵਾਧੇ ਕਾਰਨ ਨੌਕਰੀਆਂ ਜਾਂ ਕੰਮ ਦਾ ਨਾ ਮਿਲਣਾ, ਸਰਕਾਰ ਦੀਆਂ ਵਪਾਰਕ ਅਤੇ ਟੈਕਸ ਨੀਤੀਆਂ, ਸਿਹਤ ਅਤੇ ਪੜ੍ਹਾਈ ਦੇ ਵਾਧੂ ਖਰਚੇ ਆਦਿ ਪਰ ਸਭ ਤੋਂ ਵੱਡਾ ਕਾਰਨ ਹੈ ਸਾਡੇ ਸਮਾਜ ਵਿੱਚ ਕੰਮ ਸੱਭਿਆਚਾਰ ਦਾ ਬਿਲਕੁਲ ਰਸਾਤਲ ਵੱਲ ਚਲੇ ਜਾਣਾ।
ਕੁਝ ਸਾਲ ਪਹਿਲਾਂ ਤੱਕ ਸਾਡੇ ਸਮਾਜ ਵਿੱਚ ਨੌਜਵਾਨ ਪਿਤਾਪੁਰਖੀ ਕੰਮਾਂ ਵਿੱਚ ਹੀ ਦਿਲਚਸਪੀ ਰੱਖਦੇ ਸਨ, ਕਿਸਾਨ ਦਾ ਪੁੱਤ ਕਿਸਾਨ, ਮਜ਼ਦੂਰ ਦਾ ਪੁੱਤ ਮਜ਼ਦੂਰ, ਦੁਕਾਨਦਾਰ ਦਾ ਪੁੱਤ ਦੁਕਾਨਦਾਰੀ ਦਾ ਕੰਮ ਹੀ ਕਰਦਾ ਸੀ। ਘਰ ਦੇ ਮੁਖੀ ‘ਤੇ ਸਾਰੇ ਘਰ ਪਰਿਵਾਰ ਦੀ ਜਿੰਮੇਵਾਰੀ ਹੁੰਦੀ ਸੀ। ਕਰੰਸੀ ਦਾ ਫੈਲਾਉ ਘੱਟ ਸੀ ਦਾਣੇ ਫਸਲ ਆਦਿ ਇੱਕ-ਦੂਜੇ ਤੋਂ ਲੈਣ-ਦੇਣ ਦਾ ਪ੍ਰਚਲਣ ਸੀ ਜਿਸ ਨਾਲ ਆਦਮੀ ਦਾ ਗੁਜ਼ਰ-ਬਸਰ ਚੱਲ ਰਿਹਾ ਸੀ। ਪਰ ਅੱਜ-ਕੱਲ੍ਹ ਨੌਜਵਾਨ ਪਿਤਾਪੁਰਖੀ ਕੰਮ ਛੱਡ ਕੇ ਜਾਂ ਪੜ੍ਹ-ਲਿਖ ਕੇ ਹੋਰ ਕੰਮ ਜਾਂ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸਰਕਾਰਾਂ ਵੱਲੋਂ ਚੋਣਾਂ ਮੌਕੇ ਲੋਕਾਂ ਦੀਆਂ ਸਹੂਲਤਾਂ ਲਈ ਕੀਤੇ ਵਾਅਦਿਆਂ ਤੋਂ ਮੁੱਕਰਨਾ ਅਤੇ ਨੌਕਰੀਆਂ ਆਦਿ ਨਾ ਮਿਲਣ ਨਾਲ ਉਨ੍ਹਾਂ ਦਾ ਮਨ ਉਚਾਟ ਹੋ ਰਿਹਾ ਹੈ ਜਿਸ ਨਾਲ ਨੌਜਵਾਨ ਕਈ ਤਰ੍ਹਾਂ ਦੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ। ਵਿਦੇਸ਼ਾਂ ਦੀ ਕਮਾਈ, ਚਮਕ-ਦਮਕ ਦਾ ਛਲਾਵਾ ਉਨ੍ਹਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ। ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਜਵਾਨ ਇੱਥੇ ਕੰਮ ਸੱਭਿਆਚਾਰ ਨਾ ਹੋਣ ਕਾਰਨ ਕੋਈ ਨਿੱਕਾ-ਮੋਟਾ ਕੰਮ ਕਰਨ ‘ਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਆਈਲੈਟਸ ਕਰਕੇ ਵਿਦੇਸ਼ੀਂ ਜਾ ਕੇ ਮਿਹਨਤ-ਮਜ਼ਦੂਰੀ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਹੁਣ ਮਾਪੇ ਵੀ ਦੋ-ਚਾਰ ਕਿੱਲੇ ਜਮੀਨ ਵੇਚ ਕੇ ਆਪਣੇ  ਬੱਚਿਆਂ ਦਾ ਭਵਿੱਖ ਸਵਾਰਨ ਦੇ ਚੱਕਰ ‘ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਭਾਵੇਂ ਕਈ ਨੌਜਵਾਨ ਅਤੇ ਮਾਪੇ ਏਜੰਟਾਂ ਦੀਆਂ ਠੱਗੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਫੇਰ ਵੀ ਰੋਜ਼ਾਨਾ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਲਈ ਜਹਾਜ਼ਾਂ ਦੀ ਉਡਾਣ ਭਰਦੇ ਹਨ। ਇਸ ਨਾਲ ਜਿੱਥੇ ਸਾਡੇ ਮੁਲਕ ਦਾ ਪੈਸਾ ਵਿਦੇਸ਼ ਜਾਣ ਨਾਲ ਸਾਡੀ ਪਹਿਲਾਂ ਤੋਂ ਮੰਦੀ ਦੀ ਮਾਰ ਝੱਲ ਰਹੀ ਆਰਥਿਕ ਹਾਲਤ ਹੋਰ ਮਾੜੀ ਹੋ ਰਹੀ ਹੈ, ਉੱਥੇ ਦੂਜੇ ਦੇਸ਼ ਇਸ ਪੈਸੇ ਨਾਲ ਹੋਰ ਖੁਸ਼ਹਾਲ ਹੋ ਰਹੇ ਹਨ। ਇਸ ਦੇ ਉਲਟ ਪੰਜਾਬ ਵਿੱਚ ਹਰ ਕੰਮ ‘ਤੇ ਨੇੜਲੇ ਰਾਜਾਂ ਦੇ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ ਹੈ ਚਾਹੇ ਉਹ ਖੇਤੀ, ਦੁਕਾਨਦਾਰੀ, ਮਜਦੂਰੀ, ਰੰਗ-ਰੋਗਨ ਕਰਨ, ਹਰ ਤਰ੍ਹਾਂ ਦੇ ਮਿਸਤਰੀ, ਫਲ-ਫਰੂਟ, ਸਬਜੀਆਂ, ਹਲਵਾਈ, ਦੋਧੀ, ਡਰਾਇਵਰੀ ਆਦਿ ਕੋਈ ਵੀ ਕੰਮ ਹੋਵੇ।
ਵਿਦੇਸ਼ਾਂ ਵੱਲ ਝੁਕਾਅ ਹੋਣ ਦੇ ਚੱਲਦਿਆਂ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਚੱਲਦਿਆਂ  ਇਹ ਨੌਜਵਾਨ ਆਈਲੈਟਸ ਕਰਵਾਉਣ ਵਾਲੇ, ਪਾਸਪੋਰਟ ਬਣਵਾਉਣ ਵਾਲੇ, ਵੀਜ਼ਾ ਲਗਵਾਉਣ ਵਾਲੇ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਮੋਟੀ ਲੁੱਟ ਦਾ ਵੀ ਸ਼ਿਕਾਰ ਵੀ ਹੋ ਰਹੇ ਹਨ। ਕਈ ਵਾਰ ਏਜੰਟ ਮੋਟੀ ਕਮਾਈ ਕਰਨ ਲਈ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜ ਦਿੰਦੇ ਹਨ ਜਿਸ ਨਾਲ ਉੱਥੇ ਜਾ ਕੇ ਉਹ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ।  ਫੈਕਟਰੀਆਂ ਦੇ ਮਾਲਕ ਉਨ੍ਹਾਂ ਦੀ ਮਿਹਨਤ ਮਜ਼ਦੂਰੀ ਵੀ ਨਹੀਂ ਦਿੰਦੇ ਇਸੇ ਤਰ੍ਹਾਂ ਲੜਕੀਆਂ ਨਾਲ ਵੀ ਹੁੰਦਾ ਹੈ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪਾਸਪੋਰਟ ਰੱਖ ਲਏ ਜਾਂਦੇ ਹਨ। ਇਸ ਤਰ੍ਹਾਂ ਭੇਜੇ ਮੁੰਡੇ-ਕੁੜੀਆਂ ਦਾ ਸਾਡੀ ਅੰਬੈਸੀ ਕੋਲ ਵੀ ਕੋਈ ਰਿਕਾਰਡ ਨਹੀਂ ਹੁੰਦਾ। ਕਈ ਪੀੜਤ ਨੌਜਵਾਨ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਚੁੰਗਲ ‘ਚੋਂ ਬਚ ਕੇ ਕਿਵੇਂ ਨਾ ਕਿਵੇਂ ਆਪਣਿਆਂ ਨਾਲ ਸੰਪਰਕ ਕਰ ਲੈਂਦੇ ਹਨ ਤਾਂ ਵਿਦੇਸ਼ ਮੰਤਰਾਲੇ, ਅੰਬੈਸੀ ਆਦਿ ਦੀ ਮੱਦਦ ਨਾਲ ਉਨ੍ਹਾਂ ਨੂੰ ਬੜੀ ਮਿਹਨਤ-ਮੁਸ਼ੱਕਤ ਤੋਂ ਬਾਅਦ ਛੁਡਾ ਲਿਆ ਜਾਂਦਾ ਹੈ ਪਰ ਉਹ ਵਿਦੇਸ਼ ਵਿੱਚੋਂ ਕਮਾਈ ਕਰਕੇ ਲਿਆਉਣ ਦੀ ਥਾਂ ਸ਼ੋਸ਼ਣ ਕਰਵਾ ਕੇ ਪਰਤਦੇ ਹਨ ਇੱਧਰ ਉਨ੍ਹਾਂ ਦੇ ਮਾਪੇ ਵਿਦੇਸ਼ ਭੇਜਣ ਲਈ ਗਹਿਣੇ ਕੀਤੀ ਜ਼ਮੀਨ-ਜਾਇਦਾਦ ਛੁਡਵਾਉਣ ਦੇ ਕਾਬਿਲ ਵੀ ਨਹੀਂ ਰਹਿੰਦੇ। ਇਸ ਤਰ੍ਹਾਂ ਉਹ ਨਾ ਘਰ ਦੇ ਨਾ ਘਾਟ ਦੇ ਰਹਿੰਦੇ ਹਨ। ਇਸ ਬਾਰੇ ਪੰਜਾਬੀ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਦੇ ਵਿਚਾਰ ਹਨ ਕਿ ਸਾਡੇ ਦੇਸ਼ ਵਿੱਚ ਹੁਣ ਕੋਈ ਸਿਸਟਮ ਨਾਂਅ ਦੀ ਚੀਜ਼ ਨਹੀਂ ਰਹੀ, ਕਾਨੂੰਨ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਨਵੀਂ ਸਰਕਾਰੀ ਨੌਕਰੀ ਕਰਨ ਵਾਲੇ ਨੂੰ ਤਿੰਨ-ਤਿੰਨ ਸਾਲ ਦਸ-ਗਿਆਰਾਂ ਹਜਾਰ ਰੁਪਈਆ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਅਪਣੇ ਪੁਰਾਣੇ ਸਾਥੀਆਂ ਸਾਹਮਣੇ ਹੀਣ ਭਾਵਨਾ ਮਹਿਸੂਸ ਕਰਦਾ ਹੈ। ਇਸਦੇ ਉਲਟ ਵਿਦੇਸ਼ ਵਿੱਚ ਮਿਹਨਤ ਦੇ ਬਦਲੇ ਸਾਡੇ ਦੇਸ਼ ਦੇ ਮੁਕਾਬਲੇ ਕਿਤੇ ਜਿਆਦਾ ਰਕਮ ਮਿਲਦੀ ਹੈ ਜਿਸਨੂੰ ਦੇਖਦਿਆਂ ਨੌਜਵਾਨ ਵਿਦੇਸ਼ਾਂ ਦਾ ਮੋਹ ਕਰਨ ਲੱਗੇ ਹਨ।    ਸਮਾਜਸੇਵੀ ਧਰਮ ਪਾਲ ਸ਼ਰਮਾ ਅਨੁਸਾਰ, ਜਵਾਨੀ ਦੇ ਵਿਦੇਸ਼ਾਂ ਨੂੰ ਰਵਾਨਾ ਹੋਣ ਦਾ ਕਾਰਨ ਸਰਕਾਰਾਂ ਦੀ ਨਾਕਾਮੀ ਹੈ। ਵਿਧਾਇਕ, ਸੰਸਦ ਮੈਂਬਰ, ਮੰਤਰੀ, ਸਾਬਕਾ ਵਿਧਾਇਕ ਅਤੇ ਮੰਤਰੀ  ਤਾਂ ਕਈ-ਕਈ ਪੈਨਸ਼ਨਾਂ ਲੈ ਰਹੇ ਹਨ ਪਰ ਜਵਾਨਾਂ ਨੂੰ ਨੌਕਰੀਆਂ ਤਾਂ ਮਿਲ  ਹੀ ਨਹੀਂ ਰਹੀਆਂ ਉਲਟਾ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ। ਜਦੋਂਕਿ ਵਿਦੇਸ਼ੀ  ਅੰਗਰੇਜ ਲੋਕ ਸਾਡੇ ਜਵਾਨਾਂ ਨੂੰ ਕੰਮ ਤਾਂ ਦੇ ਰਹੇ ਹਨ।
ਤਪਾ ਮੰਡੀ,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਭਿਆਚਾਰ ਦਾ ਅਨਿੱਖੜਵਾਂ ਅੰਗ ਪੰਜਾਬ ਦੇ ਲੋਕ-ਗੀਤ
ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਪਰੰਪਰਾਵਾਂ/ਕਿਰਿਆਵਾਂ ਗੀਤ-ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ ਲੋਕ ਗੀਤਾਂ ਦੀ ਰਚਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕੀਤੀ, ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿੱਕਲੀਆਂ ਹਨ।
ਪੰਜਾਬ ਦੀ ਧਰਤੀ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ ਪੰਜਾਬੀ ਮਾਂ-ਬੋਲੀ ਦਾ ਦੁਨੀਆਂ ਦੀਆਂ ਬੋਲੀਆਂ ਵਿੱਚ ਵਿਲੱਖਣ ਤੇ ਅਹਿਮ ਸਥਾਨ ਹੈ ਸਾਡਾ ਅਮੀਰ ਸੱਭਿਆਚਾਰਕ ਵਿਰਸਾ ਅਤੇ ਲੋਕ ਗੀਤ ਦੁਨੀਆਂ ਵਿੱਚ ਆਪਣੀ ਵੱਖਰੀ ਟੌਹਰ ਰੱਖਦੇ ਹਨ ਰੁੱਤ, ਮੌਸਮ, ਤਿਉਹਾਰਾਂ, ਸਮਾਜਿਕ, ਰਾਜਨੀਤਕ, ਧਾਰਮਿਕ ਸਥਿਤੀ, ਰਿਸ਼ਤੇ-ਨਾਤੇ, ਖੁਸ਼ੀ, ਗਮੀ ਆਦਿ ਨੂੰ ਦਰਸਾਉਂਦੇ ਲੇਖ, ਕਵਿਤਾਵਾਂ, ਗੀਤ, ਨਾਟਕ ਆਦਿ ਸਾਡੇ ਸਾਹਿਤਕਾਰਾਂ ਰਚੇ ਹਨ।
ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਪਰੰਪਰਾਵਾਂ/ਕਿਰਿਆਵਾਂ ਗੀਤ-ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ ਲੋਕ ਗੀਤਾਂ ਦੀ ਰਚਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕੀਤੀ, ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿੱਕਲੀਆਂ ਹਨ ।ਲੋਕ ਗੀਤਾਂ ਦੇ ਅਨੇਕਾਂ ਰੂਪ ਹਨ; ਜਿਵੇਂ ਖੁਸ਼ੀ ਗਮੀ ਦੇ ਗੀਤ, ਝੂਮਰ, ਢੋਲਾ, ਟੱਪੇ, ਮਾਹੀਆ, ਬੋਲੀਆਂ ਆਦਿ ਜੀਵਨ ਦੀ ਹਰ ਰਸਮ, ਹਰ ਰੀਤ, ਹਰ ਰਿਵਾਜ਼ ਗੀਤਾਂ ਦੀ ਕੋਮਲ ਅਤੇ ਮਿੱਠੀ ਧੁਨ ਦੁਆਲੇ ਕੇਂਦਰਿਤ ਹੈ ਆਉ! ਲੋਕ ਗੀਤਾਂ ਦੀਆਂ ਵੱਖੋ-ਵੱਖ ਵੰਨਗੀਆਂ ‘ਤੇ ਸੰਖੇਪ ਝਾਤ ਮਾਰੀਏ:- (Culture)
ਬਚਪਨ ਦੇ ਗੀਤ:
ਜਦੋਂ ਘਰ ਵਿੱਚ ਬੱਚਾ ਜੰਮਦਾ ਹੈ ਤਾਂ ਪਰਿਵਾਰ ਦੇ ਜੀਆਂ ਦੇ ਮਨਾਂ ‘ਚ ਖੁਸ਼ੀ ਹੋਣਾ ਲਾਜ਼ਮੀ ਹੈ ਬੱਚੇ ਦੀ ਮਾਂ, ਭੂਆ, ਦਾਦੀ, ਨਾਨੀ, ਚਾਚੀ, ਤਾਈ, ਮਾਸੀਆਂ ਉਸਨੂੰ ਲੋਰੀਆਂ ਦਿੰਦੀਆਂ ਨਹੀਂ ਥੱਕਦੀਆਂ ਮਾਂ ਆਪਣੇ ਦਿਲ ਦੇ ਟੁਕੜੇ ਨੂੰ ਲੋਰੀਆਂ ਦਿੰਦੀ ਹੈ ਅਤੇ ਸੁਰ ਅਤੇ ਲੈਅ ਵਿਚ ਗਾਉਂਦੀ ਹੈ:-
ਲੋਰੀ ਲੱਕੜੇ,..ਊਂ..ਊਂ…
ਤੇਰੀ ਮਾਂ ਸਦੱਕੜੇ,..ਊਂ…ਊਂ…
ਨਾਨਕੇ ਘਰ ਮਾਸੀ ਪਿੱਠ ਥਾਪੜਦੀ ਗਾਉਂਦੀ ਹੈ:-
ਸੌਂ ਜਾ ਕਾਕਾ ਤੂੰ, ਤੇਰੇ ਬੋਦੇ ਵੜ ਗਈ ਜੂੰ,
ਕੱਢਣ ਵਾਲੀਆਂ ਮਾਸੀਆਂ, ਕਢਾਉਣ ਵਾਲਾ ਤੂੰ
ਦਾਦਕੇ ਘਰ ਜੰਮੇ ਬੱਚੇ ਨੂੰ ਚਾਅ ਨਾਲ ਖੀਵੀ ਹੋਈ ਭੂਆ ਲੋਰੀਆਂ ਦਿੰਦੀ ਹੈ:-
ਕਾਕੜੀਆਂ, ਬਲਾਕੜੀਆਂ, ਟਾਹਲੀਆਂ ਤੇਰੇ ਬੱਚੇ,
ਨਾਨਾ ਤੇਰਾ ਢੋਲ ਵਜਾਵੇ, ਨਾਨੀ ਤੇਰੀ ਨੱਚੇ
ਕਿੱਕਲੀ ਪਾਉਂਦੀਆਂ ਕੁੜੀਆਂ ਆਪਣੇ ਵੀਰ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀਆਂ ਝੂਮਦੀਆਂ ਤੇ ਗਾਉਂਦੀਆਂ ਹਨ:-
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ!
ਵਿਆਹ ਸਮੇਂ ਦੇ ਗੀਤ:
ਵਿਆਹ ਸਮੇਂ ਦੀ ਖੁਸ਼ੀ ਦਾ ਮਾਹੌਲ ਚਾਵਾਂ-ਮਲਾਰਾਂ ਵਾਲਾ ਹੁੰਦਾ ਹੈ ਵਿਆਹ ਤੋਂ ਕੁੱਝ ਕੁ ਦਿਨ ਪਹਿਲਾਂ ਘਰ ਵਿੱਚ ਗਾਉਣ ਬਿਠਾਇਆ ਜਾਂਦਾ ਹੈ ਮੁੰਡੇ ਵਾਲੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਸੁਹਾਗ ਸਬੰਧੀ ਲੋਕ ਗੀਤ:-
1. ਬਾਬਲ ਨੂੰ ਆਖ ਰਹੀ,
ਮੇਰਾ ਅੱਸੂ ਦਾ ਕਾਜ ਰਚਾਵੀਂ
ਤੇਰਾ ਅੰਨ ਨਾ ਤਰੱਕੇ ਕੋਠੜੀ,
ਤੇਰਾ ਦਹੀਂ ਨਾ ਉਬਾਲਿਆ ਜਾਏ
2. ਦੇਵੀਂ ਵੇ ਬਾਬਲ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ
ਸਹੁਰਾ ਸਰਦਾਰ ਹੋਵੇ
3. ਮਾਏ ਨੀ ਸੁਣ ਮੇਰੀਏ ਵਾਰੀ,
ਮੇਰੇ ਬਾਬਲ ਨੂੰ ਸਮਝਾ
ਸਾਡੇ ਤਾਂ ਹਾਣਦੀਆਂ ਸਹੁਰੇ ਵਾਰੀ,
ਸਾਡੜੇ ਮਨ ਵਿੱਚ ਚਾਅ…
ਮੁੰਡੇ ਘਰ ਵਿੱਚ ਵੀ ਇਸ ਖੁਸ਼ੀਆਂ-ਖੇੜੇ ਭਰੇ ਮਾਹੌਲ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਹਨ ਜਿਵੇਂ:-
1. ਹਰਿਆ ਨੀ ਮਾਏ, ਹਰਿਆ ਨੀ ਭੈਣੇ
ਹਰਿਆ ਤੇ ਭਾਗੀਂ ਭਰਿਆ
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ
ਸੋਈਓ ਦਿਹਾੜਾ ਭਾਗੀਂ ਭਰਿਆ
2. ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ…
ਸਾਡੇ ਸੱਭਿਆਚਾਰ ‘ਚ ਵਟਣਾ ਮਲ਼ਣਾ ਵਿਆਹ ਵੇਲੇ ਦੀ ਇੱਕ ਅਹਿਮ ਰਸਮ ਹੁੰਦੀ ਹੈ ਇਸ ਨੂੰ ਨਹਾਈ-ਧੋਈ ਦੀ ਰਸਮ ਵੀ ਕਿਹਾ ਜਾਂਦਾ ਹੈ ਇਸ ਸਮੇਂ ਮੁੰਡੇ ਅਤੇ ਕੁੜੀ ਦੇ ਘਰ ਦੀਆਂ ਔਰਤਾਂ ਵੱਲੋਂ ਗਾਏ ਜਾਂਦੇ ਲੋਕ ਗੀਤ:
1. ਆਂਗਣ ਸਾਡੇ ਚੀਕਣਾ ਵੇ,
ਕੀਹਨੇ ਡੋਲ੍ਹਿਆ ਪਾਣੀ
ਬਾਬੇ ਦਾ ਪੋਤਾ ਨਾਤੜਾ ਵੇ,
ਉਹਨੇ ਡੋਲ੍ਹਿਆ ਪਾਣੀ
2. ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀ ਦਾ,
ਜੀ ਏਸ ਵੇਲੇ ਜਰੂਰ ਮਾਮਾ ਲੋੜੀਦਾ
ਬਰਾਤ ਵਾਲੇ ਦਿਨ ਲਾੜੇ ਦੀਆਂ ਭੈਣਾਂ ਵੱਲੋਂ ਲਾੜੇ ਦੇ ਸਿਹਰਾ ਸਜਾਇਆ ਜਾਂਦਾ ਹੈ ਤੇ ਲੋਕ ਗਾਇਆ ਜਾਂਦਾ ਹੈ:-
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ
ਲੜਕੀ ਵਾਲਿਆਂ ਦੇ ਘਰ ਜੰਝ ਢੁੱਕਣ ‘ਤੇ ਲਾੜੀ ਦੀਆਂ ਸਹੇਲੀਆਂ ਇਉਂ ਸੁਨੇਹਾ ਦਿੰਦੀਆਂ ਹਨ:-
ਆਇਆ ਲਾੜੀਏ ਨੀ,
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਾਇਆ ਨੀ,
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਸਿੱਠਣੀਆਂ ਦੇ ਗੀਤ:
ਕੁੜੀ ਵਾਲੇ ਘਰ ਬਰਾਤੀਆਂ, ਵਿਚੋਲੇ, ਲਾੜੇ ਅਤੇ ਲਾੜੇ ਦੇ ਬਾਪ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ, ਜਿਵੇ:-
ਮੱਕੀ ਦਾਣਾ ਟਿੰਡ ਵਿੱਚ ਨੀ,
ਵਿਚੋਲਾ ਨੀ ਰੱਖਣਾ ਪਿੰਡ ਵਿੱਚ ਨੀ
ਡੋਲੀ ਦੇ ਗੀਤ-
ਮੇਰੀ ਡੋਲੀ ‘ਤੇ ਪਾ ਦਿਉ ਲੋਈ,
ਮੈਂ ਅੱਜ ਪਰਦੇਸਣ ਹੋਈ
ਮੇਰੀ ਡੋਲੀ ‘ਤੇ ਪਾ ਦਿਉ ਖੇਸ
ਮੈਂ ਜਾਣਾ ਬਿਗਾਨੇ ਦੇਸ
ਭੈਣ ਭਰਾ ਦੇ ਰਿਸ਼ਤੇ ਦੇ ਗੀਤ-
ਇੱਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
ਭੈਣਾਂ ਜਦੋਂ ਵਿਆਹੀਆਂ ਜਾਂਦੀਆਂ ਹਨ ਤਾਂ ਸਭਨਾਂ ਅੰਗਾਂ-ਸਾਕਾਂ ‘ਚੋਂ ਕੇਵਲ ਆਪਣੇ ਵੀਰ ‘ਤੇ ਹੀ ਆਸ ਹੁੰਦੀ ਹੈ
ਉੱਡੀਂ-ਉੱਡੀਂ ਵੇ ਕਾਵਾਂ, ਜਾਈਂ ਬਾਬਲ ਦੇ ਦੇਸ
ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ, ਰੋਊਗੀ ਗੁੱਡੀਆਂ ਫੋਲ ਕੇ
ਇੱਕ ਨਾ ਦੱਸੀ ਮੇਰੇ ਰਾਜੇ ਬਾਬਲ ਨੂੰ, ਰੋਊਗਾ ਕਚਹਿਰੀ ਛੱਡ ਕੇ…
ਗਿੱਧੇ ਦੇ ਲੋਕ ਗੀਤ-
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ ਇੱਕੋ ਜਿਹੀਆਂ ਮੁਟਿਆਰਾਂ,
ਚਾਨਣ ਦੇ ਵਿੱਚ ਏਦਾਂ ਚਮਕਣ ਜਿਉ ਸੋਨੇ ਦੀਆਂ ਤਾਰਾਂ
ਦੂਹਰੀਆਂ ਹੋ ਹੋ ਨੱਚਣ ਕੁੜੀਆਂ, ਜਿਉਂ ਹਰਨਾਂ ਦੀਆਂ ਡਾਰਾਂ,
ਜੋਰ ਜਵਾਨੀ ਦਾ ਲੁੱਟ ਲੈ ਮੌਜ ਬਹਾਰਾਂ
ਆਰਥਿਕ ਮੰਦਹਾਲੀ ਦੇ ਗੀਤ:-
ਜੱਟ ਜੱਟੀ ਨੂੰ ਲੈਣ ਨਾ ਜਾਵੇ,
ਡਰਦਾ ਕਬੀਲਦਾਰੀਉਂ…
ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਗੀਤ ਹਨ:-
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਜਾਣਾ…
ਆਉਣ ਪੇਕਿਆਂ ਤੋਂ ਠੰਢੀਆਂ ਹਵਾਵਾਂ
ਵੀਰ ਮੇਰੇ ਰਹਿਣ ਵੱਸਦੇ…
ਰੁੱਤਾਂ ਦੇ ਗੀਤ:-
ਚੇਤਰ ਨਾ ਜਾਈਂ ਚੰਨਾਂ
ਖਿੜ੍ਹੀ ਬਹਾਰ ਵੇ
ਵਿਸਾਖ ਨਾ ਜਾਈਂ ਚੰਨਾਂ
ਕੰਮਾਂ ਦੀ ਮਾਰ ਵੇ
ਤੀਆਂ ਦੇ ਗੀਤ:-
ਰਲ ਆਓ ਸਈਓ ਨੀ,
ਸਭ ਤੀਆਂ ਖੇਡਣ ਜਾਈਏ
ਚੜ੍ਹ ਆ ਗਿਆ ਸਾਵਣ ਨੀ,
ਪੀਂਘਾਂ ਪਿੱਪਲੀਂ ਜਾ ਕੇ ਪਾਈਏ
ਪੰਜਾਬੀ ਲੋਕ ਗੀਤ ਪੰਜਾਬੀ ਸਾਹਿਤ, ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਜਿੰਦ-ਜਾਨ ਹਨ ਇਹ ਸਾਡੀ ਸੱਭਿਆਚਾਰਕ ਅਮੀਰੀ, ਸਮਾਜਿਕ ਕਦਰਾਂ-ਕੀਮਤਾਂ, ਸਾਡੀ ਸ਼ਾਨ ਅਤੇ ਮਾਣ ਦਾ ਪ੍ਰਤੀਕ ਹਨ ਇਹਨਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ, ਨਹੀਂ ਤਾਂ ਅਸੀਂ ਇੱਕ ਦਿਨ ਸਾਡੀ ਇਸ ਅਮੀਰ ਵਿਰਾਸਤ ਤੋਂ ਵਿਰਵੇ ਹੋ ਜਾਵਾਂਗੇ
ਸਤਨਾਮ ਸਿੰਘ ਮੱਟੂ ਬੀਂਬੜ,
ਸੰਗਰੂਰ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿਧੀਆਂ-ਸਿਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਪੂਰਨ ਭਗਤ ਦੀ ਘਟਨਾ ਦੂਸਰੀ ਸਦੀ ਵਿੱਚ ਹੋਈ। ਲੱਗਦਾ ਹੈ ਕਿ ਪੂਰਨ ਭਗਤ ਨੂੰ ਕੋਈ ਹੋਰ ਨਾਥ ਜੋਗੀ ਮਿਲੇ ਹੋਣਗੇ।
ਗੋਰਖ ਨਾਥ ਦੀ ਜਨਮ ਤਰੀਕ ਬਾਰੇ ਕੁਝ ਪੱਕਾ ਨਹੀਂ ਹੈ ਪਰ ਇੱਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿੱਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਯੋਗੀ ਸੀ ਤੇ ਨਾਥ ਯੋਗੀਆਂ ਦੇ ਡੇਰੇ ਅਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ। ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨੇਪਾਲ ਵਿੱਚ ਫੈਲੇ ਹੋਏ ਹਨ। ਉਹਨਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੈਨਪਾਟੇ ਕਿਹਾ ਜਾਂਦਾ ਹੈ। ਯੂ. ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਅਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ਡੇਰਾ ਭਾਰਤ ਵਿੱਚ ਸਭ ਤੋਂ ਵੱਡਾ ਗੋਰਖਨਾਥੀ ਮੰਦਰ ਅਤੇ ਡੇਰਾ ਹੈ। ਗੋਰਖ ਨਾਥ ਨੂੰ ਮਹਾਂਯੋਗੀ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਸਿੱਖਿਆਵਾਂ ਦੁਆਰਾ ਸੁੱਚਾ ਜੀਵਨ ਬਿਤਾਉਣ, ਬ੍ਰਹਮਚਾਰੀ ਰਹਿਣ, ਯੋਗ ਕਰਨ, ਸਮਾਧੀ ਲਾਉਣ ਅਤੇ ਦੂਸਰਿਆਂ ਦੀ ਸੇਵਾ ਕਰਨ ਦਾ ਪ੍ਰਚਾਰ ਕੀਤਾ। ਉਸ ਦਾ ਜ਼ਿਆਦਾਤਰ ਪ੍ਰਭਾਵ ਪੇਂਡੂ ਇਲਾਕਿਆਂ ਵਿੱਚ ਹੈ।
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਭਗਤ ਕਬੀਰ ਤੋਂ ਪਹਿਲਾਂ ਹੋਇਆ ਹੋਵੇਗਾ। ਗੋਰਖ ਨਾਥ ਸਮੇਂ ਸ਼ੈਵਾਂ (ਸ਼ਿਵ ਭਗਵਾਨ ਨੂੰ ਮੰਨਣ ਵਾਲੇ) ਅਤੇ ਵੈਸ਼ਣਵਾਂ (ਵਿਸ਼ਣੂ ਭਗਵਾਨ ਨੂੰ ਮੰਨਣ ਵਾਲੇ) ਵਿੱਚ ਬਹੁਤ ਝਗੜੇ ਚੱਲਦੇ ਸਨ। ਗੋਰਖ ਨਾਥ ਨੇ ਅਦਵੈਤ ਵੇਦਾਂਤ ਦਾ ਪ੍ਰਚਾਰ ਕੀਤਾ ਕਿ ਇਹ ਝਗੜਾ ਫਜ਼ੂਲ ਹੈ। ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ। ਪਰ ਇਸ ਦਾ ਜੋ ਪ੍ਰਚਾਰ-ਪ੍ਰਸਾਰ ਗੋਰਖ ਨਾਥ ਵੇਲੇ ਹੋਇਆ, ਉਹ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਕਦੇ ਬਾਅਦ ਵਿੱਚ ਹੋ ਸਕਿਆ। ਲੋਕਾਂ ਨੂੰ ਗਿਆਨ ਦੇਣ ਲਈ ਗੋਰਖ ਨਾਥ ਨੇ ਦੂਰ-ਦੂਰ ਤੱਕ ਯਾਤਰਾ ਕੀਤੀ। ਉਸ ਨੇ ਪੰਜਾਬ, ਨੇਪਾਲ, ਸਿੰਧ, ਯੂ.ਪੀ., ਉੱਤਰਾਖੰਡ, ਅਸਾਮ, ਤ੍ਰਿਪੁਰਾ, ਬੰਗਾਲ, ਉੜੀਸਾ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਸ੍ਰੀਲੰਕਾ ਤੱਕ ਜਾ ਕੇ ਲੋਕਾਂ ਨੂੰ ਗਿਆਨ ਵੰਡਿਆ। ਉਸ ਦੀਆਂ ਯਾਤਰਾਵਾਂ ਵਾਲੀਆਂ ਥਾਵਾਂ ‘ਤੇ  ਅਨੇਕਾਂ ਮੰਦਰ ਅਤੇ ਡੇਰੇ ਬਣੇ ਹੋਏ ਹਨ। ਹੱਠ ਯੋਗ ਦੀ ਪਰੰਪਰਾ ਵੀ ਗੋਰਖ ਨਾਥ ਅਤੇ ਉਸ ਦੇ ਗੁਰੂ ਮਛਿੰਦਰ ਨਾਥ ਤੋਂ ਚੱਲੀ ਹੈ।
ਨੇਪਾਲ ਵਿੱਚ ਗੋਰਖ ਨਾਥ ਦੀ ਬਹੁਤ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਗੋਰਖਾ ਨਾਂਅ, ਗੋਰਖ ਨਾਥ ਤੋਂ ਹੀ ਸ਼ੁਰੂ ਹੋਇਆ ਸੀ। ਉਸ ਦੇ ਨਾਂਅ ‘ਤੇ ਨੇਪਾਲ ਦੇ ਇੱਕ ਜਿਲ੍ਹੇ ਦਾ ਨਾਂਅ ਗੋਰਖਾ ਰੱਖਿਆ ਹੋਇਆ ਹੈ ਜਿੱਥੇ ਇੱਕ ਗੁਫਾ ਵਿੱਚ ਗੋਰਖ ਨਾਥ ਦੇ ਪੈਰਾਂ ਦੇ ਚਿੰਨ੍ਹ ਬਣੇ ਹੋਏ ਹਨ। ਇੱਕ ਮੰਦਰ ਵੀ ਹੈ ਜਿਸ ਵਿੱਚ ਉਸ ਦੀ ਮੂਰਤੀ ਹੈ। Àੁੱਥੇ ਉਸ ਦੀ ਯਾਦ ਵਿੱਚ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਨੂੰ ਨੇਪਾਲ ਦਾ ਰਾਸ਼ਟਰੀ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਤਸਵੀਰ ਕਈ ਨੇਪਾਲੀ ਕਰੰਸੀ ਨੋਟਾਂ ਅਤੇ ਸਿੱਕਿਆਂ ‘ਤੇ ਛਪੀ ਹੋਈ ਮਿਲਦੀ ਹੈ।
ਗੋਰਖ ਨਾਥ ਦੀ ਭਗਤੀ ਸਾਹਿਤ ਨੂੰ ਵੱਡੀ ਦੇਣ ਹੈ। ਉਸ ਨੇ ਕਈ ਗ੍ਰੰਥ ਲਿਖੇ ਹਨ। ਇਹਨਾਂ ਵਿੱਚ ਗੋਰਕਸ਼ਾ ਸੰਹਿਤਾ, ਗੋਰਕਸ਼ਾ ਗੀਤਾ, ਸਿੱਧ ਸਿਧਾਂਤ ਪੱਦਤੀ, ਯੋਗ ਮਾਰਤੰਡ, ਯੋਗ ਸਿਧਾਂਤ ਬੀਜ ਅਤੇ ਯੋਗ ਚਿੰਤਾਮਣੀ ਸ਼ਾਮਲ ਹਨ। ਉਸ ਦੇ ਪ੍ਰਲੋਕ ਗਮਨ ਬਾਰੇ ਇਤਿਹਾਸ ਚੁੱਪ ਹੈ ਕਿ ਕਿਵੇਂ ਤੇ ਕਿੱਥੇ ਹੋਇਆ।
ਟਿੱਲਾ ਜੋਗੀਆਂ- ਪੰਜਾਬੀ ਗਾਣਿਆਂ ਵਿੱਚ ਵਾਰ-ਵਾਰ ਗੂੰਜਣ ਵਾਲਾ ਪ੍ਰਸਿੱਧ ਮੰਦਰ ਟਿੱਲਾ ਜੋਗੀਆਂ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਖੇ (ਜਿਲ੍ਹਾ ਜੇਹਲਮ, ਪੰਜਾਬ) ਲੂਣ ਦੀਆਂ ਪਹਾੜੀਆਂ ਵਿੱਚ 3200 ਫੁੱਟ ਦੀ ਉੱਚਾਈ ‘ਤੇ ਸਥਿੱਤ ਹੈ। ਇਹ ਜੇਹਲਮ ਦਰਿਆ ਦੇ ਕਿਨਾਰੇ, ਜੇਹਲਮ ਸ਼ਹਿਰ ਤੋਂ 25 ਕਿ.ਮੀ. ਪੱਛਮ ਵੱਲ ਹੈ। ਇਸ ਮੰਦਰ ਦੀ ਸਥਾਪਨਾ 9ਵੀਂ ਸਦੀ ਵਿੱਚ ਹਿੰਦੂਸ਼ਾਹੀ ਰਾਜ ਦੌਰਾਨ ਗੁਰੂ ਗੋਰਖ ਨਾਥ ਦੁਆਰਾ ਕੀਤੀ ਗਈ ਸੀ। ਇਹ 1947 ਤੱਕ ਪੰਜਾਬ ਵਿੱਚ ਨਾਥ ਜੋਗੀਆਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ। ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੇ ਵੀ ਇਸ ਦੀ ਯਾਤਰਾ ਕੀਤੀ ਸੀ। ਅਕਬਰ ਦੇ ਵੇਲੇ ਇੱਥੇ ਜੋਗੀ ਬਾਲ ਨਾਥ ਮਹੰਤ ਸੀ। ਇਸ ਯਾਤਰਾ ਬਾਰੇ ਅਕਬਰ ਦੇ ਜੀਵਨੀਕਾਰ ਅਬੁਲ ਫਜ਼ਲ ਨੇ ਵੀ ‘ਆਈਨੇ ਅਕਬਰੀ’ ਵਿੱਚ ਲਿਖਿਆ ਹੈ।
ਮੁਗਲ ਰਾਜ ਦੇ ਖਤਮ ਹੋਣ ‘ਤੇ ਭਾਰਤ ‘ਤੇ ਦੁਬਾਰਾ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਆਪਣਿਆਂ ਹਮਲਿਆਂ ਦੌਰਾਨ ਇਸ ਮੰਦਰ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਪਰ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਜ਼ਲਦੀ ਹੀ ਇਹ ਦੁਬਾਰਾ ਅਬਾਦ ਹੋ ਗਿਆ। ਇਸ ਵਿੱਚ ਕਈ ਮੰਦਰ ਅਤੇ ਤਿੰਨ ਸਰੋਵਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਲਈ ਰੁਕੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਅਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ। 1947 ਵੇਲੇ ਇਸ ਦਾ ਮਹੰਤ ਸਮੰਦ ਨਾਥ ਸੀ। ਉਹ ਵੀ ਹੋ ਰਹੇ ਫਸਾਦਾਂ ਕਾਰਨ ਹਿੰਦੂ ਸਿੱਖ ਅਬਾਦੀ ਨਾਲ ਭਾਰਤ ਆ ਗਿਆ। ਉਸ ਤੋਂ ਬਾਅਦ ਇਹ ਮੰਦਰ ਉੱਜੜਿਆ ਪਿਆ ਹੈ। ਇਸ ਤੱਕ ਪਹੁੰਚਣ ਲਈ ਰੋਹਤਾਸ ਕਿਲੇ ਅਤੇ ਸੰਗੋਈ ਕਸਬੇ ਤੋਂ ਪਗਡੰਡੀਆਂ ਜਾਂਦੀਆਂ ਹਨ ਤੇ ਇੱਥੇ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ। ਹੁਣ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ ਹੈ। ਲੱਗਦਾ ਹੈ ਕਿ ਹੌਲੀ-ਹੌਲੀ ਜੰਗਲ ਇਸ ਨੂੰ ਖਾ ਜਾਵੇਗਾ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਨੇ ਪ੍ਰਧਾਨ ਮੰਤਰੀ ਖਿਲਾਫ਼ ਬੇਹੱਦ ਘਟੀਆ ਟਿੱਪਣੀਆਂ ਕੀਤੀਆਂ ਹਨ ਉਹਨਾਂ ਪ੍ਰਧਾਨ ਮੰਤਰੀ ਨੂੰ ਰਾਖਸ਼ ਕਹਿਣ ਦੇ ਨਾਲ-ਨਾਲ ਉਨ੍ਹਾਂ ਦੀ ਤੁਲਨਾ ‘ਗੰਦੀ ਨਾਲੀ’ ਨਾਲ ਕੀਤੀ ਹੈ ਇਹ ਮਸਲਾ ਇਸ ਕਰਕੇ ਵੀ ਗੰਭੀਰ ਹੈ ਕਿ ਇਹ ਟਿੱਪਣੀ ਕਿਸੇ ਆਮ ਸਾਂਸਦ ਨੇ ਨਹੀਂ ਸਗੋਂ ਸਦਨ ‘ਚ ਇੱਕ ਪਾਰਟੀ ਦੇ ਚੁਣੇ ਹੋਏ ਨੇਤਾ ਨੇ ਕੀਤੀ ਹੈ ਕਾਂਗਰਸ ਲਈ ਇਹ ਇਸ ਕਰਕੇ ਵੀ ਨਮੋਸ਼ੀ ਵਾਲੀ ਘਟਨਾ ਹੈ ਕਿਉਂਕਿ ਕਾਂਗਰਸ ਦੀ ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਹੋਈ ਹੈ ।
ਚਾਹੀਦਾ ਤਾਂ ਇਹ ਸੀ ਕਿ ਪਾਰਟੀ ਆਪਣੀ ਹਾਰ ਦੇ ਮੱਦੇਨਜ਼ਰ ਕਿਸੇ ਅਜਿਹੇ ਆਗੂ ਨੂੰ ਲੋਕ ਸਭਾ ਅੰਦਰ ਕਮਾਨ ਸੌਂਪਦੀ ਜੋ ਆਪਣੀ ਭਾਸ਼ਾ ਤੇ ਮੁੱਦਿਆਂ ਪ੍ਰਤੀ ਗੰਭੀਰਤਾ ਵਿਖਾ ਕੇ ਪਾਰਟੀ ਦੇ ਅਕਸ ਨੂੰ ਸੁਧਾਰਦਾ ਰੰਜਨ ਦੀ ਟਿੱਪਣੀ ਕਾਂਗਰਸ ਲਈ ਮੁਸ਼ਕਲ ਵਾਲੀ ਬਣ ਗਈ ਹੈ ਇਸ ਤੋਂ ਪਹਿਲਾਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਨੂੰ ਆਪਣੇ ਹੀ ਸਾਬਕਾ ਮੰਤਰੀ ਮਣੀਸ਼ੰਕਰ ਅੱਈਅਰ ਦੀਆਂ ਭਾਜਪਾ ਵਿਰੋਧੀ ਟਿੱਪਣੀਆਂ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ ਦਰਅਸਲ ਰਾਜਨੀਤਕ ਗਿਰਾਵਟ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਕਰੋੜਾਂ ਰੁਪਏ ਦੇ ਖਰਚ ਨਾਲ ਚੱਲਣ ਵਾਲੀ ਸੰਸਦ ਦੀ ਕਾਰਵਾਈ ਜਦੋਂ ਹੇਠਲੇ ਪੱਧਰ ਦੀ ਦੂਸ਼ਣਬਾਜ਼ੀ  ਦੀ ਭੇਂਟ ਚੜ੍ਹ ਜਾਂਦੀ ਹੈ ਤਾਂ ਇਹ ਉਹਨਾਂ ਕਰੋੜਾਂ ਲੋਕਾਂ ਨਾਲ ਅਨਿਆਂ ਹੈ ਜਿਨ੍ਹਾਂ ਨੇ ਕਿਸੇ ਆਗੂ ਨੂੰ ਚੁਣ ਕੇ ਸੰਸਦ ‘ਚ ਭੇਜਿਆ ਹੁੰਦਾ ਹੈ ਇਹ ਵੀ ਸੱਚਾਈ ਹੈ ਕਿ ਲਗਭਗ ਹਰ ਪਾਰਟੀ ‘ਚ ਕੁਝ ਅਜਿਹੇ ਆਗੂ ਹਨ ਜੋ ਆਪਣੇ ਬੜਬੋਲੇਪਣ ਕਾਰਨ ਚਰਚਾ ‘ਚ ਆਉਂਦੇ ਹਨ ਕਈ ਵਾਰ ਆਪਣੇ ਆਗੂਆਂ ਦੀਆਂ ਇਤਰਾਜ਼ ਭਰੀਆਂ ਟਿੱਪਣੀਆਂ ਲਈ ਪਾਰਟੀ ਪ੍ਰਧਾਨ ਨੂੰ ਇਹ ਵੀ ਕਹਿਣਾ ਪੈਂਦਾ ਹੈ ਕਿ ਸਬੰਧਿਤ ਟਿੱਪਣੀ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਜਾਂ ਇਹ ਟਿੱਪਣੀ ਉਸ ਦੀ ਨਿੱਜੀ ਟਿੱਪਣੀ ਹੈ ਪਰ ਇਹ ਸਿਰਫ ਵਿਖਾਵਾ ਮਾਤਰ ਹੁੰਦਾ ਹੈ ਇਹ ਮਸਲੇ ਦਾ ਹੱਲ ਨਹੀਂ ਹਰ ਪਾਰਟੀ ਦੂਜੀ ਪਾਰਟੀ ਦੇ ਆਗੂਆਂ ਨੂੰ ਸਿਸ਼ਟਾਚਾਰ ਤੇ ਸੱਭਿਅਤਾ ਦੀ ਨਸੀਹਤ ਦਿੰਦੀ ਹੈ ਪਰ ਆਪਣੇ ਆਗੂਆਂ ਖਿਲਾਫ਼ ਸਖ਼ਤੀ ਵਰਤਣ ਜਾਂ ਉਸ ਨੂੰ ਪਾਰਟੀ ‘ਚੋਂ ਕੱਢਣ ਦੀ ਕਾਰਵਾਈ ਨਾਂਹ ਦੇ ਹੀ ਬਰਾਬਰ ਹੈ ਉਂਜ ਕਾਂਗਰਸ ਨੇ ਮਣੀਸ਼ੰਕਰ ਅੱਈਅਰ ਨੂੰ ਪਾਰਟੀ ‘ਚੋਂ ਜ਼ਰੂਰ ਸਸਪੈਂਡ ਕੀਤਾ ਸੀ ਇਸੇ ਤਰ੍ਹਾਂ ਭਾਜਪਾ ਨੇ ਗਿਰੀਰਾਜ ਨੂੰ ਸੋਨੀਆ ਗਾਂਧੀ ਖਿਲਾਫ਼ ਬੋਲਣ ਕਰਕੇ ਮਾਫ਼ੀ ਮੰਗਣ ਲਈ ਕਿਹਾ ਸੀ ਪਰ ਪਾਰਟੀਆਂ ਕੋਈ ਵਧੀਆ ਰਾਜਨੀਤਕ ਸੱਭਿਆਚਾਰ ਦਾ ਨਿਰਮਾਣ ਕਰਨ ‘ਚ ਨਾਕਾਮ ਰਹੀਆਂ ਹਨ ਸਾਰੀਆਂ ਪਾਰਟੀਆਂ ਨੂੰ ਆਪਣੇ ਆਗੂਆਂ ਲਈ ਬੋਲ-ਚਾਲ ਦੀ ਕੋਈ ਮਰਿਆਦਾ ਬਣਾਉਣੀ ਹੀ ਚਾਹੀਦੀ ਹੈ ਇਸ ਤੋਂ ਬਿਨਾਂ ਸੰਸਦ ਦੀ ਮਰਿਆਦਾ ਕਾਇਮ ਨਹੀਂ ਹੋ ਸਕਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਸਮਾਜ ‘ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ ‘ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌਰ ‘ਤੇ ਇਨ੍ਹਾਂ ਘਟਨਾਵਾਂ ਦੇ ਪਿੱਛੇ ਜ਼ਮੀਨ-ਜਾਇਦਾਦ, ਨਜਾਇਜ਼ ਰਿਸ਼ਤੇ, ਜ਼ਿਆਦਾ ਗੁੱਸਾ, ਨਸ਼ਾ ਅਤੇ ਪਰਿਵਾਰਕ ਕਲੇਸ਼ ਹੀ ਕਾਰਨ ਹੁੰਦੇ ਹਨ ਆਮ ਤੌਰ ‘ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਬੰਧ ਮਜ਼ਬੂਤ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਸਮਾਜਿਕ ਸਬੰਧਾਂ ਵਿਚ ਆ ਰਹੀ ਗਿਰਾਵਟ ਦੀ ਜੜ੍ਹ ਫੜ੍ਹਨ ਦੀ ਬਜਾਏ ਉਸ ‘ਤੇ ਚਰਚਾ ਵੀ ਨਹੀਂ ਹੁੰਦੀ ਭਾਰਤੀ ਸੱਭਿਆਚਾਰ ਪਿਆਰ, ਮੁਹੱਬਤ, ਦਇਆ-ਰਹਿਮ, ਸਬਰ-ਸੰਤੋਖ਼ ਅਤੇ ਮਾਫ਼ੀ ਵਰਗੇ ਗੁਣਾਂ ਨਾਲ ਭਰਪੂਰ ਸੀ, ਪਰ ਅੱਜ ਟੀ.ਵੀ. ਚੈਨਲਾਂ ਅਤੇ ਇੰਟਰਨੈੱਟ ‘ਤੇ ਵੱਖ-ਵੱਖ ਤਰ੍ਹਾਂ ਦੀ ਹਿੰਸਕ ਸਮੱਗਰੀ ਦੇਖਣ ਨਾਲ ਬੱਚਿਆਂ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ ।
ਵੱਡੇ ਹੋ ਕੇ ਇਹੀ ਬੱਚੇ ਦੁਸ਼ਮਣੀ ਵਰਗੀਆਂ ਭਾਵਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ ਪਰਿਵਾਰਕ ਮਾਮਲਿਆਂ ਦੇ ਨਾਂਅ ‘ਤੇ ਬਣਾਏ ਜਾਂਦੇ ਟੀ.ਵੀ. ਸੀਰੀਅਲਾਂ ਵਿਚ ਵੀ ਦੁਸ਼ਮਣੀ ਇਸ ਕਦਰ ਹਾਵੀ ਹੋ ਗਈ ਹੈ ਕਿ ਉਹਨਾਂ ਵਿੱਚ ਦਰਾਣੀ-ਜਠਾਣੀ, ਨਨਾਣ-ਭਰਜਾਈ, ਭਰਾ-ਭੈਣ ਅਤੇ ਸੱਸ-ਨੂੰਹ ਵੀ ਇੱਕ-ਦੂਜੇ ਨੂੰ ਸਬਕ ਸਿਖਾਉਣ ਲਈ ਸਾਜਿਸ਼ ਕਰਦੇ ਦਿਖਾਏ ਜਾਂਦੇ ਹਨ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਫ਼ਿਲਮਾਂ ਦੇ ਮੁਕਾਬਲੇ ਟੀ.ਵੀ. ਸੀਰੀਅਲਾਂ ਵਿਚ ਜ਼ਿਆਦਾ ਹਿੰਸਾ ਦਿਖਾਈ ਜਾ ਰਹੀ ਹੈ ਸਰਕਾਰਾਂ ਅਤੇ ਪੁਲਿਸ ਦੁਆਰਾ ਅਪਰਾਧੀਆਂ ਨੂੰ ਸਜ਼ਾ ਦੁਆਉਣਾ ਹੀ ਜਿੰਮੇਵਾਰੀ ਪੂਰੀ ਕਰ ਲੈਣਾ ਹੈ, ਪਰ ਜੋ ਦਿਨ-ਪ੍ਰਤੀਦਿਨ ਸੰਚਾਰ ਦੇ ਸਰੋਤ ਹਿੰਸਾ ਨੂੰ ਮਿੱਠੇ ਜ਼ਹਿਰ ਵਾਂਗ ਪਰੋਸ ਰਹੇ ਹਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਂਦਰ ਪੱਧਰ ‘ਤੇ ਸਰਕਾਰ ਨੇ ਦੇਸ਼ ਦੀ ਸੱਭਿਆਚਾਰ ਨੀਤੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਇਹ ਵੀ ਕਾਗਜ਼ੀ ਐਲਾਨ ਬਣ ਕੇ ਰਹਿ ਗਿਆ ਮੀਡੀਆ ਦਾ ਵੀ ਕੋਈ ਅਰਥ ਨਹੀਂ ਰਹਿ ਗਿਆ ਅਖ਼ਬਾਰਾਂ ਅਤੇ ਟੀ. ਵੀ. ਚੈਨਲਾਂ ਦੀ ਇਸ਼ਤਿਹਾਰਬਾਜ਼ੀ ਨੇ ਵੀ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਸਮਾਜ ਨੂੰ ਬਚਾਉਣ ਲਈ ਸਿਰਫ਼ ਕਾਨੂੰਨੀ ਕਾਰਵਾਈ ਨਹੀਂ ਸਗੋਂ ਸਰਕਾਰੀ ਨੀਤੀਆਂ ਵਿੱਚ ਅਤੇ ਸਮਾਜਿਕ ਯਤਨਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਥਾਂ ਦੇਣੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ (ਏਜੰਸੀ)। ਅਮਰੀਕਾ ‘ਚ ਫਲੋਰਿਡਾ ਦੇ ਸਕੂਲ ‘ਚ 40 ਦਿਨ ਪਹਿਲਾਂ ਹੋਈ (Gun Culture) ਗੋਲੀਬਾਰੀ ‘ਚ 17 ਬੱਚਿਆਂ ਦੀ ਮੌਤ ਤੋਂ ਬਾਅਦ ਬੰਦੂਕਾਂ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਇਤਿਹਾਸਕ ਮਾਰਚ ‘ਚ ਬਦਲ ਗਏ ਬੰਦੂਕ ਸੱਭਿਆਚਾਰ ਖਿਲਾਫ਼ ਵਾਸ਼ਿੰਗਟਨ ‘ਚ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਮਾਰਚ ਕੱਢਿਆ ਗਿਆ। ਇਸ ‘ਚ 5 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਇਸ ਤੋਂ ਵੱਧ ਵਿਅਕਤੀ ਸਿਰਫ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹੁੰ ਚੁੱਕ ਸਮਾਗਮ ‘ਚ ਹੀ ਇਕੱਠੇ ਹੋਏ ਸਨ।
ਵਾਸ਼ਿੰਗਟਨ ਤੋਂ ਬਿਨਾ ਪੂਰੇ ਅਮਰੀਕਾ ‘ਚ 700 ਤੋਂ ਵੱਧ ਥਾਵਾਂ ‘ਤੇ ਪ੍ਰਦਰਸ਼ਨ ਹੋਏ ਬਰਤਾਨੀਆ ‘ਚ ਲੰਡਨ, ਜਪਾਨ ਦੇ ਟੋਕੀਓ, ਆਸਟਰੇਲੀਆ ਦੇ ਸਿਡਨੀ, ਭਾਰਤ ਦੇ ਮੁੰਬਈ ਸਮੇਤ ਦੁਨੀਆ ਦੇ 100 ਸ਼ਹਿਰਾਂ ‘ਚ ਬੰਦੂਕਾਂ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋਏ ਵਾÂ੍ਹੀਟ ਹਾਊਸ ਦੇ ਬੁਲਾਰੇ ਜੈਕ ਪਾਰਕਿਸਨਸ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੈਂਕੜੇ ਅਮਰੀਕੀ ਹਿੰਮਤ ਵਾਲੇ ਹਨ, ਜੋ ਆਪਣੀ ਖੁਦਮੁਖਤਿਆਰੀ ਦੀ ਆਜਾਦੀ ਦੀ ਵਰਤੋਂ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਬੰਦੂਕ (Gun Culture) ਕੰਟਰੋਲ ਬਾਰੇ ਚੁੱਕੇ ਗਏ ਰਾਸ਼ਟਰਪਤੀ ਟਰੰਪ ਦੇ ਕਦਮਾਂ ਬਾਰੇ ਵੀ ਦੱਸਿਆ ਜ਼ਿਕਰਯੋਗ ਕਿ ਟਰੰਪ ਬੰਦੂਕ ਕੰਟਰੋਲ ਦੇ ਮਾਮਲੇ ‘ਚ ਵੱਡੇ ਕਦਮ ਚੁੱਕਣ ਦੀ ਗੱਲ ਕਹਿ ਚੁੱਕੇ ਹਨ। ਟਰੰਪ ਬੰਪ ਸਟਾਕ (ਅਜਿਹੇ ਉਪਕਰਨ, ਜਿਨ੍ਹਾਂ ਨਾਲ ਰਾਈਫਲ ਮਸ਼ੀਨ ਗਨ ਦੀ ਤਰ੍ਹਾਂ ਗੋਲੀਬਾਰੀ ਕਰਦੀ ਹੈ) ਤੇ ਸਕੂਲਾਂ ਦੀ ਸੁਰੱਖਿਆ ਵਧਾਉਣ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਗੱਲ ਕਹਿ ਚੁੱਕੇ ਹਨ। ਮਾਰਚ ਦੌਰਾਨ ਵੱਡੀ ਗਿਣਤੀ ‘ਚ ਲੋਕ ਬੰਦੂਕ ਸੱਭਿਆਚਾਰ ਖਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਇਸ ‘ਚ ਕੁਝ ਪ੍ਰਸਿੱਧ ਵਿਅਕਤੀਆਂ ਨੇ ਵੀ ਵਿਦਿਆਰਥੀਆਂ ਦਾ ਸਾਥ ਦਿੱਤਾ ਗਾਇਕ ਆਰੀਯਾਨਾ ਗਰਾਂਡ, ਮਾਈਲੀ ਸਾਇਰਸ ਤੇ ਲਿਨ ਮਿਰਾਂਡਾ ਸਰੀਖੀ ਆਦਿ ਹਸਤੀਆਂ ਨੇ ਅਮਰੀਕਾ ਦੀ ਰਾਜਧਾਨੀ ਦੀ ਇਮਾਰਤ ਦੇ ਸਾਹਮਣੇ ਸਟੇਜ ਉੱਤੇ ਪ੍ਰਦਰਸ਼ਨ ਕਰ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।
ਬੰਦੂਕ ਕੰਟਰੋਲ ਸਬੰਧੀ ਕੈਨੇਡਾ ‘ਚ ਕੱਢੀਆਂ ਗਈਆਂ ਰੈਲੀਆਂ | Gun Culture
(Gun Culture) ਫਲੋਰਿਡਾ ਦੇ ਪਾਰਕਲੈਂਡ ‘ਚ ਗੋਲੀਬਾਰੀ ਦੌਰਾਨ 17 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਕੈਨੇਡਾ ਤੇ ਅਮਰੀਕਾ ਦੋਵਾਂ ਮੁਲਕਾਂ ‘ਚ ਬੰਦੂਕਾਂ ‘ਤੇ ਪਾਬੰਦੀ ਸਬੰਧੀ ਉੱਠੀ ਮੰਗ ਨੂੰ ਲੈ ਕੇ ਦਰਜਨ ਭਰ ਕੈਨੇਡੀਅਨ ਸ਼ਹਿਰਾਂ ‘ਚ ਮਾਰਚ ਕੱਢੇ ਗਏ। ਮਾਂਟਰੀਅਲ ਤੇ ਟੋਰਾਂਟੋ ਦੋਵਾਂ ਦੇ ਸੈਂਕੜੇ ਲੋਕਾਂ ਨੇ ਅਮਰੀਕਾ ‘ਚ ‘ਮਾਰਚ ਫਾਰ ਅਵਰ ਲਾਈਵਜ਼’ ਰੈਲੀ ਦੇ ਸਮਰਥਨ ਲਈ ਕੱਢੇ ਗਏ। ਮਾਰਚ ‘ਚ ਹਿੱਸਾ ਲਿਆ ਮਾਂਟਰੀਅਲ ‘ਚ ਕੱਢੇ ਗਏ ਮਾਰਚ ਦੌਰਾਨ ਮਾਂਟਰੀਅਲ ਦੀ ਵਾਸੀ ਤੇ ਹੁਣ ਪਾਰਕਲੈਂਡ ‘ਚ ਰਹਿ ਰਹੀ ਐਲਨ ਗੋਜਾਂਸਕੀ ਮਲਕਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਲੀਬਾਰੀ ਦੌਰਾਨ ਉਸ ਦੇ ਬੱਚੇ ਸਕੂਲ ‘ਚ ਸਨ ਤੇ ਉਨ੍ਹਾਂ ਨੇ ਉਸ ਦੌਰਾਨ ਉਹ ਚੀਜਾਂ ਵੇਖੀਆਂ ਜਿਹੜੀਆਂ ਕਿ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ।
ਮਿਲਿਆ ਓਬਾਮਾ ਦਾ ਸਾਥ | Gun Culture
ਵਿਦਿਆਰਥੀਆਂ ਦੇ ਇਸ ਮਾਰਚ ਦਾ ਸਮਰਥਨ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕੀਤਾ। ਓਬਾਮਾ ਨੇ ਟਵੀਟ ਕੀਤਾ ਕਿ ਉਹ ਅਤੇ ਮਿਸ਼ੇਲ ਬੱਚਿਆਂ ਦੀ ਮੰਗ ਦੇ ਨਾਲ ਹਨ। ਜਿਸ ਤਰ੍ਹਾਂ ਵਿਦਿਆਰਥੀ ਆਪਣੀ ਮੰਗ ਨੂੰ ਲੈ ਕੇ ਅਵਾਜ ਉਠਾ ਰਹੇ ਹਨ , ਉਸਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਇੱਕ ਅਮਰੀਕੀ ਏਜੰਸੀ ਦੇ ਸਰਵੇ ਦੇ ਮੁਤਾਬਕ , ਕਰੀਬ 40 ਫੀਸਦੀ ਅਮਰੀਕੀ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਕੋਲ ਬੰਦੂਕ ਹੈ 2016 ਵਿੱਚ ਅਮਰੀਕਾ ਵਿੱਚ ਸਿਰਫ ਬੰਦੂਕ ਦੇ ਕਾਰਨ ਹੀ 11 ਹਜਾਰ ਮੌਤਾਂ ਹੋਈਆਂ ਸਨ। ਦੁਨੀਆ ਵਿੱਚ ਹੋਣ ਵਾਲੀ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 64 ਫੀਸਦੀ ਇਕੱਲੇ ਅਮਰੀਕਾ ਵਿੱਚ ਹੀ ਹੁੰਦੀਆਂ ਹਨ।
ਨਰਿੰਦਰ ਮੋਦੀ ਦੀ ਬੀਤੇ ਦਿਨੀਂ ਅਮਰਿੰਦਰ ਨੂੰ ‘ਆਜ਼ਾਦ ਸਿਪਾਹੀ’ ਐਲਾਨਣ ਦੀ ਟਿੱਪਣੀ ‘ਤੇ ਪੰਜਾਬ ਕਾਂਗਰਸ ਪ੍ਰਧਾਨ ਮੋਦੀ ਨੂੰ ਘੇਰਿਆ | Sunil Jakhar
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਅਜ਼ਾਦ ਸਿਪਾਹੀ’ ਐਲਾਨਣ ਵਾਲੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ‘ਤੇ ਹੀ ਉਨ੍ਹਾਂ ਨੂੰ ਘੇਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ (Sunil Jakhar) ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਬੂਲ ਕੀਤਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਅਜ਼ਾਦ ਅਤੇ ਜ਼ਮਹੂਰੀ ਸੱਭਿਆਚਾਰ ਕਾਇਮ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਰਸਾਏ ਗਏ ਪੰਜਾਬੀਆਂ ਦੇ ਆਤਮਸਨਮਾਨ ਵਾਲੇ ਸੁਤੰਤਰ ਚਰਿੱਤਰ ਨੂੰ ਵੀ ਮਾਨਤਾ ਦਿੱਤੀ ਹੈ।
ਇਹ ਵੀ ਪੜ੍ਹੋ : ਜਿੱਥੋਂ ਲੰਘ ਰਿਹੈ ਬਿਪਰਜੋਏ ਛੱਡ ਰਿਹੈ ਤਬਾਹੀ ਦੇ ਨਿਸ਼ਾਨ, ਰਾਜਸਥਾਨ ਵੱਲ ਵਧਿਆ
(Sunil Jakhar) ਜਾਖੜ ਨੇ ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ, ”ਇਹ ਮੋਦੀ ਅਧੀਨ ਭਾਰਤੀ ਜਨਤਾ ਪਾਰਟੀ ਵਿੱਚ ਫੈਲੇ ਉਸ ਤਾਨਾਸ਼ਾਹੀ ਸੱਭਿਆਚਾਰ ਦੇ ਬਿਲਕੁਲ ਉਲਟ ਹੈ ਜਿਸ ਤਹਿਤ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ,  ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ ਵਰਗੀਆਂ ਬੁਲੰਦ ਅਤੇ ਤਜ਼ਰਬੇਕਾਰ ਅਵਾਜ਼ਾਂ ਨੂੰ ਜਾਂ ਤਾਂ ਖਾਮੋਸ਼ ਕਰ ਦਿੱਤਾ ਗਿਆ ਜਾਂ ਮਾਰਗ ਦਰਸ਼ਕ ਮੰਡਲ ਵਿੱਚ ਧੱਕ ਦਿੱਤਾ ਗਿਆ”।
ਜਾਖੜ (Sunil Jakhar) ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਸਬੰਧੀ ਭਾਜਪਾ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਪੰਜਾਬ ਦੇ ਅਸਲ ਸ਼ੁਭਚਿੰਤਕ ਹਨ ਤਾਂ ਉਨਾਂ ਨੂੰ ਉਸ 31 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਕਰਨੀ ਚਾਹੀਦੀ ਹੈ ਜੋ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਨੇ ਕੇਂਦਰ ਦੇ ਖਾਤੇ ਵਿੱਚ ਪਾ ਦਿੱਤੇ ਸਨ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਅੰਨ੍ਹੇਵਾਹ ਨਜ਼ਰਅੰਦਾਜ ਕੀਤਾ ਗਿਆ।
ਇਸੇ ਤਰ੍ਹਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਕੇਂਦਰ ਵਿੱਚ ਭਾਜਪਾ ਦੀਆਂ ਸਰਕਾਰਾਂ ਦੌਰਾਨ ਹੀ ਪੰਜਾਬ ਦੀ ਆਰਥਿਕਤਾ ਅਤੇ ਸਨਅਤ ਦੀ ਕੀਮਤ ‘ਤੇ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਦੋ ਵਾਰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਜੇ ਵੀ ਇਨਾਂ ਪੈਕੇਜਾਂ ਦੀ ਮਾਰ ਝੱਲ ਰਹੀ ਹੈ ਜਦੋਂਕਿ ਕੇਂਦਰ ਸਰਕਾਰ ਨੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਕੋਈ ਰਾਹਤ ਪੈਕੇਜ ਮੁਹੱਈਆ ਨਹੀਂ ਕਰਵਾਇਆ।
(Sunil Jakhar) ਜਾਖੜ ਨੇ ਮੋਦੀ ਸਰਕਾਰ ਵੱਲੋਂ ਭਾਰਤ ਦੀ ਸਰਵਉੱਚ ਅਦਾਲਤ ਅੰਦਰ ਐਸ.ਵਾਈ.ਐਲ ਮੁੱਦੇ ‘ਤੇ ਪੰਜਾਬ ਵਿਰੋਧੀ ਅਤੇ ਹਰਿਆਣਾ ਦੇ ਹੱਕ ਵਿੱਚ ਲਏ ਸਟੈਂਡ ਦਾ ਜਿਕਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2004 ਵਿੱਚ ਹੀ ‘ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ, 2004’ ਕਾਨੂੰਨ ਲਿਆ ਕੇ ਇਸ ਮਾਮਲੇ ਨੂੰ ਵਧੀਆ ਤਰੀਕੇ ਨਾਲ ਹੱਲ ਕਰ ਦਿੱਤਾ ਸੀ।
ਸਿੱਧੂ ਵੱਲੋਂ ਸ਼ਹਿਰਾਂ ਤੇ ਸੱਭਿਆਚਾਰ ਲਈ ਵਿਜ਼ਨ ਡਾਕੂਮੈਂਟ ਜਾਰੀ
30 ਜੂਨ ਤੱਕ ਸਾਰੇ ਸ਼ਹਿਰ ਤੇ ਕਸਬੇ ਹੋਣਗੇ ‘ਖੁੱਲੇ ਵਿੱਚ ਪਖਾਨੇ ਤੋਂ ਮੁਕਤ’
‘ਸੱਭਿਆਚਾਰ ਤੋਂ ਰੋਜ਼ਗਾਰ’ ਰਾਹੀਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਪੈਰਾਂ ਸਿਰ ਕੀਤਾ ਜਾਵੇਗਾ
ਚਾਰ ਵੱਡੇ ਸ਼ਹਿਰਾਂ ਤੇ ਤਿੰਨ ਕਸਬਿਆਂ ਦਾ ਹੋਵੇਗਾ ਫੋਰੈਂਸਿਕ ਆਡਿਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵੱਲੋਂ ਹੁਣ ਤੱਕ ਦੇ ਕੀਤੇ ਕੰਮਾਂ ਦਾ ਵਿਸਥਾਰ ਵਿੱਚ ਵੇਰਵਾ ਦਿੰਦਿਆਂ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੋਵੇਂ ਵਿਭਾਗਾਂ ਦਾ ‘ਵਿਜ਼ਨ ਡਾਕੂਮੈਂਟ’ (ਭਵਿੱਖੀ ਯੋਜਨਾਵਾਂ) ਜਾਰੀ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦਾ ਸਲੋਗਨ ‘ਕੈਪਟਨ ਸਰਕਾਰ, ਲੋਕਾਂ ਦੇ ਦੁਆਰ’ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦਾ ਸਲੋਗਨ ‘ਸੱਭਿਆਚਾਰ ਤੋਂ ਰੁਜ਼ਗਾਰ’ ਰੱਖਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਅਗਵਾਈ ਸਦਕਾ ਦੋਵੇਂ ਵਿਭਾਗਾਂ ਵਿੱਚ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੇ ਕਿਹਾ ਕਿ ਸ਼ਹਿਰੀਆਂ ਨੂੰ ਘਰ ਬੈਠਿਆਂ ਪ੍ਰਸ਼ਾਸਕੀ ਸੇਵਾਵਾਂ ਦੇਣ ਲਈ ਈ-ਗਵਰਨੈਂਸ ਪ੍ਰੋਜੈਕਟ ਮਾਰਚ 2018 ਤੋਂ ਸ਼ੁਰੂ ਕੀਤਾ ਜਾ ਰਿਹਾ ਜਿਹੜਾ ਦਸੰਬਰ 2018 ਤੱਕ ਲਾਗੂ ਹੋ ਜਾਵੇਗਾ। ਆਨ-ਲਾਈਨ ਨਕਸ਼ੇ ਪਾਸ ਕਰਨ ਦਾ ਕੰਮ ਇਸੇ ਮਹੀਨੇ ਸ਼ੁਰੂ ਹੋ ਜਾਵੇਗਾ ਜਿਹੜਾ ਇਸ ਸਾਲ ਸਤੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪਾਰਦਰਸ਼ੀ ਤੇ ਸੁਖਾਲੀਆਂ ਸੇਵਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ : ਸੁਰੱਖਿਆ ਕਰਮਚਾਰੀਆਂ ਕੋਲ ਵੀ ਮੌਜੂਦ ਸੀ ਪਿਸਤੌਲ, ਬਾਵਜੂਦ ਹੋਈ ਕਰੋੜਾਂ ਦੀ ਲੁੱਟ : ਕਮਿਸ਼ਨਰ ਸਿੱਧੂ
ਉਨ੍ਹਾਂ ਦੱਸਿਆ ਕਿ ਸ਼ਹਿਰੀਆਂ ਇਕਾਈਆਂ ਨੂੰ ਜਵਾਬਦੇਹ ਬਣਾਉਣ ਅਤੇ ਪਿਛਲੇ ਸਮੇਂ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਇਸੇ ਮਹੀਨੇ ਤੋਂ ਫੋਰੈਂਸਿਕ ਆਡਿਟ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਪੜਾਅ ਵਿੱਚ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਦੇ ਨਗਰ ਨਿਗਮਾਂ ਅਤੇ ਨਗਰ ਸੁਧਾਰ ਟਰੱਸਟਾਂ ਅਤੇ ਤਿੰਨ ਮਿਉਂਸਪੈਲਟੀਆਂ ਖਰੜ, ਜ਼ੀਰਕਪੁਰ ਤੇ ਰਾਜਪੁਰਾ ਤੋਂ ਇਹ ਕੰਮ ਸ਼ੁਰੂ ਹੋਵੇਗਾ, ਜਿਸ ਨੂੰ ਸਤੰਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ. ਪ੍ਰੋਜੈਕਟ ਲਈ 495 ਕਰੋੜ ਰੁਪਏ ਜਾਰੀ ਹੋ ਗਏ ਹਨ ਅਤੇ ਇਸ ਨਾਲ 31 ਕਿਲੋਮੀਟਰ ਦੇ ਘੇਰੇ ਅੰਦਰ ਤਿੰਨ ਕੋਰੀਡਰ ਬਣਨਗੇ। ਸ਼ਹਿਰਾਂ ਦੇ ਸਰਵ ਪੱਖੀ ਵਿਕਾਸ ਲਈ ਸਥਾਨਕ ਇਕਾਈਆਂ ਨੂੰ ਆਰਥਿਕ ਤੌਰ ‘ਤੇ ਨਿਰਭਰ ਬਣਾਉਣ ਲਈ ਨਵੀਂ ਇਸ਼ਤਿਹਾਰ ਨੀਤੀ ਲਿਆਂਦੀ ਜਾ ਰਹੀ ਹੈ ਜੋ ਇਸੇ ਮਹੀਨੇ ਤਿਆਰ ਕਰ ਕੇ ਅਪਰੈਲ ਮਹੀਨੇ ਤੱਕ ਲਾਗੂ ਕੀਤੀ ਜਾਵੇਗੀ। ਸ਼ਹਿਰਾਂ ਵਿੱਚ ਜੀ.ਆਈ.ਐਸ. ਦੀ ਸਹਾਇਤਾ ਨਾਲ ਸ਼ਹਿਰਾਂ ਦੇ ਮਾਸਟਰ ਪਲਾਨ ਨੋਟੀਫਾਈ ਕੀਤੇ ਜਾ ਰਹੇ ਹਨ। 16 ਅਮਰੁਤ ਸ਼ਹਿਰਾਂ ਵਿੱਚ 31 ਜਨਵਰੀ ਤੱਕ ਜੀ.ਆਈ.ਐਸ. ਅਧਾਰਿਤ ਮਾਸਟਰ ਪਲਾਨ ਦਾ ਕੰਮ ਸ਼ੁਰੂ ਹੋ ਜਾਵੇਗਾ।
ਸ਼ਹਿਰਾਂ ਵਿੱਚ ਇਕਸਾਰ ਇਮਾਰਤਾਂ ਦੇ ਨਿਰਮਾਣ ਲਈ ਯੂਨੀਫਾਈਡ ਬਿਲਡਿੰਗ ਬਾਏਲਾਜ਼ ਬਣਾਏ ਜਾ ਰਹੇ ਹਨ ਜਿਹੜੇ ਮਈ ਮਹੀਨੇ ਤੱਕ ਬਣਾ ਲਏ ਜਾਣਗੇ। ਸ਼ਹਿਰਾਂ ਵਿੱਚ ਪਾਰਕਿੰਗ ਦੀ ਵਿਵਸਥਾ ਦੇ ਸੁਚੱਜੇ ਪ੍ਰਬੰਧਾਂ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ ਜੋ ਅਪਰੈਲ ਮਹੀਨੇ ਤੱਕ ਲਾਗੂ ਹੋ ਜਾਵੇਗੀ। ਸ਼ਹਿਰਾਂ ਵਿੱਚ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਨੀਤੀ ਬਣਾਈ ਜਾ ਰਹੀ ਹੈ। 31 ਦਸੰਬਰ 2017 ਤੱਕ 46 ਸ਼ਹਿਰੀਆਂ ਸਥਾਨਕ ਇਕਾਈਆਂ ਨੂੰ ‘ਖੁੱਲ੍ਹੇ ਵਿੱਚ ਸੌਚ ਤੋਂ ਮੁਕਤ’ ਕਰ ਦਿੱਤਾ ਹੈ ਅਤੇ 100 ਹੋਰ ਸ਼ਹਿਰਾਂ ਨੂੰ ਆਉਂਦੀ 31 ਮਾਰਚ ਤੱਕ ਕਰ ਦਿੱਤਾ ਜਾਵੇਗਾ ਅਤੇ ਸਾਰੇ ਸ਼ਹਿਰ 30 ਜੂਨ ਤੱਕ ਹੋ ਜਾਣਗੇ।
ਇਹ ਵੀ ਪੜ੍ਹੋ : ਅਣਪਛਾਤਿਆਂ ਵੱਲੋਂ ਡਾਕਟਰ ਦਾ ਕਤਲ, ਘਰ ਵਿੱਚੋਂ ਲੈ ਗਏ ਨਕਦੀ
ਸਿੱਧੂ ਨੇ ਕਿਹਾ ਕਿ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਮਾਰਟ ਸਿਟੀ ਅੰਦਰ ਕਵਰ ਹਨ, ਇਨ੍ਹਾਂ ਸ਼ਹਿਰਾਂ ਲਈ ਕੇਂਦਰ ਵੱਲੋਂ 350 ਕਰੋੜ ਰੁਪਏ ਖ਼ਰਚੇ ਜਾਣਗੇ, ਜਿਸ ਲਈ ਪੰਜਾਬ ਨੇ ਵੀ 50 ਕਰੋੜ ਰੁਪਏ ਦਾ ਹਿੱਸਾ ਪਾਇਆ ਹੈ। ਹੁਣ ਤੱਕ 87 ਫੀਸਦੀ ਸ਼ਹਿਰੀ ਵਸੋਂ ਨੂੰ ਸਾਫ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ 73 ਫੀਸਦੀ ਨੂੰ ਸੀਵਰੇਜ ਦੀ ਸਹੂਲਤ ਹਾਸਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਟੀਚਾ 100 ਫੀਸਦੀ ਵਸੋਂ ਪਾਣੀ ਤੇ ਸੀਵਰੇਜ ਹੇਠ ਕਵਰ ਕਰਨਾ ਹੈ। ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ ਚਾਰ ਵੱਡੇ ਸ਼ਹਿਰਾਂ ਦੇ ਲਈ ਕ੍ਰਮਵਾਰ 1708 ਕਰੋੜ ਰੁਪਏ, 2874 ਕਰੋੜ ਰੁਪਏ, 2000 ਕਰੋੜ ਰੁਪਏ ਤੇ 7171 ਕਰੋੜ ਦਾ ਪ੍ਰਾਜੈਕਟ ਹੈ।
ਸਿੱਧੂ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੀ ਜਵਾਨੀ ਨੂੰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਉਨ੍ਹਾਂ ਲਈ ਸੱਭਿਆਚਾਰ ਤੋਂ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਵਿਆਪਕ ਸੱਭਿਆਚਾਰਕ ਨੀਤੀ ਬਣਾਈ ਗਈ, ਜਿਸ ਨੂੰ ਬਣਾਉਣ ਵਾਲਾ ਪੰਜਾਬ ਦੇਸ਼ ਦਾ ਮਨੀਪੁਰ ਤੋਂ ਬਾਅਦ ਦੂਜਾ ਸੂਬਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਸੈਰ-ਸਪਾਟਾ ਤੇ ਮੈਡੀਕਲ ਸੈਰ-ਸਪਾਟਾ ਨੀਤੀ ਵੀ ਤਿਆਰ ਹੈ ਜਿਸ ਨੂੰ ਜਲਦ ਹੀ ਕੈਬਨਿਟ ਤੋਂ ਮਨਜ਼ੂਰੀ ਦਿਵਾਈ ਜਾਵੇਗੀ।
ਮੌਤਾਂ ਦਾ ਕਾਰਨ ਬਣ ਰਹੀ ਸੈਲਫ਼ੀ ਸਨਕ
ਸਮਾਰਟ ਫੋਨ ਨਾਲ ਸੈਲਫ਼ੀ ਇੱਕ ਜਾਨਲੇਵਾ ਸ਼ੌਂਕ ਬਣਦਾ ਜਾ ਰਿਹਾ ਹੈ ਸੈਲਫੀ ਲੈਣ ਦੇ ਚੱਕਰ ‘ਚ ਰੋਜ਼ ਬਹੁਤ ਸਾਰੇ ਲੋਕ ਜਾਨ ਤੋਂ ਹੱਥ ਧੋ ਰਹੇ ਹਨ ਇੱਕ ਕੌਮੀ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ ਇਸ ਕਿਸਮ ਦਾ ਇੱਕ ਤਾਜਾ ਹਾਦਸਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੀ ਸਥਿਆਲੀ ਵਿਖੇ ਵਾਪਰਿਆ ਹੈ ਪੁਲਿਸ ਦੇ ਮੁਤਾਬਕ ਦੋਵੇਂ ਲੜਕੀਆਂ ਨਿਸ਼ਾ (18) ਤੇ ਲਵਪ੍ਰੀਤ (17) ਸਥਿਆਲੀ ਨਹਿਰ ਦੇ ਕਿਨਾਰੇ ਸੈਲਫੀ ਲੈ ਰਹੀਆਂ ਸਨ ਕਿ ਫੋਨ ਨਹਿਰ ‘ਚ ਡਿੱਗ ਪਿਆ ਫੋਨ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇੱਕ ਲੜਕੀ ਪਾਣੀ ਦੀ ਤੇਜ਼ ਧਾਰ ‘ਚ ਰੁੜ ਗਈ ਤੇ ਦੂਜੀ ਉਸਨੂੰ ਬਚਾਉਣ ਦਾ ਯਤਨ ਕਰਦੀ ਹੋਈ ਰੁੜ੍ਹ ਗਈ
ਸੈਲਫੀ ਲੈਣ ਦਾ ਇਹ ਰੁਝਾਨ ਸਾਰੀ ਦੁਨੀਆਂ ਵਿੱਚ ਇੱਕ ਸਨਕ ਤੇ ਇੱਕ ਜਨੂੰਨ ਬਣਦਾ ਜਾ ਰਿਹਾ ਹੈ ਸੈਲਫੀ ਮੌਤਾਂ ਬਾਰੇ ਗੰਭੀਰ ਅਧਿਐਨ ਤੋਂ ਬਾਦ ਇਹ ਗੱਲ ਸਾਹਮਣੇ ਆਈ ਕਿ ਚੱਲਦੀ ਟਜੇਨ ਦੇ ਸਾਹਮਣੇ ਖੜ੍ਹ ਕੇ ਸੈਲਫੀ ਲੈਣ ਦੀ ਪ੍ਰਵਿਰਤੀ, ਨਦੀਆਂ, ਦਰਿਆਵਾਂ ਅਤੇ ਕਿਸ਼ਤੀਆਂ ‘ਤੇ ਸੈਲਫੀ ਲੈਣ ਦੀ ਸਨਕ ਉੱਚੀਆ ਇਮਾਰਤਾਂ ਦੀਆਂ ਛੱਤਾਂ ‘ਤੇ ਖੜ੍ਹ ਕੇ ਸੈਲਫੀ ਖਿੱਚਣ ਦਾ ਜਨੂੰਨ ਅਤੇ ਹੋਰ ਖਤਰਾ  ਮੁੱਲ ਲੈਣ ਵਾਲੀਆਂ ਚੀਜਾਂ ਨੌਜਵਾਨਾਂ ਨੂੰ ਸੈਲਫੀ ਲੈਣ ਲਈ ਪ੍ਰੇਰਤ ਕਰਦੀਆਂ ਹਨ
ਰੋਮ ਦੀ 18 ਸਾਲਾ ਲੜਕੀ ਅੰਨਾ ਉਰਸ ਵੀ ਟਰੇਨ ‘ਤੇ ਸੈਲਫੀ ਲੈਂਦੀ ਹੋਈ ਬਿਜਲੀ ਦੇ ਕਰੰਟ ਨਾਲ ਮੌਤ ਦਾ ਸ਼ਿਕਾਰ ਹੋਈ ਰੂਸ ਦੇ ਰਾਏਜਨ ਰੀਜਨ ਦੇ ਰੇਲਵੇ ਬ੍ਰਿਜ ‘ਤੇ ਬਿਜਲੀ ਦੀ ਤਾਰ ਨਾਲ ਟਕਰਾ ਕੇ ਤਿੰਨ ਬੰਦੇ ਮਰੇ ਇੰਡੋਨੇਸ਼ੀਆ ਵਿੱਚ ਸਿੰਗਾਪੁਰ ਦਾ ਇੱਕ ਨਾਗਰਿਕ ਸੈਲਫੀ ਲੈਣ ਸਮੇਂ ਨਦੀ ‘ਚ ਡੁੱਬ ਕੇ ਮਰ ਗਿਆ ਸਤੰਬਰ 2015 ‘ਚ ਤਾਜ ਮਹਿਲ ਦੀਆਂ ਪੌੜੀਆਂ ਤੋਂ ਤਿਲ੍ਹਕ ਕੇ ਇੱਕ ਸੈਲਾਨੀ ਦੀ ਮੌਤ ਦੀ ਹੋਈ ਸੀ ਉਸ ਸਮੇਂ ਉਹ ਸੈਲਫੀ ਲੈਣ ਦੇ ਜਨੂੰਨ ‘ਚ ਸਭ ਕੁਝ ਭੁੱਲ ਚੁੱਕਿਆ ਸੀ
ਇਸੇ ਮਹੀਨੇ ਤਾਮਿਲਨਾਡੂ ਦੇ ਕੌਲੀ ਹਿਲਜ਼ ਤੋਂ ਇੱਕ ਸੈਲਾਨੀ ਸੈਲਫੀ ਦੇ ਚੱਕਰ ‘ਚ 60 ਫੁੱਟ ਥੱਲੇ ਡਿੱਗ ਪਿਆ ਨਵੰਬਰ 15 ‘ਚ ਗੁਜਰਾਤ ਵਿਖੇ ਨਰਮਦਾ ਨਦੀ ‘ਚ ਦੋ ਇੰਜੀਨੀਅਰਿੰਗ ਦੇ ਵਿਦਿਆਰਥੀ ਵੀ ਸੈਲਫੀ ਦੀ ਚਾਹਤ ‘ਚ ਡੁੱਬੇ ਸਨ ਸੋ, ਸੈਲਫੀ ਦੇ ਜਨੂੰਨ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ
ਸੈਲਫੀ ਦਾ ਰੁਝਾਨ ਕੋਈ ਨਵਾਂ ਨਹੀਂ ਹੈ, ਜੇ ਇਸ ਦੇ ਪਿਛੋਕੜ ‘ਤੇ ਨਿਗ੍ਹਾ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਦੀ ਪਹਿਲੀ ਸੈਲਫੀ 1939 ‘ਚ ਰੋਬਰਟ ਕਾਰਨਸਿਬਸ ਵੱਲੋਂ ਲਈ ਗਈ ਸੀ ਸੰਨ 2000 ‘ਚ ਫੇਸਬੁੱਕ ਹੋਂਦ ‘ਚ ਆਉਣ ਤੋਂ ਪਹਿਲਾਂ ਸੋਸ਼ਲ ਨੈਟਵਰਕਿੰਗ ਮਾਯਾਂ ਸਪੇਸ ‘ਤੇ ਫੋਟੋਆਂ ਪਾਉਣਾ ਆਮ ਗੱਲ ਹੋ ਗਈ ਸੀ 2005 ‘ਚ ਫੋਟੋਗਰਾਫਰ ਜਿਮ ਕ੍ਰਾਸ ਨੇ ਸੈਲਫੀ ਨੂੰ ਚਰਚਾ ਦਾ ਵਿਸ਼ਾ ਬਣਾਉਣਾ ਸ਼ੁਰੂ ਕੀਤਾ
2006 ਤੋਂ ਬਾਦ ਜਿਉਂ-ਜਿਉਂ ਫੇਸਬੁੱਕ ਹਰਮਨਪਿਆਰੀ ਹੁੰਦੀ ਗਈ ਓਵੇਂ-ਓਵੇਂ ਸੈਲਫੀ ਦਾ ਰੁਝਾਨ ਵੀ ਵਧਦਾ ਗਿਆ ਇਹ ਰੁਝਾਨ ਹੌਲੀ-ਹੌਲੀ ਜਨੂੰਨ ਅਤੇ ਸਨਕ ਦਾ ਰੂਪ ਧਾਰਨ ਕਰਨ ਲੱਗਾ ਹੈ ਇੱਕ ਰਿਪੋਰਟ ਅਨੁਸਾਰ 2015 ਵਿੱਚ 2400 ਕਰੋੜ ਸੈਲਫੀ ਫੋਟੋਆਂ ਗੂਗਲ ‘ਤੇ ਅਪਲੋਡ ਹੋਈਆਂ ਇਹ ਸੈਲਫੀ ਖਿੱਚਣ ਦਾ ਰੁਝਾਨ 25 ਵਰ੍ਹਿਆਂ ਤੱਕ ਦੇ ਨੌਜਵਾਨਾਂ ਅਤੇ ਕਿਸ਼ੋਰਾਂ ‘ਚ ਜ਼ਿਆਦਾ ਹੈ ਦਿਲਚਸਪ ਤੱਥ ਹੈ ਕਿ ਸੈਲਫੀ ਲੈਣ ਪੱਖੋਂ ਔਰਤਾਂ ਦੀ ਦਿਲਚਸਪੀ ਮਰਦਾਂ ਤੋਂ ਜ਼ਿਆਦਾ ਹੈ
ਗੁੜਗਾਉਂ ਦੇ ਕੰਲੋਬੀਆ ਏਸ਼ੀਆ ਹਸਪਤਾਲ ਦੇ ਮਨੋਰੋਗਾਂ ਦੇ ਮਾਹਿਰ ਡਾ.ਆਸ਼ੀਸ਼ ਮਿੱਤਲ ਮੁਤਾਬਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਚੰਗੀ ਤਸਵੀਰ ਲੈਣ ਦੀ ਚਾਹਤ ‘ਚ ਨੌਜਵਾਨ ਆਪਣੀ ਜਾਨ ਨੂੰ ਜੋਖਮ ‘ਚ ਪਾ ਦਿੰਦੇ ਹਨ ਜਨੂੰਨ ਤੇ ਆਦਤ ‘ਚ ਫਰਕ ਕਰਨਾ ਜ਼ਰੂਰੀ ਹੈ ਨੌਜਵਾਨਾਂ ਚਾਹੀਦਾ ਹੈ ਕਿ ਖ਼ਤਰਨਾਕ ਸਥਾਨਾਂ ‘ਤੇ ਸੈਲਫੀ ਲੈਣ ਦਾ ਜੋਖਮ ਨਾ ਉਠਾਇਆ ਜਾਵੇ ਆਪਣੇ ਆਪ ਨੂੰ ਸਰਵੋਤਮ ਵਿਖਾਉਣ ਵਾਲੀ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ ਝੀਲਾਂ, ਨਦੀਆਂ, ਨਹਿਰਾਂ, ਰੇਲ ਗੱਡੀਆਂ, ਚੱਲਦੀਆਂ ਬੱਸਾਂ, ਕਾਰਾਂ, ਜਹਾਜਾਂ, ਉੱਚੀਆਂ ਥਾਵਾਂ ‘ਤੇ ਸੈਲਫੀਆਂ ਖਿੱਚਣ ਤੋਂ ਬਚਣਾ ਚਾਹੀਦਾ ਹੈ
ਸੈਲਫੀ ਨੂੰ ਸਨਕ ਨਹੀਂ ਬਣਨ ਦੇਣਾ ਚਾਹੀਦਾ ਇਹ ਹਲਕਾ ਫੁਲਕਾ ਸ਼ੌਕ ਹੀ ਠੀਕ ਹੈ ਇਹ ਮੁਕਾਬਲਾ ਨਹੀਂ ਬਣਨਾ ਚਾਹੀਦਾ ਹੈ ਸਮੇਂ ਦੀ ਮੰਗ ਹੈ ਕਿ ਇਸ ਪੱਖੋਂ ਬੱਚਿਆਂ ਨੂੰ ਸਮਝਾਇਆ ਜਾਵੇ
ਡਾ. ਹਰਜਿੰਦਰ ਵਾਲੀਆ
ਮੋ: 98723-14380
ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨਾ ਸਿਰਫ਼ ਵਿਦਿਆਰਥੀਆਂ ਸਗੋਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਤੇ ਮਾਰਗ ਦਰਸ਼ਨ ਹੁੰਦੀਆਂ ਹਨ ਕਦੇ ਪ੍ਰਾਚੀਨ ਸਿੱਖਿਆ ਪ੍ਰਣਾਲੀ ਧਾਰਮਿਕ, ਨੈਤਿਕ, ਸਦਾਚਾਰਕ, ਮੁੱਲਾਂ ‘ਤੇ ਆਧਾਰਤ ਹੁੰਦੀ ਸੀ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖੀ ਚਰਿੱਤਰ ਦਾ ਨਿਰਮਾਣ ਸੀ ਦੁਨਿਆਵੀ ਕਲਾਵਾਂ ਵੀ ਸਿੱਖਿਆ ਦਾ ਹਿੱਸਾ ਹੋਣ ਦੇ ਬਾਵਜ਼ੂਦ ਨੈਤਿਕ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ ਜਿਵੇਂ-ਜਿਵੇਂ ਸਿੱਖਿਆ ‘ਤੇ ਪੇਸ਼ੇਵਰ ਰੰਗ ਚੜ੍ਹਦਾ ਗਿਆ ਤਿਵੇਂ ਤਿਵੇਂ ਵਿਦਿਆਰਥੀਆਂ ਦੇ ਜਿਹਨ ‘ਚੋਂ ਸੰਸਕ੍ਰਿਤੀ ਤੇ ਸਮਾਜਿਕ ਮੁੱਲ ਧੁੰਦਲੇ ਹੁੰਦੇ ਗਏ ਆਧੁਨਿਕ ਸਿੱਖਿਆ ‘ਚ ਧਰਮ ਤੇ ਨੈਤਿਕਤਾ ਦਾ ਹਿੱਸਾ ਸੁੰਗੜਦਾ  ਗਿਆ ਦੂਸਰਾ ਛੁੱਟੀ ਕਲਚਰ ਨੇ ਨਵੀਂ ਪੀੜ੍ਹੀ ਨੂੰ ਸੰਸਕ੍ਰਿਤੀ ਤੋਂ ਦੂਰ ਕਰ ਦਿੱਤਾ ਮਹਾਂਪੁਰਸ਼ਾਂ ਨਾਲ ਸਬੰਧਤ ਦਿਨਾਂ ‘ਤੇ ਛੁੱਟੀ ਤਾਂ ਹੁੰਦੀ ਹੈ ।
ਪਰ ਉਹਨਾਂ ਦੀ ਜੀਵਨੀ, ਸਿੱਖਿਆਵਾਂ ਤੇ ਸਮਾਜ ਨੂੰ ਉਹਨਾਂ ਦੇ ਯੋਗਦਾਨ ਦਾ ਜ਼ਿਕਰ ਨਾਂਹ ਦੇ ਬਰਾਬਰ ਹੁੰਦਾ ਹੈ ਅੱਜ ਵੱਡੀ ਗਿਣਤੀ ਵਿਦਿਆਰਥੀ ਤੇ ਨੌਜਵਾਨ ਅਜਿਹੇ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਭਗਤਾਂ ਬਾਰੇ ਜਾਣਕਾਰੀ ਦੀ ਵੱਡੀ ਘਾਟ ਹੁੰਦੀ ਹੈ Àੁੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਦੀ ਇਸ ਗੱਲ ‘ਚ ਬੜਾ ਵਜਨ ਹੈ ਕਿ ਕਿਸੇ ਮਹਾਂਪੁਰਸ਼ ਦੇ ਜਨਮ ਦਿਨ ‘ਤੇ ਛੁੱਟੀ ਰੱਖਣ ਦੀ ਬਜਾਇ ਉਸ ਦਿਨ ਸਮਾਂ ਨਿਸ਼ਚਿਤ ਕਰਕੇ ਮਹਾਂਪੁਰਸ਼ਾਂ ਬਾਰੇ ਵਿਸ਼ੇਸ਼ ਵਿਚਾਰ ਚਰਚਾ ਕੀਤੀ ਜਾਏ ਯੋਗੀ ਨੇ ਉੱਤਰ ਪ੍ਰਦੇਸ਼ ਦੇ ਸਕੂਲੀ ਸੈਸ਼ਨ ਦੇ ਸੁੰਗੜ ਜਾਣ ਦਾ ਵੀ ਤਰਕ ਦਿੱਤਾ ਹੈ ਛੁੱਟੀਆਂ ਬੰਦ ਹੋਣ ਜਾਂ ਨਾ ਹੋਣ ਪਰ ਇਸ ਗੱਲ ‘ਤੇ ਜ਼ਰੂਰ ਜੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਦੇਸ਼ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਬਣਾਇਆ ਜਾਵੇ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਨਾਲ ਸਿੱਖਿਆ ਤਾਂ ਮਜ਼ਬੂਤ ਹੋਵੇਗੀ ਹੀ ਇਸ ਨਾਲ ਸਮਾਜ ‘ਚ ਚੰਗੀ ਤਬਦੀਲੀ ਦੀ ਆਸ ਪੈਦਾ ਹੋਵੇਗੀ ।
ਇਹ ਸਵੀਕਾਰ ਕਰਨ ‘ਚ ਕੋਈ ਦੋ ਰਾਇ ਨਹੀਂ ਕਿ ਚੋਰੀਆਂ, ਡਾਕੇ, ਬਲਾਤਕਾਰ, ਠੱਗੀਆਂ, ਕਤਲ ਤੇ ਕਈ ਤਰ੍ਹਾਂ ਦੇ ਅਪਰਾਧਾਂ ‘ਚ ਵਾਧਾ ਸੰਸਕ੍ਰਿਤੀ ਤੋਂ ਦੂਰ ਹੋਣ ਕਾਰਨ ਹੀ ਹੋ ਰਿਹਾ ਹੈ ਅਪਰਾਧੀਆਂ ‘ਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ ਜਿਨ੍ਹਾਂ ਦੇ ਦਿਲੋ ਦਿਮਾਗ ਧਰਮ ਸੰਸਕ੍ਰਿਤੀ ਦੀ ਰੌਸ਼ਨੀ ਤੋਂ ਵਾਂਝਾ ਹੋਣ ਕਾਰਨ ਹਨ੍ਹੇਰਾ ਢੋ ਰਿਹਾ ਹੈ ਕੋਈ ਦੇਸ਼ ਆਪਣੀ ਭੌਤਿਕ ਤਰੱਕੀ ਕਾਰਨ ਹੀ ਸੰਪੁਰਨ ਨਹੀਂ ਹੋ ਸਕਦਾ ਸਗੋਂ ਰੌਸ਼ਨ ਦਿਮਾਗ ਲੋਕ ਹੀ ਅਮਨ ਭਰਪੂਰ, ਖੁਸ਼ਹਾਲ ਤੇ ਭਾਈਚਾਰਕ ਸਾਂਝ ਵਾਲਾ ਸਮਾਜ ਸਥਾਪਤ ਕਰਨਗੇ।
ਵਿਗਿਆਨ ਮਨੁੱਖ ਦੇ ਸੁਫ਼ਨਿਆਂ ਨੂੰ ਸਕਾਰ ਕਰਦੀ ਹੈ ਪਰ ਈਮਾਨਦਾਰੀ, ਸਬਰ ਸੰਤੋਖ, ਤਿਆਗ, ਮਿਲਵਰਤਣ, ਭਾਈਚਾਰਾ ਜਿਹੇ ਗੁਣ ਕੋਈ ਮਸ਼ੀਨ ਨਹੀਂ ਦੇ ਸਕਦੀ ਸਿਰਫ਼ ਧਰਮ ਸੰਸਕ੍ਰਿਤੀ ਹੀ ਦੇ ਸਕਦੀ ਹੈ ਮਨੁੱਖੀ ਮਨੋਵਿਗਿਆਨ ਹੈ ਜਿਹੋ ਜਿਹਾ ਕੋਈ ਸੁਣਦਾ ਵੇਖਦਾ ਹੈ ਉਹੋ ਜਿਹਾ ਹੋ ਜਾਂਦਾ ਹੈ ਖਾਸਕਰ ਬਾਲ ਮਨ ਤਾਂ ਕੋਰੀ ਸਲੇਟ ਹੁੰਦਾ ਹੈ  ਜੇਕਰ ਬੱਚਾ ਹਿੰਸਕ ਸੀਰੀਅਲ ਵੇਖਦਾ ਹੈ ਤਾਂ ਉਸ ਦੇ ਬੁਰੇ ਪ੍ਰਭਾਵਾਂ ਤੋਂ ਨਹੀਂ ਬਚ ਸਕਦਾ ਮਹਾਂਪੁਰਸ਼ਾਂ ਦੀਆਂ ਨੇਕੀਆਂ ਪੜ੍ਹ ਸੁਣ ਕੇ ਨੌਜਵਾਨ ਚੰਗਾ ਪ੍ਰਭਾਵ ਆਪਣੇ ਜਿਹਨ ‘ਚ ਜ਼ਰੂਰ ਸਮਾ ਲੈਣਗੇ ਸੋ ਅਦਿੱਤਿਆਨਾਥ ਯੋਗੀ ਦੀ ਇਸ ਗੱਲ ‘ਤੇ ਜ਼ਰੂਰ ਵਿਚਾਰ ਹੋਣਾ ਚਾਹੀਦਾ ਹੈ ਕਿ ਜਿਹੜੇ ਮਹਾਂਪੁਰਸ਼ਾਂ ਦੇ ਨਾਂਅ ‘ਤੇ ਛੁੱਟੀ ਹੋਵੇ, ਉਨ੍ਹਾਂ ਮਹਾਂਪੁਰਸ਼ਾਂ ਦੀ ਦੇਣ ਬੱਚਿਆਂ ਦੀ ਮਾਨਸਿਕਤਾ ਦਾ ਹਿੱਸਾ ਜ਼ਰੂਰ ਬਣੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।