Donations - Sach Kahoon Punjabi

ਵਿਕਾਸ ਕਾਰਜਾਂ ਲਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ 11000 ਰੁਪਏ ਕੀਤੇ ਭੇਟ
ਵਿਕਾਸ ਕਾਰਜਾਂ ਲਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ 11000 ਰੁਪਏ ਕੀਤੇ ਭੇਟ

ਫਰੀਦਕੋਟ । ਡਾ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਇਸ ਸੰਸਥਾ ਵਿੱਚ ਸ਼੍ਰੀਮਤੀ ਵੀਰਪਾਲ ਕੌਰ ਪੀ ਟੀ ਹੈ ਆਈ ਵਜੋਂ ਸੇਵਾਵਾਂ ਨਿਭਾ ਰਹੇ ਸਨ ਵਿਭਾਗ ਵੱਲੋਂ ਉਨ੍ਹਾਂ ਨੂੰ ਪੰਜਾਬੀ ਮਿਸਟ੍ਰੈਸ ਵਜੋਂ ਪਦਉਨਤ ਕਰਕੇ ਸਰਕਾਰੀ ਮਿਡਲ ਸਕੂਲ ਡੇਲਿਆਂ ਵਾਲੀ ਵਿਖੇ ਹੋਣ ਤੋਂ ਪਹਿਲਾਂ ਸੰਸਥਾ ਦੇ ਵਿਕਾਸ ਕਾਰਜਾਂ ਲਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ 11000 ਰੁਪਏ ਭੇਟ ਕੀਤੇ।

ਪ੍ਰਭਜੋਤ ਸਿੰਘ ਪ੍ਰਿੰਸੀਪਲ ਨੇ ਸੰਸਥਾ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਜੋ ਸਹਿਯੋਗ ਸੰਸਥਾ ਨੂੰ ਦਿੱਤੀ ਉਸ ਲਈ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਤੀ ਸ੍ਰ ਨਿਰਮਲ ਸਿੰਘ ਦੀ ਸ਼ਲਾਘਾ ਕੀਤੀ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ੍ਰੀ ਵਿਵੇਕ ਕਪੂਰ,ਪ੍ਰੇਮ ਕੁਮਾਰ, ਕੁਲਵਿੰਦਰ ਸਿੰਘ, ਰਾਜਿੰਦਰ ਸਿੰਘ, ਮੈਡਮ ਮੰਜਲੀ ਕੱਕੜ, ਜਸਵੰਤ ਕੌਰ, ਅਮਨਦੀਪ ਕੌਰ, ਅਨੀਤਾ ਰਾਣੀ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

4505 ਤੋਂ ਵੱਧ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ
1030 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ, ਹੈਲਥ ਜਾਗਰੂਕਤਾ ਕੈਂਪ ਦਾ 912 ਔਰਤਾਂ ਨੇ ਚੁੱਕਿਆ ਲਾਭ

ਸਰਸਾ। ਪਵਿੱਤਰ ਅਵਤਾਰ ਦਿਵਸ ’ਤੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਤੇ ਸ਼ਾਹ ਸਤਿਨਾਮ ਜੀ । ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਖੂਨਦਾਨ ਕੈਂਪ ’ਚ ਹਰਿਆਣਾ, ਪੰਜਾਬ, ਰਾਜਸਥਾਨ, ਮਹਾਂਰਾਸ਼ਟਰ ਤੋਂ 10 ਬਲੱਡ ਬੈਂਕਾਂ ਦੀਆਂ ਟੀਮਾਂ ਨੇ 4505 ਯੂਨਿਟ ਖੂਨ ਇਕੱਠਾ ਕੀਤਾ ਕੈਂਪ ਦਾ ਸ਼ੁੱਭ ਆਰੰਭ ਆਦਰਯੋਗ ਸ਼ਾਹੀ ਪਰਿਵਾਰ ਨੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਇਸ ਤੋਂ ਬਾਅਦ ਖੂਨਦਾਨੀਆਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ ਕੈਂਪ ’ਚ ਔਰਤਾਂ ਤੇ ਪੁਰਸ਼ਾਂ ਲਈ ਵੱਖ-ਵੱਖ ਬੈਂਚ ਲਾਏ ਗਏ।

ਸ਼ੁੱਭ ਆਰੰਭ ਦੇ ਨਾਲ ਹੀ ਇਨ੍ਹਾਂ ਬੈਂਚਾਂ ’ਤੇ ਖੂਨਦਾਨ ਦੇ ਚਾਹਵਾਨ ਵਿਅਕਤੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਤੇ ਨੌਜਵਾਨ, ਅਧੇੜ ਤੇ ਬਜ਼ੁਰਗ ਮਹਿਲਾਵਾਂ ਤੇ ਪੁਰਸ਼ ਖੂਨਦਾਨ ਕਰਨ ਲਈ ਉਤਸ਼ਾਹਿਤ ਨਜ਼ਰ ਆਏ ਬਲੱਡ ਬੈਂਕਾਂ ਤੋਂ ਪਹੁੰਚੀਆਂ ਟੀਮਾਂ ਦੇ ਇੰਚਾਰਜ਼ ਵੀ ਇਸ ਨਜ਼ਾਰੇ ਨੂੰ ਦੇਖ ਕੇ ਹੈਰਾਨ ਸਨ ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ ਦੀਆਂ ਟੀਮਾਂ ਦੇ ਇੰਚਾਰਜ਼ ਡਾ. ਵਿਸ਼ਣੂ ਪੁਰੋਹਿਤ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਨ੍ਹਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਪੈਂਦਾ।

ਸਗੋਂ ਇਨ੍ਹਾਂ ਦੇ ਜੋਸ਼ ਸਾਹਮਣੇ ਬਲੱਡ ਵਾਲੀਆਂ ਥੈਲੀਆਂ ਵੀ ਘੱਟ ਪੈ ਜਾਂਦੀਆਂ ਹਨ ਜੀਵਨ ਬਚਾਉਣ ਦੀ ਇਸ ਮੁਹਿੰਮ ਦੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ, ਇੱਥੇ ਹਰ ਖੂਨਦਾਨੀ ਦੇ ਜੋਸ਼ ਦੇ ਪਿੱਛੇ ਉਨ੍ਹਾਂ ਦੀ ਪ੍ਰੇਰਨਾ ਹੀ ਕੰਮ ਕਰਦੀ ਹੈ ਜਨ ਕਲਿਆਣ ਪਰਮਾਰਥੀ ਕੈਂਪ ’ਚ ਖਬਰ ਲਿਖੇ ਜਾਣ ਤੱਕ 1030 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਸੀ ਤੇ ਇਹ ¬ਕ੍ਰਮ ਜਾਰੀ ਸੀ ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਮਰੀਜ਼ਾਂ ਨੂੰ ਜਾਂਚ ਦੇ ਨਾਲ-ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਹੈਲਥ ਜਾਗਰੂਕਤਾ ਕੈਂਪ ਵੀ ਲਾਇਆ ਗਿਆ, ਜਿਸ ’ਚ ਛਾਤੀ ਦੇ ਕੈਂਸਰ ਸਬੰਧੀ ਮਾਹਿਰ ਡਾਕਟਰਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਸ ਦੇ ਲੱਛਣ ਤੇ ਬਚਾਅ ਸਬੰਧੀ ਦੱਸਿਆ ਕੈਂਪ ’ਚ 912 ਔਰਤਾਂ ਨੇ ਲਾਭ ਉਠਾਇਆ ।

ਇਨ੍ਹਾਂ ਬਲੱਡ ਬੈਂਕਾਂ ਦੀਆਂ ਟੀਮਾਂ ਰਹੀਆਂ ਸ਼ਾਮਲ

ਖੂਨਦਾਨ ਕੈਂਪ ’ਚ ਲਾਇੰਸ ਬਲੱਡ ਬੈਂਕ (ਨਵੀਂ ਦਿੱਲੀ), ਲਾਈਫ਼ ਕੇਅਰ ਬਲੱਡ ਬੈਂਕ (ਜੈਪੁਰ), ਗੁਰੂ ਨਾਨਕ ਬਲੱਡ ਬੈਂਕ (ਲੁਧਿਆਣਾ), ਸਰਵੋਦਿਆ ਬਲੱਡ ਬੈਂਕ (ਹਿਸਾਰ), ਬਾਪੂ ਮੱਘਰ ਸਿੰਘ ਜੀ ਇੰਟਰ ਨੈਸ਼ਨਲ ਬਲੱਡ ਬੈਂਕ (ਸਰਸਾ), ਗੋਇਲ ਬਲੱਡ ਬੈਂਕ (ਬਠਿੰਡਾ), ਪੁਰੋਹਿਤ ਬਲੱਡ ਬੈਂਕ (ਸ੍ਰੀ ਗੰਗਾਨਗਰ), ਲੋਕਮਾਨਿਆ ਬਲੱਡ ਬੈਂਕ, ਗੋਡਿਆ (ਮਹਾਂਰਾਸ਼ਟਰ) ਤੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ (ਮਹਾਂਰਾਸ਼ਟਰ) ਦੀਆਂ ਟੀਮਾਂ ਨੇ ਖੂਨ ਇਕੱਠਾ ਕੀਤਾ।

ਖੂਨਦਾਨੀਆਂ ਦੇ ਵਿਚਾਰ……….

ਇਸ ਪਵਿੱਤਰ ਮੌਕੇ ਅੱਜ 32ਵÄ ਵਾਰ ਖੂਨਦਾਨ ਕਰਨ ਦਾ ਮਾਣ ਪ੍ਰਾਪਤ ਹੋਇਆ ਖੂਨਦਾਨ ਕਰਨ ਨਾਲ ਸਾਡੇ ਖੂਨ ਦਾ ਸਰਕੂਲੇਸ਼ਨ ਸਹੀ ਬਣਿਆ ਰਹਿੰਦਾ ਹੈ ਜਿਵੇਂ ਕਈ ਵਾਰ ਸਾਡਾ ਖੂਨ ਗਾੜ੍ਹਾ ਹੁੰਦਾ ਹੈ, ਸਾਡੇ ਸਰੀਰ ’ਚ ਕਈ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ ਖੂਨਦਾਨ ਕਰਕੇ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ ਖੂਨਦਾਨ ਕਰਨ ਤੋਂ ਬਾਅਦ ਹਫਤੇ ਭਰ ’ਚ ਹੀ ਸਰੀਰ ’ਚ ਸਾਫ ਖੂਨ ਬਣ ਕੇ ਪੂਰਾ ਹੋ ਜਾਂਦਾ ਹੈ।

ਹਰਮੀਤ ਸਿੰਘ, ਫਿਰੋਜ਼ਪੁਰ (ਪੰਜਾਬ)

ਅੱਜ ਮੈਂ ਆਪਣੀ ਜ਼ਿੰਦਗੀ ’ਚ 38ਵÄ ਵਾਰ ਖੂਨਦਾਨ ਕੀਤਾ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਮਿਹਰ ਨਾਲ ਹੀ ਸੰਭਵ ਹੋ ਸਕਿਆ ਹੈ ਜਦੋਂ ਵੀ ਖੂਨਦਾਨ ਕਰਦਾ ਹਾਂ ਤਾਂ ਸਰੀਰ ’ਚ ਨਵÄ ਊਰਜਾ ਦਾ ਸੰਚਾਰ ਮਹਿਸੂਸ ਕਰਦਾ ਹਾਂ।

ਮੰਗਲ ਸਿੰਘ ਇੰਸਾਂ ਤਲਵਾਨੀ, ਜ਼ਿਲ੍ਹਾ ਭਿਵਾਨੀ

ਹਮੇਸ਼ਾ ਮਹਿਲਾਵਾਂ ’ਚ ਖੂਨਦਾਨ ਪ੍ਰਤੀ ਇੱਕ ਡਰ ਜਿਹਾ ਰਹਿੰਦਾ ਹੈ । ਪਰ ਅੱਜ ਪਹਿਲੀ ਵਾਰ ਖੂਨਦਾਨ ਕਰਕੇ ਮੇਰਾ ਵੀ ਉਹ ਡਰ ਖਤਮ ਹੋ ਗਿਆ ਮਹਿਲਾਵਾਂ ਨੂੰ ਵੀ ਖੂਨਦਾਨ ’ਚ ਅੱਗੇ ਆਉਣਾ ਚਾਹੀਦਾ ਹੈ

ਪ੍ਰਿਅੰਕਾ ਰਤੀਆ, ਫਤਿਆਬਾਦ

ਖੂਨਦਾਨ ਕਰਨਾ ਮੇਰੀ ਜ਼ਿੰਦਗੀ ਦਾ ਇੱਕ ਸੁਖਦ ਤਜ਼ਰਬਾ ਹੈ ਡੇਰਾ ਸ਼ਰਧਾਲੂਆਂ ਦਾ ਖੂਨਦਾਨ ਪ੍ਰਤੀ ਉਤਸ਼ਾਹ ਹੀ ਮੇਰੇ ਲਈ ਪ੍ਰੇਰਨਾ ਬਣਿਆ ਮੈਂ ਖੁਸ਼ ਹਾਂ ਕਿ ਮੇਰਾ ਖੂਨ ਕਿਸੇ ਜ਼ਰੂਰਤਮੰਦ ਦੇ ਕੰਮ ਆਵੇਗਾ

ਯੋਗੇਸ਼ ਇੰਸਾਂ, ਸਾਦੁਲਸ਼ਹਿਰ (ਰਾਜ.)

ਮੈਨੂੰ ਮਾਣ ਹੈ ਕਿ ਮੈਂ ਡੇਰਾ ਸੱਚਾ ਸੌਦਾ ਨਾਲ ਜੁੜੀ ਹੋਈ ਹਾਂ, ਕਿਉਂਕਿ ਡੇਰੇ ਦੀ ਪ੍ਰੇਰਨਾ ਨਾਲ ਹੀ ਮੈਂ ਇੰਨੀ ਘੱਟ ਉਮਰ ’ਚ ਅੱਜ 31ਵÄ ਵਾਰ ਖੂਨਦਾਨ ਕਰ ਰਹੀ ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੂਨਦਾਨ ਦੇ ਖੇਤਰ ’ਚ ਨਵÄ ¬ਕ੍ਰਾਂਤੀ ਲਿਆਉਣ ਦਾ ਮਹਾਨ ਕਾਰਜ ਕੀਤਾ ਹੈ

ਸੰਦੀਪ ਇੰਸਾਂ (26) ਸੰਗਰੂਰ

ਸਤਿਗੁਰੂ ਦੀ ਰਹਿਮਤ ਨਾਲ ਅੱਜ 66ਵÄ ਵਾਰ ਖੂਨਦਾਨ ਕੀਤਾ ਲੋਕ ਅਫਵਾਹ ਫੈਲਾਉਂਦੇ ਹਨ ਕਿ ਖੂਨਦਾਨ ਕਰਨ ਨਾਲ ਸਰੀਰ ’ਚ ਖੂਨ ਦੀ ਕਮੀ ਆ ਜਾਂਦੀ ਹੈ ਪਰੰਤੂ ਇਹ ਸਭ ਝੂਠ ਹੈ ਖੂਨਦਾਨ ਕਰਨ ਨਾਲ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ, ਕਿਉਂਕਿ ਸਰੀਰ ’ਚ ਨਵਾਂ ਖੂਨ ਬਣਦਾ ਹੈ ਇਸ ਲਈ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ

ਜਸਵੀਰ ਇੰਸਾਂ

ਬਰੇਟਾ ਮੰਡੀ, ਮਾਨਸਾ

ਪੂਜਨੀਕ ਗੁਰੂ ਜੀ ਦੀ ਦਇਆ ਮਿਹਰ ਨਾਲ ਮੈਂ 19ਵÄ ਵਾਰ ਖੂਨਦਾਨ ਕੀਤਾ ਹੈ ਖੂਨਦਾਨ ਕਰਨ ਨਾਲ ਸਰੀਰ ’ਚ ਵੱਖ ਤਰ੍ਹਾਂ ਦਾ ਉਤਸ਼ਾਹ ਅਤੇ ਖੁਸ਼ੀ ਹੋ ਰਹੀ ਹੈ ਕਿਸੇ ਦੀ ਜ਼ਿੰਦਗੀ ਬਚਾਉਣ ਤੋਂ ਵਧ ਕੇ ਕੋਈ ਪੁੰਨ ਨਹÄ ਹੈ, ਇਸ ਲਈ ਸਭ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ

ਸ਼Çਲੰਦਰ ਮੋਕਲ, ਕਰਨਾਲ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੁਲਦੀਪ ਕੌਰ ਦੀ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਦਾਨ
ਬਲਜਿੰਦਰ ਭੱਲਾ/ਬਾਘਾ ਪੁਰਾਣਾ  ।ਪਿੰਡ ਉਗੋਕੇ ਵਿਖੇ ਕੁਲਦੀਪ ਕੌਰ ਪਤਨੀ ਬਸੰਤ ਸਿੰਘ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ, ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਨੇ ਇਕੱਤਰ ਹੋ ਕੇ ਭੈਣ ਕੁਲਦੀਪ ਕੌਰ ਨੂੰ ਭਾਵਭਿੰਨੀ ਵਿਦਾਇਗੀ ਦਿੱਤੀ। ਇਸ ਮੌਕੇ ਯੂਥ ਵੈਲਫੇਅਰ ਫੈਡਰੇਸ਼ਨ ਦੇ ਆਗੂ ਭਗਵਾਨ ਦਾਸ ਇੰਸਾਂ ਮੋਗਾ, ਤਰਸੇਮ ਲਾਲ ਕਾਕਾ ਰਾਜੇਆਣਾ ਅਤੇ ਸੰਜੀਵ ਕੁਮਾਰ ਮਿੰਟੂ ਬਾਘਾ ਪੁਰਾਣਾ ਨੇ ਦੱਸਿਆ ਕਿ ਭੈਣ ਕੁਲਦੀਪ ਕੌਰ ਦੀ ਉਮਰ 52 ਸਾਲ ਦੇ ਕਰੀਬ ਸੀ।

ਪਤੀ ਬਸੰਤ ਸਿੰਘ ਅਤੇ ਸਹੁਰਾ ਅਮਰ ਸਿੰਘ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਹਨ। ਸਮੁੱਚਾ ਪਰਿਵਾਰ ਹੀ ਮਾਨਵਤਾ ਭਲਾਈ ਕਾਰਜਾਂ ਲਈ ਸਭ ਤੋਂ ਅੱਗੇ ਖੜ੍ਹਦਾ ਹੈ। ਭੈਣ ਕੁਲਦੀਪ ਕੌਰ ਨੇ ਜਿਉਂਦੇ ਜੀਅ ਹੀ ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆ ‘ਤੇ ਅਮਲ ਕਰਦੇ ਹੋਏ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਸੀ। ਅੱਜ ਉਨ੍ਹਾਂ ਦੀ ਅੰਤਿਮ ਇੱਛਾ ਉਨ੍ਹਾਂ ਦੇ ਪਤੀ ਬਸੰਤ ਸਿੰਘ ਅਕਾਊਂਟੈਂਟ, ਬੇਟਾ ਕਰਮਜੀਤ ਸਿੰਘ ਅਤੇ ਸਹੁਰਾ ਅਮਰ ਸਿੰਘ ਨੇ ਭੈਣ ਕੁਲਦੀਪ ਕੌਰ ਦੀ ਅੰਤਿਮ ਇੱਛਾ ਪੂਰੀ ਕੀਤੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤੀ ਗਈ ਤਾਂ ਜੋ ਡਾਕਟਰ ਨਵੀਆਂ ਖੋਜਾਂ ਕਰਕੇ ਨਵੀਆਂ-ਨਵੀਆਂ ਬਿਮਾਰੀਆਂ ਦੇ ਇਲਾਜ ਲੱਭ ਸਕਣ।

ਇਸ ਮੌਕੇ ਜਗਸੀਰ ਸਿੰਘ ਫੌਜੀ, ਸਤਪਾਲ ਬੋਬੀ, ਹੈਪੀ ਘੋਲੀਆ ਅਤੇ ਕਾਲਾ ਅਰੋੜਾ ਬੁੱਧ ਸਿੰਘ ਵਾਲਾ ਨੇ ਦੱਸਿਆ ਕਿ ਪਹਿਲਾਂ ਭੈਣ ਦੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਦਾਨ ਕੀਤੀਆਂ ਗਈਆਂ ਅਤੇ ਫਿਰ ਸਰੀਰ ਦਾਨ ਕੀਤਾ ਗਿਆ। ਇਸ ਮੌਕੇ ਹਰ ਇੱਕ ਅੱਖ ਸਵਾਲ ਪੁੱਛ ਰਹੀ ਸੀ ਕਿ ਇਹ ਪ੍ਰੇਮੀ ਕਿਸ ਮਿੱਟੀ ਦੇ ਬਣੇ ਹਨ ਜੋ ਜਿਉਂਦੇ ਜੀਅ ਵੀ ਹਰ ਵੇਲੇ ਮਾਨਵਤਾ ਭਲਾਈ ਕਾਰਜ ਕਰਦੇ ਰਹਿੰਦੇ ਹਨ ਅਤੇ ਮਰਨ ਉਪਰੰਤ ਆਪਣਾ ਸਰੀਰ ਵੀ ਦਾਨ ਕਰ ਦਿੰਦੇ ਹਨ ਅਤੇ ਰੂੜੀਵਾਦੀ ਪਰੰਪਰਾਵਾਂ ਨੂੰ ਨਕਾਰ ਦਿੰਦੇ ਹਨ ਧੰਨ ਹਨ ਪ੍ਰੇਮੀ ਧੰਨ ਹੈ ਇਨ੍ਹਾਂ ਦੀ ਕਮਾਈ। ਇਸ ਵੇਲੇ ਭੈਣ ਕੁਲਦੀਪ ਕੌਰ ਦੀਆਂ ਦੋ ਬੇਟੀਆਂ ਨੇ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦੇ ਕੇ ਇੱਕ ਨਵੀਂ ਪਿਰਤ ਪਾਈ ਅਤੇ ਆਪਣੀ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਭਾਰੀ ਟੈਕਸ, ਚੰਦੇ, ਵਿਆਜ਼ ਅਤੇ ਸਮਾਜ ਕਲਿਆਣ ਨਾਲ ਨਾ ਮਾਰਿਆ ਜਾਵੇ ਉਦਯੋਗ ਜਗਤ
ਇੱਕ ਕੌਮਾਂਤਰੀ ਰਿਪੋਰਟ ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ਦੇ ਅਨੁਸਾਰ ਪਿਛਲੇ ਤਿੰਨ ਸਾਲ ਤੋਂ ਛੇ ਤੋਂ ਸੱਤ ਹਜ਼ਾਰ ਭਾਰਤੀ ਕਰੋੜਪਤੀ ਹਰ ਸਾਲ ਦੇਸ਼ ਛੱਡ ਰਹੇ ਹਨ ਇਹ ਧਨਾਢ ਲੋਕ ਉਨ੍ਹਾਂ ਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਜਿੱਥੇ ਟੈਕਸ ਸਲੈਬ ਘੱਟ ਹੈ ਕਿਉਂਕਿ ਭਾਰਤ ਵਿਚ ਆਮਦਨ ਟੈਕਸ 40 ਪ੍ਰਤੀਸ਼ਤ ਤੱਕ ਅਤੇ ਜੀਐਸਟੀ 28 ਪ੍ਰਤੀਸ਼ਤ ਦੀਆਂ ਉੱਚੀਆਂ ਦਰਾਂ ਉਦਯੋਗ ਜਗਤ ਵਿਚ ਕਿਸੇ ਅੱਤਵਾਦ ਵਾਂਗ ਹਨ ਉਸ ‘ਤੇ ਪੂਰਾ ਉਦਯੋਗ ਜਗਤ ਕਰਜ਼ੇ ਦੇ ਜਾਲ ਵਿਚ ਵੀ ਫਸਿਆ ਹੋਇਆ ਹੈ ਕੈਫ਼ੇ ਕੌਫੀ ਡੇ ਦੇ ਮਾਲਿਕ ਵੀਜੀ ਸਿੱਧਾਰਥ ਦਾ ਸੋਮਵਾਰ ਨੂੰ ਸਭ ਕੁਝ ਛੱਡ ਛਡਾ ਕੇ ਗਾਇਬ ਹੋ ਜਾਣਾ ਤੇ ਬਾਅਦ ਵਿਚ ਬੁੱਧਵਾਰ ਨੂੰ ਮੰਗਲੁਰੂ ਦੇ ਨੇੜੇ ਨੇਤਰਾਵਤੀ ਨਦੀ ‘ਚੋਂ ਮਿਲੀ ਉਨ੍ਹਾਂ ਦੀ ਲਾਸ਼ ਨਾਲ ਪੂਰਾ ਉਦਯੋਗ ਜਗਤ ਹੈਰਾਨ ਹੈ ਉਨ੍ਹਾਂ ਦੁਆਰਾ ਕੀਤੀ ਗਈ ਖੁਦਕੁਸ਼ੀ ਦੀਆਂ ਵਜ੍ਹਾ ਟੋਹਣ ਨਾਲ ਉਹ ਸਭ ਕਾਰਨ ਮਿਲੇ ਹਨ ਜਿਨ੍ਹਾਂ ਦੇ ਚਲਦੇ ਭਾਰਤ ਨੂੰ ਕਰੋੜਪਤੀ ਛੱਡ ਕੇ ਜਾ ਰਹੇ ਹਨ ਵੀਜੀ ਸਿੱਧਾਰਥ ਨੂੰ ਦੇਸ਼ ਪਿਆਰਾ ਸੀ ਉਹ ਨਹੀਂ ਗਏ ਪਰ ਉਹ ਆਪਣਿਆਂ ਦੇ ਵਿਚ ਵੀ ਨਹੀਂ ਰੁਕ ਸਕੇ ਭਾਰਤ ਜਿਸ ਤੇਜ਼ੀ ਨਾਲ ਆਰਥਿਕ ਤਰੱਕੀ ਕਰ ਰਿਹਾ ਹੈ ਇਸ ਤਰੱਕੀ ਨੂੰ ਓਨੀ ਤੇਜ਼ੀ ਨਾਲ ਦੇਸ਼ ਦਾ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤੰਤਰ ਤਬਾਹ ਕਰਨ ਵਿਚ ਲੱਗਿਆ ਹੋਇਆ ਹੈ ਹੁਣ ਦੇਸ਼ ਵਿਚ ਰਾਜਨੀਤਿਕ ਬਦਲਾਖੋਰੀ ਲਈ ਆਗੂਆਂ ਦੇ ਨਜ਼ਦੀਕੀ ਕਾਰੋਬਾਰੀਆਂ ਅਤੇ ਰਿਸ਼ਤੇਦਾਰਾਂ ਦੇ ਕਾਰੋਬਾਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ, ਬੇਸ਼ੱਕ ਹੀ ਉਹ ਸਭ ਆਪਣਾ ਕਾਰੋਬਾਰ ਪੂਰੀ ਇਮਾਨਦਾਰੀ ਨਾਲ ਕਰ ਰਹੇ ਹੋਣ ਉਦਯੋਗ ਜਗਤ ਦੇ ਸਾਹਮਣੇ ਅਜ਼ੀਬ ਸੰਕਟ ਹੈ ਜੇਕਰ ਉਹ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਵਿਧਾਇਕਾਂ, ਸਾਂਸਦਾਂ ਨੂੰ ਰੁਕਣ ਦੀ ਜਗ੍ਹਾ ਅਤੇ ਨਾਸ਼ਤਾ-ਖਾਣਾ ਮੁਹੱਈਆ ਕਰਵਾਉਂਦਾ ਹੈ ਤਾਂ ਦੂਸਰੀ ਪਾਰਟੀ ਉਸਦੇ ਪਿੱਛੇ ਪੈ ਜਾਂਦੀ ਹੈ ਕੇਂਦਰ ਵਿਚ ਭਾਜਪਾ ਹੈ ਕਈ ਸੂਬਿਆਂ ਵਿਚ ਕਾਂਗਰਸ ਅਤੇ ਹੋਰ ਪਾਰਟੀਆਂ ਦੀ ਸਰਕਾਰ ਹੈ, ਜਿੱਥੇ ਆਏ ਦਿਨ ਸਰਕਾਰਾਂ ਬਣਾਉਣ ਡੇਗਣ ਦੀ ਖੇਡ ਚੱਲ ਰਹੀ ਹੈ, ਉੱਥੇ ਰਾਜਸਭਾ ਚੋਣਾਂ ਲਈ ਵਿਧਾਇਕਾਂ-ਸਾਂਸਦਾਂ ਨੂੰ ਲੁਕਾਇਆ ਜਾ ਰਿਹਾ ਹੈ ਇਸ ਸਭ ਵਿਚ ਪਿਸ ਰਿਹਾ ਹੈ ਤਾਂ ਉਹ ਉਦਯੋਗ ਜਗਤ ਹੈ ਹਾਰ-ਜਿੱਤ ਕਿਸੇ ਦੀ ਵੀ ਹੋਵੇ ਆਮਦਨ ਛਾਪੇ, ਈਡੀ ਦੀ ਪੁੱਛਗਿੱਛ, ਭਾਰੀ ਜ਼ੁਰਮਾਨੇ ਇਹ ਦੇਸ਼ ਵਿਚ ਅੱਜ ਲਗਭਗ ਹਰ ਸੂਬੇ ਵਿਚ ਹਰ ਉਦਯੋਗ ਦੀ ਸਥਿਤੀ ਹੈ ।

ਇੰਨੇ ਸਭ ਤੋਂ ਬਾਅਦ ਉੱਚੀਆਂ ਆਮਦਨ ਟੈਕਸ ਦਰਾਂ ਆਖ਼ਰ ਉਦਯੋਗਪਤੀ ਦੇਸ਼ ਜਾਂ ਦੁਨੀਆਂ ਛੱਡਣ ਦੀ ਰਾਹ ‘ਤੇ ਚੱਲ ਪਏ ਹਨ ਕੇਂਦਰ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਨੂੰ ਹੋਰ ਗੰਭੀਰ ਹੋਣਾ ਹੋਵੇਗਾ ਪਹਿਲਾਂ ਭਾਰਤ ਤੋਂ ਸਿਰਫ਼ ਪੇਸ਼ੇਵਰ ਅਤੇ ਮਜ਼ਦੂਰ ਲੋਕ ਹੀ ਬਾਹਰ ਦਾ ਰੁਖ਼ ਕਰ ਰਹੇ ਸਨ ਹੁਣ ਉਦਯੋਗਪਤੀ ਵੀ ਜੇਕਰ ਉਸ ਰਾਹ ‘ਤੇ ਚੱਲ ਪਏ ਤਾਂ ਅਣਟਰੇਂਡ ਅਤੇ ਕੰਮ ਤੋਂ ਜੀ ਚੁਰਾਉਣ ਵਾਲੇ ਬਹੁਗਿਣਤੀ ਲੋਕਾਂ ਦੇ ਇਸ ਦੇਸ਼ ਦਾ ਕੀ ਹੋਵੇਗਾ? ਉਹ ਵੀ ਉਦੋਂ ਜਦੋਂ ਅਮਰੀਕਾ ਅਤੇ ਚੀਨ ਵਰਗੇ ਦੇਸ਼ ਭਾਰਤ ਨੂੰ ਆਪਣੀਆਂ ਵਪਾਰਕ ਨੀਤੀਆਂ ਨਾਲ ਪਿੱਛੇ ਹੀ ਰਹਿਣ ਦੇਣ ‘ਤੇ ਉਤਾਰੂ ਹਨ ਆਮਦਨ ਟੈਕਸ ਵਿਭਾਗ ਅਤੇ ਈਡੀ ਦਾ ਰਾਜਨੀਤਿਕ ਪ੍ਰਯੋਗ ਰੋਕਣਾ ਹੋਵੇਗਾ, ਇਸ ਤੋਂ ਵੀ ਵਧ ਕੇ ਦੇਸ਼ ਦੇ ਉਦਯੋਗ ਜਗਤ ‘ਤੇ ਲੱਦੇ ਜਾ ਰਹੇ ਟੈਕਸ, ਚੰਦੇ, ਵਿਆਜ਼, ਸਮਾਜ ਕਲਿਆਣ ਦੇ ਬੋਝ ਨੂੰ ਘੱਟ ਕਰਨਾ ਹੋਵੇਗਾ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਦੋਵਾਂ ਨੂੰ ਆਪਣੀ ਮਨਮਰਜੀ ਦੀ ਕਾਰਜਸ਼ੈਲੀ ਤੋਂ ਬਾਹਰ ਨਿੱਕਲਣਾ ਹੋਵੇਗਾ, ਨਹੀਂ ਤਾਂ ਭਾਰਤ ਦੀ ਆਰਥਿਕ ਤਰੱਕੀ ਦਾ ਪਹੀਆ ਇੱਕ ਵਾਰ ਜੇਕਰ ਡਾਵਾਂਡੋਲ ਹੋ ਗਿਆ ਤਾਂ ਉਸਨੂੰ ਸੰਭਾਲਣਾ ਬਹੁਤ ਮੁਸ਼ਕਲ ਹੋਵੇਗਾ, ਜਿਸ ਨੂੰ ਸਰਕਾਰ ਅਤੇ ਆਗੂ ਦੋਵੇਂ ਸਮਝਦੇ ਵੀ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚਿੱਠੀ ਲਿਖੋ ਅਤੇ ਪਾਓ ਬੇਰੋਕ ਮੀਡੀਆ ਕਵਰੇਜ਼, ਨਾਲ ਹੀ ਚੰਦਾ ਅਤੇ ਸਰਕਾਰੀ ਗੰਨਮੈਨ
ਚਿੱਠੀ ਕੀ-ਕੀ ਦੇ ਸਕਦੀ ਹੈ ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ

ਉਂਜ ਤਾਂ ਲੋਕ ਦਹਾਕਿਆਂ ਤੋਂ ਚਿੱਠੀ ਲਿਖਦੇ ਆ ਰਹੇ ਹਨ ਪਰ ਸਾਲ 1999 ਤੋਂ ਚਿੱਠੀ ਲਿਖਣ ਦੀ ਨਵੀਂ ਕਲਾ ਨੇ ਜਨਮ ਲਿਆ ਹੈ। ਇਸ ਕਲਾ ਨਾਲ ਕਈ ਵਿਅਕਤੀਆਂ ਨੇ ਫੁੱਲ ਟਾਈਮ ਕਾਰੋਬਾਰ, ਅੱਠੋਂ ਪਹਿਰ ਦੇਸ਼-ਵਿਦੇਸ਼ ‘ਚ ਚਰਚਾ ‘ਚ ਰਹਿਣ ਲਈ ਮੀਡੀਆ ਕਵਰੇਜ਼ ਅਤੇ ਸਰਕਾਰੀ ਸੁਰੱਖਿਆ ਹਾਸਲ ਕਰਨ ਦਾ ਚੰਗਾ ਜੁਗਾੜ ਕਰ ਲਿਆ ਹੈ। ਚਿੱਠੀ ਲਿਖਣ ਦੀ ਇਸ ਕਲਾ ‘ਚ ਮੁਹਾਰਤ ਰੱਖਣ ਵਾਲੇ ਇਹ ਵਿਅਕਤੀ ਜ਼ਿਆਦਾ ਪੜ੍ਹੇ-ਲਿਖੇ ਵੀ ਨਹੀਂ ਹਨ ਪਰ ਚਿੱਠੀ ਗਜ਼ਬ ਦੀ ਤਿਆਰ ਕਰ ਲੈਂਦੇ ਹਨ, ਫਿਰ ਇਨ੍ਹਾਂ ਦੀ ਚਿੱਠੀ ਇਨ੍ਹਾਂ ਨੂੰ ਉਹ ਸਭ ਦਿੰਦੀ ਹੈ ਜੋ ਅੱਜ-ਕੱਲ੍ਹ ‘ਚ ਬਹੁਤਿਆਂ ਦੀ ਖਵਾਇਸ਼ ਰਹਿੰਦੀ ਹੈ।

ਬੇਚਾਰੀ ਨਿਆਂਪਾਲਿਕਾ ਦਾ ਵੀ ਰੋਣਾ ਨਿਕਲ ਜਾਵੇ

ਆਗੂ, ਅਭਿਨੇਤਾ, ਖਿਡਾਰੀ, ਅਫ਼ਸਰ, ਕਲਾਕਾਰ, ਜਿਸ ਸਭ ਨੂੰ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਫਿਰ ਵੀ ਉਹ ਮਨਚਾਹਾ ਹਾਸਲ ਨਹੀਂ ਕਰ ਪਾਉਂਦੇ, ਪਰ ਇਹ ਵਿਅਕਤੀ ਚਿੱਠੀ ਲਿਖ ਕੇ ਹੀ ਉਹ ਸਭ ਹਾਸਲ ਕਰ ਰਹੇ ਹਨ, ਜਿਸ ਦੀ ਕਸਕ ਬਹੁਤਿਆਂ ਦੇ ਦਿਲਾਂ ‘ਚ ਰਹਿ ਜਾਂਦੀ ਹੈ। ਵਿਦੇਸ਼ੀ ਲੋਕਾਂ ਤੋਂ ਧਰਮ ਦੇ ਨਾਂਅ ‘ਤੇ ਚੰਦਾ, ਮੁਫ਼ਤ ‘ਚ ਕੇਸ ਲੜਨ ਲਈ ਵਕੀਲ, ਬਿਨਾ ਚਾਹ ਨਾਸ਼ਤੇ ਦਾ ਪ੍ਰਬੰਧ ਕੀਤੇ। ਮੀਡੀਆ ਕਵਰੇਜ਼ ਹੋਰ ਤਾਂ ਹੋਰ ਸਰਕਾਰੀ ਗੰਨਮੈਨ ਉਹ ਵੀ ਪ੍ਰਸ਼ਾਸਨ ਦੀ ਬਾਂਹ ਮਰੋੜ ਕੇ ਵੇਖੋ ਜੀ ਮੈਨੂੰ ਜਾਨ ਦਾ ਖਤਰਾ ਹੈ।

ਅਦਾਲਤ ‘ਚ ਖੜ੍ਹੇ ਹੋ ਕੇ ਚਿੱਠੀ ਲਿਖਾਰੀ ਅਜਿਹੇ ਹੰਝੂ ਵਹਾਉਂਦੇ ਹਨ ਕਿ ਬੇਚਾਰੀ ਨਿਆਂਪਾਲਿਕਾ ਦਾ ਵੀ ਰੋਣਾ ਨਿਕਲ ਜਾਵੇ ਫਿਰ ਆਰਡਰ ‘ਤੇ ਆਰਡਰ ਜਾਰੀ ਹੁੰਦੇ ਹਨ ਅਤੇ ਇਹ ਲੋਕ ਹੱਸਦੇ-ਹੱਸਦੇ ਬਾਹਰ ਆਉਂਦੇ ਹਨ। ਫਿਰ ਸਾਰਾ ਦਿਨ ਫੇਸਬੁੱਕ, ਵਟਸਅੱਪ ਅਤੇ ਟੀਵੀ ਨੂੰ ਟੁਕਰ-ਟੁਕਰ ਵੇਖਦੇ ਰਹਿਣ ਵਾਲੇ ਇਕਤਰਫਾ ਦਿਮਾਗ ਦੇ ਲੋਕ ਇਨ੍ਹਾਂ ਨੂੰ ਵਾਇਰਲ ਕਰਦੇ ਹਨ ਕਿ ਵੇਖੋ ਇਹ ਹੈ ਕਿ ਬਹਾਦਰੀ, ਚਲੋ ਕੋਈ ਤਾਂ ਹੈ ਜੋ ਡੇਰਾ ਸੱਚਾ ਸੌਦਾ ਖਿਲਾਫ ਲੜ ਰਿਹਾ ਹੈ।

ਸਰਕਾਰ, ਪ੍ਰਸ਼ਾਸਨ ਏਜੰਸੀਆਂ ਇਹ ਸਭ ਤਾਂ ਚਿੱਠੀ ਲਿਖਣ ਵਾਲਿਆਂ ਦੇ ਖੱਬੇ ਹੱਥ ਦੀ ਖੇਡ ਹੈ

ਪਰੰਤੂ ਡੇਰੇ ਨਾਲ ਜੁੜੇ ਲੋਕ ਜਾਣਦੇ ਹਨ ਕਿ ਕਿਸੇ ਨੂੰ ਸਿਰਫ ਚਿੱਠੀ ਲਿਖਣਾ ਆ ਜਾਵੇ ਫਿਰ ਸੀਬੀਆਈ, ਪੁਲਿਸ, ਅਦਾਲਤ ਜਿੰਨਾ ਪਸੀਨਾ ਵਹਾਉਂਦੇ ਹਨ ਅਤੇ ਲਿਖਣ ਵਾਲੇ ਨੂੰ ਚਿੱਠੀ ਕੀ-ਕੀ ਦੇ ਸਕਦੀ ਹੈ। ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ। ਸਰਕਾਰ, ਪ੍ਰਸ਼ਾਸਨ ਏਜੰਸੀਆਂ ਇਹ ਸਭ ਤਾਂ ਚਿੱਠੀ ਲਿਖਣ ਵਾਲਿਆਂ ਦੇ ਖੱਬੇ ਹੱਥ ਦੀ ਖੇਡ ਹੈ। ਮੇਰੀ ਸਲਾਹ ਹੈ ਕਿ ਦੇਸ਼ ‘ਚ ਚਿੱਠੀ ਲਿਖਣ ਦਾ ਇੱਕ ਕੌਮਾਂਤਰੀ ਸੰਸਥਾਨ ਖੁੱਲ੍ਹੇ, ਜਿਨ੍ਹਾਂ ‘ਚ ਖੱਟਾ, ਗੁਰਦਾਸ ਤੂਰ, ਵਿਸ਼ਵਾਸ ਗੁਪਤਾ ਅਤੇ ਚਿੱਠੀ ਕਲਾ ਦੀ ਸ਼ੁਰੂਆਤ ਕਰਨ ਵਾਲੀਆਂ ‘ਸਾਧਵੀਆਂ’ ਅਤੇ ਖਾਸ ਕਰ ਭੁਪਿੰਦਰ ਗੋਰਾ ਜਿਹੀ ਨਾਮਚੀਨ ਫੈਕਲਟੀ ਨਿਯੁਕਤ ਹੋਵੇ।