Journalists - Sach Kahoon Punjabi
ਆਰਟੀਆਈ ਐਕਟਿਵਿਸਟ ਫੈਡਰੇਸ਼ਨ ਵੱਲ਼ੋਂ ਅੱਜ ਜਲਾਲਾਬਾਦ ਵਿਖੇ ਪੱਤਰਕਾਰਾਂ ਦੇ ਨਾਲ ਮੀਟਿੰਗ
(ਰਜਨੀਸ਼ ਰਵੀ) ਜਲਾਲਾਬਾਦ। ਆਰ ਟੀ ਆਈ ਐਕਟਿਵਿਸਟ ਫੈਡਰੇਸ਼ਨ (ਰਜਿ) ਫ਼ਾਜ਼ਿਲਕਾ ਵੱਲ਼ੋਂ ਜ਼ਿਲ੍ਹੇ ਵਿਚ ਪਹਿਲੀ ਵਾਰ ਆਰ ਟੀ ਆਈ ਦੀ ਵਰਤੋਂ ਕਰਨ ਵਾਲੇ ਜ਼ਿਲ੍ਹਾ ਵਾਸੀਆਂ, ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਜਨ ਸੂਚਨਾ ਅਧਿਕਾਰੀ ਅਤੇ ਪਹਿਲੇ ਅਪੀਲੀ ਅਧਿਕਾਰੀ ਵਜੋਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਅਤੇ ਆਰਟੀਆਈ ਰਾਹੀਂ ਲੋਕ ਹਿਤ ਵਿਚ ਖ਼ੁਲਾਸਾ ਕਰਕੇ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਜਾ ਰਹੇ ਐਵਾਰਡ ਸਮਾਰੋਹ ਬਾਰੇ ਜਾਣਕਾਰੀ ਦੇਣ ਲਈ ਅੱਜ ਆਰ ਟੀ ਆਈ ਐਕਟਿਵਿਸਟ ਫੈਡਰੇਸ਼ਨ ਵਲ਼ੋਂ ਅੱਜ ਜਲਾਲਾਬਾਦ ਵਿਖੇ ਪੱਤਰਕਾਰਾਂ ਦੇ ਨਾਲ ਮੀਟਿੰਗ ਕੀਤੀ ਗਈ। (Jalalabad News)
ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਫੈਡਰੇਸ਼ਨ ਦੇ ਸੀਈਓ ਦੀਪਕ ਮੁਦਗਿੱਲ ਅਤੇ ਪ੍ਰਧਾਨ ਕੰਵਲ ਸੇਠੀ ਨੇ ਪੱਤਰਕਾਰਾਂ ਨੂੰ ਆਰ ਟੀ ਆਈ ਅਤੇ ਸੰਸਥਾ ਵੱਲ਼ੋਂ ਕਰਵਾਏ ਜਾ ਰਹੇ ਪਹਿਲੇ ਜ਼ਿਲ੍ਹਾ ਪੱਧਰੀ ਆਰਟੀਆਈ ਐਵਾਰਡ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲ ਕਦਮੀ ਕਰਦੇ ਹੋਏ ਜ਼ਿਲ੍ਹਾ ਪੱਧਰੀ ਆਰ ਟੀ ਆਈ ਸਨਮਾਨ ਸਮਾਰੋਹ ਕਰਵਾਉਣ ਦਾ ਯਤਨ ਕੀਤਾ ਗਿਆ ਹੈ। । ਦੇਸ਼ ਵਿਚ ਆਰ ਟੀ ਆਈ ਕਾਨੂੰਨ ਲੋਕਾਂ ਲਈ ਅਤੇ ਦਫ਼ਤਰਾਂ ਵਿਚ ਕੰਮ ਕਰਦੇ ਹਰ ਮੁਲਾਜ਼ਮ ਲਈ ਕਾਫ਼ੀ ਸਹਾਇਕ ਸਿੱਧ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੁਝ ਮੁਲਾਜ਼ਮਾਂ ਵਿਚ ਇਸ ਪ੍ਰਤੀ ਡਰ ਪਾਇਆ ਜਾਂਦਾ ਹੈ ਅਤੇ ਕੁਝ ਵਿਅਕਤੀ ਇਸ ਨੂੰ ਬਲੈਕਮੇਲ ਕਰਨ ਲਈ ਵੀ ਵਰਤੋਂ ਕਰਦੇ ਹਨ ਜਦਕਿ ਜੇਕਰ ਸਹੀ ਸਮਝ ਲਿਆ ਜਾਵੇ ਤਾਂ ਮੁਲਾਜ਼ਮਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਅਤੇ ਹਰ ਵਿਅਕਤੀ ਨੂੰ ਸਹੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਹੈ ਕਿ ਜਿਨ੍ਹਾਂ ਨੇ ਸਹੀ ਢੰਗ ਦੇ ਨਾਲ ਵਰਤੋਂ ਵਿਚ ਲਿਆ ਕੇ ਸਮਾਜ ਨੂੰ ਸੁਧਾਰਨ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਰਿਸ਼ਵਤਖ਼ੋਰੀ ਦੇ ਖ਼ਿਲਾਫ਼ ਲੜਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਦੇ ਸਮਰੱਥ ਬਣਾਉਣਾ ਵੀ ਹੈ। (Jalalabad News)
ਇਹ ਵੀ ਪੜ੍ਹੋ : ਖਤਮ ਹੋਇਆ ਇੰਤਜ਼ਾਰ, ਖਾਤੇ ’ਚ ਆਉਣ ਵਾਲੇ ਹਨ ਰੁਪਏ 2 ਹਜ਼ਾਰ!
ਉਨ੍ਹਾਂ ਕਿਹਾ ਕਿ ਅਸੀਂ ਮੁਲਾਜ਼ਮਾਂ ਨੂੰ ਆਰ ਟੀ ਆਈ ਐਕਟ ਵਿਚ ਜਵਾਬ ਦੇਣ ਲਈ ਸਹੀ ਢੰਗ ਦੀ ਜਾਣਕਾਰੀ ਵੀ ਦੇਣ ਦਾ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਆਰ ਟੀ ਆਈ ਰਾਹੀਂ ਸੂਚਨਾ ਮੰਗਣ ਵਾਲੇ ਅਤੇ ਆਰ ਟੀ ਆਈ ਦੀ ਵਰਤੋਂ ਕਰਕੇ ਖ਼ੁਲਾਸਾ ਕਰਨ ਵਾਲੇ ਵਿਅਕਤੀ ਸਾਡੇ ਫੇਸਬੁੱਕ ਦੇ ਪੇਜ ’ਤੇ ਜਾ ਕੇ ਗੂਗਲ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ ਅਤੇ ਸੰਸਥਾ ਦੇ ਮੈਂਬਰਾਂ ਨੂੰ ਸੰਪਰਕ ਕਰਕੇ ਫਾਰਮ ਵੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਕੈਟਾਗਰੀ ਵਿਚ 11 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ।
ਪੱਤਰਕਾਰਾਂ ਦੇ ਮੁੱਦੇ ਲੈ ਕੇ ਜਥੇਬੰਦੀਆ ਪੁੱਜੀਆਂ ਕੇਂਦਰੀ ਕਿਰਤ ਮੰਤਰੀ ਕੋਲ
ਵਰਕਿੰਗ ਜਰਨਲਿਸਟਸ ਐਕਟ ਦੀ ਧਾਰਾਵਾਂ ਤਹਿਤ ਮਿਲਣ ਵਾਲੀ ਸਹੂਲਤਾਂ ਨੂੰ ਕੀਤਾ ਜਾਵੇ ਬਹਾਲ
(ਸੱਚ ਕਹੂੰ ਬਿਊਰੋ) ਨਵੀਂ ਦਿੱਲੀ। ਪੱਤਰਕਾਰਾਂ ਦੀਆਂ ਤਿੰਨ ਕੌਮੀ ਜਥੇਬੰਦੀਆਂ ਨੇ ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨਾਲ ਮੀਟਿੰਗ ਕਰਕੇ ਮੰਗ ਕੀਤੀ ਕਿ ਵਰਕਿੰਗ ਜਰਨਲਿਸਟਸ ਐਕਟ ਦੀਆਂ ਧਾਰਾਵਾਂ ਤਹਿਤ ਮਿਲੀ ਸੁਰੱਖਿਆ ਅਤੇ ਤਨਖਾਹਾਂ ਨੂੰ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ ਜਮਹੂਰੀਅਤ ਦੇ ਚੌਥੇ ਥੰਮ੍ਹ ਦੀ ਆਜਾਦੀ ਬਰਕਰਾਰ ਰਹਿ ਸਕਦੀ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋ ਬਣਾਏ ਜਾ ਕਿਰਤ ਕੋਡਾਂ ਵਿੱਚ ਪੱਤਰਕਾਰਾਂ ਨੂੰ ਪਿਛਲੇ ਛੇ ਦਹਾਕਿਆਂ ਤੋਂ ਮਿਲੀਆਂ ਸਹੂਲਤਾਂ ਅਤੇ ਸੁਰੱਖਿਆ ਖਤਮ ਹੋ ਜਾਵੇਗੀ ਅਤੇ ਉਹਨਾਂ ਦੀਆਂ ਕੰਮ ਹਾਲਤਾਂ ਬਿਲਕੁਲ ਹੀ ਬਦਲ ਜਾਣਗੀਆਂ। ਉਨਾਂ ਕੰਮ ਦੇ ਸਮੇਂ ਵਿੱਚ ਵੀ ਵਾਧਾ ਹੋ ਕੇ ਸਨਅਤੀ ਕਾਮਿਆਂ ਦੇ ਬਰਾਬਰ ਚਲਾ ਜਾਵੇਗਾ।
ਵਫਦ ਨੇ ਕੇਂਦਰੀ ਮੰਤਰੀ ਕੋਲੋਂ ਮੰਗ ਕੀਤੀ ਕਿ ਵਰਕਿੰਗ ਜਰਨਲਿਸਟਸ ਐਕਟ ਪੱਤਰਕਾਰਾਂ ਦੀ ਆਜਾਦੀ ਅਤੇ ਆਰਥਿਕ ਹਿੱਤਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਸੀ ਤੇ ਉਸ ਨੂੰ ਉਸੇ ਹਾਲਤ ਵਿੱਚ ਬਹਾਲ ਰੱਖਿਆ ਜਾਵੇ। ਕੇਂਦਰੀ ਮੰਤਰੀ ਨੇ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਾਇਜ਼ ਮੰਗਾਂ ਸਬੰਧੀ ਗੰਭੀਰਤਾ ਨਾਲ ਕੰਮ ਕਰਨ ਤੇ ਇਨਾਂ ਦੇ ਵਾਜਬ ਹੱਲ ਯਕੀਨੀ ਬਣਾਉਣ। ਵਫਦ ਵਿੱਚ ਤਿੰਨ ਕੌਮੀ ਜਥੇਬੰਦੀਆਂ ਦੇ ਆਗੂ ਜਿਨਾਂ ਵਿੱਚ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਸ੍ਰੀਨਿਵਾਸ ਰੈਡੀ, ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਸੀਕੇ ਨਾਇਕ, ਖਜ਼ਾਨਚੀ ਲਕਸ਼ਮੀ ਦੇਵੀ,ਪੀਸੀਆਈ ਦੇ ਮੈਂਬਰ ਜੈਸ਼ੰਕਰ ਗੁਪਤਾ , ਨਿਊਜ਼ ਕੈਮਰਾਮੈਨ ਐਸੋਸੀਏਸ਼ਨ ਦੇ ਪ੍ਰਧਾਨ ਐੱਸ ਐਨ ਸਿਨਹਾ,ਜਨਰਲ ਸਕੱਤਰ ਸੰਦੀਪ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੱਤਰਕਾਰਾਂ ਤੇ ਵਕੀਲਾਂ ਦਾ ਵਫ਼ਦ ਡੀਐਸਪੀ ਅਤੇ ਐਸਐਚਓ ਨੂੰ ਮਿਲਿਆ
journalists | ਮਸਲਾ ਪੱਤਰਕਾਰ ‘ਤੇ ਮੁਨਸ਼ੀ ਵੱਲੋਂ ਕੀਤੇ ਹਮਲੇ ਦਾ
ਮੁਨਸ਼ੀ ਖਿਲਾਫ ਦੋ ਦਿਨਾਂ ‘ਚ ਮਾਮਲਾ ਦਰਜ ਕਰਨ ਲਈ ਦਿੱਤਾ ਮੰਗ ਪੱਤਰ
ਜਲਾਲਾਬਾਦ (ਰਜਨੀਸ਼ ਰਵੀ) | ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ, ਵਕੀਲ ਅਤੇ ਪੱਤਰਕਾਰ ਪਰਮਜੀਤ ਸਿੰਘ ਢਾਬਾਂ ‘ਤੇ ਮੁਨਸ਼ੀ  ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ‘ਚ ਅੱਜ ਪੱਤਰਕਾਰਾਂ ਅਤੇ ਵਕੀਲਾਂ ਦਾ ਵਫ਼ਦ ਡੀ.ਐਸ.ਪੀ ਜਲਾਲਾਬਾਦ ਜਸਪਾਲ ਸਿੰਘ ਢਿੱਲੋਂ ਅਤੇ ਐਸ.ਐਚ.ਓ ਸਿਟੀ ਲੇਖ ਰਾਜ ਬੱਟੀ ਨੂੰ ਮਿਲਿਆ ਵਕੀਲਾਂ ਦੇ ਵਫ਼ਦ ਦੀ ਅਗਵਾਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਕੇਤ ਬਜਾਜ ਅਤੇ ਜਨਰਲ ਸਕੱਤਰ ਕਰਨ ਚੁਚਰਾ ਨੇ ਕੀਤੀ ਜਦ ਕਿ ਪੱਤਰਕਾਰਾਂ ਦੇ ਵਫਦ ਦੀ ਅਗਵਾਈ ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਟੋਨੀ ਛਾਬੜਾ ਅਤੇ ਸਕੱਤਰ ਕੁਲਦੀਪ ਸਿੰਘ ਬਰਾੜ ਨੇ ਕੀਤੀ
ਵਕੀਲਾਂ ਅਤੇ ਪੱਤਰਕਾਰਾਂ ਨੇ ਪੁਲਿਸ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਮੁਨਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਦੋ ਦਿਨ ਦਾ ਸਮਾਂ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਦੇ ਅੰਦਰ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਵਕੀਲ ਅਤੇ ਪੱਤਰਕਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਕੀਲ ਭਾਈਚਾਰੇ ‘ਤੇ ਕੀਤਾ ਗਿਆ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਦਿਨਾਂ ਦੇ ਅੰਦਰ ਅੰਦਰ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਉਹ ਪਹਿਲਾਂ ਬਲਾਕ ਪੱਧਰ ‘ਤੇ ਫਿਰ ਜ਼ਿਲ੍ਹਾ ਪੱਧਰ ਅਤੇ ਉਸ ਤੋਂ ਬਾਦ ਪੂਰੇ ਪੰਜਾਬ ‘ਚ ਇਸਨੂੰ ਲੈ ਕੇ ਹੜਤਾਲ ਕਰਨਗੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵਕੀਲ ਅਤੇ ਪੱਤਰਕਾਰ ਪਰਮਜੀਤ ਢਾਬਾਂ ‘ਤੇ ਹਮਲੇ ਤੋਂ ਬਾਅਦ ਜਦੋਂ ਮਾਮਲਾ ਐਸ.ਐਸ.ਪੀ ਫਾਜ਼ਿਲਕਾ ਭੁਪਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੁਨਸ਼ੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Russia: ਪੱਤਰਕਾਰਾਂ ਨੂੰ ਵਿਦੇਸ਼ੀ ਜਾਸੂਸ ਦੱਸਣ ਵਾਲੇ ਕਾਨੂੰਨ ਨੂੰ ਮਨਜ਼ੂਰੀ
Russia: ਪੱਤਰਕਾਰਾਂ ਨੂੰ ਵਿਦੇਸ਼ੀ ਜਾਸੂਸ ਦੱਸਣ ਵਾਲੇ ਕਾਨੂੰਨ ਨੂੰ ਮਨਜ਼ੂਰੀ
ਸੰਗਠਨਾਂ ਨੇ ਕਿਹਾ, ਇਹ ਮੀਡੀਆ ਦੀ ਆਜਾਦੀ ਦਾ ਉਲੰਘਣਾ
ਮਾਸਕੋ, ਏਜੰਸੀ। Russia ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਜਾਦ ਪੱਤਰਕਾਰਾਂ ਅਤੇ ਬਲਾਗਰਾਂ ਨੂੰ ਵਿਦੇਸ਼ੀ ਏਜੰਟ ਐਲਾਨਣ ਵਾਲੇ ਵਿਵਾਦਿਨ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ। ਅਲੋਚਕਾਂ ਨੇ ਇਸ ਨੂੰ ਮੀਡੀਆ ਦੀ ਆਜ਼ਾਦੀ ਦਾ ਉਲੰਘਣ ਕਰਾਰ ਦਿੱਤਾ ਹੈ। ਸੋਧੇ ਕਾਨੂੰਨ ‘ਚ ਬ੍ਰਾਂਡ ਮੀਡੀਆ ਸੰਗਠਨਾਂ ਅਤੇ ਐਨਜੀਓ ਨੂੰ ਵਿਦੇਸ਼ੀ ਜਾਸੂਸ ਦੱਸੇ ਜਾਣ ਦੀ ਸ਼ਕਤੀ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਰੂਸ ‘ਚ ਪਹਿਲੀ ਵਾਰ 2017 ‘ਚ ਇਸ ਨਾਲ ਜੁੜਿਆ ਕਾਨੂੰਨ ਲਿਆਂਦਾ ਗਿਆ ਸੀ।
ਸਰਕਾਰੀ ਵੈਬਸਾਈਟ ਦੀ ਰਿਪੋਰਟ ਅਨੁਸਾਰ ਨਵੇਂ ਕਾਨੂੰਨ ਦੇ ਤਹਿਤ ਹੁਣ ਅਜਾਦ ਪੱਤਰਕਾਰਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਵਿਦੇਸ਼ੀ ਜਾਸੂਸ ਐਲਾਨਿਆ ਜਾ ਸਕਦਾ ਹੈ। ਇਹ ਅਜਿਹੇ ਮੀਡੀਆ ਕਰਮੀ ਹੋਣਗੇ ਜੋ ਦੂਜੇ ਦੇਸ਼ਾਂ ਤੋਂ ਧਨ ਪ੍ਰਾਪਤ ਕਰਦੇ ਹੋਣ ਅਤੇ ਦੇਸ਼ ਦੀ ਰਾਜਨੀਤੀ ‘ਚ ਸ਼ਾਮਲ ਰਹਿੰਦੇ ਹੋਣ। ਵਿਦੇਸ਼ੀ ਜਾਸੂਸ ਐਲਾਨੇ ਹੋਣ ‘ਤੇ ਪੱਤਰਕਾਰਾਂ ਨੂੰ ਸਫਾਈ ਦੇਣੀ ਹੋਵੇਗੀ, ਨਹੀਂ ਤਾਂ ਉਹਨਾਂ ‘ਤੇ ਜੁਰਮਾ ਲੱਗੇਗਾ।
ਸਰਕਾਰ ਮੀਡੀਆ ਦੀ ਆਵਾਜ ਬੰਦ ਕਰਨਾ ਚਾਹੁੰਦੀ ਹੈ
ਐਮਨੇਸਟੀ ਇੰਟਰਨੈਸ਼ਨਲ ਅਤੇ ਰਿਪੋਰਟਸ ਵਿਦਾਊਟ ਬਾਰਡਰਜ਼ ਸਮੇਤ 9 ਸੰਗਠਨਾਂ ਨੇ ਨਵੇਂ ਕਾਨੂੰਨ ਦੇ ਪ੍ਰਭਾਵ ‘ਚ ਆਉਣ ‘ਤੇ ਅਫਸੋਸ ਪ੍ਰਗਟਾਇਆ। ਉਹਨਾਂ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ ਸਰਕਾਰ ਨਾ ਸਿਰਫ ਪੱਤਰਕਾਰਾਂ ਸਗੋਂ ਬਲਾਗਰਾਂ ਅਤੇ ਇੰਟਰਨੈਟ ਯੂਜਰਸ ਨੂੰ ਵੀ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ। ਸੰਗਠਨਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਕਾਨੂੰਨ ਅਜਾਦ ਅਤੇ ਨਿਰਪੱਖ ਮੀਡੀਆ ‘ਤੇ ਪਾਬੰਦੀ ਲਾਉਣ ਅਤੇ ਵਿਰੋਧੀਆਂ ਦੀ ਆਵਾਜ ਬੰਦ ਕਰਨ ਦੀ ਕੋਸ਼ਿਸ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਾਦ ਕਰਵਾਇਆ ਚੋਣ ਮਨੋਰਥ ਪੱਤਰ, ਪੱਤਰਕਾਰਾਂ ਨੇ ਕੀਤੀ ਸਿਹਤ ਬੀਮਾ ਦੀ ਮੰਗ
ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਮਿਲਿਆ ਪੱਤਰਕਾਰਾਂ ਦਾ ਵਫ਼ਦ, ਜਲਦ ਹੀ ਕਾਰਵਾਈ ਸ਼ੁਰੂ ਕਰਨ ਦਾ ਦਿੱਤਾ ਵਿਸ਼ਵਾਸ
ਲੋਕ ਸੰਪਰਕ ਵਿਭਾਗ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਸਿਹਤ ਵਿਭਾਗ ਕਰੇਗਾ ਕਾਰਵਾਈ ਸ਼ੁਰੂ
ਅਸ਼ਵਨੀ ਚਾਵਲਾ, ਚੰਡੀਗੜ੍ਹ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪੱਤਰਕਾਰਾਂ ਨੂੰ ਦੂਜੇ ਸੂਬਿਆਂ ਵਾਂਗ ਸਿਹਤ ਬੀਮਾ ਦੇਣ ਦੇ ਵਾਅਦੇ ਨੂੰ ਅੱਜ ਪੱਤਰਕਾਰਾਂ ਨੇ ਨਾ ਸਿਰਫ਼ ਸਰਕਾਰ ਨੂੰ ਇਸ ਸਬੰਧੀ ਯਾਦ ਕਰਵਾਇਆ, ਸਗੋਂ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਬਕਾਇਦਾ ਮੈਮੋਰੈਂਡਮ ਵੀ ਦਿੱਤਾ ਗਿਆ। ਜਿਸ ‘ਤੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਜਲਦ ਹੀ ਕਾਰਵਾਈ ਕਰਨਾ ਦਾ ਭਰੋਸਾ ਦਿੰਦੇ ਹੋਏ ਸਿਹਤ ਵਿਭਾਗ ਦੇ ਨਾਲ ਹੀ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ। ਜਾਣਕਾਰੀ ਅਨੁਸਾਰ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ ਬੀਮਾ ਯੋਜਨਾ ‘ਚ ਲੈ ਕੇ ਆਉਣ ਦਾ ਵਾਅਦਾ ਵੀ ਸ਼ਾਮਲ ਸੀ ਪਰ ਢਾਈ ਸਾਲ ਦੀ ਸਰਕਾਰ ਦੌਰਾਨ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਦੋਂ ਕਿ ਸਿਹਤ ਬੀਮਾ ਯੋਜਨਾ ਲਾਗੂ ਕਰਨਾ ਬਹੁਤ ਹੀ ਜਿਆਦਾ ਜਰੂਰੀ ਸਮਝਿਆ ਜਾ ਰਿਹਾ ਹੈ।
ਸਿਹਤ ਬੀਮਾ ਯੋਜਨਾ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਚ ਲਾਗੂ ਕਰਨ ਲਈ ਟੈਂਡਰ ਤੱਕ ਲਗਾਏ ਗਏ ਸਨ ਪਰ ਉਸ ਵਿੱਚ ਸਰਕਾਰ ਨਾਕਾਮ ਸਾਬਤ ਹੋਈ ਸੀ। ਜਿਸ ਕਾਰਨ ਹੁਣ ਤੱਕ ਪੱਤਰਕਾਰਾਂ ਨੂੰ ਸਿਹਤ ਬੀਮਾ ਨਹੀਂ ਮਿਲ ਸਕਿਆ ਹੈ। ਇਸੇ ਮੰਗ ਨੂੰ ਲੈ ਕੇ ਵੀਰਵਾਰ ਨੂੰ ਪੱਤਰਕਾਰਾਂ ਦੇ ਇੱਕ ਵਫ਼ਦ ਨੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨਾਲ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਮੁਲਾਕਾਤ ਕਰਦੇ ਹੋਏ ਮੈਮੋਰੈਂਡਮ ਦਿੱਤਾ ਤੇ ਮੰਗ ਕੀਤੀ ਕਿ ਜਲਦ ਹੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕੀਤਾ ਜਾਵੇ। ਇਸ ਸਿਹਤ ਬੀਮਾ ਯੋਜਨਾ ਵਿੱਚ ਐਕਰੀਡੇਟਿਡ ਪੱਤਰਕਾਰਾਂ ਤੋਂ ਇਲਾਵਾ ਬਲਾਕ ਪੱਧਰ ‘ਤੇ ਤੈਨਾਤ ਪੀਲਾ ਕਾਰਡ ਧਾਰਕ ਪੱਤਰਕਾਰ ਵੀ ਸ਼ਾਮਲ ਹਨ। ਬਲਬੀਰ ਸਿੱਧੂ ਵੱਲੋਂ ਵਿਸ਼ਵਾਸ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜਲਦ ਹੀ ਇਸ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਲਈ ਕਦਮ ਚੁੱਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੱਤਰਕਾਰਾਂ ਲਈ ਸੁਰੱਖਿਆ ਕਾਨੂੰਨ ਬਣੇ: ਇੰਡੀਅਨ ਜਰਨਲਿਸਟ ਯੂਨੀਅਨ
ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣਾ ਲੋਕਤੰਤਰ ਦਾ ਘਾਣ
ਮੀਡੀਆ ਹਾਊਸ ਸਿਆਸੀ ਚੁੰਗਲ ਤੋਂ ਮੁਕਤ ਕਰਨ ਦੀ ਲੋੜ
ਰਾਜਨ ਮਾਨ, ਅੰਮ੍ਰਿਤਸਰ
ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਆਲ ਇੰਡੀਆ ਜਰਨਲਿਸਟ ਯੂਨੀਅਨ (ਆਈ.ਜੇ.ਯੂ.) ਦੀ ਨੌਵੀਂ ਦੋ ਦਿਨਾਂ ਕਨਵੈਨਸ਼ਨ ਅੱਜ ਅੰਮ੍ਰਿਤਸਰ ਵਿਖੇ ਹੋਈ ਇਸ ਦੌਰਾਨ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਬਿਨਾ ਕਿਸੇ ਦੇਰੀ ਤੋਂ ਪੱਤਰਕਾਰਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਬਣਾਵੇ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਇਹ ਮੰਗ ਉਠਾਈ ਜਾ ਰਹੀ ਹੈ ਬਣਨ ਵਾਲਾ ਕਾਨੂੰਨ ਅੱਜ ਦੇ ਸਮੇਂ ਵਿਚ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਦੇਸ਼ ‘ਚ ਪੱਤਰਕਾਰਾਂ ‘ਤੇ ਹਮਲੇ ਅਤੇ ਉਨ੍ਹਾਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ
ਪੱਤਰਕਾਰਾਂ ਦੀ ਸੁਰੱਖਿਆ ਬਾਰੇ ਪ੍ਰੈਸ ਕੌਂਸਲ ਦੇ ਇਲਾਵਾ ਕੋਈ ਹੋਰ ਇਸ ਬਾਰੇ ਧਿਆਨ ਨਹੀਂ ਦੇ ਰਿਹਾ ਇਸ ਦੋ ਦਿਨਾਂ ਕਨਵੈਨਸ਼ਨ ‘ਚ 16 ਸੂਬਿਆਂ ਦੇ 270 ਤੋਂ ਵੱਧ ਡੈਲੀਗੇਟਾਂ ਨੇ ਹਿਸਾ ਲਿਆ ਉਨ੍ਹਾਂ ਨੇ ਵੀ ਰਾਜ ਸਰਕਾਰਾਂ ਤੋਂ ਪੱਤਰਕਾਰਾਂ ਲਈ ਸੁਰੱਖਿਆ ਕਾਨੂੰਨ ਨੂੰ ਬਣਾਉਣ ਲਈ ਕੇਂਦਰ ਤੇ ਜੋਰ ਪਾਉਣ ਲਈ ਕਿਹਾ ਉਨ੍ਹਾਂ ਨੇ ਵੱਖ-ਵੱਖ ਹਾਲਤਾਂ ‘ਚ ਕੰਮ ਕਰ ਰਹੇ ਪੱਤਰਕਾਰਾਂ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਇਹ ਵੀ ਦੱਸਿਆ ਕਿ ਦੇਸ਼ ਦੇ ਲੋਕਤੰਤਰ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ
ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਪਾਸੇ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਰਾਰ ਦਿੱਤਾ ਜਾਂਦਾ ਹੈ ਪਰ ਰਾਜ ਵਿਧਾਨ, ਕਾਰਜਕਾਰੀ, ਤੇ ਨਿਆਂਪਾਲਿਕਾ ਦੇ ਮੁਕਾਬਲੇ ਉਸ ਦੀ ਸੁਰੱਖਿਆ ਤੇ ਅਜ਼ਾਦੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਪੱਤਰਕਾਰਾਂ ‘ਤੇ ਹੋ ਰਹੇ ਲਗਾਤਾਰ ਹਮਲਿਆਂ ਦੇ ਨਾਲ ਦਹਿਸ਼ਤ ਦਾ ਮਾਹੌਲ ਹੀ ਪੱਤਰਕਾਰਾਂ ‘ਚ ਨਹੀਂ ਬਣ ਰਿਹਾ ਸਗੋਂ ਇਸ ਨਾਲ ਪੱਤਰਕਾਰੀ ਵੀ ਕਾਫ਼ੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ
ਕਨਵੈਨਸ਼ਨ ਨੇ ਮਹਿਲਾ ਪੱਤਰਕਾਰਾਂ ਨਾਲ ਇਕਜੁਟਤਾ ਦਾ ਪ੍ਰਗਰਾਵਾ ਕੀਤਾ ਅਤੇ ਉਨ੍ਹਾਂ ਦੀ ਹਿੰਮਤ ਨੂੰ ਅੱਗੇ ਲੈ ਕੇ ਜਾਣ ਲਈ ਮੀ ਟੂ ਅੰਦੋਲਨ ਵਿਚ ਹਿੱਸਾ ਲੈਣ ਦਾ ਵੀ ਐਲਾਨ ਕੀਤਾ ਆਈਜੇਯੂ ਨੇ ਮੰਗ ਕੀਤੀ ਕਿ ਸਾਰੀਆਂ ਮੀਡੀਆ ਸੰਸਥਾਵਾਂ ਵਿਚ ਅੰਦਰੂਨੀ ਸ਼ਿਕਾਇਤ ਕਮੇਟੀ (ਆਈ.ਸੀ.ਸੀ.) ਦੀ ਸਥਾਪਨਾ ਲਾਜ਼ਮੀ ਕਰਕੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਇਸ ਕਨਵੈਨਸ਼ਨ ਦੇ ਲਈ ਦਿੱਤੇ ਗਏ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਆਈਜੇਯੂ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਦੀ ਯੂਨੀਅਨ ਅੰਮ੍ਰਿਤਸਰ ਯੂਨਿਟ, ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ
ਆਲ ਇੰਡੀਆ ਜਰਨਲਿਸਟ ਯੂਨੀਅਨ ਦੇ ਨਵਨਿਯੁਕਤ ਰਾਸ਼ਟਰੀ ਪ੍ਰਧਾਨ ਡੀ. ਅਮਰ ਅਤੇ ਪਹਿਲੀ ਮਹਿਲਾ ਸੈਕਟਰੀ ਜਨਰਲ ਸਬੀਨਾ ਇੰਦਰਜੀਤ ਨੇ ਆਪਣੇ ਇਸ ਕਨਵੈਨਸ਼ਨ ਦੌਰਾਨ ਅਹੁਦੇ ਸੰਭਾਲੇ ਉਥੇ ਤਿੰਨ ਉਪ ਪ੍ਰਧਾਨਾਂ-ਬਲਵਿੰਦਰ ਸਿੰਘ ਜੰਮੂ (ਪੰਜਾਬ), ਅੰਬਾਤੀ ਅੰਜਾਨੀਲੂ (ਆਂਧਰਾ ਪ੍ਰਦੇਸ਼), ਗੀਤਾਥਾ ਪਾਠਕ (ਅਸਾਮ) ਅਤੇ ਪੰਜ ਸਕੱਤਰ-ਬਲਬੀਰ ਸਿੰਘ ਜੰਡੂ (ਪੰਜਾਬ), ਯੇ ਨਰੇਂਦਰ ਰੈਡੀ (ਤੇਲੰਗਾਨਾ), ਵੀ.ਬੀ. ਰਾਜਨ (ਕੇਰਲ), ਸਥਿਵਿੰਦਰ ਨਾਰਾਇਣ ਸਿੰਘ (ਬਿਹਾਰ), ਸੁਸ਼ੀਲ ਸਿਲਵਾਨੋ (ਯੂਪੀ) ਅਤੇ ਖਜਾਨਚੀ ਪ੍ਰੇਮ ਨਾਥ ਭਾਰਗਵ (ਦਿੱਲੀ) 15 ਨਾਮਜ਼ਦ ਮਹਿਲਾ ਮੈਂਬਰਾਂ ਸਮੇਤ ਕੌਮੀ ਕਾਰਜਕਾਰੀ ਕਮੇਟੀ ਦੇ ਮੈਂਬਰ ਬਾਹਰ ਜਾਣ ਵਾਲੇ ਰਾਸ਼ਟਰਪਤੀ ਐਸ ਐਨ ਸਿਨਹਾ ਅਤੇ ਬਾਨੀ ਕੇਅਰਨਿਵਾਸ ਰੈਡੀ ਨੇ ਭਵਿੱਖ ਦੇ ਕਾਰਜਕ੍ਰਮ ਲਈ ਨਾਮਜਦ ਕੀਤੇ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੈਸ ਨੂੰ ਧਮਕੀਆਂ ਤੇ ਲਾਲਚ ਦੇਣੇ ਲੋਕਤੰਤਰ ਲਈ ਵੱਡਾ ਖ਼ਤਰਾ
ਪੰਜਾਬ ਚੰਡੀਗੜ ਜਰਨਲਿਸਟ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ
ਰਾਜਨ ਮਾਨ/ਸੱਚ ਕਹੂੰ ਨਿਊਜ, ਅੰਮ੍ਰਿਤਸਰ
ਇੰਡੀਅਨ ਜਰਨਲਿਸਟ ਯੂਨੀਅਨ ਦੀ 9ਵੀਂ ਕਨਵੈਨਸ਼ਨ, ਜੋ ਕਿ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਹੀ ਰਹੀ ਹੈ, ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਤਰਕਾਰਾਂ ‘ਤੇ ਹੋ ਰਹੇ ਹਮਲੇ ਦੇਸ਼ ਦੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹਨ ਅਤੇ ਇਸ ਨੂੰ ਰੋਕਣ ਲਈ ਕੌਮੀ ਪੱਧਰ ‘ਤੇ ਸੁਰੱਖਿਆ ਐਕਟ ਬਣਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪ੍ਰੈਸ ਦੇਸ਼ ਦਾ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸ ਨੂੰ ਅਜ਼ਾਦ ਲਿਖਣ ਤੇ ਬੋਲਣ ਦੀ ਖੁੱਲ ਸੰਵਿਧਾਨ ਨੇ ਦਿੱਤੀ ਹੈ, ਪਰ ਮੌਜੂਦਾ ਸਮੇਂ ਗੌਰੀ ਲੰਕੇਸ਼ ਵਰਗੇ ਅਨੇਕਾਂ ਪੱਤਰਕਾਰ ਆਪਣੇ ਫਰਜ਼ਾਂ ‘ਤੇ ਚੱਲਦੇ ਜਾਨ ਤੋਂ ਹੱਥ ਧੋ ਬੈਠੇ ਹਨ।
ਸ. ਸਿੱਧੂ ਨੇ ਕਿਹਾ ਕਿ ਪ੍ਰੈਸ ਰਾਜਸੀ ਲੋਕਾਂ ਨੂੰ ਜਾਵਬਦੇਹ ਬਣਾਉਂਦੀ ਹੈ ਅਤੇ ਭ੍ਰਿਸ਼ਟ ਤੇ ਅਪਰਾਧੀ ਬਿਰਤੀ ਦੇ ਲੋਕਾਂ ਲਈ ਡਰ ਦਾ ਕਾਰਨ ਬਣਦੀ ਹੈ, ਜੋ ਕਿ ਦੇਸ਼ ਦੀਆਂ ਜ਼ਮਹੂਰੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਅੱਜ ਦੇ ਸਮੇਂ ਜੋ ਸੁਣਨ ਤੇ ਪੜਨ ਨੂੰ ਮਿਲਦਾ ਹੈ ਕਿ ਸਰਕਾਰਾਂ ਪੱਤਰਕਾਰਾਂ ਨੂੰ ਡਰਾ-ਧਮਕਾ ਰਹੀਆਂ ਹਨ, ਉਹ ਕਾਇਰਤਾ ਤੋਂ ਵੱਧ ਕੁੱਝ ਨਹੀਂ। ਅੱਜ ਹਲਾਤ ਇਹ ਬਣੇ ਹੋਏ ਹਨ ਕਿ ਦੇਸ਼ ਦੀ ਪੜਤਾਲ ਕਰਨ ਵਾਲੀ ਵੱਡੀ ਏਜੰਸੀ ਸੀ. ਬੀ. ਆਈ. ਦੀ ਖ਼ੁਦ ਪੜਤਾਲ ਹੋ ਰਹੀ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਆਪਾਂ ਸਾਰੇ ਇਹ ਚੁੱਪ ਕਰਕੇ ਵੇਖਦੇ ਰਹੀਏ, ਪ੍ਰੈਸ ਨੂੰ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਚਾਹੇ ਇਸ ਲਈ ਕਿੱਡੀ ਵੀ ਵੱਡੀ ਕੁਰਬਾਨੀ ਕਿਉਂ ਨਾ ਕਰਨੀ ਪਵੇ।
ਸ. ਸਿੱਧੂ ਨੇ ਪੱਤਰਕਾਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਪੰਜਾਬ ਚੰਡੀਗੜ• ਜਰਨਲਿਸਟ ਯੂਨੀਅਨ ਨੂੰ ਆਪਣੇ ਅਖਿਤਾਰੀ ਫੰਡ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦੇ ਸ. ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਨੇ ਦੇਸ਼ ਭਰ ਵਿਚੋਂ ਆਏ ਪੱਤਰਕਾਰਾਂ ਦਾ ਸਵਾਗਤ ਕਰਦੇ ਕਿਹਾ ਕਿ ਪ੍ਰੈਸ ਦੀ ਅਜ਼ਾਦੀ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਕਾਇਮ ਰਹਿ ਸਕਦੀ ਹੈ। ਉਨਾਂ ਪੱਤਰਕਾਰਾਂ ਦੀ ਸੁਰੱਖਿਆ ਨੂੰ ਸਮੇਂ ਦੀ ਵੱਡੀ ਲੋੜ ਦੱਸਦੇ ਇਸ ਲਈ ਹਰ ਥਾਂ ਅਵਾਜ਼ ਬੁਲੰਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖਿਆ ਅਤੇ ਵਾਤਾਵਰਣ ਮੰਤਰੀ ਸ੍ਰੀ ਓ. ਪੀ. ਸੋਨੀ ਵੀ ਹਾਜ਼ਰ ਸਨ, ਪਰ ਉਹ ਜ਼ਰੂਰੀ ਰੁਝੇਂਵੇ ਕਾਰਨ ਸਮ•ਾ ਰੌਸ਼ਨ ਕਰਨ ਤੋਂ ਬਾਅਦ ਚਲੇ ਗਏ।
ਇਸ ਮੌਕੇ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਐਸ. ਐਨ. ਸਿਨਹਾ, ਫਾਉਂਡਰ ਪ੍ਰਧਾਨ ਸ੍ਰੀ ਨਿਵਾਸ ਰੈਡੀ, ਉਪ ਪ੍ਰਧਾਨ ਸ੍ਰੀਮਤੀ ਸ਼ਰੀਨਾ ਇੰਦਰਜੀਤ, ਸੈਕਟਰੀ ਜਨਰਲ ਸ੍ਰੀ ਅਮਰ ਦੱਤੀ, ਨੈਸ਼ਨਲ ਸੈਕਟਰੀ ਸ੍ਰੀ ਬਲਵਿੰਦਰ ਜੰਮੂ, ਸ੍ਰੀ ਰਾਜਨ ਮਾਨ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਸਥਾ ਦੇ ਮੈਂਬਰ ਸ੍ਰੀ ਜੀ. ਐਸ.ਪੌਲ, ਸ੍ਰੀ ਪ੍ਰੀਤਮ ਰੁਪਾਲ, ਸ. ਸੁਰਜੀਤ ਸਿੰਘ ਗੋਪੀਪੁਰ, ਸ੍ਰੀ ਰਾਕੇਸ਼ ਗੁਪਤਾ, ਦਵਿੰਦਰ ਸਿੰਘ ਭੰਗੂ, ਪਾਲ ਸਿੰਘ ਨੌਲੀ, ਜਗਤਾਰ ਸਿੰਘ ਲਾਂਬਾ, ਸ੍ਰੀ ਵਿਪਨ ਰਾਣਾ, ਸ੍ਰੀ ਸੰਜੈ ਗਰਗ, ਸੁਖਵਿੰਦਰ ਸਿੰਘ ਹੇਅਰ, ਹਰਿਜੰਦਰ ਸਿੰਘ ਸ਼ੈਲੀ, ਮਨਪ੍ਰੀਤ ਸਿੰਘ ਅਤੇ ਹੋਰ ਸੀਨੀਅਰ ਪੱਤਰਕਾਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਇਟਰ ਦੇ ਦੋ ਕੈਦੀ ਪੱਤਰਕਾਰਾਂ ਨੂੰ ਰਿਹਾਅ ਕਰੇ ਮਿਆਂਮਾਰ : ਪੇਂਸ
ਵਾਸਿੰਗਟਨ, ਏਜੰਸੀ।
ਅਮਰੀਕੀ ਉਪਰਾਸ਼ਟਰਪਤੀ ਮਾਈਕ ਪੇਂਸ ਨੇ ਮਿਆਂਮਾਰ ਨਾਲ ਵਾਰਤਾਲਾਪ ਕਮੇਟੀ ਰਾਇਟਰ ਦੇ ਦੋ ਪੱਤਰਕਾਰਾਂ ਨੂੰ ਦੋਸ਼ੀ ਕਰਾਰ ਦੇਣ ਤੇ ਉਨ੍ਹਾਂ ਨੂੰ ਸੱਤ ਸਾਲ ਦਾ ਸਜਾ ਸਣਾਉਣ ਦੇ ਅਦਾਲਤੀ ਆਦੇਸ਼ ਬਦਲਣ ਅਤੇ ਉਨ੍ਹਾਂ ਤੁਰੰਤ ਰਿਹਾਅ ਕਰਨ ਨੂੰ ਕਿਹਾ ਹੈ। ਸ੍ਰੀ ਪੇਂਸ ਨੇ ਮੰਗਲਵਾਰ ਨੂੰ ਇਕ ਟਵੀਟ ਪੋਸਟ ‘ਚ ਲਿਖਿਆ, ਵਾ ਲੋਨ ਅਤੇ ਕਿਊ ਸੋ ਓ (ਰਾਇਟਰ ਪੱਤਰਕਾਰ) ਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਮੂਹਿਕ ਹੱਤਿਆਵਾਂ ਦੇ ਖੁਲਾਸੇ ਲਈ ਉਨ੍ਹਾਂ ਦੀ ਸਹਾਰਨਾ ਕੀਤੀ ਜਾਣੀ ਚਾਹੀਦੀ ਨਾ ਕਿ ਉਨ੍ਹਾਂ ਜੇਲ੍ਹ ‘ਚ ਸੁਟੋ। ਇਕ ਮਜਬੂਤ ਲੋਕਤੰਤਰ ਲਈ ਧਰਮ ਦੀ ਅਜ਼ਾਦੀ ਅਤੇ ਪ੍ਰੈਸ ਦੀ ਅਜ਼ਾਦੀ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਮਿਆਂਮਾਰ ਦੀ ਇਕ ਅਦਾਲਤ ਨੇ ਸਰਕਾਰੀ ਗੁਪਤ ਕਾਨੂੰਨ ਦੀ ਉਲੰਘਣਾ ਦੇ ਮਾਮਲੇ ‘ਚ ਰਾਇਟਰ ਦੇ ਪੱਤਰਕਾਰਾਂ ਵਾ ਲੋਨ (32) ਅਤੇ ਕਿਊ ਸੋ ਓ (28) ਨੂੰ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਸੱਤ ਸਾਲ ਦੀ ਕੈਦ ਸਜਾ ਸੁਣਾਈ। ਦੋਵਾਂ ਨੂੰ ਪਿਛੇ ਦਸੰਬਰ ‘ਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇਂ ਉਹ ਰਾਖਿਨੇ ਸੂਬੇ ‘ਚ ਸੈਨਿਕਾਂ ਅਤੇ ਲੋਕਾਂ ਦੁਆਰਾ ਰੋਹਿੰਗੀਆ ਮੁਸਲਿਮ ਘੱਟ ਗਿਣਤੀ ਮਾਰੇ ਜਾਣ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਠੇਕੇਦਾਰ ਦੇ ਕਰਿੰਦੇ ਸਨ ਹਥਿਆਰਾਂ ਨਾਲ ਲੈਸ | Sand Mafia
ਪੱਤਰਕਾਰਾਂ ਨੇ ਪੁਲਿਸ ਦੇ ਢਿੱਲੇ ਰਵੱਈਏ ‘ਤੇ ਜਤਾਇਆ ਤਿੱਖਾ ਰੋਸ | Sand Mafia
ਜਲਾਲਾਬਾਦ, (ਰਜ਼ਨੀਸ ਰਵੀ/ਸੱਚ ਕਹੂੰ ਨਿਊਜ਼)। ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਅਮੀਰ ਖਾਸ ਦੇ ਨਜ਼ਦੀਕ ਚੱਲ ਰਹੀ ਰੇਤੇ ਦੀ ਨਾਜਾਇਜ਼ ਖੱਡ ਦੀ ਕਵਰੇਜ਼ ਕਰਨ ਗਈ ਨਿਊਜ਼18 ਪੰਜਾਬ ਦੇ ਚਾਰ ਪੱਤਰਕਾਰਾਂ ਦੀ ਟੀਮ ‘ਤੇ ਰੇਤੇ ਠੇਕੇਦਾਰ ਦੇ ਬੰਦਿਆਂ ਵੱਲੋਂ ਹਮਲਾ ਕਰਨ ਦਾ ਸਮਾਚਾਰ ਹੈ। ਚੰਡੀਗੜ੍ਹ ਤੋਂ ਆਈ ਟੀਮ ‘ਚ ਸ਼ਾਮਲ ਪੱਤਰਕਾਰ ਨੀਰਜ ਬਾਲੀ, ਕੈਮਰਾ ਮੈਨ ਸੰਦੀਪ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਦਕਿ ਪੱਤਰਕਾਰ ਸੂਰਜ ਭਾਨ ਅਤੇ ਕੈਮਰਾ ਮੈਨ ਪ੍ਰਿਤਪਾਲ ਦੇ ਵੀ ਸੱਟਾਂ ਹਨ। (Sand Mafia)
ਜਾਣਕਾਰੀ ਦਿੰਦੇ ਹੋਏ ਨੀਰਜ ਬਾਲੀ ਅਤੇ ਸੂਰਜ ਭਾਨ ਨੇ ਦੱਸਿਆ ਕਿ ਇਸ ਖੱਡ ਵਿੱਚ ਨਜਾਇਜ਼ ਰੇਤਾ ਦੀ ਖ਼ੁਦਾਈ ਹੋਣ ਦੀ ਸੂਚਨਾ ਮਿਲੀ ਸੀ ਕਿ ਉਕਤ ਇਲਾਕੇ ‘ਚ ਠੇਕੇਦਾਰ ਵੱਲੋਂ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਨੂੰ ਛਿੱਕੇ ਟੰਗੇ ਕੇ ਅਲਾਟ ਹੋਈ ਖੱਡ ਤੋਂ ਬਿਨਾਂ ਹੋਰ ਜ਼ਮੀਨ ਦੇ ਨੰਬਰਾਂ ‘ਤੇ ਰੇਤੇ ਦੀ ਨਾਜਾਇਜ਼ ਨਿਕਾਸੀ ਹੋ ਰਹੀ ਹੈ । ਇਸ ਸੂਚਨਾ ਦੇ ਅਧਾਰ ‘ਤੇ ਸਾਡੀ ਟੀਮ ਮੌਕੇ ‘ਤੇ ਪਹੁੰਚੀ ਤਾਂ ਜੇਸੀਬੀ ਮਸ਼ੀਨਾਂ ਅਤੇ ਹੋਰ ਕਈ ਵਾਹਨ ਰੇਤਾ ਭਰ ਰਹੇ ਸੀ।
ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ’ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਜਦੋਂ ਅਸੀਂ ਇਹ ਸਾਰਾ ਮਾਮਲਾ ਜਦੋਂ ਕੈਮਰੇ ‘ਚ ਕੈਂਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਠੇਕੇਦਾਰ ਦੇ ਬੰਦਿਆਂ ਨੇ ਸਾਡੇ ਤੇ ਇੱਟਾਂ, ਰਾਡ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਡੇ ਕੈਮਰੇ ਵੀ ਤੋੜ ਦਿੱਤੇ, ਜਿਸ ਨਾਲ ਅਸੀਂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਇਲਾਜ ਲਈ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਹ ਸਾਰਾ ਮਾਮਲਾ ਪੱਤਰਕਾਰਾਂ ਵੱਲੋਂ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਹਰਕਤ ਵਿਚ ਆਇਆ।
ਉਸ ਤੋਂ ਬਾਅਦ ਐਸਡੀਐਮ ਪਿਰਥੀ ਸਿੰਘ, ਡੀਐਸਪੀ ਅਮਰਜੀਤ ਸਿੰਘ ਸਿੱਧੂ, ਸਿਵਲ ਸਰਜਨ ਫਾਜਿਲਕਾ ਸੁਰਿੰਦਰ ਕੁਮਾਰ ,  ਐੱਸਐੱਚਓ ਥਾਣਾ ਸਦਰ ਭੋਲਾ ਸਿੰਘ ਵੀ ਮੌਕੇ ‘ਤੇ ਪੁੱਜੇ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਰ ਤੇ ਗੰਭੀਰ ਸੱਟਾਂ ਹੋਣ ਕਾਰਨ ਸ਼੍ਰੀ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹਾ ਫਾਜਿਲਕਾ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਪਿੰ੍ਰਟ ਅਤੇ ਇਲੈਕਟ੍ਰੋਨਿਕ ਮੀਡਿਆ ਦੇ ਪੱਤਰਕਾਰ ਹਸਪਤਾਲ ਜਲਾਲਾਬਾਦ ਵਿਖੇ ਪੁੱਜਣੇ ਸ਼ੁਰੂ ਹੋ ਗਏ ਅਤੇ ਪੱਤਕਾਰ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਪੁਲਿਸ ਤੋਂ ਅਸੰਤੁਸ਼ਟ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਜਤਾਇਆ ਵਿਰੋਧ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਦਾਦਰੀ ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ ਬਦਮਾਸ਼ਾਂ ਨੇ ਦਾਦਰੀ ਬੱਸ ਸਟੈਂਡ ਸਾਹਮਣੇ ਸਥਿਤ ਪੂਰਣ ਮਾਰਕੀਟ ‘ਚ ਇੱਕ ਦੁਕਾਨਦਾਰ ਤੇ ਪੱਤਰਕਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ
ਸ਼ਹਿਰ ‘ਚ ਬਦਮਾਸ਼ਾਂ ਦੀ  ਗੁੰਡਾਗਰਦੀ ਦੇ ਵਿਰੋਧ ‘ਚ ਪੂਰਣ ਮਾਰਕੀਟ ਦੇ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਵਿਰੋਧ ਪ੍ਰਗਟਾਇਆ ਬਾਅਦ ‘ਚ ਸ਼ਹਿਰ ‘ਚ ਪ੍ਰਦਰਸ਼ਨ ਕਰਦੇ ਹੋਏ ਐੱਸਪੀ ਦਫ਼ਤਰ ਪਹੁੰਚੇ ਤੇ ਐੱਸਪੀ ਨੂੰ ਮੰਗ-ਪੱਤਰ ਸੌਂਪਿਆ ਐੱਸਪੀ ਨੇ ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਤੇ ਪੀਸੀਆਰ ਨਿਯੁਕਤ ਕਰਨ ਦਾ ਵਿਸ਼ਵਾਸ ਦਿਵਾਇਆ ਦਾਦਰੀ ਬੱਸ ਸਟੈਂਡ ਸਾਹਮਣੇ ਕੁਝ ਵਿਅਕਤੀਆਂ ਨੇ ਗੁੰਡਾਗਰਦੀ ਕਰਦੇ ਹੋਏ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ
ਸ਼ਹਿਰ ‘ਚ ਪ੍ਰਦਰਸ਼ਨ ਕਰਕੇ ਐੱਸਪੀ ਨੂੰ ਸੌਂਪਿਆ ਮੰਗ-ਪੱਤਰ
ਦੁਕਾਨਦਾਰ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਉਣ ਤੋਂ ਕੁਝ ਦੇਰ ਬਾਅਦ ਹੀ ਬਦਮਾਸ਼ ਫਿਰ ਤੋਂ ਮਾਰਕੀਟ ‘ਚ ਪਹੁੰਚੇ ਤੇ ਦੁਕਾਨਦਾਰ ਤੇ ਇੱਕ ਪੱਤਰਕਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹਮਲੇ ਦੇ ਵਿਰੋਧ ‘ਚ ਮਾਰਕੀਟ ਦੇ ਦੁਕਾਨਦਾਰ ਤੇ ਸ਼ਹਿਰ ਦੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਵਿਰੋਧ ਪ੍ਰਗਟਾਇਆ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਐੱਸਪੀ ਦਫ਼ਤਰ ਪਹੁੰਚੇ ਇੱਥੇ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਐੱਸਪੀ ਸੁਨੀਲ ਦਲਾਲ ਨਾਲ ਗੱਲਬਾਤ ਕੀਤੀ ਤੇ ਮੰਗ-ਪੱਤਰ ਸੌਂਪਿਆ
ਮਾਰਕੀਟ ਪ੍ਰਧਾਨ ਸੰਦੀਪ ਫੌਗਾਟ ਨੇ ਦੱਸਿਆ ਕਿ ਆਏ ਦਿਨ ਮਾਰਕੀਟ ‘ਚ ਬੇਖੌਫ ਬਦਮਾਸਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਸ ਬਾਰੇ ਪਹਿਲਾਂ ਵੀ ਪੁਲਿਸ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਬਦਮਾਸ਼ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ ਤੇ ਪੁਲਿਸ ਹਮੇਸ਼ਾ ਦੇਰੀ ਨਾਲ ਪਹੁੰਚਦੀ ਹੈ ਇਸ ਵਿਰੋਧ ਦੇ ਚਲਦਿਆਂ ਮਾਰਕੀਟ ਬੰਦ ਰਹੀ
ਐੱਸਪੀ ਸੁਨੀਲ ਦਲਾਲ ਨੇ ਦੱਸਿਆ ਕਿ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਲਿਖਤ ‘ਚ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ‘ਤੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦੇ ਹੋਏ ਸਬੰਧਿਤ ਪੁਲਿਸ ਥਾਣਾ ਇੰਚਾਰਜ਼ ਨੂੰ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਚੰਡੀਗੜ੍ਹ (ਸੱਚ ਕਹੂੰ ਬਿਊਰੋ) । ਆਪਣੇ ਇਕ ਹੋਰ ਚੁਣਾਵੀ ਵਾਅਦੇ ਨੂੰ ਪੂਰਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੀਡੀਆ ਕਰਮੀਆਂ ਨੂੰ ਸੂਬੇ ਦੇ ਸਾਰੇ ਰਾਜ ਮਾਰਗਾਂ ‘ਤੇ ਟੋਲ ਟੈਕਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਵੱਲੋਂ ਸ਼ਨਿੱਚਰਵਾਰ ਨੂੰ ਲਿਆ ਗਿਆ, ਜਿਨ੍ਹਾਂ ਨੇ ਟੋਲ ਟੈਕਸ ਤੋਂ ਛੋਟ ਦੇਣ ਸਬੰਧੀ ਪ੍ਰਵਾਨਗੀ ਦਿੱਤੀ।
ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਅਧਿਸੂਚਨਾ ਲੋਕ ਨਿਰਮਾਣ ਵਿਭਾਗ, ਪੰਜਾਬ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਇਹ ਫੈਸਲੇ ਅਨੁਸਾਰ ਸਮੂਹ ਪ੍ਰਮਾਣਿਕ (ਐਕਰੀਡੇਟਿਡ) ਮੀਡੀਆ ਕਰਮੀਆਂ ਅਤੇ ਜਿਨ੍ਹਾਂ ਕੋਲ ਪੀਲਾ ਸ਼ਨਾਖ਼ਤੀ ਕਾਰਡ ਹੈ, ਨੂੰ ਰਾਜ ਮਾਰਗਾਂ ‘ਤੇ ਆਉਣ-ਜਾਣ ਸਮੇਂ ਟੋਲ ਟੈਕਸ ਦੇਣ ਤੋਂ ਛੋਟ ਦਿੱਤੀ ਜਾਵੇਗੀ। ਪੱਤਰਕਾਰਾਂ ਦੀ ਭਲਾਈ ਲਈ ਟੋਲ ਟੈਕਸ ਤੋਂ ਛੋਟ ਦੇਣਾ, ਉਨ੍ਹਾਂ ਵਾਅਦਿਆਂ ‘ਚੋਂ ਇਕ ਹੈ ਜੋ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਕਾਂਗਰਸ ਚੋਣ ਮਨੋਰਥ ਪੱਤਰ ‘ਚ ਪੱਤਰਕਾਰਾਂ ਨਾਲ ਕੀਤੇ ਗਏ ਹੋਰ ਵਾਅਦੇ ਵੀ ਜਲਦ ਹੀ ਲਾਗੂ ਕਰ ਦਿੱਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।