Childhood - Sach Kahoon Punjabi
ਪੁਰਾਤਨ ਵਿਰਸਾ: ਅੱਜ ਫਿਰ ਬਚਪਨ ਤੇ ਵਿੱਸਰੇ ਮਿੱਟੀ ਦੇ ਖਿਡੌਣੇ ਯਾਦ ਆਏ
ਬਚਪਨ (Childhood) ਵਾਕਿਆ ਹੀ ਬਾਦਸ਼ਾਹ ਹੁੰਦਾ ਹੈ ਕੋਈ ਫਿਕਰ ਨਾ ਫਾਕਾ, ਦੁੜੰਗੇ ਲਾਉਣੇ, ਚੰਗਾ ਖਾਣਾ, ਭੱਜੇ ਫਿਰਨਾ, ਨਿੱਕੇ-ਨਿੱਕੇ ਖਿਡੌਣਿਆਂ ਨਾਲ ਖੇਡਾਂ ਖੇਡਣੀਆਂ। ਅੱਜ ਫਿਰ ਇਹ ਚੀਜ਼ਾਂ ਯਾਦ ਆ ਗਈਆਂ ਪੁਰਾਤਨ ਪੰਜਾਬ ਦੇ ਬਚਪਨ ਤੇ ਅਜੋਕਾ ਜੋ ਬਚਪਨ ਚੱਲ ਰਿਹਾ ਉਹਦੇ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਪਹਿਲੇ ਸਮਿਆਂ ਵਿੱਚ ਪਿੰਡ ਦੇ ਵਿੱਚ ਹੀ ਤਰਖਾਣ ਤੋਂ ਗਡੀਰੇ ਬਣਵਾ ਲੈਣੇ, ਲੱਕੜ ਦੀ ਟਰਾਲੀ ਬਣਵਾ ਲੈਣੀ, ਲੱਕੜ ਦਾ ਟਰੈਕਟਰ ਬਣਵਾ ਲੈਣਾ, ਉਸੇ ਦੇ ਉੱਤੇ ਹੀ ਮਿੱਟੀ ਪਾ ਕੇ ਭਰਤ ਪਾਈ ਜਾਣੀ ਤੇ ਮੂੰਹ ਦੇ ਨਾਲ ਹੀ ਟਰੈਕਟਰ ਦੀ ਅਵਾਜ਼ ਕੱਢੀ ਜਾਣੀ ਇਸੇ ਤਰ੍ਹਾਂ ਛੋਟੇ-ਛੋਟੇ ਗਡੀਰੇ ਪਿੰਡ ਦੇ ਵਿੱਚ ਹੀ ਤਰਖਾਣ ਨੇ ਬਣਵਾ ਲੈਣੇ ਬਿਨਾਂ ਪੈਸਿਆਂ ਵਾਲਾ ਬਚਪਨ ਸੀ ਉਹ ਤੇ ਜੋ ਅਜੋਕਾ ਬਚਪਨ ਹੈ ਉਹ ਬਹੁਤ ਮਹਿੰਗਾ ਹੈ।
ਹਰ ਰੋਜ਼ ਨਵੇਂ ਤੋਂ ਨਵੇਂ ਖਿਡੌਣੇ ਲੈ ਕੇ ਆਉਣੇ ਅਜੋਕੇ ਮਾਂ-ਪਿਓ ਲੈ ਕੇ ਦਿੰਦੇ ਆ ਆਪਣੇ ਬੱਚਿਆਂ ਨੂੰ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਕਿਸੇ ਕੋਲ ਵੀ ਅੱਜ-ਕੱਲ੍ਹ। ਪੈਸਾ ਹਰ ਇਨਸਾਨ ਕੋਲ ਹੈ ਬੱਚਿਆਂ ਨੂੰ ਕੋਈ ਰਵਾ ਕੇ ਨਹੀਂ ਰਾਜ਼ੀ। ਜਿਹੜੀ ਚੀਜ਼ ਮੰਗਦੇ ਜਿਹੜੀ ਚੀਜ਼ ’ਤੇ ਉਂਗਲ ਲਾਉਂਦਾ ਬੱਚਾ ਉਹੋ ਈ ਉਹਨੂੰ ਲਿਆ ਕੇ ਦਿੰਦੇ ਨੇ ਇਸ ਦੇ ਮੁਕਾਬਲੇ ਜੋ ਪੁਰਾਣਾ ਪੰਜਾਬ ਸੀ ਉਹਦੇ ਵਿੱਚ ਜੋ ਬਚਪਨ ਸੀ ਜੋ ਅਸੀਂ ਹੰਡਾਇਆ ਉਨ੍ਹਾਂ ਸਮਿਆਂ ਦੇ ਵਿੱਚ ਚੀਕਣੀ ਮਿੱਟੀ ਨੂੰ ਗੁੰਨ੍ਹ ਕੇ ਓਹਦੇ ਭਾਂਡੇ ਬਣਾਈ ਜਾਣੇ, ਪਲੇਟਾਂ ਬਣਾਉਣੀਆਂ, ਪਿਆਲੀਆਂ ਬਣਾਉਣੀਆਂ, ਗਲਾਸ ਬਣਾ ਲੈਣੇ, ਚਮਚੇ ਬਣਾ ਲੈਣੇ ਅਤੇ ਸਿਲੰਡਰ ਬਣਾ ਲੈਣਾ, ਚੁੱਲ੍ਹਾ ਬਣਾ ਲੈਣਾ, ਚੌਂਕਾ ਬਣਾ ਲੈਣਾ, ਰੋਟੀ ਥੱਪਣ ਵਾਲਾ ਚਕਲਾ-ਵੇਲਣਾ ਬਣਾ ਲੈਣਾ, ਟਾਣ ਜੀਹਦੇ ’ਤੇ ਭਾਂਡੇ ਚਿਣਕੇ ਰੱਖਿਆ ਕਰਦੇ ਸਨ, ਉਹ ਬਣਾ ਲੈਣੀਆਂ ਜੱਗ, ਗੜਵੀ, ਕੇਤਲੀ, ਗਲਾਸ ਬਣਾ ਲੈਣਾ ।
Childhood
ਸਾਰਾ ਕੁਝ ਮਿੱਟੀ ਦਾ ਬਣਾ ਕੇ ਤੇ ਛੋਟੇ-ਛੋਟੇ ਬੱਚਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਹੀ ਮਿੱਟੀ ਦੀਆਂ ਰੋਟੀਆਂ ਬਣਾ ਕੇ ਉਹੋ ਜੀ ਸਬਜ਼ੀ ਬਣਾ ਕੇ ਪਲੇਟਾਂ ਵਿੱਚ ਪਾ ਲੈਣੀ ਤੇ ਸਾਰਿਆਂ ਨੇ ਉਵੇਂ ਹੀ ਖੇਡੀ ਜਾਣਾ ਤੇ ਐਵੇਂ ਮੂੰਹ ਹਿਲਾ ਕੇ ਖਾਣ ਦਾ ਡਰਾਮਾ ਕਰਨਾ। ਚੀਕਣੀ ਮਿੱਟੀ ਆਮ ਹੁੰਦੀ ਸੀ, ਕਦੇ-ਕਦੇ ਉਹਦੇ ਵਿੱਚ ਜਿਹੜੀ ਆਪਾਂ ਤੂੜੀ ਦੇ ਵਿੱਚੋਂ ਛਾਣ ਕੇ ਥੱਲੇ ਰੀਣ ਬਚਦੀ ਆ ਉਹ ਮਿੱਟੀ ਦੇ ਵਿੱਚ ਗੁੰਨ੍ਹ ਲੈਣੀ ਤੇ ਮਿੱਟੀ ਨੇ ਖੜ੍ਹ ਜਾਣਾ ਚੀਕਣੀ ਮਿੱਟੀ ਉਂਝ ਵੀ ਖੜ੍ਹ ਜਾਂਦੀ ਸੀ ਪਰ ਜਦੋਂ ਰੀਣ ਪਾ ਦੇਣੀ ਉਹਨੇ ਚੰਗੀ ਖੜ੍ਹ ਜਾਣਾ ਸਾਰਾ ਕੁਝ ਮਿੱਟੀ ਦੇ ਖਿਡੌਣੇ ਜਿਵੇਂ ਕਿ ਤਸਵੀਰ ਦੇ ਵਿੱਚ ਦਿਸਦੇ ਨੇ ਉਵੇਂ ਬਣਾ ਲੈਣੇ, ਉਵੇਂ ਖੇਡੀ ਜਾਣਾ ਇਨ੍ਹਾਂ ਚੀਜ਼ਾਂ ’ਤੇ ਕਦੇ ਕੋਈ ਪੈਸਾ ਨਹੀਂ ਲੱਗਦਾ ਸੀ ਤੇ ਇੰਨੇ ਖੁਸ਼ ਹੋਈਦਾ ਸੀ ਜੋ ਕਿ ਕਹਿਣ-ਸੁਣਨ ਤੋਂ ਪਰੇ ਦੀਆਂ ਗੱਲਾਂ ਸਨ। ਅਜੋਕੀ ਪੀੜ੍ਹੀ ਨੂੰ ਤਾਂ ਰੀਣ ਦਾ ਹੀ ਨਹੀਂ ਪਤਾ ਨਹੀਂ ਹੋਣਾ ਕਿ ਕੀਹਨੂੰ ਕਹਿੰਦੇ ਆ।
Read Also : Bhakra Nangal Dam: ਆਓ ਜਾਣੀਏ ਭਾਖੜਾ ਨੰਗਲ ਡੈਮ ਬਾਰੇ
ਇਸ ਤੋਂ ਇਲਾਵਾ ਵੀ ਗੱਡੀਆਂ ਵਾਲੇ ਜਾਂ ਸਾਈਕਲ ’ਤੇ ਸਾਮਾਨ ਵੇਚਣ ਵਾਲੇ ਛੋਟੇ-ਛੋਟੇ ਖਿਡੌਣੇ ਮਿੱਟੀ ਦੇ ਬਣੇ ਹੋਏ ਲੈ ਕੇ ਆਉਂਦੇ ਹੁੰਦੇ ਸੀ ਪਿੰਡਾਂ ਵਿੱਚ ਬਹੁਤ ਪੁਰਾਣੀਆਂ ਗੱਲਾਂ ਨੇ ਬੱਚਿਆਂ ਨੇ ਮਿੱਟੀ ਦੇ ਬਣੇ ਹੋਏ ਉਹੋ ਖਿਡੌਣੇ ਖਰੀਦ ਲੈਣੇ ਤੇ ਉਹਦੇ ਇਵਜ ਦੇ ਵਿੱਚ ਆਟਾ, ਦਾਣੇ ਜਾਂ ਕੁਝ ਪੈਸੇ ਜਿਵੇਂ ਪੰਜੀ, ਦੱਸੀ, ਚੁਆਨੀ ਜਾਂ ਅਠਿਆਨੀ ਦੇ ਕੇ ਉਹ ਲੈ ਲੈਣੇ ਜੋ ਰੰਗਦਾਰ ਹੋਇਆ ਕਰਦੇ ਸਨ ਬਿਲਕੁਲ ਫੋਟੋ ਵਾਂਗ ਇਹ ਭਾਈ ਬੱਚਿਆਂ ਨੂੰ ਸੋਹਣੇ ਲੱਗਣ ਵਾਸਤੇ ਤੇ ਆਪਣੀ ਵਿਕਰੀ ਵਧਾਉਣ ਲਈ ਇਨ੍ਹਾਂ ਖਿਡੌਣਿਆਂ ਨੂੰ ਰੰਗਦਾਰ ਬਣਾ ਲੈਂਦੇ ਸਨ।ਉਹ ਵੀ ਸਮੇਂ ਪਿੰਡਾਂ ਦੇ ਵਿੱਚ ਰਹੇ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਆਫ ਕੌਸਟ ਐਂਵੇਂ ਨਾਂਅ ਵਜੋਂ ਪੈਸੇ ਲੈ ਕੇ ਬੱਚੇ ਲੈਂਦੇ ਰਹੇ ਹਨ ਤੇ ਉਨ੍ਹਾਂ ਨਾਲ ਆਪਣਾ ਦਿਲ ਪਰਚਾਵਾ ਕਰਦੇ ਰਹੇ ਹਨ। ਇੰਨਾ ਵਧੀਆ ਬਚਪਨ ਸੀ ਉਹ ਕਿ ਅੱਜ ਵੀ ਚੇਤਿਆਂ ਵਿੱਚ ਵੱਸਿਆ ਹੋਇਆ ਹੈ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
Social Media: ਮੋਬਾਇਲ ਦੀ ਬਨਾਉਟੀ ਦੁਨੀਆ ’ਚ ਗੁਆਚ ਰਿਹਾ ਬਚਪਨ
Social Media
ਸੋਸ਼ਲ ਮੀਡੀਆ ’ਤੇ ਆਏ ਦਿਨ ਇਸ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲ ਜਾਵੇਗੀ ਜਿਸ ’ਚ ਡਰਾਇੰਗ ਰੂਮ ’ਚ ਤਾਂ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਬੈਠੇ ਹਨ ਪਰ ਉਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋ ਰਹੀ ਹੋਵੇਗੀ ਸਾਰੇ ਆਪਣੀ-ਆਪਣੀ ਥਾਂ ’ਤੇ ਆਪਣੇ ਮੋਬਾਇਲ ਫੋਨ ’ਚ ਗੁਆਚੇ ਮਿਲਣਗੇ ਗੁਆਚੇ ਹੋਣ ਦਾ ਮਤਲਬ ਸਾਫ ਹੈ ਕਿ ਕੋਈ ਗੇਮਾਂ ਖੇਡ ਰਿਹਾ ਹੋਵੇਗਾ ਤੇ ਕੋਈ ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਜਾਂ ਇਸ ਤਰ੍ਹਾਂ ਦੇ ਕਿਸੇ ਦੂਜੇ ਐਪ ’ਤੇ ਰੁੱਝਿਆ ਹੋਵੇਗਾ ਸਵਾਲ ਸਾਫ਼ ਹੈ ਕਿ ਜੋ ਅਸੀਂ ਦੇਖਾਂਗੇ ਉਸ ’ਚ ਸਾਨੂੰ ਪਸੰਦ ਵੀ ਓਹੀ ਆਵੇਗਾ ਜੋ ਜ਼ਿਆਦਾ ਗਲੈਮਰਸ ਹੋਵੇਗਾ ਅਤੇ ਇਹੀ ਕਾਰਨ ਹੈ। (Social Media)
ਕਿ ਗੇਮਿੰਗ, ਚੈਟਿੰਗ ਜਾਂ ਫਿਰ ਰੀਲਸ ਬਣਾਉਣ-ਦੇਖਣ ’ਚ ਬੱਚਿਆਂ ਤੋਂ ਵੱਡਿਆਂ ਤੱਕ ਸਾਰੇ ਰੁੱਝੇ ਮਿਲਣਗੇ ਇਸ ਦੇ ਨਾਲ ਹੀ ਗੇਮਿੰਗ ਜਿੱਥੇ ਬੱਚਿਆਂ-ਵੱਡਿਆਂ ਨੂੰ ਲਾਲਚ ਦਿਖਾ ਕੇ ਇੱਕ ਤਰ੍ਹਾਂ ਜੁਆਰੀ ਬਣਾ ਰਹੀਆਂ ਹਨ ਉੱਥੇ ਕੁਝ ਗੇਮਾਂ ਤਾਂ ਇਸ ਕਦਰ ਹਾਨੀਕਾਰਕ ਰਹੀਆਂ ਹਨ ਕਿ ਉਨ੍ਹਾਂ ਨੂੰ ਫਾਲੋ ਕਰਦੇ-ਕਰਦੇ ਬੱਚਿਆਂ ਨੂੰ ਆਪਣੇ ਜੀਵਨ ਤੋਂ ਹੱਥ ਧੋਣਾ ਪਿਆ ਹੈ ਸੋਸ਼ਲ ਮੀਡੀਆ, ਓਟੀਟੀ ਅਤੇ ਗੇਮਿੰਗ ਦੇ ਨਾਲ ਹੀ ਗੂਗਲ ਸਮੇਤ ਖੋਜੀ ਚੈਨਲਾਂ, ਡਿਜ਼ੀਟਲ ਪਲੇਟਫਾਰਮ ਖੋਜੀ, ਸਮੱਗਰੀ ਅਤੇ ਕੋਈ ਨਿਊਜ਼ ਦੇਖਦੇ-ਦੇਖਦੇ ਹੀ ਕਿੰਨੇ ਤਰ੍ਹਾਂ ਦੇ ਇਸ਼ਤਿਹਾਰ ਸਾਹਮਣੇ ਆ ਜਾਂਦੇ ਹਨ ਉਨ੍ਹਾਂ ’ਚ ਕਈ ਵਾਰ ਤਾਂ ਅਸ਼ਲੀਲ ਸਮੱਗਰੀ ਹੋਣ ਦੇ ਬਾਵਜ਼ੂਦ ਬਿਨਾਂ ਰੋਕ ਟੋਕ ਨਾਲ ਪਰੋਸੀ ਜਾਂਦੀ ਹੈ।
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਮਨੁੱਖੀ ਜਾਨਾਂ ਦਾ ਖੌਫ, ਤੁੰਗ ਢਾਬ ਨਾਲੇ ਵਿਰੁੱਧ ਰੋਸ ਪ੍ਰਦਰਸ਼ਨ ਕੱਲ੍ਹ
ਉਸ ਨੂੰ ਬੈਨ ਕਰਨ ਜਾਂ ਸੈਂਸਰ ਕਰਨ ਦਾ ਕੋਈ ਸਿਸਟਮ ਨਾ ਹੋਣ ਨਾਲ ਉਸ ਦਾ ਮਾੜਾ ਨਤੀਜਾ ਸਾਫ਼ ਦੇਖਿਆ ਜਾਂਦਾ ਹੈ ਭਾਵੇਂ ਹੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਚੈਨਲਾਂ, ਪਲੇਟਫਾਰਮਾਂ, ਐਪ ਆਦਿ ’ਤੇ ਰੋਕ ਲਾਉਣ ਦੇ ਲੱਖ ਦਾਅਵੇ ਕੀਤੇ ਜਾਂਦੇ ਹੋਣ ਪਰ ਸਾਫ ਤੌਰ ’ਤੇ ਇਸ ਤਰ੍ਹਾਂ ਦੀ ਸਮੱਗਰੀ ਆਮ ਹੈ ਇਸ ਦੇ ਨਾਲ ਹੀ ਇਨ੍ਹਾਂ ਪਲੇਟਫਾਰਮਾਂ ’ਤੇ ਪਰੋਸੀ ਜਾਣ ਵਾਲੀ ਸਮੱਗਰੀ ਬੱਚਿਆਂ ਤੱਕ ਨਾ ਪਹੁੰਚੇ ਜਾਂ ਬਚਪਨ ਨੂੰ ਕੋਈ ਪ੍ਰਦੂਸ਼ਿਤ ਨਾ ਕਰੇ, ਇਸ ਦੀ ਕੋਈ ਠੋਸ ਵਿਵਸਥਾ ਨਹੀਂ ਹੋ ਰਹੀ ਜਦੋਂ ਇਨ੍ਹਾਂ ਪਲੇਟਫਾਰਮਾਂ ’ਤੇ ਹਿੰਸਾ, ਗੇਮਿੰਗ, ਸੰਵੇਦਨਹੀਣਤਾ, ਤਣਾਅ, ਖੁਦਕੁਸ਼ੀ ਜਾਂ ਬਦਲੇ ਦੀ ਭਾਵਨਾ ਪ੍ਰੇਰਿਤ ਕਰਨ ਵਾਲੀ ਸਮੱਗਰੀ ਪਰੋਸੀ ਜਾਵੇਗੀ ਤਾਂ ਉਸ ਦੇ ਅਸਰ ਨੂੰ ਨਕਾਰਿਆ ਨਹੀਂ ਜਾ ਸਕਦਾ ਦਰਅਸਲ ਇਹ ਵਿਸ਼ਵ-ਪੱਧਰੀ ਸਮੱਸਿਆ ਹੋ ਗਈ ਹੈ। (Social Media)
ਇਸ ਦਾ ਹੱਲ ਸਮਾਂ ਰਹਿੰਦੇ ਨਾ ਲੱਭਿਆ ਗਿਆ ਤਾਂ ਇਸ ਦੇ ਜੋ ਮਾੜੇ ਨਤੀਜੇ ਆਉਣਗੇ ਅਤੇ ਆਉਣ ਲੱਗੇ ਹਨ ਉਹ ਸਮਾਜ ਲਈ ਭਿਆਨਕ ਹੋਣਗੇ, ਇਸ ਖ਼ਤਰੇ ਨੂੰ ਸਮਝਣਾ ਹੋਵੇਗਾ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਇੱਕ-ਦੂਜੇ ਨਾਲ ਤੁਰੰਤ ਸੰਵਾਦ ਕਾਇਮ ਕਰਨ ਦਾ ਜ਼ਰੀਆ ਸਮਾਰਟਫੋਨ, ਸੋਸ਼ਲ ਮੀਡੀਆ ਅਤੇ ਇੰਟਰਨੈਟ ’ਤੇ ਪਰੋਸੀ ਜਾਣ ਵਾਲੀ ਸਮੱਗਰੀ ਦਾ ਸਭ ਤੋਂ ਜ਼ਿਆਦਾ ਮਾੜਾ ਅਸਰ ਬੱਚਿਆਂ ’ਤੇ ਪੈ ਰਿਹਾ ਹੈ ਤਕਨੀਕ ਦਾ ਇਸ ਤਰ੍ਹਾਂ ਦਾ ਮਾੜਾ ਪ੍ਰਭਾਵ ਸੰਭਵ ਹੈ ਇਤਿਹਾਸ ’ਚ ਵੀ ਪਹਿਲਾਂ ਕਦੇ ਨਹੀਂ ਰਿਹਾ ਹੈ ਦਰਅਸਲ ਅੱਜ ਅਸੀਂ ਹਰ ਸਮੱਸਿਆ ਦਾ ਹੱਲ ਸਮਾਟਰਫੋਨ ਅਤੇ ਇੰਟਰਨੈੱਟ ਨੂੰ ਮੰਨਣ ਲੱਗੇ ਹਾਂ ਬੱਚਾ ਰੋ ਰਿਹਾ ਹੈ ਜਾਂ ਕਿਸੇ ਗੱਲ ਲਈ ਜਿੱਦ ਕਰ ਰਿਹਾ ਹੈ ਜਾਂ ਚਿੜਾਚਿੜਾ ਹੋ ਰਿਹਾ ਹੈ। (Social Media)
ਬੱਚਿਆਂ ਵੱਲੋਂ ਸਕੂਲ ’ਚ ਗੋਲੀਬਾਰੀ ਸਮੇਤ ਇੱਕ-ਦੂਜੇ ਨਾਲ ਕੁੱਟ-ਮਾਰ, ਹੱਥੋਪਾਈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ
ਤਾਂ ਮਾਵਾਂ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਬੱਚਿਆਂ ਨੂੰ ਚੁੱਪ ਕਰਵਾਉਣ ਜਾਂ ਮਨ ਪਰਚਾਉਣ ਅਤੇ ਖਾਸ ਇਹ ਕਿ ਬੱਚੇ ਨੂੰ ਰੁੱਝਿਆ ਰੱਖਣ ਲਈ ਮੋਬਾਇਲ ਫੜ੍ਹਾ ਦਿੰਦੇ ਹਾਂ ਜਦੋਂ ਕਿ ਮੋਬਾਇਲ ਦੇ ਮਾੜੇ ਨਤੀਜੇ ਸਾਡੇ ਸਾਹਮਣੇ ਆਉਣ ਲੱਗੇ ਹਨ ਅਮਰੀਕਾ ’ਚ ਪਿਛਲੇ ਦਿਨੀਂ ਹੋਏ ਇੱਕ ਸਰਵੇ ’ਚ ਸਾਹਮਣੇ ਆਇਆ ਕਿ ਮੋਬਾਇਲ ਫੋਨ, ਟੈਬਲੇਟ, ਵੀਡੀਓ ਗੇਮ ਜਾਂ ਹੋਰ ਇਸ ਤਰ੍ਹਾਂ ਦੇ ਸਾਧਨਾਂ ਦੀ ਵਰਤੋਂ ਨਾਲ ਬੱਚੇ ਗੁੱਸੈਲ ਹੁੰਦੇ ਜਾ ਰਹੇ ਹਨ ਬੱਚਿਆਂ ਵੱਲੋਂ ਸਕੂਲ ’ਚ ਗੋਲੀਬਾਰੀ ਸਮੇਤ ਇੱਕ-ਦੂਜੇ ਨਾਲ ਕੁੱਟ-ਮਾਰ, ਹੱਥੋਪਾਈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ ਕੁੱਟ-ਮਾਰ, ਹਮੇਸ਼ਾ ਗੁੱਸੇ ’ਚ ਰਹਿਣਾ, ਤਣਾਅ ’ਚ ਰਹਿਣਾ ਅਤੇ ਜਿੱਦੀ ਹੋਣਾ ਅੱਜ ਆਮ ਹੁੰਦਾ ਜਾ ਰਿਹਾ ਹੈ ਦਿੱਲੀ ਦੇ ਸਫਦਰਜੰਗ ਹਸਪਤਾਲ ’ਚ ਹੋਏ ਇੱਕ ਅਧਿਐਨ ’ਚ ਵੀ ਸਾਫ ਹੋ ਗਿਆ ਹੈ। (Social Media)
ਕਿ ਸ਼ਹਿਰੀ ਬੱਚੇ, ਗੇਮਿੰਗ, ਸੋਸ਼ਲ ਮੀਡੀਆ ਅਤੇ ਓਟੀਟੀ ਪਲੇਟਫਾਰਮ ਦੇ ਆਦੀ ਹੁੰਦੇ ਜਾ ਰਹੇ ਹਨ ਇਸ ਦਾ ਨਤੀਜਾ ਇਹ ਹੁੰਦਾ ਜਾ ਰਿਹਾ ਹੈ ਕਿ ਬਚਪਨ ਸੰਵੇਦਨਹੀਣ ਹੁੰਦਾ ਜਾ ਰਿਹਾ ਹੈ ਹਮੇਸ਼ਾ ਤਣਾਅ, ਡਿਪਰੈਸ਼ਨ, ਹਮਲਾਵਰਤਾ, ਗੁੱਸੈਲ, ਬਦਲੇ ਦੀ ਭਾਵਨਾ ਆਦਿ ਆਮ ਹੈ ਅਜਿਹੇ ’ਚ ਮਨੋਵਿਗਿਆਨੀਆਂ ਦੇ ਸਾਹਮਣੇ ਨਵੀਂ ਚੁਣੌਤੀ ਆ ਜਾਂਦੀ ਹੈ ਇਹ ਅਸਰ ਲਗਭਗ ਲੜਕਿਆਂ ਅਤੇ ਲੜਕੀਆਂ ਦੋਵਾਂ ’ਚ ਹੀ ਬਰਾਬਰ ਦੇਖਿਆ ਜਾ ਰਿਹਾ ਹੈ ਇਹ ਕੋਈ ਸਾਡੇ ਦੇਸ਼ ਦੀ ਸਮੱਸਿਆ ਹੋਵੇ, ਅਜਿਹਾ ਵੀ ਨਹੀਂ ਹੈ ਸਗੋਂ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ’ਚ ਇਹੀ ਹੋ ਰਿਹਾ ਹੈ ਅਮਰੀਕਾ ’ਚ ਕੀਤੇ ਗਏ ਇੱਕ ਅਧਿਐਨ ’ਚ ਵੀ ਇਹੀ ਉੁਭਰ ਕੇ ਆਇਆ ਹੈ ਸਮਾਜ ਵਿਗਿਆਨੀਆਂ, ਮਨੋਵਿਗਿਆਨੀਆਂ, ਡਾਕਟਰਾਂ ਇੱਥੋਂ ਤੱਕ ਕਿ ਸਿੱਖਿਆ ਮਾਹਿਰਾਂ ਦੇ ਸਾਹਮਣੇ ਇਹ ਗੰਭੀਰ ਚਿੰਤਾਯੋਗ ਚੁਣੌਤੀ ਆ ਰਹੀ ਹੈ। (Social Media)
ਬੱਚਿਆਂ ਦੀ ਪਹਿਲੀ ਪਸੰਦ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ’ਤੇ ਸਫਰਿੰਗ ਹੀ ਹੁੰਦੀ ਜਾ ਰਹੀ ਹੈ
ਅੱਜ ਬੱਚਿਆਂ ਦੇ ਸਾਹਮਣੇ ਦੋ ਬਦਲ ਇੱਕ ਮੋਬਾਇਲ ਫੋਨ ਜਾਂ ਸੋਸ਼ਲ ਮੀਡੀਆ ’ਤੇ ਸਫਰਿੰਗ ਅਤੇ ਦੂਜਾ ਪਰਿਵਾਰ ਨਾਲ ਗੱਲਾਂ ਕਰਨਾ ਜਾਂ ਆਊਟਡੋਰ ਗੇਮਸ ਵਰਗਾ ਬਦਲ ਹੋਵੇਗਾ ਤਾਂ ਬੱਚਿਆਂ ਦੀ ਪਹਿਲੀ ਪਸੰਦ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ’ਤੇ ਸਫਰਿੰਗ ਹੀ ਹੁੰਦੀ ਜਾ ਰਹੀ ਹੈ ਇਹ ਕੋਈ ਅਤਿਕਥਨੀ ਨਹੀਂ ਹੈ ਅਤੇ ਦੂਜਾ ਇਹ ਕਿ ਗਰੀਬ ਹੋਵੇ ਜਾਂ ਅਮੀਰ ਸਾਰੇ ਘਰ-ਪਰਿਵਾਰਾਂ ਦੇ ਹਾਲਾਤ ਲਗਭਗ ਇਹੀ ਹਨ ਦਰਅਸਲ ਅੱਜ ਸਮੇਂ ਦੇ ਬਦਲਾਅ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਤਿੰਨ ਤੋਂ ਚਾਰ ਦਹਾਕੇ ਪਹਿਲਾਂ ਮੁਹੱਲੇ ’ਚ ਇੱਕ ਫੋਨ ਹੁੰਦਾ ਸੀ, ਟਰੰਕ ਕਾਲ ’ਚ ਤਾਂ ਘੰਟਿਆਂ ਉਡੀਕ ਕਰਨੀ ਪੈਂਦੀ ਸੀ ਉੱਥੇ ਫਿਰ ਐਸਟੀਡੀ ਦਾ ਯੁੱਗ ਆਇਆ ਤੇ ਐਸਟੀਡੀ ਬੂਥਾਂ ਦਾ ਢੇਰ ਲੱਗ ਗਿਆ ਉਸ ਤੋਂ ਬਾਅਦ ਪੇਜਰ ਯੁੱਗ ਨੂੰ ਵੱਖ ਕਰ ਵੀ ਦਿੱਤਾ ਜਾਵੇ। (Social Media)
ਤਾਂ ਮੋਬਾਇਲ ਯੁੱਗ ਨੇ ਘਰ-ਘਰ ਨਹੀਂ ਸਗੋਂ ਪਰਿਵਾਰ ਦੇ ਲਗਭਗ ਸਾਰੇ ਜੀਆਂ ਤੱਕ ਪਹੁੰਚ ਬਣਾ ਲਈ ਹੈ ਅਜਿਹੇ ’ਚ ਇਸ ਦੇ ਲਾਭ ਦੇ ਨਾਲ ਹੀ ਸਾਈਡ ਇਫੈਕਟ ਜੋ ਸਾਡੇ ਸਾਹਮਣੇ ਆ ਰਹੇ ਹਨ ਉਨ੍ਹਾਂ ਦਾ ਹੱਲ ਲੱਭਣਾ ਵੀ ਸਾਰਿਆਂ ਦਾ ਫਰਜ਼ ਹੋ ਜਾਂਦਾ ਹੈ ਬੱਚਿਆਂ ਨੂੰ ਚੁੱਪ ਕਰਵਾਉਣ ਤੋਂ ਲੈ ਕੇ ਉਨ੍ਹਾਂ ਨੂੰ ਰੁੱਝੇ ਰੱਖਣ ਤੱਕ ਲਈ ਮੋਬਾਇਲ ਦੀ ਘੁੱਟੀ ਪਿਆਈ ਜਾਣ ਲੱਗੀ ਹੈ ਅਤੇ ਲੋਰੀ ਦੀ ਥਾਂ ਮੋਬਾਇਲ ਨੇ ਲੈ ਲਈ ਹੈ ਤਾਂ ਫਿਰ ਸਾਨੂੰ ਬੱਚਿਆਂ ’ਤੇ ਇਸ ਦੇ ਪੈ ਰਹੇ। ਮਾੜੇ ਨਤੀਜੇ ਨਾਲ ਦੋ-ਚਾਰ ਹੋਣ ਲਈ ਤਿਆਰ ਰਹਿਣਾ ਹੋਵੇਗਾ ਦੇਖਿਆ ਜਾਵੇ ਤਾਂ ਪੂਰਾ ਸਮਾਜਿਕ ਤਾਣਾਬਾਣਾ ਹੀ ਬਦਲ ਗਿਆ ਹੈ। (Social Media)
ਸਿੰਗਲ ਪਰਿਵਾਰ, ਆਉਣ ਵਾਲੇ ਸਮੇਂ ’ਚ ਚਾਚਾ-ਚਾਚੀ, ਮਾਸੀ-ਮਾਸੜ ਜਾਂ ਇਸ ਤਰ੍ਹਾਂ ਦੇ ਰਿਸ਼ਤਿਆਂ ਦੀ ਭਾਲ ਆਦਿ ਸਾਹਮਣੇ ਆਉਣ ਲੱਗੀ ਹੈ
ਸਿੰਗਲ ਪਰਿਵਾਰ, ਆਉਣ ਵਾਲੇ ਸਮੇਂ ’ਚ ਚਾਚਾ-ਚਾਚੀ, ਮਾਸੀ-ਮਾਸੜ ਜਾਂ ਇਸ ਤਰ੍ਹਾਂ ਦੇ ਰਿਸ਼ਤਿਆਂ ਦੀ ਭਾਲ ਆਦਿ ਸਾਹਮਣੇ ਆਉਣ ਲੱਗੀ ਹੈ ਸ਼ਾਦੀ-ਵਿਆਹ ਆਦਿ ਪਰਿਵਾਰਕ ਫੰਕਸ਼ਨ ਤੱਕ ਹੁਣ ਰਸਮੀ ਹੁੰਦੇ ਜਾ ਰਹੇ ਹਨ ਬਾਰਾਤ ਦੇ ਸਮੇਂ ਪਹੁੰਚਣਾ ਖਾਣਾ ਖਾਣਾ, ਲਿਫਾਫਾ ਫੜਾਉਣ ਤੱਕ ਰਿਸ਼ਤੇ ਸੀਮਤ ਹੋ ਗਏ ਹਨ ਅਜਿਹੇ ’ਚ ਸਮਾਜ ਸਾਹਮਣੇ ਗੰਭੀਰ ਸਮੱਸਿਆਵਾਂ ਆਉਂਦੀਆਂ ਜਾ ਰਹੀਆਂ ਹਨ ਅਜਿਹੇ ’ਚ ਮੋਬਾਇਲ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਆਉਣ ਵਾਲੀ ਪੀੜ੍ਹੀ ਨੂੰ ਕਿੱੱਥੇ ਲੈ ਜਾਣਗੇ ਇਹ ਭਿਆਨਕ ਤਸਵੀਰ ਕਲਪਨਾ ’ਚ ਨਹੀਂ ਸਗੋਂ ਸਾਡੇ ਸਾਹਮਣੇ ਆਉਂਦੀ ਜਾ ਰਹੀ ਹੈ ਸਮਾਂ ਰਹਿੰਦੇ ਵਿਕਾਸ ਅਤੇ ਵਿਨਾਸ਼ ਵਿਚਕਾਰ ਕੋਈ ਰਸਤਾ ਲੱਭਣਾ ਹੀ ਹੋਵੇਗਾ। (Social Media)
ਬਚਪਨ ਬਚਾਉਣ ਲਈ ਬਣੇ ਨੀਤੀ
ਆਨਲਾਈਨ ਗੇਮਿੰਗ ਬੱਚਿਆਂ ਲਈ ਵੱਡਾ ਖਤਰਾ ਬਣ ਰਹੀਆਂ ਹਨ। ਇਹਨਾਂ ਗੇਮਾਂ ਨੇ ਬੱਚਿਆਂ ਦੀ ਮਾਨਸਿਕਤਾ ਨੂੰ ਹੀ ਵਿਗਾੜ ਦਿੱਤਾ ਹੈ ਜਿਸ ਕਾਰਨ ਬੱਚੇ ਸੰਗੀਨ ਅਪਰਾਧਾਂ ਨੂੰ ਅੰਜਾਮ ਦੇਣ ਤੋਂ ਸੰਕੋਚ ਨਹੀਂ ਕਰਦੇ। ਬੱਚਿਆਂ ਅੰਦਰ ਗੁੱਸਾ, ਈਰਖਾ ਤੇ ਚਿੜਾਚਿੜਾਪਣ ਜਿਹੀਆਂ ਸਮੱਸਿਆਵਾਂ ਵੇਖੀਆਂ ਜਾ ਰਹੀਆਂ ਹਨ। ਇਹਨਾਂ ਕਾਲਪਨਿਕ ਗੇਮਾਂ ’ਚ ਬਹੁਤ ਸਾਰੇ ਬੱਚਿਆਂ ਨੇ ਆਪਣੇ ਮਾਪਿਆਂ ਦੇ 50-50 ਲੱਖ ਰੁਪਏ ਤੱਕ ਵੀ ਬੈਂਕ ਖਾਤੇ ’ਚੋਂ ਸਾਫ ਕਰ ਦਿੱਤੇ। ਮਨੋਰੰਜਨ ਦੇ ਨਾਂਅ ’ਤੇ ਸ਼ੁਰੂ ਹੋਈਆਂ ਗੇਮਾਂ ਖੇਡਾਂ ਨਹੀਂ ਹੋ ਸਕਦੀਆਂ। (Childhood)
ਖੇਡਾਂ ਤੇ ਪ੍ਰਚੱਲਿਤ ਆਨਲਾਈਨ ਗੇਮਾਂ ਦਾ ਆਪਸ ’ਚ ਕੋਈ ਤਾਲਮੇਲ ਨਹੀਂ। ਅਸਲ ’ਚ ਖੇਡਾਂ ਪਿਆਰ, ਭਾਈਚਾਰਾ, ਸਹਿਣਸ਼ੀਲਤਾ, ਹਿੰਮਤ ਵਰਗੇ ਗੁਣ ਪੈਦਾ ਕਰਦੀਆਂ ਹਨ। ਦੂਜੇ ਪਾਸੇ ਖੇਡਾਂ ’ਤੇ ਕੋਈ ਟੈਕਸ ਨਹੀਂ ਖੇਡਾਂ ਮੁਫ਼ਤ ਹੁੰਦੀਆਂ ਪਰ ਗੇਮਾਂ ’ਤੇ ਸਰਕਾਰਾਂ ਨੂੰ ਟੈਕਸ ਦੇਣਾ ਪੈਂਦਾ ਹੈ। ਇਹ ਗੱਲ ਵੀ ਯਾਦ ਰੱਖਣੀ ਪਵੇਗੀ ਕਿ ਮਾੜੇ ਪ੍ਰਭਾਵਾਂ ਵਾਲੀਆਂ ਗੇਮਾਂ ਤੋਂ ਸਰਕਾਰਾਂ ਨੂੰ ਭਾਵੇਂ ਕਿੰਨੀ ਵੀ ਕਮਾਈ ਕਿਉਂ ਨਾ ਹੋਵੇ ਪਰ ਬਚਪਨ ਲਈ ਖਤਰਾ ਬਣੀਆਂ ਗੇਮਾਂ ਦੇਸ਼ ਦੇ ਹਿੱਤ ’ਚ ਨਹੀਂ ਹਨ। ਹਾਲ ਦੀ ਘੜੀ ਗੇਮਾਂ ਸਮਾਜ ਨੂੰ ਨੁਕਸਾਨ ਹੀ ਪਹੁੰਚਾ ਰਹੀਆਂ ਹਨ। (Childhood)
Also Read : ਸਿਵਲ ਸਰਜਨ ਨੇ ਸੀਐੱਮਓ ਤੇ ਈਐੱਮਓ ’ਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ
ਕੇਂਦਰ ਸਰਕਾਰ ਨੇ ਗੇਮਾਂ ਦੇ ਬੁਰੇ ਪ੍ਰਭਾਵ ਰੋਕਣ ਲਈ ਦਿਸ਼ਾ ਨਿਰਦੇਸ਼ ਬਣਾਉਣ ਦੀ ਗੱਲ ਆਖੀ ਸੀ ਪਰ ਹੁਣ ਲੋਕ ਸਭਾ ਚੋਣਾਂ ਕਾਰਨ ਇਹ ਮਸਲਾ ਨਵੀਂ ਸਰਕਾਰ ਬਣਨ ਤੱਕ ਲਟਕ ਗਿਆ ਹੈ। ਜੇਕਰ ਆਨਲਾਈਨ ਗੇਮਾਂ ਨੂੰ ਨਿਯਮਾਂ ਹੇਠ ਲਿਆ ਕੇ ਇਸ ਨੂੰ ਬੱਚਿਆਂ ਦੀ ਬਿਹਤਰੀ ਤੇ ਸਮਾਜਿਕ ਵਿਕਾਸ ਲਈ ਵਰਤਿਆ ਜਾਵੇ ਤਾਂ ਇਹ ਵਧੀਆ ਕਦਮ ਹੋਵੇਗਾ। ਚੰਗਾ ਹੋਵੇ ਜੇ ਨਵੀਂ ਸਰਕਾਰ ਆਨਲਾਈਨ ਤਕਨੀਕ ਦੀ ਸੁਚੱਜੀ ਵਰਤੋਂ ਕਰਕੇ ਬੱਚਿਆਂ ’ਚ ਚੰਗੇ ਗੁਣ ਪੈਦਾ ਕਰਨ ਵਾਲੀਆਂ ਗੇਮਾਂ ਤਿਆਰ ਕਰੇ।
ਅੱਜ ਦਾ ਬਚਪਨ ਮੋਬਾਇਲ ਹੀ ਖਾ ਗਿਆ
ਅੱਜ ਦਾ ਬਚਪਨ ਮੋਬਾਇਲ ਹੀ ਖਾ ਗਿਆ
ਅੱਜ ਦੇ ਯੁੱਗ ਵਿੱਚ ਇੰਟਰਨੈੱਟ ਦੇ ਤੇਜ਼ੀ ਨਾਲ ਵਧ ਦੀ ਦੁਰਵਰਤੋਂ ’ਚ ਬਚਪਨ ਗੁਆਚਦਾ ਜਾ ਰਿਹਾ ਹੈ, ਜਿਸ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ, ਨਾ ਹੀ ਸਮਾਜ ਇਸ ਬਾਰੇ ਚਿੰਤਤ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਗੈਰ-ਮੁੱਦੇ ਸਾਡੇ ’ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਹਿਮ ਸਮੱਸਿਆਵਾਂ ਤੋਂ ਅਸੀਂ ਮੂੰਹ ਮੋੜਦੇ ਜਾ ਰਹੇ ਹਾਂ। ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਸੀਂ ਬੱਚਿਆਂ ਦੇ ਬਚਪਨ ਨੂੰ ਬਰਬਾਦੀ ਦੇ ਨੇੜੇ ਪਹੁੰਚਾ ਦੇਵਾਂਗੇ।
ਦੇਸ਼ ਤੇ ਸਮਾਜ ਦੇ ਨਾਲ ਇਹ ਇੱਕ ਵੱਡੀ ਬੇਇਨਸਾਫੀ ਹੋਵੇਗੀ, ਜਿਸ ਦੀ ਸਾਨੂੰ ਖਬਰ-ਸਾਰ ਵੀ ਨਹੀਂ ਜਦੋਂ ਦਾ ਇੰਟਰਨੈੱਟ ਸਾਡੀ ਜਿੰਦਗੀ ਵਿੱਚ ਆਇਆ ਹੈ, ਉਦੋਂ ਤੋਂ ਹੀ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਾਰੇ ਇੱਕ ਖੁਆਬੀ ਦੁਨੀਆਂ ਵਿੱਚ ਗੁਆਚ ਗਏ ਹਨ । ਅੱਜ ਦੇ ਸਮੇਂ ਵਿੱਚ ਦੇਖਿਆ ਜਾਂਦਾ ਹੈ ਕਿ 4-5 ਸਾਲਾਂ ਦਾ ਬੱਚਾ ਵੀ ਅੱਖਾਂ ਖੋਲ੍ਹਣ ਸਾਰ ਮੋਬਾਇਲ ਆਪਣੇ ਹੱਥਾਂ ਵਿੱਚ ਲੈਂਦਾ ਹੈ । ਪਹਿਲਾਂ ਵੱਡੇ ਮੋਬਾਇਲਾਂ ਨੂੰ ਸਿਰਫ ਆਪਣੇ ਕੰਮ ਲਈ ਇਸਤੇਮਾਲ ਕਰਦੇ ਸਨ, ਪਰ ਹੁਣ ਬੱਚੇ ਵੀ ਇੰਟਰਨੈੱਟ ਦੇ ਸ਼ੌਕੀਨ ਹੁੰਦੇ ਜਾ ਰਹੇ ਹਨ । ਬਜ਼ਾਰਾਂ ਨੇ ਉਹਨਾਂ ਲਈ ਇੰਟਰਨੈੱਟ ’ਤੇ ਏਨਾ ਕੁਝ ਦੇ ਦਿੱਤਾ ਹੈ ਕਿ ਉਹ ਪੜ੍ਹਨ ਤੋਂ ਬਿਨਾ ਬਹੁਤ ਕੁਝ ਇੰਟਰਨੈੱਟ ’ਤੇ ਕਰਦੇ ਰਹਿੰਦੇ ਹਨ ਤੇ ਦੇਖਦੇ ਰਹਿੰਦੇ ਹਨ। ਅੱਜ-ਕੱਲ੍ਹ ਦੇ ਬੱਚੇ ਇੰਟਰਨੈੱਟ ਦੇ ਪ੍ਰੇਮੀ ਬਣ ਗਏ ਹਨ ਜਿੱਥੇ ਬੱਚਿਆਂ ਦਾ ਬਚਪਨ ਖੇਡਦਾ ਹੁੰਦਾ ਸੀ, ਉੱਥੇ ਉਹ ਇਸ ਸਮੇਂ ਰਚਨਾਤਮਕ ਕੰਮਾਂ ਦੀ ਥਾਂ ਇੰਟਰਨੈੱਟ ਡਾਟੇ ਦੇ ਜੰਗਲ ਵਿੱਚ ਗੁੰਮ ਹੋ ਗਏ ਹਨ।
ਪਿਛਲੇ ਕਈ ਸਾਲਾਂ ’ਚ ਸੂਚਨਾ ਤਕਨੀਕ ਨੇ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਇਸ ਨੇ ਮਨੁੱਖੀ ਜੀਵਨ ’ਤੇ ਨਾ ਸਿਰਫ ਡੂੰਘਾ ਅਸਰ ਪਾਇਆ ਹੈ, ਸਗੋਂ ਇੱਕ ਤਰ੍ਹਾਂ ਆਮ ਇਨਸਾਨ ਦੇ ਜੀਵਨ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ ਮਾਪੇ ਆਪਣੇ ਬੱਚਿਆਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਮੋਬਾਇਲ ਫੜਾ ਦਿੰਦੇ ਹਨ, ਜਿਸ ਕਾਰਨ ਬੱਚੇ ਚਿੜਚਿੜੇ ਹੋ ਰਹੇ ਹਨ। ਉਹ ਕਿਸੇ ਦੀ ਵੀ ਕੋਈ ਗੱਲ ਸੁਣਨਾ ਪੰਸਦ ਨਹੀਂ ਕਰਦੇ । ਘਰ ਦੇ ਕੰਮਾਂ ਤੋਂ ਵੀ ਮੂੰਹ ਮੋੜਨ ਲੱਗ ਗਏ ਹਨ। ਪਰਿਵਾਰਕ ਫੰਕਸ਼ਨ ਜਾਂ ਸਮਾਜਿਕ ਕੰਮਾਂ ਵਿੱਚ ਤੇ ਪਰਿਵਾਰ ਨਾਲ ਕਿਤੇ ਵੀ ਜਾਣਾ ਉਹਨਾਂ ਨੂੰ ਪਸੰਦ ਨਹੀਂ। ਪਰਿਵਾਰਕ ਦਬਾਅ ਕਾਰਨ ਜੇਕਰ ਕਿਸੇ ਪਾਰਟੀ, ਸਮਾਗਮ ਆਦਿ ’ਤੇ ਚਲੇ ਵੀ ਜਾਣ ਤਾਂ ਉੱਥੇ ਵੀ ਆਪਣੇ ਮੋਬਾਇਲ ਨਾਲ ਚਿੰਬੜੇ ਰਹਿੰਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਟਰਨੈੱਟ ਨੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੋਕ ਦਿੱਤਾ ਹੈ। ਪੜਤਾਲ ਕਰਨ ’ਤੇ ਇਹ ਸਾਹਮਣੇ ਆਇਆ ਹੈ ਕਿ ਕੱਚੀ ਉਮਰ ਵਿੱਚ ਬੱਚੇ ਸਹੀ ਤੇ ਗਲਤ ਦਾ ਫਰਕ ਨਹੀਂ ਕਰ ਸਕਦੇ। ਉਹ ਗਲਤ ਸਾਈਟਾਂ ’ਤੇ ਗਲਤ ਚੱਕਰ ਵਿੱਚ ਫਸ ਜਾਂਦੇ ਹਨ । ਪੜ੍ਹਨ-ਲਿਖਣ ਰਚਨਾਤਮਕ ਕੰਮਾਂ ਵਿੱਚ ਆਪਣਾ ਸਮਾਂ ਦੇਣ ਦੀ ਬਜਾਏ ਉਹ ਅਸ਼ਲੀਲਤਾ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਤੇ ਆਪਣਾ ਬੇਸ਼ਕੀਮਤੀ ਸਮਾਂ ਮੋਬਾਇਲ ਵਿੱਚ ਖਰਚ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੇ ਆਪਣਾ ਬਹੁਤਾ ਸਮਾਂ ਆਨਲਾਈਨ ਗੇਮਾਂ ਖੇਡਣ ਤੇ ਇੰਟਰਨੈੱਟ ’ਤੇ ਕਈ ਸਾਈਟਾਂ ਖੋਲ੍ਹਣ ਵਿੱਚ ਰੁੱਝੇ ਰਹਿੰਦੇ ਹਨ। ਅਜਿਹੇ ਬੱਚੇ ਕਈ ਵਾਰ ਅਣਚਾਹੇ ਤੇ ਦੁਖਦਾਈ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ।
ਪਿਛਲੇ ਸਮੇਂ ਫਰਾਂਸ ਨੇ ਕਾਨੂੰਨ ਬਣਾ ਦਿੱਤਾ ਕਿ ਬੱਚੇ ਦੇ ਮੋਬਾਇਲ ਫੋਨ ਇਸਤੇਮਾਲ ’ਤੇ ਮਨਾਹੀ ਹੈ । ਹਾਲਾਂਕਿ ਸਾਡੇ ਦੇਸ਼ ਵਿੱਚ ਸੀਬੀਐੱਸਈ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਤੇ ਬੱਚਿਆਂ ਦੇ ਮੋਬਾਇਲ ਫੋਨ ਦੀ ਵਰਤੋਂ ’ਤੇ ਲਿਖਤ ਵਿੱਚ ਸਖ਼ਤ ਮਨਾਹੀ ਹੈ ਪਰ ਸਾਡੇ ਦੇਸ਼ ਵਿੱਚ ਇਨ੍ਹਾਂ ਨਿਯਮਾਂ ਤੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ । ਪ੍ਰਾਈਵੇਟ ਸਕੂਲਾਂ ਦਾ ਇਹ ਕਹਿਣਾ ਮਜ਼ਬੂਰੀ ਬਣ ਗਈ ਹੈ ਕਿ ਉਹ ਲੋੜ ਤੋਂ ਵਧ ਕੇ ਬੱਚਿਆਂ ਨੂੰ ਰੋਕ-ਟੋਕ ਨਹੀਂ ਸਕਦੇ ।ਅੱਜ ਦੇ ਸਮੇਂ ਵਿੱਚ ਸਾਡੇ ਬੱਚੇ ਇੰਟਰਨੈੱਟ ਦੇ ਗੁਲਾਮ ਬਣਦੇ ਜਾ ਰਹੇ ਹਨ। ਗਲਤ ਸਾਈਟਾਂ ਕਾਰਨ ਬੱਚਿਆਂ ਦੇ ਵਿਗੜਨ ਦੀ ਦਰ ਦਿਨੋ-ਦਿਨ ਵਧਦੀ ਜਾ ਰਹੀ ਹੈ । ਇਸ ਬਾਰੇ ਜੇਕਰ ਕੋਈ ਕਾਨੂੰਨ ਬਣੇ ਤੇ ਸਖਤੀ ਨਾਲ ਪੇਸ਼ ਕੀਤਾ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣ ਦੀ ਆਸ ਪੈਦਾ ਹੋ ਸਕਦੀ ਹੈ।
ਵੱਡੇ ਸ਼ਹਿਰਾਂ ਵਿੱਚ ਤਾਂ ਮੋਬਾਇਲ ਦੀ ਬਿਮਾਰੀ ਇਸ ਹੱਦ ਤੱਕ ਵਧ ਗਈ ਹੈ ਕਿ ਕਈ ਨੌਜਵਾਨਾਂ ਨੂੰ ਸਿਹਤ ਸੁਧਾਰ ਕੇਂਦਰ ਵਿੱਚ ਦਾਖਲ ਕਰਵਾਉਣ ਦੀ ਨੌਬਤ ਆ ਗਈ ਹੈ । ਬੱਚੇ ਹੋਣ ਜਾਂ ਨੌਜਵਾਨ ਇੱਕ ਮਿੰਟ ਵੀ ਸਮਾਰਟਫੋਨ ਪਾਸੇ ਰੱਖਣਾ ਪਸੰਦ ਨਹੀਂ ਕਰਦੇ। ਹੱਥ ਵਿੱਚ ਸਮਾਰਟਫੋਨ ਫੜਨ ਦਾ ਨਸ਼ਾ ਛਾਇਆ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਮੋਬਾਇਲ ਕੰਪਨੀਆਂ ਨੇ ਇੰਟਰਨੈੱਟ ਡਾਟੇ ਦੇ ਖੇਤਰ ਵਿੱਚ ਜਿਸ ਤਰ੍ਹਾਂ ਦੀ ਜੰਗ ਛੇੜੀ ਹੈ, ਉਸ ਨੇ ਇਸ ਸਮੱਸਿਆ ਨੂੰ ਹੋਰ ਵੀ ਵੱਡਾ ਕਰ ਦਿੱਤਾ ਹੈ। ਲਗਭਰ ਸਾਰੀਆਂ ਕੰਪਨੀਆਂ ਇੱਕ-ਦੂਜੇ ਵੱਲ ਵੇਖ ਕੇ ਬਹੁਤ ਘੱਟ ਖ਼ਰਚੇ ਵਿੱਚ ਅਨਲਿਮਟਿਡ ਡਾਟਾ ਪੇਸ਼ ਕਰ ਰਹੀਆਂ ਹਨ, ਜਿਸ ਦਾ ਬੱਚੇ-ਨੌਜਵਾਨ ਪੂਰਾ ਲੁਤਫ ਉਠਾ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਮੋਬਾਇਲ ਦਾ ਇਸਤੇਮਾਲ ਉਹ ਆਪਣੇ ਲਈ ਰਚਨਾਤਮਕ ਕੰਮਾਂ ਵਿੱਚ ਨਾ ਦੇ ਬਰਾਬਰ ਕਰ ਰਹੇ ਹਨ।
ਅੱਜ-ਕੱਲ੍ਹ ਦਾ ਇਨਸਾਨ ਸਾਰਾ ਦਿਨ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਤੇ ਨਵੇਂ ਚੱਲੇ ਟਿਕਟੌਕ ਆਦਿ ਸਭ ਤੋਂ ਗੰਭੀਰ ਸਾਈਟਾਂ ’ਤੇ ਸਰਚ ਕਰਨ ਲੱਗ ਗਿਆ ਹੈ। ਅੱਜ ਦੇ ਸਮੇਂ ਵਿਚ ਖੇਡ ਮੈਦਾਨ ਵੀ ਸੁੰਨੇ ਹੋ ਕੇ ਨਸ਼ੇੜੀਆਂ ਲਈ ਦੇ ਮੈਦਾਨ ਜਾਂ ਬੈਠ ਕੇ ਮੋਬਾਈਲ ਦਾ ਮੈਦਾਨ ਬਣ ਕੇ ਰਹਿ ਗਏ ਹਨ ਅਤੇ ਉਹਨਾਂ ਬੱਚਿਆਂ ਲਈ ਸੁਰੱਖਿਅਤ ਥਾਵਾਂ ਸਾਬਤ ਹੋ ਰਹੇ ਹਨ । ਖੇਡਣ ਦੇ ਦਿਨਾਂ ਵਿੱਚ ਬੱਚਿਆਂ ਦੇ ਹੱਥਾਂ ’ਚ ਮੋਬਾਇਲ ਲੱਗ ਗਿਆ ਹੈ, ਜਿਸ ਦੇ ਅਸਰ ਨਾਲ ਬੱਚਿਆਂ ਦੀਆਂ ਹੋਰ ਗਤੀਵਿਧੀਆਂ ’ਤੇ ਬ੍ਰੇਕ ਲੱਗ ਗਈ ਹੈ ਇੱਕ ਦਿਨ ਅਜਿਹਾ ਵੀ ਆਵੇਗਾ, ਜਦੋਂ ਮੋਬਾਇਲ ਦਾ ਨਸ਼ਾ ਛੁਡਾਉਣ ਲਈ ਸਰਕਾਰ ਨੂੰ ਮੋਬਾਇਲ ਨਸ਼ਾ ਛੁਡਾਊ ਕੇਂਦਰ ਖੋਲ੍ਹਣੇ ਪੈਣਗੇ, ਪਰ ਸਮਾਂ ਰਹਿੰਦਿਆਂ ਜੇਕਰ ਮਾਤਾ-ਪਿਤਾ ਵੱਲੋਂ ਆਪਣੇ ਬੱਚਿਆਂ ਤੋਂ ਮੋਬਾਇਲ ਦੂਰ ਨਹੀਂ ਕੀਤਾ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
ਬਬੀਤਾ ਬੱਬੀ, ਗੰਢੂਆਂ
ਮੋ. 94639-35000
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੋਬਾਇਲ ਦੀ ਅਤੀ ਖਾ ਗਈ ਬਚਪਨ ਤੇ ਜਵਾਨੀ
ਮੋਬਾਇਲ ਦੀ ਅਤੀ ਖਾ ਗਈ ਬਚਪਨ ਤੇ ਜਵਾਨੀ
ਜੇਕਰ ਕੁਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲੱਗਦਾ ਹੈ ਕਿ ਕਿੱਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇਂ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ-ਡੰਡਾ, ਬੰਟੇ, ਲੁਕਣਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-ਛੋਟੀਆਂ ਖੇਡਾਂ ਖੇਡਦੇ-ਖੇਡਦੇ ਕਦ ਵੱਡੇ ਹੋ ਜਾਂਦੇ ਪਤਾ ਹੀ ਨਾ ਲੱਗਦਾ। ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੌਲੀ-ਹੌਲੀ ਕੰਮਾਂ ਵਿੱਚ ਲਾ ਲੈਂਦੇ ਪਰ ਉਸ ਸਮੇਂ ਜੋ ਬਚਪਨ ਅਤੇ ਜਵਾਨੀ ਦਾ ਅਨੰਦ ਸੀ ਉਹ ਵੱਖਰਾ ਹੀ ਹੁੰਦਾ ਸੀ ਇੱਕ-ਦੂਸਰੇ ਪ੍ਰਤੀ ਆਦਰ-ਸਤਿਕਾਰ ਹੁੰਦਾ ਸੀ। ਪਰ ਇਸ ਦੇ ਮੁਕਾਬਲੇ ਅੱਜ ਦੇ ਬਚਪਨ ਅਤੇ ਜਵਾਨੀ ਦੀ ਗੱਲ ਕਰੀਏ ਤਾਂ ਬਹੁਤ ਵੱਖਰਾ ਹੀ ਅਨੁਭਵ ਹੁੰਦਾ ਹੈ। ਅੱਜ ਦੇ ਬੱਚਿਆਂ ਨੇ ਤਾਂ ਬਚਪਨ ਦੀਆਂ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ-ਡੰਡਾ, ਬੰਟੇ ਆਦਿ ਸ਼ਾਇਦ ਦੇਖੀਆਂ ਹੀ ਨਾ ਹੋਣ ।
ਪਰ ਹੁਣ ਇਨ੍ਹਾਂ ਖੇਡਾਂ ਦੀ ਜਗ੍ਹਾ ਇਲੈਕਟ੍ਰੌਨਿਕ ਗੇਮਾਂ ਅਤੇ ਮੋਬਾਇਲਾਂ ਨੇ ਲੈ ਲਈ ਹੈ। ਇਸ ਦੇ ਨਾਲ-ਨਾਲ ਮਾਪੇ ਵੀ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਧੁਨਿਕ ਯੁੱਗ ਕਹਿ ਕੇ ਖੇਡਣ ਲਈ ਇਲੈਕਟ੍ਰੌਨਿਕ ਗੇਮਾਂ ਅਤੇ ਮੋਬਾਇਲ ਲੈ ਕੇ ਦੇਣ ਵਿੱਚ ਮਾਣ ਮਹਿਸੂਸ ਕਰਦੇ ਹੋਏ ਇੱਕ-ਦੂਸਰੇ ਨੂੰ ਦੱਸਦੇ ਹਨ ਕਿ ਸਾਡਾ ਛੋਟਾ ਜਿਹਾ ਬੱਚਾ ਹੀ ਸਮਾਰਟ ਫੋਨ ਮਿੰਟੋਂ-ਮਿੰਟੀ ਚਲਾ ਲੈਂਦਾ ਹੈ । ਇਸ ਤਰ੍ਹਾਂ ਦੇ ਬਚਪਨ ਵਿੱਚ ਪਲਿਆ ਹੋਇਆ ਬੱਚਾ ਹਮੇਸ਼ਾ ਹੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਗ੍ਰਹਿਣ ਨਹੀਂ ਕਰ ਸਕੇਗਾ ਅਤੇ ਉਹ ਆਧੁਨਿਕ ਯੁੱਗ ਦੇ ਸਮੇਂ ਅਨੁਸਾਰ ਹੀ ਚੀਜਾਂ ਦੀ ਮੰਗ ਰੱਖੇਗਾ।
ਇਸੇ ਤਰ੍ਹਾਂ ਨਵੀਂ ਜਨਰੇਸ਼ਨ ਦੇ ਬੱਚੇ ਜਦੋਂ ਬਚਪਨ ਤੋਂ ਬਾਅਦ ਜਵਾਨੀ ਦੀ ਦਹਿਲੀਜ ’ਤੇ ਪੈਰ ਰੱਖਦੇ ਹਨ ਤਾਂ ਮਹਿੰਗੇ-ਮਹਿੰਗੇ ਸਮਾਰਟ ਫੋਨਾਂ ਦੀ ਮੰਗ ਕਰਦੇ ਆਮ ਦੇਖੇ ਜਾ ਸਕਦੇ ਹਨ ਪਰ ਸਧਾਰਨ ਘਰਾਂ ਦੇ ਮਾਤਾ-ਪਿਤਾ ਬੱਚੇ ਦੀ ਅਜਿਹੀ ਮੰਗ ਨੂੂੰ ਪੂਰਾ ਕਰਨ ਦੇ ਸਮਰੱਥ ਨਾ ਹੋਣ ਦੇ ਬਾਵਜੂਦ ਕਰਜਾ ਚੁੱਕ ਕੇ ਬੱਚੇ ਦੀ ਜਿੱਦ ’ਤੇ ਫੁੱਲ ਚੜ੍ਹਾਉਣ ਨੂੰ ਵੀ ਵਡਿਆਈ ਸਮਝਦੇ ਹਨ।
ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਫਿਰ ਸਮਾਰਟ ਬੱਚੇ ਆਪਣੇ ਸਮਾਰਟ ਫੋਨਾਂ ’ਤੇ ਸੋਸ਼ਲ ਨੈਟਵਰਕ ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਜਾਂ ਪਬਜੀ ਗੇਮ ਆਦਿ ਵਿੱਚ ਇੰਨੇ ਲੀਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਸਮੇਂ ਸਿਰ ਖਾਣਾ-ਪੀਣਾ, ਰਿਸ਼ਤੇ-ਨਾਤੇ ਅਤੇ ਪਰਿਵਾਰ ਦੇ ਮੈਂਬਰ ਆਦਿ ਤੱਕ ਭੁੱਲ ਜਾਂਦੇ ਹਨ । ਕਈ ਵਾਰ ਤਾਂ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਕਿ ਹੈੱਡਫੋਨ ਜਿਆਦਾ ਸਮਾਂ ਲੱਗੇ ਰਹਿਣ ਨਾਲ ਕੰਨਾਂ ਦੇ ਪਰਦੇ ਖਰਾਬ ਹੋ ਜਾਂਦੇ ਹਨ। ਇਸ ਤਰ੍ਹਾਂ ਫੋਨਾਂ ਵਿੱਚ ਰੁੱਝੇ ਹੋਏ ਬੱਚੇ ਪੜ੍ਹਾਈ ਨੂੰ ਅੱਧ-ਵਿਚਕਾਰ ਹੀ ਛੱਡਦੇ ਹੋਏ ਸਕੂਲਾਂ ਜਾਂ ਕਾਲਜਾਂ ਵਿਚੋਂ ਹਟਣ ਨੂੰ ਹੀ ਤਰਜੀਹ ਦਿੰਦੇ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਦਾ ਭਵਿੱਖ ਬਹੁਤ ਧੁੰਦਲਾ ਹੁੰਦਾ ਹੈ ।
ਜੇਕਰ ਆਪਾਂ ਪਿਛਲੇ ਦਹਾਕੇ ਬਿਨਾਂ ਮੋਬਾਇਲ ਵਾਲੇ ਯੁੱਗ ਅਤੇ ਅੱਜ ਦੇ ਆਧੁਨਿਕ ਯੁੱਗ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਮੋਬਾਇਲ ਜਿੱਥੇ ਸਾਡੇ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ, ਉੱਥੇ ਸਾਨੂੰ ਸਾਡੇ ਪੰਜਾਬੀ ਸਭਿੱਆਚਾਰ ਨਾਲੋਂ ਤੋੜ ਕੇ ਸਾਡੇ ਬੱਚਿਆਂ ਦੇ ਬਚਪਨ ਅਤੇ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ ਜਿਵੇਂ ਬੱਚਿਆਂ ਦੀ ਯਾਦਸ਼ਕਤੀ ਨੂੰ ਕਮਜ਼ੋਰ ਕਰਨਾ, ਅੱਖਾਂ ਦੀ ਰੌਸ਼ਨੀ ਦਾ ਘਟਣਾ, ਅਮੁੱਲੇ ਸਮੇਂ ਅਤੇ ਪੈਸੇ ਦੀ ਬਰਬਾਦੀ ਆਦਿ।
ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਯੁੱਗ ਦੇ ਨਾਲ-ਨਾਲ ਆਪਣੇ ਪੁਰਾਤਨ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਵਾਉਂਦੇ ਹੋਏ ਸੱਭਿਆਚਾਰਕ ਖੇਡਾਂ ਮੁਤਾਬਕ ਖੇਡਣ ਲਈ ਵੀ ਪ੍ਰੇਰਿਤ ਕਰੋ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਵੀ ਅਸੀਂ ਆਪਣੀਆਂ ਸੱਭਿਆਚਰਕ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ-ਡੰਡਾ, ਬੰਟੇ, ਲੁਕਣਮੀਚੀ ਆਦਿ ਨੂੰ ਜਿਉਂਦਾ ਰੱਖਣ ਦੇ ਨਾਲ-ਨਾਲ ਇਲੈਕਟ੍ਰੌਨਿਕ ਗੇਮਾਂ ਅਤੇ ਮੋਬਾਇਲਾਂ ਨਾਲ ਬੱਚਿਆਂ ਦੇ ਬਚਪਨ ਉੱਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚਾ ਸਕੀਏ।
ਭਲਾਈਆਣਾ, ਸ੍ਰੀ ਮੁਕਤਸਰ ਸਾਹਿਬ
ਮੋ. 98145-00156
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿਲ ਨੂੰ ਟੁੰਬਦੀਆਂ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਦਿਲ ਨੂੰ ਟੁੰਬਦੀਆਂ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਬਚਪਨ ਦੀਆਂ ਯਾਦਾਂ ਹਰ ਇਨਸਾਨ ਦਾ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ। ਕੋਈ ਭਾਵੇਂ ਕਿੰਨਾ ਗ਼ਰੀਬ ਹੋਵੇ ਜਾਂ ਕਿੰਨਾ ਵੀ ਅਮੀਰ ਹੋਵੇ, ਆਪਣੇ ਬਚਪਨ ਦੇ ਦੌਰ ਨੂੰ ਚਾਹ ਕੇ ਵੀ ਭੁਲਾ ਨਹੀਂ ਸਕਦਾ। ਬਚਪਨ ਹਰ ਇੱਕ ਦਾ ਹੀ ਪਿਆਰਾ ਹੁੰਦਾ ਹੈ। ਹਰ ਕੋਈ ਇਹੋ ਚਾਹੁੰਦਾ ਹੈ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ ਪਰ ਬਚਪਨ ਨੂੰ ਤਾਂ ਮੋੜ ਕੇ ਲਿਆਂਦਾ ਨਹੀਂ ਜਾ ਸਕਦਾ ਪਰ ਬਚਪਨ ਦੀਆਂ ਯਾਦਾਂ ਨੂੰ ਜ਼ਰੂਰ ਤਾਜ਼ਾ ਕੀਤਾ ਜਾ ਸਕਦਾ ਹੈ। ਬਚਪਨ ਵਿੱਚ ਬੀਤੀ ਹਰ ਘਟਨਾ ਜੇਕਰ ਪਲ ਭਰ ਲਈ ਵੀ ਅੱਖਾਂ ਸਾਹਮਣੇ ਆ ਜਾਵੇ ਤਾਂ ਤੁਰੰਤ ਉਹ ਸਾਰੀ ਘਟਨਾ ਤੇ ਉਸ ਨਾਲ ਜੁੜੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਹਨ। ਹੁਣ ਉਹ ਬਚਪਨ ਕਿੱਥੇ ਰਹੇ ਹਨ ਜੋ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਮਾਣੇ ਹਨ। ਬੱਸ ਜੇ ਕੁਝ ਹੈ ਤਾਂ ਯਾਦਾਂ ਹੀ ਹਨ। ਪਰ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ।
ਸਾਰਿਆਂ ਨੇ ਹੀ ਬਚਪਨ ਵਿੱਚ ਉਹ ਖੇਡਾਂ ਖੇਡੀਆਂ ਹੋਣਗੀਆਂ ਜੋ ਅੱਜ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ ਜਿਵੇਂ ਨਿੰਮ ਦੀਆਂ ਨਮੋਲੀਆਂ ਦਾ ਮੰਜਾ ਬਣਾਉਣਾ, ਨਿੰਮ ਦੇ ਸੁੱਕੇ ਡੱਕਿਆਂ ਦਾ ਝਾੜੂ ਬਣਾਉਣਾ, ਖਾਲੀ ਲਿਫ਼ਾਫ਼ੇ ’ਤੇ ਰੱਸੀ ਬੰਨ੍ਹ ਕੇ ਆਪ ਅੱਗੇ ਭੱਜਣਾ ਤੇ ਲਿਫ਼ਾਫ਼ਾ ਪਿੱਛੇ ਹੁੰਦਾ ਸੀ ਜਿਸਨੂੰ ਅਸੀਂ ਪਤੰਗ ਕਹਿੰਦੇ ਸੀ। ਕਿਸਨੂੰ ਨਹੀਂ ਯਾਦ ਹੋਵੇਗਾ ਕਿ ਉਸਨੇ ਆਪਣੇ ਬਚਪਨ ਵਿੱਚ ਮਿੱਟੀ ਦੇ ਖਿਡੌਣੇ ਤੇ ਘਰ ਨਹੀਂ ਬਣਾਏ ਹੋਣਗੇ। ਮਿੱਟੀ ਨੂੰ ਗਿੱਲੀ ਕਰਕੇ ਭਿਉਂਣਾ ਤੇ ਫਿਰ ਥਾਂ ਦੀ ਚੋਣ ਤੇ ਕੋਲ ਨਿੱਕਾ-ਮੋਟਾ ਲੋੜੀਂਦਾ ਸਾਜੋ-ਸਾਮਾਨ ਰੱਖ ਲੈਂਦੇ ਸੀ।
ਕਈ ਵਾਰੀ ਦਾਦੀ ਜਾਂ ਮਾਂ ਦੇ ਕੋਲ ਬੈਠ ਕੇ ਚਰਖਾ ਗੇੜਨ ਲੱਗ ਜਾਣਾ ਤੇ ਜ਼ੋਰ-ਜ਼ੋਰ ਦੀ ਖਾਲੀ ਘੁਮਾਈ ਜਾਣਾ ਮਾਂ ਦੇ ਚਰਖਾ ਕੱਤਣ ਦੇ ਕੰਮ ਵਿਚ ਰੁਕਾਵਟ ਜ਼ਰੂਰ ਪੈਂਦੀ ਹੁੰਦੀ ਸੀ। ਕਿੱਡਾ ਵੱਡਾ ਮਾਂ ਦਾ ਜੇਰਾ ਸੀ।
ਮਾਂ ਕਦੇ-ਕਦੇ ਸਾਗ ਜਾਂ ਸਬਜ਼ੀ ਵਿਚ ਕੜਛੀ ਫੇਰਨ ਲਈ ਉੱਠ ਕੇ ਜਾਂਦੀ ਤਾਂ ਮੈਂ ਝੱਟ ਦੇਣੀ ਉਸ ਦੀ ਪੀਹੜੀ ’ਤੇ ਬੈਠ ਕੇ ਚਰਖਾ ਜ਼ੋਰ-ਜ਼ੋਰ ਦੀ ਘੁਮਾਉਣ ਲੱਗ ਜਾਣਾ ਤੇ ਚਰਖੇ ਦੀ ਮਾਲ੍ਹ ਟੁੱਟ ਜਾਂਦੀ ਸੀ। ਜਦੋਂ ਮਾਂ ਮੁੜ ਕੇ ਆਉਂਦੀ ਤਾਂ ਉਸ ਦੇ ਚਿਹਰੇ ਦਾ ਗੁੱਸਾ ਦੇਖ ਮੈਂ ਭੱਜ ਜਾਣਾ। ਜਦੋਂ ਦਾਦੀ ਗਲੋਟੇ ਬਣਾਉਂਦੇ ਸੀ ਤਾਂ ਮੈਂ ਚੁੱਕ ਕੇ ਵੋਹਟੀ ਵਿੱਚ ਪਾਈ ਜਾਣੇ
ਜਦੋਂ ਹੋਲੀ ਦਾ ਤਿਉਹਾਰ ਆਉਂਦਾ ਸੀ ਤਾਂ ਕਈ-ਕਈ ਦਿਨ ਪਹਿਲਾ ਇੱਟਾਂ ਨੂੰ ਕੁੱਟ-ਕੁੱਟ ਕੇ ਬਰੀਕ ਕਰ ਲੈਂਦੇ ਫਿਰ ਉਸਨੂੰ ਛਾਣ ਕੇ ਵੱਡੇ ਭਾਂਡੇ ਵਿੱਚ ਘੋਲ ਲੈਂਦੇ ਤੇ ਰੰਗ ਤਿਆਰ ਕਰਕੇ ਫਿਰ ਬੋਤਲਾਂ ਵਿੱਚ ਭਰ ਲੈਂਦੇ। ਜਿਸ ਦਿਨ ਹੋਲੀ ਆਉਂਦੀ ਇੱਕ-ਦੂਜੇ ਉੱਪਰ ਬੋਤਲਾਂ ਦੀ ਪਿਚਕਾਰੀ ਰਾਹੀਂ ਪਾਉਂਦੇ ਸੀ। ਉਸ ਸਮੇਂ ਇਹ ਪਿਚਕਾਰੀ ਕੋਈ ਬਜ਼ਾਰ ’ਚੋਂ ਖਰੀਦੀ ਹੋਈ ਵਸਤੂ ਨਹੀਂ ਹੁੰਦੀ ਸੀ ਸਗੋਂ ਬੋਤਲ ਦੇ ਢੱਕਣ ਵਿੱਚ ਮੋਰੀ ਕਰਕੇ ਬਣਾਈ ਹੁੰਦੀ ਸੀ।
ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਜਾਣਾ ਹੁੰਦਾ ਸੀ ਤਾਂ ਮੇਰੀ ਮਾਂ ਮੇਰੇ ਸਿਰ ’ਤੇ ਨਿੱਕੀਆਂ-ਨਿੱਕੀਆਂ ਜਿਹੀਆਂ ਦੋ ਜੂੜੀਆਂ ਕਰਨ ਤੋਂ ਪਿੱਛੋਂ ਮਾਂ ਬੋਰੀ ਵਾਲਾ ਬਸਤਾ ਮੇਰੇ ਮੋਢੇ ’ਚ ਪਾ ਦਿੰਦੀ ਤੇ ਹੱਥ ਵਿੱਚ ਫੱਟੀ ਫੜਾ ਦਿੰਦੀ ਸੀ ਮੈਨੂੰ ਅੱਜ ਵੀ ਉਹ ਵਕਤ ਯਾਦ ਆਉਂਦਾ ਹੈ ਕਿ ਕਿੰਨੇ ਚੰਗੇ ਸਨ ਉਹ ਦਿਨ, ਕੋਈ ਫਿਕਰ ਨਹੀਂ ਸੀ ਹੁੰਦਾ, ਕੋਈ ਜਿੰਮੇਵਾਰੀ ਨਹੀਂ ਹੁੰਦੀ ਸੀ ਤੇ ਕੋਈ ਘਰ ਦੇ ਬਿੱਲਾਂ ਦਾ ਬੋਝ ਵੀ ਨਹੀਂ ਸੀ। ਯਾਦ ਹੈ ਕਦੋਂ ਮੇਰੀ ਦਾਦੀ ਮਾਂ ਪਾਪਾ ਲਈ ਚਾਹ ਬਣਾ ਕੇ ਮੈਨੂੰ ਸਾਇਕਲੀ ’ਤੇ ਖੇਤ ਤੋਰ ਦਿੰਦੀ ਸੀ। ਮੈਨੂੰ ਯਾਦ ਹੈ ਮੇਰੀ ਦਾਦੀ ਮਾਂ ਜਦੋਂ ਸਵੇਰੇ ਚਾਰ ਵਜੇ ਦੁੱਧ ਰਿੜਕਨ ਲਈ ਉੱਠਦੀ ਤਾਂ ਉਨ੍ਹਾਂ ਤੋਂ ਕਈ ਵਾਰ ਮਧਾਣੀ ਨਾ ਚਲਦੀ ਤਾਂ ਉਹ ਮੈਨੂੰ ਉਠਾ ਲੈਂਦੇ ਤੇ ਮੈਂ ਮੱਖਣੀ ਖਾਣ ਦੀ ਮਾਰੀ ਦਾਦੀ ਕੋਲ ਹੀ ਬੈਠੇ ਰਹਿਣਾ। ਹਮੇਸ਼ਾ ਇਹੀ ਦਿਲ ਕਰਦਾ ਹੁੰਦਾ ਸੀ ਕਿ ਦਾਦੀ ਮਾਂ ਬੈਠੀ ਦੁੱਧ ਰਿੜਕੀ ਜਾਵੇ ਤੇ ਮੈਂ ਕੋਲ ਬੈਠੀ ਰੋਟੀ ’ਤੇ ਮੱਖਣ ਧਰ ਕੇ ਖਾਈ ਜਾਵਾਂ।
ਜਦੋਂ ਗਰਮੀਆਂ ਦੀਆਂ ਛੁੱਟੀਆਂ ’ਚ ਦਾਦੀ ਤੇ ਮਾਂ ਨੇ ਦਰੀਆਂ ਲਾਈਆਂ ਹੁੰਦੀਆਂ ਸਨ ਅਸੀਂ ਉੱਪਰ ਹੀ ਲਿਟੀ ਜਾਂਦੇ ਕਈ ਵਾਰ ਦਰੀ ਦਾ ਤਾਣਾ ਵੀ ਤੋੜ ਦਿੰਦੇ ਸੀ ਦਾਦੀ ਫਿਰ ਗੰਢ ਦਿੰਦੀ ਰਹਿੰਦੀ। ਮੈਂ ਸ਼ਰਾਰਤੀ ਬਹੁਤ ਸੀ, ਮਾਂ ਨੇ ਕਦੀ-ਕਦਾਈਂ ਗੁੱਸੇ ’ਚ ਆ ਕੇ ਮੇਰੇ ਚਪੇੜ ਵੀ ਮਾਰਨ ਦੀ ਕੋਸ਼ਿਸ਼ ਕਰਨੀ ਲੇਕਿਨ ਉਸ ਨੇ ਚਪੇੜ ਕਦੇ ਵੀ ਨਹੀਂ ਸੀ ਮਾਰੀ ਸਗੋਂ ਆਪਣੇ-ਆਪ ਵਿਚ ਸਾਰੇ ਦਾ ਸਾਰਾ ਗੁੱਸਾ ਸਮੇਟ ਜਾਂਦੀ। ਪਰ ਇੱਕ ਵਾਰ ਜਦੋਂ ਮੈਂ ਆਪਣੇ-ਆਪ ਨਹਾਉਣ ਦੀ ਜਿੱਦ ਕੀਤੀ ਸੀ ਤੇ ਮੈਂ ਅੱਗੇ-ਅੱਗੇ ਸੀ ਮਾਂ ਮੇਰੇ ਪਿੱਛੇ ਭੱਜ ਰਹੀ ਸੀ ਜਦੋਂ ਮਾਂ ਨੇ ਮੈਨੂੰ ਫੜ ਲਿਆ ਸੀ ਤਾਂ ਮੇਰੇ ਚਪੇੜਾਂ ਲਾਈਆਂ ਸੀ ਉਹ ਅੱਜ ਵੀ ਯਾਦ ਹਨ।
ਮਾਂ ਤਾਂ ਉਂਜ ਸਾਰਿਆਂ ਬੱਚਿਆਂ ਲਈ ਇੱਕੋ-ਜਿਹੀ ਹੀ ਹੁੰਦੀ ਹੈ ਪਰ ਮੇਰੀ ਮਾਂ ਦਾ ਦਿਲ ਬਹੁਤ ਨਰਮ ਸੀ। ਉਹਨਾਂ ਵੇਲਿਆਂ ਨੂੰ ਜਦੋਂ ਮੈਂ ਯਾਦ ਕਰਦੀ ਹਾਂ ਤਾਂ ਮੇਰੇ ਸਾਹਮਣੇ ਇੱਕ ਫਿਲਮ ਦੀ ਤਰ੍ਹਾਂ ਹਰ ਯਾਦ ਮੇਰੇ ਮੂਹਰਿਉਂ ਦੀ ਲੰਘ ਜਾਂਦੀ ਹੈ ਜਿਸ ਦਾ ਹਿਸਾਬ ਮੈਂ ਆਪਣੇ ਖਿਆਲਾਂ ਵਿਚ ਹੀ ਲਾ ਸਕਦੀ ਹਾਂ।
ਬਚਪਨ ਵਿੱਚ ਪੁਰਾਣੀਆਂ ਚੱਪਲਾਂ ਨੂੰ ਗੋਲ-ਗੋਲ ਕੱਟ ਕੇ ਟਾਇਰ ਬਣਾ ਲੈਂਦੇ ਸੀ ਫਿਰ ਝਿੰਜਣ ਦੀ ਸੋਟੀ ਨੂੰ ਰਬੜ ਦੀ ਸ਼ੀਸ਼ੀ ਵਿੱਚ ਪਾ ਲੈਂਦੇ। ਸ਼ੀਸ਼ੀ ਵਿੱਚ ਦੀ ਸਾਈਕਲ ਦਾ ਗਜ ਪਾ ਕੇ ਦੋਨਾ ਟਾਇਰਾਂ ਨੂੰ ਦੋਨੋਂ ਪਾਸੇ ਗਜ ਵਿੱਚ ਪਾ ਦਿੰਦੇ ਸੀ। ਇਸ ਤਰ੍ਹਾਂ ਗੱਡੀ ਬਣਾ ਲੈਂਦੇ ਸੀ। ਬਚਪਨ ਵਿੱਚ ਕਈ ਖੇਡਾਂ ਖੇਡਦੇ ਜਿਵੇਂ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਟੋਚਨ ਪਾ ਵੀ ਟੋਚਨ ਪਾ, ਲੁਕਣ ਮਿਚੀ, ਬਰਫ਼ ਪਾਣੀ, ਛੂਹਣ ਸਲੀਕੀ, ਬਾਂਦਰ ਕੀਲਾ, ਗੁੱਡੀਆਂ ਪਟੋਲੇ ਚੁੱਕ ਕੇ ਘਰ-ਘਰ ਬਣਾਉਣਾ, ਖੋ-ਖੋ, ਪੀਚੋ, ਡੰਡਾ ਡੁੱਕਣਾ, ਗੋਲ਼ੀਆਂ ਬਾਂਟੇ, ਤਾਸ਼, ਚੋਰ ਸਿਪਾਹੀ, ਗੁੱਲੀ ਡੰਡਾ ਆਦਿ ਖੇਡਾਂ ਖੇਡਦੇ ਸੀ।
ਕਈ ਵਾਰ ਛੁੱਟੀ ਵਾਲੇ ਦਿਨ ਦਾਦੀ ਮਾਂ ਨੇ ਚੌਲਾਂ ਦੀਆਂ ਪਿੰਨੀਆਂ ਦਾ ਆਟਾ ਬਣਾਉਣ ਲਈ ਚੌਲ ਚੱਕੀ ਕੋਲ ਰੱਖ ਲੈਣੇ ਤੇ ਦਾਦੀ ਮਾਂ ਨੇ ਜਿਉਂ ਹੀ ਚੱਕੀ ਚਲਾਉਣੀ ਤਿਉਂ ਹੀ ਮੈਂ ਮਸਤੀ ਵਿੱਚ ਆ ਜਾਣਾ। ਕਦੀ-ਕਦਾਈ ਦਾਦੀ ਮਾਂ ਮੈਨੂੰ ਵੀ ਮੱਦਦ ਕਰਨ ਲਈ ਕਹਿੰਦੀ। ਉਦੋਂ ਇਹ ਬਿਲਕੁਲ ਪਤਾ ਨਹੀਂ ਸੀ ਹੁੰਦਾ ਕਿ ਦਾਣੇ ਪੀਹਣ ਵਾਲੀ ਚੱਕੀ ’ਤੇ ਜ਼ੋਰ ਵੀ ਲੱਗਦਾ ਹੈ। ਜਦੋਂ ਮੈਂ ਮੱਦਦ ਕਰਵਾਉਂਦੀ ਮੈਂ ਚੱਕੀ ਜ਼ੋਰ ਨਾਲ ਘੁਮਾ ਦੇਂਦੀ ਤੇ ਫਿਰ ਹੌਲੀ ਕਰ ਦੇਂਦੀ। ਦਾਦੀ ਮਾਂ ਨੇ ਬਥੇਰੀ ਦੁਹਾਈ ਪਾਉਣੀ, ਚੱਕੀ ਹੌਲੀ ਚਲਾ ਪਰ ਮੈਨੂੰ ਇਤਨੀ ਸਮਝ ਨਹੀਂ ਸੀ ਕਿ ਮਾਂ ਕਿਉਂ ਕਹਿੰਦੀ ਹੈ ਤੇ ਮੈਂ ਏਸੇ ਤਰ੍ਹਾਂ ਹੀ ਘੁਮਾਈ ਜਾਣੀ ਏਸੇ ਚਾਅ ਵਿੱਚ ਕਿ ਜਿੰਨਾ ਜਲਦੀ ਆਟਾ ਬਣੇਗਾ ਪਿੰਨੀਆਂ ਵੀ ਉਨੀਆਂ ਜਲਦੀ ਹੀ ਬਣਨਗੀਆਂ।
ਉਸ ਸਮੇਂ ਦਿਮਾਗ ਸ਼ੈਤਾਨ ਵਾਲੇ ਸੀ ਦੂਰੋਂ ਹੀ ਹਿਸਾਬ ਲਾ ਲੈਂਦੇ ਸੀ ਤੇ ਭੋਲੀਆਂ-ਭਾਲੀਆਂ ਸ਼ਕਲਾਂ ਬਣਾ ਕੇ ਬੈਠ ਜਾਂਦੇ ਸੀ ਤਾਂ ਜੋ ਕੁੱਟ ਨਾ ਪਵੇ ਬਹੁਤ ਵਾਰੀ ਉਹ ਯਾਦਾਂ ਅਜੇ ਵੀ ਦਿਲ ਨੂੰ ਆ ਟੁੰਬਦੀਆਂ ਨੇ ਤੇ ਮੈਂ ਅਕਸਰ ਉਹਨਾਂ ਯਾਦਾਂ ਵਿਚ ਗੁਆਚ ਜਾਂਦੀ ਹਾਂ। ਕਾਸ਼! ਕਦੇ ਉਹ ਦਿਨ ਫਿਰ ਮੁੜ ਆਵਣ। ਬਚਪਨ ਦੇ ਉਹ ਪਲ ਬਾਹਲਾ ਹੀ ਸਕੂਨ ਦਿੰਦੇ ਹਨ ਤੇ ਬਚਪਨ ਦੀਆਂ ਯਾਦਾਂ ਵਾਲੇ ਸੁਨਹਿਰੀ ਪਲ ਮੇਰੇ ਲਈ ਹੋਰ ਵੀ ਸੁਨਹਿਰੀ ਬਣ ਗਏ ਹਨ।
ਝਲੂਰ, ਬਰਨਾਲਾ
ਜਨਰਲ ਸਕੱਤਰ, ਮਹਿਲਾ ਕਾਵਿ ਮੰਚ, ਪੰਜਾਬ।
ਗਗਨਦੀਪ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ
ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ। ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿੱਚ ਜੋ ਸੱਚੀ ਖ਼ੁਸ਼ੀ ਬੋਹੜਾਂ ਤੇ ਪਿੱਪਲਾਂ ਉੱਪਰ ਕੜਕਾਲੀ ਡੰਡਾ ਖੇਡ ਕੇ ਮਾਣ ਗਏ, ਅਜੋਕਾ ਬਚਪਨ ਵੀਡੀਓ ਗੇਮਾਂ ਤੇ ਕੰਪਿਊਟਰ ਨਾਲ ਮੱਥਾ ਮਾਰਦਾ, ਉਸ ਮਸਤੀ ਲਈ ਤਰਸ ਰਿਹਾ ਹੈ।  ਅਜੋਕੇ ਤਕਨੀਕੀ ਯੁੱਗ ਨੇ ਬਚਪਨ ਦੀ ਮਸਤੀ ਘੱਟ ਕਰ ਦਿੱਤੀ ਹੈ। ਬਚਪਨ ਪਹਿਲਾਂ ਦੇ ਮੁਕਾਬਲੇ ਛੋਟਾ ਰਹਿ ਗਿਆ ਹੈ। ਤਿੰਨ ਸਾਢੇ ਤਿੰਨ ਸਾਲ ਦੇ ਬੱਚੇ ‘ਤੇ ਕਿਤਾਬੀ ਗਿਆਨ ਦੇ ਗੱਡੇ ਲੱਦ ਅਸੀਂ ਬਚਪਨ ਦਾ ਕਤਲ ਕਰਨ ਦੇ ਭਾਗੀਦਾਰ ਬਣਦੇ ਹਾਂ।
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਬਚਪਨ ਉਸ ਜ਼ਰਖ਼ੇਜ਼ ਭੂਮੀ ਵਾਂਗ ਹੁੰਦਾ ਹੈ ਜਿਸ ਵਿੱਚ ਬਾਰਾਂਮਾਸੇ ਸਦਾਬਹਾਰ ਫੁੱਲ ਖਿੜਦੇ ਹਨ। ਬਚਪਨ ਵਿੱਚ ਹਰ ਸ਼ੈਅ ਖਿਡੌਣਾ ਜਾਪਦੀ ਹੈ। ਬਚਪਨ ਜਾਤ-ਪਾਤ, ਰੀਤੀ-ਰਿਵਾਜ਼ਾਂ ਦੇ ਪਿੰਜਰਿਆਂ ਤੋਂ ਅਜ਼ਾਦ ਹੁੰਦਾ ਹੈ। ਇਸ ਉਮਰ ਵਿੱਚ ਪੰਛੀਆਂ ਸੰਗ ਪਰਵਾਜ਼ ਭਰਨ ਦੀ ਰੀਝ ਅਤੇ ਪਰੀ ਲੋਕ ਦੇ ਸੋਨਮਈ ਸੁਫ਼ਨੇ ਬਾਲ ਮਨਾਂ ਵਿੱਚ ਉਮੜਦੇ ਹਨ। ਇਹ ਉਮਰ ਛਲ-ਕਪਟ ਤੋਂ ਨਿਰਲੇਪ ਹੁੰਦੀ ਹੈ।
ਬਚਪਨ ਇੱਕ ਅਜਿਹਾ ਖ਼ੁਸ਼ਨੁਮਾ ਪੜਾਅ ਹੁੰਦਾ ਹੈ ਕਿ ਤਮਾਮ ਉਮਰ ਮਨੁੱਖ ਮੁੜ ਬੱਚਾ ਬਣ ਜਾਣਾ ਲੋਚਦਾ ਹੈ। ਬਚਪਨ ਦੀ ਉਮਰ ਵੈਰ-ਵਿਰੋਧ ਤੇ ਈਰਖਾ ਤੋਂ ਮੁਕਤ ਮਸਤ-ਮੌਲੀ ਹੁੰਦੀ ਹੈ। ਜਿਸ ਤਰ੍ਹਾਂ ਖਾਲੀ ਕਮਰੇ ਵਿੱਚੋਂ ਗੂੰਜ ਆਉਂਦੀ ਹੈ, ਠੀਕ ਉਸੇ ਤਰ੍ਹਾਂ ਬਚਪਨ ਵਿੱਚੋਂ ਵੀ ਖ਼ੁਸ਼ੀ ਦੀ ਸੱਚੀ ਗੂੰਜ ਸੁਣਾਈ ਦਿੰਦੀ ਹੈ ਪਰ ਅਖੌਤੀ ਮਨੁੱਖ, ਜੀਵਨ ਰੂਪੀ ਕਮਰੇ ਵਿੱਚ ਕਬੀਲਦਾਰੀਆਂ ਦਾ ਅਜਿਹਾ ਸਾਮਾਨ ਢੋਂਹਦਾ ਹੈ ਕਿ ਇਹ ਗੂੰਜ ਮੁੜ ਸੁਣਾਈ ਨਹੀਂ ਦਿੰਦੀ।
ਬਚਪਨ ਦਾ ਜੋ ਮੌਜ-ਮਸਤੀ ਭਰਿਆ ਅਹਿਸਾਸ ਇੱਕ ਰਾਜੇ-ਮਹਾਰਾਜੇ ਦੇ ਬੱਚੇ ਨੂੰ ਹੁੰਦਾ ਹੈ, ਉਹੀ ਮਸਤੀ ਤੇ ਅਨੰਦ ਇੱਕ ਭਿਖਾਰੀ ਦਾ ਬੱਚਾ ਵੀ ਬਚਪਨ ਵਿੱਚੋਂ ਮਾਣਦਾ ਹੈ। ਬਚਪਨ ਵਿੱਚ ਮਾਣੀਆਂ ਮੌਜਾਂ ਸਾਰੀ ਉਮਰ ਯਾਦ ਰਹਿੰਦੀਆਂ ਹਨ। ਕੋਈ ਜ਼ਰੂਰੀ ਨਹੀਂ ਕਿ ਮਹਿੰਗੇ ਖਿਡੌਣੇ ਹੀ ਬੱਚਿਆਂ ਨੂੰ ਖ਼ੁਸ਼ੀ ਦੇਣ ਬਲਕਿ ਬੱਚੇ ਤੀਲੇ, ਡੱਕਿਆਂ, ਨਮੋਲੀਆਂ, ਕਾਗਜ਼ ਦੀਆਂ ਕਿਸ਼ਤੀਆਂ, ਗਿੱਲੀ ਮਿੱਟੀ ਵਰਗੀਆਂ ਅਤਿ ਸਾਧਾਰਨ ਵਸਤਾਂ ਵਿੱਚੋਂ ਵੀ ਸੱਚੀ ਸੰਤੁਸ਼ਟੀ ਲੱਭ ਲੈਂਦੇ ਹਨ। ਤਿਤਲੀਆਂ ਮਗਰ ਭੱਜ ਰਿਹਾ ਬਚਪਨ ਕੁਦਰਤ ਦੀ ਗੋਦ ਮਾਣਦਾ ਤੋਤਲੀ ਆਵਾਜ਼ ਵਿੱਚ ਉਸ ਕਾਦਰ ਦਾ ਗੁਣਗਾਣ ਕਰ ਰਿਹਾ ਪ੍ਰਤੀਤ ਹੁੰਦਾ ਹੈ। ਬੱਚਾ ਖੇਡਣਾ ਪਸੰਦ ਕਰਦਾ ਹੈ। ਬੱਚਾ ਖੇਡ-ਖੇਡ ਵਿੱਚ ਸੁੱਤੇ-ਸਿੱਧ ਬਹੁਤ ਕੁਝ ਸਿੱਖ ਰਿਹਾ ਹੁੰਦਾ ਹੈ।
ਅਜੋਕੇ ਤਕਨੀਕੀ ਯੁੱਗ ਨੇ ਬਚਪਨ ਦੀ ਮਸਤੀ ਘੱਟ ਕਰ ਦਿੱਤੀ ਹੈ। ਬਚਪਨ ਪਹਿਲਾਂ ਦੇ ਮੁਕਾਬਲੇ ਛੋਟਾ ਰਹਿ ਗਿਆ ਹੈ। ਤਿੰਨ ਸਾਢੇ ਤਿੰਨ ਸਾਲ ਦੇ ਬੱਚੇ ‘ਤੇ ਕਿਤਾਬੀ ਗਿਆਨ ਦੇ ਗੱਡੇ ਲੱਦ ਅਸੀਂ ਬਚਪਨ ਦਾ ਕਤਲ ਕਰਨ ਦੇ ਭਾਗੀਦਾਰ ਬਣਦੇ ਹਾਂ। ਪਿਛਲੀ ਉਮਰੇ ਜਿਹੜੇ ਆਪਣੀ ਔਲਾਦ ਪ੍ਰਤੀ ਸ਼ਿਕਾਇਤਾਂ ਕਰਦੇ ਹਨ, ਜ਼ਰੂਰ ਉਨ੍ਹਾਂ ਆਪਣੇ ਬੱਚਿਆਂ ਦੇ ਹਿੱਸੇ ਦੀਆਂ ਬਾਤਾਂ ਅਤੇ ਲੋਰੀਆਂ ਵਿੱਚ ਕੰਜੂਸੀ ਕੀਤੀ ਹੁੰਦੀ ਹੈ। ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ।
ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿੱਚ ਜੋ ਸੱਚੀ ਖ਼ੁਸ਼ੀ ਬੋਹੜਾਂ ਤੇ ਪਿੱਪਲਾਂ ਉੱਪਰ ਕੜਕਾਲੀ ਡੰਡਾ ਖੇਡ ਕੇ ਮਾਣ ਗਏ, ਅਜੋਕਾ ਬਚਪਨ ਵੀਡੀਓ ਗੇਮਾਂ ਤੇ ਕੰਪਿਊਟਰ ਨਾਲ ਮੱਥਾ ਮਾਰਦਾ, ਉਸ ਮਸਤੀ ਲਈ ਤਰਸ ਰਿਹਾ ਹੈ। ਪਹਿਲਾਂ ਪੂਰਾ ਪਿੰਡ ਖੇਡ ਦਾ ਮੈਦਾਨ ਹੁੰਦਾ ਸੀ ਅਤੇ ਸਾਰੇ ਪਿੰਡ ਦੇ ਬੱਚੇ ਇਕੱਠਿਆਂ ਖੇਡਦੇ ਸਨ ਪਰ ਅੱਜ-ਕੱਲ੍ਹ ਤਾਂ ਬੱਚੇ ਆਪਣੇ ਡੈਡੀ ਦੇ ਮੋਬਾਈਲ ‘ਤੇ ਗੇਮ ਖੇਡ ਕੇ ਹੀ ਡੰਗ ਟਪਾਉਂਦੇ ਹਨ। ਨਾ ਤਾਂ ਬੱਚਿਆਂ ਕੋਲ ਸਮਾਂ ਹੈ ਅਤੇ ਨਾ ਹੀ ਪਹਿਲਾਂ ਵਰਗੀ ਖੁੱਲ੍ਹਦਿਲੀ ਵਾਲਾ ਮਾਹੌਲ ਰਿਹਾ ਹੈ।
ਪਹਿਲਾਂ ਸਾਉਣ ਮਹੀਨੇ ਦੇ ਮੀਂਹ ਅਤੇ ਪੋਹ-ਮਾਘ ਦਾ ਕੱਕਰ, ਖੇਡਦੇ ਬੱਚਿਆਂ ਦੇ ਸਿਰਾਂ ਉੱਪਰ ਦੀ ਲੰਘਦਾ ਸੀ ਪਰ ਅੱਜ ਦਾ ਬਚਪਨ ਤਾਂ ਜ਼ਰਾ ਜਿੰਨੀ ਮੌਸਮੀ ਤਬਦੀਲੀ ਨਹੀਂ ਸਹਾਰਦਾ ਤੇ ਝੱਟ-ਪਟ ਛਿੱਕਾਂ ਮਾਰਦਾ ਸਰਦੀ-ਜ਼ੁਕਾਮ ਕਰਵਾ ਬਹਿੰਦਾ ਹੈ। ਐਂਟੀਬਾਇਟਿਕ ਦਵਾਈਆਂ ਦੇ ਮੱਕੜ ਜਾਲ ਵਿੱਚ ਫਸੇ ਮਾਪਿਆਂ ਨੇ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਅੰਦਰੂਨੀ ਕੁਦਰਤੀ ਸ਼ਕਤੀ ਘਟਾ ਦਿੱਤੀ ਹੈ, ਜਿਸ ਕਾਰਨ ਬਚਪਨ ਮੌਸਮ ਨਾਲ ਅਠਖੇਲੀਆਂ ਕਰਨ ਤੋਂ ਵਾਂਝਾ ਹੋ ਰਿਹਾ ਹੈ। ਨਾ ਹੀ ਹੁਣ ਘਰਾਂ ‘ਚੋਂ ਰੱਬਾ-ਰੱਬਾ ਮੀਂਹ ਵਰਸਾ ਦੇ ਗੀਤ ਸੁਣਾਈ ਦਿੰਦੇ ਹਨ ਅਤੇ ਨਾ ਹੀ ਸਕੂਲਾਂ ‘ਚੋਂ ਸੂਰਜਾ-ਸੂਰਜਾ ਫੱਟੀ ਸੁਕਾ ਦੀਆਂ ਮਸਤੀਆਂ ਕੰਨੀਂ ਪੈਂਦੀਆਂ ਹਨ। ਹੁਣ ਸਕੂਲਾਂ ਵਿੱਚ ਪਹਿਲਾਂ ਵਾਂਗ ਮੋਕਲੇ ਗਰਾਊਂਡ ਵੀ ਨਹੀਂ ਹਨ ਜਿੱਥੇ ਬਚਪਨ ਖੁੱਲ੍ਹਦਿਲੀ ਨਾਲ ਨੱਚ-ਕੁੱਦ ਤੇ ਦੌੜ ਸਕੇ। ਨਾਨਕੀਂ ਜਾਣ ਦਾ ਅਸਲ ਚਾਅ ਬਚਪਨ ਵਿੱਚ ਹੀ ਚੜ੍ਹਦਾ ਹੈ। ਹੁਣ ਤਾਂ ਗਰਮੀ ਦੀਆਂ ਛੁੱਟੀਆਂ ਦਾ ਚਾਅ ਘੱਟ ਹੁੰਦਾ ਹੈ ਤੇ ਸਕੂਲੋਂ ਮਿਲੇ ਛੁੱਟੀਆਂ ਦੇ ਕੰਮ ਦਾ ਫ਼ਿਕਰ ਵੱਧ। ਬਚਪਨ ਵਿੱਚ ਕੀਤੀਆਂ ਸ਼ਰਾਰਤਾਂ ਅਤੇ ਮਾਲੀ ਤੋਂ ਚੋਰੀਓਂ ਖਾਧੇ ਬੇਰ, ਜਾਮਣਾਂ ਅਤੇ ਖਰਬੂਜੇ ਮੁੜ ਲੱਭਿਆਂ ਨਹੀਂ ਲੱਭਦੇ।
ਆਓ, ਬਚਪਨ ਦੀਆਂ ਮੌਜਾਂ ਨੂੰ ਮੌਜਾਂ ਹੀ ਰਹਿਣ ਦੇਈਏ। ਤਮਾਮ ਉਮਰ ਦਾ ਇਹ ਸੱਚਾ ਅਨੰਦ ਬੱਚਿਆਂ ਨੂੰ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ। ਇਸ ਤੋਹਫ਼ੇ ਤੋਂ ਬੱਚਿਆਂ ਨੂੰ ਵਾਂਝੇ ਨਹੀਂ ਕੀਤਾ ਜਾਣਾ ਚਾਹੀਦਾ। ਬੱਚਿਆਂ ਦੇ ਮੀਂਹ ਦੇ ਪਾਣੀ ਤੇ ਚਿੱਕੜ ਵਿੱਚ ਲਿੱਬੜੇ ਪੈਰਾਂ ਨੂੰ ਦੇਖ ਚਿੰਤਤ ਹੋਣ ਦੀ ਬਜਾਇ ਸਾਨੂੰ ਇਸ ਗੱਲ ਦੀ ਚਿੰਤਾ ਵਧੇਰੇ ਹੋਣੀ ਚਾਹੀਦੀ ਹੈ ਕਿ ਸਾਡੇ ਸਭ ਦੇ ਅੰਦਰਲਾ ਬੱਚਾ ਕਿਉਂ ਗੁੰਮ ਹੋ ਰਿਹਾ ਹੈ? ਬਚਪਨ ਦੀ ਮੌਜ ਨਾ ਕਿਸੇ ਦੁਕਾਨ ਤੋਂ ਮਿਲਦੀ ਹੈ ਅਤੇ ਨਾ ਹੀ ਇਸ ਵਰਗੀ ਅਨੰਦਮਈ ਸ਼ੈਅ ਕੋਈ ਹੋਰ ਹੈ। ਬਚਪਨ ਦੀਆਂ ਸੁੰਦਰ ਤੇ ਅਨਮੋਲ ਯਾਦਾਂ ਸਾਡੀ ਰੂਹ ਨੂੰ ਖ਼ੁਸ਼ਨੁਮਾ ਅਹਿਸਾਸ ਨਾਲ ਲਬਾਲਬ ਭਰ ਦਿੰਦੀਆਂ ਹਨ। ਬਚਪਨ ਪ੍ਰਤੀ ਸਕਾਰਾਤਮਕ ਪਹੁੰਚ ਅਪਨਾਉਣ ਦੀ ਜ਼ਰੂਰਤ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਟੀਚਾ ਪ੍ਰਾਪਤ ਕਰਦੇ-ਕਰਦੇ ਅਸੀਂ ਇਹ ਭੁੱਲ ਗਏ ਕਿ ਬਚਪਨ ਕੈਦੀ ਹੋਣਾ ਨਹੀਂ ਲੋਚਦਾ। ਇਸ ਲਈ ਲੋੜ ਹੈ, ਬਚਪਨ ਨੂੰ ਕੁਦਰਤੀ ਖੁੱਲ੍ਹਾਪਣ ਪ੍ਰਦਾਨ ਕਰਨ ਦੀ।
ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ ਤਹਿ: ਗੁਰੂਹਰਸਹਾਏ, ਜਿਲ੍ਹਾ: ਫਿਰੋਜ਼ਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚਪਨ ਨੂੰ ਖਾਧੀ ਜਾ ਰਿਹੈ ਮੋਬਾਇਲ
ਰੇਣੂਕਾ
ਅੱਜ ਦੇ ਯੁੱਗ ਵਿੱਚ ਇੰਟਰਨੈੱਟ ਦੇ ਤੇਜੀ ਨਾਲ ਵਧਦੇ ਇਸਤੇਮਾਲ ‘ਚ ਬਚਪਨ ਗੁਆਚਦਾ ਜਾ ਰਿਹਾ ਹੈ। ਜਿਸ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ ਨਾ ਹੀ ਸਮਾਜ ਇਸ ਬਾਰੇ ਚਿੰਤਤ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਗੈਰ-ਮੁੱਦੇ ਸਾਡੇ ‘ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਹਿਮ ਸਮੱਸਿਆਵਾਂ ਤੋਂ ਅਸੀਂ ਮੂੰਹ ਮੋੜਦੇ ਜਾ ਰਹੇ ਹਾਂ। ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਸੀਂ ਬੱਚਿਆਂ ਦੇ ਬਚਪਨ ਨੂੰ ਬਰਬਾਦੀ ਦੇ ਨੇੜੇ ਪਹੁੰਚਾ ਦੇਵਾਂਗੇ। ਦੇਸ਼ ਤੇ ਸਮਾਜ ਦੇ ਨਾਲ ਇਹ ਇੱਕ ਵੱਡੀ ਬੇਇਨਸਾਫੀ ਹੋਵੇਗੀ ਜਿਸ ਦੀ ਸਾਨੂੰ ਖਬਰ ਵੀ ਨਹੀਂ।
ਖੇਡ ਕੁੱਦ ਵਾਲਾ ਬਚਪਨ:?ਜਦੋਂ ਤੋਂ ਇੰਟਰਨੈੱਟ ਸਾਡੀ ਜਿੰਦਗੀ ਵਿੱਚ ਆਇਆ ਹੈ ਉਦੋਂ ਤੋਂ ਹੀ ਬਜੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਾਰੇ ਇੱਕ ਖੁਆਬੀ ਦੁਨੀਆਂ ਵਿੱਚ ਗੁਆਚ ਗਏ ਹਨ । ਅੱਜ ਦੇ ਸਮੇਂ ਵਿੱਚ ਦੇਖਿਆ ਜਾਂਦਾ ਹੈ ਕਿ 4-5 ਸਾਲ ਦਾ ਬੱਚਾ ਵੀ ਅੱਖਾਂ ਖੋਲ੍ਹਣ ਸਾਰ ਮੋਬਾਇਲ ਆਪਣੇ ਹੱਥਾਂ ਵਿੱਚ ਲੈਂਦਾ ਹੈ । ਪਹਿਲਾਂ ਵੱਡੇ ਮੋਬਾਇਲਾਂ ਨੂੰ ਸਿਰਫ ਆਪਣੇ ਕੰਮ ਲਈ ਇਸਤੇਮਾਲ ਕਰਦੇ ਸਨ ਪਰ ਹੁਣ ਬੱਚੇ ਵੀ ਇੰਟਰਨੈੱਟ ਦੇ ਸ਼ੌਕੀਨ ਹੁੰਦੇ ਜਾ ਰਹੇ ਹਨ । ਬਜਾਰਾਂ ਨੇ ਉਹਨਾਂ ਲਈ ਇੰਟਰਨੈੱਟ ‘ਤੇ ਏਨਾ ਕੁਝ ਦੇ ਦਿੱਤਾ ਹੈ ਕਿ ਉਹ ਪੜ੍ਹਨ ਤੋਂ ਬਿਨਾ ਬਹੁਤ ਕੁਝ ਇੰਟਰਨੈੱਟ ‘ਤੇ ਕਰਦੇ ਰਹਿੰਦੇ ਹਨ ਤੇ ਦੇਖਦੇ ਰਹਿੰਦੇ ਹਨ । ਅੱਜ-ਕੱਲ੍ਹ ਦੇ ਬੱਚੇ ਇੰਟਰਨੈੱਟ ਦੇ ਪ੍ਰੇਮੀ ਬਣ ਗਏ ਹਨ। ਜਿੱਥੇ ਬੱਚਿਆਂ ਦਾ ਬਚਪਨ ਖੇਡਦਾ ਹੁੰਦਾ ਸੀ ਉੱਥੇ ਉਹ ਇਸ ਸਮੇਂ ਰਚਨਾਤਮਕ ਕੰਮਾਂ ਦੀ ਥਾਂ ਇੰਟਰਨੈੱਟ ਡਾਟੇ ਦੇ ਜੰਗਲ ਵਿੱਚ ਗੁੰਮ ਹੋ ਗਏ ਹਨ। ਪਿਛਲੇ ਕਈ ਸਾਲਾਂ ਵਿੱਚ ਸੂਚਨਾ ਤਕਨੀਕ ਨੇ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਇਸ ਨੇ ਮਨੁੱਖੀ ਜੀਵਨ ‘ਤੇ ਨਾ ਸਿਰਫ ਡੂੰਘਾ ਅਸਰ ਪਾਇਆ ਹੈ ਸਗੋਂ ਇੱਕ ਤਰ੍ਹਾਂ ਆਮ ਇਨਸਾਨ ਦੇ ਜੀਵਨ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ।
ਮਾਪੇ ਬੱਚਿਆਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਮੋਬਾਇਲ ਫੜ੍ਹਾ ਦਿੰਦੇ ਹਨ ਜਿਸ ਕਾਰਨ ਬੱਚੇ ਚਿੜਚਿੜੇ ਹੋ ਰਹੇ ਹਨ। ਉਹ ਕਿਸੇ ਦੀ ਵੀ ਕੋਈ ਗੱਲ ਸੁਣਨਾ ਪੰਸਦ ਨਹੀਂ ਕਰਦੇ । ਘਰ ਦੇ ਕੰਮਾਂ ਤੋਂ ਵੀ ਮੂੰਹ ਮੋੜਨ ਲੱਗ ਗਏ ਹਨ। ਪਰਿਵਾਰਕ ਫੰਕਸ਼ਨ ਜਾਂ ਸਮਾਜਿਕ ਕੰਮਾਂ ਵਿੱਚ ਤੇ ਪਰਿਵਾਰ ਨਾਲ ਕਿਤੇ ਵੀ ਜਾਣਾ ਉਹਨਾਂ ਨੂੰ ਪੰਸਦ ਨਹੀਂ। ਪਰਿਵਾਰਕ ਦਬਾਅ ਕਾਰਨ ਜੇਕਰ ਕਿਸੇ ਪਾਰਟੀ, ਸਮਾਗਮ ਆਦਿ ‘ਤੇ ਚਲੇ ਵੀ ਜਾਣ ਤਾਂ ਉੱਥੇ ਵੀ ਆਪਣੇ ਮੋਬਾਇਲ ਨਾਲ ਚਿੰਬੜੇ ਰਹਿੰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇੰਟਰਨੈੱਟ ਨੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੋਕ ਦਿੱਤਾ ਹੈ। ਪੜਤਾਲ ਕਰਨ ‘ਤੇ ਇਹ ਸਾਹਮਣੇ ਆਇਆ ਹੈ ਕਿ ਕੱਚੀ ਉਮਰ ਵਿੱਚ ਬੱਚੇ ਸਹੀ ਤੇ ਗਲਤ ਦਾ ਫਰਕ ਨਹੀਂ ਕਰ ਪਾਉਂਦੇ । ਉਹ ਗਲਤ ਸਾਈਟਾਂ ‘ਤੇ ਗਲਤ ਚੱਕਰ ਵਿੱਚ ਫਸ ਜਾਂਦੇ ਹਨ । ਪੜ੍ਹਨ–ਲਿਖਣ ਰਚਨਾਤਮਕ ਕੰਮਾਂ ਵਿੱਚ ਆਪਣਾ ਸਮਾਂ ਦੇਣ ਦੀ ਬਜਾਏ ਉਹ ਅਸ਼ਲੀਲਤਾ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਤੇ ਆਪਣਾ ਬੇਸ਼ਕੀਮਤੀ ਸਮਾਂ ਮੌਬਾਇਲ ਵਿੱਚ ਖਰਚ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੇ ਆਪਣਾ ਬਹੁਤਾ ਸਮਾਂ ਆਨਲਾਈਨ ਗੇਮਾਂ ਖੇਡਣ ਤੇ ਇੰਟਰਨੈੱਟ ‘ਤੇ ਕਈ ਸਾਈਟਾਂ ਖੋਲ੍ਹਣ ਵਿੱਚ ਵਿਅਸਤ ਰਹਿੰਦੇ ਹਨ। ਅਜਿਹੇ ਬੱਚੇ ਕਈ ਵਾਰ ਅਣਚਾਹੇ ਤੇ ਦੁਖਦਾਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ।
ਪਿਛਲੇ ਸਮੇਂ ਫਰਾਂਸ ਨੇ ਕਾਨੂੰਨ ਬਣਾ ਦਿੱਤਾ ਕਿ ਬੱਚੇ ਦੇ ਮੋਬਾਇਲ ਫੋਨ ਇਸਤੇਮਾਲ ‘ਤੇ ਮਨਾਹੀ ਹੈ । ਹਾਲਾਂਕਿ ਸਾਡੇ ਦੇਸ਼ ਵਿੱਚ ਸੀਬੀਐੱਸਈ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਤੇ ਬੱਚਿਆਂ ਦੇ ਮੋਬਾਇਲ ਫੌਨ ਦੇ ਇਸਤੇਮਾਲ ‘ਤੇ ਲਿਖਤ ਵਿੱਚ ਸਖ਼ਤ ਮਨਾਹੀ ਹੈ ਪਰ ਸਾਡੇ ਦੇਸ਼ ਵਿੱਚ ਇਨ੍ਹਾਂ ਨਿਯਮਾਂ ਤੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ । ਪ੍ਰਾਈਵੇਟ ਸਕੂਲਾਂ ਦਾ ਇਹ ਕਹਿਣਾ ਮਜ਼ਬੂਰੀ ਬਣ ਗਈ ਹੈ ਕਿ ਉਹ ਲੋੜ ਤੋਂ ਵੱਧ ਕੇ ਬੱਚਿਆਂ ਨੂੰ ਰੋਕ-ਟੋਕ ਨਹੀਂ ਸਕਦੇ ।
ਅੱਜ ਦੇ ਸਮੇਂ ਵਿੱਚ ਸਾਡੇ ਬੱਚੇ ਇੰਟਰਨੈੱਟ ਦੇ ਗੁਲਾਮ ਬਣਦੇ ਜਾ ਰਹੇ ਹਨ। ਗਲਤ ਸਾਈਟਾਂ ਕਾਰਨ ਬੱਚਿਆਂ ਦੇ ਵਿਗੜਨ ਦੀ ਦਰ ਦਿਨੋ-ਦਿਨ ਵਧਦੀ ਜਾ ਰਹੀ ਹੈ । ਇਸ ਬਾਰੇ ਜੇਕਰ ਕੋਈ ਕਾਨੂੰਨ ਬਣੇ ਤੇ ਸਖਤੀ ਨਾਲ ਪੇਸ਼ ਕੀਤਾ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣ ਦੀ ਆਸ ਪੈਦਾ ਹੋ ਸਕਦੀ ਹੈ। ਵੱਡੇ ਸ਼ਹਿਰਾਂ ਵਿੱਚ ਤਾਂ ਮੋਬਾਇਲ ਦੀ ਬਿਮਾਰੀ ਇਸ ਹੱਦ ਤੱਕ ਵਧ ਗਈ ਹੈ ਕਿ ਕਈ ਨੌਜਵਾਨਾਂ ਨੂੰ ਸਿਹਤ ਸੁਧਾਰ ਕੇਂਦਰ ਵਿੱਚ ਦਾਖਿਲ ਕਰਵਾਉਣ ਦੀ ਨੌਬਤ ਆ ਗਈ ਹੈ । ਬੱਚੇ ਹੋਣ ਜਾਂ ਨੌਜਵਾਨ ਇੱਕ ਮਿੰਟ ਵੀ ਸਮਾਰਟਫੋਨ ਪਾਸੇ ਰੱਖਣਾ ਪਸੰਦ ਨਹੀਂ ਕਰਦੇ। ਹੱਥ ਵਿੱਚ ਸਮਾਰਟਫੋਨ ਫੜਨ ਦਾ ਨਸ਼ਾ ਛਾਇਆ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਮੋਬਾਇਲ ਕੰਪਨੀਆਂ ਨੇ ਇੰਟਰਨੈੱਟ ਡਾਟੇ ਦੇ ਖੇਤਰ ਵਿੱਚ ਜਿਸ ਤਰ੍ਹਾਂ ਦੀ ਜੰਗ ਛੇੜੀ ਹੈ ਉਸ ਨੇ ਇਸ ਸਮੱਸਿਆ ਨੂੰ ਹੋਰ ਵੀ ਵੱਡਾ ਕਰ ਦਿੱਤਾ ਹੈ। ਲਗਭਰ ਸਾਰੀਆਂ ਕੰਪਨੀਆਂ ਇੱਕ-ਦੂਜੇ ਵੱਲ ਵੇਖ ਕੇ ਬਹੁਤ ਘੱਟ ਖ਼ਰਚੇ ਵਿੱਚ ਅਨਲਿਮਟਿਡ ਡਾਟਾ ਪੇਸ਼ ਕਰ ਰਹੀਆਂ ਹਨ, ਜਿਸ ਦਾ ਬੱਚੇ-ਨੌਜਵਾਨ ਪੂਰਾ ਲੁਤਫ ਉਠਾ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਮੋਬਾਇਲ ਦਾ ਇਸਤੇਮਾਲ ਉਹ ਆਪਣੇ ਲਈ ਰਚਨਾਤਮਕ ਕੰਮਾਂ ਵਿੱਚ ਨਾ ਦੇ ਬਰਾਬਰ ਕਰ ਰਹੇ ਹਨ । ਅੱਜ-ਕੱਲ੍ਹ ਦਾ ਇਨਸਾਨ ਸਾਰਾ ਦਿਨ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਤੇ ਨਵੇਂ ਚੱਲੇ ਟਿਕਟੌਕ ਆਦਿ ਸਭ ਤੋਂ ਗੰਭੀਰ ਸਾਈਟਾਂ ‘ਤੇ ਸਰਚ ਕਰਨ ਲੱਗ ਗਿਆ ਹੈ। ਅੱਜ ਦੇ ਸਮੇਂ ਵਿਚ ਖੇਡ ਮੈਦਾਨ ਵੀ ਸੁੰਨੇ ਹੋ ਕੇ ਨਸ਼ੇੜੀਆਂ ਲਈ ਸੁਰੱਖਿਅਤ ਥਾਵਾਂ ਸਾਬਤ ਹੋ ਰਹੇ ਹਨ । ਖੇਡਣ ਦੇ ਦਿਨਾਂ ਵਿੱਚ ਬੱਚਿਆਂ ਦੇ ਹੱਥਾਂ ‘ਚ ਮੋਬਾਇਲ ਲੱਗ ਗਿਆ ਹੈ, ਜਿਸ ਦੇ ਅਸਰ ਨਾਲ ਬੱਚਿਆਂ ਦੀਆਂ ਹੋਰ ਗਤੀਵਿਧੀਆਂ ‘ਤੇ ਬ੍ਰੇਕ ਲੱਗ ਗਈ ਹੈ।
ਅਹਿਮਦਗੜ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਵਿੰਦਰ ਵਿਰਕ
ਹੁਣ ਬੱਸ ਚੇਤੇ ਕਰ ਲਈਦੈ…. ਕਦੇ ਉਹ ਵੀ ਵੇਲੇ ਹੁੰਦੇ ਸਨ ਜਦੋਂ….
ਕੋਠੇ ‘ਤੇ ਲੱਗੇ ਅਂੈਟੀਨੇ ਨੂੰ ਘੁਮਾ-ਘੁਮਾ ਕੇ ਜਲੰਧਰ ਤੋਂ ਇਲਾਵਾ ਦਿੱਲੀ ਦੂਰਦਰਸ਼ਨ ਵੇਖਣ ਦੀ ਕੋਸ਼ਿਸ਼ ਕਰਦੇ, ਕਦੇ-ਕਦੇ ਪਾਕਿਸਤਾਨ ਦਾ ਪੰਜਾਬੀ ਚੈਨਲ ਵੀ ਖਿੱਚ ਲੈਂਦਾ ਸੀ ਟੀ.ਵੀ…. ਬੜੇ ਖੁਸ਼ ਹੁੰਦੇ…. ਆਂਢ-ਗੁਆਂਢ ‘ਚ ਦੱਸਦੇ, ਦੂਜੇ ਦਿਨ ਸਕੂਲ ਜਾ ਕੇ ਵੀ ਆੜੀਆਂ ਨੂੰ ਦੱਸਣਾ, ਪਾਡੀ ਮਾਰਨੀ
ਛੱਪੜਾਂ ਦੇ ਪਾਣੀ ਸਾਫ਼ ਹੁੰਦੇ…. ਨਹਾਉਣ ਦੇ ਬਹਾਨੇ ਮੱਝਾਂ ਛੱਡ ਲੈਣੀਆਂ…. ਮੱਝਾਂ ਦੀਆਂ ਪੂਛਾਂ ਫੜ੍ਹ ਕੇ ਖੂਬ ਤਾਰੀਆਂ ਲਾਉਣੀਆਂ…. ਸਾਰੇ ਛੱਪੜ ‘ਚ ਮੱਝ ਨੂੰ ਘੁੰਮਾਈ ਫਿਰਨਾ…. ਸਾਡੇ ਸਵੀਮਿੰਗ ਪੂਲ ਸਨ ਛੱਪੜ…. ਕਿਨਾਰੇ ‘ਤੇ ਚੀਕਣੀ ਮਿੱਟੀ ਹੁੰਦੀ…. ਪਾਣੀ ਪਾ-ਪਾ ਤਿਲ੍ਹਕਣ ਬਣਾ ਲੈਣੀ ਤੇ ਉਚਾਈ ਤੋਂ ਛੱਪੜ ‘ਚ ਰੁੜਦੇ ਜਾਣਾ
ਛੁੱਟੀਆਂ ‘ਚ ਟਿੱਬਿਆਂ ‘ਤੇ ਉਗਾਏ ਛੋਲਿਆਂ ਦੀ ਰਾਖੀ ਕਰਦੇ…. ਕਾਲੇ ਤਿੱਤਰਾਂ ਨੂੰ ‘ਭਗਵਾਨ ਤੇਰੀ ਕੁਦਰਤ, ਭਗਵਾਨ ਤੇਰੀ ਕੁਦਰਤ’ ਬੋਲਦਿਆਂ ਸੁਣਦੇ…. ਉਦੋਂ ਅੱਜ ਜਿੰਨੀ ਗਰਮੀ ਨਹੀਂ ਸੀ ਪੈਂਦੀ…. ਛੋਲੇ ਪੱਕ ਜਾਣੇ ਤਾਂ ਅੱਗ ਵਿੱਚ ਭੁੰਨ੍ਹ ਕੇ ਹੋਲ਼ਾਂ ਖਾਣੀਆਂ…. ਨਰਮਾ ਚੁਗਦੇ ਜਾਂ ਕਣਕ ਵੱਢਦੇ ਖੇਤ ਵਿੱਚ ਹੀ ਬਾਟੀ ਨਾਲ ਚੁੱਲ੍ਹਾ ਪੁੱਟ ਲੈਂਦੇ…. ਚਾਹ ਬਣਾਉਂਦੇ, ਵਿੱਚ ਕਿੱਕਰ ਦਾ ਸੱਕ ਪਾ ਲੈਣਾ…. ਲੌਂਗ-ਲਾਚੀਆਂ ਦਾ ਸੁਆਦ ਆਉਣਾ ਚਾਹ ਵਿੱਚੋਂ…. ਕੋਲ਼ਿਆਂ ‘ਤੇ ਗਰਮ ਕਰਕੇ ਖਾਧੀ ਰੋਟੀ ਦਾ ਸਵਾਦ ਅੱਜ ਵੀ ਯਾਦ ਆਉਂਦੈ…..
ਸਾਉਣ ਦੇ ਮਹੀਨੇ ਉਦੋਂ ਮੀਂਹ ਵੀ ਬੜੇ ਪੈਂਦੇ…. ਮੀਂਹ ਦੇ ਪਾਣੀ ‘ਚ ਨਹਾਉਣ ਦਾ ਬੜਾ ਚਾਅ ਹੁੰਦਾ…. ਕਈ ਵਾਰੀ ਤਿਲ੍ਹਕ ਕੇ ਡਿੱਗ ਪੈਣਾ…. ਘਰਦਿਆਂ ਤੋਂ ਕੁੱਟ ਖਾਣੀ… ਪਰ ਫੇਰ ਵੀ ਅਗਲੇ ਮੀਂਹ ਦਾ ਇੰਤਜ਼ਾਰ ਕਰਨਾ…. ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਮੀਂਹ ਦੇ ਪਾਣੀ ‘ਚ ਛੱਡਣੀਆਂ…. ਦੌੜ ਜਿਹੀ ਵੀ ਲਗਾਉਂਦੇ ਕਦੇ ਕਿਸ਼ਤੀਆਂ ਦੀ…. ਮੀਂਹ ਹਟੇ ਤੋਂ ਸ਼ਾਮ ਨੂੰ ਪਿੱਪਲ ਦੇ ਪੱਤਿਆਂ ਦੀ ਮੱਦਦ ਨਾਲ ਚੁੱਲ੍ਹੇ ‘ਤੇ ਬਣਾਏ ਬੇਬੇ ਦੇ ਪੂੜੇ ਜਦੋਂ ਖੀਰ ਨਾਲ ਖਾਂਦੇ ਤਾਂ…. ਆਹ! ਉਹ ਸੁਆਦ, ਉਹ ਨਜ਼ਾਰੇ ਤਾਂ ਅੱਜ ਵੀ ਚੇਤਿਆਂ ‘ਚ ਸਾਂਭੇ ਪਏ ਨੇ….
ਸਾਈਕਲ ਸਿੱਖਣ ਅਤੇ ਚਲਾਉਣ ਦਾ ਬੜਾ ਚਾਅ ਹੁੰਦਾ… ਕਈ-ਕਈ ਦਿਨ ਇੱਕ ਪੈਡਲ ਨਾਲ ਹੀ ਸਾਈਕਲ ਭਜਾਈ ਫਿਰਦੇ…. ਫੇਰ ‘ਕੈਂਚੀ’ ਸਿੱਖਣ ‘ਤੇ ਵੀ ਦਿਨ ਲੱਗ ਜਾਂਦੇ…. ਚੈਨ-ਕਵਰ ‘ਚ ਫਸ ਕੇ ਪਜਾਮੇ ਦੇ ਪੌਂਚੇ ਪੜਵਾ ਲੈਂਦੇ…. ਕਈ ਵਾਰ ਡਿੱਗ ਕੇ ਸੱਟਾਂ ਵੀ ਮਰਵਾ ਲੈਂਦੇ…. ਤੇ ਘਰਦਿਆਂ ਤੋਂ ਫੇਰ, ਕੁੱਟ ਖਾ ਲੈਂਦੇ ….! ਪਰ ਸਿੱਖਣ ਮਗਰੋਂ ਸਾਈਕਲ ਚਲਾਉਣ, ਭਜਾਉਣ ਤੇ ਰੇਸਾਂ ਲਾਉਣ ਦਾ ਚਾਅ ਹੋਰ ਵੀ ਵਧ ਜਾਂਦਾ…. ਉਦੋਂ ਮੋਟਰ ਸਾਈਕਲ ਅੱਜ ਜਿੰਨੇ ਨਹੀਂ ਸਨ, ਪਰ ਸਾਈਕਲ ਹਰ ਘਰ ‘ਚ ਦੋ-ਦੋ, ਤਿੰਨ-ਤਿੰਨ ਹੁੰਦੇ…. ਕਈ ਯਾਰ-ਬੇਲੀ ਤਾਂ ਸਾਈਕਲ ਨੂੰ ਦੁਲਹਨ ਵਾਂਗ ਸਜਾ, ਚਮਕਾ ਕੇ ਰੱਖਦੇ…. ਸ਼ੀਸ਼ੇ ਲਵਾ ਕੇ ਰੱਖਦੇ…. ਤੇ ਡੋਰੀਆਂ ਪਾ ਕੇ ਰੱਖਦੇ
ਇੱਕ ਯਾਦ ਹੋਰ ਵੀ ਚੇਤਿਆਂ ‘ਚ ਕਿਧਰੇ ਵੱਸੀ ਪਈ ਹੈ…. ਗਲੀ ‘ਚ ਖਸ-ਖਸ ਦੀ ਬਰਫ਼ੀ, ਬਰਫ਼ ਦੇ ਗੋਲੇ ਬਣਾ ਕੇ ਵੇਚਣ ਵਾਲੇ, ਤਮਾਸ਼ੇ ਵਿਖਾਉਣ ਵਾਲੇ, ਕਵੀਸ਼ਰੀ ਗਾਉਣ ਵਾਲੇ, ਬਾਜ਼ੀਆਂ ਪਾਉਣ ਵਾਲੇ ਤੇ ਸੱਪ ਦਿਖਾਉਣ ਵਾਲੇ ਜੋਗੀ ਵੀ ਆਉਂਦੇ ਰਹਿੰਦੇ…. ਖਾਣ-ਪੀਣ ਤੇ ਮਨੋਰੰਜਨ ਦੇ ਬੱਸ ਸੀਮਤ ਜਿਹੇ ਸਾਧਨ…. ਬਿੱਲੂ ਬਾਣੀਏ ਦੀ ਹੱਟੀ ਤੋਂ ਮਿੱਠੀਆਂ ਗੋਲ਼ੀਆਂ ਖਾਂਦੇ, ਕੇਕ, ਸ਼ੱਕਰਪਾਰੇ, ਬਾਲੂਸ਼ਾਹੀ ਖਾਂਦੇ…. ਤੇ ਪੰਜ ਰੁਪਇਆਂ ‘ਚ ਪੂਰਾ ਰੱਜ ਜਾਂਦੇ…. ਉਂਝ ਉਦੋਂ ਪੈਸੇ ਘੱਟ ਤੇ ਘਰੋਂ ਕਣਕ ਲੈ ਕੇ ਹੱਟੀ ‘ਤੇ ਵੱਧ ਜਾਂਦੇ…. ਨਰਮਾ ਵੇਚ ਕੇ ਗੱਚਕ ਵੀ ਖਾਂਦੇ….
ਤੇ ਸੱਚ ਹਾਂ- ਛੋਲਿਆਂ ਅਤੇ ਮੱਕੀ ਦੇ ਦਾਣੇ ਵੀ ਭੱਠੀ ਵਾਲੀ ਤੋਂ ਭੁਨਾਉਣ ਜਾਣੇ…. ਤੇ ਭੁੱਜੇ ਦਾਣੇ ਗੁੜ ਨਾਲ ਖਾਣੇ…. ਦਾਣੇ ਭੁੰਨ੍ਹਣ ਦੀ ਮਹਿਕ ਵੀ ਆਸ-ਪਾਸ ਦੇ ਕਈ ਘਰਾਂ ਤੱਕ ਫੈਲ ਜਾਂਦੀ…. ਸ਼ਿਵ ਦੇ ਗੀਤ ਨੂੰ ਵੱਡੇ ਹੋ ਕੇ ਜਦ ਪੜ੍ਹਿਆ ਤਾਂ ਉਸਨੇ ਆਪਣੇ ਦੁੱਖਾਂ ਦੇ ਕੀਰਨੇ ਪਾਏ…. ਕਿ ਏਸ ਜਿੰਦ ਤੋਂ ਛੇਤੀ ਖਹਿੜਾ ਛੁੱਟ ਜਾਏ…. ਸਾਨੂੰ ਤਾਂ ਪਰ ਇਹ ਗੀਤ ਅੱਜ ਵੀ ਸਾਡੀ ਭੱਠੀ ਵਾਲੀ ਤੇ ਭੁੱਜੇ ਦਾਣਿਆਂ ਦੀ ਯਾਦ ਦਿਵਾਏ…. ਨੀ ਮਾਏ! ਕਾਸ਼ ਕੋਈ ਬਚਪਨ ਦੇ ਉਹ ਦਿਨ ਮੋੜ ਲਿਆਏ…. ਭਾਵੇਂ ਸਾਥੋਂ ਦੌਲਤ, ਸ਼ੌਹਰਤ, ਜਵਾਨੀ ਲੈ ਜਾਏ ….!
ਪੁਰਾਣਾ ਸ਼ਹਿਰ, ਕੋਟਕਪੂਰਾ,
ਫਰੀਦਕੋਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿੰਦੇ ਨੀ ਹੁਣ ਬਚਪਨ ਕਿੱਥੋਂ ਲੱਭੇ!
ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਸਾਡਾ ਬਚਪਨ ਆਪਣੇ ਜੋਬਨ ‘ਤੇ ਸੀ ਬਚਪਨ ਜਿੰਦਗੀ ਦਾ ਉਹ ਹੁਸੀਨ ਸਮਾਂ ਹੁੰਦਾ ਹੈ ਜੋ ਬੇਫਿਕਰੀ ਤੇ ਬੇਪਰਵਾਹੀ ਨਾਲ ਭਰਿਆ ਹੁੰਦਾ ਹੈ। ਅੱਜ ਉਹ ਬਚਪਨ ਸੁਫ਼ਨਾ ਬਣ ਕੇ ਰਹਿ ਗਿਆ ਹੈ। ਪਿੰਡੋਂ ਦੂਰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਅਸੀਂ ਪੈਦਲ ਜਾਂ ਸਾਈਕਲਾਂ ‘ਤੇ ਜਾਂਦੇ ਹੁੰਦੇ ਸਾਂ। ਸਕੂਲ ਵਿੱਚ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਉਹਨਾਂ ਤੋਂ ਡਰਦੇ ਵੀ ਬੜੇ ਸਾਂ। ਜਦ ਕਦੇ ਬਜ਼ਾਰ ਵਿੱਚ ਕਿਸੇ ਅਧਿਆਪਕ, ਅਧਿਆਪਕਾ ਨੇ ਮਿਲ ਜਾਣਾ ਤਾਂ ਝੱਟ ਮੰਮੀ ਦੇ ਉਹਲੇ ਹੋ ਜਾਣਾ, ਕਿ ਕਿਧਰੇ ਅਧਿਆਪਕ ਸਾਨੂੰ ਵੇਖ ਨਾ ਲਏ।
ਜਦ ਥੋੜ੍ਹੇ ਵੱਡੇ ਹੋਏ ਤਾਂ ਸਤਿਕਾਰ ਸਹਿਤ ਸਿਰ ਝੁਕਾ ਕੇ ਪ੍ਰਣਾਮ ਕਰਨਾ। ਅੱਜ-ਕੱਲ੍ਹ ਦੇ ਬੱਚੇ ਆਪਣੇ ਟੀਚਰਾਂ ਨਾਲ ਵਟਸਐਪ ਤੇ ਫੇਸਬੁੱਕ ‘ਤੇ ਜੁੜੇ ਹੋਏ ਹਨ, ਪਰ ਅਧਿਆਪਕ ਦਾ ਸਤਿਕਾਰ ਪਹਿਲਾਂ ਨਾਲੋਂ ਬਹੁਤ ਘਟਿਆ ਹੈ। ਦੁਪਹਿਰੇ ਸਕੂਲੋਂ ਪਰਤ ਕੇ ਵਿਹੜੇ ਵਿੱਚ ਲੱਗੀਆਂ ਨਿੰਮਾਂ ਅਤੇ ਕਿੱਕਰਾਂ ਦੀ ਛਾਂਵੇਂ ਬੈਠ ਕੇ ਸਕੂਲ ਦਾ ਕੰਮ ਕਰਦੇ ਰਹਿੰਦੇ। ਜ਼ਿਆਦਾ ਗਰਮੀ ਹੋਣੀ ਤਾਂ ਸਾਰਾ ਪਰਿਵਾਰ ਮੇਜ Àੁੱਤੇ ਰੱਖਣ ਵਾਲੇ ‘ਟੇਬਲ ਫੈਨ’ ਦੀ ਹਵਾ ਦਾ ਲੁਤਫ ਲੈਂਦਾ, ਜੋ ਚਾਰੇ ਪਾਸੇ ਆਪਣਾ ਮੂੰਹ ਘੁਮਾ-ਘੁਮਾ ਕੇ ਹਵਾ ਦਿੰਦਾ ਸੀ। ਵਿਹੜੇ ਵਿੱਚ ਲੱਗੇ ਦਰੱਖਤ ਪਰਿਵਾਰਕ ਸਾਂਝ ਨੂੰ ਪਕੇਰਾ ਕਰਨ ਵਿੱਚ ਅਹਿਮ ਯੋਗਦਾਨ ਦਿੰਦੇ ਸਨ। ਜਦ ਕਦੇ ਬਿਜਲੀ ਗੁੱਲ ਹੋ ਜਾਂਦੀ ਤਾਂ ਝਾਲਰਾਂ ਵਾਲੀਆਂ ਪੱਖੀਆਂ ਤੇ ਬੈਂਤ ਦੇ ਪੱਖਿਆਂ ਦੀ ਝੱਲ ਸਾਹਮਣੇ ਗਰਮੀ ਮਿੰਟਾਂ ਵਿੱਚ ਕਾਫੂਰ ਹੋ ਜਾਂਦੀ। ਕਿਸੇ ਸਰਦੇ-ਪੁੱਜਦੇ ਘਰ ਜਾਂ ਸ਼ਹਿਰੀਆਂ ਦੇ ਘਰਾਂ ਵਿੱਚ ਕੂਲਰ ਹੁੰਦੇ। ਏ. ਸੀ. ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ।
ਉਦੋਂ ਤਪਸ਼ ਵੀ ਇੰਨੀ ਨਹੀਂ ਸੀ ਪੈਂਦੀ। ਤ੍ਰਿਕਾਲਾਂ ਪੈਣ ਸਾਰ ਅਸੀਂ ਸਾਰਿਆਂ ਨੇ ਰਲ ਕੇ ਕੋਟਲਾ ਛਪਾਕੀ, ਬਾਂਦਰ ਕਿੱਲਾ, ਗੁੱਲੀ-ਡੰਡਾ, ਕੜਾਹਾ ਟੱਪ ਵਰਗੀਆਂ ਖੇਡਾਂ ਖੇਡਣੀਆਂ। ਕੁੜੀਆਂ ਗੀਟੇ ਅਤੇ ਪੀਚੋ ਖੇਡਿਆ ਕਰਦੀਆਂ। ਅਲਬੇਲੇਪਣ ਦੇ ਵੇਗ ਵਿੱਚ ਖੇਡਦਿਆਂ-ਖੇਡਦਿਆਂ ਪਤਾ ਹੀ ਨਾ ਲੱਗਦਾ, ਕਦੋਂ ਰਾਤ ਪੈ ਜਾਂਦੀ ਸੀ। ਘਰ ਪਰਤ ਕੇ ਰੋਟੀ-ਟੁੱਕ ਖਾਣ ਸਾਰ ਅਸੀਂ ਸਾਰੇ ਭੈਣ-ਭਰਾਵਾਂ ਨੇ ਦਾਦੀ ਦੁਆਲੇ ਝੁਰਮਟ ਪਾ ਲੈਣਾ ਤੇ ਬਾਤ ਸੁਣਨ ਦੀ ਜ਼ਿੱਦ ਕਰਨੀ। ਤਾਰਿਆਂ ਦੀ ਚਾਦਰ ਵਾਲੀ ਚੰਨ-ਚਾਨਣੀ ਰਾਤ ਵਿੱਚ ਸਾਰੇ ਟੱਬਰ ਨੇ ਦੇਰ ਰਾਤ ਤੱਕ ਗੱਲਾਂ-ਬਾਤਾਂ ਤੇ ਹਾਸਾ-ਠੱਠਾ ਕਰਦੇ ਰਹਿਣਾ। ਸਾਰੇ ਜੀਆਂ ਦੇ ਮੰਜੇ ਵਿਹੜੇ ਵਿੱਚ ਕਤਾਰ ਵਿੱਚ ਡਾਹੇ ਹੁੰਦੇ। ਅੱਜ ਵਾਂਗ ਹਰੇਕ ਜੀਅ ਦਾ ਵੱਖਰਾ-ਵੱਖਰਾ ਕਮਰਾ ਨਹੀਂ ਸੀ ਹੁੰਦਾ।
ਸਵੇਰੇ ਫਿਰ ਚਿੜੀ ਚਹਿਕਦੀ ਨਾਲ ਉੱਠ ਖੜੋਣਾ ਤੇ ਮਾਂ ਨੇ ਚੁੱਲ੍ਹੇ ‘ਤੇ ਚਾਹ ਧਰ ਕੇ ਚਾਟੀ ਵਿੱਚ ਮਧਾਣੀ ਪਾ ਦੇਣੀ। ਮਧਾਣੀ ਦੀ ਆਵਾਜ਼ ਤੇ ਚਿੜੀਆਂ ਦੀ ਚਹਿਕ ਇੱਕ ਸੁਰ ਹੋ ਕੇ ਇੱਕ ਨਵਾਂ ਰਾਗ ਛੇੜ ਰਹੇ ਪ੍ਰਤੀਤ ਹੁੰਦੇ।ਉਹਨਾਂ ਸਮਿਆਂ ਵਿੱਚ ਬਲੈਕ ਐਂਡ ਵ੍ਹਾਈਟ ਟੀ. ਵੀ. ਹੁੰਦੇ ਸਨ ਅਤੇ ਟੀ. ਵੀ. ‘ਤੇ ਇਕਲੌਤਾ ਚੈਨਲ ਡੀ.ਡੀ. ਨੈਸ਼ਨਲ ਤੇ ਜਲੰਧਰ ਦੂਰਦਰਸ਼ਨ ਚਲਦਾ ਹੁੰਦਾ। ਅੱਜ ਵਾਂਗ ਹਜ਼ਾਰ-ਹਜ਼ਾਰ ਚੈਨਲ ਨਹੀਂ ਸੀ ਚਲਦੇ। ਸ਼ਨੀਵਾਰ ਅੱਧੀ ਛੁੱਟੀ ਸਾਰੀ ਹੋ ਜਾਂਦੀ ਤਾਂ ਅਸੀਂ ਸਾਰੇ ਜਣੇ ਕਿਸੇ ਇੱਕ ਆੜੀ ਦੇ ਘਰ ਬੈਠ ਕੇ ਟੈਲੀਵਿਜ਼ਨ ਵੇਖਦੇ, ਰੰਗੀਨ ਟੀ. ਵੀ. ਕਿਸੇ ਦੇ ਘਰ ਨਹੀਂ ਸੀ ਹੁੰਦਾ। ਐਤਵਾਰ ਨੂੰ ਰਮਾਇਣ, ਚੰਦਰਕਾਂਤਾ ਤੇ ਮਹਾਂਭਾਰਤ ਪ੍ਰੋਗਰਾਮ ਚਲਦੇ। ਜਲੰਧਰ ਦੂਰਦਰਸ਼ਨ ਦੇ ਲਿਸ਼ਕਾਰੇ ਦੀ ਸਾਰੇ ਟੱਬਰ ਨੂੰ ਈਦ ਦੇ ਚੰਨ ਵਾਂਗ ਉਡੀਕ ਰਹਿੰਦੀ। ਜਦੋਂ ਕਿਸੇ ਰਿਸ਼ਤੇਦਾਰ ਨੇ ਘਰ ਆ ਜਾਣਾ ਤਾਂ ਖੁਸ਼ੀ ਦੂਣੀ-ਚੌਣੀ ਹੋ ਜਾਂਦੀ।
ਮਹਿਮਾਨ ਦੇ ਆਉਣ ਦੀ ਅਗਾਊਂ ਸੂਚਨਾ ਬਨੇਰੇ ‘ਤੇ ਬੋਲਦੇ ਕਾਂ ਤੋਂ ਮਿਲਦੀ ਸੀ। ਅੱਜ ਵਾਂਗ ਮੋਬਾਇਲ ਫੋਨ ਤੋਂ ਨਹੀਂ। ਕਿਸੇ ਵਿਰਲੇ ਟਾਵੇਂ ਘਰੇ ਲੈਂਡਲਾਈਨ ਫੋਨ ਹੁੰਦਾ। ਨਾਨੀ, ਮਾਸੀ, ਮਾਮੀ, ਮਾਮੇ ਕਈ-ਕਈ ਦਿਨ ਰਹਿ ਕੇ ਜਾਂਦੇ। ਅੱਜ-ਕੱਲ੍ਹ ਤਾਂ ਜੇ ਕੋਈ ਇੱਕ ਰਾਤ ਰਹਿ ਪਵੇ ਤਾਂ ਸਾਡਾ ਰੁਟੀਨ ਤਹਿਸ-ਨਹਿਸ ਹੋ ਜਾਂਦਾ ਹੈ। ਸਾਉਣ ਦੇ ਮਹੀਨੇ ਕਈ-ਕਈ ਦਿਨ ਝੜੀ ਲੱਗੀ ਰਹਿੰਦੀ। ਬਰਸਾਤ ਦੇ ਪਾਣੀ ਵਿੱਚ ਕਿਸ਼ਤੀਆਂ ਤਾਰਨੀਆਂ, ਖੀਰ-ਪੂੜੇ ਖਾਣੇ, ਗਰਮੀਆਂ ਵਿੱਚ ਨਲਕਾ ਗੇੜ-ਗੇੜ ਕੇ ਨਹਾਉਣਾ ਤੇ ਪਸ਼ੂਆਂ ਨੂੰ ਪਾਣੀ ਪਿਆਉਣਾ। ਜਿਵੇਂ-ਜਿਵੇਂ ਨਲਕਾ ਗਿੜਦਾ, ਪਾਣੀ ਹੋਰ ਠੰਢਾ-ਠਾਰ ਹੁੰਦਾ ਜਾਂਦਾ। ਰੱਜ-ਰੱਜ ਕੇ ਨਲਕੇ ਦਾ ਪਾਣੀ ਪੀਣਾ। ਫਿਲਟਰ ਦਾ ਉਦੋਂ ਚਲਣ ਨਹੀਂ ਸੀ। ਧਰਤੀ ਹੇਠਲਾ ਪਾਣੀ ਲੋਕਾਂ ਦੇ ਮਨਾਂ ਵਾਂਗ ਹੀ ਸਾਫ ਤੇ ਸ਼ੁੱਧ ਸੀ।
ਘਰ ਕੱਚੇ ਸੀ, ਪਰ ਰਿਸ਼ਤੇ ਪੱਕੇ ਸੀ।ਹੁਣ ਜਦੋਂ ਕਦੇ ਬਚਪਨ ਦੀ ਝਾਕੀ ਅੱਖਾਂ ਅੱਗੇ ਆ ਜਾਂਦੀ ਹੈ ਤਾਂ ਮਨ ਬਚਪਨ ਵਿੱਚ ਜਾਣ ਲਈ ਵਿਆਕੁਲ ਹੋ ਉੱਠਦਾ ਹੈ। ਆਪਣੇ ਬਚਪਨ ਦੀ ਤੁਲਨਾ ਜਦੋਂ ਅੱਜ-ਕੱਲ੍ਹ ਦੇ ਬੱਚਿਆਂ ਨਾਲ ਕਰਦੇ ਹਾਂ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਾਡੇ ਬੱਚਿਆਂ ਦਾ ਬਚਪਨ ਅੰਕਾਂ ਦੀ ਹੋੜ ਨੇ ਖੋਹ ਲਿਆ ਹੋਵੇ। ਬਸਤਿਆਂ ਦੇ ਬੋਝ ਥੱਲੇ ਦੱਬਿਆ ਬਚਪਨ ਹੋਮਵਰਕ ਤੇ ਟਿਊਸ਼ਨਾਂ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਹੈ। ਸਰੀਰਕ ਖੇਡਾਂ ਖੇਡਣ ਦੀ ਤਾਂ ਬੱਚਿਆਂ ਕੋਲ ਵਿਹਲ ਹੀ ਨਹੀਂ ਹੈ। ਮੋਬਾਇਲ ਗੇਮਾਂ, ਵੀਡੀਓ ਗੇਮਾਂ ਨੇ ਅਜੋਕੇ  ਬਚਪਨ ਨੂੰ ਨਿਰਬਲ ਤੇ ਆਲਸੀ ਬਣਾ ਦਿੱਤਾ ਹੈ।
ਪੁਰਾਤਨ ਲੋਕ ਖੇਡਾਂ ਦੇ ਤਾਂ ਇਹਨਾਂ ਨੂੰ ਨਾਂਅ ਵੀ ਨਹੀਂ ਪਤਾ, ਪਰ ਮੋਬਾਈਲ ਗੇਮਾਂ ਤੇ ਕਾਰਟੂਨ ਸ਼ੋਆਂ ਦੇ ਨਾਂਅ ਇਹਨਾਂ ਨੂੰ ਸਾਰੇ ਯਾਦ ਹਨ। ਬੱਚਿਆਂ ਨੂੰ ਆਪਣਾ ਵਿਹਲਾ ਸਮਾਂ ਖੇਡ-ਮੱਲ੍ਹ ਕੇ ਤੇ ਨੱਚ-ਟੱਪ ਕੇ ਬਿਤਾਉਣਾ ਚਾਹੀਦਾ ਹੈ। ਕਿਉਂਕਿ ਇਹ ਵੇਲਾ ਦੁਬਾਰਾ ਨਹੀਂ ਮਿਲਣਾ। ਕਿਸੇ ਨੇ ਠੀਕ ਹੀ ਤਾਂ ਕਿਹਾ ਹੈ, ਬਚਪਨ ਵਰਗੀ ਮੌਜ ਨਹੀਂ ਲੱਭਣੀ ਜ਼ਿੰਦਗੀ ਸਾਰੀ ‘ਚੋਂ।