NABARD - Sach Kahoon Punjabi

ਬਾਜਵਾ ਵੱਲੋਂ ਨਾਬਾਰਡ ਨੂੰ ਕਰਜ਼ਾ ਸਕੀਮਾਂ ਦੇ ਨਿਯਮ ਪੰਜਾਬ ਦੇ ਅਨੁਕੂਲ ਬਣਾਉਣ ਦੀ ਅਪੀਲ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਸਟੇਟ ਕਰੈਡਿਟ ਸੈਮੀਨਾਰ ਮੌਕੇ ਸਾਲ 2021-22 ਲਈ ਸਟੇਟ ਫੋਕਸ ਪੇਪਰ ਜਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਨਾਬਾਰਡ ਨੂੰ ਆਪਣੀਆਂ ਨੀਤੀਆਂ, ਪ੍ਰੋਗਰਾਮ ਅਤੇ ਦਿਸ਼ਾ ਨਿਰਦੇਸ਼ ਸੂਬਿਆਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਤਿਆਰ ਕਰਨ ਦੀ ਅਪੀਲ ਕੀਤੀ । ਉਨਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨਾਬਾਰਡ ਨੂੰ ਆਪਣੇ ਕਰਜ਼ਾ ਨਿਯਮ ਪੰਜਾਬ ਦੇ ਅਨੁਕੂਲ ਬਣਾਉਣੇ ਚਾਹੀਦੇ ਹਨ।

ਨਾਬਾਰਡ ਵੱਲੋਂ ਪੰਜਾਬ ਸੂਬੇ ਲਈ ਸਾਲ 2020-21 ਲਈ 230664.81 ਕਰੋੜ ਰੁਪਏ ਦੀ ਕਰਜ਼ ਸਮਰੱਥਾ ਵਾਲਾ ਸਟੇਟ ਕਰੈਡਿਟ ਸੈਮੀਨਾਰ ਕਰਵਾਇਆ ਗਿਆ। ਸ੍ਰੀ ਬਾਜਵਾ ਵੱਲੋਂ ਸਟੇਟ ਕਰੈਡਿਟ ਸੈਮੀਨਾਰ ਮੌਕੇ ਸਾਲ 2021-22 ਲਈ ਨਾਬਾਰਡ ਵੱਲੋਂ ਤਿਆਰ ਕੀਤਾ ਸਟੇਟ ਫੋਕਸ ਪੇਪਰ ਵੀ ਜਾਰੀ ਕੀਤਾ ਗਿਆ।

ਭਾਰਤੀ ਰਿਜ਼ਰਵ ਬੈਂਕ ਦੁਆਰਾ ਦਿੱਤੇ ਗਏ ਸੋਧੇ ਨਿਯਮਾਂ ਅਨੁਸਾਰ ਨਾਬਾਰਡ ਨੇ ਪੰਜਾਬ ਵਿੱਚ ਤਰਜੀਹੀ ਖੇਤਰ ਲੈਂਡਿੰਗ (ਉਧਾਰ) ਅਧੀਨ 230664.81 ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਅਨੁਮਾਨ ਲਗਾਇਆ ਗਿਆ।

ਸਮੁੱਚੀ ਕਰਜ਼ ਯੋਜਨਾ ਵਿੱਚੋਂ ਫ਼ਸਲੀ ਕਰਜ਼ੇ ਦਾ ਹਿੱਸਾ 98211.12 ਕਰੋੜ (ਕੁੱਲ ਦਾ 43 ਫ਼ੀਸਦੀ) ਰੁਪਏ, ਖੇਤੀਬਾੜੀ  ਟਰਮ ਲੋਨ 23899.46 ਕਰੋੜ (10 ਫ਼ੀਸਦੀ) ਰੁਪਏ, ਐਮ.ਐਸ.ਐਮ.ਈ. ਲਈ 42091.60 ਕਰੋੜ (18 ਫ਼ੀਸਦੀ) ਰੁਪਏ, ਸਹਾਇਕ ਖੇਤੀਬਾੜੀ ਗਤੀਵਿਧੀਆਂ ਲਈ 15002.60 ਕਰੋੜ (7 ਫ਼ੀਸਦੀ) ਰੁਪਏ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਲਈ 6580.58 ਕਰੋੜ (3 ਫ਼ੀਸਦੀ) ਰੁਪਏ ਹੈ।

ਸ੍ਰੀ ਬਾਜਵਾ ਨੇ ਅਜਿਹੇ ਢਾਂਚੇ ਵਾਲੇ ਅਤੇ ਵਿਆਪਕ ਦਸਤਾਵੇਜ਼ਾਂ ਨੂੰ ਤਿਆਰ ਕਰਨ ਲਈ ਨਾਬਾਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਸੂਬੇ ਦੀ ਪੇਂਡੂ ਆਰਥਿਕਤਾ ਦੇ ਹਰੇਕ ਉਪ-ਖੇਤਰ ਅਧੀਨ ਉਪਲਬਧ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ।

ਉਨਾਂ ਅਨੁਮਾਨਿਤ ਕਰਜ਼ਾ ਸੰਭਾਵਨਾ ਅਤੇ ਟੀਚਾਗਤ ਵਿਕਾਸ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਹਨਾਂ ਬੈਂਕਾਂ ਨੂੰ ਖੇਤੀਬਾੜੀ ਆਮਦਨ ਵਿੱਚ ਵਾਧਾ ਕਰਨ ਅਤੇ ਸਾਲ -2022 ਤੱਕ ਇਸ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਪੂੰਜੀਗਤ ਇਕਾਈਆਂ ਜਿਵੇਂ ਕਿ ਡੇਅਰੀ, ਪੋਲਟਰੀ, ਮੱਛੀ ਪਾਲਣ ਅਤੇ ਐਗਰੋ-ਪ੍ਰੋਸੈਸਿੰਗ ਇਕਾਈਆਂ ਲਈ ਕਰਜ਼ਾ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ। ਉਨਾਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਉਹਨਾਂ ਦੇ ਖੇਤਾਂ ਵਿੱਚ ਛੋਟੀਆਂ ਅਤੇ ਵਪਾਰਕ ਡੇਅਰੀ ਇਕਾਈਆਂ, ਸੂਰ ਪਾਲਣ, ਪੋਲਟਰੀ ਇਕਾਈਆਂ ਦੇ ਨਾਲ-ਨਾਲ ਛੋਟੇ-ਛੋਟੇ ਬਗੀਚੇ ਲਗਾਉਣ ਦੀ ਲੋੜ ‘ਤੇ ਜੋਰ ਵੀ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨਾਬਾਰਡ ਕਰੇਗਾ ਪੰਜਾਬ ਦੀ 11 ਹਜ਼ਾਰ ਕਰੋੜ ਰੁਪਏ ਦੀ ਮੱਦਦ
ਕਿਸਾਨੀ ਨੂੰ ਬਚਾਉਣ ਦੀ ਹੋਵੇਗੀ ਕੋਸ਼ਿਸ਼ | NABARD

ਨਾਬਾਰਡ ਦੇ ਮੁੱਖ ਮਹਾ ਪ੍ਰਬੰਧਕ ਨੇ ਕੀਤਾ ਐਲਾਨ, ਪੰਜਾਬ ‘ਤੇ ਕਾਫ਼ੀ ਜਿਆਦਾ ਫੋਕਸ | NABARD

ਚੰਡੀਗੜ੍ਹ (ਅਸ਼ਵਨੀ ਚਾਵਲਾ)। ਖੇਤੀਬਾੜੀ ਲਈ ਨਾਬਾਰਡ ਇਸ ਸਾਲ ਪੰਜਾਬ ਦੀ 11 ਹਜ਼ਾਰ ਕਰੋੜ ਰੁਪਏ ਨਾਲ ਮਦਦ ਕਰੇਗਾ। ਇਸ ਵਿੱਚ ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਦਿਵਾਉਣ ਲਈ ਸਬਸਿੱਡੀ ਦੇਣ ਦੇ ਨਾਲ ਹੀ ਕਿਸਾਨਾਂ ਵਲੋਂ ਤਿਆਰ ਕੀਤੀ ਜਾਣ ਵਾਲੀ ਫਸਲ ਨੂੰ ਮੰਡੀਆਂ ਵਿੱਚ ਚੰਗੇ ਭਾਅ ਖਰੀਦ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਵਿੱਚ ਵੀ ਮਦਦ ਕੀਤੀ ਜਾਏਗੀ। ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਦੇ ਨਾਲ ਹੀ ਪਰਾਲੀ ਨੂੰ ਸਾੜਨ ਤੋਂ ਰੋਕਣ ਦੀ ਕੋਸ਼ਸ਼ ਵੀ ਨਾਬਾਰਡ ਪਹਿਲਾਂ ਨਾਲੋਂ ਜਿਆਦਾ ਕਰੇਗਾ।

ਇਹ ਐਲਾਨ ਪੰਜਾਬ ਅਤੇ ਚੰਡੀਗੜ ਜ਼ੋਨ ਨਾਬਾਰਡ ਮੁੱਖ ਮਹਾ ਪ੍ਰਬੰਧਕ ਜੇ.ਪੀ.ਐਸ. ਬਿੰਦਰਾ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਹੈ। ਜੇ.ਪੀ.ਐਸ. ਬਿੰਦਰਾ ਨੇ ਕਿਹਾ ਕਿ ਨਾਬਾਰਡ ਸ਼ੁਰੂ ਤੋਂ ਹੀ ਕਿਸਾਨੀ ਦੇ ਹਿੱਤ ਵਿੱਚ ਖੜਾ ਹੁੰਦਾ ਹੋਇਆ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਕਾਫ਼ੀ ਹੱਦ ਵਿੱਚ ਕਾਮਯਾਬ ਵੀ ਹੋਇਆ ਹੈ। ਪੰਜਾਬ ਵਿੱਚ ਖੇਤੀ ਸਭ ਸੂਬਿਆਂ ਤੋਂ ਜਿਆਦਾ ਹੁੰਦੀ ਹੈ, ਇਸ ਲਈ ਉਹ ਇਥੇ ਦੇ ਕਿਸਾਨਾਂ ਨੂੰ ਜਿਆਦਾ ਜਾਗਰੂਕ ਕਰਨ ਦੇ ਨਾਲ ਹੀ ਉਨਾਂ ਦੀ ਹਰ ਤਰਾਂ ਦੀ ਮਦਦ ਕਰਨ ਦੀ ਕੋਸ਼ਸ਼ ਵੀ ਕਰਦੇ ਹਨ। ਉਨਾਂ ਦੱਸਿਆ ਕਿ ਹਰ ਫਸਲ ‘ਤੇ ਮਿਲਣ ਵਾਲੇ ਲੋਨ ਵਿੱਚ ਨਾਬਾਰਡ ਆਪਣੇ ਵਲੋਂ ਵਿਆਜ ਦੀ ਸਬਸਿੱਡੀ ਦਿੰਦਾ ਹੈ।

ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ

ਕਿ ਘੱਟ ਵਿਆਜ ‘ਤੇ ਲੋਨ ਮਿਲਣ ਤੋਂ ਬਾਅਦ ਕਿਸਾਨ ਜਿਥੇ ਵੱਧ ਫਸਲ ਪੈਦਾ ਕਰੇ ਤਾਂ ਉਥੇ ਹੀ ਉਸ ਨੂੰ ਵੱਧ ਤੋਂ ਵੱਧ ਮੁਨਾਫ਼ਾ ਹੋਵੇ। ਉਨਾਂ ਦੱਸਿਆ ਕਿ ਪੰਜਾਬ ਵਿੱਚ ਇਸ ਤਰਾਂ ਦੇ ਕੰਮਾਂ ਲਈ ਨਾਬਾਰਡ ਇਸ ਸਾਲ 11 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਦੀ ਕੋਸ਼ਸ਼ ਵਿੱਚ ਨਾਬਾਰਡ ਕਾਫ਼ੀ ਜਿਆਦਾ ਕੰਮ ਕਰ ਰਿਹਾ ਹੈ ਅਤੇ ਕਿਸਾਨੀ ਮੇਲੇ ਲਾ ਕੇ ਕਿਸਾਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਕਿਵੇਂ ਪਰਾਲੀ ਨੂੰ ਸਾੜਨ ਦੀ ਥਾਂ ‘ਤੇ ਉਸ ਦੀ ਵਰਤੋਂ ਕਰਦੇ ਹੋਏ ਨਾ ਸਿਰਫ਼ ਕਮਾਈ ਕੀਤੀ ਜਾ ਸਕਦੀ ਹੈ, ਸਗੋਂ ਉਸ ਨਾਲ ਵਾਤਾਵਰਨ ਵੀ ਬਚਾਇਆ ਜਾ ਸਕਦਾ ਹੈ।

ਉਨਾਂ ਦੱਸਿਆ ਕਿ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਕਿਸਾਨਾਂ ਨੂੰ ਮਦਦ ਕੀਤੀ ਜਾ ਰਹੀਂ ਹੈ, ਜਿਸ ਵਿੱਚ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਵੀ ਉਨਾਂ ਦਾ ਸਾਥ ਦੇ ਰਹੀਂ ਹੈ। ਉਨਾਂ ਦੱਸਿਆ ਕਿ ਕਿਸਾਨਾਂ ਵਲੋਂ ਤਿਆਰ ਕੀਤੀ ਜਾਣ ਵਾਲੀ ਫਸਲ ਨਾਲ ਬੰਦ ਪੈਕਟ ਖਾਣਾ ਤਿਆਰ ਕਰਨ ਲਈ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਲਗਾਉਣ ਵਿੱਚ ਵੀ ਨਾਬਾਰਡ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ। ਨਾਬਾਰਡ ਨੇ ਲੁਧਿਆਣਾ ਦੇ ਫੂਡ ਪਾਰਕ ਲਈ 27.13 ਕਰੋੜ ਦਾ ਟਰਮ ਲੋਨ ਪਾਸ ਕੀਤਾ ਹੈ ਤਾਂ ਕਪੂਰਥਲਾ ਅਤੇ ਫਾਜਿਲਕਾ ਵਿਖੇ ਤਿਆਰ ਹੋ ਰਹੇ ਫੂਡ ਪਾਰਕ ਲਈ ਵੀ ਨਾਬਾਰਡ ਮਦਦ ਕਰ ਰਿਹਾ ਹੈ।

ਅਹਿਮਦਾਬਾਦ ਕੋ-ਆਪਰੇਟਿਵ ਬੈਂਕ ਨਾਲ ਜੁੜੀ ਜਾਣਕਾਰੀ ਲੁਕਾਉਣ ਲਈ ਨਾਬਾਰਡ ਨੂੰ ਮਜ਼ਬੂਰ ਕੀਤਾ : ਕਾਂਗਰਸ
ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ

ਨਵੀਂ ਦਿੱਲੀ (ਏਜੰਸੀ) । ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੂੰ ਇਹ ਜਾਣਕਾਰੀ ਲੁਕਾਉਣ ਲਈ ਬਿਆਨ ਜਾਰੀ ਕਰਨ ਲਈ ਮਜ਼ਬੂਰ ਕੀਤਾ ਗਿਆ ਕਿ ਨੋਟਬੰਦੀ ਸਮੇਂ ਉਸ ਨੂੰ ਕੋ-ਆਪਰੇਟਿਵ ਬੈਂਕ ‘ਚ ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ, ਜਿਸ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਡਾਇਰੈਕਟਰ ਹਨ ਪਾਰਟੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਤਾਂਕਿ ਸੱਚਾਈ ਸਾਹਮਣੇ ਆ ਸਕੇ।

ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ‘ਆਰਟੀਆਈ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਜਦੋਂ ਕਾਂਗਰਸ ਨੇ ਜਵਾਬ ਮੰਗਿਆ ਤਾਂ ਨਾਬਾਰਡ ਨੂੰ ਮਜ਼ਬੂਰ ਕੀਤਾ ਗਿਆ ਕਿ ਉਹ ਆਰਟੀਆਈ ਅਰਜੀ ਤੋਂ ਸਾਹਮਣੇ ਆਏ ਆਪਣੇ ਹੀ ਜਵਾਬ ਨੂੰ ਲੁਕਾਉਣ ਲਈ ਬਿਆਨ ਜਾਰੀ ਕਰੇ ਸਰਕਾਰ ‘ਤੇ ਸੰਵਿਧਾਨਿਕ ਸੰਸਥਾਵਾਂ ਅਤੇ ਮੀਡੀਆ ਦੀ ਅਜ਼ਾਦੀ ‘ਤੇ ਹਮਲਾ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਸਵਾਲ ਕੀਤਾ, ਆਖਰ ਨਾਬਾਰਡ ‘ਤੇ ਕਿਸ ਨੇ ਦਬਾਅ ਬਣਾਇਆ ਕਿ ਉਹ ਬਿਆਨ ਜਾਰੀ ਕਰੇ?

ਦਰਅਸਲ, ਇੱਕ ਆਰਟੀਆਈ ਦੇ ਹਵਾਲੇ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਤੇ ਗੰਭੀਰ ਦੋਸ਼ ਲਾਏ ਗਏ ਹਨ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅੱਜ ਦਾਅਵਾ ਕੀਤਾ ਸੀ ਕਿ ਨੋਟਬੰਦੀ ਦੇ ਸਮੇਂ ਅਹਿਮਦਾਬਾਦ ਜ਼ਿਲ੍ਹੇ ਨੂੰ ਕੋ-ਆਪਰੇਟਿਵ ਬੈਂਕ ‘ਚ ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ‘ਚ ਸਭ ਤੋਂ ਜ਼ਿਆਦਾ 745 ਕਰੋੜ ਜਮ੍ਹਾ ਕਰਵਾਇਆ ਗਿਆ ਇਸ ਬੈਂਕ ਦੇ ਡਾਇਰੈਕਟਰ ਅਮਿਤ ਸ਼ਾਹ ਅਤੇ ਉਨ੍ਹਾਂ ਦੇ ਦੋ ਸਹਿਯੋਗੀ ਸਨ।

ਨਾਬਾਰਡ ਨੇ ਦਿੱਤੀ ਜਾਣਕਾਰੀ

ਕਾਂਗਰਸ ਦੇ ਇਸ ਦਾਅਵੇ ਤੋਂ ਬਾਅਦ ਕੋ-ਆਪਰੇਟਿਵ ਬੈਂਕ ਦੇ ਵਿਨਿਆਮਕ ਨਾਬਾਰਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਅਹਿਮਾਦਾਬਾਦ ਡੀਸੀਸੀਬੀ ਦੇ ਕੁੱਲ 17 ਲੱਖ ਖਾਤਿਆਂ ‘ਚੋਂ ਸਿਰਫ 1.60 ਲੱਖ ਖਾਤਿਆਂ ‘ਚ ਪੁਰਾਣੇ ਨੋਟ ਜਮ੍ਹਾ ਕੀਤੇ ਗਏ ਜਾਂ ਬਦਲੇ ਗਏ ਜੋ ਸਾਰੇ ਜਮ੍ਹਾ ਖਾਤਿਆਂ ਦਾ ਸਿਰਫ 9.37 ਫੀਸਦੀ ਹੈ।