Rail services - Sach Kahoon Punjabi
ਵੱਖਵਾਦੀਆਂ ਦੀ ਹੜਤਾਲ ਕਾਰਨ ਲਿਆ ਫੈਸਲਾ
ਸ੍ਰੀਨਗਰ, ਏਜੰਸੀ।
ਕਸ਼ਮੀਰ ਘਾਟੀ ‘ਚ ਸੁਰੱਖਿਆ ਕਾਰਨ ਕਾਰਨ ਐਤਵਾਰ ਨੂੰ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ। ਪ੍ਰਸ਼ਾਸਨ ਨੇ ਇਹ ਫੈਸਲਾ ਵੱਖਵਾਦੀਆਂ ਵੱਲੋਂ ਜਾਰੀ ਹੜਤਾਲ ਦੇ ਮੱਦੇਨਜ਼ਰ ਲਿਆ ਹੈ। ਵੱਖਵਾਦੀਆਂ ਨੇ ਸੰਵਿਧਾਨ ਦੇ ਅਨੁਛੇਦ 35ਏ ਦੇ ਵਿਰੋਧ ‘ਚ ਐਤਵਾਰ ਤੋਂ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਸੁਪਰੀਮ ਕੋਰਟ ਸੋਮਵਾਰ 6 ਅਗਸਤ ਨੂੰ ਅਨੁਛੇਦ 35ਏ ਨੂੰ ਚੁਣੌਤੀ ਦੇਣ ਵਾਲੀ ਰਿਟ ਅਰਜੀਆਂ ‘ਤੇ ਸੁਣਵਾਈ ਕਰੇਗਾ।
ਅਨੁਛੇਦ 35ਏ ਤਹਿਤ ਜੰਮੂ ਕਸ਼ਮੀਰ ਸਰਕਾਰ ਅਤੇ ਵਿਧਾਨ ਸਭਾ ਨੂੰ ਰਾਜ ‘ਚ ਸਥਾਈ ਨਿਵਾਸੀ ਦੀ ਪਰਿਭਾਸ਼ਾ ਤੈਅ ਕਰਨ ਦਾ ਅਧਿਕਾਰ ਹੈ। ਰਾਜ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਸੁਤੰਤਰਤਾ ਦੇ ਸਮੇਂ ਦੂਜੀਆਂ ਥਾਵਾਂ ਤੋਂ ਆਏ ਸ਼ਰਨਾਰਥੀਆਂ ਅਤੇ ਹੋਰ ਭਾਰਤੀ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ‘ਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਦੇਵੇ ਜਾਂ ਨਾ ਦੇਵੇ। ਇਹ ਅਨੁਛੇਦ ਰਾਜ ਦੇ ਸਥਾਈ ਨਿਵਾਸੀਆਂ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦਾ ਹੈ।
ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਪੁਲਿਸ ਤੋਂ ਸੁਰੱਖਿਆ ਸਬੰਧੀ ਤਾਜਾ  ਸਲਾਹ ਮਿਲਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਐਤਵਾਰ ਅਤੇ ਸੋਮਵਾਰ ਨੂੰ ਸਾਰੀਆਂ ਟ੍ਰੇਨਾਂ ਦੀ ਆਵਾਜਾਈ ਨੂੰ ਰੋਕ ਦੇਣ ਦਾ ਫੈਸਲਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਉਤਰ ਕਸ਼ਮੀਰ ‘ਚ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਦਰਮਿਆਨ ਅਤੇ ਦੱਖਣੀ ਕਸ਼ਮੀਰ ‘ਚ ਬੜਗਾਮ-ਸ੍ਰੀਨਗਰ-ਅਨੰਤਨਾਗ-ਕਾਜੀਕੁੰਡ ਤੋਂ ਜੰਮੂ ਖੇਤਰ ਦੇ ਬਨੀਹਾਲ ਦਰਮਿਆਨ ਕੋਈ ਵੀ ਰੇਲ ਗੱਡੀ ਨਹੀਂ ਚੱਲੇਗੀ। ਇਸ ਮਹੀਨੇ ‘ਚ ਹੁਣ ਤੱਕ ਪਹਿਲੀ ਵਾਰ ਰੇਲ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੁੱਕਰਵਾਰ ਹੀ ਹੋਈਆਂ ਸਨ ਰੇਲ ਸੇਵਾਵਾਂ ਬਹਾਲ
ਸ੍ਰੀਨਗਰ, (ਏਜੰਸੀ)। ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਕਸ਼ਮੀਰ ਘਾਟੀ ‘ਚ ਸ਼ਨਿੱਚਰਵਾਰ ਨੂੰ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ। ਘਾਟੀ ‘ਚ ਬਾਅਦ ‘ਚ ਹੋਏ ਪ੍ਰਦਰਸ਼ਨ ਦੌਰਾਨ ਰਾਜ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਅਤੇ ਸੁਰੱਖਿਆ ਬਲਾਂ ਦੀ ਕਥਿਤ ਕਾਰਵਾਈ ‘ਚ ਲੋਕਾਂ ਦੇ ਜਾਣ ਦੇ ਵਿਰੋਧ ‘ਚ ਵੱਖਵਾਦੀਆਂ ਦੀ ਵੀਰਵਾਰ ਨੂੰ ਹੜਤਾਲ ਦੇ ਸੱਦੇ ਨੂੰ ਦੇਖਦੇ ਹੋਏ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਪਰ ਘਾਟੀ ‘ਚ ਰੇਲ ਸੇਵਾਵਾਂ ਸ਼ੁੱਕਰਵਾਰ ਨੂੰ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।ਅਧਿਕਾਰੀ ਨੇ ਦੱਸਿਆ ਇਸ ਕਾਰਨ ਉਤਰ ਕਸ਼ਮੀਰ ‘ਚ ਸ੍ਰੀਨਗਰ ਬੜਗਾਮ ਅਤੇ ਬਾਰਾਮੂਲਾ ਦਰਮਿਆਨ ਅਤੇ ਦੱਖਣੀ ਕਸ਼ਮੀਰ ‘ਚ ਬੜਗਾਮ ਸ੍ਰੀਨਗਰ ਅਨੰਤਨਾਗ ਕਾਜੀਕੁੰਡ ਤੋਂ ਜੰਮੂ ਖੇਤਰ ਦੇ ਬਨਿਹਾਲ ਦਰਮਿਆਨ ਕੋਈ ਵੀ ਰੇਲ ਗੱਡੀ ਨਹੀਂ ਚੱਲੇਗੀ।