Nabha News - Sach Kahoon Punjabi

Nabha News: ਨਾਭਾ ਵਿਖੇ ਗੈਸ ਗੁਦਾਮ ’ਚ ਸਿਲੰਡਰ ਫਟਿਆ, ਚਾਰ ਵਿਅਕਤੀ ਫੱਟੜ
Nabha News: ਦੋ ਵਿਅਕਤੀਆਂ ਨੂੰ ਪਟਿਆਲਾ ਰਜਿੰਦਰ ਹਸਪਤਾਲ ਰੈਫਰ ਕੀਤਾ

Nabha News: ਨਾਭਾ (ਤਰੁਣ ਕੁਮਾਰ ਸ਼ਰਮਾ)। ਨਾਭਾ ਸ਼ਹਿਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਗੈਸ ਏਜੰਸੀ ਦੇ ਗੁਦਾਮ ਨੇੜੇ ਐੱਲਪੀਜੀ ਗੈਸ ਦਾ ਇੱਕ ਸਿਲੰਡਰ ਫਟ ਗਿਆ। ਇਸ ਘਟਨਾ ਵਿੱਚ ਚਾਰ ਤੋਂ ਪੰਜ ਵਿਅਕਤੀਆਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਐਮਰਜੰਸੀ ਵਾਰਡ ਵਿਖੇ ਦਾਖਲ ਕਰਵਾਇਆ ਗਿਆ। ਨਾਭਾ ਹਸਪਤਾਲ ਵਿੱਚ ਦਾਖਲ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਗੰਭੀਰ ਹਾਲਤ ਹੋਣ ਕਾਰਨ ਪਟਿਆਲਾ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਨਾਭਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਏ ਵਿਅਕਤੀਆਂ ਦੇ ਹੱਥ ਅਤੇ ਪੈਰ ਸਮੇਤ ਸਰੀਰ ਦੇ ਕਈ ਭਾਗਾਂ ’ਤੇ ਅੱਗ ਨਾਲ ਝੁਲਸਣ ਦੇ ਨਿਸ਼ਾਨ ਸਨ ਅਤੇ ਫੱਟੜ ਪੀੜਤ ਵਿਅਕਤੀ ਘਬਰਾਹਟ ਕਾਰਨ ਗੱਲਬਾਤ ਕਰਨ ਤੋਂ ਅਸਮਰਥ ਸਨ। ਘਟਨਾ ਸਬੰਧੀ ਫਿਲਹਾਲ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਇੱਕ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਰਹੀ ਸੀ, ਜਦੋਂ ਕਿ ਨਜ਼ਦੀਕੀ ਲੇਬਰ ਵੱਲੋਂ ਖਾਣਾ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਕਾਫੀ ਮਹਿੰਗੀ ਪੈ ਗਈ ਅਤੇ ਗੈਸ ਨੇ ਅੱਗ ਫੜ ਲਈ। Nabha News

Read Also : ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 34th Free Eye Camp’ 12 ਤੋਂ

ਮੌਕੇ ’ਤੇ ਮੌਜ਼ੂਦ ਲੋਕ ਕਾਫੀ ਘਬਰਾਏ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਅਚਾਨਕ ਧਮਾਕਾ ਹੋਇਆ ਤੇ ਆਸੇ-ਪਾਸੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਇੱਕ ਵਿਅਕਤੀ ਨੇ ਕਿਹਾ ਕਿ ਉਹ ਬਾਥਰੂਮ ਵਿੱਚ ਮੌਜ਼ੂਦ ਸੀ ਕਿ ਧਮਾਕੇ ਨਾਲ ਛੱਤ ਡਿੱਗ ਪਈ, ਜਿਸ ਤੋਂ ਬਚ ਕੇ ਉਹ ਬਾਹਰ ਆਇਆ ਹੈ। ਆਸ-ਪਾਸ ਦੇ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੂੰ ਦੇਣ ਬਾਵਜੂਦ ਅੱਧੇ ਘੰਟੇ ਤੋਂ ਦੋਨੋਂ ਸੇਵਾਵਾਂ ਪ੍ਰਾਪਤ ਨਹੀਂ ਹੋਈਆਂ। ਖਬਰ ਲਿਖੇ ਜਾਣ ਤੱਕ ਨਾਭਾ ਪੁਲਿਸ ਅਤੇ ਫਾਇਰ ਬਿ੍ਰਗੇਡ ਦੀਆਂ ਟੀਮਾਂ ਪੁੱਜ ਚੁੱਕੀਆਂ ਸਨ ਅਤੇ ਅੱਗ ਬੁਝਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ।

Nabha News: ਨਾਭਾ ਮੰਡੀ ’ਚ ਲੱਗੀਆਂ ਰੌਣਕਾਂ, ਕਿਸਾਨਾਂ ਦੇ ਚਿਹਰੇ ਮੁਰਝਾਏ, ਵਧੀਆਂ ਮੁਸ਼ਕਿਲਾਂ
Nabha News: ਨਾਭਾ (ਤਰੁਣ ਕੁਮਾਰ ਸ਼ਰਮਾ)। ਖੇਤਰਫਲ ਪੱਖੋਂ ਏਸੀਆ ਦੀ ਦੂਜੀ ਮੰਡੀ ਵਜੋਂ ਜਾਣੀ ਜਾਂਦੀ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਬਾਸਮਤੀ ਝੋਨੇ ਦੀ ਆਮਦ ਨੇ ਰਫਤਾਰ ਫੜ ਲਈ ਹੈ। ਦੱਸਣਯੋਗ ਹੈ ਕਿ ਨਾਭਾ ਮੰਡੀ ਵਿਖੇ ਨਾਭਾ ਹਲਕੇ ਦੇ ਨਾਲ ਲਾਗਲੇ ਜ਼ਿਲ੍ਹੇ ਸੰਗਰੂਰ, ਫਤਿਹਗੜ੍ਹ ਤੇ ਮਲੇਰਕੋਟਲਾ ਦੇ ਕਿਸਾਨ ਬਾਸਮਤੀ ਝੋਨਾ ਲੈ ਕੇ ਆਉਂਦੇ ਹਨ ਪਰੰਤੂ ਇਸ ਵਾਰ ਬਾਸਮਤੀ ਝੋਨੇ ਦੇ ਝਾੜ ਤੇ ਭਾਅ ਦੋਵਾਂ ਦੇ ਘਟਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ 16 ਸਤੰਬਰ ਤੋਂ ਸ਼ੁਰੂ ਕੀਤੀ ਪਰਮਲ ਕਿਸਮ ਦੇ ਝੋਨੇ ਦੀ ਸਰਕਾਰੀ ਖਰੀਦ ਫਿਲਹਾਲ ਸ਼ੁਰੂ ਨਹੀਂ ਹੋ ਸਕੀ ਜਦਕਿ ਨਿੱਜੀ ਵਪਾਰੀਆਂ ਵਿਚਕਾਰ ਬਾਸਮਤੀ ਝੋਨੇ ਦੀ ਖਰੀਦ ਲਈ ਦੌੜ ਲੱਗੀ ਨਜ਼ਰ ਆ ਰਹੀ ਹੈ।

ਨਿੱਜੀ ਵਪਾਰੀਆਂ ਵੱਲੋਂ ਬਾਸਮਤੀ ਝੋਨੇ ਦੀ ਖਰੀਦ 2700 ਤੋਂ 3300 ਰੁਪਏ ਪ੍ਰਤੀ ਕੁਇੰਟਲ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਦੱਸੀ ਜਾ ਰਹੀ ਹੈ। ਨਾਭਾ ਮੰਡੀ ਵਿੱਚ ਬਾਸਮਤੀ ਝੋਨਾ ਲੈ ਕੇ ਪੁੱਜੇ ਕਿਸਾਨਾਂ ਜ਼ਿਲ੍ਹਾ ਸੰਗਰੂਰ ਤੋਂ ਉਪਿੰਦਰ ਸਿੰਘ ਅਤੇ ਬੀਕੇਯੂ ਡਕੌਂਦਾ ਦੇ ਭਗਵਾਨ ਸਿੰਘ ਨਾਮੀ ਕਿਸਾਨਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਵਾਰ ਝੋਨੇ ਦਾ ਜਿੱਥੇ ਰਿਕਾਰਡ ਤੋੜ ਮੀਂਹ ਕਾਰਨ ਝਾੜ ਵੀ ਘੱਟ ਹੈ ਉੱਥੇ ਭਾਅ ਵੀ ਨਿੱਜੀ ਵਪਾਰੀਆਂ ਦੀ ਮਰਜੀ ’ਤੇ ਹੀ ਨਿਰਭਰ ਹੋ ਕੇ ਰਹਿ ਗਿਆ ਹੈ। Nabha News

ਉਹਨਾਂ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਝੋਨੇ ਦੀ 25 ਤੋਂ 30 ਕੁਇੰਟਲ ਦੀ ਪੈਦਾਵਾਰ ਇਸ ਵਾਰ ਘਟ ਕੇ 15 ਤੋਂ 20 ਕੁਇੰਟਲ ਪ੍ਰਤੀ ਏਕੜ ਰਹਿ ਗਈ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਜਦੋਂ ਇਸ ਵਾਰ ਬਾਸਮਤੀ ਝੋਨੇ ਦੀ ਨਾਭਾ ਮੰਡੀ ’ਚ ਖਰੀਦ ਸ਼ੁਰੂ ਹੋਈ ਤਾਂ ਭਾਅ 3200 ਤੋਂ 3500 ਰੁਪਏ ਪ੍ਰਤੀ ਕੁਇੰਟਲ ਲੱਗ ਰਿਹਾ ਸੀ ਜੋ ਕਿ ਰੋਜਾਨਾ ਪੱਧਰੀ ਹੇਠਾਂ ਨੂੰ ਹੀ ਜਾ ਰਿਹਾ ਹੈ ਤੇ ਮੌਜੂਦਾ ਸਮੇਂ ਨਿੱਜੀ ਵਪਾਰੀਆਂ ਨੇ ਬਾਸਮਤੀ ਝੋਨੇ ਦਾ ਭਾਅ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਹੀ ਲਗਾਉਣਾ ਸ਼ੁਰੂ ਕਰ ਦਿੱਤਾ।

Read Also : ਹੁਣ ਵੇਰਕਾ ਨੇ ਘਟਾਈਆਂ ਦੁੱਧ ਤੇ ਹੋਰ ਉਤਪਾਦਾਂ ਦੀਆਂ ਕੀਮਤਾਂ

ਕਿਸਾਨਾਂ ਅਨੁਸਾਰ ਬਾਸਮਤੀ ਝੋਨੇ ਦੇ ਨਾਲ ਪਰਮਲ ਕਿਸਮ ਦੇ ਝੋਨੇ ਦਾ ਝਾੜ ਵੀ ਪਿਛਲੇ ਸਾਲਾਂ ਨਾਲੋਂ ਕਾਫੀ ਹੇਠਲੇ ਪੱਧਰ ਦਾ ਪ੍ਰਾਪਤ ਹੋਣ ਦੇ ਅਸਾਰ ਬਣੇ ਹੋਏ ਹਨ, ਜਿਸ ਦੀ ਸਥਿਤੀ ਖੇਤਾਂ ’ਚੋਂ ਮੰਡੀ ਤੱਕ ਪੁੱਜੇ ਝੋਨੇ ਦੀ ਤੁਲਾਈ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਫਸਲੀ ਵਿਭਿੰਨਤਾ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਨਿੱਜੀ ਵਪਾਰੀਆਂ ਦੀ ਕਥਿਤ ਲੁੱਟ ਤੋਂ ਬਚਾਉਣ ਲਈ ਬਾਸਮਤੀ ਝੋਨੇ ਨੂੰ ਐਮਐਸਪੀ ਅਧੀਨ ਲਿਆਂਦਾ ਜਾਵੇ ਜਾਂ ਫਿਰ ਸਰਕਾਰ ਆਪਣੇ ਪੱਧਰ ’ਤੇ ਬਾਸਮਤੀ ਝੋਨੇ ਦੀ ਨਿੱਜੀ ਖਰੀਦ ਸਬੰਧੀ ਘੱਟੋ ਘੱਟ ਭਾਅ ਤੈਅ ਕਰੇ। Nabha News

ਸਰਕਾਰੀ ਖਰੀਦ ਕੀਤੇ ਜਾਣ ਵਾਲੇ ਝੋਨੇ ਦੀ ਸਰਕਾਰੀ ਖਰੀਦ ਲਈ ਨਾਭਾ ਮੰਡੀ ਦੇ ਹੇਠ ਆਉਂਦੇ ਪੇਂਡੂ ਖਰੀਦ ਕੇਂਦਰਾਂ ਵਿੱਚ ਫਿਲਹਾਲ ਬਿਲਕੁਲ ਆਮਦ ਨਹੀਂ ਹੋਈ ਹੈ। ਇਸ ਸਬੰਧੀ ਪੇਂਡੂ ਖਰੀਦ ਕੇਂਦਰਾਂ ਦੇ ਆੜਤੀਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਦੇ ਪੱਕਣ ਲਈ ਅਜੇ ਸਮੇਂ ਦੀ ਦਰਕਾਰ ਹੈ ਜਦਕਿ ਸਰਕਾਰੀ ਖਰੀਦ ਲਈ ਪ੍ਰਬੰਧ ਅਮਲ ਵਿੱਚ ਲਿਆਂਦੇ ਨਜਰ ਆ ਰਹੇ ਹਨ ਅਤੇ ਪ੍ਰਸਾਸਨ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹੈ।

17 ਪ੍ਰਤੀਸਤ ਤੋਂ ਘੱਟ ਮਿਕਦਾਰ ਦਾ ਝੋਨਾ ਹੀ ਮੰਡੀਆਂ ’ਚ ਲੈ ਕੇ ਆਉਣ ਕਿਸਾਨ : ਸਕੱਤਰ

ਨਾਭਾ ਮਾਰਕੀਟ ਕਮੇਟੀ ਦੇ ਸਕੱਤਰ ਅਮਿਤ ਕੁਮਾਰ ਨੇ ਦੱਸਿਆ ਕਿ ਖੇਤਾਂ ’ਚ ਖੜ੍ਹੀ ਫਸਲ ਦੇ ਪੱਕਣ ’ਚ ਕੁਦਰਤੀ ਦੇਰੀ ਕਾਰਨ ਪਰਮਲ ਕਿਸਮ ਦੀ ਫਸਲ ਫਿਲਹਾਲ ਮੰਡੀਆਂ ਵਿੱਚ ਨਹੀਂ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਨਾਭਾ ਦੀ ਪ੍ਰਮੁੱਖ ਮੰਡੀ ’ਚ ਬਾਸਮਤੀ ਝੋਨੇ ਦੀ ਵੀਰਵਾਰ ਸ਼ਾਮ ਤੱਕ 71 ਹਜ਼ਾਰ ਕੁਇੰਟਲ ਆਮਦ ਹੋ ਚੁੱਕੀ ਹੈ ਜੋ ਕਿ ਰੋਜ਼ਾਨਾ ਪੱਧਰ ’ਤੇ ਹੀ ਨਿੱਜੀ ਵਪਾਰੀਆਂ ਵੱਲੋਂ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ’ਚ ਪ੍ਰੇਸ਼ਾਨੀ ਤੋਂ ਬਚਣ ਲਈ ਕਿਸਾਨ 17 ਪ੍ਰਤੀਸ਼ਤ ਤੋਂ ਘੱਟ ਮਿਕਦਾਰ ਦਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ।

Nabha News: ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਤੇ ਚੋਗਾ ਰੱਖਿਆ
Nabha News: ਨਾਭਾ ਸਿਵਲ ਹਸਪਤਾਲ ਦੇ ਐਸਐਮਓ ਡਾ. ਵੀਨੂੰ ਗੋਇਲ ਤੇ ਡਾ ਰਿਸ਼ੂ ਗੋਇਲ ਨੇ ਕੀਤੀ ਪੰਛੀਆਂ ਲਈ ਪਾਣੀ ਤੇ ਚੋਗਾ ਪਾਉਣ ਦੀ ਸ਼ੁਰੂਆਤ

Nabha News: ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਹਰਮਨ ਪਿਆਰੇ ਅਖਬਾਰ ’ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਨਾਭਾ ਦੇ ਨਾਮ ਚਰਚਾ ਘਰ ਵਿਖੇ ਸਮੂਹ ਸੱਚ ਕਹੂੰ ਪਾਠਕਾਂ ਵੱਲੋਂ ਪੰਛੀਆਂ ਲਈ ਪਾਣੀ ਰੱਖਣ ਵਾਸਤੇ ਮਿੱਟੀ ਦੇ ਕਟੋਰੇ ਤੇ ਚੋਗਾ ਵੰਡਿਆ ਗਿਆ। ਇਸ ਦੀ ਸ਼ੁਰੂਆਤ ਡਾਕਟਰ ਵੀਨੂੰ ਗੋਇਲ ਅਤੇ ਰਿਸ਼ੂ ਗੋਇਲ ਨਾਭਾ ਵੱਲੋਂ ਕੀਤੀ ਗਈ। ਇਸ ਮੌਕੇ ਐਸਐਮਓ ਨਾਭਾ ਡਾ ਵੀਨੂੰ ਗੋਇਲ ਤੇ ਰਿਸ਼ੂ ਗੋਇਲ ਨੇ ਸੱਚ ਕਹੂੰ ਦੇ ਪਾਠਕਾਂ ਦੀ ਸ਼ਲਾਘਾ ਕਰਦੇ ਆ ਕਿਹਾ ਕਿ ਜੋ ਤੁਸੀਂ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹੋ ਬੇਜੁਬਾਨ ਪੰਛੀਆਂ ਲਈ ਜੋ ਬੋਲ ਕੇ ਨਹੀਂ ਦੱਸ ਸਕਦੇ ਪਰ ਉਨ੍ਹਾਂ ਦੀ ਆਵਾਜ ਸਿਰਫ ਰੱਬ ਸਮਝ ਸਕਦਾ ਹੈ ਤੇ ਤੁਸੀਂ ਉਨ੍ਹਾਂ ਦੀ ਅਵਾਜ ਨੂੰ ਸੁਣਿਆ ਤੇ ਸਮਝਿਆ ਹੈ ਤੇ ਉਨ੍ਹਾਂ ਪੰਛੀਆਂ ਲਈ ਤਾਂ ਤੁਸੀਂ ਹੀ ਰੱਬ ਹੋ। ਮੈਂ ਬੇਨਤੀ ਕਰੂਗੀ ਕਿ ਇਹ ਕੰਮ ਏਥੇ ਸ਼ੁਰੂਆਤ ਤੱਕ ਹੀ ਨਾ ਰਹਿ ਜਾਵੇ।

ਆਮ ਤੌਰ ’ਤੇ ਅਜਿਹੇ ਕੰਮ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੇ ਹਨ ਤੇ ਇਸ ਕੰਮ ਨੂੰ ਤੁਸੀਂ ਹਰ ਕੋਈ ਆਪਣੀ ਡਿਊਟੀ ਸਮਝ ਕੇ ਕਰੋ ਤਾਂ ਜੋ ਹਰ ਪੰਛੀ ਦੀ ਪਿਆਸ ਬੁੱਝ ਸਕੇ ਤੇ ਨਾਭਾ ਹਸਪਤਾਲ ਦੀ ਤਰਫੋਂ ਮੈਂ ਹਰ ਪੱਖੋਂ ਸਹਿਯੋਗ ਲਈ ਤਿਆਰ ਹਾਂ ਤੇ ਮਨੁੱਖਤਾ ਦੀ ਸੇਵਾ ਲਈ ਆਪ ਤੋਂ ਸਹਿਯੋਗ ਦੀ ਆਸ ਕਰਦੀ ਹਾਂ।

Nabha News

85 ਮੈਂਬਰ ਦੀ ਸਮੂਹ ਟੀਮ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੱਚ ਕਹੂੰ ਅਖ਼ਬਾਰ ਤੋਂ ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿ ਸੱਚ ਕਹੂੰ ਆਪਣੇ ਨਾਂਅ ਵਾਂਗ ਹੀ ਵੱਖਰੀ ਪਹਿਚਾਣ ਰੱਖਦਾ ਹੈ। ਇਸ ਦੀ ਵਰੇਗੰਢ ’ਤੇ ਪਾਠਕਾਂ ਵੱਲੋਂ ਕੀਤਾ ਗਿਆ ਉਕਤ ਉਪਰਾਲਾ ਸਲਾਹੁਣਯੋਗ ਹੈ, ਜਿਸ ਤੋਂ ਹੋਰਨਾਂ ਨੂੰ ਵੀ ਸੇਧ ਲੈਣ ਚਾਹੀਦੀ ਹੈ ਕਿਉਂਕਿ ਵਾਤਾਵਰਨ ਦੀ ਰੌਣਕ ਇਨਾ ਪੰਛੀ ਨਾਲ ਹੀ ਹੈ ਤੇ ਇਹ ਸਭ ਦੇ ਸਾਂਝੇ ਹਨ। ਇਸ ਲਈ ਇਨ੍ਹਾਂ ਦੀ ਬਿਹਤਰੀ ਵਾਸਤੇ ਯਤਨ ਵੀ ਸਾਂਝੇ ਹੀ ਹੋਣੇ ਚਾਹੀਦੇ ਹਨ।

Read Also : Haryana: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

ਬਲਾਕ ਪ੍ਰੇਮੀ ਸੇਵਕ ਗੁਰਦੀਪ ਇਸਾਂ ਨੇ ਵਰ੍ਹੇਗੰਢ ਦੇ ਵਧਾਈ ਦਿੰਦਿਆਂ ਕਿਹਾ ਕਿ ਸੱਚ ਕਹੂੰ ਦੇ ਪਾਠਕਾਂ ਵੱਲੋਂ ਪੰਛੀਆਂ ਦੇ ਦਾਣੇ ਪਾਣੀ ਲਈ ਮਿੱਟੀ ਦੇ ਕਟੋਰੇ ਤੇ ਚੋਗਾ ਵੰਡ ਕੇ ਮਨਾ ਰਹੇ ਹਨ। ਸੱਚ ਕਹੂੰ ਅਖਬਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਹੋਰਨਾਂ ਨੂੰ ਵੀ ਭਲਾਈ ਕਾਰਜ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ 85 ਮੈਂਬਰ ਅਤੇ ਵੱਖੋ ਵੱਖ ਸੰਮਤੀਆਂ ਦੇ ਜਿੰਮੇਵਾਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਰਹੀ।

ਕੀ ਕਹਿੰਦੇ ਹਨ ਡਾਕਟਰ

ਸਿਵਲ ਹਸਪਤਾਲ ਨਾਭਾ ਵਿਖੇ ਐਸਐਮਓ ਦੀ ਸੇਵਾ ਨਿਭਾ ਰਹੇ। ਡਾਕਟਰ ਵੀਨੂੰ ਗੋਇਲ ਵੱਲੋਂ ਜਮ ਕੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਮੈਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਦੇਖਿਆ ਕਿ ਕਿਸੇ ਅਖਬਾਰ ਨੂੰ ਲੋਕ ਇੰਨਾ ਪਿਆਰ ਕਰਦੇ ਹੋਣ ਅਤੇ ਨਾਲ ਹੀ ਉਹਨਾਂ ਕਿਹਾ ਕਿ ਜੋ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਮਾਨਤਾ ਭਲਾਈ ਦੇ ਕੰਮ ਚਲਾਏ ਜਾਂਦੇ ਹਨ ਉਹਨਾਂ ਦਾ ਵੀ ਮੈਨੂੰ ਅੱਜ ਇੱਥੇ ਆ ਕੇ ਪਤਾ ਲੱਗਿਆ ਹੈ ਕਿ ਇਹ ਲੋਕ ਖੂਨ ਦਾਨ ਕਰਨ ਦੇ ਨਾਲ ਨਾਲ ਅੱਖਾਂ ਦਾਨ ਅਤੇ ਸਰੀਰ ਦਾਨ ਵੀ ਕਰਦੇ ਹਨ।

ਜਿਸ ਤੋਂ ਸਾਡੇ ਵਰਗੇ ਰਿਸਰਚ ਕਰ ਕੇ ਡਾਕਟਰ ਬਣਦੇ ਹਨ। ਸਭ ਤੋਂ ਵੱਡੀ ਗੱਲ ਜੋ ਮੈਨੂੰ ਲੱਗੀ ਕਿ ਇਹ ਲੋਕ ਹਨ ਜੋ ਕਿਡਨੀਆਂ ਤੱਕ ਦਾਨ ਕਰ ਦਿੰਦੇ ਹਨ ਅਜਿਹਾ ਕੋਈ ਵੀ ਸੰਸਥਾ ਨਹੀਂ ਕਰ ਰਹੀ ਅਤੇ ਮੈਂ ਇਸ ਗੱਲ ਦੀ ਬੜੀ ਸ਼ਲਾਘਾ ਕਰਦੀ ਹਾਂ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਅਜਿਹੀ ਸਿੱਖਿਆ ਦਿੱਤੀ।

Nabha News: ਨਾਭਾ ਪੁਲਿਸ ਵੱਲੋਂ ਪਿੰਡ ਦੀ ਸਰਪੰਚ ਸਣੇ ਤਿੰਨ ਮਹਿਲਾਵਾਂ ਗ੍ਰਿਫ਼ਤਾਰ
ਮਾਮਲਾ ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਮੌਤ ਦਾ  | Nabha News

Nabha News: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋਂ ਬੀਤੇ ਦਿਨ ਨਾਭਾ ਵਿਖੇ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪਿੰਡ ਦੀ ਮਹਿਲਾ ਸਰਪੰਚ ਸਮੇਤ ਅੱਧੀ ਦਰਜਨ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੁਸ਼ਲ ਕੁਮਾਰ ਪੁੱਤਰ ਦੇਵੀ ਦਾਸ ਵਾਸੀ ਮਕਾਨ ਨੰ: 163/1 ਸੈਕਟਰ 41 ਚੰਡੀਗੜ੍ਹ ਵੱਲੋਂ ਤਹਿਰੀਰ ਕਰਵਾਏ ਬਿਆਨ ਅਨੁਸਾਰ ਉਸਦਾ ਲੜਕਾ ਸਾਹਿਲ ਸ਼ਰਮਾ ਕਰੀਬ 6 ਸਾਲ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਨਾਭਾ ਵਿਖੇ ਸੁੱਖੀ ਨਾਂਅ ਦਾ ਇਸਦਾ ਦੋਸਤ ਸੀ। ਸੁੱਖੀ ਉਸਦੇ ਲੜਕੇ ਨੂੰ ਕਰੀਬ 2 ਮਹੀਨੇ ਪਹਿਲਾਂ ਨਸ਼ਾ ਛਡਾਉ ਕੇਂਦਰ ਨਾਭਾ ਲੈ ਗਿਆ ਸੀ।

ਇਹ ਵੀ ਪੜ੍ਹੋ: Faridkot Theft Case: ਫ਼ਰੀਦਕੋਟ ਪੁਲਿਸ ਨੇ ਨਗਦੀ ਤੇ ਸੋਨਾ ਚੋਰੀ ਦਾ ਮਾਮਲਾ ਸਿਰਫ 6 ਘੰਟਿਆਂ ’ਚ ਸੁਲਝਾਇਆ

ਪਰ ਮੁਦੱਈ ਨੂੰ ਪਤਾ ਲੱਗਾ ਕਿ ਉਸਦਾ ਲੜਕਾ ਸਾਹਿਲ ਨਾਭਾ ਵਿਖੇ ਹੀ ਘੁੰਮਦਾ ਰਹਿੰਦਾ ਸੀ। ਕੱਲ੍ਹ ਪਤਾ ਲੱਗਾ ਕਿ ਉਸਦੇ ਲੜਕੇ ਸਾਹਿਲ ਸ਼ਰਮਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਉਸਦੇ ਲੜਕੇ ਸਾਹਿਲ ਸ਼ਰਮਾ ਦਾ ਦੋਸਤ ਮੌਕੇ ’ਤੇ ਉਨ੍ਹਾਂ ਦੇ ਲੜਕੇ ਨੂੰ ਸਾਂਭ ਕੇ ਉਸਦਾ ਇਲਾਜ ਕਰਵਾ ਦਿੰਦਾ ਤਾਂ ਉਸਦੀ ਮੌਤ ਨਹੀਂ ਹੋਣੀ ਸੀ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਉਸਦਾ ਲੜਕਾ ਅਤੇ ਉਸਦੇ ਦੋਸਤ ਨਾਭਾ ਦੇ ਪਿੰਡ ਰੋਹਟੀ ਛੰਨਾ ਤੋਂ ਜਸਵੀਰ ਉਰਫ ਕਾਲੀ ਪਤਨੀ ਕੰਗਣ, ਚਰਨੋ ਪਤਨੀ ਮਲਕੀਤ, ਮਨਜੀਤ ਪਤਨੀ ਫੌਜਾ, ਅਮਨਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ,

ਗੁਰਕੀਰਤ ਸਿੰਘ ਪੁੱਤਰ ਲਾਲਾ ਸਿੰਘ, ਵਿਕਰਮਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਪਿੰਡ ਰੋਹਟੀ ਛੰਨਾ ਤਹਿ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਚਿੱਟਾ ਖਰੀਦ ਕੇ ਲਿਆਉਂਦੇ ਸਨ। ਕਥਿਤ ਰੂਪ ’ਚ ਨਸ਼ਾ ਵੇਚਣ ਵਾਲੀਆਂ ਔਰਤਾਂ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਚਿੱਟਾ ਅਤੇ ਹੋਰ ਨਸ਼ੇ ਵੇਚਣ ਦੇ ਮੁਕੱਦਮੇ ਦਰਜ ਹਨ ਪਰੰਤੂ ਇਹ ਔਰਤਾਂ ਜਲਦ ਹੀ ਜਮਾਨਤ ਲੈ ਬਾਹਰ ਆ ਜਾਂਦੀਆਂ ਹਨ। ਦੂਜੇ ਪਾਸੇ ਪਿੰਡ ਦੀ ਸਰਪੰਚ ਵੀ ਕਥਿਤ ਰੂਪ ’ਚ ਇਨ੍ਹਾਂ ਨੂੰ ਨਸ਼ਾ ਵੇਚਣ ਵਿੱਚ ਸ਼ਹਿ ਦਿੰਦੀ ਹੈ ਅਤੇ ਪੈਰਵਾਈ ਕਰਕੇ ਜ਼ਮਾਨਤਾਂ ਕਰਵਾ ਦਿੰਦੀ।

ਉਪਰੋਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨਾਭਾ ਕੋਤਵਾਲੀ ਪੁਲਿਸ ਵੱਲੋਂ ਬੀਐੱਨਐੱਸ ਦੀਆਂ ਧਾਰਾਵਾਂ ਅਧੀਨ ਜਸਵੀਰ ਉਰਫ ਕਾਲੀ, ਚਰਨੋ, ਮਨਜੀਤ, ਸਰਪੰਚ ਗੁਰਪ੍ਰੀਤ ਕੌਰ, ਅਮਨਪ੍ਰੀਤ ਸਿੰਘ, ਗੁਰਕੀਰਤ ਸਿੰਘ, ਵਿਕਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮ ਜਸਵੀਰ ਉਰਫ ਕਾਲੀ, ਚਰਨ, ਮਨਜੀਤ, ਸਰਪੰਚ ਗੁਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਨੁਸਾਰ ਪਿੰਡ ਦੀ ਗ੍ਰਿਫ਼ਤਾਰ ਮਹਿਲਾ ਸਰਪੰਚ ਪਾਸੋਂ ਕਥਿਤ ਰੂਪ ’ਚ 20 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਪੁਲਿਸ ਅਨੁਸਾਰ ਬਰਾਮਦ ਡਰੱਗ ਮਨੀ ਸਰਪੰਚ ਗੁਰਪ੍ਰੀਤ ਕੌਰ ਨੇ ਮੁਲਜ਼ਮ ਮਨਜੀਤ ਕੌਰ ਨੂੰ ਛੁਡਾਉਣ ਲਈ ਉਸ ਪਾਸੋਂ ਲਈ ਸੀ ਜਿਸ ਨੇ ਕਬੂਲ ਕੀਤਾ ਹੈ ਕਿ ਇਸਨੇ ਬਾਕੀਆਂ ਨੂੰ ਛੁਡਾਉਣ ਲਈ 30 ਹਜ਼ਾਰ ਰੁਪਏ ਲਏ ਹਨ ਜੋ ਇਸਦੇ ਘਰ ਪਏ ਹਨ, ਜਿਨ੍ਹਾਂ ਦੀ ਬ੍ਰਾਮਦਗੀ ਹੋਣੀ ਬਾਕੀ ਹੈ। Nabha News

Nabha News: ਸਾਈਕਲ ਵਾਲੇ ਵਿਧਾਇਕ ਨੇ ਪਿਤਾ ਦੀ ਯਾਦ ਨੂੰ ਸਮਰਪਿਤ 13 ਸਾਈਕਲ ਲੋੜਵੰਦਾਂ ਨੂੰ ਸੌਂਪੇ
ਆਪਣੇ ਪਿਤਾ ਦੇ ਦਿੱਤੇ ਸੰਸਕਾਰਾਂ ਨੂੰ ਈਮਾਨਦਾਰੀ ਤੇ ਪਾਰਦਰਸ਼ਤਾ ਨਾਲ ਅੱਗੇ ਵਧਾਵਾਂਗੇ : ਦੇਵ ਮਾਨ | Nabha News

ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਸਾਈਕਲ ਵਾਲੇ ਵਿਧਾਇਕ ਵਜੋਂ ਜਾਣੇ ਜਾਂਦੇ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਆਪਣੇ ਪਿਤਾ ਦੀ ਅੰਤਿਮ ਸ਼ਰਧਾਂਜਲੀ ਮੌਕੇ ਲੋੜਵੰਦਾ ਨੂੰ 13 ਸਾਈਕਲ ਵੰਡੇ। ਇਸ ਮੌਕੇ ਆਪਣੀ ਮਾਤਾ ਤੇ ਭਰੇ ਪੂਰੇ ਪਰਿਵਾਰ ਨਾਲ ਮੌਜ਼ੂਦ ਆਪ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਲਾਲ ਸਿੰਘ ਇੱਕ ਮਿਹਨਤਕਸ਼ ਤੇ ਜਮੀਨ ਨਾਲ ਜੁੜੇ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਮਾਨਦਾਰੀ ਤੇ ਮਿਹਨਤ ਨਾਲ ਗੁਜ਼ਾਰਦਿਆਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਸੁਚੱਜੇ ਸੰਸਕਾਰ ਦਿੱਤੇ ਤੇ ਯੋਗ ਸਿੱਖਿਆ ਦਿਵਾਈ।

ਇਹ ਖਬਰ ਵੀ ਪੜ੍ਹੋ : Haryana-Punjab Winter Holidays: ਪੰਜਾਬ-ਹਰਿਆਣਾ ’ਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡਾ ਅਪਡੇਟ ਜਾਰੀ, ਪੜ੍ਹੋ…

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਈਕਲ ਪੈਂਚਰ ਦਾ ਕੰਮ ਕਰਦੇ ਸਨ ਜਿਨ੍ਹਾਂ ਦੀ ਅੰਤਿਮ ਸ਼ਰਧਾਂਜਲੀ ਲਈ ਵਾਲੇ ਦਿਨ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਜਿਕ ਉਪਰਾਲਾ ਕਰਕੇ ਉਨ੍ਹਾਂ ਨੇ ਲੋੜਵੰਦਾ ਦੀਆਂ ਮੁਸ਼ਕਿਲਾ ਘਟਾਉਣ ਦਾ ਨਿਮਾਣਾ ਜਿਹਾ ਯਤਨ ਜਰੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿਤਾ ਲਾਲ ਸਿੰਘ ਨੇ ਸਾਨੂੰ ਹਮੇਸ਼ਾ ਦਸਾਂ ਨਹੂੰਆਂ ਦੀ ਕਿਰਤ ਕਰਨ ਤੇ ਹਰ ਵਿਅਕਤੀ ਨਾਲ ਜੁੜਨ ਦੇ ਜੋ ਪਿਆਰ ਭਰੇ ਨਿੱਘੇ ਸਿਧਾਂਤ ਦਿੱਤੇ ਹਨ, ਉਨ੍ਹਾਂ ਨੂੰ ਅਸੀਂ ਆਪਣੇ ਵੱਲੋਂ ਹਰ ਕੋਸ਼ਿਸ਼ ਨਾਲ ਅੱਗੇ ਵਧਾਵਾਂਗੇ। Nabha News

ਆਪਣੇ ਪਿਤਾ ਸ੍ਰ. ਲਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਹੋਏ ਸਾਰੇ ਸਿਆਸੀ ਆਗੂਆਂ ਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਤੇ ਮੇਰਾ ਪੂਰਾ ਪਰਿਵਾਰ ਹਾਜ਼ਰ ਹੋਏ ਹਰ ਵਿਅਕਤੀ ਦਾ ਦਿਲੀ ਧੰਨਵਾਦ ਕਰਦੇ ਹਾਂ ਜਿਨਾਂ ਨੇ ਆਪਣੇ ਸਮੇਂ ’ਚੋਂ ਸਾਡੇ ਦੁੱਖ ਵੰਡਾਉਣ ਦੇ ਲਈ ਦੋ ਪਲ ਜਰੂਰ ਕੱਢੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਦਿ ਕਪਿਲ ਮਾਨ, ਕੌਂਸਲਰ ਰੋਜੀ ਨਾਗਪਾਲ, ਦੀਪਕ ਨਾਗਪਾਲ ਆਦਿ ਵੀ ਮੌਜੂਦ ਰਹੇ। Nabha News

Body Donation: ਸਰੀਰਦਾਨੀ ਤੇ ਨੇਤਰਦਾਨੀ ਬਣੇ ਬਲਾਕ ਨਾਭਾ ਦੇ ਮਦਨ ਮੋਹਨ ਇੰਸਾਂ
ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਮਦਨ ਮੋਹਨ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਇਸ ਮੌਕੇ 85 ਮੈਂਬਰ ਕਮੇਟੀ ਦੇ ਮੈਂਬਰ ਵਿਜੇ ਕੁਮਾਰ ਇੰਸਾਂ ਨਾਭਾ ਨੇ ਦੱਸਿਆ ਕਿ ਪ੍ਰੇਮੀ ਮਦਨ ਮੋਹਨ (ਪਿੰਕੀ) ਇੰਸਾਂ ਜਿਉਂਦੇ ਜੀਅ ਵੀ ਮਾਨਵਤਾ ਦੀ ਸੇਵਾ ’ਚ ਜੁਟੇ ਰਹੇ ਤੇ ਦੇਹਾਂਤ ਤੋਂ ਬਾਅਦ ਵੀ ਮਨੁੱਖਤਾ ਦੇ ਕੰਮ ਆਏ ਉਨ੍ਹਾਂ ਕਿਹਾ ਕਿ ਦੇਹਾਂਤ ਮਗਰੋਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰੋਹਿਲਖੰਡ ਮੈਡੀਕਲ ਕਾਲਜ ਬਰੇਲੀ (ਉੱਤਰ ਪ੍ਰਦੇਸ਼) ਭੇਜਿਆ ਗਿਆ। Body Donation

ਉਨ੍ਹਾਂ ਕਿਹਾ ਕਿ ਸਰੀਰਦਾਨ ਕਰਨ ਵਾਲੇ ਪਰਿਵਾਰ ਵੀ ਬਹੁਤ ਹੀ ਕੁਰਬਾਨੀ ਵਾਲੇ ਹੁੰਦੇ ਹਨ ਅੱਜ ਵੱਡੀ ਗਿਣਤੀ ’ਚ ਸਾਧ ਸੰਗਤ ਅੱਖਾਂ ਦਾਨ, ਖੂਨ ਦਾਨ ਤੇ ਦੇਹਾਂਤ ਉਪਰੰਤ ਸਰੀਰਦਾਨ ਕਰ ਰਹੀ ਹੈਇਸ ਮੌਕੇ 85 ਮੈਂਬਰ ਰੇਨੂ ਇੰਸਾਂ, 85 ਮੈਂਬਰ ਭੈਣ ਸੀਮਾ ਰਾਣੀ, 85 ਮੈਂਬਰ ਭੈਣ ਸਰਬਜੀਤ ਇੰਸਾਂ ਤੇ ਬਲਾਕ ਨਾਭਾ, ਸਾਧੋਹੇੜੀ, ਭਾਦਸੋਂ ਤੇ ਮੱਲੇਵਾਲ ਦੇ ਬਲਾਕ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ, ਵੱਡੀ ਗਿਣਤੀ ’ਚ ਸਾਧ ਸੰਗਤ ਤੇ ਸਮਾਜ ਸੇਵੀਆਂ, ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਮੈਂਬਰਾਂ ਨੇ ਸਰੀਰਦਾਨੀ ਮਦਨ ਮੋਹਨ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੱਤੀ। Body Donation

Punjab News: ਨਾਭਾ ਪੁਲਿਸ ਨੇ ਪਿੰਡ ਰੋਹਟੀ ਛੰਨਾ ਵਿਖੇ ਚਲਾਇਆ ਤਲਾਸ਼ੀ ਅਭਿਆਨ
ਡਰੱਗ ਮਨੀ ਸਮੇਤ ਗਲਤ ਨੰਬਰਾਂ ਵਾਲੇ ਲਗਭਗ ਇੱਕ ਦਰਜਨ ਵਾਹਨ ਜਬਤ ਕੀਤੇ ਗਏ : DSP ਨਾਭਾ | Punjab News

ਨਾਭਾ (ਤਰੁਣ ਕੁਮਾਰ ਸ਼ਰਮਾ)। Punjab News: ਅੱਜ ਸਵੇਰੇ ਤੜਕਸਾਰ ਜਿਲ੍ਹਾ ਪਟਿਆਲਾ ਦੇ ਐਸਪੀ (ਡੀ) ਤੇ ਡੀਐਸਪੀ ਨਾਭਾ ਮਨਦੀਪ ਕੌਰ ਦੀ ਅਗਵਾਈ ’ਚ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਇੱਕ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ। ਜ਼ਿਕਰਯੋਗ ਹੈ ਕਿ ਨਾਭਾ ਦਾ ਪਿੰਡ ਰੋਹਟੀ ਛੰਨਾ ਮੌਜੂਦਾ ਸਮੇਂ ਨਸ਼ੇ ਦੀ ਵੱਡੀ ਹੱਬ ਵਜੋਂ ਜਾਣਿਆ ਜਾਂਦਾ ਹੈ। ਪੁਲਿਸ ਪਾਰਟੀ ਵੱਲੋਂ ਘਰ-ਘਰ ਜਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਕਈ ਵਾਹਨਾਂ ਨੂੰ ਗਲਤ ਨੰਬਰ ਲਾਏ ਜਾਣ ਦੇ ਹਵਾਲੇ ਨਾਲ ਜਬਤ ਕੀਤਾ ਗਿਆ। ਅੱਜ ਦੇ ਤਲਾਸ਼ੀ ਅਭਿਆਨ ’ਚ ਪੁਲਿਸ ਪਾਰਟੀ ਦੇ ਉੱਚ ਅਧਿਕਾਰੀਆਂ ਸਣੇ ਲਗਭਗ 130 ਨੌਜਵਾਨਾਂ ਨੇ ਹਿੱਸਾ ਲਿਆ।

ਇਹ ਖਬਰ ਵੀ ਪੜ੍ਹੋ : US Election Result 2024: ਅਮਰੀਕਾ ’ਚ ਟਰੰਪ ਸਰਕਾਰ ਆਉਣ ਨਾਲ ਭਾਰਤ ਦੀ ਹੋਵੇਗੀ ਬੱਲੇ-ਬੱਲੇ, ਜਾਣੋ ਕਿਵੇਂ

ਜਿਨਾਂ ’ਚ ਮਹਿਲਾ ਪੁਲਿਸ ਵੀ ਸ਼ਾਮਲ ਸੀ। ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਹਲਕਾ ਨਾਭਾ ਦੀ ਮਹਿਲਾ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਇਹ ਸਹੀ ਹੈ ਕਿ ਅੱਜ ਪੁਲਿਸ ਪਾਰਟੀ ਵੱਲੋਂ ਨਸ਼ੇ ਦੇ ਹੱਬ ਵਜੋਂ ਮਸ਼ਹੂਰ ਹੋਏ ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਘਰ ਵਿੱਚ ਕੋਈ ਪੁਰਸ਼ ਵਿਅਕਤੀ ਨਹੀਂ ਪਾਇਆ ਗਿਆ ਤੇ ਮਹਿਲਾਵਾਂ ਆਪਣੇ ਘਰਾਂ ਨੂੰ ਤਾਲੇ ਲਾ ਕੇ ਅੰਦਰ ਬੈਠੀਆਂ ਮਿਲੀਆਂ। ਉਹਨਾਂ ਖਦਸਾ ਪ੍ਰਗਟ ਕੀਤਾ ਕਿ ਨਸ਼ੇ ਦੇ ਇਨ੍ਹਾਂ ਕਾਰੋਬਾਰੀਆਂ ਨੂੰ ਸ਼ਾਇਦ ਪੁਲਿਸ ਦੀ ਰੇਡ ਦੀ ਜਾਣਕਾਰੀ ਹੋ ਗਈ ਸੀ। Punjab News

ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਅੱਜ ਦੇ ਤਲਾਸ਼ੀ ਅਭਿਆਨ ’ਚ ਕਾਫੀ ਸ਼ਲਾਘਾ ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਡਰੱਗ ਮਨੀ ਸਮੇਤ ਲਗਭਗ ਇੱਕ ਦਰਜਨ ਐਕਟੀਵਾ ਸਕੂਟਰੀਆਂ, ਇੱਕ ਥਾਰ, ਇੱਕ ਵਰਨਾ ਕਾਰ ਤੇ ਦੋ ਐਨਫੀਲਡ ਮੋਟਰਸਾਈਕਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਵਾਹਨਾਂ ’ਤੇ ਗਲਤ ਨੰਬਰ ਲਾਏ ਗਏ ਸਨ, ਜਿਸ ਕਾਰਨ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਸ਼ਾ ਸਪਲਾਈ ਕਰਨ ਲਈ ਇਹਨਾਂ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੋਵੇ। ਬਰਾਮਦ ਨਸ਼ੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਉਹ ਫਿਲਹਾਲ ਨਸ਼ੇ ਦੀ ਮਾਤਰਾ ਬਾਰੇ ਨਹੀਂ ਦੱਸ ਸਕਦੇ ਕਿਉਂਕਿ ਨਸ਼ੇ ਦੀ ਖੇਪ ਦੀ ਜਾਂਚ ਜਰੂਰੀ ਹੈ ਕਿ ਇਹ ਕਿਸ ਪ੍ਰਕਾਰ ਦਾ ਨਸ਼ਾ ਹੈ। Punjab News

ਨਾਭਾ ਦੇ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਦੀ ਅਗਵਾਈ ਕਰਦੇ ਡੀਐਸਪੀ ਨਾਭਾ ਮਨਦੀਪ ਕੌਰ।

Panchayat Elections: ਇਹ ਪਿੰਡ ਦੇ ਵਾਸੀਆਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ
ਪਿੰਡ ਦੀ ਰਿਜਰਵੇਸ਼ਨ ਨਾ ਤੋੜਨ ਕਾਰਨ ਨਾਰਾਜ ਹੋਏ ਪਿੰਡ ਵਾਸੀ | Nabha News

ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਹਲਕਾ ਨਾਭਾ ਦੇ ਪਿੰਡ ਉਪਲਾਂ ਵਿਖੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਇੱਕਜੁਟਤਾ ਨਾਲ ਬਾਈਕਾਟ ਕਰ ਦਿੱਤਾ। ਜਿੱਥੇ ਪਿੰਡ ਨੂੰ ਰਿਜਰਵ ਰੱਖੇ ਜਾਣ ’ਤੇ ਉਪਲਾਂ ਪਿੰਡ ਵਾਲਿਆਂ ਨੇ ਨਰਾਜਗੀ ਜਾਹਿਰ ਕੀਤੀ ਤੇ ਉੱਪਲਾਂ ਪਿੰਡ ਵਿੱਚ ਕੋਈ ਪੋਲਿੰਗ ਬੂਥ ਵੀ ਨਾ ਲਾਇਆ ਗਿਆ। ਪਿੰਡ ਦੀਆਂ ਗਲੀਆਂ ’ਚ ਸੁੰਨ ਪਸਰੀ ਰਹੀ। ਪਿੰਡ ਦੀ ਸਾਂਝੀ ਥਾਂ ’ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿੰਡ ਉੱਪਲਾ ਨੂੰ ਪਿਛਲੇ ਕਾਫੀ ਸਮੇਂ ਤੋਂ ਰਿਜਰਵ ਰੱਖਿਆ ਜਾ ਰਿਹਾ ਹੈ ਜਦਕਿ ਰਿਜਰਵ ਵਰਗ ’ਚ ਕੋਈ ਉੱਚ ਪੜਿਆ ਲਿਖਿਆ ਨੌਜਵਾਨ ਉਮੀਦਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਰਿਜਰਵ ਵਰਗ ਵੀ ਸਾਡੇ ਨਾਲ ਹੀ ਹੈ ਜਿਨਾਂ ਦੀਆਂ 20-22 ਵੋਟਾਂ ’ਚ ਕੋਈ ਵੀ ਪੜ੍ਹਿਆ-ਲਿਖਿਆ ਚੋਣ ਉਮੀਦਵਾਰ ਨਹੀਂ ਹੈ। Nabha News

Read This : Crime: ਚੋਣਾਂ ਦੋਰਾਨ ਪਿੰਡ ਖੁੱਡਾ ਵਿਖੇ ਚੱਲੀ ਗੋਲੀ, 1 ਜ਼ਖਮੀ

ਪਿੰਡ ਵਾਸੀਆਂ ਦੁੱਖ ਪ੍ਰਗਟਾਇਆ ਕਿ ਪਿੰਡ ਦੇ ਜਰਨਲ ਕੈਟਾਗਰੀ ’ਚ ਕਈ ਉੱਚ ਪੜ੍ਹੇ-ਲਿਖੇ ਨੌਜਵਾਨ ਹਨ। ਪਰ ਸੀਟ ਦੇ ਰਿਜਰਵ ਹੋਣ ਕਾਰਨ ਉਹ ਇਥੋਂ ਪੰਚਾਇਤੀ ਚੋਣਾਂ ਨਹੀ ਲੜ ਸਕਦੇ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਅੰਦਰ ਪਿੰਡ ਦੇ ਰਿਜਰਵ ਵਰਗ ਦੇ ਚੁਣੇ ਜਾਂਦੇ ਸਰਪੰਚਾਂ ਦੇ ਕਾਰਜਕਾਲਾਂ ਦੌਰਾਨ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਜਿਸ ਕਾਰਨ ਪਿੰਡ ਵਾਸੀਆਂ ਨੇ ਆਪਣੀ ਇਹ ਸਮੱਸਿਆ ਪ੍ਰਸ਼ਾਸਨਿਕ ਅਫਸਰਾਂ ਐਸਡੀਐਮ ਤੇ ਬੀਡੀਪੀਓ ਨਾਭਾ ਨਾਲ ਸਾਂਝੀ ਵੀ ਕੀਤੀ। ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਰਾਹ ਨਾ ਪਾਇਆ ਤੇ ਇਸ ਵਾਰ ਇਸੇ ਪ੍ਰਕਾਰ ਰਿਜਰਵ ਵਰਗ ਦੀਆਂ ਚੋਣਾਂ ਕਰਾਉਣ ਬਾਰੇ ਕਿਹਾ। ਪਿੰਡ ਵਾਸੀਆਂ ਨੇ ਨਾਰਾਜਗੀ ਜਾਹਿਰ ਕੀਤੀ ਸੀ ਕਿ ਜਦੋਂ ਪ੍ਰਸ਼ਾਸਨ ਪਿੰਡ ਨੂੰ ਪਿੰਡ ਵਾਸੀਆਂ ਦੇ ਹਿਸਾਬ ਨਾਲ ਨਹੀਂ ਚੱਲਣ ਦੇਣਾ ਚਾਹੁੰਦਾ ਤਾਂ ਅਸੀਂ ਬਿਨਾਂ ਕਿਸੇ ਮੁੱਦੇ ਤੋਂ ਕਿਉਂ ਪੰਚਾਇਤ ਚੁਣੀਏ?

Nabha News: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਦੌਰਾ
ਕਾਲ ਸੈਂਟਰ ’ਚ ਕੰਮ ਕਰਦੀਆਂ ਰਹੀਆਂ ਤੇ ਹੁਣ ਜੇਲ੍ਹ ’ਚ ਬੰਦ 32 ਲੜਕੀਆਂ ਨਾਲ ਮੁਲਾਕਾਤ, ਹੋਰ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | Nabha News

Nabha News: (ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਦੌਰਾ ਕਰਕੇ ਇੱਥੇ ਬੰਦ ਇਮੀਗ੍ਰੇਸ਼ਨ ਤੇ ਕਾਲ ਸੈਂਟਰ ’ਚ ਕੰਮ ਕਰਦੀਆਂ ਰਹੀਆਂ 32 ਲੜਕੀਆਂ ਨਾਲ ਮੁਲਾਕਾਤ ਕੀਤੀ ਅਤੇ ਹੋਰ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਤੋਂ ਜੇਲ੍ਹ ’ਚ ਮਹਿਲਾ ਬੰਦੀਆਂ ਤੇ ਉਨ੍ਹਾਂ ਦੇ ਨਾਲ ਰਹਿ ਰਹੇ ਬੱਚਿਆਂ ਦੀ ਗਿਣਤੀ, ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਜੇਲ੍ਹ ਮੈਨੁਅਲ ਮੁਤਾਬਕ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਨਿਯਮਾਂ ਮੁਤਾਬਕ ਸਾਰੇ ਮਹਿਲਾ ਬੰਦੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਕਿਸੇ ਮਹਿਲਾ ਬੰਦੀ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਰਾਜ ਲਾਲੀ ਗਿੱਲ ਨੇ ਇਸ ਮਗਰੋਂ ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਇਹ 32 ਲੜਕੀਆਂ ਪਹਿਲਾਂ ਰੋਪੜ ਜੇਲ੍ਹ ਵਿੱਚ ਬੰਦ ਸਨ ਪਰੰਤੂ ਉਥੇ ਉਨ੍ਹਾਂ ਵੱਲੋਂ ਕੀਤੇ ਗਏ ਦੌਰੇ ਦੌਰਾਨ ਇਨ੍ਹਾਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਸਨ ਅਤੇ ਜਿਸ ਮਗਰੋਂ ਇਨ੍ਹਾਂ ਨੂੰ ਨਾਭਾ ਜੇਲ੍ਹ ਵਿੱਚ ਤਬਦੀਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਬੱਚੀਆਂ ਅਨਜਾਣ ਸਨ ਤੇ ਕੇਵਲ ਨੌਕਰੀ ਤੇ ਤਨਖਾਹ ਦੇ ਲਾਲਚ ’ਚ ਆ ਕੇ ਫਸ ਗਈਆਂ ਜਾਪਦੀਆਂ ਸਨ ਪਰੰਤੂ ਇਨ੍ਹਾਂ ਦੀ ਬੱਚੀਆਂ ਦੀ ਮੱਦਦ ਲਈ ਕਮਿਸ਼ਨ ਆਪਣੀ ਭੂਮਿਕਾ ਨਿਭਾਏਗਾ। Nabha News

ਕਾਲ ਸੈਂਟਰ ਜਾਂ ਇਮੀਗ੍ਰੇਸ਼ਨ ਖੇਤਰ ’ਚ ਕੰਮ ਕਰਨ ਦੇ ਚਾਹਵਾਨ ਬੱਚੇ-ਬੱਚੀਆਂ ਧੋਖਾਧੜੀ ਤੋਂ ਬਚਣ ਲਈ ਨਿਯੁਕਤੀ ਤੋਂ ਪਹਿਲਾਂ ਕੰਪਨੀ ਦੀ ਪੜਤਾਲ ਜਰੂਰ ਕਰਨ : ਰਾਜ ਲਾਲੀ ਗਿੱਲ

ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਦੱਸਿਆ ਕਿ ਸਾਰੀਆਂ ਲੜਕੀਆਂ ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਉਤਰਾਖੰਡ, ਆਸਾਮ, ਮੁੰਬਈ, ਮਨੀਪੁਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪੰਜਾਬ ਆਦਿ ਰਾਜਾਂ ਦੀਆਂ ਹਨ, ਜੋ ਕਿ ਕਾਲ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ ’ਚ ਕੰਮ ਕਰਦੀਆਂ ਸਨ ਪਰੰਤੂ ਪਿਛਲੇ ਸਮੇਂ ’ਚ ਪੁਲਿਸ ਵੱਲੋਂ ਕੀਤੀ ਗਈ ਰੇਡ ਦੌਰਾਨ ਇਨ੍ਹਾਂ ਦੀਆਂ ਕੰਪਨੀਆਂ ਫਰਾਡ ਨਿਕਲ ਗਈਆਂ ਅਤੇ ਇਹ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕਸੂਰ ਐਨਾ ਸੀ ਕਿ ਇਨ੍ਹਾਂ ਨੇ ਕੰਪਨੀ ਤੋਂ ਨਾ ਕੋਈ ਨਿਯੁਕਤੀ ਪੱਤਰ ਤੇ ਨਾ ਹੀ ਕੋਈ ਜਾਬ ਕਾਰਡ ਲਿਆ ਸੀ।

ਇਹ ਵੀ ਪੜ੍ਹੋ: School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ

ਚੇਅਰਪਰਸਨ ਨੇ ਦੱਸਿਆ ਕਿ ਪੁਲਿਸ ਵੱਲੋਂ 150 ਦੇ ਕਰੀਬ ਲੜਕੇ ਤੇ ਲੜਕੀਆਂ ਗਿ੍ਰਫ਼ਤਾਰ ਕੀਤੇ ਗਏ ਸਨ, ਇਨ੍ਹਾਂ ਵਿੱਚ 32 ਲੜਕੀਆਂ ਵਿੱਚੋਂ 13 ਦੀ ਜ਼ਮਾਨਤ ਹੋ ਚੁੱਕੀ ਹੈ ਤੇ 6 ਜਣੀਆਂ ਰਿਹਾਅ ਵੀ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਦੀ ਜ਼ਮਾਨਤ ਹੋ ਚੁੱਕੀ ਹੈ ਤੇ ਰੀਲੀਜ਼ ਆਰਡਰ ਵੀ ਆ ਚੁੱਕੇ ਹਨ। ਕਾਨੂੰਨੀ ਪ੍ਰਕ੍ਰਿਆ ਪੂਰੀ ਕਰਕੇ ਇਨ੍ਹਾਂ ਦੇ ਮਾਪੇ ਬਾਂਡ ਭਰਨਗੇ ਤੇ ਇਨ੍ਹਾਂ ਨੂੰ ਰਿਹਾ ਕੀਤਾ ਜਾਵੇਗਾ, ਪਰੰਤੂ ਕੁਝ ਲੜਕੀਆਂ ਅਜਿਹੀਆਂ ਵੀ ਹਨ, ਜਿਹੜ੍ਹੀਆਂ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਮਾਪੇ ਨਹੀਂ ਆ ਸਕਦੇ, ਕਿਉਂਕਿ ਉਨ੍ਹਾਂ ਦੇ ਜਮਾਨਤੀ ਵੀ ਨਹੀਂ ਹਨ, ਅਜਿਹੀਆਂ ਲੜਕੀਆਂ ਦੀ ਰਿਹਾਈ ਲਈ ਬਦਲ ਲੱਭੇ ਜਾਣਗੇ।

ਕਿਸੇ ਵੀ ਕੰਪਨੀ ’ਚ ਨੌਕਰੀ ਕਰਨ ਤੋਂ ਪਹਿਲਾਂ ਕੰਪਨੀ ਦਾ ਪ੍ਰੋਫਾਈਲ ਵੀ ਦੇਖਣ ਤੇ ਆਪਣੇ ਨਿਯੁਕਤੀ ਪੱਤਰ ਵੀ ਜ਼ਰੂਰ ਲੈਣ : ਰਾਜ ਲਾਲੀ ਗਿੱਲ

ਰਾਜ ਲਾਲੀ ਗਿੱਲ ਨੇ ਉਨ੍ਹਾਂ ਸਲਾਹ ਦਿੱਤੀ ਕਿ ਜਿਹੜੇ ਬੱਚੇ ਜਾਂ ਬੱਚੀਆਂ ਕਾਲ ਸੈਂਟਰਾਂ ਜਾਂ ਇਮੀਗ੍ਰੇਸ਼ਨ ਸੈਂਟਰ ’ਚ ਕੰਮ ਕਰਨਾ ਚਾਹੁੰਦੇ ਹਨ, ਉਹ ਆਪਣੀ ਨਿਯੁਕਤੀ ਤੋਂ ਪਹਿਲਾਂ ਕੰਪਨੀ ਦੀ ਪੜਤਾਲ ਜ਼ਰੂਰ ਕਰ ਲਿਆ ਕਰਨ ਤਾਂ ਕਿ ਉਨ੍ਹਾਂ ਨਾਲ ਕੋਈ ਧੋਖਾਧੜੀ ਨਾ ਹੋ ਸਕੇ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਕਮਿਸ਼ਨ ਦੀ ਹਰੇਕ ਲੜਕੇ ਤੇ ਲੜਕੀ ਨੂੰ ਸਲਾਹ ਹੈ ਕਿ ਉਹ ਜਦੋਂ ਵੀ ਕਿਸੇ ਕਾਲ ਸੈਂਟਰ ਜਾਂ ਇਮੀਗ੍ਰੇਸ਼ਨ ਸੈਂਟਰ ਵਿੱਚ ਕਦੇ ਕੋਈ ਨੌਕਰੀ ਕਰਨ ਤਾਂ ਕੇਵਲ ਚੰਗੀਆਂ ਤਨਖਾਹਾਂ ਹੀ ਨਾ ਦੇਖਣ ਸਗੋਂ ਕੰਪਨੀ ਦਾ ਪ੍ਰੋਫਾਈਲ ਵੀ ਦੇਖਣ ਤੇ ਆਪਣੇ ਨਿਯੁਕਤੀ ਪੱਤਰ ਵੀ ਜ਼ਰੂਰ ਲੈਣ। Nabha News

ਚੇਅਰਪਰਸਨ ਰਾਜ ਲਾਲੀ ਗਿੱਲ ਦਾ ਜੇਲ੍ਹ ਵਿਖੇ ਪੁੱਜਣ ’ਤੇ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਸੁਪਰਡੈਂਟ ਜੇਲ੍ਹ ਗੁਰਮੁੱਖ ਸਿੰਘ, ਡੀ.ਐਸ.ਪੀ. ਨਾਭਾ ਮਨਦੀਪ ਕੌਰ, ਡਿਪਟੀ ਸੁਪਰਡੈਂਟ ਜੇਲ ਹਰਪ੍ਰੀਤ ਸਿੰਘ ਤੇ ਪੁਨੀਤ ਗਰਗ ਨੇ ਸਵਾਗਤ ਕੀਤਾ। ਚੇਅਰਪਰਸਨ ਦੇ ਨਾਲ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਤੇ ਸੁਪਰਡੈਂਟ ਮੋਹਨ ਕੁਮਾਰ ਵੀ ਮੌਜੂਦ ਸਨ।

Nabha News: ਕਰਜ਼ਾ ਲੈ ਕੇ ਕੈਨੇਡਾ ਭੇਜੀ ਕੁੜੀ ਨੂੰ ਨਹੀਂ ਮਿਲਿਆ ਕੰਮ, ਅੱਗੇ ਜੋ ਹੋਇਆ ਜਾਣ ਕੇ ਤੁਸੀਂ ਹੋ ਜਾਓਂਗੇ ਹੈਰਾਨ
Nabha News: ਨਾਭਾ (ਤਰੁਣ ਸ਼ਰਮਾ)। ਨਾਭਾ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ ਨਵਦੀਪ ਕੌਰ ਦੀ ਕੈਨੇਡਾ ’ਚ ਮੌਤ ਹੋ ਗਈ ਹੈ। ਜਿਉਂ ਹੀ ਪਰਿਵਾਰ ਨੂੰ ਬੇਟੀ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਪਰਿਵਾਰ ਨੇ ਉਸ ਨੂੰ ਦੋ ਸਾਲ ਪਹਿਲਾਂ ਕਰਜਾ ਲੈ ਕੇ ਆਪਣੀ ਜਾਇਦਾਦ ਵੇਚ ਕੇ ਕੈਨੇਡਾ ਭੇਜਿਆ ਸੀ, ਤਾਂ ਜੋ ਉਹ ਪਰਿਵਾਰ ਦਾ ਗੁਜਾਰਾ ਚਲਾ ਸਕੇ। ਉੱਥੇ ਕੰਮ ਨਾ ਮਿਲਣ ’ਤੇ ਪਰਿਵਾਰ ਨੇ ਮੁੜ ਕਰਜਾ ਲੈ ਕੇ ਉਸ ਦੀ ਫੀਸ ਅਦਾ ਕੀਤੀ। ਇਸ ਸਭ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਈ ਤੇ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਸਰਕਾਰ ਤੋਂ ਉਨ੍ਹਾਂ ਦੀ ਧੀ ਦੀ ਲਾਸ਼ ਵਾਪਸ ਲਿਆਉਣ ਦੀ ਗੁਹਾਰ ਲਗਾ ਰਿਹਾ ਹੈ। Nabha News

ਇਹ ਵੀ ਪੜ੍ਹੋ : Today News: ਪੈਟਰੋਲ ਦੀਆਂ ਕੀਮਤਾਂ ’ਚ 10 ਰੁਪਏ ਦੀ ਕਮੀ, ਪੰਜਾਬ ’ਚ ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼, ਦੇਖੋ 10 ਵੱਡ…

ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ’ਚ ਸਿਰਫ ਦੋ ਧੀਆਂ ਸਨ। ਵੱਡੀ ਧੀ ਨਵਦੀਪ ਕੌਰ ਨੇ ਆਪਣੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਪੁੱਤਰ ਬਣ ਕੇ ਕੈਨੇਡਾ ਜਾ ਕੇ ਉਨ੍ਹਾਂ ਦਾ ਸਾਥ ਦੇਵੇਗੀ ਪਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਉੱਥੇ ਉਨ੍ਹਾਂ ਦੀ ਧੀ ਨਾਲ ਕੁਝ ਅਣਸੁਖਾਵਾਂ ਵਾਪਰ ਜਾਵੇਗਾ। ਕੁਝ ਸਮਾਂ ਪਹਿਲਾਂ ਉਸ ਨੂੰ ਵਰਕ ਪਰਮਿਟ ਮਿਲਿਆ ਸੀ, ਪਰ ਉੱਥੇ ਕੰਮ ਨਹੀਂ ਮਿਲਿਆ। 5 ਸਤੰਬਰ ਨੂੰ ਉਸ ਦਾ ਜਨਮ ਦਿਨ ਸੀ ਤੇ ਉਸੇ ਦਿਨ ਪਰਿਵਾਰ ਨੇ ਉਸ ਨਾਲ ਗੱਲਬਾਤ ਵੀ ਕੀਤੀ ਸੀ, ਜਿਸ ਤੋਂ ਬਾਅਦ ਪਰਿਵਾਰ ਨੂੰ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲੀ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨਵਦੀਪ ਕੌਰ ਦੇ ਪਿਤਾ ਤੇ ਛੋਟੀ ਭੈਣ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਾਇਦਾਦ ਵੇਚ ਕੇ ਨਵਦੀਪ ਕੌਰ ਨੂੰ ਕੈਨੇਡਾ ਭੇਜਿਆ ਸੀ।

Nabha News

ਉਸ ਦੇ ਮਨ ’ਤੇ ਇੱਕ ਵੱਡਾ ਬੋਝ ਸੀ ਕਿ ਉਸ ਦੇ ਪਰਿਵਾਰ ਨੇ ਸਭ ਕੁਝ ਵੇਚ ਕੇ ਉਸ ਵਿੱਚ ਨਿਵੇਸ਼ ਕੀਤਾ ਸੀ ਪਰ ਅਸੀਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਉਸ ਲਈ ਸਭ ਕੁਝ ਕਰਨਗੇ। ਕੈਨੇਡਾ ’ਚ ਕੰਮ ਨਾ ਮਿਲਣ ’ਤੇ ਉਸ ਨੇ 5 ਲੱਖ ਰੁਪਏ ਦਾ ਕਰਜਾ ਲਿਆ ਤੇ ਉੱਥੇ ਫੀਸ ਵੀ ਅਦਾ ਕਰ ਦਿੱਤੀ ਪਰ ਅਚਾਨਕ ਉਸ ਨੂੰ ਫੋਨ ਆਇਆ ਕਿ ਉਸ ਦੀ ਬੇਟੀ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ ਅਤੇ ਉਹ ਗੰਭੀਰ ਹੈ। ਫਿਰ ਫੋਨ ਆਇਆ ਕਿ ਉਸ ਦੀ ਮੌਤ ਹੋ ਗਈ ਹੈ। ਹੁਣ ਉਨ੍ਹਾਂ ਦੀ ਇੱਕੋ ਮੰਗ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਨੂੰ ਪਿੰਡ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਸੰਸਕਾਰ ਕਰ ਸਕਣ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਇਸ ਧੀ ਨੇ ਬਹੁਤ ਮਿਹਨਤ ਕੀਤੀ ਹੈ।

ਉਸ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਿੰਡ ’ਚ ਸੰਨਾਟਾ ਛਾ ਗਿਆ। ਜਦੋਂ ਕਿ ਪਰਿਵਾਰ ਨੇ ਸਭ ਕੁਝ ਵੇਚ ਕੇ ਕੈਨੇਡਾ ਭੇਜ ਦਿੱਤਾ, ਉਥੇ ਹੀ ਕਰਜੇ ’ਤੇ ਫੀਸ ਵੀ ਭੇਜ ਦਿੱਤੀ। ਹੁਣ ਪਿੱਛੇ ਉਸ ਦੀ ਛੋਟੀ ਧੀ ਹੀ ਬਚੀ ਹੈ। ਜਿਸ ਪਰਿਵਾਰ ਨੇ ਆਪਣੀ ਸਾਰੀ ਪੂੰਜੀ ਆਪਣੀ ਧੀ ’ਤੇ ਲਾ ਦਿੱਤੀ, ਉਸ ਨੂੰ ਵੱਡੀਆਂ ਉਮੀਦਾਂ ਸਨ ਕਿ ਉਸ ਦਾ ਭਵਿੱਖ ਉੱਜਵਲ ਹੋਵੇਗਾ, ਪਰ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਲੜਕੀ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। Nabha News

Nabha News: ਵਪਾਰੀ ਨੇ ਨਹਿਰ ’ਚ ਮਾਰੀ ਛਾਲ, ਗੋਤਾਖੋਰਾ ਵੱਲੋਂ ਭਾਲ ਜਾਰੀ
ਪੁਲਿਸ ਅਤੇ ਰਿਸ਼ਤੇਦਾਰਾਂ ਵੱਲੋਂ ਵਪਾਰੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਵਿਖੇ ਇੱਕ ਵਪਾਰੀ ਆਗੂ ਵੱਲੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ। ਵਪਾਰੀ ਦੀ ਪਛਾਣ ਯੋਗੇਸ਼ ਵਜੋਂ ਹੋਈ ਵਪਾਰੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਯੋਗੇਸ਼ ਦੀ ਪਹਿਲਾਂ ਇੱਕ ਫੈਕਟਰੀ ਹੁੰਦੀ ਸੀ ਜੋ ਕਿ ਕਿਸੇ ਕਾਰਨਾਂ ਕਰਕੇ ਬੰਦ ਹੋ ਗਈ ਸੀ। ਵਪਾਰੀ ਮੌਜੂਦਾ ਸਮੇਂ ਟਰੇਡਿੰਗ (ਵਪਾਰ) ਦਾ ਕੰਮ ਕਰ ਰਿਹਾ ਸੀ ਵਪਾਰੀ ਦੇ ਦੋਸਤਾਂ ਨੇ ਦੱਸਿਆ ਕਿ ਉਸ ਦੇ ਵਤੀਰੇ ਤੋਂ ਕਦੀ ਵੀ ਨਹੀਂ ਜਾਪਿਆ ਕਿ ਉਹ ਐਨਾ ਵੱਡਾ ਕਦਮ ਚੁੱਕ ਲਏਗਾ। Nabha News

ਇਹ ਵੀ ਪੜ੍ਹੋ: ਜਾਅਲੀ ਸਰਟੀਫਿਕੇਟ ਮਾਮਲਾ: ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀ ਸੇਵਾ ਸਮਾਪਤ ਕੀਤੀ

ਉਨ੍ਹਾਂ ਦੱਸਿਆ ਕਿ ਅੱਜ ਕਿਸੇ ਵਿਅਕਤੀ ਨਾਲ ਮਿਲਣ ਦੇ ਤਕਾਜੇ ਨਾਲ ਉਹ ਰੋਹਟੀ ਪੁੱਲ ਪੁੱਜਿਆ ਅਤੇ ਨਹਿਰ ’ਚ ਕੁੱਦ ਪਿਆ। ਸਦਰ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਨੇ ਨਹਿਰ ’ਚ ਛਾਲ ਮਾਰੀ ਹੈ। ਉਨ੍ਹਾਂ ਦੱਸਿਆ ਕਿ ਨਾਭਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਤਾਖੋਰਾ ਦੀ ਟੀਮ ਨੂੰ ਨਹਿਰ ’ਚ ਉਤਾਰਿਆ ਪਰੰਤੂ ਫਿਲਹਾਲ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਗੋਤਾਖੋਰਾ ਦੀ ਟੀਮ ਵੱਲੋ ਵਪਾਰੀ ਨੂੰ ਲੱਭਣ ਕੋਸ਼ਿਸ਼ਾਂ ਜਾਰੀ ਹਨ।

Animal News: ਸ਼ਹਿਰੀ ਖੇਤਰ ’ਚ ਪਾੜਾ ਨਾਮੀ ਜੰਗਲੀ ਜੀਵ ਹੋਇਆ ਦਾਖਲ
ਜੰਗਲੀ ਜੀਵ ਮਹਿਕਮਾ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਬੂ ਕੀਤਾ | Animal News

(ਤਰੁਣ ਕੁਮਾਰ ਸ਼ਰਮਾ) ਨਾਭਾ। Animal News: ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਜੰਗਲੀ ਜੀਵ ਨਾਭਾ ਦੇ ਸ਼ਹਿਰੀ ਖੇਤਰ ਵਿੱਚ ਦਾਖਲ ਹੋ ਗਿਆ। ਪਾੜਾ ਨਾਂਅ ਦਾ ਇਹ ਜੰਗਲੀ ਜੀਵ ਸ਼ਹਿਰੀ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਤੇਜ਼ ਰਫਤਾਰ ਨਾਲ ਇੱਧਰ-ਉੱਧਰ ਦੌੜਦਾ ਨਜ਼ਰ ਆਇਆ।

ਜੰਗਲੀ ਜੀਵ ਦੇ ਇਸੇ ਦੌੜ ਭੱਜ ਦੌਰਾਨ ਉਹ ਕਈ ਦੁਕਾਨਾਂ ਦੇ ਸ਼ੀਸ਼ਿਆਂ ਵਿੱਚ ਜਾ ਵੱਜਿਆ ਅਤੇ ਜਖਮੀ ਵੀ ਹੋ ਗਿਆ। ਦੱਸਣਯੋਗ ਹੈ ਕਿ ਰਿਆਸਤੀ ਸ਼ਹਿਰ ਨਾਭਾ ਦੇ ਦੋਨੋਂ ਪਾਸੇ ਜੰਗਲੀ ਬੀੜ ਲੱਗਦੇ ਹਨ ਜਿਨਾਂ ਵਿੱਚ ਕਈ ਕਿਸਮ ਦੇ ਹਜ਼ਾਰਾਂ ਜੰਗਲੀ ਜੀਵ ਰਹਿੰਦੇ ਹਨ। ਇਨ੍ਹਾਂ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਦੋਨੋਂ ਬੀੜਾ ਦੁਆਲੇ ਤਾਰਾਂ ਵੀ ਲਗਾਈਆਂ ਹੋਈਆਂ ਹਨ ਜਿਸ ਕਾਰਨ ਇਸ ਜੰਗਲੀ ਜੀਵ ਦੇ ਬੀੜ ’ਚੋਂ ਨਿਕਲਣਾ ਸਵਾਲਾਂ ਦੇ ਘੇਰੇ ’ਚ ਆ ਰਿਹਾ ਹੈ।

ਇਹ ਵੀ ਪੜ੍ਹੋ: ਮੰਤਰੀ ਡਾ. ਬਲਜੀਤ ਕੌਰ ਦੀ ਮੀਟਿੰਗ ਤੋਂ ਬਾਅਦ ਇਸ ਯੂਨੀਅਨ ਨੂੰ ਮਿਲਿਆ ਭਰੋਸਾ

ਪਾੜਾ ਨਾਂਅ ਦਾ ਇਹ ਜੀਵ ਵੀ ਨਾਭਾ ਨਾਲ ਲੱਗਦੇ ਬੀੜ ਵਿੱਚੋਂ ਹੀ ਨਿਕਲ ਕੇ ਸ਼ਹਿਰੀ ਖੇਤਰ ਵਿੱਚ ਆ ਗਿਆ ਸੀ ਅਤੇ ਮਨੁੱਖਾਂ ਦੀ ਹਾਜ਼ਰੀ ਨੂੰ ਦੇਖ ਕੇ ਘਬਰਾ ਗਿਆ। ਇਹ ਜੰਗਲੀ ਜੀਵ ਨਾਭਾ ਦੇ ਭੀਖੀ ਮੋੜ ਵਿਖੇ ਸਨਸਨੀ ਫੈਲਾਉਣ ਤੋਂ ਬਾਅਦ ਕੁੜੀਆਂ ਦੇ ਸਕੂਲ ਵਿੱਚ ਦਾਖਲ ਹੋ ਗਿਆ ਜਿਸ ਨੂੰ ਕਾਬੂ ਕਰਨ ਲਈ ਆਮ ਲੋਕਾਂ ਨਾਲ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮ ਵੀ ਘੰਟਿਆਂ ਬੱਧੀ ਮਿਹਨਤ ਕਰਦੇ ਨਜ਼ਰ ਆਏ। ਸਕੂਲ ਵਿੱਚ ਦਾਖਲ ਹੋਏ ਇਸ ਜੰਗਲੀ ਜੀਵ ਨੂੰ ਆਖਰਕਾਰ ਆਮ ਜਨਤਾ ਅਤੇ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ ਜਿਸ ਨੂੰ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮ ਆਪਣੇ ਨਾਲ ਲੈ ਗਏ। Animal News