Sindhu - Sach Kahoon Punjabi
ਚਾਂਗਝੂ (ਏਜੰਸੀ) ਭਾਰਤ ਦੀ ਦੋ ਓਲੰਪਿਕ ਤਮਗਾ ਜੇਤੂ ਸਟਾਰ ਮਹਿਲਾ ਸ਼ਟਲਰਾਂ ਦੀ ਚਾਈਨਾ ਓਪਨ-2019 ਬੈਡਮਿੰਟਨ ਟੂਰਨਾਮੈਂਟ ‘ਚ ਬੁੱਧਵਾਰ ਨੂੰ ਸਿੰਗਲ ਦੇ ਪਹਿਲੇ ਗੇੜ ‘ਚ ਰਲੀ-ਮਿਲੀ ਸ਼ੁਰੂਆਤ ਰਹੀ, ਜਿੱਥੇ ਪੀਵੀ ਸਿੰਧੂ ਨੇ ਜਿੱਤ ਦੇ ਦੂਜੇ ਗੇੜ ‘ਚ ਜਗ੍ਹਾ ਬਣਾਈ ਉੱਥੇ ਅੱਠਵਾਂ ਦਰਜਾ ਸਾਇਨਾ ਨੇਹਵਾਲ ਪਹਿਲੇ ਹੀ ਗੇੜ ‘ਚ ਗੈਰ ਦਰਜਾ ਖਿਡਾਰੀ ਹੱਥੋਂ ਉਲਟਫੇਰ ਦਾ ਸ਼ਿਕਾਰ ਬਣ ਗਈ ਪੰਜਵਾਂ ਦਰਜਾ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਜੇਤੂ ਸਿੰਧੂ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ (PV Sindhu)
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਚੀਨ ਦੀ ਲੀ ਜੁਈਰੂਈ ਦੀ ਚੁਣੌਤੀ ‘ਤੇ ਅਸਾਨੀ  ਨਾਲ ਕਾਬੂ ਪਾਉਂਦਿਆਂ 34 ਮਿੰਟਾਂ ‘ਚ 21-18, 21-12 ਨਾਲ ਲਗਾਤਾਰ ਸੈੱਟਾਂ ‘ਚ ਜਿੱਤ ਹਾਸਲ ਕੀਤੀ ਹਾਲਾਂਕਿ ਅੱਠਵਾਂ ਦਰਜਾ ਸਾਈਨਾ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਮਰੂੰਗਫਾਨ ਹੱਥੋਂ ਲਗਾਤਾਰ ਸੈੱਟਾਂ ‘ਚ 10-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 44 ਮਿੰਟਾਂ ਤੱਕ ਚੱਲੇ ਮੁਕਾਬਲੇ ‘ਚ ਖਾਸ ਸੰਘਰਸ਼ ਪੇਸ਼ ਨਹੀਂ ਕਰ ਸਕੀ। (PV Sindhu)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਪੁਰਸ਼ ਸਿੰਗਲ ਦੇ ਪਹਿਲੇ ਗੇੜ ‘ਚ ਬੀ ਸਾਈਂ ਪ੍ਰਣੀਤ ਨੇ ਵੀ ਪਸੀਨਾ ਵਹਾਉਣ ਤੋਂ ਬਾਅਦ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਹੈ ਪ੍ਰਣੀਤ ਨੇ ਥਾਈ ਖਿਡਾਰੀ ਸੁਪਾਨਿਊ ਅਵਿੰਗਸਾਨੋਨ ਖਿਲਾਫ ਇੱਕ ਘੰਟੇ  12 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-19, 21-23, 21-14 ਨਾਲ ਜਿੱਤ ਦਰਜ ਕੀਤੀ ਰੀਓ ਓਲੰਪਿਕ ਦੀ ਚਾਂਦੀ ਜੇਤੂ ਅਤੇ ਭਾਰਤ ਦੀ ਟੋਕੀ ਓਲੰਪਿਕ-2020 ‘ਚ ਵੱਡੀ ਤਮਗਾ ਉਮੀਦ ਸਿੰਧੂ ਦਾ ਹੁਣ ਮਹਿਲਾ ਸਿੰਗਲ ਦੇ ਦੂਜੇ ਗੇੜ ‘ਚ ਕੈਨੇਡਾ ਦੀ ਮਿਸ਼ੇਲ ਲੀ ਅਤੇ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਦਰਮਿਆਨ ਮੁਕਾਬਲੇ ਦੀ ਜੇਤੂ ਜੋੜੀ ਨਾਲ ਮੁਕਾਬਲਾ ਹੋਵੇਗਾ ਦੇਸ਼ ਲਈ ਵਿਸ਼ਵ ਚੈਂਪੀਅਨਸ਼ਿਪ-2019 ‘ਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਇਕਮਾਤਰ ਬੈਡਮਿੰਟਨ ਖਿਡਾਰੀ ਬਣੀ ਸਿੰਧੂ ਦਾ ਜੁਈਰੂਈ ਖਿਲਾਫ ਪ੍ਰਦਰਸ਼ਨ ਉਨ੍ਹਾਂ ਦੇ ਫਾਰਮ ਅਨੁਸਾਰ ਰਿਹਾ। (PV Sindhu)
ਦੋਵਾਂ ਖਿਡਾਰੀਆਂ ਦਰਮਿਆਨ ਇਸ ਤੋਂ ਪਹਿਲਾਂ ਬਰਾਬਰੀ ਦਾ ਰਿਕਾਰਡ ਸੀ ਪਰ ਇਸ ਜਿੱਤ ਨਾਲ ਵਿਸ਼ਵ ਦੀ ਪੰਜਵੇਂ ਨੰਬਰ ਦੀ ਸਿੰਧੂ ਨੇ ਆਪਣਾ ਜੁਈਰੂਈ ਖਿਲਾਫ ਜਿੱਤ-ਹਾਰ ਦਾ ਰਿਕਾਰਡ 4-3 ਪਹੁੰਚਾ ਦਿੱਤਾ ਹੈ ਸਾਈਨਾ ਨੂੰ ਥਾਈ ਖਿਡਾਰੀ ਨੇ ਇਕਮਾਤਰ ਵਾਰ ਸਾਲ 2017 ‘ਚ ਥਾਈਲੈਂਡ ਓਪਨ ‘ਚ ਹਰਾਇਆ ਸੀ ਹਾਲਾਂਕਿ ਕਰੀਅਰ ਦੇ ਕੁੱਲ ਪੰਜ ਮੈਚਾਂ ‘ਚ ਸਾਇਨਾ ਉਨ੍ਹਾਂ ਤੋਂ ਹੁਣ ਵੀ 3-2 ਨਾਲ ਅੱਗੇ ਹੈ 29 ਸਾਲਾਂ ਸਾਇਨਾ ਨੇ 2014’ਚ ਚਾਂਗਝੂ ‘ਚ ਖਿਤਾਬ ਜਿੱਤਿਆ ਸੀ। (PV Sindhu)
2015 ‘ਚ ਫਾਈਨਲ ਤੱਕ ਪਹੁੰਚੀ ਸੀ ਪਰ ਲੰਦਨ ਓਲੰਪਿਕ ਦੀ ਕਾਂਸੀ ਜੇਤੂ ਸਾਇਨਾ ਦਾ ਖਰਾਬ ਪ੍ਰਦਰਸ਼ਨ ਕਾਇਮ ਰਿਹਾ ਅਤੇ ਆਪਣੇ ਤੋਂ 10 ਰੈਂਕ ਹੇਠਾਂ 18ਵੀਂ ਰੈਂਕਿੰਗ ਦੀ ਬੁਸਾਨਨ ਖਿਲਾਫ ਉਹ 69 ‘ਚੋਂ ਕੁੱਲ 27 ਅੰਕ ਹੀ ਜਿੱਤ ਸਕੀ ਥਾਈ ਖਿਡਾਰੀ ਨੇ ਕੁੱਲ ਤਿੰਨ ਗੇਮ ਅੰਕ ਜਿੱਤੇ ਜਦੋਂਕਿ ਸਾਇਨਾ ਇੱਕ ਵੀ ਗੇਮ ਪੁਆਂਇੰਟ ਨਹੀਂ ਲੈ ਸਕੀ ਸਾਬਕਾ ਨੰਬਰ ਇੱਕ ਖਿਡਾਰੀ ਸੱਟ ਕਾਰਨ ਦੋ ਮਹੀਨੇ ਤੱਕ ਕੋਰਟ ਤੋਂ ਦੂਰ ਰਹੀ ਹੈ ਉਹ ਵਿਸ਼ਵ ਚੈਪੀਅਨਸ਼ਿਪ ‘ਚ ਵੀ ਦੂਜੇ ਹੀ ਗੇੜ ‘ਚੋਂ ਬਾਹਰ ਹੋ ਗਈ ਸੀ। (PV Sindhu)
ਸਿੰਧੂ ਤੇ ਕਿਦਾਂਬੀ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ‘ਚ
ਜਕਾਰਤਾ, ਏਜੰਸੀ । ਭਾਰਤ ਦੀ ਸਟਾਰ ਖਿਡਾਰੀ ਅਤੇ ਪੰਜਵਾਂ ਦਰਜਾ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਮਹਿਲਾ ਅਤੇ ਪੁਰਸ਼ ਵਰਗ ਦੇ ਸਿੰਗਲ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਓਪਨ ਬੀਡਬਲਯੂਐਫ ਵਰਲਡ ਟੂਰ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ। ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਸਿੰਧੂ ਲਈ ਹਾਲਾਂਕਿ ਗੈਰ ਦਰਜਾ ਆਯਾ ਓਹੋਰੀ ਖਿਲਾਫ ਜਿੱਤ ਅਸਾਨ ਨਹੀਂ ਰਹੀ ਅਤੇ ਉਨ੍ਹਾਂ ਨੇ ਇੱਕ ਘੰਟੇ ਤੱਕ ਚੱਲੇ ਤਿੰਨ ਸੈੱਟਾਂ ‘ਚ ਜਾ ਕੇ 11-21, 21-15, 21-15 ਨਾਲ ਜਿੱਤ ਯਕੀਨੀ ਕੀਤੀ। ਵਿਸ਼ਵ ‘ਚ ਪੰਜਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਇਸ ਦੇ ਨਾਲ 21ਵਾਂ ਦਰਜਾ ਪ੍ਰਾਪਤ ਓਹੋਰੀ ਖਿਲਾਫ ਆਪਣਾ ਕਰੀਅਰ ਰਿਕਾਰਡ 7-0 ਪਹੁੰਚਾ ਦਿੱਤਾ ਹੈ।
ਇਸ ਸਾਲ ਮਲੇਸ਼ੀਆ ਓਪਨ ਤੋਂ ਬਾਅਦ ਇਹ ਸਿੰਧੂ ਦੀ ਲਗਾਤਾਰ ਦੂਜੀ ਜਿੱਤ ਵੀ ਹੈ। ਭਾਰਤੀ ਮਹਿਲਾ ਖਿਡਾਰੀ ਹੁਣ ਦੂਜੇ ਗੇੜ ‘ਚ ਡੈਨਮਾਰਕ ਦੀ ਮੀਆ ਬਿਲਸੇਫਲਡ ਨਾਲ ਭਿੜੇਗੀ ਜਿਨ੍ਹਾਂ ਖਿਲਾਫ ਉਨ੍ਹਾਂ ਦਾ 2-0 ਦਾ ਕਰੀਅਰ ਰਿਕਾਰਡ ਹੈ। ਉਥੇ ਪੁਰਸ਼ ਸਿੰਗਲ ‘ਚ ਵਿਸ਼ਵ ਦੇ ਨੌਵੇਂ ਨੰਬਰ ਦੇ ਭਾਰਤੀ ਖਿਡਾਰੀ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਖਿਲਾਫ 38 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 21-14, 21-13 ਨਾਲ ਅਸਾਨ ਜਿੱਤ ਹਾਸਲ ਕੀਤੀ। ਹਾਲਾਂਕਿ ਬੀ ਸਾਈ ਪ੍ਰਨੀਤ ਅਤੇ ਐਚ ਐਸ ਪ੍ਰਣਅ ਨੂੰ ਪੁਰਸ਼ ਸਿੰਗਲ ਦੇ ਪਹਿਲੇ ਹੀ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਨੀਤ ਨੂੰ ਹਾਂਗਕਾਂਗ ਦੇ ਵਾਂਗ ਵਿੰਗ ਦੀ ਵਿਸੇਟ ਨੇ 55 ਮਿੰਟ ਤੱਕ ਚੱਲੇ ਸੰਘਰਸ਼ ‘ਚ 21-15, 13-21, 21-10 ਨਾਲ ਹਰਾਇਆ।
ਪ੍ਰਣਅ ਨੂੰ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਹਰਾਇਆ
ਜਦੋਂਕਿ ਪ੍ਰਣਅ ਨੂੰ ਦੂਜਾ ਦਰਜਾ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਇੱਕ ਘੰਟੇ 11 ਮਿੰਟ ‘ਚ 19-21, 21-18, 22-20 ਨਾਲ ਹਰਾਇਆ। ਦਿਨ ਦੇ ਹੋਰ ਮੁਕਾਬਲਿਆਂ ‘ਚ ਮਿਕਸਡ ਡਬਲਜ਼ ‘ਚ ਸਾਤਿਵਕਸੇਰਾਜ ਰੈਂਕੀਰੇੱਡੀ ਅਤੇ ਅਸ਼ਵਨੀ ਪੋਨੱਪਾ ਨੂੰ ਮੇਜ਼ਬਾਨ ਇੰਡੋਨੇਸ਼ੀਆ ਦੇ ਟੋਂਟੋਵੀ ਅਹਿਮਦ ਅਤੇ ਬਿੰਨੀ ਆਕਟਾਵਿਨਾ ਕਾਂਡੋ ਹੱਥੋਂ 28 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 13-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪੁਰਸ਼ ਸਿੰਗਲ ‘ਚ ਸਾਤਿਵਕਸੇਰਾ ਅਤੇ ਚਿਰਾਗ ਸ਼ੇਟੀ ਨੇ ਪਹਿਲੇ ਗੇੜ ‘ਚ ਗੋਹ ਜੇ ਫੇਈ ਅਤੇ ਨੂਰ ਇਜਦੁਨੀ ਨੂੰ 21-19, 18-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਸੀ। ਵਿਸ਼ਵ ਦੇ 20ਵੇਂ ਨੰਬਰ ਦੀ ਭਾਰਤੀ ਜੋੜੀ ਦਾ ਹੁਣ ਦੂਜੇ ਗੇੜ ‘ਚ ਇੰਡੋਨੇਸ਼ੀਆ ਦੀ ਟਾਪ ਦਰਜਾ ਮਾਕਰਸ ਫੇਰਨਾਦੀ ਗਿਡੀਯੋਨ ਅਤੇ ਕੇਵਿਨ ਸੰਜਾਇਆ ਸੁਕਾਮੁਲਜੋ ਦੀ ਜੋੜੀ ਨਾਲ ਮੁਕਾਬਲਾ ਹੋਵੇਗਾ।
ਮਿਕਸਡ ਡਬਲਜ਼ ‘ਚ ਪ੍ਰਣਵ ਜੈਰੀ ਚੋਪੜਾ ਅਤੇ ਐਨ ਸਿੱਕੀ ਰੇੱਡੀ ਨੇ ਪਹਿਲੇ ਗੇੜ ‘ਚ ਹਾਲੈਂਡ ਦੇ ਰਾਬਿਨ ਤਾਬੇਲਿੰਗ ਅਤੇ ਸੇਲੇਨਾ ਪਿਏਕ ਨੂੰ 25-23, 16-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ। ਉਹ ਹੁਣ ਚੀਨ ਦੇ ਝੇਂਗ ਸੀ ਵੇਈ ਅਤੇ ਹੁਆਂਗ ਯਾ ਕਿਓਂਗ ਦੀ ਟਾਪ ਦਰਜਾ ਜੋੜੀ ਨਾਲ ਮੁਕਾਬਲਾ ਕਰਨਗੇ ਹਾਲਾਂਕਿ ਪਹਿਲਾ ਡਬਲਜ਼ ‘ਚ ਪੋਨੱਪਾ ਅਤੇ ਅਨੈ ਸਿੱਕੀ ਰੇੱਡੀ ਨੂੰ ਪਹਿਲੇ ਹੀ ਗੇੜ ‘ਚ ਮਲੇਸ਼ੀਆ ਦੀ ਵਿਵਿਅਨ ਹੂ ਅਤੇ ਯਾਪ ਚੇਂਗਵੇਨ ਤੋਂ 20-22, 22-20, 20-22 ਨਾਲ ਹਰਾ ਝੱਲਣੀ ਪਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤ
ਸਿੰਗਾਪੁਰ | ਨਵੇਂ ਸੈਸ਼ਨ ‘ਚ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ‘ਚ ਲੱਗੀ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਜੇਤੂ ਭਾਰਤ ਦੀ ਪੀਵੀ ਸਿੰਧਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੇ ਨਾਲ ਹੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ  ‘ਚ ਭਾਰਤੀ ਚੁਣੌਤੀ ਸਮਾਪਤ ਹੋ ਗਈ ਚੋਥੀ ਸੀਡ ਸਿੰਧੂ ਨੂੰ ਸੈਮੀਫਾਈਨਲ ‘ਚ ਦੂਜੀ ਸੀਡ ਜਪਾਨ ਦੀ ਨੋਜੋਮੀ ਓਕੁਹਾਰਾ ਨੇ ਸਿਰਫ 37 ਮਿੰਟਾਂ ‘ਚ 21-7, 21-11 ਨਾਲ ਹਰਾ ਕੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾ ਲਈ ਸਿੰਧੂ ਨੇ 2018 ਦੇ ਆਖਰ ‘ਚ ਅੱਠ ਚੋਟੀ ਖਿਡਾਰੀਆਂ ਦਾ ਵਰਲਡ ਟੂਰ ਫਾਈਨਲ ਟੂਰਨਾਮੈਂਟ ਜਿੱਤਿਆ ਸੀ ਪਰ 2019 ‘ਚ ਉਨ੍ਹਾਂ ਦੀ ਖਿਤਾਬ ਦੀ ਤਲਾਸ਼ ਹੁਣ ਤੱਕ ਪੂਰੀ ਨਹੀਂ ਹੋ ਸਕੀ ਹੈ ਸਿੰਧੂ ਮਾਰਚ ਦੇ ਅੰਤ ‘ਚ ਆਪਣੇ ਘਰੇਲੂ ਟੂਰਨਾਮੈਂਟ ਇੰਡੀਆਨ ਓਪਨ  ਦੇ ਸੈਮੀਫਾਈਨਲ ਤੱਕ ਪਹੁੰਚੀ ਸੀ ਜਦੋਂਕਿ ਪਿਛਲੇ ਹਫਤੇ ਉਹ ਮਲੇਸ਼ੀਆ ਓਪਨ ਦੇ ਦੂਜੇ ਗੇੜ ‘ਚ ਬਾਹਰ ਹੋ ਗਈ ਸੀ ਵਿਸ਼ਵ ਰੈਂਕਿੰਗ ‘ਚ ਛੇਵੇਂ ਨੰਬਰ ਦੀ ਭਾਰਤੀ ਖਿਡਾਰੀ ਦਾ ਸਿੰਗਾਪੁਰ ਓਪਨ ‘ਚ ਸਫਰ ਸੈਮੀਫਾਈਨਲ ‘ਚ ਸਮਾਪਤ ਹੋ ਗਿਆ ਸਿੰਧੂ ਮੁਕਾਬਲੇ ‘ਚ ਓਕੁਹਾਰਾ ਸਾਹਮਣੇ ਕੋਈ ਚੁਣੌਤੀ ਨਹੀ ਪੇਸ਼ ਕਰ ਸਕੀ ਓਕੁਹਾਰਾ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਪਾਰਤ ਦੀ ਸਾਇਨਾ ਨੇਹਵਾਲ ਨੂੰ ਵੀ ਹਰਾਇਆ ਸੀ ਸਿੰਧੂ ਦਾ ਇਸ ਹਾਰ ਤੋਂ ਬਾਅਦ ਓਕੁਹਾਰਾ ਖਿਲਾਫ 7-7 ਦਾ ਕਰੀਅਰ ਰਿਕਾਰਡ ਹੋ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਕਾਰਤਾ | ਦੂਜੀ ਰੈਂਕਿੰਗ ਪ੍ਰਾਪਤ ਪੀਵੀ ਸਿੰਧੂ ਤੇ ਅੱਠਵੀਂ ਸੀਡ ਕਿਦਾਂਬੀ ਸ੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਨੂੰ ਸਿਰਫ 37 ਮਿੰਟਾਂ ‘ਚ 23-21, 21-7 ਨਾਲ ਹਰਾ ਦਿੱਤਾ ਜਦੋਂਕਿ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ 30 ਮਿੰਟਾਂ ‘ਚ 21-14, 21-9 ਨਾਲ ਹਰਾ ਦਿੱਤਾ ਸਿੰਧੂ ਨੇ ਇਸ ਜਿੱਤ ਨਾਲ ਮਾਰਿਸਕਾ ਖਿਲਾਫ ਆਪਣਾ ਕਰੀਅਰ ਰਿਕਾਰਡ 5-0 ਅਤੇ ਸ੍ਰੀਕਾਤ ਨੇ ਨਿਸ਼ੀਮੋਤੋ ਖਿਲਾਫ ਆਪਣਾ ਕਰੀਅਰ ਰਿਕਾਰਡ 4-1 ਕਰ ਲਿਆ ਹੈ ਪਿਛਲੇ ਸਾਲ ਦੇ ਆਖਰ ‘ਚ ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਸਿੰਧੂ ਦਾ ਕੁਆਰਟਰ ਫਾਈਨਲ ‘ਚ ਮੁਕਾਬਲਾ ਓਲੰਪਿਕ ਚੈਂਪੀਅਨ ਤੇ ਪੰਜਵੀਂ ਰੈਂਕਿੰਗ ਪ੍ਰਾਪਤ ਸਪੇਨ ਦੀ ਕੈਰੋਲਿਨ ਮਾਰਿਨ ਨਾਲ ਹੋਵਗਾ ਵਿਸ਼ਵ ਰੈਂਕਿੰਗ ‘ਚ ਤੀਜੇ ਨੰਬਰ ਦੀ ਭਾਰਤੀ ਖਿਡਾਰੀ ਦਾ ਚੌਥੀ ਰੈਂਕਿੰਗ ਦੀ ਮਾਰਿਨ ਦੇ ਖਿਲਾਫ 5-7 ਦਾ ਰਿਕਾਰਡ ਹੈ ਦੋਵਾਂ ਦਰਮਿਆਨ ਆਖਰੀ ਮੁਕਾਬਲਾ ਪਿਛਲੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹੋਇਆ ਸੀ ਜਿਸ ‘ਚ ਮਾਰਿਨ ਜੇਤੂ ਬਣੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੀਜ਼ੈਂਡ ਤੋਂ ਘੱਟ ਨਹੀਂ ਸਿੰਧੂ
ਭਾਰਤੀ ਬੈਡਮਿੰਟਨ ਖਿਡਾਰੀਆਂ ਦੇ ਵੱਡੇ ਟੂਰਨਾਮੈਂਟਾਂ ‘ਚ ਅਸਫਲਤਾਵਾਂ ਦੇ ਕਾਫ਼ੀ ਲੰਮੇ ਦੌਰ ਤੋਂ ਬਾਅਦ ਆਖ਼ਰ ਸਾਲ ਦੇ ਅਖ਼ੀਰ ‘ਚ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਖਿਡਾਰੀ ਪੁਸਰਲਾ ਵੈਂਕਟ ਸਿੰਧੂ (ਪੀ. ਵੀ. ਸਿੰਧੂ) ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਪਾਰ ਪਾਉਂਦਿਆਂ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਆਪਣਾ ਖ਼ਿਤਾਬੀ ਸੋਕਾ ਹੀ ਨਹੀਂ ਖਤਮ ਕੀਤਾ ਸਗੋਂ ਲੰਮੇ ਸਮੇਂ ਬਾਅਦ ਬੈਡਮਿੰਟਨ ‘ਚ ਵਿਸ਼ਵ ਪੱਧਰ ਦਾ ਕੋਈ ਖ਼ਿਤਾਬ ਭਾਰਤ ਦੀ ਝੋਲੀ ‘ਚ ਪਾ ਦਿੱਤਾ ਤੇ ਇਸ ਦੇ ਨਾਲ ਸਿੰਧੂ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਵੀ ਬਣ ਗਈ ਅਸਲ ‘ਚ ਕਾਫ਼ੀ ਲੰਮੇ ਸਮੇਂ ਤੋਂ ਸਿੰਧੂ ਨੂੰ ਫਾਈਨਲ ਮੁਕਾਬਲਿਆਂ ‘ਚ ਹਾਰਦੇ ਦੇਖਣ ਵਾਲੇ ਲੋਕਾਂ ਨੂੰ ਸਿੰਧੂ ਤੋਂ ਕਿਸੇ ਖ਼ਿਤਾਬ ਦਾ ਇੰਤਜ਼ਾਰ ਸੀ ਅਤੇ ਸਾਲ ਦੇ ਅੰਤ ‘ਚ ਸਿੰਧੂ ਨੇ ਬੈਡਮਿੰਟਨ ਦੀਆਂ ਧੁਰੰਦਰਾਂ ਨੂੰ ਹਰਾ ਕੇ ਇਸ ਸ਼ਾਨਦਾਰ ਜਿੱਤ ਨਾਲ ਸਭ ਨੂੰ ਖੁਸ਼ੀ ‘ਚ ਖੀਵੇ ਕਰ ਦਿੱਤਾ ਹੈ
ਆਦਮੀ ਦੀ ਜ਼ਿੰਦਗੀ ‘ਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਉਸਨੂੰ ਉਸਦੀ ਮਿਹਨਤ ਜਾਂ ਉਸ ਦੇ ਹੁਨਰ ਜਾਂ ਕਲਾ ਦਾ ਵਾਜ਼ਬ ਮੁੱਲ ਨਹੀਂ ਪੈਂਦਾ ਅਤੇ ਉਸਨੂੰ ਕਾਫ਼ੀ ਕੁਝ ਨਾਕਾਰਾਤਮਕ ਵੀ ਸੁਣਨਾ ਪੈਂਦਾ ਹੈ 2016 ‘ਚ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਵੀ ਇਸ ਤਰ੍ਹਾਂ ਦੇ ਦੌਰ ‘ਚੋਂ ਹੀ ਪਿਛਲੇ ਲਗਭਗ ਦੋ ਸਾਲਾਂ ਤੋਂ ਲੰਘਦੀ ਆ ਰਹੀ ਸੀ
ਆਂਧਰ ਪ੍ਰਦੇਸ਼ ਦੀ ਸਿੰਧੂ ਨੇ ਇਸ ਸਾਲ ਪੰਜ ਫਾਈਨਲ ‘ਚ ਹਾਰ ਦਾ ਸਾਹਮਣਾ ਕੀਤਾ ਜਦੋਂਕਿ ਪਿਛਲੇ ਲਗਾਤਾਰ ਸੱਤ ਫਾਈਨਲ ‘ਚ ਹਾਰ ਤੋਂ ਬਾਅਦ ਸਿੰਧੂ ਨੇ ਇਹ ਨਾਮਵਰ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਹੈ ਹਾਲਾਂਕਿ ਇਹਨਾਂ ਟੂਰਨਾਮੈਂਟਾਂ ‘ਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਨਾ ਵੀ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਪਰ ਮੀਡੀਆ ਨੇ ਉਸਨੂੰ ਇਹਨਾਂ ਨਤੀਜਿਆਂ ਕਾਰਨ ਫਾਈਨਲ ‘ਚ ਜਿੱਤ ਦਾ ਦਮ ਨਾ ਰੱਖਣ ਵਾਲੀ ਖਿਡਾਰੀ ਦੀ ਦਿੱਖ਼ ਦੇਣੀ ਸ਼ੁਰੂ ਕਰ ਦਿੱਤੀ ਸੀ ਮੀਡੀਆ ਦੇ ਕੁਝ ਵਰਗ ਨੇ ਤਾਂ ਉਸਦੀਆਂ ਪ੍ਰਾਪਤੀਆਂ ਨੂੰ ਅੱਖੋਂ ਪਰੋਖੇ ਕਰਕੇ ਉਸਨੂੰ ‘ਚੋਕਰ’ ਤੱਕ ਦਾ ਦਰਜਾ ਦੇ ਦਿੱਤਾ ਜੋ ਵੱਡੇ ਖ਼ਿਤਾਬ ਨੂੰ ਜਿੱਤਣ ਦਾ ਦਮ ਹੀ ਨਹੀਂ ਰੱਖਦੀ ਪਰ ਦੇਰ ਆਏ, ਦਰੁਸਤ ਆਏ ਵਾਲੀ ਕਹਾਵਤ ਨੂੰ ਸਹੀ ਸਾਬਤ ਕਰਦਿਆਂ ਸਿੰਧੂ ਨੇ ਆਖ਼ਰ ਸਾਲ ਦੇ ਅੰਤ ‘ਚ ਇਸ ਇੱਕ ਹੀ ਟੂਰਨਾਮੈਂਟ ‘ਚ ਵਿਸ਼ਵ ਨੰ. ਇੱਕ ਤਾਈਪੇ ਦੀ ਤਾਈ, ਵਿਸ਼ਵ ਨੰ. ਦੋ ਜਪਾਨ ਦੀ ਅਕਾਨੇ ਯਾਮਾਗੁਚੀ ਵਰਗੀਆਂ ਖਿਡਾਰਨਾਂ ਨੂੰ ਹਰਾ ਕੇ ਨਾ ਸਿਰਫ਼ ਪਿਛਲੀਆਂ ਹਾਰਾਂ ਦਾ ਬਦਲਾ ਲਿਆ ਸਗੋਂ ਸੌ ਸੁਨਿਆਰ ਦੀ ਇੱਕ ਲੁਹਾਰ ਦੀ, ਵਾਲੀ ਗੱਲ ਨੂੰ ਸਾਰਥਿਕ ਕਰਦਿਆਂ ਵਿਸ਼ਵ ਦੇ ਸਭ ਤੋਂ ਚੁਣੌਤੀਪੂਰਨ ਟੂਰਨਾਮੈਂਟ ‘ਚ ਜਿੱਤ ਨਾਲ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਅਹਿਸਾਸ ਕਰਵਾ ਕੇ ਅਲੋਚਕਾਂ ਦੇ ਮੂੰਹ ‘ਤੇ ਵੀ ਤਾਲਾ ਜੜ ਦਿੱਤਾ ਵਿਸ਼ਵ ਟੂਰ ਫਾਈਨਲਜ਼ ਟੂਰਨਾਮੈਂਟ ‘ਚ ਵਿਸ਼ਵ ਦੇ ਚੋਟੀ ਰੈਂਕਿੰਗ ਦੇ ਖਿਡਾਰੀ ਹੀ ਹਿੱਸਾ ਲੈਂਦੇ ਹਨ ਅਤੇ ਉਹਨਾਂ ਨੂੰ ਹਰਾ ਕੇ ਖ਼ਿਤਾਬ ਜਿੱਤਣਾ ਬਿਨਾਂ ਸ਼ੱਕ ਇੱਕ ਅਸਾਧਾਰਨ ਪ੍ਰਾਪਤੀ ਕਿਹਾ ਜਾ ਸਕਦਾ ਹੈ ਇਸ ਟੂਰਨਾਮੈਂਟ ਤੋਂ ਸਿੰਧੂ ਦੇ ਮਾਨਸਿਕ ਤੌਰ ‘ਤੇ ਵੀ ਦ੍ਰਿੜਤਾ ਦਾ ਪਤਾ ਲੱਗਾ ਜੋ ਕਿ ਉਸਨੇ ਵਿਸ਼ਵ ਦੀਆਂ ਇਹਨਾਂ ਚੋਟੀ ਦੀਆਂ ਖਿਡਾਰਨਾਂ ਹੱਥੋਂ ਪਿਛਲੀਆਂ ਹਾਰਾਂ ਦੇ ਦਬਾਅ ਨੂੰ ਭਾਰੂ ਨਹੀਂ ਹੋਣ ਦਿੱਤਾ
ਅਸਲ ‘ਚ ਸਿੰਧੂ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਉਸਨੂੰ ਲਗਭਗ ਪਿਛਲੇ ਡੇਢ ਸਾਲ ਤੋਂ ਵੱਡੇ ਟੂਰਨਾਮੈਂਟਾਂ ‘ਚ ਫਾਈਨਲ ਦੀ ਹਾਰ ਦਾ ਡੰਗ ਝੱਲਣਾ ਪਿਆ ਜਿਸ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਉਸਦਾ ਫ਼ਾਈਨਲ ਮੁਕਾਬਲਿਆਂ ‘ਚ ਹਮੇਸ਼ਾ ਹੀ ਵਿਸ਼ਵ ਦੀਆਂ ਚੋਟੀ 10 ਖਿਡਾਰਨਾਂ ਨਾਲ ਹੀ ਟਾਕਰਾ ਹੋਇਆ ਜਿਨ੍ਹਾਂ ਵਿੱਚੋਂ ਕੁਝ ਸਮੇਂ-ਸਮੇਂ ਵਿਸ਼ਵ ਨੰਬਰ ਇੱਕ ਵੀ ਰਹੀਆਂ 2018 ‘ਚ ਸਿੰਧੂ ਭਾਵੇਂ ਕੋਈ ਫਾਈਨਲ ਮੁਕਾਬਲਾ ਨਹੀਂ ਜਿੱਤੀ ਸੀ ਪਰ ਇਸ ਸਾਲ ਸਾਰੇ ਵੱਡੇ ਟੂਰਨਾਮੈਂਟਾਂ ‘ਚ ਉਸਨੇ ਇਤਿਹਾਸਕ ਪ੍ਰਾਪਤੀਆਂ ਕਰਦਿਆਂ ਦੇਸ਼ ਦੀ ਝੋਲੀ ਖਾਲੀ ਨਹੀਂ ਛੱਡੀ ਹਾਲਾਂਕਿ ਇਹ ਵੀ ਗੱਲ ਖ਼ਾਸ ਹੈ ਕਿ ਵਿਸ਼ਵ ਨੰਬਰ 6 ਸਿੰਧੂ ਕਦੇ ਵੀ ਕਿਸੇ ਆਮ ਖਿਡਾਰੀ ਤੋਂ ਉਲਟਫੇਰ ਦਾ ਸ਼ਿਕਾਰ ਨਹੀਂ ਹੋਈ ਸਗੋਂ ਉਸਨੂੰ ਪਿਛਲੇ ਡੇਢ ਸਾਲ ਤੋਂ ਆਪਣੇ ਬਰਾਬਰ ਜਾਂ ਆਪਣੇ ਤੋਂ ਉੱਪਰ ਦੀਆਂ ਰੈਂਕਿੰਗ ਖਿਡਾਰਨਾਂ ਅੱਗੇ ਹੀ ਮਾਤ ਖਾਣੀ ਪਈ ਇਸ ਸਾਲ ਕਾਮਨਵੈਲਥ ਖੇਡਾਂ ‘ਚ ਵਿਸ਼ਵ ਨੰਬਰ 5 ਭਾਰਤ ਦੀ ਹੀ ਸਾਇਨਾ ਨੇਹਵਾਲ ਨੇ ਫਾਈਨਲ ‘ਚ ਸਿੰਧੂ ਨੂੰ 21-18, 23-21 ਨਾਲ ਮਾਤ ਦੇ ਕੇ ਚਾਂਦੀ ਤਮਗੇ ਤੱਕ ਸੀਮਤ ਕੀਤਾ ਵਿਸ਼ਵ ਚੈਂਪੀਅਨਸ਼ਿਪ 2018 ‘ਚ ਉਸ ਸਮੇਂ ਵਿਸ਼ਵ ਨੰਬਰ 4 ਸਪੇਨ ਦੀ ਕੈਰੋਲੀਨਾ ਮਾਰਿਨ ਨੇ ਸਿੰਧੂ ਨੂੰ ਫਾਈਨਲ ਮੁਕਾਬਲੇ ‘ਚ 21-19, 21-10 ਨਾਲ ਸਿੱਧੇ ਸੈੱਟਾਂ ‘ਚ ਹਰਾਇਆ ਸੀ ਸਾਲ 2016 ‘ਚ ਰੀਓ ਓਲੰਪਿਕ ‘ਚ ਵੀ ਸਿੰਧੂ ਨੂੰ ਸੋਨ ਤਮਗੇ ਦੇ ਮੁਕਾਬਲੇ ‘ਚ ਸਪੇਨ ਦੀ ਮਾਰਿਨ ਹੱਥੋਂ ਸਖ਼ਤ ਸੰਘਰਸ਼ ਦੇ ਬਾਵਜ਼ੂਦ 19-21, 21-12, 21-15 ਨਾਲ ਸੋਨ ਤਮਗਾ ਗੁਆਉਣਾ ਪਿਆ ਸੀ ਹਾਲਾਂਕਿ ਇੱਥੇ ਚਾਂਦੀ ਤਮਗਾ ਜਿੱਤ ਕੇ ਉਹ ਓਲੰਪਿਕ ‘ਚ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ
ਇਸ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਸਿੰਧੂ ਦੀ ਚੁਣੌਤੀ ਵਿਸ਼ਵ ਨੰਬਰ 1 ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨੇ ਸਿੱਧੇ ਸੈੱਟਾਂ ‘ਚ 21-13, 21-16 ਨਾਲ ਖ਼ਤਮ ਕੀਤੀ ਪਰ ਹਾਰ ਦੇ ਬਾਵਜ਼ੂਦ ਉਸਨੇ ਏਸ਼ੀਆਈ ਖੇਡਾਂ ‘ਚ ਮਹਿਲਾ ਬੈਡਮਿੰਟਨ ਸਿੰਗਲ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ ਇਹੀ ਨਹੀਂ ਸਿੰਧੂ ਨੇ ਸੈਮੀਫਾਈਨਲ ‘ਚ ਵਿਸ਼ਵ ਨੰਬਰ 2 ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਖ਼ਤ ਮੁਕਾਬਲੇ ‘ਚ 21-17, 15-21, 21-10 ਨਾਲ ਮਾਤ ਦੇ ਕੇ ਫਾਈਨਲ ਦੀ ਟਿਕਟ ਕਟਵਾਈ ਸੀ ਯਾਮਾਗੁਚੀ ਨੇ ਸਿੰਧੂ ਨੂੰ 2017 ‘ਚ ਬੀਡਬਲਿਊ ਸੁਪਰ ਸੀਰੀਜ਼ ਦੇ ਫਾਈਨਲ ‘ਚ ਸੋਨ ਤਮਗੇ ਤੋਂ ਵਾਂਝੀ ਕੀਤਾ ਸੀ
ਇਸ ਵਾਰ ਦੀ ਵਿਸ਼ਵ ਟੂਰ ਚੈਂਪੀਅਨਸ਼ਿਪ ਦੀ ਗੱਲ ਕਰੀਏ ਤਾਂ ਸਿੰਧੂ ਨੇ ਲਗਾਤਾਰ ਤੀਸਰੇ ਸਾਲ ਵਿਸ਼ਵ ਦੀਆਂ ਚੋਟੀ ਅੱਠ ਖਿਡਾਰਨਾਂ ਦੇ ਇਸ ਨਾਮਵਰ ਟੂਰਨਾਮੈਂਟ ‘ਚ ਕੁਆਲੀਫਾਈ ਕੀਤਾ ਸੀ 2016 ‘ਚ ਉਸਨੂੰ ਸੈਮੀਫਾਈਨਲ ‘ਚ ਹਾਰ ਮਿਲੀ ਸੀ ਜਦੋਂਕਿ 2017 ‘ਚ ਪਿਛਲੇ ਸਾਲ ਫਾਈਨਲ ‘ਚ ਉਸਨੂੰ ਓਕੁਹਾਰਾ ਤੋਂ 19-21, 22-20, 20-22 ਨਾਲ ਮਾਤ ਝੱਲਣੀ ਪਈ ਸੀ ਪਰ ਇਸ ਵਾਰ ਸਿੰਧੂ ਦਾ ਟੂਰਨਾਮੈਂਟ ‘ਚ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਉਸਨੇ ਜਿਵੇਂ ਧਾਰ ਰੱਖੀ ਸੀ ਕਿ ਉਹ ਇਹ ਟੂਰਨਾਮੈਂਟ ਜਿੱਤ ਕੇ ਇਸ ਸਾਲ ਨੂੰ ਖ਼ਿਤਾਬ ਦੇ ਸੋਕੇ ਨਾਲ ਨਹੀਂ ਜਾਣ ਦੇਵੇਗੀ ਸਿੰਧੂ ਨੇ ਆਪਣੇ ਗਰੁੱਪ ਏ ਦੇ ਤਿੰਨੇ ਮੈਚ ਜਿੱਤੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ‘ਚ ਵਿਸ਼ਵ ਨੰ. 2 ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ‘ਚ ਹਰਾਇਆ ਤੇ ਫਿਰ ਗਰੁੱਪ ਮੈਚ ‘ਚ ਹੀ ਵਿਸ਼ਵ ਨੰਬਰ 1 ਤਾਈਪੇ ਦੀ ਤਾਈ ਨੂੰ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ ਹਰਾ ਕੇ ਉਸਤੋਂ ਇਸ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ
ਇਹਨਾਂ ਵੱਡੀਆਂ ਜਿੱਤਾਂ ਨਾਲ ਉਸਨੇ ਇਸ ਵਾਰ ਵੱਖਰੇ ਨਤੀਜੇ ਦੇਣ ਦੇ ਸੰਕੇਤ ਦੇ ਦਿੱਤੇ ਸਨ ਦੇਖਿਆ ਜਾਵੇ ਤਾਂ ਜਾਪਾਨ ਦੀ ਨੋਜੋਮੀ ਓਕੁਹਾਰਾ ਅਤੇ ਸਿੰਧੂ ਦੀ ਟੱਕਰ ਹਮੇਸ਼ਾ ਹੀ ਕਾਂਟੇ ਦੀ ਰਹੀ ਹੈ ਵਿਸ਼ਵ ਟੂਰ ਦੇ ਫਾਈਨਲ ਤੋਂ ਪਹਿਲਾਂ ਦੋਵਾਂ ਦਰਮਿਆਨ 12 ਮੁਕਾਬਲੇ ਹੋਏ ਸਨ ਅਤੇ ਦੋਵਾਂ ਨੇ ਬਰਾਬਰ 6-6 ਜਿੱਤੇ ਸਨ ਹਾਲਾਂਕਿ ਸਿੰਧੂ ‘ਤੇ ਪਿਛਲੇ ਸਾਲ ਦੀ ਹਾਰ ਦਾ ਦਬਾਅ ਸੀ ਜੋ ਕਿ ਸਿੰਧੂ ਨੇ ਮੈਚ ਜਿੱਤਣ ਤੋਂ ਬਾਅਦ ਦੱਸਿਆ ਪਰ ਮੈਚ ਦੌਰਾਨ ਜਿੱਥੇ ਓਕੁਹਾਰਾ ਨੇ ਕੁਝ ਗਲਤੀਆਂ ਕੀਤੀਆਂ, ਉੱਥੇ ਸਿੰਧੂ ਨੇ ਆਪਣੇ ਲੰਮੇ ਕੱਦ ਦਾ ਫਾਇਦਾ ਲੈਂਦਿਆਂ ਬਹੁਤ ਹੀ ਠਰ੍ਹੰਮੇ ਭਰੀ ਖੇਡ ਨਾਲ ਜਿੱਤ ਹਾਸਲ ਕਰਕੇ ਪਿਛਲੇ ਸਾਲ ਦੀ ਖ਼ਿਤਾਬੀ ਹਾਰ ਦਾ ਬਦਲਾ ਹੀ ਨਹੀਂ ਲਿਆ ਸਗੋਂ ਇਸ ਸਾਲ ਦੇ ਆਪਣੇ ਖ਼ਿਤਾਬੀ ਸੋਕੇ ਨੂੰ ਸ਼ਾਨਦਾਰ ਢੰਗ ਨਾਲ ਸਮਾਪਤ ਕਰ ਦਿੱਤਾ ਸਿੰਧੂ ਦਾ ਟੂਰ ਫਾਈਨਲ ਜਿੱਤਣਾ ਅਤੇ ਇਸ ਦੌਰਾਨ ਦੁਨੀਆਂ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਹਰਾਉਣਾ ਦਰਸਾਉਂਦਾ ਹੈ ਕਿ ਭਾਰਤੀ ਬੈਡਮਿੰਟਨ ਸਹੀ ਦਿਸ਼ਾ ‘ਚ ਜਾ ਰਹੀ ਹੈ
ਇਸ ਜਿੱਤ ਨਾਲ ਬਿਨਾਂ ਸ਼ੱਕ ਸਿੰਧੂ ਦਾ ਆਤਮ-ਵਿਸ਼ਵਾਸ ਵੀ ਵਧੇਗਾ ਅਤੇ ਆਉਣ ਵਾਲੇ ਸਾਲ ‘ਚ ਰਨਰ ਅੱਪ ਰਹਿਣ ਵਾਲੀ ਨਹੀਂ ਸਗੋਂ ਜੋਸ਼ ਅਤੇ ਉਤਸ਼ਾਹ ਨਾਲ ਵੱਡੇ ਟੂਰਨਾਮੈਂਟ ਜਿੱਤਣ ਵਾਲੀ ਸਿੰਧੂ ਦਿਸੇਗੀ 2019 ਵੀ ਬੈਡਮਿੰਟਨ ਖਿਡਾਰੀ ਸਿੰਧੂ ਲਈ ਖ਼ਾਸ ਹੈ ਜਿਸ ਵਿੱਚ ਓਲੰਪਿਕ ਕੁਆਲੀਫਿਕੇਸ਼ਨ ਲਈ ਮੈਚ ਖੇਡਣੇ ਹੋਣਗੇ ਇਸ ਤੋਂ ਇਲਾਵਾ ਮਲੇਸ਼ੀਆ ਅਤੇ ਇੰਡੋਨੇਸ਼ੀਆ ‘ਚ ਵੀ ਸਿੰਧੂ ਨੂੰ ਵੱਡੇ ਟੂਰਨਾਮੈਂਟਾਂ ਦੌਰਾਨ ਇੱਕ ਵਾਰ ਫਿਰ ਵਿਸ਼ਵ ਦੀਆਂ ਚੋਟੀ ਦੀਆਂ ਖਿਡਾਰਨਾਂ ਨਾਲ ਟੱਕਰ ਲੈਣੀ ਹੋਵੇਗੀ ਅਤੇ ਸਿੰਧੂ ਦੀ ਸਾਲ ਦੀ ਇਹ ਆਖ਼ਰੀ ਜਿੱਤ ਵਿਰੋਧੀਆਂ ‘ਤੇ ਦਬਾਅ ਨਾਲ ਵੱਡੀਆਂ ਜਿੱਤਾਂ ਅਤੇ ਉਸਦੇ ਰੈਂਕਿੰਗ ‘ਚ ਅੱਗੇ ਵਧਣ ਦਾ ਰਾਹ ਵੀ ਖੋਲ੍ਹੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਾਈਨਲ ‘ਚ ਨੋਜੋਮੀ ਨਾਲ ਹੋਵੇਗੀ ਬਰਾਬਰੀ ਦੀ ਟੱਕਰ
ਹੁਣ ਫਾਈਨਲ ‘ਚ ਐਤਵਾਰ ਨੂੰ ਸਿੰਧੂ ਦਾ ਸਾਹਮਣਾ ਜਾਪਾਨ ਦੀ ਵਿਸ਼ਵ ਨੰਬਰ 5 ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਹੋਵੇਗਾ ਸਿੰਧੂ ਨੂੰ 2017 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ ਇਸ ਸ਼ਟਲਰ ਤੋਂ ਮਾਤ ਮਿਲੀ ਸੀ ਵੈਸੇ ਦੋਵਾਂ ਨੇ ਹੁਣ ਤੱਕ ਇੱਕ ਦੂਸਰੇ ਵਿਰੁੱਧ ਬਰਾਬਰ 6-6 ਮੁਕਾਬਲੇ ਜਿੱਤੇ ਹਨ
ਗੁਆਂਗਝੂ, 15 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਨੇ ਬੀਡਬਲਿਊਐਫ ਵਿਸ਼ਵ ਟੂਰ ਫਾਈਨਲਜ਼ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਉਸਨੇ ਸੈਮੀਫਾਈਨਲ ‘ਚ 2013 ਦੀ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਰੈਂਕਿੰਗ ‘ਚ ਅੱਠਵੇਂ ਸਥਾਨ ‘ਤੇ ਕਾਬਜ ਥਾਈਲੈਂਡ ਦੀ ਰਤਚਾਨੋਕ ਇੰਤਨੋਨ ਨੂੰ ਮਾਤ ਦਿੱਤੀ
ਪਿਛਲੇ ਸਾਲ ਟੂਰਨਾਂਮੈਂਟ ਦੀ ਉਪ ਜੇਤੂ ਰਹੀ ਸਿੰਧੂ ਨੇ ਇੰਤਨੋਨ ਨੂੰ 54 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-16, 25-23 ਨਾਲ ਮਾਤ ਦਿੱਤੀ ਇਸ 23 ਸਾਲ ਦੀ ਭਾਰਤੀ ਦਾ ਮੈਚ ਤੋਂ ਪਹਿਲਾਂ ਥਾਈ ਖਿਡਾਰੀ ਵਿਰੁੱਧ 3-4 ਦਾ ਰਿਕਾਰਡ ਸੀ ਪਰ ਸਿੰਧੂ ਨੇ ਹਾਲ ਦੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ ਉਹ ਪਿਛਲੇ ਦੋ ਸਾਲ ਤੋਂ ਇੰਤਾਨੋਨ ਤੋਂ ਨਹੀਂ ਹਾਰੀ ਹੈ ਵਿਸ਼ਵ ਦੇ ਅੱਵਲ ਅੱਠ ਖਿਡਾਰੀਆਂ ਦਰਮਿਆਨ ਕਰਾਏ ਜਾਂਦੇ ਇਸ ਟੂਰਨਾਮੈਂਟ ‘ਚ ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਸੈਮੀਫਾਈਨਲ ‘ਚ ਹਾਰੇ ਸਮੀਰ
ਉੱਧਰ, ਟੂਰਨਾਮੈਂਟ ਲਈ ਪਹਿਲੀ ਵਾਰ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਸਮੀਰ ਵਰਮਾ ਫਾਈਨਲ ‘ਚ ਨਹੀਂ ਪਹੁੰਚ ਸਕੇ ਸਮੀਰ ਨੂੰ ਸੈਮੀਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਵਿਸ਼ਵ ਨੰਬਰ 2 ਚੀਨ ਦੇ ਸ਼ੀ ਯੂਕੀ ਨੇ ਸਖ਼ਤ ਮੁਕਾਬਲੇ ‘ਚ 12-21, 22-20, 21-17 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ‘ਚ ਗਰੁੱਪ ਬੀ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਖਿਡਾਰੀ ਨਾਲ ਹੋਵੇਗਾ ਮੁਕਾਬਲਾ
ਸਮੀਰ ਵੀ ਜਿੱਤੇ ਲਗਾਤਾਰ ਦੂਸਰਾ ਮੈਚ
ਗਵਾਂਗਝੂ, 14 ਦਸੰਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ  ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਰੀਕਾ ਦੀ ਬੇਈਵੇਨ ਝਾਂਗ ਨੂੰ 21-9, 21-15 ਨਾਲ ਹਰਾ ਕੇ ਗਰੁੱਪ ਏ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਦੇ ਹੋਏ ਸਾਲ ਦੇ ਆਖ਼ਰੀ ਵਿਸ਼ਵ ਟੂਰ ਫਾਈਨਲਜ਼ ਦੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਇਸ ਦੌਰਾਨ ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਵਰਮਾ ਨੇ ਗਰੁੱਪ ਬੀ ‘ਚ ਥਾਈਲੈਂਡ ਦੇ ਕਾਂਤਾਫੋਨ ਵਾਂਗਚੇਰੋਨ ਨੂੰ 45 ਮਿੰਟ ‘ਚ 21-9, 21-8 ਨਾਲ ਹਰਾ ਕੇ ਗਰੁੱਪ ‘ਚ ਆਪਣੀ ਦੂਸਰੀ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਦੀਆਂ ਆਪਣੀਆਂ ਆਸਾਂ ਲਈ ਉਹਨਾਂ ਨੂੰ ਅਜੇ ਆਪਣੇ ਗਰੁੱਪ ਦੇ ਸਾਰੇ ਮੈਚ ਪੂਰੇ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ
2018 ‘ਚ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਵਿਸ਼ਵ ਦੀ ਛੇਵੇਂ ਨੰਬਰ ਦੀ ਸਿੰਧੂ ਨੇ 12ਵੀਂ ਰੈਂਕਿੰਗ ਦੀ ਝਾਂਗ ਨੂੰ 35 ਮਿੰਟ ‘ਚ ਹਰਾ ਦਿੱਤਾ ਸਿੰਧੂ ਨੇ ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕੀਤਾ ਸੀ
ਝਾਂਗ ਵਿਰੁੱਧ ਸਿੰਧੂ ਨੇ ਪਹਿਲੀ ਗੇਮ ‘ਚ ਹਾਲਾਂਕਿ ਲੜਖੜਾਉਂਦੀ ਸ਼ੁਰੂਆਤ ਕੀਤੀ ਅਤੇ 0-4 ਅਤੇ 2-6 ਨਾਲ ਪੱਛੜ ਗਈ ਪਰ ਸਿੰਧੂ ਨੇ ਫਿਰ ਲਗਾਤਾਰ 6 ਅੰਕ ਲੈ ਕੇ 8-6 ਦਾ ਵਾਧਾ ਬਣਾਇਆ ਸਿੰਧੂ ਨੇ ਇਸ ਤੋਂ ਬਾਅਦ 9-8 ਦੇ ਸਕੋਰ ‘ਤੇ ਲਗਾਤਾਰ 9 ਅੰਕ ਹਾਸਲ ਕੀਤੇ ਅਤੇ 18-8 ਦਾ ਵਾਧਾ ਬਣਾ ਕੇ ਪਹਿਲੀ ਗੇਮ 21-9 ‘ਤੇ ਸਮਾਪਤ ਕਰ ਦਿੱਤੀ ਸਿੰਧੂ ਨੇ ਦੂਸਰੀ ਗੇਮ ਦੀ ਸ਼ੁਰੂਆਤ 5-0 ਦੇ ਵਾਧੇ ਨਾਲ ਕੀਤੀ ਸਕੋਰ 7-7 ‘ਤੇ ਬਰਾਬਰ ਹੋਇਆ ਪਰ ਇਸ ਤੋਂ ਬਾਅਦ ਸਿੰਧੂ ਨੇ ਅੰਕਾਂ ਦਾ ਸਿਲਸਿਲਾ ਜਾਰੀ ਰੱਖਦਿਆਂ 20-12 ਦੇ ਵਾਧੇ ਤੋਂ ਬਾਅਦ 21-15 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵਾਂ ਗੇਮਾਂ ‘ਚ ਪੱਛੜਨ ਦੇ ਬਾਵਜ਼ੂਦ ਜਿੱਤੀ ਸਿੰਧੂ
ਟੂਰਨਾਮੈਂਟ ਦਾ ਜੇਤੂ ਇਨਾਮ 10 ਕਰੋੜ ਰੁਪਏ
ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਪਹਿਲੀ ਵਾਰ ਕੁਆਲੀਫਾਈ
ਸਿੰਧੂ ਦਾ ਅਗਲਾ ਮੁਕਾਬਲਾ ਅੱਵਲ ਦਰਜਾ ਤਾਈਵਾਨ ਦੀ ਤਾਈ ਨਾਲ
ਗੁਆਂਗਝੂ, 12 ਦਸੰਬਰ
ਭਾਰਤ ਦੀ ਸਟਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਪਿਛਲੀ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁਚੀ ਨੂੰ ਇੱਥੇ ਵਿਸ਼ਵ ਟੂਰ ਫਾਈਨਲਜ਼ ਦੇ ਗਰੁੱਪ ਏ ਮੈਚ ‘ਚ ਹਰਾ ਕੇ ਟੂਰਨਾਮੈਂਟ ‘ਚ ਧਮਾਕੇਦਾਰ ਸ਼ੁਰੂਆਤ ਕੀਤੀ ਹਾਲਾਂਕਿ ਪੁਰਸ਼ ਖਿਡਾਰੀ ਸਮੀਰ ਵਰਮਾ ਨੂੰ ਓਪਨਿੰਗ ਮੈਚ ‘ਚ ਹਾਰ ਝੱਲਣੀ ਪਈ
ਦੁਬਈ ‘ਚ ਹੋਏ ਪਿਛਲੇ ਟੂਰਨਾਮੈਂਟ ‘ਚ ਉਪ ਜੇਤੂ ਰਹੀ ਸਿੰਧੂ ਨੇ ਮਹਿਲਾ ਸਿੰਗਲ ਦੇ ਆਪਣੇ ਮੁਕਾਬਲੇ ‘ਚ ਜਾਪਾਨੀ ਖਿਡਾਰੀ ਯਾਮਾਗੁਚੀ ਨੂੰ ਸਖ਼ਤ ਸੰਘਰਸ਼ ਤੋਂ ਬਾਅਦ ਲਗਾਤਾਰ ਗੇਮਾਂ ‘ਚ 24-22, 21-15 ਨਾਲ ਹਰਾ ਕੇ 52 ਮਿੰਟ ‘ਚ ਜਿੱਤ ਦਰਜ ਕੀਤੀ
ਹਾਲਾਂਕਿ ਪੁਰਸ਼ ਸਿੰਗਲ ਵਰਗ ਦੇ ਗਰੁੱਪ ਬੀ ‘ਚ ਭਾਰਤ ਦੇ ਸਮੀਰ ਨੂੰ ਵਿਸ਼ਵ ਨੰਬਰ ਇੱਕ ਜਾਪਾਨ ਦੇ ਕੇਂਤੋ ਮੋਮੋਤਾ ਹੱਥੋਂ 18-21, 6-21 ਨਾਲ ਮਾਤ ਝੱਲਣੀ ਪਈ
ਵਿਸ਼ਵ ‘ਚ ਛੇਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਯਾਮਾਗੁਚੀ ਵਿਰੁੱਧ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ ਜਿਸਦੀ ਪਹਿਲੀ ਗੇਮ ‘ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਹਾਲਾਂਕਿ ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ 6-11 ਅਤੇ ਫਿਰ 18-13 ਨਾਲ ਪੱਛੜ ਗਈ ਪਰ ਉਸਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਗੇਮ ਆਪਣੇ ਨਾਂਅ ਕਰਕੇ 1-0 ਦਾ ਵਾਧਾ ਬਣਾ ਲਿਆ ਦੂਸਰੀ ਗੇਮ ‘ਚ ਫਿਰ ਦੂਸਰੀ ਰੈਂਕਿੰਗ ਦੀ ਜਾਪਾਨੀ ਖਿਡਾਰੀ ਨੇ ਸਿੰਧੂ ਨੂੰ 6-3 ਨਾਲ ਪਿੱਛੇ ਛੱਡ ਦਿੱਤਾ ਪਰ ਸਿੰਧੂ ਨੇ 11-11 ‘ਤੇ ਸਕੋਰ ਬਰਾਬਰ ਕਰ ਲਿਆ ਅਤੇ ਇਸ ਤੋਂ ਬਾਅਦ ਲਗਾਤਾਰ ਅੱਠ ਅੰਕ ਲੈ ਕੇ ਵਾਧਾ 18-11 ਕਰਕੇ ਯਾਮਾਗੁਚੀ ਲਈ ਵਾਪਸੀ ਦੇ ਰਸਤੇ ਬੰਦ ਕਰ ਦਿੱਤੇ ਜਾਪਾਨੀ ਖਿਡਾਰੀ ਨੂੰ ਆਪਣੀਆਂ ਗਲਤੀਆਂ ਦਾ ਵੀ ਨੁਕਸਾਨ ਹੋਇਆ ਅਤੇ 21-15 ਨਾਲ ਸਿੰਧੂ ਨੇ ਗੇਮ ਅਤੇ ਮੈਚ ਦੋਵੇਂ ਆਪਣੇ ਨਾਂਅ ਕਰ ਲਏ
ਹਰ ਗਰੁੱਪ ਦੇ ਅੱਵਲ ਦੋ ਖਿਡਾਰੀ ਸੈਮੀਫਾਈਨਲ ਲਈ ਕੁਆਲੀਫਾਈ ਕਰਨÂਗੇ ਜਿਸ ਤੋਂ ਬਾਅਦ ਨਾਕਆਊਅ ਮੁਕਾਬਲੇ ਖੇਡੇ ਜਾਣਗੇ ਅੱਵਲ ਅੱਠ ਖਿਡਾਰੀ ਵਿਸ਼ਵ ਟੂਰ ਫਾਈਨਲਜ਼ ‘ਚ ਖੇਡਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ
ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ
ਮੁੰਬਈ, 2 ਨਵੰਬਰ
ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ ਵਾਲੀਬਾਲ ਦੇ ਮਹਾਨ ਅਮਰੀਕੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਡੇਵਿਡ ਲੀ ਨੂੰ ਵੀ ਲਿਆ ਹੈ ਜੋ ਲੀਗ ਦੇ ਉਦਘਾਟਨ ਵਾਲੇ ਸ਼ੈਡਊਲ ਦਾ ਹਿੱਸਾ ਹੋਣਗੇ
ਦੋਵਾਂ ਸਿਤਾਰਿਆਂ ਨੇ ਲੀਗ ਦੇ ਪ੍ਰਮੋਸ਼ਨਲ ਵੀਡੀਓ ਲਈ ਸ਼ੂਟਿੰਗ ਕੀਤੀ ਅਤੇ ਉਹਨਾਂ ਨਾਲ ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਸਨ ਇਹ ਲੀਗ ਫਰਵਰੀ 2019 ‘ਚ ਖੇਡੀ ਜਾਵੇਗੀ ਜ਼ਿਕਰਯੋਗ ਹੈ ਕਿ ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਉਹਨਾਂ ਦੇ ਪਿਤਾ ਉਸ ਭਾਰਤੀ ਟੀਮ ਦੇ ਮੈਂਬਰ ਸਨ, ਜਿਸ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤਿਆ ਸੀ ਸਿੰਧੂ ਦੇ ਮਾਤਾ-ਪਿਤਾ ਰਾਸ਼ਟਰੀ ਪੱਧਰ ‘ਤੇ ਰੇਲਵੇ ਵੱਲੋਂ ਖੇਡੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਬੈਡਮਿੰਟਨ ਰੈਂਕਿੰਗ: ਸਿੰਧੂ 1 ਸਾਲ ਬਾਅਦ ਫਿਰ ਨੰਬਰ 2
ਤਾਈ ਜੂ ਯਿੰਗ ਆਪਣੇ ਨੰਬਰ ਇੱਕ ਸਥਾਨ ‘ਤੇ
ਸਾਇਨਾ 9ਵੇਂ ਸਥਾਨ ‘ਤੇ
ਨਵੀਂ ਦਿੱਲੀ, 25 ਅਕਤੂਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਪਿਛਲੇ ਹਫ਼ਤੇ ਡੈਨਮਾਰਕ ਓਪਨ ਦੇ ਪਹਿਲੇ ਗੇੜ ‘ਚ ਹਾਰ ਜਾਣ ਦੇ ਬਾਵਜ਼ੂਦ ਇੱਕ ਸਥਾਨ ਦੇ ਸੁਧਾਰ ਨਾਲ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਨੰਬਰ ਦੋ ਬਣ ਗਈ ਹੈ
ਸਿੰਧੂ ਨੇ ਲਗਭੱਗ ਇੱਕ ਸਾਲ ਦੇ ਬਾਅਦ ਨੰਬਰ ਦੋ ਰੈਂਕਿੰਗ ਹਾਸਲ ਕੀਤੀ ਹੈ ਉਹ ਪਿਛਲੇ ਸਾਲ ਨਵੰਬਰ ‘ਚ ਦੂਸਰੀ ਰੈਂਕਿੰਗ ‘ਤੇ ਸੀ ਪਰ ਇਸ ਤੋਂ ਬਾਅਦ ਉਹ ਤੀਸਰੇ, ਫਿਰ ਚੌਥੇ ਅਤੇ ਵਾਪਸ ਤੀਸਰੇ ਸਥਾਨ ‘ਤੇ ਆ ਗਈ ਸੀ ਸਿੰਧੂ 2018 ‘ਚ 15 ਮਾਰਚ ਤੋਂ 18 ਅਕਤੂਬਰ ਤੱਕ ਤੀਸਰੇ ਨੰਬਰ ‘ਤੇ ਸੀ ਪਰ ਹੁਣ ਜਾਰੀ ਰੈਂਕਿੰਗ ‘ਚ ਉਸਨੂੰ ਦੂਸਰਾ ਸਥਾਨ ਮਿਲ ਗਿਆ ਹੈ
ਡੈਨਮਾਰਕ ਓਪਨ ਦੀ ਜੇਤੂ ਤਾਈਪੇ ਦੀ ਤਾਈ ਜੂ ਯਿੰਗ ਆਪਣੇ ਨੰਬਰ ਇੱਕ ਸਥਾਨ ‘ਤੇ ਬਣੀ ਹੋਈ ਹੈ ਡੈਨਮਾਰਕ ਓਪਨ ਦੇ ਫਾਈਨਲ ‘ਚ ਤਾਈ ਤੋਂ ਹਾਰਨ ਵਾਲੀ ਭਾਰਤ ਦੀ ਸਾਇਨਾ ਨੇਹਵਾਲ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 9ਵੇਂ ਨੰਬਰ ‘ਤੇ ਆ ਗਈ ਹੈ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਆਪਣਾ ਦੂਸਰਾ ਸਥਾਨ ਗੁਆਇਆ ਹੈ ਅਤੇ ਉਹ ਤੀਸਰੇ ਸਥਾਨ’ਤੇ ਖ਼ਿਸਕ ਗਈ ਹੈ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਇੱਕ ਸਥਾਨ ਦੇ ਸੁਧਾਰ ਨਾਲ ਚੌਥੇ ਨੰਬਰ ‘ਤੇ ਪਹੁੰਚ ਗਈ ਹੈ
ਡੈਨਮਾਰਕ ਓਪਨ ਦੇ ਸੈਮੀਫਾਈਨਲ ‘ਚ ਪਹੁੰਚੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਰੈਂਕਿੰਗ ‘ਚ ਆਪਣਾ ਛੇਵਾਂ ਸਥਾਨ ਬਰਕਰਾਰ ਰੱਖਿਆ ਹੈ ਜਾਪਾਨ ਦੇ ਕੇਂਤੋ ਮੋਮੋਤਾ ਨੰਬਰ 1 ‘ਤੇ ਬਣੇ ਹੋਏ ਹਨ ਐਚਐਸ ਪ੍ਰਣੇ ਦੋ ਸਥਾਨ ਡਿੱਗ ਕੇ 17ਵੇਂ ਨੰਬਰ ‘ਤੇ ਖ਼ਿਸਕੇ ਹਨ ਜਦੋਂਕਿ ਸਮੀਰ ਵਰਮਾ ਪੰਜ ਸਥਾਨ ਦੇ ਸੁਧਾਰ ਨਾਲ ਟਾਪ 20 ‘ਚ ਸ਼ਾਮਲ ਹੁੰਦੇ ਹੋਏ 18ਵੇਂ ਨੰਬਰ ‘ਤੇ ਪਹੁੰਚੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਬੀਐਲ ਨੀਲਾਮੀ; ਸਿੰਧੂ, ਸਾਇਨਾ, ਸ਼੍ਰੀਕਾਤ ਤੇ ਪ੍ਰਣੇ ਨੂੰ 80-80 ਲੱਖ
ਚੌਥਾ ਸੰਸਕਰਨ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ
ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ
ਨਵੀਂ ਦਿੱਲੀ, 8 ਅਕਤੂਬਰ
ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ, ਅੱਵਲ ਭਾਰਤੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣੇ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਦੇ ਚੌਥੇ ਸੀਜ਼ਨ ਲਈ ਸੋਮਵਾਰ ਨੂੰ ਹੋਈ ਨੀਲਾਮੀ ‘ਚ 80-80 ਲੱਖ ਰੁਪਏ ਦੀ ਕੀਮਤ ਮਿਲੀ ਹੈ
ਇਸ ਸਾਲ ਲੀਗ ‘ਚ 9 ਟੀਮਾਂ ਹਿੱਸਾ ਲੈ ਰਹੀਆਂ ਹਨ ਨੀਲਾਮੀ ਦੇ ਪਹਿਲੇ ਗੇੜ ‘ਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ ਜਿੰਨ੍ਹਾਂ ਚੋਂ ਕੋਰੀਆ ਦੇ ਸੋਨ ਵਾਨ ਨੂੰ ਅਵਧ ਵਾਰੀਅਰਜ਼ ਨੇ 70 ਲੱਖ ‘ਚ ਖਰੀਦਿਆਂ ਜਦੋਂਕਿ ਬਾਕੀ ਅੱਠ ਖਿਡਾਰੀਆਂ ਨੂੰ 80 ਲੱਖ ਦੀ ਕੀਮਤ ਮਿਲੀ
ਨੀਲਾਮੀ ‘ਚ ਹਰ ਟੀਮ ਕੋਲ ਖ਼ਰਚ ਕਰਨ ਲਈ 2.6 ਕਰੋੜ ਰੁਪਏ ਸਨ ਅਤੇ ਉਹ ਇੱਕ ਖਿਡਾਰੀ ‘ਤੇ ਜ਼ਿਆਦਾ ਤੋਂ ਜ਼ਿਆਦਾ 80 ਲੱਖ ਰੁਪਏ ਖ਼ਰਚ ਕਰ ਸਕਦੇ ਹਨ 9 ਟੀਮਾਂ ਨੇ ਆਈਕਨ ਖਿਡਾਰੀਆਂ ਨੂੰ ਖ਼ਰੀਦਣ ‘ਤੇ ਸਭ ਤੋਂ ਜ਼ਿਆਦਾ ਰਾਸ਼ੀ ਖ਼ਰਚ ਕੀਤੀ
ਸਿੰਧੂ ਨੂੰ ਹੈਦਰਾਬਾਦ ਹੰਟਰਜ਼, ਸਾਇਨਾ ਨੂੰ ਨਾਰਥ ਈਸਟ ਵਾਰੀਅਰਜ਼, ਸ਼੍ਰੀਕਾਂਤ ਨੂੰ ਬੰਗਲੁਰੂ ਰੈਪਟਰਜ਼ ਅਤੇ ਪ੍ਰਣੇ ਨੂੰ ਦਿੱਲੀ ਡੈਸ਼ਰਜ਼ ਨੇ ਖ਼ਰੀਦਿਆ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਨਵੀਂ ਟੀਮ ਪੂਨੇ 7 ਏਸਜ, ਵਿਸ਼ਵ ਨੰਬਰ 1 ਡੈਨਮਾਰਕ ਦੇ ਵਿਕਟਰ ਨੂੰ ਅਹਿਮਦਾਬਾਦ ਸਮੈਸ਼ ਮਾਸਟਰਜ਼, ਕੋਰੀਆ ਦੇ ਸੁੰਗ ਜੀ ਨੂੰ ਚੇਨਈ ਸਮੈਸ਼ਰਜ਼ ਅਤੇ ਲੀ ਯੋਂਗ ਦੇਵੀ ਨੂੰ ਮੁੰਬਈ ਰਾਕੇਟਸ ਨੇ 80-80 ਲੱਖ ਦੀ ਕੀਮਤ ‘ਤੇ ਖ਼ਰੀਦਿਆ
ਨੀਲਾਮੀ ‘ਚ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ ਹੋਏ ਪੀਬੀਐਲ ਭਾਰਤੀ ਬੈਡਮਿੰਟਨ ਸੰਘ ਦੀ ਦੇਖਰੇਖ ‘ਚ ਹੁੰਦਾ ਹੈ ਅਤੇ ਇਸ ਦਾ ਪ੍ਰਸਾਰਨ ਸਪੋਰਟਸਲਾਈਵ ਕਰਦਾ ਹੈ ਚੌਥਾ ਸੰਸਕਰਨ ਵੀ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ ਹੋਵੇਗਾ
ਬੀਏਆਈ ਮੁਖੀ ਅਤੇ ਪੀਬੀਐਲ ਦੇ ਚੇਅਰਮੈਨ ਹਿਮੰਤਾ ਬਿਸਵਾ ਸਰਮਾ ਨੇ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੀਬੀਐਲ ‘ਚ ਟਾਪ ਖਿਡਾਰੀਆਂ ਦੀ ਵਧਦੀ ਦਿਲਚਸਪੀ ਇਹ ਸਾਬਤ ਕਰਦੀ ਹੈ ਕਿ ਇਸ ਟੁਰਨਾਮੈਂਟ ਦਾ ਕੱਦ ਵਧ ਰਿਹਾ ਹੈ ਅਤੇ ਇਹ ਗਲੋਬਲ ਬ੍ਰਾਂਡ ਬਣ ਗਿਆ ਹੈ ਟੂਰਨਾਮੈਂਟ ਦੇ ਮੈਚ ਮੁੰਬਈ, ਪੂਨੇ, ਅਹਿਮਦਾਬਾਦ, ਹੈਦਰਾਬਾਦ ਅਤੇ ਬੰਗਲੁਰੂ ‘ਚ ਖੇਡੇ ਜਾਣਗੇ
ਰਿਓ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਨਿ ਦੀ ਅਗਵਾਈ ‘ਚ ਹੈਦਰਾਬਾਦ ਦੀ ਟੀਮ ਨੇ ਪਿਛਲੇ ਸੀਜ਼ਨ ਖ਼ਿਤਾਬ ਜਿੱਤਿਆ ਸੀ ਪਰ ਇਸ ਵਾਰ ਮਾਰਿਨ ਨੂੰ ਫਿਲਮ ਅਦਾਕਾਰਾ ਤਾਪਸੀ ਪੰਨੂ ਦੀ ਨਵੀਂ ਟੀਮ ਪੂਨੇ ਨੇ ਖ਼ਰੀਦ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ
ਨਵੀਂ ਦਿੱਲੀ, 28 ਸਤੰਬਰ
ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਨੂੰ ਤਾਜ਼ਾ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੋ ਸਥਾਨ ਦਾ ਫਾਇਦਾ ਮਿਲਿਆ ਹੈ ਅਤੇ ਉਹ ਪੁਰਸ਼ ਸਿੰਗਲ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲ ‘ਚ ਆਪਣੀ ਤੀਸਰੀ ਰੈਂਕਿੰਗ ‘ਤੇ ਬਰਕਰਾਰ ਹੈ
ਪਿਛਲੇ ਮਹੀਨੇ ਇੰਡੋਨੇਸ਼ੀਆ ‘ਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਅਤੇ ਇਸ ਸਾਲ ਆਸਟਰੇਲੀਆ ‘ਚ ਰਾਸ਼ਟਰਮੰਡਲ ਖੇਡਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਭਾਰਤੀ ਸ਼ਟਲਰਾਂ ਨੂੰ ਰੈਂਕਿੰਗ ‘ਚ ਫਾਇਦਾ ਹੋਇਆ ਹੈ ਪੁਰਸ਼ ਸਿੰਗਲ ਰੈਂਕਿੰਗ ‘ਚ ਸਟਾਰ ਸ਼ਟਲਰ ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ ਉਸਦੇ 67845 ਅੰਕ ਹਨ
ਪੁਰਸ਼ ਸਿੰਗਲ ਰੈਂਕਿੰਗ ‘ਚ ਅੱਵਲ 10 ਖਿਡਾਰੀਆਂ ‘ਚ ਸ਼੍ਰੀਕਾਂਤ ਇਕੱਲੇ ਭਾਰਤੀ ਖਿਡਾਰੀ ਹਨ ਰਾਸ਼ਟਰਮੰਡਲ ਖੇਡਾਂ ‘ਚ ਉਹਨਾਂ ਮਿਕਸਡ ਟੀਮ ਈਵੇਂਟ ਦਾ ਸੋਨ ਜਦੋਂਕਿ ਸਿੰਗਲ ‘ਚ ਚਾਂਦੀ ਤਮਗਾ ਜਿੱਤਿਆ ਸੀ ਅਤੇ ਇਸ ਤੋਂ ਇੱਕ ਹਫ਼ਤੇ ਬਾਅਦ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਨੰਬਰ ਇੱਕ ਰੈਂਕਿੰਗ ‘ਤੇ ਪਹੁੰਚੇ ਸਨ ਹਾਲਾਂਕਿ ਏਸ਼ੀਆਈ ਖੇਡਾਂ ‘ਚ ਉਹ ਤਮਗੇ ਤੋਂ ਖੁੰਝ ਗਏ ਹੋਰ ਭਾਰਤੀ ਖਿਡਾਰੀਆਂ ‘ਚ ਐਚ ਪ੍ਰਣੇ 13ਵੇਂ ਨੰਬਰ ‘ਤੇ ਅਤੇ ਸਮੀਰ ਵਰਮਾ 23ਵੇਂ ਸਥਾਨ ‘ਤੇ ਹਨ ਸਿੰਗਲ ‘ਚ ਅੱਵਲ ਨੰਬਰ ‘ਤੇ ਵਿਸ਼ਵ ਚੈਂਪੀਅਨ ਕੇਂਤੋ ਮੋਮੋਤਾ ਹਨ ਜੋ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਅੱਵਲ ‘ਤੇ ਪਹੁੰਚਣ ਵਾਲੇ ਜਾਪਾਨ ਦੇ ਪਹਿਲੇ ਖਿਡਾਰੀ ਹਨ ਉਹਨਾਂ ਓਲੰਪਿਕ ਕਾਂਸੀ ਤਮਗਾ ਜੇਤੂ ਡੈਨਮਾਰਕ ਦੇ ਵਿਕਟਰ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਤੀਸਰੇ ਸਥਾਨ ‘ਤੇ ਖਿਸਕ ਗਏ ਹਨ
ਮਹਿਲਾ ਸਿੰਗਲ ਰੈਕਿੰਗ ‘ਚ ਅੱਵਲ 10 ‘ਚ ਦੋਵੇਂ ਸਟਾਰ ਸ਼ਟਲਰ ਸਿੰਧੂ ਅਤੇ ਸਾਇਨਾ ਆਪਣੇ ਤੀਸਰੇ ਅਤੇ 10ਵੇਂ ਨੰਬਰ ‘ਤੇ ਬਰਕਰਾਰ ਹਨ ਏਸ਼ੀਆਈ ਖੇਡਾਂ ਦੇ ਮਹਿਲਾ ਸਿੰਗਲ ਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚਣ ਵਾਲੀ ਸਿੰਧੂ 82814 ਅੰਕਾਂ ਨਾਲ ਤੀਸਰੇ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਕਾਂਸੀ ਤਮਗਾ ਜੇਤੂ ਸਾਇਨਾ 52748 ਅੰਕਾਂ ਨਾਲ 10ਵੇਂ ਨੰਬਰ ‘ਤੇ ਬਰਕਰਾਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।