kidnapped - Sach Kahoon Punjabi
Iran News: (ਰਵੀ ਗੁਰਮਾ) ਧੂਰੀ। ਧੂਰੀ ਸ਼ਹਿਰ ਦੇ ਸੰਗਤਪੁਰੇ ਮਹੱਲੇ ਦੇ 28 ਸਾਲਾਂ ਹੁਸਨਪ੍ਰੀਤ ਨੂੰ ਇਰਾਨ ’ਚ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੁਸਨਪ੍ਰੀਤ ਦੀ ਮਾਸੀ ਦੇ ਲੜਕੇ ਮਨਪ੍ਰੀਤ ਨੇ ’ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਸਨਪ੍ਰੀਤ ਨੂੰ ਹੁਸ਼ਿਆਰਪੁਰ ਦੇ ਇੱਕ ਏਜੰਟ ਰਾਹੀਂ ਵਰਕ ਪਰਮਿਟ ’ਤੇ ਆਸਟਰੇਲੀਆ ਭੇਜਣ ਲਈ 18 ਲੱਖ ਵਿੱਚ ਸੌਦਾ ਤੈਅ ਹੋਇਆ ਸੀ। ਜੋ ਰਾਸ਼ੀ ਆਸਟਰੇਲੀਆ ਪਹੁੰਚਣ ਤੋਂ ਬਾਅਦ ਦੇਣੀ ਸੀ। ਇਕ ਮਈ ਨੂੰ ਏਜੰਟ ਨੇ ਉਸ ਨੂੰ ਦੁਬਈ ਤੋਂ ਇਰਾਨ ਭੇਜਿਆ। ਜਦੋਂਕਿ ਇਸ ਤੋਂ ਪਹਿਲਾਂ ਹੁਸਨਪ੍ਰੀਤ ਨੂੰ ਦੋ ਵਾਰ ਟਿਕਟ ਭੇਜ ਕੇ ਕੈਂਸਲ ਕਰਵਾ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ: Sukhdev Singh Dhindsa: ਸੁਖਦੇਵ ਸਿੰਘ ਢੀਡਸਾ ਦਾ ਦੇਹਾਂਤ
ਉਹਨਾਂ ਦੱਸਿਆ ਕਿ ਏਜੰਟ ਨੇ ਉਹਨਾਂ ਨੂੰ ਕਿਹਾ ਕਿ ਇਰਾਨ ਵਿੱਚ ਉਹਨਾਂ ਦੀ ਇੱਕ ਦਿਨ ਦੀ ਸਟੇਅ ਹੈ। ਇਰਾਨ ਪਹੁੰਚਣ ਤੋਂ ਬਾਅਦ ਏਅਰਪੋਰਟ ਤੋਂ ਉਹਨਾਂ ਨੂੰ ਕੁਝ ਵਿਅਕਤੀ ਲੈਣ ਲਈ ਆਏ, ਉਹ ਆਪਣੇ ਏਜੰਟ ਨਾਲ ਗੱਲਬਾਤ ਕਰਕੇ ਉਹਨਾਂ ਵਿਅਕਤੀਆਂ ਨਾਲ ਚਲੇ ਗਏ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾ ਕਰਨ ਤੋਂ ਬਾਅਦ ਉਕਤ ਵਿਅਕਤੀ ਪਰਿਵਾਰ ਤੋਂ ਲੱਖਾਂ ਰੁਪਏ ਫਿਰੌਤੀ ਦੀ ਮੰਗ ਕਰ ਰਹੇ ਹਨ। ਦੋ ਭੈਣਾਂ ਦਾ ਇਕਲੌਤਾ ਭਰਾ ਜੋ ਕਿ ਆਪਣੀ ਰੋਜ਼ੀ-ਰੋਟੀ ਲਈ ਆਪਣੇ ਚੰਗੇ ਭਵਿੱਖ ਦੀ ਆਸ ਨੂੰ ਲੈ ਕੇ ਭੇਜਿਆ ਸੀ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਰਸਤੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇਗੀ।
ਉਹਨਾਂ ਦੱਸਿਆ ਕਿ ਅਗਵਾਹਕਾਰ ਪਰਿਵਾਰ ਨੂੰ ਨੌਜਵਾਨਾਂ ਦੀ ਕੁੱਟਮਾਰ ਕਰਕੇ ਵੀਡੀਓ ਭੇਜ ਕੇ ਪੈਸੇ ਮੰਗ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਾਤ ਜ਼ਿਆਦਾ ਠੀਕ ਨਾ ਹੋਣ ਕਰਕੇ ਉਹ ਐਨੇ ਪੈਸੇ ਨਹੀਂ ਦੇ ਸਕਦੇ। ਪਰਿਵਾਰ ਨੇ ਆਪਣੇ ਪੁੱਤ ਦੀ ਚਿੰਤਾ ਜ਼ਾਹਿਰ ਕੀਤੀ ਕਿਉਂਕਿ 12- 13 ਦਿਨਾਂ ਤੋਂ ਹੁਣ ਪਰਿਵਾਰ ਦੀ ਆਪਣੇ ਪੁੱਤ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਪਰਿਵਾਰ ਦੇ ਅਨੁਸਾਰ ਉਨਾਂ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਨੂੰ ਮੇਲ ਕਰਕੇ ਏਜੰਟ ਖਿਲਾਫ਼ ਕਾਰਵਾਈ ਤੇ ਬੱਚੇ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ ਧੂਰੀ ਐਸਐਚਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। Iran News
ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਦੀ ਭਿਣਕ ਪੈਂਦਿਆਂ ਹੀ ਗੋਲੀ ਮਾਰ ਰਾਹ ’ਚ ਸੁਟਿਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ‘ਚ ਦੇਰ ਰਾਤ ਨੂਰ ਵਾਲਾ ਪਿੰਡ ਲੱਡੂ ਕਲੋਨੀ ਤੋਂ ਕੱਪੜਾ ਕਾਰੋਬਾਰੀ ਨੂੰ ਉਸ ਦੀ ਫੈਕਟਰੀ ਦੇ ਬਾਹਰੋਂ ਕੁੱਝ ਬਦਮਾਸ਼ਾਂ ਵੱਲੋਂ ਅਗਵਾ ਕਰਕੇ ਪਰਿਵਾਰ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਸੂਚਿਤ ਕੀਤੇ ਜਾਣ ‘ਤੇ ਪੁਲਿਸ ਜਿਊਂ ਹੀ ਬਦਮਾਸ਼ਾਂ ਨੂੰ ਫੜਨ ਲਈ ਪੱਬਾਂ ਭਾਰ ਹੋਈ ਤਾਂ ਬਦਮਾਸ਼ ਨੇ ਅਗਵਾ ਕਾਰੋਬਾਰੀ ਦੇ ਪੱਟ ’ਚ ਗੋਲੀ ਮਾਰ ਕੇ ਜ਼ਖਮੀ ਕਰਨ ਪਿੱਛੋਂ ਵਿਸ਼ਵਕਰਮਾ ਚੌਕ ਨੇੜੇ ਸੁੱਟ ਕੇ ਫਰਾਰ ਹੋ ਗਏ। ਕਾਰੋਬਾਰੀ ਦੀ ਪਹਿਚਾਣ ਸੰਭਵ ਜੈਨ ਵਜੋਂ ਹੋਈ ਹੈ ਜਿਸ ਦੀ ਫੈਕਟਰੀ ਨੂਰਵਾਲਾ ਰੋਡ ’ਤੇ ਸਥਿਤ ਹੈ। ਪਤਾ ਲੱਗਦਿਆਂ ਹੀ ਜ਼ਖ਼ਮੀ ਹਾਲਤ ਚ ਕਾਰੋਬਾਰੀ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। (kidnapp)
ਇਹ ਵੀ ਪੜ੍ਹੋ: ਅੰਮ੍ਰਿਤਸਰ ਕੋਰਟ ’ਚ ਪੇਸ਼ ਹੋਏ ਸੰਜੇ ਸਿੰਘ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਸੀਪੀ ਨੇ ਦੱਸਿਆ ਕਿ ਲੁਟੇਰਿਆਂ ਨੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਏਸੀਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏਸੀਪੀ ਸੁਮਿਤ ਸੂਦ ਨੇ ਅੱਗੇ ਦੱਸਿਆ ਕਿ ਕਾਰੋਬਾਰੀ ਨੂੰ ਮੁਲਜ਼ਮਾਂ ਨੇ ਜਿਸ ਗੱਡੀ ਵਿੱਚ ਅਗਵਾ ਕੀਤਾ ਉਹ ਵਪਾਰੀ ਦੀ ਹੀ ਗੱਡੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਐਬੂਲੈਂਸ ਮੰਗਵਾ ਕੇ ਜਗਰਾਉਂ ਪੁੱਲ੍ਹ ਨੇੜੇ ਤੋਂ ਵਪਾਰੀ ਨੂੰ ਜ਼ਖਮੀ ਹਾਲਤ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ। ਉਹਨਾਂ ਦੱਸਿਆ ਕਿ ਫਿਲਹਾਲ ਸੰਭਵ ਜੈਨ ਦੀ ਹਾਲਤ ਠੀਕ ਹੈ। kidnapp
ਉਨ੍ਹਾਂ ਦੱਸਿਆ ਕਿ ਕਰੀਬ 5 ਤੋਂ 7 ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਇਲਾਕਿਆਂ ਅਤੇ ਸੜਕਾਂ ‘ਤੇ ਸੇਫ਼ ਸਿਟੀ ਕੈਮਰਿਆਂ ਦੀ ਸਕੈਨਿੰਗ ਕਰ ਰਹੀਆਂ ਹਨ। ਜਿਨ੍ਹਾਂ ਥਾਵਾਂ ‘ਤੇ ਬਦਮਾਸ਼ ਕਾਰੋਬਾਰੀ ਨੂੰ ਲੈ ਗਏ ਸਨ, ਉਨ੍ਹਾਂ ਸਾਰੀਆਂ ਥਾਵਾਂ ਦੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਅਜਿਹੀ ਵਾਰਦਾਤ ਹੋਈ ਹੈ, ਲੁਧਿਆਣਾ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਪੁਲਿਸ ਇਸ ਮਾਮਲੇ ਵਿੱਚ ਕਿਸ ਪੜਾਅ ਤੱਕ ਪਹੁੰਚਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅਜਿਹੀਆਂ ਵਾਰਦਾਤਾਂ ਕੀਤੇ ਨਾ ਕੀਤੇ ਸੂਬਾ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਨੂੰ ਜ਼ਰੂਰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ, ਕਿ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਕਿਉਂ ਹੋ ਰਹੇ ਹਨ।
ਬਾਈਕ ਸਵਾਰਾਂ ਨੇ 9 ਮਹੀਨੇ ਦਾ ਬੱਚਾ ਕੀਤਾ ਅਗਵਾ
ਬੱਚਾ ਖੋਹਣ ਦੌਰਾਨ ਦਾਦੀ ਵੀ ਹੋਈ ਜਖਮੀ
(ਸੱਚ ਕਹੂੰ ਨਿਊਜ਼) ਤਰਨਤਾਰਨ। ਸ਼ਹਿਰ ਤਰਨਤਾਰਨ ’ਚ ਬਾਈਕ ਸਵਾਰਾਂ 9 ਸਾਲਾਂ ਦਾ ਬੱਚਾ ਅਗਵਾ ਕਰਕੇ ਲੈ ਗਏ। ਇਹ ਘਟਨਾ ਤਰਨਤਾਰਨ ਦੇ ਪਿੰਡ ਕੈਰੋਂ ਦੀ ਹੈ। (Kidnapped ) ਜਦੋਂ ਕਰਨਪਾਲ ਆਪਣੇ ਦਾਦਾ-ਦਾਦੀ ਨਾਲ ਜਾ ਰਿਹਾ ਸੀ ਤਾਂ ਅਚਾਨਕ ਪਿੱਛੋ ਬਾਈਕ ਸਵਾਰ ਆਏ ਜਿਨਾਂ ਦੇ ਮੂੰਹ ਢੱਕੇ ਹੋਏ ਸਨ ਨੇ ਝਪਟ ਮਾਰ ਕੇ ਦਾਦੀ ਦੇ ਹੱਥੋਂ ਬੱਚਾ ਖੋਹ ਕੇ ਫਰਾਰ ਹੋਏ ਗਏ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਿਹਤ ਸਬੰਧੀ ਲਿਆ ਇੱਕ ਹੋਰ ਫ਼ੈਸਲਾ
ਇਸ ਦੌਰਾਨ ਬੱਚੇ ਦੀ ਦਾਦੀ ਹੇਠਾਂ ਡਿੱਗ ਤੇ ਜਖਮੀ ਹੋ ਗਈ। ਇਸ ਦੌਰਾਨ ਬੱਚੇ ਦੇ ਦਾਦੀ-ਦਾਦਾ ਨੇ ਖੂਬ ਰੌਲਾ ਪਾਇਆ ਪਰ ਉਦੋਂ ਅਗਵਾਕਾਰ ਬੱਚੇ ਨੂੰ ਲੈ ਕੇ ਫਰਾਰ ਹੋਏ। ਕਰਨਪਾਲ 6 ਭੈਣਾਂ ਦਾ ਇਕਲੌਤਾ ਭਰਾ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਨੇ ਅਣਪਛਾਤੇ ਅਗਵਾਕਾਰਾਂ ਖਿਲਾਫ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
kidnapped | ਸਕੂਲ ਜਾਂਦੇ ਹੋਏ ਦੋ ਭਰਾ ਅਗਵਾ
kidnapped | ਮਾਂ ਨਾਲ ਕੁੱਟਮਾਰ ਕਰਕੇ ਬੱਚਿਆਂ ਨੂੰ ਕੀਤਾ ਅਗਵਾ
ਗੁਰਦਾਸਪੁਰ। ਵੀਰਵਾਰ ਦੀ ਸਵੇਰ ਦੋ ਭਰਾ ਮਨਜੋਤ ਸਿੰਘ (9) ਤੇ ਮਨਬੀਰ ਸਿੰਘ (6) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਇੱਥੋਂ 4 ਕਿਲੋਮੀਟਰ ਦੂਰ ਕਰਾਲ ਪਿੰਡ ਨੇੜੇ ਇੱਕ ਸਕੂਟੀ ‘ਤੇ ਸਕੂਲ ਲੈ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਅਗਵਾ ਕਰਨ ਵਾਲਿਆਂ ਨੇ ਇਨੋਵਾ ਗੱਡੀ ‘ਤੇ ਆਏ ਸਨ। ਉਨ੍ਹਾਂ ਨੇ ਗੱਡੀ ਸਕੂਟੀ ਅੱਗੇ ਨੂੰ ਉਸ ਅੱਗੇ ਰੋਕ ਲਿਆ। ਘਟਨਾ ਸਵੇਰੇ 8.15 ਵਜੇ ਦੀ ਹੈ। ਮੁਲਜ਼ਮਾਂ ਨੇ ਉਸ ਕੋਲੋਂ ਸੋਨੇ ਦੀ ਚੇਨ, ਸੋਨੇ ਦੀਆਂ ਚੂੜੀਆਂ, ਮੋਬਾਈਲ ਫੋਨ ਤੇ ਮੋਪੇਡ ਦੀਆਂ ਚਾਬੀਆਂ ਵੀ ਖੋਹ ਲਈਆਂ। ਬੱਚਿਆਂ ਦੀ ਮਾਂ ਸੰਦੀਪ ਕੌਰ (33) ਨੂੰ ਵੀ ਬੁਰੀ ਤਰ੍ਹਾਂ ਸੱਟ ਲੱਗੀ। ਸੰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਵਾਂ ਕਾਰਲਾ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਗੁਰੂ ਹਰ ਰਾਇ ਪਬਲਿਕ ਸਕੂਲ ਵਿਖੇ ਜਾ ਰਹੀ ਸੀ, ਜਦੋਂ ਉਸ ਨੂੰ ਰੋਕਿਆ ਗਿਆ।
ਉਸ ਨੇ ਕਿਹਾ ਕਿ ਹਨੇਰਾ ਸੀ ਤੇ ਅਗਵਾਕਾਰ ਨੇ ਕਾਲੇ ਰੰਗ ਦਾ ਮਫਲਰ ਪਾਇਆ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਨੇੜੇ ਜੱਸਲ ਪਿੰਡ ਦੇ ਆਪਣੇ ਪਤੀ ਮਲਕੀਅਤ ਸਿੰਘ ਨਾਲ ਹੋਏ ਝਗੜੇ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਟਿੱਬਰੀ ਛਾਉਣੀ ਨੇੜੇ ਨੰਗਲ ਪਿੰਡ ‘ਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ। ਕਪੂਰਥਲਾ ਪੁਲਿਸ ਨੇ ਦੋਵਾਂ ਮੁੰਡਿਆਂ ਦੀ ਕਸਟਡੀ ਉਸ ਨੂੰ ਦਿੱਤੀ ਸੀ। ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅਗਵਾ ਪਰਿਵਾਰਕ ਝਗੜੇ ਦਾ ਨਤੀਜਾ ਹੈ। ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਤੋਂ ਬੱਚੇ ਖੋਹ ਲਵੇਗਾ। ਪੁਲਿਸ ਨੇ ਅਗਵਾ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਗਵਾ ਹੋਏ 4 ਬੱਚੇ 2 ਘੰਟਿਆਂ ਦੇ ਅੰਦਰ ਟਰੇਸ ਕਰਕੇ ਚੰਡੀਗੜ੍ਹ ਤੋਂ ਬਰਾਮਦ ਕੀਤੇ
ਬੱਚਿਆਂ ਨੂੰ ਚੰਡੀਗੜ੍ਹ ਤੋਂ ਲਿਆਉਣ ਲਈ ਪੁਲਿਸ ਟੀਮ ਰਵਾਨਾ
ਜਗਵਿੰਦਰ ਸਿੱਧੂ/ਮਾਨਸਾ । ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਮਾਨਸਾ ਦੇ 8ਵੀਂ ਕਲਾਸ ਦੇ ਅਗਵਾ ਹੋਏ 4 ਵਿਦਿਆਰਥੀਆਂ ਬਾਰੇ ਪੁਲਿਸ ਨੂੰ ਇਤਲਾਹ ਮਿਲਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ 2 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਚੰਡੀਗੜ੍ਹ ਵਿਖੇ ਸੁਰੱਖਿਅਤ ਕਬਜ਼ੇ ਵਿੱਚ ਲਿਆ ਗਿਆ ਹੈ ਇਨ੍ਹਾਂ ਬੱਚਿਆਂ ਨੂੰ ਮਾਨਸਾ ਵਿਖੇ ਲਿਆ ਕੇ ਵਾਰਸਾਂ ਦੇ ਹਵਾਲੇ ਕਰਨ ਲਈ ਪੁਲਿਸ ਪਾਰਟੀ ਨੂੰ ਚੰਡੀਗੜ੍ਹ ਲਈ ਰਾਵਾਨਾ ਕੀਤਾ ਗਿਆ ਹੈ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁਹੇਸ਼ ਕੁਮਾਰ ਪੁੱਤਰ ਸ੍ਰੀ ਸੋਹਣ ਪਾਲ ਵਾਸੀ ਵਾਰਡ ਨੰਬਰ 18 ਮਾਨਸਾ ਨੇ ਥਾਣਾ ਸਿਟੀਲੂ-1 ਮਾਨਸਾ ਦੀ ਪੁਲਿਸ ਪਾਸ ਵਕਤ ਕਰੀਬ ਸ਼ਾਮ 5:30 ਵਜੇ ਇਤਲਾਹ ਦਿੱਤੀ।
ਕਿ ਉਸਦਾ ਲੜਕਾ ਮੇਘ ਪ੍ਰਤਾਪ (14 ਸਾਲ) ਉਸਦੇ ਨਾਲ ਕੁਲਦੀਪ ਸਿੰਘ (14 ਸਾਲ) ਪੁੱਤਰ ਜਗਸੀਰ ਸਿੰਘ ਵਾਸੀ ਜੁਵਾਹਰਕੇ, ਯੋਗੇਸ਼ ਸ਼ਰਮਾ (14 ਸਾਲ) ਪੁੱਤਰ ਜਸਵਿੰਦਰ ਸਿੰਘ ਵਾਸੀ ਮਾਨਸਾ ਅਤੇ ਸ਼ਿਵਮ ਵਾਸੀ ਮਾਨਸਾ ਜੋ ਸਾਰੇ 8ਵੀਂ ਕਲਾਸ ਦੇ ਵਿਦਿਆਰਥੀ ਹਨ ਤੇ ਡੀਏਵੀ ਪਬਲਿਕ ਸਕੂਲ ਮਾਨਸਾ  ਵਿਖੇ ਪੜ੍ਹਾਈ ਕਰਦੇ ਹਨ ਇਹ ਬੱਚੇ ਅੱਜ ਸੁਬ੍ਹਾ ਕਰੀਬ 8:30 ਵਜੇ ਘਰੋਂ ਸਕੂਲ ਜਾਣ ਲਈ ਗਏ ਸੀ ਤੇ ਜਦੋਂ ਸ਼ਾਮ 3:30 ਤੱਕ ਵਾਪਸ ਘਰ ਨਹੀਂ ਆਏ ਤਾਂ ਇਨ੍ਹਾਂ ਦੀ ਤਲਾਸ਼ ਕਰਨ ‘ਤੇ ਵੀ ਇਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ ਜਿਨ੍ਹਾਂ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ ਮੁਦੱਈ ਦੇ ਬਿਆਨ ‘ਤੇ ਨਾਮਲੂਮ ਵਿਰੁੱਧ ਮੁਕੱਦਮਾ ਥਾਣਾ ਸਿਟੀ 1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ।
ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ । ਹਰਜਿੰਦਰ ਸਿੰਘ ਉਪ ਕਪਤਾਨ ਪੁਲਿਸ ਮਾਨਸਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਪਾਰਟੀਆ ਬਣਾ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਿਨੇਮਾਘਰਾਂ ਆਦਿ ਵਿਖੇ ਭੇਜੀਆਂ ਗਈਆਂ ਤਾਂ ਇਨ੍ਹਾਂ ਬੱਚਿਆਂ ਦੇ ਸਾਈਕਲ ਬੱਸ ਸਟੈਂਡ ਮਾਨਸਾ ਵਿਖੇ ਖੜ੍ਹੇ ਪਾਏ ਗਏ ਬੱਚਿਆਂ ਕੋਲ ਮੋਬਾਇਲ ਫੋਨ ਸਨ ਜਿਨ੍ਹਾਂ ਦੀ ਟਾਵਰ ਲੁਕੇਸ਼ਨ ਹਾਸਲ ਕੀਤੀ ਗਈ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਾਈ ਗਈ ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲਿਸ ਨਾਲ ਮੱਦਦ ਲਈ ਤਾਲਮੇਲ ਕੀਤਾ ਗਿਆ ਤੇ ਚੰਡੀਗੜ੍ਹ ਪੁਲਿਸ ਦੇ ਸੈਕਟਰ-11 ਦੇ ਮੁੱਖ ਅਫਸਰ ਸਮੇਤ ਪੁਲਿਸ ਪਾਰਟੀ ਵੱਲੋ ਇਹਨਾਂ ਚਾਰੇ ਬੱਚਿਆਂ ਨੂੰ ਸੁਰੱਖਿਅਤ ਕਬਜੇ ਵਿੱਚ ਲੈ ਕੇ ਮਾਨਸਾ ਪੁਲਿਸ ਨੂੰ ਸੂਚਿਤ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀ.ਜੀ.ਪੀ. ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)।
ਪਟਿਆਲਾ ਪੁਲਿਸ ਵੱਲੋ ਅਗਵਾਸੁਦਾ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਚੁਗਲ ਵਿੱਚੋਂ ਸਹੀ ਸਲਾਮਤ ਯੂਪੀ ਦੇ ਸਹਾਰਨਪੁਰ ਤੋਂ ਛੁਡਵਾਉਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਅੱਜ ਉਨ੍ਹਾਂ 4 ਕਾਬੂ ਕੀਤੇ ਗਏ ਅਗਵਾਕਾਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਦੀ ਜਿਸ ਟੀਮ ਨੇ ਅਗਵਾਕਾਰਾਂ ਤੋਂ ਸੰਪੂਰਨ ਸਿੰਘ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਛੁਡਵਾਇਆ ਹੈ ਉਸ ਟੀਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ 5 ਡੀ.ਜੀ.ਪੀ. ਕੋਮੋਡੇਸ਼ਨ ਡਿਸਕ ਅਤੇ 3 ਲੋਕਲ ਰੈਂਕ ਦੀਆਂ ਪ੍ਰਮੋਸ਼ਨਾਂ ਦੇਣ ਦਾ ਐਲਾਨ ਵੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਜਾ ਕੇ ਪਟਿਆਲਾ ਪੁਲਿਸ ਦੀ 17 ਮੈਂਬਰੀ ਟੀਮ ਨੇ 5 ਦਿਨਾਂ ਤੱਕ ਲਗਾਤਾਰ ਕਾਰਵਾਈ ਕਰਨ ਤੋਂ ਇਲਾਵਾ ਹਰਿਆਣਾ ਰਾਜ ਦੇ ਅੰਬਾਲਾ ਤੋਂ ਵੀ 2 ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਹਾਰਨਪੁਰ ਤੋਂ ਕਾਬੂ ਕੀਤੇ ਗਏ ਅਗਵਾਕਾਰਾਂ ਲਈ ਵੀ ਵਿਸ਼ੇਸ਼ ਵਿਉਂਤਬੰਦੀ ਕੀਤੀ ਗਈ ਅਤੇ 6 ਪ੍ਰਾਈਵੇਟ ਗੱਡੀਆਂ ਰਾਹੀਂ ਸਾਦੀ ਵਰਦੀ ‘ਚ ਪਟਿਆਲਾ ਪੁਲਿਸ ਨੇ ਇਹ ਕਾਰਵਾਈ ਕੀਤੀ।  ਉਨ੍ਹਾਂ ਦੱਸਿਆ ਕਿ ਐਸ.ਪੀ.ਇੰਨਵੈਸਟੀਗੇਸਨ ਹਰਮੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਅਗਵਾਕਾਰਾਂ ਬਾਰੇ ਹਰਿਆਣਾ , ਦਿੱਲੀ, ਪੰਜਾਬ ਅਤੇ ਯੂ.ਪੀ ਵਿਚ ਹੋਣ ਬਾਰੇ ਸੂਚਨਾਵਾਂ ਪ੍ਰਾਪਤ ਹੋਈਆਂ ਸਨ।
4 ਮਾਰਚ ਨੂੰ ਸੰਪੂਰਨ ਸਿੰਘ ਦੇ ਫੋਨ ਤੋ ਸੰਪੂਰਨ ਸਿੰਘ ਦੇ ਲੜਕੇ ਨਰਵਿੰਦਰ ਸਿੰਘ ਨੂੰ ਸੰਪੂਰਨ ਸਿੰਘ ਨੂੰ ਛੱਡਣ ਬਦਲੇ 1 ਕਰੋੜ ਰੂਪੈ ਦੀ ਮੰਗ ਕੀਤੀ ਗਈ ਸੀ ਤੇ ਧਮਕੀ ਦਿੱਤੀ ਕਿ ਪ੍ਰਸਾਸਨ ਨੂੰ ਇਸ ਬਾਰੇ ਕੁਝ ਨਹੀ ਦੱਸਣਾ ਨਹੀਂ ਤਾਂ ਸੰਪੂਰਨ ਸਿੰਘ ਨੂੰ ਮਾਰ ਦਿੱਤਾ ਜਾਵੇਗਾ।  ਸਹਾਰਨਪੁਰ ਤੋਂ ਗ੍ਰਿਫਤਾਰ ਹੋਏ ਇਰਸਾਦ ਤੇ ਨਦੀਮ ਦੀ ਨਿਸ਼ਾਨਦੇਹੀ ‘ਤੇ ਮੇਜਰ ਕੁਮਾਰ ਵਾਸੀ ਕਲਸੀ ਥਾਣਾ ਤੀਤਰੋ ਜਿਲ੍ਹਾ ਸਹਾਰਨਪੁਰ ਦੇ ਕਮਾਦ (ਗੰਨਾ) ਦੇ ਖੇਤਾਂ ਵਿੱਚ ਸੰਪੂਰਨ ਸਿੰਘ ਨੂੰ ਜਿੱਥੇ ਰੱਖਿਆ ਹੋਇਆ ਸੀ, ਅਗਵਾਕਾਰਾਂ ਦੇ ਕਬਜੇ ਵਿੱਚੋਂ ਸਹੀ ਸਲਾਮਤ ਬਰਾਮਦ ਕੀਤਾ ਗਿਆ।ਇਸੇ ਦੌਰਾਨ ਹੀ ਬਲਿਸਟਰ ਉਰਫ ਬਾਨਾ ਅਤੇ ਮੁਸਤਕੀਨ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਜੋ ਪੁਲਿਸ ਦੀ ਜਵਾਬੀ ਫਾਇਰਿੰਗ ਨਾਲ ਬਲਿਸਟਰ ਉਰਫ ਬਾਨਾ ਲੱਤ ਵਿੱਚ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ, ਮੁਸਤਕੀਨ ਪੁੱਤਰ ਫੇਹਾਜ ਅਤੇ ਫਾਰੁਖ ਜੋ ਕੇ ਮੌਕੇ ਤੋਂ ਭੱਜ ਗਿਆ। ਇਸ ਕੇਸ ਵਿੱਚ 4 ਮੁਲਜਮ ਜਿਹਨਾਂ ਵਿਚ ਸੁਭਾਸ ਚੰੰਦ, ਵਿਕਾਸ ਕੁਮਾਰ ਉਰਫ ਬੰਟੀ ਨੂੰ ਅੰਬਾਲਾ ਤੋਂ ਅਤੇ ਇਰਸਾਦ ਤੇ ਨਦੀਮ ਨੂੰ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਬਲਿਸਟਰ ਉਰਫ ਬਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ 4 ਸਾਲ ਦੇ ਅਗਵਾ ਹੋਏ ਬੱਚੇ ਨੂੰ ਕੀਤਾ ਬਰਾਮਦ
ਮੋਗਾ| ਮੋਗਾ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦੋਂ ਸੋਮਵਾਰ ਨੂੰ ਸਥਾਨਕ ਨਵੀ ਦਾਣਾ ਮੰਡੀ ਵਿੱਚੋਂ ਕਾਰ ਸਵਾਰਾਂ ਵੱਲੋਂ ਅਗਵਾ ਕੀਤੇ 4 ਸਾਲਾਂ ਬੱਚੇ ਨੂੰ ਮੋਗਾ ਪੁਲਿਸ ਵੱਲੋਂ ਬਰਾਮਦ ਕਰਕੇ ਅੱਜ ਵੀਰਵਾਰ ਨੂੰ ਬੱਚਾ ਮਾਪਿਆਂ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਚਾਰ ਅਗਵਾਕਾਰਾਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ ਹੈ ਜਦ ਕਿ ਇੱਕ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਦੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 24 ਦਸੰਬਰ 2018 ਨੂੰ ਹੁਸੈਨ ਮਹੁੰਮਦ ਪੁੱਤਰ ਰਹੀਮ ਮਹੁੰਮਦ ਕੌਮ ਮੁਸਲਮਾਨ ਵਾਸੀ ਝੁੱਗੀਆਂ ਦਾਣਾ ਮੰਡੀ ਮੋਗਾ ਨੇ ਦੱਸਿਆ ਕੇ ਉਸ ਦਾ ਲੜਕਾ ਫਰਮਾਨ ਮਹੁੰਮਦ ਉਮਰ 4 ਸਾਲ ਨੂੰ ਵਕਤ ਕ੍ਰੀਬ ਸਾਢੇ 4 ਵਜੇ ਸ਼ਾਮ ਜੋ ਆਪਣੇ ਹਮ-ਉਮਰ ਦੇ ਬੱਚਿਆਂ ਨਾਲ ਝੁੱਗੀਆਂ ਦੇ ਮੂਹਰੇ ਹੀ ਖੇਡ ਰਿਹਾ ਸੀ ਤਾਂ ਇਸ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਜਿਸ ਨੂੰ ਇੱਕ ਮੋਨਾ ਵਿਅਕਤੀ ਚਲਾ ਰਿਹ ਸੀ ਅਤੇ ਨਾਲ ਦੀ ਸੀਟ ਪਰ ਇੱਕ ਔਰਤ ਬੈਠੀ ਸੀ ਵੱਲੋਂ ਕੋਈ ਖਾਣ ਵਾਲੀ ਚੀਜ ਦਾ ਲਾਲਚ ਦੇਕੇ ਆਪਣੀ ਗੋਦੀ ਵਿੱਚ ਚੁੱਕ ਕੇ ਕਾਹਲੀ ਨਾਲ ਕਾਰ ਵਿੱਚ ਬੈਠ ਕੇ ਅਗਵਾ ਕਰਕੇ ਲੈ ਗਏ ਸੀ। ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 263 ਮਿਤੀ 24 ਦਸੰਬਰ 2018 ਅ/ਧ 364/34 ਆਈ.ਪੀ.ਸੀ. ਥਾਣਾ ਸਿਟੀ ਮੋਗਾ ਵਿੱਚ ਦਰਜ ਰਜਿਸਟਰ ਕਰਕੇ ਤਫਤੀਸ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਗਈ। ਉਨਾਂ ਦੱਸਿਆ ਕਿ ਅਗਵਾ ਕਰਨ ਵਾਲੇ ਵਿਅਕਤੀ/ਔਰਤ ਵੱਲੋਂ ਵਰਤੀ ਕਾਰ ਰੰਗ ਚਿੱਟਾ ਹੌਡਾਂ ਈਮੈਜ ਜਿਸ ਦਾ ਦੌਰਾਨੇ ਤਫਤੀਸ਼ ਨੰਬਰ ਡੀਐਲ 1ਜੈਡਬੀ-3259 ਪਤਾ ਲੱਗਣ ਪਰ ਜੋ ਇਸ ਕਾਰ ਨੂੰ ਚਾਰਲਸ ਰੌਜ ਉਰਫ ਨਿਤਨ ਪੁੱਤਰ ਪਰਵੇਜ ਮਸ਼ੀਹ ਵਾਸੀ ਜੀਰਾ ਰੋਡ ਮੋਗਾ ਚਲਾ ਰਿਹਾ ਸੀ ਵੱਲੋਂ ਆਪਣੇ ਦੋਸਤ ਸੰਨੀ ਪੁੱਤਰ ਅਜੈਬ ਸਿੰਘ ਅਤੇ ਸੰਨੀ ਦੀ ਦੋਸਤ ਪ੍ਰੀਤੀ ਪੁੱਤਰੀ ਯਾਦਵਿੰਦਰ ਸਿੰਘ ਨਾਲ ਆਪਣੇ ਦੋਸਤ ਲਖਵਿੰਦਰ ਸਿੰਘ ਉਰਫ ਲੱਖਾ ਨਾਲ ਮਿਲ ਕੇ ਲਖਵਿੰਦਰ ਸਿੰਘ ਉਰਫ ਲੱਖਾ ਦੀ ਮਾਸ਼ੀ ਦੀ ਲੜਕੀ ਕੁਲਵਿੰਦਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਸੁੰਦਰ ਨਗਰ ਕਪੂਰਥਲਾ ਵਾਸੀ ਦਲਵੀਰ ਸਿੰਘ ਨੂੰ 1 ਲੱਖ 50 ਹਜਾਰ ਰੁਪਏ ਵਿੱਚ ਮਿਤੀ 25 ਦਸੰਬਰ 2018 ਨੂੰ ਵੇਚ ਦਿੱਤਾ ਸੀ ਅਤੇ ਪੈਸੇ ਆਪਸ ਵਿੱਚ ਹਿਸੇ ਅਨੁਸਾਰ ਵੰਡ ਲਏ ਸੀ।
ਉਨਾਂ ਦੱਸਿਆ ਕਿ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਕੇ ਉਕਤ ਅਗਵਾਹਕਾਰ ਚਾਰਲਸ ਰੌਜ ਉਰਫ ਨਿਤਨ ਪੁੱਤਰ ਪਰਵੇਜ ਮਸੀਹ, ਸੰਨੀ ਪੁੱਤਰ ਅਜੈਬ ਸਿੰਘ, ਪ੍ਰੀਤੀ ਪੁੱਤਰੀ ਯਾਦਵਿੰਦਰ ਅਤੇ ਕੁਲਵਿੰਦਰ ਕੌਰ ਪਤਨੀ ਹਰਜੀਤ ਸਿੰਘ ਨੂੰ ਉਕਤ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਦ ਕਿ ਲਖਵਿੰਦਰ ਸਿੰਘ ਉਰਫ ਲੱਖਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵੱਲੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪ੍ਰੈਸਤ ਵਾਰਤਾ ਦੌਰਾਨ ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨਾਲ ਐਸ.ਪੀ.ਆਈ. ਵਜੀਰ ਸਿੰਘ, ਡੀ.ਐਸ.ਪੀ.ਸਿਟੀ ਕੇਸਰ ਸਿੰਘ, ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਯਾਔਂਡੇ
ਉੱਤਰ-ਪੱਛਮ ਕੈਮਰੂਨ ‘ਚ ਨਕਾਬਪੋਸ਼ ਅਲਗਾਵਵਾਦੀ ਸਮੂਹ ਦੇ ਕਰਮਚਾਰੀਆਂ ਨੇ ਇੱਕ ਸਕੂਲ ‘ਚੋਂ ਘੱਟ ਤੋਂ ਘੱਟ 78 ਬੱਚੇ ਤੇ ਤਿੰਨ ਹੋਰ ਲੋਕਾਂ ਨੂੰ ਅਗਵਾ ਕਰ ਲਿਆ ਹੈ। ਇੱਕ ਨਿਊਜ ਏਜੰਸੀ ਅਨੁਸਾਰ ਇਸ ਸਮੂਹ ਨੇ ਅਪਹ੍ਰਤ ਬੱਚਿਆਂ ਦਾ ਇੱਕ ਵੀਡਿਓ ਜਾਰੀ ਕੀਤਾ ਹੈ, ਜਿਸਦੇ ਨਾਲ ਪਤਾ ਚੱਲਦਾ ਹੈ ਕਿ ਇਸ ਬੱਆਿਂਚ ਨੂੰ ਸੰਭਵ ਤੌਰ ‘ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖਿਆ ਗਿਆ ਹੈ।  ਖੇਤਰੀ ਗਵਰਨਰ ਏਡੋਲਫੇ ਲੇਲੇ ਐਲ ਅਫਰੀਕੇ ਨੇ ਅਲਗਾਵਵਾਦੀ ਸਮੂਹ ਮਿਲਿਸ਼ਿਆ ‘ਤੇ ਬੱਚਿਆਂ ਦਾ ਅਗਵਾਹ ਕਰਨ ਦਾ ਇਲਜ਼ਾਮ ਲਾਇਆ ਹੈ।
ਪੱਛਮੀ ਤੇ ਮੱਧ ਅਫਰੀਕਾ ਦੇ ਐਮਨੈਸਟੀ ਇੰਟਰਨੈਸ਼ਨਲ ਦੀ ਖੇਤਰੀ ਉਪਨਿਦੇਸ਼ਕ ਸਮੀਰਾ ਦਾਊਦ ਨੇ ਹਾਲਿਆ ਅਗਵਾਹ ਦੀਆਂ ਘਟਨਾਵਾਂ ‘ਤੇ ਚਿੰਤਾ ਜਤਾਉਂਦੇ ਹੋਏ ਕਿਹਾ, ਇਸ ਅਗਵਾਹ ਦੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਏੰਗਲੋਫੋਨ ਖੇਤਰ ‘ਚ ਹਿੰਸਾ ਵਧਣ ਦੀ ਕੀਮਤ ਆਮ ਲੋਕ ਕਿਸ ਤਰ੍ਹਾਂ ਨਾਲ ਚੁੱਕਾ ਰਹੇ ਹਨ। ਸਕੂਲੀ ਬੱਚਿਆਂ ਤੇ ਅਧਿਆਪਕਾਂ ਦੇ ਅਗਵਾਹ ਨੂੰ ਕਦੇ ਵੀ ਉਚਿਤ ਨਹੀਂ ਰੋਕਿਆ ਜਾ ਸਕਦਾ ਹੈ।
ਜਿਨ੍ਹਾਂ ਨੇ ਵੀ ਇਨ੍ਹਾਂ ਨੂੰ ਅਗਵਾਹ ਕੀਤਾ ਹੈ ਉਨ੍ਹਾਂ ਪੀੜਤਾਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਅਸੀਂ ਇਸ ਬੱਚਿਆਂ ਦੇ ਪਰਿਵਾਰ ਦੇ ਨਾਲ ਹਾਂ ਤੇ ਮੰਗ ਕਰਦੇ ਹਾਂ ਕਿ ਕੈਮਰੂਨ ਦੇ ਅਧਿਕਾਰੀ ਆਪਣੀ ਸ਼ਕਤੀ ਦੇ ਅਨੁਸਾਰ ਸਭ ਕੁੱਝ ਕਰੀਏ ਤਾਂ ਕਿ ਸਾਰੇ ਵਿਦਿਆਰਥੀ ਤੇ ਸਕੂਲ ਕਰਮਚਾਰੀਆਂ ਦੀ ਰਿਹਾਈ ਨਿਸਚਿਤ ਕੀਤੀ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਲੋਟ ਦੇ ਏ ਐਸ ਪੀ ਦੀਪਕ ਪਾਰੀਕ ਨੇ ਕੀਤਾ ਖੁਲਾਸਾ
ਮਲੋਟ (ਮਨੋਜ) । ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਰਤੀ ਚੌਕਸੀ ਤਹਿਤ ਥਾਣਾ ਲੱਖੇਵਾਲੀ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਮੁਖੀ ਪੂਰਨ ਚੰਦ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅਗਵਾ ਹੋਏ ਇਕ ਪਰਵਾਸੀ ਮਜ਼ਦੂਰ ਦੇ ਬੱਚੇ ਨੂੰ ਸਿਰਫ ਦੋ-ਤਿੰਨ ਘੰਟਿਆਂ ‘ਚ ਬਰਾਮਦ ਕਰ ਲਿਆ। ਇਸ ਸਬੰਧੀ ਏ ਐਸ ਪੀ ਮਲੋਟ ਦੀਪਕ ਪਾਰੀਕ ਆਈ ਪੀ ਐਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਲੱਧੂਵਾਲਾ ਕਸਬਾ ਦੀ ਅਨਾਜ ਮੰਡੀ ਵਿਚ ਮਜ਼ਦੂਰੀ ਦਾ ਕੰਮ ਕਰਦੀ ਪਰਵਾਸੀ ਮਹਿਲਾ ਮਜ਼ਦੂਰ ਸ਼ਾਂਤੀ ਦੇਵੀ ਪਤਨੀ ਮਾਥੂ ਨਾਤੋ ਵਾਸੀ ਬਿਹਾਰ ਬੱਚੇ ਨੂੰ ਦੁੱਧ ਪਿਆ ਰਹੀ ਸੀ ।
ਕਿ ਮੋਟਰ ਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦੀ ਗੋਦ ਵਿੱਚ ਲਿਆ ਬੱਚਾ ਖੋਹ ਲਿਆ ਅਤੇ ਫਰਾਰ ਹੋ ਗਏ। ਮਹਿਲਾ ਵੱਲੋਂ ਇਸ ਦੀ ਸੂਚਨਾ ਸਦਰ ਜਲਾਲਾਬਾਦ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗੁਆਂਢੀ ਜ਼ਿਲ੍ਹਿਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ‘ਤੇ ਜ਼ਿਲ੍ਹਾ ਮੁਕਤਸਰ ਸਾਹਿਬ ਅੰਦਰ ਪੁਲਿਸ ਨੇ ਨਾਕੇ ਲਗਾ ਕਿ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਹੀ ਲੱਖੇਵਾਲੀ ਦੇ ਐਸ ਐਚ ਓ ਪੂਰਨ ਚੰਦ ਨੇ ਏ ਐਸ ਆਈ ਸੁਰਜੀਤ ਸਿੰਘ, ਐਚ ਸੀ ਸੁਖਮੰਦਰ ਸਿੰਘ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਰਾਮ  ਸਿੰਘ ਪੀ ਐਚ ਜੀ ਨੇ ਕਾਰਵਾਈ ਕਰਕੇ ਕਥਿੱਤ ਦੋਸ਼ੀਆਂ ਦੇ ਘਰੋਂ ਬੱਚਾ ਬਰਾਮਦ ਕਰ ਲਿਆ। ਏ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਪੁਲਿਸ ਨੇ ਅਗਵਾ ਦੀ ਘਟਨਾ ਤੋਂ ਬਾਅਦ ਮਹਿਜ ਦੋ ਤਿੰਨ ਘੰਟਿਆਂ ਵਿਚ ਬੱਚਾ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ‘ਚ ਜਲਾਲਾਬਾਦ ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਰਣਜੀਤ ਸਿੰਘ, ਕਾਲੂ ਸਿੰਘ ਅਤੇ ਨਿੱਕਾ ਸਿੰਘ ਨਿਵਾਸੀ ਲੱਖੇਵਾਲੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।